16 ਸਤੰਬਰ - ਵਿਦਵਾਨਾਂ ਦਾ ਕਥਨ ਹੈ ਕਿ ਜਿਹੜੀ ਕੌਮ ਆਪਣੇ ਇਤਿਹਾਸ ਅਤੇ ਵਿਰਸੇ ਨੂੰ ਭੁੱਲ ਜਾਂਦੀ ਹੈ,ਉਹ ਕੌਮ ਬਹੁਤੀ ਤਰੱਕੀ ਨਹੀਂ ਕਰ ਸਕਦੀ, ਪ੍ਰੰਤੂ ਸਿੱਖ ਕੌਮ ਨੂੰ ਇਹ ਮਾਣ ਅਤੇ ਸੁਭਾਗ ਪ੍ਰਾਪਤ ਹੈ ਕਿ ਇਸ ਕੌਮ ਵਿੱਚ ਸਮੇਂ ਸਮੇਂ ਤੇ ਰਾਗੀ, ਢਾਡੀ, ਕਵੀਸ਼ਰੀ ਜਥਿਆਂ, ਪ੍ਰਚਾਰਕਾਂ, ਇਤਿਹਾਸਕਾਰਾਂ ਅਤੇ ਲੇਖਕਾਂ ਨੇ ਆਪੋ-ਆਪਣੇ ਢੰਗ ਦੇ ਨਾਲ਼ ਸਮੇਂ ਸਮੇਂ ਤੇ ਸਿੱਖ ਇਤਿਹਾਸ ਨੂੰ ਸੰਗਤਾਂ ਸਾਹਵੇਂ ਵਿਖਿਆਨ ਕੀਤਾ ਹੈ। ਸਿੱਖ ਕੌਮ ਦੇ ਅਜੋਕੇ ਦੌਰ ਦੇ ਕਵੀਸ਼ਰੀ ਜਥਿਆਂ ਵਿੱਚੋਂ ਭਾਈ ਪਲਵਿੰਦਰ ਸਿੰਘ, ਭਾਈ ਸਤਵਿੰਦਰ ਸਿੰਘ ਯੂ ਕੇ(ਜਾਗੋ ਵਾਲੇ ਸਿੰਘਾਂ)ਦਾ ਕਵੀਸ਼ਰੀ ਜਥਾ ਵੀ ਪੰਥ ਦੇ ਉਨ੍ਹਾਂ ਮਹਾਨ ਕਵੀਸ਼ਰੀ ਜਥਿਆਂ ਵਿੱਚੋਂ ਇਕ ਹੈ ਜੋ ਕਿ ਗੁਰੂ ਸਹਿਬਾਨਾਂ ਦੁਆਰਾ ਚਲਾਈ ਗਈ ਕਵੀਸ਼ਰੀ ਦੀ ਕਲਾ ਨੂੰ ਅੱਗੇ ਤੋਰਦੇ ਹੋਇਆ ਸਿੱਖ ਇਤਿਹਾਸ ਨੂੰ ਪ੍ਰਭਾਵਸ਼ਾਲੀ ਦੇ ਨਿਵੇਕਲੇ ਢੰਗ ਦੇ ਨਾਲ਼ ਬਿਆਨ ਕਰਦੇ ਹੋਇਆ ਕੌਮ ਵਿੱਚ ਜਾਗ੍ਰਿਤੀ ਲਿਆਉਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਕਵੀਸ਼ਰੀ ਕਹਿਣ ਦੇ ਨਿਰਾਲੇ ਢੰਗ ਦੀ ਬਦੌਲਤ ਹੀ ਜਾਗੋ ਵਾਲੇ ਸਿੰਘਾਂ ਦੇ ਇਸ ਜਥੇ ਦੀ ਅੱਜ ਪੂਰੇ ਯੂਰਪ ਭਰ ਵਿੱਚ ਇਕ ਨਿਵੇਕਲੀ ਪਹਿਚਾਣ ਹੈ। ਹਰੇਕ ਸਮਾਗਮ ਦੇ ਸ਼ੁਰੂ ਹੋਣ ਵੇਲੇ ਸੰਗਤਾਂ ਇਸ ਜਥੇ ਦਾ ਬੇਸਬਰੀ ਦੇ ਨਾਲ਼ ਇੰਤਜਾਰ ਕਰਦੀਆਂ ਹਨ ਅਤੇ ਸਮਾਗਮ ਦੀ ਸਮਾਪਤੀ ਤੱਕ ਪੂਰਨ ਇਕਾਗਰਚਿੱਤ ਹੋ ਕੇ ਟਿਕਟਿਕੀ ਲਗਾ ਕੇ ਕਵੀਸ਼ਰੀਆਂ ਨਾਲ਼ ਨਿਹਾਲ ਹੁੰਦੀਆਂ ਹਨ। ਇਟਲੀ ਦੌਰੇ ਦੌਰਾਨ ਪ੍ਰਸਿੱਧ ਕਵੀਸ਼ਰ ਭਾਈ ਬਚਿੱਤਰ ਸਿੰਘ ਸ਼ੌਕੀ ਦੇ ਗ੍ਰਹਿ ਵਿਖੇ ਇਸ ਪ੍ਰਤੀਨਿਧ ਦੁਆਰਾ ਇਸ ਜਥੇ ਨਾਲ਼ ਕੀਤੀ ਗਈ ਵਿਸ਼ੇਸ਼ ਮੁਲਾਕਾਤ ਦੌਰਾਨ ਭਾਈ ਪਲਵਿੰਦਰ ਸਿੰਘ ਤੇ ਭਾਈ ਸਤਵਿੰਦਰ ਸਿੰਘ ਨੇ ਦੱਸਿਆ ਉਹ ਦੋਨੋਂ ਮੈਂਬਰ ਆਪਸ ਵਿੱਚ ਸਕੇ ਭਰਾ ਹਨ। ਉਨ੍ਹਾਂ ਦਾ ਜਨਮ ਸਥਾਨ ਪਿੰਡ ਪੱਤੜ ਕਲਾ ਜਿਲ੍ਹਾ ਕਪੂਰਥਲਾ (ਨੇੜੇ ਜ਼ਲੰਧਰ) ਹੈ। ਮੱਧਵਰਗੀ ਕਿਸਾਨੀ ਪਰਿਵਾਰ ਵਿੱਚ ਜਨਮੇ ਇਨ੍ਹਾਂ ਸਿੰਘਾਂ ਨੂੰ ਬਚਪਨ ਤੋਂ ਹੀ ਕਵੀਸ਼ਰੀ ਕਰਨ ਦਾ ਸੌæਕ ਸੀ। ਸੰਨ 1986 ਵਿੱਚ ਇਹ ਦੋਵੇਂ ਸਿੰਘ ਇੰਗਲੈਂਡ ਆ ਪਹੁੰਚੇ ਜਿੱਥੇ ਕਿ ਉਨ੍ਹਾਂ ਨੇ ਭਾਈ ਸਵਰਨ ਸਿੰਘ ਕਵੀਸ਼ਰ ਦੀ ਲਿਖੀ ਹੋਈ ਕਵੀਸ਼ਰੀ "ਜਾਗੋ"ਨੂੰ ਯੂ ਕੇ ਦੇ ਵੱਖ ਵੱਖ ਗੁਰੂ ਘਰਾਂ ਵਿਖੇ ਧਾਰਮਿਕ ਸਮਾਗਮਾਂ 'ਤੇ ਗਾਉਣਾ ਸ਼ੁਰੂ ਕੀਤਾ। ਇਸ ਜਥੇ ਦੁਆਰਾ ਗਾਈ ਗਈ ਜਾਗੋ ਮਸ਼ਹੂਰ ਹੋਣ ਕਰਕੇ ਉਨ੍ਹਾਂ ਦੇ ਨਾਂ ਪਿੱਛੇ ਵੀ "ਜਾਗੋ ਵਾਲੇ ਸਿੰਘਾਂ" ਦਾ ਤਖੱਲਸ ਜੁੜ ਗਿਆ। ਉਪਰੰਤ ਜਾਗੋ ਵਾਲੇ ਸਿੰਘਾਂ ਦੇ ਇਸ ਜਥੇ ਨੇ ਸਿੱਖ ਕੌਮ ਪ੍ਰਤੀ ਆਪਣੇ ਫਰਜਾਂ ਅਤੇ ਜਿੰਮੇਵਾਰੀਆਂ ਤਹਿਤ ਪੂਰੇ ਯੂਰਪ ਭਰ ਦੇ ਗੁਰੂ ਘਰਾਂ ਵਿਖੇ ਜਾ ਕੇ ਕਵੀਸ਼ਰੀ ਕਰਨੀ ਆਰੰਭ ਕਰ ਦਿੱਤੀ। ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਯੂਰਪ ਵਿੱਚ ਹੀ ਨਹੀ, ਬਲਕਿ ਕਨੇਡਾ ਅਮਰੀਕਾ ਤੇ ਅਸਟਰੇਲੀਆ ਵਰਗੇ ਮੁਲਕਾਂ ਅੰਦਰ ਜਾ ਕੇ ਵੀ ਇਸ ਜਥੇ ਦੁਆਰਾ ਅਕਸਰ ਕਵੀਸ਼ਰੀਆਂ ਰਾਹੀ ਪ੍ਰਚਾਰ ਕੀਤਾ ਜਾਂਦਾ ਹੈ।ਜਥੇ ਦੀ ਨਿਮਰਤਾ ਤੇ ਮਿਠਾਸ, ਆਵਾਜ ਵਿੱਚ ਲੋਹੜਿਆਂ ਦੀ ਰਾਵਾਨਗੀ ਤੇ ਦਰਦ, ਬੋਲਾਂ ਤੇ ਪੂਰਾ ਕੰਟਰੋਲ, ਗੁਰਮਤਿ ਤੇ ਸਿੱਖ ਇਤਿਹਾਸ ਦੀ ਚੌਖੀ ਜਾਣਕਾਰੀ, ਗੱਲ ਕਹਿਣ ਦੀ ਨਿਡਰਤਾ ਮੌਜੂਦਾ ਦੌਰ ਵਿੱਚ ਵਾਪਰ ਰਹੀਆਂ ਪਰਸਪਰ ਘਟਨਾਵਾਂ ਦਾ ਗਿਆਨ ਆਦਿ ਅਜਿਹੇ ਸ਼ਾਲਾਘਾਯੋਗ ਪੱਖ ਹਨ ਜੋ ਕਿ ਸੰਗਤ ਨੂੰ ਸਮਾਗਮ ਦੌਰਾਨ ਕਵੀਸ਼ਰੀ ਨਾਲ਼ ਜੋੜੀ ਰੱਖਦੇ ਹਨ। ਸਿੱਖ ਕੌੰਮ ਵਿੱਚ ਪਤਿਤਪੁਣੇ, ਡੇਰਾਵਾਦ ਤੇ ਆਪਸੀ ਧੜੇਬੰਦੀ ਕੋਲੋਂ ਜਾਗਰੂਕਤਾ ਲਿਆਉਣ ਦੇ ਲਈ ਇਸ ਜਥੇ ਦੁਆਰਾ ਕਵੀਸ਼ਰੀਆਂ ਅਤੇ ਤਕਰੀਰਾਂ ਦੇ ਰਾਹੀ ਪ੍ਰਭਾਵਸ਼ਾਲੀ ਢੰਗ ਨਾਲ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਕੌਮ ਦੇ ਮਹਾਨ ਸ਼ਹੀਦਾਂ ਅਤੇ ਸਿੱਖ ਕੌਮ ਦੀ ਚੜਦੀ ਕਲਾ ਦੇ ਲਈ ਸਿੱਖੀ ਸੰਘਰਸ਼ ਦੌਰਾਨ ਸਹਾਦਤਾਂ ਪਾਉਣ ਵਾਲੇ ਕੌਮੀ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਹਿੱਤ ਉਨ੍ਹਾਂ ਦੀ ਬਹਾਦਰੀ ਦੀ ਗੱਲ ਕਰਦਿਆਂ"ਸ਼ੇਰਾਂ ਦੇ ਡੇਰਿਆਂ ਤੇ ਆ ਕੇ ਗਿੱਦੜ ਕਰਨ ਕਲੋਲਾਂ"ਮੇਰੀ ਹਿੱਕ ਤੇ ਦਿੱਲੀਏ ਨੀ, ਨੀ ਤੂੰ ਹੋਰ ਮਾਰ ਨਾ ਲੋਹੜੇ," "ਜਾਗੋ", ਸੁੱਖਾਂ ਜਿੰਦਾਂ ਦੋ ਦਲੇਰ"ਆਦਿ ਅਨੇਕਾਂ ਭਾਵਪੁਰਤ ਤੇ ਪ੍ਰਭਾਵਸ਼ਾਲੀ ਕਵੀਸ਼ਰੀਆਂ ਦੇ ਰਾਹੀ ਸੂਰਬੀਰ ਸ਼ਹੀਦ ਸਿੰਘਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਦੀ ਬੋਲਾਂ ਰਾਹੀ ਸੰਗਤਾਂ ਦੇ ਮਨਾਂ ਅੰਦਰ ਇਕ ਤਸਵੀਰ ਉਲੀਕ ਦਿੰਦੇ ਹਨ। ਕੌਮੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਭੈਣਾਂ ਦੇ ਵੀਰਾਂ, ਮਾਤਾਵਾਂ ਦੇ ਪੁੱਤਰਾਂ ਅਤੇ ਪਤਨੀਆਂ ਦੇ ਸੁਹਾਗਾਂ ਦੇ ਦੁਖਾਂਤ ਨੂੰ ਸਮੇਂ ਦੀਆਂ ਸਿੱਖ ਵਿਰੋਧੀ ਸਰਕਾਰਾਂ ਦੁਆਰਾ ਢਾਹੇ ਗਏ ਜੁਲਮਾਂ ਦੀ ਦਾਸਤਾਨ ਦੇ ਸੰਦਰਭ ਵਿੱਚ ਇਸ ਜਥੇ ਦੁਆਰਾ ਇਕ ਨਹੀ ਬਲਕਿ ਅਨੇਕਾਂ ਕਵੀਸ਼ਰੀਆਂ ਦੇ ਰਾਹੀ ਇਸ ਢੰਗ ਨਾਲ਼ ਪੇਸ਼ ਕੀਤਾ ਜਾਂਦਾ ਹੈ ਕਿ ਸੁਣਨ ਵਾਲਿਆਂ ਦੇ ਰੌਂਗਟੇ ਖੜੇ ਹੋ ਜਾਂਦੇ ਤੇ ਅੱਖਾਂ ਵਿੱਚੋਂ ਆਪ-ਮੁਹਾਰੇ ਅੱਥਰੂ ਵਹਿਣ ਲੱਗ ਜਾਂਦੇ ਹਨ। ਸੱਚੇ ਪਾਤਸ਼ਾਹ ਇਸ ਜਥੇ ਨੂੰ ਇਸੇ ਪ੍ਰਕਾਰ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਦਾ ਰਹੇ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਏਹੋ ਅਰਦਾਸ ਕਰਦੇ ਹਾਂ।
ਕਵੀਸ਼ਰੀਆਂ ਦੇ ਮਾਧਿਅਮ ਰਾਹੀ ਸਿੱਖ ਕੌੰਮ ਵਿੱਚ ਚੌਖੀ ਜਾਗ੍ਰਿਤੀ ਲਿਆ ਰਿਹਾ ਹੈ ਪੰਥ ਦਾ ਮਹਾਨ ਕਵੀਸ਼ਰੀ ਜਥਾ ਜਾਗੋ ਵਾਲੇ ਸਿੰਘਾਂ ਦਾ ਜਥਾ
ਮੈਂ ਆਊਂ ਵਣਜਾਰਾ ਬਣਕੇ
ਗਲ਼ੀ-ਗਲ਼ੀ ਵਣਜਾਰਾ ਫਿਰਦਾ,
ਮੈਂ ਆਵਾਜ਼ ਮਾਰ ਲਿਆ ਨੀ ਬਿਠਾ,
ਸੱਸ ਤੋਂ ਨਾ ਪੁੱਛਿਆਂ, ਨਣਦ ਤੋਂ ਨਾ ਪੁੱਛਿਆਂ,
ਵੰਗਾਂ ਤਾਂ ਲਈਆਂ ਮੈਂ ਚੜਾ……।
ਵਣਜਾਰੇ ਨੇ ਗਲ਼ੀ-ਗਲ਼ੀ ਵਿੱਚ ਹੋਕਾ ਦੇਣਾ, "ਵੰਗਾਂ! ਚੜਾ ਲਾਉ, ਵੰਗਾਂ! ਚੜਾ ਲਾਉ।"
ਵਣਜਾਰੇ ਦੀ ਆਵਾਜ਼ ਸੁਣ ਕੇ ਕੁੜੀਆਂ ਤੇ ਵਹੁਟੀਆਂ ਚਾਈਂ-ਚਾਈਂ ਵਣਜਾਰੇ ਨੂੰ ਆਵਾਜ਼ ਮਾਰ ਕੇ ਬਲਾਉਂਦੀਆਂ ਸਨ ਤੇ ਆਪਣੀ ਮਨ ਪਸੰਦ ਦੀਆਂ ਵੰਗਾਂ ਚੜਵਾਉਂਦੀਆਂ ਸਨ। ਪਹਿਲਾਂ ਛੋਟੀਆਂ ਕੁੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਸਭ ਨੂੰ ਚੂੜੀਆਂ ਚੜਾਉਣ ਦੀ ਬੜੀ ਰੀਝ ਹੁੰਦੀ ਸੀ ਇੱਕ ਬਾਂਹ ਵਿੱਚ ਡੇਢ-ਡੇਢ ਜਾਂ ਦੋ-ਦੋ ਦਰਜ਼ਣਾ ਚੂੜੀਆਂ ਦੀਆਂ ਚੜਾਉਂਦੀਆਂ ਸਨ।
ਨਵੀ ਵਿਆਹੀ ਆਈ ਆਪਣੀ ਨੂਹ ਨੂੰ ਜਦੋਂ ਸੱਸ ਪਹਿਲੀ ਵਾਰ ਵਣਜਾਰੇ ਤੋਂ ਚੂੜੀਆਂ ਚੜਵਾ ਕੇ ਦਿੰਦੀ ਸੀ ਤਾਂ ਵਣਜਾਰੇ ਨੂੰ ਖੁਸ਼ੀ ਵਜੋਂ ਗੁੜ ਦੀ ਰੋੜੀ ਦਿੰਦੀ ਸੀ ਜੇਕਰ ਕੋਈ ਵੁਹਟੀ ਬਾਹਾਂ ਵਿੱਚ ਚੂੜੀਆਂ ਨਹੀਂ ਪਾਉਂਦੀ ਸੀ ਤਾਂ ਉਸਨੂੰ ਬਦਸ਼ਗਨ ਸਮਝਿਆ ਜਾਂਦਾ ਸੀ।ਪਹਿਲਾਂ ਪਹਿਲ ਵਣਜਾਰਿਆਂ ਨੂੰ ਹਾੜੀ, ਸਾਉਣੀ ਨੂੰ ਦਾਣੇ ਦਿੱਤੇ ਜਾਂਦੇ ਸਨ। ਸਾਵਣ ਦੇ ਮਹੀਨੇ ਵਿੱਚ ਕੁੜੀਆਂ ਤੇ ਔਰਤਾਂ ਵਣਜਾਰੇ ਤੋਂ ਚੂੜੀਆਂ ਜ਼ਰੂਰ ਪਵਾਉਂਦੀਆਂ ਸਨ। ਇੱਕ ਸਿੱਠਣੀ ਵਿੱਚ ਵਣਜਾਰੇ ਦਾ ਜ਼ਿਕਰ-
ਦਿਨ ਚੜ੍ਹੇਦੇ ਖਾਣ ਬੈਠੇ ਤਾਰੇ ਨਿਕਲ ਆਏ,
ਨੀ ਵਣਜਾਰੇ ਆਏ,
ਆਹੋ ਨੀ ਵਣਜਾਰੇ ਆਏ…..।
ਉਹਨਾਂ ਸੰਿਮਆਂ ਵਿਚ ਆਂਢ-ਗੁਆਂਢ ਦੀਆਂ ਕੁੜੀਆਂ, ਚਾਚਿਆਂ-ਤਾਇਆਂ ਦੀਆਂ ਕੁੜੀਆਂ ਤੇ ਨਣਾਨ-ਭਰਜਾਈ ਵਿੱਚ ਪਿਆਰ ਬਹੁਤ ਹੁੰਦਾ ਸੀ। ਤੇ ਉਹ ਵਣਜਾਰੇ ਦੀ ਆਵਾਜ਼ ਸੁਣਕੇ ਝੱਟ ਸਾਰੀਆਂ ਕੁੜੀਆਂ ਇੱਕਠੀਆਂ ਹੋ ਜਾਂਦੀਆਂ ਸਨ। ਕਈ ਵਾਰ ਨਣਾਨ ਮਿੱਠੀ ਜਹੀ ਆਵਾਜ਼ ਵਿੱਚ ਆਪਣੀ ਭਾਬੀ ਨੂੰ ਕਹਿੰਦੀ-
'ਆ ਗਿਆ ਵਣਜਾਰਾ ਨੀ, ਚੜਾ ਲੈ ਭਾਬੀ ਚੂੜੀਆਂ'
ਕੁੜੀਆਂ ਨੇ ਵਣਜਾਰੇ ਦੇ ਆਲ੍ਹੇ-ਦੁਆਲੇ ਝਿਰਮਟ ਪਾਇਆ ਹੁੰਦਾ ਸੀ ਤੇ ਰੀਝ ਨਾਲ ਕੋਈ ਚੂੜੀਆਂ, ਕੋਈ ਛਾਪਾਂ-ਛੱਲੇ ਖਰੀਦ ਦੀ ਤੇ ਕੋਈ ਕੰਨ, ਨੱਕ ਵਿੰਨ੍ਹਦੀ ਸੀ।
ਕਿੰਨੇ ਚੰਗੇ ਹੋਣਗੇ ਉਹ ਦਿਨ ਜਦੋਂ ਗਲ਼ੀ-ਗਲ਼ੀ ਵਿੱਚ ਵਣਜਾਰੇ ਚੂੜੀਆਂ ਵੇਚਣ ਆਉਂਦੇ ਹੋਣਗੇ।ਮੇਰੀ ਕਲਮ ਦੇ ਲਿਖੇ ਦੋ ਟੱਪੇ-
ਸਿਰੋ ਲੱਥੀਆਂ ਚੁੰਨੀਆਂ ਵੇ,
ਨਾ ਹੁਣ ਆਵਣ ਵਣਜਾਰੇ, ਮੇਰੀਆਂ ਵੀਣੀਆਂ ਵੀ ਸੁੰਨੀਆਂ ਵੇ।
ਇਸ ਟੱਪੇ ਦਾ ਜਵਾਬ-
ਪਰੋਏ ਗਾਨੀ ਵਿੱਚ ਮਣਕੇ,
'ਲਾਡੀ' ਤੂੰ ਬਾਹੀਂ ਪਾ ਲੈ ਚੂੜੀਆਂ, ਮੈਂ ਆਊ ਵਣਜਾਰਾ ਬਣਕੇ।
ਅੱਜ ਚੂੜੀਆਂ ਚੜਾਉਣ ਦਾ ਰਿਵਾਜ਼ ਘੱਟ ਗਿਆ ਅਤੇ ਵਣਜਾਰੇ ਕਿਤੇ ਨਜ਼ਰ ਹੀ ਨਹੀਂ ਆਉਂਦੇ।
-ਲਾਡੀ ਸੁਖੰਿਜੰਦਰ ਕੌਰ ਭੁੱਲਰ
ਦੀਵਾਲਾ ਫੁੱਲਝੜੀਆਂ, ਪੱਟਕਿਆਂ ਨੇ ਕੱਢਤਾ ਦੀਵਾਲੀ ਦੀ ਰਾਤ ਦੀਵਾਲਾ ਕੱਢਦੀ
ਦੀਵਾਲੀ ਵਾਲੀ ਰਾਤ ਲੱਛਮੀ ਆਈ ਹੈ ਜਾਂ ਗਈ ਹੈ। ਜਾਂ ਇਸ ਨਾਲ ਸੁਆਹ ਹੀ ਖਿੰਡੀ ਹੈ। ਚਲਾਕ ਦੁਕਾਨਦਾਰਾਂ ਨੇ ਆਮ ਬੰਦੇ ਨੂੰ ਬੇਫ਼ਕੂਫ਼ ਬਣਾ ਕੇ ਚਾਂਦੀ ਜਰੂਰ ਬਣਾਈ ਹੈ। ਚਾਨਣ ਗਿਆਨ ਦਾ ਹੁੰਦਾ ਹੈ। ਜਿਸ ਤੋਂ ਅਸੀਂ ਫੈæਇਦਾ ਲੈ ਸਕੀਏ। ਜੀਵਨ ਵਿੱਚ ਰੌਸ਼ਨੀ ਕਰ ਸਕੀਏ। ਨਾਂ ਕਿ ਅੰਧ ਵਿਸ਼ਵਾਸ਼ ਦੇ ਸਿਰ ਉਤੇ ਆਪ ਕਰਜ਼ਾਈ ਹੋ ਜਾਈਏ। ਇੱਕ ਕਰਜ਼ਾ ਉਤਾਰਨ ਲਈ ਹੋਰ ਕਰਜ਼ਾ ਲਈ ਜਾਈਏ। ਇੱਕ ਆਮ ਗਰੀਬ ਬੰਦਾ ਵੀ ਰੀਸ ਕਰਦਾ ਹੈ। ਦੀਵਾਲੀ ਦੀ ਰਾਤ ਅੱਡੀਆਂ ਚੁਕ ਕੇ ਫਾਹਾ ਲੈਂਦਾ ਹੈ। ਹਜ਼ਾਰ, ਦੋ ਹਜ਼ਾਰ ਵੀ ਗਰੀਬ ਬੰਦਾ ਇਸ ਦਿਨ ਖ਼ਰਚ ਦੇਵੇ। ਉਸ ਦਾ ਦਾਲ-ਰੋਂਟੀ ਦਾ ਬਜਟ ਹਿਲ ਜਾਂਦਾ ਹੈ। ਦੀਵਾਲੀ ਸਿਰਫ਼ ਦੀਵੇ ਦੀਆ ਲੜੀਆਂ ਜਗਾਉਣ ਨੂੰ ਕਹਿੰਦੇ ਹਨ। ਦੀਵਾਲੀ ਨੂੰ ਰੰਗ ਬਰੰਗੇ ਲਾਟੂ ਲਗਾਏ ਜਾਂਦੇ ਹਨ। ਇਸ ਦਿਨ ਜਾਹਲੀ, ਨਕਲੀ ਮਿੱਠਾਆਈਆਂ ਖ੍ਰੀਦੀਆਂ, ਖਾਂਦੀਆਂ ਜਾਂਦੀਆਂ ਹਨ। ਪੱਟਾਕੇ ਚਲਾਏ ਫੂਕੇ ਜਾਂਦੇ ਹਨ। ਇੰਨਾਂ ਵਿੱਚ ਅੱਗ ਹੀ ਤਾਂ ਨਿਕਲਦੀ ਹੁੰਦੀ ਹੈ। ਬੰਦਾ ਅੱਗ ਨੂੰ ਦੇਖ ਕੇ, ਅੱਗ ਨਾਲ ਖੇਡ ਕੇ, ਬੜਾ ਖੁਸ਼ ਹੁੰਦਾ ਹੈ। ਪਰ ਜਿਸ ਦਿਨ ਅੱਗ ਬੰਦੇ ਨਾਲ ਖੇਡਦੀ ਹੈ। ਇਸ ਦੀਆਂ ਲਪਟਾ ਬੰਦੇ ਨੂੰ ਸੁਆਹ ਕਰ ਦਿੰਦੀਆਂ ਹਨ। ਕਈਆਂ ਦੇ ਦੀਵਾਲੀ ਦੀ ਰਾਤ ਨੂੰ ਮੂੰਹ, ਸਿਰ, ਹੱਥ, ਪੈਰ ਸੜੇ ਹਨ। ਪੈਸੇ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੈ। ਗਹਿਣਿਆਂ ਕੱਪੜਿਆਂ, ਭਾਂਡਿਆਂ ਉਤੇ ਫਜ਼ੂਲ ਖਰਚਾ ਕੀਤਾ ਜਾਂਦਾ ਹੈ। ਸਦੀਆਂ ਪਹਿਲਾਂ ਕੋਈ ਅਵਤਾਰ, ਪੀਰ, ਫ਼ਕੀਰ ਰਾਜ ਵਿੱਚ ਵਾਪਸ ਆਇਆ ਸੀ। ਮੰਨਦੇ ਹਾਂ, ਉਸ ਦਿਨ ਬਹੁਤ ਖੁਸ਼ੀ ਹੋਈ ਹੋਵੇਗੀ । ਹੁਣ ਕਦੋਂ ਦੇ ਮਰ ਮੁੱਕ ਚੁਕੇ ਹਨ। ਗੁਰੂ ਗ੍ਰੰਥਿ ਸਾਹਿਬ ਮਰ ਚੁਕਿਆਂ ਦੀ ਪੂਜਾ ਕਰਨ ਤੋਂ ਵਰਜਤ ਕਰਦਾ ਹੈ। ਜੋ ਖਤਮ ਹੋ ਗਿਆ, ਉਹ ਅਮਰ ਕਿਵੇਂ ਹੋ ਸਕਦਾ ਹੈ? ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਰੁ ਕਛੁ ਨਹੀ ਸੁਪਨੇ ਜਉਿ ਸੰਸਾਰੁ ॥੫੦॥ ਇਕੁ ਲਖੁ ਪੂਤ ਸਵਾ ਲਖੁ ਨਾਤੀ ॥ ਤਹਿ ਰਾਵਨ ਘਰ ਦੀਆ ਨ ਬਾਤੀ ॥੨॥ ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ ਬੈਸੰਤਰੁ ਜਾ ਕੇ ਕਪਰੇ ਧੋਈ ॥੩॥ ਗੁਰਮਤ ਿਰਾਮੈ ਨਾਮ ਿਬਸਾਈ ॥ ਅਸਥਰੁ ਰਹੈ ਨ ਕਤਹੂੰ ਜਾਈ ॥੪॥ ਕਹਤ ਕਬੀਰ ਸੁਨਹੁ ਰੇ ਲੋਈ ॥ ਰਾਮ ਨਾਮ ਬਨੁ ਮੁਕਤ ਿਨ ਹੋਈ ॥੫॥੮॥੨੧॥ {ਪੰਨਾ 481}
ਅੱਜ ਦੇ ਲੋਕਾਂ ਨੇ ਉਹ ਅੱਖਾਂ ਨਾਲ ਦੇਖੇ ਵੀ ਨਹੀਂ ਹਨ। ਫਿਰ ਵੀ ਇੰਨੀ ਖੁਸ਼ੀ ਹੁੰਦੀ ਹੈ। ਜਾਂ ਫਿਰ ਜਸ਼ਨ ਮਨਾਉਣ ਦੇ ਬਹਾਨੇ ਹੀ ਚਾਹੀਦੇ ਹਨ। ਖੁਸ਼ੀ ਤਾਂ ਉਸ ਗੱਲ ਦੀ ਹੋਣੀ ਚਾਹੀਦੀ ਹੈ। ਜਿਸ ਦਾ ਪੂਰੇ ਪਰਵਾਰ ਤੇ ਆਲੇ ਦੁਆਲੇ ਦੇ ਸਮਾਜ ਨੂੰ ਫੈਇਦਾ ਹੋ ਸਕੇ। ਪੱਲੇ ਵਿਚੋਂ ਪੈਸੇ ਐਸੇ ਕੰਮ ਲਈ ਫੂਕਦੇ ਹਨ। ਜਿਸ ਦਾ ਕੋਈ ਅਰਥ ਨਹੀਂ ਹੈ। ਬਿਜ਼ਨਸ ਮੈਨ ਮਿੱਠਾਆਈਆਂ, ਕੱਪੜਿਆਂ, ਭਾਂਡਿਆਂ, ਬਰੂਦ ਵਾਲਿਆਂ ਨੂੰ ਫੈæਇਦਾ ਹੁੰਦਾ ਹੋਵੇਗਾ। ਆਮ ਬੰਦੇ ਦਾ ਇਸ ਦਿਨ ਦੀਵਾਲੀ æਦੀ ਰਾਤ ਦੀਵਾਲਾ ਕੱਢਦੀ। ਪੱਟਾਕਿਆਂ ਦੇ ਚੰਗਆੜਿਆਂ ਨਾਲ ਕਈਆਂ ਦੇ ਘਰ ਵੀ ਫੂਕੇ ਜਾਂਦੇ ਹਨ। ਇਹੀ ਪੈਸਾ ਲੋੜ ਵਾਲੀ ਥਾਂ ਉਤੇ ਖ਼ਰਚਿਆ ਜਾਵੇ, ਫੈਇਦਾ ਹੁੰਦਾ ਹੈ। ਹੋਰ ਵੀ ਸਮਾਨ ਨੂੰ ਅੱਗ ਲੱਗ ਜਾਂਦੀ ਹੈ। ਬੰਦਿਆਂ ਦਾ ਵੀ ਨੁਕਸਾਨ ਹੋ ਸਕਦਾ ਜਾਂਦਾ ਹੈ। ਪ੍ਰਦੂਸ਼ਨ ਫੈਲਦਾ ਹੈ। ਹਵਾ ਪੱਟਕਿਆਂ ਨਾਲ ਖ਼ਰਾਬ ਹੁੰਦੀ ਹੈ। ਕੂੜੇ ਦੇ ਢੇਰਾ ਵਿੱਚ ਪੱਟਾਕਿਆਂ ਦੀ ਸੁਆਹ ਬਹੁਤ ਮਾਤਰਾਂ ਵਿੱਚ ਹੁੰਦੀ ਹੈ। ਇਹ ਵਗਦੇ ਨਹਿਰਾਂ ਦੇ ਪਾਣੀ ਵਿੱਚ ਸਿੱਟੀ ਗਈ ਤਾ ਪਾਣੀ ਨੂੰ ਖ਼ਰਾਬ ਕਰਦੀ ਹੈ। ਧਰਤੀ ਵਿੱਚ ਸਿੱਟੀ ਗਈ। ਉਸ ਦਾ ਵੀ ਨੁਕਸਾਨ ਤਾਂ ਜਰੂਰ ਹੋਵੇਗਾ। ਜਦੋਂ ਕਿ ਅੱਗ ਦੀ ਤਿਲੀ ਲਗਾਉਣ ਨਾਲ ਕਈ ਗੁਣਾ ਹੋਰ ਅੱਗ ਫੈਲ ਜਾਂਦੀ ਹੈ। ਕਈ ਲੋਕ ਦੀਵਾਲੀ ਦੀ ਰਾਤ ਸ਼ਰਾਬ ਪੀਂਦੇ ਹਨ। ਲੜਾਈਆਂ ਵੀ ਹੁੰਦੀਆਂ ਹਨ। ਕਤਲ ਵੀ ਹੁੰਦੇ ਹਨ। ਜੂਆ ਵੀ ਕਈ ਲੋਕ ਖੇਡਦੇ ਹਨ। ਜਿਸ ਵਿੱਚ ਕਈ ਵੱਡੀ ਰਕਮ ਹਾਰ ਜਾਂਦੇ ਹਨ। ਮੁੱਲਾਂਪੁਰ ਦਾਖੇ 27 ਕੁ ਸਾਲ ਪਹਿਲਾਂ ਦੀਵਾਲੀ ਦੀ ਰਾਤ ਇੱਕ ਕੁੜੀ ਦੀ ਲਾਸ਼ ਮਿਲੀ ਸੀ। ਜੋ ਬੀ ਏ ਦੀ ਕਲਾਸ ਵਿੱਚ ਪੜ੍ਹਦੀ ਸੀ। ਅੱਗ ਨਾਲ ਜਲ ਕੇ ਮਰੀ ਸੀ। ਇਸ ਪਿਛੇ ਕੀ ਰਾਜ ਸੀ? ਰੱਬ ਜਾਣਦਾ ਹੈ। ਜੇ ਕੋਈ ਜਾਣਦਾ ਹੋਵੇ, ਪਾਜ ਜਰੂਰ ਖੋਲੇ।
ਇਸ ਦਿਨ ਨੂੰ ਮਨਾਉਣ ਲਈ, ਲੋਕਾਂ ਦੀਆਂ ਜੇਬਾ ਵਿਚੋਂ, ਪੈਸੇ ਇੱਕਠੇ ਕਰਨ ਲਈ, ਧਰਮਾਂ ਵਾਲੇ ਇੱਕ ਦੂਜੇ ਨਾਲ ਜੁੜ ਜਾਂਦੇ ਹਨ। ਫਿਰ ਤਾਂ ਹਿੰਦੀ ਸਿੱਖਾਂ ਦੇ ਤਿਉਹਾਰ ਵੀ ਸਾਂਝੇ ਬਣ ਜਾਂਦੇ ਹਨ। ਉਝ ਭਾਵੇ ਹੱਡ ਕੁੱਤੇ ਦਾ ਵੈਰ ਹੋਵੇ। ਲੋਕਾਂ ਵੱਲੋਂ ਨੋਟਾਂ ਦੇ ਢੇਰ ਇੱਕਠੇ ਕਰਨ ਤੱਕ ਮੱਤਲਬ ਹੈ। ਦਿਨ ਚਾਹੇ ਕੋਈ ਹੋਵੇ। ਕੋਈ ਬਹਾਨਾ ਹੋਵੇ। ਧਰਮੀ ਲੋਕ ਬਾਕੀ ਦਿਨਾਂ ਵਿੱਚ ਆਮ ਪਬਲਿਕ ਦੇ ਦੰਗੇ ਕਰਾਉਣ, ਮਰਵਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ।
ਸੀਤਾ ਦਾ ਪਤੀ ਘਰ ਆਇਆ। ਸੀਤਾ ਮਾਤਾ ਨੇ ਵਨਵਾਸ ਵਿੱਚ ਪਤੀ ਨਾਲ ਦੁੱਖ ਦੇ ਦਿਨ ਕੱਟੇ। ਰਾਜ ਭਾਗ ਵਿੱਚ ਆਉਂਦੇ ਹੀ ਪਤਨੀ ਨੂੰ ਦਾਗ਼ ਲਾ ਕੇ, ਫਿਰ ਘਰੋਂ ਬਾਹਰ ਕਰ ਦਿੱਤਾ। ਉਸ ਦੀ ਆਪਣੀ ਪਤਨੀ ਨੂੰ ਤਾਂ ਖੁਸ਼ੀ ਮਨਾਉਣ ਦਾ ਮੌਕਾ ਨਹੀਂ ਲੱਗਾ। ਲੋਕਾਂ ਨੂੰ ਬੜੀ ਖੁਸ਼ੀ ਹੋਈ ਹੈ। ਅੱਜ ਤੱਕ ਪੁਸ਼ਤਾਂ ਦੀ ਮਨਾਈ ਖੁਸ਼ੀ ਬੱਚੇ ਵੀ ਜਾਹਰ ਕਰ ਰਹੇ। ਆਪਣੇ ਚਾਹੇ ਪਿਉ ਦਾਦੇ ਦਾ ਜਨਮ-ਮਰਨ ਦਿਨ ਦਾ ਇਲਮ ਨਾਂ ਹੀ ਹੋਵੇ। ਕਈਆਂ ਦੇ ਆਪਣੇ ਪਤੀ ਛੱਡੇ ਹੁੰਦੇ ਹਨ। ਤਲਾਕ ਲਏ ਹੋਏ ਹਨ। ਪਰ ਸੀਤਾ ਦੇ ਪਤੀ ਦੇ ਘਰ ਆਉਣ ਦੀ ਐਸੀਆਂ ਪਤਨੀਆਂ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ। ਦੀਵੇ ਘਿਉ ਦੇ ਜਾਗਉਦੀਆ ਹਨ। ਅੱਜ ਦੀ ਸੀਤਾ ਦਾ ਅਦਾਲਤ ਵਿੱਚ ਪਤੀ ਤੋਂ ਤਲਾਕ ਦਾ ਕੇਸ ਚਲਦਾ ਹੁੰਦਾ ਹੈ। ਕਈਆਂ ਨੇ ਪਤੀ ਤੋਂ ਪਿਛਾ ਛੁਡਾਇਆ ਹੁੰਦਾ ਹੈ। ਰਾਮ ਜੀ ਦੀ ਆਰਤੀ ਕਰਦੀਆਂ ਹਨ।
ਕੀ ਦੀਵਾਲੀ ਵਾਲੀ ਰਾਤ ਲੱਛਮੀ ਆਈ ਹੈ ਜਾਂ ਗਈ ਹੈ?
ਸਤਵਿੰਦਰ ਕੌਰ ਸੱਤੀ
ਅੱਜ ਦੀਵਾਲੀ ਦਾ ਉਹ ਚਾਹ ਜਿਹਾ ਨਹੀਂ ਲੱਗਦਾ।
ਮਿਠਆਈਆਂ ਵਿਚੋਂ ਦੁੱਧ ਖੋਆ ਖੋਂ ਗਿਆ ਲੱਗਦਾ।
ਇਹ ਆਟੇ, ਮੈਦੇ, ਬੇਸਣ ਖੰਡ ਦਾ ਗਦਾਵਾ ਲੱਗਦਾ।
ਰੰਗ ਬਰੰਗੀਆਂ ਮਿਠਆਈਆਂ ਨੇ ਬਿਮਾਰ ਕਰਤਾ।
ਘਰ ਵਿਚ ਦੇਸੀ ਘਿਉ ਦਾ ਇਕ ਦੀਵਾ ਨਾਂ ਜਗਦਾ।
ਦੀਵਾਲੀ ਨੂੰ ਬਨਾਵਟੀ ਲੜੀਆਂ ਨਾਲ ਘਰ ਜੜਤਾ।
ਪੈਂਦਾਂ ਰੰਗ ਬਰੰਗੇ ਲਾਟੂਆਂ ਦਾ ਬਿਜਲੀ ਦਾ ਖ਼ਰਚਾ।
ਸੱਤੀ ਦੀਵਾਲਾ ਫੁੱਲਝੜੀਆਂ, ਪੱਟਕਿਆਂ ਨੇ ਕੱਢਤਾ।
ਕਈਆਂ ਦੇ ਘਰ ਜੀਵਨ ਨੂੰ ਮੱਸਿਆ ਦੀ ਰਾਤ ਕਰਤਾ।
ਦੀਵਾਲੀ ਨੂੰ ਬੰਬ, ਆਤਸ਼ਬਾਜੀਆਂ ਮੂੰਹ ਸਿਰ ਫੂਕਤਾ।
ਦੀਵਾਲੀ ਨੂੰ ਤਾਂ ਪੱਟਾਕਿਆਂ ਨੇ ਘਰ, ਸਮਾਨ ਵੀ ਫੂਕਤਾ।
ਸਤਵਿੰਦਰ ਦੀਵਾਲੀ ਨੇ ਕਿਹੜੀ ਖੁੱਸ਼ੀ ਦਾ ਦਰ ਖੋਲਤਾ।
ਦੱਸੋਂ ਫੂਕ ਕੇ ਮਾਇਆ ਬੰਦਾ ਕਿਹੜਾ ਸੁੱਖ ਲੋਕੋਂ ਭਾਲਦਾ।
ਆਪਣੇ ਸਕੇ ਪਿਉ ਦਾ ਦੋ ਰੋਟੀਆਂ ਦੇ ਢਿੱਡ ਨਹੀਂ ਭਰਦਾ।
ਲੋਕਾਂ ਦੀਆਂ ਖੁੱਸ਼ੀਆਂ ਵਿਚ ਬੰਦਾ ਹਾਜ਼ਰੀ ਜਰੂਰ ਭਰਦਾ।
ਦੀਵਾਲੀ ਨੂੰ ਆਪਣਿਆਂ ਛੱਡ ਸਭ ਦਾ ਮੂੰਹ ਮਿੱਠਾ ਕਰਦਾ।
ਸਭ ਕਰੋਂ ਮੂੰਹ ਮਿੱਠਾ ਦੀਵਾਲੀ ਆਈ
ਸਤਵਿੰਦਰ ਕੌਰ ਸੱਤੀ
ਹਰ ਸਾਲ ਦੀ ਤਰ੍ਹਾਂ ਦੀਵਾਲੀ ਆਈ।
ਵਿਹੜਿਆਂ ਦੇ ਵਿਚ ਰੋਸ਼ਨੀ ਲਿਆਈ।
ਮੱਸਿਆ ਦੀ ਕਾਲੀ ਰਾਤ ਜੱਗਮਗਾਈ।
ਪਿਤਾ ਹਰਗੋਬਿੰਦ ਜੀ ਨੇ ਬੰਦੀ ਛੁਡਾਵਾਈ।
ਗਵਾਲੀਅਰ ਤੋਂ ਰਾਜਿਆਂ ਨੂੰ ਮਿਲੀ ਰਿਹਾਈ।
ਰਾਮ ਚੰਦਰ ਜੀ ਨਾਲ ਸੀਤਾ ਮਾਂ ਵੀ ਆਈ।
ਬਨਵਾਸ ਮੁੱਕਣ ਦੀ ਖੁੱਸ਼ੀ ਨੂੰ ਦਿਵਾਲੀ ਮਨਾਈ।
ਦੇਖ ਪਿਆਰਿਆ ਦੇ ਮੂੰਹ ਤੇ ਮੁਸਕਾਨ ਆਈ।
ਘਰ-ਘਰ ਲੋਕਾਂ ਅੱਜ ਵੀ ਦੀਪ ਮਾਲਾ ਜਗਾਈ।
ਧਰਤੀ ਦੇਖ ਰੋਸ਼ਨਾਈ ਸਭ ਨੂੰ ਖੁੱਸ਼ੀ ਥਿਆਈ।
ਸਤਵਿੰਦਰ ਦੇਵੇ ਜੀ ਸਭ ਜਗਤ ਨੂੰ ਵਿਧਾਈ।
ਸੱਤੀ ਜੀ ਸਭ ਕਰੋਂ ਮੂੰਹ ਮਿੱਠਾ ਦੀਵਾਲੀ ਆਈ।
ਜਗ ਮਗ ਦੀਵਾਲੀ ਵਾਲੀ ਰਾਤ ਹੈ ਕਰਦੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)-
satwnnder_7@hotmail.com
ਜਗ ਮਗ ਦੀਵਾਲੀ ਵਾਲੀ ਰਾਤ ਹੈ ਕਰਦੀ।
ਦੀਵਾਲੀ ਵਾਲੀ ਰਾਤ ਤਾਰਿਆਂ ਵਾਂਗ ਸੱਜਗੀ।
ਵੇ ਮੈਂ ਤਾਂ ਘੜੀ ਮੁੜੀ ਕੋਠੇ ਉਤੇ ਜਾਂ ਚੜ੍ਹਦੀ।
ਇਕ ਇਕ ਦੀਵਾ ਸਜਾਂ ਲਈਨ ਵਿਚ ਰੱਖਦੀ।
ਬੁੱਝਦੇ ਦੀਵਿਆਂ ਨੂੰ ਹੱਥਾਂ ਦਾ ਉਹਲਾ ਰੱਖਦੀ।
ਮੁਕਦੇ ਤੇਲ ਨੂੰ ਮੁੜ ਮੁੜ ਸਤਵਿੰਦਰ ਭਰਦੀ।
ਮੋਮਬੱਤੀਆਂ ਜਗ੍ਹਾਂ
-ਜਗ੍ਹਾਂ ਕੇ ਬਨੇਰੇ ਉਤੇ ਧਰਦੀ।
ਸੱਤੀ ਰੰਗ ਬਰੰਗੇ ਲਾਟੂਆਂ ਦੀ ਲੜੀਆਂ ਨੂੰ ਟੰਗਦੀ।
ਵੇ ਮੈਂ ਤਾਂ ਸੱਜ ਵਿਆਹੀ ਸੋਹਰਿਆਂ ਤੋਂ ਹੈਗੀਂ ਸੰਗਦੀ।
ਇਹ ਮੇਰੀ ਪਹਿਲੀ ਦੀਵਾਲੀ ਸੋਹੁਰਿਆਂ ਦੇ ਘਰਦੀ।
ਉਡੀਕ ਤੇਰੀ, ਫਿਰਾਂ ਮਨ ਭਾਉਂਦੇ ਪਕਵਾਨ ਧਰਦੀ।
ਮੈਂ ਰੱਬ ਮੁਹਰੇ ਹੱਥ ਬੰਨ ਤੇਰੀ ਸੁੱਖ ਰਹਿੰਦੀ ਮੰਗਦੀ।
ਮਾੜਿਆਂ ਹਾਲਤਾਂ ਤੋਂ ਸੋਹਣਿਆਂ ਮੈਂ ਤਾਂ ਰਹਾਂ ਡਰਦੀ।
ਰੱਬਾ ਤੇਰੇ ਕੋਲੋ ਮੈਂ ਸਰਬਤ ਦਾ ਭਲਾ ਰਹਾਂ ਮੰਗਦੀ।
ਥਾਂ-ਥਾਂ ਜਦੋਂ ਬੰਬ ਧੱਮਕਿਆਂ ਦੀਆਂ ਖ਼ਬਰਾਂ ਸੁਣਦੀ।
ਸਤਵਿੰਦਰ ਕੌਰ ਸੱਤੀ
ਮੱਥੇ ਵਿਚ ਪੂਰਾ ਚੰਦ ਚੜਦਾ
ਸਤਵਿੰਦਰ ਕੌਰ ਸੱਤੀ
ਰੱਬ ਸੋਹਣਾ ਜਦੋਂ ਗਿਆਨ ਵੰਡਦਾ।
ਆ ਮੱਥੇ ਵਿਚ ਪੂਰਾ ਚੰਦ ਚੜਦਾ।
ਕਈ ਸੂਰਜਾ ਦਾ ਪ੍ਰਕਾਸ਼ ਚੜਦਾ।
ਪ੍ਰਕਾਸ਼ ਆ ਕੇ ਰੂਪ ਨਾਲ ਮਿਲਦਾ।
ਇਹੀ ਦਿਮਾਗ ਦੇ ਕਪਾਟ ਖੋਲਦਾ।
ਤਿੰਨਾਂ ਲੋਕਾਂ ਦਾ ਹੈ ਗਿਆਨ ਵੰਡਦਾ।
ਤਾਂਹੀਂ ਤਾਂ ਹਰ ਫੁਰਨਾ ਸੱਤੀ ਫੁਰਦਾ।
ਸਤਵਿਂਦਰ ਰੱਬੀ ਨੂਰ ਪ੍ਰਕਾਸ਼ ਵੰਡਦਾ।
ਬੰਦਾ ਆਪ ਕੁੱਝ ਵੀ ਨਹੀਂ ਹੈ ਕਰਦਾ।
ਸਭ ਹੁੰਦੀ ਉਸ ਮਾਲਕ ਦੀ ਕਿਰਪਾ।
ਕਦੋਂ ਸੋਹਣੀ ਸੂਰਤ ਜੱਗ ਨੂੰ ਦਿਖਾਵੋਗੇਮੌਤ ਤੋਂ ਡਰਨਾਂ ਛੱਡ ਦਿਉਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwnnder_7@hotmail.com
ਮੌਤ ਤੋਂ ਡਰਨਾਂ ਛੱਡ ਦਿਉ। ਜੋਂ ਜੀਵ ਦੁਨੀਆਂ ਤੇ ਆਇਆ ਹੈ। ਉਸ ਦਾ ਮਰਨ ਦਾ ਸਮਾਂ ਵੀ ਤਹਿ ਹੋ ਚੁੱਕਾ ਹੈ। ਸਾਰੇ ਜੀਵ ਜੰਤੂ ਬਨਸਪਤੀ ਇੱਕ ਨਿਸਚਿਤ ਸਮੇਂ ਲਈ ਬ੍ਰਹਿਮੰਡ ਵਿੱਚ ਰਹਿੰਦੇ ਹਨ। ਤਕਰੀਬਨ ਹਰ ਇੱਕ ਜੀਵ ਨੂੰ 84 ਲੱਖ ਜੂਨ ਭੋਗਣੀ ਪੈਂਦੀ ਹੈ। ਅੰਨ-ਜਲ, ਸੁਆਸ, ਸਮਾਂ ਹਰ ਜੀਵ ਨੂੰ ਪਹਿਲਾਂ ਹੀ ਹਿੱਸੇ ਵਿੱਚ ਦਿੱਤੇ ਜਾਂਦੇ ਹਨ। ਜੀਵਾਂ ਦੀ ਹਰ ਜੂਨ ਦਾ ਸਮਾਂ ਪਹਿਲਾਂ ਹੀ ਮਿਥਿਆਂ ਗਿਆ ਹੁੰਦਾ ਹੈ। ਜੀਵ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਇਸ ਜੰਮਣ ਮਰਨ ਦੇ ਚੱਕਰ ਤੋਂ ਬੱਚ ਵੀ ਨਹੀਂ ਸਕਦੇ। ਫਿਰ ਮੌਤ ਦਾ ਡਰ ਮਨ ਵਿੱਚ ਨਹੀਂ ਰੱਖਣਾਂ ਚਹੀਦਾ। ਜੇ ਮੌਤ ਦਾ ਡਰ ਮਨ ਵਿਚੋਂ ਨਿੱਕਲ ਜਾਵੇ। ਅਸੀਂ ਬਹੁਤ ਸਾਰੇ ਕੰਮ ਅਜਿਹੇ ਵੀ ਕਰ ਸਕਦੇ ਹਾਂ। ਜਿੰਨ੍ਹਾਂ ਨੂੰ ਕਰਦੇ ਅਸੀਂ ਜਾਨ ਜਾਣ ਦਾ ਡਰ ਕਰਕੇ ਕਰ ਨਹੀਂ, ਸਕਦੇ ਸੀ। ਕਈ ਲੋਕ ਬੰਦਿਆਂ ਤੋਂ ਹੀ ਡਰੀ ਜਾਂਦੇ ਹਨ। ਪਰ ਕੀ ਕੀਤਾ ਜਾਵੇ? ਕਈ ਬੰਦੇ ਤਾਂ ਲਗਦੇ ਹੀ ਆਦਮ ਖਾਣੇ ਹਨ। ਉਹ ਆਪ ਨੂੰ ਹਊਆਂ ਸੱਮਝ ਕੇ ਲੋਕਾਂ ਵਿੱਚ ਪੇਸ਼ ਕਰਦੇ ਹਨ। ਅਜਿਹੇ ਲੋਕਾਂ ਤੋਂ ਡਰਨ ਦੀ ਬਜਾਏ ਮੂੰਹ ਤੋੜਮਾਂ ਜੁਆਬ ਦੇਣਾ ਚਾਹੀਦਾ ਹੈ। ਤਾਂ ਹੀ ਅਜ਼ਾਦ ਜਿੰਦਗੀ ਜਿਉਂ ਸਕਦੇ ਹਾਂ। ਕਿਸੇ ਵੀ ਡਰ ਤੋਂ ਡਰ-ਡਰ ਕੇ ਜਿਉਂਣਾਂ ਵੀ ਕੋਈ ਜਿਉਣਾ ਹੈ। ਕਈ ਤਾਂ ਔਰਤ ਨੂੰ ਹੀ ਦੋਬਚਣਾ ਚਹੁੰਦੇ ਹਨ। ਹਰ ਜੀਵ ਦੀ ਇਹ ਤਾਂ ਅੰਦਰ ਦੀ ਸ਼ਕਤੀ ਤੇ ਨਿਰਭਰ ਕਰਦਾ ਹੈ। ਅਸੀਂ ਕਿਤੇ ਡਰ-ਡਰ ਕੇ ਸਹਿਕ ਕੇ ਤਾਂ ਨਹੀਂ ਆਪਣੀ ਦਿਨ ਕਟੀ ਕਰ ਰਹੇ। ਆਮ ਤਾਂ ਬੱਚੇ ਮਾਂਪਿਆਂ ਤੋ ਡਰਦੇ ਹਨ। ਫਿਰ ਬੁੱਢਾਪੇ ਵਿੱਚ ਮਾਂਪੇ ਬੱਚਿਆਂ ਤੋਂ ਡਰਦੇ ਹਨ। ਆਮ ਬੰਦਾ ਸਮਾਜ, ਧਰਮ ਤੇ ਧਰਮੀਆਂ ਤੋਂ ਡਰਦਾ ਹੈ। ਸਰੀਫ਼ ਬੰਦਾ ਲੁੱਚੇ ਬਦਮਾਸ਼ ਤੋਂ ਡਰਦਾ ਹੈ। ਸਾਰੇ ਲੋਕ ਮੌਤ ਤੋਂ ਡਰਦੇ ਹਨ। ਬਹੁਤੇ ਲੋਕ ਉਚੀ ਥਾਂ ਜਾਣ ਤੋਂ ਡਰਦੇ ਹਨ। ਕਈ ਜਹਾਜ ਵਿੱਚ ਜਾਣ ਤੋਂ ਡਰਦੇ ਹਨ। ਕਈ ਲੋਕ ਕਾਰ ਨਹੀਂ ਚਲਾ ਸਕਦੇ। ਮੌਤ ਤਾਂ ਡਰਾਇਵਰ ਦੇ ਨਾਲ ਬੈਠਿਆਂ ਵੀ ਆ ਜਾਣੀ ਹੈ। ਇਹ ਵੀ ਨਹੀਂ ਸਿਧੀ ਪਾਣੀ ਸਮੁੰਦਰ ਵਿੱਚ ਛਾਲ ਮਾਰ ਦਿਉੁਂ। ਮੁਸ਼ਕਲਾਂ ਦੇ ਹੱਲ ਵੀ ਸਾਨੂੰ ਜਰੂਰ ਲੱਭਣੇ ਚਾਹੀਦੇ ਹਨ। ਜੱਦੋਂ ਜਹਿਦ ਨਾਂ ਹੋਵੇ, ਜਿੰਦਗੀ ਵਿੱਚ ਕਰਾਰ ਨਹੀਂ ਰਹਿੰਦਾ। ਮੁਸ਼ਕਲਾਂ ਨਾਂ ਆਉਣ ਬੰਦਾ ਹੁਸ਼ਿਆਰ ਨਹੀ ਰਹਿੰਦਾ। ਹਰ ਸਮੇਂ ਕੁੱਝ ਨਾਂ ਕੁੱਝ ਨਵਾਂ ਕਰਨਾ ਚਾਹੀਦਾ ਹੈ। ਸਰਬ ਸ਼ਕਤੀ ਮਾਨ ਰੱਬ ਨੂੰ ਜਰੂਰ ਚੇਤੇ ਵਿੱਚ ਰੱਖੀਏ। ਉਸ ਤੇ ਵਿਸ਼ਵਾਸ਼ ਜਰੂਰ ਕੀਤਾ ਜਾਵੇ। ਉਹ ਜਿਵੇ ਵੀ ਕਰਦਾ ਹੈ। ਠੀਕ ਹੀ ਕਰਦਾ ਹੈ। ਅੱਗੇ ਨੂੰ ਵੀ ਸਫਲਤਾਂ ਹੀ ਦੇਵੇਗਾ। ਜਦੋਂ ਵੀ ਕੋਈ ਕੰਮ ਸ਼ੁਰੂ ਕਰੀਏ। ਕਦੇ ਵੀ ਹੋਸਲਾ ਨਹੀਂ ਛੱਡਣਾ ਚਾਹੀਦਾ। ਮੌਤ ਨੂੰ ਭੁੱਲਾਉਣਾਂ ਵੀ ਨਹੀਂ ਚਹੀਦਾ। ਮੌਤ ਚੇਤੇ ਰਹੇ ਤਾਂ ਅਸੀਂ ਗਲਤ ਕੰਮ ਨਹੀਂ ਕਰਦੇ। ਮਰਨ ਲਈ ਹਰ ਸਮੇ ਤਿਆਰ ਰਹਿੰਦੇ ਹਾਂ। ਤਾਂਹੀਂ ਸਹੀਂ ਕੰਮ ਨੂੰ, ਮੌਤ ਦਾ ਖੌਫ਼ ਪਰੇ, ਰੱਖ ਕੇ ਕਰ ਸਕਦੇ ਹਾਂ। ਮੌਤ ਨੂੰ ਕਿਤੇ ਇੰਨ੍ਹਾਂ ਵੀ ਨਾਂ ਭਲਾ ਦੇਈਏ ਕਿ ਹੋਰ ਨਾਂ ਕਿਤੇ ਆਪਣੀ ਮੌਤ ਦਾ ਡਰ ਛੱਡ ਕੇ, ਹੋਰਾਂ ਜੀਵਾਂ ਦਾ ਜੀਣਾਂ ਹਰਾਮ ਕਰ ਦੇਈਏ। ਸਾਰੇ ਪਾਸੇ ਮੌਤ ਹੀ ਮੌਤ ਦੀ ਦਹਿਸ਼ਤ ਫੈਲਾਂ ਦੇਈਏ। ਲੋਕ, ਬੰਦੇ ਨੂੰ ਹੀ ਮੌਤ ਸੱਮਝਣ ਲੱਗ ਜਾਣ। ਦੁਨੀਆਂ ਤੇ ਕਈ ਬੰਦੇ ਹੀ ਬੰਦੇ ਨੂੰ ਮਾਰ ਰਹੇ ਹਨ। ਸੋਚਦੇ ਹਨ। ਉਹ ਹੀ ਦੁਨੀਆਂ ਨੂੰ ਚਲਾ ਰਹੇ ਹਨ। ਮੌਤ ਦੀ ਦਹਿਸ਼ਤ ਹੀ ਐਸੀ ਹੈ ਕਿ ਮਾਂਵਾਂ ਵੀ ਪੁੱਤ ਛੱਡ ਕੇ ਜਾਨ ਬੱਚਾਉਣ ਲਈ ਭੱਜ ਜਾਂਦੀਆਂ ਹਨ। ਜਦੋਂ ਬੰਦੇ, ਬੰਦੇ ਦੀ ਹੀ ਮੌਤ ਤੇ ਖੂਨ ਦੀ ਹੋਲੀ ਖੇਡਦੇ ਹਨ। ਸਭ ਨੂੰ ਆਪੋਂ ਆਪਣੀ ਜਾਨ ਬੱਚਾਉਣ ਦੀ ਪਈ ਹੁੰਦੀ ਹੈ। ਜਾਨ ਹੈ ਹੀ ਪਿਆਰੀ ਹੈ। 1947 ਤੋਂ ਹੀ, ਜੋਂ ਆਮ ਬੰਦੇ ਨਾਲ ਅੱਜ ਤੱਕ ਹੋ ਰਿਹਾ ਹੈ। ਇਹ ਸਾਰਾਂ ਕੁੱਝ ਧਰਮਿਕ ਲੀਡਰਾਂ ਤੇ ਰਾਜਨੀਤਿਕ ਲੀਡਰਾਂ ਦੀ ਮਿਲੀ ਜੁਲੀ ਸ਼ਾਜਸ਼ ਹੈ। ਸ਼ੁਰੂ ਤੋਂ ਹੀ ਤਾਕਤਵਾਰ ਨੇ ਮਾੜੇ ਉਤੇ ਜੁਰਮ ਕੀਤੇ ਹਨ। ਹਰ ਬੰਦੇ ਨੂੰ ਜਾਗਣਾਂ ਪੈਣਾਂ ਹੈ। ਨਿਰਬਲ ਹੋ ਕੇ ਨਹੀਂ ਸਰਨਾ। ਆਪਣੇ ਆਪ ਨੂੰ ਤਾਕਤਵਾਰ ਹੀ ਸੱਮਝਣ ਲੱਗ ਜਈਏ। ਤਾਕਤ ਆਉਣ ਲੱਗ ਜਾਵੇਗੀ। ਆਪਣੇ ਆਤਮ ਰੱਖਿਆ ਦਾ ਪ੍ਰਬੰਦ ਕਰਕੇ ਰੱਖਣਾ ਚਾਹੀਦਾ ਹੈ। ਪੰਜਾਬ ਵਿੱਚ ਤੇ ਬਾਹਰ ਵੀ ਆਪਣੇ ਘਰਾਂ ਵਿੱਚ ਜਿਸ ਕੋਲ ਅਸਲਾ ਹੁੰਦਾ ਹੈ। ਬਦਮਾਸ਼ ਵੀ ਉਸ ਤੋਂ ਕੰਨੀ ਕੱਤਰਾਉਂਦੇ ਹਨ। ਪਤਾ ਹੁੰਦਾ ਹੈ। ਬਰਾਬਰ ਲੰਮਾ ਪਾ ਦੇਵੇਗਾ। ਕਨੂੰਨ ਵੀ ਆਤਮ ਰੱਖਿਆ ਦਾ ਪ੍ਰਬੰਦ ਕਰਨ ਦੀ ਹਾਮੀ ਭਰਦਾ ਹੈ। ਕੋਈ ਵੀ ਕਿਸੇ ਦੇ ਘਰ ਜਾ ਕੇ ਵਾਰ ਕਰੇ, ਉਸ ਨੂੰ ਸਜ਼ਾਂ ਮਿਲਦੀ ਹੈ। ਅਗਰ ਆਪਣੇ ਘਰ ਵਿੱਚ ਆਏ ਕਿਸੇ ਵਾਰ ਕਰਨ ਵਾਲੇ ਦੇ, ਘਰ ਦੇ ਮਾਲਕ ਤੋਂ ਸੱਟ ਵੱਜ ਜਾਵੇ, ਮੌਤ ਹੋ ਜਾਵੇ। ਆਤਮ ਰੱਖਿਆ ਮੰਨਿਆ ਜਾਂਦਾ ਹੈ। ਸਰੀਫ਼ ਬੰਦੇ ਦਾ ਤਾਂ ਬਦਮਾਸ਼ ਜੀਣਾਂ ਹੀ ਮੁਸ਼ਕਲ ਕਰ ਦਿੰਦੇ ਹਨ। ਉਨ੍ਹਾਂ ਨਾਲ ਉਵੇਂ ਜੁਆਬ ਦੇਣਾ ਪੈਣਾ ਹੈ। ਖੱਤਰਿਆਂ ਨਾਲ ਵੀ ਜੀਣਾ ਸਿੱਖੀਏ। ਇਹੀ ਜਿੰਦਗੀ ਹੈ। ਮੌਤ ਆਉਣੀ ਹੈ। ਮਰਨ ਤੋਂ ਨਾਂ ਡਰੀਏ।
ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ {ਪੰਨਾ 176}
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ……………
ਦੁਨੀਆਂ ਦਾ ਸ਼ਾਇਦ ਹੀ ਕੋਈ ਮੁਲਖ ਹੋਵੇ ਜਿਸ ਵਿੱਚ ਪੰਜਾਬੀ ਨਾਂ ਵਸਦੇ ਹੋਣ।ਪਰ ਅਮਰੀਕਾ ਵਿੱਚ ਪੰਜਾਬੀਆਂ ਦੀ ਗਿਣਤੀ ਦੀ ਹੁਣ ਬਹੁਤਾਤ ਹੈ।ਪਿਛਲੇ ਕੁੱਝ ਸਮੇਂ ਵਿੱਚ ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਨਾਲ ਜੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ ਉਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹਨ।ਵਿਸਕਾਸਿਨ ਗੁਰੁ ਘਰ ਵਿੱਚ ਫਾਇਰਿੰਗ,ਕੈਲੇਫੋਰਨੀਆਂ ਵਿੱਚ ਦੋ ਬਜੁਰਗਾਂ ਦਾ ਗੋਲੀ ਨਾਲ ਕਤਲ,ਕਿਊਬਿਕ ਵਿੱਚ ਦਸਤਾਰ ਪਹਿਨਣ ਤੇ ਪਾਬੰਦੀ,ਹਵਾਈ ਅੱਡਿਆਂ ਤੇ ਦਸਤਾਰ ਉਤਰਵਾ ਕੇ ਤਲਾਸ਼ੀ ਲੈਣੀ ਤੇ ਹੋਰ ਵੀ ਅਜਿਹੀਆਂ ਬਹੁਤ ਘਟਨਾਵਾਂ ਘਟੀਆਂ ਹਨ ਜਿੰਨਾਂ ਵਿੱਚੋਂ ਫਿਰਕੂਪੁਣੇ ਦੀ ਬੋਅ ਆਉਂਦੀ ਹੈ।ਇੱਕ ਖਬਰ ਇਹ ਵੀ ਸੀ ਕਿ ਅਮਰੀਕਾ ਦੇ ਮੂਲ ਬਸ਼ਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਸਿਰਾਂ ਤੇ ਸਜਾਈ ਦਸਤਾਰ ਨੂੰ ਨਫਰਤ ਦੀ ਨਿਗਾਹ ਨਾਲ ਦੇਖਦੇ ਹਨ।ਉਹ ਸਮਝਦੇ ਹਨ ਕਿ ਇਹ ਦਸਤਾਰ ਸਜਾਉਣ ਵਾਲੇ ਓਸਾਮਾਂ ਬਿਨ ਲਾਦੇਨ ਨਾਲ ਸੰਬੰਧਤ ਹਨ।ਹੁਣ ਸਾਨੂੰ ਸੋਚਣਾਂ ਬਣਦਾ ਹੈ ਕਿ ਪੰਜਾਬੀ ਪੰਜਾਹ ਸਾਲਾਂ ਤੋਂ ਦੁਨੀਆਂ ਦੇ ਵੱਖ ਵੱਖ ਮੁਲਖਾਂ ਵਿੱਚ ਰਹਿ ਰਹੇ ਹਨ ਤੇ ਦਿਨੋਂ ਦਿਨ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਤੇ ਅਸੀਂ ਅਜੇ ਵੀ ਆਪਣੇ ਧਰਮ ਬਾਰੇ,ਆਪਣੀ ਦਸਤਾਰ ਬਾਰੇ,ਆਪਣੇ ਸੱਭਿਆਚਾਰ ਬਾਰੇ ਬਾਹਰਲੇ ਮੁਲਕਾਂ ਦੇ ਬਸ਼ਿੰਦਿਆਂ ਨੂੰ ਜਾਣੂੰ ਨਹੀ ਕਰਵਾ ਸਕੇ ਕਿ ਦਸਤਾਰ ਪਹਿਨਣ ਪਿੱਛੇ ਸਾਡੀ ਕਿਹੜੀ ਭਾਵਨਾਂ ਛੁਪੀ ਹੋਈ ਹੈ।ਇਹ ਹੁਣ ਸਾਡੀ ਹੀ ਨਲਾਇਕੀ ਹੈ ਕਿ ਅਸੀਂ ਆਪਣੀ ਕੌਮ ਬਾਰੇ ਇਹਨਾਂ ਲੋਕਾਂ ਨੂੰ ਜਾਣੂੰ ਹੀ ਨਹੀਂ ਕਰਵਾ ਸਕੇ।ਵੈਸੇ ਅਸੀਂ ਬਥੇਰੀਆਂ ਡੀਂਗਾਂ ਮਾਰਦੇ ਹਾਂ ਕਿ ਅਮਰੀਕਾ ਕਨੇਡਾਂ,ਆਸਟ੍ਰੇਲੀਆਂ ਵਰਗੇ ਮੁਲਕਾਂ ਵਿੱਚ ਸਾਡੀ ਕੌਮ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ,ਅਮਰੀਕਾਂ ਕੈਨੇਡਾ ਵਿੱਚ ਤਾਂ ਸਾਡੇ ਭਾਈਚਾਰੇ ਦੇ ਬਹੁਤ ਲੋਕ ਸਿਆਸਤ ਵਿੱਚ ਵੀ ਆਪਣੀ ਧਾਕ ਜਮਾਈ ਬੈਠੇ ਹਨ ਤੇ ਅਖਬਾਰਾਂ ਵਿੱਚ ਵੱਡੀਆਂ ਫੋਟੋਆਂ ਨਾਲ ਵੱਡੀਆਂ ਖਬਰਾਂ ਲੱਗਦੀਆਂ ਹੁੰਦੀਆਂ ਹਨ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੇ ਵਿਦੇਸ਼ੀ ਧਰਤੀ ਤੇ ਵੀ ਮੱਲਾਂ ਮਾਰੀਆਂ ਹਨ।ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।ਬੜਾ ਦੁੱਖ ਹੁੰਦੈ ਜਦੋਂ ਕਿਤੇ ਵੀ ਘੱਟ ਗਿਣਤੀਆਂ ਨਾਲ ਕੋਈ ਅਣਹੋਣੀ ਵਾਪਰਦੀ ਹੈ।ਵਿਦੇਸ਼ਾਂ ਦੀ ਧਰਤੀ ਤੇ ਅਸੀਂ ਸੱਭਿਆਚਾਰਕ ਮੇਲੇ ਕਰਵਾਉਦੇ ਹਾਂ ਜਿਸ ਵਿੱਚ ਪੰਜਾਬੋ ਕਈ ਟਪੂਸੀਮਾਰ( ਗਾਇਕ) ਸਾਡੀ ਸੱਭਿਆਚਾਰ ਨਾਲ ਸਾਂਝ ਪਵਾਉਣ ਆਉਂਦੇ ਹਨ।ਪਰ ਕੀ ਅਸੀ ਕਦੀ ਵਿਸ਼ਲੇਸ਼ਣ ਕੀਤੈ ਕਿ ਅਸੀਂ ਕਿਸੇ ਦੂਜੇ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਸੱਭਿਆਚਾਰ ਜਾਂ ਸਾਡੀਆਂ ਰਹੁ ਰੀਤਾਂ ਬਾਰੇ ਜਾਣਕਾਰੀ ਦੇਣ ਵਿੱਚ ਸਫਲ ਹੋਏ ਹਾਂ।ਸ਼ਾਇਦ ਬਿਲਕੁੱਲ ਨਹੀਂ।ਜੇ ਅਸੀਂ ਸਫਲ ਹੋਏ ਹੁੰਦੇ ਤਾਂ ਅਜਿਹੀਆਂ ਮੰਦਭਾਗੀਆਂ ਘਟਨਾਂਵਾਂ ਸ਼ਾਇਦ ਨਾਂ ਘਟਦੀਆਂ। ਜਦੋਂ ਵੀ ਕਿਸੇ ਦੇਸ਼ ਵਿੱਚ ਕੌਮ ਨਾਲ ਉਸਦੇ ਧਾਰਮਿੱਕ ਮਸਲਿਆਂ ਨੂੰ ਲੈ ਕੇ ਦੁਰਵਿਵਹਾਰ ਹੁੰਦੈ ਤਾਂ ਸਾਡੀ ਸਰਵਉੱਚ ਸੰਸ਼ਥਾ ਐਸ.ਜੀ.ਪੀ.ਸੀ. ਵੀ ਬੱਸ ਅਖਬਾਰਾਂ ਵਿੱਚ ਦੁਰਘਟਨਾਂ ਨੂੰ ਮੰਦਭਾਗੀ ਕਹਿ ਕੇ ਸਿਰਫ ਬਿਆਨਾਂ ਰਾਹੀ ਘੋਰ ਨਿੰਦਾ ਕਰਨ ਤੱਕ ਹੀ ਸੀਮਿਤ ਰਹਿ ਜਾਂਦੀ ਹੈ।ਅਸੀਂ ਤਾਂ ਫੈਲਣਾਂ ਸੀ ਪਰ ਹੁਣ ਸੁੰਗੜ ਰਹੇ ਹਾਂ।ਸਾਡੇ ਧਾਰਮਿੱਕ ਸਥਾਨਾਂ ਤੇ ਅਸੀਂ ਫੋਕੀ ਚੌਧਰ ਲਈ ਲੜਦੇ ਲੜਦੇ ਲੋਕ ਤਮਾਸ਼ਾਂ ਬਣਦੇ ਹਾਂ ਤੇ ਇਹ ਵੀ ਇੱਕ ਕਾਰਨ ਹੈ ਕਿ ਦੂਜੇ ਲੋਕਾਂ ਨੂੰ ਸਾਡੀ ਕਮਜੋਰੀ ਪਤਾ ਹੈ ਕਿ ਇਹਨਾਂ ਨੂੰ ਲਤਾੜਨਾਂ ਬਹੁਤ ਸੌਖਾ ਹੈ ਤੇ ਅਸੀਂ ਲਤਾੜੇ ਵੀ ਜਾ ਰਹੇ ਹਾਂ।ਇਤਿਹਾਸ ਗਵਾਹ ਹੈ ਕਿ ਕਿਸੇ ਕੌਮ ਜਾਂ ਭਾਈਚਾਰੇ ਦੇ ਪਤਨ ਲਈ ਹਮੇਸ਼ਾਂ ਉਸੇ ਕੌਮ ਜਾਂ ਭਾਈਚਾਰੇ ਦੇ ਲੋਕ ਹੀ ਜਿੰਮੇਵਾਰ ਹੁੰਦੇ ਹਨ।ਆਸਟ੍ਰੇਲੀਆ ਵਿੱਚ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੇ ਖਿਲਾਫ ਇੰਡੀਆ ਕੌਸਲੇਟ ਦੇ ਸਾਹਮਣੇ ਸ਼ਾਤਮਈ ਰੋਸ ਪ੍ਰਗਟ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਤਾਂ ਦੂਰੋਂ ਦੁਰੇਡੇ ਸ਼ਹਿਰਾਂ ਤੋਂ ਵੀ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੇ ਸ਼ਾਮਿਲ ਹੋਣਾਂ ਸੀ ਤਾਂ ਪ੍ਰਬੰਧਕਾਂ ਨੂੰ ਇੱਕ ਸੱਜਣ ਪੁੱਛ ਰਿਹਾ ਸੀ ਕਿ ਸਾਰਾ ਦਿਨ ਧਰਨੇ ਤੇ ਬੈਠਣਾ ਹੈ,ਕੀ ਕੋਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਕਿ ਨਹੀ।ਮਸ਼ਕਰੀ ਜਿਹੀ ਕਰਦਾ ਕਹਿੰਦਾ ਕਿ ਕਿਤੇ ਭੁੱਖੇ ਹੀ ਨਾਂ ਮਾਰ ਦਿਓ ਸਾਨੂੰ।ਆਹ ਸੋਚ ਹੈ ਸਾਡੀ।ਕਿੰਨੇ ਧਰਮ ਪ੍ਰਚਾਰਕ,ਰਾਗੀ ਜਥੇ,ਢਾਡੀ ਸਹਿਬਾਨ ਵਿਦੇਸ਼ਾਂ ਦੀ ਧਰਤੀ ਤੇ ਆਉਂਦੇ ਹਨ ਧਰਮ ਦੇ ਪ੍ਰਚਾਰ ਲਈ।ਸਾਨੂੰ ਸੋਚਣਾਂ ਪਵੇਗਾ ਕਿ ਇਹ ਪ੍ਰਚਾਰਕ ਲੋਕ ਕੀ ਸੱਚਮੁੱਚ ਕੰਮ ਪ੍ਰਤੀ ਚਿੰਤਤ ਹਨ ਜਾਂ ਫਿਰ ਪੈਸਾ ਕਮਾਉਣ ਤੇ ਸੈਰ ਕਰਨ ਲਈ ਹੀ ਆਉਂਦੇ ਹਨ।ਇੱਕ ਅਜਿਹੇ ਪ੍ਰਚਾਰਕ ਦੀ ਜਲੰਧਰ ਜਿਲ੍ਹੇ ਦੇ ਇਕ ਕਸਬੇ ਚ ਤਿੰਨ ਮੰਜਲੀ ਕੋਠੀ ਪੈ ਰਹੀ ਸੀ ਤਾਂ ਕਿਸੇ ਸੱਜਣ ਨੇ ਪ੍ਰਚਾਰਕ ਨੂੰ ਪੁੱਛ ਲਿਆ ਬਈ ਕੋਠੀ ਲੱਗਭੱਗ ਤਿਆਰ ਹੋਣ ਕਿਨਾਰੇ ਹੈ,ਜੋੜੀਆਂ,ਦਰਵਾਜੇ ਭਾਵ ਲੱਕੜ ਦਾ ਕੰਮ ਅਜੇ ਤੱਕ ਸ਼ੁਰੂ ਨਹੀ ਕੀਤਾ ਤਾਂ ਅੱਗੋ ਉਹ ਅਖੌਤੀ ਪ੍ਰਚਾਰਕ ਮੁਸ਼ਕੜੀਏ ਹੱਸਦਾ ਕਹਿੰਦਾ ਕਿ ਭਾਈ ਸਾਹਬ ਐਤਕੀ ਕੈਨੇਡਾ ਦਾ ਤਿੰਨ ਮਹੀਨੇ ਦਾ ਵੀਜਾ ਲੱਗਵਾ ਲਿਆ ਹੈ ਆ ਕੇ ਭਾਵੇ ਚੰਦਨ ਦੀ ਲੱਕੜ ਦੀਆਂ ਅਲਮਾਰੀਆਂ ਬਣਵਾ ਲਈਏ। ।ਆਹ ਸੋਚ ਹੈ ਸਾਡੇ ਅਖੌਤੀ ਪ੍ਰਚਾਰਕਾਂ ਦੀ।ਤੇ ਬੜੀ ਹੈਰਾਨੀ ਹੁੰਦੀ ਹੈ ਜਦੋ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਪੜ੍ਹਦੇ ਹਾਂ ਕਿ ਫਲਾਨਾਂ ਰਾਗੀ,ਪ੍ਰਚਾਰਕ ਜਾਂ ਢਾਡੀ ਫਲਾਣੇ ਮੁਲਖ ਦੀ ਸੰਗਤ ਵਲੋਂ ਸੋਨੇ ਦੇ ਮੈਡਲ ਨਾਲ ਸਨਮਾਨਿਤ ।ਆਸਟ੍ਰੇਲੀਆ ਵਿੱਚ ਇੱਕ ਪੰਜਾਬ ਦਾ ਮਸ਼ਹੂਰ ਬਾਬਾ ਕੀਰਤਨ ਕਰਕੇ ਕੌਮ ਨੂੰ ਧਰਮ ਨਾਲ ਜੋੜਨ ਆਇਆ ਤੇ ਆ ਕੇ ਇਸ ਗੱਲ ਤੇ ਅੜ ਗਿਆ ਕਿ ਉਹ ਕਿਸੇ ਧਾਰਮਿੱਕ ਅਸਥਾਨ ਵਿੱਚ ਨਹੀ ਰਹੇਗਾ ਬਲਕਿ ਉਸ ਦੇ ਰਹਿਣ ਲਈ ਫਾਈਵ ਸਟਾਰ ਹੋਟਲ ਬੁੱਕ ਕਰਵਾ ਕੇ ਦਿਓ ਤੇ ਅੰਨੇ ਸ਼ਰਧਾਲੂ ਉਸ ਅਖੌਤੀ ਸਾਧ ਦੇ ਪੈਰੀ ਹੱਥ ਲਾਉਣ ਲਈ ਲੜਦੇ ਮੈਂ ਖੂਦ ਆਪਣੀਆਂ ਅੱਖਾਂ ਨਾਲ ਵੇਖੇ ਹਨ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਲੋੜ ਸਾਡੇ ਭਾਈਚਾਰੇ ਨੂੰ ਸਿੱਖਿਆ ਦੇਣ ਦੀ ਹੈ ਜਾਂ ਫਿਰ ਜਿੰਨਾਂ੍ਹ ਮੁਲਕਾਂ ਵਿੱਚ ਅਸੀਂ ਰਹਿ ਰਹੇ ਹਾਂ,ਉਹਨਾਂ ਮੁਲਕਾਂ ਦੇ ਲੋਕਾਂ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਬਾਰੇ ਜਾਂਣਕਾਰੀ ਦੇ ਕੇ ਆਪਣੀ ਕੌਮ ਨੂੰ ਹੋਰ ਫੈਲਣ ਦੇ ਮੌਕੇ ਪ੍ਰਦਾਨ ਕਰਨ ਦੀ ਹੈ।ਕਿਤੇ ਨਾਂ ਕਿਤੇ ਸਾਥੋਂ ਹੀ ਕਮੀ ਰਹਿ ਗਈ ਜਾਪਦੀ ਹੈ।ਫਰਾਂਸ ਵਿੱਚ ਪੱਗੜੀ ਪਹਿਨਣ ਤੇ ਪਾਬੰਦੀ ਲੱਗੀ ਹੋਣ ਦੀ ਚਰਚਾ ਦੁਨੀਆਂ ਭਰ ਦੀਆਂ ਅਖਬਾਰਾਂ ਵਿੱਚ ਹੋਈ ਤੇ ਬਹੁਤੇ ਧਾਰਮਿੱਕ ਆਗੂਆਂ ਨੇ ਤੱਤੇ ਘਾਹ ਗਰਮ ਗਰਮ ਬਿਆਨ ਦੇ ਦਿੱਤੇ ਕਿ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ।ਪਰ ਨਤੀਜਾ ਕੀ ਨਿੱਕਲਿਆ,ਕੁੱਝ ਵੀ ਨਹੀਂ।ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਪੱਗੜੀ ਧਾਰਕ ਹੋਵੇ,ਉਸ ਦੇ ਦੇਸ਼ ਵਿੱਚ ਹੀ ਜਦ ਪੱਗੜੀ ਧਾਰਕ ਸੁਰੱਖਿਅਤ ਨਹੀਂ ਤਾਂ ਬੇਗਾਨਿਆਂ ਨੂੰ ਕੀ ਦੋਸ਼ ਦੇਣਾਂ।ਮੋਹਾਲੀ ਦੇ ਕ੍ਰਿਕਟ ਸਟੇਡੀਅਮ ਕੋਲ ਇੱਕ ਨੌਜਵਾਨ ਦੀ ਪੱਗ ਸ਼ਰੇਆਮ ਪੁਲਸ ਨੇ ਲਾਹੀ।ਰੋਜਗਾਰ ਮੰਗਦੇ ਨੌਜਵਾਨਾਂ ਦੀਆਂ ਰੋਜ ਪੱਗੜੀਆਂ ਪੈਰਾਂ ਚ ਰੁਲਦੀਆਂ ਹਨ ਤੇ ਡਾਂਗਾਂ ਵਰਦੀਆਂ ਹਨ।ਇੱਕ ਪੰਥਕ ਪਾਰਟੀ ਦੇ ਸਮੱਰਥਕ ਆਪਸ ਵਿੱਚ ਉਲਝ ਪਏ ਤੇ ਪੱਗੜੀ ਧਾਰੀ ਡਾਢਿਆਂ ਨੇ ਰਲ ਕੇ ਨਿਮਾਣਿਆਂ ਦੀਆਂ ਪਹਿਲਾਂ ਪੱਗਾਂ ਹੀ ਲਾਹੀਆਂ ਤੇ ਇਹ ਦ੍ਰਿਸ ਪੂਰੀ ਦੁਨੀਆਂ ਨੇ ਦੇਖਿਆਂ ਹੋਵੇਗਾ।ਫਿਰ ਹੁਣ ਸੋਚਣਾਂ ਬਣਦਾ ਹੈ ਕਿ ਜਦ ਸਾਡੇ ਮੁਲਕ ਵਿੱਚ ਹੀ ਇਹ ਹਾਲ ਹੈ ਤਾਂ ਪਰਾਏ ਮੁਲਕ ਦੇ ਲੋਕਾਂ ਨੂੰ ਅਸੀਂ ਕਿਸ ਗੱਲ ਦਾ ਦੋਸ਼ ਦਿੰਦੇ ਹਾਂ।
ਲੇਖਕ
-ਹਰਮੰਦਰ ਕੰਗ (ਪਰਥ) ਆਸਟ੍ਰੇਲੀਆ
ਸ਼ਹੀਦ ਸ: ਕਰਤਾਰ ਸਿੰਘ 'ਸਰਾਭਾ' - (24 ਮਈ 1896-16 ਨਵੰਬਰ 1915)
ਕੁਝ ਇਸ ਤਰ੍ਹਾਂ ਦੇ ਇਨਸਾਨ ਇਸ ਦੁਨੀਆਂ ਵਿੱਚ ਜਨਮ ਲੈਂਦੇ ਹਨ ਜਿੰਨ੍ਹਾਂ ਵਿੱਚ ਮਾਨਵਤਾ ਦੇ ਲਈ ਕੁਝ ਕਰ ਗੁਜ਼ਰਨ ਦੀ ਲਾਲਸਾ ਵੀ ਨਾਲ ਹੀ ਜਨਮ ਲੈਂਦੀ ਹੈ । ਉਹ ਲੋਕ ਭਾਵੁਕ, ਸਨਕੀ ਜਾਂ ਪਾਗਲ ਹੁੰਦੇ ਹਨ ਇਹ ਤਾਂ ਪਤਾ ਨਹੀਂ, ਪਰ ਉਹਨਾਂ ਵਿੱਚ ਆਮ ਲੋਕਾਂ ਨਾਲੋਂ ਕੁਝ ਅਲੱਗ ਜ਼ਰੂਰ ਹੁੰਦਾ ਹੈ । ਉਹਨਾਂ ਦੁਆਰਾ ਇਸ ਸੰਸਾਰ ਦੇ ਵਿਕਾਸ ਦੇ ਰਸਤੇ ‘ਤੇ ਪਾਈਆਂ ਪੈਡ਼ਾਂ ਕਦੇ ਵੀ ਨਾ-ਮਿਟਣ ਵਾਲੇ ਨਿਸ਼ਾਨ ਛੱਡ ਜਾਂਦੀਆਂ ਹਨ । ਉਹ ਲੋਕ ਸੰਸਾਰ ਦੇ ਇਤਿਹਾਸ ਦੇ ਆਕਾਸ਼ ਉੱਪਰ ਕਦੇ ਨਾ-ਟੁੱਟਣ ਵਾਲਾ ਅਤੇ ਸਦਾ ਰੌਸ਼ਨ ਰਹਿਣ ਵਾਲਾ ਤਾਰਾ ਬਣ ਕੇ ਚਮਕਦੇ ਹਨ,ਜਿੰਨ੍ਹਾਂ ‘ਤੋਂ ਸੇਧ ਲੈ ਕੇ ਆਉਣ ਵਾਲੀਆਂ ਨਸਲਾਂ ਆਪਣੀ ਮੰਜ਼ਿਲ ਤਲਾਸ਼ਦੀਆਂ ਹਨ । ਇੱਕ ਇਸੇ ਹੀ ਤਰ੍ਹਾਂ ਹਮੇਸ਼ਾ ਜਗਮਗ-ਜਗਮਗ ਕਰਦਾ ਰਹਿਣ ਵਾਲਾ ਸਿਤਾਰਾ ਹੈ, ਸ਼ਹੀਦ ਸ: ਕਰਤਾਰ ਸਿੰਘ ਗਰੇਵਾਲ ‘ਸਰਾਭਾ’ ।
ਸ਼ਹੀਦ ਸ: ਕਰਤਾਰ ਸਿੰਘ ਦਾ ਜਨਮ 24 ਮਈ, 1896 ਈ: ਨੂੰ ਸ: ਮੰਗਲ ਸਿੰਘ ਜੀ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ 'ਸਰਾਭਾ' ਵਿੱਚ ਹੋਇਆ । ਇਸੇ ਕਰਕੇ ਉਹਨਾਂ ਦਾ ਨਾਮ ‘ਕਰਤਾਰ ਸਿੰਘ ਸਰਾਭਾ’ ਲਿਆ ਜਾਣ ਲੱਗ ਪਿਆ ।
ਕਰਤਾਰ ਸਿੰਘ ਆਪਣੇ ਮਾਤਾ-ਪਿਤਾ ਦਾ ਇੱਕਲੌਤਾ ਪੁੱਤਰ ਸੀ। ਆਪ ਦੇ ਪਿਤਾ ਜੀ ਦੇ ਅਕਾਲ-ਚਲਾਣਾ ਕਰ ਜਾਣ ਤੋਂ ਬਾਅਦ ਆਪ ਦਾ ਪਾਲਣ-ਪੋਸ਼ਣ ਆਪ ਦੇ ਦਾਦਾ ਸ:ਬਦਨ ਸਿੰਘ ਜੀ ਨੇ ਕੀਤਾ । ਦਸਵੀਂ ਜਮਾਤ ਦੀ ਪਡ਼੍ਹਾਈ ਆਪ ਨੇ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਕੀਤੀ । ਇਸ ਤੋਂ ਇਲਾਵਾ ਆਪ ਨੇ ਬਰਕਲੇ ਯੂਨੀਵਰਸਿਟੀ ਕੈਲੇਫੋਰਨੀਆ ਤੋਂ ਕੈਮਿਸਟਰੀ ਵਿਸ਼ੇ ਵਿੱਚ ਡਿਗਰੀ ਹਾਸਿਲ ਕੀਤੀ ।
ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਲਈ ਘਾਲੀ ਗਈ ਘਾਲਣਾ ਵਿੱਚ ਸ:ਕਰਤਾਰ ਸਿੰਘ ਦੁਆਰਾ ਪਾਇਆ ਗਿਆ ਯੋਗਦਾਨ ਅਣਮੋਲ,ਕਦੇ ਨਾ-ਭੁੱਲਣ ਵਾਲਾ ਅਤੇ ਸ਼ਲਾਂਘਾਯੋਗ ਹੈ । 1912 ਵਿੱਚ ਜਦੋਂ ਪਾਣੀ ਵਾਲੇ ਜ਼ਹਾਜ ਰਾਹੀਂ ਕਰਤਾਰ ਸਿੰਘ ਸਨਫਰਾਂਸਿਸਕੋ ਗਿਆ ਤਾਂ ਉੱਥੇ ਅਮਰੀਕੀ ਸਿਪਾਹੀਆਂ ਦੇ ਭਾਰਤੀਆਂ ਪ੍ਰਤੀ ਵਰਤੇ ਗਏ ਘਟੀਆ ਤਰੀਕੇ ਨੇ ਇਸ ਯੋਧੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਇਸ ਛੋਟੇ ਜਿਹੇ ਕਰਤਾਰ ਸਿੰਘ ਦੇ ਦਿਲ ਅਤੇ ਮਨ ਨੇ ਇਹ ਮਹਿਸੂਸ ਕੀਤਾ ਕਿ ‘ਗੁਲਾਮੀ ਸਭ ਤੋਂ ਵੱਡਾ ਸਰਾਪ ਹੈ’ । ਗੁਲਾਮੀ ਦੇ ਇਸੇ ਸਰਾਪ ਤੋਂ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਕਰਤਾਰ ਸਿੰਘ ਨੇ 21 ਅਪ੍ਰੈਲ 1913 ਈ: ਨੂੰ ਲਾਲਾ ਹਰਦਿਆਲ, ਪੰਡਿਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਆਦਿ ਨਾਲ ਮਿਲ ਕੇ ਅਮਰੀਕਾ ਵਿੱਚ ਗਦਰ ਪਾਰਟੀ ਬਣਾਈ ਅਤੇ ਲੋਕਾਂ ਵਿੱਚ ਅਜ਼ਾਦੀ ਦੀ ਪ੍ਰਾਪਤੀ ਲਈ ਜੋਸ਼ ਭਰਨ ਲਈ ਪਾਰਟੀ ਦਾ ਨਾਅਰਾ: ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿਓ ਰੱਖਿਆ । 1 ਨਵੰਬਰ 1913 ਈ: ਨੂੰ ਇਸ ਪਾਰਟੀ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ ‘ਗ਼ਦਰ’ ਨਾਮ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ । ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਅਤੇ ਅਜ਼ਾਦੀ ਦੇ ਕਾਫ਼ਲੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਅਖ਼ਬਾਰ ਪੰਜਾਬੀ ਤੋਂ ਇਲਾਵਾ ਉਰਦੂ,ਹਿੰਦੀ, ਗੁਜਰਾਤੀ, ਬੰਗਾਲੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ ਵੀ ਛਾਪਿਆ ਜਾਂਦਾ ਸੀ ।
1914 ਦੀ ਪਹਿਲੀ ਸੰਸਾਰ ਜੰਗ ਦੇ ਸਮੇਂ ਦਾ ਅੰਗਰੇਜਾਂ ਖਿਲਾਫ ਵਿਦਰੋਹ ਲਈ ਸਹੀ ਉਯੋਗ ਕਰਨ ਲਈ 15 ਸਤੰਬਰ 1914 ਨੂੰ ਕਰਤਾਰ ਸਿੰਘ ਸ਼੍ਰੀ ਲੰਕਾ ਹੁੰਦਾ ਹੋਇਆ ਭਾਰਤ ਪੁੱਜਾ । ਪੰਜਾਬ ਵਿੱਚ ਬੰਬ ਤਿਆਰ ਕਰਨ ਲਈ ਝਾਬੇਵਲ ਅਤੇ ਲੋਹਟਬੱਧੀਪਿੰਡ ਵਿੱਚ ਇੱਕ ਫੈਕਟਰੀ ਵੀ ਲਗਾਈ । 25 ਜਨਵਰੀ 1915 ਈ: ਨੂੰ ਰਾਸ ਬਿਹਾਰੀ ਬੋਸ ਦੇ ਅੰਮ੍ਰਿਤਸਰ ਪੁੱਜਣ Òਤੇ ਗ਼ਦਰ ਪਾਰਟੀ ਦੀ ਇੱਕ ਮੀਟਿੰਗ ਹੋਈ ਅਤੇ ਉਸ ਮੀਟਿੰਗ ਵਿੱਚ 21 ਫਰਵਰੀ 1915 ਈ: ਦੇ ਦਿਨ ਨੂੰ ਵਿਦਰੋਹ ਦੀ ਸ਼ੁਰੂਆਤ ਵਾਲੇ ਦਿਨ ਵਜੋਂ ਐਲਾਨਿਆ ਗਿਆ, ਪਰ ਗਦਰ ਪਾਰਟੀ ਵਿੱਚ ਇੱਕ ਸਰਕਾਰੀ ਮੁਖਬ਼ਰ ਕਿਰਪਾਲ ਸਿੰਘ ਨੇ ਇਸ ਘਟਨਾ ਦੀ ਖਬ਼ਰ ਅੰਗਰੇਜ਼ ਸਰਕਾਰ ਨੂੰ ਦੇ ਦਿੱਤੀ । ਕਰਤਾਰ ਸਿੰਘ ਨੂੰ ਕਿਰਪਾਲ ਸਿੰਘ ਦੀ ਗੱਦਾਰੀ ਦਾ ਪਤਾ ਚਲ ਗਿਆ ਅਤੇ ਫਿਰ ਵਿਦਰੋਹ ਦੀ ਤਰੀਕ ਬਦਲ ਕੇ 19 ਫਰਵਰੀ ਕਰ ਦਿੱਤੀ ਗਈ, ਪਰ ਕਿਸੇ ਤਰਾਂ ਇਹ ਖਬ਼ਰ ਵੀ ਅੰਗਰੇਜ਼ਾਂ ਤੱਕ ਪਹੁੰਚ ਗਈ ਅਤੇ ਬਹੁਤ ਸਾਰੇ ਗਦਰੀਆਂ ਨੂੰ ਫਡ਼੍ਹ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ । ਅਖ਼ੀਰ 2 ਮਾਰਚ 1915 ਈ: ਨੂੰ ਪੁਲਿਸ ਨੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ 5 ਤੋਂ ਰਿਸਾਲਦਾਰ ਗੰਡਾ ਸਿੰਘ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਵਰਗੇ ਗ਼ਦਰੀਆਂ ਸਮੇਤ ਕਰਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇਹਨਾਂ ਵਿਰੁਧ ਲਾਹੌਰ ਬਗ਼ਾਵਤ ਦਾ ਕੇਸ ਪਾਇਆ ਗਿਆ । ਮੁਕੱਦਮੇ ਦੇ ਦੌਰਾਨ ਅਦਾਲਤ ਨੇ ਇਸ ਛੋਟੀ ਜਿਹੀ ਉਮਰ ਦੇ ਕਰਤਾਰ ਨੂੰ ਸਾਰੇ ਗ਼ਦਰੀਆਂ ਤੋਂ ਵੱਧ ਖ਼ਤਰਨਾਕ ਮੰਨਿਆ ਅਤੇ ਇਸੇ ਲਈ ਕਰਤਾਰ ਸਿੰਘ ਨੂੰ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਪ੍ਰਤੀ ਦਿਖਾਏ ਪਿਆਰ ਅਤੇ ਵਿਸ਼ਵਾਸ਼ ਦੇ ‘ਇਨਾਮ’ ਵਜੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਅਖੀਰ 16 ਨਵੰਬਰ 1915 ਈ: ਨੂੰ ਦੇਸ਼ ਦੇ ਇਸ ਨਿਧਡ਼ਕ ਅਤੇ ਮਹਾਨ ਸਪੂਤ ਨੂੰ ਲਾਹੌਰ ਦੀ ਸੈਂਟਰਲ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ ।
ਕਰਤਾਰ ਸਿੰਘ ਤੋਂ ‘ਸ਼ਹੀਦ ਸ¢ ਕਰਤਾਰ ਸਿੰਘ’ ਦੇ ਖਿਤਾਬ ਨਾਲ ‘ਸਨਮਾਨਿਤ’ ਹੋਣ ਵਾਲੇ ਅਜ਼ਾਦੀ ਦੇ ਇਸ ਜਾਂਬਾਜ਼ ਸਿਪਾਹੀ ਦੀ ਸ਼ਹਾਦਤ ਨੇ ਲੋਕ ਮਨਾਂ ਵਿੱਚ ਜਿੱਥੇ ਅਥਾਹ ਸ਼ਰਧਾ ਅਤੇ ਸਤਿਕਾਰ ਕਾਇਮ ਕੀਤਾ ਉੱਥੇ ਹੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਜਾਨ ਤਲੀ ‘ਤੇ ਧਰ ਕੇ ਇਸ ਜੰਗ-ਏ-ਅਜ਼ਾਦੀ ਵਿੱਚ ਜੂਝਣ ਲਈ ਵੀ ਤਿਆਰ ਕੀਤਾ । ਕਰਤਾਰ ਸਿੰਘ ਦੀ ਸ਼ਹਾਦਤ ਨੇ ਲੋਕਾਂ ਦੇ ਦਿਲਾਂ ਵਿੱਚ ਅੰਗਰੇਜ਼ੀ ਸਾਮਰਾਜ ਪ੍ਰਤੀ ਨਫਰਤ ਦਾ ਵਿਕਾਸ ਕੀਤਾ ਅਤੇ ਸ਼ਹੀਦ ਸ;ਕਰਤਾਰ ਸਿੰਘ ਸਰਾਭਾ ਨੌਜੁਆਨਾਂ ਲਈ ਇੱਕ ਪ੍ਰੇਰਨਾ-ਸ੍ਰੋਤ ਬਣ ਗਿਆ । ਇਹਨਾਂ ਹੀ ਨੌਜੁਆਨਾਂ ਵਿੱਚੋਂ ਇੱਕ ਨੌਜੁਆਨ ਸੀ ਸ਼ਹੀਦ ਸ¢ ਭਗਤ ਸਿੰਘ, ਜੋ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ ਅਤੇ ‘ਸਰਾਭੇ’ ਦੀ ਫੋਟੋ ਆਪਣੀ ਜੇਬ ਵਿੱਚ ਰੱਖਦਾ ਹੁੰਦਾ ਸੀ । ਸ¢ਭਗਤ ਸਿੰਘ ‘ਸਰਾਭੇ’ ਦੀ ਫੋਟੋ ਵੱਲ ਵੇਖ ਕੇ ਕਹਿੰਦਾ ਹੁੰਦਾ ਸੀ ਕਿ ‘ਸਰਾਭਾ ਮੈਨੂੰ, ਮੇਰਾ ਵੱਡਾ ਵੀਰ ਲਗਦਾ।”
ਪਰ ਅਫਸੋਸ ਹੈ ਕਿ ਸਾਡੇ ਦੇਸ਼ ਦੇ ਭ੍ਰਿਸ਼ਟ ਲੀਡਰਾਂ ਨੇ ਸੱਤਾ ਹੱਥ ਆਉਣ ਤੋਂ ਬਾਅਦ ਇਹਨਾਂ ਸ਼ਹੀਦਾ ਦੀ ਸ਼ਹਾਦਤ ਨੂੰ ਰੋਲ ਕੇ ਰੱਖ ਦਿੱਤਾ ਹੈ । ਸਾਰੀਆਂ ਪਾਰਟੀਆਂ ਸ਼ਹੀਦਾਂ ਦੇ ਜਨਮ ਅਤੇ ਸ਼ਹਾਦਤ ਦੇ ਦਿਨਾਂ ਨੂੰ ਉਹਨਾਂ ਦੇ ਸਤਿਕਾਰ ਵਜੋਂ ਨਹੀਂ ਬਲਕਿ ਆਪਣੀ ਕੁਰਸੀ ਬਚਾਉਣ ਲਈ ਵੋਟ ਬੈਂਕ ਮਜ਼ਬੂਤ ਕਰਨ ਲਈ ਮਨਾਉਂਦੀਆਂ ਹਨ । ਯੋਧਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਬਲਕਿ ਸਿਆਸੀ ਰੋਟੀਆਂ ਸੇਕਣ ਅਤੇ ਕਾਨਫਰੰਸਾਂ ਕਰਕੇ ਇੱਕ-ਦੂਸਰੇ ਉੱਪਰ ਚਿੱਕਡ਼ ਸੁੱਟਣ ਲਈ ਮਨਾਉਂਦੀਆਂ ਹਨ । ਇਸ ਤੋਂ ਇਲਾਵਾ ਇੱਕ ਹੋਰ ਅਫਸੋਸ ਅਤੇ ਤ੍ਰਾਸਦੀ ਦੀ ਗੱਲ ਇਹ ਵੀ ਹੈ ਕਿ ਜ਼ਿਆਦਾਤਰ ਪਾਰਟੀਆਂ,ਨੇਤਾਵਾਂ ਜਾਂ ਲੋਕਾਂ ਲਈ ਸਿਰਫ ਭਗਤ ਸਿੰਘ ਹੀ ਸ਼ਹੀਦ ਰਹਿ ਗਿਆ ਹੈ, ਬਾਕੀ ਸ਼ਹੀਦਾਂ ਦਾ ਨਾਮ ਲੋਕ ਮਨਾਂ ‘ਤੋਂ ਹੌਲੀ-ਹੌਲੀ ਉੱਤਰਦਾ ਜਾ ਰਿਹਾ ਹੈ । ਉਪਰੋਕਤ ਗੱਲ ਕਹਿਣ ਦਾ ਮੇਰਾ ਭਾਵ ਭਗਤ ਸਿੰਘ ਦੀ ਸ਼ਹਾਦਤ ਨੂੰ ਘਟਾਉਣਾ ਜਾਂ ਧੁੰਦਲਾ ਕਰਨਾ ਨਹੀਂ, ਬੇਸ਼ੱਕ ਭਗਤ ਸਿੰਘ ਦੀ ਆਪਣੇ ਦੇਸ਼ ਲਈ ਕੀਤੀ ਕੁਰਬਾਨੀ ਲਾ-ਮਿਸਾਲ ਹੈ,ਪਰ ਜਿਸ ਸ਼ਹੀਦ ਨੂੰ ਭਗਤ ਸਿੰਘ ਆਪਣਾ ਪ੍ਰੇਰਨਾ-ਸ੍ਰੋਤ ਅਤੇ ਗੁਰੂ ਮੰਨਦਾ ਸੀ ਉਸ ਯੋਧੇ ਦਾ ਜਨਮ ਜਾਂ ਸ਼ਹੀਦੀ ਦਿਨ ਉਸੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਿਉਂ ਨਹੀਂ ਮਨਾਇਆ ਜਾਂਦਾ ਸ ਭਗਤ ਸਿੰਘ ਦੇ ਨਾਮ ਤੋਂ ਬੱਚਾ-ਬੱਚਾ ਜਾਣੂ ਹੈ ਅਤੇ ਸ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਅਨੇਕਾਂ ਪੁਸਤਕਾਂ ਬਾਜ਼ਾਰ ਵਿੱਚ ਮਿਲ ਜਾਂਦੀਆਂ ਹਨ ਪਰ ਜਿਸ ਮਹਾਨ ਸ਼ਹੀਦ ਨੂੰ ਭਗਤ ਸਿੰਘ ਆਂਪਣਾ ‘ਵੱਡਾ ਵੀਰ’ ਸਮਝਦਾ ਸੀ ਦੇ ਬਾਰੇ ਕਿਤਾਬਾਂ ਆਮ ਕਿਉਂ ਨਹੀਂ ਮਿਲਦੀਆਂ....? ਕਿਉਂ ਸ ਭਗਤ ਸਿੰਘ ਵਾਂਗ ਸ ਕਰਤਾਰ ਸਿੰਘ ਸਰਾਭੇ ਦੇ ਜੀਵਨ ‘ਤੇ ਅਧਾਰਿਤ ਫਿਲਮਾਂ ਨਹੀਂ ਬਣਦੀਆਂ...? ਤਰਕਸ਼ੀਲ ਸਭਾ ਨੇ ਭਗਤ ਸਿੰਘ ਦੀ ਸੋਚ ਦਾ ਜਿੰਨਾਂ ਪ੍ਰਚਾਰ ਕੀਤਾ ਹੈ ਸ਼ਾਇਦ ਕਿਸੇ ਨੇ ਨਹੀਂ ਕੀਤਾ, ਪਰ ਤਰਕਸ਼ੀਲ ਸਭਾ ਵਾਲੇ ਵੀਰ ਭਗਤ ਸਿੰਘ ਦੇ ਪ੍ਰੇਰਨਾਸ੍ਰੋਤ ਸਰਾਭੇ ਦੀ ਸੋਚ ਨੂੰ ਕਿਉਂ ਭੁੱਲ ਗਏ....? ਸ਼ਾਇਦ ਇਸ ਲਈ ਕਿ ਸਰਾਭੇ ਨੇ ਕਦੇ ਭਗਤ ਸਿੰਘ ਵਾਂਗ ‘ਨਾਸਤਿਕ’ ਹੋਣ ਦੀ ਗੱਲ ਨਹੀਂ ਕਹੀ । ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵਿੱਚ ਮੋਹਰੀ ਬਣਦਾ ਜਾ ਰਿਹਾ ਸਾਡਾ ਦੇਸ਼ ਸ਼ਹੀਦਾਂ ਨੂੰ ਭੁੱਲਣ ਵਿੱਚ ਵੀ ਮੋਹਰੀ ਹੁੰਦਾ ਜਾ ਰਿਹਾ ਹੈ। ਕਿਸੇ ਸਮੇਂ ਸਰਾਭੇ ਨੇ ਆਖਿਆ ਸੀ ਕਿ:
ਸੇਵਾ ਦੇਸ਼ ਦੀ ਜਿੰਦਡ਼ੀਏ ਬਡ਼ੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਲੱਖਾਂ ਮੁਸੀਬਤਾਂ ਝੱਲ ਕੇ ਦੇਸ਼ ਦੀ ਅਜ਼ਾਦੀ ਦੇ ਰਾਹ ਨੂੰ ਆਪਣੀ ਸ਼ਹਾਦਤ ਨਾਲ ਪੱਧਰਾ ਕਰਨ ਵਾਲੇ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਭੁੱਲਣ ਵਾਲੇ ਲੋਕੋ ਜ਼ਰਾ ਸੋਚੋ ਕਿ ਕੀ ਅੱਜ ਵਾਲੇ ਭਾਰਤ ਦੀ ਕਲਪਣਾ ਕਰਕੇ ਹੀ ਸ਼ਹੀਦਾਂ ਨੇ ਫਾਂਸੀ ਦਾ ਰਸਤਾ ਚੁਣਿਆ ਸੀ..? ਇਸ ਪਦਾਰਥਵਾਦੀ ਯੁੱਗ ਵਿੱਚ ਕਰਤਾਰ ਸਿੰਘ ਸਰਾਭੇ ਵਾਂਗ ਜੰਗ-ਏ-ਅਜ਼ਾਦੀ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਭੁਲਾ ਕੇ ਕਿਤੇ ਅਸੀਂ ਅਕ੍ਰਿਤਘਣ ਤਾਂ ਨਹੀਂ ਬਣਦੇ ਜਾ ਰਹੇ...?
ਆਓ ਕੁਝ ਹੋਸ਼ ਕਰੀਏ, ਸਾਰੇ ਸ਼ਹੀਦਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦੇਈਏ । ਸ ਭਗਤ ਸਿੰਘ ਵਾਂਗ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸੋਚ ਨੂੰ ਅਪਣਾਈਏ ਅਤੇ ਰਿਸ਼ਵਤਖੋਰ ਅਤੇ ਭ੍ਰਿਸ਼ਟ ਲੋਕਾਂ ਦੀ ਜਮਾਤ ਤੋਂ ਫਿਰ ਅਜ਼ਾਦੀ ਵੱਲ ਚੱਲੀਏ
-ਸਤਿੰਦਰ ਸਿੰਘ
ਇਕ ਜ਼ੁਲਮੀ ਯਾਦ, ਜੋ ਮੁੜ ਤਾਜੀ ਹੋ ਗਈ - ਸਰਵਨ ਸਿੰਘ ਬੱਗਾ
ਪਿਛਲੇ ਦਿਨੀਂ,ਇਕ ਪੁਲਿਸ ਸਬ ਇੰਸਪੈਕਟਰ ਸੁਰਜੀਤ ਸਿੰਘ ਦੁਆਰਾ ੮੩ ਝੂਠੇ ਪੁਲਿਸ ਮੁਕਾਬਲਿਆਂ ਦਾ ਖੁਲਾਸਾ ਕਰਨ ਅਤੇ ਏਥੇ ਆਸਟ੍ਰੇਲੀਆ ਦੇ ਛੋਟੇ ਜਿਹੇ ਟਾਊਨ ਗ੍ਰਿਫ਼ਿਥ ਦੇ ਸਿਨੇਮਾ ਹਾਲ ਵਿਚ ਪੰਜਾਬੀ ਫ਼ਿਲਮ 'ਸਾਡਾ ਹੱਕ' ਵੇਖਣ ਨਾਲ, ਦੋ ਦਹਾਕੇ ਪਹਿਲਾਂ ਪੰਜਾਬ ਵਿਚ ਵਾਪਰੇ ਖ਼ੂਨੀ ਦੌਰ ਦੌਰਾਨ, ਆਪਣੇ ਪਰਵਾਰ ਨਾਲ਼ ਨਾ ਭੁੱਲਣਯੋਗ ਵਾਪਰੀ ਕਹਿਰੀ ਯਾਦ, ਫਿਰ ਤਾਜੀ ਹੋ ਗਈ।
ਘਟਨਾ ਦਾ ਸਾਰੰਸ਼ ਇਉਂ ਹੈ:
ਅੰਮ੍ਰਿਤਸਰ ਜ਼ਿਲ੍ਹੇ ਦੀ ਤਸੀਲ ਬਾਬਾ ਬਕਾਲ਼ਾ ਵਿਚ ਪੈਂਦੇ ਪਿੰਡ ਬੱਗਾ ਵਿਚ ਵਸਦਾ, ਸ. ਸਾਧੂ ਸਿੰਘ (ਮੇਰੇ ਦਾਦਾ ਜੀ) ਦਾ ਪਰਵਾਰ, ਜੋ ਆਪਣੀ ਜੱਦੀ ਅਤੇ ਕੁਝ ਆਪਣੀ ਕਮਾਈ ਦੁਆਰਾ ਖ਼ਰੀਦੀ ਜ਼ਮੀਨ ਵਿਚ ਖੇਤੀ ਕਰਕੇ, ਆਪਣੇ ਰੋਜ਼ਾਨਾ ਦੇ ਜੀਵਨ ਵਿਚ ਮਸਰੂਫ਼ ਸਨ। ਸ. ਸਾਧੂ ਸਿੰਘ ਦੇ ਚਾਰ ਪੁੱਤਰ: ਸ. ਇੰਦਰ ਸਿੰਘ (ਮੇਰੇ ਪਿਤਾ ਜੀ), ਖ਼ਜ਼ਾਨ ਸਿੰਘ, ਸ. ਸੱਜਣ ਸਿੰਘ ਅਤੇ ਸਭ ਤੋਂ ਛੋਟੇ ਨੰਬਰਦਾਰ ਗੁਰਦੀਪ ਸਿੰਘ ਸਨ। ਅੱਗੋਂ ਸ. ਇੰਦਰ ਸਿੰਘ ਦੇ ਤਿੰਨ ਪੁੱਤਰ ਰਜਿੰਦਰ ਸਿੰਘ,ਹਰਦੇਵ ਸਿੰਘ ਅਤੇ ਸਰਵਣ ਸਿੰਘ, ਖ਼ਜ਼ਾਨ ਸਿੰਘ ਦੇ ਦੋ ਪੁੱਤਰ ਦਵਿੰਦਰ ਸਿੰਘ,ਸੁਖਦੇਵ ਸਿੰਘ ਅਤੇ ਇਕ ਧੀ ਨਿੰਦਰ ਕੌਰ, ਸ. ਸੱਜਣ ਸਿੰਘ ਦੇ ਦੋ ਪੁੱਤਰ ਸ਼ਰਨਜੀਤ ਸਿੰਘ,ਗੁਰਜੀਤ ਸਿੰਘ ਅਤੇ ਸ. ਗੁਰਦੀਪ ਸਿੰਘ ਦੇ ਦੋ ਪੁੱਤਰ ਕਵਲਜੀਤ ਸਿੰਘ,ਅਮਨਜੀਤ ਸਿੰਘ ਅਤੇ ਇਕ ਧੀ ਪ੍ਰਭਜੀਤ ਕੌਰ। ਇਸ ਤਰ੍ਹਾਂ ਇਹ ਘੁੱਗ ਵੱਸਦਾ ਪਰਵਾਰ, ਚੜ੍ਹਦੇ ਪਾਸੇ ਪਿੰਡ ਤੋਂ ਡੇਢ ਕੁ ਕਿਲੋਮੀਟਰ ਦੂਰ ਖੇਤਾਂ ਵਿਚ ਬਣੇ ਆਪਣੇ ਮਕਾਨਾਂ ਵਿਚ ਰਹਿੰਦੇ ਸਨ।
ਮਈ ੧੯੮੮ ਪੰਜਾਬ ਵਿਚ ਪਹਿਲੀ ਵਾਰ ਹੋਈ ਪੰਜਾਬ ਪੁਲਿਸ ਦੀ ਜ਼ਿਲ੍ਹੇਵਾਰ ਭਰਤੀ ਵਿਚ ਮੈਂ ਸਿਲੈਕਟ ਹੋ ਗਿਆ। ਜੁਲਾਈ ਵਿਚ ਜੁਆਇਨ ਕਰਕੇ, ਟ੍ਰੇਨਿੰਗ ਤੇ ਚਲਿਆ ਗਿਆ। ਬਾਅਦ ਵਿਚ ਮੇਰਾ ਵੱਡਾ ਭਰਾ ਰਾਜਿੰਦਰ ਸਿੰਘ ਵੀ ਪੁਲਿਸ ਵਿਚ ਭਰਤੀ ਹੋ ਗਿਆ। ਮੇਰੇ ਤੋਂ ਵੱਡਾ ਭਰਾ ਹਰਦੇਵ ਸਿੰਘ ਐਮ.ਏ. ਇਕਨਾਮਿਕਸ ਦੇ ਦੂਜੇ ਸਾਲ ਦਾ ਵਿਦਿਆਥੀ ਸੀ। ਬਾਕੀ ਚਾਚਿਆਂ ਦੇ ਪੁੱਤਰ ਕੁਝ ਪੜ੍ਹਦੇ ਸਨ, ਕੁਝ ਘਰ ਦੀ ਖੇਤੀ ਵਿਚ ਹੱਥ ਵਟਉਂਦੇ ਸਨ ਅਤੇ ਛੋਟੇ ਸਕੂਲ ਵਿਚ ਪੜ੍ਹਦੇ ਸਨ।
੨੯ ਅਕਤੂਬਰ ੧੯੯੧ ਦੀ ਸਵੇਰ ਇਸ ਸੁਖੀ ਵੱਸਦੇ ਪਰਵਾਰ ਉਪਰ ਕਹਿਰ ਬਣ ਕੇ ਆਈ ਜਦੋਂ ਤੜਕੇ ਹੀ ਪੰਜਾਬ ਪੁਲਿਸ ਨੇ, ਡੀ.ਐਸ.ਪੀ. ਬਲਦੇਵ ਸਿੰਘ ਸੇਖੋਂ ਦੀ ਅਗਵਾਈ ਹੇਠ ਘੇਰਾ ਪਾ ਕੇ, ਪਰਵਾਰ ਦੇ ਮੁਖੀ ਸ. ਸਾਧੂ ਸਿੰਘ, ਜੋ ਉਸ ਸਮੇ ੮੦ ਸਾਲ ਦੇ ਬਜ਼ੁਰਗ ਸਨ, ਮੇਰੇ ਚਾਚਾ ਜੀ ਸ. ਗੁਰਦੀਪ ਸਿੰਘ ਨੰਬਰਦਾਰ ਅਤੇ ਉਸ ਦਾ ਪੁੱਤਰ ਅਮਨਦੀਪ ਸਿੰਘ ਉਮਰ ਚੌਦਾਂ/ਪੰਦਰਾਂ ਸਾਲ, ਸ. ਖ਼ਜ਼ਾਨ ਸਿੰਘ ਦੇ ਦੋਵੇਂ ਪੁੱਤਰ ਦਵਿੰਦਰ ਸਿੰਘ ਉਮਰ ਚੌਵੀ ਪੰਝੀ ਸਾਲ, ਸੁਖਦੇਵ ਸਿੰਘ ਉਪਰ ਅਠਾਰਾਂ/ਉਨੀ ਸਾਲ, ਸ.ਸੋਜਣ ਸਿੰਘ ਦਾ ਪੁੱਤਰ ਸ਼ਰਨਜੀਤ ਸਿੰਘ ਉਮਰ ੧੩ ਸਾਲ ਅਤੇ ਮੈਥੋਂ ਵਡਾ ਮੇਰਾ ਭਰਾ ਹਰਦੇਵ ਸਿੰਘ ਉਮਰ ਕਰੀਬ ਚੌਵੀ ਸਾਲ, ਸੱਤ ਜਣਿਆਂ ਨੂੰ ਬਾਹਵਾਂ ਬੰਨ੍ਹ ਕੇ ਗੱਡੀਆਂ ਵਿਚ ਸੁੱਟ ਕੇ, ਕਿਸੇ ਅਣਦੱਸੀ ਥਾਂ ਵੱਲ ਨੂੰ ਲੈ ਤੁਰੇ। ਉਸ ਸਮੇ ਡੀ.ਐਸ.ਪੀ. ਦੇ ਨਾਲ਼ ਆਏ ਐਸ.ਐਚ.ਓ. ਫ਼ਤਿਹਗੜ੍ਹ ਚੂੜੀਆਂ ਨੇ ਮੇਰੇ ਪਿਤਾ ਜੀ ਦੇ ਪੁੱਛਣ ਤੇ, ਕਿ ਇਹਨਾਂ ਦਾ ਕਸੂਰ ਕੀ ਹੈ? ਤਾਂ ਉਸ ਨੇ ਆਖਿਆ ਕਿ ਤੁਸੀਂ ਖਾੜਕੂਆਂ ਨੂੰ ਪਨਾਹ ਦਿੰਦੇ ਹੋ ਤੇ ਰੋਟੀਆਂ ਖੁਆਉਂਦੇ ਹੋ। ਮੇਰੇ ਪਿਤਾ ਜੀ ਦੇ ਦੱਸਣ ਤੇ ਕਿ ਮੇਰੇ ਤਾਂ ਆਪ ਦੋ ਪੁੱਤਰ ਪੁਲਿਸ ਵਿਚ ਨੌਕਰੀ ਕਰਦੇ ਹਨ। ਅਸੀਂ ਤੇ ਆਪ ਡਰਦੇ ਫਿਰਦੇ ਹਾਂ। ਸਾਨੂੰ ਕੀ ਲੋੜ ਹੈ ਅਜਿਹੇ ਕੰਮ ਕਰਨ ਦੀ ਤਾਂ ਅੱਗੋਂ ਐਸ.ਐਚ.ਓ. ਨੇ ਮੇਰੇ ਪਿਤਾ ਦੇ ਮੂੰਹ ਤੇ ਥੱਪੜ ਮਾਰ ਕੇ ਆਖਿਆ, "ਅਸੀਂ ਉਹਨਾਂ ਨੂੰ ਵੀ ਚੁੱਕ ਲਿਆਵਾਂਗੇ।"
ਮੇਰੀ ਡਿਊਟੀ ਉਸ ਸਮੇ ਥਾਣਾ ਛੇਹਰਟਾ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਖਾਸਾ ਵਿਚ ਲੱਗੀ ਹੋਈ ਸੀ। ਉਪ੍ਰੋਕਤ ਸਾਰੀ ਹਿਰਦੇਵੇਧਕ ਘਟਨਾ ਦੀ ਖ਼ਬਰ ਮੈਨੂੰ, ਅੰਮ੍ਰਿਤਸਰ ਰਹਿਣ ਵਾਲ਼ੇ ਮੇਰੇ ਪਿੰਡ ਦੇ ਇਕ ਆਦਮੀ ਨੇ ਖਾਸਾ ਚੌਂਕੀ ਵਿਚ ਜਾ ਕੇ ਦੱਸੀ। ਇਸ ਵਾਸਤੇ ਮੈਂ ਉਸ ਸਮੇ ਥਾਣਾ ਛੇਹਰਟਾ ਦੇ ਐਸ.ਐਚ.ਓ. ਕੋਲ਼ੋਂ ਛੁੱਟੀ ਲੈਣ ਲਈ ਪੇਸ਼ ਹੋ ਕੇ ਉਪ੍ਰੋਕਤ ਘਟਨਾ ਬਿਆਨ ਕੀਤੀ ਤਾਂ ਬਜਾਇ ਕਿਸੇ ਕਿਸਮ ਦੀ ਹਮਦਰਦੀ ਪਰਗਟ ਕਰਨ ਜਾਂ ਕੋਈ ਸਹਾਇਤਾ ਕਰਨ ਦੇ, ਮੇਰੇ ਮੂੰਹ ਵੱਲ ਵੇਖ ਕੇ ਆਂਹਦਾ, "ਮੈਨੂੰ ਤਾਂ ਤੂੰ ਵੀ ਅੱਤਵਾਦੀ ਲੱਗਦਾਂ; ਪਰਵਾਰ ਤਾਂ ਤੇਰਾ ਚੁੱਕਣਾ ਹੀ ਸੀ। (ਉਸ ਦਾ ਮੈਨੂੰ ਅੱਤਵਾਦੀ ਦੱਸਣ ਦਾ ਕਾਰਨ ਮੇਰਾ ਅੰਮ੍ਰਿਤਧਾਰੀ ਹੋਣਾ ਅਤੇ ਮੇਰਾ ਦਾਹੜਾ ਪ੍ਰਕਾਸ਼ ਹੋਣਾ ਸੀ)
ਪੁਲਿਸ ਦੁਆਰਾ ਚੁੱਕੇ ਗਏ ਪਰਵਾਰ ਦੇ ਸੱਤ ਮੈਂਬਰਾਂ ਦਾ ਪਤਾ ਲਾਉਣ ਲਈ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਸੱਤ ਅੱਠ ਦਿਨਾਂ ਤੱਕ ਸਾਨੂੰ ਉਹਨਾਂ ਦੀ ਕੋਈ ਉਘ ਸੁੱਘ ਨਾ ਮਿਲ਼ੀ। ਫਿਰ ਇਕ ਦਿਨ ਇਕ ਆਦਮੀ ਡਰਦਾ ਡਰਦਾ ਸਾਡੇ ਘਰ ਆਇਆ ਜਿਸ ਨੇ ਦੱਸਿਆ ਕਿ ਉਹ ਪੁਲਿਸ ਹਿਰਾਸਤ ਵਿਚੋਂ, ਰਿਸ਼ਵਤ ਰਾਹੀਂ ਛੁੱਟ ਕੇ ਆਇਆ ਹੈ। ਸਾਡੇ ਆਦਮੀ ਉਸ ਨੂੰ ਫ਼ਤਿਹਗੜ੍ਹ ਚੂੜੀਆਂ ਦੇ ਠਾਣੇ ਵਿਚ ਮਿਲ਼ੇ ਸਨ। ਅਸੀਂ ਓਥੇ ਉਹਨਾਂ ਨੂੰ ਮਿਲ਼ ਸਕਦੇ ਹਾਂ। ਅਗਲੇ ਦਿਨ ਅਸੀਂ ਉਸ ਠਾਣੇ ਦੇ ਮੁਣਛੀ ਰਾਹੀਂ ਆਪਣੇ ਆਦਮੀਆਂ ਨੂੰ ਮਿਲ਼ੇ ਅਤੇ ਉਹਨਾਂ ਨੂੰ ਕੱਪੜੇ, ਖਾਣਾ ਆਦਿ ਦੇ ਕੇ ਆਏ। ਉਸ ਤੋਂ ਅਗਲੇ ਦਿਨ ਜਦੋਂ ਅਸੀਂ ਦੁਬਾਰਾ ਉਸ ਠਾਣੇ ਵਿਚ ਗਏ ਤਾਂ ਅੱਗੋਂ ਮੁਣਛੀ ਨੇ ਦੱਸਿਆ ਕਿ ਸਾਡੇ ਆਦਮੀ ਓਥੇ ਨਹੀਂ ਹਨ। ਡੀ.ਐਸ.ਪੀ. ਬਲਦੇਵ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਤੁਸੀਂ ਕਲ੍ਹ ਉਹਨਾਂ ਨੂੰ ਮਿਲ਼ ਕੇ ਗਏ ਹੋ। ਪਹਿਲਾਂ ਤਾਂ ਉਸ ਨੇ ਸਾਡੀ ਕੁੱਤੇਖਾਣੀ ਕੀਤੀ ਕਿ ਅਸੀਂ ਕਿਉਂ ਤੁਹਾਨੂੰ ਤੁਹਾਡੇ ਪਰਵਾਰਕ ਮੈਂਬਰਾਂ ਨਾਲ਼ ਮਿਲਾਇਆ! ਫਿਰ ਤੁਹਾਡੇ ਆਦਮੀ ਕਿਸੇ ਹੋਰ ਅਣਦੱਸੀ ਥਾਂ ਲੈ ਗਿਆ ਹੈ। ਇਹ ਸੁਣ ਕੇ ਅਸੀਂ ਨਿਰਾਸਤਾ ਵਿਚ ਡੁੱਬੇ ਘਰ ਨੂੰ ਮੁੜ ਆਏ। ਹੋਰ ਉਸ ਸਮੇ ਜ਼ੁਲਮ ਦੀ ਵਰ੍ਹਦੀ ਅੱਗ ਵਿਚ ਅਸੀਂ ਕਰ ਹੀ ਕੀ ਸਕਦੇ ਸੀ?
ਫਿਰ ਅਸੀਂ ਡੀ.ਐਸ.ਪੀ. ਬਲਦੇਵ ਸਿੰਘ ਨੂੰ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ਼ ਲੈ ਕੇ ਸਮੇ ਸਮੇ ਮਿਲ਼ਦੇ ਰਹੇ ਪਰ ਉਸ ਨੇ ਸਾਨੂੰ ਕੋਈ ਪੱਲਾ ਨਾ ਫੜਾਇਆ। ਸਾਨੂੰ ਉਸ ਨੇ ਲਾਰੇ ਲੱਪੇ ਵਿਚ ਹੀ ਰੱਖਿਆ। ਸਾਨੂੰ ਸਾਡੇ ਬੰਦਿਆਂ ਦੀ ਕੋਈ ਖ਼ਬਰ ਨਹੀਂ ਸੀ ਕਿ ਕਿਥੇ ਅਤੇ ਕਿਸ ਹਾਲਤ ਵਿਚ ਹਨ। ਫਿਰ ਕਈ ਦਿਨਾਂ ਪਿਛੋਂ ਇਕ ਅਣਪਛਾਤੇ ਆਦਮੀ ਨੇ ਆ ਕੇ ਸਾਡੇ ਘਰ ਸੁਨੇਹਾ ਦਿਤਾ ਕਿ ਤੁਹਾਡੇ ਬੰਦੇ ਕਾਹਨੂਵਾਨ ਦੇ ਥਾਣੇ ਵਿਚ ਹਨ; ਓਥੇ ਜਾ ਕੇ ਪਤਾ ਕਰੋ। ਅਗਲੇ ਦਿਨ ਮੇਰੇ ਪਿਤਾ ਜੀ, ਚਾਚਾ ਜੀ ਅਤੇ ਹੋਰ ਰਿਸ਼ਤੇਦਾਰ ਕਾਹਨੂੰਵਾਨ ਥਾਣੇ ਵਿਚ ਜਾ ਕੇ, ਪੁਲਿਸ ਵਾਲ਼ਿਆਂ ਦੀ ਮੁੱਠੀ ਗਰਮ ਕਰਕੇ, ਆਪਣੇ ਆਦਮੀਆਂ ਨੂੰ ਮਿਲ਼ੇ ਅਤੇ ਉਹਨਾਂ ਨੂੰ ਕੱਪੜੇ, ਖਾਣਾ ਵਗੈਰਾ ਦੇ ਕੇ ਆਏ। ਇਹ ਸਿਲਸਿਲਾ ਏਸੇ ਤਰ੍ਹਾਂ ਤਿੰਨ ਚਾਰ ਮਹੀਨਿਆਂ ਤੱਕ ਚੱਲਦਾ ਰਿਹਾ। ਕਦੀ ਕਿਸੇ ਠਾਣੇ ਅਤੇ ਕਦੀ ਕਿਸੇ ਠਾਣੇ ਸਾਡੇ ਆਦਮੀਆਂ ਨੂੰ ਲਈ ਫਿਰਦੇ ਰਹੇ। ਫਿਰ ਉਹਨਾਂ ਨੂੰ ਦੋ ਗਰੁਪਾਂ ਵਿਚ ਵੰਡ ਦਿਤਾ ਪਰ ਉਸ ਤੋਂ ਬਾਅਦ ਅਸੀਂ ਆਪਣੇ ਬੰਦਿਆਂ ਨੂੰ ਮਿਲ਼ ਨਹੀਂ ਸਕੇ। ਏਸੇ ਦੌਰਾਨ ਹੀ ਅਸੀਂ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਿਹ ਮੰਤਰੀ, ਪੰਜਾਬ ਦੇ ਮੁਖ ਮੰਤਰੀ, ਗਵਰਨਰ, ਡੀ.ਜੀ.ਪੀ., ਆਈ.ਜੀ. ਬਾਰਡਰ, ਡੀ.ਆਈ.ਜੀ. ਅੰਮ੍ਰਿਤਸਰ, ਐਸ.ਐਸ.ਪੀ. ਮਜੀਠਾ ਆਦਿ ਅਫ਼ਸਰਾਂ ਨੂੰ ਮਿਲ਼ਦੇ ਰਹੇ ਪਰ ਸਾਡੀ ਕਿਤੇ ਵੀ ਸੁਣਵਾਈ ਨਾ ਹੋਈ। ਹਰੇਕ ਅਫ਼ਸਰ ਅਤੇ ਸਿਆਸੀ ਲੀਡਰ ਨੇ ਸਿਵਾਏ ਗੋਂਗਲ਼ੂਆਂ ਤੋਂ ਮਿੱਟੀ ਝਾੜਨ ਦੇ ਹੋਰ ਕੁਝ ਨਹੀਂ ਕੀਤਾ।
ਫਿਰ ਇਕ ਦਿਨ ਸਾਨੂੰ ਡਾਕ ਵਿਚ ਚਿੱਠੀ ਮਿਲ਼ੀ ਜੋ ਮੇਰੇ ਭਰਾ ਹਰਦੇਵ ਸਿੰਘ ਦੇ ਹੱਥਾਂ ਦੀ ਲਿਖੀ ਹੋਈ ਸੀ। ਪੜ੍ਹਨ ਤੇ ਪਤਾ ਲੱਗਾ ਕਿ ਇਹ ਠਾਣਾ ਸਾਦਕ ਜ਼ਿਲ੍ਹਾ ਫਰੀਦਕੋਟ ਤੋਂ ਆਈ ਸੀ। ਇਸ ਚਿੱਠੀ ਵਿਚ ਮੇਰੇ ਭਰਾ ਨੇ ਦੱਸਿਆ ਕਿ ਉਹ (ਹਰਦੇਵ ਸਿੰਘ), ਦਵਿੰਦਰ ਸਿੰਘ, ਸੁਖਦੇਵ ਸਿੰਘ ਅਤੇ ਸ਼ਰਨਜੀਤ ਸਿੰਘ, ਚਾਰ ਜਣੇ ਠਾਣਾ ਸਾਦਕ ਵਿਚ ਹਨ ਪਰ ਬਾਕੀਆਂ ਦਾ ਕੋਈ ਪਤਾ ਨਹੀਂ ਕਿ ਉਹ ਕਿਥੇ ਹਨ! ਨਾਲ਼ ਹੀ ਉਸ ਨੇ ਇਹ ਵੀ ਲਿਖਿਆ ਕਿ ਜਦੋਂ ਵੀ ਤੁਸੀਂ ਠਾਣੇ ਵਿਚ ਸਾਨੂੰ ਮਿਲ਼ ਕੇ ਜਾਂਦੇ ਹੋ ਤਾਂ ਡੀ.ਐਸ.ਪੀ. ਬਲਦੇਵ ਸਿੰਘ ਸੇਖੋਂ ਠਾਣੇ ਦੇ ਕਰਮਚਾਰੀਆਂ ਦੀ ਬਹੁਤ ਬੇਇਜ਼ਤੀ ਕਰਦਾ ਹੈ ਅਤੇ ਨਾਲ਼ ਹੀ ਸਾਨੂੰ ਅੱਗੇ ਹੋਰ ਕਿਤੇ ਤੋਰ ਦਿੰਦਾ ਹੈ। ਇਸ ਕਰਕੇ ਤੁਸੀਂ ਸਾਨੂੰ ਮਿਲਣ ਦੀ ਕੋਸ਼ਿਸ਼ ਨਾ ਕਰੋ ਤੇ ਡੀ.ਐਸ.ਪੀ. ਬਲਦੇਵ ਸਿੰਘ ਨੂੰ ਮਿਲ਼ ਕੇ ਸਾਨੂੰ ਛੁਡਾਉਣ ਦਾ ਯਤਨ ਕਰੋ।
ਇਸ ਤੋਂ ਕੁਝ ਦਿਨ ਬਾਅਦ ਮੈਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਸਾਹਮਣੇ ਵਾਲ਼ੀ ਸੜਕ ਤੇ, ਆਪਣੇ ਇਕ ਮਿੱਤਰ ਨਾਲ਼ ਖੜ੍ਹਾ ਗੱਲਾਂ ਕਰ ਰਿਹਾ ਸਾਂ ਤਾਂ ਅਚਾਨਕ ਮੇਰੀ ਨਿਗਾਹ ਸੜਕ ਤੇ ਜਾ ਰਹੀ ਪੁਲਿਸ ਦੀ ਜਿਪਸੀ ਉਪਰ ਪਈ ਤਾਂ ਉਸ ਵਿਚੋਂ ਮੇਰਾ ਭਰਾ ਹਰਦੇਵ ਸਿੰਘ ਮੇਰੇ ਵੱਲ ਹੱਥ ਨਾਲ਼ ਇਸ਼ਾਰਾ ਕਰ ਰਿਹਾ ਦਿਸਿਆ। ਜਦੋਂ ਮੈਂ ਅੱਗੇ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਜਿਪਸੀ ਭੀੜ ਵਿਚ ਅਲੋਪ ਹੋ ਚੁੱਕੀ ਸੀ। ਉਸ ਪਿਛੋਂ ਸਾਨੂੰ ਸਾਡੇ ਬੰਦਿਆਂ ਬਾਰੇ ਕੋਈ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਗਏ! ਪਤਾ ਨਹੀਂ ਉਹਨਾਂ ਨੂੰ ਧਰਤੀ ਨਿਗਲ਼ ਗਈ ਜਾਂ ਆਸਮਾਨ ਖਾ ਗਿਆ! ਜਾਂ ਫਿਰ ਬਲਦੇਵ ਸਿੰਘ ਜਾਣੇ ਕਿ ਉਸ ਨੇ ਉਹਨਾਂ ਦਾ ਕੀ ਹਾਲ ਕਰਕੇ ਉਹਨਾਂ ਨੂੰ ਕਿੱਥੇ ਖਪਾਇਆ! ਲੋਕਾਂ ਵਿਚ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਫਲਾਣੇ ਨੇ ਅੰਮ੍ਰਿਤਸਰ ਮਾਲ ਮੰਡੀ ਇੰਟੇਰੋਗੇਸ਼ਨ ਸੈਂਟਰ ਵਿਚ ਸਾਡੇ ਬੰਦਿਆਂ ਨੂੰ ਵੇਖਿਆ ਹੈ; ਕੋਈ ਕਹਿੰਦਾ ਬਟਾਲੇ ਦੇ ਅੱਤ ਬਦਨਾਮ, ਬੀਕੋ ਸੈਂਟਰ ਵਿਚ ਵੇਖਿਆ ਹੈ ਪਰ ਪੱਕਾ ਪਤਾ ਕਿਸੇ ਨੂੰ ਵੀ ਨਹੀਂ ਸੀ ਕਿ ਉਹ ਕਿੱਥੇ ਹਨ। ਸਾਡੀਆਂ ਕੋਸ਼ਿਸ਼ਾਂ ਉਹਨਾਂ ਨੂੰ ਲਭਣ ਵਾਸਤੇ ਲਗਾਤਾਰ ਜਾਰੀ ਰਹੀਆਂ। ਯਾਦ ਰਹੇ ਕਿ ਉਹਨਾਂ ਕਹਿਰੀ ਸਾਲਾਂ ਵਿਚ ਕਿਸੇ ਆਪਣੇ ਬੰਦੇ ਨੂੰ ਪੁਲਿਸ ਕੋਲ਼ੋਂ ਲਭਣ ਦਾ ਯਤਨ ਕਰਨਾ ਜਾਂ ਕਿਸੇ ਹੋਰ ਅਜਿਹੇ ਬਦ ਕਿਸਮਤ ਦੀ ਸਹਾਇਤਾ ਕਰਨੀ, ਪੁਲਿਸ ਦੇ ਕਹਿਰ ਦਾ ਸ਼ਿਕਾਰ ਹੋ ਜਾਣਾ ਹੁੰਦਾ ਸੀ। ਇਸ ਕਰਕੇ ਕੋਈ ਰਿਸ਼ਤੇਦਾਰ ਜਾਂ ਸੱਜਣ ਵੀ ਅਜਿਹੇ ਮੌਕੇ, ਦਿਲੋਂ ਚਾਹੁੰਦਾ ਹੋਇਆ ਵੀ, ਪੁਲਸੀ ਜਬਰ ਤੋਂ ਡਰਦਾ ਨੇੜੇ ਨਹੀਂ ਸੀ ਢੁਕਦਾ। ਪੰਜਾਬ ਦੀ ਸਾਧਾਰਨ ਸਿੱਖ ਜਨਤਾ ਜ਼ੁਲਮੀ ਚੱਕੀ ਦੇ ਦੋ ਪੁੜਾਂ ਵਿਚਕਾਰ ਨਪੀੜੀ ਜਾ ਰਹੀ ਸੀ। ਦਿਨੇ ਵਰਦੀਧਾਰੀ ਪੁਲਸੀਆਂ ਦੇ ਜਬਰ ਵਾਲ਼ਾ ਪੁੜ ਤੇ ਰਾਤ ਨੂੰ, ਬਿਨਾ ਵਰਦੀ ਚੋਲ਼ਾਧਾਰੀਆਂ ਦੇ ਭੇਸ ਵਿਚ, ਲੁਟੇਰਿਆਂ ਦੇ ਜ਼ੁਲਮ ਦਾ ਪੁੜ। ਉਹਨਾਂ ਦਿਨਾਂ ਵਿੱਚ ਹੀ ਗ੍ਰਿਹ ਮੰਤਰੀ ਐਸ.ਬੀ.ਚਵਾਨ ਦਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਬਣਿਆ। ਅਸੀਂ ਵੀ ਮੁਹਤਬਰ ਆਦਮੀਆਂ ਅਤੇ ਬਟਾਲੇ ਦੇ ਕੁਝ ਕਾਂਗਰਸੀ ਰਸੂਖ ਵਾਲੇ ਆਦਮੀਆਂ ਨੂੰ ਨਾਲ ਲੈ ਕੇ ਗ੍ਰਿਹ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ। ਇਸ ਗਲ ਦੀ ਭਿਣਕ ਜਦੋਂ ਉਸ ਸਮੇਂ ਬਟਾਲੇ ਦੇ ਐੇਸ.ਐੇਸ.ਪੀ ਸੀਤਾ ਰਾਮ ਨੂੰ ਪਈ ਤਾਂ ਉਸ ਨੇ ਚਾਲ ਖੇਡਦੇ ਹੋਏ ਇਕ ਦਿਨ ਪਹਿਲਾਂ ਹੀ ਕਾਂਗਰਸੀ ਰਸੂਖ ਵਾਲੇ ਬੰਦਿਆਂ ਨੂੰ ਸੁਨੇਹਾ ਭੇਜ ਦਿਤਾ ਕਿ ਕਲ੍ਹ ਮੇਰੇ ਦਫਤਰ ਆ ਕੇ ਆਪਣੇ ਆਦਮੀ ਲੈ ਜਾਵੋ। ਅਗਲੇ ਜਦੋਂ ਅਸੀਂ ਐੇਸ.ਅੈਸ.ਪੀ. ਦਫਤਰ ਬਟਾਲੇ ਗਏ ਤਾਂ ਐੇਸ.ਐੇਸ.ਪੀ. ਸੀਤਾ ਰਾਮ ਓਥੇ ਨਹੀਂ ਸੀ। ਉਸ ਦੇ ਰੀਡਰ ਨੇ ਸਾਨੂੰ ਕਿਹਾ ਕਿ ਏਥੇ ਬੈਠ ਕੇ ਵੇਟ ਕਰੋ; ਸਾਹਬ ਤੁਹਾਡੇ ਆਦਮੀ ਲੈ ਕੇ ਆ ਰਹੇ ਹਨ। ਏਸੇ ਤਰ੍ਹਾਂ ਹੀ ਦਫਤਰ ਦੇ ਬਾਹਰ ਸਾਰਾ ਦਿਨ ਸਾਨੂੰ ਬਿਠਾ ਛੱਡਿਆ। ਜਦੋਂ ਗ੍ਰਿਹ ਮੰਤਰੀ ਦੌਰਾ ਕਰਕੇ ਵਾਪਸ ਦਿੱਲੀ ਨੂੰ ਮੁੜ ਗਿਆ ਤਾਂ ਐੇਸ.ਐੇਸ.ਪੀ. ਦੇ ਰੀਡਰ ਨੇ ਕਿਹਾ, "ਸਾਹਬ ਦਾ ਫੋਨ ਆਇਆ ਹੈ ਕਿ ਤੁਸੀਂ ਜਾ ਸਕਦੇ ਹੋ। ਤੁਹਾਡੇ ਆਦਮੀ ਬਟਾਲਾ ਪੁਲਿਸ ਦੀ ਹਿਰਾਸਤ ਵਿਚ ਨਹੀਂ ਹਨ; ਹੋਰ ਕਿਤੇ ਜਾ ਕੇ ਪਤਾ ਕਰੋ।" ਇਹ ਜਵਾਬ ਸੁਣ ਕੇ ਸਾਨੂੰ ਸਮਝ ਆਈ ਕਿ ਪੁਲਿਸ ਵਾਲਿਆਂ ਨੇ ਸਾਨੂੰ ਗ੍ਰਿਹ ਮੰਤਰੀ ਨੂੰ ਮਿਲਣ ਤੋਂ ਰੋਕਣ ਲਈ ਸਾਡੇ ਨਾਲ ਚਾਲ ਖੇਡੀ ਸੀ।
ਅਖੀਰ ਵਿਚ ਜਦੋਂ ਕਿਸੇ ਪਾਸੇ ਵੀ ਸਾਡੀ ਕੋਈ ਵਾਹ ਨਾ ਚੱਲੀ ਤਾਂ ਅਸੀਂ ਸੁਪ੍ਰੀਮ ਕੋਰਟ ਦੇ ਸੀਨੀਅਰ ਵਕੀਲ, ਸ. ਸੁਰਿੰਦਰ ਸਿੰਘ ਸੋਢੀ ਦੇ ਰਾਹੀਂ ਸੁਪ੍ਰੀਮ ਕੋਰਟ ਵਿਚ ਪਟੀਸ਼ਨ ਦਾਖਲ ਕਰ ਦਿਤੀ। ਇਸ ਪਟੀਸ਼ਨ ਉਪਰ ਸੁਪ੍ਰੀਮ ਕੋਰਟ ਦੇ ਚੀਫ਼ ਜਸਟਿਸ ਨੇ ਤੁਰੰਤ ਨੋਟਿਸ ਲੈਂਦੇ ਹੋਏ, ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੰਦਰਾਂ ਦਿਨਾਂ ਵਿਚ ਜਵਾਬ ਮੰਗਿਆ। ਇਸ ਨੋਟਿਸ ਤੇ ਇਕਦਮ ਕਾਰਵਾਈ ਕਰਦਿਆਂ ਪੁਲਿਸ ਜ਼ਿਲ੍ਹਾ ਮਜੀਠਾ ਦੇ, ਉਸ ਸਮੇ ਦੇ ਐਸ.ਐਸ.ਪੀ. ਨੇ, ਸੀਨੀਅਰ ਅਫ਼ਸਰਾਂ ਦੀ ਹਿਦਾਇਤ ਤੇ, ਡੀ.ਐਸ.ਪੀ. ਬਲਦੇਵ ਸਿੰਘ ਅਤੇ ਹੋਰਨਾਂ ਦੇ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਕੇ, ਉਸ ਦੀ ਗ੍ਰਿਫ਼ਤਾਰੀ ਪਾ ਕੇ, ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ, ਅੰਮ੍ਰਿਤਸਰ ਜੇਹਲ ਵਿਚ ਭੇਜ ਦਿਤਾ ਅਤੇ ਸੁਪ੍ਰੀਮ ਕੋਰਟ ਵਿਚ ਜਵਾਬਨਾਮਾ ਦਾਇਰ ਕਰ ਦਿਤਾ।
ਸੁਪ੍ਰੀਮ ਕੋਰਟ ਦੇ ਜੱਜਾਂ ਦਾ ਬੈਂਚ ਇਸ ਜਵਾਬ ਨਾਲ਼ ਸੰਤੁਸ਼ਟ ਨਹੀਂ ਹੋਇਆ ਅਤੇ ਉਸ ਨੇ ਸਾਰੇ ਕੇਸ ਦੀ ਇਨਕੁਆਰੀ ਸੀ.ਬੀ.ਆਈ. ਨੂੰ ਮਾਰਕ ਕਰ ਦਿਤੀ। ਇਹ ਇਨਕੁਆਰੀ ਤਿੰਨ ਚਾਰ ਮਹੀਨੇ ਚੱਲਦੀ ਰਹੀ ਪਰ ਇਸ ਸਾਰੀ ਕਾਰਵਾਈ ਦੌਰਾਨ ਪੁਲਿਸ ਅਫ਼ਸਰਾਂ ਦਾ ਸਾਰਾ ਜੋਰ ਉਸ ਨੂੰ ਬਚਾਉਣ ਉਪਰ ਹੀ ਲੱਗਾ ਰਿਹਾ ਸੀ। ਸੀ.ਬੀ.ਆਈ. ਨੇ ਬਲਦੇਵ ਸਿੰਘ ਦੇ ਰਿਮਾਂਡ ਦੀ ਮੰਗ ਕੀਤੀ ਜੋ ਕੋਰਟ ਨੇ, ਇਕ ਹੀ ਕੇਸ ਵਿਚ ਦੁਬਾਰਾ ਰਿਮਾਂਡ ਨਹੀਂ ਦਿਤਾ ਜਾ ਸਕਦਾ ਆਖ ਕੇ, ਸੀ.ਬੀ.ਆਈ. ਦੀ ਮੰਗ ਰੱਦ ਕਰ ਦਿਤੀ।
ਸੀ.ਬੀ.ਆਈ. ਨੇ ਆਪਣੀ ਇਨਕੁਆਰੀ ਵਿਚ ਇਹ ਸਾਬਤ ਕੀਤਾ ਕਿ ਡੀ.ਐਸ.ਪੀ. ਬਲਦੇਵ ਸਿੰਘ ਨੇ ਸੱਤ ਆਦਮੀਆਂ ਨੂੰ ਅਗਵਾ ਕੀਤਾ ਹੈ ਪਰ ਟਾਈਮ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਮਾਰਨ ਦਾ ਸਬੂਤ ਨਹੀਂ ਮਿਲ਼ ਸਕਦਾ। ਸਾਨੂੰ ਯਕੀਨ ਹੈ ਕਿ ਉਹਨਾਂ ਬੰਦਿਆਂ ਨੂੰ ਖ਼ਤਮ ਕਰ ਦਿਤਾ ਗਿਆ ਹੈ। ਪੰਜਾਬ ਪੁਲਿਸ ਨੇ ਡੀ.ਐਸ.ਪੀ. ਖ਼ਿਲਾਫ਼ ਬੰਦੇ ਅਗਵਾ ਕਰਕੇ ਨਾਜ਼ਾਇਜ ਹਿਰਾਸਤ ਵਿਚ ਰੱਖਣ ਦੀ ਐਫ਼.ਆਈ.ਆਰ. ਦਰਜ ਕੀਤੀ ਸੀ ਪਰ ਸੀ.ਬੀ.ਆਈ. ਦੀ ਰਿਪੋਰਟ ਤੋਂ ਬਾਅਦ, ਉਹਨਾਂ ਨੂੰ ਅਗਵਾ ਕਰਕੇ ਕਤਲ ਕਰਨ ਦੀ ਮੱਦ ਵੀ, ਉਸ ਐਫ਼.ਆਈ.ਆਰ. ਵਿਚ ਸ਼ਾਮਲ ਕਰ ਦਿਤੀ ਅਤੇ ਡੀ.ਐਸ.ਪੀ. ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ਼ ਸੈਸ਼ਨ ਕੋਰਟ ਅੰਮ੍ਰਿਤਸਰ ਵਿਚ ਚਲਾਣ ਪੇਸ਼ ਕਰ ਦਿਤਾ। ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਗਈ। ਮੁੱਕਦਮੇ ਦੀ ਸੁਣਵਾਈ ਦੌਰਾਨ ਵੀ ਸਾਨੂੰ ਪੁਲਿਸ ਵੱਲੋਂ ਧਮਕਾਉਣ ਅਤੇ ਡਰਾਉਣ ਦੀ ਲਗਾਤਾਰ ਕੋਸ਼ਿਸ਼ ਹੁੰਦੀ ਰਹੀ। ਹਰੇਕ ਪੇਸ਼ੀ ਵਾਲ਼ੇ ਦਿਨ ਡੀ.ਐਸ.ਪੀ. ਬਲਦੇਵ ਸਿੰਘ ਵਧ ਤੋਂ ਵਧ ਆਪਣੇ ਹਥਿਆਰਬੰਦ ਬੰਦਿਆਂ ਨੂੰ ਕੋਰਟ ਕੰਪਲੈਕਸ ਵਿਚ ਇਕੱਠੇ ਕਰਦਾ ਤਾਂ ਕਿ ਸਾਨੂੰ ਡਰਾਇਆ ਜਾ ਸਕੇ। ਮੁੱਕਦਮੇ ਵਿਚ ਮੇਰੀ ਵੀ ਗਵਾਹੀ ਸੀ। ਗਵਾਹੀ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਮੈਨੂੰ ਵਾਇਰਲੈਸ ਦੁਆਰਾ ਐਸ.ਪੀ. ਸਿਟੀ ਅੰਮ੍ਰਿਤਸਰ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਮਿਲ਼ਿਆ। ਮੇਰੀ ਤਾਇਨਾਤੀ ਉਸ ਵੇਲ਼ੇ ਅੰਮ੍ਰਿਤਸਰ ਤੋਂ ਤੀਹ ਕਿਲੋਮੀਟਰ, ਠਾਣਾ ਸਰਾਇ ਅਮਾਨਤ ਖਾਂ ਵਿਚ ਸੀ। ਉਸ ਠਾਣੇ ਦੇ ਐਸ.ਐਚ.ਓ. ਨੇ ਮੈਨੂੰ ਕਿਹਾ ਕਿ ਮੈਂ ਇਕੱਲੇ ਨੇ ਅੰਮ੍ਰਿਤਸਰ ਨਹੀਂ ਜਾਣਾ। ਉਹ ਮੈਨੂੰ ਐਸ.ਪੀ. ਸਿਟੀ ਦੇ ਪੇਸ਼ ਕਰਨ ਲਈ ਆਪਣੀ ਗੱਡੀ ਵਿਚ ਲੈ ਕੇ ਜਾਵੇਗਾ। ਓਸੇ ਵੇਲ਼ੇ ਹੀ ਮੇਰੇ ਮਨ ਵਿਚ ਇਹ ਗੱਲ ਆਈ ਕਿ ਹੋ ਸਕਦਾ ਹੈ ਕਿ ਮੇਰੀ ਅਗਲੇ ਦਿਨ ਗਵਾਹੀ ਰੋਕਣ ਲਈ, ਡੀ.ਐਸ.ਪੀ. ਬਲਦੇਵ ਸਿੰਘ ਦੀ ਇਸ ਵਿਚ ਕੋਈ ਚਾਲ ਹੋਵੇ। ਇਹ ਵੀ ਹੋ ਸਕਦਾ ਹੈ ਕਿ ਮੈਨੂੰ ਅੰਮ੍ਰਿਤਸਰ ਦੇ ਰਸਤੇ ਵਿਚ ਹੀ ਗਾਇਬ ਕਰ ਦਿਤਾ ਜਾਵੇ! ਮੈਂ ਓਸੇ ਵੇਲ਼ੇ, ਐਸ.ਐਚ.ਓ. ਦੇ ਸਾਹਮਣੇ ਹੀ, ਉਸ ਨੂੰ ਸੁਣਾ ਕੇ, ਆਪਣੇ ਵਕੀਲ ਨੂੰ ਸਾਰੀ ਗੱਲ ਦੱਸ ਦਿਤੀ। ਨਾਲ਼ ਹੀ ਇਹ ਵੀ ਕਿਹਾ ਕਿ ਜੇ ਮੈਂ ਸਵੇਰੇ ਕੋਰਟ ਵਿਚ ਗਵਾਹੀ ਮੌਕੇ ਨਾ ਪਹੁੰਚਿਆ ਤਾਂ ਮੇਰੇ ਗਾਇਬ ਹੋਣ ਬਾਰੇ ਤੁਸੀਂ ਮੁਖ ਸੈਸ਼ਨ ਜੱਜ ਅੰਮ੍ਰਿਤਸਰ ਨੂੰ ਦਰਖ਼ਾਸਤ ਦੇ ਦੇਣੀ। ਉਸ ਦਰਖ਼ਾਸਤ ਵਿਚ ਇਹ ਵੀ ਲਿਖ ਦੇਣਾ ਕਿ ਅੰਮ੍ਰਿਤਸਰ ਸਿਟੀ ਐਸ.ਪੀ. ਦੇ ਸੱਦਣ ਉਪਰ, ਉਸ ਦੇ ਪੇਸ਼ ਕਰਨ ਲਈ ਮੈਨੂੰ ਸਰਾਇ ਅਮਾਨਤ ਖਾਂ ਦਾ ਐਸ.ਐਚ.ਓ. ਲਿਜਾ ਰਿਹਾ ਸੀ, ਜਦੋਂ ਮੈਨੂੰ ਗੁੰਮ ਕੀਤਾ ਗਿਆ। ਮੇਰੀ ਉਪ੍ਰੋਕਤ ਗੱਲ ਆਪਣੇ ਵਕੀਲ ਨਾਲ਼ ਕੀਤੀ ਗਈ ਸੁਣ ਕੇ, ਐਸ.ਐਚ.ਓ. ਨੇ ਆਖਿਆ ਕਿ ਉਹ ਮੇਰੇ ਨਾਲ਼ ਨਹੀਂ ਜਾਵੇਗਾ ਤੇ ਮੈਨੂੰ ਇਕੱਲੇ ਨੂੰ ਹੀ ਪੇਸ਼ ਹੋਣ ਲਈ ਜਾਣਾ ਪਵੇਗਾ। ਮੈਂ ਓਸੇ ਵੇਲ਼ੇ ਹੀ ਆਪਣੇ ਸਕੂਟਰ ਤੇ ਸਵਾਰ ਹੋ ਕੇ, ਅੰਮ੍ਰਿਤਸਰ ਜਾ ਕੇ, ਰਾਤ ਦੇ ਤਕਰੀਬਨ ਸਾਢੇ ਅੱਠ ਨੌਂ ਵਜੇ ਐਸ.ਪੀ. ਸਿਟੀ ਦੇ ਪੇਸ਼ ਹੋ ਗਿਆ। ਇਸ ਤਰ੍ਹਾਂ, ਪੁਲਿਸ ਵੱਲੋਂ ਰਚੀ ਗਈ ਮੇਰੀ ਗਵਾਹੀ ਤੋਂ ਪਹਿਲਾਂ ਮੈਨੂੰ ਗੁੰਮ ਕਰਨ ਦੀ ਸਾਜਸ਼ ਸਿਰੇ ਨਾ ਚੜ੍ਹੀ। ਮੇਰੇ ਪੇਸ਼ ਹੋਣ ਤੇ ਐਸ.ਪੀ. ਸਿਟੀ ਨੇ ਮੈਨੂੰ ਡੀ.ਐੈਸ.ਪੀ. ਬਲਦੇਵ ਸਿੰਘ ਬਾਰੇ ਪੁੱਛ ਗਿੱਛ ਕੀਤੀ ਅਤੇ ਪੁੱਛਿਆ ਕਿ ਮੇਰਾ ਉਸ ਨਾਲ਼ ਕੀ ਝਗੜਾ ਹੈ! ਮੈਂ ਐਸ.ਪੀ. ਨੂੰ ਆਪਣੇ ਪਰਵਾਰ ਦੇ ਸੱਤ ਮੈਂਬਰਾਂ ਨੂੰ, ਬਲਦੇਵ ਸਿੰਘ ਵੱਲੋਂ, ਅਗਵਾ ਕਰਨ ਦੀ ਸਾਰੀ ਵਾਰਤਾ ਸੁਣਾਈ। ਇਹ ਸੁਣ ਕੇ ਐਸ.ਪੀ. ਸਿਟੀ ਮੈਨੂੰ ਕਹਿਣ ਲੱਗਾ, "ਤੂੰ ਵੀ ਪੁਲਿਸ ਅਫ਼ਸਰ ਹੈਂ ਤੇ ਡੀ.ਐਸ.ਪੀ. ਬਲਦੇਵ ਸਿੰਘ ਵੀ ਪੁਲਿਸ ਅਫ਼ਸਰ ਹੈ। ਆਪਾਂ ਸਾਰੇ ਇਕ ਪਰਵਾਰ ਦੀ ਤਰ੍ਹਾਂ ਹਾਂ। ਤੂੰ ਉਸ ਦੇ ਖ਼ਿਲਾਫ਼ ਗਵਾਹੀ ਨਾ ਦੇਹ। ਤੈਨੂੰ ਮਹਿਕਮੇ ਵਿਚ ਸਪੈਸ਼ਲ ਤਰੱਕੀ ਦਿਵਾਈ ਜਾਵੇਗੀ।" ਮੈਂ ਇਹ ਪੇਸ਼ਕਸ਼ ਠੁਕਰਾ ਦਿਤੀ ਅਤੇ ਐਸ.ਪੀ. ਸਿਟੀ ਨੂੰ ਦੱਸਿਆ ਕਿ ਬਲਦੇਵ ਸਿੰਘ ਵੱਲੋਂ ਅਗਵਾ ਕੀਤੇ ਗਏ ਆਦਮੀ ਕੋਈ ਬਿਗਾਨੇ ਨਹੀਂ ਹਨ। ਮੇਰਾ ਆਪਣਾ ਦਾਦਾ, ਸਕਾ ਭਰਾ, ਚਾਚਾ ਅਤੇ ਚਾਰ ਚਚੇਰੇ ਭਰਾ ਹਨ, ਜਿਨ੍ਹਾਂ ਦੇ ਬਾਰੇ ਸਾਨੂੰ ਅੱਜ ਤੱਕ ਕੋਈ ਪਤਾ ਨਹੀਂ ਲੱਗਾ ਕਿ ਉਹਨਾਂ ਨਾਲ਼ ਕੀ ਬੀਤੀ ਹੈ! ਉਹ ਕਿੱਥੇ ਜਾਂ ਕਿਸ ਤਰ੍ਹਾਂ ਤਸੀਹੇ ਦੇ ਕੇ ਮਾਰੇ ਗਏ ਹਨ ਜਾਂ ਕਿੱਥੇ ਲੁਕਾ ਕੇ ਰੱਖੇ ਹੋਏ ਹਨ! ਤੁਸੀਂ ਸਾਡੇ ਆਦਮੀ ਦਿਵਾ ਦਿਓ, ਅਸੀਂ ਆਪਣਾ ਕੇਸ ਵਾਪਸ ਲੈ ਲਵਾਂਗੇ। ਇਹ ਸੁਣ ਕੇ ਐਸ.ਪੀ. ਸਿਟੀ ਨੂੰ ਸਮਝ ਆ ਗਈ ਕਿ ਇਹ ਡਰਨ ਵਾਲ਼ੇ ਨਹੀਂ ਅਤੇ ਨਾ ਹੀ ਲਾਲਚ ਵਿਚ ਆ ਕੇ ਝੁਕਣ ਵਾਲੇ ਹਨ। ਅੰਤ ਵਿਚ ਉਸ ਨੇ ਮੈਨੂੰ ਕਿਹਾ, "ਤੂੰ ਜਾ ਸਕਦਾ ਹੈਂ।"
ਅਗਲੇ ਦਿਨ ਮੈਂ ਕੋਰਟ ਵਿਚ ਪੇਸ਼ ਹੋ ਕੇ ਗਵਾਹੀ ਦਿਤੀ। ਬਲਦੇਵ ਸਿੰਘ ਦੇ ਵਕੀਲ ਨੇ ਮੇਰੇ ਉਪਰ ਬਹੁਤ ਸਖ਼ਤ ਜਿਰਾਹ ਕੀਤੀ। ਬਲਦੇਵ ਸਿੰਘ ਨੇ ਕਿਹਾ ਕਿ ਇਹ ਝੂਠੀ ਗਵਾਹੀ ਹੈ। ਇਹ ਝੂਠ ਬੋਲ ਰਿਹਾ ਹੈ। ਇਸ ਦੀ ਗਵਾਹੀ ਖਾਰਜ ਕੀਤੀ ਜਾਵੇ। ਅੱਗੋਂ ਉਸ ਵੇਲ਼ੇ ਦੇ ਮੁਖ ਸੈਸ਼ਨ ਜੱਜ ਨੇ ਬਲਦੇਵ ਸਿੰਘ ਨੂੰ ਮੁਖ਼ਾਤਬ ਹੋ ਕੇ ਇਕ ਲੋਕ-ਕਥਾ ਸੁਣਾਈ:
ਇਕ ਆਦਮੀ ਨਦੀ ਕਿਨਾਰੇ ਜਾ ਰਿਹਾ ਸੀ। ਨਦੀ ਵਿਚ ਇਕ ਰਿੱਛ ਰੁੜ੍ਹਦਾ ਜਾ ਰਿਹਾ ਸੀ। ਉਸ ਆਦਮੀ ਨੇ ਸਮਝਿਆ ਕਿ ਇਹ ਕੰਬਲ ਹੈ। ਉਸ ਨੇ ਲਾਲਚ ਵੱਸ ਹੋ ਕੇ ਇਕਦਮ ਪਾਣੀ ਵਿਚ ਛਾਲ ਮਾਰ ਦਿਤੀ ਅਤੇ ਉਸ ਕੰਬਲ਼ (ਰਿੱਛ) ਨੂੰ ਹੱਥ ਪਾਉਣ ਲੱਗਾ। ਉਸ ਰਿੱਛ ਨੇ ਉਸ ਦਾ ਹੱਥ ਆਪਣੇ ਮੂੰਹ ਵਿਚ ਪਾ ਲਿਆ। ਉਹ ਬੰਦਾ ਘਬਰਾ ਕੇ, "ਬਚਾਓ, ਬਚਾਓ!" ਦਾ ਰੌਲ਼ਾ ਪਾਉਣ ਲੱਗਾ। ਲਾਗੋਂ ਤੁਰੇ ਜਾਂਦੇ ਦੂਜੇ ਰਾਹੀ ਨੇ ਉਸ ਨੂੰ ਆਖਿਆ, "ਓਇ ਜੇਹੜਾ ਕੰਬਲ਼ ਤੂੰ ਫੜਿਆ ਹੋਇਆ ਏ, ਇਸ ਨੂੰ ਛੱਡ ਦੇਹ।" ਅੱਗੋਂ ਉਹ ਆਦਮੀ ਕਹਿਣ ਲੱਗਾ, "ਮੈਂ ਤਾਂ ਕੰਬਲ਼ ਨੂੰ ਛੱਡਦਾ ਹਾਂ ਪਰ ਹੁਣ ਕੰਬਲ਼ ਨਹੀਂ ਮੈਨੂੰ ਛੱਡਦਾ।" ਬਲਦੇਵ ਸਿੰਘ, ਤੇਰੇ ਨਾਲ਼ ਵੀ ਇਹੋ ਕੁਝ ਹੋਇਆ ਹੈ। ਤੂੰ ਲਾਲਚ ਵੱਸ ਹੋ ਕੇ ਰਿੱਛ ਨੂੰ ਕੰਬਲ਼ ਸਮਝ ਕੇ ਹੱਥ ਪਾ ਲਿਆ। ਉਹ ਤੇਰਾ ਰਿੱਛ ਦੇ ਮੂੰਹ ਵਿਚ ਪੈ ਗਿਆ ਹੈ। ਤੂੰ ਤਾਂ ਬਥੇਰਾ ਛੁਡਾਉਂਦਾ ਹੈਂ ਪਰ ਉਹ ਹੁਣ ਤੈਨੂੰ ਛੱਡਦਾ ਨਹੀਂ।
ਖੈਰ, ਮੁਕੱਦਮੇ ਦੀ ਸੁਣਵਾਈ ਮੁਕੰਮਲ ਹੋਣ ਤੇ, ਸੈਸ਼ਨ ਜੱਜ ਅੰਮ੍ਰਿਤਸਰ ਨੇ, ਡੀ.ਐਸ.ਪੀ. ਬਲਦੇਵ ਸਿੰਘ, ਉਸ ਦੇ ਭਰਾ ਏ.ਐਸ.ਆਈ ਬਲਵਿੰਦਰ ਸਿੰਘ ਅਤੇ ਇਕ ਹੋਰ ਆਦਮੀ, ਤਿੰਨਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ। ਉਸ ਦੇ ਗੰਨਮੈਨਾਂ ਨੂੰ ਬਰੀ ਕਰ ਦਿਤਾ। ਜੇਹਲ ਵਿਚ ਵੀ ਬਲਦੇਵ ਸਿੰਘ ਨੂੰ ਪੂਰੀ ਸਹੂਲਤ ਦਿਤੀ ਗਈ। ਰਾਤਾਂ ਤਕਰਬੀਨ ਉਹ ਬਾਹਰ ਹੀ ਕੱਟਦਾ ਸੀ। ਸਜਾ ਹੋਣ ਤੇ ਵੀ ਉਹ ਸ਼ਰੇਆਮ ਬਾਜ਼ਾਰਾਂ ਵਿਚ ਫਿਰਦਾ ਸੀ। ਸੈਸ਼ਨ ਕੋਰਟ ਦੇ ਫੈਸਲੇ ਨੂੰ ਉਸ ਨੇ ਹਾਈ ਕੋਰਟ ਵਿਚ ਚੁਣੌਤੀ ਦਿਤੀ। ਹਾਈ ਕੋਰਟ ਨੇ ਵੀ ਉਸ ਦੀ ਸਜਾ ਵਿਚ ਕੋਈ ਤਬਦੀਲੀ ਨਹੀਂ ਕੀਤੀ। ਫਿਰ ਉਸ ਨੇ ਸੁਪ੍ਰੀਮ ਕੋਰਟ ਵਿਚ ਅਪੀਲ ਕਰ ਦਿਤੀ। ਸੁਪ੍ਰੀਮ ਕੋਰਟ ਨੇ ਉਸ ਨੂੰ ਮੁਕਦਮੇ ਦੀ ਸੁਣਵਾਈ ਤਕ ਪੈਰੋਲ ਤੇ ਰਿਹਾਈ ਦੇ ਦਿਤੀ। ਕੁਝ ਲੋਕ ਤਾਂ ਕਹਿੰਦੇ ਹਨ ਕਿ ਪੰਜਾਬ ਸਰਕਾਰ ਨੇ ਉਸ ਨੂੰ ਨੌਕਰੀ ਤੇ ਵੀ ਬਹਾਲ ਕਰ ਦਿਤਾ ਹੈ ਪਰ ਸਤੰਬਰ ਮਹੀਨੇ ਦੀ ੨੧ ਤਰੀਕ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਕਰਦੇ ਹੋਏ ਬਲਦੇਵ ਸਿੰਘ ਅਤੇ ਉਸਦੇ ਭਰਾ ਏ.ਐਸ.ਆਈ ਬਲਵਿੰਦਰ ਸਿੰਘ ਨੂੰ, ਸੱਤ ਬੰਦੇ ਅਗਵਾ ਕਰਨ ਦੇ ਦੋਸ਼ ਵਿਚ, ੩੫ ਸਾਲ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾਈ ਹੈ।
ਖੈਰ, ਸਾਨੂੰ ਅੱਜ ਤੱਕ ਕਿਸੇ ਨੇ ਵੀ ਇਹ ਦੱਸਣ ਦੀ ਖੇਚਲ਼ ਨਹੀਂ ਕੀਤੀ ਕਿ ਸਾਡੇ ਬੰਦਿਆਂ ਦਾ ਕਸੂਰ ਕੀ ਸੀ! ਬਲਦੇਵ ਸਿੰਘ ਨੂੰ ੩੫ ਸਾਲ ਕੈਦ ਦੀ ਸਜਾ ਹੋ ਗਈ। ਇਹ ਵੀ ਤਾਂ ਹੀ ਸੰਭਵ ਹੋ ਸਕਿਆ ਕਿ ਅਸੀਂ ਲਗਾਤਾਰ ਕੇਸ ਦੀ ਪੈਰਵਾਈ ਕਰਦੇ, ਲੰਬੀ ਕਾਨੂੰਨੀ ਲੜਾਈ ਲੜੀ ਹੈ। ਉਹ ਕੁਝ ਸਾਲ ਜੇਹਲ ਵਿਚ ਰਹਿ ਕੇ ਬਾਹਰ ਵੀ ਆ ਜਾਵੇਗਾ ਪਰ ਜੋ ਸਾਡੇ ਸੱਤ ਆਦਮੀ ਇਸ ਨੇ ਚੁੱਕ ਕੇ ਮਾਰ ਦਿਤੇ ਹਨ, ਉਹਨਾਂ ਦੀ ਸਾਨੂੰ ਕੋਈ ਲਾਸ਼ ਵੀ ਨਹੀਂ ਦਿਤੀ ਗਈ। ਪਤਾ ਨਹੀਂ ਕਿਸ ਹਾਲਤ ਵਿਚ ਉਹਨਾਂ ਦੀ ਇਹਨਾਂ ਬੁੱਚੜਾਂ ਨੇ ਤਸੀਹੇ ਦੇ ਦੇ ਕੇ ਜਾਨ ਲਈ ਹੋਵੇਗੀ! ਉਹ ਮੁੜ ਕਦੀ ਨਹੀਂ ਆਉਣਗੇ। ਕਿਸੇ ਦਾ ਪਤੀ, ਕਿਸੇ ਦਾ ਪੁੱਤਰ, ਕਿਸੇ ਦਾ ਭਰਾ, ਕਿਸੇ ਦਾ ਪਿਓ, ਜੋ ਘਰੋਂ ਚਲੇ ਗਏ ਉਹ ਕਦੀ ਵਾਪਸ ਨਹੀਂ ਆਉਣਗੇ। ਉਹਨਾਂ ਦੇ ਬਚੇ ਪਰਵਾਰਕ ਜੀਆਂ ਦੀਆਂ ਅੱਖਾਂ ਅੱਜ ਵੀ ਹੰਜੂਆਂ ਨਾਲ਼ ਭਰੀਆਂ ਹੋਈਆਂ, ਉਹਨਾਂ ਦਾ ਰਾਹ ਤੱਕ ਰਹੀਆਂ ਹਨ। ਇਕ ਹੀ ਪਰਵਾਰ ਦੇ ਸੱਤ ਕਮਾਊ ਜੀ, ਦਿਨ ਦਿਹਾੜੇ ਘਰੋਂ ਚੁੱਕ ਕੇ, ਪੁਲਿਸ ਨੇ ਖਪਾ ਦਿਤੇ ਹਨ; ਜਿਨ੍ਹਾਂ ਵਿਚ ਉਸ ਸਮੇ ਸਭ ਤੋਂ ਵੱਡਾ, ਮੇਰਾ ਦਾਦਾ ਅੱਸੀ ਸਾਲ ਦਾ ਬਜ਼ੁਰਗ ਅਤੇ ਸਭ ਤੋਂ ਛੋਟਾ ਬਾਰਾਂ ਤੇਰਾਂ ਸਾਲ ਦਾ ਬੱਚਾ ਸੀ।
ਇਹ ਤਾਂ ਮੈਂ ਇਕ ਆਪਣੇ ਪਰਵਾਰ ਦੀ ਗੱਲ ਹੀ ਕੀਤੀ ਹੈ, ਪਤਾ ਨਹੀਂ ਅਜਿਹੇ ਕਿੰਨੇ ਪਰਵਾਰ ਪੰਜਾਬ ਵਿਚ ਹਨ ਜੋ ਅੱਜ ਵੀ ਆਪਣੇ ਪਿਆਰੇ ਸਬੰਧੀਆਂ ਨੂੰ ਯਾਦ ਕਰ ਕਰ ਕੇ, ਠੰਡੇ ਹਾਉਕੇ ਭਰਦੇ ਰਹਿੰਦੇ ਹਨ। ਕਈ ਪਰਵਾਰ ਤਾਂ ਅਜਿਹੇ ਵੀ ਹਨ, ਜਿਨ੍ਹਾਂ ਦੇ ਪਿਛੇ ਤਾਂ ਕੋਈ ਰੋਣ ਵਾਲ਼ਾ ਵੀ ਨਹੀ ਛੱਡਿਆ ਇਹਨਾਂ ਬੁਚੜਾਂ ਨੇ; ਪੂਰੇ ਦਾ ਪੂਰਾ ਪਰਵਾਰ ਹੀ ਮੁਕਾ ਦਿਤਾ। ਉਸ ਜੰਗਲ਼ ਰਾਜ ਵਿਚ ਜੋ ਕੁਝ ਵਾਪਰਿਆ, ਜਿਨ੍ਹਾਂ ਜਿਨ੍ਹਾਂ ਨਾਲ ਵਾਪਰਿਆ, ਉਸ ਦੀ ਪੀੜਾ ਤਾਂ ਓਹੀ ਬਿਆਨ ਕਰ ਸਕਦੇ ਹਨ! ਅੱਜ ਜੋ ਲੋਕ ਥਾਣੇਦਾਰ ਸੁਰਜੀਤ ਸਿੰਘ ਦੀ ਆਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ 'ਫਿਲਮ ਸਾਡਾ ਹੱਕ' ਦੀ ਰੀਲੀਜ ਤੇ ਰੌਲਾ ਪਾ ਰਹੇ ਹਨ ਉਹ ਸਿਰਫ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ; ਪਰ ਸੱਚ ਹਮੇਸ਼ਾਂ ਪਰਗਟ ਹੋ ਕੇ ਹੀ ਰਹਿੰਦਾ ਹੈ।
-ਸਰਵਨ ਸਿੰਘ ਬੱਗਾ
ਗ੍ਰਿਫ਼ਿਥ, ਆਸਟ੍ਰੇਲੀਆ
ਕੌਣ ਕਰੇਗਾ ਦਿੱਲੀ ’ਤੇ ਰਾਜ ?
ਚਾਰ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਸੰਪੂਰਨ ਹੋ ਚੁੱਕੀਆਂ ਹਨ ਅਤੇ ਨਤੀਜੇ ਵੀ ਆ ਚੁੱਕੇ ਹਨ । ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਿਆ ਹੈ ਅਤੇ ਇਨ੍ਹਾਂ ਤਿੰਨਾ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਇਕੱਲੇ ਹੀ ਸਰਕਾਰ ਬਣਾ ਸਕਦੀ ਹੈ ਅਤੇ ਭਾਰਤੀ ਜਨਤਾ ਪਾਰਟੀ ਨਿਸ਼ਚੈ ਹੀ ਵਧਾਈ ਦੀ ਹੱਕਦਾਰ ਹੈ ਸਵਾਲ ਉਠਦਾ ਹੈ ਦਿੱਲੀ ਦੀ ਸਰਕਾਰ ਦਾ ਦਿੱਲੀ ਵਿੱਚ ਜਿਸ ਤਰ੍ਹਾਂ ਚੋਣ ਨਤੀਜੇ ਆਏ ਹਨ (ਭਾਰਤੀ ਜਨਤਾ ਪਾਰਟੀ 31 ਸੀਟਾਂ, ਆਮ ਆਦਮੀ ਪਾਰਟੀ 28 ਸੀਟਾਂ ਅਤੇ ਕਾਂਗਰਸ ਪਾਰਟੀ ਨੂੰ 8 ਸੀਟਾਂ ਅਤੇ ਤਿੰਨ ਸੀਟਾਂ ਹੋਰਾਂ ਨੂੰ ਆਈਆਂ ਹਨ) ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਵਧਾਈ ਦੇ ਪਾਤਰ ਹਨ ਅਤੇ ਇਸ ਪਾਰਟੀ ਦਾ ਹਰ ਇੱਕ ਲੀਡਰ ਅਤੇ ਮੈਂਬਰ ਵੀ ਵਧਾਈ ਦੇ ਪਾਤਰ ਹਨ । ਆਮ ਆਦਮੀ ਪਾਰਟੀ ਨੂੰ ਦਿੱਲੀ ਵਿਚੋਂ ਮਿਲਿਆ ਲੋਕਾਂ ਦਾ ਭਰਵਾਂ ਹੁੰਗਾਰਾ ਬੇਸ਼ਕ ਉਹ ਦਿੱਲੀ ਦੀ ਸ਼ੀਲਾ ਦੀਕਸ਼ਤ ਸਰਕਾਰ ਦੇ ਵਿਰੋਧ ਵਿੱਚ ਹੋਵੇ ਜਾਂ ਆਮ ਆਦਮੀ ਪਾਰਟੀ ਦੇ ਭਿ੍ਰਸ਼ਟਾਚਾਰ ਵਿਰੋਧੀ ਹੋਣ ਕਾਰਨ ਖਿੱਚਿਆ ਗਿਆ ਹੋਵੇ ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਾ-ਯਕੀਨ ਵਿੱਚ ਆਉਣ ਵਾਲੀ ਜਿੱਤ ਦਵਾਈ ਹੈ ।ਇਹ ਜਿੱਤ ਅਜਾਂਈ ਨਹੀਂ ਜਾਣੀ ਚਾਹੀਦੀ । ਜਿਵੇਂ ਕਿ ਸ੍ਰੀ ਅਰਵਿੰਦ ਕੇਜਰੀਵਾਲ ਹੁਣ ਤੱਕ ਇਹ ਕਹਿੰਦੇ ਆਏ ਹਨ ਕਿ ਉਹ ਸੱਪਸ਼ਟ ਬਹੁਮਤ ਤੋਂ ਬਿਨਾਂ ਸਰਕਾਰ ਨਹੀਂ ਬਨਾਉਣਗੇ ਜਾਂ ਫਿਰ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਵਿੱਚ ਬੈਠਣਾ ਪਸੰਦ ਕਰਨਗੇ ਜੇਕਰ ਉਸੇ ਤਰ੍ਹਾ ਉਹ ਆਪਣਾ ਰੁੱਖ ਕਾਇਮ ਰੱਖਦੇ ਹਨ ਤਾਂ ਦਿੱਲੀ ਵਿਚ ਸਰਕਾਰ ਬਨਣੀ ਔਖੀ ਹੋ ਜਾਵੇਗੀ ਜਿਸ ਦਾ ਸਿੱਧਾ ਮਤਲਬ ਹੋਵੇਗਾ ਰਾਸ਼ਟਰਪਤੀ ਰਾਜ ਜਾਂ ਦੁਬਾਰਾ ਚੋਣਾਂ ।ਇਹ ਸਥਿਤੀ ਆਈ ਤਾਂ ਨਾ ਸਿਰਫ ਆਮ ਆਦਮੀ ਪਾਰਟੀ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ ਬਲਕਿ ਦੇਸ਼ ਦਾ ਵੀ ਨੁਕਸਾਨ ਹੋਵੇਗਾ ਕਿਉਂਕਿ ਕਿਸ ਨੂੰ ਨਹੀਂ ਪਤਾ ਕਿ ਚੋਣਾਂ ਵਿੱਚ ਕਿੰਨ੍ਹਾ ਕੁ ਖਰਚਾ ਆਉਂਦਾ ਹੈ ਤੇ ਕਿੰਨ੍ਹੀ ਸਰਕਾਰੀ ਮਸ਼ੀਨਰੀ ਲੱਗਦੀ ਹੈ ।ਮਸਲਾ ਹੈ ਇੱਕ ਸੁਚੱਜੀ ਸੋਚ ਅਪਨਾਉਣ ਦਾ ਜਿਸ ਤਰ੍ਹਾਂ ਸੋਨੀਆ ਗਾਂਧੀ ਨੇ ਇਹ ਕਹਿੰਦੇ ਹੋਏ ਕਿ ਦਿੱਲੀ ਦੀ ਪਬਲਿਕ ਸਰਕਾਰ ਤੋਂ ਨਾਖੁਸ਼ ਸੀ ਅਤੇ ਰਾਹੁਲ ਗਾਂਧੀ ਨੇ ਇਹ ਕਹਿ ਕੇ ਕਿ ਆਮ ਆਦਮੀ ਪਾਰਟੀ ਤੋਂ ਸਿੱਖਣ ਦੀ ਜਰੂਰਤ ਹੈ ਆਪਣੀ ਹਾਰ ਕਬੂਲ ਕਰਕੇ ਫਰਾਖਦਿਲੀ ਦਾ ਸਬੂਤ ਦਿੱਤਾ ਹੈ ਉਸੇ ਤਰ੍ਹਾਂ ਹੁਣ ਅਰਵਿੰਦ ਕੇਜਰੀਵਾਲ ਨੂੰ ਆਪਣੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਫਰਾਖਦਿਲੀ ਦਾ ਸਬੂਤ ਦਿੰਦੇ ਹੋਏ ਦਿੱਲੀ ਵਿੱਚ ਸਰਕਾਰ ਬਨਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਜਾਂ ਸਰਕਾਰ ਬਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਨਾ ਬਨਣ ਦੀ ਦਿਸ਼ਾ ਵਿੱਚ ਜੇਕਰ ਦੁਬਾਰਾ ਚੋਣਾਂ ਹੁੰਦੀਆਂ ਹਨ ਤਾਂ ਇਸ ਵਿੱਚ ਕਿਸੇ ਦਾ ਵੀ ਫਾਇਦਾ ਹੋਣ ਦੀ ਜਗ੍ਹਾ ਸਭ ਦਾ ਨੁਕਸਾਨ ਹੀ ਹੋਵੇਗਾ ਅਤੇ ਦਿੱਲੀ ਨੂੰ ਇਕ ਆਦਮੀ ਦੀ ਹਠਧਰਮੀ (ਸ੍ਰੀ ਅਰਵਿੰਦ ਕੇਜਰੀਵਾਲ) ਕਾਰਨ ਚੋਣ ਪ੍ਰਕਿਰਿਆ ਫਿਰ ਤੋਂ ਦੁਹਰਾਉਣੀ ਪਵੇਗੀ ।ਜੇਕਰ ਫਿਰ ਵੀ ਕਿਸੇ ਵੀ ਪਾਰਟੀ ਨੂੰ ਸੱਪਸ਼ਟ ਬਹੁਮਤ ਨਾ ਮਿਲਿਆ ਤਾਂ ਫਿਰ ਕੇਜਰੀਵਾਲ ਜੀ ਕੀ ਕਰਨਗੇ ? ਸਰਕਾਰ ਬਨਾਉਣ ਦੀ ਕਵਾਇਦ ਬੀ.ਜੇ.ਪੀ. ਅਤੇ ਕਾਂਗਰਸ ਪਾਰਟੀ ਵੀ ਕਰ ਸਕਦੀਆਂ ਨੇ । ਮਸਲਾ ਹੈ ਕਿ ਦਿੱਲੀ ਨੂੰ ਅਣਚਾਹੀਆਂ ਚੋਣਾਂ ਵਿੱਚ ਨਾ ਧਕੇਲਿਆ ਜਾਵੇ ਅਤੇ ਨਾ ਹੀ ਰਾਸ਼ਟਰਪਤੀ ਰਾਜ ਵੱਲ ।
-ਰਣਧੀਰ ਬਾਂਸਲ,
ਬਠਿੰਡਾ ਫੋਨ : 87259-27100
“ਸੰਤ” ਸ਼ਬਦ ਨੂੰ ਕਲੰਕਿਤ ਕਰਦੇ ਸੰਤ
ਸਾਡੇ ਭਾਰਤ ਦੇਸ਼ ਨੂੰ ਪੀਰਾਂ, ਪੈਗੰਬਰਾਂ, ਰਿਸ਼ੀ-ਮੁਨੀਆਂ, ਸਾਧੂ-ਫਕੀਰਾਂ, ਗੁਰੂਆ-ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ । ਰੱਬ ਪ੍ਰਤੀ ਸਭ ਤੋਂ ਵੱਧ ਆਸਥਾ ਸਾਡੇ ਦੇਸ਼ ਵਿੱਚ ਪਾਈ ਜਾਂਦੀ ਹੈ ।ਇਸ ਦੇਸ਼ ਵਿੱਚ ਅਜਿਹੇ ਪੀਰ ਵੀ ਹੋਏ ਜਿਨ੍ਹਾਂ ਅਨੇਕਾਂ ਸਮਾਜ ਸੁਧਾਰਕ ਕੰਮ ਕੀਤੇ, ਲੋਕਾਂ ਨੂੰ ਸੱਚ ਦੇ ਰਾਹ ਤੇ ਚੱਲਣ ਦੀ ਸਲਾਹ ਦਿੱਤੀ, ਜਾਤ-ਪਾਤ ਦਾ ਭੇਦਭਾਵ ਮਿਟਾਇਆ, ਸਾਰੇ ਲੋਕਾਂ ਨੂੰ ਇੱਕ ਪੰਗਤ (ਲਾਈਨ) ਵਿੱਚ ਬੈਠ ਕੇ ਲੰਗਰ ਛਕਣ ਦੀ ਪ੍ਰ੍ਥਾ ਚਲਾਈ ।ਕੋਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਚਰੜਿਆਂ ਤੇ ਚੜ੍ਹੇ, ਸੀਸ ਦਿੱਤੇ, ਉਹ ਸੰਤ ਜਿਨ੍ਹਾਂ ਸਾਨੂੰ ਦਸਾਂ ਨੌਹਾਂ ਦੀ ਕਿਰਤ ਕਰਨ ਨੂੰ ਕਿਹਾ, ਨਫਰਤ ਕਰਨ ਦੀ ਜਗ੍ਹਾ ਆਪਸੀ ਪਿਆਰ ਦਾ ਸੰਦੇਸ਼ ਦਿੱਤਾ, ਠੱਗੀ-ਚੋਰੀ ਕਰਨ ਦੀ ਥਾਂ ਮਿਹਨਤ ਦੀ ਰੋਜ਼ੀ ਰੋਟੀ ਕਮਾਉਣ ਲਈ ਸਿੱਖਿਆ ਦਿੱਤੀ ।ਸੰਤ, ਸੰਤ ਅਤੇ ਫਕੀਰ ਉਹ ਹੀ ਹੁੰਦੇ ਹੋ ਜੋ ਮੋਹ-ਮਾਇਆ, ਐਸ਼ੋ-ਅਰਾਮ ਅਤੇ ਲਾਲਚ ਦਾ ਤਿਆਗ ਕਰ ਕੇ ਸੇਵਾ ਦੀ ਭਾਵਨਾ ਰੱਖਦਾ ਹੋਵੇ । ਨਾ ਕਿ ਸੰਤ ਉਹ ਹੁੰਦੇ ਹਨ ਜੋ ਲੱਖਾਂ ਲੋਕ ਆਪਣੇ ਮਗਰ ਲਾ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਦਾਨ ਦੇ ਰੂਪ ਵਜੋਂ ਆਪਣੇ ਡੇਰੇ ਵਿੱਚ ਜਮ੍ਹਾਂ ਕਰਦਾ ਹੋਵੇ ਤੇ ਆਪ ਰਾਜੇ-ਮਹਾਰਾਜਿਆਂ ਵਾਂਗ ਜਿੰਗਦੀ ਜਿਉਂਦਾ ਹੋਵੇ । ਅੱਜ ਸਾਡੇ ਦੇਸ਼ ਵਿੱਚ ਕਈ ਅਜਿਹੇ ਸਾਧ-ਸੰਤ ਹਨ ਜਿਨ੍ਹਾਂ ਦੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ-ਕਰੋੜਾਂ ਵਿੱਚ ਹੈ ਅਤੇ ਆਲੀਸ਼ਾਨ ਡੇਰਿਆਂ ਵਿੱਚ ਰਾਜਿਆਂ ਵਾਂਗ ਰਾਜ ਕਰਦੇ ਹਨ । ਕਈ ਸਾਧਾਂ-ਸੰਤਾਂ ਉਪਰ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਨ੍ਹਾਂ ਦੀ ਸੁਣਵਾਈ ਚੱਲ ਰਹੀ ਹੈ । ਕਿਸੇ ਮਾਮਲੇ ਵਿੱਚ ਫਸ ਜਾਣ ਤੇ ਵੀ ਪੁਲਿਸ ਇਨ੍ਹਾਂ ਨੂੰ ਗਿ੍ਰਫਤਾਰ ਕਰਨ ਲਈ ਮਜ਼ਬੂਰ ਦੇਖੀ ਜਾਂਦੀ ਹੈ । ਆਪਣੇ ਰਸੂਖ ਅਤੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ (ਵੋਟ ਬੈਂਕ) ਦੇ ਚਲਦਿਆਂ ਇਹ ਸਾਧ ਅਦਾਲਤ ਵਿੱਚ ਵੀ ਪੇਸ਼ ਨੂੰ ਹੁੰਦੇ ਭਾਂਵੇ ਕਿ ਕਾਨੂੰਨ ਸਭ ਦੇ ਲਈ ਇੱਕ ਹੈ । ਵੋਟਾਂ ਦੀ ਖਾਤਿਰ ਲੀਡਰ ਵੀ ਇਨ੍ਹਾਂ ਬਾਰੇ ਬੋਲਣ ਲਈ ਚੁੱਪੀ ਧਾਰ ਲੈਂਦੇ ਹਨ । ਧਰਮ ਦੀ ਆੜ੍ਹ ਵਿੱਚ ਕਿੰਨੇ ਹੀ ਸਾਧ ਸੰਤ “ਰੱਬ“ ਦੇ ਨਾਮ ਤੇ ਭੋਲੀ-ਭਾਲੀ ਜਨਤਾ ਦੀ ਲੁੱਟ ਕਰ ਰਹੇ ਹਨ ਅਤੇ ਡੇਰੇ ਵਿੱਚ ਰਹਿੰਦੀਆਂ ਕਈ ਲੜਕੀਆਂ ਨੂੰ ਇਨ੍ਹਾਂ ਦੀ ਹਵਸ ਦਾ ਸ਼ਿਕਾਰ ਵੀ ਹੋਣਾ ਪਿਆ । ਜਨਤਾ ਅੰਨ੍ਹੀ ਸ਼ਰਧਾ ਵਿੱਚ ਅਸਾਨੀ ਨਾਲ ਸਾਧਾਂ ਦੇ ਚੱਕਰਾਂ ਵਿੱਚ ਪੈ ਕੇ ਆਪਣੀ ਮਿਹਨਤ ਦੀ ਕਮਾਈ ਇਨ੍ਹਾਂ ਦੇ ਚਰਨਾਂ ਵਿੱਚ ਰੋੜ ਦਿੰਦੇ ਹਨ ਜਿਸ ਦੀ ਬਦੌਲਤ ਇਹ ਸਾਧ ਏ.ਸੀ. ਕਮਰੇ, ਏ.ਸੀ. ਗੱਡੀਆਂ, ਮਹਿੰਗਾ ਖਾਣ-ਪੀਣ ਅਤੇ ਵੀ.ਆਈ.ਪੀ. ਸੁਰੱਖਿਆ ਹੇਠ ਠਾਂਠਾਂ ਮਾਰਦੇ ਹਨ ।ਸਾਡੇ ਦੇਸ਼ ਦੀ ਹਮੇਸ਼ਾ ਹੀ ਇਹ ਤ੍ਰਾਸਦੀ ਰਹੀ ਹੈ ਕਿ ਇਸ ਦੇਸ਼ ਵਿੱਚ ਸਦਾ ਹੀ ਧਰਮ ਦੇ ਨਾਮ ਤੇ ਲੋਕਾਂ ਦੀ ਮਾਨਸਿਕ ਲੁੱਟ ਹੁੰਦੀ ਰਹੀ ਹੈ । ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਅ ਕੇ ਦੰਗੇ ਵੀ ਇਸ ਦੇਸ਼ ਵਿੱਚ ਹੀ ਹੋਏ, ਜਾਤ-ਪਾਤ ਅਤੇ ਧਰਮ ਦੇ ਨਾਮ ਤੇ ਲੀਡਰ ਹਮੇਸ਼ਾ ਰਾਜਨੀਤੀ ਹੀ ਕਰਦੇ ਹਨ ।ਧਰਮ ਦੇ ਨਾਮ ਤੇ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਜਾਂਦੀ ਹੈ ।ਇਸ ਦੇਸ਼ ਵਿੱਚ ਉਤਨੇ ਸਕੂਲ ਨਹੀਂ ਹਨ ਜਿਨ੍ਹੇ ਇਸ ਦੇਸ਼ ਵਿੱਚ ਧਾਰਮਿਕ ਸਥਾਨ ਹਨ । ਸਵਾਲ ਇਹ ਹੈ ਕਿ ਕੀ ਵਾਕਿਆ ਹੀ ਸਾਡੇ ਦੇਸ਼ ਨੂੰ ਅਜਿਹੇ ਬਾਬਿਆਂ ਦੀ ਲੋੜ ਹੈ ? ਕੀ ਇਨ੍ਹਾਂ ਬਾਬਿਆਂ ਬਿਨਾਂ ਦੇਸ਼ ਦੀ ਵਾਗਡੋਰ ਨਹੀਂ ਚੱਲ ਸਕਦੀ ?, ਕੀ ਸਾਧ-ਸੰਤ ਤੋਂ ਬਿਨਾਂ ਸਾਡਾ ਦੇਸ਼ ਤਰੱਕੀ ਨਹੀਂ ਕਰ ਸਕਦਾ ? ਕੀ ਇਨ੍ਹਾਂ ਬਿਨਾਂ ਨਵੀਆਂ ਖੋਜਾਂ ਕਰਨੀਆਂ ਅਸੰਭਵ ਹਨ ? ਕੀ ਇਹ ਡੇਰੇ ਬਣਾਈ ਬੇਠੇ ਸਾਧ ਅਲੋਖਿਕ ਸ਼ਕਤੀ ਦੇ ਮਾਲਕ ਹਨ ਜਿਸ ਨਾਲ ਇਹ ਦੇਸ਼ ਦੀਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਦੇ ਹਨ ? ਕੀ ਇਹ ਲੋਕਾਂ ਨੂੰ ਸੱਚੀ ਭਗਤੀ ਵੱਲ ਪ੍ਰਰਿਤ ਕਰ ਰਹੇ ਹਨ ? ਕੀ ਇਹ ਡੇਰੇ ਲੋਕਾਂ ਨੂੰ ਰੋਜ਼ਗਾਰ ਦੇ ਕੇ ਸਰਕਾਰ ਦੀ ਮੱਦਦ ਕਰ ਰਹੇ ਹਨ ? ਨਹੀਂ, ਬਿਲਕੁਲ ਨਹੀਂ ਕਰੋੜਾਂ ਰੁਪਏ ਦੀ ਆਮਦਨ ਕਰ ਰਹੇ ਡੇਰੇ ਅਤੇ ਇਨ੍ਹਾਂ ਦੇ ਸੰਚਾਲਕ ਬਾਬੇ ਆਪਣੀ ਪਾਵਰ ਅਤੇ ਰਸੂਖ ਕਾਰਨ ਦਬਦਬਾ ਅਤੇ ਰਾਜਸੀ ਪੈਠ ਬਣਾਉਂਦੇ ਹਨ ।ਦੁਨੀਆਂ ਚੰਦ ਦੀ ਸੈਰ ਕਰ ਆਈ ਅਤੇ ਕਈ ਬ੍ਰਹਿਮੰਡ ਦੀ ਖੋਜ ਕੀਤੀ ਗਈ । ਅੰਗਰੇਜਾਂ ਨੇ ਕੰਪਿਊਟਰ ਦੀ ਖੋਜ ਕਰ ਲਈ ਸਾਡੇ ਦੇਸ਼ ਨਿੱਤ ਨਵਾਂ ਡੇਰਾ ਅਤੇ ਸਾਧ ਪੈਦਾ ਹੁੰਦਾ ਹੈ । ਉਨ੍ਹਾਂ ਧਰਤੀ ਦਾ ਸੀਨਾ ਚੀਰ ਕੇ ਡੀਜ਼ਲ ਅਤੇ ਪੈਟਰੋਲ ਦੀ ਖੋਜ ਕਰ ਲਈ, ਸਾਡੇ ਦੇਸ਼ ਦੇ ਲੋਕਾਂ ਨੇ ਧਰਤੀ ਵਿੱਚੋ ਬਾਬਿਆਂ ਅਤੇ ਪੀਰਾਂ ਦੀਆਂ ਕਬਰਾਂ ਲੱਭ ਲਈਆਂ । ਅੰਗਰੇਜਾਂ ਨੇ ਗੂਗਲ ਸਰਚ ਦੀ ਖੋਜ ਕਰ ਲਈ ਸਾਡੇ ਦੇਸ਼ ਵਿੱਚ ਬਾਬੇ ਹੀ ਹੱਥ ਵੇਖ ਕੇ ਅਗਲਾ ਪਿਛਲਾ ਸਭ ਕੁਝ ਦੱਸ ਦਿੰਦੇ ਹਨ ।ਅੰਗਰੇਜ ਸਵੇਰੇ ਉਠ ਕੇ ਅਖਬਾਰ ਪੜ੍ਹਦੇ ਹਨ ਅਤੇ ਨਵੀਆਂ ਪ੍ਰਾਪਤੀਆਂ ਲਈ ਸੁਝਾਅ ਨੋਟ ਕਰਦੇ ਹਨ । ਸਾਡੇ ਦੇਸ਼ ਵਿੱਚ ਜੋ ਲੋਕ ਸਵੇਰੇ ਅਖਬਾਰ ਪੜ੍ਹਦੇ ਹਨ ਉਹ ਸਭ ਤੋਂ ਪਹਿਲਾਂ “ਰਾਸ਼ੀ“ ਤੇ ਪੰਛੀ ਝਾਤ ਮਾਰਦੇ ਹਨ ਤੇ ਉਸ ਅਨੁਸਾਰ ਹੀ ਸਾਰੇ ਕੰਮ ਛੱਡ ਦਿੰਦੇ ਹਨ ।ਇਸ ਦੇਸ਼ ਵਿੱਚ ਨਿਊਜ਼ ਚੈਨਲਾਂ ਤੇ ਸਵੇਰੇ ਸਵੇਰੇ ਖਬਰਾਂ ਦੀ ਥਾਂ ਵੱਖ ਵੱਖ ਡੇਰਿਆਂ ਦੇ ਬਾਬਿਆਂ ਦੇ ਪ੍ਰਵਚਨ ਚੱਲ ਰਹੇ ਹੁੰਦੇ ਹਨ ਉਸ ਤੋਂ ਬਾਅਦ ਰਾਸ਼ੀ ਦੱਸੀ ਜਾਂਦੀ ਹੈ । ਜਿਸ ਦੌਰਾਨ ਪੜ੍ਹੇ ਲਿਖੇ ਪਰਿਵਾਰ ਵੀ ਫੋਨ ਰਾਂਹੀ ਆਪਣੇ ਬੱਚਿਆਂ ਦੀ ਪੜ੍ਹਾਈ, ਵਿਆਹ ਅਤੇ ਬਿਜਨਸ ਬਾਰੇ ਪੁੱਛਦੇ ਹਨ । ਇਸ ਦੇਸ਼ ਵਿੱਚ ਵਿਦਿਆਰਥੀ ਪੇਪਰਾਂ ਦੇ ਦਿਨ ਪੜ੍ਹਾਈ ਨਹੀਂ ਕਰਦੇ ਅਤੇ ਰਿਜ਼ਲਟ ਦੇ ਦਿਨ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਣ ਵਿੱਚ ਵਿਸ਼ਵਾਸ਼ ਰੱਖਦੇ ਹਨ । ਇਸ ਦੇਸ਼ ਦੇ ਲੋਕ ਮਿਹਨਤ ਉਪਰ ਘੱਟ ਅਤੇ ਬਾਬਿਆਂ ਦੀ ਕਿਰਪਾ ’ਤੇ ਵਧੇਰੇ ਵਿਸ਼ਵਾਸ਼ ਕਰਦੇ ਹਨ । ਸ਼ਰਧਾਲੂਆਂ ਦੀ ਗਿਣਤੀ ਵਧਣ ਦੇ ਨਾਲ ਨਾਲ ਇਨਾਂ ਡੇਰਿਆਂ ਦੀ ਆਮਦਨ ਵਿੱਚ ਚੌਖਾ ਵਾਧਾ ਹੋਇਆ ਹੈ ਅਤੇ ਇਹ ਆਮਦਨ ਲੱਖਾਂ ਤੋਂ ਕਰੋੜਾਂ ਤੇ ਪਹੁੰਚ ਗਈ ।ਘਰ ਵਿੱਚ ਕਿਸੇ ਜੀਅ ਦੇ ਬਿਮਾਰ ਹੋਣ ਤੇ ਲੋਕ ਡਾਕਟਰਾਂ ਨਾਲੋਂ ਬਾਬੇ-ਚੇਲੇ ਨੂੰ ਦਿਖਾਉਣ ਵਧੇਰੇ ਪਸੰਦ ਕਰਦੇ ਹਨ ਅਤੇ ਦਵਾਈ ਦੀ ਥਾਂ ਟੂਣੇ ਵਿੱਚ ਵਿਸ਼ਵਾਸ਼ ਕਰਦੇ ਹਨ ।ਲੋਕ ਤਾਂ ਪੂਰੀ ਸ਼ਰਧਾ ਲੈ ਕੇ ਡੇਰੇ ਜਾਂ ਕਿਸੇ ਧਾਰਮਿਕ ਸਥਾਨ ‘ਤੇ ਜਾਂਦੇ ਹਨ ਪਰ ਡੇਰੇ ਦੇ ਸੰਤ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਨ ਕਰਦੇ ਹਨ ਅਤੇ ਉਨ੍ਹਾਂ ਦੇੁ ਵਿਸ਼ਵਾਸ਼ ਦੀ ਲੁੱਟ ਸ਼ੁਰੂ ਹੋ ਜਾਂਦੀ ਹੈ ।ਇਸ ਦੇਸ਼ ਵਿੱਚ ਕਾਨੂੰਨ ਸਿਰਫ ਆਮ ਵਿਆਕਤੀ ਲਈ ਬਣ ਕੇ ਰਹਿ ਗਿਆ ਹੈ ਰਾਜਸੀ ਰਸੂਖ ਰੱਖਣ ਵਾਲੇ ਲੋਕਾਂ ’ਤੇ ਅਪਰਾਧਿਕ ਮਾਮਲਾ ਦਰਜ ਹੋਣ ਉਪਰੰਤ ਪਹਿਲਾਂ ਤਾਂ ਉਹ ਗਿ੍ਰਫਤਾਰ ਨਹੀਂ ਹੁੰਦੇ ਜੇ ਹੋਣ ਤਾਂ ਉਨ੍ਹਾਂ ਨਾਲ ਮਹਿਮਾਨਾਂ ਵਰਗਾ ਵਤੀਰਾ ਕੀਤਾ ਜਾਂਦਾ ਹੈ । ਇਨ੍ਹਾਂ ਦੇ ਵਕੀਲ ਕਾਨੂੰਨ ਦੀਆਂ ਬਰੀਕੀਆਂ ਦਾ ਫਾਇਦਾ ਲੈ ਕੇ ਜਮਾਨਤ ਲੈਣ ਤੋਂ ਬਾਅਦ ਉਹ ਲੋਕਾਂ ਨੂੰ ਚਿੜਾਉਂਦੇ ਨਜ਼ਰ ਆਉਂਦੇ ਹਨ ਅਤੇ ਕਈ ਕਈ ਸਾਲ ਇਹ ਬਾਬੇ ਅਦਾਲਤ ਵਿੱਚ ਹਾਜ਼ਿਰ ਹੀ ਨਹੀਂ ਹੁੰਦੇ । ਸਾਡੇ ਦੇਸ਼ ਨੂੰ ਸੰਤਾਂ-ਬਾਬਿਆਂ ਦੀ ਲੋੜ ਨਹੀਂ ਸਗੋਂ ਵਿਗਿਆਨੀਆਂ ਦੀ ਲੋੜ ਹੋਣੀ ਚਾਹੀਦੀ ਹੈ ਜੋ ਸਾਡੇ ਦੇਸ਼ ਨੂੰ ਆਪਣੇ ਅਵਿਸ਼ਕਾਰਾਂ ਨਾਲ ਪ੍ਰਗਤੀ ਦੇ ਰਾਹ ‘ਤੇ ਲੈ ਜਾਣ । ਕਿਸੇ ਰੋਗ ਨਾਲ ਪੀੜਤ ਹੋਣ ‘ਤੇ ਲੋਕਾਂ ਨੂੰ ਡਾਕਟਰ ਦੀ ਲੋੜ ਜਿਆਦਾ ਹੋਣੀ ਚਾਹੀਦੀ ਹੈ ਨਾ ਕਿ ਝਾੜ-ਫੂਕ ਕਰਨ ਵਾਲੇ ਸੰਤਾਂ ਦੀ ।
-ਜੋਗਿੰਦਰ ਮਾਂਡੀਆ, ਬਠਿੰਡਾ
ਮੋਬਾਇਲ : 80542-42527
ਦੇਸ਼ ਦੇ ਹਰ ਨਾਗ੍ਰਿਕ ਨੂੰ ਕੇਜਰੀ ਵਾਲ ਦੀ ਸੋਚ ਅਪਨਾਣੀ ਹੋਵੇਗੀ
ਕੇਜਰੀ ਵਾਲ ਇੱਕ ਇਕ ਇਨਲਕਲਾਬ ਹੈ ਇੱਕ ਲਹਿਰ ਹੈ ਇੱਕ ਤੂਫਾਨ ਹੈ ,ਆਜ਼ਾਦੀ ਪ੍ਰਤੀ ਇੱਕ ਜਾਗਰੂਕਤਾ ਦਾ ਇੱਕ ਨਗਾਰਾ ਹੈ ਦੇਸ਼ ਦੀ ਜੰਤਾ ਦੀ ਸ਼ਕਤੀ ਕੀ ਹੈ,ਇੱਕ ਹਲੂਣਾ ਹੈ ਇੱਕ ਚਮਤ ਕਾਰ ਹੈ ਦੇਸ਼ ਅੰਦਰ ਫੇਲੀ ਅਰਾਜਿਕਤਤਾ ਭ੍ਰਿਸ਼ਟਾਚਾਰ ਗੁੰਡਾ ਗਰਦੀ ਕੁੰਬਾ ਪ੍ਰਸਤੀ ਫਿਰਕਾ ਪ੍ਰਸਤੀ ਕੁਰਸੀ ਦੀ ਵਰਾਸਤ ਨੂੰ ਵੰਗਾਰ ਹੈ ਦੀਵਾ ਕਿਵੇਂ ਤੂਫਾਨ ਸਾਮ੍ਹਣੇ ਅੜ ਸਕਦਾ ਹੈ ਕੀੜੀ ਕਿਵੇਂ ਹਾਥੀ ਨੂੰ ਚਿੱਤ ਕਰ ਸਕਦੀ ਹੈ ,ਬਹੁਤ ਕੁੱਝ ਹੈ ਅਰਵਿੰਦ ਕੇਜਰੀ ਵਾਲ ਨੇ ਸਾਬਤ ਕਰ ਵਿਖਾਇਆ ਹੈ, ਜਿ ਜੋ ਲ੨ਕ ਇਹ ਸਮਝਦੇ ਹੱਨ ਕਿ ਹੁਣ ਇੱਸ ਦੇਸ਼ ਦੇ ਨੇਤਾ ਦੇਸ਼ ਦੀ ਆਜ਼ਾਦੀ ਦਾ ਬੇੜਾ ਆਪੇ ਹੀ ਡੋਬਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ,ਆਜ਼ਾਦ ਦੇਸ਼ ਵਿੱਚ ਨਾਦਰ ਸ਼ਾਹੀ ਲੁੱਟ ਨੂੰ ਠੱਲ੍ਹ ਪਾਉਣ ਵਾਲਾ ਹੁਣ ਕੋਈ ਨਹੀਂ ਹੈ ,ਕੇਜਰੀ ਵਾਲ ਨੇ ਇੱਹ ਸੱਚ ਕਰ ਵਿਖਾਇਆ ਹੈ ਕਿ ਕੋਈ ਐਸਾ ਵੀ ਅਜੇ ਬਾਕੀ ਹੈ ਜੋ ਜੰਤਾ ਦੇ ਦੁੱਖ ਦਰਦ ਨੂੰ ਸਮਝਣ ਵਾਲਾ ਬਾਕੀ ਹੈ ਇਹ ਸੱਭ ਕੁੱਝ ਕੇਜਰੀ ਵਾਲ ਦੀ ਹੂੰਜਾ ਫੇਰ ਜਿੱਤ ਦੇ ਝਾੜੂ ਨੇ ਸੱਚ ਕਰ ਵਿਖਾਇਆ ਹੈ । ਬੇਸ਼ੱਕ ਮਹਾਤਮਾ ਗਾਂਧੀ ਨੇ ਆਜ਼ਦੀ ਬਦਲੇ ਅੰਗ੍ਰੇਜ ਹਕੂਮਤ ਨਾਲ ਨਾ ਮਿਲ ਵਰਤਣ ਦੀ ਲਹਿਰ ਚਲਾ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵੱਡਾ ਯੋਗਦਾਨ ਪਾਇਆ ਪਰ ਦੇਸ਼ ਦੀ ਆਜ਼ਾਦੀ ਦੀ ਸ਼ਮਾ ਤੇ ਜਾਨਾਂ ਵਾਰਨ ਵਾਲੇ ਗਦਰੀ ਬਾਬੇ ਸ਼ਹੀਦੇ ਆਅਜ਼ਮ ਭਗਤ ਸਿੰਘ ਤੇ ੇਇਨ੍ਹਾਂ ਦੇ ਬਹਾਦਰ ਸਾਥੀ ,ਤੇ ਨੇਤਾ ਜੀ ਸੁਭਾਸ਼ ਚੰਦ੍ਰ ਬੋਸ ਨੇ ਜੋ ਇੱਸ ਦੇਸ਼ ਦੀ ਆਜ਼ਾਦੀ ਲਈ ਜੋ ਮਹਾਨ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਨੂੰ ਭੁੱਲ ਜਾਣ ਵਾਲਿਆਂ ਨੂੰ ਅਤੇ ਉਨ੍ਹਾਂ ਦੀਆਂ ਦੇਸ਼ ਪਿਆਰ ਪ੍ਰਤੀ ਭਾਵਨਾਵਾਂ ਨੂੰ ਠੇਸ ਲਗਾ ਕੇ ਆਜ਼ਾਦੀ ਦੇ ਨਿੱਜੀ ਲਾਭ ਲੈਣ ਵਾਲੇ ਨੇਤਾਵਾਂ ਲਈ ਇੱਕ ਵੰਗਾਰ ਹੈ ਕੇਜਰੀ ਵਾਲ ।ਨਿਮ੍ਰਤਾ ਤੇ ਸੇਵਾ ਸਫਾਈ ਦੇ ਪ੍ਰਤਕੀ ਝਾੜੂ ਦੇ ਚੋਣ ਨਿਸ਼ਾਨ ਨੂੰ ਉਹ ਜਦੋਂ ਉਹ ਸਿਰ ਤੇ ਸਜਾ ਕੇ ਦਿੱਲੀ ਦੀਆਂ ਚੋਣਾਂ ਦੇ ਮੈਦਾਨ ਵਿੱਚ ਉਤਰਿਆ ਤੇ ਉੱਸ ਦੀਆਂ ਦੇਸ਼ ਪ੍ਰਤੀ ਭਾਵਨਾਵਾਂ ਭਰੇ ਵਿਚਾਰ ਸੁਣ ਕੇ ਦਿੱਲੀ ਦੀ ਜੰਤਾ ਨੇ ਉੱਸ ਨੂੰ ਅਪਨੀ ਹਰ ਉਮੀਦ ਤੇ ਪੂਰਾ ਉਤਰਨ ਵਾਲਾ ਤਰਾਜ਼ੂ ਵੇਖ ਕੇ ਸੀਨੇ ਨਾਲ ਲਗਾ ਲਿਆ , ਜਿੱਸ ਸਾਮ੍ਹਣੇ ਅਪਨੀ ਹਉਮੈ ਦੇ ਭਰਮ ਵਿੱਚ ਗੁਆਚੀ ਲੋਟੂ ਢਾਣੀ ਅਪਨੀ ਕਰਾਰੀ ਹਾਰ ਵੇਖ ਕੇ ਗੋਡੇ ਟੇਕ ਗਈ । ਦੇਸ਼ ਵਿੱਚ ਜੋ ਕੁੱਝ ਹੋਇਆ ਤੇ ਹੋ ਰਿਹਾ ਹੈ ਕਿੱਸ ਤੋਂ ਕੱਝ ਗੁੱਝਾ ਨਹੀਂ ਪਰ ਸਰਮਾਇਆ ਦਾਰੀ ਦੀ ਅਨ੍ਹੀ ਦੌੜ ਦੇ ਇੱਸ ਲੋਕ ਰਾਜ ਵਿੱਚ ਸਿਰਫ ਨੇਤਾ ਹੀ ਨਹੀਂ ਂਸਗੋਂ ਦਿਨੋ ਦਿਨ ਜੰਤਾ ਵੀ ਸ਼ਾਮਿਲ ਹੋਣ ਵਿੱਚ ਰੁੱਝਣ ਦੀ ਰੁਚੀ ਵੱਲ ਮੋੜਾ ਖਾਂਦੀ ਜਾ ਰਹੀਂ ਹੈ ਤੇ ਦੇਸ਼ ਦੇ ਲੀਡਰ ਵੀ ਇੱਸ ਦੇ ਸਿਆਸੀ ਲਾਭ ਲੈਣ ਵਿੱਚ ਪੂਰੇ ਤਾਕ ਹੱਨ । ਧਰਮ ਜ਼ਾਤੀ ਵਾਦ ਫਿਰਕਾ ਪ੍ਰਸਤੀ ਦੇਸ਼ ਵਿੱਚ ਹੋ ਰਹੀਆਂ ਘਟਨਾਂਵਾਂ ਦਾ ਸਿਆਸੀ ਲਾਹਾ ਲੈਣਾ ਇਨ੍ਹਾਂ ਦਾ ਇੱਕ ਹੱਥ ਠੋਕਾ ਬਣ ਕੇ ਰਹਿ ਗਿਆ ਹੈ ਹਵਾ ਦੇ ਰੁਖ਼ ਵੱਲ ਹਰ ਕੋਈ ਵਹਿ ਜਾਣਾ ਪਸੰਦ ਕਰਨ ਲੱਗ ਪਿਆ ਹੈ । ਇੱਸ ਆਜ਼ਾਦ ਦੇਸ਼ ਦਾ ਕਨੂੰਨ ਤਾਂ ਮੋਮ ਦੀ ਨੱਕ ਵਾਲਾ ਕਾਨੂੰਨ ਬਣ ਕੇ ਰਹਿ ਗਿਆ ਜੋ ਸਾਲਾਂ ਵਦੀ ਹਵਾ ਵਿੱਚ ਲੱਟਕਦੇ ਹਰਫਾਂ ਵਰਗਾ ਨਾਂ ਦਾ ਚੀਥੜੇ ਹੋਏ ਫਰੇਰੇ ਵਾਂਗ ਹੀ ਬਣ ਕੇ ਰਹਿ ਗਿਆ ਹੈ । ਇਨਸਾਫ ਦੇ ਹੰਝੂ ਪੂੰਝਣ ਵਾਲਾ ਕੋਈ ਨਹੀਂ ਕਾਨੂੰਨ ਦੀ ਧੱਜੀਆਂ ਉਡਦੀਆਂ ਹੱਨ ਇੱਕ ਤਮਾਸ਼ ਜੇਹਾ ਹੁੰਦਾ ਹੈ ਫਿਰ ਖੇਲ ਖਤਮ ਹੋ ਜਾਂਦਾ ਹੈ ਹਾਰ ਕੇ ਲੋਕੀ ਘਰਾਂ ਵਿੱਚ ਸਿਹਮ ਕੇ ਬੈਠ ਜਾਂਦੇ ਹੱਨ ,ਫਿਰ ਕੁੱਝ ਨਵਾਂ ਹੋ ਜਾਂਦਾ ਹੈ ,ਰੈਲੀਆਂ ਹੇੰਦੀਆਂ ਹੱਨ ਸੜਕਾਂ ਦੀ ਆਵਾ ਜਾਈ ਰੁਕਦੀ ਹੈ ਸਾੜ ਫੁਕ ਹੁੰਦੀ ਹੈ ਸਰਕਾਰੀ ਜਾਦਾਦ ਤੇ ਨਿੱਜੀ ਜਾਇਦਾਦਾਂ ਦਾ ਨੁਕਸਾਨ ਹੁੰਦਾ ਹੈ ,ਕੀਮਤੀ ਜਾਨਾਂ ਜਾਂਦੀਆਂ ਹੱਨ ਫਿਰ ਇੱਸ ਤੇ ਵੀ ਸਿਆਸਤ ਹੁੰਦੀ ਹੋ ਕੇ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਹੱਨ ਕਮੀਸ਼ਨ ਬਿਠਾਏ ਜਾਂਦੇ ਹੱਨ ਪਰ ਤੇਲੀ ਦੇ ਬੈਲ ਵਾਂਗੋਂ ਸੱਭ ਕੁੱਝ ਓਥੇ ਦਾ ਓਥੇ ਹੀ। ਝੂਠੇ ਦਮ ਦਿਲਾਸੇ ਲਾਰੇ ਲੱਪੇ ਤੇ ਸਰਕਾਰੀ ਫੰਡਾਂ ਵਿੱਚੋਂ ਨਾਂ ਮਾਤ੍ਰ ਮੁਆਵਜ਼ੇ ਦੇ ਐਲਾਨਾਂ ਨਾਲ ਇੱਸ ਅੱਗ ਤੇ ਹੋਰ ਭਾਂਬੜ ਬਾਲਣ ਦੇ ਯਤਨ ਹੁੰਦੇ ਹੱਨ । ਹਰ ਸਿਆਸੀ ਪਾਰਟੀਆਂ ਇਨ੍ਹਾਂ ਮੋਕਿਆਂ ਦਾ ਪੂਰਾ ਲਾਭ ਉਠਾਉਣ ਲਈ ਇੱਕ ਦੂਜੇ ਨੂੰ ਠਿੱਬੀ ਲਾ ਕੇ ਅੱਗੇ ਹੋਣ ਦਾ ਯਤਨ ਕਰਦੀਆਂ ਹੱਨ । ਇੱਸੇ ਦੌਰ ਵਿੱਚ ਇੱਕ ਮਹਾਨ ਸਮਾਜ ਸੁਧਾਰਕ ਗਾਂਧੀ ਵਾਦੀ ਸੋਚ ਦਾ ਆਗੂ ਅੰਨਾ ਹਜ਼ਾਰੇ ਦੇਸ਼ ਵਿੱਚ ਹੋ ਰਹੇ ਸਰਵ ਪੱਖੀ ਸਿਆਸੀ ਘਾਣ ਦੇ ਮੁਦੇ ਨੂੰ ਲੈ ਕੇ ਜੰਤਾ ਸਾਮ੍ਹਣੇ ਆਇਆ ਤੇ ਉਸ ਨੇ ਲੋਕ ਪਾਲ ਬਿੱਲ ਜਿਸ ਵਿੱਚ ਭ੍ਰਸ਼ਟਾ ਚਾਰ ਕਰਨ ਵਾਲੇ ਉਚੇ ਤੋਂ ਉਚੇ ਨੇਤਾ ਨੂੰ ਇੱਸ ਘੇਰੇ ੇਵਿਚ ਲਿਆਉਣ ਲਈ ਮਰਨ ਵਰਤ ਰੱਖ ਕੇ ਜੰਤਾ ਦਾ ਧਿਆਨ ਇੱਸ ਮੁੱਦੇ ਤੇ ਉਠਾਉਣ ਦਾ ਭਰਪੂਰ ਯਤਨ ਕੀਤਾ ਤੇ ਉੱਸ ਨੂੰ ਇੱਸ ਕੰਮ ਵਿੱਚ ਭਾਰੀ ਸਫਲਤਾ ਵੀ ਮਿਲੀ ਪਰ ਸਿਆਸਤ ਦੇ ਵਲ ਪੇਚ ਵਿੱਚ ਪਲੀ ਸਿਆਸਤ ਅਜੇ ਵੀ ਇੱਸ ਬਿੱਲ ਨੂੰ ਪਾਸ ਕਰਨ ਵਿੱਚ ਬੜੇ ਅੜਿੱਕੇ ਡਾਹ ਰਹੀ ਪ੍ਰਤੀਤ ਹੁੰਦੀ ਹੈ । ਅੱਨਾ ਹਜ਼ਾਰੇ ਸਿਆਸਤ ਤੋਂ ਦੂਰ ਰਹਿ ਕੇ ਦੇਸ਼ ਅੰਦਰ ਦਰ ਪੇਸ਼ ਮਸਲਿਆਂ ਨੂੰ ਧਰਨੇ ਭੁੱਖ ਹੜਤਾਲਾਂ ਮਰਨ ਵਰਤ ਰੱਖ ਕੇ ਕੋਈ ਅੰਤਮ ਤੇ ਨਿਰਣਾ ਜਨਕ ਫੈਸਲਾ ਉਡੀਕ ਰਹੇ ਹੱਨ ,ਜਿੱਸ ਦੇ ਪਾਸ ਹੋਣ ਪੂਰੀ Aਮੀਦ ਹੈ ,ਇੱਸ ਦੇ ਹੱਕ ਵਿੱਚ ਬਹੁਤ ਸਾਰੇ ਉੱਚੇ ਅਹੁਦਿਆਂ ਤੇ ਰਹੇ ਅਧਿਕਾਰੀ ਵੀ ਸ਼ਾਮਿਲ ਹੱਨ ,ਜਿਨ੍ਹਾਂ ਵਿੱਚ ਇੱਕ ਨਰੋਈ ਸੋਚ ਵਾਲਾ ਇਹ ਨੌਜਵਾਨ ਅਰਵਿੰਦ ਕੇਜਵਰੀ ਵਾਲ ਵੀ ਸ਼ਾਮਿਲ ਹੋਇਆ । ਜਿੱਸ ਦੀ ਸੋਚ ਨੇ ਅੱਨਾ ਜੀ ਦੀ ਸੋਚ ਨਾਲ ਇੱਕ ਹੋਰ ਖਿਆਲ ਜੋੜਿਆ ਕਿ ਨਿਰਾ ਪੁਰਾ ਸਮਾਜ ਸੁਧਾਰ ਦਾ ਪ੍ਰਚਾਰ ਦੀ ਬਜਾਏ ਲੋਕ ਤੰਤਰ ਦੇ ਇੱਸ ਉਲਝੇ ਤਾਣੇ ਬਾਣੇ ਵਿੱਚ ਸੁਧਾਰ ਲਿਆਉਣ ਲਈ ਆਮ ਲੋਕਾਂ ਦੀ ਸਹਿਮਤੀ ਨਾਲ æਲੋਕਾਂ ਨੂੰ ਸਾਫ ਸੁਥਰੀ ਤੇ ਨਰੋਈ ਸੇਧ ਵਾਲੇ ਆਗੂ ਲਿਆ ਕੇ ਇੱਸ ਦੇਸ਼ ਦੀ ਗੰਧਲੀ ਸਿਆਸਤ ਦੀ ਕਾਲਖ ਨਾਲ ਲਿਬੜੀ ਚਾਦਰ ਨੂੰ ਸਾਫ ਕਰਨ ਦੀ ਅੱਜ ਦੀ ਵੱਡੀ ਲੋੜ ਹੈ ,ਇੱਸ ਕੰਮ ਲਈ ਪੁਰਾਣੇ ਖੁੰਢ ਲੀਡਰਾਂ ਤੋਂ ਅੱਕੇ ਹੋਏ ਲੋਕਾਂ ਨੇ ਕੇਜਰੀ ਵਾਲ ਦੀ ਆਮ ਆਦਮੀ ਪਾਰਟੀ ਨੂੰ ਜਿੱਤਾ ਕੇ ਜੋ ਹੌਸਲਾ ਦਿੱਤਾ ਹੈ ਕੇਜਰੀ ਵਾਲ ਉੱਸ ਇੱਸ ਜਿੱਤ ਦਾ ਸੇਹਰਾ ਆਮ ਲੋਕਾਂ ਦੇ ਸਿਰ ਹੀ ਬਨ੍ਹਦਾ ਹੈ ,ਜਿੱਸ ਤੇ ਆਮ ਜੰਤਾ ਫਖਰ ਕਰਦੀ ਹੈ । ਅੱਜ ਬੇਸ਼ਕ ਕੇਜਰੀਵਾਲ ਨੂੰ ਦਿੱਲੀ ਵਿੱਚ ਅਪਨੀ ਸਰਕਾਰ ਬਨਾਉਣ ਲਈ ਕੁੱਝ ਵੋਟਾਂ ਦੀ ਲੋੜ ਕਾਰਣ ਬਿਨਾਂ ਸ਼ਰਤ ਪੇਸ਼ਕਸ਼ ਹੋ ਰਹੀ ਹੈ ਪਰ ਕੇਜਰੀ ਵਾਲ ਆਮ ਲੋਕਾਂ ਦਾ ਹੈ ਆਮ ਲੋਕ ਉੱਸ ਦੇ ਹੱਨ ਉਹ ਆਮ ਲੋਕਾਂ ਵਿੱਚ ਜਾ ਕੇ ਕੋਈ ਫੈਸਲਾ ਲੈਣ ਲਈ ਤਿਆਰ ਹੈ ,ਪਰ ਉਸ ਲਈ ਇਹ ਬੜੇ ਇਮਤਹਾਨ ਦੀ ਘੜੀ ਹੈ । ਤੀਲਿਆਂ ਦੀ ਇੱਕ ਮੁੱਠੀ ਦੀ ਤੂਫਾਨ ਨਾਲ ਲੜਾਈ ਅਜੇ ਬਾਕੀ ਹੈ ,ਇੱਕ ਪਾਸੇ ਸਰਮਾਇਆ ਦਾਰੀ ਦੀ ਚਕਾ ਚੌਂਦ ਹੈ ਦੂਜੇ ਪਾਸੇ ਲੋਕਾਂ ਦੀ ਸੇਵਾ ਭਾਵਨਾ ਵਿੱਚ ਯਕੀਨ ਰੱਖਣ ਵਾਲਾ ਨਵੀਂ ਸੂਹੀ ਪ੍ਰਭਾਤ ਲੈ ਕੇ ਨਵੀਂ ਆਸ ਦੀਆਂ ਕਿਰਨਾਂ ਲੇ ਕੈ ਪੂਰੇ ਤੇਜ ਨਾਲ ਚੜ੍ਹਿਆ ਸੂਰਜ ਅਰਵਿੰਦ ਕੇਜਰੀ ਵਾਲ ਜਿੱਸ ਨੇ ਅਜੇ ਸਾਰੇ ਦੇਸ਼ ਵਿੱਚ ਅਪਨੇ ਕਰਮ ਖੇਤ੍ਰ ਦੀਆਂ ਕਿਰਨਾਂ ਜੰਤਾ ਦਾ ਵਿਸ਼ਵਾਸ਼ ਲੈ ਕੇ ਖਿਲੇਰਨੀਆਂ ਹੱਨ ,ਆਓ ਜਨ ਸ਼ਕਤੀ ਵਿੱਚ ਵਿਸ਼ਵਾਸ਼ ਰੱਖਦੇ ਹੋਏ ਇੱਕ ਜੁੱਟਤਾ ਦਾ ਸਬੂਤ ਦੇ ਕੇ ਇੱਕ ਐਸਾ ਸੁਪਨਾ ਸਾਕਾਰ ਕਰੀਏ ਜਿੱਸ ਵਿੱਚ ਨਵੀਂ ਆਸ ਦੇ ਸੂਰਜ ਦੀ ਹਰ ਕਿਰਣ ਵਿੱਚੋਂ ਦੇਸ਼ ਦਾ ਹਰ ਸ਼ਹਿਰੀ ਕੇਜਰੀ ਵਾਲ ਦੀ ਸੋਚ ਨਜ਼ਰ ਆਵੇ , ਕਿਊਂ ਜੋ ਏਹੋ ਜੇਹੇ ਅਨੇਕਾਂ ਕੇਜਰੀ ਵਾਲਾਂ ਦੀ ਦੇਸ਼ ਨੂੰ ਸਖਤ ਲੋੜ ਹੈ ।
ਆਹ ਖੁਸ਼ਵੰਤ ਸਿੰਘ !!!
ਜਗਤ ਪ੍ਰਿਸੱਧ ਲੇਖਕ ਸ, ਖੁਸ਼ਵੰਤ ਸਿੰਘ ਸਦਾ ਲਈ ਇੱਸ ਫਾਨੀ ਸੰਸਾਰ ਨੂੰ ਅਲ ਵਿਚਾ ਕਹਿ ਗਏ ਬਾਰੇ ਖਬਰ ਪੜ੍ਹ ਕੇ ,ਆਹ ਖੁਸ਼ਵੰਤ ਸਿੰਘ ,ਸਹਿਵਣ ਹੀ ਇੱਕ ਹਓਕੇ ਦੇ ਨਾਲ ਮੂਹੋਂ ਨਿਕਲ ਗਿਆ , ਇੱਕ ਤੇਜ਼ ਰਫਤਾਰ ਪਰ ਹਰ ਪੱਖੋਂ ਉਮਰ ਦੇ ਅਖੀਰ ਤੱਕ ਚੁਸਤ ਤੇ ਤੇਜ਼ ਤਰਾਟ ਇੱਕ ਵਿਲਖਣ ਸ਼ਖਸੀਅਤ ਆਖਿਰ ਲੰਮੀ ਉਮ ਭੋਗ ਕੇ ," ਨਾ ਕਾਹੂਂ ਸੇ ਦੋਸਤੀ ਨਾ ਕਾਹੂਂ ਸੇ ਬੈਰ " ਸਾਬਤ ਕਰਦੇ ਉੱਸ ਦੇ ਸਿਲਸਲਾ ਵਾਰ ਕਾਲਮ ਮੈਂ Aਚੇਚੇ ਪੜ੍ਹਦਾ ਰਿਹਾ ਹਾਂ । ਉੱਸ ਦੀਆਂ ਲਿਖਤਾਂ ਕੁਝ ਐਸਾ ਕਹਿਣ ਲਈ ਜਿੱਸ ਵਿੱਚ ਕੌੜਾ ਸੱਚ , ਦੂਰ ਅੰਦੇਸ਼ੀ ,ਖਲਾਸਾ ਪਨ , ਅਸੀਮ ਜਾਣਕਾਰੀ , ਅਪਨੀਆਂ ਕਈ ਲਿਖਤਾਂ ਦੁਆਰ ਚਰਚਾ ਦਾ ਵਿਸ਼ਾ ਬਨਣਾ ,ਜਿੰਦਗੀ ਨੂੰ ਅਖੀਰ ਤੱਕ ਨਵੇਕਲੇ ਢੰਗ ਨਾਲ ਜੀਉਣਾ ਹੋਰ ਵੀ ਬੜਾਂ ਕੁੱਝ ਸੀ ਵੇਖਣ ਯੋਗ ਤੇ ਸਮਝਣ ਯੋਗ ਉਨ੍ਹਾਂ ਦੀ ਕਲਮੀ ਜਿਦੰਗੀ ਕੋਲੋਂ ਮੈਂ ਉਨ੍ਹਾਂ ਦੀ ਲਿਖਤ ਵਿੱਚ ਕਿਤੇ ਪੜ੍ਹਿਆ ਸੀ ਉਨ੍ਹਾਂ ਲਿਖਆ ਸੀ ਮੈਨੂੰ ਮੌਤ ਤੋਂ ਡਰ ਨਹੀਂ ਲਗਦਾ ਪਰ ਮੌਤ ਕਿਸ ਤਰ੍ਹਾਂ ਹੋਵੇ ਗੀ ਇੱਸ ਤੋਂ ਡਰ ਲਗਦਾ ਹੈ , ਹੁਣ ਸ਼ਾਇਦ ਉਨ੍ਹਾਂ ਦਾ ਇਹ ਡਰ ਵੀ ਉਨ੍ਹਾਂ ਦੀ ਮੌਤ ਨਾਲ ਸਦਾ ਲਈ ਖਤਮ ਹੋ ਗਿਆ ,ਉਨ੍ਹਾਂ ਦਾ ਲਿਖਆ ਪੰਜਾਬ ਮੇਲ ਨਾਵਲ ਜੋ ਪ੍ਰਿਸੱਧ ਲੇਖਕ ਗੁਲਜ਼ਾਰ ਸਿੰਘ ਸੰਧੂ ਦਾ ਅੰਗ੍ਰੇਜ਼ੀ ਭਾਸਾਂ ਤੋਂ ਪੰਜਾਬੀ ਭਾਸ਼ਾ ਵਿੱਚ ਉਲਥਾਆਿ ਗਿਆ ਸੀ ਪੜ੍ਹਿਆ ਹੈ ,ਤੇ ਹੋਰ ਵੀ ਬਹੁਤ ਕੁੱਝ , ਮੈਂ ਉਨ੍ਹਾਂ ਨੂੰ ਆਮ੍ਹਣੇ ਸਾਮ੍ਹਣੇ ਤਾਂ ਨਹੀਂ ਵੇਖ ਸਕਿਆ ਪਰ ਪੰਜਾਬ ਰਹਿੰਦੇ ਉਨ੍ਹਾਂ ਦੀ ਇੱਕ ਇੰਟਰ ਵੀਊ ਟੀ ਵੀ ਤੇ ਜ਼ਰੂਰ ਸੁਣੀ ਸੀ ।ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਵਰਗਾ ਹਰ ਫਨ ਮੌਲਾ ਜਗਤ ਪ੍ਰਸਿੱਧ ਲੇਖਕ ਸਾਹਿਤ ਜਗਤ ਨੂੰ ਸ਼ਾਇਦ ਮੁਸ਼ਕਿਲ ਹੀ ਮਿਲੇ ,ਬੇਸ਼ਕ ਉਹ ਕਈ ਵਿਸ਼ਿਆਂ ਤੇ ਅਪਨੀਆਂ ਲਿਖਤਾਂ ਕਾਰਣ ਚਰਚਾ ਅਲੋਚਣਾ ਦਾ ਕਾਰਣ ਵੀ ਰਹੇ ਹੱਨ ਪਰ ਉਹ ਬੜੇ ਸਾਹਸੀ ਅਤੇ ਦਲੇਰ ਲੇਖਕ ਸੱਨ ,ਆਖਰੀ ਸਾਹਾਂ ਤੱਕ ਕਲਮ ਕਰਕੇ ਜਵਾਨ ਸੱਨ ,ਉਮਰ ਦਾ ਕੀ ਏ ਇੱਸ ਨੇ ਤਾਂ ਸਮੇਂ ਨਾਲ ਅਪਨਾ ਰੰਗ ਸੱਭ ਨੂੰ ਵਿਖਾਣਾ ਹੀ ਹੈ ਇਹ ਗੱਲ ਮੰਨੇ ਕੋਈ ਭਾਂਵੇਨਾ ਨਾ ਮੰਨੇ ,ਉਮਰਾ ਚ ਕੀ ਰੱਿਖਆ ,,,,,,, ਪਰ ਉਮਰ ਉਮਰ ਨਾਲ ਬੰਦਾ ਬੜਾ ਕੁਝ ਹਾਰ ਹੰਭ ਕੇ ਆਖਿਰ ਬਦਲ ਹੀ ਜਾਂਦਾ ਹੈ , ਅਖੀਰਲੀ ਉਮਰ ਵਿੱਚ ਵ੍ਹੀਲ ਚੇਅਰ ਤੇ ਚਲਣਾ ਵਾਲਾ ਸਰੀਰ ਭਾਂਵੇਂ ਸਦਾ ਲਈ ਇੱਸ ਸੰਸਾਰ ਤੋ ਅਲੋਪ ਹੋ ਗਿਆ ਪਰ ਉੱਸ ਦਾ ਰਚਿਆ ਸਾਹਿਤ ਭੰਡਾਰ ਸਮਿਆਂ ਤੱਕ ਉਸ ਵਾਂਗ ਲੰਮੀ ਉਮਰ ਭੋਗੇ ਗਾ ਕੁੱਝ ਐਸਾ ਹੀ ਮੇਰਾ ਵਿਸ਼ਵਾਸ਼ ਹੈ ।
ਕਲਮਾਂ ਵਾਲੇ ਮਰ ਜਾਂਦੇ ਹੱਨ ,
ਉਹ ਵੀ ਏਦਾਂ ਮਰ ਗਿਆ ਆਖਿਰ ,
ਪਰ ਸਾਹਿਤ ਦੀ ਦੁਨੀਆ ਦੇ ਵੱਚ ,
ਦੀਪਕ ਬਾਲ ਕੇ ਧਰ ਗਿਆ ਆਖਿਰ ,
ਜਿੱਸ ਦੀਪਕ ਨੇ ਬੁਝਣਾ ਨਹੀਂ ,
ਐਸੀ ਲੋਅ ਹੈ ਦੇਂਦੇ ਰਹਿਣਾ ,
ਜੋ ਸਾਹਿਤ ਦੀ ਦੀ ਦੁਨੀਆ ਅੰਦਰ ,
ਬੁੱਝਣਾ ਨਹੀਂ ਹੈ ਬਲਦੇ ਰਹਿਣਾ ।
ਇਹ ਸ਼ਰਧਾ ਦੇ ਮੇਰੇ ਅੱਖਰ ।
ਪੇਸ਼ ਨੇ ਉੱਸ ਨੂੰ ਸ਼ਰਧਾ ਜਲੀ ।
ਤੁਰ ਗਿਆ ਲੰੰਮੀ ਉਮਰ ਬਿਤਾ ਕੇ ,
ਜਦ ਕਲਮ ਦਾ ਧਨੀ ਬਲੀ ।
- ਰਵੇਲ ਸਿੰਘ ਇਟਲੀ
ਅਸੀਂ ਹਾਲੇ ਅਜਾਦ ਨਹੀਂ ਹੋਏ ਅਜਾਦੀ ਦੇ ਸ਼ਹੀਦੋ
ਦੇਸ ਦੀਆਂ ਸਰਕਾਰਾਂ ਅਤੇ ਇੰਹਨਾਂ ਦੇ ਇਸਾਰਿਆਂ ਤੇ ਚੱਲਣ ਵਾਲੀਆਂ ਪਾਰਟੀਆਂ ਅਤੇ ਆਗੂ ਲੋਕ ਪਰਚਾਰਦੇ ਹਨ ਕਿ ਹਿੰਦੋਸਤਾਨ ਅਜਾਦ ਹੋ ਗਿਆਂ ਹੈ । ਇਸ ਅਜਾਦੀ ਦੇ ਜਸਨ ਵਿੱਚ ਲੋਕਾਂ ਲਈ ਸੰਘਰਸ ਕਰਦੇ ਹੋਏ ਸਹੀਦੀਆਂ ਪਾ ਜਾਣ ਵਾਲਿਆਂ ਦੀ ਜਿੱਤ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਕੀ ਲੋਕਾਂ ਦੀ ਲੁੱਟ ਰੋਕਣ ਲਈ ਸਹੀਦੀਆਂ ਪਾਉਣ ਵਾਲਿਆਂ ਸਹੀਦਾਂ ਦਾ ਮਕਸਦ ਪੂਰਾ ਹੋ ਚੁੱਕਿਆ ਹੈ । ਕੀ ਦੇਸ ਦੀਆਂ ਸਰਕਾਰਾਂ ਚਲਾਉਣ ਵਾਲੇ ਲੋਕ ਦੇਸ ਵਿੱਚੋਂ ਨਿਕਲ ਗਏ ਅੰਗਰੇਜਾਂ ਨਾਲੋਂ ਆਮ ਲੋਕਾਂ ਨੂੰ ਵੱਧ ਅਜਾਦੀ ਦੇਣ ਵਿੱਚ ਸਫਲ ਹੋਏ ਹਨ । ਕੀ ਦੇਸ ਦੇ ਆਮ ਲੋਕ ਹੁਣ ਡਰ ਮੁਕਤ ਕਿਰਤ ਕਰਨ ਦੇ ਹੱਕਦਾਰ ਹੋ ਗਏ ਹਨ । ਕੀ ਲੋਕ ਇੰਸਪੈਕਟਰੀ ਰਾਜ ਦੀ ਗੁਲਾਮੀ ਤੋਂ ਮੁਕਤ ਹੋਏ ਹਨ ਜਾਂ ਹੋਰ ਜਿਆਦਾ ਜਕੜੇ ਗਏ ਹਨ। । ਕੀ ਦੇਸ ਦਾ ਛੋਟਾ ਛੋਟਾ ਕਾਰੋਬਾਰ ਕਰਨ ਵਾਲੇ ਲੋਕ ਡਰ ਮੁਕਤ ਹਨ ਜਾਂ ਚੌਥੇ ਦਰਜੇ ਦੇ ਮੁਲਾਜਮ ਭਾਵ ਲੋਕ ਸੇਵਕ ਤੋਂ ਵੀ ਡਰ ਮੁਕਤ ਹੋ ਗਿਆ ਹੈ ? ਜਦ ਸਹੀਦਾਂ ਦੇ ਜਨਮ ਮਰਨ ਦਿਹਾੜੇ ਮਨਾਕੇ ਗਵਾਹੀ ਦੇ ਤੌਰ ਤੇ ਉਹਨਾਂ ਦੀਆਂ ਲੁਕਵੀਆਂ ਗਵਾਹੀਆਂ ਨੂੰ ਵੀ ਸਾਮਲ ਕਰ ਲੈਂਦੇ ਹਨ ਫਿਰ ਸੋਚਣਾਂ ਬਣ ਜਾਦਾਂ ਹੈ ਕਿ ਅਜਾਦੀ ਕਿਸ ਨੂੰ ਮਿਲੀ ਹੈ । ਕੀ ਦੇਸ ਦੇ ਆਮ ਲੋਕ ਅਜਾਦ ਹੋਏ ਹਨ ? ਕੀ ਦੇਸ ਨੂੰ ਲੁੱਟਣ ਵਾਲੇ ਅਜਾਦ ਹੋਏ ਹਨ ? ਕੀ ਭਰਿਸਟ ਅਫਸਰਸਾਹੀ ਅਜਾਦ ਹੋਈ ਹੈ ? ਕੀ ਕਾਰਪੋਰੇਟ ਘਰਾਣੇ ਅਜਾਦ ਹੋਏ ਹਨ ? ਕੀ ਕਿਰਤ ਕਰਨ ਵਾਲਾਂ ਵੀ ਅਜਾਦ ਹੈ ? ਆਮ ਲੋਕ ਕਿਹੜੇ ਪਾਸਿਉਂ ਅਜਾਦ ਹੋਏ ਹਨ ? ਸਰਕਾਰਾਂ ਅਤੇ ਰਾਜਨੇਤਾਵਾਂ ਦੁਆਰਾ ਹੋਣ ਵਾਲੇ ਪਰਚਾਰ ਯੁੱਧ ਵਿੱਚ ਸਾਮਲ ਲੋਕ ਜਦ ਗੋਬਲਜ ਦਾ ਝੂਠ ਬੋਲਣ ਦਾ ਗੁਰ ਵਰਤਦੇ ਹਨ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਕਿ ਹਿੰਦੋਸਤਾਨ ਅਜਾਦ ਹੈ ਤਦ ਇਸਦਾ ਵਿਸਲੇਸਣ ਕਰਨਾਂ ਵੀ ਜਰੂਰੀ ਹੋ ਜਾਂਦਾਂ ਹੈ ।
ਅੱਜ ਦੇਸ ਵਿੱਚ ਮਾਨਸਿਕ ਤੌਰ ਤੇ ਦੇਸ ਦਾ ਆਮ ਨਾਗਰਿਕ ਏਨਾਂ ਕੁ ਪਰੇਸਾਨ ਹੋ ਗਿਆਂ ਹੈ ਕਿ ਆਤਮ ਹੱਤਿਆਂਵਾਂ ਦੀ ਦਰ ਹਰ ਸਾਲ ਵਧਦੀ ਤੁਰੀ ਜਾ ਰਹੀ ਹੈ। ਆਮ ਲੋਕਾਂ ਦੇ ਵਿੱਚੋਂ ਹਰ ਕਿੱਤੇ ਅਤੇ ਹਰ ਜਾਤੀ ਦੇ ਲੋਕ ਆਤਮ ਹੱਤਿਆਂ ਕਰਨ ਤੱਕ ਪਹੁੰਚਣ ਪਿੱਛੇ ਸਭ ਤੋਂ ਵੱਡਾ ਕਾਰਨ ਸਰਕਾਰਾਂ ਦੀ ਗੁਲਾਮੀ ਹੀ ਹੈ ਜੋ ਆਮ ਆਦਮੀ ਤੇ ਦਿਨ ਬਦਿਨ ਵਧਦੀ ਜਾ ਰਹੀ ਹੈ। ਦੇਸ ਦੇ ਆਮ ਨਾਗਰਿਕਾਂ ਨੂੰ ਘੁੰਮਣਘੇਰੀ ਵਿੱਚ ਪਾਉਣ ਵਾਸਤੇ ਤਾਂ ਸਾਰੀਆਂ ਹੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਪਰ ਇਸ ਘੁੰਮਣ ਘੇਰੀ ਵਿੱਚੋਂ ਨਿਕਲਣ ਦਾ ਕੋਈ ਵੀ ਰਾਹ ਰਾਜਨੇਤਾਵਾਂ ਅਤੇ ਲੁਟੇਰੀ ਜਮਾਤ ਨੇ ਬੰਦ ਕਰ ਰੱਖੇ ਹਨ । ਆਤਮ ਹੱਤਿਆ ਕੋਈ ਵੀ ਵਿਅਕਤੀ ਉਸ ਵਕਤ ਹੀ ਕਰਦਾ ਜਦ ਉਸਦੀ ਜਿੰਦਗੀ ਦੇ ਵਿੱਚ ਕੋਈ ਵੀ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਦੇਸ ਦੀ ਰਾਜਸੱਤਾ ਤੇ ਕਾਬਜ ਲੋਕ ਨੀਰੋ ਦੀ ਬੰਸਰੀ ਬਜਾ ਰਹੇ ਹਨ ਅਤੇ ਦੇਸ ਨੂੰ ਲੁੱਟਣ ਵਾਲੇ ਕਾਰਪੋਰੇਟ ਘਰਾਣੇ ਅਤੇ ਉੱਚ ਅਫਸਰ ਸਾਹੀ ਰਾਜਨੇਤਾਵਾਂ ਦੀਆਂ ਰੰਗਰਲੀਆਂ ਅਤੇ ਬੰਸਰੀਆਂ ਦੇ ਪੂਰੇ ਇੰਤਜਾਮ ਕਰਨ ਵਿੱਚ ਲੱਗੀ ਹੋਈ ਹੈ। ਦੇਸ ਦਾ 70% ਵਰਗ ਤੀਹ ਚਾਲੀ ਰੁਪਏ ਖਰਚ ਕਰਨ ਦੇ ਵੀ ਯੋਗ ਨਹੀਂ ਪਰ ਦੇਸ ਦਾ ਪੰਜ ਪਰਸੈਂਟ ਵਰਗ ਹਜਾਰਾਂ ਲੱਖਾ ਅਤੇ ਕਰੋੜਾਂ ਤੱਕ ਵੀ ਰੋਜਾਨਾ ਐਸ ਪ੍ਰਸਤੀ ਕਰਨ ਤੱਕ ਦੇ ਸਾਧਨ ਜੁਟਾਈ ਬੈਠਾ ਹੈ। ਜਦ ਦੇਸ ਦਾ ਆਮ ਨਾਗਰਿਕ ਏਨੀ ਗਰੀਬੀ ਵਿੱਚ ਜੀਵਨ ਬਸਰ ਕਰ ਰਿਹਾ ਹੈ ਤਦ ਅਮੀਰ ਵਰਗ ਦੀ ਆਮਦਨ ਨਿੱਤ ਦਿਨ ਵਧਾਉਣ ਦੀ ਦੀ ਲੋੜ ਹੈ । ਆਮ ਲੋਕਾਂ ਦਾ ਮੂੰਹ ਚਿੜਾਉਣ ਲਈ ਫੈਸਲਾ ਕਰਨ ਵਾਲੇ ਰਾਜਨੇਤਾ ਮੋਟੀਆਂ ਤਨਖਾਹਾਂ ਅਤੇ ਮੋਟੀਆਂ ਰਿਸਵਤਾਂ ਖਾਣ ਵਾਲੇ ਬਾਬੂ ਰਾਜਨੇਤਾਵਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹੀ ਚਮਚੇ ਬਣਨ ਤੱਕ ਪਹੁੰਚ ਗਏ ਹਨ।
ਦੇਸ ਦੀਆਂ ਸਰਕਾਰਾ ਸੈਂਟਰ ਤੋਂ ਸੂਬਿਆਂ ਤੱਕ ਦੇਸ ਦੀ ਮੂਲ ਆਮਦਨ ਨੂੰ ਤਾ ਵਿਕਾਸ ਦੇ ਨਾਂ ਤੇ ਖਾ ਹੀ ਚੁੱਕੀਆਂ ਹਨ ਸਗੋਂ ਹੋਰ ਵਿਕਾਸ ਦੇ ਨਾਂ ਤੇ ਕਰਜਾਈ ਕਰੀ ਜਾ ਰਹੀਆਂ ਹਨ । ਅਖੌਤੀ ਵਿਕਾਸ ਦੇ ਨਾਂ ਤੇ ਭਰਿਸਟ ਅਮੀਰ ਵਰਗ ਸਰਕਾਰੀ ਯੋਜਨਾਵਾਂ ਦਾ 15% ਖਰਚ ਕੇ 85% ਪੈਸਾ ਹੜੱਪ ਜਾਂਦਾਂ ਹੈ ਜਿਸ ਦੇ ਨਾਲ ਪੈਦਾ ਹੋ ਰਹੇ ਕਾਲੇ ਧਨ ਨਾਲ ਵਿਦੇਸੀ ਬੈਕਾਂ ਭਰੀਆਂ ਜਾ ਰਹੀਆਂ ਹਨ । ਕਾਲੇ ਧਨ ਦੀਆਂ ਜੱਗ ਜਾਹਿਰ ਹੋਣ ਵਾਲੀਆਂ ਰਿਪੋਰਟਾਂ ਪੜਕੇ ਰੋਇਆ ਹੀ ਜਾ ਸਕਦਾ ਹੈ ਜਾਂ ਫਿਰ ਪਾਗਲਾਂ ਵਾਂਗ ਹੱਸਿਆ । ਰਾਜਨੀਤੀ ਦੇ ਵਿੱਚ ਕੋਈ ਵਿਰਲਾ ਹੀ ਇਮਾਨਦਾਰ ਨੇਤਾ ਬਚਿਆ ਹੋਇਆ ਹੋਵੇਗਾ ਜਿਹੜਾ ਕੁੱਝ ਕਰਨ ਦੀ ਕੋਸਿਸ ਕਰਦਾ ਹੈ ਨਹੀਂ ਤਾਂ ਬਹੁਤੇ ਰਾਜਨੀਤਕ ਅਟੱਲ ਬਿਹਾਰੀ ਵਾਜਪਾਈ ਵਾਂਗ ਇਕਾਂਤ ਵਾਸ ਚਲੇ ਗਏ ਹਨ ਸਾਇਦ ਇਸ ਚੋਣ ਤੋਂ ਬਾਅਦ ਮਨਮੋਹਨ ਸਿੰਘ ਵੀ ਇਕਾਂਤ ਵਾਸ ਦਾ ਸਹਾਰਾ ਹੀ ਭਾਲਣ ਤੁਰ ਜਾਵੇਗਾ। ਦੇਸ ਦੀਆਂ ਸਰਕਾਰਾਂ ਤੇ ਲੁਟੇਰੀਆਂ ਤਾਕਤਾਂ ਦੀ ਜਕੜ ਬਹੁਤ ਜਿਆਦਾ ਮਜਬੂਤ ਹੋ ਗਈ ਹੈ ਜਿਸ ਦੇ ਮੂੰਹ ਵਿੱਚੋਂ ਭਾਰਤ ਦੇਸ ਨੂੰ ਕੱਢਣਾਂ ਸੇਰ ਦੇ ਮੂੰਹ ਵਿੱਚੋਂ ਮਾਸ ਕੱਢਣ ਬਰਾਬਰ ਹੀ ਹੋਵੇਗਾ । ਸਬਸਿਡੀਆਂ ਅਤੇ ਲੁੱਟ ਦੇ ਸਹਾਰੇ ਵੱਡੇ ਵਪਾਰਕ ਘਰਾਣੇ ਮਾਲੋਮਾਲ ਹੋ ਰਹੇ ਹਨ ਦੇਸ ਦੇ ਰਾਜਨੇਤਾਵਾਂ , ਅਫਸਰਾਂ , ਠੇਕੇਦਾਰਾਂ ਦੀ ਅੰਨੀਂ ਕਮਾਈ ਅਤੇ ਦੇਸ ਦੇ ਸਿਰ ਕਰਜੇ ਦੀਆਂ ਪੰਡਾਂ ਦੇ ਵਿਆਜ ਉਤਾਰਨ ਲਈ ਦੇਸ ਦਾ ਆਮ ਆਦਮੀ ਟੈਕਸਾਂ ਅਤੇ ਰਿਸਵਤਾਂ ਦੇ ਮੱਕੜ ਜਾਲ ਵਿੱਚ ਮੱਧ ਯੁੱਗ ਦੇ ਗੁਲਾਮਾਂ ਤੋਂ ਵੀ ਜਿਆਦਾ ਗੁਲਾਮ ਕੀਤਾ ਹੋਇਆ ਹੈ। ਅੱਜ ਦੇਸ ਦੇ ਅਮੀਰ ਲੋਕ ਭਾਵੇਂ ਅਜਾਦ ਹਨ ਪਰ ਆਮ ਕਿਰਤੀ ਲੋਕ ਤਾ ਗੁਲਾਮ ਦੀ ਥਾਂ ਆਤਮ ਹੱਤਿਆ ਵੀ ਨਹੀਂ ਕਰ ਸਕਦੇ ਕਿਉਂਕਿ ਮਰਨ ਵਾਸਤੇ ਵੀ ਅਜਾਦੀ ਨਹੀਂ ਹੈ ਅੱਜ ਦੇ ਗੁਲਾਮ ਲੋਕਾਂ ਨੂੰ । ਜੇ ਕੋਈ ਮਰਨ ਦੀ ਇੱਛਾ ਵਾਲਾ ਅਸਫਲ ਹੋ ਜਾਵੇ ਤਦ ਉਸਨੂੰ ਵੀ ਮਰ ਜਾਣ ਦੀ ਕੋਸਿਸ ਕਰਨ ਦੇ ਜੁਰਮ ਵਿੱਚ ਨਰਕ ਰੂਪੀ ਜੇਲ ਦੀ ਸਜਾ ਦਿੱਤੀ ਜਾਂਦੀ ਹੈ । ਗੁਲਾਮੀ ਵਾਲੀ ਅਖੌਤੀ ਅਜਾਦੀ ਤੋਂ ਮਰਕੇ ਵੀ ਅਜਾਦੀ ਦੀ ਇੱਛਾ ਰੱਖਣ ਵਾਲਿਆਂ ਨੂੰ ਦੇਸ ਦਾ ਕਾਨੂੰਨ ਰੋਕਦਾ ਰਹਿੰਦਾਂ ਹੈ ।
ਜਦ ਵੀ ਨਿਰਪੱਖ ਤੌਰ ਤੇ ਵਿਸਲੇਸਣ ਕਰਾਂਗੇ ਤਦ ਮਹਿਸੂਸ ਹੁੰਦਾਂ ਹੈ ਦੇਸ ਦਾ ਆਮ ਆਦਮੀ ਅਜਾਦ ਨਹੀਂ ਹੋਇਆ ਹੈ। ਅੰਗਰੇਜਾਂ ਦੇ ਰਾਜ ਸਮੇਂ ਦੀ ਵਿਰੋਧੀ ਭਾਰਤੀ ਰਾਜਨੀਤਕ ਧਿਰ ਹੀ ਜੋ ਅਸਲ ਵਿੱਚ ਉਹਨਾਂ ਦੀ ਮਿੱਤਰ ਹੀ ਸੀ ਨੂੰ ਅਜਾਦੀ ਮਿਲੀ ਸੀ । ਅੰਤਰ ਰਾਸਟਰੀ ਹਾਲਾਤਾਂ ਦੇ ਕਾਰਨ ਹੀ ਅੰਗਰੇਜਾਂ ਨੂੰ ਭਾਰਤ ਦਾ ਰਾਜ ਪਰਬੰਧ ਛੱਡਣਾਂ ਪਿਆਂ ਸੀ ਜੋ ਉਹ ਆਪਣੇ ਜੋਟੀ ਦਾਰਾਂ ਨੂੰ ਹੀ ਦੇ ਕੇ ਗਏ ਹਨ ਅਤੇ ਅੱਜ ਅੰਗਰੇਜਾਂ ਦੇ ਜੋਟੀਦਾਰਾਂ ਦੇ ਵਾਰਿਸ ਹੀ ਰਾਜ ਕਰ ਰਹੇ ਹਨ । ਵਰਤਮਾਨ ਰਾਜਨੀਤਕ ਆਪਣੇ ਪੁਰਖਿਆਂ ਦੇ ਆੜੀ ਵਿਦੇਸੀ ਲੋਕਾਂ ਨੂੰ ਦੇਸ ਲੁਟਾਉਣ ਦੀਆਂ ਸਕੀਮਾਂ ਹੀ ਲਾਗੂ ਕਰੀ ਜਾ ਰਹੇ ਹਨ । ਦੇਸ ਦਾ ਆਮ ਬੰਦਾਂ ਪਹਿਲਾਂ ਨਾਲੋਂ ਵੀ ਵੱਧ ਗੁਲਾਮ ਹੈ । ਜਿਸ ਦਿਨ ਕਿਰਤੀ ਲੋਕ ਆਤਮ ਹੱਤਿਆ ਦੀ ਥਾਂ ਜਿੰਦਗੀ ਜਿਉਣ ਦੀ ਖੁਸੀ ਜਾਹਰ ਕਰਨਗੇ ਉਸ ਦਿਨ ਹੀ ਅਸਲ ਅਜਾਦੀ ਦੀ ਨੀਂਹ ਹੋਵੇਗੀ । ਕਾਸ਼ ਦੇਸ ਦਾ ਆਮ ਆਦਮੀ ਵੀ ਅਜਾਦੀ ਦਾ ਨਿੱਘ ਮਾਣਦਿਆਂ ਦੇਸ ਦੀ ਅਜਾਦੀ ਦੇ ਜਸਨਾਂ ਵਿੱਚ ਸਾਮਲ ਹੋਵੇ
-ਗੁਰਚਰਨ ਸਿੰਘ ਪੱਖੋਕਲਾਂ
ਪਿੰਡ ਪੱਖੋਕਲਾਂ ਜਿਲਾ ਬਰਨਾਲਾ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ?
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ...ਕਿਸੇ ਗੀਤ ਦੀ ਇਹ ਲਾਈਨ ਸੁਣਨ ਤੋਂ ਬਾਅਦ ਜਦ ਵੀ ਮੈਂ ਆਪਣੀ ਜਿੰਦਗੀ ਤੇ ਝਾਤ ਮਾਰਦਾ ਹਾਂ ਤਾਂ ਸੱਚਮੁੱਚ ਹੀ ਹੈਰਾਨ ਰਹਿ ਜਾਂਦਾਂ ਹਾਂ ਕਿਉਂਕਿ ਕੁਦਰਤ ਦੀ ਹਰ ਵਸਤੂ ਦੀ ਜਿੰਦਗੀ ਵੀ ਇਸ ਤਰਾਂ ਹੀ ਹੈ ਪਤਾ ਨਹੀਂ ਕਿਹੜੇ ਵੇਲੇ ਕੋਈ ਬੰਦਾਂ ਜਾਂ ਕੋਈ ਵੀ ਵਸਤੂ ਕੀ ਬਣ ਜਾਵੇ ।ਕੋਈ ਪੱਥਰ ਵੀ ਕਦੋਂ ਭਗਵਾਨ ਬਣ ਜਾਵੇ , ਕੋਈ ਇਨਸਾਨ ਕਦੋਂ ਹੈਵਾਨ ਬਣ ਜਾਵੇ , ਕੋਈ ਹੈਵਾਨ ਵੀ ਭਗਵਾਨ ਬਣ ਜਾਵੇ ਕੋਈ ਨਹੀਂ ਜਾਣਦਾ ।ਇਸ ਤਰਾਂ ਹੀ ਮਨੁੱਖ ਦਾ ਕਿਹੜਾ ਕਰਮ ਕਿਸੇ ਨੂੰ ਕੀ ਦੇ ਜਾਵੇ ਇਨਸਾਨ ਨਹੀਂ ਕੁਦਰਤ ਹੀ ਜਾਣਦੀ ਹੋ ਸਕਦੀ ਹੈ ਜੋ ਖੁਦਾ ਦਾ ਦੂਸਰਾ ਰੂਪ ਕਹੀ ਜਾਂਦੀ ਹੈ।ਪਾਠਕ ਮਿੱਤਰੋ ਮੈਂ ਪਿੰਡ ਤੋਂ ਦੂਰ ਦੋ ਕਿਲੋਮੀਟਰ ਖੇਤਾਂ ਵਿੱਚ ਪੰਜ ਬਜੁਰਗਾਂ ਦੀ ਦੂਜੀ ਪੀੜੀ ਦੇ ਤੀਹ ਕੁ ਵਾਰਸਾਂ ਵਿੱਚੋਂ ਅਤੇ ਸੱਤ ਭੈਣ ਭਰਾਵਾਂ ਵਿੱਚੋਂ ਇੱਕ ਹਾਂ ਅਤੇ ਇਸ ਤੋਂ ਅੱਗੇ 100 ਕੁ ਰਿਸਤੇਦਾਰ ਪਰੀਵਾਰ ਸਮੁੱਚੇ ਪੰਜਾਬ ਵਿੱਚ ਹੋਣਗੇ ।ਜਿੰਦਗੀ ਦੀ ਤੋਰ ਤੁਰਦਿਆਂ 47 ਕੁ ਸਾਲ ਤੋਂ ਕੁਦਰਤ ਦੀ ਦਿੱਤੀ ਮੱਤ ਅਨੁਸਾਰ ਮਾੜੀ ਚੰਗੀ ਜਿੰਦਗੀ ਜਿਉਂਦਿਆਂ ਆਪਣੇ ਸੁਭਾਅ ਨੂੰ ਕਦੇ ਵੀ ਨਹੀਂ ਬਦਲ ਸਕਿਆ।ਬਚਪਨ ਦੀ ਬਾਰਾਂ ਕੁ ਸਾਲ ਦੀ ਉਮਰ ਵਿੱਚ ਮੇਰੇ ਬਾਪ ਨੇ ਮੇਰੀ ਸਿਕਾਇਤ ਇੱਕ ਬਹੁਤ ਹੀ ਉੱਚਕੋਟੀ ਦੇ ਜੋਤਿਸੀ ਅਤੇ ਦੇਸੀ ਦਾਵਾਈਆਂ ਵਰਤਣ ਵਾਲੇ ਵੈਦ ਕੋਲ ਕੀਤੀ ਕਿ ਮੈਂ ਅੜਬ ਸੁਭਾਉ ਅਤੇ ਕਿਤਾਬਾਂ ਜਿਆਦਾ ਪੜਨ ਦਾ ਆਦੀ ਕਿਉਂ ਹਾਂ।ਅੱਗੋਂ ਉਸ ਜੋਤਿਸੀ ਨੇ ਕਿਹਾ ਸੁਰਜੀਤ ਸਿੰਆਂ ਤੇਰੇ ਪੁੱਤ ਦਾ ਸੁਭਾ ਨਹੀਂ ਬਦਲੇਗਾ ਤੇਰਾ ਨੁਕਸਾਨ ਨਹੀਂ ਕਰੇਗਾ ਸੋਲਾਂ ਸਾਲ ਦੀ ਉਮਰ ਵਿੱਚ ਥੋੜਾ ਬਦਲੇਗਾ ਡਰਨ ਦੀ ਕੋਈ ਲੋੜ ਨਹੀਂ ਜਾਕੇ ਦੇਖ ਲਵੀਂ ਉਸਦੂ ਛਾਤੀ ਤੇ ਖੱਬੇ ਪਾਸੇ ਤਿਣ ਦਾ ਨਿਸਾਨ ਹੋਵੇਗਾ ਜਿਸ ਬਾਰੇ ਮੈਨੂੰ ਵੀ ਪਤਾ ਨਹੀਂ ਸੀ ।ਮੇਰੇ ਬਾਪ ਦੇ ਦੱਸਣ ਤੇ ਸਾਰੇ ਪਰੀਵਾਰ ਵਿੱਚ ਕਮੀਜ ਦੇ ਬਟਨ ਖੋਲ ਕੇ ਦੇਖਿਆਂ ਸੱਚਮੁੱਚ ਹੀ ਮੇਰੇ ਖੱਬੇ ਪਾਸੇ ਕਾਲਾ ਤਿਣ ਮੌਜੂਦ ਸੀ ।ਨਾਸਤਿਕ ਵਿਚਾਰਧਾਰਾ ਦਾ ਹਾਮੀ ਮੈਂ ਸਦਾ ਹੀ ਉਸ ਫਕੀਰ ਦੀ ਸਚਾਈ ਅਤੇ ਲੋਕ ਸੇਵਾ ਦਾ ਪਰਸੰਸਕ ਰਿਹਾ ਹਾਂ ਕਿਉਂਕਿ ਮਹਾਨ ਮਨੁੱਖ ਸੀ ਉਹ ਗਰੀਬਾਂ ਨੂੰ ਮੁਫਤ ਇਲਾਜ ਦੇਣ ਵਾਲਾ ਸਵਰਗਵਾਸੀ ਸੰਤ ਗੁਰਦੇਵ ਸਿੰਘ ਆਦਮਪੁਰ ਨੇੜੇ ਸਲਾਬਤ ਪੁਰਾ ਜਿਲਾ ਬਠਿੰਡਾਂ ਦਾ ।
ਜਿੰਦਗੀ ਦੀ ਤੋਰ ਤੁਰਦਿਆਂ ਵਕਤ ਬਦਲਦੇ ਗਏ ਮੇਰਾ ਸੁਭਾਅ ਹੋਰ ਬੇਬਾਕ ਹੁੰਦਾਂ ਗਿਆ ਅਤੇ ਵਕਤ ਦੇ ਨਾਲ ਇਸ ਤਰਾਂ ਦੇ ਹਾਲਾਤ ਬਣ ਗਏ ਕਿ ਮੇਰੀ ਇਸ ਬੇਬਾਕੀ ਦੇ ਮੁੱਖ ਕਾਰਨ ਤੋਂ ਮਾਂ ਬਾਪ ਤੋਂ ਲੈਕੇ ਸਾਰ ਭੈਣ ਭਰਾ ਦੁਸਮਣਾਂ ਦੀ ਕਤਾਰ ਵਿੱਚ ਖੜਨ ਲੱਗੇ।ਆਪਣੀਆਂ ਲੋੜਾਂ ਆਪਣੇ ਸਾਧਨ ਤੋਂ ਪੂਰੀਆਂ ਕਰਨ ਦੀ ਆਦਤ ਅਤੇ ਮੌਕਾ ਮੇਲ ਕਾਰਨ ਮੰਗ ਸਭ ਦੀ ਸਾਂਝੀ ਇੱਕੋ ਸੀ ਇਹ ਕੁੱਝ ਮੰਗਦਾ ਕਿਉਂ ਨਹੀ ਅਸਲ ਵਿੱਚ ਝੁਕਦਾ ਕਿਉਂ ਨਹੀਂ ।ਸਖਤੀ ਦੇ ਦੌਰ ਅਤੇ ਜਲੀਲ ਕਰਨ ਦੀਆਂ ਕਾਰਵਾਈਆਂ ਤੇਜ ਹੋਈਆਂ ਗੁਆਂਢ ਦੇ ਸਾਰੇ ਲੋਕ ਵੀ ਬੇਬਾਕੀ ਅਤੇ ਅਜਾਦ ਸੋਚ ਤੋਂ ਦੁਖੀ ਮਹਿਸੂਸ ਕਰਦਿਆਂ ਹਰ ਤਰਾਂ ਦਾ ਲੁਕਵਾਂ ਸਹਿਯੋਗ ਦੇਕੇ ਬੁੱਕਲ ਦੇ ਸੱਪਾਂ ਵਰਗੇ ਦੁਸਮਣਾਂ ਵਰਗੇ ਹੋਣ ਲੱਗੇ ।ਜਿਸ ਤਰਾਂ ਦਾ ਵੀ ਹੋਇਆਂ ਹਰ ਕਿਸੇ ਨੇ ਪੂਰੀ ਕੋਸਿਸ ਕੀਤੀ ਕਿ ਮੈਂ ਅਮੀਰਾਂ ਦੀ ਗੁਲਾਮੀ ਸਵੀਕਾਰ ਕਰਾਂ ਪਰ ਦੋਸਤੋ ਮੈਂ ਕੁਦਰਤ ਅਤੇ ਆਮ ਲੋਕਾਂ ਦੀ ਪਿਆਰ ਵਾਲੀ ਗੁਲਾਮੀ ਤੋਂ ਬਿਨਾਂ ਕੋਈ ਈਨ ਨਾਂ ਮੰਨੀਂ ।ਦੋ ਫਕੀਰਾਂ ਦੇ ਆਖੇ ਹੋਏ ਸਬਦਾਂ ਅਨੁਸਾਰ ਸਮੇਂ ਨਾਲ ਵਕਤ ਨੇ ਮਜਬੂਰ ਕੀਤਾ ਦੋਸਤੋ ਇਕੱਲਤਾ ਸਵੀਕਾਰ ਕਰਕੇ ਕੁੱਝ ਦੋਸਤਾਂ ਤੋਂ ਬਿਨਾਂ ਚੁੱਪ ਧਾਰ ਲਈ ।ਸਾਰੇ ਰਿਸਤੇਦਾਰ ਵੀ ਮੈਨੂੰ ਆਰਥਿਕ ਤੌਰ ਤੇ ਕਮਜੋਰ ਕਰ ਦਿੱਤੇ ਜਾਣ ਕਰਕੇ ਉਚਿਆਂ ਵੱਲ ਜਾਣ ਨੂੰ ਪਹਿਲ ਦੇਣ ਲੱਗੇ ਜੇ ਕੋਈ ਹਮਦਰਦ ਰਿਸਤੇਦਾਰ ਸੀ ਵੀ ਤਾਂ ਉਹ ਵੀ ਚੁੱਪ ਵਿੱਚ ਹੀ ਭਲੀ ਸਮਝਦੇ ਰਹੇ ।ਇਸ ਔਖੇ ਸਮੇਂ ਤੇ ਵੀ ਸਿਰਫ ਇੱਕ ਸੰਤ ਅਤੇ ਫਕੀਰ ਮਨੁੱਖ ਜੋ ਸਜਾਇ ਮੌਤ ਦੇ ਬਾਵਜੂਦ ਕੁਦਰਤ ਦੀ ਬਦੌਲਤ ਅਜਾਦ ਰਹਿ ਰਿਹਾ ਹੈ ਨੇ ਹੀ ਮੇਰੇ ਲਈ ਹਾਂ ਦਾ ਨਾਅਰਾ ਮਾਰਿਆਂ ਸੀ ।ਇਕੱਲਤਾ ਵਾਲੀ ਜਿੰਦਗੀ ਸਾਮਲ ਹੋਣ ਤੇ ਸਾਰੇ ਦੁਸਮਣ ਸਮਝ ਹੀ ਨਾਂ ਸਕੇ ਕਿ ਉਹ ਜਿੱਤੇ ਕਿ ਮੈਂ ਜਿੱਤਿਆ ਕਿਉਂਕਿ ਮੈਂ ਆਰਥਿਕ ਤੌਰ ਤੇ ਘਾਟੇ ਸਹਿਣ ਨੂੰ ਪਹਿਲ ਦੇਕੇ ਉਹਨਾਂ ਅੱਗੇ ਤਾਂ ਝੁਕਿਆਂ ਹੀ ਨਹੀਂ ਸੀ ।ਹਾਲੇ ਤੱਕ ਘਰ ਦੇ ਅੰਦਰ ਰਹਿੰਦਿਆਂ ਪੰਜਾਬ ਦੇ ਵਕਤੀ ਮਸਲਿਆਂ ਅਤੇ ਸਮਾਜਕ ਲਿਖਣ ਦਾ ਕੰਮ ਮੈਂ ਜਿਆਂਦਾ ਸੁਰੂ ਕਰ ਲਿਆ ।ਪੜਨ ਅਤੇ ਲਿਖਣ ਨਾਲ ਮੇਰਾ ਘੇਰਾ ਪੰਜਾਬ ਤੋਂ ਵਿਦੇਸੀ ਪੰਜਾਬੀ ਭਰਾਵਾਂ ਤੱਕ ਵੀ ਪਹੁੰਚਿਆ ।ਬੋਲਣ ਦੀ ਬੇਬਾਕ ਕਲਾ ਮੇਰੀ ਆਮ ਲੋਕਾਂ ਨੂੰ ਪਸੰਦ ਹੋਣ ਕਾਰਨ ਬਹੁਤ ਸਾਰਾ ਪਿਆਰ ਹਾਸਲ ਕਰ ਲੈਂਦਾਂ ਹਾਂ।ਇੰਹਨਾਂ ਆਮ ਲੋਕਾਂ ਦੇ ਪਿਆਰ ਦੀਆਂ ਗਵਾਹੀਆਂ ਜਦ ਮੇਰੇ ਸਕਿਆਂ ਕੋਲ ਪਹੁੰਚਦੀਆਂ ਹਨ ਤਾਂ ਮੈਨੂੰ ਨੰਗ ਸਮਝਣ ਵਾਲੇ ਉਹ ਲੋਕ ਸੜ ਬਲ ਕਿ ਰਹਿ ਜਾਂਦੇ ਹਨ।
ਅੰਤਰ ਰਾਸਟਰੀ ਜਾਂ ਰਾਸਟਰੀ ਮਸਲਿਆਂ ਦੀ ਸਮਝ ਅਤੇ ਬੋਲਣ ਦੀ ਲਿਖਣ ਦੀ ਕਲਾ ਨਾਲ ਬਹੁਤ ਸਾਰੇ ਰਾਜਨੀਤਕ ਅਤੇ ਸਮਾਜਿਕ ਆਗੂ ਮੈਨੂੰ ਸਨਮਾਨ ਦੇਣ ਲਈ ਮਜਬੂਰ ਹੋਏ ਹਨ ਜਿੰਹਨਾਂ ਵਿੱਚ ਸਿਮਰਨਜੀਤ ਮਾਨ ,ਬਲਵੰਤ ਰਾਮੂੰਵਾਲੀਆ ,ਮਨਪਰੀਤ ਬਾਦਲ, ਚਰਨਜੀਤ ਬਰਾੜ ਉ ਐਸ ਡੀ ਬਾਦਲ ਪਰੀਵਾਰ , ਗੋਬਿੰਦ ਕਾਂਝਲਾਂ ,ਗੋਬਿੰਦ ਲੌਂਗੌਵਾਲ , ਦਰਬਾਰਾ ਸਿੰਘ ਗੁਰੂ , ਸੀਬੀਆਂਈ ਤੇ ਸਰਕਾਰੀ ਵਿਭਾਗਾਂ ਦੇ ਅਨੇਕਾਂ ਅਫਸਰ ।ਅਜਾਦਰਹਿਣਦੀਇੱਛਾਕਾਰਨਮੈਂਕਦੇਕਿਸੇਰਾਜਨੀਤਕਜਾਂਅਫਸਰਸਾਹੀਨਾਲਇੱਕਹੱਦਤੋਂਅੱਗੇਸਬੰਧਨਹੀਂਰੱਖਦਾ। ਬਿਲਕੁੱਲ ਸਧਾਰਨ ਅਤੇ ਪੇਡੂੰ ਜਿੰਦਗੀ ਬਤੀਤ ਕਰਨ ਵਾਲਾ ਲਿਤਾੜਿਆ ਹੋਇਆਂ ਮੈਂ ਜਦ ਵੀ ਕਦੀ ਲੋਕ ਇਕੱਠਾਂ ਵਿੱਚ ਚਲਾ ਜਾਂਦਾਂ ਹਾਂ ਜਾਣਕਾਰ ਲੋਕਾਂ ਦੀ ਬਦੌਲਤ ਬਹੁਤ ਸਾਰਾ ਪਿਆਰ ਸਤਿਕਾਰ ਹਾਸਲ ਕਰਕੇ ਘਰ ਮੁੜਦਾਂ ਹਾਂ ।ਇਸ ਤਰਾਂ ਦੇ ਸਤਿਕਾਰ ਦੀਆਂ ਸੁਗੰਧਾਂ ਦੀ ਮਹਿਕ ਜਦ ਵੀ ਬੂ ਸੁੰਘਣ ਦੇ ਆਦੀ ਦੁਸਮਣਾਂ ਕੋਲ ਪਹੁੰਚਦੀਆਂ ਹਨ ਤਦ ਉਹਨਾਂ ਦੇ ਲੁਕੋਏ ਹੋਏ ਮੂੰਹ ਦੇਖਕੇ ਮੱਲੋ ਮੱਲੀ ਮੂੰਹ ਤੇ ਮੁਸਕਾਣ ਆ ਜਾਂਦੀ ਹੈ।ਕੁਦਰਤ ਦੇ ਰੰਗਾਂ ਦੀ ਮਹਿਕ ਅਤੇ ਹੁਸਨ ਨੂੰ ਦੇਖਕੇ ਮੱਲੋ ਮੱਲੀ ਫਿਰ ਕਿਹਾ ਜਾਂਦਾਂ ਹੈ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ।ਅੱਜ ਵੀ ਮੈਂ ਆਰਥਿਕ ਤੌਰ ਤੇ ਸਕੇ ਭੈਣ ਭਰਾਵਾਂ ਤੋਂ ਆਰਥਿਕ ਤੌਰ ਤੇ ਪਿੱਛੇ ਹਾਂ ਗੁਆਂਢ ਦੇ ਦੂਸਰੇ ਨਜਦੀਕੀ ਸਕੇ ਲੋਕਾਂ ਵਿੱਚ ਕਈ ਤਾਂ ਅਮੀਰਾਂ ਦੀ ਉੱਚ ਸਰੇਣੀ ਤੱਕ ਜਾ ਪਹੰਚੇ ਹਨ ਪਰ ਮੈਂ ਸਭ ਤੋਂ ਘੱਟ ਜਾਇਦਾਦ ਤਿੰਨ ਕੁ ਏਕੜ ਜਮੀਨ ਦੀ ਮਾਲਕੀ ਪਰ ਸੱਤ ਕੁ ਏਕੜ ਦੀ ਖੇਤੀ ਬਿਨਾਂ ਕਿਸੇ ਮਜਦੂਰ ਭਰਾ ਦੇ ਆਪਣੇ ਹੱਥੀ ਕਰਨ ਵਾਲਾ ਬੰਦਾਂ ਪੰਜਾਬ ਦੇ ਆਗੂ ਰਾਜਨੀਤਕ ਲੋਕਾਂ ਦੇ ਬਰਾਬਰ ਬਿਠਾਇਆਂ ਜਾਂਦਾਂ ਹਾਂ ਤਦ ਮੇਰੇ ਵਰਗਾ ਨਾਸਤਿਕ ਸੋਚ ਵਾਲਾ ਵਿਅਕਤੀ ਵੀ ਕੁਦਰਤ ਦੇ ਕਿ੍ਸਮੇ ਨੂੰ ਨਤਮਸਤਕ ਹੋਏ ਬਿਨਾਂ ਨਹੀਂ ਰਹਿ ਸਕਦਾ ।ਦੇਸ ਅਤੇ ਵਿਦੇਸ ਦੇ ਅਨੇਕਾਂ ਪਰਚਾਰ ਮੀਡੀਏ ਵਾਲੇ ਕਾਫੀ ਉੱਚੇ ਲੋਕ ਬੇਨਤੀ ਕਰਕੇ ਮੇਰੇ ਲੇਖਾਂ ਦੀ ਮੰਗ ਕਰਦੇ ਹਨ ਤਦ ਬੜਾ ਸਕੂਨ ਮਹਿਸੂਸ ਹੁੰਦਾਂ ਹੈ।ਦੇਸ ਵਿਦੇਸ ਦੇ ਅਨੇਕਾਂ ਲੋਕ ਕਿਸੇ ਲਿਖਤ ਨੂੰ ਪੜਕੇ ਜੋ ਦੁਆਵਾਂ ਭਰੇ ਅਤੇ ਸੁਭ ਇਛਾਵਾਂ ਦੇ ਸੰਦੇਸ ਬੋਲਦੇ ਹਨ ਤਦ ਮੈਨੂੰ ਖੁਦਾ ਦੀ ਦਿੱਤੀ ਹੋਈ ਲੁਕਵੀਂ ਦੌਲਤ ਦੇ ਦਰਸਨ ਹੁੰਦੇ ਹਨ ।ਅਮੀਰੀਆਂ ਅਤੇ ਹੰਕਾਰੀਆਂ ਦੀ ਦਲਦਲ ਵਿੱਚ ਖੁਭੇ ਹੋਏ ਅੰਨੇ ਅਤੇ ਬੋਲੇ ਲੋਕਾਂ ਤੇ ਤਰਸ ਵੀ ਆਉਂਦਾਂ ਹੈ ਜਿਸ ਲਈ ਮੈਂ ਰੋਜਾਨਾਂ ਸੁਭਾ ਸਵੇਰੇ ਉੱਠਣ ਸਾਰ ਗੁਰੂ ਨਾਨਕ ਦੀ ਤਸਵੀਰ ਅੱਗੇ ਹੱਥ ਜੋੜਕੇ ਆਪਣੇ ਪਰੀਵਾਰ ਸਮੇਤ ਉਹਨਾ ਲਈ ਵੀ ਅਰਦਾਸ ਕਰਦਾ ਹਾਂ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ । ਮੇਂ ਆਪਣੀ ਜਿੰਦਗੀ ਦਾ ਨਿਚੋੜ ਇਸ ਗੱਲ ਨਾਲ ਖਤਮ ਕਰਦਾ ਹਾਂ ਕਿ ਮਨੁੱਖੀ ਕਰਮ ਦਾ ਫਲ ਦੇਣਾਂ ਕੁਦਰਤ ਦੇ ਹੱਥ ਹੈ ਅਤੇ ਕੁਦਰਤ ਹੀ ਜਾਣਦੀ ਹੈ ਕਿ ਕੀ ਹੋਵੇਗਾ ।ਦੂਸਰਿਆਂ ਦਾ ਮਾੜਾ ਕੀਤਾ ਵੀ ਕੁਦਰਤ ਚੰਗੇ ਵਿੱਚ ਬਦਲ ਸਕਦੀ ਹੈ ਤੇ ਚੰਗਾ ਕੀਤਾ ਮਾੜੇ ਵਿੱਚ ਵੀ ।ਦੁਸਮਣ ਅਤੇ ਵਿਰੋਧੀਆਂ ਦਾ ਵੀ ਕਦੇ ਬੁਰਾ ਨਾਂ ਸੋਚੋ ਕਿਉਂਕਿ ਕਿਸੇ ਦੀ ਸਫਲਤਾ ਅਤੇ ਮਜਬੂਤੀ ਵਿੱਚ ਜਿਆਦਾ ਯੋਗਦਾਨ ਵੀ ਉਹਨਾਂ ਦਾ ਹੀ ਹੁੰਦਾਂ ਹੈ ।
-ਗੁਰਚਰਨ ਪੱਖੋਕਲਾਂ
ਪਿੰਡ ਪੱਖੋਕਲਾਂ ਜਿਲਾ ਬਰਨਾਲਾ
ਮਨੁੱਖੀ ਜਿੰਦਗੀ ਵਿੱਚ ਸਵਰਗ ਨਰਕ ਦੇ ਚਾਰ ਯੁੱਗ
ਮਨੁੱਖ ਆਪਣੀ ਜਿੰਦਗੀ ਦੇ ਚਾਰ ਯੁੱਗ ਜਾਂ ਚਾਰ ਪਹਿਰ ਇਸ ਸੰਸਾਰ ਤੇ ਹੰਢਾਉਣ ਲਈ ਆਉਂਦਾਂ ਹੈ ਪਰ ਜੇ ਕੁਦਰਤ ਦਾ ਕਹਿਰ ਪੈ ਜਾਵੇ ਫਿਰ ਅੱਧ ਵਿਚਕਾਰੋਂ ਵੀ ਇਸ ਸੰਸਾਰ ਤੋਂ ਵਾਪਸ ਕੁਦਰਤ ਦੀ ਗੋਦ ਵਿੱਚ ਜਾ ਸਮਾਉਂਦਾਂ ਹੈ ।ਇਤਿਹਾਸਕ ਗਰੰਥਾਂ ਅਨੁਸਾਰ ਇਸ ਸਰਿਸਟੀ ਉਪਰ ਸਤਿਯੁੱਗ, ਤਰੇਤਾ ,ਦੁਆਪਰ ਅਤੇ ਕਲਯੁੱਗ ਨਾਂ ਦੇ ਚਾਰ ਯੁੱਗ ਹੁੰਦੇ ਹਨ ਅਤੇ ਇਸ ਕੁਦਰਤ ਦੇ ਦਸਤੂਰ ਅਨੁਸਾਰ ਹਰ ਪੈਦਾ ਹੋਣ ਵਾਲੀ ਜਿਉਂਦੀ ਜਾਂ ਜੜ੍ਹ ਵਸਤੂ ਨੂੰ ਵੀ ਇਸ ਵਰਤਾਰੇ ਵਿੱਚੋਂ ਲੰਘਣਾਂ ਪੈਂਦਾ ਹੈ।ਪਹਿਲੇ ਯੁੱਗ ਵਿੱਚ ਮਨੁੱਖ ਸੱਚ ਅਤੇ ਅਨੰਤ ਤਾਕਤ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਜਿਉਂਦਾਂ ਹੈ ਜਿਸ ਵਿੱਚ ਨਿਰੋਲ ਸੱਚ ਦਾ ਵਾਸ ਹੁੰਦਾਂ ਹੈ ਸੱਚ ਨਾਲ ਜਿਉਂਦੇ ਰਹਿਣ ਕਰਕੇ ਇਸਨੂੰ ਸੱਤ ਯੁੱਗ ਕਿਹਾ ਜਾਂਦਾ ਹੈ ।ਮਨੁੱਖਦੀਬਚਪਨਵਾਲੀਜਿੰਦਗੀਕੁਦਰਤਦੇਆਸਰੇਬਤੀਤਹੁੰਦੀਹੈਅਤੇਇਸਸਮੇਂਉਹਆਪਣੀਕੋਈਵੀਸਿਆਣਫਜਾਂਚਲਾਕੀਨਹੀਂਵਰਤਦਾਅਤੇਨਾਂਹੀਆਪਣਾਂਕੋਈਜੋਰਵਰਤਦਾਹੈ। ਦੂਸਰੇ ਯੁੱਗ ਵਿੱਚ ਇਹ ਆਪਣੀ ਤਾਕਤ ਦਾ ਵਿਖਾਵਾ ਕਰਨ ਲੱਗਦਾ ਹੈ ਜਿਸ ਨਾਲ ਕੁਦਰਤ ਨੂੰ ਛੱਡਕੇ ਸੱਚ ਹੱਥੋਂ ਛੁੱਟ ਜਾਂਦਾ ਹੈ ਅਤੇ ਤਾਕਤ ਦੇ ਇਸ ਯੁੱਗ ਨੂੰ ਤਰੇਤਾ ਯੁੱਗ ਕਿਹਾ ਜਾਂਦਾ ਹੈ ।ਸਮੇਂ ਦੇ ਨਾਲ ਮਨੁੱਖੀ ਸਰੀਰ ਦੀ ਤਾਕਤ ਵੀ ਖਤਮ ਹੋਣ ਲੱਗਦੀ ਹੈ ਅਤੇ ਇਸ ਸਮੇਂ ਹੀ ਮਨੁੱਖੀ ਜਿੰਦਗੀ ਦਾ ਤੀਸਰਾ ਯੁੱਗ ਭਾਵ ਦੁਆਪਰ ਯੁੱਗ ਸੁਰੂ ਹੋ ਜਾਂਦਾਂ ਹੈ।ਤੀਸਰੇ ਯੁੱਗ ਵਿੱਚ ਤਾਕਤ ਵੀ ਘੱਟ ਜਾਂਦੀ ਹੈ ਅਤੇ ਸੱਚ ਵੀ ਖਤਮ ਹੋ ਜਾਂਦਾ ਹੈ ਪਰ ਮਨੁੱਖ ਪਿਛਲੀ ਜਿੰਦਗੀ ਵਿੱਚ ਮਿਲੇ ਤਪ ਰੂਪੀ ਤਜਰਬੇ ਦੀ ਤਾਕਤ ਜੋ ਤਜਰਬਾ ਹਾਸਲ ਹੁੰਦਾਂ ਹੈ ਉਸਨੂੰ ਵਰਤਦਾ ਹੈ ਅਤੇ ਇਸ ਤਜਰਬੇ ਜਾਂ ਤਪ ਰੂਪੀ ਸਮੇਂ ਨੂੰ ਜਾਂ ਤਪੱਸਿਆ ਦੇ ਬਲ ਤੇ ਜਿੰਦਗੀ ਜਿਉਣ ਨੂੰ ਦੁਆਪਰ ਯੁੱਗ ਆਖਿਆ ਜਾਦਾਂ ਹੈ ।ਸਮਾਂ ਆਪਣੀ ਤੋਰ ਤੁਰਦਿਆਂ ਮਨੁੱਖ ਦੀ ਤਪ ਰੂਪੀ ਤਜਰਬੇ ਦੇ ਆਧਾਰ ਤੇ ਜਿਉਣ ਵਾਲੀ ਜਿੰਦਗੀ ਵੀ ਖਾ ਜਾਂਦਾ ਹੈ ਅਤੇ ਇਸ ਤੋਂ ਬਾਦ ਮਨੁੱਖ ਕੋਲ ਸਿਰਫ ਕਲਯੁੱਗ ਹੀ ਬਚ ਜਾਂਦਾਂ ਹੈ ਜਿਸ ਵਿੱਚ ਕਲਾ ਹੀ ਪਰਧਾਨ ਹੁੰਦੀ ਹੈ।ਮਨੁੱਖ ਦੀਆਂ ਸਾਰੀਆਂ ਕਲਾਵਾਂ ਵਕਤੀ ਅਤੇ ਝੂਠੀਆਂ ਹੀ ਹੁੰਦੀਆਂ ਹਨ । ਮਨੁੱਖ ਜਿੰਦਗੀ ਦੇ ਚੌਥੇ ਯੁੱਗ ਸਮੇਂ ਵਲ ਅਤੇ ਛਲ ਦੀ ਕਲਾ ਦੇ ਅਧਾਰ ਤੇ ਤੁਰਦਾ ਹੈ ਅਤੇ ਇਸ ਪਿਛਲੀ ਜਿੰਦਗੀ ਨੂੰ ਮਨੁੱਖੀ ਕਲਾ ਦੇ ਸਹਾਰੇ ਬਤੀਤ ਕਰਨ ਕਰਕੇ ਇਸਨੂੰ ਕਲਯੁੱਗ ਕਿਹਾ ਜਾਂਦਾ ਹੈ । ਕਲਾ ਹਮੇਸਾਂ ਚਲਾਕੀਆਂ ਬੇਈਮਾਨੀਆਂ , ਸਵਾਰਥਾਂ ਵਿੱਚ ਹੀ ਵਿਚਰਦੀ ਹੈ । ਮਨੁੱਖ ਨੇ ਆਪਣੇ ਪਹਿਲੇ ਤਿੰਨ ਯੁੱਗਾਂ ਵਿੱਚ ਜੋ ਕਰਮ ਕੀਤੇ ਹੁੰਦੇ ਹਨ ਅਤੇ ਇਸ ਵਿੱਚ ਆਪਣੀ ਪਹਿਲੇ ਤਿੰਨਾਂ ਯੁੱਗਾਂ ਵਿੱਚ ਬਿਤਾਈ ਜਿੰਦਗੀ ਦੇ ਕਰਮਾਂ ਦਾ ਫਲ ਭੁਗਤਦਾ ਹੈ। ਇਸ ਜਮਾਨੇ ਵਿੱਚ ਉਸਦੀ ਪਹਿਲਾਂ ਵਾਲੀ ਜਿੰਦਗੀ ਦਾ ਨਤੀਜਾ ਆਉਂਦਾਂ ਹੈ ਉਸਨੇ ਪਿਛਲੀ ਜਿੰਦਗੀ ਵਿੱਚ ਜੋ ਕੀਤਾ ਹੁੰਦਾਂ ਹੈ ਅਤੇ ਉਸਦਾ ਫਲ ਭੁਗਤਣਾਂ ਹੀ ਪੈਂਦਾਂ ਹੈ।
ਜਿਸ ਮਨੁੱਖ ਨੇ ਸਾਰੀ ਉਮਰ ਸੱਚ ਨਾਂ ਮਰਨ ਦਿੱਤਾ ਹੋਵੇ ਉਸਦੀ ਤਾਕਤ ਕਦੇ ਵੀ ਨਹੀਂ ਮਰਦੀ ਹੁੰਦੀ।ਤਾਕਤ ਦਾ ਵਿਖਾਵਾ ਕਰਨ ਵਾਲੇ ਅਕਸਰ ਹੀ ਸੱਚ ਨੂੰ ਮਾਰ ਦਿੰਦੇ ਹਨ।ਜਿਹਨਾਂ ਲੋਕਾਂ ਨੇ ਸੱਚ ਦੇ ਨਾਲ ਜਿਉਣ ਨੂੰ ਪਹਿਲ ਦਿੱਤੀ ਹੁੰਦੀ ਹੈ ਉਹਨਾਂ ਦੀ ਤਾਕਤ ਵੀ ਅਮਰ ਹੋ ਜਾਂਦੀ ਹੈ।ਇਸ ਤਰਾਂ ਦੇ ਲੋਕ ਜਿੰਦਗੀ ਦੇ ਤੀਸਰੇ ਪਹਿਰ ਵਿੱਚ ਸਾਂਤ ਅਤੇ ਸਕੂਨ ਭਰੀ ਜਿੰਦਗੀ ਜਿਉਂਦੇ ਹਨ ।ਜਿਹਨਾਂ ਲੋਕਾਂ ਨੇ ਸਦਾ ਹੀ ਤਾਕਤ ਅਤੇ ਵਲ ਅਤੇ ਛਲ ਨਾਲ ਸੱਚ ਤੋਂ ਮੁਨਕਰ ਹੋਕੇ ਜਿੰਦਗੀ ਬਿਤਾਈ ਹੁੰਦੀ ਹੈ ਉਹਨਾਂ ਦੀ ਪਿਛਲੀ ਜਿੰਦਗੀ ਨਰਕ ਬਣ ਜਾਂਦੀ ਹੈ ।ਤਾਕਤ ਨਾਲ ਸਿਰਫ ਮਾਇਆ ਪੈਦਾ ਹੁੰਦੀ ਹੈ ਜਿਸ ਨਾਲ ਮਨੁੱਖ ਅੰਨਾਂ ਅਤੇ ਬੋਲਾ ਬਣਿਆ ਰਹਿੰਦਾਂ ਹੈ ਅਤੇ ਇਸ ਤਰਾਂ ਦੇ ਮਨੁੱਖ ਕਦੀ ਵੀ ਸੱਚ ਦੀ ਅਵਾਜ ਨੂੰ ਸੁਣਿਆ ਨਹੀਂ ਹੁੰਦਾਂ ਸੋ ਉਹ ਤਿੰਨ ਤਰਾਂ ਦੀ ਮਾਇਆ ਦੇ ਸਿਕਾਰ ਬਣ ਜਾਂਦੇ ਹਨ ਪਹਿਲੀ ਸਰੀਰ ਦੀ ਤਾਕਤ ਦੀ ਮਾਇਆ ਦੂਜੀ ਰਾਜਸੱਤਾ ਦੀ ਮਾਇਆ ਤੀਜੀ ਦੁਨਿਆਵੀ ਪਦਾਰਥਾਂ ਜਾਂ ਪੈਸੇ ਰੂਪੀ ਆਰਥਿਕਤਾ ਦੀ ਮਾਇਆ ਹੁੰਦੀ ਹੈ ਅਤੇ ਆਮ ਤੌਰ ਤੇ ਦੁਨੀਆਂ ਦੇ ਬਹੁਤੇ ਲੋਕ ਇਸ ਤਿੰਨ ਤਰਾਂ ਦੀ ਮਾਇਆਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ ਜਿਸ ਕਾਰਨ ਉਹ ਜਿੰਦਗੀ ਵਿੱਚ ਬਹੁਤ ਸਾਰੇ ਰਿਸਤੇ ਅਤੇ ਸਬੰਧ ਮਾਰ ਲੈਂਦੇ ਹਨ ਅਤੇ ਮਰੇ ਹੋਏ ਸਬੰਧ ਕਦੇ ਵੀ ਦੁਬਾਰਾ ਜਿਉਂਦੇ ਨਹੀਂ ਹੁੰਦੇ ਸੋ ਮਰਿਆਂ ਦੇ ਸਹਾਰੇ ਜਿੰਦਗੀ ਦਾ ਪਿਛਲਾ ਪਹਿਰ ਜਿਉਣਾਂ ਬਹੁਤ ਹੀ ਮੁਸਕਿਲ ਹੋ ਜਾਂਦਾ ਹੈ।ਜਿੰਦਗੀ ਦਾ ਪਿੱਛਲਾ ਵਕਤ ਉਹਨਾਂ ਲੋਕਾਂ ਦਾ ਸਵੱਰਗ ਵਰਗਾ ਹੁੰਦਾਂ ਹੈ ਜਿੰਹਨਾਂ ਆਪਣੇ ਹੱਥੀਂ ਤਿਆਰ ਕੀਤੇ ਬਾਗ ਵਿੱਚ ਕੰਡਿਆਂ ਦੀ ਥਾਂ ਫੁੱਲ ਬੀਜੇ ਹੋਣ ।ਮਨੁੱਖ ਜੋ ਵੀ ਬੀਜਦਾ ਹੈ ਇੱਕ ਨਾਂ ਇੱਕ ਦਿਨ ਉਹ ਹਰਾ ਜਰੂਰ ਹੁੰਦਾਂ ਹੈ ।ਭਾਵੇਂ ਮਨੁੱਖ ਬੀਜਣ ਵੇਲੇ ਘੱਟ ਹੀ ਸੋਚਦਾ ਹੈ ਕਿ ਉਹ ਕੀ ਬੀਜ ਰਿਹਾ ਹੈ ਪਰ ਜਿੰਹਨਾਂ ਜਿੰਦਗੀ ਸੁਚੇਤ ਹੋ ਕੇ ਜਿਉਣ ਨੂੰ ਪਹਿਲ ਦਿੱਤੀ ਹੁੰਦੀ ਹੈ ਉਹ ਕੰਡੇ ਘੱਟ ਹੀ ਬੀਜਦੇ ਹਨ।ਸਭ ਤੋਂ ਪਹਿਲਾਂ ਮਨੁੱਖੀ ਜਿੰਦਗੀ ਦੇ ਦੁੱਖਾਂ ਸੁੱਖਾਂ ਦੀ ਸਾਥੀ ਉਸਦੀ ਆਪਣੀ ਔਲਾਦ ਹੀ ਹੁੰਦੀ ਹੈ ਸੋ ਜਿਸ ਵਿਅਕਤੀ ਦੇ ਆਪਣੀ ਔਲਾਦ ਨਾਲ ਸਬੰਧ ਫੁੱਲਾਂ ਵਰਗੇ ਹੋਣ ਉਹਨਾਂ ਦੇ ਕੰਡੇ ਘੱਟ ਹੀ ਵੱਜਦੇ ਹਨ।ਜਿਹੜੇ ਵਿਅਕਤੀ ਆਪਣੀ ਔਲਾਦ ਨਾਲ ਨਿੱਤ ਖਹਿਣ ਦੀ ਆਦਤ ਨਾਲ ਵਿਚਰਦੇ ਹਨ ਉਹ ਸਾਰੇ ਫੁੱਲ ਖਤਮ ਕਰਕੇ ਕੰਡਿਆਂ ਦੀ ਸੇਜ ਤਿਆਰ ਕਰ ਲੈਂਦੇ ਹਨ ।ਫੁੱਲਾਂ ਨੇ ਹੀ ਫਲ ਵਿੱਚ ਬਦਲਣਾਂ ਹੁੰਦਾਂ ਹੈ ਪਰ ਕੰਡੇ ਤਾਂ ਸਦਾ ਕੰਡੇ ਹੀ ਰਹਿੰਦੇ ਹਨ।ਸੋ ਜਿੰਹਨਾਂ ਲੋਕਾਂ ਕੋਲ ਕੰਡੇ ਹੀ ਰਹਿ ਜਾਂਦੇ ਹਨ ਉਹ ਆਪਣੀ ਜਿੰਦਗੀ ਦਾ ਪਿੱਛਲਾ ਯੁੱਗ ਨਰਕ ਵਰਗੀ ਜਿੰਦਗੀ ਦੀ ਦਲਦਲ ਵਿੱਚ ਬਤੀਤ ਕਰਨ ਲਈ ਮਜਬੂਰ ਹੋ ਜਾਂਦੇ ਹਨ ।
-ਗੁਰਚਰਨ ਪੱਖੋਕਲਾਂ
ਪਿੰਡ ਪੱਖੋਕਲਾਂ ਜਿਲਾ ਬਰਨਾਲਾ `
ਭਵਿੱਖਬਾਣੀ - ਡਾ.ਅਮਰੀਕ ਸਿੰਘ ਕੰਡਾ
ਆਪ ਜੀ ਆਪਣੇ ਕੰਮ ਚ ਅਨੁਭਵੀ ਤੇ ਮਿਹਨਤੀ ਹੋ । ਆਪ ਜੀ ਕੋਲ ਵੇਖਿਆ,ਸੁਣਿਆ ਤੇ ਹੰਢਾਇਆ ਹੋਇਆ ਡੂੰਘਾ ਤਜ਼ਰਬਾ ਹੈ । ਆਪ ਜੀ ਕੋਲ ਨਿਗੂਣੀਆਂ ਗੱਲਾਂ ਨੂੰ ਵੱਡੇ ਅਰਥਾਂ ਚ ਕਹਿਣ ਦੀ ਕਲਾ ਹੈ । ਆਪਜੀ ਚ ਵਿਸੰਗਤੀਆਂ,ਗਲੀਆਂ ਸੜੀਆਂ ਰੁਹ- ਰੀਤਾਂ,ਬੋਸੀਦਾਂ ਕਦਰਾਂ ਕੀਮਤਾਂ ਨੂੰ ਰੱਦ ਕਰਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਦਾ ਹਰ ਵਾਰ ਵਾਅਦਾ ਕਰਦੇ ਹੋ । ਆਪ ਜੀ ਨੇ ਭ੍ਰਿਸ਼ਟਾਚਾਰ,ਬੇਈਮਾਨੀ,ਬੇਰੋਜ਼ਗਾਰੀਵਰਗੀਆਂ ਜਨਤਾ ਦੀਆਂ ਮੁਸ਼ਕਿਲਾਂ ਨੂੰ ਅਮਰ ਕੀਤਾ । ਪਿਛਲੇ ਕਈ ਸਾਲਾਂ ਤੋਂ ਆਪ ਜੀ ਅਖਬਾਰਾਂ ਰਸਾਲਿਆਂ,ਟੀ.ਵੀ ਚੈਨਲਾਂ ਦੀ ਜੀਨਤ ਬਣਦੇ ਆ ਰਹੇ ਨੇ । ਹਥਲੀਆਂ ਚੋਣਾਂ ਚ ਆਪ ਜੀ ਨੇ ਸੀਹਰਫੀ ਦੀਤਰਜ਼ ਤੇ ਛੱਤੀ ਲਾਰਿਆਂ ਦੀ ਸਿਰਜ਼ਣਾ ਕੀਤੀ ਹੈ । ਇਸ ਵਿਧਾ ਵਿਚ ਆਪ ਜੀ ਨੇ 15-8-1947 ਤੋਂ ਲੈ ਕੇ ਅੱਜ ਤੱਕ ਦੇ ਸਮੇਂ ਦੌਰਾਨ ਸੂਬੇ ਦੇ ਲੋਕਾਂ ਨੂੰ ਭੋਗਣੇ ਪਏ ਸੰਤਾਪ ਨੂੰ ਲੋਕਾਂ ਨੂੰ ਹੀ ਭਿੰਨ ਭਿੰਨ ਪ੍ਰਕਾਰ ਨਾਲਉਹਨਾਂ ਦੀਆਂ ਮੂਸ਼ਕਿਲਾਂ ਨੂੰ ਭਿੰਨ ਭਿੰਨ ਦ੍ਰਿਸ਼ਟੀਕੋਣ ਤੋਂ ਪੇਸ਼ ਕਰਕੇ ਫੇਰ ਜਾਣੂ ਕਰਵਾਇਆ । ਆਪ ਜੀ ਦਾ ਕਹਿਣਾ ਆਮ ਆਦਮੀ ਦੇ ਦੁਖ ਦਰਦ,ਲੋੜਾਂ ਨੂੰ ਪੂਰਤ ਕਰਨਾ ।ਆਪ ਜੀ ਲੋਕਾਂ ਦੀ ਤ੍ਰਾਸ਼ਦੀ ਦੇ ਡੰਗ ਨੂੰਬਹੁਵਚਨੀ ਕੀਤਾ ਹੈ । ਆਪ ਜੀ ਨੇ ਇਸ ਵਾਰ ਇਸ ਨੂੰ ਰੋਚਕ ਬਣਾਉਣ ਲਈ ਸੰਬਾਦ ਤੇ ਗਾਲਿਪਨਿਕਤਾ ਨੂੰ ਲਿਆਉਣ ਦਾ ਯਤਨ ਕੀਤਾ ਹੈ । ਆਪ ਜੀ ਇਕ ਮੋਮੋਬਾਜ਼ ਰਾਜ਼ਨੀਤਕ ਦੇ ਰੂਪ ਚ ਪੂਰੀ ਤਰ੍ਹਾਂ ਸਫਲਨੇ,ਆਪ ਜੀ ਚ ਪ੍ਰਤਿਭਾ ਹੈ,ਤੀਖਣ ਬੁੱਧੀ ਹੈ,ਦ੍ਰਿਸ਼ਟੀ ਹੈ,ਆਪ ਜੀ ਇਕ ਸੁਘੜ ਲੂੰਬੜੀ ਵਜੋਂ ਆਪਣੀ ਹੋਂਦ ਸਥਾਪਤ ਹੈ । ਜਦੋਂ ਤੱਕ ਆਪ ਜੀ ਦੀਆਂ ਗੱਲਾਂ ਚ ਜਨਤਾ ਆਉਂਦੀ ਰਹੇਗੀ ਆਪ ਜੀ ਕੰਡੇ ਵਾਂਗ ਇਹਨਾਂਅੰਦਰ ਚੁਭੇ ਰਹਿਣਗੇ । ਆਪ ਜੀ ਦਾ ਭਵਿੱਖ ਉਜਵਲ ਹੈ ।
ਕੌਣ ਜਾਣੈ ਗੁਣ ਤੇਰੇ !
ਰੱਬ ਤਾਂ ਪਤਾ ਨਹੀਂ ਅੱਜ ਤੱਕ ਕਿਸੇ ਨਾਂ ਦੇਖਿਆ ਹੈ ਜਾਂ ਨਹੀਂ ਕੋਈ ਨਹੀਂ ਕਹਿ ਸਕਦਾ ਪਰ ਰੱਬ ਦਾ ਦੂਸਰਾ ਰੂਪ ਕੁਦਰਤ ਹਰ ਕੋਈ ਦੇਖਦਾ ਹੈ ਜਿਸ ਦੇ ਪੰਜ ਰੂਪ ਮੰਨੇਂ ਜਾਂਦੇ ਹਨ ਮਿੱਟੀ ਪਾਣੀ ਹਵਾ , ਅਕਾਸ ਅਤੇ ਅੱਗ । ਸਾਰਾ ਬ੍ਰਹਿਮੰਡ ਇੰਹਨਾਂ ਪੰਜ ਤੱਤਾਂ ਦਾ ਹੀ ਵਿਸਥਾਰ ਹੈ। ਦੁਨੀਆਂ ਦੀ ਹਰ ਜਿਉਂਦੀ ਅਤੇ ਨਿਰਜੀਵ ਜੜ ਵਸਤੂਆਂ ਕੁਦਰਤ ਦੇ ਇੰਹਨਾਂ ਪੰਜ ਰੂਪਾਂ ਤੋਂ ਹੀ ਬਣੀਆਂ ਹਨ। ਦੁਨੀਆਂ ਉੱਪਰ ਸਾਡੀ ਭਾਈਚਾਰਕ ਜਾਤੀ ਮਨੁੱਖ ਆਪਣੇ ਆਪ ਵਿੱਚ ਸਭ ਤੋਂ ਤਾਕਤਵਰ ਅਤੇ ਸਿਆਣੀ ਅਤੇ ਸਭ ਤੋਂ ਉੱਤਮ ਹੋਣ ਦਾ ਸਰਟੀਫਿਕੇਟ ਆਪਣੇ ਆਪ ਨੂੰ ਭਰ ਲੈਂਦੀ ਹੈ। ਕੁਦਰਤ ਦੇ ਪੰਜ ਰੂਪਾਂ ਦਾ ਸੁਮੇਲ ਜਿਸ ਮਨੁੱਖ ਵਿੱਚ ਬਿਹਤਰ ਹੁੰਦਾਂ ਹੈ ਉਹ ਮਨੁੱਖ ਤੰਦੁਰੁਸਤ ਰਹਿੰਦਾਂ ਹੈ ਅਤੇ ਲੰਬੀਂ ਉਮਰ ਭੋਗਣ ਦੇ ਯੋਗ ਵੀ ਬਣ ਜਾਂਦਾਂ ਹੈ । ਤੰਦਰੁਸਤ ਮਨੁੱਖ ਹੀ ਉਤਸਾਹ ਅਤੇ ਅੱਗੇ ਸਮਾਜ ਨੂੰ ਜਿੱਤਣ ਦੇ ਸੁਪਨੇ ਲੈਂਦਾਂ ਹੈ। ਭਾਵੇਂ ਦੁਨੀਆਂ ਦਾ ਹਰ ਮਨੁਖ ਸਿਕੰਦਰ ਬਣਨ ਦੇ ਸੁਪਨੇ ਲੈਂਦਾਂ ਹੈ ਪਰ ਅੱਜ ਤੱਕ ਸਮੁੱਚਾ ਸੰਸਾਰ ਕਿਸੇ ਤੋਂ ਵੀ ਨਹੀਂ ਜਿਤਿਆ ਗਿਆ ਭਾਵੇਂ ਕੋਈ ਰਾਜਸੱਤਾ ਦਾ ਮਾਲਕ ਬਣਿਆਂ ਹੋਵੇ ਜਾਂ ਧਾਰਮ ਸੱਤਾ ਦਾ ਪੈਗੰਬਰ ਸ਼ਭ ਅੰਤ ਨੂੰ ਕੁਦਰਤ ਦੇ ਅੱਗੇ ਹਾਰ ਕੇ ਮੌਤ ਦੇ ਸਾਹ ਸਵਾਰ ਹੁੰਦਿਆਂ ਕੁਦਰਤ ਦੇ ਵਿੱਚ ਹੀ ਸਮਾ ਜਾਂਦੇ ਹਨ ਅਤੇ ਅਣਜਾਣੀ ਚੇਤਨਾ ਕਿਧਰ ਚਲੀ ਜਾਂਦੀ ਹੈ ਬਾਰੇ ਸਪੱਸਟ ਕੋਈ ਵੀ ਕੁੱਝ ਨਹੀਂ ਦੱਸ ਸਕਦਾ ।
ਦੁਨੀਆਂ ਦਾ ਹਰ ਬੰਦਾਂ ਆਪਣੇ ਦਿਮਾਗੀ ਲੈਵਲ ਨੂੰ ਹੀ ਅੰਤਿਮ ਮੰਨਦਾਂ ਹੈ ਪਰ ਕਿਸੇ ਵੀ ਵਿਅਕਤੀ ਦੀ ਸਮਰਥਾ ਇੱਕ ਦੂਜੇ ਨਾਲ ਮੇਲ ਨਹੀਂ ਖਾਦੀਂ । ਹਰ ਵਿਅਕਤੀ ਸਕਲ ਤੋਂ ਸਮਾਨ ਹੋ ਸਕਦਾ ਹੈ ਪਰ ਚੇਤਨਾਂ ਅਤੇ ਸਰੀਰਕ ਗੁਣਾਂ ਵਿੱਚ ਕਦੇ ਵੀ ਬਰਾਬਰ ਨਹੀਂ ਹੋ ਸਕਦਾ । ਦੁਖਾਂਤ ਉਸ ਵਕਤ ਹੀ ਪੈਦਾ ਹੰਦਾਂ ਹੈ ਜਦ ਕੋਈ ਵਿਅਕਤੀ ਆਪਣੇ ਦਿਮਾਗੀ ਪੱਧਰ ਨੂੰ ਹੀ ਅੰਤਿਮ ਮੰਨਕੇ ਦੂਸਰਿਆਂ ਦੀ ਸਮਰਥਾਂ ਨੂੰ ਸਵੀਕਾਰ ਕਰਨ ਤੋਂ ਮੁਨਕਰ ਹੋ ਜਾਂਦਾਂ ਹੈ। ਦੁਨੀਆਂ ਦੇ ਵਿੱਚ ਅਣਗਿਣਤ ਚਮਤਕਾਰ ਵਾਪਰਦੇ ਹਨ ਹਰ ਮਨੁੱਖ ਆਪਣੀ ਜਿੰਦਗੀ ਵਿੱਚ ਇਸ ਤਰਾਂ ਦੀਆਂ ਅਨੇਕਾਂ ਵਰਤਾਰਿਆਂ ਨੂੰ ਦੇਖਦਾ ਮਹਿਸੂਸ ਕਰਦਾ ਹੈ । ਇਸ ਤਰਾਂ ਦੀ ਹੀ ਇੱਕ ਘਟਨਾਂ ਮੇਰੇ ਬਾਰੇ ਹੈ, ਬਚਪਨ ਦੀ ਬਾਰਾਂ ਕੁ ਸਾਲ ਦੀ ਉਮਰ ਵਿੱਚ ਮੇਰੇ ਬਾਪ ਨੇ ਮੇਰੀ ਸਿਕਾਇਤ ਇੱਕ ਬਹੁਤ ਹੀ ਉੱਚ ਕੋਟੀ ਦੇ ਜੋਤਿਸੀ ਅਤੇ ਦੇਸੀ ਦਵਾਈਆਂ ਵਰਤਣ ਵਾਲੇ ਵੈਦ ਕੋਲ ਕੀਤੀ ਕਿ ਮੈਂ ਅੜਬ ਸੁਭਾਉ ਅਤੇ ਕਿਤਾਬਾਂ ਜਿਆਦਾ ਪੜਨ ਦਾ ਆਦੀ ਕਿਉਂ ਹਾਂ। ਅੱਗੋਂ ਉਸ ਜੋਤਿਸੀ ਨੇ ਕਿਹਾ ਸੁਰਜੀਤ ਸਿੰਆਂ ਤੇਰੇ ਪੁੱਤ ਦਾ ਸੁਭਾ ਨਹੀਂ ਬਦਲੇਗਾ ਤੇਰਾ ਨੁਕਸਾਨ ਨਹੀਂ ਕਰੇਗਾ ਸੋਲਾਂ ਸਾਲ ਦੀ ਉਮਰ ਵਿੱਚ ਥੋੜਾ ਬਦਲੇਗਾ ਡਰਨ ਦੀ ਕੋਈ ਲੋੜ ਨਹੀਂ ਜਾਕੇ ਦੇਖ ਲਵੀਂ ਉਸਦੂ ਛਾਤੀ ਤੇ ਖੱਬੇ ਪਾਸੇ ਤਿਣ ਦਾ ਨਿਸਾਨ ਹੋਵੇਗਾ ਜਿਸ ਬਾਰੇ ਮੈਨੂੰ ਵੀ ਪਤਾ ਨਹੀਂ ਸੀ । ਮੇਰੇ ਬਾਪ ਦੇ ਦੱਸਣ ਤੇ ਸਾਰੇ ਪਰੀਵਾਰ ਵਿੱਚ ਕਮੀਜ ਦੇ ਬਟਨ ਖੋਲ ਕੇ ਦੇਖਿਆਂ ਸੱਚਮੁੱਚ ਹੀ ਮੇਰੇ ਖੱਬੇ ਪਾਸੇ ਕਾਲਾ ਤਿਣ ਮੌਜੂਦ ਸੀ । ਨਾਸਤਿਕ ਵਿਚਾਰਧਾਰਾ ਦਾ ਹਾਮੀ ਮੈਂ ਸਦਾ ਹੀ ਉਸ ਫਕੀਰ ਦੀ ਸਚਾਈ ਅਤੇ ਲੋਕ ਸੇਵਾ ਦਾ ਪਰਸੰਸਕ ਰਿਹਾ ਹਾਂ ਕਿਉਂਕਿ ਮਹਾਨ ਮਨੁੱਖ ਸੀ ਉਹ ਗਰੀਬਾਂ ਨੂੰ ਮੁਫਤ ਇਲਾਜ ਦੇਣ ਵਾਲਾ ਸਵਰਗਵਾਸੀ ਸੰਤ ਗੁਰਦੇਵ ਸਿੰਘ ਆਦਮਪੁਰ ਨੇੜੇ ਸਲਾਬਤ ਪੁਰਾ ਜਿਲਾ ਬਠਿੰਡਾਂ ਦਾ ।
ਇਸ ਤਰਾਂ ਦੀ ਇਕ ਹੋਰ ਘਟਨਾਂ ਹੈ ਕਿ ਇੱਕ ਫਾਂਸੀਂ ਦੀ ਸਜਾ ਪਰਾਪਤ ਕੈਦੀ ਪੁਲੀਸ ਅਧਿਕਾਰੀਆਂ ਦੇ ਆਪਣੇ ਵੱਲੋਂ ਸਜਾ ਮਾਫ ਕਰਵਾਉਣ ਵਾਲੀ ਅਰਜੀ ਉੱਪਰ ਅਣਪੜਹੋਣ ਕਾਰਨ ਅੰਗੂਠਾ ਲਾਉਣ ਤੋਂ ਹੀ ਇਨਕਾਰ ਕਰ ਦਿੰਦਾਂ ਹੈ ਕਿ ਮੈਂਨੂੰ ਨਹੀਂ ਡਰ ਮੌਤ ਦਾ ਜਦ ਮੈਂ ਕਤਲ ਕੀਤਾ ਨਹੀਂ ਨਾਂ ਹੁੰਦਾਂ ਦੇਖਿਆਂ ਫਿਰ ਕਿਉਂ ਲੜਾਂ ਕੋਰਟ ਕੇਸ ਕਿਉਂ ਮੰਗਾਂ ਰਹਿਮ ਦੀ ਭੀਖ ਇਹੋ ਜਿਹੇ ਜੱਜਾਂ ਰਾਸਟਰਪਤੀਆਂ ਤੋਂ ਜਿੰਹਨਾਂ ਨੰ ਇਨਸਾਫ ਨਹੀਂ ਕਰਨਾਂ ਆਉਂਦਾਂ ਸਿਰਫ ਫੈਸਲੇ ਕਰਨੇ ਜਾਣਦੇ ਹਨ। ਮੇਰੀ ਅਪੀਲ ਖੁਦਾ ਅੱਗੇ ਹੈ ਉਹ ਜਿਉਂਦਾਂ ਰੱਖੇ ਜਾਂ ਨਾਂ ਮੈਂ ਉਸ ਅੱਗੇ ਸਰਮਿੰਦਾਂ ਨਹੀਂ ਹੋਣਾਂ ਚਾਹੁੰਦਾਂ ਕਿ ਤੇਰੇ ਦਰ ਨੂੰ ਛੱਡਕੇ ਦੁਨਿਆਵੀ ਲੋਕਾਂ ਵਾਲੀਆਂ ਅਦਾਲਤਾਂ ਦੇ ਦਰ ਤੇ ਭੀਖ ਮੰਗੀਂ ਸੀ । ਸਮੇਂ ਦੇ ਨਾਲ ਬਿਨਾਂ ਰਹਿਮ ਦੀ ਅਰਜੀ ਦੇ ਇਸ ਵਿਅਕਤੀ ਦੀ ਸਜਾਇ ਮੌਤ ਮਾਫ ਹੋਈ ਇਸ ਮਹਾਨ ਵਿਅਕਤੀ ਦਾ ਨਾਂ ਹੈ ਇੰਦਰ ਸਿੰਘ ਪਿੰਡ ਪੱਖੋਕਲਾਂ ਜੋ 90 ਸਾਲ ਦੀ ਉਮਰ ਵਿੱਚ ਅੱਜ ਵੀ ਚੜਦੀਆਂ ਕਲਾਂ ਵਿੱਚ ਹੈ ਪਰ ਉਸਨੂੰ ਝੂਠਾ ਗਿ੍ਰਫਤਾਰ ਕਰਨ ਵਾਲੇ ਦੋ ਹੰਕਾਰੀ ਠਾਣੇਦਾਰ ਛੇ ਮਹੀਨਿਆਂ ਅੰਦਰ ਕੁਦਰਤੀ ਹਾਦਸਿਆਂ ਵਿੱਚ ਮੌਤ ਦੇ ਸਾਹ ਸਵਾਰ ਹੋ ਗਏ । ਮੌਤ ਦੀ ਸਿਫਾਰਸ ਕਰਨ ਵਾਲਾ ਪੰਜਾਬ ਦਾ ਮੁੱਖ ਰਾਜਨੀਤਕ ਆਗੂ ਜਿਉਂਦਾਂ ਸੜ ਕੇ ਮਰਿਆਂ ਮੁੱਖ ਝੂਠਾ ਗਵਾਹ ਜੋ ਵਿਧਾਨਕਾਰ ਸੀ ਅੰਤ ਪਛਤਾਉਦਾ ਹੋਇਆ ਜਹਾਨੋਂ ਅੱਤ ਮਾੜੀ ਹਾਲਤ ਵਿੱਚ ਕੂਚ ਕਰ ਗਿਆਂ। ਮਰਵਾਉਣ ਦੀ ਇੱਛਾ ਰੱਖਣ ਵਾਲੇ ਸਾਰੇ ਮਰ ਗਏ ਪਰ ਇਹ ਸੱਚਾ ਦਿਆਲੂ ਮਨੁਖ ਅੱਜ ਵੀ ੜਦੀਆਂ ਕਲਾਂ ਵਿੱਚ ਹੈ ਅਤੇ ਅਸਲੀ ਕਾਤਲਾਂ ਜੋ ਦੋ ਸਨ ਵਿੱਚੋਂ ਵੀ ਇੱਕ ਅੱਜ ਵੀ ਜਿਉਂਦਾਂ ਹੈ ਜੋ ਕਤਲ ਕਰਨਾਂ ਅੱਜ ਵੀ ਇਕਬਾਲ ਕਰਦਾ ਹੈ । ਇਹ ਕਾਤਲ ਅੱਜ ਵੀ ਅਦਾਲਤੀ ਪਰਬੰਧ ਅੱਗੇ ਹਿੰਦੋਸਤਾਨ ਦੇ ਅੰਨੇ ਬੋਲੇ ਕਾਨੂੰਨ ਅੱਗੇ ਸੱਚ ਬੋਲਣ ਨੂੰ ਤਿਆਰ ਹੈ ਪਰ ਅਦਾਲਤੀ ਢਾਚੇ ਅਤੇ ਵਕੀਲਾਂ ਦੀ ਫੌਜ ਮਾਇਆਂ ਨਾਗਣੀ ਦੀ ਡੰਗੀ ਹੋਈ ਪੈਸੇ ਦੀ ਭੇਂਟ ਚੜਾਏ ਬਿਨਾਂ ਲੋਕ ਹਿੱਤ ਦੇ ਨਾਂ ਤੇ ਕਦੇ ਵੀ ਇਹੋ ਜਿਹੇ ਕੇਸ ਨਹੀਂ ਲੜ ਸਕਦੀ ।
ਇੱਕ ਹੋਰ ਘਟਨਾਂ ਸੁਣੋਂ ਐਮਰਜੰਸੀ ਦੌਰਾਨ ਚੰਦਰ ਸੇਖਰ ਜੋ ਬਾਦ ਵਿੱਚ ਪਰਧਾਨ ਮੰਤਰੀ ਬਣਿਆ ਪਟਿਆਲਾ ਜੇਲ ਵਿੱਚ ਬੰਦ ਸੀ ਨੂੰ ਰਾਤ ਨੂੰ ਇੱਕ ਚਿੱਟੇ ਕੱਪੜਿਆਂ ਵਿੱਚ ਵਿਅਕਤੀ ਦਿਖਾਈ ਦਿੰਦਾਂ ਰਹਿੰਦਾਂ ਸੀ ਜਿਸ ਬਾਰੇ ਉਸ ਦੁਆਰਾ ਕੈਦੀਆਂ ਤੋਂ ਪੁੱਛਿਆਂ ਜਾਂਦਾਂ ਸੀ ਜਿਸ ਬਾਰੇ ਕੈਦੀਆਂ ਨੇ ਦੱਸਿਆਂ ਕਿ ਇਹ ਸੇਵਾ ਸਿੰਘ ਠੀਕਰੀ ਵਾਲੇ ਦੀ ਰੂਹ ਹੈ ਜਿਸ ਬੈਰਕ ਵਿੱਚ ਚੰਦਰ ਸੇਖਰ ਬੰਦ ਸੀ ਇਹ ਬੈਰਕ ਵਿੱਚ ਹੀ ਕਦੇ ਸੇਵਾ ਸਿੰਘ ਰੱਖਿਆਂ ਗਿਆ ਸੀ । ਇਹ ਪਤਾ ਲੱਗਣ ਤੋਂ ਬਾਅਦ ਅਨੇਕਾਂ ਬਾਰ ਚੰਦਰ ਸੇਖਰ ਨਾਅਰੇ ਲਾਉਣ ਲੱਗ ਜਾਂਦਾਂ ਸੀ ਸੀਖ ਮਰੇ ਭੀ ਜੀਤੇਂ ਹੈ ਸੀਖ ਮਰੇ ਭੀ ਜੀਤੇਂ ਹੈ । ਜਦ ਚੰਦਰ ਸੇਖਰ ਦੀ ਰਿਹਾਈ ਹੋਈ ਅਤੇ ਬਾਦ ਵਿੱਚ ਮੰਤਰੀ ਬਣਿਆਂ ਤਾਂ ਪਟਿਆਲੇ ਵਿੱਚ ਸੇਵਾ ਸਿੰਘ ਠੀਕਰੀਵਾਲੇ ਦੇ ਬੁੱਤ ਨੂੰ ਪਟਿਆਲੇ ਲਾਉਣ ਵਾਸਤੇ ਚੰਦਰ ਸੇਖਰ ਨੇ ਹੀ ਹੁਕਮ ਕੀਤਾ ਸੀ ਸਾਇਦ ਉਦਘਾਟਨ ਵੀ । ਪਟਿਆਲੇ ਜੇਲ ਵਿੱਚ ਸੇਵਾ ਸਿੰਘ ਠੀਕਰੀਵਾਲੇ ਦੀ ਰਿਹਾਇਸ ਵਾਲੀ ਸਜਾਇ ਮੌਤ ਦੇ ਕੈਦੀਆਂ ਨੂੰ ਰੱਖਣ ਵਾਲੀ ਬੈਰਕ ਅੱਗੇ 1985 ਤੱਕ ਕੋਈ ਪੁਲੀਸ ਵਾਲਾ ਨਹੀਂ ਕੈਦੀ ਪਹਿਰੇਦਾਰ ਹੀ ਖੜਦੇ ਸਨ ਅੱਜ ਕਲ ਪਤਾ ਨਹੀਂ , ਕਿਉਂਕਿ ਕਹਿੰਦੇ ਨੇ ਪੁਲੀਸ ਮੁਲਾਜਮ ਡਰਦੇ ਸਨ ਜਿਸ ਬਾਰ ਅਨੇਕ ਕਹਾਣੀਆਂ ਹਨ ।
ਇਸ ਤਰਾਂ ਦਾ ਹੀ ਇੱਕ ਹੋਰ ਅਚੰਭਾਂ ਦੇਖਿਆਂ ਹੈ ਜਦ ਮੇਰਾ ਇੱਕ ਨਜਦੀਕੀ ਰਿਸਤੇਦਾਰ ਬੋਰ ਵਾਲੇ ਪੰਜਾਹ ਫੁੱਟ ਡੂੰਘੇ ਟੋਏ ਵਿੱਚ ਜਾ ਡਿੱਗਿਆ ਜਿਸ ਦੀ ਰੀੜ ਦੀ ਹੱਡੀ ਤੀਸਰੇ ਮਣਕੇ ਤੋਂ ਟੁੱਟ ਗਈ । ਡੀ ਅੰਮ ਸੀ ਦੇ ਮਸਹੂਰ ਨਿਉਰੋ ਸਰਜਨ ਨੇ ਅਪਰੇਸਨ ਤੋਂ ਬਾਅਦ ਨੈਗੇਟਿਵ ਰਿਜਲਟ ਦੱਸਿਆਂ ਅਤੇ ਕਿਹਾ ਕਿ ਇਸਨੂੰ ਹੁਣ ਲੱਤਾ ਕੱਟ ਦੇਣ ਤੇ ਵੀ ਤਕਲੀਫ ਨਹੀਂ ਹੋਵੇਗੀ । ਐਮ ਆਰ ਆਈ ਦਾ ਰਿਜਲਟ ਵੀ ਨੈਗੇਟਿਵ ਆਇਆਂ । ਅਪਰੇਸਨ ਦੇ ਦੋ ਸਾਲ ਬਾਅਦ ਜਦ ਉਸ ਡਾਕਟਰ ਕੋਲ ਦੁਬਾਰਾ ਚੈਕ ਕਰਵਾਇਆ ਗਿਆਂ ਉਹਨਾਂ ਦੇ ਕਹਿਣ ਅਨੁਸਾਰ ਪਰ ਤਦ ਤੱਕ ਸਾਡਾ ਮਰੀਜ ਲੱਤਾਂ ਸਹਾਰੇ ਤੁਰਨ ਵੀ ਲੱਗ ਗਿਆ ਸੀ । ਜਦ ਡਾਕਟਰ ਨੂੰ ਪੁੱਛਿਆ ਗਿਆਂ ਕਿ ਤੁਸੀ ਤਾਂ ਇੱਥੋਂ ਤੱਕ ਕਿਹਾ ਸੀ ਇਸਦੀਆਂ ਲੱਤਾਂ ਕਦੇ ਦਰਦ ਮਹਿਸੂਸ ਵੀ ਨਹੀਂ ਕਰਨਗੀਆਂ ਤਦ ਡਾਕਟਰ ਦਾ ਜਵਾਬ ਸੀ ਸਾਡੇ ਨਾਲੋਂ ਵੱਡਾ ਡਾਕਟਰ ਰੱਬ ਹੈ ਅਤੇ ਮੈਂ ਤਾਂ ਇਹ ਸੋਚਦਾ ਹਾਂ ਕਿ ਇਹ ਹਾਲੇ ਜਿਉਂਦਾਂ ਵੀ ਬੈਠਾ ਹੈ । ਉਹ ਨੌਜਵਾਨ ਪੰਦਰਾਂ ਸਾਲਾਂ ਬਾਦ ਅੱਜ ਵੀ ਚੜਦੀਆਂ ਕਲਾਂ ਵਿੱਚ ਤੰਦਰੁਸਤ ਹੈ ਅਤੇ ਥੋੜੇ ਸਹਾਰੇ ਦੀ ਮੱਦ ਨਾਲ ਚੱਲ ਫਿਰ ਸਕਦਾ ਹੈ ।
ਤਰਕਸੀਲ ਬਣਕੇ ਭਾਵੇਂ ਅਸੀਂ ਕਿੰਨੇਂ ਵੀ ਆਧੁਨਿਕ ਹੋਣ ਦਾ ਦਾਅਵਾ ਕਰੀ ਜਾਈਏ ਜਾਂ ਅਖੌਤੀ ਵਿਗਿਆਂਨ ਦੇ ਨਾਂ ਤੇ ਸੱਚ ਤੋਂ ਮੁਨਕਰ ਹੋਈ ਜਾਈਏ ਪਰ ਜਿੰਦਗੀ ਜਿਉਂਦਿਆਂ ਅਨੇਕਾਂ ਵਰਤਾਰੇ ਦੇਖ ਸਕਦੇ ਹਾਂ ਜੋ ਮਨੁਖੀ ਦਿਮਾਗ ਦੀ ਪਕੜ ਤੋਂ ਬਾਹਰ ਵਾਪਰਦੇ ਹਨ । ਨੀਵੇਂ ਪਾਸੇ ਜਾਣ ਵਾਲਾ ਅਰਬਾਂ ਟਨ ਪਾਣੀ ਅਸਮਾਨ ਵਿੱਚੋਂ ਡਿਗਦਾ ਦੇਖਦੇ ਹਾਂ । ਗੜਿਆਂ ਦੇ ਰੂਪ ਵਿੱਚ ਬਰਫ ਦੇ ਢੇਰ ਧਰਤੀ ਤੇ ਆ ਡਿੱਗਦੇ ਹਨ। ਬੇਸੁਆਦੀ ਮਿੱਟੀ ਅਰਬਾਂ ਟਨ ਖੰਡ ਪੈਦਾ ਕਰੀ ਜਾ ਰਹੀ ਹੈ । ਦੁਨੀਆਂ ਦਾ ਹਰ ਸੁਆਦ ਗਰਮੀ ਅਤੇ ਮਿੱਟੀ ਦੇ ਮੇਲ ਵਿੱਚੋਂ ਪੈਦਾ ਹੋ ਰਿਹਾ ਹੈ । ਮਨੁਖ ਕੁਦਰਤ ਦੇ ਥੋੜੇ ਜਿਹੇ ਭੇਦ ਸਮਝ ਕੇ ਲੱਖ ਖੁਦਾ ਹੋਣ ਦੇ ਦਾਅਵੇ ਕਰੀ ਜਾਵੇ ਪਰ ਕੁਦਰਤ ਦੇ ਅਣਗਿਣਤ ਭੇਦ ਫਿਰ ਵੀ ਸਦਾ ਹੀ ਛੁਪੇ ਰਹਿਣਗੇ । ਜਦ ਵੀ ਸਮਝਦਾਰ ਕੁਦਰਤ ਦਾ ਕੋਈ ਨਵਾਂ ਕਿ੍ਰਸਮਾ ਵਾਪਰਦਾ ਦੇਖਦਾ ਹੈ ਤਦ ਉਹ ਕਹੇ ਬਿਨਾਂ ਨਹੀਂ ਰਹਿ ਸਕਦਾ ਕਿ ਕੌਣ ਜਾਣੈ ਗੁਣ ਤੇਰੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ
ਅੱਜ ਜਨਮਦਿਨ 'ਤੇ ਵਿਸ਼ੇਸ਼ - ਰਬੀ ਰੂਹ ਦੇ ਮਾਲਕ ਸੰਤ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਵਾਲੇ
13 ਅਪ੍ਰੈਲ ਵਿਸਾਖੀ ਵਾਲੇ ਦਿਨ 1938 ਨੂੰ ਸੰਤ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਨੇ ਪਿਤਾ ਸਾਧੂ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਨੂੰ ਭਾਗ ਲਾਏ। ਆਪ ਜੀ ਦੀ ਜਨਮ ਭੂਮੀ ਸਿਹੋੜਾ ਸਾਹਿਬ ਹੈ। ਆਪ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲੇ ਪੂਰਨ ਮਨੁੱਖ ਦੇ ਤੌਰ 'ਤੇ ਵਿਚਰਦੇ ਸਨ ਅਤੇ ਧਾਰਮਿਕ ਰੁੱਚੀਆਂ ਦਾ ਮਾਲਕ ਸਨ। ਸੰਤ ਮਹਾਂਪੁਰਖਾਂ ਦੀ ਸੰਗਤ ਕਰਨਾ ਆਪ ਦੀ ਰੋਜ਼-ਮੱਰਾ ਦੀ ਜ਼ਿੰਦਗੀ ਦਾ ਹੱਸਾ ਸੀ। ਸਿੱਖ ਧਰਮ ਦਾ ਪ੍ਰਚਾਰ ਆਪ ਵੱਲੋਂ ਵੱਡੇ ਪੱਧਰ 'ਤੇ ਕੀਤਾ ਗਿਆ। ਸੰਤ ਬਾਬਾ ਬਲਵੰਤ ਸਿੰਘ ਜੀ ਵੱਲੋਂ 21 ਕਾਲਜਾਂ ਦਾ ਨਿਰਮਾਣ ਕਰਵਾਇਆ ਗਿਆ। ਕਈ ਹਜ਼ਾਰ ਨਿਸ਼ਾਨ ਸਾਹਿਬ ਆਪ ਜੀ ਦੀ ਸਰਪ੍ਰਸਤੀ ਹੇਠ ਬਣਵਾਏ ਗਏ। ਕਿੰਨੀਆਂ ਹੀ ਗੁਰਦੁਆਰਾ ਸਾਹਿਬ ਦੀਆਂ ਆਲੀਸ਼ਾਨ ਇਮਾਰਤਾਂ ਬਣਾਉਣ ਦਾ ਸੁਭਾਗ ਸਿਰਫ਼ ਤੇ ਸਿਰਫ਼ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ ਹੈ। ਕਿੱਡੀ ਵੱਡੀ ਗੱਲ ਹੈ ਕਿ ਇਨ•ਾਂ ਮਹਾਂਪੁਰਖਾਂ ਵੱਲੋਂ ਵੱਡੇ-ਵੱਡੇ ਕਾਰਜ ਕਰਨ ਦੇ ਨਾਲ-ਨਾਲ ਲੱਗਭੱਗ 25 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜੇ ਚੜ•ਾਇਆ ਗਿਆ ਤੇ ਚੜ•ਾਇਆ ਜਾ ਰਿਹਾ ਹੈ। ਜੋ ਕੁਝ ਸ਼੍ਰੋਮਣੀ ਕਮੇਟੀ ਨਹੀਂ ਕਰ ਸਕੀ, ਉਹ ਸੰਤ ਬਾਬਾ ਬਲਵੰਤ ਸਿੰਘ ਜੀ ਕਰ ਰਹੇ ਹਨ। ਪੰਜਾਬ ਦੇ ਨਾਲ-ਨਾਲ ਹੋਰ ਸੂਬਿਆਂ ਦੇ ਅੰਦਰ ਵੀ ਸਿੱਖੀ ਦਾ ਝੰਡਾ ਬੁਲੰਦ ਰੱਖਣ ਦੀ ਕੋਸ਼ਿਸ਼ ਹਰ ਸਮੇਂ ਇਨ•ਾਂ ਮਹਾਂਪੁਰਖਾਂ ਦੀ ਰੂਹ ਦਾ ਹਿੱਸਾ ਹੈ। ਕਿੰਨੇ ਹੀ ਸੂਬਿਆਂ ਅੰਦਰ ਸੰਤ ਬਾਬਾ ਬਲਵੰਤ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ ਅਤੇ ਕਾਲਜਾਂ ਦੀ ਸਥਾਪਨਾ ਕੀਤੀ ਗਈ ਅਤੇ ਸੰਗਤਾਂ ਦੇ ਰਹਿਣ ਲਈ ਮੁਫ਼ਤ ਰੈਣ-ਬਸੇਰੇ ਸ਼ੁਰੂ ਕਰਵਾਏ ਗਏ। ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ•ੇ ਅੰਦਰ ਸਰਬ-ਧਰਮ ਪੀਠ ਬਣਵਾਇਆ। ਹੋਰਾਂ ਧਰਮਾਂ ਦੇ ਸਤਿਕਾਰ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ। ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਦੇ ਹਜ਼ੂਰੀ ਸੇਵਕ ਸ. ਮਨਜੀਤ ਸਿੰਘ ਗਰੇਵਾਲ ਦੱਸਦੇ ਨੇ ਕਿ ਜਦੋਂ ਆਪ ਜੀ ਕੀਰਤਨ ਕਰਦੇ ਹਨ ਤਾਂ ਸਾਰੇ ਵਰਗਾਂ ਦੇ ਲੋਕ ਇਨ•ਾਂ ਦੇ ਕੀਰਤਨ ਦਾ ਆਨੰਦ ਮਾਣਦੇ ਹਨ। ਪਤਾ ਨਹੀਂ ਕਿੰਨੀਆਂ ਬੰਜਰ ਪਈਆਂ ਜ਼ਮੀਨਾਂ ਅਤੇ ਜੰਗਲ ਸੰਤ ਮਹਾਂਪੁਰਖਾਂ ਵੱਲੋਂ ਆਬਾਦ ਕੀਤੇ ਗਏ ਹਨ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹਰ ਰੋਜ਼ ਸਿੱਧਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਨਤਮਸਤਕ ਹੁੰਦੀ ਹੈ। ਭਾਵੇਂ ਆਪ ਵੱਲੋਂ ਸ਼ਹੀਦਾ ਦੀ ਧਰਤੀ ਸ੍ਰੀ ਫ਼ਤਹਿਗੜ• ਸਾਹਿਬ ਵਿਖੇ ਸੰਗਤਾਂ ਦੇ ਨਾਲ ਵਚਨ ਬਿਲਾਸ ਕੀਤੇ ਜਾਂਦੇ ਨੇ ਤੇ ਗੁਰਬਾਣੀ ਰਾਹੀਂ ਸੰਗਤ ਦੇ ਜੀਵਨ ਸਫ਼ਲ ਕਰਨ ਦੀ ਕਾਮਨਾ ਕੀਤੀ ਜਾਂਦੀ ਹੈ।ਆਓ ਸਾਰੇ 14 ਅਪ੍ਰੈਲ ਵਾਲੇ ਦਿਨ ਸ੍ਰੀ ਸਿੱਧਸਰ ਸਾਹਿਬ ਸਿਹੋੜਾ ਦੀ ਪਵਿੱਤਰ ਧਰਤੀ 'ਤੇ ਮਹਾਂਪੁਰਖਾਂ ਦਾ ਜਨਮ ਦਿਨ ਮਨਾਈਏ ਅਤੇ ਆਪਣਾ ਜੀਵਨ ਲੇ ਖੇ ਲਾਈਏ ਅਤੇ ਉਹਨਾਂ ਦੇ ਅਣਮੁੱਲੇ ਵਿਚਾਰ ਸਰਵਣ ਕਰ ਸਕੀਏ। ਇਹੀ ਹਰ ਮਨੁੱਖ ਦੀ ਸੋਚ ਹੋਣੀ ਚਾਹੀਦੀ ਹੈ।
-ਜਗਰੂਪ ਸਿੰਘ ਜਰਖੜ
ਤੇਰੇ ਰਾਹਾਂ ਵਿੱਚ ਖੁੱਦ ਨੂੰ
ਤੇਰੇ ਰਾਹ ਵਿੱਚ ਖੁੱਦ ਨੂੰ ਮਿਟਾਣ ਆਇਆ ਹਾਂ ।
ਗੁਲਾਬੀ ਜਿਸਮਾਂ ਦੀ ਮਿੱਟੀ ਛਾਣ ਆਇਆ ਹਾਂ । ।
ਸੱਜਣ ਦੁਸ਼ਮਣ ਦੀ ਮੈਨੂੰ ਨਾ ਪਰਖ ਹੋਈ ,
ਐਸ ਦੁਨੀਆ ਦੀ ਬੇਰੁਖ਼ੀ ਮਾਣ ਆਇਆ ਹਾਂ ।
ਸ਼ਾਇਦ ਕੋਈ ਮਿਲ ਜਾਵੇ , ਉੱਚਾ ਖਿਆਲ ,
ਤੇਰੇ ਦਰ ਤੇ ਹਸਤੀ ਮਿਟਾਣ ਆਇਆ ਹਾਂ ।
ਹਰ ਹਸਰਤ ਮੋਈ ਐ ! ਬਾਗ-ਏ-ਬਹਾਰ ,
ਫ਼ਿਤਰਤ ਮੋਸਮ ਦੀ ਪਛਾਣ ਆਇਆ ਹਾਂ ।
ਪਤਾ ਹੈ ! ਆਖ਼ਿਰ ਮੈਂ ਹੀ ਫ਼ਨਾਹ ਹੋਣਾ ,
ਫੇæਰ ਵੀ ਮਿੱਠਾ ਮੁਹਰਾ ਖਾਣ ਆਇਆ ਹਾਂ ।
- ਐਸ ਸੁਰਿੰਦਰ -
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ

ਸਾਹਿਤ ਸੇਵੀ,ਸਮਾਜ ਸੇਵੀ,ਮਿੱਠ ਬੋਲੜਾ ਬਲਜੀਤ ਬਡਵਾਲ ਦੀਆਂ ਸਾਹਤਿ ਚ ਨਵੀਆਂ ਪੈਂੜਾਂ-ਡਾ ਅਮਰੀਕ ਸਿੰਘ ਕੰਡਾ
ਮੇਰਾ ਇਹ ਮੰਨਨਾ ਹੈ ਅੱਜ ਦੇ ਪਦਾਰਥਵਾਦੀ ਯੁੱਗ ਚ ਚੰਗੀ ਸੋਚ ਵਾਲੇ ਬਹੁਤ ਘੱਟ ਬੰਦੇ ਰਹਿ ਗਏ ਹਨ । ਸ਼ਾਇਦ ਇਹਨਾਂ ਚੰਦ ਕੁ ਚੰਗੀ ਸੋਚ ਸੇਵਾ ਵਾਲੇ ਬੰਦਿਆਂ ਕਰਕੇ ਇਹ ਦੁਨੀਆ ਬਚੀ ਹੋਈ ਹੈ । ਜਿਹੜੇ ਬਿਨਾਂ ਕੋਈ ਸਵਾਰਥ ਬੇਝਿਜਕ ਸਮਾਜ ਸੇਵਾ ਕਰਦੇ ਨੇ । ਮੈਂ ਬਹੁਤ ਖੁਸ਼ਕਿਸਮਤ ਚੰਗੇ ਭਾਗਾਂ ਵਾਲਾ ਹਾਂ ਕਿ ਇਹੋ ਜਿਹੇ ਚੰਗੇ ਮਿੱਤਰ ਮੇਰੀ ਦੋਸਤਾਂ ਦੀ ਲਿਸਟ ਚ ਹਨ । ਕਹਿੰਦੇ ਨੇ ਇੱਕ ਚੰਗਾ ਦੋਸਤ ਸਭ ਤੋˆ ਨਜ਼ਦੀਕੀ ਰਿਸ਼ਤੇਦਾਰ ਤੋਂ ਵੱਧ ਹੁੰਦਾ ਹੈ । ਇਕ ਚੰਗਾ ਮਿੱਤਰ ਦੋ ਸਰੀਰਾˆ ਵਿਚ ਇਕ ਆਤਮਾ ਦੇ ਸਮਾਨ ਹੁੰਦਾ ਹੈ । ਉਸ ਬਹੁਤ ਸੱਚੀ ਸੁੱਚੀ ਆਤਮਾ ਦਾ ਨਾਮ ਸ੍ਰ ਬਲਜੀਤ ਬਡਵਾਲ ਹੈ । ਮੈਂ ਇਹੋ ਜਿਹੀ ਚੰਗੀ ਰੂਹ ਨੂੰ ਫੇਸਬੁੱਕ ਤੇ ਜਾਂ ਟੈਲੀਫੋਨ ਤੇ ਮਿਲਿਆ ਹਾਂ ਇਹਨਾਂ ਨਾਲ ਗੱਲਾਂ ਕੀਤੀਆਂ ਨੇ ਬਹੁਤ ਆਨੰਦਮਈ ਬਹੁਤ ਮਹੱਤਵਪੂਰਨ,ਸਮਾਜਸੇਵੀ,ਗੱਲਾਂ ਹੀ ਸੁਨਣ ਨੂੰ ਮਿਲਦੀਆਂ ਨੇ । ਮਾਤਾ ਨਰਿੰਦਰ ਕੌਰ ਦੀ ਕੁੱਖੋਂ ਪਿਤਾ ਸ੍ਰ ਹਰਭਜਨ ਸਿੰਘ ਬਡਵਾਲ ਜੀ ਦੇ ਘਰ ਨੰਗਲ ਵਿਖੇ ਹੋਇਆ । ਬਲਜੀਤ ਬਡਵਾਲ ਜੀ ਦੇ ਖੁਨ ਚ ਹੀ ਸਮਾਜ ਸੇਵਾ ਹੈ ਚਾਹੇ ਆਪ ਜੀ ਦੇ ਦਾਦਾ ਜੀ ਮਹਿੰਗਾ ਸਿੰਘ ਬਡਵਾਲ ਜਾਂ ਆਪ ਜੀ ਦੇ ਪਿਤਾ ਸ੍ਰ ਹਰਭਜਨ ਸਿੰਘ ਬਡਵਾਲ ਜਿੰਨਾਂ ਨੇ ਸਮਾਜ ਸੇਵਾ ਲਈ ਸਮਰਪਤ ਹਨ । ਪ੍ਰਵਾਸੀ ਪੰਜਾਬੀ ਫਰੈਂਡਜ਼ ਕੱਲਬ ਨੰਗਲ ਡੈਮ ਦੀ ਸਥਾਪਨਾ ਸੰਨ 2003 ਈ ਵਿਚ ਸ੍ਰ ਮਹਿੰਗਾ ਸਿੰਘ ਬਡਵਾਲ ਸਮਾਜ ਸੇਵੀ ਦੇ ਪੁੱਤਰ ਸ੍ਰ ਹਰਭਜਨ ਸਿੰਘ ਬਡਵਾਲ ਅਤੇ ਉਹਨਾਂ ਦੇ ਸੁਪੱਤਰ ਸ੍ਰ ਬਲਜੀਤ ਸਿੰਘ ਬਡਵਾਲ ਦੁਆਰਾ ਸਭ ਤੋਂ ਪਹਿਲਾਂ ਨੰਗਲ ਸਥਿਤ ਟੀ.ਬੀ. ਹਸਪਤਾਲ ਚ ਮਰੀਜ਼ਾਂ ਨੂੰ ਘਿਉ,ਬੋਰਨਵੀਟਾ,ਚਵਨਪ੍ਰਾਸ,ਬਦਾਮ,ਫਲ ਫਰੂਟ ਤੇ ਜੋ ਜਿਸਨੂੰ ਜਰੂਰਤ ਅਨੁਸਾਰ ਵੰਡ ਕੇ ਸਮਾਜ ਸੇਵਾ ਨੂੰ ਲਗਾਤਾਰ ਬਰਕਰਾਰ ਰੱਖਿਆ । ਆਪਣੀ ਇਸ ਮਾਨਵਤਾ ਦੀ ਕੜੀ ਨੂੰ ਅੱਗੇ ਤੋਰਦਿਆਂ ਸਰਕਾਰੀ ਸਕੂਲਾਂ ਚ ਵਰਦੀਆਂ,ਬੂਟ,ਜਰਾਬਾਂ,ਬਸਤੇ ਕਿਤਾਬਾਂ ਕਾਪੀਆਂ ਵੰਡ ਕੇ ਸੇਵਾ ਚ ਹਿੱਸਾ ਪਾਉਦੇਂ ਹੀ ਰਹਿੰਦੇ ਨੇ । ਇਸ ਸੰਸਥਾ ਨੂੰ ਕਿਸੇ ਜਾਣਾ ਪਹਿਚਾਣ ਦੀ ਜਰੂਰਤ ਨਹੀਂ ਪਰ ਜਿਵੇਂ ਕਹਿੰਦੇ ਨੇ ਸੂਰਜ ਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਚੜ ਗਿਆ ਹੈ ਉਸਦੀ ਇੱਕ ਛੋਟੀ ਜਿਹੀ ਲਿਸ਼ਕੋਰ ਹੀ ਦੱਸ ਦਿੰਦੀ ਹੈ ਕਿ ਸਵੇਰ ਹੋ ਗਈ । ਬਲਜੀਤ ਬਡਵਾਲ ਜੀ ਸਮਾਜ ਸੇਵਾ ਚ ਹਮੇਸ਼ਾਂ ਦੋ ਕਦਮ ਅੱਗੇ ਹੀ ਨੇ ਚਾਹੇ ਹਰ ਸਾਲ ਬੱਚਿਆਂ ਦੇ ਸੁੰਦਰ ਲਿਖਾਈ/ਭਾਸ਼ਣ,ਕਵਿਤਾ/ਪੇਟਿੰਗ ਮੁਕਾਬਲੇ ਕਰਵਾਉਣੇ । ਗਰੀਬਾਂ ਨੂੰ ਅਨਾਜ ਤੇ ਜਰੂਰਤਮੰਦ ਨੂੰ ਚੀਜ਼ਾਂ ਦੇਣੀਆਂ ਹਰ ਸਾਲ ਸਰਕਾਰੀ ਜਨਤਕ ਪਾੲ੍ਰੀਵੇਟ ਖਾਲੀ ਸਥਾਨਾਂ ਤੇ ਰੁੱਖ ਲਗਾਉਣੇ,ਹਰਿਆਲੀ ਨੂੰ ਸਹਿਯੋਗ ਦੇਣਾ । ਹਰ ਮਨੁੱਖ ਨੂੰ ਇੱਕ ਰੁੱਖ ਲਾਉਣ ਲਈ ਉਤਸਾਹਿਤ ਕਰਨਾ । ਰੁਖਾਂ ਨੂੰ ਲਗਾਈ ਜਾਉ,ਮਨੁੱਖਾਂ ਨੂੰ ਹਸਾਈ ਜਾਉ ਜਿਂਵੇ ਜਿੰਦਗੀ ਜ਼ਹਿਰ ਨਹੀਂ,ਜਿੰਦਗੀ ਨਹਿਰ ਨਹੀਂ ਵਿਚਾਰ ਲੈ ਕੇ ਵਿਚਰਨਾ ਹਰ ਹਫਤੇ ਅੱਖਾਂ ਦਾ ਮੁਫਤ ਕੈਂਪ ਲਗਾਉਣਾ ਸ2012 ਨੂੰ ਕਲਬ ਰਜਿ ਕਰਵਾ ਲਿਆ ਸੱਤ ਮੈਂਰਾਂ ਨੂੰ ਨਾਮਕਰ ਲਿਆ ਸੰਨ 2013 ਵਿਚ ਨਾਟਕਕ ਸ੍ਰ ਗੁਰਸ਼ਰਨ ਸਿੰਘ ਯਾਦਗਰ ਪਾ ਸਭਿਆਚਾਰ ਸਮਾਗਮ ਕਰਵਾਇਆ ਗਿਆ ਜਿਸ ਵਿਚ ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ ਤੇ ਉਹਨਾਂ ਦੀਆਂ ਦੋਨੋ ਧੀਆਂ ਨੇ ਸਮੂਲੀਅਤ ਕੀਤੀ ਤੇ ਬੁੱਧੀਜੀਵੀ ਵਰਗ ਨੇ ਨਵੀਆਂ ਪੈੜਾਂ ਨਾਂ ਦਾ ਮੈਗਜੀਨ ਸ਼ੁਰੂ ਕੀਤਾ । ਜਿਸਦੀ ਸਾਹਿਤਿਕ ਖੇਤਰ ਵਿਚ ਬਹੁਤ ਚਰਚਾ ਹੈ । ਨਵੀਆਂ ਪੈਂੜਾਂ ਤੇ ਬਹੁਤ ਸਾਰੇ ਲੇਖਕਾਂ ਬੁੱਧੀਜੀਵੀਆਂ ਨੇ ਸਾਹਿਤਿਕ ਸਫਰ ਸ਼ੁਰੂ ਕਰ ਦਿੱਤਾ ਹੈ ।
ਸਾਲ 2014 ਚ ਕਰਵਾਏ ਗਏ ਦੂਸਰੇ ਸਭਿਆਚਾਰ ਸਮਾਗਮ ਵਿਚ ਸੁਰੀਜਤ ਪਾਤਰ ਸੁਖਵਿੰਦਰ ਅੰ੍ਰਿਤ,ਦਰਸ਼ਨ ਬੁੱਟਰ,ਡਾ ਰੁਬੀਨਾ ਸਬਨਮ ਅਤੇ ਡਾ ਰਸਿਦ ਮੁੰਹਮਦ ਇਰਸ਼ਾਦ,ਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਸਲਾਘਾਯੋਗ ਰਹੀਆਂ ।
ਬਲਜੀਤ ਬਡਵਾਲ ਜੀ ਦੇ ਕੁੱਝ ਵਿਚਾਰ ਫੇਸਬੁੱਕ ਤੇ ਤਾˆ ਚੈਟਿੰਗ ਕਰਦੇ ਹਾˆ ਲਾਈਕ ਕਰਦੇˆ ਹਾˆ ਅਸਲ ਜਿੰਦਗੀ ਜਦੋˆ ਅਸੀˆ ਰੂਬਰੂ ਹੁੰਦੇ ਹਾˆ ਤਾˆ ਬਹੁਤ ਸਾਰੀਆˆ ਅਸਲੀਅਤਾˆ ਸਾਹਮਨੇ ਆਉˆਦੀਆˆ ਹਨ । ਫੇਸਬੁੱਕ ਤੇ ਜਿਆਦਤਾਰ ਲੋਕ ਚੇਤਨ ਲੋਕ ਨੇ,ਜਾਗਦੇ ਲੋਕ ਨੇ । ਜੇ ਇਹ ਫੇਸਬੁੱਕ ਵਾਲੇ ਜਾਗਦੇ ਚੇਤਨ ਲੋਕ ਇੱਕਠੇ ਹੋ ਜਾਣ ਜੇ ਉਹ ਪੰਜਾਬ ਫੇਸਬੁੱਕ ਐਸੋਸੀਏਸ਼ਨ ਬਣਾ ਲੈਣ ਤਾˆ ਉਹ ਸਮਾਜ ਲਈ ਕੀ ਕੁੱਛ ਕਰ ਸਕਦੇ ਹਨ ਆਉ ਜਰਾ ਕੁ ਜਾਣੀਏ…?
ਸਾਈਬਰ ਕਰਾਈਮ ਨਕਲੀ ਆਈਡੀਆˆ ਤੇ ਸ਼ਕਾਇਤਾˆ---ਸਭ ਤੋˆ ਪਹਿਲਾˆ ਨਕਲੀ ਆਈਡੀਆˆ ਵਾਲਿਆˆ ਦੀ ਤੁਸੀˆ ਸਕਾਇਤ ਕਰ ਸਕਦੇ ਹੋ । ਇਸਦੇ ਆਈ.ਜੀ. ਸਾਈਬਰ ਕਰਾਈਮ ਚੰਡੀਗੜ ਨੂੰ ਸ਼ਕਾਇਤ ਕਰ ਸਕਦੇ ਹੋ । ਤੁਸੀˆ ਆਪਣੇ ਜਿਲੇ ਚ ਬਣੇ ਸਾਈਬਰ ਕਰਾਈਮ ਦੇ ਥਾਣੇ ਚ ਵੀ ਰਿਪੋਰਟ ਕਰ ਸਕਦੇ ਹੋ । ਸਾਈਬਰ ਕਰਾਈਮ ਬਹੁਤ ਵੱਡਾ ਜੁਲਮ ਹੈ ਇਸਨੂੰ ਬਹੁਤ ਸਾਰੇ ਲੋਕ ਲਾਈਟਲੀ ਲੈ ਲੈˆਦੇ ਨੇ । ਕਿਰਪਾ ਕੇ ਕਿਸੇ ਵੀ ਫੋਟੋ ਨੂੰ ਸ਼ੇਅਰ ਕਰਨ ਤੋˆ ਪਹਿਲਾˆ ਸੋਚ ਸਮਝ ਲਉਇਹ ਕੀ ਕੋਈ ਸਰਾਰਤ ਵੀ ਹੋ ਸਕਦੀ ਹੈ । ਆਪਣੇ ਬੱਚਿਆ ਦੀ ਜੇ ਤੁਸੀˆ ਆਈ.ਡੀ ਬਣਾਈ ਹੈ ਤਾˆ ਉਹਨਾˆ ਨੂੰ ਸਮਝਾਉ ਬਿਨਾˆ ਜਾਣ ਪਛਾਣ ਤੋˆ ਕਿਸੇ ਨੂੰ ਫੇਸਬੁੱਕ ਫਰਿੰਡ ਨਾ ਬਣਾਉ । ਸਾਈਬਰ ਕਰਾਈਮ ਦਿਨ ਦੁਗਨੀ ਰਾਤ ਅਠੁਗਨੀ ਤੱਰਕੀ ਕਰ ਰਿਹਾ ਹੈ ਰਾ ਸੰਭਲ ਜਾਉ ਹੋਰ ਨਾ ਹਾਸੇ ਦਾ ਤਮਾਸ਼ਾ ਬਣ ਜਾਵੇ ।
ਬਾਬਾ ਬਾਦ,ਪਾਖੰਡ ਵਾਦ ਨੂੰ ਨਕੇਲ-ਸਭ ਤੋˆ ਪਹਿਲਾˆ ਸਾਰੇ ਫੇਸਬੁੱਕ ਫਰਿੰਡ ਇੱਕਠੇ ਹੋ ਕੇ ਹਰ ਜਿਲੇ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੂੰ ਲਿਖਤੀ ਸ਼ਕਾਇਤ ਕਰਨ ਤਾˆ ਜਿਹੜੇ ਆਮ ਭੋਲੇ ਭਾਲੇ ਲੋਕ ਇਹਨਾˆ ਠੱਗ ਬਾਬਿਆˆ ਪੰਡਤਾˆ ਕੋਲੋˆ ਠੱਗੇ ਜਾˆਦੇ ਨੇ ਉਹਨਾˆ ਤੇ ਸਖਤ ਤੋˆ ਸਖਤ ਕਾਰਵਾਈ ਹੋ ਸਕੇ ।“”
ਧਰਮਾˆ ਨੂੰ ਛੱਡੋ,ਕਰੋ ਵਿਕਾਸ ਦੀ ਗੱਲ----ਸਾਨੂੰ ਸਾਰੇ ਦੋਸਤਾˆ ਨੂੰ ਧਰਮਾˆ ਦੀਆˆ ਲੜਾਈਆˆ ਛੱਡ ਕੇ ਸਾਡੇ ਸੂਬੇ ਦਾ ਵਿਕਾਸ ਕਿਵੇˆ ਹੋ ਸਕਦਾ ਹੈ ਇਸ ਬਾਰੇ ਲਿਖੋ ਇਸ ਬਾਰੇ ਆਪਣੇ ਵਿਚਾਰ ਦਿਉ ਜਿਸ ਨਾਲ ਸਰਬਤ ਦਾ ਭਲਾ ਹੋਵੇ । ਕਿਉˆਕਿ ਦੋਸਤੋ ਸਾਡੇ ਕੋਲ ਨਫ਼ਰਤ ਸਿਖਾਉਣ ਵਾਲੇ ਬਹੁਤ ਸਾਰ ਧਰਮ ਹਨ ਪਰ ਇੱਕ ਦੂਜੇ ਨੂੰ ਪਿਆਰ ਸਿਖਾਉਣ ਵਾਲੇ ਬਹੁਤ ਘੱਟ ਹਨ । ਧਰਮ ਆਮ ਲੋਕਾˆ ਲਈ ਅਫੀਮ ਹੈ ।
ਇੱਕ ਰੁਖ ਸੌ ਸੁੱਖ-ਇੱਕ ਰੁਖ ਸੋ ਸੁਖ ਮੇਰਾ ਖਿਆਲ ਹੈ ਕਿ ਇਹੋ ਜਿਹਾ ਪੈਕਜ਼ ਸ਼ਾਇਦ ਦੁਨੀਆ ਤੇ ਕਿਤੇ ਵੀ ਨਹੀˆ ਮਿਲਣਾ । ਇੱਕ ਰੁੱਖ ਲਗਾਉਣ ਨਾਲ ਸੌ ਸੁੱਖ ਮਿਲਦੇ ਹੋਣ ।ਗਲੋਬਿਲ ਵਾਰਮਿੰਗ ਖਤਮ ਹੋ ਸਕਦੀ ਹੈ । ਸ਼ਾਇਦ ਕਈ ਮਿੱਤਰਾˆ ਨੂੰ ਇਹ ਪਤਾ ਨਹੀˆ ਹੈ ਕਿ ਅਸੀˆ ਹਰ ਰੋਜ਼ ਲੱਗਭੱਗ ਆਕਸੀਜ਼ਨ ਦੇ ਤਿੰਨ ਸੈਲੰਡਰਾˆ ਜਿੰਨਾˆ ਸਾਹ ਲੈˆਦੇ ਹਾˆ । ਇੱਕ ਸੈਲੰਡਰ 700 ਰੁਪਏ ਦਾ ਆਉˆਦਾ ਹੈ ਤੇ ਹਰ ਰੋਜ ਅਸੀˆ ਰਿੲੱਕੀ ਸੋ ਰੁਪਏ ਦੀ ਕੁਦਰਤ ਤੋˆ ਮੁਫਤ ਆਕਸੀਜਨ ਲੈˆਦੇ ਹਾˆ ਤੇ ਸਾਲ ਚ ਇਹ ਆਕਸੀਜਨ ਦਾ ਸਾਨੂੰ ਬਿੱਲ ਦੇਣਾ ਪੈ ਜਾਵੇ ਤਾˆ ……? ਸ਼ਾਲ ਚ ਅਸੀˆ ਸੱਤ ਲੱਖ ਪੈˆਹਠ ਹਜ਼ਾਰ ਰੁਪਏ ਦੀ ਕੁਦਰਤ ਤੋˆ ਮੁਫਤ ਆਕਸੀਜਨ ਲੈˆਦੇ ਹਾˆ ਮੇਰੀ ਸਾਰੇ ਦੋਸਤਾˆ ਨੂੰ ਬੇਨਤੀ ਹੈ ਕਿ ਆਪਣੇ ਹਰ ਜਨਮ ਦਿਨ ਤੇ ਇੱਕ ਪੌਦਾ ਜਰੂਰ ਲਾਇਆ ਕਰੋ ਤੇ ਇੱਕ ਕੋਸ਼ਿਸ਼ ਕਰਿੳਾ ਕਰੋ ਕਿ ਪਿੱਪਲ ਜਰੂਰ ਲਾਉ ਕਿਉˆਕਿ ਦੁਨੀਆ ਚ ਪਿਪੱਲ ਹੀ ਇਕ ਇਹੋ ਜਿਹਾ ਦਰੱਖਤ ਹੈ ਜਿਹੜਾ ਚੋਵੀ ਘੰਟੇ ਆਕਸੀਜਨ ਛੱਡਦਾ ਹੈ । ਹਰ ਰੋਜ ਦਾ ਛੇ ਸੋ ਚਾਲੀ ਲੀਟਰ ਪਾਣੀ ਸੰਚਾਲਿਤ ਕਰਦਾ ਹੈ ਪੰਜ ਮੀਲ ਤੋˆ ਪਾਣੀ ਖਿੱਚ ਕੇ ਸੰਚਾਲਿਤ ਕਰਨ ਦੀ ਸਮਰੱਥਾ ਰੱਖਦਾ ਹੈ । ਇਸ ਲਈ ਹਰ ਸਾਲ ਇਕ ਪਿੱਪਲ ਜਰੂਰ ਲਾਉ ।
ਐˆਟੀ ਭਰਿਸ਼ਟਾਚਾਰ-ਸਾਰੇ ਫੇਸਬੁੱਕ ਫਰਿੰਡ ਇੱਕਠੇ ਹੋ ਕੇ ਰਿਸ਼ਵਤਖੋਰਾˆ ਨੂੰ ਫੜਾਉ । ਆਪਣੇ ਆਪਣੇ ਜਿਲਿਆˆ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੂੰ ਤੇ ਵਿਜੀਲੈˆਸ ਨੂੰ ਭਰਿਸ਼ਟ ਅਫਸਰਾˆ ਬਾਰੇ ਦੱਸੋ ਤੇ ਉਹਨਾˆ ਨੂੰ ਫੜਾਉ ।
ਪੰਛੀ ਬਚਾਉ ਫ਼ਰਜ ਨਿਭਾਉ-ਜਿਵੇˆ ਆਪਾˆ ਸਭ ਨੂੰ ਪਤਾ ਹੈ ਸ੍ਰ ਬਲਜੀਤ ਬਡਵਾਲ ਜੀ ਸਮਾਜ ਸੇਵੀ ਹਨ । ਉਹਨਾਂ ਦਾ ਕਹਿਣਾ ਹੈ ਕਿ ਪੰਛੀ ਬਚਾਉ ਦੇਸ਼ ਬਚਾਉ । ਪੰਛੀਆ ਨੂੰ ਕੇਵਲ ਸ਼ੁਗਲ ਲਈ ਨਾ ਮਾਰੋ ਜਾਲਮ ਹੋਣਾ ਕੋਈ ਸ਼ੁਗਲ ਨਹੀˆ ਹੁੰਦਾ । ਪਸੂ ਤੇ ਪੰਛੀ ਸਾਡੇ ਦੋਸਤ ਨੇ ਉਹ ਕੋਈ ਪ੍ਰਸ਼ਨ ਨਹੀˆ ਪੁੱਛਦੇ ਤੇ ਨਾ ਹੀ ਨੁਕਤਾਚੀਨੀ ਕਰਦੇ ਨੇ । ਸਾਨੂੰ ਸਭ ਨੂੰ ਇਹੋ ਜਿਹੇ ਕੰਮਾˆ ਚ ਅੱਗੇ ਆਉਣਾ ਚਾਹੀਦਾ ਹੈ ਪੰਛੀ ਸਾਡਾ ਸਰਮਾਇਆ ਹਨ ਪੰਛੀਆˆ ਨੂੰ ਬਚਾਈਏ ਪੰਛੀਆˆ ਨੂੰ ਆਪਣਾ ਦੋਸਤ ਬਣਾਈਏ ।
ਗਰੀਬਾˆ,ਮਜਦੂਰਾˆ,ਬੇਸਹਾਰਾ ਤੇ ਕਰੋ ਦਇਆ----ਦਇਆ ਸਭ ਤੋˆ ਵੱਡਾ ਧਰਮ ਹੈ । ਦਇਆ ਉਹ ਭਾਸ਼ਾ ਹੈ ਜਿਸਨੂੰ ਬੋਲੇ ਸੁਣ ਸਕਦੇ ਹਨ ਤੇ ਗੂੰਗੇ ਬੋਲ ਸਕਦੇ ਹਨ । ਫਿਰ ਆਪਾˆ ਤਾˆ ਸਾਰੇ ਚਤਨ ਹਾˆ ਜਾਗਦੇ ਹਾˆ ਮੇਰਾ ਖਿਆਲ ਹੈ ਕਿ ਫੇਸਬੁੱਕ ਫਰਿੰਡ ਇਹ ਪੁੰਨ ਦਾ ਕੰਮ ਜਰੂਰ ਕਰ ਸਕਦੇ ਨੇ ਕਿਸੇ ਗਰੀਬ ਮਜਦੂਰ ਜਾˆ ਬੇਸਹਾਰਾ ਨੂੰ ਉਸਦੀ ਲੋੜ ਮੁਤਾਬਿਕ ਦਵਾਈ,ਜਾˆ ਖਾਣ ਪੀਣ ਦਾ ਰਾਸ਼ਨ,ਜਾˆ ਗਰੀਬ ਕੁੜੀਆˆ ਦੇ ਵਿਆਹ ਕਰਕੇ ਸਮਾਜ ਦੇ ਕਮੋਜਰ ਵਰਗ ਦੀ ਸਹਾਇਤਾ ਕਰਕੇ ਸਮਾਜ ਨੂੰ ਮਜਬੂਤ ਕਰ ਸਕਦੇ ਹਨ । ਦੋਸਤੋ ਗਿਆਨ ਦਾ ਅਰਥ ਹੈ ਆਪਣੇ ਆਪ ਨੂੰ ਜਾਨਣਾ ਤੇ ਦਇਆ ਦਾ ਅਰਥ ਹੈ ਦੂਜਿਆˆ ਨੂੰ ਪਛਾਨਣਾ ।
ਸ਼ੋਸ਼ਲ ਸਾਈਟ ਦਾ ਲਉ ਲਾਭ ਪੂਰਾ ਪੂਰਾ---ਸਾਰੇ ਫੇਸਬੁੱਕ ਫਰਿੰਡ ਸ਼ੋਸ਼ਲ ਸਾਈਟ ਦਾ ਪੂਰਾ ਪੂਰਾ ਲਾਭ ਲੈ ਸਕਦੇ ਹਨ । ਹਰ ਕੋਲ ਮੋਬਾਈਲ ਹੈ ਕੈਮਰਾ ਹੈ ਕਿਤੇ ਵੀ ਕੋਈ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਜਾˆ ਕੋਈ ਗਲਤ ਅਨਸਰ ਗਲਤ ਕੰਮ ਕਰ ਰਿਹਾ ਹੈ ਉਸਦੀ ਤਰੁੰਤ ਫੋਟੋ ਮੂਵੀ ਬਣਾ ਕੇ ਸਾਰੇ ਦੋਸਤਾˆ ਨਾਲ ਸਾˆਝੀ ਕਰ ਸਕਦਾ ਹੈ । ਇਸ ਨਾਲ ਤੁਸੀˆ ਸਮਾਜ ਦੀ ਗੰਦਗੀ ਨੂੰ ਆਮ ਲੋਕਾˆ ਦੇ ਸਾਹਮਨੇ ਲਿਆ ਸਕਦੇ ਹੋ । ਤੁਸੀˆ ਇਹੋ ਜਿਹੇ ਕੰਮ ਕਰਕੇ ਸਰਕਾਰ ਤੇ ਮੀਡੀਏ ਨੂੰ ਦਸ ਸਕਦੇ ਹੋ ਕਿ ਸੁਚੇਤ,ਚੇਤਨ,ਜਾਗਦੇ ਆਮ ਲੋਕ ਕੀ ਕੀ ਕਰ ਸਕਦੇ ਹਨ ? ਸਾਡੀ ਸਾਰੇ ਦੋਸਤਾਂ ਦੀ ਸ੍ਰ ਬਲਜੀਤ ਸਿੰਘ ਬਡਵਾਲ ਜੀ ਨੂੰ ਸਲਾਮ ਹੈ ਉਹਨਾਂ ਲਆਵਾਂ ਹਨ । ਉਹ ਲਗਨ ਮਿਹਨਤ ਤੇ ਸਿਰੜ ਨਾਲ ਪੰਜਾਬੀ ਅਦਬ ਦਾ ਚਿਰਾਗ ਬਾਲ ਰਿਹਾ ਹੈ ਅਤੇ ਸਮਾਜ ਦੀ ਸੇਵਾ ਕਰ ਰਿਹਾ ਹੈ ਭਵਿੱਖ ਚ ੳਤੋਂ ਵਡੇਰੀਆਂ ਆਸਾਂ ਹਨ.
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ
ਮੋਗਾ-142001 ਪੰਜਾਬ ਭਾਰਤ
098557-35666
ਭਾਈ ਜਗਤਾਰ ਸੰਿਘ ਹਵਾਰਾ ਦਾ ਸਫਰ
ਭਾਈ ਜਗਤਾਰ ਸੰਿਘ ਹਵਾਰਾ ਦਾ ਜਨਮ 1972 ਵੱਿਚ ਪੰਿਡ ਹਵਾਰਾ ਨੇਡ਼ੇ ਚਮਕੋਰ ਸਾਹਬਿ ਜਲਾ ਰੋਪਡ਼ ਵਚਿ ਹੋਇਆ ਸੀ ਭਾਈ ਜਗਤਾਰ ਸੰਿਘ ਜੀ ਨੂੰ ਸਖੀ ਦੀ ਗੁਡ਼ਤੀ ਆਪਣੇ ਮਾਤਾ ਪਤਾ ਜੀ ਤੋ ਮਲੀ ਆਪਣੇ ਪੰਿਡ ਹਵਾਰਾ ਕਰਕੇ ਭਾਈ ਜਗਤਾਰ ਸੰਿਘ ਹਵਾਰਾ ਨਾਮ ਨਾਲ ਮਸਹੂਰ ਹੋਇਆ ਬਾਈ ਹਵਾਰੇ ਨੂੰ ਛੋਟੇ ਉਮਰੇ ਹੀ ਗੁਰੂ ਘਰ ਜਾਣਾ ਤੇ ਗੁਰੂ ਗ੍ਰੰਥ ਸਾਹਬਿ ਜੀ ਦੀ ਬਾਣੀ ਪੱਡ਼ਨੀ ਬਹੁਤ ਪੰਸਦ ਸੀ ਭਾਈ ਹਵਾਰਾ ਬਹੁਤ ਹੀ ਜੋਸੀਲਾ ਤੇ ਫੁਰਤੀਲਾ ਸੀ ਭਾਈ ਹਵਾਰਾ ਦਲਿ ਖੁਸ ਤੇ ਸਾਰਆਿ ਦਾ ਦਲਿ ਜਤਿ ਲੈਦਾ ਸੀ ਤੇ ਪੰਿਡ ਦੇ ਲੋਕ ਭਾਈ ਹਵਾਰਾ ਨੂੰ ਬਡ਼ਾ ਹੀ ਪਆਿਰ ਕਰਦੇ ਸਨ ਛੋਟੀ ਉਮਰੇ ਹੀ 1984 ਦਾ ਘੱਲੂਘਾਰਾ ਵਾਪਰ ਗਆਿ ਤੇ ਉਦੋ ਸਾਰੇ ਪੰਿਡ ਦੇ ਲੋਕ ਭਾਰਤ ਸਰਕਾਰ ਦਾ ਬੇਡ਼ਾ ਗਰਕ ਗਆਿ ਨਾਲ ਗੱਲਾ ਕਰਦੇ ਤੇ ਭਾਈ ਹਵਾਰਾ ਦੇ ਮਨ ਤੇ ਬਹੁਤ ਗੂਡ਼ਾ ਅਸਰ ਹੋਇਆ ਪਰ ਪੰਿਡ ਹਵਾਰੇ ਦੇ ਕਈ ਨੋ ਜਵਾਨ ਸੰਤ ਜਰਨੈਲ ਸੰਿਘ ਜੀ ਖਾਲਸ਼ਾ ਜੀ ਦੇ ਕਾਫੀ ਨੇਡ਼ੇ ਸਨ ਜਨਾ ਵੱਿਚ ਭਾਈ ਬੱਲਦੇਵ ਸੰਿਘ ਹਵਾਰਾ ਤੇ ਭਾਈ ਸੁਰਦਿਰ ਸੰਿਘ ਜੀ ਹਵਾਰਾ ਖਾਸ ਕਰਕੇ ਇਹ ਵੀਰ ਸੰਤ ਜਰਨੈਲ ਸੰਿਘ ਜੀ ਖਾਲਸਾ ਜੀ ਦੇ ਕਾਫੀ ਨੇਡ਼ੇ ਸਨ 1984 ਦੇ ਘੱਲੂਘਾਰੇ ਦੇ ਦਨਾ ਵੱਿਚ ਪੰਿਡ ਹਵਾਰੇ ਦੇ ਕਾਫੀ ਲੋਕ ਪੰਿਡ ਦੀ ਸੱਥ ਵੱਿਚ ਇਕਠੇ ਹੋਏ ਤੇ ਉਹਨਾ ਨੇ ਸਾਰੇ ਪੰਿਡ ਨੂੰ ਅਪੀਲ ਕੀਤੀ ਕੇ ਗੁਰੂ ਘਰ ਦੀ ਬੇਅਬਦੀ ਹੋਈ ਹੈ ਤੇ ਦਰਬਾਰ ਸਾਹਬਿ ਜੀ ਨੂੰ ਚਾਲੇ ਪਾਉਣ ਵਾਰੇ ਸੋਚਦੇ ਹੀ ਸੀ ਤੇ ਇਹਨੇ ਨੂੰ ਭਾਰਤੀ ਫੋਜ ਨੇ ਹਵਾਰਾ ਪੰਿਡ ਨੂੰ ਪੂਰੀ ਤਰਾ ਨਾਲ ਘੇਰ ਲਆਿ ਉਹਨਾ ਦਨਾ ਵੱਿਚ ਪੁਰੇ ਪੰਜਾਬ ਵੱਿਚ ਕਰਫਉਿ ਲੱਗਾ ਸੀ ਤੇ ਨਾਲ ਹੀ ਭਾਰਤੀ ਫੋਜ ਨੇ ਪੰਿਡ ਦੇ ਲੋਕਾ ਨੂੰ ਕੁੱਟਣਾ ਮਾਰਣਾ ਸੁਰੂ ਕਰਦਤਾ ਇਹ ਦ੍ਰਸਿ ਭਾਈ ਹਵਾਰੇ ਨੇ ਆਪਣੀ ਅੱਖਾ ਨਾਲ ਦੇਖਆਿ ਜਾਲਮਾ ਦਾ ਵਤੀਰਾ ਬਹੁਤ ਹੀ ਨਫਰਤ ਭਰਆਿ ਸੀ ਤੇ ਭਾਈ ਹਵਾਰਾ ਦੇ ਮੰਨ ਤੇ ਬਹੁਤ ਹੀ ਗਹਰਾ ਅਸਰ ਹੋਇਆ ਤੇ ਉਸੇ ਦਨਿ ਭਾਰਤੀ ਫੋਜ ਨੇ ਪੰਿਡ ਦੇ ਬਹੁਤ ਸਾਰੇ ਨੋਜਵਾਨ ਜਨਾ ਦਾ ਕਸ਼ੂਰ ਵੀ ਕੋਈ ਨਹੀ ਸੀ ਉਹਨਾ ਨੂੰ ਵੀ ਗਰਿਫਤਾਰ ਕਰਕੇ ਲੈ ਗਏ ਪੰਿਡ ਦੇ ਲੋਕ ਜਦੋ 2 ਸਾਲ ਵਾਧ ਰਹਾ ਹੋ ਕੇ ਆਏ ਤਾ ਉਹਨਾ ਆਪਣੇ ਨਾਲ ਬੀਤੀ ਸਾਰੇ ਪੰਿਡ ਨੂੰ ਸੁਣਾਈ ਇਹਨਾ ਵੱਿਚ ਭਾਈ ਬੱਲਦੇਵ ਸੰਿਘ ਹਵਾਰਾ ਨਾਲ ਸੱਨ ਤੇ ਉਹਨਾ ਤੇ ਭਾਰੀ ਤੱਸਦਤ ਕੀਤਾ ਗਆਿ ਸੀ ਜੇਲ ਵਚੋ ਬਾਹਰ ਆਉਣ ਤੇ ਵੀ ਪੁਲਸਿ ਨੈ ਭਾਈ ਬੱਲਦੇਵ ਸੰਿਘ ਹਵਾਰਾ ਦਾ ਖਹਡ਼ਾ ਨਹੀ ਸੀ ਛੱਡਆਿ ਤੇ ਰੋਜ ਹੀ ਪੁਲਸਿ ਉਹਨਾ ਨੂੰ ਤੰਗ ਕਰਣ ਲੱਗ ਪਈ ਸੀ ਆਖਰ ਭਾਈ ਬੱਲਦੇਵ ਸੰਿਘ ਹਵਾਰਾ ਨੈ ਆਪਣੇ ਪਰਵਾਰ ਨੂੰ ਫਤਹ ਿਬੁਲਾਈ ਤੇ ਹਮੇਸਾ ਲਈ ਘੱਰ ਛੱਡ ਕੇ ਸਖੀ ਸ਼ਗਰਸ ਲਈ ਚੱਲੇ ਗਏ ਤੇ ਮੁਡ਼ ਕਦੇ ਵਾਪਸ ਨਹੀ ਆਏ ਪਰ ਬਾਅਦ ਵੱਿਚ ਭਾਈ ਜਗਤਾਰ ਸੰਿਘ ਹਵਾਰਾ ਨੂੰ ਉਹਨਾ ਵਾਰੇ ਪੁਸਣ ਲੱਗ ਗਈ ਤੇ ਭਾਈ ਹਵਾਰਾ ਨੂੰ ਨਤਿ ਦਨਿ ਤੰਗ ਕਰਨ ਲੱਗ ਗਏ ਪਹਲੀ ਵਾਰ ਭਾਈ ਹਵਾਰਾ ਨੂੰ 1988 ਵੱਿਚ ਗਰਿਫਤਾਰ ਕਰਕੇ ਬਹੁਤ ਹੀ ਭਾਰੀ ਤੱਸਦੱਤ ਕਤਾ ਤੇ ਜੇਲ ਭੇਜ ਦਤਾ ਇਸ ਤੋ ਬਾਅਦ ਭਾਈ ਹਵਾਰੇ ਦਾ ਸੰਗਰਸੀ ਜੀਵਨ ਦੀ ਸੁਰੂਆਤ ਹੁਦੀ ਹੈ ਭਾਈ ਹਵਾਰਾ ਦੀ ਇਕ ਸਾਲ ਬਾਅਦ ਜਮਾਨਤ ਹੋਈ ਤੇ ਘਰ ਆਏ ਫਰਿ ਭਾਈ ਹਵਾਰਾ ਨੇ ਫਰੀਦਕੋਟ ਸਪੋਰਟਸ ਵੰਿਗ ਦੇ ਵੱਿਚ ਦਾਖਲਾ ਲੈ ਲਆਿ ਚਾਰ ਵਾਰੀ ਨੈਸ਼ਨਲ ਖੇਡਆਿ ਤੇ ਨਾਮ ਕਮਾਇਆ ਭਾਈ ਹਵਾਰਾ ਚੋਟੀ ਦਾ ਖਡਾਰੀ ਸੀ ਪਰ ਜਦੋ ਭਾਈ ਹਵਾਰਾ ਦਾ ਨਾਮ ਰੋਸਣ ਹੋਇਆ ਤਾ ਜਾਲਮਾ ਤੋ ਜਰਆਿ ਨਹੀ ਗਆਿ ਨਾਲ ਦੇ ਖਡਾਰੀ ਵੀ ਭਾਈ ਹਵਾਰਾ ਦੇ ਮਲਿਨ ਸਾਰ ਸੁਭਆ ਤੇ ਕਾਫੀ ਖੁਸ ਸਨ ਭਾਈ ਹਵਾਰਾ ਆਪਣੇ ਸਾਥੀਆ ਨੂੰ ਬਹੁਤ ਪਆਿਰ ਕਰਦੇ ਸਨ ਕੱਦੇ ਵੀ ਕਸੇ ਦਾ ਮਾਡ਼ੇ ਨਹੀ ਸੀ ਕਰਦਾ ਪਰ ਪ੍ਰਮਾਤਮਾ ਨੂੰ ਕੂਝ ਹੋਰ ਹੀ ਮਨਜੂਰ ਸੀ ਪਰ ਪੁਲਸਿ ਭਾਈ ਹਵਾਰੇ ਦੇ ਮਗਰ ਹੱਥ ਥੋ ਕੇ ਪੈ ਗਈ ਤੇ ਉਸ ਨੂੰ ਕਦੇ ਗਰਿਫਤਾਰ ਕਰਕੇ ਲੈ ਜਾਦੀ ਤੇ ਕਦੇ ਛੱਡ ਦਦੀ ਆਖਰ ਭਾਈ ਹਵਾਰਾ ਜੀ ਦੇ ਪਤਾ ਜੀ ਨੂੰ ਪੁਲਸਿ ਨੇ ਤਗ ਕਰਕੇ ਸਹੀਦ ਕਰ ਦਤਾ ਤੇ ਇਹ ਸਦਮਾ ਭਾਈ ਹਵਾਰਾ ਜੀ ਜਰ ਨਹੀ ਸਕੇ ਉਹਨਾ ਦਨਾ ਵੱਿਚ ਪੱਤਾ ਨਹੀ ਕਨੇ ਹੀ ਝੂਠੇ ਪੁਲਸਿ ਮੁਕਾਬਲੇ ਕੀਤੇ ਹੋਣੇ ਨੇ ਜਾਲਮਾ ਨੇ ਭਾਈ ਹਵਾਰਾ ਨੇ ਆਖਰ 1991 ਦੇ ਕਰੀਬ ਆਪਣੇ ਘਰ ਨੂੰ ਹਮੇਸਾ ਦੇ ਲਈ ਤਆਿਗ ਦਤਾ ਤੇ ਰੂਹਪੋਸ ਹੋ ਗਆਿ ਫਰਿ ਉਸ ਨੇ ਕਈ ਐਕਸਣ ਤੇ ਮੁਕਾਬਲੇ ਕੀਤੇ ਤੇ ਹਮੇਸਾ ਹੀ ਜਤਾ ਦਾ ਬਾਦਸਾਹ ਰਹਾ ਤੇ ਚੱਗੇ ਚੱਗੇ ਅਫਸਿਰ ਵੀ ਭਾਈ ਹਵਾਰੇ ਦੇ ਨਾਮ ਤੋ ਡਰਦੇ ਸਨ ਭਾਈ ਹਵਾਰਾ ਇਕ ਲਾਵੇ ਦੀ ਤਰਾ ਲੋਹੇ ਨੂੰ ਸਾਡ਼ਦਾ ਹੋਇਆ ਪਾਪੀਆ ਦਾ ਅੰਤ ਕਰਦਆਿ ਗਆਿ ਜਹਿਡ਼ੇ ਕੇ ਸਖੀ ਸਰੂਪ ਵੱਿਚ ਵਚਿਰ ਰਹੇ ਸਖਾ ਨਾਲ ਜਾਦਤੀਆ ਕਰਦੇ ਸਨ ਭਾਈ ਹਵਾਰੇ ਨੇ ਇਕ ਵੀ ਨਰਿਦੋਸ ਤੇ ਹਮਲਾ ਨਹੀ ਕਤਾ ਤੇ ਨਾ ਹੀ ਕਸੇ ਹਦੂ ਜਾ ਮੁਸਲਮਾਨ ਨੂੰ ਮਾਡ਼ਾ ਕਹਾ ਪਰ ਉਹਣਾ ਲੋਕਾ ਲਈ ਹਵਾਰਾ ਲਾਵਾ ਸੀ ਜਹਿਡ਼ੇ ਸਖੀ ਨੂੰ ਨਫਰਤ ਨਾਲ ਦੇਖਦੇ ਸੀ ਤੇ ਸਖੀ ਸਧਾਤਾ ਤੇ ਹਮਲੇ ਕਰਦੇ ਸਨ ਆਖਰ ਹਵਾਰੇ ਨੇ ਪੰਜਾਬ ਵੱਿਚ ਚਲਦੇ ਪੁਲਸਿ ਮੁਕਾਬਲੇ ਬੰਦ ਕਰਣ ਦੀ ਠਾਣੀ ਤੇ ਸਹੀ ਜਡ਼ ਦਾ ਪੱਤਾ ਭਾਈ ਦਲਾਵਰ ਸੰਿਘ ਤੋ ਲੱਗਾ 1994 ਵਚਿ ਇਹਨਾ ਨੇ ਇਕ ਟੀਮ ਬਨਾਈ ਜਸਿ ਵੱਿਚ ਭਾਈ ਹਵਾਰਾ ਭਾਈ ਬੱਲਵੰਤ ਸੰਿਘ ਜੀ ਰਾਜੋਆਣਾ ਤੇ ਭਾਈ ਦਲਾਵਰ ਸੰਿਘ ਤੇ ਹੋਰ ਵੀ ਵੀਰ ਸਨ ਜਨਾ ਪੰਜਾਬ ਸਰਕਾਰ ਦਾ ਮੁਖ ਮੱਤਰੀ ਬੇਅਤ ਸੰਿਘ ਜਸਿ ਨੂੰ ਬੁਚਡ਼ ਦੇ ਨਾਮ ਨਾਲ; ਅੱਜ ਵੀ ਸਖਿ ਮੱਸਾ ਰੰਗਡ਼ ਜਾ ਸਾਸਲਬੇਗ ਜਾ ਬਾਸਲ ਬੇਗ ਦੇ ਨਾਮ ਨਾਲ ਮਸਹੂਰ ਹੈ ਨੂੰ ਜਾ ਸੋਧਾ ਲਾਇਆ ਤੇ ਤੇ ਸਹਿਰਾ ਭਾਈ ਦਲਾਵਰ ਸੰਿਘ ਮਹਾਨ ਯੋਧੇ ਨੂੰ ਜਾਦਾ ਹੈ ਜਸਿ ਨੇ ਆਪਣੇ ਜੀਵਨ ਦਾ ਬੱਲੀਦਾਨ ਦੇ ਕੇ ਪੰਜਾਬ ਨੂੰ ਬਚਾ ਲਆਿ ਬੇਅਤ ਸੰਿਘ ਪਾਪੀ ਦੇ ਮਰਣ ਨਾਲ ਹੀ ਸੰਿਘਾ ਦੀ ਫਡ਼ੋ ਫਡ਼ੀ ਸੁਰੂ ਹੋ ਗਈ ਤੇ ਹੋਲੀ ਹੋਲੀ ਸਾਰੇ ਸੰਿਘ ਫਡ਼ੇ ਗਏ ਤੇ ਅੱਜ ਵੀ ਸਾਰੇ ਸੰਿਘ ਜੇਲਾ ਵੱਿਚ ਬੰਦ ਹਨ ਜਦੋ ਇਹ ਭਾਈ ਹਵਾਰਾ ਜੇਲ ਵਚੋ ਭੱਜੇ ਤਾ ਇਹਨਾ ਨੇ ਪੰਜਾਬ ਪੁਲਸਿ ਦੇ ਬੁਚਡ਼ ਅਫਸਿਰ ਕੇ ਪੀ ਐਸ ਗੱਿਲ ਦੇ ਮੱਗਰ ਭਾਈ ਨੇ ਕਾਫੀ ਯਤਨਿ ਕੀਤਾ ਕੇ ਇਸ ਬੁੱਚਡ਼ ਨੂੰ ਗੱਡੀ ਚਾਡ਼ ਦਆਿ ਤੇ ਨਾਲ ਹੀ ਭਨਆਿਰੇ ਵਾਲੇ ਸਾਧ ਨੂੰ ਵੀ ਸੋਧਣਾ ਸੀ ਪਰ ਕੁਦਰਤ ਨੂੰ ਕੂਝ ਹੋਰ ਹੀ ਮਨਜੂਰ ਸੀ ਜਲਦੀ ਹੀ ਸਾਰੇ ਵੀਰ ਫਡ਼ੇ ਗਏ ਤੇ ਜੇਹਲਾ ਵੱਿਚ ਬੰਦ ਹਨ ਜੱਜ ਨੇ ਜਦੋ ਭਾਈ ਹਵਾਰਾ ਨੂੰ ਮੋਤ ਦੀ ਸੱਜਾ ਸੁਣਾਈ ਤਾ ਬਾਈ ਹਵਾਰਾ ਨੇ ਸਖੀ ਸਧਾਤਾ ਤੇ ਪਹਰਾ ਦਦੇ ਹੋਏ ਗੁਰੂ ਅਰਜਨ ਸਾਹਬਿ ਜੀ ਨੂੰ ਯਾਦ ਕੀਤਾ ਤੇ ਭਾਈ ਮੱਤੀਦਾਸ ਤੇ ਭਾਈ ਸੱਤੀਦਾਸ ਜੀ ਤੇ ਭਾਈ ਤਾਰੂ ਸੰਿਘ ਮਹਾਨ ਕੋਮ ਦੇ ਸਹੀਦ ਹੋਣ ਦੇ ਵਾਰਸ ਹੋਣ ਦਾ ਸਬੂਤ ਦਤਾ ਭਾਈ ਹਵਾਰਾ ਜੀ ਕੋਲ 50 ਕਲੇ ਜਮੀਨ ਦੇ ਮਾਲਕ ਸਨ ਇਹਨਾ ਦੇ ਵੱਡੇ ਭਰਾ ਭਾਈ ਅਵਤਾਰ ਸੰਿਘ ਜੋ ਅਮਰੀਕਾ ਵਚਿ ਸਨ ਭਾਈ ਹਵਾਰਾ ਨੇ ਆਪਣੀ ਮਾਤਾ ਤੇ ਸਖਿ ਜਥੇਬੰਦੀ ਦੀ ਬੇਨਤੀ ਮਨ ਕੇ ਸਾਦੀ ਕਰਣ ਦਾ ਫੈਸਲਾ ਕੀਤਾ ਜੋ ਕੇ ਪਹਲੀ ਸਾਦੀ ਬੀਬੀ ਹਰਦੀਪ ਕੋਰ ਨਾਲ ਹੋਈ ਬੀਬੀ ਹਰਦੀਪ ਕੋਰ ਜੀ ਹਮੇਸਾ ਹੀ ਭਾਈ ਹਵਾਰਾ ਦੇ ਵਾਰ ਸੋਚਦੇ ਤੇ ਭਾਈ ਹਵਾਰਾ ਜ ਿਸਖਿ ਕੋਮ ਵਾਰੇ ਸੋਚਦੇ ਆਖਰ ਵਾਹਗੁਰੂ ਨੂੰ ਕੂਝ ਹੋਰ ਹੀ ਮਨਜੂਰ ਸੀ ਇਕ ਦਨਿ ਬੀਬੀ ਹਰਦੀਪ ਕੋਰ ਬਮਾਰ ਹੋ ਗਏ ਤੇ ਉਹਨਾ ਦਾ ਬੱਲਡ ਚੱਿਕ ਕਰਵਾਇਆ ਤਾ ਬੱਲਡ ਵਚਿ ਕੈਸਰ ਨਕਿਲਆਿ ਤੇ ਕਸਿਮਤਿ ਨੇ ਭਾਈ ਹਵਾਰਾ ਦਾ ਇਥੇ ਵੀ ਸਾਥ ਨਹੀ ਦਤਾ ਭਾਈ ਹਵਾਰਾ ਜੀ ਇਸ ਤਰਾ ਰਹੇ ਜਵੇ ਸੁਨਆਿਰਾ ਦੀ ਕੁਠਾਰੀ ਵੱਿਚ ਸੋਨਾ ਰਹਦਾ ਉਸੇ ਤਰਾ ਭਾਈ ਹਵਾਰਾ ਜੀ ਕੁਠਾਰੀ ਭਾਰਤ ਸਰਕਾਰ ਦੀ ਤੇ ਸੋਨਾ ਸਖਿ ਕੋਮ ਦਾ ਮਹਾਨ ਹੀਰਾ ਭਾਈ ਹਵਾਰਾ ਹਨ ਬੇ ਸੱਕ ਅਜ ਲੋਕ ਉਹਨਾ ਨੂੰ ਅੱਤਵਾਦੀ ਜਾ ਖਾਡ਼ਕੂ ਕਹਣਿ ਪਰ ਸਖਿ ਕੋਮ ਲਈ ਇਹ ਵੀਰ ਮਹਾਨ ਯੋਧਾ ਹੈ ਜਨਿ ਨੇ ਆਪਣੀ ਪੂਰੀ ਜਦਿਗੀ ਸਖੀ ਸਧਾਤਾ ਦੇ ਲਈ ਕੁਰਬਾਨ ਕਰ ਦਤੀ ਹੈ ਜਦੋ ਕੇ ਲੱਖਾ ਲੋਕ ਅੱਜ ਸਖੀ ਸਰੂਪ ਵਚਿ ਕੋਮ ਨੂੰ ਧਰਮ ਦੇ ਨਾਲ ਤੇ ਲੁੱਟ ਕੇ ਖਾ ਰਹੇ ਹਨ (ਕਬੀਰਾ ਮਰਤਾ ਮਰਤਾ ਜਗੁ ਮੁਆ ਮਰ ਿਭ ਿਨ ਜਾਨੈ ਕੋਇ;;555) ਇਹਨਾ ਬੱਚਨਾ ਤੇ ਪਹਰਾ ਦਤਾ ਮਹਾਨ ਯੋਧੇ ਨੇ ਜਨੀ ਕੋ ਜਾਣਕਾਰੀ ਮੈਨੂੰ ਮਲੀ ਮੈ ਲਖਿ ਦਤੀ ਸਾਇਦ ਬਹੁਤ ਸਾਰੀ ਗੱਲਾ ਰਹ ਿਹਈ ਹੋਣਗੀਆ
ਮਾਫੀ ਚੁਹਦਾ ਹਾ ਆਪ ਦਾ ਵੀਰ
ਭਾਈ ਰਾਜ ਸੰਿਘ ਸਹਣਾ 98722।34391