Quantcast
Channel: ਲੇਖ/ਵਿਚਾਰ
Viewing all 79 articles
Browse latest View live

ਰੱਬ ਦਿਲ ਵਿੱਚ ਹੈ, ਮੰਦਰਾਂ ਵਿੱਚ ਨਹੀ ਹੈ

$
0
0

27 ਜੂਨ - ਬਹੁਤ ਸਖ਼ਤ ਸੱਚ ਹੈ। ਰੱਬ ਦਿਲ ਵਿੱਚ ਹੈ, ਮੰਦਰਾਂ ਵਿੱਚ ਨਹੀ ਹੈ। ਕੈਲਗਰੀ ਲੋਕਲ ਗੁਰਦੁਆਰਾ ਸਾਹਿਬ ਵਿੱਚ ਹੁਣੇ, 21:00 ਵਜੇ, ਕੈਲਗਰੀ ਦੀ ਸੰਗਤ ਨੂੰ ਸਿਰਫ਼ ਕੰਬਲ ਚ੍ਹੜਾਉਣ ਦੀ ਅਪੀਲ ਕੀਤੀ ਹੈ। ਉਹ ਵੀ ਪੁਰ ਜ਼ੋਰ ਦੇ ਕੇ ਨਹੀਂ, ਢਿੱਲੇ ਜਿਹੇ ਬੁੱਲਾਂ ਨਾਲ ਸੈਕਟਰੀ ਕਹਿ ਰਿਹਾ ਸੀ। ਇਥੇ ਤਾਂ ਪੀੜਤਾਂ ਲਈ ਲੰਗਰ ਲੱਗਣਾਂ ਚਹੀਦਾ ਸੀ। ਗੁਰੂ ਦੇ ਘਰ ਦੇ ਦਰ ਦੁੱਖੀਆਂ ਲਈ ਖੁੱਲੇ ਰਹਿਣੇ ਚਾਹੀਦੇ ਸੀ। ਰਾਤ ਨੂੰ 23:00 ਵਜੇ ਪੰਜਾਬੀ ਰੇਡੀਉ ਉੱਤੇ ਕੈਗਗਰੀ ਦੇ, ਹੜ ਪੀਤੜਤਾਂ ਲਈ ਟਾਕ ਸੋ ਹੋ ਰਿਹਾ ਸੀ। ਜਿੰਨ੍ਹਾਂ ਦੇ ਘਰ ਖੁਸ ਗਏ ਹਨ। ਕਿਸੇ ਧਰਮੀ ਆਗੂ ਜਾਂ ਪਬਲਿਕ ਦਾ, ਦੋ ਬੋਲ ਬੋਲਣ ਨੂੰ, ਇੱਕ ਵੀ ਫੋਨ ਨਹੀਂ ਆਇਆ। ਸੰਗਤ ਨੂੰ ਖਾਂਣ ਦਾ ਸਮਾਨ ਵੀ ਦੇਣਾ ਚਾਹੀਦਾ ਹੈ। ਚਾਰ ਦਿਨ ਤਾਂ ਬਿਲਕੁਲ ਘਰਾਂ ਦੇ ਅੰਦਰ ਹੜ ਪੀੜਤ ਨਹੀਂ ਜਾ ਸਕਦੇ। ਸਾਨੂੰ ਬਾਹਰ ਦਿਆਂ ਨੂੰ ਮਸੀਬਤ ਵਿੱਚ ਫਸੇ ਬੰਦਿਆਂ ਦੀ ਹਰ ਤਰਾਂ ਨਾਲ ਮਦੱਦ ਕਰਨੀ ਚਾਹੀਦੀ ਹੈ। ਲੋੜ ਬੰਦ ਨੂੰ ਘਰ ਵੀ ਰੱਖਣਾਂ ਪੈ ਜਾਵੇ। ਵੱਧ ਚੜ੍ਹ ਕੇ ਹੌਸਲਾ ਦਿਖਾਉਣਾਂ ਚਾਹੀਦਾ ਹੈ। ਪੈਸੇ, ਭੋਜਨ, ਬਿਸਤਰਾæ ਘਰ ਜੋ ਵੀ ਤਿਲ, ਫੁਲ ਦੇ ਸਕਦੇ ਹਾਂ। ਹੋਰ ਬੰਦਾ ਸਾਰੀ ਉਮਰ ਕਰਦਾ ਕੀ ਹੈ? ਧੌਖੇ, ਠੱਗੀਆਂ ਚਲਾਕੀਆਂ ਕਰਦਾ ਹੈ। ਜੇ ਧੌਖੇ, ਠੱਗੀਆਂæ ਚਲਾਕੀਆਂ ਨਹੀਂ ਕਰਦਾ, ਉਸ ਦਾ ਜੀਵਨ ਮੁੱਕਤ ਹੈ। ਕਰੋੜਾਂ 'ਚ ਇਕ ਲੱਭੇਗਾ। ਉਹ ਤੁਸੀਂ ਹੋ ਸਕਦੇ ਹੋ। ਫੌਜ਼ੀਆਂ ਨੂੰ ਹੇਮਕੁੰਡ ਸਾਹਿਬ ਤੇ ਹੋਰ ਥਾਵਾਂ ਉਤੇ, ਕੈਲਗਰੀ, ਸਾਰੇ ਅਲਬਟਾ ਵਿੱਚ ਜਿੱਥੇ ਹੜ ਆਏ ਹਨ। ਮਦੱਦ ਕਰਦਿਆ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੈ। ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਇਸੇ ਤਰਾਂ ਆਮ ਹਰ ਬੰਦੇ ਨੂੰ, ਮਸੀਬਤ ਵਿੱਚ ਫਸੇ ਲਈ, ਮਦੱਦ ਕਰਨੀ ਬੱਣਦੀ ਹੈ। ਮੇਰੀ ਅਸੀ ਵੀ ਹੇਮਕੁੰਡ ਗਏ ਸੀ। ਸਾਰੇ ਅੱਗੇ ਚਲੇ ਗਏ। ਮੈਂ ਆਪਦੀ ਮਾਂ ਨੂੰ ਬੀਬੀ ਕਹਿੰਦੀ ਹਾਂ। ਉਹ ਥੱਕਣ ਕਰਕੇ, ਬੈਠ ਗਈ। ਦੋ ਸਿੰਘ ਬੀਬੀ ਨੂੰ ਪੁੱਛਣ ਲੱਗੇ, " ਮਾਤਾ ਤੂੰ ਕਿਉ ਬੈਠ ਗਈ ਹੈ। ਕੀ ਤੂੰ ਥੱਕ ਗਈ ਹੈ? " ਬੀਬੀ ਨੈ ਸੱਚ ਦੱਸ ਦਿੱਤਾ, " ਹਾਂ ਪੁੱਤਰ ਥੱਕ ਗਈ ਹਾਂ। " ਉਹ ਦੋਂਨੇਂ ਹੀ ਬੋਲ ਪਏ। ਉਨ੍ਹਾਂ ਨੇ ਕਿਹਾ, " ਮਾਤਾ ਜੀ ਉਠ ਕੇ ਖੜ੍ਹੇ ਹੋ ਜਾਵੋ। " ਇੱਕ ਨੇ ਉਧਰ ਦੀ ਬਾਂਹ ਫੜੀ। ਦੂਜੇ ਨੇ ਦੂਜੀ, ਮਾਂ ਦੇ ਪੈਰ ਧਰਤੀ ਨਾਲ ਨਹੀਂ ਲੱਗਣ ਦਿੱਤੇ। ਚਰਨ ਸਰਨਿ ਗੁਰਏਕ ਪੈਡਾ ਜਾਇ ਚਲ ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ ਸਿਮਰਨ ਤਾਹਿਬਾਰੰਬਾਰ ਗੁਰ ਹੇਤ ਹੈ ॥ਭਾਵਨੀ ਭਗਤਿ ਭਾਇ ਕਉਡੀ ਅਗ੍ਰਭਾਗਿ ਰਾਖੈ ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ ॥ ਸਤਿਗੁਰਦਇਆ ਨਿਧਿ ਮਹਿਮਾ ਅਗਾਧਿ ਬੋਧਿ ਨਮੋ ਨਮੋ ਨਮੋ॥ ਗਾਉਂਦੇ ਹੋਇਆ ਨੇ, ਮਾਤਾ ਨੂੰ 7 ਕਿਲੋਮੀਟਰ ਸਿਖ਼ਰ ਤੇ ਪਹੁੰਚਾ ਦਿੱਤੀ। ਹਵਾਂ ਵਾਂਗ ਸਤਿਗੁਰ ਦੇ ਸਥਾਨ ਉੱਤੇ ਪਹੁੰਚ ਗਏ। ਪਾਣੀ ਅਜੇ ਵੀ ਬਹੁਤ ਤੇਜ ਆਉਣ ਦੀ ਉਮੀਦ ਹੈ। ਪਰ ਸਬ ਠੀਕ ਹੈ। ਡਾਊਨਟਾਊਨ ਵਿੱਚ ਬੇਸਮਿੰਟਾਂ ਵਿੱਚ ਪਾਣੀ ਭਰਿਆ ਹੈ।ਸਾਰੀਆਂ ਬਿਲਡਿੰਗਾਂ ਤੇ ਬੰਦੇ ਠੀਕ ਹਨ। ਲੋਕ ਘਰਾਂ ਨੂੰ ਮੁੜ ਰਹੇ ਹਨ। ਕੈਲਗਰੀ ਜੂਹ ਵਿੱਚ ਪਾਣੀ ਆ ਗਿਆ ਹੈ। ਸਾਰੇ ਪੱਸ਼ੂ, ਸੱਪ, ਸ਼ੇਰæ ਮੱਛੀਆਂ, ਬਾਂਦਰ, ਪੰਛੀ ਉਥੋ ਕੱਢੇ ਹਨ। ਕੈਲਗਰੀਅਨ ਨੇ, ਅਜੇ ਤੱਕ ਕੋਈ ਜਾਨਵਰ ਵੀ ਪਾਣੀ ਵਿੱਚ ਨਹੀਂ ਰੁੜਨ ਦਿੱਤਾ। ਪਸ਼ੂਆਂ ਨੂੰ ਅਦਾਲਤ-ਕੋਰਟ-ਜੇਲ੍ਹ ਦੇ ਕੰਮਰਿਆਂ ਵਿੱਚ ਲੈ ਗਏ। ਸਾਰੇ ਠੀਕ ਹਨ। 1300 ਫੌਜ਼ੀ ਅਲਬਰਟਾ ਸੂਬੇ ਵਿੱਚ, ਹੜ ਦੀ ਰੋਕ-ਥਾਮ ਲਈ ਆਏ ਹਨ। ਹੋਰ ਫੌਜ਼ੀ ਸੱਦਣ ਦੀ ਲੋੜ ਪਈ। ਤਿਆਰ-ਬਰ ਤਿਆਰ ਹਨ। ਕੁੱਝ ਕੁ ਹੀ ਲੋਕ ਗੌਰਮਿੰਟ ਦੇ ਮਦਦ ਘਰਾਂ-ਸੈਲਟਰ ਵਿੱਚ ਗਏ ਹਨ। ਬਹੁਤੇ ਲੋਕਾਂ ਦੀ ਮਦੱਦ ਰਿਸ਼ਤੇਦਾਰਾਂ, ਦੋਸਤਾਂ, ਬਹੁਤ ਜਨਤਾਂ ਨੇ ਆਪਦੇ ਘਰ ਲਿਜਾ ਕੇ ਕੀਤੀ ਹੈ। 30 ਹਜ਼ਾਰ ਲੋਕ ਗੈਸ ਤੇ ਬਿੱਜਲੀ ਤੋਂ ਬਗੈਰ ਹਨ। ਗੈਸ, ਜਿਸ ਨਾਲ ਘਰ ਪਾਣੀ ਗਰਮ ਹੁੰਦਾ ਹੈ। ਕੈਲਗਰੀ ਮੇਅਰ ਨੇ, ਲੋਕਾਂ ਨੂੰ ਅਪੀਲ ਕੀਤੀ ਹੈ। ਘੱਟ ਤੋਂ ਘੱਟ ਪਾਣੀ ਵਰਤਿਆ ਜਾਵੇ। ਪਾਣੀ ਵਰਤਣ ਵੇਲੇ, ਕਾਰਾਂ ਧੋਣ, ਨਹਾਉਣ ਵੇਲੇ, ਕੱਪੜੇ ਧੋਣ ਤੋਂ ਵੀ ਗਰੇਜ਼ ਕੀਤਾ ਜਾਵੇ। ਦੰਦਾਂ ਨੂੰ ਬੁਰਸ਼ ਕਰਨ ਵੇਲੇ ਤੇ ਵਾਲ ਸੇਵ ਕਰਨ ਸਮੇਂ, ਪਾਣੀ ਚਲਦਾ ਨਹੀਂ ਛੱਡਿਆ ਜਾਵੇ। ਜੇ ਲੋਕ ਐਸਾ ਕਰਨਗੇ। ਪਾਣੀ ਦੀ ਥੁੜ ਨਹੀਂ ਆਵੇਗੀ। ਅਜੇ ਕਮਚਾਰੀਆਂ ਦਾ ਧਿਆਨ ਫਲੱਡ ਵੱਲ ਹੈ। ਸਿਟੀ ਨੂੰ ਪਾਣੀ ਭੇਜਣ ਲਈ ਦਿਕਤ-ਮੁਸ਼ਕਿਲ ਆ ਰਹੀ ਹੈ। ਪੂਰੇ ਕਨੇਡਾ ਵਿੱਚੋਂ ਹੜ ਵਿੱਚ ਘਿਰੇ ਲੋਕਾਂ ਲਈ, ਭੋਜਨ ਆ ਰਿਹਾ ਹੈ। ਕਨੇਡਾ ਦੇ ਬਾਹਰੋਂ ਵਿਬ ਸਾਈਡਾਂ ਉੱਤੇ ਵੀ ਮੱਦਦ ਭੇਜਣ ਲਈ ਲੋਕ, ਪੁਛ ਰਹੇ ਹਨ। ਅਲਬਰਟਾ ਸੂਬੇ ਵਿੱਚ ਬਹੁਤ ਥਾਵਾਂ ਵਿੱਚ ਬਿੱਜਲੀ ਨਹੀਂ ਹੈ। ਨਾਂ ਕਾਰਾਂ, ਗੱਡੀਆਂ ਦੀ ਅਵਾਜ਼ ਹੈ। ਆਵਾਜਾਈ ਦਾ ਝਜੰਟ ਨਹੀਂ ਹੈ। ਜਿਧਰ ਵੀ ਜਾਂਣਾਂ ਹੈ। ਸਾਇਕਲ ਜਾਂ ਤੁਰ ਕੇ, ਜਾਣਾ ਪੈਣਾਂ ਹੈ। ਅੱਗ ਬਾਲ ਕੇ, ਲਾਟਾ ਉੱਤੇ ਉੱਤੇ ਭੋਜਨ ਪਕਾਉਣਾਂ ਪੈਣਾਂ ਹੈ। ਬਿਲਕੁਲ ਸ਼ਾਂਤੀ ਲੱਗਦੀ ਹੈ। ਕੈਲਗਰੀ ਵਿੱਚ ਹਾਈਵੇ 1, 2 ਦੀ ਸ਼ੜਕ ਪਾਣੀ ਬਹੁਤ ਸੀ। ਪਾਣੀ ਹੋਰ ਆਉਣ ਤੇ ਸ਼ੜਕ ਟੁੱਟਣ ਦਾ ਖਤਰਾਂ ਸੀ। ਇਸ ਲਈ ਹੋਰ ਵੀ ਸ਼ੜਕਾਂ ਬੰਦ ਕੀਤੀਆਂ ਸਨ। ਲੋਕ ਉਸ ਪਾਸੇ ਨਾਂ ਜਾਣ। ਪਹਾੜਾਂ, ਨਦੀ ਤੇ ਖਾਂਈਆਂ ਵਿੱਚ, ਜਿਹੜੀਆਂ ਲਾਸ਼ਾਂ ਰੁਲ ਰਹੀਆਂ ਹਨ। ਉਹ ਹਿੰਦੂ ਤੇ ਸਿੱਖ ਹੀ ਹਨ, ਕੀ ਉਹ ਧਰਮੀ ਸ਼ਹੀਦ ਨਹੀਂ ਹਨ?ਰੱਬ ਨੇ ਦਿਨਾਂ ਵਿੱਚ ਹੀ ਦੱਸ ਦਿੱਤਾ, ਕਨੇਡਾ ਤੇ ਭਾਰਤ ਸਰਕਾਰ ਤੇ ਜੰਨਤਾ ਵਿੱਚ ਕੀ ਫ਼ਰਕ ਹੈ? ਰੱਬ ਤਾ ਦੁੱਧੋ-ਪਾਣੀ ਛਾਂਣ ਦਿੰਦਾ ਹੈ। ਪੂਰਾ ਕਨੇਡਾ ਆਪਦੀ ਜਗਾ ਛੱਡ ਕੇ, ਹੜਾ ਵਾਲੀ ਥਾਂ ਉੱਤੇ, ਮਦੱਦ ਕਰਨ ਨੂੰ, ਜੰਨਤਾ, ਪੁਲੀਸ, ਫੌਜ਼ ਸਬ ਇੱਕਠੇ ਹੋ ਗਏ। ਗਿੱਣਤੀ ਦੀਆ ਜਾਨਾਂ ਗਈਆਂ ਹਨ। ਉਹ ਵੀ ਆਪਦੀ ਮਰਜ਼ੀ ਨਾਲ, ਮਰੇ ਹਨ। ਉਨ੍ਹਾਂ ਨੇ ਘਰ ਨਹੀਂ ਛੱਡੇ ਸਨ। ਇੱਕ ਭਾਰਤ ਹੈ। ਹੇਮਕੁੰਡ ਲੋਕ ਅਜੇ ਵੀ ਠੰਡ ਵਿੱਚ ਫਸੇ ਹੋਏ ਹਨ। ਲਾਸ਼ਾਂ ਰੁਲ ਰਹੀਆਂ ਹਨ। ਪਤਾ ਹੀ ਨਹੀਂ ਕਿੰਨੇ ਮਰ ਗਏ ਹਨ? ਕਿੰਨੇ ਅਜੇ ਉੱਤੇ ਪਹਾੜਾਂ ਦੇ ਭੱਟਕਦੇ ਫਿਰਦੇ ਹਨ? ਉੱਥੇ ਪਹਾੜਾਂ, ਨਦੀ ਤੇ ਖਾਂਈਆਂ ਵਿੱਚ, ਜਿਹੜੀਆਂ ਲਾਸ਼ਾਂ ਰੁਲ ਰਹੀਆਂ ਹਨ। ਉਹ ਹਿੰਦੂ ਤੇ ਸਿੱਖ ਹੀ ਹਨ, ਕੀ ਉਹ ਧਰਮੀ ਸ਼ਹੀਦ ਨਹੀਂ ਹਨ? ਸ਼ਰੋਮਣੀ ਕਮੇਟੀ ਤੇ ਪੰਜੇ ਜੱਥੇਦਾਰਾਂ ਨੂੰ, ਹੇਮਕੁੰਡ ਦੇ ਲੋਕ, ਸੰਗਤਾਂ ਨਾਲ ਕੋਈ ਹਮਦਰਦੀ ਨਹੀਂ ਹੈ। ਉੱਥੇ ਦੀ ਗੋਲਕ ਵਿੱਚ ਤਿੰਨ ਕੁ ਮਹੀਨੇ ਹੀ ਪੈਸਾ ਪੈਂਦੇ ਹਨ। ਬਾਕੀ ਸਾਰਾ ਸਾਲ, ਹੇਮਕੁੰਡ ਠੰਡ ਵਿੱਚ ਬੰਦਾ ਰਹਿੰਦਾ ਹੈ। ਇਹ ਸ਼ਰੋਮਣੀ ਕਮੇਟੀ ਤੇ ਪੰਜੇ ਜੱਥੇਦਾਰ ਧਰਮੀ, ਸੰਗਤ ਦੇ ਨਹੀਂ ਹਨ। ਪੈਸੇ ਦੇ ਪੁੱਤ ਹਨ। ਇੰਨ੍ਹਾਂ ਦੇ ਨਾਂਮ ਚਾਹੇ ਸੰਗਤ ਆਪਦੀ ਸਾਰੀ ਜ਼ਮੀਨ, ਪੈਸੇ ਲੁਆ ਦੇਣ, ਸਬ ਹੱੜਕ ਜਾਂਣਗੇ। ਆਪਦੇ ਰਿਸ਼ਤੇਦਾਰਾਂ ਦੇ ਨਾਂਮ ਕਰ ਦੇਣਗੇ। ਸ਼੍ਰੋਮਣੀ ਕਮੇਟੀ ਤੇ ਪੰਜੇ ਜੱਥੇਦਾਰ ਧਰਮੀ ਸੁੱਤੇ ਪਏ ਹਨ। ਇਹ ਧਰਮ ਤੇ ਸੰਗਤ ਲਈ ਕਰ ਕੀ ਰਹੇ ਹਨ? ਇੰਨ੍ਹਾਂ ਦਾ ਕੰਮ ਕੀ ਹੈ? ਧਰਮ ਤੇ ਸੰਗਤ ਨੂੰ ਇੰਨ੍ਹਾਂ ਤੋਂ ਕੀ ਆਸ ਹੈ? ਧਰਮ ਤੇ ਸੰਗਤ ਦਾ ਕੀ ਸੁਮਾਰ ਰਹੇ ਹਨ? ਹਿੰਦੂ ਸਿੱਖਾਂ ਦਾ ਪਸਾਦ ਪਾਉਣਾਂ ਹੋਵੇ। ਝੱਟ ਬਿਆਨ ਦਾਗ ਦਿੰਦੇ ਹਨ। ਉਨ੍ਹਾਂ ਨੂੰ ਹੁਣ ਔਰਤਾਂ ਦੇ ਸਰੀਰ ਤੋਂ ਟੈਟੂ ਦੇਖਣ ਦਾ ਮੋਕਾ ਲੱਗਾ ਹੋਇਆ ਹੈ।

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ


ਬੇਵਸ ਵੋਟਰ, ਸਰਮਾਏਦਾਰ ਸਿਆਸਤਦਾਨ ਅਤੇ ਲਾਚਾਰ ਚੋਣ ਕਮਿਸ਼ਨ

$
0
0

ਸਿਆਸੀ ਹਲਕਿਆਂ ਨੇ ਕੀਤਾ ਪਿਤਾ-ਪੁਰਖੀ ਮੁਗਲ ਰਿਆਸਤਾਂ ਦਾ ਰੂਪ ਅਖਤਿਆਰ

30 ਜੂਨ - ਲੋਕਤੰਤਰ ਦੇ ਤਿੰਨ ਮੋਹਰੇ 'ਵੋਟਰ, ਸਿਆਸਤਦਾਨ ਅਤੇ ਸਿਆਸੀ ਪਾਰਟੀਆਂ' ਤਿੰਨੋਂ ਹੀ ਆਪਣੇ ਫਰਜ਼ਾਂ ਨੂੰ ਭੁੱਲੀ ਬੈਠੇ ਹਨ | 'ਵੋਟਰ' ਸਿਆਸੀ ਦਬਾ, ਆਪਸੀ ਧੜੇਬੰਦੀਆਂ ਜਾਂ ਆਰਥਿਕ ਮਜ਼ਬੂਰੀਆਂ ਹੋਣ ਕਾਰਨ ਮੁੱਦਾ ਅਧਾਰਿਤ ਸਿਆਸਤ ਦਾ ਸਾਥ ਦੈਣ ਵਿੱਚ ਅਸਮਰੱਥ ਹੈ| 'ਸਿਆਸਤਦਾਨ' ਪੈਸੇ, ਰੁੱਤਬੇ ਅਤੇ ਸਿਆਸੀ ਤਾਕਤ ਨਾਲ ਵੋਟਰ ਦੀ ਸੋਚ ਨੂੰ ਕੰਮਜ਼ੋਰ ਕਰ ਰਿਹਾ ਹੈ| 'ਸਿਆਸੀ ਪਾਰਟੀਆਂ' ਲੀਡਰ, ਵੋਟਰ ਅਤੇ ਵਿਰੋਧੀ ਪਾਰਟੀਆਂ ਨੂੰ ਡਰਾ, ਧਮਕਾ ਜਾਂ ਖਰੀਦੋਫਰੋਖਤ ਕਰ ਕੇ ਲੋਕਤੰਤਰ ਦੀਆਂ ਜੜਾਂ ਨੂੰ ਕੰਮਜ਼ੋਰ ਕਰ ਰਹੀਆਂ ਹਨ। ਹੈਰਾਨੀ ਵਾਲੀ ਗੱਲ੍ਹ ਇਹ ਹੈ ਕਿ ਦੋ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਦੇ ਬਾਵਜ਼ੂਦ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਚੋਣ ਪ੍ਰਕਿਰਿਆ ਉੱਤੇ ਵਿਸ਼ਵਾਸ਼ ਨਹੀਂ ਹੈ, ਤਾਂ ਹੀ ਉਹ ਚੋਣ ਲੜਨ ਦੀ ਬਜਾਏ ਰਾਜ ਸਭਾ ਰਾਹੀਂ ਮੈਂਬਰ ਬਣਨ ਨੂੰ ਤਰਜੀਹ ਦਿੰਦੇ ਹਨ| ਲੋਕਤੰਤਰ ਦੇਸ਼ ਦਾ ਵਰਤਮਾਨ ਅਤੇ ਭੱਵਿਖ ਉਸ ਦੇਸ਼ ਦੇ ਵੋਟਰ ਅਤੇ ਸਿਆਸਤਦਾਨ ਰੱਲਕੇ ਤਹਿ ਕਰਦੇ ਹਨ| ਚੋਣ ਪ੍ਰਕਿਰਿਆ ਵਿੱਚ ਵੋਟਰ ਅਤੇ ਚੋਣ ਕਮਿਸ਼ਨ ਦੀਆਂ ਜੁਮੇਵਾਰੀ ਬਹੁਤ ਵੱਧ ਜਾਂਦੀ ਹਨ ਕਿਉਂਕਿ ਜੇਕਰ ਸਿਆਸਤਦਾਨ ਆਪਣੇ ਪੈਸੇ, ਰੁਤਬੇ ਅਤੇ ਤਾਕਤ ਦੀ ਵਰਤੋਂ ਕਰਕੇ ਵੋਟਰ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਕਾਮਜਾਬ ਹੋ ਜਾਂਦਾ ਹੈ ਤਾਂ ਉਸ ਦਾ ਸਿੱਧਾ ਅਸਰ ਦੇਸ਼ ਦੇ ਵਿਕਾਸ ਉੱਤੇ ਪੈਂਦਾ ਹੈ| ਅਮਰੀਕਾ, ਕਨੇਡਾ, ਆਸਟ੍ਰੇਲਿਆ ਅਤੇ ਇੰਗਲੈਂਡ ਆਦਿ ਮੁਲਕਾਂ ਵਿੱਚ ਮੁੱਦਾ ਅਧਾਰਿਤ ਸਿਆਸਤ ਅਤੇ ਮਜ਼ਬੂਤ ਲੋਕ ਰਾਜ ਕਾਰਨ ਇਹਨਾ ਮੁਲਕਾਂ ਦੇ ਨਾਗਰਿਕ ਪਾਰਟੀਆਂ ਦੇ ਅਜੰਡਿਆਂ ਨੂੰ ਘੋਖਦਿਆਂ - ਬਗੈਰ ਕਿਸੇ ਦਬਦਬਾ ਦੇ ਆਪਣੇ ਲੀਡਰ ਦੀ ਨਿਰਪੱਖਤਾ ਨਾਲ ਚੋਣ ਕਰਦੇ ਹਨ| ਮੁੱਦਿਆਂ ਦੇ ਅਧਾਰਿਤ ਚੁਣਿਆਂ ਹੋਇਆ ਨੇਤਾ ਸਮਾਜ ਵਿੱਚ ਬਗੈਰ ਕਿਸੇ ਭਿੰਨਭੇਦ ਦੇ ਸਰਭ ਪੱਖੀ ਵਿਕਾਸ ਅਤੇ ਦੇਸ਼ ਦੇ ਉੱਜਲ ਭੱਵਿਖ ਲਈ ਦਿਨ ਰਾਤ ਇਕ ਕਰ ਦਿੰਦਾ ਹੈ| ਆਉ ਇਸ ਲੇਖ ਰਾਹੀਂ ਪਹਿਲਾਂ ਇਹ ਜਾਨਣ ਅਤੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਰਾਜਨੀਤੀ ਵਿੱਚ ਪੱਛਮੀ ਦੇਸ਼ਾਂ ਤੋਂ ਸੇਧ ਲੈ ਕੇ ਕੋਈ ਨਵੀਂ ਸੋਚ ਜਾਂ ਤਬਦੀਲੀ ਆ ਸਕਦੀ ਹੈ ? ਦੂਸਰਾ, ਭਾਰਤ ਨੂੰ ਇਹਨਾਂ ਮੁਲਕਾਂ ਵਾਂਗ ਮੁੱਦਾ ਅਧਾਰਿਤ ਲੋਕਰਾਜ ਕਾਇਮ ਕਰਨ ਲਈ ਕਿਹੜੇ - ਕਿਹੜੇ ਯੋਗ ਕਦਮ ਚੁੱਕਣ ਦੀ ਜ਼ਰੂਰਤ ਹੈ ? ਮਹਾਂਰਾਜਿਆਂ, ਮੁਗਲਾਂ ਅਤੇ ਗੋਰਿਆਂ ਦੀ ਗੁਲਾਮੀਂ ਤੋਂ ਬਾਅਦ ਭਾਰਤ ਨੂੰ ਮਿਲੀ ਆਜ਼ਾਦੀ ਤੋਂ ਆਮ-ਆਦਮੀ ਨੂੰ ਬਹੁਤ ਆਸ਼ਾਵਾਂ ਸਨ| ਹਰ ਆਦਮੀ ਭਾਰਤ ਦੇ ਲੋਕਤੰਤਰਿਕ ਢਾਂਚੇ ਕਰਕੇ ਇਹ ਸੋਚ ਰਿਹਾ ਸੀ ਕਿ ਸਰਕਾਰ ਦੀ ਚਾਬੀ ਉਸ ਦੇ ਹੱਥ ਵਿੱਚ ਹੈ ਅਤੇ ਹੁਣ ਭਾਰਤ ਨੂੰ ਵਿਕਾਸ਼ਸ਼ੀਲ ਦੇਸ਼ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਹੈ| ਪੈਂਠ ਸਾਲ ਬਾਅਦ ਦੇਸ਼ ਦੇ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਝਾਤੀ ਮਾਰਦਿਆਂ ਪੰਜ ਮੁੱਖ ਤੱਥ ਸਾਹਮਣੇ ਆਉਂਦੇ ਹਨ| ਪਹਿਲਾ, ਸਿਆਸਤਦਾਨਾਂ ਅਤੇ ਅਫਸਰਾਂ ਦੀ ਮਿਲੀਭੁੱਗਤ ਕਾਰਨ ਦੇਸ਼ ਰਿਸ਼ਵਤਖੋਰੀ, ਭਰਿਸ਼ਟਾਚਾਰ, ਗੁਰਬਤ ਅਤੇ ਬੇਰੁਜ਼ਗਾਰੀ ਆਦਿ ਦਾ ਸ਼ਿਕਾਰ ਹੋ ਚੁੱਕਾ ਹੈ| ਦੂਸਰਾ, ਸਿਆਸਤਦਾਨ ਅਤੇ ਅਫਸਰ ਸ਼ਰੇਆਮ ਸਰਕਾਰੀ ਸੋਮਿਆਂ ਨੂੰ ਦਿਨ ਰਾਤ ਲੁੱਟ ਰਹੇ ਹਨ| ਤੀਸਰਾ, ਸਿਆਸੀ ਪਾਰਟੀਆਂ ਚੋਣਾਂ ਸਮੇਂ ਲੋਕਤੰਤਰ ਨੂੰ ਲੋਕਾਂ ਤੋਂ ਲੁੱਟੇ ਪੈਸਿਆਂ ਨਾਲ ਖ਼ਰੀਦ ਕੇ ਆਪਣੇ ਰਾਜਨੀਤਿਕ ਮਹਿਲ ਉਸਾਰ ਰਹੀਆਂ ਹਨ| ਚੋਥਾ, ਭਾਰਤ ਵਿੱਚ ਭਾਰੀ ਗਰੀਬੀ ਕਾਰਨ ਇਕ-ਤਿਹਾਈ ਲੋਕ ਆਪਣੇ ਪਰਿਵਾਰ ਨੂੰ ਦੋ ਵੱਕਤ ਦੀ ਰੋਟੀ, ਤੇੜ ਪਾਉਣ ਲਈ ਕੱਪੜਾ ਅਤੇ ਸਿਰ ਢੱਕਣ ਲਈ ਮਕਾਨ ਵੀ ਮੁਹੱਇਆ ਨਹੀਂ ਕਰਵਾ ਪਾਉਂਦੇ ਹਨ| ਇਹਨਾਂ ਹਲਾਤਾਂ ਵਿੱਚ ਸਵਾਲ ਇਹ ਉੱਠਦਾ ਹੈ ਕਿ ਭਾਰਤ ਨੂੰ 1947 ਵਿੱਚ ਅਸਲ ਆਜ਼ਾਦੀ ਮਿਲੀ ਜਾਂ ਦੇਸ਼ ਗੋਰਿਆਂ ਦੀ ਥਾਂ ਅਪਣਾਇਆ ਹੱਥੀਂ ਗੁਲਾਮ ਹੋ ਗਿਆ ਸੀ? ਮੰਦਭਾਗੀ ਗੱਲ੍ਹ ਇਹ ਹੈ ਕਿ ਭਾਰਤ ਦੀ ਸਿਆਸਤ ਅੱਜ ਸਮਾਜ-ਸੇਵਕਾਂ ਦੀ ਥਾਂ ਸਿਆਸੀ-ਵਪਾਰੀਆਂ ਦੇ ਹੱਥ ਆਉਣ ਕਾਰਨ ਪਿਤਾ-ਪੁਰਖੀ ਛੋਟੀਆਂ-ਛੋਟੀਆਂ ਰਿਆਸਤਾਂ ਦਾ ਰੂਪ ਧਾਰਨ ਕਰ ਚੁੱਕੀ ਹੈ| ਭਾਰਤੀ ਲੋਕਤੰਤਰ ਦੇ ਤਿੰਨ ਮੋਹਰੇ 'ਵੋਟਰ, ਸਿਆਸਤਦਾਨ ਅਤੇ ਸਿਆਸੀ ਪਾਰਟੀਆਂ' ਤਿੰਨੋਂ ਹੀ ਆਪਣੇ ਮੁੱਢਲੇ ਫ਼ਰਜ਼ਾਂ ਨੂੰ ਭੁੱਲੀ ਬੈਠੇ ਹਨ| 'ਵੋਟਰ' ਸਿਆਸੀ ਦਬਦਬਾ, ਆਪਸੀ ਧੜੇਬੰਦੀਆਂ ਜਾਂ ਆਰਥਿਕ ਮਜ਼ਬੂਰੀਆਂ ਹੋਣ ਕਾਰਨ ਮੁੱਦਾ ਅਧਾਰਿਤ ਸਿਆਸਤ ਦਾ ਸਾਥ ਦੈਣ ਵਿੱਚ ਅਸਮਰੱਥ ਹੈ| 'ਸਿਆਸਤਦਾਨ' ਪੈਸੇ, ਰੁੱਤਬੇ ਅਤੇ ਸਿਆਸੀ ਤਾਕਤ ਨਾਲ ਵੋਟਰ ਦੀ ਸੋਚ ਨੂੰ ਕੰਮਜ਼ੋਰ ਕਰ ਰਿਹਾ ਹੈ| 'ਸਿਆਸੀ ਪਾਰਟੀਆਂ' ਲੀਡਰ, ਵੋਟਰ ਅਤੇ ਵਿਰੋਧੀ ਪਾਰਟੀਆਂ ਨੂੰ ਡਰਾ, ਧਮਕਾ ਜਾਂ ਖਰੀਦੋਫਰੋਖਤ ਕਰ ਕੇ ਲੋਕਤੰਤਰ ਦੀਆਂ ਜੜਾਂ ਨੂੰ ਕੰਮਜ਼ੋਰ ਕਰ ਰਹੀਆਂ ਹਨ। ਹੈਰਾਨੀ ਵਾਲੀ ਗੱਲ੍ਹ ਇਹ ਹੈ ਕਿ ਦੋ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਦੇ ਬਾਵਜ਼ੂਦ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਚੋਣ ਪ੍ਰਕਿਰਿਆ ਉੱਤੇ ਵਿਸ਼ਵਾਸ਼ ਨਹੀਂ ਹੈ, ਤਾਂ ਹੀ ਉਹ ਚੋਣ ਲੜਨ ਦੀ ਬਜਾਏ ਰਾਜ ਸਭਾ ਰਾਹੀਂ ਮੈਂਬਰ ਬਣਨ ਨੂੰ ਤਰਜੀਹ ਦਿੰਦੇ ਹਨ| ਕਿ ਇਹਨਾਂ ਹਲਾਤਾਂ ਵਿੱਚ ਅਸੀਂ ਆਪਣੀ ਜ਼ਮੀਰ ਦੀ ਅਵਾਜ਼ ਨਾਲ ਭਾਰਤ ਦੇ ਲੋਕਤੰਤਰ ਨੂੰ ਲੋਕਰਾਜ ਕਹਿ ਸਕਦੇ ਹਾਂ? ਭਾਰਤ ਵਿੱਚ ਉਹਨੀ ਦੇਰ ਤੱਕ ਅਸਲ ਲੋਕਰਾਜ ਨਹੀਂ ਆ ਸਕਦਾ ਜਿੰਨ੍ਹੀ ਦੇਰ ਤੱਕ ਸਿਆਸਤਦਾਨ ਜਾਤੀ ਲਾਭ ਜਾਂ ਲੋੜਾਂ ਵਿੱਚੋਂ ਨਿਕਲਕੇ ਸਮਾਜ ਦੇ ਸਰਵ-ਪੱਖੀ ਵਿਕਾਸ ਵੱਲ ਧਿਆਨ ਨਹੀਂ ਦਿੰਦਾ ਅਤੇ ਨਾਂ ਹੀ ਮੁੱਦਾ ਅਧਾਰਿਤ ਸਿਆਸਤ ਉਹਨੀ ਦੇਰ ਤੱਕ ਭਾਰਤ ਵਿੱਚ ਆਪਣਾ ਥਾਂ ਬਣਾ ਸਕਦੀ ਹੈ, ਜਿੰਨ੍ਹੀ ਦੇਰ ਤੱਕ ਸਮਾਜ ਵਿੱਚ ਕਾਨੂੰਨ ਦਾ ਰਾਜ, ਆਰਥਿਕ ਅਤੇ ਸਮਾਜਿਕ ਬਰਾਬਰਤਾ ਨਹੀਂ ਆਉਂਦੀ| ਦੁਨੀਆਂ ਦੇ ਮਸ਼ਹੂਰ ਅਰਥਸ਼ਾਸਤਰ ਅਮ੍ਰਿਤਆ ਸੇਨ ਨੇ ਵੀ ਆਪਣੀ ਇਕ ਕਿਤਾਬ ਵਿੱਚ ਬਿਆਨ ਕੀਤਾ ਹੈ ਕਿ "ਆਮ ਆਦਮੀ ਉਹਨੀਂ ਦੇਰ ਤੱਕ ਆਪਣੇ ਹੱਕਾਂ ਦੀ ਰਾਖੀ ਅਤੇ ਸਮਾਜ ਦੀ ਨੁਮਾਇੰਦਗੀ ਨਹੀਂ ਕਰ ਸਕਦਾ ਜਿੰਨ੍ਹੀ ਦੇਰ ਤੱਕ ਬਰਾਬਰਤਾ ਨਾਲ ਉਸ ਨੂੰ ਇਸ ਸਮਾਜ ਵਿੱਚ ਪੇਟ ਭਰ ਖਾਣਾ ਖਾਣ ਨੂੰ ਨਹੀਂ ਮਿਲਦਾ|" ਮੰਦਭਾਗੀ ਗੱਲ ਇਹ ਹੈ ਕਿ ਅੱਜ ਦੇ ਸਿਆਸਤਦਾਨ ਇਸ ਸੱਚ ਨੂੰ ਚੰਗੀ ਤਰਾਂ ਸਮਝਦੇ ਹਨ ਅਤੇ ਇਸ ਮੁਸ਼ਕਿਲ ਦਾ ਹੱਲ ਕੱਢਣ ਦੀ ਬਜਾਏ ਵੋਟਾਂ ਵਿੱਚ ਵੋਟਰ ਦੀ ਸ਼ਰੇਆਮ ਬੋਲੀ ਲਗਾਉਂਦੇ ਹਨ| ਅੱਜ ਇਹ 'ਵਾਇਟ ਕਾਲਰ ਪੋਲਿਟਿਕਲ ਮਾਫ਼ੀਆ' ਵੋਟਾਂ ਦੇ ਸਮੇਂ ਵੋਟਰ ਨੂੰ 500 ਰੁਪਏ ਦੇ ਇਕ ਨੋਟ ਜਾਂ ਇਕ ਬੋਤਲ ਸ਼ਰਾਬ ਵਿੱਚ ਖਰੀਦ ਕੇ ਉਸ ਦਾ ਸ਼ਿਕਾਰ ਕਰਦਾ ਹੈ| ਵੋਟਰ ਉਹਨਾਂ ਦੇ ਵਿਛਾਏ ਜਾਲ ਵਿੱਚ ਸਿਰਫ਼ 27 ਪੈਸੇ ਦਿਹਾੜੀ (ਪੰਜ ਸਾਲ ਦੀ ਔਸਤ) ਵਿੱਚ ਵਿੱਕ ਕੇ ਆਉਂਦੇ ਪੰਜ ਸਾਲ ਲਈ ਦੇਸ਼ ਦੀ ਬਰਬਾਦੀ ਦਾ ਭਾਈਵਾਲ ਬਣ ਜਾਂਦਾ ਹੈ| ਪੰਝੀ-ਤੀਹ ਸਾਲ ਪਹਿਲਾਂ ਦੇਸ਼ ਦੇ ਸਿਆਸਤਦਾਨ ਤਹਿਸੀਲਾਂ ਜਾਂ ਥਾਣਿਆਂ ਦੇ ਕੰਮ-ਕਾਜ ਵਿਚ ਦਖ਼ਲਅੰਦਾਜ਼ੀ ਨਹੀਂ ਕਰਦੇ ਸਨ| ਪਰ ਇਸ ਤੋਂ ਉਲਟ ਅੱਜ ਦਾ ਸਿਆਸਤਦਾਨ ਸਮਾਜ ਨੂੰ ਧੜਿਆਂ ਵਿੱਚ ਵੰਡਕੇ ਪਹਿਲਾਂ ਲੜਾਉਦਾਂ ਹੈ ਅਤੇ ਫਿਰ ਥਾਣਿਆਂ ਦੀ ਦਲਾਲੀ ਕਰਕੇ ਆਪਣੀ ਸਿਆਸੀਅਤ ਅਤੇ ਕਾਲੀ ਕਮਾਈ ਸਿੱਧੀ ਕਰਦਾ ਹੈ| ਇੱਥੇ ਮੰਨ ਵਿੱਚ ਸਵਾਲ ਉੱਠਦਾ ਹੈ ਕਿ ਜੇਕਰ ਅਜ਼ਾਦੀ ਤੋਂ ਬਾਅਦ ਦੇਸ਼ ਨੇ ਅਪਣਿਆਂ ਹਥੋਂ ਹਰ ਰੋਜ਼ ਲੁੱਟਿਆ ਜਾਣਾ ਸੀ ਤਾਂ ਦੇਸ਼-ਭਗਤਾਂ ਨੂੰ ਇਸ 'ਚੋਰਤੰਤਰ' ਖਾਤਿਰ ਫਾਂਸੀ ਦਾ ਰਸਾ, ਕਾਲੇ ਪਾਣੀ ਵਿੱਚ ਉਮਰਕੈਦ ਜਾਂ ਅਪਣੀਆਂ ਜਮੀਨਾ ਕੁਰਕ ਕਰਵਾਉਣ ਦੀ ਕੀ ਲੋੜ ਸੀ ? ਇਹਨਾਂ ਹਲਾਤਾਂ ਵਿੱਚ ਬਗੈਰ ਵੋਟਰ, ਸਿਆਸਦਾਨ, ਸਿਆਸੀ ਪਾਰਟੀਆਂ, ਅਤੇ ਚੋਣ ਕਮਿਸ਼ਨ ਦੇ ਸਾਥ ਤੋਂ ਮੁੱਦਾ ਅਧਾਰਿਤ ਸਿਆਸਤ ਕਰਨਾਂ ਆਸੰਭਵ ਹੈ ਪਰ ਹਜਾਰਾਂ ਕੁਰਬਾਨੀਆਂ ਤੋਂ ਬਾਅਦ ਮਿਲੇ ਵੋਟ ਦੇ ਅਧਿਕਾਰ ਰਾਹੀਂ ਲੋਕਤੰਤਰ ਨੂੰ ਸਹੀਂ ਲੋਕਰਾਜ ਬਣਾਇਆ ਜਾ ਸਕਦਾ ਹੈ| ਅੱਜ ਦੇਸ਼ ਦਾ ਹਰ ਵੋਟਰ ਸੂਝਬੂਝ ਨਾਲ ਬਗੈਰ ਕਿਸੇ ਸਿਆਸੀ ਦਬਦਬਾ ਜਾਂ ਆਰਥਿਕ ਮਜਬੂਰੀਆਂ ਤੋਂ ਆਪਣੀ 'ਵੋਟ ਦੀ ਤਾਕਤ' ਦਾ ਇਸਤਮਾਲ ਨਿਰਪੱਖਤਾ ਨਾਲ ਕਰੇ ਤਾਂ ਪੱਛਮੀ ਦੇਸ਼ਾਂ ਵਾਂਗ ਭਾਰਤੀ ਲੋਕਤੰਤਰ ਵਿੱਚ ਵੀ ਨਵੀਂ ਸੋਚ ਅਤੇ ਤਬਦੀਲੀ ਆ ਸਕਦੀ ਹੈ| ਭਾਰਤੀ ਚੋਣ ਕਮਿਸ਼ਨ ਚੋਣ ਪ੍ਰਕਿਰਿਆ ਨੂੰ ਸਾਫ ਸੁਥਰਾ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰੇ ਤਾਂ ਜੋ ਆਮ ਆਦਮੀ ਵੀ ਭਾਰਤ ਦੀ ਮੰਹਿਗੀ ਹੋ ਚੁੱਕੀ ਸਿਆਸਤ ਦਾ ਹਿੰਸਾ ਬਣਕੇ ਕੌਮੀ ਉਸਾਰੀ ਵਿੱਚ ਆਪਣਾ ਯੋਗਦਾਨ ਪਾ ਸਕੇ। ਚੋਣ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਲਈ ਚੋਣ ਕਮਿਸ਼ਨ ਹੇਠ ਲਿਖੇ ਸੁਝਾਵਾਂ ਨੂੰ ਪਹਿਲ ਦੇ ਅਧਾਰ ਉੱਤੇ ਅਪਣਾਵੇ| ਪਹਿਲਾ ਇਹ ਕਿ ਹਰ ਬੂਥ ਦੀ ਗਿਣਤੀ ਅੱਡੋ ਅੱਡ ਕਰਨ ਦੀ ਥਾਂ ਹਲਕਾ ਪੱਧਰ ਤੇ ਸਾਰੀਆਂ ਵੋਟਿੰਗ ਮਸ਼ੀਨਾਂ ਨੂੰ ਇੱਕ ਸਰਵਰ ਨਾਲ ਜੋੜ ਕੇ ਕਰਨੀ ਚਾਹੀਦੀ ਹੈ। ਇਸ ਨਾਲ ਪਿੰਡ ਪੱਧਰ ਤੇ ਧੜੇਬੰਦੀ ਖਤਮ ਹੋ ਜਾਵੇਗੀ ਅਤੇ ਲੋਕ ਮੁੱਦਿਆਂ ਵੱਲ ਰੁਚਿਤ ਹੋਣਗੇ। ਦੂਸਰਾ, ਪਾਰਟੀ ਬੂਥ ਜਿਹੜੇ ਪੋਲਿੰਗ ਸਟੇਸ਼ਨ ਦੇ ਬਾਹਰ ਲੱਗਦੇ ਹਨ, ਉਹਨਾਂ ਨੂੰ ਖਤਮ ਕੀਤਾ ਜਾਵੇ ਤਾਂ ਜੋ ਵੋਟਰ ਨਿਰਪਖਤਾ ਨਾਲ ਆਪਣਾ ਉਮੀਦਵਾਰ ਚੁਣ ਸਕੇ। ਤੀਸਰਾ, ਵੋਟਾਂ 'ਅਧਾਰ ਕਾਰਡ' ਨੂੰ ਵੇਖ ਕੇ ਪਾਉਣ ਦਾ ਹੁਕਮ ਜਾਰੀ ਹੋਵੇ, ਜਿਸ ਨਾਲ ਚੋਣ ਕਰਮਚਾਰੀਆਂ ਦਾ ਕੰਮ ਦਾ ਬੋਝ ਵੀ ਘੱਟ ਹੋਵੇਗਾ ਤੇ ਫਿੰਗਰਪ੍ਰਿੰਟ ਰਾਹੀਂ ਬੋਗਸ ਵੋਟ ਵੀ ਖਤਮ ਹੋ ਜਾਵੇਗੀ। ਚੌਥਾ, ਚੋਣਾਂ ਦੌਰਾਨ ਸ਼ਰਾਬ, ਪੈਸੇ ਦੀ ਵਰਤੋਂ ਨੂੰ ਰੋਕਣ ਲਈ ਚੋਣ ਕਮਿਸ਼ਨ ਸਖਤ ਕਦਮ ਚੁੱਕੇ ਅਤੇ ਭ੍ਰਿਸ਼ਟਾਚਾਰ ਨਾਲ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਉਮੀਦਵਾਰੀ ਵੀ ਖਾਰਿਜ ਕਰੇ ਤਾਂ ਜੋ ਦੁਨੀਆਂ ਦਾ ਵਿਸ਼ਵਾਸ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਤੇ ਬਣਿਆ ਰਹੇ| ਪੰਜਵਾ ਅਤੇ ਆਖਰੀ ਸੁਝਾਅ ਪੰਚਾਇਤ, ਕਾਰਪੋਰੇਸ਼ਨ, ਬਲਾਕ ਸਮਤੀਆਂ, ਜਿਲ੍ਹਾ ਪਰਿਸ਼ਦ,ਵਿਧਾਨ ਸਭਾ ਅਤੇ ਲੋਕ ਸਭਾ ਆਦਿ ਦੀਆਂ ਚੋਣਾਂ ਸਾਰੇ ਦੇਸ਼ ਵਿੱਚ ਇਕੋ ਦਿਨ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਬਾਰ-ਬਾਰ ਚੋਣ ਜਾਬਤਾ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਨਾ ਬਣ ਸਕੇ|

ਅਮਨਪ੍ਰੀਤ ਸਿੰਘ ਛੀਨਾ

ਕਾਹਨ ਸਿੰਘ ਪੰਨੂੰ ਨਾਲ ਵਾਪਰੀ ਘਟਨਾਂ ਅਤਿ ਅਫਸੋਸ ਜਨਕ

$
0
0

1 ਜੁਲਾਈ - ਉੱਤਰਾ ਖੰਡ ਵਿੱਚ ਐਤਕਾਂ ਜੋ ਕੁਦਰਤੀ ਆਫਤ ਕਰਕੇ ਦੇਸ਼ ਦਾ ਜੋ ਜਾਨੀ ਮਾਲੀ ਨੁਕਸਾਨ ਹੋਇਆ ਹੈ ਇਸ ਬਾਰੇ ਕੋਈ ਪੂਰਾ ਅੰਦਾਜ਼ਾ ਲਗਾਣਾ ਅਜੇ ਵੀ ਮੁਸਕਿਲ ਹੈ, ਇੱਸ ਇਲਾਕੇ ਵਿਚ ਕਈ ਧਰਮ ਅਸਥਾਨਾਂ ਦੀ ਯਾਤਰਾ 'ਤੇ ਜਾਣਾ ਸ਼ਰਧਾਂਲੂਆਂ ਵਾਸਤੇ ਕੋਈ ਨਵੀਂ ਗੱਲ ਨਹੀਂ, ਪਰ ਇਹ ਗੱਲ ਸਾਬਤ ਹੋ ਗਈ ਕਿ ਇਸ ਗਿਆਨ ਦੇ ਯੁੱਗ ਵਿੱਚ ਮੱਨੁਖ ਦੀ ਕੁਦਰਤ ਪ੍ਰਤੀ ਵਿਗਆਣਕ ਪ੍ਰਾਪਤੀ ਅਜੇ ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਹੈ, ਪਰ ਹਾਲ ਦੀ ਘੜੀ ਇਸ ਵਿਸ਼ੇ 'ਤੇ ਕੋਈ ਗੱਲ ਕਰਨੀ ਉਕਤ ਲੇਖ ਨੂੰ ਹੋਰ ਪਾਸੇ ਲੈ ਜਾਣ ਵੱਲ ਹੋਵੇਗੀ। ਅਪਣੀ ਅਪਣੀ ਆਸਥਾ ਅਨੁਸਾਰ ਇਨ੍ਹਾਂ ਧਾਮਾਂ 'ਤੇ ਗਏ ਸ਼ਰਧਾਲੂਆਂ ਨੂੰ ਕੁਦਰਤ ਦੇ ਇਸ ਕਹਿਰ ਤੋਂ ਬਚਾ ਕੇ ਵਾਪਸ ਲਿਆਉਣ ਦੀ ਅਪਣੀ- ਆਣਪੀ ਥਾਂ ਸਭ ਧਾਰਮਿਕ ਸੰਸਥਾਂਵਾਂ, ਸਮਾਜ ਸੇਵਕੀ ਜਥੇਬੰਦੀਆਂ ਅਤੇ ਹਕੂਮਤ ਦੇ ਪ੍ਰਬੰਧਕੀ ਢਾਂਚੇ ਨੇ ਵੀ ਹਰ ਤਰ੍ਹਾਂ ਨਾਲ ਪੂਰੀ ਵਾਹ ਲਾਈ, ਹਰ ਆਦਮੀ ਦੇ ਮਨ ਤੇ ਇਸ ਤ੍ਰਾਸਦੀ ਦਾ ਕਿਸੇ ਨਾ ਕਿਸੇ ਰੂਪ ਵਿਚ ਅਸਰ ਹੋਇਆ ਹੈ, ਤੇ ਹੇਮ ਕੁੰਡ ਸਹਿਬ ਦੀ ਯਾਤਰਾ ਦੌਰਾਨ ਇਸ ਕੁਦਰਤੀ ਕਹਿਰ ਤੋਂ ਬਚਾਉਣ ਲਈ ਲਗਾਏ ਗਏ ਇਕ ਇੱਕ ਸਫਲ ਅਧਿਕਾਰੀ ਕਾਹਨ ਸਿੰਘ ਪੰਨੂ ਨਾਲ ਵਾਪਰੀ ਦੁਖ ਦਾਈ ਤੇ ਅਫਸੋਸ ਘਟਨਾ ਮੇਰੇ ਖਿਆਲਾਂ ਵਿਚ ਬਾਰ ਬਾਰ ਆਉਂਦੀ ਹੈ, ਮੀਡੀਆ ਪੰਜਾਬ ਵਿਚ ਇਕ ਵੀਡੀਓ ਵੇਖ ਕੇ ਤੇ ਖਬਰ ਵੇਖ ਕੇ ਬੜੀ ਹੈਰਾਨੀ ਹੋਈ, ਤੇ ਪੰਨੂੰ ਸਾਹਿਬ ਬਾਰੇ ਉਨ੍ਹਾਂ ਨਾਲ ਅਪਣੇ ਹੀ ਧਰਮ ਦੇ ਕੁੱਝ ਲੋਕਾਂ ਵੱਲੋਂ ਹੋਈ ਬਦਸਲੂਕੀ ਬਾਰੇ ਵੇਖ ਸੁਣਕੇ ਮੈਂਨੂੰ ਪੰਜਾਬ ਅਤੇ ਵਿਦੇਸ਼ ਵਿਚ ਵੱਸਦੇ ਸਿੱਖ ਗੁਰੂ ਘਰਾਂ ਵਿਚ ਵੱਖ 2 ਮੌਕਿਆਂ ਤੇ ਕੁਝ ਕੁ ਫਰਕ ਛੱਡ ਕੇ ਇਸ ਤਰ੍ਹਾਂ ਦੀਆਂ ਸਿੱਖੀ ਸਿਧਾਂਤ ਨੂੰ ਛਿੱਕੇ ਟੰਗ ਕੇ ਹੋਈਆਂ ਘਟਨਾਂਵਾਂ ਅੱਖਾਂ ਅੱਗੇ ਆਈਆਂ, ਜਿਨ੍ਹਾਂ ਦਾ ਕੋਈ ਸਿੱਟਾ ਫਲ ਸਰੂਪ ਸਿਵਾਏ ਸਿੱਖ ਧਰਮ ਦੀ ਬਦਨਾਮੀ ਦੇ ਮੇਰੇ ਧਿਆਨ ਵਿੱਚ ਨਹੀਂ ਆਇਆ, ਜਾਂ ਸਿਵਾਏ ਪਛਤਾਵੇ ਦੇ ਜਾਂ ਅੱਗੇ ਤੋਂ ਇਸ ਤਰ੍ਹਾਂ ਨਾ ਹੋਣ ਬਾਰੇ, ਪਰ ਇਹ ਸਿਲਸਲਾ ਅਜੇ ਵੇ ਜਾਰੀ ਹੈ, ਇੱਸ ਕਾਰਜ ਵਿੱਚ ਅਸੀਂ ਅਪਣੇ ਧਰਮ ਦੇ ਸ਼ਰਧਾਲੂ ਵੀ ਆਪ ਸ਼ਾਮਲ ਹੋ ਗਏ ਹਾਂ, ਵਾਹਿਗੁਰੂ ਜਾਣੇ ਇਸ ਦਾ ਕੀ ਕਾਰਣ ਹੈ, ਅਸੀਂ ਆਪ ਜ਼ਿੰਮੇਵਾਰ ਹਾਂ ਜਾਂ ਫਿਰ ਇੱਸ ਪਿੱਛੇ ਕੋਈ ਹੋਰ ਸ਼ੈਤਾਨੀ ਚਾਲ ਹੈ, ਪਰ ਉਪਰੋਕਤਾ ਘਟਣਾ ਸਾਡੇ ਸਾਮ੍ਹਣੇ ਫਿਰ ਸਾਂਨੂੰ ਵੰਗਾਰ ਰਹੀ ਹੈ ਕਿ ਇੱਹ ਸਿੱਖੀ ਸਿਧਾਂਤ ਦੀ ਸਹਿਣਸ਼ੀਲਤਾ ਦਾ ਇਹ ਮਹਾਨ ਗੁਣ ਦਿਨੋ ਦਿਨ ਕਿਊਂ ਅਲੋਪ ਹੋ ਰਿਹਾ ਹੈ। ਜਦੋਂ ਕਿ ਕੋਈ ਭਾਈ ਘਨੱਈਆ ਦਸਮ ਗੁਰੂ ਪਿਤਾ ਦਾ ਲਾਲ ਕਿਸੇ ਨਾ ਕਿਸੇ ਰੂਪ ਵਿਚ ਕਿਸੇ ਔਖੇ ਵੇਲੇ ਕਿਤੇ ਨਾ ਕਿਤੇ ਆ ਬਹੁੜਦਾ, ਜਿਸ ਦੀ ਪਹਿਚਾਣ ਅਸੀæ ਖੁਦਗਰਜ਼ ਲੋਕ ਨਹੀਂ ਕਰ ਸਕਦੇ। ਏਹੋ ਜੋਹੇ ਬੰਦਿਆਂ ਤੇ ਉਨ੍ਹਾਂ ਨਾਲ ਭੱਦੀ ਤੇ ਦੁਖਦਾਈ ਬਦਸਲੂਕੀ ਕਰਨ ਵਾਲੇ ਲੋਕੋ, ਇਹ ਨਾ ਭੁੱਲਿਓ ਕਿ ਗੁਰੂ ਬਾਜਾਂ ਵਾਲਾ ਕਿਤੇ ਨਹੀਂ ਗਿਆ ਉਹ ਸਾਡੀਆਂ ਕਿਸੇ ਸੇਵਕ ਤੇ ਜ਼ਿਅਦਤੀਆਂ ਨੂੰ ਕਦੇ ਮੁਆਫ ਨਹੀਂ ਕਰੇਗਾ, ਬੇਸ਼ਕ ਉਸ ਨੂੰ ਹੋਰ ਕੋਈ ਨਜ਼ਰ ਅੰਦਾਜ਼ ਕਰ ਦੇਵੇ। ਸਿੱਖ ਧਰਮ ਦੇ ਮਹਾਨ ਸ਼ਹੀਦ ਵੀ ਅਪਣੀਆਂ ਮਹਾਨ ਕੁਰਬਾਨੀਆਂ ਕਰਕੇ ਅਮਰ ਹਨ, ਹੇਮਕੁੰਡ ਦੀ ਯਾਤਰਾ ਮੈਂ ਆਪ ਵੀ 1992 ਵਿੱਚ ਕੀਤੀ ਸੀ ਪੈਦਲ ਚੱਲ ਕੇ , ਮੈਨੂੰ ਜੋ ਕੁਝ ਉੱਥੇ ਜਾ ਕੇ ਮਹਿਸੂਸ ਹੋਇਆ, ਜਾਂ ਮੈਂ ਲੋਕਾਂ ਕੋਲੋਂ, ਜਾਂ ਕੁਝ ਇੱਸ ਅਸਥਾਨ ਬਾਰੇ ਕਈ ਅਜੀਬ ਗੱਲਾਂ ਸੁਣੀਆਂ ਮੈਨੂੰ ਕੁਝ-ਕੁੱਝ ਅਜੇ ਵੀ ਯਾਦ ਹਨ, ਜਿਨ੍ਹਾਂ ਵਰਨਣ ਕਰਨਾ ਇਸ ਲੇਖ ਦਾ ਵਿਸ਼ਾ ਨਹੀਂ, ਇੱਕ ਪੁਸਤਕ ਛੋਟੇ ਜੇਹੇ ਕਿਤਾਬ ਦੇ ਰੂਪ ਵਿਚ ਜੋ ਤਾਰਾ ਸਿੰਘ ਨਾਹਣ ਦੀ ਇੱਥੋਂ ਦੀ ਯਾਤਰਾ ਬਾਰੇ ਮੈਂ ਪੜ੍ਹੀ ਹੈ ਜਿਸ ਵਿਚ ਉਸ ਨੇ ਉਸ ਨਾਲ ਬੜੇ ਅਜੀਬ ਵਰਤੇ ਕੌਤਕ ਲਿਖੇ ਹਨ, ਕਾਸ਼ ਕਿਤੇ ਉਹ ਪੁਸਤਕ ਮੇਰੇ ਕੋਲੋਂ ਕਿਤੇ ਗੁੰਮ ਨਾ ਹੁੰਦੀ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਸ ਯਾਤਰਾ ਵਿੱਚ ਯਾਤਰੂਆਂ ਦੀ ਪੀਲੇ ਪਟਕਿਆਂ ਵਾਲੀ ਇੱਕ ਲਹਿਰ ਜੇਹੀ ਧੰਨ ਗੁਰੂ ਗੋਬਿੰਦ ਸਿੰਘ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਵਾਹਿਗੁਰੂ ਦਾ ਦੇ ਜਾਪ ਦੀਆਂ ਅਵਾਜ਼ਾਂ ਇਕ ਅਜੀਬ ਰੰਗ ਫਿਜ਼ਾ ਵਿੱਚ ਭਰਦੀਆਂ ਹਨ, ਪਰ ਇਹ ਗੱਲ ਲਿਖਣੀ ਇਸ ਲੇਖ ਵਿੱਚ ਜ਼ਰੂਰੀ ਵੀ ਸਮਝਦਾ ਹਾਂ। ਕਿ ਨਿਰਾ ਪੁਰਾ ਵੇਖੋ ਵੇਖੀ ਲੋਕਾਂ ਦਾ ਇੱਸ ਯਾਤਰਾ ਦਾ ਅਰਥ ਕੱਢਣਾ ਵੀ ਦੂਸਰੇ ਦੇ ਵਿਸ਼ਵਾਸ਼ ਨੂੰ ਠੇਸ ਪਹੁੰਚਾਉਣਾ ਹੀ ਸਮਝਿਆ ਜਾ ਸਕਦਾ ਹੈ, ਜਿਹੜੇ ਜਾਂਦੇ ਹਨ ਜਾਣ ਉਨ੍ਹਾਂ ਤੇ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ, ਪਰ ਕਿਸੇ ਵੀ ਔਕੜ ਵੇਲੇ ਬੰਦੇ ਦੀ ਮਦਦ ਕਰਨਾ ਇਕ ਇਨਸਾਨੀ ਫਰਜ਼ ਹੈ। ਸਰਦਾਰ ਕਾਹਨ ਸਿੰਘ ਪੰਨੂੰ ਬਾਰੇ ਮੇਰੀ ਥੋੜ੍ਹੀ ਜਿਹੀ ਜਾਣਕਾਰੀ ਹੈ ਕਿ, ਪੰਨੂੰ ਸਾਹਿਬ ਇੱਕ ਸਫਲ ਆਈ eੈ ਐੱਸ ਅਧਿਕਾਰੀ ਹਨ, ਬੜੇ ਸਾਦੇ ਪਰ ਸੁਲਝੇ ਹੋਏ ਇਨਸਾਨ ਹਨ, ਗੁਰੂ ਕੀ ਨਗਰੀ ਸ੍ਰੀ ਅਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਉਹ ਕਾਫੀ ਸਮਾਂ ਡਿਪਟੀ ਕਮਿਸ਼ਨਰ ਦੇ ਅਹੁੱਦੇ ਤੇ ਵੀ ਰਹਿ ਚੁਕੇ ਹਨ, ਅਪਣਾ ਸੇਵਾ ਕਾਲ ਉੱਥੇ ਉਨ੍ਹਾਂ ਬਖੂਬੀ ਨਿਭਾਇਆ, ਹੁਣ ਥੋੜ੍ਹੇ ਹੀ ਸਮੇਂ ਤੋਂ ਉਨ੍ਹਾਂ ਦੀ ਨਿਯੁਕਤੀ ਬਤੌਰ ਡਾਇਰੈਕਟਰ ਵਿਦਿਆ ਵਿਭਾਗ ਹੋਈ, ਤੇ ਫਿਰ ਥੋੜ੍ਹੇ ਸਮੇਂ ਵਿੱਚ ਹੀ ਉੱਤਰਾ ਖੰਡ ਦੇ ਕੁਦਰਤੀ ਦੁਖਾਂਤ ਦੀ ਅਪਦਾ ਨਾਲ ਜੂਝਣ ਲਈ ਜਦੋਂ ਪੂਰੇ ਦੇਸ਼ ਨੂੰ ਅੱਡੀਆਂ ਭਾਰ ਹੋਕੇ ਇਸ ਕੁਦਰਤੀ ਕਹਿਰ ਵਿੱਚ ਫਸੇ ਸ਼ਰਧਾਲੂਆਂ ਨੂੰ ਸੁਖੀ ਸਾਂਦੀ ਵਾਪਸ ਲਿਆਉਣ ਲਈ ਪ੍ਰਬੰਧ ਕਰਨਾ ਪਿਆ, ਜਿੱਸ ਵਿਚ ਹੇਮਕੁੰਡ ਦੀ ਯਾਤਰਾ ਲਈ ਗਏ ਯਾਤਰੂਆਂ ਨੂੰ ਵਾਪਸ ਲਿਆਉਣ ਲਈ ਪੰਨੂੰ ਦੀ ਡਿਉੂਟੀ ਇੱਕ ਟੀਮ ਦੇ ਮੁੱਖੀ ਵਜੋਂ ਲੱਗੀ , ਜਿਸ ਨੂੰ ਉਨ੍ਹਾਂ ਬੜੀ ਤਨ ਦੇਹੀ ਨਾਲ ਨਿਭਾਇਆ, ਪਰ ਪਤਾ ਨਹੀਂ ਕਿਵੇਂ ਇਹ ਭਾਣਾ ਵਰਤ ਗਿਆ ਜਿਸ ਦੀ ਕਿਸੇ ਨੂੰ ਆਸ ਨਹੀੰ ਸੀ, ਇਹ ਵੇਖ ਸੁਣ ਹਰ ਆਦਮੀ ਹੈਰਾਨ ਰਹਿ ਗਿਆ, ਜਿਸ ਬਾਰੇ ਕਈ ਕਿਸਮ ਦੇ ਕਿਆਫੇ, ਇਕ ਵੀ ਡੀ ਓ ਤੇ ਖਬਰਾਂ ਵੇਖਣ ਸੁਨਣ ਵਾਲੇ ਲੋਕ ਕਰਨ ਲੱਗ ਪਏ, ਇੱਕ ਦਿਨ ਪੀ ਟੀ ਸੀ ਚੈਨæਲ 'ਤੇ Aਨ੍ਹਾਂ ਨੂੰ ਜਦ ਆਮ੍ਹਨੇ ਸਾਮ੍ਹਣੇ ਸੁਣਿਆ ਤਾਂ ਉਨ੍ਹਾਂ ਬਾਰੇ ਮੇਰਾ ਸਤਿਕਾਰ ਹੋਰ ਵੀ ਵਧਿਆ, ਮੈਂ ਕੋਈ ਸਿਆਸੀ ਨੇਤਾ ਜਾ ਕੋਈ ਧਾਰਮਿਕ ਆਗੂ ਨਹੀਂ ਹਾਂ ਪਰ ਇੱਕ ਨਿਗੂਣਾ ਲੇਖਕ ਤੇ ਨਾਮ ਧਰੀਕ ਸਿੱਖੇ ਹੋਣ ਦੇ ਨਾਤੇ ਮੈਂ ਪੰਨੂੰ ਸਾਹਿਬ 'ਤੇ ਹੋਈ ਇਸ ਅਫਸੋਸ ਨਾਕ ਘਟਣਾ ਤੇ ਬਾਰ ਬਾਰ ਸੋਚਣ ਲਈ ਤੇ ਲਿਖਣ ਲਈ ਮਜਬੂਰ ਹੋਇਆਂ ਹਾਂ, ਕਿ ਸਾਡੀ ਇਹ ਸੋਚ ਦਿਨੋ ਦਿਨ ਕਿਊਂ ਹੋਛੇਪਨ ਵੱਲ ਵਧੀ ਜਾ ਰਹੀ ਹੈ, ਸਮੁੱਚੀ ਮਾਣਵਤਾ ਦੇ ਸਾਂਝੇ ਰਹਿਬਰ ਗੁਰੂ ਗ੍ਰੰਥ ਦਾ ਉਪਦੇਸ਼ ਜਿਸ ਵਿਚ ਸੇਵਾ, ਸਿਮਰਣ, ਕ੍ਰਿਤ, ਨਿਮ੍ਰਤਾ, ਸਹਿਣ ਸ਼ੀਲਤਾ, ਇਕ ਦੂਜੇ ਦਾ ਪੂਰਾ ਪੂਰਾ ਸਤਿਕਾਰ ਕਰਨਾ, ਸਰਬ ਸਾਂਝੀ ਵਾਲਤਾ ਦੇ ਗੁਣ ਸਾਡੇ ਵਿੱਚੋਂ ਕਿਊ ਦਿਨੋ ਦਿਨ ਅਲੋਪ ਹੁੰਦੇ ਜਾ ਰਹੇ ਹਨ, ਤੇ ਪਾੜੇ ਪੁਆੜੇ ਵਧ ਰਹੇ ਹਨ, ਆਪਸੀ ਸਾਂਝ ਘਟ ਰਹੀਆਂ ਹਨ, ਆਪਸੀ ਵਿੱਥਾਂ ਵੱਧ ਰਹੀਆਂ ਹਨ, ਜਿਨ੍ਹਾਂ ਦਾ ਉਲਟਾ ਅਸਰ ਗੁਰੂ ਬਾਬੇ ਦੇ ਅਪਣੇ ਹੱਥੀ ਲਾਏ ਸਿੱਖੀ ਦੇ ਬੂਟੇ ਨੂੰ ਵਧਣ ਫੁਲਣ ਦੀ ਬਜਾਏ ਅਸੀਂ ਆਪ ਹੀ ਉਸ ਨੂੰ ਮੁਰਝਾਉਣ, ਸਕਾਉਣ ਵਾਲੇ ਕਿਸੇਂ ਪੁਠੇ ਗੇੜ ਵੱਲ ਤਾਂ ਨਹੀ ਪੈ ਗਏ, ਇਹ ਸਾਡੇ ਸੱਭ ਲਈ ਸੋਚਣ ਵਾਲੀ ਗੱਲ ਜ਼ਰੂਰ ਹੈ, ਦੁੱਖ ਸੁੱਖ, ਅਪਦਾ ਕੁਦਰਤ ਦੀਆਂ ਘੜੀਆਂ ਇਸ ਜੀਵਣ ਵਿਚ ਆਈਆਂ ਹਨ, ਆਉਂਦੀਆਂ ਰਹਿਣੀਆਂ ਹਨ ਤੇ ਆਉਂਦੀਆਂ ਰਹਿਣਗੀਆਂ, ਪਰ ਇਨ੍ਹਾਂ ਸਮਿਆਂ ਤੇ ਆਪੋ ਧਾਪੀ, ਹਫੜਾ ਦਫੜੀ, ਅਪਣੇ ਮਤਲਬ ਲਈ ਹੀ ਸਾਨੂੰ ਸੋਭਦਾ ਨਹੀਂ, ਕਿਸੇ ਦੁਸਰੇ ਦਾ ਸਤਿਕਾਰ, ਦਰਜਾ ਬਦਰਜਾ ਵੀ ਸਾਨੂੰ ਰੁਖਣ ਦੀ ਲੋੜ ਹੈ, ਇਹ ਗੱਲ ਵੀ ਸਾਨੂੰ ਪਤਾ ਹੈ ਸਾਡੇ ਹੱਥ ਵਿੱਚ ਬਹੁਤ ਕੁਝ ਹੁੰਦਿਆਂ ਵੀ ਬਹੁਤ ਕੁਝ ਸਾਡੇ ਹੱਥ ਵੱਸ ਵੀ ਨਹੀ, ਮੌਤ ਲਾਇਲਾਜ ਹੈ, ਮੌਤ ਦਾ ਕੋਈ ਪਤਾ ਨਹੀਂ ਕਿੱਥੇ ਆ ਜਾਵੇ ਕਦੋਂ ਆ ਜਾਵੇ, ਪਰ ਜਦ ਤੱਕ ਦੰਮ ਹੈ, ਜੀਓ ਪਰ ਅਪਣੇ ਚੰਗੇ ਅਸੂਲਾਂ ਨਾਲ ਜੀA ਤੇ ਆਓ ਹੁਣ ਯਤਨ ਕਰੀਏ, ਪਛਤਾਵਾ ਕਰੀਏ, ਪ੍ਰਣ ਕਰੀਏ ਤੇ ਗੁਰੂ ਬਾਬੇ ਦੇ ਦੱਸੇ ਸਿਧਾਂਤਾਂ ਤੇ ਪਹਿਰਾ ਦੇਂਦੇ ਹੋਏ ਕਾਹਣ ਸਿੰਘ ਵਰਗੇ ਨੇਕ ਦਿਲ ਲੋਕਾਂ ਤੇ ਮੁੜ ਏਹੋ ਜਿਹੀਆਂ ਦੁੱਖ ਦਾਇਕ ਤੇ ਅਫਸੋਸ ਨਾਕ ਘਟਨਾਂਵਾਂ ਨਾ ਵਾਪਰਨ, ਕਿਉਂਕਿ ਫਿਰ ਕਿਤੇ ਐਸਾ ਨਾ ਹੋਵੇ ਕਿ ਇਹੋ ਜਿਹੀ ਕਿਸੇ ਆਫਤ ਵੇਲੇ ਬਜਾਏ ਕੋਈ ਕਿਸੇ ਦੀ ਮਦਦ ਕਰਨ ਦੇ ਲੋਕ ਕੰਨੀ ਹੀ ਨਾ ਕਤਰਾਉਣ ਲੱਗ ਪੈਣ। ਕਿਊਂ ਜੋ ਧਰਤੀ ਦੇ ਹਰ ਕੋਣੇ ਕੋਣੇ ਤੇ ਕੋਈ ਨਾ ਕੋਈ ਸਾੜ੍ਹ ਸਤੀ ਆਏ ਦਿਨ ਆ ਰਹੀ ਹੈ, ਜਿਸ ਵਿਚ ਪੂਰੀ ਤਨ ਦੇਹੀ ਨਾਲ ਲੋਕਾਂ ਦੀ ਭਲਾਈ ਕਰਨ ਵਿਚ ਕਾਹਨ ਸਿੰਘ ਸਿੰਘ ਪੰਨੂੰ ਜੇਹੇ ਨੇਕ ਦਿੱਲ ਲੋਕਾਂ ਦੀ ਇੱਸ ਧਰਤੀ ਨੂੰ ਬਹੁਤ ਲੋੜ ਹੈ ਇਹੋ ਜਿਹੇ ਲੋਕਾਂ ਨੂੰ ਹੋਰ ਉਤਸ਼ਾਹ ਦੇਣਾ ਬਣਦਾ ਹੈ ਨਾ ਕਿ ਇਹੋ ਜਿਹੀਆਂ ਅਫਸੋਸ ਨਾਕ ਘਟਨਾਵਾਂ ਕਰਕੇ ਉਨ੍ਹਾਂ ਨੂੰ ਨਿਰਾਸ਼ ਕਰਨਾ।

 

ਰਵੇਲ ਸਿੰਘ ਇਟਲੀ

ਸੱਚ ਨੰਗਾ ਹੋ ਗਿਆ ਅਤੇ ਝੂਠ ਢੱਕਿਆ ਗਿਆ

$
0
0

1 ਜੁਲਾਈ - ਕਿਸੇ ਮੱਖੀ ਮੱਛਰ ਦੀ ਭੀਂ ਭੀਂ ਜਾਂ ਕਿਸੇ ਦੀ ਕੁੱਤੇ ਭੌਂਕ ਮੇਰਾ ਰਸਤਾ ਨਹੀਂ ਰੋਕ ਸਕੇਗੀ। ਪੁਰਾਤਨ ਕਥਾ ਹੈ ਕਿ ਇੱਕ ਵਾਰ ਸੱਚ ਅਤੇ ਝੂਠ ਕਿਸੇ ਨਦੀ ਤੇ ਇਸ਼ਨਾਨ ਕਰਨ ਗਏ। ਝੂਠ ਫਟਾ ਫਟਾ ਇਸ਼ਨਾਨ ਕਰਕੇ ਬਾਹਰ ਨਿੱਕਲ ਗਿਆ ਅਤੇ ਸੱਚ ਦੇ ਕੱਪੜੇ ਪਹਿਨ ਲਏ। ਉਦੋਂ ਤੋਂ ਸੱਚ ਨੰਗਾ ਹੋ ਗਿਆ ਅਤੇ ਝੂਠ ਢੱਕਿਆ ਗਿਆ। ਝੂਠ ਦੇ ਇਹ ਕੱਪੜੇ ਹਨ ਕਿ ਉਸ ਨੂੰ ਵਾਰ ਵਾਰ ਆਪਣੇ ਆਪਨੂੰ ਸੱਚਾ ਆਖਣ ਲਈ ਕਹਿਣਾ ਪੈਂਦਾ ਹੈ ਮੈਂ ਸੱਚਾ ਹਾਂ ਅਤੇ ਝੂਠ ਨੂੰ ਕਹੇਗਾ ਕਿ ਇਹ ਝੂਠਾ ਹੈ। ਪਰ ਸੱਚ ਕਦੀ ਨਹੀਂ ਕਹਿਦਾ ਕਿ ਮੈਂ ਸੱਚਾ ਹਾਂ। ਇਸ ਦੀ ਤਾਜਾ ਮਿਸਾਲ ਹੈ ਦਮਦਮੀ ਟਕਸਾਲ ਦੇ ਜਥੇਦਾਰ ਸਤਿਕਾਰਯੋਗ ਸੰਤ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਜਿਹਨਾਂ ਨੂੰ ਲੌਂਗੋਵਾਲੀਆ ਕਲਟ ਨੇ ਕਈ ਵਾਰ ਕਿਹਾ ਕਿ ਇਹ ਕਾਂਗਰਸ ਦੇ ਏਜੰਟ ਹਨ ਪਰ ਸੰਤਾਂ ਨੇ ਇਲਜਾਮਾਂ ਦਾ ਇੱਕ ਵਾਰ ਜਵਾਬ ਦਿੱਤਾ ਸੀ ਕਿ ਮੇਰਾ ਕੰਮ ਹੈ ਨੌਜਵਾਨਾਂ ਨੂੰ ਨਸ਼ੇ ਛੁਡਾਉਣੇ, ਰਹਿਤ ਰਖਾਉਣੀ, ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣਾ, ਜਿਹਨਾਂ ਨੇ ਧੀਆਂ ਭੈਣਾਂ ਦੀ ਇੱਜਤ ਲੁੱਟੀ ਹੈ ਉਹਨਾਂ ਨੂੰ ਚਾਹਟਾ ਛਕਾਉਣਾ ਅਤੇ ਇਸ ਕੰਮ ਲਈ ਸਿੱਖ ਨੌਜਾਵਾਨਾਂ ਨੂੰ ਪ੍ਰੇਰਿਤ ਕਰਨਾ, ਜਿਹਨਾਂ ਪੁਲਸੀਆਂ ਨੇ ਸਿੰਘਾਂ ਦਾ ਖੂਨ ਪੀਤਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਉਹਨਾਂ ਤੋਂ ਬਦਲਾ ਲੈਣਾ ਅਤੇ ਬਦਲਾ ਲੈਣ ਲਈ ਪ੍ਰੇਰਿਤ ਕਰਨਾ, ਕੌਮ ਦੇ ਗਲੋਂ ਗੁਲਾਮੀਂ ਲਾਹੁਣ ਲਈ ਯਤਨ ਕਰਨੇ ਹਨ। ਅਗਰ ਇਹ ਕੰਮ ਅੱਤਵਾਦੀਆਂ ਦਾ ਹੈ ਤਾਂ ਮੈਂ ਅੱਤਵਾਦੀ ਹਾਂ, ਇਹ ਕੰਮ ਕਾਂਗਰਸੀਆਂ ਦੇ ਹਨ ਤਾਂ ਮੈਂ ਕਾਂਗਰਸੀ ਹਾਂ, ਅਗਰ ਇਹ ਕੰਮ ਜਨਸੰਘੀਆਂ ਦੇ ਹਨ ਤਾਂ ਮੈਂ ਜਨਸੰਘੀ ਹਾਂ ਅਗਰ ਇਹ ਕੰਮ ਕਾਲੀਆਂ ਦੇ ਹਨ ਤਾਂ ਮੈਂ ਕਾਲੀ ਹਾਂ ਅਗਰ ਇਹ ਕੰਮ ਅਕਾਲੀਆਂ ਦੇ ਹਨ ਤਾਂ ਉਹ ਤਾਂ ਮੈਂ ਹੈਗਾ ਹੀ ਹਾਂ। ਉਹ ਬਚਨ ਜੋ ਉਹਨਾਂ ਨੇ ਆਪਣੇ ਵਿਰੋਧੀਆਂ ਖਾਸਕਰ ਸ਼ਰੀਕਾਂ ਵੱਲੋਂ ਲਗਾਏ ਗਏ ਨਿਰਮੂਲ ਦੋਸ਼ਾਂ ਦਾ ਜਵਾਬ ਦਿੰਦਿਆਂ ਆਖੇ ਸਨ। ਹਾਲਤ ਅੱਜ ਵੀ ਇਹੀ ਹਨ ਜਿਸ ਨਾਲ ਕਿਸੇ ਦੇ ਵਿਚਾਰ ਨਹੀਂ ਮਿਲਦੇ ਜਾਂ ਜਿਹੜਾ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਉਸ ਨੂੰ ਫਟਾਫਟ ਆਖ ਦਿਉ ਕਿ ਇਹ ਆਰ ਐੱਸ ਐੱਸ ਦਾ ਏਜੰਟ ਹੈ, ਇਹ ਹਿੰਦ ਸਰਕਾਰ ਦਾ ਬੰਦਾ ਹੈ, ਇਹ ਗੱਦਾਰ ਹੈ, ਅਗਰ ਉਹਦਾ ਪਿਛੋਕੜ ਖਾੜਕੂ ਹੈ ਜਾਂ ਵਿਚਾਰਧਾਰਾ ਖਾੜਕੂ ਪੱਖ ਵਾਲੀ ਹੈ ਉਹਨੂੰ ਕਹਿ ਦਿਉ ਕੈਟ ਹੈ। ਜਦਕਿ ਅਸਲੀਅਤ ਵਿੱਚ ਅਜਿਹਾ ਕਹਿਣ ਵਾਲੇ ਆਪ ਹੀ ਅਜਿਹੇ ਬੇਗੈਰਤ, ਬੇਸ਼ਰਮ ਅਤੇ ਕੌਮ ਘਾਤਕ ਹੁੰਦੇ ਹਨ। ਮੈਂ ਉਹਨਾਂ ਮਹਾਂਪੁਰਖਾਂ ਦੇ ਪਵਿੱਤਰ ਚਰਨਾਂ ਦੀ ਧੂੜ ਦੇ ਸਮਾਨ ਵੀ ਨਹੀਂ ਹਾਂ। ਪਰ ਉਹਨਾਂ ਦਾ ਸਤਿਕਾਰ ਹਰ ਹਾਲਤ ਵਿੱਚ ਕਾਇਮ ਰੱਖਣਾ, ਉਹਨਾਂ ਵੱਲੋਂ ਅਰੰਭੇ ਹੋਏ ਸੰਘਰਸ਼ ਵਿੱਚ ਵੱਧ ਤੋਂ ਯੋਗਦਾਨ ਪਾਉਣਾ ਅਤੇ ਸੰਘਰਸ਼ ਦਾ ਅਕਸ ਹਰ ਹਾਲਤ ਵਿੱਚ ਵਧੀਆ ਅਤੇ ਉਸਾਰੂ ਢੰਗ ਨਾਲ ਪੇਸ਼ ਕਰਨ ਦੀ ਸਦਾ ਹੀ ਕੋਸ਼ਿਸ਼ ਰਹੀ ਹੈ ਅਤੇ ਆਖਰੀ ਸਾਹਾਂ ਤੱਕ ਰਹੇਗੀ। ਮੇਰਾ ਕੰਮ ਹੈ ਕਿਰਤ ਕਰਕੇ ਸ਼ਹੀਦ ਪਰਿਵਾਰਾਂ ਦੀ ਸਾਰ ਲੈਣਾ, ਖਾਲਿਸਤਾਨ ਲਈ ਕੰਮ ਕਰਨ ਵਾਲਿਆਂ ਦਾ ਸਾਥ ਦੇਣਾ ਆਪਣੇ ਦੋਸਤਾਂ ਮਿੱਤਰਾਂ ਸਮੇਤ ਸਿੱਖ ਕੌਮ ਨੂੰ ਇਸ ਕਾਰਜ ਲਈ ਪ੍ਰੇਰਿਤ ਕਰਨਾ, ਪੰਜਾਬ ਵਿੱਚ ਸਿੱਖਾਂ ਤੇ ਹੋਏ ਅਤੇ ਹੋ ਰਹੇ ਜੁਲਮਾਂ ਖਿਲਾਫ ਬੋਲਣਾ ਲਿਖਣਾ, ਭਾਰਤੀ ਅੰਬੈਸੀਆਂ ਅੱਗੇ ਮੁਜਾਹਰੇ ਕਰਨੇ ਅਤੇ ਗੁਰਬਾਣੀ ਗੁਰ ਇਤਿਹਾਸ, ਸਿੱਖ ਇਤਿਹਾਸ, ਸਿੱਖ ਮਰਆਿਦਾ ਦੀ ਭੰਨਤੋੜ ਕਰਨ ਵਾਲੇ ਦਿਲਗੀਰ ਵਰਗੇ ਟੁੱਕੜਬੋਚ ਲਿਖਾਰੀਆਂ ਦੀਆਂ ਲਿਖਤਾਂ ਦਾ ਵਿਰੋਧ ਕਰਨਾ ਹੈ। ਇਹ ਕੰਮ ਆਰ ਐੱਸ ਦੇ ਏਜੰਟਾਂ, ਗੱਦਾਰਾਂ, ਕੈਟਾਂ, ਸੱਚੇ ਸਿੱਖਾਂ ਵਿੱਚੋ ਜਿਸਦਾ ਵੀ ਹੈ ਮੈਂ ਉਹ ਹਾਂ ਅਤੇ ਆਖਰੀ ਸਾਹ ਤੱਕ ਰਹਾਂਗਾ। ਕਿਸੇ ਮੱਖੀ ਮੱਛਰ ਦੀ ਭੀਂ ਭੀਂ ਜਾਂ ਕਿਸੇ ਕੁੱਤੇ ਦੀ ਕੁੱਤੇ ਭੌਂਕ ਨਾ ਕਦੀ ਮੇਰਾ ਰਸਤਾ ਰੋਕ ਸਕੀ ਹੈ ਅਤੇ ਨਾਹੀ ਰੋਕ ਸਕੇਗੀ। ਕਿਉਂ ਇਹ ਰਸਤਾ ਕੇਵਲ ਅਤੇ ਕੇਵਲ ਖਾਲਿਸਤਾਨ ਦੀ ਮੰਜ਼ਿਲ ਵੱਲ ਜਾਂਦਾ ਹੈ। ਲਵਸਿੰਦਰ ਸਿੰਘ ਡੱਲੇਵਾਲ

ਲੋਕੋ ਬਾਦਲ ਸਾਬ੍ਹ ਵਾਲਾ 'ਲੋਕਤੰਤਰ' ਚਾਹੀਦੈ ਜਾਂ ਚੂਹੇ ਵਾਂਗ ਲੰਡੇ ਈ ਚੰਗੇ ਹੋ?

$
0
0

alt

 

 

 

 

 

 

 

2 ਜੁਲਾਈ,  - ਪੰਚਾਇਤੀ ਚੋਣਾਂ ਨੇ ਪਿਛਲੀਆਂ ਸਾਰੀਆਂ ਚੋਣਾਂ ਦੇ ਮੁਕਾਬਲੇ ਹਰ ਕਿਸੇ ਦਾ ਧਿਆਨ ਖਿੱਚਿਆ ਹੋਇਆ ਹੈ। ਪੰਜਾਬ ਬਾਰੇ ਫਿਕਰਮੰਦ ਹਰ ਦਿਲ ਡੁੱਬੂੰ-ਡੁੱਬੂੰ ਕਰਦਾ ਨਜ਼ਰ ਆ ਰਿਹਾ ਹੈ। ਨਸ਼ੈ ਦੀ ਖੁੱਲ੍ਹੇਆਮ ਵਰਤੋਂ ਅਤੇ ਘਟੀਆ ਪੱਧਰ ਦੀ ਰਾਜਨੀਤੀ 'ਤੇ ਉਤਾਰੂ ਹੋਏ 'ਸਿਆਸਤੀ ਲੋਕਾਂ' ਦੇ ਕਾਰਨਾਮੇ ਪਲ ਪਲ ਬਾਦ ਨਵੇਂ ਤੋਂ ਨਵਾਂ ਪੇਸ਼ ਕਰ ਰਹੇ ਹਨ। ਹੈਰਾਨੀ ਜਿਹੀ ਹੁੰਦੀ ਹੈ ਕਿ ਲੋਕਾਂ ਨੂੰ ਇਹਨਾਂ ਹੀ ਚੋਣਾਂ ਵਿੱਚ ਨਸ਼ੇਂ ਦਾ 'ਹਲਕ' ਅਚਾਨਕ ਕਿਵੇਂ ਛੁੱਟ ਪਿਐ? ਪਿਛਲੀਆਂ ਸਾਰੀਆਂ ਚੋਣਾਂ ਦੇ ਮੁਕਾਬਲੇ ਕੁਝ ਕੁ ਅਰਸਾ ਪਹਿਲਾਂ ਲੰਘ ਕੇ ਗਈਆਂ ਪੰਚਾਇਤ ਸੰਮਤੀ/ ਜਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਹੁਣ ਸਿਰ 'ਤੇ ਆਈਆਂ ਪੰਚਾਇਤ ਚੋਣਾਂ ਵਿੱਚ ਹੀ ਲੋਕਾਂ ਨੂੰ ਅਜਿਹਾ ਕੀ 'ਦਿਸ' ਗਿਐ ਕਿ ਉਹ 'ਹਾਏ ਸ਼ਰਾਬ' 'ਹਾਏ ਸ਼ਰਾਬ' ਕਰਦੇ ਨਜ਼ਰ ਆ ਰਹੇ ਹਨ ਅਤੇ ਆਪਣੀ ਜ਼ਮੀਰ ਦੋ ਘੁੱਟਾਂ ਦਾਰੂ ਦੇ ਨਸ਼ੇ ਖਾਤਰ ਗਿਰਵੀ ਰੱਖ ਬਹਿੰਦੇ ਹਨ? ਇਹਨਾਂ ਸਵਾਲਾਂ ਦਾ ਜਵਾਬ ਲੱਭਦਿਆਂ ਇਹੀ ਗੱਲ ਵਾਰ ਵਾਰ ਅੱਗੇ ਆਉਂਦੀ ਹੈ ਕਿ ਅਜਿਹੇ ਹਾਲਾਤ ਰਾਤੋ ਰਾਤ ਨਹੀਂ ਬਣ ਜਾਂਦੇ ਸਗੋਂ ਸਾਲਾ ਬੱਧੀ ਨਿਰੰਤਰ ਹੁੰਦੀ 'ਪ੍ਰਕਿਰਿਆ' ਹੀ ਅੱਗੇ ਵਧਦੀ ਹੈ। ਫ਼ਰਕ ਸਿਰਫ ਇੰਨ੍ਹਾਂ ਹੈ ਕਿ ਇਹਨਾਂ ਦੋਹਾਂ ਚੋਣਾਂ ਮੌਕੇ ਸਿਆਸਤ ਦੇ ਘਟੀਆ ਰੰਗਾਂ ਦੀ ਚਰਚਾ ਹੱਦਾਂ ਬੰਨੇ ਜਰੂਰ ਟੱਪ ਗਈ ਹੈ। ਜੀ ਹਾਂ, ਚਰਚਾ ਦਾ ਹੱਦਾਂ ਬੰਨੇ ਟੱਪਣਾ ਵੀ ਗਰਜ਼, ਲਾਲਚ ਰਹਿਤ 'ਪੱਤਰਕਾਰੀ' ਦੀ ਦੇਣ ਜਰੂਰ ਹੈ। ਇਹ ਲਾਲਚ ਰਹਿਤ ਪੱਤਰਕਾਰੀ ਕਰਨ ਦੇ 'ਟੀਕੇ' ਅਖਬਾਰਾਂ ਦੇ ਸੰਪਾਦਕਾਂ ਨੇ ਜੁਆਕਾਂ ਦੇ ਲੋਦੇ ਲਾਉਣ ਵਾਂਗ 'ਆਪਣੇ-ਆਪਣੇ' ਪੱਤਰਕਾਰਾਂ ਦੇ ਨਹੀਂ ਲਗਵਾਏ ਸਗੋਂ ਦਿਨ-ਬ-ਦਿਨ ਲੋਕਾਂ ਦੇ ਜੀਵਨ ਦਾ ਅਹਿਮ ਅੰਗ ਬਣਦੀਆਂ ਜਾ ਰਹੀਆਂ ਸ਼ੋਸ਼ਲ ਨੈਨਟਵਰਕਿੰਗ ਸਾਈਟਾਂ (ਜਿਵੇਂ ਫੇਸਬੁੱਕ, ਟਵਿੱਟਰ, ਆਰਕੁਟ ਆਦਿ) ਨੇ ਆਮ ਲੋਕਾਂ ਨੂੰ ਵੀ ਆਪੋ ਆਪਣੇ ਢੰਗ ਨਾਲ ਪੱਤਰਕਾਰੀ ਕਰਨ ਦਾ ਮੌਕਾ ਦਿੱਤਾ ਹੈ। ਜਿਸ 'ਖਾਸ' ਖ਼ਬਰ ਨੂੰ 'ਦਬਾਉਣ ਜਾਂ ਲਗਾਉਣ' ਲਈ ਅਕਸਰ ਹੀ ਪੱਤਰਕਾਰ ਭਾਈਚਾਰਾ ਤਿਕੜਮ ਬਾਜੀਆਂ ਖੇਡ ਜਾਂਦਾ ਹੈ, ਅਜਿਹੀ ਖ਼ਬਰ ਮਿੰਟੋ-ਮਿੰਟੀ ਇਹਨਾਂ ਸਾਈਟਾਂ ਰਾਹੀਂ ਲੱਖਾਂ ਲੋਕਾਂ ਦੀਆਂ ਨਜ਼ਰਾਂ ਥਾਈਂ ਲੰਘ ਜਾਂਦੀ ਹੈ। ਇਸ ਸਮਾਜਿਕ, ਰਾਜਨੀਤਕ, ਆਰਥਿਕ ਪ੍ਰਬੰਧ ਵਿੱਚ ਔਖਿਆਈ ਭੋਗ ਰਹੇ ਲੋਕਾਂ ਨੂੰ ਆਪਣੀ ਗੱਲ ਆਪਣੇ ਅੰਦਾਜ਼ 'ਚ ਬਿਹਤਰ ਢੰਗ ਨਾਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ ਇਹਨਾਂ ਸਾਈਟਾਂ ਨੇ। ਹਾਲਾਤ ਇਹ ਹਨ ਕਿ ਚਿਰਾਂ ਤੋਂ ਪੇਡ ਨਿਊਜ਼ (ਪੈਸੇ ਲੈ ਕੇ ਹੱਕ-ਵਿਰੋਧ 'ਚ ਖ਼ਬਰਾਂ) ਲਾਉਣ ਵਾਲੇ ਮੀਡੀਆ ਸਾਧਨਾਂ (ਅਖਬਾਰੀ ਅਤੇ ਇਲੈਕਟ੍ਰਾਨਿਕ) ਦੀ ਮਜ਼ਬੂਰੀ ਬਣੀ ਹੋਈ ਹੈ ਕਿ ਉਸਨੂੰ ਵੀ ਸ਼ਰਮੋ ਸ਼ਰਮੀ ਇਹਨਾਂ ਸੋਸ਼ਲ ਸਾਈਟਾਂ ਰਾਹੀਂ ਨਸ਼ਰ ਹੁੰਦੀ ਸਮੱਗਰੀ 'ਤੇ ਵੀ ਤਿੱਖੀ ਨਜ਼ਰ ਰੱਖਣੀ ਪੈ ਰਹੀ ਹੈ। ਅਤੇ ਕਈ ਵਾਰ ਇਹਨਾਂ ਸਾਈਟਾਂ 'ਚੋਂ 'ਚੁੱਕ ਕੇ' ਨਸ਼ਰ ਕੀਤੀ ਸਮੱਗਰੀ ਵੀ ਦੇਖੀ ਜਾ ਸਕਦੀ ਹੈ। ਇਹੀ ਵਜ੍ਹਾ ਹੈ ਕਿ ਇਹਨਾਂ ਚੋਣਾਂ 'ਚ ਹੁੰਦੀ ਹਰ ਸਰਗਰਮੀ ਨੂੰ ਆਮ ਇਨਸਾਨ ਆਪੇ ਹੀ ਸੰਪਾਦਕ, ਆਪੇ ਹੀ ਪੱਤਰਕਾਰ ਬਣ ਕੇ ਘੋਖ ਰਿਹਾ ਹੈ ਅਤੇ ਵਾਪਰਦੇ ਹਰ ਅਣਸੁਖਾਵੇਂ ਤੇ ਓਪਰੇ ਜਿਹੇ ਪਲ ਨੂੰ ਆਪਣੇ ਹੱਥ ਵਿਚਲੇ ਮੋਬਾਈਲ (ਕੈਮਰੇ) ਰਾਹੀਂ ਕੈਦ ਕਰਕੇ ਬਾਕੀ ਇੰਟਰਨੈੱਟ ਵਰਤੋਂ ਕਾਰਾਂ ਨਾਲ ਸਾਂਝਾ ਕਰਨਾ ਨਹੀਂ ਭੁੱਲਦਾ। ਕਿਸੇ ਵੀ ਖ਼ਬਰ ਨੇ ਅਜੇ ਦੂਸਰੇ ਦਿਨ ਪ੍ਰਕਾਸ਼ਿਤ ਹੋਣਾ ਹੁੰਦਾ ਹੈ ਪਰ ਉਹੀ ਖ਼ਬਰ ਬਿਨਾਂ ਕਿਸੇ ਅਖ਼ਬਾਰੀ 'ਮਸਾਲੇ' ਦੇ ਸਿਰਫ ਇੱਕ ਬਟਨ ਦੱਬਣ ਬਾਦ ਹੀ ਲੋਕਾਂ ਕੋਲ ਖਿੰਡ ਜਾਂਦੀ ਹੈ ਮੁਫ਼ਤੋ-ਮੁਫ਼ਤੀ। ਜਿੱਥੇ ਪਹਿਲਾਂ ਲੋਕ ਅਕਸਰ ਹੀ ਇਹ ਕਿਹਾ ਕਰਦੇ ਸਨ ਕਿ 'ਪੰਜਾਬ ਹੁਣ ਬਿਹਾਰ ਬਣਨ ਦੇ ਰਾਹ ਵੱਲ ਹੈ। ਪਰ ਹੁਣ ਹਾਲਾਤ ਇਹ ਹਨ ਕਿ ਬਿਹਾਰ ਦੇ ਲੋਕ ਕੁਝ ਕੁ ਸਮੇਂ ਬਾਦ ਇਹ ਕਹਿੰਦੇ ਸੁਣਿਆ ਕਰਨਗੇ ਕਿ 'ਬਿਹਾਰ 'ਚ ਵੀ ਪੰਜਾਬ ਵਰਗਾ ਗੰਦ ਪੈਣਾ ਸ਼ੁਰੂ ਹੋ ਗਿਐ। ਇਸ "ਪੰਜਾਬਕ-ਗੰਦ" ਨਾਲ ਸੰਬੰਧਿਤ ਕੁਝ ਕੁ ਘਟਨਾਵਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ ਜਿਹਨਾਂ ਨੂੰ ਪੜ੍ਹ ਕੇ ਤੁਸੀਂ ਵੀ ਜਰੂਰ ਸੋਚੋਗੇ ਕਿ ਪੰਜਾਬ, ਬਿਹਾਰ ਬਣਨ ਦੇ ਰਾਹ 'ਤੇ ਹੈ ਜਾਂ ਫਿਰ ਪੰਜਾਬ ਬਿਹਾਰ ਨਾਲੋਂ ਵੀ ਚਾਰ ਰੱਤੀਆਂ ਅੱਗੇ ਨਿਕਲ ਜਾਵੇਗਾ? 19 ਮਈ ਨੂੰ ਹੋਈਆਂ ਪਚੰਾਇਤ ਸੰਮਤੀ/ ਜਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਲੈ ਕੇ 3 ਜੁਲਾਈ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਤੱਕ ਵਾਪਰੇ ਅਹਿਮ ਘਟਨਾਕ੍ਰਮਾਂ ਨੂੰ ਲੜੀਵਾਰ ਪੇਸ਼ ਕਰਨ ਜਾ ਰਿਹਾ ਹਾਂ-

1) ਮਮਦੋਟ 'ਚ 7 ਮਈ ਨੂੰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦੇ ਬਾਹਰ ਚੋਣਾਂ ਸੰਬੰਧੀ ਹੋਏ ਝਗੜੇ 'ਚ ਅਕਾਲੀ ਵਰਕਰਾਂ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀ ਏ ਨਸੀਬ ਸਿੰਘ ਨੂੰ ਧੱਕੇ ਮਾਰੇ, ਕੁੱਟਿਆ ਅਤੇ ਦੋਸ਼ ਸੀ ਕਿ ਅਕਾਲੀਆਂ ਨੇ ਉਸਦੇ ਗੋਲੀ ਮਾਰ ਕੇ ਜ਼ਖਮੀ ਵੀ ਕਰ ਦਿੱਤਾ ਸੀ।

2) ਪੱਟੀ 'ਚ 9 ਮਈ ਨੂੰ ਜਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਕਾਗਜ਼ ਭਰਨ ਤੋਂ ਬਾਦ ਅਕਾਲੀ ਵਰਕਰਾਂ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਸੁਖਰਾਜ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

3) ਰਾਮਪੁਰਾ ਫੂਲ ਲਾਗੇ ਪੈਂਦੇ ਪਿੰਡ ਆਦਮਪੁਰਾ ਵਿਖੇ ਕਾਂਗਰਸ ਅਤੇ ਸਾਥੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਚੋਣ ਰੈਲੀ 'ਤੇ 15-16 ਅਕਾਲੀਆਂ ਨੇ ਅਸਲੇ ਦਾ ਸਹਾਰਾ ਲੈਂਦਿਆਂ ਅੰਨੇਵਾਹ ਫਾਇਰਿੰਗ ਕਰ ਦਿੱਤੀ। ਜਿਸ ਵਿੱਚ ਪੀ ਪੀ ਪੀ ਦੇ ਜੱਸਾ ਸਿਧਾਣਾ ਦੀ ਮੌਤ ਹੋ ਗਈ ਸੀ ਤੇ ਭਾਈਰੂਪਾ ਤੋਂ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਰਾਜਵਿੰਦਰ ਸਿੰਘ ਤੇ ਹੋਰ ਜ਼ਖਮੀ ਹੋ ਗਏ ਸਨ। ਇਕੱਲੇ ਜੱਸਾ ਸਿਧਾਣਾ ਦੇ ਸਰੀਰ 'ਤੇ ਹੀ 105 ਗੋਲੀਆਂ ਦੇ ਨਿਸ਼ਾਨ ਸਨ।

4) ਲੋਪੋਕੇ (ਅੰਮ੍ਰਿਤਸਰ) ਕਸਬੇ ਦੇ ਪਿੰਡ ਚੱਕ ਮਿਸ਼ਰੀ ਖਾਂ 'ਚ ਅਕਾਲੀ ਤੇ ਕਾਂਗਰਸੀ ਵਰਕਰਾਂ ਵਿਚਕਾਰ ਰਫਲਾਂ, ਪਿਸਤੌਲਾਂ ਅਤੇ ਦਾਤਰਾਂ ਨਾਲ ਹੋਈ 'ਜੰਗ' 'ਚ ਅਕਾਲੀ ਵਰਕਰ ਬਲਕਾਰ ਸਿੰਘ ਅਤੇ ਕਾਂਗਰਸੀ ਗੁਰਜਿੰਦਰ ਸਿੰਘ ਪ੍ਰਲੋਕ ਸਿਧਾਰ ਗਏ ਸਨ। ਆਓ ਹੁਣ 19 ਮਈ ਨੂੰ ਜਿਲ੍ਹਾ ਪ੍ਰੀਸ਼ਦ ਵੋਟਾਂ ਮੌਕੇ ਹੋਏ ਬਿਹਾਰੀਕਰਨ ਦੇ ਦਰਸ਼ਨ ਵੀ ਕਰੋ ਕਿ

1) ਮੋਗਾ ਦੇ ਪਿੰਡ ਇੰਦਰਗੜ੍ਹ ਬੂਥ ਨੰ: 155 'ਚ 15-20 ਅਣਪਛਾਤੇ ਬੰਦਿਆਂ ਨੇ ਚੋਣ ਅਮਲੇ ਨਾਲ ਬਦਤਮੀਜੀ ਕੀਤੀ। ਇਸ ਸਮੇਂ ਅਕਾਲੀ ਅਤੇ ਕਾਂਗਰਸੀ ਵਰਕਰਾਂ 'ਚ ਜੁਤ-ਪਤਾਣ ਵੀ ਹੋਇਆ। ਦੁਬਾਰਾ ਵੋਟਾਂ ਪਈਆਂ।

2) ਫਾਜ਼ਿਲਕਾ ਦੇ ਪਿੰਡ ਓਝਾਂਵਾਲੀ ਦੇ ਬੂਥ 33-34 'ਚ ਅਕਾਲੀ ਦਲ ਨਾਲ ਸੰਬੰਧਿਤ ਲੋਕਾਂ ਨੇ ਧੱਕੇਸ਼ਾਹੀ ਨਾਲ ਬੈਲਟ ਪੇਪਰ ਖੋਹ ਕੇ ਪਾੜ ਦਿੱਤੇ। ਇਸ ਸਮੇਂ ਹੋਈ ਝੜਪ 'ਚ ਆਜ਼ਾਦ ਉਮੀਦਵਾਰ ਨਿਸ਼ਾਨ ਸਿੰਘ ਜ਼ਖਮੀ ਹੋ ਗਿਆ ਸੀ।

3) ਸਾਦਿਕ ਨੇੜੇ ਪਿੰਡ ਗੋਲੇਵਾਲਾ ਦੀ ਮਲੂਕਾ ਪੱਤੀ ਦੇ ਬੂਥ 'ਤੇ ਹਥਿਆਰਬੰਦ ਅਕਾਲੀਆਂ ਨੇ ਕਬਜ਼ਾ ਕਰਕੇ ਬੈਲਟ ਬਕਸੇ ਖੋਹ ਲਏ। ਬਾਦ 'ਚ ਬਕਸੇ ਖੇਤਾਂ 'ਚੋਂ ਟੁੱਟੇ ਹੋਏ ਮਿਲੇ। ਵੋਟਾਂ ਖੇਤਾਂ 'ਚ ਖਿੱਲਰੀਆਂ ਪਈਆਂ ਸਨ। ਦੋਬਾਰਾ ਵੋਟਾਂ ਪਈਆਂ।

4) ਰੂਪਨਗਰ ਦੇ ਪਿੰਡ ਗੰਧੋ 'ਚ ਸਾਬਕਾ ਕਾਂਗਰਸੀ ਵਿਧਾਇਕ ਭਾਗ ਸਿੰਘ ਉੱਪਰ ਅਕਾਲੀ ਵਰਕਰਾਂ ਵੱਲੋਂ ਜਾਨਲੇਵਾ ਹਮਲੇ ਦਾ ਦੋਸ਼।

5) ਤਰਨਤਾਰਨ ਦੇ ਪਿੰਡ ਕਲਸ 'ਚ ਅਕਾਲੀਆਂ ਵੱਲੋਂ ਇੱਕ ਨੌਜ਼ਵਾਨ ਦੇ ਨਾਲ ਨਾਲ 70 ਸਾਲਾ ਬਜ਼ੁਰਗ ਔਰਤ ਦੀ ਲੱਤ ਭੰਨ੍ਹੀ।

6) ਬਠਿੰਡਾ ਦੇ ਦੋ ਪਿੰਡਾਂ ਮੈਨੂੰਆਣਾ ਤੇ ਤਿਉਣਾ 'ਚ ਵਿੱਚ ਵੀ ਅਕਾਲੀਆਂ ਅਤੇ ਪੀ ਪੀਪੀ ਆਗੂ 'ਤੇ ਬੂਥ ਲੁੱਟਣ ਦੀਆਂ ਕੋਸ਼ਿਸਾਂ ਦਾ ਦੋਸ਼। ਪੁਲਿਸ ਵੱਲੋਂ ਲਾਠੀਚਾਰਜ। ਇਹ ਉਹ ਘਟਨਾਵਾਂ ਸਨ ਜਿਹੜੀਆਂ ਖਾਸ ਧਿਆਨ ਮੰਗਦੀਆਂ ਹਨ ਕਿ ਜੇ ਇਸ ਵਰਤਾਰੇ ਨੂੰ ਠੱਲ੍ਹ ਨਾ ਪਾਈ ਗਈ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਅਖੋਤੀ ਨੇਤਾ ਲੋਕ ਡਰਾ ਧਮਕਾ ਕੇ ਘਰਾਂ 'ਚੋਂ ਹੀ ਵੋਟਾਂ ਪੁਆ ਕੇ ਲੈ ਜਾਇਆ ਕਰਨਗੇ। ਪਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਇਹਨਾਂ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਜਿੱਤ ਨੂੰ 'ਲੋਕਤੰਤਰ ਦੀ ਜਿੱਤ' ਕਿਹਾ ਜਾਣਾ ਵੀ ਲੋਕਤੰਤਰ ਦਾ ਮੌਜੂ ਬਣਾਉਣ ਵਾਂਗ ਪ੍ਰਤੀਤ ਹੁੰਦਾ ਹੈ। 3 ਜੁਲਾਈ ਨੂੰ ਪੈਣ ਵਾਲੀਆਂ ਵੋਟਾਂ 'ਚ ਲੋਕਤੰਤਰ ਦੀ 'ਫੇਰ' ਕਿਹੋ ਜਿਹੀ ਜਿੱਤ ਹੋਵੇਗੀ, ਉਹ ਵੀ ਸਾਹਮਣੇ ਆ ਜਾਵੇਗੀ ਫਿਲਹਾਲ ਘਟੀਆ ਪੱਧਰ ਦੀ ਸ਼ਰਾਬ ਪੀ ਕੇ ਬਟਾਲਾ ਲਾਗੇ ਪਿੰਡ ਕਲੇਰ ਦੇ ਸਤਨਾਮ ਸਿੰਘ ਅਤੇ ਪਿੰਡ ਨੀਲ ਕਲਾਂ ਦੇ ਗੁਰਦੀਪ ਸਿੰਘ ਜਹਾਨੋਂ ਕੂਚ ਕਰ ਗਏ ਹਨ। ਇਹਨਾਂ ਚੋਣਾਂ ਕਾਰਨ ਜਿੱਥੇ ਸਿਆਸਤੀ ਲੋਕ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦੇ ਓਥੇ ਲੋਕਾਂ ਦੀਆਂ ਜ਼ਮੀਰਾਂ ਦਾ ਸੌਦਾ ਕਰਨ ਲਈ ਲੀਡਰ ਲੋਕ ਕਿਸ ਹੱਦ ਤੱਕ ਜਾ ਸਕਦੇ ਹਨ? ਇਸਦੀ ਉਦਾਹਰਨ ਜਿਲ੍ਹਾ ਮੋਗਾ 'ਚ ਦੇਖਣ ਨੂੰ ਮਿਲੀ ਕਿ ਕਿਵੇਂ ਇੱਕ ਦੂਜੇ ਨੂੰ ਆਪਣੇ ਵੈਰੀ ਸਮਝਣ ਵਾਲੇ ਅਕਾਲੀ ਕਾਂਗਰਸੀ ਸਰਪੰਚੀ ਹਥਿਆਉਣ ਲਈ ਕਲਿੰਗੜੀ ਪਾਈ ਨਜ਼ਰ ਆਏ। ਸਥਿਤੀ ਹਾਸੋਹੀਣੀ ਇਸ ਕਰਕੇ ਹੈ ਕਿ ਅਕਾਲੀ ਹਾਈਕਮਾਂਡ ਦੇ ਨਾਲ ਕਾਂਗਰਸ ਦੇ ਉਸ ਸਾਬਕਾ ਮੰਤਰੀ ਦੀ ਫੋਟੋ ਵੀ ਸ਼ੁਸੋਭਿਤ ਹੈ ਜੋ ਹੁਣ ਤੱਕ ਅਕਾਲੀਆਂ ਨੂੰ 'ਟੁੱਟ-ਟੁੱਟ' ਪੈਂਦਾ ਆ ਰਿਹਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਲੋਕ ਸਿਰਫ ਦਾਰੂ ਦੀਆਂ ਕੁਝ ਕੁ ਘੁੱਟਾਂ ਬਦਲੇ ਇਹ ਵੀ ਭੁੱਲ ਜਾਂਦੇ ਹਨ ਕਿ ਨੇਤਾ ਲੋਕ ਉਹਨਾਂ ਨੂੰ ਕੱਟੇ ਵੱਛਿਆਂ ਵਾਂਗ ਤਾਂ ਨਹੀਂ ਸਮਝ ਰਹੇ ਕਿ ਜਿਸਨੂੰ ਜੀਅ ਕੀਤਾ, ਰੱਸਾ ਫੜਾ ਦਿਓ? ਚੱਲੋ ਛੱਡੋ ਇੱਕ ਚੁਟਕਲਾ ਸੁਣੋ ਇੱਕ ਵਾਰ ਬਿੱਲੀ ਤੋਂ ਤੰਗ ਆਏ ਚੁਹੇ ਨੂੰ ਵੀ ਪੰਚਾਇਤੀ ਚੋਣਾਂ 'ਚ ਮੁਫਤ ਦੀ ਦਾਰੂ ਪੀਣ ਨੂੰ ਮਿਲ ਗਈ। ਉਮੀਦਵਾਰ ਵੀ ਬਿੱਲੀ ਤੋਂ ਡਾਹਢਾ ਤੰਗ ਸੀ। ਚੂਹੇ ਨੇ ਇੱਕ ਮਗਰੋਂ ਇੱਕ ਜਾਣੀਕਿ ਤਿੰਨ ਚਾਰ ਲੰਡੂ ਜਿਹੇ ਪੈੱਗ ਚਾੜ੍ਹ ਕੇ ਲਲਕਾਰਾ ਮਾਰ ਦਿੱਤਾ ਕਿ "ਬੁਰਰਰਾ ਅੱਜ ਬਿੱਲੀ ਖਾਣੀ ਆ।" ਓਧਰੋਂ ਬਿੱਲੀ ਦੇ ਸਮਰਥਕ ਵੀ ਤਿਆਰ ਹੋ ਗਏ ਕਿ ਕਦੋਂ ਚੂਹਾ ਬਾਹਰ ਆਵੇ ਤੇ ਕਦੋਂ ਦੱਖੂਦਾਣਾ ਦੇਈਏ। ਉਮੀਦਵਾਰ ਦੇ ਘਰੋਂ ਨਿੱਕਲਦੇ ਚੂਹੇ ਦੀ ਅਕਾਲੀਆਂ ਕਾਂਗਰਸੀਆਂ ਵਾਲੀ 'ਖੇਡ' ਸ਼ੁਰੂ ਹੋ ਗਈ। ਇੱਕ ਬਿੱਲੀ ਸਮਰਥਕ ਨੇ ਵਿਚਾਰੇ ਸ਼ਰਾਬੀ ਚੂਹੇ ਵੋਟਰ ਦੀ ਪੂਛ ਪੱਟ ਦਿੱਤੀ। ਮਗਰੋਂ 'ਵਾਜਾਂ ਮਾਰੀ ਜਾਵੇ, "ਓਏ ਆਵਦੀ ਪੂਛ ਤਾਂ ਲੈਜਾ।" ਚੂਹੇ ਦਾ ਨਸ਼ਾ ਉੱਤਰ ਗਿਆ ਸੀ ਤੇ ਬੋਲਿਆ, "ਤੂੰ ਈ ਰੱਖਲੈ ਯਾਰ ਤਾਂ ਲੰਡੇ ਈ ਚੰਗੇ ਆ।" ਹੁਣ ਜਦੋਂ ਵੀ ਪੰਜਾਬ ਦੀ ਹੋਣੀ ਬਾਰੇ ਸੋਚੀਦੈ ਤਾਂ ਇਹੀ ਚਿੰਤਾ ਘਰ ਕਰ ਜਾਂਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਾਦਲ ਸਾਬ੍ਹ ਵਾਲਾ 'ਲੋਕਤੰਤਰ' ਚਾਹੀਦੈ ਜਾਂ ਫਿਰ ਚੂਹੇ ਵਾਂਗੂੰ ਲੰਡੇ ਈ ਚੰਗੇ ਆ?

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 

ਸਿੱਖ ਕੌਮ ਗੁੰਮਰਾਹ ਕਿਉ?

$
0
0

altਯੋਰਪ, 7 ਜੁਲਾਈ - ਅੱਜ ਤਕ ਸਭ ਤੋਂ ਵੱਡੀ ਘਟਨਾਂ 1984 ਸੀ੍ਰ ਹਰਿਮੰਦਰ ਸਾਹਿਬ ਦੇ ਹਮਲਾ ਕਰਨਾਂ ਮੌਕੇ ਦੀ ਕਾਂਗਰਸ ਸਰਕਾਰ ਦੀ ਬਹੁਤ ਵੱਡੀ ਗਲਤੀ ਸੀ ਜਿਸ ਨੂੰ ਪ੍ਰਧਾਨ ਮੰਤਰੀ, ਮਤੀ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੇ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਮਾਫੀ ਮੰਗੀ ਅਤੇ ਅੱਗੇ ਤੋਂ ਇਤਿਹਾਸ ਵਿਚ ਇਹੋ ਜਿਹੀ ਗਲਤੀ ਨਾਂ ਕਰਨ ਦਾ ਪ੍ਰਣ ਕੀਤਾ। ਇਸ ਦੇ ਨਾਮ ਇਹ ਵੀ ਸਭ ਤੋਂ ਵੱਡੀ ਘਟਨਾ ਇਹ ਹੋਈ ਕਿ ਉਸ ਵਕਤ ਸਭ ਤੋਂ ਵੱਧ ਹਿੰਦੂ ਕਟੜ ਪਾਰਟੀ ਬੀਜੇਪੀ ਨੇ ਮੌਕੇ ਦੀ ਸਰਕਾਰ ਤੇ ਸੀ੍ਰ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦਾ ਸਭ ਤੋਂ ਵੱਧ ਦਬਦਬਾ ਬਣਾਇਆ ਜਿਸ ਨੂੰ ਦੇਖਦਿਆ ਸਰਕਾਰ ਨੂੰ ਇਹ ਕਰਨਾਂ ਪਿਆਂ ਕਿਉ ਕਿ ਉਸ ਵਕਤ ਵਿਰੋਧੀ ਪਾਰਟੀ ਬੀਜੇਪੀ ਸੀ। ਅੱਜ ਸਿੱਖ ਕੌਮ ਇਕ ਪਾਸੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਕਹਿੰਦੇ ਹਨ ਦੂਸਰੇ ਪਾਸੇ ਸੀ੍ਰ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਉਣ ਵਾਲੀ ਬੀਜੇਪੀ ਲਈ ਅੱਖਾਂ ਬੰਦ ਕਰ ਰੱਖੀਆਂ ਹਨ ਜਦੋਂ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਅਪਣੀ ਕਿਤਾਬ ਵਿਚ ਸਰੇਆਮ ਲਿਖਿਆ ਹੈ ਜਿਸ ਨੂੰ ਲਿਖਕੇ ਸਿੱਖ ਕੌਮ ਦੇ ਮੂੰਹ ਤੇ ਕਰਾੜੀ ਚਪੇੜ ਮਾਰੀ ਹੈ ਪਰ ਸਿੱਖ ਕੌਮ ਦੀ ਅਣਖ ਮਰ ਗਈ ਹੈ ਜਿਸ ਨੂੰ ਅਪਣੇ ਸਿਰ ਤੇ ਬਿਠਾਇਆ ਹੋਇਆ ਹੈ ਪੰਜਾਬ ਵਿਚ ਸਿੱਖੀ ਦਾ ਘਾਣ ਕਰਨ ਲਈ ਪਿੰਡ ਪਿੰਡ ਵਿਚ ਆਰ ਆਰ ਐਸ ਦਿਨ ਰਾਤ ਲਗੇ ਹੋਏ ਹਨ ਜਿਸ ਦਾ ਸਾਥ ਅਕਾਲੀ ਦਲ ਬਾਦਲ ਦੇ ਰਿਹਾ ਹੈ ਜਿਸ ਨੂੰ ਦੇਖਦਿਆਂ ਸਿੱਖਾਂ ਨੂੰ ਇਕੋ ਟੀਕਾ ਲਗ ਜਾਂਦਾ ਹੈ ਕਿ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ ਇਸ ਲਈ ਵੋਟ ਨਹੀ ਪਾਉਣੀ ਪਰ ਇਹ ਨਜਰ ਨਹੀ ਆ ਰਿਹਾ ਕਿ ਸਿੱਖੀ ਅਤੇ ਸੀ੍ਰ ਹਰਿਮੰਦਰ ਸਾਹਿਬ ਅਤੇ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਪਿਛੇ ਕਟੱੜਵਾਦ ਜੁਮੇਂਵਾਰ ਹੈ ਜਿਸ ਦੀ ਮਾਂ ਬੀਜੇਪੀ ਹੈ। ਜੇਕਰ ਪੰਜਾਬ ਦੇ ਲੋਕਾਂ ਨੇ ਇਹਨਾਂ ਪਾਰਲੀਮੈਂਟ ਚੋਣਾਂ ਵਿਚ ਬੀਜੇਪੀ ਨੂੰ ਵੋਟ ਪਾਈ ਤਾਂ ਉਸ ਤੋਂ ਬਾਦ ਜਿਸ ਤਰੀਕੇ ਗੁਜਰਾਤ ਵਿਚ ਮੁਸਲਮਾਨਾਂ ਨੂੰ ਘਰਾਂ ਤੋਂ ਕੱਢ ਕੱਢਕੇ ਮਾਰਿਆ ਗਿਆ ਸੀ ਉਸੇ ਤਰੀਕੇ ਪੰਜਾਬ ਵਿਚ ਅਤੇ ਉਹਨਾਂ ਥਾਵਾਂ ਤੇ ਸਰੇਆਮ ਕਤਲੇਆਮ ਹੋਣਗੇ ਜਿੱਥੇ ਜਿੱਥੇ ਘੱਟ ਗਿਣਤੀ ਕੌਮਾਂ ਰਹਿੰਦੀਆਂ ਹਨ। ਪਿਛਲੇ ਤੀਂਹ ਸਾਲ ਤੋਂ ਬੀਜੇਪੀ ਅਤੇ ਅਕਾਲੀ ਦਲ ਵਾਲੇ ਕਾਂਗਰਸ ਦੀ ਇਸ ਗਲਤੀ ਨੂੰ ਕਰ ਕਰਕੇ ਲੋਕਾਂ ਦੇ ਜਜਬਾਤਾਂ ਨਾਲ ਖੇਡ ਕੇ ਇਕ ਵਾਰ ਸੈਟਰ ਵਿਚ ਸਰਕਾਰ ਬਣਾਕੇ ਅਤੇ ਤਿੰਨ ਵਾਰ ਅਕਾਲੀ ਦਲ ਪੰਜਾਬ ਵਿਚ ਸਰਕਾਰ ਬਣਾ ਗਈ ਹੈ ਪਰ ਸੈਟਰ ਵਿਚ ਬੀਜੇਪੀ ਦੀ ਸ਼ਰਕਾਰ ਆਉਣ ਤੇ ਉਹਨਾਂ ਨੇ ਪਾਰਲੀਮੈਂਟ ਵਿਚ ਮਤਾ ਪਾਕੇ ਸੀ੍ਰ ਹਰਿਮੰਦਰ ਸਾਹਿਬ ਵਿਚ ਹੋਇਆ ਹਮਲਾ ਅਤੇ ਦਿੱਲੀ ਸਮੇਤ ਦੂਸਰੇ ਸੁਬਿਆਂ ਵਿਚ ਹੋਏ ਹਮਲਿਆਂ ਸਿੱਖਾਂ ਦੇ ਹੋਏ ਕਤਲੇਆਮ ਦਾ ਅਫਸੋਸ ਪ੍ਰ੍ਰਗਟ ਕੀਤਾ ਮਤਾ ਪਾਇਆ ਅਤੇ ਕਿਸੇ ਵੀ ਕਾਤਲ ਨੂੰ ਸਜਾ ਦਿਵਾਈ। ਇਹ ਸਭ ਸਿੱਖਾਂ ਨੂੰ ਧਰਮ ਦੇ ਨਾਮ 'ਤੇ ਜਜਬਾਤੀ ਕਰਕੇ ਰਾਜਨੀਤੀ ਖੇਡ ਰਹੀ ਹੈ। ਅਸੀਂ ਬੀਜੇਪੀ ਦੀ ਗਲ ਤਾਂ ਕਰਦੇ ਹੀ ਹਾਂ ਪਰ ਸਾਨੂੰ ਅਫਸੋਸ ਅਪਣੇ ਸਿੱਖਾਂ ਤੇ ਹੈ। ਪੰਜਾਬ ਵਿਚ ਅਕਾਲੀ ਦਲ ਦੀ ਤਿੰਨ ਵਾਰ ਸਰਕਾਰ ਬਣੀ ਹੈ ਮੈਂ ਸਿੱਖਾਂ ਕੋਲੋ ਜਵਾਬ ਮੰਗਦਾ ਹਾਂ ਕਿ ਪਿਛਲੇ ਤੀਂਹ ਸਾਲਾ ਵਿਚ ਪੰਦਰਾਂ ਸਾਲ ਅਕਾਲੀਆਂ ਦਾ ਰਾਜ ਰਿਹਾ ਹੈ ਹੁਣ ਵੀ ਹੈ ਕੀ ? ਅਕਾਲੀ ਦਲ ਦੀ ਸਰਕਾਰ ਨੇ 1984ਦੇ ਸਿਖ ਕਤਲੇਆਮ ਦੇ ਪੀੜਤਾ ਨੂੰ ਘਰ ਦਿੱਤੇ ਹਨ ਉਹਨਾਂ ਨੂੰ ਰੋਜਗਾਰ ਦਿੱਤੇ ਹਨ, ਉਹਨਾਂ ਦੇ ਬੱਚਿਆਂ ਨੂੰ ਪੜਾਈ ਲਈ ਮਦਦ ਕੀਤੀ ਹੈ ਜਾਂ ਵਿਧਵਾ ਬੀਬੀਆਂ ਨੂੰ ਸਰਕਾਰੀ ਪੈਨਸਨ ਲਾਈ ਹੈ। ਪਿਛਲੇ ਤੀਂਹ ਸਾਲਾ ਤੋਂ ਦੰਗਾਪੀੜਤ ਅੱਜ ਵੀ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਕੁਝ ਕੁ ਇਹਨਾਂ ਦੰਗਾ ਪੀੜਤਾਂ ਵਿਚ ਲਾਲਚੀ ਲੋਕ ਅਪਣੀਆਂ ਜੇਬਾਂ ਭਰਨ ਦੀ ਖਾਤਿਰ ਅਕਾਲੀ ਦਲ ਦੇ ਗੁਣ ਗਾਈਨ ਕਰਦੇ ਹਨ ਪਰ ਜਦੋਂ ਮਸਲੇ ਹਲ ਨਹੀਂ ਹੁੰਦੇ ਤਾਂ ਫਿਰ ਬਿਆਨ ਦਿੰਦੇ ਹਨ ਕਿ ਅਕਾਲੀ ਦਲ ਨੂੰ ਜਦੋ ਵੋਟਾਂ ਦੀ ਲੋੜ ਹੁੰਦੀ ਹੈ ਉਸ ਵਕਤ ਦੰਗਾ ਪੀੜਤਾ ਨੂੰ ਵਰਤਦੇ ਹਨ। ਕਿੰਨਾਂ ਕੁ ਚਿਰ ਇਹੋ ਕੁਝ ਚਲਦਾ ਰਹੇਗਾ। ਨਵੀ ਗੱਲ ਇਹ ਸਾਹਮਣੇ ਆਈ ਹੈ ਕਿ ਬੀਜੇਪੀ ਨੇ ਨਰਿੰਦਰ ਮੋਦੀ ਨੂੰ ਚੋਣ ਚੇਅਰਮੈਂਨ ਨਿਯੁਕਤ ਕਰ ਦਿੱਤੇ ਨੂੰ ਅਜੇ ਇਕ ਦੋ ਮਹੀਨੇ ਹੋਏ ਹਨ ਜਿਸ ਨੇ ਬਾਬਰੀ ਮਸਜਿਦ ਤੇ ਰਾਮ ਮੰਦਰ ਬਣਾਉਣ ਦਾ ਐਲਾਨ ਕਰ ਦਿਤਾ ਹੈ। ਦੇਖਲਿਆਂ ਤੁਸੀ 21 ਸਾਲ ਪੁਰਾਣੇ ਮੁੱਦੇ ਨੂੰ ਫਿਰ ਨਵਾਂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਇਹ ਮਸਲਾ ਦੇਸ਼ ਦੀ ਸੁਪਰੀਮ ਕੋਰਟ ਵਿਚ ਕੇਸ ਚੱਲ ਰਿਹਾ ਹੈ। ਉਸ ਵਕਤ ਉਤਰ ਪ੍ਰਦੇਸ਼ ਵਿਚ ਕਿੰਨੇ ਲੋਕ ਮਾਰੇ ਗਏ ਜਦੋਂ ਇਕ ਮੁਸਲਮਾਨਾ ਦੀ ਬਾਬਰੀ ਮਸਜਿਦ ਨੂੰ ਢਾਹਕੇ ਉਸ ਅਸਥਾਨ ਤੇ ਰਾਮ ਮੰਦਰ ਬਣਾਉਣ ਲਈ ਬੀਜੇਪੀ ਅੜੀ ਹੋਈ ਹੈ। ਇਸੇ ਤਰੀਕੇ ਜੇਕਰ ਦੇਸ਼ ਭਾਰਤ ਵਿਚ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਗੁਰਦੁਆਰੇ, ਚਰਚਾਂ ਅਤੇ ਮਸਜਿਦਾਂ ਵੀ ਹਿੰਦੂ ਮੰਦਰ ਬਣਾਏ ਜਾਣ ਲਈ ਪਿਛੇ ਨਹੀਂ ਹਟੇਗੀ। ਫਿਰ ਇਕ ਧਰਮਯੁਧ ਮੋਰਚਾ ਸੁਰੂ ਹੋਵੇਗਾ ਜਿਸ ਵਿਚ ਗੁਰਦੁਆਰਿਆਂ ਨੂੰ ਮੰਦਰ ਬਣਾਉਣ ਲਈ ਸ਼ਹੀਦ ਹੋਣਗੇ, ਪੁਲਿਸ ਮੁਕਾਬਲੇ ਵਿਚ ਸਿੱਖਾਂ ਨੂੰ ਮਾਰਿਆ ਜਾਵੇਗਾ, ਸਿੱਖ ਜਿਹੜੇ ਬਚ ਜਾਣਗੇ ਉਹ ਵਿਦੇਸ਼ਾਂ ਵਿਚ ਜਲਾਵਤਨੀ ਕਟਨਗੇ। ਇਹ ਸਭ ਉਸ ਸਮੇ ਹੋਵੇਗਾ ਜਦੋ ਸੁਖਬੀਰ ਬਾਦਲ ਦਾ ਮੁੰਡਾ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਅਤੇ ਆਪ ਮੁੱਖ ਮੰਤਰੀ। ਕਿਉ ਕਿ ਸਿੱਖਾਂ ਦੀ ਕੁਰਬਾਨੀ ਤੋਂ ਬਿਨਾਂ ਅਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ। ਮਾਵਾਂ ਦੇ ਪੁਤਰ, ਭੈਣਾਂ ਦੇ ਵੀਰ ਅਤੇ ਸਿਰ ਦੇ ਸਾਂਈ ਦੀਆਂ ਕੁਰਬਾਨੀਆਂ ਤੋਂ ਬਾਦ ਹੀ ਪਿਛਲੀਆਂ ਅਕਾਲੀ ਸਰਕਾਰਾਂ ਬਣੀਆਂ ਹਨ ਅਤੇ ਉਸ ਵਕਤ ਸੁਖਬੀਰ ਬਾਦਲ ਰਾਜਨੀਤੀ ਵਿਚ ਆਉਣਾਂ ਸੀ ਅਤੇ ਅਗੇ ਉਸ ਦੇ ਪੁੱਤਰ ਨੇ ਆਉਣਾਂ ਹੈ। ਯਾਦ ਰੱਖਿਉ ਪੰਜਾਬ ਵਾਸੀਉ ਅਤੇ ਸਿੱਖ ਕੌਮ ਦੇ ਵਫਾਦਾਰੋ ਇਹ ਸਮਾਂ ਜਰੂਰ ਆਵੇਗਾ ਜੇਕਰ ਇਸ ਨੂੰ ਰੋਕਣਾਂ ਹੈ ਤਾਂ ਇਸ ਕੱਟੜਪੰਥੀ ਪਾਰਟੀ ਬੀਜੇਪੀ ਨੂੰ ਖਤਮ ਕਰਨ ਲਈ ਉਪਰਾਲੇ ਕਰਨੇ ਪੈਣਗੇ। ਨਹੀ ਤਾਂ ਬੀਜੇਪੀ ਦਾ ਦਿੱਤਾ ਨਾਹਰਾ,ਹਿੰਦੂ ਹਿੱਦੀ, ਹਿੰਦੋਸਤਾਨ,ਬਾਕੀ ਸਾਰੇ ਪਾਕਿਸਤਾਨ ਹੋਕੇ ਰਹੇਗਾ। ਅਖੀਰ ਸਿੱਖਾਂ ਵੱਲੋਂ ਇਕੋ ਨਾਹਰਾ ਹੋਵੇਗਾ ਇਹ ਨਹੀਂ ਹੋਣ ਦਿੱਤਾ ਜਾਵੇਗਾ ਭਾਵੇ ਇਸ ਲਈ ਸਿੱਖ ਕੌਮ ਨੂੰ ਕੁਰਬਾਨੀਆਂ ਨਾ ਕਰਨੀਆਂ ਪੈਣ। ਸਿੱਖ ਕੌਮ ਨੂੰ ਬੇਨਤੀ ਹੈ ਕਿ ਜਮਾਨਾਂ ਦਿਮਾਗ ਨਾਲ ਅਤੇ ਸੋਚ ਨਾਲ ਚਲਾਉਣ ਵਾਲਾ ਹੈ ਜਿਸ ਨੂੰ ਬਿਨਾਂ ਕੁਰਬਾਨੀਆਂ ਤੋਂ ਕਰਕੇ ਦੱਸੋ ਕਿਉ ਕਿ ਸਿੱਖਾਂ ਦੀਆ ਕੁਰਬਾਨੀਆਂ ਦਾ ਫਾਇਦਾ ਫਿਰ ਸਿਆਸੀ ਪਾਰਟੀਆਂ ਨੇ ਲੈ ਜਾਣਾਂ ਹੈ ਸਿਰਫ ਸਿੱਖ ਕੌਮ ਨੂੰ ਬਰਸੀਆਂ ਅਤੇ ਉਹਨਾਂ ਦੀਆਂ ਯਾਦਗਰਾਂ ਬਣਾਉਣ ਲਈ ਦਸਵੰਧ ਇਕਠੇ ਕਰਨੇ ਪੈਣਗੇ। ਦਸਵੰਧ ਇਕਠੇ ਕਰਨ ਵਾਲੇ ਵੀ ਅਪਣੀਆਂ ਕੋਠੀਆਂ ਬਣਾਕੇ ਬੈਠ ਜਾਣਗੇ ਅਤੇ ਸਰਕਾਰਾਂ ਵਿਚ ਕੁਰਸੀਆਂ ਲੈ ਲੈਣਗੇ। ਮੇਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਜਮਾਨਾਂ ਬਹੁਤ ਅੱਗੇ ਚਲਾ ਗਿਆ ਹੈ ਸਾਨੂੰ ਬਹੁਤ ਸੋਚ ਸਮਝਕੇ ਅੱਗੇ ਦੀ ਸੋਚਣੀ ਪੈਣੀ ਹੈ। ਅੱਜ ਤੱਕ ਅਸੀਂ ਇਸ ਕਰਕੇ ਪਿਛੇ ਹਾਂ ਕਿਉ ਕਿ ਸਾਨੂੰ ਰਾਜਨੀਤਕ ਲੋਕਾਂ ਨੇ ਪਿਛਲੀਆਂ ਗੱਲਾਂ ਵਿਚ ਪਾ ਪਾਕੇ ਅਪਣੀਆਂ ਕੁਰਸੀਆਂ ਹਾਸ਼ਿਲ ਕੀਤੀਆਂ ਹਨ। ਆਉ ਸਾਰੇ ਅਪਣੀ ਨਵੀ ਨੋਜਵਾਨ ਪੀੜੀ ਨੂੰ ਚੰਗਾ ਰੋਜਗਾਰ ਅਤੇ ਚੰਗੀ ਜਿੰਦਗੀ ਦੇਣ ਲਈ ਚੰਗੀ ਸੋਚ 'ਤੇ ਧਾਰਨੀ ਬਣੀਏ ਅਤੇ ਵਾਰ ਵਾਰ ਗੁੰਮਰਾਹ ਹੋਣ ਤੋਂ ਬਚੀਏ।

ਮਨਮੋਹਣ ਸਿੰਘ ਜਰਮਨੀ

ਸਿੱਖ ਧਰਮ ਵਿੱਚ ਸਤਿਕਾਰ ਯੋਗ ਸ਼ਬਦ "ਭਾਈ "

$
0
0

alt8 ਜੁਲਾਈ - ਮੁੱਖ ਤੌਰ 'ਤੇ ਭਾਈ ਸ਼ਬਦ ਦਾ ਅਰਥ ੍ਰਭਰਾ ਹੈ, ਗਰੂ ਸਾਹਿਬਾਂ ਗੁਰਬਾਣੀ ਵਿੱਚ ਮਨੁੱਖ ਮਾਤ੍ਰ ਨੂੰ ਸੱਚ ਦੇ ਰਸਤੇ 'ਤੇ ਚਲਣ ਦਾ ਉਪਦੇਸ਼ ਦੇਂਦੇ ਹੋਏ ਇਸ ਸ਼ਬਦ ਨੂੰ ਬੜੀ ਵਾਰ ਕਈ ਥਾਂਈਂ ਬੜੇ ਹੀ ਪਿਆਰ ਨਾਲ ਸਿਖਿਆ ਦੇਣ ਲਈ ਵਰਤਿਆ ਹੈ, ਮੁਸਲਿਮ ਭਰਾ ਵੀ ਅਪਨੇ ਭਰਾ ਨੂੰ ਸਤਿਕਾਰ ਵਜੋਂ ਭਾਈ ਜਾਨ ਕਹਿਕੇ ਬੁਲਾਉਂਦੇ ਹਨ, ਪਰ ਸਿੱਖ ਧਰਮ ਵਿੱਚ ਤਾਂ ਇਹ ਸ਼ਬਦ ਬੜੀਆਂ 2 ਸਿੱਖ ਮਹਾਨ ਸ਼ਖਸੀਅਤਾਂ ਨਾਲ ਉਨ੍ਹਾਂ ਦੇ ਮਹਾਨ ਕਾਰਜਾਂ ਕਰਕੇ ਜੁੜ ਗਿਆ ਗੁਰੂ ਨਾਨਕ ਦੇ ਦੋ ਸਾਂਥੀ ਭਾਈ ਮਰਦਾਨਾ ਭਾਈ ਮਰਦਾਨਾ, ਭਾਈ ਲਾਲ ਜੀ, ਭਾਈ ਲਾਲੋ ਦੇ ਨਾਮ ਨਾਲ, ਬੜੇ ਸਤਿਕਾਰ ਨਾਲ ਉਨ੍ਹਾਂ ਦੇਨਾਂ ਨਾਂਲ ਭਾਈ ਕਹਿਕੇ ਸਤਿਕਾਰਿਆ ਜਾਂਦਾ ਹੈ, ਦੂਸਰੀ ਪਾਤਸ਼ਾਹੀ ਗੁਰੁ ਅੰਗਦ ਜੀ ਦਾ ਪਿਹਲਾ ਨਾਮ ਭਾਈ ਲਹਿਣਾ ਜੀ, ਪੰਚਮ ਗੁਰ ਅਰਜਨ ਦੇਵ ਜੀ ਦਾ ਪਹਿਲਾ ਨਾਮ ਵੀ ਭਾਈ ਜੇਠਾ ਜੀ, ਤੇ ਗੁਰੂ ਘਰ ਦੇ ਵੇਦ ਵਿਆਸ ਵਜੋਂ ਜਾਣੇ ਜਾਂਦੇ ਭਾਈ ਗੁਰਦਾਸ, ਭਾਈ ਸਾਲ੍ਹੋ, ਭਾਈ ਪਾਰੋ, ਭਾਈ ਮਨ ਸੁੱਖ, ਭਾਈ ਬਿਧੀ ਚੰਦ, ਸ਼ਹੀਦ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਮਤੀ ਦਾਸ, ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਮੱਖਣ ਸ਼ਾਹ ਲੁਬਾਣਾ, ਪੰਜ ਪਿਆਰੇ ਭਾਈ ਦਯਾ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ, ਭਾਈ ਸਾਹਿਬ ਸਿੰਘ ਤੇ ਫਾਰਸੀ ਦੇ ਪ੍ਰਿਸਧ ਵਿਦਵਾਨ ਭਾਈ ਨੰਦ ਲਾਲ" ਗੋਇਆ" ਭਾਈ ਜੋਗਾ ਸਿੰਘ, ਭਾਈ ਬਚਿੱਤ੍ਰ ਸਿੰਘ, ਭਾਈ ਮਹਾਂ ਸਿੰਘ, ਭਾਈ ਤਾਰੂ ਸਿੰਘ, ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਮਨੀ ਸਿੰਘ, ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਵੀਰ ਸਿੰਘ, ਭਾਈ ਸੰਤੋਖ ਸਿੰਘ, ਮੱਸੇ ਰੰਘੜ ਨੂੰ ਸੋਧਣ ਵਾਲੇ ਭਾਈ ਸੁਖਾ ਸਿੰਘ, ਭਾਈ ਮਹਿਤਾਬ ਸਿੰੰਘ, ਭਾਈ ਤਾਰੂ ਸਿੰਘ ਸ਼ਹੀਦ, ਅਤੇ ਭਾਈ ਕਾਹਨ ਸਿੰਘ ਜੀ ਦੇ ਨਾਮ ਖਾਸ ਕਰ ਕੇ ਗਿਨਣਾਉਣੇ ਬਹੁਤ ਹੀ ਮੁਸ਼ਕਿਲ ਹਨ ਇਸ ਤੋਂ ਬਾਅਦ ਕਾਫੀ ਸਮਾਂ ਪਹਿਲਾਂ ਗੁਰੂ ਘਰ ਦੇ ਸੇਵਾਦਾਰ ਗ੍ਰੰਥੀ ਨੂੰ ਵੀ ਭਾਈ ਜੀ ਹੀ ਕਹਿੰਦੇ ਸਨ। ਭਾਈ ਸ਼ੁਬੇਗ ਸਿੰਘ, ਭਾਈ ਬੋਤਾ ਸਿੰਘ, ਭਾਈ ਤੋਤਾ ਸਿੰਘ ਅਤੇ ਹੋਰ ਕਈ ਮਹਾਨ ਸਿੱਖ ਸ਼ਖਸੀਅਤਾਂ ਤੇ ਸ਼ਹੀਦਾਂ ਦੇ ਨਾਂ ਭਾਈ ਸ਼ਬਦ ਨਾਲ ਕੇ ਬੜੇ ਸਤਿਕਾਰ ਨਾਲ ਲਏ ਜਾਂਦੇ ਹਨ। ਭਾਵੇਂ ਸਮੇਂ ਦੇ ਨਾਲ 2 ਭਾਈ ਦੀ ਥਾਂ ਤੇ ਬਾਬਾ ਸ਼ਬਦ ਬੜੀਆਂ ਮਹਾਨ ਹਸਤੀਆਂ ਦੇ ਨਾਲ ਉਨ੍ਹਾਂ ਦੀ ਮਹਾਨ ਸੇਵਾ ਕਾਰਜਾਂ ਕਰਕੇ ਲਿਆ ਜਾਂਦਾ ਹੈ ਜਿਵੇਂ ਗੁਰੂ ਘਰ ਦੇ ਮਹਾਨ ਬਜ਼ੁਰਗ ਅਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਦੇ ਨਾਮ ਬੜੇ ਹੀ ਸਤਿਕਾਰ ਨਾਲ ਲਏ ਜਾਂਦੇ ਹਨ, ਬਾਬਾ ਸ਼ਬਦ ਤਾਂ ਹੁਣ ਆਮ ਸ਼ਬਦ ਹੀ ਸਮਝਿਆ ਜਾਣ ਲੱਗ ਪਿਆ ਹੈ, ਇੱਸੇ ਤਰ੍ਹਾਂ ਸੰਤ ਸ਼ਬਦ ਦੀ ਵਰਤੋਂ ਵੀ ਆਮ ਹੀ ਹੋਣ ਲੱਗ ਪਈ ਹੈ, ਜਦੋ ਤੋ ਡੇਰਾ ਵਾਦ ਦਾ ਇੱਕ ਹੜ੍ਹ ਜਿਹਾ ਆਉਣ ਕਰਕੇ ਸੰਤ, ਬਾਬਾ, ਨਾਂ ਤਾਂ ਆਮ ਹੀ ਵਰਤਿਆ ਜਾਣ ਵਾਲਾ ਸ਼ਬਦ ਬਣ ਚੁਕਾ ਹੈ, ਸਾਧ ਸ਼ਬਦ ਵੀ ਬਹੁਤੇ ਥਾਂਈਂ ਵਰਤਿਆ ਜਾਂਦਾ ਹੈ, ਗੁਰ ਘਰ ਦੀ ਸੰਗਤ ਨੂੰ ਸੰਬੋਧਨ ਕਰਨ ਵੇਲੇ ਆਮ ਤੌਰ 'ਤੇ ਪਿਆਰੀ ਸਾਧ ਸੰਗਤ ਵੀ ਵਰਤਿਆ ਜਾਂਦਾ ਹੈ। ਜਦੋਂ ਕਿ ਸਾਧ ਸ਼ਬਦ ਦੀ ਵਰਤੋਂ ਵੀ ਗੁਰਬਾਣੀ ਵਿੱਚ ਥਾਂ 2 ਕੀਤੀ ਗਈ ਹੈ। ਗੁਰ ਦੁਆਰੇ ਦੇ ਗ੍ਰੰਥੀ ਨੂੰ ਵੀ ਹੁਣ ਆਮ ਲੋਕ ਭਾਈ ਦੀ ਥਾਂ ਬਾਬਾ ਜੀ ਹੀ ਕਹਿਣ ਲੱਗ ਪਏ ਹਨ ,ਹਾਂ ਖਾੜਕੂ ਵਾਦ ਦੇ ਸਮੇਂ ਵਿਚ ਭਾਈ ਸ਼ਬਦ ਦੀ ਵਰਤੋਂ ਖੂਬ ਹੋਈ, ਜਿਸ ਵਿਚ ਭਾਈ ਸਤਵੰਤ ਸਿੰਘ ਸ਼ਹੀਦ, ਭਾਈ ਸੁਖਾ ਜਿੰਦਾ, ਭਾਈ ਲਾਭ ਸਿੰਘ, ਭਾਈ ਰਾਜੋਆਣਾ, ਭਾਈ ਮਾਨੋ ਚਾਹਲ ਭਾਈ ਹਵਾਰਾ, ਵਗੈਰਾ ਦੇ ਨਾਮ ਜ਼ਿਕਰ ਯੋਗ ਹਨ। ਸਿੱਖ ਸਿਆਸਤ ਵਿਚ ਹੁਣ ਬਹੁਤ ਸਾਰੇ ਨੇਤਾ ਲੋਕਾਂ ਨੇ ਇੱਸ ਸ਼ਬਦ ਦੀ ਥਾਂ ਅਪਣੇ ਪਿੰਡਾਂ ਜਾਂ ਜਾਤਾਂ ਦੇ ਨਾਮ ਜਿਵੇ ਬਾਦਲ, ਮਜੀਠੀਆ, ਚੰਦੂ ਮਾਜਰਾ, ਕੋਹਾੜ ਬੱਬੇ ਹਾਲੀ ਧਾਰੋ ਵਾਲੀ ਕਰੀਮ ਪੁਰੀ, ਪੀਰ ਮੁਹਮੰਦ, ਸਿਰਸਾ, ਦਾਖਾ, ਪਾੜ੍ਹਾ, ਲਂੰਗਾਹ, ਆਲੀ ਨੰਗਲ, ਬਰਨਾਲਾ, ਅਜਨਾਲਾ, ਵਲਟੋਹਾ, ਮਲੂਕਾ, ਫਲੌਰ, ਜਾਂ ਸਾਬਕ ਅਹੁਦੇ ਪ੍ਰੋਫਸਰ, ਡਾਕਟਰ, ਕੈਪਟਨ, ਜੱਥੇਦਾਰ, ਜੋੜ ਰੱਖੇ ਹਨ। ਸੰਤ ਸਮਾਜ ਵਿਚ ਅੱਜ ਕੱਲ ਸੰਤ ਸ਼ਬਦ ਦਾ ਬਹੁਤ ਬੋਲ ਬਾਲਾ ਹੈ। ਜਿਨ੍ਹਾਂ ਦੀ ਸੂਚੀ ਬਨਾਉਣੀ ਹੁਣ ਬੜੀ ਔਖੀ ਹੈ, ਨੀਲੀ ਪੱਗ ਵਾਲੇ ਨੂੰ ਤਾਂ ਜੱਥੇਦਾਰ ਜੀ, ਗਿਆਨੀ ਜੀ ਕਹਿਣਾ ਆਮ ਗੱਲ ਹੀ ਹੋ ਗਈ ਹੈ, ਜਦੋਂ ਕਿ ਇਹ ਸ਼ਬਦ ਸਿੱਖ ਧਰਮ ਵਿੱਚ ਬੜੇ 2 ਵਿਦਵਾਨਾਂ ਲਈ ਵਰਤਿਆ ਗਿਆ ਹੈ, ਜਿਨ੍ਹਾਂ ਵਿੱਚ ਗਿਅਨੀ ਗਿਆਨ ਸਿੰਘ, ਗਿਅਨੀ ਦਿੱਤ ਸਿੰਘ ੍ਰਪਰਸਿੱਧ ਦਰਵੇਸ਼ ਨੇਤਾ ਗਿਆਨੀ ਕਰਤਾਰ ਸਿੰਘ ਆਦਿ ਦੇ ਨਾਂ ਵਰਨਣ ਯੋਹ ਹਨ, ਬਜ਼ੁਰਗ ਨੂੰ ਬਾਪੂ, ਭਾਈਆ, ਬੁੜ੍ਹਾ, ਬਾਬਾ, ਵੀ ਇਲਾਕੇ ਅਨੁਸਾਰ ਲੋਕ ਕਹਿ ਕੇ ਬੁਲਾਉਂਦੇ ਹਨ। ਰਾਗੀ ਜਥਿਆਂ ਵਿੱਚ ਵੀ ਭਾਈ ਸ਼ਬਦ ਨਾਲ ਲਿਖਣ ਵਾਲੇ ਭਾਈ ਬਾਵਾ ਸਿੰਘ, ਭਾਈ ਮੋਹਣ ਸਿੰਘ ਭਾਈ ਹਰਜਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਆਦਿ ਦੇ ਨਾਮ ਵਰਨਣ ਯੋਹ ਹਨ। ਪਰ ਬੜ ਦੁੱਖ ਦੀ ਗੱਲ ਹੈ ਭਾਈ ਸ਼ਬਦ ਦੇ ਸਤਿਕਾਰ ਯੋਗ ਸ਼ਬਦ ਦੀ ਵਰਤੋਂ ਹੁਣ ਆਮ ਲੋਕਾਂ ਦੇ ਬੋਲਣ ਵਿਚ ਬਜਾਏ ਸਤਿਕਾਰ ਦੇ ਇੱਕ ਹੋਰ ਤਰ੍ਹਾਂ ਵੀ ਆਮ ਤੌਰ 'ਤੇ ਵੀ ਹੋਣ ਲੱਗ ਪਈ ਹੈ, ਜਿਵੇਂ ਸਬਜ਼ੀ ਵਾਲਾ ਭਾਈ, ਕਪੜੇ ਵੇਚਣ ਵਾ ਭਾਈ ਰਿਕਸ਼ੇ ਵਾਲਾ ਭਾਈ, ਫੇਰੀ ਵਾਲਾ ਭਾਈ, ਰੇੜ੍ਹੀ ਵਾਲਾ, ਗੋਲ ਗੱਿਪਆਂ ਵਾਲਾ ਭਾਈ, ਪਕੌੜਿਆਂ ਵਾਲਾ ਭਾਈ, ਜੁੱਤੀਆਂ ਵੇਚਣ ਵਾਲਾ ਭਾਈ, ਜੁੱਤੀਆਂ ਗੰਢਣ ਵਾਲ ਭਾਈ, ਭਾਡੇ ਵੇਚਣ ਵਾਲਾ ਭਾਈ, ਨਿਆਣੇ ਚੁੱਕਣ ਵਾਲਾ ਭਾਈ, ਕਈ ਬੀਬੀਆਂ ਤਾਂ ਹੁਣ ਰੋਂਦੇ ਨਿਆਣੇ ਡਰਾ ਕੇ ਚੁੱਪ ਕਰਾਉਣ ਲਈ "ਆ ਗਿਆ ਭਾਈ ਨਿਆਣੇ ਫੜਨ ਵਾਲਾ " ਵਰਤਦੀਆਂ ਹਨ, ਤੇ ਭਾਈ ਸ਼ਬਦ ਦੀ ਵਰਤੋਂ ਹੁਣ ਐਵੇਂ ਆਮ ਲੋਕਾਂ ਲਈ ਹੋ ਗਈ ਹੈ, ਦੁੱਖ ਦੀ ਗੱਲ ਤਾਂ ਇਹ ਹੈ ਕਿ ਸਿੱਖ ਪ੍ਰਵਾਰਾਂ ਵੀ ਇਸ ਸ਼ਬਦ ਨੂੰ ਆਮ ਹੀ ਇਸ ਸਤਿਕਾਰ ਯੋਗ ਸ਼ਬਦ ਦੀ ਵਰਤੋਂ ਹੁੰਦੀ ਹੈ, ਪਰ ਸਿੱਖ ਧਰਮ ਵਿੱਚ ਇੱਸ ਸਤਕਾਰਿਤ ਸ਼ਬਦ ਦੇ ਵਰਤੇ ਜਾਣੇ ਵਾਲੇ ਸ਼ਬਦ ਦਾ ਖਿਆਲ ਰੱਖਦੇ ਹੋਏ ਇਸ ਤਰ੍ਹਾਂ ਕਰਨਾ ਸੋਭਦਾ ਨਹੀਂ। ਜਿੱਸ ਦੀ ਇਸ ਤਰ੍ਹਾਂ ਵਰਤੋਂ ਕਰਨ ਤੋਂ ਸੰਕੋਚ ਕਰਨ ਦੀ ਲੋੜ ਹੈ, ਬੇਸ਼ਕ ਕਾਰੋਬਾਰ ਕਰਨ ਵਾਲੇ ਲੋਕ ਸਭ ਹੀ ਸਤਿਕਾਰ ਦੇ ਪਾਤ੍ਰ ਹਨ ਤੇ ਇਸ ਭਾਈ ਸ਼ਬਦ ਦੇ ਬਿਨਾਂ ਵੀ ਉਨ੍ਹਾਂ ਨੂ ਆਦਰ ਨਾਲ ਬੁਲਾਇਆ ਜਾ ਸਕਦਾ ਹੈ। ਪਰ ਭਾਈ ਸ਼ਬਦ ਦਾ ਸਤਿਕਾਰ ਕਰਨਾ ਵੀ ਹਰ ਸਿੱਖ ਲਈ ਜ਼ੂਰੂਰੀ ਹੈ।

 

ਭੁੱਲੋ ਨਾ ਗੁਰਮਤਿ ਅਨੁਸਾਰ ,

ਭਾਈ ਸ਼ਬਦ ਦਾ ਇਹ ਸਤਿਕਾਰ ,

ਗੁਰਬਾਣੀ ਵਿੱਚ ਥਾਂ ਥਾਂ ਆਉਂਦਾ ,

ਭਾਈ ਸ਼ਬਦ ਹੈ ਬਹੁਤੀ ਵਾਰ ,

ਗੁਰੂਆਂ ਨੇ ਉਪਦੇਸ਼ ਸੁਨਾਇਆ ,

ਕਹਿ ਕੇ ਭਾਈ ਨਾਲ ਪਿਆਰ ।

ਏਸ ਸ਼ਬਦ ਚੋਂ ਪ੍ਰੇਮ ਟਪਕਦਾ ਸੀਝਾਂ ਦਾ ਵਦਧਾ ਸੰਸਾਰ ।

ਮਿੱਠਤ ਤੇ ਨਿਮ੍ਰਤਾ ਇੱਸ ਵਿੱਚ, ਕਰ ਕੇ ਵੇਖੋ ਜ਼ਰਾ ਵੀਚਾਰ ।

 

ਰਵੇਲ ਸਿੰਘ ਇੱਟਲੀ

ਕੀ ਖੁਰਾਕ ਸੁਰੱਖਿਆ ਬਿੱਲ ਭਾਰਤ ਵਿੱਚੋਂ ਭੁੱਖਮਰੀ ਦੂਰ ਕਰ ਸਕੇਗਾ ?

$
0
0

alt13 ਜੁਲਾਈ - ਭਾਰਤ ਸਰਕਾਰ ਨੇ ਖੁਰਾਕ ਸੁਰੱਖਿਆ ਬਿੱਲ ਰਾਹੀਂ ਗੁਰਬੱਤ ਵਿਚ ਰਹਿ ਰਹੇ ਹਰ ਭਾਰਤੀ ਨੂੰ ਆਪਣੀ ਜਿੰਦਗੀ ਗੌਰਵ ਨਾਲ ਬਤੀਤ ਕਰਨ ਲਈ ਬਣਦਾ ਅਨਾਜ ਘੱਟੋ ਘੱਟ ਕੀਮਤ 'ਤੇ ਮੁੱਹਈਆ ਕਰਵਾਉਣ ਪ੍ਰਤੀ ਇਕ ਵਾਇਦਾ ਕੀਤਾ ਹੈ| ਇਸ ਬਿੱਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਰਾਹਤ ਗਰੀਬ ਨੂੰ ਭੁੱਖਮਰੀ ਅਤੇ ਕੁਪੋਸ਼ਨ ਵਿੱਚੋਂ ਕੱਢਣ ਵਾਲੀ ਦੁਨੀਆਂ ਦੀ ਸੱਭ ਤੋਂ ਵੱਡੀ ਰਾਹਤ ਹੋਵੇਗੀ| ਕੇਂਦਰ ਸਰਕਾਰ ਸੂਬਿਆਂ ਦੀਆਂ ਸਰਕਾਰਾਂ ਰਾਹੀਂ ਲਗਭਗ ਹਰ ਸਾਲ 125,000 ਕਰੋੜ ਰੁਪਏ ਖ਼ਰਚ ਕਰਕੇ ਤਕਰੀਬਨ 62 ਮਿਲੀਅਨ ਟਨ ਅਨਾਜ 67 ਫ਼ੀਸਦੀ ਭਾਰਤੀਆਂ ਨੂੰ ਮੁੱਹਈਆ ਕਰਵਾ ਕੇ ਦੇਸ਼ ਵਿਚੋਂ ਭੁੱਖਮਰੀ ਦੂਰ ਕਰੇਗੀ | ਇਸ ਰਾਹਤ ਰਾਹੀਂ ਹਰ ਗਰੀਬ ਪਰਿਵਾਰ ਦੇ ਮੈਂਬਰ ਨੂੰ ਪੰਜ ਕਿਲੋਗ੍ਰਮ ਅਨਾਜ 10 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਦਿੱਤਾ ਜਾਵੇਗਾ| ਇੱਥੇ ਸਵਾਲ ਉੱਠਦਾ ਹੈ ਕਿ, ਕੀ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਮਹੀਨੇ ਸਿਰਫ਼ ਪੰਜ ਕਿਲੋਗ੍ਰਾਮ ਅਨਾਜ ਮੁੱਹਈਆ ਕਰਵਾ ਕੇ ਦੇਸ਼ ਵਿੱਚੋਂ ਭੁੱਖਮਰੀ ਅਤੇ ਕੁਪੋਸ਼ਨ ਦੂਰ ਕੀਤਾ ਜਾ ਸਕਦਾ ਹੈ? ਸੰਜੁਕਤ ਰਾਸ਼ਟਰ ਦੀਆਂ ਵੱਖ-ਵੱਖ ਰਿਪੋਰਟਾਂ ਰਾਹੀਂ ਇਹ ਗੱਲ ਜੱਗ ਜ਼ਾਹਿਰ ਹੋਈ ਸੀ ਕਿ ਭਾਰਤ ਵਿੱਚ 48 ਫ਼ੀਸਦੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 36 ਫ਼ੀਸਦੀ ਔਰਤਾਂ (ਬੱਚੇ ਨੂੰ ਜਨਮ ਦੇਣ ਦੇ ਮੋਕੇ) ਭਾਰੀ ਕੁਪੋਸ਼ਨ ਦਾ ਸਾਹਮਣਾ ਕਰ ਰਹੇ ਹਨ (ਸੋਉਤਿਕ ਬਿਸਵਾਸ, ਬੀ ਬੀ ਸੀ, 3 ਜੁਲਾਈ 2013)| ਬੱਚਿਆਂ ਦੇ ਘੱਟ ਭਾਰ ਅਤੇ ਕੁਪੋਸ਼ਣ ਕਾਰਨ ਭਾਰਤ ਦੀ ਸਥਿਤੀ ਇਥੋਪਿਆ, ਨਿਪਾਲ ਅਤੇ ਬੰਗਲਾਦੇਸ਼ ਨਾਲੋਂ ਵੀ ਮਾੜੀ ਹੈ| ਖੁਰਾਕ ਸੁਰੱਖਿਆ ਬਿੱਲ ਰਾਹੀਂ ਕੁਪੋਸ਼ਨ ਨੂੰ ਜੜ੍ਹੋਂ ਖ਼ਤਮ ਕਰਨ ਲਈ ਬੱਚਿਆਂ ਅਤੇ ਔਰਤਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ| ਹਰ ਗਰਭਵਤੀ ਔਰਤ ਆਪਣੀ ਗਰਭਕਾਲ ਸਮੇਂ ਅਤੇ ਬੱਚੇ ਦੇ ਜਨਮ ਤੋਂ ਛੇ-ਮਹੀਨਿਆਂ ਤੱਕ ਕਿਸੇ ਵੀ ਆਂਗਨਵਾੜੀ ਤੋਂ ਪੱਕਾ ਪਕਾਇਆ ਮੁੱਫਤ ਖਾਣਾ ਲੈ ਸੱਕਦੀ ਹੈ| ਛੇ-ਮਹੀਨੇ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਅਤੇ ਛੇ ਸਾਲ ਤੋਂ ਚੌਦਾਂ ਸਾਲ ਦੇ ਬੱਚੇ ਆਪਣੇ ਸਕੂਲ ਵਿਚੋਂ ਦੁਪਹਿਰ ਦਾ ਪੱਕਾ ਪਕਾਇਆ ਮੁੱਫਤ ਖਾਣਾ ਖਾ ਸਕਦੇ ਹਨ| ਜੇਕਰ ਕਿਸੇ ਕਾਰਨ ਕਰਕੇ ਕਿਸੇ ਸੂਬੇ ਦੀ ਸਰਕਾਰ ਇਹ ਅਨਾਜ ਜਾਂ ਤਿਆਰ ਕੀਤਾ ਖਾਣਾ ਮੁਹੱਈਆ ਕਰਵਾਉਣ ਵਿੱਚ ਅਸਫਲ ਰਹਿੰਦੀ ਹੈ ਤਾਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਰ ਹੱਕਦਾਰ ਨੂੰ ਬਣਦਾ ਨਗਦ ਮੁਆਵਜ਼ਾ ਮਿਲੇਗਾ| ਅਸੀਂ ਇਸ ਲੇਖ ਰਾਹੀਂ ਇਹ ਜਾਨਣ ਦੀ ਕੋਸ਼ਿਸ ਕਰਾਂਗੇ ਕਿ ਕੀ ਭਾਰਤ ਸਰਕਾਰ ਇਸ ਰਾਹਤ ਰਾਹੀਂ ਸੱਚਮੁੱਚ ਗਰੀਬ ਦੇ ਮੂੰਹ ਵਿੱਚ ਦੋ ਵੱਕਤ ਦਾ ਨਿਵਾਲਾ ਪਾਵੇਗੀ ਜਾਂ ਸਿਆਸਤਦਾਨ ਇਸ ਰਾਹਤ ਦੇ ਜ਼ਰਿਏ ਸਿਆਸਤ ਚਮਕਾ ਕੇ ਕੁਰਸੀ ਹਾਸਲ ਕਰਨਗੇ ? ਦੂਸਰਾ, ਮੌਜ਼ੂਦਾ ਭ੍ਰਿਸ਼ਟ ਢਾਂਚੇ ਵਿੱਚ ਸਰਕਾਰ 81 ਕਰੋੜ ਭਾਰਤੀਆਂ ਨੂੰ ਇਸ ਰਾਹਤ ਦਾ ਸਿੱਧਾ ਫਾਇਦਾ ਕਿਵੇਂ ਪਹੁੰਚਾਵੇਗੀ ? ਦੁਨੀਆਂ ਵਿੱਚ ਸੱਭ ਤੋਂ ਵੱਧ ਅੰਨ ਉਗਾਉਣ ਵਾਲਾ ਮੁਲਕ ਅੱਜ ਦੁਨੀਆਂ ਦੇ 25 ਫ਼ੀਸਦੀ ਭੁੱਖਮਰੀ ਦੇ ਸ਼ਿਕਾਰ ਲੋਕਾਂ ਦਾ ਘਰ ਬਣਿਆਂ ਹੋਇਆ ਹੈ| ਸਮੇਂ-ਸਮੇਂ ਅਰਥ-ਸ਼ਾਸਤਰੀ ਅਮਰਤਯ ਸੇਨ ਅਤੇ ਜੋਹਨ ਦਰੇਜ਼ ਨੇ ਇਸ ਗੰਭੀਰ ਸਥਿਤੀ 'ਤੇ ਚਾਨਣਾ ਪਾਉਂਦਿਆਂ ਦੱਸਿਆ ਸੀ ਕਿ ਭਾਰਤ ਆਰਥਿਕ ਪੱਖੋਂ ਦੁਨੀਆਂ ਵਿੱਚ ਮਜ਼ਬੂਤ ਹੋਇਆ ਹੈ ਪਰ ਇਸ ਦਾ ਸਿੱਧਾ ਅਸਰ ਆਮ-ਆਦਮੀ ਉੱਤੇ ਨਜ਼ਰ ਨਹੀਂ ਆ ਰਿਹਾ ਹੈ| ਖੁਰਾਕ ਸੁਰੱਖਿਆ ਬਿੱਲ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਭਾਰਤ ਕੋਲ ਗਰੀਬ ਨੂੰ ਭੁੱਖਮਰੀ ਅਤੇ ਕੁਪੋਸ਼ਣ ਵਿੱਚੋਂ ਕੱਢਣ ਦਾ ਇੱਕ ਸੁਨਹਿਰੀ ਮੌਕਾ ਹੈ| ਪਰ ਇਸ ਬਿੱਲ ਉੱਤੇ ਵੱਖ- ਵੱਖ ਸਿਆਸੀ ਪਾਰਟੀਆਂ ਦੋ ਹਿੱਸਿਆਂ ਵਿੱਚ ਵੰਡੀਆਂ ਗਈਆਂ ਹਨ| ਇੱਕ ਹਿੱਸਾ (ਯੂ ਪੀ ਏ) ਇਸ ਨੂੰ ਗਰੀਬ-ਆਦਮੀ ਦੇ ਹਿੱਤ ਵਿੱਚ ਵੇਖਦਾ ਹੈ ਅਤੇ ਦੂਸਰਾ (ਐਨ ਡੀ ਏ) ਸਿੱਧੇ ਤੌਰ 'ਤੇ ਇਸ ਦੀ ਮੁਖਾਲਫ਼ਤ ਤੇ ਨਹੀਂ ਕਰ ਰਿਹਾ ਪਰ ਇਸ ਉੱਤੇ ਕਿੰਤੁ ਪ੍ਰੰਤੂ ਕਰਕੇ ਇਸ ਬਿੱਲ ਨੂੰ ਯੂ ਪੀ ਏ ਵੱਲੋਂ ਚੋਣਾਂ ਜਿੱਤਣ ਲਈ ਇੱਕ ਰਣਨੀਤੀ ਦੱਸਦਾ ਹੈ| ਜਸਵੰਤ ਸਿਨ੍ਹਾ ਨੇ ਸੁਰਜੀਤ ਭੱਲਾ ਦੇ ਲੇਖ - ਮੰਨਮੋਨੀਆ - ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ 'ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਨੇ ਪਹਿਲਾਂ 2009 ਦੀਆਂ ਚੋਣਾਂ ਵਿੱਚ ਲੋਕਾਂ ਨਾਲ ਨਰੇਗਾ ਤਹਿਤ ਨੌਕਰੀਆਂ ਅਤੇ ਫਿਰ 'ਭਾਰਤ-ਅਮਰੀਕਾ ਨਿਉਕਲੀਅਰ ਸਮਜੌਤੇ' ਤਹਿਤ ਹਰ ਘਰ ਨੂੰ ਬਿਜਲੀ ਦੇਣ ਦਾ ਸੁਪਨਾ ਦਿਖਾਇਆ ਸੀ ਤੇ ਹੁਣ 2014 ਦੀਆਂ ਚੋਣਾਂ ਤੋਂ ਪਹਿਲਾਂ ਖੁਰਾਕ ਸੁਰੱਖਿਆ ਬਿੱਲ ਪੇਸ਼ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ' (ਜਸਵੰਤ ਸਿਨ੍ਹਾ, ਦਾ ਇਕੋਨਾਮਿਕ ਟਾਈਮਜ਼, 9 ਜੁਲਾਈ 2013)| ਹਰ ਪਾਰਟੀ ਆਪਣਾ ਵੋਟ ਬੈਂਕ ਸਾਂਭੀ ਰੱਖਣ ਲਈ ਅਨਾਜ ਸੁਰੱਖਿਆਂ ਬਿੱਲ ਉੱਤੇ ਬਿਆਨਬਾਜ਼ੀ ਕਰ ਰਹੀ ਹੈ| ਸ੍ਰੋਮਣੀ-ਅਕਾਲੀ ਦਲ ਅਤੇ ਸਮਾਜਵਾਦੀ ਪਾਰਟੀ ਇਸ ਬਿੱਲ ਨੂੰ ਕਿਸਾਨ ਵਿਰੋਧੀ ਵੇਖਦੀਆਂ ਹਨ (ਉਪਮਾ ਡਾਗਾ ਪਾਰਥ, ਅਜੀਤ, 3 ਜੁਲਾਈ 2013)| ਪਰ ਦੂਸਰੇ ਪਾਸੇ ਅਕਾਲੀ-ਭਾਜਪਾ ਸਰਕਾਰ 2007 ਤੋਂ ਪੰਜਾਬ ਵਿੱਚ 'ਅੱਟਾ-ਦਾਲ ਸਕੀਮ' ਰਾਹੀਂ ਗਰੀਬ ਪਰਿਵਾਰਾਂ ਨੂੰ ਸਸਤਾ ਅਨਾਜ ਮੁਹੱਈਆ ਕਰਵਾ ਰਹੀ ਹੈ| ਇੱਥੇ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਹ ਸਕੀਮ ਕਿਸਾਨ ਵਿਰੋਧੀ ਸੀ ਤਾਂ ਇਸ ਨੂੰ ਅੱਜ ਤੱਕ ਪੰਜਾਬ ਵਿੱਚ ਚਾਲੂ ਰੱਖਣ ਦਾ ਕੀ ਮੱਕਸਦ ਸੀ? ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਇਸ ਬਿੱਲ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜੇਕਰ ਸੂਬਿਆਂ ਦੀਆਂ ਸਰਕਾਰਾਂ, ਸਿਆਸਦਾਨ ਅਤੇ ਅਫਸਰ ਦੇਸ਼ ਵਿੱਚੋਂ ਭੁੱਖਮਰੀ ਅਤੇ ਕੁਪੋਸ਼ਨ ਨੂੰ ਖਤਮ ਕਰਨ ਸੰਬੰਧੀ ਇਮਾਨਦਾਰੀ ਨਾਲ ਰਲਕੇ ਠੋਸ ਕਦਮ ਚੁੱਕਦੇ ਹਨ ਤਾਂ ਇਸ ਦੇ ਨਤੀਜੇ ਚੰਗੇ ਨਿਕਲ ਸਕਦੇ ਹਨ| ਵੇਖਣਾ ਇਹ ਹੈ ਕਿ ਖੁਰਾਕ ਸੁਰੱਖਿਆ ਬਿੱਲ ਅਧੀਨ ਸੂਬਿਆਂ ਦੀਆਂ ਸਰਕਾਰਾਂ ਰਾਸ਼ਨਕਾਰਡ ਬਣਾਉਣ ਲੱਗਿਆਂ ਕਿਹੜੇ ਯੋਗ ਕਦਮ ਚੁੱਕਦੀਆਂ ਹਨ ਤਾਂ ਜੋ ਇਸ ਸਕੀਮ ਦਾ ਫਾਇਦਾ ਸਿੱਧਾ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮਿਲ ਸਕੇ| ਪਿੱਛਲੀਆਂ ਜਨਤਕ ਵੰਡ ਪ੍ਰਣਾਲੀ (ਪੀ ਡੀ ਐਸ), ਨਰੇਗਾ ਅਤੇ ਮਿੱਡ-ਡੇ-ਮੀਲ ਆਦਿ ਸਕੀਮਾਂ ਤੋਂ ਮਿੱਲਣ ਵਾਲੀਆਂ ਉਦਾਹਰਨਾਂ ਨੂੰ ਦੇਖਦਿਆਂ ਇਹ ਤੱਥ ਸਾਹਮਣੇਂ ਆਉਂਦੇ ਹਨ ਕਿ ਕਿਵੇਂ ਬਹੁਤ ਸਾਰਿਆਂ ਸੂਬਿਆਂ ਵਿੱਚ ਪਿੰਡਾ ਦੇ ਸਰਪੰਚ ਜਾਂ ਸਿਆਸਤਦਾਨ ਆਪਣੇ ਵੋਟ ਬੈਂਕ ਨੂੰ ਬਚਾਉਣ ਜਾਂ ਵਧਾਉਣ ਦੀ ਖਾਤਿਰ ਆਪਣੇ ਹਿੱਤ ਦੇ ਵੋਟਰਾਂ ਨੂੰ ਰੁਜ਼ਗਾਰ ਦਵਾਉਂਦੇ ਹਨ| ਇਸੇ ਹੀ ਤਰ੍ਹਾਂ ਜਨਤਕ ਵੰਡ ਪ੍ਰਣਾਲੀ ਸਕੀਮਾਂ ਰਾਹੀਂ ਮਿਲਣ ਵਾਲੀਆਂ ਸਹੂਲਤਾਂ ਜਾਂ ਰਾਹਤ ਸਮਗਰੀ ਨੂੰ ਸਰਕਾਰੀ ਡੀਪੂਆਂ ਵਿੱਚੋਂ ਸਿਆਸਤਦਾਨਾਂ ਅਤੇ ਅਫਸਰਾਂ ਦੀ ਮਿਲੀਭੁਗਤ ਨਾਲ ਦਿਨ-ਦਿਹਾੜੇ ਗਾਇਬ ਕੀਤਾ ਜਾਂਦਾ ਹੈ| ਬਹੁਤ ਵਾਰ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਸਰਕਾਰੀ ਮੁਲਾਜ਼ਮ, ਪਿੰਡਾਂ ਦੇ ਸਰਪੰਚ ਅਤੇ ਸਿਆਸਤਦਾਨ ਆਂਗਨਵਾੜੀਆਂ ਜਾਂ ਸਕੂਲਾਂ ਵਿੱਚੋਂ ਬੱਚਿਆਂ ਨੂੰ ਮਿਲਣ ਵਾਲੇ ਦੁਪਿਹਰ ਦੇ ਖਾਣੇ ਦੀ ਸਮਗਰੀ, ਗੈਸ ਸਲੰਡਰ ਆਦਿ ਚੋਰੀ ਕਰਕੇ ਬੱਚਿਆਂ ਦੇ ਪੇਟ ਉੱਤੇ ਲੱਤ ਮਾਰਦੇ ਹਨ| ਬਿੱਲ ਮੁਤਾਬਿਕ ਇਸ ਰਾਹਤ ਨੂੰ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਸਰਕਰੀ ਡੀਪੂਆਂ ਨੂੰ ਵਰਤਿਆ ਜਾਵੇਗਾ ਅਤੇ ਪਿਛਲੀਆਂ ਵੱਖ-ਵੱਖ ਰਪੋਟਾਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹਨਾਂ ਡੀਪੂਆਂ ਤੋਂ ਸਸਤਾ ਅਨਾਜ - ਜਿਵੇਂ ਕਿ ਲਗਭਗ 37 ਫ਼ੀਸਦੀ ਚਾਵਲ ਅਤੇ 55 ਫ਼ੀਸਦੀ ਕਣਕ - ਸਿਆਸਦਾਨਾਂ, ਅਫਸਰਾਂ ਅਤੇ ਡੀਪੂ ਹੋਲਡਰਾਂ ਦੀ ਮਿਲੀਭੁਗਤ ਨਾਲ ਚੋਰੀ ਕਰਕੇ ਖੁੱਲ੍ਹੇ ਬਜ਼ਾਰ ਵਿੱਚ ਵੇਚਿਆ ਗਿਆ ਸੀ (ਸੋਉਤਿਕ ਬਿਸਵਾਸ, ਬੀ ਬੀ ਸੀ, 3 ਜੁਲਾਈ 2013)| ਬਹੁਤ ਸਾਰੇ ਲੋਕਾਂ ਦੀ ਮੰਗ ਹੈ ਕਿ ਸਰਕਾਰ ਡੀਪੂਆਂ ਰਾਹੀਂ ਅਨਾਜ ਦੇਣ ਦੀ ਥਾਂ ਬੈਂਕਾਂ ਰਾਹੀਂ ਗਰੀਬ ਲੋਕਾਂ ਨੂੰ ਸਿੱਧੇ ਨਕਦ ਭੁਗਤਾਨ ਕਰੇ ਤਾਂ ਕਿ ਇਸ ਦਾ ਫਾਇਦਾ ਗਰੀਬ ਪਰਿਵਾਰਾਂ ਨੂੰ ਹੋ ਸਕੇ| ਕੁੱਝ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਖੁਰਾਕ ਸੁਰੱਖਿਆ ਬਿੱਲ ਸਰਕਾਰ ਲਈ ਚਿੱਟਾ ਹਾਥੀ ਸਾਬਿਤ ਹੋ ਸਕਦਾ ਹੈ| ਸੁਰਜੀਤ ਭੱਲਾ ਨੇ ਸਰਕਾਰੀ ਆਂਕੜਿਆਂ ਨੂੰ ਘੋਖਦਿਆਂ ਦੱਸਿਆ ਹੈ ਕਿ '2011-12 ਵਿੱਚ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਖੁਰਾਕ ਤੇ ਦਿੱਤੀ ਸਬਸਿਡੀ ਦਾ ਕੁੱਲ ਖਰਚਾ 72 ਹਾਜਰ ਕਰੋੜ ਰੁਪਏ ਆਇਆ ਸੀ ਤੇ ਮੌਜ਼ੂਦਾ ਖੁਰਾਕ ਸੁਰੱਖਿਆ ਬਿੱਲ ਰਾਹੀਂ ਮਿਲਣ ਵਾਲੀ ਰਾਹਤ ਦਾ ਕੁੱਲ ਖਰਚਾ ਚਾਰ ਗੁਣਾ ਵੱਧ ਸਕਦਾ ਹੈ ਅਤੇ ਸਰਕਾਰ ਨੂੰ ਇਸ ਰਾਹਤ ਰਾਹੀਂ ਤਕਰੀਬਨ 3 ਲੱਖ ਕਰੋੜ ਰੁਪਏ (3 ਫ਼ੀਸਦੀ ਭਾਰਤੀ ਜੀ ਡੀ ਪੀ) ਤੱਕ ਦਾ ਖਰਚਾ ਸਹਿਣਾ ਪੈ ਸਕਦਾ ਹੈ' (ਸੁਰਜੀਤ ਭੱਲਾ, ਲੇਖ ਮੰਨਮੋਨੀਆ, ਇੰਡੀਅਨ ਐਕਸਪ੍ਰੈਸ, 6 ਜੁਲਾਈ 2013)| ਇੱਥੇ ਵੇਖਣਾ ਇਹ ਹੈ ਕਿ ਸਰਕਾਰ ਕਿੰਨੀ ਦੇਰ ਤੱਕ ਇਹ ਰਾਹਤ ਗਰੀਬ ਲੋਕਾਂ ਨੂੰ ਦਿੰਦੀ ਹੈ ਅਤੇ ਇਸ ਰਾਹਤ ਨੂੰ ਚਾਲੂ ਰੱਖਣ ਲਈ ਲੋੜਿਂਦਾ ਸਰਮਾਇਆ ਕਿਹੜੀਆਂ- ਕਿਹੜੀਆਂ ਸਬਸਿਡੀਆਂ ਬੰਦ ਕਰਕੇ ਜਾਂ ਕਿਹੜੇ ਹੋਰ ਨਵੇਂ ਟੈਕਸ ਲਗਾਕੇ ਇਕੱਠਾ ਕੀਤਾ ਜਾਂਦਾ ਹੈ| ਸਭ ਤੋਂ ਵੱਡਾ ਸਵਾਲ ਇਹ ਹੈ ਕਿ, ਕੀ ਅਸੀਂ ਸਿਰਫ ਨਰੇਗਾ-ਅਨਾਜ ਸੁਰਖਿਆਂ- ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲਣ ਵਾਲੀਆਂ ਰਾਹਤਾਂ ਨਾਲ ਸਮਾਜ ਵਿਚੋਂ ਪੂਰੀ ਤਰਾਂ ਗਰੀਬੀ ਖਤਮ ਕਰ ਪਾਵਾਂਗੇ ? 'ਖੁਰਕ ਸੁਰੱਖਿਆ ਬਿੱਲ ਕੁਪੋਸ਼ਣ ਦੂਰ ਕਰਨ ਦੀ ਇੱਕ ਚੰਗੀ ਸ਼ੁਰੂਆਤ ਹੈ ਪਰ ਇਸ ਲੜਾਈ ਨੂੰ ਜਿੱਤਣ ਲਈ ਲੰਬਾ ਸੰਘਰਸ਼ ਕਰਨਾ ਹੋਵੇਗਾ' (ਜੋਹਨ ਦਰੇਜ਼, ਦਾ ਨਿਉਯਾਰਕ ਟਾਈਮਜ਼, 9 ਜੁਲਾਈ 2013)| ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਗਰੀਬ ਲੋਕਾਂ ਨੂੰ ਪੜ੍ਹਾ-ਲਿਖਾ ਕੇ ਰੁਜ਼ਗਾਰ ਜਾਂ ਕਰੋਬਾਰ ਵੱਲ ਨਾ ਲਗਾਇਆ ਗਿਆ ਤਾਂ ਡਰ ਹੈ ਕਿ ਕਿਤੇ ਇਹ ਦੋ-ਤਿਹਾਈ ਦੇਸ਼ ਦੀ ਆਬਾਦੀ ਨੂੰ ਸਾਰੀ ਉਮਰ ਹਰ ਮਹੀਨੇ ਸਿਆਸਤਦਾਨਾਂ ਅਤੇ ਅਫਸਰਾਂ ਦੇ ਦਫਤਰਾਂ ਵਿੱਚ ਹੱਥ ਜੋੜਕੇ ਸਬਸਿਡੀ ਤੋਂ ਮਿਲਣ ਵਾਲੇ ਅਨਾਜ ਦੀ ਪ੍ਰਾਪਤੀ ਲਈ ਹਾਜ਼ਰੀਆਂ ਨਾਂ ਭਰਨੀਆਂ ਪੈਣ| ਵੇਖਣਾ ਇਹ ਹੈ ਕਿ ਭਾਰਤ ਆਪਣੀ ਦੋ-ਤਿਹਾਈ ਆਬਾਦੀ ਨੂੰ ਕਿਸ ਤਰਾਂ ਭੁੱਖਮਰੀ ਅਤੇ ਕੁਪੋਸ਼ਣ ਵਿੱਚੋਂ ਕੱਢਕੇ ਪੱਕੇ ਰੁਜ਼ਗਾਰ ਜਾਂ ਕਾਰੋਬਾਰਾਂ ਨਾਲ ਜੋੜਦਾ ਹੈ ਤਾਂ ਜੋ ਇਹਨਾਂ ਮਜਲੂਮ ਲੋਕਾਂ ਨੂੰ ਹਮੇਸ਼ਾਂ ਹੀ ਆਪਣੇ 'ਰਾਜਸੀ ਮਾਲਿਕਾਂ' (ਐਮ ਐਲ ਏ, ਐਮ ਪੀ ਜਾਂ ਅਫਸਰਾਂ) ਅੱਗੇ ਹੱਥ ਫਲਾਕੇ ਰਹਿਮ ਦੀ ਫਰਿਆਦ ਨਾਂ ਕਰਨੀ ਪਵੇ ਅਤੇ ਇਹ ਗਰੀਬ ਲੋਕ ਦੱਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਸੱਚਮੁੱਚ ਗੌਰਵ ਨਾਲ ਪਾਲ ਸਕਣ| ਅਮਨਪ੍ਰੀਤ ਸਿੰਘ ਛੀਨਾ


ਧੁੰਦਲੀ ਜਿਹੀ ਯਾਦ ਰੌਲ਼ਿਆਂ ਦੀ

$
0
0

14 ਜੁਲਾਈ - ਉਨੀ ਸੌ ਸੰਤਾਲ਼ੀ ਵਿਚ, ਪਾਕਿਸਤਾਨ ਬਣਨ ਦੇ ਸਮੇ ਵਾਪਰੀਆਂ ਭਿਆਨਕ ਘਟਨਾਵਾਂ ਨੂੰ, ਮੇਰੇ ਪਿੰਡ ਦੇ ਲੋਕ 'ਰੌਲ਼ੇ' ਹੀ ਆਖਿਆ ਕਰਦੇ ਸਨ। ਮਹੀਨਾ ਅਗਸਤ ਜਿੱਥੇ ਹਿੰਦੁਸਤਾਨ ਦੇ ਮੁੱਠੀ ਭਰ ਲੋਕਾਂ ਲਈ ਆਜ਼ਾਦੀ ਦੇ ਨਾਂ ਤੇ, ਰਾਜਤੰਤਰ ਉਪਰ ਕਬਜ਼ਾ ਕਰਕੇ, ਨਵੇਂ ਜ਼ਮਾਨੇ ਦੇ ਰਾਜੇ ਬਣਨ ਦਾ ਮੌਕਾ ਲੈ ਕੇ ਆਇਆ ਓਥੇ ਆਮ ਜਨਤਾ ਲਈ ਇਤਿਹਾਸ ਦਾ ਸਭ ਤੋਂ ਵੱਡਾ ਤੇ ਭਿਆਨਕ ਕਹਿਰ ਲਿਆਇਆ। ਇਸ ਬਾਰੇ ਹੁਣ ਤੱਕ ਬਹੁਤ ਕੁਝ ਕਿਹਾ, ਸੁਣਿਆ, ਸੁਣਾਇਆ, ਲਿਖਿਆ, ਲਿਖਾਇਆ, ਪੜ੍ਹਿਆ ਤੇ ਪੜ੍ਹਾਇਆ ਗਿਆ ਹੈ। ਮੈ ਏਥੇ ਸਿਰਫ ਆਪਣੀ ਇਕ ਧੁੰਦਲੀ ਜਿਹੀ ਯਾਦ ਹੀ ਦੁਹਰਾਉਣ ਲੱਗਾ ਹਾਂ। ਇਸ ਦੇਸ਼ ਦੀ ਵੰਡ ਨੇ ਨਾ ਤਾਂ ਮੁਸਲਮਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ ਤੇ ਨਾ ਹੀ ਬਾਕੀ ਬਚੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਕੋਈ ਖਾਸ ਅਮਨ ਚੈਨ ਮਿਲ਼ ਸਕਿਆ ਹੈ। ਕਾਗਜ਼ ਤੇ ਵਾਹੀ ਨਕਲੀ ਲੀਕ, ਵਾਹਗੇ ਤੋਂ ਪਾਰੋਂ ਹਿੰਦੂ ਸਿੱਖ ਕਿਵੇਂ ਏਧਰ ਆਏ ਤੇ ਏਧਰੋਂ ਮੁਸਲਮਾਨ ਕਿਵੇਂ ਓਧਰ ਗਏ, ਇਹ, ਮਨੁਖੀ ਇਤਿਹਾਸ ਵਿਚ ਹੁਣ ਤੱਕ ਹੋਈ ਸਭ ਤੋਂ ਭਿਆਨਕ ਅਤੇ ਦੁਖਦਾਈ ਟ੍ਰੈਜਡੀ, ਕਿਸੇ ਤੋਂ ਭੁੱਲੀ ਹੋਈ ਨਹੀ। ਸਵਾ ਛੇ ਦਹਾਕੇ ਤੋਂ ਵਧ ਸਮਾ ਬੀਤ ਜਾਣ ਤੇ ਵੀ, ਉਸ ਸਮੇ ਬਿਹਾਰ ਤੋਂ ਪੂਰਬੀ ਪਾਕਿਸਤਾਨ ਗਏ ਮੁਸਲਮਾਨ, ਅੱਜ ਵੀ ਦਰ ਬਦਰ ਰੁਲ਼ ਰਹੇ ਹਨ। ਜਾਨਾਂ ਜੋਖਮ ਵਿਚ ਪਾ ਕੇ ਬੰਗਲਾ ਦੇਸੋਂ ਹਿੰਦੁਸਤਾਨ ਤੇ ਫਿਰ ਹਿੰਦੁਸਤਾਨੋ ਪਾਕਿਸਤਾਨ ਵਿਚ, ਚੋਰੀਂ ਦਾਖ਼ਲ ਹੋਣ ਲਈ ਜੋ ਜੋ ਪਾਪੜ ਵੇਲ਼ ਰਹੇ ਹਨ, ਜਾਣਕਾਰ ਸੱਜਣ ਜਾਣਦੇ ਹਨ। ਉਹ ਜ਼ਾਲਮ ਠੱਗਾਂ ਹੱਥੋਂ ਹਰ ਪ੍ਰਕਾਰ ਦੀ ਲੁੱਟ ਦਾ ਸ਼ਿਕਾਰ ਹੋਣ ਦੇ ਨਾਲ਼ ਨਾਲ਼ ਗੋਲ਼ੀਆਂ ਦਾ ਵੀ ਸ਼ਿਕਾਰ ਬਣਦੇ ਹਨ। ਕੋਈ ਵਿਰਲੇ ਹੀ ਖ਼ੁਸ਼ਕਿਸਮਤ ਹੋਣਗੇ ਜੋ ਪਾਕਿਸਤਾਨ ਵਿਚ ਦਾਖ਼ਲ ਹੋ ਸਕਦੇ ਹੋਣਗੇ। ਅੱਗੇ ਪਾਕਿਸਤਾਨ ਵਿਚ ਜੇਹੜੀ ਮਾਸੀ ਪ੍ਰਾਉਂਠੇ ਪਕਾ ਕੇ ਉਹਨਾਂ ਦੀ ਉਡੀਕ ਕਰ ਰਹੀ ਹੈ, ਇਸ ਤੋਂ ਵੀ ਉਹ ਜਾਣੂ ਹੀ ਹਨ। ਬਹੁਤਾ ਤੇ ਨਹੀ ਯਾਦ ਪਰ ਝੌਲ਼ਾ ਜਿਹਾ ਪੈਂਦਾ ਹੈ ਕਿ ਅੰਮ੍ਰਿਤਸਰੋਂ ਸ੍ਰੀ ਹਰਿ ਗੋਬਿੰਦਪੁਰ ਨੂੰ ਜਾਣ ਵਾਲ਼ੀ ਸੜਕ ਦੇ ਬਾਈਵੇਂ ਮੀਲ਼ ਤੇ ਮੌਜੂਦ, ਸਾਡੇ ਨਿਕੇ ਜਿਹੇ 'ਸੂਰੋ ਪੱਡਾ' ਨਾਮੀ ਪਿੰਡ ਵਿਚ ਤਿੰਨ ਘਰ ਮੁਸਲਮਾਨਾਂ ਦੇ ਸਨ। ਇਕ ਤੇਲੀਆਂ ਦਾ, ਦੂਜਾ ਮਰਾਸੀਆਂ ਦਾ ਤੇ ਤੀਜਾ ਲੁਹਾਰਾਂ ਦਾ। ਮਰਾਸੀ ਪਰਵਾਰ ਦੇ ਮੁੱਖੀ ਦਾ ਨਾਂ ਮੌਲੂ ਦੱਸਦੇ ਸਨ। ਆਖਦੇ ਨੇ ਕਿ ਓਦੋਂ ਕੋਈ ਸੋਚ ਵੀ ਨਹੀ ਸੀ ਸਕਦਾ ਕਿ ਲੋਕਾਂ ਨੂੰ ਇਸ ਤਰ੍ਹਾਂ ਭਾਜੜਾਂ ਪੈਣਗੀਆਂ। ਰਾਜ ਤਾਂ ਬਦਲਦੇ ਆ ਰਹੇ ਲੋਕਾਂ ਨੇ ਸੁਣੇ ਸਨ ਪਰ ਪਰਜਾ ਬਦਲੂਗੀ ਇਹ ਤਾਂ ਜਨ ਸਾਧਾਰਣ ਦੀ ਸੋਚੋਂ ਬਾਹਰੀ ਬਾਤ ਹੋਣ ਕਰਕੇ ਕਿਸੇ ਦੇ ਚਿਤ ਚੇਤੇ ਵਿਚ ਵੀ ਨਹੀ ਸੀ। ਅੰਮ੍ਰਿਤਸਰੋਂ ਆ ਰਹੀ ਸੜਕ ਜੋ ਕਿ ਅੱਗੇ ਮਹਿਤੇ ਚੌਂਕ ਤੋਂ ਚਾਰ ਕਿਲੋ ਮੀਟਰ ਪਹਿਲਾਂ, ਐਨ ਸੜਕ ਦੇ ਉਪਰ ਸਾਡਾ ਖੂਹ ਹੁੰਦਾ ਸੀ। ਇਸ ਸੜਕ ਉਪਰ ਤਿੰਨ ਖੂਹ ਹੁੰਦੇ ਸਨ। ਨਾਥ ਦੀ ਖੂਹੀ ਵੱਲੋਂ ਇਕ ਮੀਲ ਤੇ, ਪਹਿਲਾ ਖੂਹ ਖੱਬੇ ਹੱਥ ਵਾਲਾ ਸਾਡੇ ਭਾਈਚਾਰੇ ਦਾ ਹੁੰਦਾ ਸੀ ਜਿਸ ਨੂੰ 'ਸੜਕ ਵਾਲ਼ਾ ਖੂਹ' ਆਖਦੇ ਸਨ ਜਿੱਥੇ ਕਿ ਹੁਣ ਸਕੂਲ ਬਣ ਚੁੱਕਿਆ ਹੈ। ਇਸ ਦੇ ਨਾਲ਼ੋਂ ਹੀ ਪਿੰਡ ਵਿਚ ਪ੍ਰਵੇਸ ਕਰਨ ਵਾਲ਼ਾ ਰਾਹ ਹੈ। ਇਸ ਤੋਂ ਅੱਗੇ ਸੜਕ ਦੇ ਸੱਜੇ ਪਾਸੇ ਵਾਰੋ ਵਾਰੀ ਦੋ ਖੂਹ ਆਉਂਦੇ ਸਨ। ਪਹਿਲੇ ਨੂੰ 'ਵਿਚਕਾਰਲਾ' ਤੇ ਏਸੇ ਤਰ੍ਹਾਂ ਦੂਜੇ ਦਾ ਵੀ ਕੋਈ ਨਾ ਹੋਵੇਗਾ ਪਰ ਮੇਰੀ ਬਚਗਾਨਾ ਸੋਚ ਵਿਚ ਉਸਦਾ ਨਾਂ 'ਬੋਤਲਾਂ ਵਾਲ਼ਾ ਖ੍ਹੂਹ' ਬੈਠਾ ਹੋਇਆ ਸੀ। ਸਾਡੇ ਚਾਚਾ ਜੀ ਖੂਹ ਦੀ ਜੋਗ ਹਿੱਕ ਰਹੇ ਸਨ ਤੇ ਅਸੀਂ ਤਿੰਨੇ: ਮੈ, ਮੇਰਾ ਛੋਟਾ ਭਰਾ ਭੀਰੋ (ਹੁਣ ਸੂਬੇਦਾਰ ਦਲਬੀਰ ਸਿੰਘ) ਤੇ ਚਾਚਾ ਜੀ ਦਾ ਪੁੱਤਰ ਮਨੋਹਰ (ਹੁਣ ਮਨੋਹਰ ਸਿੰਘ) ਔਲ਼ੂ ਵਿਚ ਨਹਾ ਰਹੇ ਸਾਂ ਤੇ ਆਪਣੇ ਝੱਗੇ ਅਸਾਂ ਪਾਣੀ ਵਿਚ ਭੇਂ ਕੇ, ਧੁੱਪੇ ਸੁੱਕਣੇ ਪਾਏ ਹੇਏ ਸਨ। ਗਰਮੀਆਂ ਦੀ ਦੁਪਹਿਰ ਦਾ ਸਮਾ ਸੀ। ਕੀ ਵੇਖਦੇ ਹਾਂ ਕਿ ਅੰਮ੍ਰਿਤਸਰ ਵਾਲ਼ੇ ਪਾਸਿਉਂ ਸੜਕੇ ਸੜਕ ਕੋਈ ਬੰਦਾ 'ਆ ਗਏ, ਆ ਗਏ' ਕਰਦਾ ਨਠਾ ਆ ਰਿਹਾ ਸੀ। ਉਸ ਨੇ ਗਾਤਰੇ ਛੋਟੀ ਕ੍ਰਿਪਾਨ ਪਾਈ ਹੋਈ ਸੀ ਤੇ ਉਸ ਦਾ ਮੁਹਾਂਦਰਾ ਕੁਝ ਕੁਝ ਸਾਡੇ ਛੋਟੇ ਚਾਚਾ ਜੀ ਨਾਲ਼ ਮਿਲ਼ਦਾ ਜੁਲ਼ਦਾ ਸੀ। "ਆ ਗਏ, ਆ ਗਏ" ਦਾ ਮਤਲਬ ਸੀ ਕਿ ਮੁਸਲਮਾਨਾਂ ਦਾ ਹਜੂਮ ਲੁੱਟਣ ਕੁੱਟਣ ਲਈ ਆ ਰਿਹਾ ਹੈ; ਬਚ ਜਾਓ। ਚਾਚਾ ਜੀ ਨੇ ਸਾਨੂੰ ਆਖਿਆ, "ਝੱਗੇ ਪਾ ਲਓ; ਘਰ ਨੂੰ ਚੱਲੀਏ।" ਮੈ ਆਖਿਆ, "ਝੱਗੇ ਤੇ ਗਿੱਲੇ ਨੇ।" ਉਹਨਾਂ ਨੇ ਆਖਿਆ, "ਗਿੱਲੇ ਸਗੋਂ ਚੰਗੇ ਨੇ।" ਇਸ ਦੇ ਮਤਲਬ ਦਾ ਨਹੀ ਪਤਾ ਕਿ ਉਹਨਾਂ ਨੇ ਇਹ ਕਿਉਂ ਆਖਿਆ। ਝੱਗੇ ਸਾਡੇ ਗਲ਼ਾਂ ਵਿਚ ਚਾਚਾ ਜੀ ਨੇ ਪਾ ਦਿੱਤੇ ਤੇ ਸਾਨੂੰ ਦੋਹਾਂ ਨੂੰ ਦੋਹਾਂ ਮੋਢਿਆਂ ਉੱਤੇ ਤੇ ਇਕ ਜਣੇ ਨੂੰ ਢਾਕੇ ਚੁੱਕ ਕੇ ਘਰ ਲੈ ਆਏ। ਪਿੰਡ ਦੀਆਂ ਬੁੱਢੀਆਂ ਬੱਚੇ ਕੋਠਿਆਂ ਉਪਰ ਚੜ੍ਹ ਕੇ ਮੇਰੇ ਵੱਡੀ ਚਾਚੀ ਜੀ ਦੇ ਪਿੰਡ ਵੱਲ ਵੇਖ ਰਹੇ ਸਨ। ਓਧਰੋਂ ਧੂੰਆਂ ਨਿਕਲ਼ਦਾ ਦਿਸ ਰਿਹਾ ਸੀ। ਇਹ ਸਾਡੇ ਪਿੰਡ ਤੋਂ ਦੋ ਮੀਲ ਦੀ ਦੂਰੀ Aੁੱਤੇ, ਜ਼ਿਲ੍ਹਾ ਗੁਰਦਾਸਪੁਰ ਦੀ ਹੱਦ ਅੰਦਰ ਆਉਂਦਾ ਸੀ। ਇਸ ਪਿੰਡ ਦਾ ਨਾਂ ਹੈ ਵੈਰੋ ਨੰਗਲ਼। ਇਕੇ ਨਾਂ ਦੇ ਦੋ ਪਿੰਡ ਲਾਗੋ ਲਾਗੀ ਹਨ। ਪੁਰਾਣਾ ਵੈਰੋ ਨੰਗਲ਼ ਤੇ ਨਵਾਂ ਵੈਰੋ ਨੰਗਲ਼। ਦੋਹਵਾਂ ਪਿੰਡਾਂ ਦੇ ਵਿਚਕਾਰ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਇਤਿਹਾਸਕ ਗੁਰਦੁਅਰਾ, ਗੁਰੂਆਣਾ ਹੈ। ਬੰਦੇ ਸਿਰਾਂ ਤੇ ਮੜਾਸੇ ਮਾਰ ਕੇ, ਲੱਕਾਂ ਨੂੰ ਪਰਨਿਆਂ ਦੇ ਕਮਰਕੱਸੇ ਬੰਨ੍ਹ ਕੇ, ਬਰਛੇ ਤੇ ਕ੍ਰਿਪਾਨਾਂ ਲੈ ਕੇ ਅਤੇ ਗੁੜ ਦਾ ਸ਼ਰਬਤ ਪੀ ਕੇ, ਘਰਾਂ ਤੋਂ ਬਾਹਰ ਜਾ ਰਹੇ ਸਨ ਤਾਂ ਕਿ ਵੈਰੋ ਨੰਗਲ਼ ਨੂੰ ਜਾਇਆ ਜਾਵੇ। ਪਿਛੋਂ ਪਤਾ ਲੱਗਾ ਕਿ ਓਥੇ ਬਲੋਚ ਮਿਲਟਰੀ ਨੇ ਕੁਝ ਬੰਦੇ ਮਾਰ ਦਿੱਤੇ ਸਨ ਤੇ ਮੁਸਲਿਮ ਬਹੁਸੰਮਤੀ ਦੇ ਸ਼ਹਿਰ ਬਟਾਲ਼ੇ ਵਿਚ, ਗਿਰਦ ਨਿਵਾਹੀ ਦਾ ਇਕੱਠਾ ਹੋਇਆ ਮੁਸਲਿਮ ਮੁਲਖਈਆ ਵੀ ਏਧਰ ਨੂੰ ਚੜ੍ਹਿਆ ਆ ਰਿਹਾ ਸੀ ਤੇ ਰਸਤੇ ਵਿਚ ਆਉਣ ਵਾਲੇ ਪਿੰਡਾਂ ਨੂੰ ਤਬਾਹ ਕਰਦਾ ਆ ਰਿਹਾ ਸੀ। ਕੋਠਿਆਂ ਤੇ ਚੜੀ੍ਹਆਂ ਬੁਢੀਆਂ ਆਪਸ ਵਿਚ ਮੂੰਹ ਆਈਆਂ ਗੱਲਾਂ ਕਰ ਰਹੀਆਂ ਸਨ। ਕੋਈ ਕੁਝ ਬੋਲਦੀ ਸੀ ਤੇ ਕੋਈ ਕੁਝ। ਮੈਨੂੰ ਅੰਦਰ ਸੁਫੇ ਵਿਚ ਵਾੜ ਕੇ ਮੇਰੀ ਬੀਬੀ ਜੀ ਨੇ ਖੰਡ ਘਿਓ ਨਾਲ਼ ਰੋਟੀ ਖਾਣ ਨੂੰ ਦਿੱਤੀ ਸੀ। ਇਸ ਰਾਮ ਰੌਲ਼ੇ ਜਿਹੇ ਵਿਚ ਮੇਰਾ ਖਾਣ ਨੂੰ ਜੀ ਨਾ ਕਰੇ। "ਕੀ ਹੋ ਰਿਹਾ?" ਦੀ ਤਾਂ ਸਮਝ ਨਹੀ ਸੀ ਪਰ eਉਂ ਮਹਿਸੂਸ ਹੁੰਦਾ ਸੀ ਕਿ ਜੋ ਵੀ ਹੋ ਰਿਹਾ ਸੀ, ਕੁਝ ਚੰਗਾ ਜਿਹਾ ਨਹੀ ਹੋ ਰਿਹਾ। ਬੰਦੇ ਪਿੰਡੋਂ ਬਾਹਰ ਜਾਈ ਜਾ ਰਹੇ ਸਨ। ਬੰਦਿਆਂ ਦਾ ਉਸ ਪਾਸੇ ਵੱਲ ਉਲਾਰ ਸੀ ਜਿਧਰ ਮਜ਼ਹਬੀਆਂ ਤੇ ਲੁਹਾਰਾਂ ਦੇ ਘਰ ਸਨ। ਉਸ ਪਾਸੇ ਹੀ ਵੈਰੋ ਨੰਗਲ਼ ਪਿੰਡ ਪੈਂਦਾ ਸੀ। ਪਿੰਡ ਦੀਆਂ ਇਸਤਰੀਆਂ ਕੋਠਿਆਂ ਤੇ ਖਲੋ ਕੇ ਉਸ ਪਾਸੇ ਵੱਲ ਵੇਖ ਰਹੀਆਂ ਸਨ। ਉਹਨਾਂ ਵਿਚੋਂ ਇਕ ਨੇ ਦੂਜੀ ਨੂੰ ਪੁੱਛਿਆ, "ਬੰਦੇ ਜਾਣਗੇ?" ਦੂਜੀ ਨੇ ਆਖਿਆ, "ਘੋੜੀਆਂ ਵਾਲ਼ੇ ਜਾਣਗੇ, ਸਾਰੇ ਨਹੀ।" ਤਿਆਰ ਹੋ ਕੇ ਤੇ ਸ਼ਰਬਤ ਪੀ ਕੇ ਘਰੋਂ ਬਾਹਰ ਜਾਣ ਵਾਲ਼ਿਆਂ ਵਿਚ ਮੇਰੇ ਭਾਈਆ ਜੀ ਤੇ ਚਾਚਾ ਜੀ ਵੀ ਸਨ। ਮੇਰੀ ਯਾਦ ਅਨੁਸਾਰ ਭਾਈਆ ਜੀ ਪਾਸ ਕ੍ਰਿਪਾਨ ਤੇ ਚਾਚਾ ਜੀ ਦੇ ਹੱਥ ਵਿਚ ਬਰਛਾ ਫੜਿਆ ਹੋਇਆ ਸੀ ਤੇ ਲੱਕ ਦੋਹਾਂ ਦੇ ਪਰਨਿਆਂ ਨਾਲ਼ ਬਧੇ ਹੋਏ ਸਨ ਤੇ ਸਿਰਾਂ ਤੇ ਮੜਾਸੇ ਵੀ ਕੀਤੇ ਹੋਏ ਸਨ। ਛੋਟੇ ਚਾਚਾ ਜੀ ਉਸ ਸਮੇ ਪਿੰਡ ਵਿਚ ਨਹੀ ਸਨ ਤੇ ਸ਼ਾਇਦ ਦਾਦੀ ਮਾਂ ਜੀ ਵੀ ਆਪਣੇ ਪੇਕੀਂ, ਰਿਆਸਤ ਕਪੂਰਥਲਾ ਦੇ ਪਿੰਡ, ਸੰਗੋਜਲੇ ਗਏ ਹੋਏ ਹੋਣਗੇ ਤਾਂ ਹੀ ਤਾਂ ਇਸ ਸਮੇ ਉਹ ਮੇਰੀ ਯਾਦ ਵਿਚ ਨਹੀ ਆ ਰਹੇ। ਵੈਸੇ ਓਹਨੀਂ ਦਿਨੀਂ ਬਾਹਰੋਂ ਕੋਈ ਮਿਸਤਰੀ ਸੱਦ ਕੇ, ਸਾਡੇ ਘਰ ਵੱਲ ਨੂੰ ਜਾ ਵਾਲ਼ੀ ਗਲ਼ੀ ਦੇ ਵਿਚਕਾਰ ਪੈਣ ਵਾਲ਼ੇ ਮੋੜ ਉੱਤੇ, ਝੀਰਾਂ ਦੀ ਭੱਠੀ ਵਾਲ਼ੇ ਥਾਂ ਕ੍ਰਿਪਾਨਾਂ ਤੇ ਬਰਛੇ ਵੀ ਬਣਵਾਏ ਜਾ ਰਹੇ ਸਨ। ਮੇਰੇ ਬਾਬਾ ਜੀ ਦੇ ਸਭ ਤੋਂ ਛੋਟੇ ਭਰਾ, ਬਾਪੂ ਈਸ਼ਰ ਸਿੰਘ ਜੀ, ਕੋਲ਼ ਗੰਡਾਸਾ ਹੁੰਦਾ ਸੀ ਜੋ ਉਹ ਹਵੇਲੀ ਵਿਚ ਤੂੜੀ ਵਾਲ਼ੇ ਅੰਦਰ, ਤੂੜੀ ਵਿਚ ਲੁਕਾ ਕੇ ਰੱਖਦੇ ਸੀ। ਸਾਡੇ ਖੂਹ ਦੇ ਲਾਗੋਂ ਸੜਕ ਤੋਂ ਪਿੰਡ ਨੂੰ ਆਉਣ ਵਾਲ਼ੇ ਰਾਹ ਅਰਥਾਤ ਪਹੇ ਵਿਚ ਟੋਆ ਵੀ ਪੁੱਟਿਆ ਹੋਇਆ ਹੁੰਦਾ ਸੀ ਤਾਂ ਕਿ ਕੋਈ ਦੁਸ਼ਮਣ ਕਿਸੇ ਗੱਡੇ/ਗੱਡੀ ਉਪਰ ਚੜ੍ਹ ਕੇ ਪਿੰਡ ਵਿਚ ਨਾ ਆ ਵੜੇ। ਗਵਾਂਢੀ ਵੱਡੇ ਪਿੰਡ ਨੰਗਲ਼ ਦੇ ਕੁਝ ਲੋਕ ਘੋੜੀਆਂ ਤੇ ਚੜ੍ਹ ਕੇ, ਇਕ ਤੋਂ ਵਧ ਵਾਰੀਂ ਸਾਡੇ ਪਿੰਡ ਆਏ। ਉਹ ਆਖਦੇ ਸਨ ਕਿ ਸਾਡੇ ਪਿੰਡ ਵਾਲ਼ੇ ਮੁਸਲਮਾਨ ਉਹਨਾਂ ਦੇ ਹਵਾਲੇ ਕਰ ਦਿੱਤੇ ਜਾਣ ਤਾਂ ਕਿ ਉਹ ਉਹਨਾਂ ਨੂੰ ਮਾਰ ਸਕਣ। ਅਜਿਹਾ ਉਹ ਇਸ ਲਈ ਕਰਨਾ ਚਾਹੁੰਦੇ ਸਨ ਕਿ ਸਾਡੇ ਪਿੰਡ ਦੇ ਲੁਹਾਰ ਦੇ ਮੁੰਡੇ ਵਾਹਵਾ ਮਾਰ ਖੋਰੇ ਸਨ ਤੇ ਉਹਨਾਂ ਨੇ ਕਿਤੇ ਦੂਰ ਬਾਹਰ ਉਸ ਪਿੰਡ ਦਾ ਇਕ ਬੰਦਾ ਮਾਰ ਦਿੱਤਾ ਹੋਇਆ ਸੀ ਤੇ ਉਹ ਇਹਨਾਂ ਨੂੰ ਮਾਰ ਕੇ ਉਸ ਕਤਲ ਦਾ ਬਦਲਾ ਲੈਣਾ ਚਾਹੁੰਦੇ ਸਨ। ਉਹ ਪਿੰਡ ਬਹੁਤ ਵੱਡਾ ਤੇ ਬੰਦੇ ਤਕੜੇ ਹੋਣ ਕਰਕੇ, ਸਾਡੇ ਪਿੰਡ ਵਾਲ਼ੇ ਜੋਰ ਨਾਲ਼ ਤਾਂ ਉਹਨਾਂ ਨੂੰ ਰੋਕ ਨਹੀ ਸਨ ਸਕਦੇ ਪਰ ਮਿੰਨਤਾਂ-ਤਰਲੇ, ਲੋਲੋ-ਪੋਪੋ ਤੇ ਇਕਰਾਰਾਂ ਨਾਲ਼ ਉਹਨਾਂ ਨੂੰ ਮੋੜ ਦਿੰਦੇ ਰਹੇ। ਆਖਣਾ ਕਿ ਅਸੀਂ ਪੰਚਾਇਤ ਨਾਲ਼ ਸਲਾਹ ਕਰਕੇ ਇਹਨਾਂ ਨੂੰ ਤੁਹਾਡੇ ਹਵਾਲੇ ਕਰ ਦਿਆਂਗੇ। ਅੰਤ ਨੂੰ ਵਾਹ ਨਾ ਚੱਲਦੀ ਵੇਖ ਕੇ ਇਕ ਰਾਤ ਨੂੰ ਪਿੰਡ ਵਾਲ਼ੇ ਚੁਪ ਚੁਪੀਤੇ ਹੀ ਉਹਨਾਂ ਨੂੰ ਕਾਫ਼ਲੇ ਵਿਚ ਛੱਡ ਆਏ ਤੇ ਇਸ ਤਰ੍ਹਾਂ ਆਪਣੇ ਪਿੰਡ ਵਿਚ ਅੱੱਖਾਂ ਦੇ ਸਾਹਮਣੇ ਖ਼ੂਨ ਖ਼ਰਾਬਾ ਹੋ ਜਾਣ ਤੋਂ ਬਚਾ ਲਿਆ। ਇਹਨਾਂ ਦਿਨਾਂ ਵਿਚ ਹੀ ਇਕ ਰਾਤ ਸਾਡੇ ਪਰਵਾਰ ਦੇ ਬੱਚੇ ਤੇ ਔਰਤਾਂ ਮੁਸਲਮਾਨਾਂ ਦੇ ਕਿਸੇ ਸੰਭਾਵੀ ਹਮਲੇ ਤੋਂ ਡਰਦਿਆਂ, ਓਸੇ ਪਿੰਡ ਅਰਥਾਤ ਨੰਗਲ਼ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਾਤ ਨੂੰ ਚਲੇ ਗਏ। ਮੈਨੂੰ ਯਾਦ ਹੈ ਰਾਤ ਨੂੰ ਅਸੀਂ ਸਾਰੇ ਸੌਣ ਲਈ ਕੋਠੇ ਉਤੇ ਮੰਜਿਆਂ ਉਪਰ ਪਏ ਹੋe ਸਾਂ। ਵੱਡੇ ਤਾਰੇ ਝਿਲਮਿਲ਼ ਝਿਲਮਿਲ ਕਰਦੇ ਤੇ ਛੋਟੇ ਟਿਮ ਟਿਮਾਂਦੇ ਮੈਨੂੰ ਬੜੇ ਸੋਹਣੇ ਲੱਗ ਰਹੇ ਸਨ। ਸਵੇਰੇ ਜਦੋਂ ਜਾਗ ਆਈ ਤਾਂ ਅਸੀਂ ਸਾਰੇ ਘਰ ਦੇ ਅੰਦਰ ਸਾਂ ਤੇ ਬਾਹਰ ਮੀਹ ਪੈ ਰਿਹਾ ਸੀ। ਰਾਤ ਕਿਸੇ ਵੇਲ਼ੇ ਮੀਹ ਆਇਆ ਹੋਵੇਗਾ ਤੇ ਸਾਨੂੰ ਥੱਲੇ ਉਤਾਰ ਲਿਆ ਗਿਆ ਹੋਵੇਗਾ। ਉਹ ਸਾਰਾ ਦਿਨ ਅਸੀਂ ਸਾਰੇ ਬੱਚੇ ਤੇ ਉਸ ਘਰ ਦੇ ਬੱਚੇ ਰਲ਼ ਕੇ ਘਰ ਦੇ ਅੰਦਰ ਹੀ ਖੇਡਦੇ ਰਹੇ। ਕਦੋਂ ਤੇ ਕਿਵੇਂ ਆਪਣੇ ਪਿੰਡ ਵਾਪਸ ਮੁੜੇ, ਕੁਝ ਵੀ ਯਾਦ ਨਹੀ। ਇਹ ਸੀ ਮੇਰੇ ਬਾਲ ਮਨ ਦੇ ਕਿਸੇ ਖੂੰਜੇ ਵਿਚ ਪਈ ਉਸ ਸਮੇ ਦੀ ਯਾਦ। ਮੇਰੀਆਂ ਅਜਿਹੀਆਂ ਝੱਲ-ਵਲੱਲੀਆਂ ਜਿਹੀਆਂ ਗੱਲਾਂ ਸੁਣ ਸੁਣ ਕੇ ਇਕ ਦਿਨ ਮੇਰੀ ਬੀਬੀ (ਮਾਂ) ਜੀ ਨੇ ਆਖਿਆ ਸੀ, "ਇਹ ਤੇ ਬਾਬੇ ਆਦਮ ਵੇਲ਼ੇ ਦੀਆਂ ਗੱਲਾਂ ਕਰਦਾ!" (ਕਿਤਾਬ 'ਯਾਦਾਂ ਭਰੀ ਚੰਗੇਰ' ਵਿਚੋਂ)

ਹਾਕੀ ਵਿਚ ਵਿਲੱਖਣ ਪੈੜਾਂ ਪਾ ਰਹੀ ਹੈ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ

$
0
0

alt19 ਜੁਲਾਈ - ਸੇਵਾ ਦੇ ਅਸਲੀ ਸੰਕਲਪ ਦੀਆਂ ਵਿਲੱਖਣ ਮਿਸਾਲਾਂ ਕਾਇਮ ਕਰਨ ਵਾਲੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਸੰਸਥਾ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ) ਖਡੂਰ ਸਾਹਿਬ ਜਿੱਥੇ ਧਰਮ, ਵਿੱਦਿਆ ਤੇ ਵਾਤਾਵਰਨ ਸੰਭਾਲ ਦੇ ਖੇਤਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਹੈ, ਉੱਥੇ ਖੇਡਾਂ ਦੇ ਖੇਤਰ ਵਿਚ ਵੀ ਵਿਲੱਖਣ ਪੈੜਾਂ ਪਾ ਰਹੀ ਹੈ, ਤਾਂ ਜੋ ਪੰਜਾਬੀਆਂ ਦੀ ਅਜੌਕੀ ਨੌਜਵਾਨ ਪੀੜ੍ਹੀ ਕੁਰਾਹੇ ਪੈਣ ਤੋਂ ਰੁਕ ਸਕੇ। ਇਸ ਸੰਸਥਾ ਵੱਲੋਂ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਪਾਵਨ ਤੇ ਇਤਿਹਾਸਿਕ ਧਰਤੀ ਸ਼੍ਰੀ ਖਡੂਰ ਸਾਹਿਬ ਵਿਖੇ ਹੀ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਕਾਮਯਾਬੀ ਨਾਲ ਚਲਾਈ ਜਾ ਰਹੀ। ਅਸਲ ਵਿਚ ਇਹ ਸੰਸਥਾ ਉਸ ਅਮਲ ਨੂੰ ਹੀ ਅੱਗੇ ਤੋਰ ਰਹੀ ਹੈ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਨੌਜਵਾਨਾਂ ਦੇ ਸ਼ਰੀਰਾਂ ਨੂੰ ਤੰਦਰੁਸਤ ਤੇ ਰਿਸ਼ਟ-ਪੁਸ਼ਟ ਬਣਾਉਣ ਲਈ 'ਮੱਲ ਅਖਾੜਿਆਂ' (ਕੁਸ਼ਤੀ ਅਖਾੜਿਆਂ) ਦੇ ਰੂਪ ਵਿਚ ਸ਼ੁਰੂ ਕੀਤਾ ਸੀ। ਜੂਨ 2006 ਵਿਚ ਸ਼ੁਰੂ ਕੀਤੀ ਗਈ ਇਹ ਅਕੈਡਮੀ ਉਲੰਪੀਅਨ ਗੁਰਮੇਲ ਸਿੰਘ (ਐਸ ਪੀ) ਦੀ ਯੋਗ ਅਗਵਾਈ ਹੇਠ ਹਾਕੀ ਦੇ ਡਿਗਦੇ ਗ਼ਰਾਫ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਭਾਰਤੀ ਰਾਸ਼ਟਰੀ ਹਾਕੀ ਟੀਮ (ਔਰਤਾਂ) ਦੇ ਸਾਬਕਾ ਕਪਤਾਨ ਬੀਬੀ ਰਾਜਬੀਰ ਕੌਰ ਵੀ ਇਸ ਅਕੈਡਮੀ ਨੂੰ ਆਪਣੀਆਂ ਕੀਮਤੀ ਸੇਵਾਂਵਾਂ ਦੇ ਰਹੇ ਹਨ। ਹਾਲ ਹੀ ਵਿਚ ਸਰੀ (ਕੈਨੇਡਾ) ਦੇ ਅਰਵਿੰਦ ਸਿੰਘ ਗਰੇਵਾਲ ਅਤੇ ਗੁਰਨੀਤ ਕੌਰ ਗਰੇਵਾਲ ਨੇ ਇਸ ਅਕੈਡਮੀ ਨੂੰ ਸਪਾਂਸਰ ਕਰਨ ਦੀ ਜ਼ਿੰਮੇਵਾਰੀ ਲਈ ਹੈ। ਰਾਸ਼ਟਰੀ ਹਾਕੀ ਖਿਡਾਰੀ ਬਲਕਾਰ ਸਿੰਘ ਇਸ ਦੇ ਕੋਚ ਹਨ ਤੇ ਕੈਪਟਨ ਗੁਰਦਿਆਲ ਸਿੰਘ ਇਸ ਦੇ ਮੈਨੇਜਰ ਹਨ। ਇਹ ਅਕੈਡਮੀ ਖਿਡਾਰੀਆਂ ਨੂੰ ਵਿੱਦਿਆ, ਰਿਹਾਇਸ਼, ਖਾਣਾ, ਖੇਡਾਂ ਦਾ ਸਮਾਨ ਤੇ ਆਵਾਜਾਈ ਦੀਆਂ ਸਹੂਲਤਾਂ ਮੁਫ਼ਤ ਪ੍ਰਦਾਨ ਕਰਦੀ ਹੈ। ਜਿੱਥੋਂ ਤੱਕ ਇਸ ਅਕੈਡਮੀ ਦੀਆਂ ਪ੍ਰਾਪਤੀਆਂ ਦਾ ਸਵਾਲ ਹੈ, ਇਸ ਨੇ ਥੋੜ੍ਹੇ ਅਰਸੇ ਵਿਚ ਅਤੇ ਸੀਮਤ ਸਾਧਨਾਂ ਦੇ ਹੁੰਦਿਆਂ ਵੀ ਸਫ਼ਲਤਾ ਦੇ ਅਨੇਕਾਂ ਝੰਡੇ ਗੱਡੇ ਹਨ। ਇਸ ਦੀਆਂ ਅੰਡਰ-14, ਅੰਡਰ-15, ਅੰਡਰ-16 ਤੇ ਅੰਡਰ-17 ਟੀਮਾਂ ਨੇ ਹੁਣ ਤੱਕ ਵੱਖ-ਵੱਖ ਜ਼ਿਲ੍ਹਾ, ਰਾਜ ਅਤੇ ਦੇਸ਼ ਪੱਧਰੀ ਹਾਕੀ ਟੂਰਨਾਮੈਂਟਾਂ ਵਿਚ ਜਿਕਰਯੋਗ ਉਪਲਬਧੀਆਂ ਹਾਸਿਲ ਕੀਤੀਆਂ ਹਨ। ਪੰਡਿਤ ਜਵਾਹਰ ਲਾਲ ਨਹਿਰੂ ਨੈਸ਼ਨਲ ਜੂਨੀਅਰ ਹਾਕੀ ਟੂਰਨਾਮੈਂਟ ਦਿੱਲੀ ਵਿਚ ਇਹ ਅਕੈਡਮੀ 2008 ਅਤੇ 2009 ਵਿਚ ਕ੍ਰਮਵਾਰ ਦੂਜੀ ਅਤੇ ਤੀਜੀ ਥਾਂ ਹਾਸਿਲ ਕਰ ਚੁੱਕੀ ਹੈ। 2007 ਵਿਚ ਹੋਏ ਹਾਕੀ ਦੇ ਸਟੇਟ ਟੂਰਨਾਮੈਂਟ (ਅੰਡਰ-16) ਹੁਸ਼ਿਆਰਪੁਰ ਵਿਚ ਦੂਜੀ ਥਾਂ ਹਾਸਿਲ ਕੀਤੀ ਤੇ ਇਸ ਦੇ 6 ਖਿਡਾਰੀ ਦੇਸ਼ ਦੀ ਰਾਸ਼ਟਰੀ ਟੀਮ ਲਈ ਚੁੱਣੇ ਗਏ। ਪਿਛਲੇ ਸਾਲ ਹੀ ਇਸ ਨੇ ਅੰਡਰ-14 ਤੇ ਅੰਡਰ-17 ਦੇ ਕ੍ਰਮਵਾਰ ਹੁਸ਼ਿਆਰਪੁਰ ਤੇ ਪਟਿਆਲਾ ਵਿਖੇ ਹੋਏ 58ਵੇਂ ਪੰਜਾਬ ਰਾਜ ਸਕੂਲ ਹਾਕੀ ਟੂਰਨਾਮੈਂਟਾਂ ਵਿਚ ਤਰਨ ਤਾਰਨ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦਿਆਂ ਪਹਿਲੇ ਸਥਾਨ ਹਾਸਿਲ ਕੀਤੇ ਤੇ ਇਹਨਾਂ ਦੋਵਾਂ ਜੇਤੂ ਟੀਮਾਂ ਦੇ 6-6 ਖਿਡਾਰੀ ਹਾਕੀ ਦੇ ਰਾਸ਼ਟਰੀ ਟੀਮ ਲਈ ਵੀ ਚੁੱਣੇ ਗਏ। ਰਾਸ਼ਟਰੀ ਟੀਮ ਵੱਲੋਂ ਖੇਡਦਿਆਂ ਵੀ ਅਕੈਡਮੀ ਦੇ ਖਿਡਾਰੀਆਂ ਨੇ ਆਪਣੀ ਕਾਰਗੁਜਾਰੀ ਦਾ ਲੋਹਾ ਮਨਵਾਇਆ। ਇਸੇ ਸਾਲ ਹੀ ਇਸ ਨੇ ਵੱਕਾਰੀ ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਗੋਲਡ ਕੱਪ ਹਾਕੀ ਟੂਰਨਾਮੈਂਟ (ਲੜਕੇ) ਵਿਚ ਤੀਜਾ ਅਤੇ 23ਵੀਆਂ ਕਰਮਜੀਤ ਖੇਡਾਂ ਕੋਟਲਾ ਸ਼ਈਆਂ (ਬਟਾਲਾ) 'ਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਇਸ ਅਕੈਡਮੀ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਨੇ ਹੋਰ ਵੀ ਕਈ ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ਦੇ ਹਾਕੀ ਮੁਕਾਬਲਿਆਂ ਵਿਚ ਮਾਣਮੱਤੇ ਸਥਾਨ ਹਾਸਿਲ ਕੀਤੇ ਹਨ। ਹਰਮਿੰਦਰ ਢਿੱਲੋਂ ਮੋ ਸਾਹਿਬ 98157-26066

ਵਿਦਵਾਨ ਪ੍ਰਧਾਨ ਜੀ

$
0
0

20 ਜੁਲਾਈ - ਵੈਸੇ ਤਾਂ ਅਫ੍ਰੀਕਨ ਮੁਲਕਾਂ ਦੀ ਇਸ ਯਾਤਰਾ ਸਬੰਧੀ ਓਦੋਂ ਇਕ ਲੇਖ ਲਿਖਿਆ ਸੀ ਅਤੇ ਉਹ ਮੇਰੀ ਕਿਤਾਬ 'ਬਾਤਾਂ ਬੀਤੇ ਦੀਆਂ' ਵਿਚ ਛਪ ਵੀ ਚੁੱਕਾ ਹੈ ਪਰ ਇਸ ਲੇਖ ਵਿਚ ਇਕੋ ਮੁਲਕ ਵਿਚਲੇ ਗੁਰਦੁਆਰਾ ਸਾਹਿਬ ਵਿਖੇ ਹੋਏ ਦੀਵਾਨ ਸਮੇ ਦੀ ਬਾਤ ਹੀ ਪਾਉਣੀ ਹੈ। ਹੋ ਸਕਦਾ ਹੈ ਕਿ ਉਸ ਲੇਖ ਵਿਚ ਆਈਆਂ ਕੁਝ ਗੱਲਾਂ ਦਾ ਜ਼ਿਕਰ ਇਸ ਲੇਖ ਵਿਚ ਵੀ ਆ ਗਿਆ ਹੋਵੇ। ਗੱਲ ਇਹ ਦਸੰਬਰ 1996 ਦੀ ਹੈ। ਜਾਪਾਨ, ਕੈਨੇਡਾ ਅਤੇ ਅਮ੍ਰੀਕਾ ਦੀ ਯਾਤਰਾ ਤੋਂ ਮੁੜਨ 'ਤੇ, ਐਵੇਂ ਇਕ ਦਿਨ ਕੰਪਿਊਟਰ ਦੇ ਕੀ ਬੋਰਡ ਉਪਰ ਕੁਤਕਤਾਰੀਆਂ ਜਿਹੀਆਂ ਕਢਦਿਆਂ ਵਿਚਾਰ ਆ ਗਿਆ ਕਿ ਕਿਉਂ ਨਾ ਅਫ਼੍ਰੀਕਾ ਦੇ ਮੁਲਕ ਮਲਾਵੀ ਦਾ ਇਕ ਚੱਕਰ ਹੀ ਲਾ ਲਿਆ ਜਾਵੇ ਜਿਥੋਂ ਵੀਹ ਸਾਲ ਪਹਿਲਾਂ, ਸਾਢੇ ਕੁ ਤਿੰਨ ਸਾਲ ਰਹਿ ਕੇ ਮੁੜਿਆ ਸਾਂ। ਓਥੇ ਰਹਿ ਗਏ ਇਕਾ ਦੁਕਾ ਪੁਰਾਣੇ ਕੁਝ ਸੱਜਣਾਂ ਨਾਲ਼ ਮੇਲ ਮਿਲਾਪ ਦੇ ਨਾਲ਼ ਨਾਲ਼, ਉਸ ਸਮੇ ਕੁਝ ਰਹਿ ਗਏ ਹੋਰ ਗਵਾਂਢੀ ਮੁਲਕਾਂ, ਜਿਨ੍ਹਾਂ ਦਾ ਉਸ ਸਮੇ ਚੱਕਰ ਨਹੀਂ ਸੀ ਲੱਗ ਸਕਿਆ, ਦੀ ਯਾਤਰਾ ਵੀ ਕਰ ਲਈ ਜਾਵੇ। ਕੰਪਿਊਟਰ ਦੇ ਸਕਰੀਨ ਤੋਂ ਮੂੰਹ ਭੁਆਂ ਕੇ ਮੈਂ 'ਮਾਲਕਣ' ਨੂੰ ਇਉ ਸੰਬੋਧਿਆ, "ਕਿਉਂ ਨਾ ਮੈਂ ਭੱਜ ਕੇ ਮਲਾਵੀ ਦਾ ਹੀ ਇਕ ਚੱਕਰ ਲਾ ਆਵਾਂ!" "ਲਾ ਆਓ ਭੱਜ ਕੇ।" ਭੱਜ ਕੇ ਉਪਰ ਉਸ ਨੇ ਇਉਂ ਜੋਰ ਦਿੱਤਾ ਜਿਵੇਂ ਕਿ ਮੈਂ ਸਚੀਂ ਮੁਚੀਂ ਭੱਜ ਕੇ ਹੀ ਜਾਣਾ ਹੁੰਦਾ ਹੈ; ਕਿਸੇ ਸਵਾਰੀ ਉਪਰ ਸਵਾਰ ਹੋ ਕੇ ਨਹੀਂ। ਥੋਹੜੇ ਕੁ ਦਿਨਾਂ ਪਿੱਛੋਂ ਇਹ ਸਹਿਜ ਸੁਭਾ ਆਇਆ ਵਿਚਾਰ, ਠੋਸ ਰੂਪ ਧਾਰ ਕੇ ਸੋਚ ਉਪਰ ਹਾਵੀ ਹੋ ਗਿਆ ਤੇ ਮੈਂ ਸਿਡਨੀ ਤੋਂ ਪਰਥ, ਤੇ ਪਰਥ ਤੋਂ ਸਾਊਥ ਅਫ਼੍ਰੀਕਾ ਦੇ ਸ਼ਹਿਰ ਜੌਹਨਜ਼ਬਰਗ ਅਤੇ ਓਥੋਂ ਮੁੜਨ ਵਾਸਤੇ ਜ਼ਿੰਬਾਬਵੇ ਦੀ ਰਾਜਧਾਨੀ ਹਰਾਰੇ ਤੋਂ ਵਾਪਸੀ ਟਿਕਟ ਕਟਾ ਕੇ ਤੁਰ ਪਿਆ। ਜੌਹਨਜ਼ਬਰਗ ਵਿਚ ਇਕ ਪਰਿਵਾਰ ਗੋਰੇ ਸਿੰਘਾਂ ਦਾ ਰਹਿੰਦਾ ਸੀ। ਅਗਲੇ ਹੀ ਦਿਨ ਉਸ ਬੀਬੀ ਨੇ ਮੈਨੂੰ ਖ਼ਤਰਨਾਕ ਸੜਕ ਤੇ ਤੁਰੇ ਫਿਰਦੇ ਨੂੰ ਵੇਖ ਕੇ, ਆਪਣੇ ਘਰ ਵਿਚ ਆਉਣ ਦਾ ਸੱਦਾ ਦਿੱਤਾ। ਅਗਲੇਰੇ ਦਿਨ ਉਸ ਦੇ ਆਖੇ ਤੇ, ਜਿਨ੍ਹਾਂ ਮੇਰੇ ਵੱਡੇ ਪੁੱਤਰ ਦੇ ਮਿੱਤਰ ਦੇ ਰਿਸ਼ਤੇਦਾਰ, ਗੁਜਰਾਤੀ ਨੌਜਵਾਨ ਜੋੜੇ ਦੇ ਘਰ ਮੈਂ ਰੁੱਕਿਆ ਹੋਇਆ ਸਾਂ, ਮੈਨੂੰ ਉਹਨਾਂ ਸਿੰਘਾਂ ਦੇ ਘਰ ਛੱਡ ਆਏ। ਉਸ ਘਰ ਵਿਚ ਦੋਵੇਂ ਜੀ ਉਹ ਜੋੜਾ, ਉਹਨਾਂ ਦਾ ਇਕ ਸੱਤ ਅੱਠ ਸਾਲਾਂ ਦਾ ਪੁੱਤਰ ਅਤੇ ਇਕ ਅਮ੍ਰੀਕਾ ਤੋਂ ਆਈ ਹੋਈ ਲੜਕੀ, ਕੁੱਲ ਚਾਰ ਜੀ ਰਹਿ ਰਹੇ ਸਨ। ਉਹਨਾਂ ਦੇ ਘਰ ਰਹਿੰਦਿਆਂ ਇਕ ਦਿਨ ਮੈਂ ਆਪਣੀ ਆਦਤ ਅਨੁਸਾਰ, ਜੋ ਕਿ ਛੋਟੇ ਬੱਚਿਆਂ ਪ੍ਰਤੀ ਮੇਰੇ ਮੋਹ ਕਾਰਨ ਹੈ, ਉਸ ਬੱਚੇ ਦਾ, ਲਾਡ ਨਾਲ਼, ਪਹਿਲਾਂ ਆਪਣੇ ਸੱਜੇ ਹੱਥ ਨਾਲ਼ ਖੱਬਾ ਕੰਨ ਖਿੱਚਿਆ, ਫਿਰ ਵਾਰੀ ਵਾਰੀ ਉਸ ਦੀਆਂ ਗਲ੍ਹਾਂ ਉਪਰ, ਦੋਹੀਂ ਪਾਸੀਂ, ਨਰਮ ਨਰਮ ਚਪੇੜਾਂ ਮਾਰੀਆਂ ਤੇ ਫਿਰ ਉਸ ਦਾ ਨੱਕ ਫੜ ਕੇ ਏਧਰ ਓਧਰ ਘੁਮਾਇਆ। ਖਿੱਚਣਾ ਤਾਂ ਮੈਂ ਉਸ ਦਾ ਸੱਜਾ ਕੰਨ ਵੀ ਸੀ ਪਰ ਐਵੇਂ ਮੇਰੇ ਸੱਜੇ ਹੱਥ ਤੋਂ ਥੋਹੜਾ ਕੁ ਦੂਰ ਹੋਣ ਕਰਕੇ, ਮੈਂ ਖਿੱਚਣ ਤੋਂ ਘੌਲ਼ ਈ ਕਰ ਗਿਆ। "ਹਵਾਟ ਫਾਰ ਦਿਸ?" ਉਸ ਨੇ ਹੈਰਾਨੀ ਨਾਲ਼ ਸਵਾਲ ਕੀਤਾ ਕਿ ਇਹ ਕਾਹਦੇ ਲਈ? "ਦਿਸ ਇਜ਼ ਮਾਈ ਸਪੈਸ਼ਲ ਵੇ ਟੂ ਸ਼ੋ ਇਫੈਕਸ਼ਨ ਟੂ ਨਾਈਸ ਚਿਲਡਰਨ, ਲਾਈਕ ਯੂ।" ਇਹ ਸਪੈਸ਼ਲ ਤਰੀਕਾ ਹੈ ਸਨੇਹ ਵਿਖਾਉਣ ਦਾ ਮੇਰਾ ਤੇਰੇ ਵਰਗੇ ਚੰਗੇ ਬੱਚਿਆਂ ਲਈ। ਇਹ ਜਵਾਬ ਮੇਰਾ ਸੁਣਦਿਆਂ ਹੀ ਉਸ ਨੇ ਆਪਣੇ ਸੱਜੇ ਕੰਨ ਨੂੰ ਆਪਣੇ ਸੱਜੇ ਹੱਥ ਦੀਆਂ ਉਂਗਲ਼ਾਂ ਵਿਚ ਫੜ ਕੇ, ਬੜੀ ਚੁਸਤੀ ਅਤੇ ਫੁਰਤੀ ਨਾਲ਼ ਆਖਿਆ, "ਦੈਨ ਯੂ ਮਿਸਡ ਦਿਸ ਵੰਨ।" ਤਾਂ ਤੂੰ ਇਹ ਕੰਨ ਛੱਡ ਦਿਤਾ ਹੈ। ਇਕ ਥਾਂ ਤੇ ਤਾਂ ਮੈਂ ਰੁਕਣਾ ਨਹੀ ਸੀ। ਵਧ ਤੋਂ ਵਧ ਦੇਸਾਂ ਤੇ ਸਥਾਨਾਂ ਦੀ ਯਾਤਰਾ ਕਰਨੀ ਹੀ ਮੇਰਾ ਉਦੇਸ਼ ਸੀ। ਦੋ ਕੁ ਦਿਨਾਂ ਬਾਅਦ ਮੈਂ ਉਹਨਾਂ ਨੂੰ ਆਖਿਆ ਕਿ ਉਹ ਮੈਨੂੰ ਗਵਾਂਢੀ ਦੇਸ ਬੋਟਸਵਾਨਾ ਦੀ ਰਾਜਧਾਨੀ, ਗੈਬਰੌਨ ਨੂੰ ਜਾਣ ਵਾਲ਼ੀ ਬੱਸ ਦੇ ਅੱਡੇ ਉਪਰ ਛੱਡ ਆਉਣ ਪਰ ਉਹ ਮੈਨੂੰ ਬੱਸ ਅੱਡੇ ਤੱਕ ਛੱਡਣ ਦੀ ਬਜਾਇ, ਚਾਰੇ ਜਣੇ ਕਾਰ ਉਪਰ, ਗੈਬਰੌਨ ਤੱਕ ਛਡਣ ਲਈ ਹੀ ਤਿਆਰ ਹੋ ਗਏ। ਯਾਦ ਰਹੇ ਕਿ ਸਾਊਥ ਅਫ਼੍ਰੀਕਾ, ਜ਼ਿੰਬਾਬਵੇ ਦੇ ਗਵਾਂਢੀ ਮੁਲਕ ਦਾ ਨਾਂ ਅੰਗ੍ਰੇਜ਼ਾਂ ਦੇ ਰਾਜ ਵੇਲ਼ੇ 'ਬੁਚਵਾਨਾ ਲੈਂਡ' ਹੁੰਦਾ ਸੀ ਜੋ ਕਿ ਆਜ਼ਾਦ ਹੋ ਕੇ 'ਬੋਟਸਵਾਨਾ' ਬਣ ਗਿਆ। ਓਥੇ ਉਹਨਾਂ ਦੇ ਇਕ ਪੰਜਾਬੀ ਪਰਵਾਰ ਨਾਲ ਸੱਜਣਤਾਈ ਵਾਲ਼ੇ ਸਬੰਧ ਹੋਣ ਕਰਕੇ, ਅਸੀਂ ਉਹਨਾਂ ਦੇ ਘਰ ਜਾ ਕੇ ਰੁਕੇ ਪਰ ਮੈਂ ਗੁਰਦੁਆਰਾ ਸਾਹਿਬ ਵਿਖੇ ਜਾਣ ਲਈ ਕਾਹਲ਼ਾ ਸਾਂ। ਅਗਲੇ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਮੇ ਅਸੀਂ ਗਏ ਤੇ ਸਕੱਤਰ ਸਾਹਿਬ ਨੂੰ ਮੈਂ ਆਪਣੇ ਬਾਰੇ ਜਾਣਕਾਰੀ ਦਿੱਤੀ। ਆਪਣੇ ਓਥੇ ਆਉਣ ਦਾ ਮਨੋਰਥ ਦੱਸਿਆ ਅਤੇ ਇਹ ਵੀ ਆਖਿਆ ਕਿ ਮੈਂ ਅਗਲੇ ਐਤਵਾਰ ਤੱਕ ਵੀ ਰਹਾਂਗਾ ਅਤੇ ਉਸ ਦਿਨ ਵੀ ਸੰਗਤਾਂ ਨੂੰ ਸੰਬੋਧਨ ਕਰਾਂਗਾ। ਸਕੱਤਰ ਜੀ ਨੇ ਮੇਰੇ ਬਾਰੇ ਅਨਾਊਂਸ ਵੀ ਕੀਤਾ ਅਤੇ ਮੈਨੂੰ ਸਮਾ ਵੀ ਬੋਲਣ ਵਾਸਤੇ ਦਿੱਤਾ। ਇਸ ਦੇ ਨਾਲ਼ ਉਹਨਾਂ ਨੇ ਇਹ ਵੀ ਸੂਚਨਾ ਦਿਤੀ ਕਿ ਅਗਲੇ ਐਤਵਾਰ ਪ੍ਰਧਾਨ ਜੀ ਵੀ ਭਾਸ਼ਨ ਕਰਨਗੇ ਤੇ ਉਹਨਾਂ ਦੇ ਭਾਸ਼ਨ ਦਾ ਵਿਸ਼ਾ ਹੋਵੇਗਾ ਦਸ ਗੁਰੂ ਸਾਹਿਬਾਨ ਦਾ ਆਪਸੀ ਪਰਵਾਰਕ ਰਿਸ਼ਤਾ। ਮੈਂ ਦਿਲ ਵਿਚ ਸੋਚਿਆ ਕਿ ਗ੍ਰੰਥੀ ਸਿੰਘ ਜੀ ਨੇ ਕੀਰਤਨ ਵੀ ਕਰਨਾ ਹੈ ਤੇ ਫਿਰ ਪ੍ਰਧਾਨ ਸਾਹਿਬ ਜੀ ਨੇ ਵੀ ਤਿਆਰ ਕੀਤਾ ਹੋਇਆ ਭਾਸ਼ਨ ਪੜ੍ਹਨਾ ਹੈ। ਮੇਰਾ ਭਾਸ਼ਨ ਸੁਣਨ ਵਾਸਤੇ ਸੰਗਤ ਏਨਾ ਚਿਰ ਬੈਠੀ ਰਹੇਗੀ। ਫਿਰ ਆਪੇ ਹੀ ਸੋਚਿਆ ਕਿ ਕਿਉਂਕਿ ਪ੍ਰਧਾਨ ਸਾਹਿਬ ਵਿਦਵਾਨ ਅਤੇ ਕੁਆਲੀਫਾਈਡ ਇੰਜੀਨੀਅਰ ਹਨ। ਉਹ ਖੁਦ ਹੀ ਵਿਚਾਰ ਕਰ ਲੈਣਗੇ ਤੇ ਅਗਲੇ ਐਤਵਾਰ ਦੀ ਬਜਾਇ ਆਪਣਾ ਭਾਸ਼ਨ ਅਗਲੇਰੇ ਐਤਵਾਰ ਲਈ ਅੱਗੇ ਪਾ ਲੈਣਗੇ। ਦੀਵਾਨ ਦੀ ਸਮਾਪਤੀ ਉਪ੍ਰੰਤ ਸਕੱਤਰ ਜੀ ਨੇ ਮੈਨੂੰ ਆਖਿਆ ਕਿ ਉਹ ਮੇਰੇ ਰੁੱਕਣ ਵਾਸਤੇ ਕਮਰੇ ਦੀ ਸਫਾਈ ਕਰ/ਕਰਵਾ ਦੇਣਗੇ। ਇਸ ਲਈ ਉਸ ਦਿਨ ਮੈਂ ਉਹਨਾਂ ਸੱਜਣਾਂ ਦੇ ਘਰ ਹੀ ਰੁਕਾਂ ਜਿੱਥੇ ਰੁੱਕਿਆ ਹੋਇਆ ਹਾਂ। ਅਗਲੇ ਦਿਨ ਸੋਮਵਾਰ ਨੂੰ ਏਥੇ ਕਮਰੇ ਵਿਚ ਆ ਜਾਵਾਂ। ਅਗਲੇ ਦਿਨ ਮੈਂ ਗੁਰਦੁਆਰਾ ਸਾਹਿਬ ਗਿਆ ਤਾਂ ਗ੍ਰੰਥੀ ਸਿੰਘ ਜੀ ਵਾਹਵਾ ਹੀ ਰੁੱਖੇ ਜਿਹੇ ਢੰਗ ਨਾਲ਼ ਪੇਸ਼ ਆਏ। ਮੇਰੇ ਵਾਸਤੇ ਇਹ ਕੋਈ ਨਵੀਂ ਗੱਲ ਨਹੀਂ ਸੀ। ਇਹੋ ਜਿਹੀਆਂ ਮੈਂ ਬਥੇਰੀਆਂ ਖਾਧੀਆਂ ਪੀਤੀਆਂ ਹੋਈਆਂ ਹਨ। ਮੇਰੇ ਕਮਰੇ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਇਕੋ ਹੀ ਕਮਰਾ ਹੈ ਤੇ ਓਥੇ ਦੂਸਰੇ ਸ਼ਹਿਰ ਤੋਂ ਆ ਕੇ ਇਕ ਟੀਚਰ ਰੁਕਦਾ ਹੈ। ਮੇਰੇ ਇਹ ਪੁੱਛਣ ਤੇ ਕਿ ਉਹ ਕਦੋਂ ਆਉਦਾ ਹੈ ਤਾਂ ਉਹਨਾਂ ਨੇ ਕਿਹਾ ਛਨਿਚਰਵਾਰ ਨੂੰ। ਮੈਂ ਆਖਿਆ ਕਿ ਅੱਜ ਸੋਮਵਾਰ ਹੈ ਤੇ ਛਨਿਚਰਵਾਰ ਨੂੰ ਜਦੋਂ ਉਹ ਆਵੇਗਾ ਤਾਂ ਅਸੀਂ ਦੋਵੇਂ ਉਸ ਕਮਰੇ ਵਿਚ ਦੋ ਰਾਤਾਂ ਕੱਟ ਲਵਾਂਗੇ। ਸੋਮਵਾਰ ਨੂੰ ਤਾਂ ਮੈਂ ਅੱਗੇ ਨੂੰ ਤੁਰ ਜਾਣਾ ਹੈ। ਜੇਕਰ ਉਸ ਨੂੰ ਮੇਰੇ ਨਾਲ਼ ਇਕ ਕਮਰੇ ਵਿਚ ਇਕ ਰਾਤ ਕੱਟਣੀ ਪਸੰਦ ਨਾ ਹੋਈ ਤਾਂ ਮੈਂ ਬਾਹਰ ਸੌਂ ਜਾਵਾਂਗਾ। ਤੁਸੀਂ ਹੁਣ ਕਿਰਪਾ ਕਰਕੇ ਕਮਰਾ ਖੋਹਲ ਦਿਓ। ਅਣਮੰਨੇ ਜਿਹੇ ਮਨ ਨਾਲ਼ ਉਸ ਨੇ ਕਮਰਾ ਖੋਹ੍ਹ ਦਿੱਤਾ। ਕਮਰੇ ਦੇ ਅੰਦਰ ਜਾ ਕੇ ਜਦੋਂ ਵੇਖਿਆ ਤਾਂ ਉਸ ਨੂੰ ਵੇਖ ਕੇ ਇਉਂ ਲੱਗਾ ਕਿ ਜਿਵੇਂ ਦਹਾਕਿਆਂ ਤੋਂ ਉਹ ਕਮਰਾ ਖੋਹਲਿਆ ਨਾ ਗਿਆ ਹੋਵੇ। ਮੈਂ ਕਿਹਾ, "ਕੀ ਇਸ ਕਮਰੇ ਵਿਚ ਟੀਚਰ ਆ ਕੇ ਰਹਿੰਦਾ ਹੈ? ਇਸ ਹਾਲਤ ਵਿਚ ਉਹ ਏਥੇ ਕਿਵੇਂ ਸੌਂਦਾ ਹੋਵੇਗਾ? ਕੁੱਤਾ ਵੀ ਬਹਿਣ ਤੋਂ ਪਹਿਲਾਂ ਜ਼ਮੀਨ ਤੇ ਆਪਣੀ ਪੂਛ ਮਾਰ ਲੈਂਦਾ ਹੈ।" ਗ੍ਰੰਥੀ ਜੀ ਆਖਣ ਲੱਗੇ, "ਅਸੀਂ ਕੁੱਤਿਆਂ ਤੋਂ ਵੀ ਭੈੜੇ ਹਾਂ।" ਉਹਨਾਂ ਦੇ ਇਹ ਬਚਨ ਮੈਨੂੰ ਪ੍ਰਸੰਗੋਂ ਬਾਹਰੇ ਲੱਗੇ। ਖੈਰ, ਮੈਂ ਬਾਲਟੀ ਫੜ ਕੇ ਚੰਗਾ ਸਮਾ ਤੇ ਦਿਲ ਲਾ ਕੇ ਕਮਰੇ ਦੀਆਂ ਕੰਧਾਂ ਸਮੇਤ ਫਰਸ਼ ਧੋ ਲਿਆ। ਸਮਾ ਗਰਮੀਆਂ ਦਾ ਹੋਣ ਕਰਕੇ, ਅਜਿਹਾ ਕਰਦਿਆਂ ਮੈਨੂੰ ਕਿਸੇ ਕਿਸਮ ਦੀ ਤਕਲੀਫ ਦੀ ਥਾਂ ਸਗੋਂ ਅਨੰਦ ਅਨੁਭਵ ਹੋ ਰਿਹਾ ਸੀ। ਪੱਖਾ ਕਮਰੇ ਵਿਚ ਲੱਗਾ ਹੋਇਆ ਸੀ। ਮੈਂ ਫਰਸ਼ ਧੋਣ ਪਿਛੋਂ ਪੱਖਾ ਪੂਰੀ ਰਫ਼ਤਾਰ ਤੇ ਛੱਡ ਦਿੱਤਾ ਅਤੇ ਆਪਣਾ ਟਿੰਡ ਫਹੁੜੀ ਕਮਰੇ ਵਿਚ ਟਿਕਾ ਲਿਆ। ਫਿਰ ਗ੍ਰੰਥੀ ਜੀ ਵੀ ਹੌਲ਼ੀ ਹੌਲ਼ੀ ਆਣ ਕੇ ਮੇਰੇ ਸਾਹਮਣੇ ਜਿਹੇ ਬੈਠ ਗਏ। ਧੀਰੇ ਧੀਰੇ ਉਹਨਾਂ ਨੇ ਮੇਰੇ ਨਾਲ ਵਾਕਫ਼ੀ ਕੱਢੀ। ਪਿਛੋਂ ਉਹ ਪਟਿਆਲੇ ਦੇ ਰਹਿਣ ਵਾਲ਼ੇ ਸਨ। ਫਿਰ ਮੈਨੂੰ ਚੇਤਾ ਆਇਆ ਕਿ ਜਦੋਂ ਮੈਂ 19/65/66 ਵਿਚ ਪਟਿਆਲੇ ਸਾਂ ਤਾਂ ਉਹਨਾਂ ਨੂੰ ਦਿਨ ਵੇਲ਼ੇ ਕਦੀ ਕਦੀ ਮਾਲ ਰੋਡ ਉਪਰ ਸਾਈਕਲ ਤੇ ਜਾਂਦਿਆਂ ਵੇਖਿਆ ਕਰਦਾ ਸਾਂ ਪਰ ਸਾਡੀ ਗੁਫ਼ਤਗੂ ਕਦੀ ਨਹੀਂ ਸੀ ਹੋਈ। ਓਦੋਂ ਉਹਨਾਂ ਦੀ ਦਾਹੜੀ ਕਾਲ਼ੀ ਹੁੰਦੀ ਸੀ ਤੇ ਇਸ ਸਮੇ ਮੁਕੰਮਲ ਤੌਰ 'ਤੇ ਚਿੱਟੀ ਹੋਣ ਕਰਕੇ ਮੈਂ ਉਹਨਾਂ ਨੂੰ ਪਛਾਣ ਨਾ ਸਕਿਆ ਉਹਨਾਂ ਤਾਂ ਮੈਨੂੰ ਕੀ ਪਛਾਨਣਾ ਸੀ। ਆਪਣੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਭਾਈ ਵਰਿਆਮ ਸਿੰਘ ਟੌਹੜਾ ਦੇ ਰਾਗੀ ਜਥੇ ਵਿਚ ਜੋੜੀ ਵਜਾਉਣ ਦੀ ਸੇਵਾ ਕਰਿਆ ਕਰਦੇ ਸਨ ਜਦੋਂ ਕਿ ਗੁਰਚਰਨ ਸਿੰਘ ਟੌਹੜਾ ਉਹਨਾਂ ਦੇ ਸਹਾਇਕ ਵਜੋਂ ਰਾਗੀ ਜਥੇ ਵਿਚ ਸ਼ਾਮਿਲ ਸਨ। ਉਹਨਾਂ ਨੇ ਦੱਸਿਆ ਕਿ ਇਕ ਵਾਰੀਂ ਕਲਕੱਤੇ ਵਿਚ ਕਿਸੇ ਗੁਰਪੁਰਬ ਸਮੇ, ਓਥੋਂ ਦੀ ਕਮੇਟੀ ਦੇ ਸੱਦੇ ਉਪਰ, ਉਹਨਾਂ ਦਾ ਜਥਾ ਕੀਰਤਨ ਕਰਨ ਗਿਆ ਸੀ ਤੇ ਓਥੇ ਕੀਰਤਨ ਦੀ ਚੌਂਕੀ ਤੋਂ ਇਲਾਵਾ, ਗੁਰਚਰਨ ਸਿੰਘ ਟੌਹੜਾ ਨੇ ਖਲੋ ਕੇ ਇਕ ਕਵਿਤਾ ਪੜ੍ਹੀ। ਉਹਨਾਂ ਦੇ ਕਵਿਤਾ ਪੜ੍ਹਨ ਦੇ ਅੰਦਾਜ਼ ਤੋਂ ਪ੍ਰਭਾਵਤ ਹੋ ਕੇ, ਭਾਈ ਵਰਿਆਮ ਸਿੰਘ ਟੌਹੜਾ ਨੇ ਆਖਿਆ, "ਗੁਰਚਰਨ ਸਿੰਘ, ਤੇਰੇ ਵਿਚ ਤਾਂ ਲੀਡਰ ਬਣਨ ਦੇ ਗੁਣ ਹਨ। ਇਕ ਦਿਨ ਤੂੰ ਬਹੁਤ ਸਫ਼ਲ ਲੀਡਰ ਬਣ ਸਕਦਾ ਹੈਂ।" ਸਮਾ ਪਾ ਕੇ ਇਹ ਬਚਨ ਸੱਚੇ ਸਾਬਤ ਹੋਏ। ਗੁਰਚਰਨ ਸਿੰਘ ਟੌਹੜਾ ਆਪਣੇ ਸਮੇ ਦੇ ਬਹੁਤ ਕਾਮਯਾਬ ਸਿੱਖ ਲੀਡਰ ਹੋਏ ਹਨ। ਜਿੰਨ੍ਹਾਂ ਸਮਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਨਾਲ਼ ਨਾਲ਼ ਹੀ ਐਮ ਪੀ ਰਹੇ ਇਸ ਰੀਕਾਰਡ ਨੂੰ ਅੱਜ ਤੱਕ ਹੋਰ ਕੋਈ ਸਿੱਖ ਲੀਡਰ ਨਹੀਂ ਪਹੁੰਚ ਸਕਿਆ। ਹੌਲ਼ੀ ਹੌਲ਼ੀ ਗੱਲ ਖੁਲ੍ਹਣ ਤੇ ਗ੍ਰੰਥੀ ਜੀ ਤੋਂ ਪਤਾ ਲੱਗਾ ਕਿ ਮੇਰੇ ਨਾਲ ਉਹਨਾਂ ਵੱਲੋਂ ਕੀਤੇ ਗਏ ਰੁੱਖੇ ਵਰਤਾ ਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਇਹ ਭੁਲੇਖਾ ਲੱਗ ਗਿਆ ਸੀ ਕਿ ਮੈਨੂੰ ਸ਼ਾਇਦ ਓਥੇ ਰਹਿਣ ਵਾਲ਼ੇ ਇਕ ਟੀਚਰ, ਗੁਰਚਰਨ ਸਿੰਘ ਸੱਗੂ ਨੇ ਸੱਦਿਆ ਹੈ ਅਤੇ ਮੈਨੂੰ ਉਹਨਾਂ ਦੀ ਥਾਂ ਗ੍ਰੰਥੀ ਲਵਾਉਣ ਅਤੇ ਉਹਨਾਂ ਨੂੰ ਓਥੋਂ ਭਜਾਉਣ ਦਾ ਪ੍ਰੋਗਰਾਮ ਹੈ ਪਰ ਜਦੋਂ ਮੇਰੇ ਇਸ ਤਰ੍ਹਾਂ ਸੰਸਾਰ ਵਿਚ ਭੌਂਦੇ ਫਿਰਨ ਦੇ ਮਨੋਰਥ ਦਾ ਉਹਨਾਂ ਨੂੰ ਪਤਾ ਲੱਗਾ ਤਾਂ ਤਸੱਲੀ ਹੋਈ ਕਿ ਮੇਰੇ ਤੋਂ ਉਹਨਾਂ ਦੀ ਗੱਦੀ ਨੂੰ ਕੋਈ ਖ਼ਤਰਾ ਨਹੀਂ ਤਾਂ ਮੇਰੇ ਨਾਲ਼ ਉਹਨਾਂ ਦਾ ਰਵਈਆ ਨਿੱਘਾ ਹੋ ਗਿਆ। ਫਿਰ ਉਹਨਾਂ ਨੇ ਆਪਣੀਆਂ ਨਿਜੀ ਯਾਦਾਂ ਵੀ ਮੇਰੇ ਨਾਲ਼ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਟਿਆਲਵੀ ਰਾਜ ਘਰਾਣੇ ਦੇ ਰੰਗੀਨ ਪ੍ਰਸੰਗ ਵੀ ਚੰਗੀ ਰੁਚੀ ਨਾਲ਼ ਮੈਨੂੰ ਸੁਣਾਉਣੇ। ਇਸ ਸਮੇ ਇਉਂ ਲੱਗਣਾ ਜਿਵੇ ਕੋਈ ਪ੍ਰਤੱਖ ਦਰਸ਼ੀ ਘਟਨਾ ਦਾ ਵਰਨਣ ਕਰ ਰਿਹਾ ਹੈ। ਕਦੀ ਕਦੀ ਕਵਿਤਾ ਦੇ ਟੋਟਕੇ ਵੀ ਸੁਣਾਉਣੇ, ਜਿਨ੍ਹਾਂ ਵਿਚੋਂ ਇਕ ਮੈਨੂੰ ਹੁਣ ਵੀ ਯਾਦ ਹੈ।

ਦਈਏ ਮੱਤ ਜੇ ਮੂਰਖਾਂ ਮਿੱਤਰਾਂ ਨੂੰ

ਅੱਗੋਂ ਛੇੜ ਬਹਿੰਦੇ ਉਲ਼ਟੇ ਰੱਟਿਆਂ ਨੂੰ।

ਨਾ ਤਾਂ ਕਿਸੇ ਉਸਤਾਦ ਦੀ ਮਾਰ ਖਾਧੀ

ਅਕਲ ਦਏ ਕੀ ਦੁੰਨ ਵੱਟਿਆਂ ਨੂੰ?

ਕਰਮਕਾਂਡ ਦੇ ਵਿਚ ਜੋ ਉਲ਼ਝ ਰਹੇ

ਮਰ ਜਾਣਗੇ ਪੂਜਦੇ ਵੱਟਿਆਂ ਨੂੰ

ਕਵੀ ਸਿੰਘਾ ਨਾ ਕਿਸੇ ਨੇ ਦੁਧ ਚੋਇਆ

ਘਰ ਪਾਲ਼ ਕੇ ਕੱਲੇ ਹੀ ਕੱਟਿਆਂ ਨੂੰ।

ਉਹਨਾਂ ਪਾਸੋਂ, ਆਮ ਤੌਰ 'ਤੇ ਕੀਰਤਨ ਦੀ ਸਮਾਪਤੀ ਸਮੇ ਪੜ੍ਹਿਆ ਜਾਣ ਵਾਲ਼ਾ ਸਲੋਕ "ਪਵਣੁ ਗੁਰੂ ਪਾਣੀ ਪਿਤਾ æææææ" ਵੀ ਮੈਂ ਵਾਜੇ ਨਾਲ਼, ਸੁਰ ਤਾਲ ਵਿਚ ਗਾਉਣਾ ਸਿਖਿਆ ਜੋ ਕਿ ਹੁਣ ਭੁੱਲ ਗਿਆ ਹੈ। ਫਿਰ ਇਕ ਦਿਨ ਮਿੱਤਰਤਾ ਲੱਗਣ ਸਮੇ ਅਤੇ ਟੁੱਟਣ ਸਮੇ ਦੇ ਫਰਕ ਬਾਰੇ ਵੀ ਉਹਨਾਂ ਨੇ ਇਕ ਕਾਵਿਕ ਟੋਟਕਾ ਇਉਂ ਸੁਣਾਇਆ

ਲੱਗਣ ਲੱਗੀ ਯਾਰੀ, ਅੰਦਰੇ ਘੋੜਾ ਬੰਨ੍ਹ, ਮੇਰਾ ਜੀਉ ਕਹਿੰਦੈ।

ਟੁੱਟਣ ਲੱਗੀ ਯਾਰੀ, ਕੰਧੇ ਸੂਈ ਨਾ ਟੰਗ, ਜਾਣੀ ਲਿਉ ਲਹਿੰਦੈ।

ਗੁਰਦੁਆਰਾ ਸਾਹਿਬ ਦੇ ਵੇਹੜੇ ਵਿਚ ਇਕ ਅੰਬ ਦਾ ਦਰੱਖ਼ਤ ਸੀ ਤੇ ਉਸ ਦੇ ਅੰਬ ਵੀ ਸਪੈਸ਼ਲ ਕਿਸਮ ਦੇ ਅਤੇ ਅਤੀ ਮਿੱਠੇ ਸਨ ਉਹ ਵੀ ਉਹਨਾਂ ਨੇ ਤੋੜ ਕੇ ਮੇਰੇ ਲਈ ਸਾਂਭ ਛੱਡਣੇ। ਇਕ ਹਫ਼ਤਾ ਅਸੀਂ ਬੜੇ ਖ਼ੁਸ਼ਗਵਾਰ ਮਾਹੌਲ ਵਿਚ ਗੁਜ਼ਾਰਿਆ। ਗੱਲ ਕੀ, ਅਸੀਂ ਯਾਰ ਬਣ ਗਏ ਕਿ ਗੁਰਦੁਆਰੇ ਦੇ ਪਿਛਵਾੜੇ ਬੁੱਚੜਖਾਨਾ ਵੀ ਸੀ ਜਿੱਥੋਂ ਕਦੀ ਕਦਾਈਂ ਕੋਈ ਹੱਡੀ ਵਗੈਰਾ ਵੀ ਗੁਰਦੁਆਰੇ ਵਿਚ ਪੰਛੀਆਂ ਦੀ 'ਕਿਰਪਾ' ਨਾਲ਼ ਆ ਡਿੱਗਦੀ ਸੀ; ਬਾਸ਼ਨਾ ਤਾਂ ਹਰ ਸਮੇ ਹਵਾ ਹੀ ਲੈ ਆਉਂਦੀ ਸੀ। ਸਾਰਾ ਹਫ਼ਤਾ ਮੈਂ ਏਧਰ ਓਧਰ ਦੀ 'ਗਰਦੌਰੀ' ਕਰਦਾ ਰਿਹਾ ਤੇ ਅਖੀਰ ਐਤਵਾਰ ਆ ਗਿਆ ਪਰ ਕਮਰੇ ਵਿਚ ਰਹਿਣ ਵਾਲ਼ੇ ਟੀਚਰ ਜੀ ਨਾ ਆਏ। ਐਤਵਾਰ ਦਾ ਦੀਵਾਨ ਸਜ ਗਿਆ। ਮੈਂ, ਗ੍ਰੰਥੀ ਜੀ ਦੁਆਰਾ ਕੀਤੇ ਗਏ ਸੁਰੀਲੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਪਿੱਛੋਂ, ਉਠ ਕੇ ਕਮਰੇ ਵਿਚ ਆਇਆ ਤਾਂ ਮੇਰੇ ਮੰਜੇ ਉਪਰ ਗੁਰਚਰਨ ਸਿੰਘ ਸੱਗੂ ਜੀ ਲੇਟੇ ਹੋਏ ਸਨ। ਮੈਂ ਪੁੱਛਿਆ ਕਿ ਉਹ ਦੀਵਾਨ ਵਿਚ ਕਿਉਂ ਨਹੀਂ ਆਏ ਤਾਂ ਉਹਨਾਂ ਨੇ ਮਾਯੂਸੀ ਭਰੀ ਸੁਰ ਵਿਚ ਜਵਾਬ ਦਿੱਤਾ ਕਿ ਉਹਨਾਂ ਨੂੰ ਪ੍ਰਬੰਧਕਾਂ ਨੇ ਆਖ ਦਿੱਤਾ ਹੈ ਕਿ ਉਹਨਾਂ ਨੂੰ ਅੱਜ ਕੀਰਤਨ ਕਰਨ ਲਈ ਸਮਾ ਨਹੀਂ ਮਿਲ਼ੇਗਾ ਕਿਉਂਕਿ ਪ੍ਰਧਾਨ ਜੀ ਦੇ ਭਾਸ਼ਨ ਤੋਂ ਬਾਅਦ ਆਸਟ੍ਰੇਲੀਆ ਵਾਲ਼ੇ ਗਿਆਨੀ ਜੀ ਨੇ ਪੰਦਰਾਂ ਮਿੰਟ ਬੋਲਣਾ ਹੈ। ਮੈਂ ਉਹਨਾਂ ਨੂੰ ਆਖਿਆ ਕਿ ਉਹ ਦੀਵਾਨ ਵਿਚ ਆ ਕੇ ਬੈਠਣ; ਮੇਰੇ ਵਾਲ਼ੇ ਪੰਦਰਾਂ ਮਿੰਟ ਉਹ ਕੀਰਤਨ ਕਰਨ ਤੇ ਮੈਂ ਜੇਹੜਾ ਸੰਦੇਸ਼ ਦੇਣਾ ਹੈ ਉਹ ਕੜਾਹ ਪ੍ਰਸ਼ਾਦ ਵਰਤਦੇ ਸਮੇ ਸੰਗਤ ਨੂੰ ਸੁਣਾ ਦੇਵਾਂਗਾ। ਮੇਰੀ ਗੱਲ ਸੁਣ ਕੇ ਉਹ ਕੁਝ ਖ਼ੁਸ਼ ਤਾਂ ਹੋਏ ਪਰ ਲੱਗਦਾ ਸੀ ਕਿ ਅਜੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਜਿਹਾ ਨਹੀਂ ਸੀ ਆ ਰਿਹਾ ਕਿ ਇਉਂ ਹੋ ਜਾਵੇਗਾ; ਅਰਥਾਤ ਪ੍ਰਬੰਧਕ ਉਹਨਾਂ ਨੂੰ ਕੀਰਤਨ ਕਰਨ ਲਈ ਸਮਾ ਸੱਚੀਂ ਮੁੱਚੀਂ ਹੀ ਦੇ ਦੇਣਗੇ। ਉਹ ਦੀਵਾਨ ਵਿਚ ਆ ਗਏ। ਮੇਰੇ ਪ੍ਰਬੰਧਕਾਂ ਨੂੰ ਬੇਨਤੀ ਕਰਨ ਤੇ ਉਹਨਾਂ ਨੇ ਇਉਂ ਕਰਨਾ ਮੰਨ ਲਿਆ। ਗ੍ਰੰਥੀ ਜੀ ਦੇ ਕੀਰਤਨ ਉਪ੍ਰੰਤ ਪ੍ਰਧਾਨ ਜੀ ਨੇ ਆਪਣਾ ਤਿਆਰ ਕੀਤਾ ਲੰਮਾ ਭਾਸ਼ਨ ਪੜ੍ਹਿਆ। ਸੱਗੂ ਜੀ ਨੇ ਕੀਰਤਨ ਕੀਤਾ ਅਤੇ ਅਰਦਾਸ ਹੋ ਕੇ ਮੁੱਖ ਵਾਕ ਲੈ ਲਿਆ ਗਿਆ। ਪ੍ਰਸ਼ਾਦ ਵਰਤਣਾ ਸ਼ੁਰੂ ਹੋ ਗਿਆ ਤਾਂ ਮੈਂ ਉਠ ਕੇ ਸੰਗਤਾਂ ਨੂੰ ਸਿਡਨੀ ਵਿਚ ਗੁਰਦੁਆਰਾ ਸਾਹਿਬ ਦੀ ਬਣ ਰਹੀ ਨਵੀਂ ਅਤੇ ਵਿਸ਼ਾਲ ਬਿਲਡਿੰਗ ਬਾਰੇ ਜਾਣਕਾਰੀ ਦੇਣ ਦੇ ਨਾਲ਼ ਨਾਲ਼, ਸਤੰਬਰ 2000 ਵਿਚ ਹੋ ਰਹੀਆਂ ਓਲੰਪਕ ਖੇਡਾਂ ਸਮੇ, ਸਿਡਨੀ ਆਉਣ ਦਾ ਸੱਦਾ ਦਿਤਾ ਅਤੇ ਦੱਸਿਆ ਕਿ ਆਈਆਂ ਸੰਗਤਾਂ ਵਾਸਤੇ, ਗੁਰਦੁਆਰਾ ਸਾਹਿਬ ਵਿਖੇ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਕੁਝ ਹੋਰ ਸਹੂਲਤਾਂ ਦਾ ਵੀ ਜ਼ਿਕਰ ਕੀਤਾ। ਨਾਲ਼ੇ ਇਹ ਵੀ ਆਖਿਆ ਕਿ ਜੇ ਕੋਈ ਸੱਜਣ ਇਸ ਸੇਵਾ ਵਿਚ ਹਿੱਸਾ ਪਾਉਣਾ ਚਾਹੇ ਤਾਂ ਪਾ ਸਕਦਾ ਹੈ। ਮੇਰੇ ਕਮਰੇ ਵਿਚ ਆ ਕੇ ਬਹੁਤ ਸਾਰੇ ਪ੍ਰੇਮੀਆਂ ਨੇ ਇੱਛਾ ਅਨੁਸਾਰ ਮਾਇਆ ਦਿਤੀ ਜਿਨ੍ਹਾਂ ਦੀ ਮੈਂ ਨਾਲ਼ੋ ਨਾਲ਼ ਰਸੀਦ ਕੱਟ ਕੇ ਉਹਨਾਂ ਨੂੰ ਦਈ ਗਿਆ। ਇਹ ਰਸੀਦ ਬੁੱਕ ਮੈਨੂੰ ਗੁਰਦੁਆਰਾ ਕਮੇਟੀ ਨੇ ਸਿਡਨੀ ਤੋਂ ਤੁਰਨ ਸਮੇ ਦੇ ਦਿੱਤੀ ਸੀ। ਓਥੋਂ ਅਤੇ ਹੋਰ ਮੁਲਕਾਂ ਵਿਚੋਂ ਇਕੱਠੀ ਕੀਤੀ ਸਾਰੀ ਮਾਇਆ ਲਿਆ ਕੇ ਮੈਂ ਗੁਰਦੁਆਰਾ ਸਾਹਿਬ ਦੇ ਖ਼ਜ਼ਾਨੇ ਵਿਚ ਜਮ੍ਹਾ ਕਰਵਾ ਦਿੱਤੀ। ਵਿਚਾਰ ਆਇਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਏਨੇ ਸਿਆਣੇ ਤੇ ਪੜ੍ਹੇ ਲਿਖੇ ਸੱਜਣ ਸਨ। ਇਕ ਬੰਦਾ ਸਮੁੰਦਰ ਪਾਰ ਤੋਂ ਉਚੇਚਾ ਸੰਗਤਾਂ ਨਾਲ਼ ਬਚਨ ਕਰਨ ਵਾਸਤੇ ਆਇਆ ਹੈ। ਪ੍ਰਧਾਨ ਜੀ ਨੇ ਤਾਂ ਓਥੇ ਹੀ ਰਹਿਣਾ ਸੀ ਤੇ ਨਾਲ਼ੇ ਸੰਸਥਾ ਦਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੀ ਪੁਜ਼ੀਸ਼ਨ ਘਰ ਦੇ ਮੁੱਖੀ ਵਾਂਙ ਸੀ, ਤੇ ਮੇਰੀ ਬਾਹਰੋਂ ਆਉਣ ਕਰਕੇ, ਘਰ ਆਏ ਪਰਦੇਸੀ ਸਮਾਨ ਸੀ। ਉਹ ਸਮਝਦਾਰੀ ਕਰਦੇ ਤਾਂ ਆਪਣਾ ਭਾਸ਼ਨ ਅਗਲੇ ਐਤਵਾਰ ਤੱਕ ਰੋਕ ਸਕਦੇ ਸੀ ਤੇ ਮੇਰੇ ਵਾਸਤੇ ਏਨਾ ਸਮਾ ਛੱਡ ਦਿੰਦੇ ਕਿ ਮੈਂ ਪੂਰੀ ਤਰ੍ਹਾਂ ਸੰਗਤਾਂ ਤੱਕ ਆਪਣਾ ਸੰਦੇਸ਼ ਪੁੱਜਦਾ ਕਰ ਸਕਦਾ। ਪ੍ਰਧਾਨ ਜੀ ਦੇ ਸੰਗਤ ਨੂੰ ਇਹ ਸ਼ਬਦ ਆਖਣ ਨਾਲ਼ ਕਿ ਗਿਆਨੀ ਜੀ ਦੂਰੋਂ ਆਏ ਹਨ ਤੇ ਅੱਜ ਅਸੀਂ ਇਹਨਾਂ ਦੇ ਵਿਚਾਰ ਸੁਣ ਲਈਏ ਤੇ ਮੈਂ ਅਗਲੇ ਐਤਵਾਰ ਆਪਣਾ ਭਾਸ਼ਨ ਕਰ ਲਵਾਂਗਾ। ਇਉਂ ਸਗੋਂ ਉਹਨਾਂ ਦੇ ਸਤਿਕਾਰ ਵਿਚ ਵਾਧਾ ਹੀ ਹੋਣਾ ਸੀ। ਪ੍ਰਧਾਨ ਜੀ ਦੇ ਅਜਿਹੇ ਵਰਤਾ ਤੋਂ ਮੈਨੂੰ ਯੂਨੀਵਰਸਿਟੀ ਦੇ ਇਕ ਸਾਬਕਾ ਪ੍ਰੋਫ਼ੈਸਰ ਜੀ ਦੇ ਬਚਨ ਯਾਦ ਆ ਗਏ। ਉਹ ਪ੍ਰੋਫ਼ੈਸਰ ਸਾਹਿਬ ਕਦੀ ਕਦੀ ਗੁਰਦੁਆਰੇ ਦੇ ਪ੍ਰਬੰਧਕਾਂ ਪਾਸੋਂ ਲੈਕਚਰ ਕਰਨ ਵਾਸਤੇ ਸਮਾ ਲੈ ਕੇ, ਹਫ਼ਤਿਆਂ ਤੱਕ ਬਹੁਤ ਖੋਜ ਅਤੇ ਪੁੱਛ ਪੜਤਾਲ ਕਰਕੇ, ਵਿਦਵਤਾ ਭਰਪੂਰ ਅੱਧੇ ਘੰਟੇ ਦਾ ਲੈਕਚਰ ਤਿਆਰ ਕਰਕੇ, ਦੀਵਾਨ ਵਿਚ ਆਉਂਦੇ ਸਨ ਤਾਂ ਕੀਰਤਨ ਦੀ ਸਮਾਪਤੀ ਉਪ੍ਰੰਤ ਸਟੇਜ ਸਕੱਤਰ ਨੇ, "ਹੁਣ ਦਸ ਮਿੰਟ ਵਾਸਤੇ ਡਾਕਟਰ ਸਾਹਿਬ ਆਪਣੇ ਵਿਚਾਰ ਦੱਸਣਗੇ।" ਆਖ ਦੇਣਾ। ਪ੍ਰੋਫ਼ੈਸਰ ਸਾਹਿਬ ਨੂੰ ਪਤਾ ਨਾ ਲੱਗਣਾ ਕਿ ਉਹ ਆਪਣੇ ਲਿਖਤੀ ਭਾਸ਼ਨ ਵਿਚੋਂ ਕੀ ਛੱਡਣ ਤੇ ਕੀ ਰੱਖਣ ਜਿਸ ਨਾਲ਼ ਉਹਨਾਂ ਦੀ ਮਿਹਨਤ ਨਾਲ਼ ਕੀਤੀ ਗਈ ਖੋਜ ਸੰਗਤਾਂ ਨਾਲ਼ ਸਾਂਝੀ ਕੀਤੀ ਜਾ ਸਕੇ। ਇਸ ਹਫ਼ੜਾ ਦਫ਼ੜੀ ਵਿਚ ਉਹਨਾਂ ਦਾ ਭਾਸ਼ਨ ਪ੍ਰਭਾਵਸ਼ਾਲੀ ਨਾ ਹੋ ਸਕਣਾ। ਇਕ ਦਿਨ ਖ਼ੁਦ ਨੂੰ ਬਹੁਤ ਸਿਆਣਾ ਸਮਝਣ ਦੀ ਗ਼ਲਤੀ ਕਰਦਿਆਂ ਹੋਇਆਂ ਮੈਂ ਆਪਣੇ ਵੱਲੋਂ, ਬਿਨ੍ਹਾਂ ਉਹਨਾਂ ਦੇ ਪੁੱਛਿਆਂ ਹੀ, ਉਹਨਾਂ ਨੂੰ ਇਸ ਸੰਕਟ ਦਾ ਸਮਾਧਾਨ ਦੱਸਣ ਲੱਗ ਪਿਆ। ਮੈਂ ਬੜੇ ਪ੍ਰੇਮ ਨਾਲ਼ ਇਕਾਂਤ ਸਮੇ ਉਹਨਾਂ ਨੂੰ ਆਖਿਆ, "ਡਾਕਟਰ ਸਾਹਿਬ ਜੀ, ਤੁਹਾਡਾ ਭਾਸ਼ਨ ਬਹੁਤ ਮੇਹਨਤ ਕਰਕੇ ਤਿਆਰ ਕੀਤਾ ਹੁੰਦਾ ਹੈ ਤੇ ਹੁੰਦਾ ਵੀ ਵਿਦਵਤਾ ਭਰਰਪੂਰ ਹੈ। ਸਕੱਤਰ ਸਾਹਿਬ ਤੁਹਾਡੀ ਇਸ ਮਿਹਨਤ ਤੋਂ ਅਣਜਾਣ ਹਨ। ਜਦੋਂ ਉਹ ਤੁਹਾਡਾ ਸਮਾ ਦਸ ਮਿੰਟ ਅਨਾਊਂਸ ਕਰਦੇ ਹੁੰਦੇ ਹਨ ਤਾਂ ਤੁਸੀਂ ਉਸ ਦਿਨ ਆਪਣਾ ਲੈਕਚਰ ਨਾ ਦਿਆ ਕਰੋ। ਇਹ ਆਖੋ ਕਿ ਮੇਰਾ ਲੈਕਚਰ ਤੀਹ ਮਿੰਟ ਦਾ ਹੈ ਤੇ ਮੈਂ ਇਸ ਨੂੰ ਦਸ ਮਿੰਟਾਂ ਵਿਚ ਨਹੀਂ ਪੂਰਾ ਪੜ੍ਹ ਸਕਦਾ। ਇਸ ਲਈ ਜੇ ਅੱਜ ਤੀਹ ਮਿੰਟ ਦਾ ਸਮਾ ਨਹੀਂ ਤਾਂ ਮੈਂ ਉਸ ਦਿਨ ਪੜ੍ਹ ਲਵਾਂਗਾ ਜਿਸ ਦਿਨ ਤੀਹ ਮਿੰਟ ਦਾ ਸਮਾ ਹੋਵੇਗਾ। ਬੇਨਤੀ ਹੈ ਕਿ ਅਗਲੇ ਦੀਵਾਨ ਵਿਚ ਮੇਰੇ ਵਾਸਤੇ ਤੀਹ ਮਿੰਟ ਦਾ ਸਮਾ ਰੱਖਿਆ ਜਾਵੇ। ਉਸ ਦਿਨ ਮੈਂ ਆਪਣਾ ਲੈਕਚਰ ਸੁਣਾ ਦਿਆਂਗਾ।" ਮੇਰਾ ਇਹ ਸੁਝਾ ਸੁਣ ਕੇ ਉਹ ਇਕ ਦਮ ਬੋਲੇ, "ਫਿਰ ਮੇਰਾ ਤਿਆਰ ਕੀਤਾ ਹੋਇਆ ਲੈਕਚਰ ਮੇਰਾ ਤਾਲ਼ੂ ਪਾੜ ਕੇ ਨਾ ਨਿਕਲ਼ ਜਾਊ?" ਸ਼ਾਇਦ ਏਥੇ ਪ੍ਰਧਾਨ ਜੀ ਵੀ ਅਜਿਹਾ ਹੀ ਮਹਿਸੂਸ ਕਰਦੇ ਹੋਣ ਕਿ ਉਹ ਜੋ ਆਪਣਾ ਲੈਕਚਰ ਤਿਅਰ ਕਰਕੇ ਲਿਆਏ ਸਨ ਉਹ ਅਗਲੇ ਦੀਵਾਨ ਤੱਕ ਉਡੀਕ ਨਹੀਂ ਕਰ ਸਕਦਾ। ਗੱਲ ਗੁਰਚਰਨ ਸਿੰਘ ਸੱਗੂ ਜੀ ਬਾਰੇ ਵੀ ਥੋਹੜੀ ਜਿਹੀ ਕਰ ਲਈਏ। ਇਹਨਾਂ ਦੇ ਦਰਸ਼ਨ ਮੈਨੂੰ ਸੱਠਵਿਆਂ ਵਾਲ਼ੇ ਦਹਾਕੇ ਦੌਰਾਨ ਪਟਿਆਲੇ ਵਿਖੇ ਹੋਏ ਸਨ। ਉਹਨੀਂ ਦਿਨੀਂ ਇਹ ਜਲੰਧਰ ਰੇਡੀਉ ਤੋਂ, ਭਾਈ ਬਖ਼ਸ਼ੀਸ਼ ਸਿੰਘ ਜੀ ਨਾਲ਼ ਕੀਰਤਨ ਵਿਚ ਸਾਥ ਦਿਆ ਕਰਦੇ ਸਨ ਤੇ ਏਸੇ ਸਿਲਸਿਲੇ ਵਿਚ ਉਹਨਾਂ ਨੂੰ ਪਟਿਆਲੇ ਮਿਲਣ ਵਾਸਤੇ ਆਏ ਸਨ। ਮੈਂ ਉਹਨੀਂ ਦਿਨੀਂ ਕਿਸੇ ਗਿਣਤੀ ਵਿਚ ਨਾ ਹੋਣ ਕਰਕੇ, ਇਹਨਾਂ ਨਾਲ਼ ਸ਼ਬਦੀ ਸਾਂਝ ਤਾਂ ਨਾ ਪਾ ਸਕਿਆ ਪਰ ਭਾਈ ਬਖ਼ਸ਼ੀਸ਼ ਸਿੰਘ ਜੀ ਦੇ ਨਾਲ਼ ਇਹਨਾਂ ਦੇ ਦਰਸ਼ਨ ਜਰੂਰ ਕਰ ਲਏ। ਮੈਂ ਵੀ ਉਹਨੀਂ ਦਿਨੀਂ ਭਾਈ ਸਾਹਿਬ ਦੇ ਜਥੇ ਵਿਚ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਦਾ ਸਾਂ। ਫਿਰ ਆਪਣੇ ਮਲਾਵੀ ਕਿਆਮ ਦੌਰਾਨ ਮੈਂ ਜੂਨ 1974 ਵਿਚ, ਇਕ ਦਿਨ ਇਕ ਸੁਹਿਰਦ ਅਫ਼੍ਰੀਕਨ ਟਰੱਕ ਡਰਾਈਵਰ ਨਾਲ ਉਸ ਦੇ ਟਰੱਕ ਵਿਚ ਬੈਠ ਕੇ, ਗਵਾਂਢੀ ਮੁਲਕ ਜ਼ੈਂਬੀਆ ਦੀ ਰਾਜਧਾਨੀ ਲੁਸਾਕਾ ਚਲਿਆ ਗਿਆ। ਉਹਨੀਂ ਦਿਨੀਂ ਸੱਗੂ ਸਾਹਿਬ ਓਥੇ ਸਕੂਲ ਵਿਚ ਟੀਚਰ ਸਨ। ਮੇਰੇ ਨਾਲ਼ ਇਹਨਾਂ ਨੇ ਬਹੁਤ ਚੰਗਾ ਵਰਤਾ ਕੀਤਾ। ਇਕ ਰਾਤ ਆਪਣੇ ਘਰ ਰਾਤ ਦੇ ਪ੍ਰਸ਼ਾਦੇ ਉਪਰ ਵੀ ਸੱਦਿਆ ਜਿੱਥੇ ਹੋਰ ਵੀ ਮੁੱਖੀ ਪਰਿਵਾਰ ਸੱਦੇ ਹੋਏ ਸਨ। ਓਥੇ ਇਕ ਦਿਲਚਸਪ ਗੱਲ ਹੋਈ। ਇਹਨਾਂ ਦੀ ਪਤਨੀ ਨੇ ਮੈਨੂੰ ਪੁੱਛਿਆ, "ਭਰਾ ਜੀ, ਮਲਾਵੀ ਵਿਚ ਸੋਨਾ ਕੀ ਭਾ ਏ?" ਸੱਗੂ ਸਾਹਿਬ ਬੋਲੇ, "ਜੇ ਓਥੇ ਸੋਨਾ ਸਸਤਾ ਹੁੰਦਾ ਤਾਂ ਇਹਨਾਂ ਦੇ ਨਾ ਕੁਝ ਪਾਇਆ ਹੋਇਆ ਹੁੰਦਾ!" ਛੋਟਾ ਜਿਹਾ ਹਾਸੇ ਦਾ ਦੌਰ ਹੋਇਆ। ਸੱਗੂ ਜੀ ਦੇ ਇਸ ਜਵਾਬ ਤੋਂ ਬਾਅਦ ਮੇਰੇ ਬੋਲਣ ਦੀ ਗੁੰਜਾਇਸ਼ ਈ ਨਾ ਰਹੀ। ਮੇਰੇ ਗੁੱਟ ਵਿਚ ਸਿਵਾਏ ਇਕ ਲੋਹੇ ਦੇ ਕੜੇ ਤੋਂ ਹੋਰ ਕੁਝ ਨਹੀਂ ਹੁੰਦਾ। ਇਹ ਕੜਾ ਵੀ ਸ਼ਾਇਦ ਇਸ ਕਰਕੇ ਹੀ ਮੈਂ ਪਾਉਂਦਾ ਹਾਂ ਕਿ ਸਿੱਖ ਹੋਣ ਕਰਕੇ ਇਹ ਲਾਜ਼ਮੀ ਕਕਾਰ ਹੈ; ਨਹੀਂ ਤਾਂ ਸ਼ਾਇਦ ਇਹ ਵੀ ਨਾ ਪਾਉਂਦਾ। ਮੇਰੀ ਇਸ ਜਨਵਰੀ 1997 ਵਾਲ਼ੀ ਯਾਤਰਾ ਸਮੇ, ਇਹ ਗੈਬਰੌਨ ਵਿਚਲੇ ਸਰਕਾਰੀ ਸਕੂਲ ਵਿਚ ਟੈਕਨੀਕਲ ਡਰਾਇੰਗ ਦੇ ਟੀਚਰ ਸਨ। ਕੀਰਤਨ ਏਨਾ ਸੁੰਦਰ ਕਰਦੇ ਸਨ ਕਿ ਸੁਣਨ ਦੇ ਲਾਇਕ ਹੁੰਦਾ ਸੀ। ਬਜ਼ੁਰਗ ਵੀ ਹੋ ਗਏ ਸਨ ਤੇ ਕੀਰਤਨ ਸੰਗਤ ਨੂੰ ਸੁਣਾਉਣ ਦੀ ਆਦਤ ਵੀ ਪੱਕ ਚੁੱਕੀ ਹੋਣ ਕਰਕੇ ਹਰੇਕ ਦੀਵਾਨ ਵਿਚ ਕੀਰਤਨ ਕਰਨਾ ਚਾਹੁੰਦੇ ਸਨ। ਇਹ ਮੁੱਖੀ ਕਾਰਨ ਸੀ ਕਿ ਪ੍ਰਬੰਧਕ ਅਤੇ ਗ੍ਰੰਥੀ ਸਿੰਘ ਇਹਨਾਂ ਨੂੰ, ਲੱਗਦੀ ਵਾਹ ਕਿਸੇ ਨਾ ਕਿਸੇ ਬਹਾਨੇ, ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਦੂਰ ਹੀ ਰੱਖਣਾ ਚਾਹੁੰਦੇ ਸਨ। ਅਜਿਹੇ ਪ੍ਰਚਾਰਕਾਂ, ਕਥਾਕਾਰਾਂ, ਕੀਰਤਨੀਆਂ ਆਦਿ ਦੇ ਸਬੰਧ ਗ੍ਰੰਥੀਆਂ ਤੇ ਪ੍ਰਬੰਧਕਾਂ ਨਾਲ਼ ਆਮ ਤੌਰ 'ਤੇ ਸੁਖਾਵੇਂ ਨਹੀਂ ਹੁੰਦੇ। ਇਸ ਦੇ ਕਈ ਕਾਰਨ ਹਨ ਜਿਨ੍ਹਾਂ ਬਾਰੇ ਏਥੇ ਚਰਚਾ ਕਰਨ ਨਾਲ਼ ਲੇਖ ਲੰਮਾ ਹੋ ਜਾਵੇਗਾ। -- ਲੇਖ ਬਧਨ ਤੇ ਅਧਿਕ ਡਰਾਊਂ॥ ਇਸ ਵਾਕਿਆ ਤੋਂ ਇਸ ਗੱਲ ਦੀ ਵੀ ਪੁਸ਼ਟੀ ਹੋਈ। ਰੱਬ ਵੱਲੋਂ ਸਾਨੂੰ ਬਖ਼ਸ਼ਿਆ ਪੋਤਰਾ ਨਿੱਕਾ ਹੁੰਦਾ ਕੀਰਤਨ ਸੁਣ ਕੇ ਬੜਾ ਪ੍ਰਸੰਨ ਹੁੰਦਾ ਸੀ। ਟੀਵੀ ਲੱਗਾ ਹੋਣਾ ਤਾਂ ਉਸ ਨੇ ਆਖਣਾ, "ਬਾਬਾ ਜੀ ਲਾਓ।" ਅਰਥਾਤ ਕੀਰਤਨ ਦੀ ਟੇਪ ਲਾਓ। ਉਸ ਨੇ ਉਠ ਕੇ ਟੀਵੀ ਬੰਦ ਕਰ ਦੇਣਾ। ਫਿਰ ਕਦੀ ਕਦੀ ਆਖਣਾ, "ਗੁਰਦੁਆਰੇ ਜਾਣਾ, ਪ੍ਰਸ਼ਾਦ ਖਾਣਾ।" ਆਦਿ ਧਾਰਮਿਕ ਪ੍ਰਵਿਰਤੀ ਵਾਲ਼ੀਆਂ ਗੱਲਾਂ ਕਰਨੀਆਂ। ਉਸ ਦੇ ਜਨਮ ਦੀ ਕਿਰਿਆ ਦੌਰਾਨ ਮੇਰੀ ਨੋਂਹ ਅਰਥਾਤ ਉਸ ਦੀ ਮਾਂ ਵੀ ਕੀਰਤਨ ਸੁਣਿਆ ਕਰਦੀ ਸੀ। ਫਿਰ ਉਹਨੀਂ ਦਿਨੀਂ ਉਸ ਨੇ ਵੀ ਕੜਾਹ ਅਤੇ ਦਹੀਂ ਖਾਣ ਦੀ ਰੁਚੀ ਪ੍ਰਗਟਾਉਣੀ। ਇਸ ਪ੍ਰਕਾਰ ਦੀਆਂ ਰੁਚੀਆਂ ਹੀ ਪੋਤਰੇ ਵਿਚ ਪਰਗਟ ਹੋ ਗਈਆਂ ਸਨ। ਇਸ ਤੋਂ ਮਹਾਂਭਾਰਤ ਦੇ ਅਭਿਮੰਨੂ ਵਾਲ਼ੀ ਕਥਾ ਮੈਨੂੰ ਵੀ ਸੱਚੀ ਹੀ ਲੱਗਣ ਲੱਗ ਪਈ। ਉਸ ਨੇ ਚੱਕਰਵਿਊ ਵਿਚ ਵੜਨਾ ਤਾਂ ਜਾਣ ਲਿਆ ਪਰ ਉਸ ਦੀ ਮਾਤਾ ਦੇ ਸੌਂ ਜਾਣ ਕਰਕੇ, ਉਸ ਵਿਚੋਂ ਨਿਕਲ਼ ਸਕਣ ਦੀ ਜਾਚ ਨਾ ਸਿੱਖ ਸਕਿਆ। ਹੋ ਸਕਦਾ ਹੈ ਪੇਟ ਵਿਚਲੇ ਬੱਚੇ ਅੰਦਰ ਉਸ ਦੀ ਮਾਤਾ ਵਾਲੀ ਰੁਚੀ ਅਤੇ ਗਿਆਨ ਪ੍ਰਵੇਸ਼ ਕਰ ਜਾਂਦਾ ਹੋਵੇ। ਇਹ ਕੁਝ ਵਾਪਰਦਾ ਮੈਂ ਆਪਣੇ ਪਰਵਾਰ ਵਿਚ ਵੇਖ ਲਿਆ। ਪੋਤਰੇ ਦੀਆਂ ਅਜਿਹੀਆਂ ਰੁਚੀਆਂ ਵੇਖ ਕੇ ਮੈਂ ਕਦੀ ਕਦਾਈਂ ਪਰਵਾਰ ਵਿਚ ਆਖਣਾ ਕਿ ਜੋਸ਼ ਨੂੰ ਧਾਰਮਿਕ ਅਤੇ ਕੀਰਤਨ ਦੀ ਵਿੱਦਿਆ ਜਰੂਰ ਦਿਵਾਉਣੀ। ਮੇਰੀ ਇਸ ਗੱਲ ਦੀ ਨੋਂਹ ਵੱਲੋਂ ਤਾਂ ਹਾਮੀ ਭਰੀ ਜਾਣੀ ਪਰ ਬਾਕੀ ਜੀਆਂ ਨੇ ਮੇਰੇ ਇਸ ਉਪਦੇਸ਼ ਤੇ ਚੁੱਪ ਰਹਿਣਾ। ਫਿਰ ਨੋਂਹ ਪੁੱਤਰ ਆਪਣੇ ਘਰ ਵਿਚ ਚਲੇ ਗਏ। ਇਕ ਦਿਨ ਉਹਨਾਂ ਦੇ ਘਰ ਬੈਠਿਆਂ ਵੀ ਮੈਂ ਏਹੀ ਉਪਦੇਸ਼ ਦੇਣਾ ਸ਼ੁਰੂ ਕਰ ਲਿਆ। ਕਈ ਕਾਰਨਾਂ ਕਰਕੇ ਮੈਂ ਆਪਣੀਆਂ ਗੱਲਾਂ ਨੂੰ ਮੁੜ ਮੁੜ ਦੂਸਰਿਆਂ ਨੂੰ ਸੁਣਾਉਂਦਾ ਰਹਿੰਦਾ ਹਾਂ। ਇਸ ਦਾ ਵੱਡਾ ਕਾਰਨ ਤਾਂ ਇਹ ਹੈ ਕਿ ਵਡੇਰੀ ਉਮਰ ਕਾਰਨ ਮੈਨੂੰ ਭੁੱਲ ਜਾਂਦਾ ਹੈ ਕਿ ਇਹ ਗੱਲ ਮੈਂ ਪਹਿਲਾਂ ਵੀ ਆਖੀ ਹੋਈ ਹੈ। ਮੇਰੀ ਅਗਲੀ ਪੀਹੜੀ ਮੇਰੀ ਇਸ ਭੈੜੀ ਵਾਦੀ ਤੋਂ ਬਹੁਤ ਦੁੱਖੀ ਹੈ ਅਤੇ ਮੈਂ ਵੀ ਇਸ ਦੋਸ਼ ਦੀ ਬਹੁਤ ਭਾਰੀ ਸਜਾ ਭੁਗਤ ਚੁੱਕਾ ਹਾਂ ਅਤੇ ਅਜੇ ਵੀ ਇਸ ਸਜਾ ਤੋਂ ਪੂਰੀ ਤਰ੍ਹਾਂ ਉਬਰਿਆ ਨਹੀ; ਭਾਵੇਂ ਕਿ ਸਮਾ ਪਾ ਕੇ ਇਸ ਦੀ ਕਸਕ ਬਹੁਤ ਘੱਟ ਗਈ ਹੈ। ਮੇਰੇ ਇਸ ਉਪਦੇਸ਼ ਸਮੇ ਨੋਂਹ ਤਾਂ ਅਜੇ ਚੁੱਪ ਹੀ ਸੀ ਪਰ ਪੋਤੇ ਦੀ ਦਾਦੀ ਇਕ ਦਮ ਬੋਲ ਪਈ, "ਅਸੀਂ ਨਹੀਂ ਇਸ ਨੂੰ ਇਹ ਕੁਝ ਸਿਖਾਉਣਾ।" ਮੈਂ ਵਾਹਵਾ ਠਰੰਮੇ ਜਿਹੇ ਨਾਲ਼ ਵਿਆਖਿਆ ਕਰਨੀ ਸ਼ੁਰੂ ਕੀਤੀ ਕਿ ਸਕੂਲ ਅਤੇ ਪ੍ਰੋਫ਼ੈਸਨਲ ਪੜ੍ਹਾਈ ਤਾਂ ਇਸ ਨੇ ਆਪਣੇ ਪਿਓ ਸੰਦੀਪ ਸਿੰਘ ਵਾਂਙ ਕਰਨੀ ਹੀ ਹੈ ਅਤੇ ਉਸ ਪੜ੍ਹਾਈ/ਸਿਖਲਾਈ ਅਨੁਸਾਰ ਉਪਜੀਵਕਾ ਹਿਤ ਕੰਮ ਵੀ ਇਹ ਹੋਰ ਕਰੇਗਾ ਹੀ। ਇਹ ਧਾਰਮਿਕ ਵਿੱਦਿਆ ਤਾਂ ਰੁਚੀ ਅਤੇ ਸਿੱਖ ਹੋਣ ਕਰਕੇ ਗੁਰਬਾਣੀ ਦਾ ਗਿਆਨ, ਇਤਿਹਾਸ ਦੀ ਜਾਣਕਾਰੀ, ਕੀਰਤਨ ਦੀ ਵਿੱਦਿਆ, ਆਦਿ ਤਾਂ ਵੈਸੇ ਸ਼ੌਕ ਤੇ ਸੇਵਾ ਵਜੋਂ ਸਿੱਖਣੇ ਹਨ। ਮੇਰੇ ਲੰਮੇ ਭਾਸ਼ਨ ਤੋਂ ਪਿੱਛੋਂ ਉਸ ਦੀ ਦਾਦੀ ਨੇ ਆਖਿਆ ਕਿ ਜਿਸ ਨੂੰ ਕਥਾ, ਕੀਰਤਨ ਆਦਿ ਕਰਨਾ ਆ ਜਾਵੇ ਉਹ ਫਿਰ ਭਰਵੇਂ ਦੀਵਾਨ ਸਮੇ ਸੰਗਤ ਵਿਚ ਸੁਣਾਉਣਾ ਚਾਹੁੰਦਾ ਹੈ; ਇਸ ਨਾਲ਼ ਜੇਹੜੇ ਪ੍ਰੋਫ਼ੈਸ਼ਨਲ ਗ੍ਰੰਥੀ, ਰਾਗੀ ਸਿੰਘ ਇਸ ਸੇਵਾ ਲਈ ਪੂਰੇ ਸਮੇ ਵਾਸਤੇ ਨਿਯੁਕਤ ਹੁੰਦੇ ਹਨ, ਉਹ ਸਮਝਦੇ ਹਨ ਕਿ ਅਜਿਹੇ 'ਪ੍ਰੇਮੀ ਵਿਦਵਾਨਾਂ' ਦੇ ਕਾਰਨ, ਉਹਨਾਂ ਦਾ ਹੱਕ ਮਾਰਿਆ ਜਾਂਦਾ ਹੈ। ਇਸ ਲਈ ਉਹ ਅਜਿਹੇ 'ਵਿਦਵਾਨਾਂ' ਨਾਲ਼ ਨਫ਼ਰਤ ਕਰਨ ਲੱਗ ਪੈਂਦੇ ਹਨ। ਉਸ ਦੀ ਇਹ ਗੱਲ ਮੇਰੇ ਮੰਨਣ ਵਿਚ ਆ ਗਈ ਤੇ ਫਿਰ ਮੈਂ ਅਜਿਹਾ 'ਉਪਦੇਸ਼' ਦੇਣਾ ਬੰਦ ਕਰ ਦਿੱਤਾ। ਏਥੇ ਗੈਬਰੌਨ ਵਿਚ ਇਹ ਕੁਝ ਅਮਲੀ ਤੌਰ 'ਤੇ ਵਾਪਰਦਾ ਮੈਂ ਪ੍ਰਤੱਖ ਵੇਖ ਲਿਆ। ਲੈਕਚਰ ਕਰਨ ਦੀ ਯੋਗਤਾ ਰੱਖਣ ਵਾਲ਼ੇ ਪ੍ਰਧਾਨ ਜੀ ਅਗਲੇ ਐਤਵਾਰ ਤੱਕ ਆਪਣਾ ਲੈਕਚਰ ਨਹੀਂ ਰੋਕ ਸਕੇ ਅਤੇ ਕੀਰਤਨ ਕਰਨ ਵਾਲ਼ੇ ਸੱਜਣ ਨੂੰ ਜਦੋਂ ਪਤਾ ਲੱਗਾ ਕਿ ਉਸ ਦਿਨ ਉਸ ਨੂੰ ਕੀਰਤਨ ਲਈ ਸਮਾ ਨਹੀਂ ਮਿਲਣਾ ਤਾਂ ਉਹ ਸੰਗਤ ਵਿਚ ਬੈਠਣ ਜੋਗੀ ਹਿੰਮਤ ਵੀ ਛੱਡ ਬੈਠਾ ਤੇ ਕਮਰੇ ਵਿਚ ਆ ਕੇ ਮੰਜੇ ਉਪਰ ਲੰਮਾ ਪੈ ਗਿਆ; ਹਾਲਾਂ ਕਿ ਇਹ ਕੁਝ ਕਰਨ ਨਾਲ਼ ਉਹਨਾਂ ਦੋਹਾਂ ਨੂੰ ਕਿਸੇ ਪ੍ਰਕਾਰ ਵੀ ਮਾਇਅਕ ਲਾਭ ਦੀ ਕੋਈ ਵੀ ਚਾਹਨਾ ਜਾਂ ਆਸ ਨਹੀਂ ਸੀ।

ਗਿਆਨੀ ਸੰਤੋਖ ਸਿੰਘ (ਆਸਟ੍ਰੇਲੀਆ)

ਉਹ ਕੌਮਾਂ ਸਦਾ ਜੀਉਂਦੀਆਂ ਹਨ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ

$
0
0

ਪਰ ਵੇਖੋ ਸਾਡੇ ਵੱਲ਼.....! ਜਿਨ੍ਹਾਂ ਸਾਡੇ ਲਈ ਜਾਨਾ ਦਿੱਤੀਆਂ ਅਸਾਂ ਭੁੱਲ ਵੀ ਗਏ.......!

(ਦੂਜੀ ਸੰਸਾਰ ਜੰਗ ਵੇਲੇ ਸੱਤ ਸਮੰਦਰ ਪਾਰ ਤਿਆਰ ਬਰ ਤਿਆਰ ਭਾਰਤ ਦੀ ਅਜ਼ਾਦੀ ਖਾਤਰ ਭਾਰਤੀਆਂ ਸਮੇਤ ਪੰਜਾਬੀ ਜਵਾਨ ਅਤੇ ਜਨਰਲ ਮੋਹਨ ਸਿੰਘ ਮਸ਼ਵਰਾ ਕਰਦੇ ਹੋਏ)

ਪਿਆਰੇ ਵਤਨ ਭਾਰਤ ਦੇਸ਼ ਨੂੰ ਅਜਾਦ ਕਰਵਾਉਂਣ ਖਾਤਰ ਦੇਸ਼ ਵਾਸੀਆਂ 'ਚੋਂ ਬੇਅੰਤ ਛੈਲ ਛਬੀਲੇ ਪੜ੍ਹੇ ਲਿਖੇ ਲਿਆਕਤਵਾਨ ਨੌਜਵਾਨਾਂ ਵਿਚੋਂ ਬਹਤਿਆਂ ਨੇ ਅਜਾਦੀ ਖਾਤਰ ਆਪਣੇ ਜਿਸਮਾਂ 'ਤੇ ਬਹੁਤ ਤਸੀਹੇ ਝੱਲੇ ਅਤੇ ਬਹੁਤਿਆਂ ਨੇ ਹਸਦੇ ਹੋਇਆਂ ਨੇ ਆਪਣੀਆਂ ਕੀਮਤੀ ਜਾਨਾ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਨੇ ਜਾਨਾਂ ਵਾਰੀਆਂ ਸਨ। ਉਨ੍ਹਾਂ 'ਚੋਂ ਅਜਾਦੀ ਖਾਤਰ ਸਰੀਰਾਂ 'ਤੇ ਤਸੀਹੇ ਝੱਲਣ ਵਾਲਿਆਂ ਸਮੇਤ ਸ਼ਹੀਦ ਹੋਏ ਅਜਾਦੀ ਦੇ ਪਰਵਾਨਿਆਂ ਨੂੰ ਅੱਜ ਅੱਧੀ ਸਦੀ ਤੋਂ ਵੀ ਉੱਤੇ ਡੇਢ ਦਹਾਕੇ ਤੱਕ ਦਾ ਸਮਾਂ ਹੋ ਚੱਕਾ ਹੈ। ਅੱਜ ਅਜਾਦੀ ਦਾ ਨਿੱਘ ਮਾਨਣ ਵਾਲੇ ਸਾਡੇ ਸਾਰਿਆਂ ਵਲੋਂ ਬੜੇ ਫਕਰ ਅਤੇ ਮਾਣ ਨਾਲ ਰੌਲਾ ਪਾਇਆ ਜਾ ਰਿਹਾ ਹੈ ਕਿ 200 ਸਾਲਾਂ ਤੋਂ ਕਾਬਜ ਰਹੇ ਬ੍ਰਿਟਿਸ਼ ਗੋਰਿਆਂ ਨੂੰ ਅਸਾਂ ਬੜੀਆਂ ਕੁਰਬਾਨੀਆਂ ਦੇ ਕੇ ਹਿੰਦੋਸਤਾਨ ਤੋਂ ਬਾਹਰ ਕੱਢਿਆ ਹੈ। ਜਿਹੜਾ ਕਿ ਸੋਲਾਂ ਆਨੇ ਸੌ ਪੈਸਾ ਸੱਚ ਹੈ ਬਾਈ ਅਜਾਦੀ ਲੈਣ ਖਾਤਰ ਬਿਨ੍ਹਾਂ ਕਿਸੇ ਆਪਣੇ ਨਿੱਜੀ ਲੋਭ ਲਾਲਚ ਤੋਂ ਦੇਸ਼ ਦੇ ਬਹੁਤ ਕੀਮਤੀ ਸਰਮਾਏ ਵਾਲੀਆਂ ਜਵਾਨੀਆਂ ਸਾਡੇ ਤੋਂ ਸਦਾ ਲਈ ਵਿਛੜ ਕੇ ਅਮਰ ਹੋ ਗਈਆਂ। ਜਿਨ੍ਹਾਂ ਦੀ ਸਾਡੇ ਭਾਰਤ ਦੇਸ਼ ਨੂੰ ਬਹੁਤ ਲੋੜ ਸੀ ਅਨ੍ਹਾਂ ਸ਼ਹੀਦਾਂ ਦੀਆਂ ਖੁੱਦ ਦੀਆਂ ਸ਼ਹਾਦਤਾਂ ਸਮੇਤ ਨਿੱਜੀ ਤੌਰ 'ਤੇ ਸਰੀਰਾਂ 'ਤੇ ਤਸੀਹੇ ਝੱਲਣ ਵਾਲੇ ਦੁਨੀਆਂ ਤੋਂ ਕੂਚ ਕਰ ਚੁੱਕਿਆਂ ਦੇ ਵਾਰਿਸਾਂ ਤੱਕ ਦੀ ਵੀ ਅੱਧੀ ਸਦੀ ਤੋਂ ਵੀ ਡੇਢ ਦਹਾਕੇ ਤੱਕ ਦਾ ਸਮਾਂ ਬੀਤਣ ਬਾਅਦ ਵੀ ਅਸਾਂ ਕਿਸੇ ਨੇ ਸਾਰ ਨਾ ਲਈ।ਜਦ ਕਿ ਚਾਹੀਦਾ ਸੀ ਉਨ੍ਹਾਂ ਦੀਆਂ ਬਹੁਤ ਵੱਧੀਆ ਸਦੀਵੀ ਯਾਦਗਾਰਾਂ ਬਣਾਈਆਂ ਜਾਂਦੀਆਂ ਜਿਨ੍ਹਾਂ ਨੂੰ ਵੇਖ ਕੇ ਸਾਡੇ ਸਮੇਤ ਸਾਡੀਆਂ ਆਉਂਣ ਵਾਲੀਆਂ ਨਸਲਾਂ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਪੁਸ਼ਤ ਦਰ ਪੁਸ਼ਤ ਯਾਦ ਰੱਖਦੀਆਂ। ਅਸਾਂ ਸਾਰੇ ਅਜਾਦੀ ਦਾ ਨਿੱਘ ਮਾਨਣ ਵਾਲੇ ਦੁਨਿਆਵੀ ਲੋਕ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਉੱਕਾ ਹੀ ਭੁੱਲ ਚੁੱਕੇ ਹਾਂ। ਸਗੋਂ ਉਲਟਾ ਅਜ਼ਾਦੀ ਦਾ ਅਸਲੀ ਅੰਨਦ ਉਹ ਲੋਕੀਂ ਮਾਣ ਰਹੇ ਹਨ ਜੋ ਅਜ਼ਾਦੀ ਮਿਲਣ ਦੇ ਉਸ ਸਮੇਂ ਕਿਸੇ ਨਾ ਕਿਸੇ ਰੂਪ 'ਚ ਵਿਰੁਧ ਸਨ,ਉਹ ਨਹੀਂ ਸਨ ਚਾਹੁੰਦੇ ਕਿ ਦੇਸ਼ ਅਜ਼ਾਦ ਹੋਵੇ। ਅਜ਼ਾਦੀ ਲੈਣ ਦੀਆਂ ਢੀਂਗਾਂ ਮਾਰਨ ਵਾਲੇ ਉਸ ਵੇਲੇ ਦੇ ਸਾਡੇ ਵਰਗੇ ਸਾਰੇ ਹੀ ਜੇ ਸੱਚ ਮੁੱਚ ਅਜ਼ਾਦੀ ਲੈਣੀ ਚਾਹੁੰਦੇ ਹੁੰਦੇ ਤਾਂ ਕਦੇ ਵੀ ਕਿਸੇ ਦੇਸ਼ ਭਗਤ ਦੀ ਮੁੱਖਬਰੀ ਕਰਕੇ ਉਸ ਨੂੰ ਗ੍ਰਿਫਤਾਰ ਨਾ ਕਰਵਾਉਂਦੇ। ਇਸ ਦੇ ਨਾਲ ਹੀ ਅਜਾਦੀ ਲੈਣ ਖਾਤਰ ਸ਼ੁਰੂ ਕੀਤਾ ਗਿਆ ਸ਼ੰਘਰਸ਼ ਕਦੇ ਵੀ ਏਡਾ ਲੰਬਾਂ ਨਾ ਹੁੰਦਾ। ਸਾਡੇ ਵੱਲੋਂ ਅਜਾਦੀ ਲੈਣ ਦੀ ਭਾਵਨਾ ਕਾਰਨ ਸਾਡਾ ਆਪਸ ਵਿਚ ਏਕਾ ਅਤੇ ਇਤਫਾਕ ਵੇਖ ਕੇ ਗੋਰੇ ਭਾਰਤ ਛੱਡ ਕੇ ਬਹੁਤ ਛੇਤੀਂ ਇੱਥੋਂ ਦੌੜ ਜਾਂਦੇ। ਪਰ ਨਹੀਂ ਇਸ ਦੇ ਉਲਟ ਅਜ਼ਾਦੀ ਚਾਹੁੰਣ ਵਾਲੇ ਲੋਕੀਂ ਬਹੁਤ ਘੱਟ ਗਿਣਤੀ 'ਚ ਸਨ ਜਿਆਦਾਤਰ ਲੋਕੀਂ ਗਦਾਰ ਸਨ, ਜਿਹੜੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ 'ਚ ਜਕੜਿਆ ਰੱਖਣਾ ਚਾਹੁੰਦੇ ਸਨ। ਅਜ਼ਾਦੀ ਤੋਂ ਜਾਣੀ ਕਿ 1947 ਤੋਂ ਪਹਿਲਾਂ ਹਿੰਦੋਸਤਾਨ 'ਚ ਅੰਦਾਜਨ ਕੋਈ 35 ਕਰੋੜ ਲੋਕੀਂ ਰਹਿ ਰਹੇ ਸਨ। ਹੁਣ ਤੁਸੀਂ ਹੀ ਦਸੋ ਕਿ ਲੰਡਨ (ਇੰਗਲੈਂਡ) ਤੋਂ ਸੱਤ-ਸਮੂੰਦਰ ਪਾਰ ਪਰਾਏ ਦੇਸ਼ ਭਾਰਤ 'ਚ ਕੁੱਝ ਕੁ ਮੁੱਠੀ ਭਰ ਗੋਰੇ ਅੰਗਰੇਜ ਲੋਕੀਂ ਆ ਕੇ 35 ਕਰੋੜ ਏਕੇ ਨਾਲ ਰਹਿ ਰਹੇ ਭਾਰਤੀ ਲੋਕਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਸਨ ? ਇੱਥੇ ਇਹ ਸਾਬਤ ਹੁੰਦਾ ਹੈ ਕਿ ਹਿੰਦੋਸਤਾਨ 'ਚ ਉਸ ਵੇਲੇ ਬਹੁਤ ਸਾਰੇ ਲੋਕ ਗੋਰਿਆਂ ਨਾਲ ਰਲੇ ਹੋਏ ਸਨ ਅਤੇ ਆਪਣੇ ਹੀ ਆਪਣਿਆਂ ਨੂੰ ਫੜਵਾ ਕੇ ਮਰਵਾ ਰਹੇ ਸਨ। ਬਹੁਤ ਵਾਰ ਪੂਰਨ ਅਜ਼ਾਦੀ ਲੈਣ ਵਾਰੇ ਘੋਸ਼ਣਾਵਾਂ ਕੀਤੀਆਂ ਗਈਆਂ, ਕਈ ਵਾਰ ਅਜ਼ਾਦੀ ਲੈਣ ਦੀਆਂ ਵੱਧੀਆ-ਵੱਧੀਆ ਯੋਜਨਾਵਾਂ ਬਣਾਈਆਂ ਗਈਆਂ।ਬਹੁਤ ਵਾਰ 1757 ਵਰਗੀਆਂ ਗਦਰ ਲਹਿਰਾਂ ,ਕੂਕਾ ਲਹਿਰਾਂ,ਬਬਰ ਲਹਿਰਾਂ ਚਲੀਆਂ, ਜਿਨ੍ਹਾਂ ਨੇ ਗੋਰਿਆਂ ਦਾ ਦਮ ਨੱਕ 'ਚ ਹੀ ਬੰਦ ਕਰੀ ਰੱਖਿਆ। ਫਿਰ ਵੀ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਇਹ ਸਭ ਲਹਿਰਾਂ ਅਸਫਲ ਹੋ ਜਾਂਦੀਆਂ ਰਹੀਆਂ। ਇੱਕ ਪੰਜਾਬ ਸੀ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਗੁਲਾਮ ਨਹੀਂ ਸੀ ਹੋਇਆ ਸਗੋਂ ਗੋਰਿਆਂ ਨੇ ਪੰਜਾਬ 'ਚ ਨਾ ਵੜਨ ਦਾ ਸ਼ੇਰੇ ਪੰਜਾਬ ਨਾਲ ਸਮਝੌਤਾ ਕਰ ਕੇ ਦਰਿਆਏ ਅਟਕ ਨੂੰ ਸਰਹੱਦ ਵਜੋਂ ਮੰਨ ਲਿਆ ਸੀ। ਪੰਜਾਬ ਤੋਂ ਛੁੱਟ ਬਾਕੀ ਸਾਰਾ ਭਾਰਤ ਜਿਹੜਾ ਕਿ ਰਿਆਸਤਾਂ 'ਚ ਵੰਡਿਆਂ ਹੋਇਆ ਸੀ ਇੱਥੇ ਵਪਾਰ ਕਰਨ ਆਏ ਗੋਰਿਆਂ ਨੇ ਪਹਿਲਾਂ ਹੀ ਆਪਣੀ ਕੂਟ ਨੀਤੀ ਰਾਹੀਂ ਗੁਲਾਮ ਬਣਾ ਲਿਆ ਹੋਇਆ ਸੀ। ਪੰਜਾਬ ਨੂੰ ਵੀ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਕੁੱਝ ਗਦਾਰਾਂ ਦੀ ਗਦਾਰੀ ਦੀ ਵਜ੍ਹਾ ਨਾਲ ਹਾਰ ਕੇ ਭੱਜੇ ਹੋਏ ਗੋਰਿਆਂ ਨੂੰ ਦੁਵਾਰਾ ਵਾਪਿਸ ਬੁਲਾ ਕੇ ਪੰਜਾਬ 'ਤੇ ਕਬਜਾ ਕਰਵਾਕੇ ਗੁਲਾਮ ਬਣਾ ਦਿੱਤਾ। ਜਿਸ ਵਾਰੇ ਪੰਜਾਬੀ ਦੇ ਮੁਸ਼ਲਮਾਨ ਕਵੀ ਨੇ ਕਿਹਾ ਸੀ "ਸ਼ਾਹਮੁਹੰਮਦਾ ਇੱਕ ਸਰਕਾਰ ਬਾਝਂੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਈ"। ਜਿਸ ਕਰਕੇ ਸਾਰੇ ਦਾ ਸਾਰਾ ਹਿੰਦੋਸਤਾਨ ਉਸ ਵੇਲੇ ਕੁੱਝ ਕੁ ਦੇਸ਼ ਦੇ ਗਦਾਰਾਂ ਦੀ ਬਦੌਲਤ ਗੁਲਾਮੀ ਦੀਆਂ ਜੰਜੀਰਾਂ 'ਚ ਜਕੜ ਗਿਆ। ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ 'ਚ ਅਜ਼ਾਦੀ ਲੈਣ ਖਾਤਰ ਰਾਣੀ ਝਾਂਸੀ ਵਾਂਗ ਵਿਖਾਈ ਬਹਾਦਰੀ ਵਾਲੇ ਗੋਰਿਆਂ ਖਿਲਾਫ ਵਿਦਰੋਹ ਪੈਦਾ ਹੁੰਦੇ ਰਹੇ ਪਰ ਗਦਾਰਾਂ ਦੀ ਵਜ੍ਹਾ ਕਰਕੇ ਸਭ ਅਸਫਲ ਹੋ ਜਾਂਦੇ ਸਨ। ਦੋਵੇਂ ਸੰਸਾਰ ਜੰਗਾਂ ਤੋਂ ਇਲਾਵਾ ਕਈ ਭੀੜ ਭਰੇ ਮੋਕਿਆਂ ਵੇਲੇ ਅੰਗਰੇਜਾਂ ਨੇ ਭਾਰਤੀਆਂ ਤੋਂ ਮਦਦ ਲੈਣ ਲਈ ਅਜ਼ਾਦੀ ਦੇਣ ਦੇ ਝੂਠੇ ਵਾਇਦੇ ਵੀ ਕੀਤੇ। ਪਰ ਸਮਾਂ ਬੀਤਣ ਬਾਅਦ ਗੋਰੀ ਹਕੂਮਤ ਦੇ ਹਾਕਮ ਮੁੱਕਰ ਜਾਂਦੇ ਰਹੇ। ਗੁਲਾਮੀ ਦੇ ਇਸ ਸਾਰੇ ਸਮੇਂ ਦੌਰਾਨ ਬੇਅੰਤ ਭਾਰਤੀਆਂ ਨੇ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਬੇਅੰਤ ਤਸੀਹੇ ਝੱਲੇ ਅਤੇ ਕੁਰਬਾਨੀਆਂ ਦਿੱਤੀਆਂ। ਹਿੰਦੋਸਤਾਨ ਦੇ ਲੋਕਾਂ ਨੂੰ ਗੁਲਾਮੀ ਦੀਆਂ ਬੇੜੀਆਂ ਤੋਂ ਨਿਜਾਤ ਦੁਆਉਣ ਲਈ ਬਹੁਤ ਸਾਰੇ ਅਜ਼ਾਦੀ ਪ੍ਰਾਪਤ ਕਰਨ ਵਾਲੇ ਅਜ਼ਾਦੀ ਲਾੜੀ ਦੇ ਪਰਵਾਨਿਆਂ ਨੇ ਲਾੜੀ ਮੌਤ ਨਾਲ ਵਿਆਹ ਕਰਵਾਉਣ ਲਈ ਜਵਾਨੀ ਦੀ ਉਮਰ 'ਚ ਹੀ ਫਾਂਸੀ ਦੇ ਰੱਸਿਆਂ ਨੂੰ ਗਲ਼ਾ 'ਚ ਪਾ ਕੇ ਕੁਰਬਾਨੀਆਂ ਦਿੱਤੀਆਂ। ਜਿਨ੍ਹਾਂ 'ਚ ਦੁਆਬੇ ਦੀ ਬਬਰ ਲਹਿਰ ਦੇ ਸ਼ਹੀਦ, ਜੈਤੋਂ ਮੋਰਚੇ ਦੇ ਸ਼ਹੀਦ,ਕੂਕਾ ਲਹਿਰ ਸਮੇਤ 12 ਸਤਬੰਰ 1789 'ਚ 36 ਸਿੱਖ ਰੈਜਮੈਂਟ ਦੇ ਸਾਰਾਗੜ੍ਹੀ ਅਫਗਾਨਿਸਤਾਨ ਵਾਲੀ ਜੰਗ ਵੇਲੇ ਦੇ ਅਜਾਦੀ ਪ੍ਰਵਾਨੇ, ਮਦਨ ਲਾਲ ਢੀਂਗਰਾ, ਰਾਜਗੁਰੂ, ਸੁਖਦਵੇ, ਸ਼ਹੀਦੇ ਆਜਮ ਭਗਤ ਸਿੰਘ, ਸੋਹਨ ਸਿੰਘ ਭਕਨਾ, ਰਾਮ, ਰਹੀਮ ਅਤੇ ਸਿੰਘ ਕਹਾਉਣ ਵਾਲੇ ਜਿਸ ਨੇ ਜਲ੍ਹਿਆ ਵਾਲੇ ਬਾਗ ਦੇ ਸ਼ਹੀਦਾ ਦਾ ਬਦਲਾ ਲੰਡਨ 'ਚ ਜਾਕੇ ਲਿਆ, ਸ਼ਹੀਦ ਊਧਮ ਸਿੰਘ ਜੀ ਹੋਰਾਂ ਦੇ ਨਾ ਵਿਸ਼ੇਸ਼ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਇਹੋ ਜਹੇ ਵੀ ਸ਼ਹੀਦ ਹੋਏ ਹਨ ਜਿਨ੍ਹਾਂ ਦੇ ਨਾਮ ਕਿਸੇ ਵੀ ਇਤਹਾਸ ਦੀ ਕਿਤਾਬ 'ਚ ਦਰਜ਼ ਨਹੀਂ ਹਨ। ਜਿਨ੍ਹਾਂ ਨੂੰ ਸ਼ਾਇਦ ਦੁਨੀਆਂ ਦਾ ਕੋਈ ਵੀ ਇਨਸਾਨ ਨਹੀਂ ਜਾਣਦਾ ਕਿ ਹਿੰਦੋਸਤਾਨ ਦੀ ਅਜ਼ਾਦੀ ਦੀ ਲੜਾਈ ਵਿਚ ਉਨ੍ਹਾਂ ਵੀ ਆਪਣੀਆਂ ਜਾਨਾਂ ਵਾਰੀਆਂ ਹਨ। ਦੂਜੀ ਸੰਸਾਰ ਜੰਗ ੩ ਸਤੰਬਰ 1939 ਨੂੰ ਸ਼ੁਰੂ ਹੋਕੇ 1965 ਤੱਕ ਚੱਲਦੀ ਰਹੀ। ਇਸ ਜੰਗ ਵੇਲੇ ਭਾਰਤ ਬ੍ਰਿਟਿਸ਼ ਸਰਕਾਰ ਹੇਠ ਹੋਣ ਕਰਕੇ ਕੁਦਰਤੀ ਤੌਰ 'ਤੇ ਇਸ ਨੂੰ ਇਨ੍ਹਾਂ ਦੇ ਗਰੁਪ 'ਚ ਹੀ ਰਲ਼ਨਾ ਪਿਆ। ਇਸ ਤੋਂ ਇਲਾਵਾ ਮਸਲਿਮ ਲੀਗ, ਹਿੰਦੂ ਮਹਾਂ ਸਭਾ ਅਤੇ ਅਕਾਲੀ ਦਲ ਨੇ ਵੀ ਬ੍ਰਿਟਿਸ਼ ਸਰਕਾਰ ਦਾ ਸਾਥ ਦੇਣ ਦੀ ਗੱਲ ਕੀਤੀ। ਉਧਰ ਦੂਜੇ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਬ੍ਰਿਟਿਸ਼ ਸਰਕਾਰ ਦਾ ਸਾਥ ਦੇਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਇਸ ਵੇਲੇ ਇੰਡੀਅਨ ਨੈਸ਼ਨਲ ਕਾਗਰਸ ਪਾਰਟੀ ਦੋਫਾੜ ਹੋ ਗਈ। ਇਕ ਪਾਰਟੀ ਗੋਰਿਆਂ ਦੇ ਹੱਕ 'ਚ ਹੋ ਗਈ ਦੂਜੀ ਨੇਤਾ ਜੀ ਵਾਲੀ ਭਾਰਤ ਦੀ ਅਜ਼ਾਦੀ ਖਾਤਰ ਮੌਕੇ ਦਾ ਲਾਭ ਲੈਣ ਲਈ ਗੋਰਿਆਂ ਖਿਲਾਫ ਹੋਕੇ ਦੂਜੇ ਗਰੁਪ ਦਾ ਸਾਥ ਦੇਕੇ ਬ੍ਰਿਟਿਸ਼ ਸਰਕਾਰ ਖਿਲਾਫ ਲੜਨ ਲਈ ਤਿਆਰ ਹੋ ਗਈ। ਜਿਸ ਤਹਿਤ ਨੇਤਾ ਸੁਭਾਸ਼ ਚੰਦਰ ਬੋਸ ਹੋਰਾਂ ਦੀ ਨੁਮਾਇੰਦਗੀ 'ਚ ਬਣੀ ਅਜ਼ਾਦ ਹਿੰਦ ਫੌਜ ਦੇ ਜਨਰਲ ਮੋਹਨ ਸਿੰਘ ਅਤੇ ਕੈਪਟਨ ਰਤਨ ਸਿੰਘ ਵਰਗੇ ਕਈ ਹੋਰਨਾਂ ਦੀ ਸਰਪ੍ਰਸਤੀ ਹੇਠ ਬਰਮ੍ਹਾ ਦੇ ਫਰੰਟ 'ਤੇ ਦੂਜੀ ਸੰਸਾਰ ਜੰਗ ਵੇਲੇ 17 ਫਰਬਰੀ 1942 ਨੂੰ ਸਿੰਘਾਪੁਰੋਂ ਫਰਾਰ ਪਾਰਕ ਵਿਖੇ 45000 ਭਾਰਤੀ ਕੈਦੀਆਂ ਨੇ ਇੰਗਲਿਸ਼ ਗੋਰਿਆਂ ਵਿਰੁਧ ਲੜਾਈ ਲੜਨ ਦਾ ਫੈਸਲਾ ਕੀਤਾ ਅਤੇ 20000 ਪੰਜਾਬ ਰੈਜਮੈਂਟ ਦੇ ਫੌਜੀ ਵੀ ਜਨਰਲ ਮੋਹਨ ਸਿੰਘ ਦੀ ਰਹਿਨੁਮਾਈ 'ਚ ਆ ਰਲੇ। ਜੁਲਾਈ 1943 'ਚ 85000 ਜਵਾਨ ਫੌਜੀ ਟੁਕੜੀਆਂ ਦੇ ਸ਼ਾਮਿਲ ਹੋ ਗਏ ਜਿਨ੍ਹਾਂ 'ਚ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਔਰਤਾਂ ਸਮੇਤ ਹੋਰ ਫੌਜੀ ਟਰੁਪਾਂ ਨੇ ਵੀ ਇਸ ਲੜਾਈ 'ਚ ਕੁੱਦਣ ਦਾ ਨਿਰਨਾ ਲਿਆ। ਉਸ ਵੇਲੇ ਵਾਰੇ ਇਤਹਾਸ ਗਵਾਹ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਵੇਲੇ ਗੁਰੁ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਮਹਾਂ ਸਿੰਘ ਹੋਰਾਂ ਦੀ ਗੈਰਤ ਨੂੰ ਵੰਗਾਰਨ ਬਾਲੀ ਸਿੱਖ ਬੀਬੀ ਮਾਈ ਭਾਗੋ ਵੱਲੋਂ ਵਿਖਾਈ ਬਹਾਦਰੀ ਤੋਂ ਬਾਅਦ ਦੂਜੀ ਵਾਰ ਹਿੰਦੋਸਤਾਨ ਨੂੰ ਅਜ਼ਾਦ ਕਰਵਾਉਣ ਲਈ ਪੂਰੇ ਏਸ਼ੀਆ ਭਰ ਚੋਂ ਔਰਤਾਂ ਨੇ ਵੀ ਆਪਣਾ ਬਣਦਾ ਯੋਗਦਾਨ ਪਾਕੇ ਆਪਣੇ ਆਪ ਨੂੰ ਇਸ ਲੜੀ ਦਾ ਹਿੱਸੇਦਾਰ ਬਣ ਕੇ ਬਹਾਦਰੀ ਦਾ ਸਬੂਤ ਦਿੱਤਾ। ਇਸ ਵੇਲੇ ਅਜ਼ਾਦ ਭਾਰਤ ਅਥਵਾ ਅਜ਼ਾਦ ਹਿੰਦ ਸਰਕਾਰ ਦੀ ਘੋਸ਼ਣਾ ਕਰ ਕੇ ਆਪਣੀ ਕਰੰਸੀ, ਆਪਣੀ ਕੋਰਟ ਅਤੇ ਸਿਵਲ ਕਾਨੂੰਨ ਬਨਾਉਣ ਵਾਰੇ ਐਲਾਨ ਕੀਤਾ ਗਿਆ। ਬਰਮ੍ਹਾ ਦੇ ਇਸ ਫਰੰਟ 'ਤੇ ਭਾਰਤ ਨੂੰ ਅਜ਼ਾਦ ਕਰਵਾਉਣ ਖਾਤਰ ਅਜ਼ਾਦ ਹਿੰਦ ਫੌਜ ਵੱਲੋਂ ਬ੍ਰਿਟਿਸ਼ ਗਰੁਪ ਦੇਸ਼ਾਂ ਦੇ ਫੌਜੀਆਂ ਦੇ ਵਿਰੁਧ ਲੜ ਰਹੇ ਗਰੁਪ ਦੀ ਮਦਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਲੜਾਈ 'ਚ ਇੱਥੇ ਇੱਕ ਵੇਲਾ ਏਸਾ ਆਇਆ ਭਾਰਤ ਦੀ ਅਜ਼ਾਦੀ ਦੀ ਲੜਾਈ ਖਾਤਰ ਅਜ਼ਾਦ ਹਿੰਦ ਫੋਜ ਦੇ ਭਾਰਤੀ ਸਿਪਾਹੀ ਅਤੇ ਗੋਰਿਆਂ ਵੱਲੋਂ ਭਾਰਤ ਨੂੰ ਗੁਲਾਮ ਬਣਾਈ ਰੱਖਣ ਵਾਸਤੇ ਬ੍ਰਿਟਸ਼ ਸਰਕਾਰ ਦੇ ਭਾਰਤੀ ਸਿਪਾਹੀ ਆਪਸ ਵਿਚ ਹੀ ਆਪਣੇ ਆਪਣਿਆਂ ਨਾਲ ਲੜਦੇ ਰਹੇ। ਇੱਥੇ ਇਸ ਫਰੰਟ 'ਤੇ ਸਵਤੰਤਰਤਾ ਪ੍ਰਾਪਤੀ ਲਈ ਏਨੇ ਕੁ ਭਾਰਤੀ ਸ਼ਹੀਦੀਆਂ ਪ੍ਰਾਪਤ ਕਰ ਗਏ ਜਿਨ੍ਹਾਂ ਦੇ ਨਾਮ ਕਿਸੇ ਵੀ ਇਤਹਾਸ ਦੀ ਕਿਤਾਬ ਵਿਚ ਦਰਜ਼ ਨਹੀਂ ਹੋਏ। ਉਨ੍ਹਾਂ ਵਾਰੇ ਅੱਜ ਤੱਕ ਕਿਸੇ ਨੂੰ ਕੋਈ ਵੀ ਪਤਾ ਨਹੀਂ ਕਿ ਉਨ੍ਹਾਂ ਨੇ ਵੀ ਹਿੰਦੋਸਤਾਨ ਦੀ ਅਜ਼ਾਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਹਨ। ਦੂਜੇ ਪਾਸੇ ਜਿਹੜੇ ਲੋਕੀਂ ਗੋਰਿਆਂ ਵੱਲੋਂ ਗੁਲਾਮੀਂ ਕਾਇਮ ਰੱਖਣ ਖਾਤਰ ਅਜ਼ਾਦੀ ਘੁਲਾਟੀਆਂ ਨਾਲ ਲੜੇ ਉਨ੍ਹਾਂ ਦੀਆਂ ਬਹਾਦਰੀਆਂ ਲਈ ਗੋਰਿਆਂ ਨੇ ਕਈਆਂ ਨੂੰ "ਵੀਰ ਚੱਕਰ" ਕਈਆਂ ਨੂੰ "ਪਰਮ ਵੀਰ ਚਕਰਾਂ" ਨਾਲ ਸਨਮਾਨਿਤ ਕਰਕੇ ਵੱਡੇ-ਵੱਡੇ ਇਨਾਮ ਦੇਕੇ ਨਿਵਾਜਿਆ ਕਿ ਤੁਹਾਡੇ ਸ਼ਾਬਸ਼ ਤੁਸੀਂ ਗੁਲਾਮ ਰਹਿਣ ਲਈ ਲੜੇ। ਉਨ੍ਹਾਂ ਨੂੰ ਹੁਣ ਤੱਕ ਦੀਆਂ ਸਰਕਾਰਾਂ ਅੱਜ ਤੀਕ ਹਰ ਵਰ੍ਹੇ 15 ਅਗਸਤ ਅਜ਼ਾਦੀ ਦਿਵਸ ਅਤੇ 26 ਜਨਵਰੀ ਗਣਤੰਤਰ ਦਿਵਸ ਵੇਲੇ ਸਨਮਾਨੀ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਰਹਿ ਗਏ ਪ੍ਰੀਵਾਰਾਂ ਨੂੰ ਅੱਜ ਤੱਕ ਦੀਆਂ ਸਰਕਾਰਾਂ ਗੋਰਿਆਂ ਦੀ ਤਰ੍ਹਾਂ ਹੀ ਸਾਰੀਆਂ ਸਹੂਲਤਾਂ ਦੇਣ ਤੋਂ ਸਿਵਾਏ ਇੰਗਲੈਂਡ ਜਾਣ-ਆਉਣ ਅਤੇ ਰਹਿਣ ਦਾ ਖਰਚਾ ਕਰ ਰਹੀਆਂ ਹਨ। ਉਧਰ ਦੂਜੇ ਪਾਸੇ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਖਾਤਰ ਵਿਦੇਸ਼ਾਂ 'ਚ ਜਾਕੇ ਵੀ ਗੋਰਿਆਂ ਵਿਰੁਧ ਲੜਦਿਆਂ ਨੇ ਬਹੁਤ ਤਸੀਹੇ ਝੱਲੇ ਅਤੇ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਵਿਚਾਰਿਆਂ ਨੂੰ ਅੱਜ ਤੱਕ ਵੀ ਅਜ਼ਾਦੀ ਮਿਲਣ ਦੇ 63 ਸਾਲ ਬੀਤ ਜਾਣ ਬਾਅਦ ਵੀ ਕਿਸੇ ਨਹੀਂ ਪੁੱਛਿਆ ਅਤੇ ਨਾ ਹੀ ਕਿਸੇ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਹੈ। ਅੱਜ ਤੱਕ ਉਨ੍ਹਾਂ ਦੇ ਪਿੱਛੇ ਰਹਿ ਗਏ ਕਿਸੇ ਵੀ ਵਾਰਿਸ ਤੱਕ ਨੂੰ ਵੀ ਕਿਸੇ ਨਹੀਂ ਪੁੱਛਿਆ। ਗੁਲਾਮੀ ਤੋਂ ਬਾਅਦ ਅਜ਼ਾਦੀ 'ਚ ਪੈਰ ਧਰਨ ਦੇ 63 ਸਾਲ ਬੀਤਣ ਬਾਅਦ ਵੀ ਹਿੰਦੋਸਤਾਨ ਦੀ ਕੋਈ ਵੀ ਸਿਆਸੀ ਪਾਰਟੀ ਸਮੇਤ ਕੋਈ ਵੀ ਸਮੇਂ ਦੀ ਸਰਕਾਰ ਇਨ੍ਹਾਂ ਸਵਤੰਤਰਤਾ ਦੇ ਯੋਧਿਆਂ ਨੂੰ ਯਾਦ ਨਹੀਂ ਕਰ ਸਕੀ ਅਤੇ ਨਾਂ ਹੀ ਉਨ੍ਹਾਂ ਦੀ ਵਡਮੁਲੀ ਕੁਰਬਾਨੀ ਦਾ ਮੁੱਲ਼ ਤਾਰਦੀ ਕੋਈ ਯਾਦਗਾਰ ਬਣਾ ਸਕੀ ਹੈ। ਬੜੇ ਹੀ ਸ਼ਰਮ ਵਾਲੀ ਗੱਲ ਹੈ ਕਿ ਇਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਹਿੱਤ ਅਸਟ੍ਰੇਲੀਆ ਨਿਊਜ਼ੀਲੈਂਡ ਕਨੇਡਾ ਅਮਰੀਕਾ ਜਪਾਨ ਜਰਮਨ ਪੋਲੈਂਡ, ਸਵੀਡਨ, ਪਾਪਾਗਿਨੀ ਆਦਿ ਵਰਗੇ ਅਨੇਕਾਂ ਹੋਰ ਦੇਸ਼ ਤਾਂ ਜਰੂਰ ਹਰ ਦੇਸ਼ ਦੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਹਿੱਤ ਬੈਂਡ ਬਾਜੇ ਦੁਆਰਾ ਭਾਰਤ ਦੀ 1/14 ਸਿੱਖ ਰੈੱਜਮੈਂਟ ਸਮੇਤ ਸਾਰੇ ਦੇਸ਼ਾਂ ਦੀਆਂ ਫੌਜੀ ਟੁਕੜੀਆਂ ਦੇ ਰੂਪ 'ਚ ਐਨਜ਼ਿਕ ਡੇ ਦੇ ਤੌਰ 'ਤੇ ਪਰੇਡ ਕਰਨ ਦੇ ਪ੍ਰੋਗਰਾਮ ਉਲੀਕ ਕੇ ਇਸ ਦਿਨ ਨੂੰ ਸ਼ਹੀਦਾਂ ਦੀ ਯਾਦ ਵਜੋਂ ਮਨਾਉਦੇ ਹਨ।ਇਨ੍ਹਾਂ ਦੇਸ਼ਾਂ 'ਚ ਸ਼ਹੀਦਾਂ ਸਬੰਧੀ ਬਹੁਤ ਵਧੀਆ ਯਾਦਗਾਰਾਂ ਵੀ ਬਣਾਈਆਂ ਹੋਈਆਂ ਹਨ ਪਰ ਮਜਾਲ ਹੈ ਉਨ੍ਹਾਂ ਸ਼ਹੀਦਾਂ ਦੇ ਸਿਰਾਂ 'ਤੇ ਮੌਜਾਂ ਕਰਨ ਵਾਲਿਆਂ ਦੇ ਸਿਰ 'ਚ ਜੂੰ ਸਰਕਦੀ ਹੋਵੇ। ਉਸ ਸਮੇਂ ਦੇ ਗਦਾਰ ਰਹਿ ਚੁੱਕੇ ਖਾਨਦਾਨਾਂ ਪਾਸ ਸਿਆਸੀ ਅਤੇ ਸਰਕਾਰੀ ਵਾਗਡੋਰ ਉਸ ਸਮੇਂ ਵੀ ਉਨ੍ਹਾਂ ਪਾਸ ਸੀ ਅਤੇ ਅੱਜ ਵੀ ਉਨ੍ਹਾਂ ਪਾਸ ਹੀ ਹੈ। ਸਰਕਾਰ ਇੱਕ ਪਾਰਟੀ ਤੋਂ ਦੂਜੀ ਪਾਰਟੀ ਪਾਸ ਚਲੇ ਜਾਂਦੀ ਹੈ ਪਰ ਉਹ ਵਾਗਡੋਰ ਕਦੇ ਵੀ ਹੋਰ ਕਿਸੇ ਪਾਸੇ ਨਹੀਂ ਜਾਂਦੀ ਉਨ੍ਹਾਂ ਪਾਸ ਹੀ ਰਹਿੰਦੀ ਹੈ। ਅਜ਼ਾਦੀ ਲਈ ਕੁਰਬਾਨੀਆਂ ਕੋਈ ਹੋਰ ਕਰਦਾ ਰਹਿ ਗਿਆ ਉਸ ਦਾ ਫਲ਼ ਕੋਈ ਹੋਰ ਲੈ ਗਿਆ। ਜਿਸ ਨੂੰ ਮਿਲਣਾ ਚਾਹੀਦਾ ਸੀ ਉਹ ਵਿਚਾਰੇ ਰੁਲ਼ ਰਹੇ ਹਨ,ਉਨ੍ਹਾਂ ਦੀ ਕੋਈ ਬਾਤ ਵੀ ਨਹੀਂ ਪੁੱਛਦਾ। ਕੁੱਝ ਇਸੇ ਗੱਲ ਦੀ ਜੀਊਂਦੀ ਜਾਗਦੀ ਮਿਸਾਲ ਦਾ ਸਬੂਤ ਪੇਸ਼ ਕਰ ਰਿਹਾ ਹੈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਿਤ ਬੰਗਾ ਨੇੜੇ ਦੇ 102 ਸਾਲਾ ਅਜਾਦੀ ਘੁਲਾਟੀਆਂ ਕਰਤਾਰ ਸਿੰਘ ਸ਼ੇਰਗਿੱਲ। ਜਿਨ੍ਹਾਂ ਨੇ ਅਜਾਦ ਹਿੰਦ ਫੌਜ ਵੱਲੋਂ ਬਰਮਾਂ ਦੇ ਫਰੰਟ 'ਤੇ ਭਾਰਤ ਨੂੰ ਅਜਾਦ ਕਰਵਾਉਂਣ ਲਈ ਤਿੰਨ ਸਾਲ ਦੇ ਸਮੇਂ ਤੱਕ ਲੜਾਈ ਵੀ ਲੜੀ। ਲੜਾਈ ਲੜਦਿਆਂ ਅਚਾਨਕ ਦੁਸ਼ਮਣਾਂ ਦੇ ਘੇਰੇ 'ਚ ਆਉਣ ਕਰਕੇ ਇਨ੍ਹਾਂ ਨੂੰ ਥਾਈਲੈਂਡ 'ਚ ਇੱਕ ਸਾਲ ਤੋਂ ਵੱਧ ਸਮਾਂ ਜੇਲ੍ਹ 'ਚ ਵੀ ਰਹਿਣਾ ਪਿਆ। ਮੌਤ ਕਿਨਾਰੇ ਬੈਠੇ ਇਸ 102 ਸਾਲ ਦੀ ਉਮਰ ਭੋਗ ਚੁੱਕੇ ਇਸ ਅਜਾਦੀ ਦੇ ਪਰਵਾਨੇ ਨੂੰ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਫਸਰਾਂ ਅਤੇ ਵਜੀਰਾਂ ਵਾਲੀਆਂ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਨ। ਪਰ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਂਣ ਵਾਲੇ ਇਸ ਅਜਾਦੀ ਘੁਲਾਟੀਏ ਨੂੰ ਬਹੁਤ ਕੋਸ਼ਿਸ਼ਾਂ ਅਤੇ ਉਪਰਾਲਿਆਂ ਦੁਆਰਾ ਲੱਗੀ ਹੋਈ ਪੈਂਨਸ਼ਨ ਮਸਾਂ ਹੀ ਬਹੁਤ ਚਿਰ ਤੋਂ ਸਿਰਫ 3000/-ਰੁਪਏ ਪ੍ਰਤੀ ਮਹੀਨਾ ਮਿਲਦੀ ਹੈ। ਜਿਸ ਨਾਲ ਇਸ ਮੰਹਿਗਾਈ ਦੇ ਸਮੇਂ 'ਚ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ। ਇਸ ਨੂੰ ਕਦੇ ਕਿਸੇ ਵੀ ਸਰਕਾਰ ਨੇ ਰਿਵਾਈਜ਼ ਨਹੀਂ ਕੀਤਾ ਜਦ ਕਿ ਬਾਕੀ ਸਾਰੇ ਅਦਾਰਿਆਂ ਦੇ ਸੇਵਾ ਕਰਦੇ ਅਤੇ ਸੇਵਾ-ਮੁਕਤ ਹੋਏ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਸਮੇਂ-ਸਮੇਂ ਰਿਵਾਈਜ਼ ਕਰਕੇ ਵਧਾਈਆਂ ਜਾਂਦੀਆਂ ਹਨ। ਇਹ ਇੱਕ ਨਹੀਂ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਸਨ ਜੋ ਸਹੂਲਤਾਂ ਦੀ ਉਡੀਕ ਕਰਦੇ ਕਰਦੇ ਰੱਬ ਦੇ ਚਰਨਾ 'ਚ ਜਾ ਵਿਰਾਜੇ ਅਤੇ ਕੁੱਝ ਅਜਿਹੇ ਵੀ ਸਨ ਜਿਨ੍ਹਾਂ ਤਸੀਹੇ ਝਲਦਿਆਂ ਅਜਾਦੀ ਦੀ ਲੜਾਈ 'ਚ ਸ਼ਹਾਦਤ ਦੇ ਜਾਮ ਪੀਤੇ। ਪਰ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਬਦਲੇ 'ਚ ਅਸਾਂ ਉਨ੍ਹਾਂ ਸਾਰਿਆਂ ਕੁੱਝ ਵੀ ਨਾ ਦੇ ਸਕੇ। ਸਿਡਨੀ ਤੋਂ ਮਨਮੋਹਨ ਸਿੰਘ

ਮਾਖਿਉਂ ਮਿੱਠੀ ਬੋਲੀ ਦੀ ਤਰਾਸਦੀ

$
0
0

alt05 ਅਗਸਤ - ਬੋਲੀ ਦਾ ਮਤਲਬ ਕੀ ਹੈ? ਸਵਾਲ ਬੜਾ ਛੋਟਾ ਜਿਹਾ ਹੈ ਪਰ ਇਸ ਦੇ ਮਾਇਨੇ ਬੜੇ ਵਿਸ਼ਾਲ ਤੇ ਵੱਡੇ ਹਨ। ਕਿਉਂ ਕਿ ਕਿਸੇ ਵੀ ਸਭਿਅਤਾ ਜਾਂ ਵਿਰਸੇ ਦਾ ਮੁੱਖ ਅਧਾਰ ਬੋਲੀ ਹੀ ਹੁੰਦੀ ਹੈ ਅਤੇ ਬੋਲੀ ਦੁਆਰਾ ਹੀ ਇਨ੍ਹਾਂ ਨੂੰ ਵਿਕਸਤ ਕੀਤਾ ਜਾ ਸਕਦਾ ਹੈ। ਜੇਕਰ ਬੋਲੀ ਨਹੀਂ ਹੈ ਤਾਂ ਕੋਈ ਵੀ ਸਭਿਅਤਾ ਆਪਣੀ ਹੋਂਦ ਗੁਆ ਬੈਠਦੀ ਹੈ, ਜੇਕਰ ਕਿਸੇ ਸਭਿਅਤਾ ਦੀ ਹੋਂਦ ਗੁੰਮ ਜਾਵੇ ਤਾਂ ਸਮਝੋ ਕਿ ਸਾਰਾ ਕੁਝ ਅਤੀਤ ਬਣ ਕੇ ਰਹਿ ਜਾਦਾ ਹੈ ਅਤੇ ਹੌਲੀ ਹੌਲੀ ਅਤੀਤ ਵਿੱਚੋਂ ਵੀ ਨਾਂਵਾ ਕੱਟ ਜਾਂਦਾ ਹੈ। ਇਸੇ ਕਰਕੇ ਆਪਣੇ ਆਪ ਨੂੰ, ਆਪਣੀ ਸਭਿਅਤਾ ਨੂੰ ਅਤੇ ਵਿਰਸੇ ਨੂੰ ਜਿਊਂਦਾ ਰੱਖਣ ਲਈ ਬੋਲੀ ਦਾ ਵਿਕਾਸ ਅਤੇ ਸਾਂਭ ਸੰਭਾਲ ਹੋਣੀ ਬਹੁਤ ਜਰੂਰੀ ਹੈ। ਜਦੋਂ ਕਿਸੇ ਵੀ ਬੋਲੀ ਦੀ ਸਾਂਭ ਸੰਭਾਲ ਹੁੰਦੀ ਰਹੇਗੀ ਉਦੋਂ ਤੱਕ ਉਹ ਬੋਲੀ ਸਦਾ ਹੀ ਚੜਦੀਆਂ ਕਲਾਂ ਵਿੱਚ ਰਹੇਗੀ ਅਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇਗੀ। ਜਿਸ ਬੋਲੀ ਦੇ ਪਹਿਰੇਦਾਰ ਜਾਗਦੇ ਹੋਣ ਉਸ ਬੋਲੀ ਨੂੰ ਕਦੇ ਵੀ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਸੰਘਰਸ਼ ਨਹੀਂ ਕਰਨਾ ਪੈਂਦਾ। ਪਰ ਜੇ ਅੱਜ ਗੱਲ ਪੰਜਾਬੀ ਬੋਲੀ ਦੀ ਕੀਤੀ ਜਾਵੇ ਤਾਂ ਆਪਣੇ ਆਪ ਜੀਭ ਦੰਦਾਂ ਹੇਠ ਆ ਜਾਂਦੀ ਹੈ ਅਤੇ ਕਾਲਜੇ ਨੂੰ ਵੀ ਇੱਕ ਖੋਹ ਜਿਹੀ ਪੈਣ ਲੱਗਦੀ ਹੈ ਕਿ ਜਿਸ ਬੋਲੀ ਨੂੰ ਸਿੱਖ ਗੁਰੂ ਸਾਹਿਬਾਨ ਜੀ ਦੀ ਬਖਸ਼ਿਸ਼ ਮਿਲੀ ਹੋਵੇ, ਭਗਤ ਫਰੀਦ ਜੀ ਨੇ ਰੂਹਾਨੀਅਤ ਵਿੱਚ ਪਰਮਾਤਮਾ ਦੀ ਵਡਿਆਈ ਇਸ ਬੋਲੀ ਵਿੱਚ ਕੀਤੀ ਹੋਵੇ। ਵਾਰਿਸ, ਬੁੱਲੇ ਸ਼ਾਹ, ਭਾਈ ਵੀਰ ਸਿੰਘ ਜੀ, ਧਨੀ ਰਾਮ ਚਾਤ੍ਰਿਕ ਵਰਗੇ ਮਹਾਨ ਸ਼ਾਇਰਾਂ ਨੇ ਵਡਿਆਇਆ ਹੋਵੇ। ਨਾਨਕ ਸਿੰਘ, ਸੋਹਣ ਸਿੰਘ ਸੀਤਲ, ਵਰਗੀਆਂ ਸਖਸ਼ੀਅਤਾਂ ਨੇ ਇਸ ਬੋਲੀ ਵਿੱਚ ਸਾਹਿਤ ਰਚਿਆ ਹੋਵੇ। ਅੱਜ ਉਸੇ ਬੋਲੀ ਨੂੰ ਆਪਣਿਆਂ ਤੋਂ ਹੀ ਖਤਰਾ ਪੈਦਾ ਹੋ ਗਿਆ ਹੈ। ਅੱਜ ਇਸ ਬੋਲੀ ਦਾ ਆਪਣੇ ਹੀ ਘਾਣ ਕਰੀ ਜਾ ਰਹੇ। ਬਾਹਰਲੇ ਦੁਸ਼ਮਣਾਂ ਦੀ ਕੋਈ ਬਹੁਤੀ ਲੋੜ ਨਹੀਂ ਹੈ ਇਸ ਬੋਲੀ ਦੇ ਆਪਣੇ ਵਾਰਿਸ ਹੀ ਸ਼ਰੀਕਾਂ ਤੋਂ ਵੀ ਜਿਆਦਾ ਭੈੜਾ ਸਲੂਕ ਆਪਣੀ ਮਾਂ ਬੋਲੀ ਨਾਲ ਕਰ ਰਹੇ ਹਨ। ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਵਿਸ਼ੇ ਨੂੰ ਵਿਚਾਰਨ ਲਈ ਬਹੁਤ ਸਾਰੇ ਐਸੇ ਪਹਿਲੂ ਹਨ ਜਿਨਾਂ ਦੀ ਘੋਖ ਕਰਨ ਦੀ ਬੜੀ ਸਖਤ ਲੋੜ ਹੈ। ਕਿਸੇ ਇੱਕ ਤੇ ਦੋਸ਼ ਮੜ ਕੇ ਆਪਣੇ ਨੂੰ ਸੁਰਖਰੂ ਕਰਨਾ ਵੀ ਇੱਕ ਵੱਡੀ ਗਲਤੀ ਹੋਵੇਗੀ। ਜਦੋਂ ਕਿ ਅਸੀਂ ਸਾਰੇ ਹੀ ਇਸ ਲਈ ਬਰਾਬਰ ਦੇ ਜ਼ਿੰਮੇਵਾਰ ਹਾਂ। ਅੱਜ ਅਸੀਂ ਆਪਣੇ ਨੂੰ ਮਾਡਰਨ ਦਿਖਾਉਣ ਦੀ ਖਾਤਰ ਬਹੁਤ ਵਾਰ ਲੋੜ ਤੋਂ ਜਿਆਦਾ ਅਤੇ ਬਿਨ੍ਹਾਂ ਵਜ੍ਹਾ ਹੀ ਅੰਗਰੇਜ਼ੀ ਭਾਸ਼ਾ ਦਾ ਉਪਯੋਗ ਕਰ ਜਾਂਦੇ ਹਾਂ। ਜੋ ਕਈ ਵਾਰ ਘਾਤਕ ਵੀ ਸਿੱਧ ਹੁੰਦਾ ਹੈ। ਜਿਸਦੀ ਨਿੱਕੀ ਜਿਹੀ ਮਿਸਾਲ ਮੈਂ ਦਿੰਦਾ ਜਾਂਵਾਂ ਕਿ ਸਾਡੇ ਆਮ ਹੀ ਫਿਲਮੀ ਕਲਾਕਾਰ, ਟੀਵੀ ਕਲਾਕਾਰ, ਗਾਇਕ ਆਦਿ ਕਮਾਈ ਤਾਂ ਖਾਂਦੇ ਹਨ ਆਪਣੀ ਮਾਂ ਬੋਲੀ ਦੀ ( ਨਾਲ ਹੀ ਆਖਦੇ ਵੀ ਹਨ ਕੇ ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਹਾਂ ਪਰ ਮੇਰੇ ਖਿਆਲ ਮੁਤਾਬਿਕ ਪੰਜਾਬੀ ਬੋਲੀ ਇਨ੍ਹਾਂ ਦੀ ਸੇਵਾ ਕਰਦੀ ਹੈ ਜਿਸ ਤੋਂ ਇਹ ਲੋਕ ਆਪਣੀਆਂ ਸੁੱਖ ਸਹੂਲਤਾਂ ਤੇ ਹੋਰ ਸਾਧਨ ਵਰਤਦੇ ਹਨ।) ਪਰ ਜਦੋਂ ਕਿਤੇ ਕੋਈ ਇੰਟਰਵਿਊ ਜਾਂ ਹੋਰ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਗੱਲ ਕਰਨਗੇ ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਅਤੇ ਅੱਧੀ ਪੰਜਾਬੀ ਅੱਧੀ ਅੰਗਰੇਜ਼ੀ ਬੋਲਣਗੇ ਜਿਵੇਂ 'ਮੇਰਾ ਮਤਲਭ ( ੀ ੰਓAਂ) ਹਾਂ ਜੀ (ੇeਹ ੇeਹ), ਤੁਸੀਂ ਜਾਣਦੇ ਹੋ (ੁ ਕਨੋੱ)' ਆਦਿ ਸ਼ਬਦ ਆਮ ਜਿਹੀ ਗੱਲ ਹੋ ਗਈ ਹੈ। ਅਸੀਂ ਆਪਣੀ ਮਾਂ ਬੋਲੀ ਵਿੱਚ ਵੀ ਬਾਹਰਲੀ ਭਾਸ਼ਾ ਨੂੰ ਬਰਾਬਰ ਦਾ ਸਥਾਨ ਹੀ ਨਹੀਂ ਦੇ ਰਹੇ ਸਗੋਂ ਆਪਣੀ ਭਾਸ਼ਾ ਤੇ ਦੂਜੀ ਭਾਸ਼ਾ ਨੂੰ ਹਾਵੀ ਕਰ ਰਹੇ ਹਾਂ। ਦੂਸਰੀ ਭਾਸ਼ਾ ਸਿੱਖਣੀ ਕੋਈ ਮਾੜੀ ਗੱਲ ਨਹੀਂ ਹੈ ਪਰ ਆਪਣੀ ਭੁਲਾ ਕੇ ਜਾਂ ਆਪਣੀ ਬੋਲੀ ਨੂੰ ਪਾਸੇ ਰੱਖ ਕੇ ਦੂਜੀ ਭਾਸ਼ਾ ਦਾ ਗਿਆਤਾ ਦਰਸਾਉਣਾ ਇੱਕ ਬੜੀ ਹਾਸੋਹੀਣੀ ਤੇ ਘਟੀਆ ਸੋਚ ਦਾ ਦਿਖਾਵਾ ਹੀ ਕਿਹਾ ਜਾ ਸਕਦਾ ਹੈ। ਪੰਜਾਬੀ ਬੋਲੀ ਦਾ ਜ਼ਿਆਦਾ ਫ਼ਿਕਰ ਦਿਖਾਉਣ ਵਾਲੇ ਬਹੁਤ ਸਾਰੇ ਲੋਕ ਜਾਂ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਲੋਕ ਵੀ ਪੰਜਾਬੀ ਬੋਲੀ ਨਾਲ ਬੜਾ ਧੱਕਾ ਕਰ ਰਹੇ ਹਨ। ਕਿਉਂਕਿ ਇਨਾਂ ਲੋਕਾਂ ਨੇ ਪੰਜਾਬੀ ਬੋਲੀ ਨੂੰ ਇੱਕ ਤਰਾਂ ਨਾਲ ਵਿਸਾਰ ਹੀ ਦਿੱਤਾ ਹੈ। ਇਹ ਲੋਕ ਆਪਣੇ ਆਪ ਨੂੰ ਪੰਜਾਬੀ ਬੋਲੀ ਦੇ ਦਰਦਮੰਦ ਦੱਸਦੇ ਹਨ ਪਰ ਅਸਲ ਵਿੱਚ ਪੰਜਾਬੀ ਬੋਲੀ ਨੂੰ ਜੋ ਦਰਦ ਇਹ ਲੋਕ ਦਿੰਦੇ ਹਨ ਉਸ ਦਰਦ ਦੀ ਚੀਸ ਅੱਖਰਾਂ ਵਿੱਚ ਬਿਆਨ ਕਰਨੀ ਜਿੱਥੇ ਬੜੀ ਔਖੀ ਹੈ ਉੱਥੇ ਅਸੰਭਵ ਵੀ ਹੈ। ਕਿਉਂਕਿ ਇਹ ਪੜਿਆ ਲਿਖਿਆ ਤਬਕਾ ਜਿੱਥੇ ਪਿੰਡਾਂ ਨੂੰ ਛੱਡ ਕੇ ਸ਼ਹਿਰੀਂ ਜਾ ਵੱਸਦਾ ਹੈ ਉੱਥੇ ਨਾਲ ਹੀ ਪਿੰਡਾਂ ਦੇ ਨਾਲ ਨਾਲ ਪੰਜਾਬੀ ਬੋਲੀ ਨੂੰ ਵੀ ਤਿਆਗ ਦਿੰਦਾ ਹੈ। ਅਗਾਂਹ ਇਨ੍ਹਾਂ ਦੀ ਆਪਣੀ ਅਗਲੀ ਪੀੜੀ ਤਾਂ ਸਦਾ ਲਈ ਪੰਜਾਬੀ ਦਾ ਤਿਆਗ ਹੀ ਨਹੀਂ ਕਰਦੀ ਸਗੋਂ ਪੰਜਾਬੀ ਦੇ ਨੇੜੇ ਵੀ ਨਹੀਂ ਢੁੱਕਦੀ। ਜਿਸ ਦਾ ਸਿੱਧਾ ਸਾਦਾ ਮਤਲਬ ਸਾਫ ਹੈ ਕਿ ਪੰਜਾਬੀ ਨੂੰ ਇੱਕ ਪੀੜੀ ਪਿੱਛੇ ਕਰ ਦਿੱਤਾ ਜਾਣਾ ਤੇ ਵਿਸਾਰ ਦਿੱਤਾ ਜਾਣਾ। ਇਸ ਕਤਾਰ ਵਿੱਚ ਆਉਣ ਵਾਲੇ ਜ਼ਿਆਦਾਤਰ ਲੋਕਾਂ ਵਿੱਚ ਸਾਡੇ ਮਸ਼ਹੂਰ ਤੇ ਅਮੀਰ ਲੇਖਕ, ਗਾਇਕ, ਰਾਜਨੀਤਕ ਲੋਕ, ਅਧਿਆਪਕ ਜਾਂ ਪ੍ਰੋਫੈਸਰ ਆਦਿ ਮੁੱਖ ਹਨ। ਬੇਸ਼ੱਕ ਸਾਰੇ ਇੱਕੋ ਜਿਹੇ ਨਹੀਂ ਹਨ ਪਰ ਬਹੁਤੇ ਇਸੇ ਸ਼੍ਰੇਣੀ ਵਿੱਚ ਗਿਣੇ ਜਾ ਸਕਦੇ ਹਨ। ਅੱਜ ਦੀ ਤਰੀਕ ਵਿੱਚ ਪੰਜਾਬ ਵਿੱਚ ਜੋ ਧੱਕਾ ਪੰਜਾਬੀ ਬੋਲੀ ਨਾਲ ਹੋ ਰਿਹਾ ਹੈ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਕਿਸੇ ਹੋਰ ਬੋæਲੀ ਨਾਲ ਉਸਦੇ ਬਾਸ਼ਿੰਦੇ ਨਹੀਂ ਕਰ ਰਹੇ। ਹਰ ਦੇਸ਼ ਦੇ ਲੋਕ ਆਪਣੀ ਮਾਂ ਬੋਲੀ ਨੂੰ ਢੇਰ ਸਾਰਾ ਪਿਆਰ ਦਿੰਦੇ ਹਨ ਅਤੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਸਾਡੀ ਮਾਂ ਬੋਲੀ ਸਾਡੇ ਵਾਸਤੇ ਕਿੰਨੀ ਜ਼ਰੂਰੀ ਹੈ। ਲੋਕ ਆਪਣੀਆਂ -ਬੋਲੀਆਂ ਨੂੰ ਉੱਪਰ ਚੁੱਕਣ ਲਈ ਤਰਾਂ ਤਰਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ ਪਰ ਸਾਡੇ ਕੰਮ ਉਲਟ ਹੈ। ਅਸੀਂ ਆਪਣੀ ਪੰਜਾਬੀ ਬੋਲੀ ਦੀਆਂ ਜੜਾਂ ਵਿੱਚ ਦਾਤਰੀ ਫੇਰੀ ਜਾ ਰਹੇ ਹਾਂ। ਉੱਤੋਂ ਰੌਲਾ ਪਾਉਂਦੇ ਹਾਂ ਕਿ ਅਸੀਂ ਪੰਜਾਬੀ ਹਾਂ। ਉਹ ਭਲਿਉ ਲੋਕੋ ਜੇ ਪੰਜਾਬੀ ਬੋਲੀ ਹੀ ਨਾ ਰਹੀ ਤਾਂ ਅਸੀਂ ਪੰਜਾਬੀ ਕਿਸ ਤਰਾਂ ਰਹਿ ਸਕਦੇ ਹਾਂ। ਸਾਡੀਆਂ ਆਉਣ ਵਾਲੀਆਂ ਪੀੜੀਆਂ ਕਿਹੜਾ ਮੂੰਹ ਦਿਖਾਉਣਗੀਆਂ। ਕੌਣ ਪੜੂਗਾ ਸਾਡੇ ਸਾਹਿਤ ਨੂੰ, ਕੌਣ ਪੜੂਗਾ ਸਾਡੇ ਇਤਿਹਾਸ ਨੂੰ, ਕੌਣ ਜਾਣ ਪਾਊਗਾ ਸਾਡੇ A ਅ ਨੂੰ, ਸਾਡੇ ਬੱਚੇ ਕਿੰਝ ਪੜਣਗੇ 'A ਊਠ, ਅ ਅੱਖ, e ਇੱਟ', ਕਿਸ ਤਰਾਂ ਬੱਚੇ ਗੁਰਬਾਣੀ ਦਾ ਪਾਠ ਕਰ ਸਕਣਗੇ? ਇਸ ਤਰਾਂ ਦੇ ਬਹੁਤ ਸਾਰੇ ਸਵਾਲ ਸਾਡੇ ਭਵਿੱਖ ਦੇ ਗਰਭ ਵਿੱਚ ਬਹੁਤ ਵੱਡੀ ਚਣੌਤੀ ਬਣ ਕੇ ਸਾਡੇ ਸਾਹਮਣੇ ਖੜੇ ਹਨ। ਜਿਨਾਂ ਦਾ ਜਵਾਬ ਦੇਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਵੀ ਹੋ ਜਾਵੇਗਾ। ਪੰਜਾਬ ਵਿੱਚ ਪੰਜਾਬੀ ਬੋਲੀ ਦੀ ਹੋ ਰਹੀ ਦੁਰਦਸ਼ਾ ਸਾਡੇ ਕਹਿਣ ਸੁਣਨ ਤੋਂ ਪਰ੍ਹੇ ਹੈ। ਕਿਉਂਕਿ ਪੰਜਾਬੀਆਂ ਨੇ ਖੁਦ ਹੀ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੱਤਾ ਹੈ ਤਾਂ ਅਸੀਂ ਕਿਸੇ ਹੋਰ ਨੂੰ ਕੀ ਉਲਾਂਭਾ ਦੇ ਸਕਦੇ ਹਾਂ। ਗੱਲ ਕਰਦਾ ਹਾਂ ਪੰਜਾਬ ਦੇ ਵਿਦਿਅਕ ਅਦਾਰਿਆਂ ਦੀ ਜਿੱਥੇ ਬੱਚਿਆਂ ਨੂੰ ਪੜਾਇਆ ਲਿਖਾਇਆ ਜਾਂਦਾ ਹੈ। ਇਹ ਗੱਲ ਗੌਰ ਕਰਨ ਵਾਲੀ ਹੈ ਕਿ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਦਾ ਕਿਹੜਾ ਸਥਾਨ ਹੈ? ਦੂਸਰੀ ਗੱਲ ਜੋ ਗੌਰ ਕਰਵਾਉਂਦੀ ਹੈ, ਉਹ ਇਹ ਹੈ ਕਿ ਪੰਜਾਬ ਵਿੱਚ ਬਹੁਤਾਤ ਕਿਨ੍ਹਾਂ ਸਕੂਲਾਂ ਦੀ ਹੈ, ਭਾਵ ਕਿ ਕਾਂਨਵੈਂਟ ਸਕੂਲ ਜਿਆਦਾ ਹਨ ਜਾਂ ਸਰਕਾਰੀ ਸਕੂਲ ਜਿਆਦਾ ਹਨ? ਬੜਾ ਸਰਲ ਜਿਹਾ ਜਵਾਬ ਹੈ ਕਾਂਨਵੈਟ ਸਕੂਲ ਜ਼ਿਆਦਾ ਹਨ। ਹਰ ਦੋ ਕਿਲੋਮੀਟਰ ਦੇ ਘੇਰੇ ਵਿਚ ਇੱਕ ਕਾਂਨਵੈਂਟ ਸਕੂਲ ਹੈ। ਇਨ੍ਹਾਂ ਕਾਨਵੈਂਟ ਸਕੂਲਾਂ ਵਿੱਚ ਬਹੁਤ ਸਾਰੇ ਦਿੱਲੀ ਬੋਰਡ ਨਾਲ ਸੰਬੰਧਤ ਸਕੂਲ ਹਨ ਜਿਨਾਂ ਦਾ ਮਾਧਿਅਮ (ਮੀਡੀਅਮ) ਜਾਂ ਤਾਂ ਹਿੰਦੀ ਹੈ ਜਾਂ ਅੰਗਰੇਜ਼ੀ ਹੈ। ਇਨ੍ਹਾਂ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਵੀ ਜ਼ਿਆਦਾ ਤਰ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ। ਕਿਉਂਕਿ ਪੌਦੇ ਨੂੰ ਜੈਸੀ ਖਾਦ ਖੁਰਾਕ ਜਾਂ ਵਾਤਾਵਰਨ ਮਿਲਣਾ ਉਸਨੇ ਉਸੇ ਤਰਾਂ ਦਾ ਹੀ ਦਿਖਣਾ ਹੈ। ਇਹ ਵੀ ਇੱਕ ਧਿਆਨ ਦੇਣ ਯੋਗ ਪੱਖ ਹੈ ਕਿ ਸਾਡੇ ਬਹੁਤ ਸਾਰੇ ਅਧਿਆਪਕ ਆਪ ਤਾਂ ਸਰਕਾਰੀ ਸਕੂਲਾਂ ਵਿੱਚ ਨੌਕਰੀ ਕਰਦੇ ਹਨ ਪਰ ਆਪਣੇ ਬੱਚਿਆਂ ਨੂੰ ਕਾਨਵੈਂਟ (ਪ੍ਰਾਈਵੇਟ) ਸਕੂਲ ਵਿੱਚ ਪੜਾਉਂਦੇ ਹਨ। ਇਹ ਗੱਲ ਜੱਗ ਜ਼ਾਹਰ ਹੈ ਕਿ ਸਿਰਫ਼ ਉਹੀ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਨ ਪਾਉਂਦੇ ਹਨ ਜੋ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣ ਤੋਂ ਅਸਮਰੱਥ ਹਨ। ਜਿਸ ਤੋਂ ਇਹ ਗੱਲ ਸਾਫ਼ ਜ਼ਾਹਰ ਹੋ ਜਾਂਦੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦਾ ਪੱਧਰ ਬਹੁਤ ਨੀਂਵਾ ਹੋਣ ਕਰਕੇ ਅਸੀਂ ਖੁਦ ਆਪਣੇ ਬੱਚਿਆਂ ਨੂੰ ਕਾਨਵੈਂਟ (ਪ੍ਰਾਈਵੇਟ) ਸਕੂਲਾਂ ਵਿੱਚ ਪੜਾਉਣਾ ਚਾਹੁੰਦੇ ਹਾਂ। ਇਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਬਹੁਤ ਸਾਰੀਆਂ ਘਾਟਾਂ ਹਨ ਜਿਨ੍ਹਾਂ ਕਾਰਨ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਨ ਨਹੀਂ ਪਾਉਂਦੇ। ਜਿਵੇਂ ਆਮ ਹੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ, ਵਾਤਾ ਅਨਕੂਲ ਬਿਲਡਿੰਗ ਦੀ ਘਾਟ, ਖੇਡਾਂ ਆਦਿ ਦੇ ਸਮਾਨ ਦੀ ਘਾਟ ਆਮ ਹੀ ਰੜਕਦੀ ਰਹਿੰਦੀ ਹੈ। ਇਹਨਾਂ ਸਭ ਵਿੱਚੋਂ ਜੋ ਜਿਆਦਾ ਤਰ ਘਾਟ ਜੋ ਹੁੰਦੀ ਹੈ ਉਹ ਸਦਾ ਹੀ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਘਾਟ ਜੋ ਸਦਾ ਹੀ ਰਹੀ ਹੈ। ਮੈਂ ਖੁਦ ਦੇਖਿਆ ਹੈ ਕਿ ਬਹੁਤੇ ਸਕੂਲਾਂ ਵਿੱਚ ਕਈ ਵਾਰ ਪੀ ਟੀ ਮਾਸਟਰ, ਡੀ ਪੀ ਆਈ ਜਾਂ ਡਰਾਇੰਗ ਆਦਿ ਦਾ ਅਧਿਆਪਕ ਜਾਂ ਕੋਈ ਹੋਰ ਵਿਸ਼ੇ ਦਾ ਅਧਿਆਪਕ ਪੰਜਾਬੀ ਦਾ ਵਿਸ਼ਾ ਪੜਾਉਂਦਾ ਹੈ। ਜਿਸ ਤੋਂ ਅੰਦਾਜਾ ਲੱਗ ਜਾਂਦਾ ਹੈ ਕਿ ਸਕੂਲ ਵਿੱਚ ਪੰਜਾਬੀ ਵਿਸ਼ੇ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਕਿਉਂਕਿ ਆਖ ਦਿੰਦੇ ਹਨ ਕਿ ਪੰਜਾਬੀ ਆ! ਕਿਹੜੀ ਔਖੀ ਆ, ਦੂਸਰਾ ਹੋਰ ਕਿਸੇ ਵਿਸ਼ੇ ਨੂੰ ਪੜਾਉਣਾ ਵੀ ਔਖਾ ਲੱਗਦਾ ਹੈ। ਸਕੂਲਾਂ ਕਾਲਜਾਂ ਦੇ ਬੋਰਡ ਵੀ ਅੰਗਰੇਜ਼ੀ ਵਿੱਚ ਹੀ ਲਿਖੇ ਜਾਂਦੇ ਹਨ ਅਤੇ ਪੰਜਾਬੀ ਵਿੱਚ ਬੋਰਡ ਦੇ ਹੇਠਲੇ ਪਾਸੇ ਛੋਟਾ ਜਿਹਾ ਕਰਕੇ ਲਿਖਿਆ ਜਾਂਦਾ ਹੈ। ਬੇਸ਼ੱਕ ਸਰਕਾਰ ਨੇ ਪੰਜਾਬੀ ਨੂੰ ਇੱਕ ਲਾਜ਼ਮੀ ਵਿਸ਼ਾ ਕਰਾਰ ਦੇ ਕੇ ਹਰ ਪੜਨ ਵਾਲੇ ਲਈ ਪੰਜਾਬੀ ਪੜਨੀ ਜਰੂਰੀ ਕੀਤੀ ਹੈ। ਪਰ ਇਸ ਨਾਲ ਵੀ ਬਹੁਤ ਸਾਰੇ ਵਿਦਿਆਰਥੀ ਆਪਣੇ ਆਪ ਨੂੰ ਬੋਝ ਥੱਲੇ ਆਇਆ ਸਮਝਦੇ ਹਨ ਕਿਉਂਕਿ ਉਨ੍ਹਾਂ ਦੀ ਨੀਂਹ ਕਮਜ਼ੋਰ ਹੋਣ ਕਰਕੇ ਉਨਾਂ ਲਈ ਪੰਜਾਬੀ ਔਖੀ ਹੋ ਜਾਂਦੀ ਹੈ। ਪਰ ਜੇਕਰ ਇੱਕ ਵਧੀਆ ਅਤੇ ਉਸਾਰੂ ਨੀਤੀ ਦੁਆਰਾ ਸ਼ੁਰੂ ਤੋਂ ਹੀ ਅਧਿਆਪਕਾਂ ਵਿੱਚ ਪੰਜਾਬੀ ਪੜਾਉਣ ਅਤੇ ਬੱਚਿਆਂ ਵਿੱਚ ਪੰਜਾਬੀ ਪੜਨ ਦਾ ਇੱਕ ਸ਼ੌਂਕ ਪੈਦਾ ਕੀਤਾ ਜਾਵੇ ਤਾਂ ਪੰਜਾਬੀ ਬੋਲੀ ਦੀ ਹਾਲਤ ਬਹੁਤ ਹੱਦ ਤੱਕ ਸੁਧਰ ਸਕਦੀ ਹੈ। ਇਸ ਨੂੰ ਆਪਣਾ ਬਣਦਾ ਸਥਾਨ ਦਿਵਾਇਆ ਜਾ ਸਕਦਾ ਹੈ। ਕਾਸ਼! ਜੇਕਰ ਗੱਲ ਸਾਡੇ ਸਰਕਾਰੀ ਦਫਤਰਾਂ ਦੀ ਕੀਤੀ ਜਾਵੇ ਤਾਂ ਦਫਤਰਾਂ ਦਾ ਹਾਲ ਸਕੂਲਾਂ ਨਾਲੋਂ ਵੀ ਬਦਤਰ ਹੈ। ਕਿਸੇ ਵੀ ਦਫਤਰ ਵਿੱਚ ਚਲੇ ਜਾਉ ਤੁਹਾਨੂੰ ਪੰਜਾਬੀ ਵਿੱਚ ਕੰਮ ਕਰਦਾ ਕੋਈ ਵੀ ਮੁਲਾਜ਼ਮ ਨਜ਼ਰੀ ਨਹੀਂ ਆਏਗਾ। ਹਰ ਕੋਈ ਅੰਗਰੇਜ਼ੀ ਵਿੱਚ ਆਪਣਾ ਸਾਰਾ ਕੰਮ ਕਰਦਾ ਹੈ। ਇੱਥੇ ਕਿਸੇ ਦਫਤਰ ਬੈਠੇ ਮੁਲਾਜ਼ਮ ਦਾ ਕਸੂਰ ਨਹੀਂ ਕਹਿ ਸਕਦੇ, ਸਗੋਂ ਉੱਪਰੋਂ ਮਹਿਕਮੇ ਵੱਲੋਂ ਹੀ ਸਾਰੇ ਫਾਰਮ, ਸਾਰੀਆਂ ਫਾਈਲਾਂ ਤੇ ਹੋਰ ਸਭ ਕਾਰਵਾਈਆਂ ਅੰਗਰੇਜ਼ੀ ਵਿੱਚ ਕੀਤੀਆਂ ਜਾਂਦੀਆਂ ਹੋਣ ਤਾਂ ਮੁਲਾਜ਼ਮ ਕੀ ਕਰ ਸਕਦੇ ਹਨ। ਬਹੁਤੇ ਦਫ਼ਤਰਾਂ ਵਿੱਚ ਪੰਜਾਬੀ ਵਿਚਾਰੀ ਤਾਂ ਹੁਣ ਕਿਸੇ ਖੂੰਜੇ ਵਿੱਚ ਧੂੜ ਭਰੀਆਂ ਪੁਰਾਣੀਆਂ ਫਾਈਲਾਂ ਵਿੱਚੋਂ ਵੀ ਮਸਾਂ ਹੀ ਲੱਭਦੀ ਹੈ। ਇਸਦੇ ਨਾਲ ਜੇ ਕੋਈ ਮੁਲਾਜ਼ਮ ਪੰਜਾਬੀ ਵਿੱਚ ਕੰਮ ਕਰਨਾ ਚਾਹੇ ਤਾਂ ਉਸਦੇ ਨਾਲ ਕੰਮ ਕਰਨ ਵਾਲੇ ਉਸਨੂੰ ਕਰਨ ਨੀ ਦਿੰਦੇ। ਸਗੋਂ ਇਹ ਆਖਣਗੇ ਯਾਰ ਕਿੱਥੇ ਪੰਜਾਬੀ ਨਾਲ ਮੱਥਾ ਮਾਰ ਰਿਹਾਂ। ਇਹ ਇੱਕ ਦਫਤਰ ਦਾ ਹਾਲ ਨਹੀਂ ਸਗੋਂ ਸਭ ਵਿਭਾਗਾਂ ਦੇ ਦਫਤਰਾਂ ਦਾ ਹਾਲ ਹੈ। ਚਾਹੇ ਕਚਿਹਰੀਆਂ ਹੋਣ, ਡੀ ਸੀ ਦਫਤਰ ਹੋਵੇ ਜਾਂ ਸਿੱਖਿਆ ਵਿਭਾਗ ਹੋਵੇ। ਸਿੱਖਿਆ ਵਿਭਾਗ ਤੇ ਹੋਰ ਕਈ ਵਿਭਾਗਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਵੀ ਅੱਜ ਕੱਲ ਅੰਗਰੇਜ਼ੀ ਵਿੱਚ ਹੀ ਨਿਕਲਦੀਆਂ ਹਨ। ਜੇ ਅਸੀਂ ਤਹਿਸੀਲ ਜਾਂ ਮਾਲ ਮਹਿਕਮੇ ਵਿੱਚ ਜਾਂਦੇ ਹਾਂ ਤਾਂ ਉੱਥੇ ਪੰਜਾਬੀ ਲਿਖੀ ਜਰੂਰ ਜਾਂਦੀ ਹੈ, ਪਰ ਜਿਆਦਾਤਰ ਲਫ਼ਜ਼ ਉਰਦੂ ਦੇ ਹੀ ਵਰਤੇ ਜਾਂਦੇ ਹਨ। ਜਿਵੇਂ ਵਿਧਵਾ ਨੂੰ ਬੇਵਾ ਲਿਖਿਆ ਜਾਂਦਾ ਹੈ, ਮਰਨ ਨੂੰ ਇੰਤਕਾਲ ਆਦਿ ਸ਼ਬਦ ਆਮ ਹਨ। ਜਿਨ੍ਹਾਂ ਨੂੰ ਅੱਜ ਦੇ ਬਹੁਤ ਸਾਰੇ ਵਿਦਿਆਰਥੀ ਨਾ ਤਾਂ ਜਾਣਦੇ ਹਨ ਨਾ ਹੀ ਸਮਝਦੇ ਹਨ। ਆਮ ਸੜਕਾਂ ਤੇ ਵੀ ਅੱਜ ਕੱਲ ਜ਼ਿਆਦਾਤਰ ਪਿੰਡਾਂ ਸ਼ਹਿਰਾਂ ਦੇ ਨਾਮ ਵੀ ਅੰਗਰੇਜ਼ੀ ਵਿੱਚ ਹੀ ਲਿਖੇ ਜਾਣ ਲੱਗੇ ਹਨ। ਸਰਕਾਰੀ ਦਫਤਰਾਂ ਵਿੱਚ ਦੇਖਿਆ ਜਾਵੇ ਤਾਂ ਹਰ ਅਧਿਕਾਰੀ ਜਾਂ ਅਫ਼ਸਰ ਦੇ ਦਫਤਰ ਦੇ ਬਾਹਰ ਉਸਦਾ ਨਾਮ 'ਤੇ ਅਹੁੱਦਾ ਅੰਗਰੇਜ਼ੀ ਵਿੱਚ ਹੀ ਲਿਖਿਆ ਜਾ ਰਿਹਾ ਹੈ। ਕਿਤੇ ਕਿਤੇ ਕਿਸੇ ਅਧਿਕਾਰੀ ਦਾ ਨਾਮ 'ਤੇ ਅਹੁੱਦਾ ਅੰਗਰੇਜ਼ੀ ਦੇ ਨਾਲ ਪੰਜਾਬੀ ਜਾਂ ਹਿੰਦੀ ਵਿੱਚ ਲਿਖਿਆ ਮਿਲ ਜਾਂਦਾ ਹੈ। ਜਿਸ ਲਈ ਮੈਂ ਉਸ ਅਧਿਕਾਰੀ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਆਪਣੀ ਮਾਂ ਬੋਲੀ ਨਾਲ ਥੋੜਾ ਜਿਹਾ ਇਨਸਾਫ਼ ਤਾਂ ਕੀਤਾ। ਇੰਟਰਨੈੱਟ ਤੇ ਕੰਪਿਊਟਰ ਦਾ ਯੁੱਗ ਹੋਣ ਕਰਕੇ ਪੰਜਾਬੀ ਹੋਰ ਵੀ ਪਿੱਛੇ ਨੂੰ ਜਾ ਰਹੀ ਹੈ। ਕਿਉਂਕਿ ਇਹ ਵਰਤੇ ਹੀ ਅੰਗਰੇਜ਼ੀ ਵਿੱਚ ਜਾਂਦੇ ਹਨ। ਭਾਂਵੇ ਕਿ ਇੰਟਰਨੈੱਟ ਆਉਣ ਨਾਲ ਬਾਹਰਲੇ ਲੋਕ ਵੀ ਪੰਜਾਬ ਨਾਲ ਜੁੜ ਗਏ ਹਨ ਪਰ ਪੰਜਾਬੀ ਨਾਲੋਂ ਹੌਲੀ ਹੌਲੀ ਦੂਰ ਹੀ ਹੋਈ ਜਾ ਰਹੇ ਨੇ। ਅਗਾਂਹ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਬਾਰੇ ਬਹੁਤੀ ਜਾਣਕਾਰੀ ਦੇਣਾ ਆਪਣਾ ਫਰਜ਼ ਨਹੀਂ ਸਮਝਦੇ। ਸਗੋਂ ਫੇਸਬੁੱਕ ਆਦਿ ਤੇ ਆਪਣੀਆਂ ਫੋਟੋਆਂ ਪਾ ਕੇ ਆਪਣੇ ਮਨ ਨੂੰ ਤਸੱਲੀ ਦੇ ਲੈਂਦੇ ਹਾਂ ਜਾਂ ਕੰਪਿਊਟਰ ਤੇ ਇੰਟਰਨੈੱਟ ਰਾਹੀਂ ਅਖਬਾਰ ਤਾਂ ਪੜ ਲੈਂਦੇ ਹਾਂ, ਪਰ ਪੰਜਾਬੀ ਸਾਹਿਤ ਪੱਖੋਂ ਬਹੁਤੇ ਸੁਹਿਰਦ ਨਹੀਂ ਹਾਂ। ਜਿਵੇਂ ਕਹਾਣੀਆਂ, ਨਾਵਲ ਜਾਂ ਕਾਵਿ ਸੰਗ੍ਰਹਿ ਆਦਿ ਜਾਂ ਕਿਤਾਬਾਂ ਪੰਜਾਬ ਵਿੱਚ ਤੇ ਪੰਜਾਬੀਆਂ ਵਿੱਚ ਬਹੁਤ ਘੱਟ ਲੋਕ ਪੜਦੇ ਹਨ। ਇੱਥੋਂ ਤੱਕ ਅਸੀਂ ਤਾਂ ਅਖਬਾਰ ਵੀ ਮੁੱਲ ਲੈਣ ਦੀ ਬਜਾਏ ਮੰਗ ਕੇ ਪੜ ਲੈਂਦੇ ਹਾਂ। ਜਿਸ ਕਰਕੇ ਬਹੁਤ ਸਾਰੇ ਅਖਬਾਰ ਮੰਦੀ ਦਾ ਸ਼ਿਕਾਰ ਹੋ ਕੇ ਜਾ ਤਾਂ ਬੰਦ ਹੋ ਜਾਦੇ ਹਨ ਜਾਂ ਫਿਰ ਕਿਸੇ ਕਿਸਮ ਦਾ ਸਮਝੌਤਾ ਕਰਕੇ ਕਈ ਵਾਰ ਆਪਣੀ ਬੋਲੀ (ਪੰਜਾਬੀ ਬੋਲੀ) ਤੇ ਵੀ ਕੁਹਾੜਾ ਚਲਾ ਜਾਂਦੇ ਹਨ। ਬਹੁਤ ਸਾਰੇ ਜਾਗਰੂਕ ਲੇਖਕਾਂ, ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਸਾਹਿਤ ਸਭਾਵਾਂ ਦਾ ਗਠਨ ਕੀਤਾ ਹੈ। ਜੋ ਪੰਜਾਬੀ ਬੋਲੀ ਲਈ ਬਹੁਤ ਕੁਝ ਕਰਦੇ ਹਨ ਪਰ ਅਜੇ ਬਹੁਤ ਕੁਝ ਕਰਨ ਵਾਲਾ ਵੀ ਹੈ। ਜਿਸ ਕਰਕੇ ਸਾਹਿਤਕ ਸਭਾਵਾਂ ਨੂੰ ਵੀ ਚਾਹੀਦਾ ਹੈ ਕਿ ਵੱਧ ਤੋਂ ਵੱਧ ਪੰਜਾਬੀ ਬੋਲੀ ਪ੍ਰਤੀ ਸੁਚੇਤ ਹੋਣ। ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਅਜਿਹੇ ਪ੍ਰੋਗਰਾਮ ਉਲੀਕਣ ਜਿਸ ਨਾਲ ਲੋਕ ਪੰਜਾਬੀ ਬੋਲੀ ਦੀ ਲੋੜ ਨੂੰ ਸਮਝ ਸਕਣ। ਵੱਧ ਤੋਂ ਵੱਧ ਉਸਾਰੂ ਸੋਚ ਵਾਲਾ ਸਾਹਿਤ ਰਚਿਆ ਜਾਵੇ। ਸਮੇਂ ਸਮੇਂ ਤੇ ਵਿਚਾਰ ਗੋਸ਼ਟੀਆਂ, ਕਾਵਿ ਮਹਿਫ਼ਲਾਂ ਦਾ ਪ੍ਰਬੰਧ ਕੀਤਾ ਜਾਵੇ। ਲੋਕਾਂ ਨੂੰ ਇਨ੍ਹਾਂ ਦੀ ਮਹੱਹਤਾ ਦੱਸ ਕੇ ਇਨ੍ਹਾਂ ਗੋਸ਼ਟੀਆਂ ਅਤੇ ਕਾਵਿ ਮਹਿਫ਼ਲਾਂ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਵੇ। ਜਿਸ ਨਾਲ ਲੋਕ ਪੰਜਾਬੀ ਸਾਹਿਤ ਪ੍ਰਤੀ ਜਾਗਰੂਕ ਹੋ ਸਕਣ ਤੇ ਇਹੀ ਜਾਗਰੂਕਤਾ ਹੀ ਪੰਜਾਬੀ ਬੋਲੀ ਪ੍ਰਤੀ ਇੱਕ ਅੱਗੇ ਵੱਧਦਾ ਕਦਮ ਸਾਬਤ ਹੋ ਸਕਦੀ ਹੈ। ਸਿਰਫ਼ ਅਖਬਾਰੀ ਫੋਟੋਆਂ ਤੱਕ ਹੀ ਸੀਮਤ ਨਾ ਰਹਿ ਕੇ ਵੱਧ ਤੋਂ ਵੱਧ ਕੰਮ ਕਰਨ ਦੀ ਲੋੜ ਹੈ ਜੋ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਪੰਜਾਬ ਤੇ ਪੰਜਾਬੀ ਬੋਲੀ ਨੂੰ ਜਿੱਥੇ ਕੇਂਦਰ ਸਰਕਾਰਾਂ ਦੀਆਂ ਨੀਤੀਆਂ ਨੇ ਪਿੱਛੇ ਧੱਕਿਆ ਹੈ। ਉੱਥੇ ਪੰਜਾਬ ਦੀਆਂ ਸਰਕਾਰਾਂ ਨੇ ਵੀ ਕੋਈ ਬਹੁਤਾ ਸਲਾਘਾਯੋਗ ਕੰਮ ਨਹੀਂ ਕੀਤਾ। ਪੰਜਾਬੀ ਬੋਲੀ ਦੀ ਪਿਛਲੇ ਸੱਠ ਸਾਲਾਂ ਵਿੱਚ ਜਿੰਨੀ ਪਤਲੀ ਹਾਲਤ ਹੋਈ ਹੈ ਉੱਨੀ ਪਤਲੀ ਹਾਲਤ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਨਹੀਂ ਸੀ ਹੋਈ। ਜਿਸ ਤੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ ਲੱਗਣਾ ਸੁਭਾਵਿਕ ਹੈ। ਕਿਉਂਕਿ ਹੁਣ ਤਾਂ ਸਾਡੀਆਂ ਸਰਕਾਰਾਂ ਹਨ ਕੇਂਦਰ ਵਿੱਚ ਨਹੀਂ ਪਰ ਪੰਜਾਬ ਵਿੱਚ ਤਾਂ ਅਸੀਂ ਹੀ ਸਰਕਾਰ ਚਲਾਉਂਦੇ ਹਾਂ। ਦੇਸ਼ ਦੀ ਵੰਡ ਸਮੇਂ ਜਿੱਥੇ ਪੰਜਾਬ ਵੰਡਿਆ ਗਿਆ ਸੀ ਉੱਥੇ ਲੋਕ ਵੀ ਵੰਡੇ ਗਏ ਸਨ ਤੇ ਪੰਜਾਬੀ ਬੋਲੀ 'ਤੇ ਵੀ ਕਹਿਰ ਵਰਤਿਆ ਸੀ। ਪਾਕਿਸਤਾਨ ਨੇ ਹੋਂਦ ਵਿੱਚ ਆਉਂਦੇ ਹੀ ਆਪਣੀ ਬੋਲੀ ਉਰਦੂ ਨੂੰ ਬਣਾ ਕੇ ਪੰਜਾਬੀ ਨੂੰ ਲਾਂਭੇ ਕਰ ਦਿੱਤਾ ਸੀ। ਇੱਧਰ ਭਾਰਤ ਸਰਕਾਰ ਨੇ ਕੁਝ ਸਾਲਾਂ ਬਾਅਦ ਪੰਜਾਬ ਦੇ ਇੱਕ ਵਾਰ ਫਿਰ ਬੋਲੀ ਦੇ ਆਧਾਰ 'ਤੇ ਟੋਟੇ ਟੋਟੇ ਕਰਕੇ ਪੰਜਾਬ ਦੇ ਨਾਲ ਨਾਲ ਪੰਜਾਬੀ ਬੋਲੀ ਨੂੰ ਵੀ ਲੰਗੜੀ ਕਰ ਦਿੱਤਾ। ਪੰਜਾਬ ਵਿੱਚੋਂ ਬਾਹਰ ਜਾਣ ਵਾਲੇ ਸੂਬਿਆਂ ਨੇ ਆਪਣੀ ਬੋਲੀ ਹਿੰਦੀ ਨੂੰ ਬਣਾ ਲਿਆ ਤੇ ਪੰਜਾਬੀ ਦਾ ਘੇਰਾ ਬਹੁਤ ਸੌੜਾ ਜਿਹਾ ਹੋ ਗਿਆ। ਸਰਕਾਰ ਦੀਆਂ ਪੰਜਾਬ ਤੇ ਪੰਜਾਬੀ ਮਾਰੂ ਨੀਤੀਆਂ ਕਾਰਨ ਅੱਜ ਪੰਜਾਬੀ ਵਿੱਚ ਦਫਤਰੀ ਕੰਮ ਨਾ ਮਾਤਰ ਹੀ ਹੋ ਰਹੇ ਹਨ ਜਦੋਂ ਕਿ ਹਰ ਥਾਂ ਅੰਗਰੇਜ਼ੀ ਦਾ ਬੋਲਬਾਲਾ ਹੈ। ਜੋ ਪੰਜਾਬੀ ਨੂੰ ਇੱਕ ਚਿੱਟਾ ਕੋਹੜ ਵੀ ਕਹਿ ਸਕਦੇ ਹਾਂ। ਸਾਡੀਆਂ ਸਰਕਾਰਾਂ (ਪੰਜਾਬ ਵਿੱਚ ਰਾਜ ਕਰਨ ਵਾਲੀ ਕਿਸੇ ਵੀ ਪਾਰਟੀ ਦੀ ਸਰਕਾਰ) ਨੂੰ ਕੁਝ ਖਾਸ ਨੁਕਤੇ ਤਿਆਰ ਕਰਕੇ ਅਜਿਹੀਆਂ ਠੋਸ ਤੇ ਸਾਰਥਿਕ ਨੀਤੀਆਂ ਅਪਨਾਉਣੀਆਂ ਚਾਹੀਦੀਆਂ ਹਨ। ਜਿਨ੍ਹਾਂ ਦਾ ਮੁੱਖ ਮਕਸਦ ਪੰਜਾਬੀ ਬੋਲੀ ਨੂੰ ਸੱਚ ਹੀ ਉੱਚ ਦਰਜਾ ਦਿਵਾਉਣਾ ਹੋਵੇ। ਪੰਜਾਬ ਵਿੱਚ ਬਣਨ ਵਾਲੀ ਹਰ ਸਰਕਾਰ ਨੂੰ ਪੰਜਾਬੀ ਬੋਲੀ ਪ੍ਰਤੀ ਦਿਲੋਂ ਗੰਭੀਰ ਹੋਣ ਦੀ ਸਖਤ ਲੋੜ ਹੈ। ਰਾਜਨੀਤਕ ਲੋਕ ਜੋ ਪੰਜਾਬੀ ਬੋਲੀ ਪ੍ਰਤੀ ਬਹੁਤੇ ਉਦਾਰਵਾਦੀ ਜਾਂ ਇਸ ਦੇ ਵਿਕਾਸ ਨੂੰ ਲੈ ਕੇ ਕਦੇ ਵੀ ਫਿਕਰਮੰਦ ਨਜ਼ਰ ਨਹੀਂ ਆਏ। ਇਨ੍ਹਾਂ ਰਾਜਨੀਤਕ ਲੋਕਾਂ ਨੇ ਆਪਣੇ ਮਤਲਬ ਲਈ ਜਾਂ ਸਿਆਸੀ ਲਾਹਾ ਲੈਣ ਲਈ ਕਈ ਵਾਰ ਪੰਜਾਬੀ ਬੋਲੀ ਪ੍ਰਤੀ ਹਾਅ ਦਾ ਨਾਅਰਾ ਮਾਰਿਆ ਹੋਵੇਗਾ ਪਰ ਕਦੇ ਵੀ ਦਿਲੋਂ ਪੰਜਾਬੀ ਬੋਲੀ ਲਈ ਕੁਝ ਨਹੀਂ ਕੀਤਾ। ਇਹ ਲੋਕ ਅਖਬਾਰਾਂ ਵਿੱਚ ਆਮ ਹੀ ਬਿਆਨ ਵੀ ਦਾਗ ਦਿੰਦੇ ਹਨ ਪਰ ਅਖਬਾਰੀ ਬਿਆਨ ਉਨ੍ਹਾਂ ਚਿਰ ਪਾਣੀ ਤੇ ਵਾਹੀ ਇੱਕ ਲੀਕ ਹਨ ਜਿੰਨ੍ਹਾਂ ਚਿਰ ਇਨ੍ਹਾਂ ਬਿਆਨਾਂ ਨੂੰ ਅਸਲੀ ਰੂਪ ਨਾ ਦਿੱਤਾ ਜਾਵੇ। ਆਪਣਾ ਸਿਆਸੀ ਲਾਹਾ ਤੇ ਆਪਣੇ ਅੰਦਰਲੀ ਲਾਲਸਾ ਨੂੰ ਪਾਸੇ ਰੱਖ ਕੇ ਪੰਜਾਬੀ ਨਾਲ ਦਿਲੀ ਪਿਆਰ ਅੱਗੇ ਰੱਖ ਕੇ ਇਨ੍ਹਾਂ ਲੋਕਾਂ ਨੂੰ ਹਰ ਹਾਲ ਵਿੱਚ ਪੰਜਾਬੀ ਬੋਲੀ ਦੇ ਅਸਲੀ ਪਹਿਰੇਦਾਰ ਬਣਨਾ ਹੀ ਪਵੇਗਾ। ਫੋਕੀ ਬਿਆਨਬਾਜ਼ੀ ਜਾਂ ਇੱਕੜ ਦੁੱਕੜ ਕਾਨੂੰਨ ਬਣਾ ਕੇ ਖਾਨਾਪੂਰਤੀ ਨਹੀਂ ਕਰਨੀ ਚਾਹੀਦੀ। ਪੰਜਾਬੀ ਬੋਲੀ ਦੇ ਨਾਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕਰਕੇ ਭਾਸ਼ਾ ਅਤੇ ਲਿੱਪੀ ਦਾ ਮਹੱਤਵ ਸਮਝਣਾ ਚਾਹੀਦਾ ਹੈ। ਜੇਕਰ ਸਰਕਾਰ ਚਾਹੇ ਤਾਂ ਪੰਜਾਬੀ ਬੋਲੀ ਦਾ ਵਿਕਾਸ ਕੀਤਾ ਜਾ ਸਕਦਾ ਹੈ। ਬੱਸ ਇਸ ਪ੍ਰਤੀ ਤਨੋ ਮਨੋ ਸੁਹਿਰਦ ਹੋਣ ਦੀ ਲੋੜ ਹੈ। ਬੱਸ ਲੋੜ ਹੈ ਇਹ ਸਮਝਣ ਦੀ ਕਿ ਇਸ ਬੋਲੀ ਨਾਲ ਹੀ ਸਾਡਾ ਸਭ ਕੁਝ ਜੁੜਿਆ ਪਿਆ ਹੈ। ਇਸ ਬੋਲੀ ਨਾਲ ਹੀ ਸਾਡੀ ਹੋਂਦ ਬਰਕਰਾਰ ਹੈ। ਜੇਕਰ ਅਸੀਂ ਆਪਣੇ ਆਪ ਨੂੰ ਅਤੇ ਪੰਜਾਬ ਨੂੰ ਸਦਾ ਲਈ ਅਮਰ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਬੋਲੀ ਦੀ ਸਾਂਭ ਸੰਭਾਲ ਕਰਨੀ ਹੀ ਪਵੇਗੀ। ਇਸੇ ਬੋਲੀ ਦੇ ਨਾਲ ਸਾਡਾ ਬੀਤਿਆ ਕੱਲ੍ਹ, ਤੇ ਸਾਡਾ ਆਉਣ ਵਾਲਾ ਕੱਲ੍ਹ ਜੁੜੇ ਹੋਏ ਹਨ। ਜਿਸ ਵਿੱਚ ਸਾਡਾ ਵਰਤਮਾਨ ਇੱਕ ਪੁਲ ਦੀ ਤਰਾਂ ਹੈ ਅਤੇ ਇਸੇ ਵਰਤਮਾਨ ਦੁਆਰਾ ਹੀ ਅਸੀਂ ਆਪਣੇ ਆਉਣ ਵਾਲੇ ਕੱਲ੍ਹ ਨੂੰ ਸਜਾਉਣਾ ਤੇ ਸੰਵਾਰਨਾ ਹੈ। ਬੱਸ ਇਹੀ ਸਾਡੀ ਜ਼ਿੰਮੇਵਾਰੀ ਹੈ, ਇਹੀ ਸਾਡਾ ਇਖ਼ਲਾਕ ਹੈ ਅਤੇ ਇਹੀ ਸਾਡਾ ਧਰਮ ਹੈ।

 

ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ' (ਇਟਲੀ)

ਫੋਨ ਨੰਬਰ 0039 320217 6490

ਵਾਹ ਨੀ ਆਜ਼ਾਦੀਏ ਪੰਜਾਬ ਦੀ ਬਰਬਾਦੀਏ

$
0
0

alt11 ਅਗਸਤ - ਪੰਦਰਾਂ ਅਗਸਤ ਇਸ ਸਾਲ ਵੀ ਆ ਰਹੀ ਹੈ ਅਤੇ ਕਦੇ 15 ਅਗਸਤ 1947 ਵੀ ਆਈ ਸੀ ਅਤੇ ਆਪਣੇ ਨਾਲ ਜਿੱਥੇ ਭਾਰਤ ਪਾਕਿਸਤਾਨ ਦੀ ਆਜ਼ਾਦੀ ਲੈ ਕੇ ਆਈ ਸੀ ਉੱਥੇ ਪੰਜਾਬ ਦੀ ਬਰਬਾਦੀ ਵੀ ਨਾਲ ਹੀ ਲੈ ਕੇ ਆਈ ਸੀ। ਕਿਉਂਕਿ ਸਿਆਸੀ ਲੋਕਾਂ ਦੀ ਸੱਤਾ ਦੀ ਭੁੱਖ ਕਾਰਨ ਨਾ ਸਿਰਫ਼ ਇੱਕ ਖੁਸ਼ਹਾਲ ਦੇਸ਼ ਹੀ ਵੰਡਿਆ ਗਿਆ ਸੀ ਸਗੋਂ ਸਦੀਆਂ ਤੋਂ ਇੱਕ ਰਹਿਣ ਵਾਲੇ ਲੋਕਾਂ ਦੀ ਵੀ ਵੰਡ ਕਰ ਦਿੱਤੀ ਸੀ ਅਤੇ ਉਨ੍ਹਾਂ ਨੂੰ ਸਦਾ ਲਈ ਇੱਕ ਦੂਜੇ ਦੇ ਵੈਰੀ ਬਣਾ ਕੇ ਆਪਣੀਆਂ ਪੁਸ਼ਤਾਂ ਲਈ ਪੀੜੀਆਂ ਦਰ ਪੀੜੀਆਂ ਰੋਟੀਆਂ ਸੇਕਣ ਦਾ ਇੱਕ ਮਹਾਂ ਨਿੰਦਣਯੋਗ ਇੰਤਜ਼ਾਮ ਕੀਤਾ ਗਿਆ ਸੀ ਜੋ ਅੱਜ ਵੀ ਬਾਦਸਤੂਰ ਜਾਰੀ ਹੈ। ਭਾਰਤ ਦੀ ਆਜ਼ਾਦੀ ਦੀ ਜੰਗ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਪੰਜਾਬ ਆਜ਼ਾਦੀ ਵਾਲੇ ਦਿਨ ਖੁਸ਼ੀ ਮਨਾਉਣ ਦੀ ਬਜਾਏ ਖੂਨ ਦੇ ਅੱਥਰੂ ਰੋ ਰਿਹਾ ਸੀ। ਪੰਜਾਬ ਵਿੱਚ ਆਜ਼ਾਦੀ ਦੇ ਨਾਂ ਉੱਪਰ ਖੂਨੀ ਹੋਲੀ ਖੇਡੀ ਜਾ ਰਹੀ ਸੀ। ਜਨਮਾਂ ਜਨਮਾਤਰਾਂ ਤੋਂ ਇੱਕੋ ਜਗ੍ਹਾ ਜੰਮੇ ਪਲੇæ ਲੋਕ ਪਲਾਂ ਵਿੱਚ ਇੱਕ ਦੂਜੇ ਦੇ ਵੈਰੀ ਬਣ ਬੈਠੇ ਸਨ। ਹਰ ਇੱਕ ਵਿੱਚੋਂ ਕੁਝ ਸਮਾਂ ਪਹਿਲਾਂ ਭਾਈਚਾਰੇ ਦੀ ਮਹਿਕ ਲਪਟਾਂ ਛੱਡਦੀ ਸੀ ਉੱਥੇ ਹੁਣ ਹਰ ਕੋਈ ਸੰਪਰਦਾਇਕ ਬਣ ਕੇ ਮਜ਼ਬੀ ਬੂ ਮਾਰ ਰਿਹਾ ਸੀ। ਹਰ ਕੋਈ ਆਪਣੇ ਧਰਮ ਨੂੰ ਦੂਜੇ ਨਾਲੋਂ ਉੱਚਾ ਤੇ ਸੁੱਚਾ ਦੱਸ ਕੇ ਦੂਸਰੇ ਧਰਮਾਂ ਵਾਲਿਆਂ ਨੂੰ ਨੀਵਾਂ ਦਿਖਾ ਰਿਹਾ ਸੀ। ਚਾਰੇ ਪਾਸੇ ਕਤਲੋ ਗਾਰਤ ਤੇ ਹਿੰਸਾ ਹੀ ਹਿੰਸਾ ਨਜ਼ਰ ਆ ਰਹੀ ਸੀ। ਇੱਜ਼ਤ ਆਬਰੂ ਦੀਆਂ ਧੱਜੀਆਂ ਉਡਾਈਆ ਜਾ ਰਹੀਆਂ ਸਨ। ਆਮ ਲੋਕਾਂ ਵਿੱਚ ਜਿੱਥੇ ਦਹਸ਼ਤ ਦਾ ਮਾਹੌਲ ਤਾਂ ਹੈ ਹੀ ਸੀ ਇਸਦੇ ਨਾਲ ਨਾਲ ਲੋਕ ਆਪਣੇ ਘਰ ਬਾਰ ਛੱਡਣ ਕਾਰਨ ਵੀ ਬੜੇ ਦੁਖੀ ਤੇ ਟੁੱਟ ਚੁੱਕੇ ਸਨ। ਸਿਆਸੀ ਲੋਕਾਂ ਦੀ ਖੇਡੀ ਹੋਈ ਚਾਲ ਉਨ੍ਹਾਂ ਦੇ ਅੰਦਾਜ਼ੇ ਤੋਂ ਵੀ ਕਿਤੇ ਵੱਧ ਸਫ਼ਲ ਹੋਈ ਸੀ। ਫਿਰਕੂ ਹਿੰਸਾ ਜੋ 1946 ਤੋਂ ਹੀ ਭੜਕਣੀ ਸ਼ੁਰੂ ਹੋ ਗਈ ਸੀ। ਇਸਦਾ ਆਰੰਭ ਕਲਕੱਤਾ ਤੋਂ ਹੋ ਕੇ ਪੰਜਾਬ ਆ ਕੇ ਖਤਮ ਹੋਇਆ ਸੀ ਜਿੱਥੇ ਸਿੱਖਾਂ ਦੀ ਗਿਣਤੀ ਥੋੜੀ ਸੀ। ਪਰ ਮੁਸਲਮਾਨ ਸਿੱਖਾਂ ਨੂੰ ਆਪਣੇ ਦੁਸ਼ਮਣ ਤੇ ਹਿੰਦੂਆਂ ਦੇ ਜੁਝਾਰੂ ਸਾਥੀ ਸਮਝਦੇ ਸਨ। ਪਰ ਸਿੱਖਾਂ ਨੇ ਕਿਸੇ ਇੱਕ ਦਾ ਸਾਥ ਨਾ ਦੇ ਕੇ ਹਿੰਸਾ ਦੇ ਸ਼ਿਕਾਰ ਲੋਕਾਂ ਨੁੰ ਆਪਣੇ ਗੁਰਦਵਾਰਿਆਂ ਵਿੱਚ ਪਨਾਹ ਦੇ ਕੇ ਦੋਹਾਂ ਧਿਰਾਂ ਦਾ ਵਿਸ਼ਵਾਸ ਹਾਸ਼ਿਲ ਕਰ ਲਿਆ ਸੀ। ਇਸ ਤੋਂ ਪਿੱਛੋਂ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਵੀ ਹਿੰਸਾ ਭੜਕੀ ਤੇ ਜਿੱਥੇ ਮੁਸਲਿਮ ਬਹੁਗਿਣਤੀ ਸੀ ਉੱਥੇ ਹਿੰਦੂ ਸਿੱਖ ਹਿੰਸਾ ਦਾ ਸ਼ਿਕਾਰ ਹੋਏ ਤੇ ਬਿਹਾਰ ਵਿੱਚ ਹਿੰਦੂ ਬਹੁਗਿਣਤੀ ਸੀ ਤੇ ਹਿੰਦੂਆਂ ਨੇ ਮੁਸਲਮਾਨਾਂ ਨੂੰ ਕਤਲ ਕੀਤਾ, ਜਿਸਦਾ ਬਦਲਾ ਲੈਣ ਲਈ ਹਜ਼ਾਰਾ ( ਉੱਤਰ ਪੱਛਮੀ ਸੀਮਾ ਪ੍ਰਾਂਤ) ਦੇ ਮੁਸਲਮਾਨਾਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਇੱਥੇ ਬਹੁਗਿਣਤੀ ਸਿੱਖ ਖੱਤਰੀ ਤੇ ਅਰੋੜਾ ਦੁਕਾਨਦਾਰ ਸਨ। ਹਜ਼ਾਰਾ ਵਿੱਚ ਬਹੁਤ ਸਾਰੇ ਸਿੱਖਾਂ ਦੇ ਪਿੰਡ ਤਬਾਹ ਕੀਤੇ ਗਏ ਲੁੱਟ ਖੋਹ, ਬਲਾਤਕਾਰ, ਕਤਲੋਗਾਰਤ, ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਬੋਲਬਾਲਾ ਇਸ ਇਲਾਕੇ ਵਿੱਚ ਬਹੁਤ ਹੋਇਆ ਸੀ। ਇਹ ਸਮਾਂ 1946-47 ਦੀ ਸਰਦ ਰੁੱਤ ਦਾ ਸਮਾਂ ਤੇ ਇੱਥੋਂ ਹੀ ਸਿੱਖ ਨਸਲੀ ਤੇ ਫਿਰਕੂ ਹਿੰਸਾ ਦਾ ਸ਼ਿਕਾਰ ਹੋਣਾ ਸ਼ੁਰੂ ਹੋਏ, ਇਹ ਸਿਲਸਿਲਾ ਦੇਸ਼ ਦੀ ਵੰਡ ਤੋਂ ਬਾਅਦ ਕਿਤੇ ਜਾ ਕੇ ਖਤਮ ਹੋਇਆ। ਹਜ਼ਾਰੇ ਦੇ ਸਿੱਖ ਸ਼ਰਨਾਰਥੀ ਬਣ ਕੇ ਪੂਰਬੀ ਤੇ ਕੇਂਦਰੀ ਪੰਜਾਬ ਵਿੱਚ ਜਾ ਵਸੇ। ਇਸ ਤੋਂ ਬਾਅਦ ਮਾਰਚ ਮਹੀਨੇ ਵਿੱਚ ਹੋਈ ਕਤਲੋ ਗਾਰਤ ਵਿੱਚ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ ਸੀ। ਜਿਸਦੀ ਗਵਾਹੀ ਰਾਵਲਪਿੰਡੀ ਦਾ ਇੱਕ ਪਿੰਡ ਕਹੂਟਾ ਭਰਦਾ ਹੈ ਜਿਸਨੂੰ ਲਾਰਡ ਮਾਊਂਟ ਬੈਟਨ ਦੇ ਦੌਰੇ ਸਮੇਂ ਉਸਦਾ ਪ੍ਰੈਸ ਸਕੱਤਰ ਇੰਝ ਲਿਖਦਾ ਹੈ ਕਿ "ਮਲਬੇ ਦੇ ਢੇਰ 'ਚੋਂ ਲੰਘਦੇ ਸਮੇਂ ਅਸੀਂ ਵੇਖਿਆ ਕਿ ਤਬਾਹੀ ਇੰਨੀ ਮੁਕੰਮਲ ਸੀ ਜਿਵੇਂ ਜੰਗ ਸਮੇਂ ਬੰਬਾਂ ਦਾ ਮੀਂਹ ਵਰ੍ਹਿਆ ਹੋਵੇ। ਇਹ ਸੰਪਰਦਾਇਕ ਦੰਗੇ ਜਿਸ ਵਿੱਚ ਸਿੱਖਾਂ ਦੀ ਤੇ ਉਹਨਾਂ ਦੀ ਰੋਜ਼ੀ ਰੋਟੀ ਵੀ ਮੁਸਲਮਾਨਾਂ ਹੱਥੋਂ ਭਿਆਨਕ ਤਬਾਹੀ ਹੋਈ ਤੇ ਹਮਲਾ ਕਰਨ ਵਾਲਿਆਂ ਦੀ ਪੈੜ ਕੱਢਣੀ ਵੀ ਬੜੀ ਔਖੀ ਹੋ ਰਹੀ ਸੀ। ਉਸ ਖੇਤਰ ਦੇ ਮੁਸਲਮਾਨ ਆਪਣੇ ਆਪ ਵਿੱਚ ਬਹੁਤ ਖੁਸ਼ ਨਜ਼ਰ ਆ ਰਹੇ ਸਨ।" ( ਕੈਂਪਬਲ ਜੋਨਸਨ, ਮਿਸ਼ਨ ਵਿਦ ਮਾਊਂਟਬੈਟਨ, ਪੰਨਾ 79) ਦੂਸਰੇ ਪਾਸੇ ਲਾਰਡ ਮਾਊਂਟਬੇਟਨ ਨੇ ਜਦੋਂ ਵਾਇਸਰਾਏ ਦਾ ਕਾਰਜ ਭਾਗ ਸੰਭਾਲਿਆ ਤਾਂ ਭਾਰਤ ਦੀ ਸੱਤਾ ਦੀ ਵਾਗਡੋਰ ਭਾਰਤੀ ਹੱਥਾਂ ਵਿੱਚ ਸੌਂਪਣ ਦਾ ਕੰਮ ਆਰੰਭਿਆ। ਉਸਨੇ ਹਰ ਪਹਿਲੂ ਤੋਂ ਸਥਾਨਕ ਲੀਡਰਾਂ, ਪ੍ਰਾਂਤਕ ਗਵਰਨਰਾਂ ਨਾਲ ਸਲਾਹ ਮਸ਼ਵਰੇ ਵੀ ਕਰਨੇ ਸ਼ੁਰੂ ਕੀਤੇ। ਇਸ ਦੇ ਨਾਲ ਹੀ ਸਰ ਏਵਨਜ਼ ਜਿਨਕਿਨਸ ਨੇ ਉਸਨੂੰ ਇਸ ਗੱਲੋਂ ਸੁਚੇਤ ਕੀਤਾ ਕਿ "ਫ਼ਿਰਕਾਪ੍ਰਸਤੀ ਦੇ ਅਧਾਰ 'ਤੇ ਪੰਜਾਬ ਦੀ ਵੰਡ ਤਬਾਹਕੁਨ ਹੋਵੇਗੀ ਕਿਉਂਕਿ ਹਰ ਜ਼ਿਲੇ ਵਿੱਚ ਮੁਸਲਮਾਨ, ਹਿੰਦੂ ਤੇ ਸਿੱਖ ਬਹੁਤ ਚੰਗੀ ਤਰਾਂ ਮਿਸ਼ਰਤ ਹਨ"। ਪਰ ਵੰਡ ਨੂੰ ਕਾਂਗਰਸ ਵੀ ਮੰਨ ਚੁੱਕੀ ਸੀ ਤੇ ਮੁਸਲਿਮ ਲੀਗ ਸ਼ੁਰੂ ਤੋਂ ਵੰਡ ਲਈ ਤਿਆਰ ਸੀ। ਜਿਨ੍ਹਾਂ ਤਾਂ ਪਹਿਲਾਂ ਹੀ ਆਜ਼ਾਦ ਦੇਸ਼ ਦਾ ਹਾਮੀ ਸੀ। ਸਿੱਖ ਲੀਡਰ ਦੋਚਿਤੀ ਵਿੱਚ ਸਨ ਕਿ ਕਿਹੜਾ ਪਾਸਾ ਰੱਖਿਆ ਜਾਵੇ। ਕਿਉਂਕਿ ਸਿੱਖਾਂ ਨੂੰ ਕਿਸੇ ਪਾਸੇ ਵੀ ਸਰੱਖਿਆ ਮਹਿਸੂਸ ਨਹੀਂ ਹੋ ਰਹੀ ਸੀ। ਇੱਥੇ ਇੱਕ ਖਤ ਜੋ ਜੈਨਕਿਨਜ਼ ਨੇ ਲਾਰਡ ਮਾਊਂਟਬੇਟਨ ਨੂੰ ਲਿਖਿਆ ਸੀ ਉਹ ਬਹੁਤ ਅਹਿਮ ਤੇ ਭਵਿੱਖ ਦਾ ਬਹੁਤ ਕੁਝ ਲਕੋਈ ਬੈਠਾ ਸੀ। ਜੈਨਕਿਨਸ ਗੰਭੀਰ ਹੋ ਕੇ ਲਿਖਦਾ ਹੈ ਕਿ "ਸੰਪਰਦਾਇਕਤਾ ਦੀ ਸਥਿਤੀ ਅਵਿਸ਼ਵਾਸ ਦੀ ਹੱਦ ਤੱਕ ਬੜੀ ਭੈੜੀ ਤੇ ਗੰਭੀਰ ਹੈ। ਸਿੱਖਾਂ ਦਾ ਯਕੀਨ ਹੈ ਕਿ ਉਹਨਾਂ ਨੂੰ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਬੇਦਖਲ ਕਰਕੇ ਕਤਲ ਕਰ ਦਿੱਤਾ ਜਾਵੇਗਾ ਤੇ ਪੂਰਬੀ ਪੰਜਾਬ (ਭਾਰਤ) ਵਿੱਚ ਹਿੰਦੂ ਤੇ ਕਾਂਗਰਸੀ ਉਹਨਾਂ ਨੂੰ ਦਬਾ ਕੇ, ਗਲਾ ਘੁੱਟ ਕੇ ਮਾਰ ਦੇਣਗੇ, ਤੇ ਉਹ ਤਰੁੰਤ ਹਿੰਸਕ ਵਿਦਰੋਹ ਕਰ ਦੇਣਗੇ।" (ਲਿਉਨਾਰਡ ਮੋਸਲੇ, ਦੀ ਲਾਸਟ ਡੇਜ਼ ਆਫ਼ ਬ੍ਰਿਟਿਸ਼ ਅੰਪਪਾਇਰ" ਪੰਨਾ 205)। ਇੱਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ ਕਿ ਸਿੱਖ ਨੇਤਾ ਵੀ ਪੰਜਾਬ ਦੀ ਵੰਡ ਦੇ ਹਾਮੀ ਸਨ। ਜਿਸਨੂੰ ਲਾਰਡ ਮਾਊਂਟਬੇਟਨ ਨੇ ਆਪਣੇ ਭਾਸ਼ਨ ਵਿੱਚ ਕਿਹਾ ਸੀ ਕਿ ਸਿੱਖ ਪਾਕਿਸਤਾਨ ਵਿੱਚ ਰਹਿਣ ਦੀ ਬਜਾਏ ਵੰਡ ਨੂੰ ਤਰਜੀਹ ਦਿੰਦੇ ਹਨ। ਇਸੇ ਲਈ 'ਹੱਦਬੰਦੀ ਕਮਿਸ਼ਨ' ਸਥਾਪਤ ਕੀਤਾ ਗਿਆ। ਇਹ ਕਮਿਸ਼ਨ ਸਰ ਰੈਡਕਲਿਫ਼ ਦੀ ਪ੍ਰਧਾਨਗੀ ਹੇਠ ਨਿਯੁਕਤ ਕੀਤਾ ਗਿਆ ਸੀ। ਨਾਲ ਹੀ ਪੰਜਾਬ ਵਿਧਾਨ ਸਭਾ ਵਿੱਚ ਬਟਵਾਰੇ ਸੰਬੰਧੀ ਜਦੋਂ ਵੋਟਾਂ ਪਾਈਆਂ ਗਈਆਂ ਤਾਂ ਹਿੰਦੂ ਤੇ ਸਿੱਖ ਮੈਂਬਰ ਬਟਵਾਰੇ ਦੇ ਹੱਕ ਵਿੱਚ ਵੋਟ ਪਾਉਂਦੇ ਸਨ ਅਤੇ ਮੁਸਲਿਮ ਮੈਂਬਰ ਬਟਵਾਰੇ ਦੇ ਵਿਰੁੱੁਧ ਵੋਟ ਪਾਉਂਦੇ ਸਨ। ਸਿੱਖ ਇਹ ਵੀ ਸੋਚਦੇ ਸੀ ਕਿ ਅਸੀਂ ਬਾਕੀ ਕੌਮਾਂ ਨਾਲੋਂ ਅਮੀਰ ਹਾਂ ਅਤੇ ਜਾਇਦਾਦ ਦੇ ਵੀ ਮਾਲਕ ਹਾਂ ਇਸ ਕਰਕੇ ਸਾਡੀ ਜ਼ਮੀਨ ਜਾਇਦਾਦ, ਸਾਡੇ ਗੁਰਦਵਾਰੇ ਅਤੇ ਹੋਰ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਜਿਸਦੇ ਫਲਸਰੂਪ ਸਿੱਖਾਂ ਨੂੰ ਬਹੁਤ ਕੁਝ ਤੋਂ ਆਪਣੇ ਹੱਥ ਧੋਣੇ ਪਏ। ਬੇਸ਼ੱਕ ਸਰ ਰੈਡਕਲਿਫ਼ ਦੇ ਕਮਿਸ਼ਨ ਵਿੱਚ ਚਾਰ ਜੱਜ ਭਾਰਤੀ ਵੀ ਸਨ ਜਿਨ੍ਹਾਂ ਵਿੱਚ ਦੋ ਮੁਸਲਿਮ, ਇੱਕ ਸਿੱਖ ਤੇ ਇੱਕ ਹਿੰਦੂ ਸੀ ਪਰ ਸਭ ਕੁਝ ਸਰ ਰੈਡਕਲਿਫ਼ 'ਤੇ ਹੀ ਨਿਰਭਰ ਸੀ। ਇਸ ਤਰ੍ਹਾਂ ਸਰ ਰੈਡਕਲਿਫ਼ ਨੇ ਅੰਬਾਲਾ ਤੇ ਜਲੰਧਰ ਮੰਡਲ ਦੇ ਜ਼ਿਲ੍ਹੇ, ਅੰਮ੍ਰਿਤਸਰ, ਗੁਰਦਾਸਪੁਰ ਤੇ ਲਾਹੌਰ ਦੀ ਕੁਝ ਤਹਿਸੀਲਾਂ ਦੇ ਨਾਲ ਸਤਲੁਜ, ਬਿਆਸ ਤੇ ਰਾਵੀ ਦੇ ਉਪਰਲੇ ਇਲਾਕੇ ਪੂਰਬੀ ਪੰਜਾਬ ਨੂੰ ਦਿੱਤੇ। ਬਾਕੀ ਦਾ 62% ਖੇਤਰ ਤੇ 55% ਵਸੋਂ ਪਾਕਿਸਤਾਨ ਨੂੰ ਦੇ ਦਿੱਤੀ। ਇੱਥੇ ਰੈਡਕਲਿਫ਼ ਦਾ ਇਹ ਨਿਰਨਾ ਹਿੰਦੂ ਅਤੇ ਮੁਸਲਮਾਨਾਂ ਲਈ ਬਰਾਬਰ ਤੇ ਨਿਆਂਪੂਰਨ ਸੀ ਪਰ ਸਿੱਖਾਂ ਲਈ ਅਨਿਆਂਪੂਰਨ ਸੀ। ਕਿਉਂਕਿ ਸਿੱਖਾਂ ਦੇ 150 ਗੁਰਦਵਾਰੇ ਅਤੇ ਅੱਧੀ ਵਸੋਂ ਪਾਕਿਸਤਾਨ ਦੇ ਹਿੱਸੇ ਵਿੱਚ ਰਹਿ ਗਈ ਸੀ। ਜਿਸਨੂੰ ਇਹ ਕਹਿ ਕੇ ਵਡਿਆਇਆ ਗਿਆ ਕਿ ਸਿੱਖਾਂ ਨੇ ਪਹਿਲਾਂ ਬਹੁਤ ਸਹੂਲਤਾਂ ਲਈਆਂ ਸਨ। ਹੁਣ ਜੇਕਰ ਕੁਝ ਘਾਟਾ ਵੀ ਪੈ ਜਾਵੇ ਤਾਂ ਕੋਈ ਗੱਲ ਨਹੀਂ ਭਾਵ ਸਿੱਖਾਂ ਨੂੰ ਅੰਗਰੇਜ਼ ਵੱਲੋਂ ਪਹਿਲਾਂ ਦਿੱਤੀਆਂ ਸਹੂਲਤਾਂ ਕਾਰਨ ਨੁਕਸਾਨ ਉਠਾਉਣਾ ਪਿਆ। ਇਸ ਵੰਡ ਦੀ ਗੱਲਬਾਤ ਦੇ ਨਾਲ ਨਾਲ ਪੰਜਾਬ ਦੇ ਹਾਲਾਤ ਵੀ ਵਿਗੜਨੇ ਸ਼ੁਰੂ ਹੋ ਗਏ ਸਨ ਅਤੇ ਹਵਾ ਦਾ ਰੰਗ ਦਿਨੋ ਦਿਨ ਕਾਲਾ ਹੋਈ ਜਾ ਰਿਹਾ ਸੀ। ਵੰਡ ਯੋਜਨਾ ਦੇ ਮੋਢੀ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਨੇ ਸਿੱਖਾਂ ਨੂੰ ਟਿਕੇ ਰਹਿਣ ਤੇ ਪਾਕਿਸਤਾਨ ਨਾਲ ਸਮਝੌਤਾ ਕਰਨ ਬਾਰੇ ਵੀ ਕਿਹਾ। ਦੂਜੇ ਪਾਸੇ ਗਾਂਧੀ ਵੀ ਭਾਰਤ ਵਿਚਲੇ ਮੁਸਲਮਾਨਾਂ ਨੂੰ ਟਿਕੇ ਰਹਿਣ ਦੀਆਂ ਅਪੀਲਾਂ ਕਰ ਰਿਹਾ ਸੀ ਪਰ ਹਾਲਾਤਾਂ ਨੇ ਲੋਕਾਂ ਨੂੰ ਹਿਜਰਤ ਕਰਨ ਲਈ ਮਜਬੂਰ ਕਰ ਦਿੱਤਾ ਸੀ ਜਿਸਦੇ ਫਲਸਰੂਪ ਪੂਰਬੀ ਪੰਜਾਬ ਦੇ ਲੋਕ ਨਵੇਂ ਬਣਨ ਵਾਲੇ ਪਾਕਿਸਤਾਨ ਵੱਲ ਨੂੰ ਹਿਜਰਤ ਕਰਨ ਲੱਗੇ ਅਤੇ ਪੱਛਮੀ ਪੰਜਾਬ ਦੇ ਲੋਕ ਪੂਰਬੀ ਪੰਜਾਬ (ਭਾਰਤ) ਵੱਲ ਨੂੰ ਕੂਚ ਕਰਨ ਲੱਗੇ। ਲੋਕਾਂ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ ਕਿ ਕੀ ਕੀਤਾ ਜਾਵੇ। ਜਿਸ ਕੋਲੋਂ ਜੋ ਵੀ ਆਪਣੇ ਪੱਲੇ ਬੰਨ ਹੋਇਆ ਉਹ ਲੈ ਕੇ ਅੰਨ੍ਹੇ ਖੂਹ ਵਿੱਚ ਕੁੱਦ ਪਿਆ ਸੀ। ਨਾ ਤਾਂ ਕਿਸੇ ਨੂੰ ਇਹ ਪਤਾ ਸੀ ਕਿ ਕਿੱਥੇ ਜਾਣਾ ਹੈ ਅਤੇ ਕਦੋਂ ਅੱਪੜਨਾ ਹੈ। ਸਭ ਕੁਝ ਉੱਪਰ ਵਾਲੇ ਦੇ ਭਰੋਸੇ ਛੱਡ ਕੇ ਲੋਕਾਂ ਨੇ ਚਾਲੇ ਪਾ ਦਿੱਤੇ। ਖੂਨ ਪਸੀਨਾ ਇੱਕ ਕਰਕੇ ਬਣਾਈਆਂ ਜ਼ਮੀਨਾਂ, ਘਰ ਘਾਟ ਪਲਾਂ ਵਿੱਚ ਬੇਗਾਨਾ ਹੋ ਗਿਆ। ਲੋਕਾਂ ਨੂੰ ਆਪਣੀ ਜਾਇਦਾਦ ਬਚਾਉਣੀ ਦੂਰ ਦੀ ਗੱਲ ਆਪਣੀ ਜਾਨ ਬਚਾਉਣੀ ਮੁਸ਼ਕਿਲ ਹੋ ਗਈ। ਮਾਰਚ ਮਹੀਨੇ ਵਿੱਚ ਸ਼ੁਰੂ ਹੋਏ ਹਿੰਸਕ ਦੌਰ ਨੇ ਆਪਣਾ ਅਸਲੀ ਰੂਪ ਧਾਰਨ ਕਰ ਲਿਆ ਸੀ ਤੇ ਅਗਸਤ ਦੇ ਅੰਤ ਤੱਕ ਬੇਗਿਣਤ ਲੋਕ ਮਾਰੇ ਜਾ ਚੁੱਕੇ ਸਨ ਅਤੇ ਬੇਗਿਣਤ ਲੋਕ ਆਪਣਾ ਸਭ ਕੁਝ ਗਵਾ ਕੇ ਘਰੋਂ ਬੇਘਰ, ਮੁਰੱਬਿਆਂ ਦੇ ਮਾਲਕ ਬੇਜ਼ਮੀਨੇ ਹੋ ਕੇ ਕੰਮੀ ਕਮੀਣਾਂ ਵਾਂਗ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਚੁੱਕੇ ਸਨ। ਪੈਂਡਰਲ ਮੂਨ ਨੇ ਆਪਣੀ ਇੱਕ ਜਾਣਕਾਰੀ ਅਨੁਸਾਰ ਬਹਾਵਲਪੁਰ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ 60000 (ਸੱਠ ਹਜ਼ਾਰ) ਹਿੰਦੂ ਸਿੱਖ ਲੋਕਾਂ ਦੇ ਮਰਨ ਦਾ ਦਾਅਵਾ ਕੀਤਾ ਹੈ। ਸਿੱਖਾਂ ਦੇ ਨਾਲ ਬਹੁਤ ਸਾਰੇ ਹਿੰਦੂ ਲੋਕ ਵੀ ਸ਼ਰਨਾਰਥੀ ਬਣ ਕੇ ਆ ਰਹੇ ਸਨ। ਸਰਕਾਰੀ ਤੌਰ 'ਤੇ ਬਣਾਏ ਗਏ ਚਾਰ ਰਾਹਾਂ ਤੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਆ ਰਹੀਆਂ ਸਨ। ਲੁਟੇਰੇ ਲੋਕ ਜਿੱਥੇ ਵੀ ਦਾਅ ਲੱਗਦਾ ਉੱਥੇ ਆਪਣਾ ਰੰਗ ਦਿਖਾ ਜਾਂਦੇ। ਲੁੱਟਣ ਮਾਰਨ ਵਾਲੇ ਕਿਸੇ ਦੀ ਉਮਰ ਜਾਂ ਹਾਲਾਤ ਨਹੀਂ ਦੇਖਦੇ ਸਨ ਸਗੋਂ ਇਹ ਦੇਖਦੇ ਸਨ ਕਿ ਕਿਤੇ ਸਾਡੇ ਧਰਮ ਦਾ ਬੰਦਾ ਤਾਂ ਨਹੀਂ ਹੈ। ਸਿਆਣੀ ਉਮਰ ਦੇ ਬਜ਼ੁਰਗ, ਮਾਸੂਮ ਭੋਲੇ ਭਾਲੇ ਬੱਚੇ ਬੱਚੀਆਂ, ਔਰਤਾਂ, ਮਰਦ ਗੱਲ ਕੀ ਹਰ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਬਹੁਤ ਥਾਵਾਂ ਤੇ ਜੁਆਨ ਔਰਤਾਂ ਨੂੰ ਮਾਰਨ ਦੀ ਬਜਾਏ ਨਾਲ ਚੁੱਕ ਕੇ ਲਿਜਾਇਆ ਜਾਂਦਾ ਸੀ ਅਤੇ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਆਮ ਜਿਹੀ ਗੱਲ ਹੋ ਗਈ ਸੀ। ਦੂਸਰੇ ਪਾਸੇ ਪੂਰਬੀ ਪੰਜਾਬ ਵਿੱਚੋਂ ਜਾਣ ਵਾਲੇ ਮੁਸਲਮਾਨਾਂ 'ਤੇ ਵੀ ਹਮਲੇ ਹੋ ਰਹੇ ਸਨ ਪਰ ਪੱਛਮੀ ਪੰਜਾਬ ਵਿੱਚ ਹਿੰਦੂ ਸਿੱਖਾਂ 'ਤੇ ਹੋ ਰਹੇ ਹਮਲਿਆਂ ਦੇ ਮੁਕਾਬਲੇ ਬਹੁਤ ਘੱਟ ਸਨ। ਬਹੁਤ ਸਾਰੇ ਪੂਰਬੀ ਪੰਜਾਬ ਦੇ ਪਿੰਡਾਂ ਦੇ ਪੇਂਡੂ ਸਿੱਖਾਂ ਨੇ ਆਪਣੇ ਪਿੰਡ ਤੋਂ ਹਿਜਰਤ ਕਰਨ ਵਾਲੇ ਮੁਸਲਮਾਨਾਂ ਨੂੰ ਲੁਕੋ ਵੀ ਲਿਆ ਸੀ ਅਤੇ ਕਈਆਂ ਨੂੰ ਆਪ ਨਾਲ ਜਾ ਕੇ ਸੁਰੱਖਿਅਤ ਸ਼ਰਨਾਰਥੀ ਕੈਂਪਾਂ ਤੱਕ ਪਹੁੰਚਾਇਆ ਸੀ। (ਇਹ ਗੱਲ ਮੈਨੂੰ ਮੇਰੇ ਦਾਦਾ ਜੀ ਭਗਤ ਸਿੰਘ ਚਾਹਲ ਨੇ ਦੱਸੀ ਸੀ ਅਤੇ ਲੁਕੋਣ ਵਾਲੀ ਗੱਲ ਮੇਰੇ ਨਾਲ ਦੇ ਪਿੰਡ ਵਾਪਰੀ ਸੀ ਜਿੱਥੇ ਅੱਜ ਵੀ ਮੁਸਲਿਮ ਪਰਿਵਾਰ ਵੱਸ ਰਹੇ ਹਨ)। ਲੁੱਟਣ ਵਾਲੇ ਗਰੋਹਾਂ ਦੇ ਨਾਲ ਕਈ ਵਾਰ ਪੇਂਡੂ ਲੋਕ ਵੀ ਰਲ ਜਾਂਦੇ ਸਨ। ਫਿਰਕੂ ਜ਼ਹਿਰ ਫੈਲਿਆ ਹੋਣ ਕਾਰਨ ਇਕੱਠੇ ਜੰਮੇ ਪਲੇ ਲੋਕ ਪਲ ਭਰ ਵਿੱਚ ਪਰਾਏ ਹੋ ਜਾਂਦੇ ਸਨ ਅਤੇ ਆਪਣੇ ਗੁਆਂਢੀਆਂ ਜਾਂ ਪੈਂਡੂਆਂ ਦੇ ਖੂਨ ਦੇ ਪਿਆਸੇ ਬਣ ਬੈਠਦੇ ਸਨ। ਲੋਕ ਇਹ ਭੁੱਲ ਜਾਂਦੇ ਸਨ ਕਿ ਅਸੀਂ ਇੱਕੋ ਹੀ ਬੋਹੜ ਪਿੱਪਲ ਦੀ ਛਾਂ ਮਾਣੀ ਹੈ। ਇੱਕੋ ਹੀ ਖੂਹ ਦਾ ਪਾਣੀ ਪੀਤਾ ਹੈ ਅਤੇ ਇੱਕ ਹੀ ਸੱਥ ਵਿੱਚ ਖੇਡ ਕੇ ਵੱਡੇ ਹੋਏ ਹਾਂ। ਸਿਰਫ ਇੱਕ ਹੀ ਗੱਲ ਯਾਦ ਰਹਿੰਦੀ ਸੀ ਕਿ ਇਹ ਮੇਰੇ ਧਰਮ ਦਾ ਬੰਦਾ ਨਹੀਂ ਇਸ ਲਈ ਮੇਰਾ ਦੁਸ਼ਮਣ ਹੈ। ਬੇਸ਼ੱਕ ਫੌਜ ਵੀ ਲੋਕਾਂ ਦੀ ਰਾਖੀ ਲਈ ਤਾਇਨਾਤ ਸੀ ਤੇ ਕਾਫ਼ਲਿਆਂ ਦੇ ਨਾਲ ਹੁੰਦੀ ਸੀ। ਪਰ ਹਮਲਾਵਰ ਦੋਹਰਾ ਹਮਲਾ ਕਰਦੇ ਸਨ ਅਤੇ ਜਿਸ ਨਾਲ ਡਰ ਕੇ ਲੋਕ ਜਦੋਂ ਦੂਜੇ ਪਾਸੇ ਦੌੜਦੇ ਤਾਂ ਉੱਧਰ ਵੀ ਘਾਤ ਲਾ ਕੇ ਬੈਠੇ ਹਮਲਾਵਰ ਲੋਕਾਂ ਨੂੰ ਮਾਰ ਸੁੱਟਦੇ ਸਨ ਤੇ ਬਚਾਉਣ ਵਾਲੇ ਕੁਝ ਵੀ ਨਾ ਕਰ ਸਕਦੇ। ਹਮਲਾਵਰ ਤਲਵਾਰਾਂ, ਨੇਜ਼ਿਆਂ, ਬਰਛੀਆਂ ਤੇ ਬੰਦੂਕਾਂ ਨਾਲ ਲੈਸ ਹੁੰਦੇ ਸਨ। ਇਸ ਖੂਨ ਦੀ ਹੋਲ਼ੀ ਵਿੱਚ ਕਈ ਵਾਰ ਟਰੇਨ 'ਤੇ ਸਵਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਤੇ ਉਹਨਾਂ ਦੀਆਂ ਲਾਸ਼ਾਂ ਨਾਲ ਡੱਬੇ ਭਰ ਕੇ ਦੂਜੇ ਪਾਸੇ ਭੇਜੇ ਜਾਂਦੇ ਸਨ ਤਾਂ ਕਿ ਦੂਜੇ ਪਾਸੇ ਦੇ ਲੋਕ ਦੇਖ ਸਕਣ ਕਿ ਇੱਧਰ ਵਾਲਿਆਂ ਕੀ ਕੀਤਾ ਹੈ। ਇਸੇ ਤਰ੍ਹਾਂ ਬਦਲੇ ਦੀ ਅੱਗ ਦੋਵੇਂ ਪਾਸੀਂ ਜਾਰੀ ਸੀ। ਆਮ ਲੋਕ ਮਰ ਰਹੇ ਸਨ ਤੇ ਦੋ ਆਜ਼ਾਦ ਦੇਸ਼ਾਂ (ਭਾਰਤ ਪਾਕਿਸਤਾਨ) ਦੇ ਹੁਕਮਰਾਨ ਆਪਣੀ ਜਿੱਤ ਦਾ ਜ਼ਸਨ ਮਨਾ ਰਹੇ ਸਨ। ਸੱਤਾ ਜੋ ਹਾਸਿਲ ਹੋ ਗਈ ਸੀ ਕੀ ਹੋਇਆ ਜੇ ਪੰਜਾਬ ਦੇ ਦੋ ਟੋਟੇ ਹੋ ਗਏ ਜਾਂ ਪੰਜਾਬੀਆਂ ਨੂੰ ਸਭ ਕੁਝ ਛੱਡ ਕੇ ਪਨਾਹਗੀਰ ਬਣਨਾ ਪਿਆ। ਆਖਰ ਕੁਰਬਾਨੀ ਵੀ ਤਾਂ ਕਿਸੇ ਦੇਣੀ ਸੀ ਨਾ ਤੇ ਕੁਰਬਾਨੀ ਦੇਣ ਲਈ ਸਭ ਤੋਂ ਮੂਹਰੇ ਪੰਜਾਬੀ ਹੀ ਹਨ। ਸਰਕਾਰੀ ਅੰਕੜਿਆਂ ਮੁਤਾਬਿਕ ਪੂਰਬੀ ਪੰਜਾਬ ਤੋਂ ਜਾਣ ਵਾਲੇ ਲੋਕਾਂ ਦੀ ਗਿਣਤੀ ਉਧਰੋਂ ਆਉਣ ਵਾਲੇ ਲੋਕਾਂ ਦੇ ਮੁਕਾਬਲੇ ਬਹੁਤ ਘੱਟ ਸੀ ਪਰ ਉਧਰੋਂ (ਪੱਛਮੀ ਪੰਜਾਬ ਜਾਂ ਪਾਕਿਸਤਾਨੀ ਪੰਜਾਬ) ਆਉਣ ਵਾਲੇ ਲੋਕਾਂ ਦੀ ਜ਼ਮੀਨ ਦੇ ਮੁਕਾਬਲੇ ਇਧਰ ਜ਼ਮੀਨ ਬਹੁਤ ਘੱਟ ਸੀ ਅਤੇ ਹੈ ਵੀ ਬਹੁਤ ਮਾਰੂ ਜਾਂ ਬੰਜਰ ਜ਼ਮੀਨ ਹੀ ਸੀ। ਇਸੇ ਕਰਕੇ ਬਹੁਤ ਸਾਰੇ ਪੰਜਾਬੀ ਕਿਸਾਨਾਂ ਨੇ ਹੋਰ ਰਾਜਾਂ ਵਿੱਚ ਵੀ ਜਾ ਡੇਰੇ ਲਾਏ ਤੇ ਬੰਜਰ ਜ਼ਮੀਨਾਂ ਨੂੰ ਵਾਹ ਵਾਹ ਕੇ ਮਿਹਨਤ ਨਾਲ ਉਪਜਾਊ ਜ਼ਮੀਨ ਵਿੱਚ ਬਦਲ ਦਿੱਤਾ। ਇਸੇ ਤਰ੍ਹਾਂ ਕਦੇ ਪੱਛਮੀ ਪੰਜਾਬ ਵਿੱਚ ਜ਼ਿਮੀਦਾਰ ਲੋਕਾਂ ਨੇ ਬੰਜਰ ਜ਼ਮੀਨਾਂ ਨੂੰ ਵਾਹ ਵਾਹ ਕੇ ਸਭ ਤੋਂ ਉਪਜਾਊ ਇਲਾਕਾ ਬਣਾ ਦਿੱਤਾ ਸੀ। ਇਸ ਇਲਾਕੇ ਨੂੰ ਉਸ ਵੇਲੇ ਬਾਰ ਦਾ ਇਲਾਕਾ ਕਿਹਾ ਜਾਂਦਾ ਸੀ। ਅੰਗਰੇਜ਼ ਸਰਕਾਰ ਨੇ ਵੀ ਉਸ ਵਕਤ ਲੋਕਾਂ ਦੀ ਸਹੂਲਤ ਲਈ ਨਹਿਰਾਂ ਕੱਢੀਆਂ ਸਨ। ਪਰ ਲੋਕਾਂ ਨੇ ਜੋ ਮਿਹਨਤ ਕੀਤੀ ਸੀ ਉਸਦਾ ਫਾਇਦਾ ਵੰਡ ਤੋਂ ਬਾਅਦ ਪਾਕਿਸਤਾਨ ਦੇ ਲੋਕਾਂ ਨੇ ਲਿਆ ਜਿਨ੍ਹਾਂ ਨੂੰ ਬਣੀ ਬਣਾਈ ਉਪਜਾਊ ਜ਼ਮੀਨ ਮਿਲ ਗਈ। ਇੱਧਰ ਆਏ ਲੋਕਾਂ ਨੂੰ ਸਾਰਾ ਕੁਝ ਨਵੇਂ ਸਿਰੇ ਤੋਂ ਕਰਨਾ ਪੈਣਾ ਸੀ ਤੇ ਇਸਦੇ ਨਾਲ ਨਾਲ ਬਹੁ ਗਿਣਤੀ ਉਹਨਾਂ ਲੋਕਾਂ ਦੀ ਸੀ ਜੋ ਆਪਣਾ ਸਾਰਾ ਕੁਝ ਲੁਟਾ ਕੇ ਮੰਗਤਿਆਂ ਵਾਂਗ ਖਾਲੀ ਹੋ ਗਏ ਸਨ। ਪਰ ਸਦਕੇ ਜਾਈਏ ਇਨ੍ਹਾਂ ਮਿਹਨਤੀ ਲੋਕਾਂ ਦੇ ਜਿਨ੍ਹਾਂ ਨੇ ਹਰ ਛੋਟਾ ਵੱਡਾ ਕੰਮ ਕਰਨ ਵਿੱਚ ਊਚ ਨੀਚ ਨਹੀਂ ਸਮਝੀ। ਇਸ ਤਰ੍ਹਾਂ ਭਾਰਤ ਦੇ ਹਰ ਖੇਤਰ ਵਿੱਚ ਖਾਸ ਕਰਕੇ ਬੰਬੇ ਕਲਕੱਤੇ, ਦਿੱਲੀ, ਮੱਧ ਪ੍ਰਦੇਸ਼, ਯੂਪੀ, ਰਾਜਸਥਾਨ (ਕੋਟਾ ਬੂੰਦੀ, ਗੰਗਾਨਗਰ) ਆਦਿ ਇਲਾਕਿਆਂ ਵਿੱਚ ਬਹੁਤ ਸਾਰੇ ਸਿੱਖਾਂ ਨੇ ਆਪਣੀ ਵਸੋਂ ਕਰ ਲਈ। ਕਿਸੇ ਨੇ ਖੇਤੀ ਆਰੰਭ ਦਿੱਤੀ, ਕਿਸੇ ਨੇ ਟਰਾਂਸਪੋਰਟ ਦਾ ਕੰਮ, ਕਿਸੇ ਨੇ ਲਘੂ ਉਦਯੋਗ ਤੇ ਕਿਸੇ ਨੇ ਕਾਰਖ਼ਾਨੇ ਜਾਂ ਦੁਕਾਨ ਦਾਰੀ ਦਾ ਕੰਮ ਤੇ ਬਹੁਤ ਸਾਰੇ ਬਹੁਤ ਸਾਰੇ ਧਨਾਢ ਵਪਾਰੀ ਇੱਧਰ ਆ ਕੇ ਰੇੜੀਆਂ, ਫੇਰੀਆਂ ਜਾਂ ਫੱਟਿਆਂ ਤੇ ਰੱਖ ਕੇ ਕੰਮ ਕਰਦੇ ਰਹੇ ਪਰ ਕਿਸੇ ਭੀਖ ਨਹੀਂ ਸੀ ਮੰਗੀ। ਪੰਜਾਬੀਆਂ ਨੇ ਸਿਰ ਤੋਂ ਪੈਰਾਂ ਤੱਕ ਬਰਬਾਦ ਹੋ ਕੇ ਵੀ ਆਪਣੀ ਕਾਮਯਾਬੀ ਦਾ ਝੰਡਾ ਇੱਕ ਵਾਰ ਫਿਰ ਗੱਡਿਆ। ਚਾਹੇ ਸਮੇਂ ਸਮੇਂ 'ਤੇ ਸਰਕਾਰਾਂ ਜਾਂ ਸਿਆਸੀ ਲੋਕ ਪੰਜਾਬੀਆਂ ਨਾਲ ਵਿਤਕਰਾ ਕਰਦੇ ਆਏ ਹਨ ਪਰ ਇਹ ਯੋਧੇ ਲੋਕ ਸਦਾ ਹੀ ਦੇਸ਼ ਪ੍ਰਤੀ ਦੇਸ਼ਭਗਤ, ਆਪਣੇ ਲੋਕਾਂ ਪ੍ਰਤੀ ਇਮਾਨਦਾਰ ਤੇ ਆਪਣੇ ਕੰਮ ਪ੍ਰਤੀ ਮਿਹਨਤੀ ਤੇ ਵਫ਼ਾਦਾਰ ਰਹੇ ਹਨ। ਅੱਜ ਵੀ ਬਹੁਤ ਸਾਰੇ ਮਸਲੇ ਐਸੇ ਹਨ ਜੋ ਕਿ ਬੜੇ ਸਾਲਾਂ ਤੋਂ ਦੇਸ਼ ਦੇ ਜ਼ਿੰਮੇਵਾਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਜਿਹਨਾਂ ਨੂੰ ਸੱਚੇ ਦਿਲੋਂ ਹੱਲ ਕਰਕੇ ਸੱਚ ਹੀ ਪੰਜਾਬੀਆਂ ਦੀ ਦੇਸ਼ ਪ੍ਰਤੀ ਨਿਭਾਈ ਸੇਵਾ ਦਾ ਸਨਮਾਨ ਸਿੱਧ ਹੋ ਸਕਦਾ ਹੈ। ਇਹਨਾਂ ਮਸਲਿਆਂ ਵਿੱਚ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ। ਕਿਉਂਕਿ ਪੰਜਾਬ ਖੇਤੀ ਪ੍ਰਧਾਨ ਰਾਜ ਹੋਣ ਕਰਕੇ ਪਾਣੀਆਂ ਦਾ ਮਸਲਾ ਪੰਜਾਬ ਲਈ ਬੜਾ ਅਹਿਮ ਹੈ। ਪੰਜਾਬ ਦੇ ਪਾਣੀ ਨੂੰ ਅੱਜ ਵੀ ਗੁਆਂਢੀ ਰਾਜ ਵਰਤ ਰਹੇ ਹਨ। ਪੰਜਾਬ ਵਿੱਚ ਬਣੇ ਡੈਮਾਂ ਦੀ ਬਿਜਲੀ ਅੱਜ ਵੀ ਦੇਸ਼ ਦੇ ਹੋਰ ਹਿੱਸੇ ਵਰਤਦੇ ਹਨ ਪਰ ਪੰਜਾਬ ਨੂੰ ਬਿਜਲੀ ਸੀਮਤ ਹੀ ਦਿੱਤੀ ਜਾਂਦੀ ਹੈ। ਪਰ ਜਦੋਂ ਵੀ ਜਿਆਦਾ ਬਾਰਿਸ਼ਾਂ ਕਰਕੇ ਹੜ ਆਉਂਦੇ ਹਨ ਤਾਂ ਨੁਕਸਾਨ ਪੰਜਾਬ ਦਾ ਹੁੰਦਾ ਹੈ। ਚੰਡੀਗੜ ਦਾ ਮਸਲਾ ਵੀ ਪੰਜਾਬ ਲਈ ਬੜਾ ਸੰਜੀਦਾ ਹੈ। ਚੰਡੀਗੜ੍ਹ 'ਤੇ ਹਰਿਆਣਾ ਅੱਜ ਵੀ ਆਪਣਾ ਹੱਕ ਜਤਾਉਂਦਾ ਹੈ ਜਦੋਂ ਕਿ ਚੰਡੀਗੜ੍ਹ ਬਣਿਆ ਹੀ ਸਿਰਫ਼ ਪੰਜਾਬ ਲਈ ਸੀ। ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਪੰਜਾਬ ਦਾ ਕਿਸਾਨ ਜੋ ਸਾਰੇ ਦੇਸ਼ ਅੰਨਦਾਤਾ ਹੈ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ। ਆਜ਼ਾਦੀ ਦੇ ਇੰਨ੍ਹੇ ਸਾਲਾਂ ਬਾਅਦ ਵੀ ਪੰਜਾਬੀਆਂ ਨੂੰ ਪੂਰਨ ਆਜ਼ਾਦੀ ਦਾ ਨਿੱਘ ਨਹੀਂ ਮਿਲ ਸਕਿਆ ਤਾਂ ਫਿਰ ਕਦੋਂ ਮਿਲੇਗਾ ਇਸਦਾ ਜਵਾਬ ਭਵਿੱਖ ਦੇ ਗਰਭ ਵਿੱਚ ਹੈ।

 

ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ' (ਇਟਲੀ)

ਹਾਂਣ ਨੂੰ ਹਾਂਣ ਪਿਆਰਾ ਹੁੰਦਾ ਹੈ

$
0
0

11 ਅਗਸਤ - ਰਵਨੀਤ ਦਾ ਡੈਡੀ ਟੀਚਰ ਸੀ। ਇੱਕ ਬੰਦਾ ਕਮਾਉਣ ਵਾਲਾ ਸੀ। ਘਰ ਵਿੱਚ ਚਾਰ ਜਣੇ ਖਾਂਣ ਵਾਲੇ ਸਨ। ਘਰ ਵਿੱਚ ਗਰੀਬੀ ਬਹੁਤ ਸੀ। ਉਸ ਦੀ ਵੱਡੀ ਧੀ ਰਵਨੀਤ ਮੁਟਿਆਰ ਹੋ ਗਈ ਸੀ। ਉਨ੍ਹਾਂ ਨੂੰ ਉਦੋਂ ਪਤਾ ਲੱਗਾ, ਜਦੋਂ ਬਾਹਰੋਂ ਉਸ ਦੇ ਉਲਾਂਭੇ ਆਉਣ ਲੱਗੇ। ਗਲ਼ੀ ਵਿੱਚ ਮੁੰਡੇ ਗੇੜੇ ਮਾਰਨ ਲੱਗ ਗਏ। ਉਸ ਨੂੰ ਕਾਲਜ਼ ਦੇ ਸਮੇਂ ਘਰ ਤੋਂ ਕਦੇ ਕੋਈ ਲੈ ਜਾਂਦਾਂ ਤੇ ਕਦੇ ਕੋਈ ਛੱਡ ਜਾਂਦਾ। ਰਵਨੀਤ ਦੀ ਮੁੰਡਿਆਂ ਵਿੱਚ ਚੰਗੀ ਚਰਚਾ ਸੀ। ਕਾਲਜ਼ ਦੀਆਂ ਕਲਾਸਾਂ ਮਿਸ ਕਰਨ ਲੱਗੀ ਸੀ। ਪੜ੍ਹਾਈ ਨਾਂ ਕਰਨ ਕਰਕੇ, ਹਰ ਸਾਲ ਫੇਲ ਹੋ ਜਾਂਦੀ ਸੀ। ਇਸ ਦੇ ਮਾਂ-ਬਾਪ ਦਾ ਸੁਪਨਾਂ ਬਾਹਰ ਜਾਂਣ ਦਾ ਸੀ। ਗਰੀਬੀ ਵਿੱਚ ਦਮ ਘੁੱਟਦਾ ਸੀ। ਗਰੀਬੀ ਵਿੱਚ ਰਹਿ ਕੇ, ਤੰਗ ਆ ਗਏ ਸਨ। ਉਨ੍ਹਾਂ ਨੇ ਅਪਣੀ ਧੀ ਰਵਨੀਤ ਦਾ ਵਿਆਹ, ਉਸ ਤੋਂ ਦੂਗਣੀ ਉਮਰ ਦੇ ਦੁਹਾਜੂ ਮਰਦ ਨਾਲ ਕਰ ਦਿੱਤਾ। ਜੋ ਕਨੇਡਾ ਗਿਆ ਹੋਇਆ ਸੀ। ਦਾਜ ਦੇਣ ਤੋਂ ਬਚ ਗਏ ਸਨ। ਕਨੇਡਾ ਵਾਲੇ ਨੂੰ ਧੀ ਦੇ ਹਾਂਣ ਦੀ ਦੁਲਹਨ ਮਿਲ ਗਈ ਸੀ। 50 ਸਾਲ ਦਾ ਮਰਦ, ਜਿਸ ਦੀਆਂ ਕਬਰਾਂ ਵਿੱਚ ਲੱਤਾਂ ਹੋਣ, ਉਹ 20 ਸਾਲ ਦੀ ਹੁਸੀਨਾਂ ਨੂੰ ਕਿੱਥੇ ਸੰਭਾਂਲ ਸਕਦਾ ਹੈ? ਉਸ ਦਾ ਤਾਂ ਆਪਦਾ ਸਰੀਰ ਡਿੱਕ-ਡਿੱਕ ਕਰਨ ਲੱਗ ਜਾਂਦਾ ਹੈ। 20 ਬਿਮਾਰੀਆਂ ਆ ਘੇਰਦੀਆਂ ਹਨ। ਸ਼ਰਾਬੀ ਬੰਦੇ ਵਿੱਚ ਤਾਂ ਹੁੰਦਾ ਕੱਖ ਨਹੀਂਂ। ਪਿਗ ਪੀਤੇ ਬਗੈਰ ਦਿਲ ਨਹੀਂ ਖੜ੍ਹਦਾ। ਆਪ ਤਾਂ ਕੀ ਖੜ੍ਹਨਾਂ ਹੈ? ਹੱਥ ਪੈਰ ਕੰਭਦੇ ਰਹਿੰਦੇ ਹਨ। ਰਵਨੀਤ ਮਨ ਵਿੱਚ ਝੂਰਦੀ ਸੀ। ਬਰਾਬਰ ਦੇ ਜਵਾਨ ਮਰਦ ਦੇ ਨਾਲ ਲਈ, ਉਸ ਦੀ ਵਿਆਹ ਕਰਾਉਣ ਦੀ ਇਛਾ ਪੂਰੀ ਨਹੀਂ ਹੋਈ ਸੀ। ਕਨੇਡਾ ਆ ਕੇ, ਰਵਨੀਤ ਦੀ ਮਰਦਾਂ ਵੱਲ ਕੁੱਤੇ ਝਾਕ ਵੱਧ ਗਈ ਸੀ। ਉਸ ਦੀ ਅੱਖ ਜਵਾਨ ਮਰਦਾਂ ਵਿੱਚ ਰਹਿੰਦੀ ਸੀ। ਕਈ ਬਾਰ ਦਾਅ ਵੀ ਲੱਗ ਜਾਂਦਾ ਸੀ। ਕਨੇਡਾ ਵਿੱਚ ਉਸ ਨਾਲ ਉਸ ਦੀ ਨੱਣਦ ਵੀ ਰਹਿੰਦੀ ਸੀ। ਨੱਣਦ ਵੀ ਆਪਦੇ ਪਤੀ ਤੋਂ 8 ਸਾਲ ਵੱਡੀ ਸੀ। ਨਣਦੋਈਏ ਦੇ ਚਾਅ ਵੀ ਵਿੱਚੇ ਰਹਿ ਗਏ ਸਨ। ਉਸ ਦੀ ਪਤਨੀ ਕੋਈ ਬਹੁਤੀ ਸੋਹਣੀ ਨਹੀਂ ਸੀ। ਮੀਟ, ਸਬæਜ਼ੀਆਂ ਖਾਂਣ ਵਾਲਿਆਂ ਦੇ ਸਾਗ ਕਿੱਥੇ ਸੰਘ ਅੰਦਰ ਲੰਘਦਾ ਹੈ? ਉਹ ਰਵਨੀਤ ਦਾ ਹਾਣੀ ਸੀ। ਇਸ ਦਾ ਝੁਕਾਹ ਉਸ ਵੱਲ ਵੱਧਣ ਲੱਗਾ। ਜੇ ਜ਼ਨਾਨੀ ਆਪ ਮਰਦ ਕੋਲ ਆਉਣ ਨੂੰ ਤਿਆਰ ਹੋਵੇ। ਕੌਣ ਪਿਛੇ ਹੱਟਦਾ ਹੈ? ਉਹ ਵੀ ਇਸ ਦੇ ਨਾਲ ਹੀ ਇੰਡੀਆ ਤੋਂ ਆਇਆ ਸੀ। ਇਕੱਠਿਆ ਦਾ ਵਿਆਹ ਸੀ। ਰਵਨੀਤ ਤੇ ਉਸ ਦੇ ਨਣਦੋਈਏ ਨੂੰ ਅਜੇ ਕੰਮ ਨਹੀਂ ਲੱਭਾ ਸੀ। ਇਸ ਲਈ ਜਦੋਂ ਬਾਕੀ ਕੰਮਾਂ ਉੱਤੇ ਚਲੇ ਜਾਂਦੇ ਸੀ। ਇਹ ਦੋਨੇਂ ਇਕੱਲੇ ਘਰ ਰਹਿ ਜਾਂਦੇ ਸੀ। ਦੋਂਨਾਂ ਦੇ ਦਿਲ ਇੱਕ ਦੂਜੇ ਦੀ ਹਾਮੀਂ ਭਰਦੇ ਸਨ। ਉਹ ਇੱਕ ਦੂਜੇ ਲਈ ਬਣੇ ਹਨ। ਰਵਨੀਤ ਉਸ ਨੂੰ ਚਾਹ ਦਾ ਕੱਪ ਫੜਾਉਣ ਲੱਗੀ ਜਾਂਣ ਕੇ, ਉਸ ਦੇ ਹੱਥ ਨੂੰ ਉਂਗਲਾਂ ਛੂਹ ਦਿੰਦੀ ਸੀ। ਉਸ ਨਾਲ ਸੋਫ਼ੇ ਉੱਤੇ ਬੈਠਣ ਲੱਗੀ। ਉਸ ਕੋਲੇ ਨੂੰ ਹੋ ਕੇ ਬੈਠਦੀ। ਇੱਕ ਦਿਨ ਰਵਨੀਤ ਨੇ ਘੁਮੇਰ ਆਉਣ ਦਾ ਬਹਾਨਾਂ ਕੀਤਾ। ਉਸ ਉੱਤੇ ਡਿੱਗ ਗਈ। ਉਹ ਸੱਚੀਂ ਡਰ ਗਿਆ। ਉਸ ਨੇ ਸੋਚਿਆ, ਰਵਨੀਤ ਸੱਚੀਂ ਬੇਹੋਸ਼ ਹੋ ਗਈ ਹੈ। ਉਹ ਰਵਨੀਤ ਨੂੰ ਫਸਟ-ਏਡ ਦੇਣ ਲਈ, ਉਸ ਦੇ ਮੂੰਹ ਵਿੱਚ ਮੂੰਹ ਪਾ ਕੇ, ਫੂਕ ਮਾਰੀ ਹੀ ਸੀ। ਰਵਨੀਤ ਨੇ, ਨਣਦੋਈਏ ਦੇ ਬੁੱਲ ਆਪਦੇ ਦੰਦਾਂ ਵਿੱਚ ਦੱਬ ਲਏ। ਉਹ ਪਰ ਕੱਟੇ, ਕਬੂਤਰ ਵਾਂਗ ਤੱੜਫਣ ਲੱਗਾ। ਹਾਂਣ ਨੂੰ ਹਾਂਣ ਪਿਆਰਾ ਹੁੰਦਾ ਹੈ। ਉਹ ਆਪਦੀ ਸੁਰਤ ਭੁੱਲ ਗਿਆ ਸੀ। ਉਹ ਉਸ ਨੂੰ ਇੱਕੋ ਡੀਕ ਵਿੱਚ ਪੀ ਜਾਂਣਾਂ ਚੁਹੁੰਦਾ ਸੀ। ਰਵਨੀਤ ਤਾਂ ਪਹਿਲਾਂ ਹੀ ਖ਼ਚਰੀ ਸੀ। ਉਹ ਉਸ ਨੂੰ ਖੁੱਲ ਦਿੰਦੀ ਗਈ। ਉਹ ਨਿੱਤ ਨਵੀਂ ਬਾਜੀ ਖੇਡਦੇ ਗਏ। ਉਸੇ ਨੇ ਹੀ ਰਵਨੀਤ ਨੂੰ ਫੇਸਬੁੱਕ ਆਇਡੀ ਬਣਾਂ ਕੇ ਦਿੱਤੀ ਸੀ। ਫੇਸਬੁੱਕ ਉੱਤੇ ਉਸ ਨੂੰ ਹੋਰ ਮੋਜ਼ ਲੱਗ ਗਈ। ਨਿੱਤ ਨਵੇਂ ਚਿਹਰੇ ਦਿੱਸਦੇ ਸਨ। ਅੱਗਲੇ ਦੀ ਫੋਟੋ ਲਾਈਕ ਕਰਕੇ, ਅੱਗਲੇ ਦੇ ਦਿਲ ਵਿੱਚ ਵੜ ਜਾਂਦੀ ਸੀ। ਇੱਥੇ ਇਸ ਦਾ ਮੇਲ ਜੋਤ ਨਾਲ ਹੋਇਆ। ਜੋ ਇਸ ਤੋਂ ਵੀ 10 ਸਾਲ ਛੋਟਾ ਸੀ।

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ


ਵਿਦੇਸ਼ੀ-ਅੱਤਵਾਦ ਤੋਂ ਵੀ ਵੱਧ ਖ਼ਤਰਨਾਕ ਹੈ ਸਿਆਸੀ ਭ੍ਰਿਸ਼ਟਾਚਾਰ

$
0
0

altਸਜ਼ਾ ਪ੍ਰਾਪਤ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ਼ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਂਸਲਾ ਸੁਣਾਕੇ ਤਕਰੀਬਨ ਇਕ-ਤਿਹਾਈ ਸਿਆਸਤਦਾਨਾਂ ਨੂੰ ਭਾਰਤੀ ਸਿਆਸਤ ਤੋਂ ਲਾਂਭੇ ਕਰ ਦਿੱਤਾ ਹੈ| ਇਸ ਫੈਂਸਲੇ ਨਾਲ ਦੇਸ਼ ਦੇ ਹਰ ਵਸਨੀਕ ਨੂੰ ਭਾਰਤੀ ਸਿਆਸਤ ਵਿੱਚ ਇੱਕ ਤਬਦੀਲੀ ਦੀ ਆਸ ਨਜ਼ਰ ਆਈ ਹੈ| ਇਹਨਾਂ ਲੋਕਾਂ ਦਾ ਮੰਨਣਾ ਹੈ ਕਿ ਸਿਆਸਤ ਉੱਤੇ ਕਾਬਜ ਅਪਰਾਧਕ ਸਿਆਸਤਦਾਨ 'ਵਿਦੇਸ਼ੀਂ-ਅੱਤਵਾਦ' ਨਾਲੋਂ ਵੱਧ ਖਤਰਨਾਕ ਹਨ ਅਤੇ ਇਹ ਵਤਨ ਵਿਰੋਧੀ ਕਰਵਾਇਆ ਕਰ ਕੇ ਭਾਰਤੀ ਲੋਕਤੰਤਰ ਅਤੇ ਸਮਾਜਿਕ ਢਾਂਚੇ ਨੂੰ ਦਿਨ-ਬ-ਦਿਨ ਕਮਜ਼ੋਰ ਕਰ ਰਹੇ ਹਨ| ਅੱਜ ਹਲਾਤ ਇਹ ਹਨ ਕਿ ਦੇਸ਼ ਵਿੱਚ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ਕਾਰਨ ਭਾਰਤੀ ਲੋਕ 'ਸੰਸਦ ਮੈਂਬਰ, ਵਿਧਾਇਕ ਅਤੇ ਰਾਜਨੀਤਕ ਪਾਰਟੀਆਂ (65 ਫ਼ੀਸਦੀ), ਪੁਲਿਸ (75 ਫ਼ੀਸਦੀ), ਪ੍ਰਸ਼ਾਸਨ (65 ਫ਼ੀਸਦੀ) ਅਤੇ ਅਦਾਲਤਾਂ (45 ਫ਼ੀਸਦੀ) ਨੂੰ ਭ੍ਰਿਸ਼ਟ ਮੰਨਦੇ ਹਨ'| ਦੁਨੀਆਂ ਭਰ ਵਿੱਚ ਭ੍ਰਿਸ਼ਟਾਚਾਰ ਪ੍ਰਤੀ ਭਾਰਤ ਦੀ ਸਥਿਤੀ 94 ਨੰਬਰ ਤੇ ਹੋਣ ਕਾਰਨ ਇਹ ਗੱਲ ਸ਼ਪੱਸ਼ਟ ਹੁੰਦੀ ਹੈ ਕਿ ਸਿਆਸਤਦਾਨਾਂ, ਪੁਲਿਸ, ਪ੍ਰਸ਼ਾਸਨ ਅਤੇ ਕਾਨੂੰਨ ਦੇ ਰਖਵਾਲਿਆਂ ਦੀ ਮਿਲੀਭੁਗਤ ਹੋਣ ਕਾਰਨ ਦੇਸ਼ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ| ਇਸ ਲੇਖ ਰਾਹੀਂ ਅਸੀਂ ਪਹਿਲਾਂ, ਇਹ ਵਿਚਾਰਾਂਗੇ ਕਿ ਭਾਰਤ ਨੂੰ ਇਸ ਸਥਿਤੀ ਵਿੱਚ ਧਕੇਲਣ ਲਈ ਕੋਣ- ਕੋਣ ਜ਼ੁੰਮੇਵਾਰ ਹਨ ? ਦੂਸਰਾ, ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਸਿਆਸਤ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਆ ਸਕਦੀ ਹੈ| ਤੀਸਰਾ, ਸਮਾਜ ਵਿੱਚੋਂ ਸਿਆਸੀ-ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕਿਹੜੇ- ਕਿਹੜੇ ਯੋਗ ਕਦਮ ਚੁੱਕਣ ਦੀ ਲੋੜ ਹੈ| ਮੌਜ਼ੂਦਾ ਭਾਰਤੀ ਸਿਆਸਤ ਵਿੱਚ ਦੇਸ਼-ਧਰੋਹੀ ਸਿਆਸਤਦਾਨ ਪੈਸੇ ਦੇ ਜ਼ੋਰ ਉੱਤੇ ਸਿਆਸੀ ਪਾਰਟੀਆਂ ਵਿੱਚ ਆਪਣੇ ਪੈਰ ਪੱਕੇ ਤੋਰ 'ਤੇ ਪਸਾਰ ਚੁੱਕੇ ਹਨ| ਮੌਜ਼ੂਦਾ ਸੰਸਦ ਅਤੇ ਵਿਧਾਨ ਸਭਾ ਮੈਂਬਰਾਂ ਦੇ ਚੋਣ ਲੜਨ ਸਮੇਂ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਮੁਤਾਬਿਕ ਝਾਰਖੰਡ ਮੁਕਤੀ ਮੋਰਚਾ (82 ਫ਼ੀਸਦੀ), ਰਾਸ਼ਟਰੀ ਜਨਤਾ ਦਲ (64 ਫ਼ੀਸਦੀ), ਸਮਾਜਵਾਦੀ ਪਾਰਟੀ(42 ਫ਼ੀਸਦੀ), ਭਾਰਤੀ ਜਨਤਾ ਪਾਰਟੀ (32 ਫ਼ੀਸਦੀ) ਅਤੇ ਕਾਂਗਰਸ (21 ਫ਼ੀਸਦੀ) ਦੇ ਉਮੀਦਵਾਰ ਕਿਸੇ ਨਾਂ ਕਿਸੇ ਅਪਰਾਧਕ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਹਨਾਂ ਦੇ ਮੁਕਦਮੇਂ ਉਚੇਰੀਆਂ ਅਦਾਲਤਾਂ ਵਿਚ ਚੱਲ ਰਹੇ ਹਨ| ਇੱਥੇ ਸਵਾਲ ਇਹ ਉੱਠਦਾ ਹੈ ਕਿ 1947 ਤੋਂ 2013 ਤੱਕ ਇਹਨਾਂ ਅਪਰਾਧੀਆਂ ਦੀ ਸਮਾਜ ਨੂੰ ਕੀ ਦੈਣ ਸੀ - ਕਿ ਇਹ ਅਪਰਾਧ ਨੂੰ ਸਮਾਜ ਵਿਚੋਂ ਖ਼ਤਮ ਕਰਨ ਪ੍ਰਤੀ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਕਾਨੂੰਨ ਬਣਾ ਰਹੇ ਸਨ ਜਾਂ ਸਮਾਜ ਵਿੱਚ ਸਿਆਸਤ ਦੀ ਆੜ ਥਲੇ ਗੈਰ-ਸਵਿਧਾਨਿਕ ਕਾਰਵਾਈਆਂ ਕਰਕੇ ਸਿਆਸੀ ਅੱਤਵਾਦ ਨੂੰ ਉਭਾਰ ਕੇ ਸਮਾਜ ਵਿੱਚ ਸਮੱਗਲਿੰਗ, ਗੈਰ-ਕਾਨੂੰਨੀ ਚੀਜ਼ਾਂ ਦੀ ਤਸਕਰੀ, ਨਸ਼ਿਆਂ ਦਾ ਕਰੋਬਾਰ, ਆਮ-ਆਦਮੀ ਦੀ ਜ਼ਮੀਨ-ਜ਼ਾਇਦਾਦ ਉੱਤੇ ਕਬਜ਼ਾ, ਸਰਕਾਰੀ ਸੋਮਿਆਂ ਦੀ ਲੁੱਟ-ਘਸੁੱਟ ਜਾਂ ਪੁਲਿਸ ਅਤੇ ਪ੍ਰਸ਼ਾਸਨ ਦੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਸਨ ? ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਸੁਪਰੀਮ ਕੋਰਟ ਨੂੰ ਇਹਨਾਂ ਅਪਰਾਧਕ -ਸਿਆਸਤਦਾਨਾਂ ਨੂੰ ਸਿਆਸੀ ਸਰਗਰਮੀਆਂ ਤੋਂ ਰੋਕਣ ਲਈ ਇਹ ਸਖ਼ਤ ਕਦਮ ਕਿਉ ਚੁੱਕਣਾ ਪਿਆ ਅਤੇ ਇਸ ਸਮੇਂ ਦੌਰਾਨ ਦੇਸ਼ ਦੇ ਲੋਕ-ਸਭਾ ਅਤੇ ਰਾਜ-ਸਭਾ ਦੇ ਮੈਂਬਰ ਆਪਣੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਕਿਉਂ ਬੈਠੇ ਰਹੇ ? ਹੁਣ ਵੇਖਣਾ ਇਹ ਹੈ ਕਿ ਇਹਨਾਂ ਸਿਆਸਤਦਾਨਾਂ ਵੱਲੋਂ ਗੈਰਸੰਵਿਧਾਨਕ ਤਰੀਕੇ ਨਾਲ ਇੱਕਠੀ ਕੀਤੀ ਜ਼ਮੀਨ ਜ਼ਾਇਦਾਦ ਅਤੇ ਕਾਲੇ ਧਨ ਨੂੰ ਜ਼ਬਤ ਕਰਨ ਲਈ ਸਰਕਾਰ ਕਿਹੜੇ- ਕਿਹੜੇ ਠੋਸ ਕਦਮ ਚੁੱਕਦੀ ਹੈ ਜਾਂ ਇਹ ਅਪਰਾਧਕ ਸਿਆਸਤਦਾਨ ਲੋਕਤੰਤਰ ਦਾ ਮਜ਼ਾਕ ਉਡਾ ਕੇ ਕਾਲੇ ਧਨ ਦੇ ਜ਼ੋਰ ਨਾਲ ਆਪਣੀ ਥਾਂ ਆਪਣੇ ਕਿਸੇ ਹੋਰ ਪਰਿਵਾਰਿਕ ਮੈਂਬਰ ਨੂੰ ਸਿਆਸੀ ਦੰਗਲ ਵਿੱਚ ਉਤਾਰ ਕੇ ਲੁੱਟ-ਘਸੁੱਟ ਜਾਂ ਅਪਰਾਧ ਚਾਲੂ ਰੱਖਣਗੇ ? ਅਕਸਰ ਇਹ ਵਿਚਾਰ ਕੀਤਾ ਜਾਂਦਾ ਹੈ ਕਿ ਅੱਜ ਦੇਸ਼ ਨੂੰ ਇਸ ਸਤਿਥੀ ਵਿੱਚ ਖੜ੍ਹਾ ਕਰਨ ਲਈ ਕੋਣ ਜ਼ਿੰਮੇਵਾਰ ਹੈ ? ਵੋਟਰ ਜਾਂ ਸਿਆਈ ਪਾਰਟੀਆਂ ਜਾਂ ਦੋਵੇਂ ਧਿਰਾਂ| ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਿਆਸੀ ਪਾਰਟੀਆਂ ਅਪਰਾਧੀਆਂ ਨੂੰ ਸਿਆਸਤ ਤੋਂ ਦੂਰ ਰੱਖਦੀਆਂ ਅਤੇ ਵੋਟਰ ਇਮਾਨਦਾਰੀ ਨਾਲ ਮੁੱਦਾ ਆਧਰਿਤ ਸੋਚ ਨਾਲ ਆਪਣੇ ਉਮੀਦਵਾਰ ਦੀ ਚੋਣ ਕਰਦਾ ਤਾਂ ਦੇਸ਼ ਨੂੰ ਇਹ ਦਿਨ ਨਾ ਵੇਖਣੇ ਪੈਂਦੇ| ਦੇਸ਼ ਦੇ ਮੌਜ਼ੂਦਾ ਹਲਾਤਾਂ ਵਿੱਚ ਅਮਨ-ਕਨੂੰਨ ਦੀ ਸਥਿਤੀ ਕਮਜ਼ੋਰ ਅਤੇ ਪੁਲਿਸ-ਪ੍ਰਸ਼ਾਸ਼ਨ ਦੇ ਕੰਮਕਾਜ ਵਿਚ ਸਿਆਸਤਦਾਨਾਂ ਅਤੇ ਸਿਆਸੀ-ਪਾਰਟੀਆਂ ਦੀ ਸਿੱਧੀ ਦਖ਼ਲਅੰਦਾਜ਼ੀ ਕਾਰਨ ਡਰ ਹੈ ਕਿ ਕਿਤੇ ਸੱਤਾਧਾਰੀ ਸਿਆਸਤਦਾਨ ਇਸ ਕਾਨੂੰਨ ਦਾ ਗਲਤ ਇਸਤਮਾਲ ਕਰਕੇ ਆਪਣੇ ਵਿਰੋਧੀਆਂ ਉਪਰ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਹਮੇਸ਼ਾ ਲਈ ਸਿਆਸਤ ਤੋਂ ਬਾਹਰ ਨਾਂ ਕਰ ਦੇਣ| ਦੇਸ਼ ਦੀ ਰਖਵਾਲੀ ਕਰਨ ਵਾਲੇ ਸਿਆਸਤਦਾਨ ਅਤੇ ਅਫਸਰ ਦਿਨ-ਰਾਤ ਦੇਸ਼ ਦੇ ਸਰਕਾਰੀ ਸੋਮਿਆਂ (ਤੇਲ, ਰੇਤ, ਬੱਜ਼ਰੀ ਅਤੇ ਕੋਲਾ), ਮਹਿਕਮਿਆਂ ਵਿੱਚ ਬਦਲੀਆਂ, ਸਰਕਾਰੀ ਠੇਕਿਆਂ ਦੀਆਂ ਨਿਲਾਮੀਆਂ ਆਦਿ ਤੋਂ ਅਰਬਾਂ ਰੁਪਏ ਦੀ ਕਾਲੀ ਕਮਾਈ ਕਰਕੇ ਦੇਸ਼ ਵਿੱਚ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਟੈਕਸਾਂ ਦੀ ਚੋਰੀ ਅਤੇ ਕਾਲੇ ਧਨ ਨੂੰ ਉਤਸ਼ਾਹ ਦੇ ਰਹੇ ਹਨ| ਮੰਦਭਾਗੀ ਗੱਲ ਇਹ ਹੈ ਕਿ ਦੇਸ਼ ਦੀਆਂ ਸਿਆਸੀ ਪਾਰਟੀਆਂ ਦਾ ਧਿਆਨ ਦੇਸ਼ ਵਿਚੋਂ ਬੇਰੁਜਗਾਰੀ, ਗਰੀਬੀ ਜਾਂ ਅਨਪੜ੍ਹਤਾ ਨੂੰ ਦੂਰ ਕਰਨ ਵੱਲ ਨਹੀਂ ਬਲਕਿ, ਆਮ ਲੋਕਾਂ ਦੀਆਂ ਮਜਬੂਰੀਆਂ ਦਾ ਫਾਈਦਾ ਲੈਂਦਿਆਂ ਆਪਣੇ ਰਾਜਸੀ ਮਹਿਲ ਉਸਾਰਨ ਵੱਲ ਹੈ| ਅੱਜ ਇਹਨਾਂ ਹਲਾਤਾਂ ਵਿੱਚ ਬੇਰੁਜਗਾਰ ਨੌਜ਼ਵਾਨ ਆਪਣੇ ਅਪਰਾਧਕ ਰਾਜਸ਼ੀ ਮਾਲਿਕਾਂ ਲਈ ਥਾਣਿਆਂ-ਤਹਿਸੀਲਾਂ ਦੇ ਕੰਮਾਂ ਦੀਆਂ ਦਲਾਲੀਆਂ, ਨਸ਼ਿਆਂ ਦੀ ਤਸਕਰੀ, ਸਰਕਾਰੀ ਸੋਮਿਆਂ ਦੀ ਚੋਰੀ ਵਰਗੇ ਸੰਗੀਨ ਜੁਰਮਾਂ ਨਾਲ ਜੁੜ ਰਹੇ ਹਨ ਅਤੇ ਮੌਜ਼ੂਦਾ ਸਿਆਸੀ ਅੱਤਵਾਦ ਨੇ ਸਮਾਜ ਨੂੰ ਦਲਾਲ, ਨਸ਼ਈ ਅਤੇ ਚੋਰ ਬਣਾ ਕੇ ਖੋਖਲਾ ਅਤੇ ਬਰਬਾਦ ਕਰ ਦਿੱਤਾ ਹੈ| ਜੇਕਰ ਦੇਸ਼ ਦੇ ਸਿਆਸਤਦਾਨਾਂ ਅਤੇ ਸਰਕਾਰੀ ਅਫਸਰਾਂ ਦੀ ਪਿਛਲੇ ਤੀਹਾਂ ਸਾਲਾਂ ਦੀ ਜਮੀਨ ਜ਼ਾਇਦਾਦ ਨੂੰ ਘੋਖਿਆ ਜਾਵੇ ਤਾਂ ਇਹ ਤੱਥ ਲੁਕੇ ਨਹੀਂ ਰਹਿਣਗੇ ਕਿ ਕਿਸ ਤਰ੍ਹਾਂ ਇਹ ਲੋਕ ਆਮ ਮਕਾਨਾਂ ਵਿਚੋਂ ਨਿਕਲ ਕੇ ਕਰੋੜਾਂ-ਅਰਬਾ ਰੁਪਏ ਅਤੇ ਆਲੀਸ਼ਾਨ ਕੋਠੀਆਂ ਦੇ ਮਲਿਕ ਬਣੇ ਹਨ| ਆਉਣ ਵਾਲੇ ਸਮੇਂ ਵਿੱਚ ਜੇਕਰ ਸਰਕਾਰ ਇਹਨਾਂ ਅਪਰਾਧੀਆਂ ਦੀਆਂ ਜਮੀਨ-ਜਾਇਦਾਦਾਂ ਜ਼ਬਤ ਕਰਕੇ ਇਹਨਾਂ ਉੱਤੇ ਬਣਦੇ ਮੁਕਦਮੇਂ ਨਹੀਂ ਚਲਾਉਂਦੀ ਤਾਂ ਕਾਬਲ, ਮਿਹਨਤੀ ਲੋਕਾਂ ਅਤੇ ਪੜ੍ਹੇ-ਲਿਖੇ ਨੌਜ਼ਵਾਨਾਂ ਦਾ ਮਿਹਨਤ ਤੋਂ ਵਿਸ਼ਵਾਸ ਉੱਠ ਜਾਵੇਗਾ ਅਤੇ ਉਹ ਅਪਰਾਧ ਦਾ ਰਸਤਾ ਚੁਣ ਕੇ ਸਮਾਜਿਕ ਢਾਂਚੇ ਨੂੰ ਹੋਰ ਖ਼ਰਾਬ ਕਰ ਸਕਦੇ ਹਨ ਅਤੇ ਇਹਨਾਂ ਹਲਾਤਾਂ ਵਿੱਚ ਦੇਸ਼ ਨੂੰ ਵਿਦੇਸ਼ੀ ਅੱਤਵਾਦ ਤੋਂ ਘੱਟ ਅਤੇ 'ਸਿਆਸਤ ਦੇ ਅਪਰਾਧੀਕਰਨ' ਤੋਂ ਵੱਧ ਖ਼ਤਰਾ ਪੈਦਾ ਹੋ ਸਕਦਾ ਹੈ |

ਅਮਨਪ੍ਰੀਤ ਸਿੰਘ ਛੀਨਾ

ਇਤਿਹਾਸਿਕ ਸ਼ਾਨਦਾਰ ਇਮਾਰਤ ਵਾਲ਼ਾ ਪਿੰਡ- ਰੱਤੜ ਛੱਤੜ

$
0
0

{gallery}20August2013/msm{/gallery}

ਡੇਰਾ ਬਾਬਾ ਨਾਨਕ ਤੋਂ ਵਾਪਸ ਪਰਤਦਿਆਂ ਕੁਝ ਦੂਰੀ ਤੋਂ ਸਾਨੂੰ ਇੱਕ ਮੀਨਾਰ ਦਿਖਾਈ ਦਿੱਤਾ। ਜਿਉਂ-ਜਿਉਂ ਮੀਨਾਰ ਤੇ ਸਾਡੇ ਵਿਚਕਾਰ ਦੂਰੀ ਘੱਟ ਰਹੀ ਸੀ ਤਿਉਂ ਤਿਉਂ ਮੀਨਾਰ ਦਾ ਅਕਾਰ ਵੱਧਦਾ ਜਾ ਰਿਹਾ ਸੀ ਤੇ ਨਾਲ਼ ਹੀ ਵੱਧ ਰਹੀ ਸੀ ਸਾਡੀ ਉਤਸੁਕਤਾ। ਮੀਨਾਰ ਦੀ ਬਾਹਰੀ ਦਿੱਖ ਦੂਰੋਂ ਕਿਸੇ ਮਸਜਿਦ ਦੇ ਉੱਡੇ ਹੋਏ ਰੰਗਾਂ ਵਾਲ਼ੀ ਪੁਰਾਣੀ ਇਮਾਰਤ ਵਰਗੀ ਲਗਦੀ ਸੀ। ਅਸੀਂ ਕਿਸੇ ਰਾਹਗੀਰ ਤੋਂ ਮੀਨਾਰ ਬਾਰੇ ਜਾਨਣਾ ਚਾਹਿਆ। ਪਰ ਉਹ ਇੱਸ ਗੁੰਬਦ ਬਾਰੇ ਬਿਲਕੁਲ ਅਣਜਾਣ ਸੀ ਪਰ ਉਸਨੇ ਸਾਨੂੰ ਪਿੰਡ ਰੱਤੜ ਛੱਤੜ ਨੂੰ ਜਾਂਦੀ ਸੜਕ ਬਾਰੇ ਦੱਸਿਆ। ਅਸੀਂ ਮਲੋਮਲੀ ਪਿੰਡ ਰੱਤੜ ਛੱਤੜ ਨੂੰ ਮੁੜ ਗਏ। ਸਾਡੇ ਸਾਹਮਣੇ ਸੀ ਪਾਣੀ ਦੀ ਟੈਂਕੀ ਅਤੇ ਉੱਚੀ ਇਮਾਰਤ ਦਾ ਗੁੰਬਦ ਜੋ ਪਾਣੀ ਦੀ ਟੈਂਕੀ ਤੋਂ ਵੀ ਕਈ ਫੁੱਟ ਉੱਚਾ ਦਿੱਸ ਰਿਹਾ ਸੀ। ਮੀਨਾਰ ਤੋਂ ਪਹਿਲਾਂ ਗਲੀ ਵਿਚ ਇਕ ਘਰ ਦੇ ਮੂਹਰੇ ੧੪ ਕੁ ਸਾਲ ਦਾ ਇੱਕ ਲੜਕਾ ਜਿਵੇਂ ਸਾਡੀ ਉਡੀਕ ਕਰ ਰਿਹਾ ਸੀ। ਅਸੀਂ ਉਸ ਮੀਨਾਰ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਰੋਜਾ ਪੀਰਾਂ ਦੀ ਦਰਗਾਹ ਹੈ ਇੱਸ ਤੋਂ ਵੱਧ ਉਹ ਕੁਝ ਨਹੀ ਸੀ ਜਾਣਦਾ।ਅਸੀਂ ਦਰਗਾਹ ਬਾਰੇ ਹੋਰ ਤੀਬਰਤਾ ਨਾਲ਼ ਜਾਨਣ ਲਈ ਉਸ ਨੂੰ ਦਰਗਾਹ ਵੱਲ ਲੈ ਗਏ। ਦਰਗਾਹ ਇੱਕ ਲਗਭਗ ੧੫੦ ਫੁੱਟ ਉੱਚਾ ਮੀਨਾਰ ਹੈ। ਜਿਸਦੇ ਦਰਵਾਜੇ ਤੇ ਉੱਪਰ ਬਣੇ ਚਬੂਤਰੇ ਤੇ ਡੂਮਣੇ ਲੱਗੇ ਹੋਏ ਸਨ।ਜਿਨ੍ਹਾਂ ਤੋਂ ਡਰਕੇ ਅਸੀਂ ਕਾਹਲ਼ੀ ਨਾਲ਼ ਅੰਦਰ ਵੜਨ ਦੀ ਕੀਤੀ।ਅੰਦਰ ਵੜਦਿਆਂ ਹੀ ਅਸੀਂ ਚਕਾਚੌਂਧ ਰਹਿ ਗਏ।ਇਮਾਰਤ ਦੀ ਛੱਤ ਉੱਪਰ ਹੋਈ ਨਕਾਸ਼ੀ ਹੈਰਾਨ ਕਰ ਦੇਣ ਵਾਲ਼ੀ ਆਲਾ ਕਾਰਾਗਰੀ ਦਾ ਨਮੂਨਾ ਹੈ। ਅਸੀਂ ਭਾਵੁਕਤਾ ਵੱਸ ਉਸ ਬੱਚੇ ਤੇ ਉਸਦੀ ਸਮਰੱਥਾ ਤੋਂ ਵੱਧ ਕਈ ਸਵਾਲ ਦਾਗ ਦਿੱਤੇ ਉਹ ਵਿਚਾਰਾ ਕਹਿਣ ਲੱਗਾ ," ਮੈਂ ਬਾਪੂ ਮਨਸਾ ਸਿੰਘ ਨੂੰ ਬੁਲਾ ਕੇ ਲਿਆਉਂਦਾ ਹਾਂ ਉਹ ਹੀ ਸਾਰਾ ਕੁਝ ਦੱਸ ਸਕਦੇ ਹਨ"। ਬਾਪੂ ਮਨਸਾ ਸਿੰਘ ਨੱਬੇ ਸਾਲ ਦੇ ਬਜੁਰਗ ਹਨ।ਪਰ ਅਜੇ ਵੀ ਨੌਜਵਾਨਾ ਵਾਲ਼ੀ ਸਿਹਤ ਤੇ ਫੁਰਤੀ ਰੱਖਦੇ ਹਨ। ਜਦੋਂ ਅਸੀਂ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਤਾਂ ਉਹ ਨੌਜਵਾਨਾ ਵਾਂਗ ਫੁਰਤੀ ਨਾਲ਼ ਸਾਡੇ ਅੱਗੇ ਮੀਨਾਰ ਦੀਆਂ ਪੌੜੀਆਂ ਚੜ ਗਏ। ਇਮਾਰਤ ਦੀਆਂ ਅੰਦਰੋਂ ਦੋ ਛੱਤਾਂ ਹਨ। ਜਿਸ ਬਾਰੇ ਸਪਸ਼ਟ ਅੰਦਾਜਾ ਲੱਗਦਾ ਹੈ ਕਿ ਇਸਦਾ ਜਾਹੋ-ਜਲਾਲ ਕਦੀ ਕਹਿੰਦੀਆਂ-ਕਹਾਉਂਦੀਆਂ ਇਮਾਰਤਾਂ ਨੂੰ ਮਾਤ ਪਾਉਂਦਾ ਹੋਏਗਾ। ਇਮਾਰਤ ਦੀ ਛੱਤ 'ਤੇ ਹੋਈ ਨੱਕਾਸ਼ੀ ਦੇਖੀਏ ਤਾਂ ਇਸਦੀ ਉਦਾਹਰਣ ਲੱਭਣੀ ਮੁਸ਼ਕਲ ਹੈ। ਸੈਂਕੜੇ ਸਾਲ ਪਹਿਲਾਂ ਨੱਕਾਸ਼ੇ ਰੰਗ ਅੱਜ ਵੀ ਜਾਦੂਮਈ ਪ੍ਰਭਾਵ ਸਿਰਜ ਰਹੇ ਹਨ। ਚਿੱਤ ਕਰਦਾ ਹੈ ਕਿ ਬਸ ਵੇਖਦੇ ਹੀ ਰਹਿ ਜਾਈਏ। ਇਸਦੇ ਸੱਜੇ ਹੱਥ ਭੋਰਾ ਬਣਿਆ ਹੈ ਜਿਸਨੂੰ ਤੱਕ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਇੱਥੇ ਪੀਰ ਇਬਾਦਤ ਕਰਦੇ ਰਹਿ ਹੋਣਗੇ। ਪਿੱਛੇ ਬਣੀ ਖੂਹੀ 'ਤੇ ਬਣੀ ਟੁੱਟੀ ਪਾਣੀ ਦੀ ਟੈਂਕੀ ਅਤੇ ਇਕ ਨੁੱਕਰੇ ਮਸਜਿਦ ਦੇ ਕੁਝ ਖੰਡਰ ਬਚੇ ਹੋਏ ਹਨ। ਅਸੀਂ ਫੋਟੋਆਂ ਉਤਾਰਨ ਦੇ ਆਹਰ ਵਿਚ ਸਾਂ ਕਿ ਬਾਪੂ ਮਨਸਾ ਸਿੰਘ ਨੇ ਦੱਸਿਆ ਕਿ ੧੯੪੭ ਦੀ ਵੰਡ ਵੇਲ਼ੇ ਕੁਝ ਹਿੰਦੂ-ਸਿੱਖ ਪਰਿਵਾਰ ਲਇਲਪੁਰ ਤੋਂ ਉੱਜੜ ਕੇ ਆਏ ਤਾਂ ਮੁਕੰਮਲ ਮੁਸਲਿਮ ਅਬਾਦੀ ਵਾਲ਼ਾ ਪਿੰਡ ਰੱਤੜ-ਛੱਤੜ ਸੁੰਨਸਾਨ ਪਿਆ ਸੀ। ਸਾਰੇ ਮੁਸਲਿਮ ਪਰਿਵਾਰ ਪਿੰਡ ਛੱਡ ਕੇ ਪਾਕਿਸਤਾਨ ਜਾ ਚੁੱਕੇ ਸਨ।ਬਾਪੂ ਮਨਸਾ ਸਿੰਘ ਹੁਰਾਂ ਖਾਲੀ ਪਏ ਮਕਾਨਾ ਵਿਚ ਡੇਰੇ ਲਾ ਲਏ ਜੋ ਬਾਅਦ ਵਿਚ ਕੁਝ ਕਾਨੂੰਨੀ ਕਾਰਵਾਈ ਕਰਕੇ ਸਰਕਾਰ ਨੇ ਅਲਾਟ ਕਰ ਦਿੱਤੇ। ਕੁਝ ਦੂਰੀ ਤੇ ਪਿੱਪਲ਼ ਦੇ ਰੁੱਖ ਹੇਠ ਬਣੀ ਕਬਰ ਪੀਰ ਰੱਤੜ-ਛੱਤੜ ਦੀ ਹੈ।ਪਿੰਡ ਵੱਸਣ ਤੋਂ ਪਹਿਲਾਂ ਇਕ ਪੀਰ ਰੱਤੜ ਛੱਤੜ ) ਸੂਹੇ ਰੰਗ ਦੀ ਛਤਰੀ) ਦੀ ਛਾਂ ਹੇਠ ਭਗਤੀ ਕਰਿਆ ਕਰਦਾ ਸੀ। ਜਿਸ ਤੋਂ ਇਸ ਪਿੰਡ ਦਾ ਨਾਮ ਰੱਤੜ ਛੱਤੜ ਪੈ ਗਿਆ। ਰੱਤੜਾ ਸ਼ਬਦ ਦੇ ਅਰਥ ਰੂਹਾਨੀ ਤੌਰ 'ਤੇ ਖੁਦਾ ਦੇ ਰੰਗਾਂ ਵਿਚ ਰੰਗੇ ਜਾਣਾ ਜਾਂ ਖੁਦਾ ਦੀ ਇਬਾਦਤ ਵਿਚ ਲੀਨ ਹੋ ਜਾਣਾ ਹੈ। ਹੋ ਸਕਦਾ ਹੈ ਕਿ ਇਸ ਪਿੰਡ ਦਾ ਨਾਮ ਰੱਤੜ ਛੱਤੜ ਇਸ ਕਰਕੇ ਵੀ ਪਿਆ ਹੋਵੇ ਕਿ ਇੱਥੇ ਇਸਲਾਮ ਅਤੇ ਰੂਹਾਨੀਅਤ ਦਾ ਪ੍ਰਚਾਰ ਹੁੰਦਾ ਹੋਵੇ ਤੇ ਲੋਕ ਸੂਹੇ ਰੰਗ ਦੀ ਛੱਤਰੀ ਹੇਠ ਬਹਿ ਕੇ ਆਪਣੇ-ਆਪ ਨੂੰ ਖੁਦਾ ਦੀ ਬੰਦਗੀ ਦੇ ਰੰਗ ਵਿਚ ਰੰਗੇ ਮਹਿਸੂਸ ਕਰਦੇ ਹੋਣ। ਉੱਚੇ ਮੀਨਾਰ ਜਿਸਨੂੰ ਪੀਰ ਰੋਜ਼ਾ ਵੀ ਪੁਕਾਰਦੇ ਹਨ।ਕਿਸੇ ਪਾਕਿਸਤਾਨ ਗਏ ਬੰਦੇ ਨੂੰ ਇੱਸੇ ਪਿੰਡ ਦਾ ਪੁਰਾਣਾ ਵਸਨੀਕ ਮਿਲ਼ਿਆ। ਉਸ ਨੇ ਇਹਨਾਂ ਇਮਾਰਤਾਂ ਬਾਰੇ ਚਾਨਣਾ ਪਾਇਆ।ਉਸ ਪੁਰਾਣੇ ਵਸਨੀਲ ਦੇ ਦੱਸਣ ਅਨੁਸਾਰ ਇਮਾਮ ਅਲੀ ਸ਼ਾਹ ਦੀ ਕਬਰ ਤੋਂ ਇਲਾਵਾ ਤਿੰਨ ਕਬਰਾਂ ਹੋਰ ਵੀ ਹਨ। ਜੋ ਪੀਰ ਸ਼ਾਹ ਹੁਸੈਨ ਤੇ ਉਹਨਾਂ ਦੇ ਚੇਲਿਆਂ ਦੀਆਂ ਹਨ।ਪਿਛਵਾੜੇ ਪੀਰ ਦਾਨੀਆ ਦੀ ਜਗ੍ਹਾ ਜਿੱਥੇ ਸੂਹੇ ਰੰਗ ਦੀ ਵਿਸ਼ਾਲ ਛਤਰੀ ਤਣੀ ਰਹਿੰਦੀ ਸੀ। ਪਿੰਡ ਰਾਵੀ ਦਰਿਆ ਤੋਂ ਕੁਝ ਦੂਰੀ 'ਤੇ ਹੈ।ਪਾਕਿਸਤਾਨ ਦੀ ਸਰਹੱਦ ਵੀ ਜਿਆਦਾ ਦੂਰ ਨਹੀ। ੧੯੬੫ ਦੀ ਜੰਗ ਵੇਲ਼ੇ ਕੁਝ ਗੋਲ਼ੇ ਇਮਾਰਤ ਦੀ ਛੱਤ ਕੰਧ ਵਿਚ ਆ ਵੱਜੇ ਪਰ ਕਮਾਲ ਦੀ ਗੱਲ ਹੈ ਕਿ ਉਹ ਕੁਝ ਨਾ ਵਿਗਾੜ ਸਕੇ।ਸਗੋਂ ਇੰਨੇ ਸਾਰੇ ਗੋਲ਼ਿਆਂ 'ਚੋਂ ਇੱਕ ਵੀ ਨਾ ਚੱਲ ਸਕਿਆ। ਭਾਰਤੀ ਮਿਲਟਰੀ ਦੇ ਅਫਸਰ ਇਮਾਰਤ ਤੋਂ ਪਾਕਿਸਤਾਨੀ ਇਲਾਕੇ ਦੀ ਨਿਗਰਾਨੀ ਕਰ ਰਹੇ ਸਨ। ਇਮਾਮ ਅਲੀ ਸ਼ਾਹ ਦਾ ਮਕਬਰਾ ੧੨੮੬ ਸੰਮਤ ਹਿਜਰੀ ਵਿਚ ਉਸਾਰਿਆ ਗਿਆ। ਦਰਵਾਜੇ ਦੇ ਉੱਪਰ ਫਾਰਸੀ ਵਿਚ ਦਰਜ ਹੈ " ਇਮਾਮ ਅਲੀ ਸ਼ਾਹ ਸ਼ੇਖ ਅੱਲਾ ਇਮਾਮ ਆਲਮਆਲਮੀਨ ਵਾਰਿਸ"। ਇੱਥੇ ੨੪-੨੫ ਜੇਠ ਨੂੰ ਵਿਸ਼ਾਲ ਮੇਲਾ ਲੱਗਦਾ ਹੈ। ਪਿੱਛੇ ਜਿਹੇ ਪਾਕਿਸਾਤਨ ਤੋਂ ਆਏ ਸਾਈਂ ਮੀਆਂ ਮੀਰ ਦੇ ਵਾਰਿਸ ਸਾਈਂ ਚੰਨ ਪੀਰ ਕਾਦਰੀ ਵੱਲੋਂ ਇੱਸ ਪਿੰਡ ਦਾ ਦੌਰਾ ਕੀਤਾ ਗਿਆ।ਚੰਨ ਪੀਰ ਕਾਦਰੀ ਨੇ ਇਮਾਮ ਅਲੀ ਸ਼ਾਹ ਦੇ ਮਕਬਰੇ ਦੀ ਜ਼ਿਆਰਤ ਕੀਤੀ।ਪੁਰਾਤੱਤਵ ਵਿਭਾਗ ਤੇ ਟੂਰਿਸਟ ਵਿਭਾਗ ਨੂੰ ਮਿਲ਼ਕੇ ਇੱਸ ਅਜ਼ੀਮ ਇਮਾਰਤ ਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ। ਪੀਰ ਇਮਾਮ ਅਲੀ ਬਾਰੇ ਪ੍ਰਚਿਲਤ ਹੈ ਕਿ ਉਹ ਬਹੁਤ ਕਰਨੀ ਵਾਲੇ ਫਕੀਰ ਸਨ। ਆਪ ਨੇ ਰੂਹਾਨੀ ਸਾਧਨਾ ਰਾਹੀਂ ਖਤਰਨਾਕ ਗੈਬੀ ਸ਼ਕਤੀਆਂ ਤੋਂ ਲੋਕਾਂ ਦੀ ਰਾਖੀ ਕੀਤੀ। ਇੱਕ ਹੋਰ ਮਜੇਦਾਰ ਗੱਲ ਹੈ ਕਿ ੧੯੭੧ ਦੀ ਜੰਗ ਵਿਚ ਬਣਾਇਆ ਮੋਰਚਾ ਜੋ ਇਮਾਰਤ ਦੇ ਅੰਦਰਲੇ ਪਾਸੇ ਇੱਕ ਪਿਕਟ ਵਾਂਗ ਬਣਿਆ ਹੋਇਆ ਹੈ ਅਜੇ ਵੀ ਉਸੇ ਹਾਲਤ ਵਿਚ ਮੌਜੂਦ ਹੈ। ਅੰਮ੍ਰਿਤਸਰ ਆਉਣ ਵਾਲ਼ੇ ਟੂਰਿਸਟਾਂ ਨੂੰ ਡੇਰਾ ਬਾਬਾ ਨਾਨਕ ਵਿਚ ਵੇਖਣਯੋਗ ਕਾਫੀ ਕੁਝ ਮਿਲ਼ਦਾ ਹੈ। ਬਾਬਾ ਨਾਨਕ ਜਿੱਥੇ ਬੈਠ ਕਿ ਕੀਰਤਨ ਕਰਿਆ ਕਰਦੇ ਸਨ ਉਹ ਖੂਹ ਹੈ। ਬਗਦਾਦ ਦੇ ਪੀਰ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤਾ ਚੋਲ਼ਾ ਸਹਿਬ ਵੀ ਉਸੇ ਹਾਲਤ ਵਿਚ ਹੈ। ਬੀਬੀ ਨਾਨਕੀ ਦੁਆਰਾ ਹੱਥ ਨਾਲ਼ ਕੱਢੇ ਰੁਮਾਲੇ ਵੀ ਮੌਜੂਦ ਹਨ। ਅਤੇ ਸਰਹੱਦ ਤੋਂ ਦੂਰਬੀਨ ਰਾਹੀਂ ਪਾਕਿਸਤਾਨ ਸਥਿੱਤ ਗੁਰਦੁਆਰਾ ਕਰਤਾਰਪੁਰ ਸਹਿਬ ਦੇ ਦਰਸ਼ਨ ਵੀ ਕਰਾਏ ਜਾਂਦੇ ਹਨ। ਡੇਰਾ ਬਾਬਾ ਨਾਨਕ ਤੋਂ ਰਮਦਾਸ ਵੱਲ ਆਉਂਦਿਆਂ ਹੀ ਪਿੰਡ ਰੱਤੜ ਛੱਤੜ ਮੌਜੂਦ ਹੈ। ਪਾਕਿਸਤਾਨ ਸਰਕਾਰ ਭਾਰਤੀਆਂ ਨੂੰ ਗੁਰਦੁਆਰਾ ਕਰਤਾਰਪੁਰ ਸਹਿਬ ਤੱਕ ਲਾਂਘਾ ਦੇਣ ਲਈ ਤਿਆਰ ਹੋ ਗਈ ਸੀ ਪਰ ਭਾਰਤ ਸਰਕਾਰ ਵਿਟਰ ਗਈ। ਪ੍ਰਭਾਵੀ ਸਿੱਖ ਲੀਡਰਸ਼ਿੱਪ ਦੀ ਜੇ ਨੀਤ ਹੋਵੇ ਤਾਂ ਭਾਰਤ ਸਰਕਾਰ ਨੂੰ ਕਰਤਾਰਪੁਰ ਸਹਿਬ ਤੱਕ ਲਾਂਘੇ ਦੀ ਤਜਵੀਜ ਲਈ ਮਨਾਉਣਾ ਕੋਈ ਮੁਸ਼ਕਲ ਨਹੀ ਪਰ ਲੋਕਾਂ ਦੇ ਸਾਂਝੇ ਮਸਲੇ ਹੁਣ ਸਿੱਖ ਲੀਡਰਸ਼ਿੱਪ ਦੇ ਏਜੰਡੇ 'ਤੇ ਨਹੀ ਰਹੇ।ਭਾਵੇਂ ਕੁਝ ਵਿਅਕਤੀਗਤ ਤੌਰ 'ਤੇ ਯਤਨ ਹੋ ਰਹੇ ਹਨ ਪਰ ਇਹ ਸਰਕਾਰਾਂ ਨੂੰ ਪਸੀਜਣ ਲਈ ਨਾਕਾਫੀ ਹਨ।

ਜਤਿੰਦਰ ਸਿੰਘ ਔਲ਼ਖ,

ਪਿੰਡ ਤੇ ਡਾਕ: ਕੋਹਾਲ਼ੀ,

ਜਿਲਾ ਅੰਮ੍ਰਿਤਸਰ-੧੪੩੧੦੯-

ਫੋਨ:੯੮੧੫੫੩੪੬੫੩

66 ਸਾਲਾਂ ਵਿੱਚ ਵੀ ਅਜਾਦੀ ਗਰੀਬਾਂ ਦੇ ਘਰਾਂ ਤੱਕ ਨਹੀਂ ਪੁੱਜੀ

$
0
0

28 ਅਗਸਤ - ਚਾਹੇ ਭਾਰਤ ਨੂੰ ਅਜਾਦਾ ਹੋਇਆ 66 ਸਾਲ ਬੀਤ ਚੁੱਕੇ ਹਨ। ਪਰ ਏਸ ਆਜ਼ਾਦੀ ਦਾ ਨ੍ਹਿਗ ਅਜੇ ਤੱਕ ਗਰੀਬਾਂ ਦੇ ਘਰਾਂ 'ਚ ਨਹੀਂ ਪਹੁੰਚ ਸਕਿਆ ਇਹਨਾਂ ਵਿਚਾਰਾਂ ਦਾ ਪਰਗਟਾਵਾ ਕਰਦਿਆ ਭਾਰਤ ਦੀ ਜਨਵਾਦੀ ਨੋਜਵਾਨ ਸਭਾ ਪੰਜਾਬ ਦੇ ਆਗੂਆ ਸਾਥੀ ਦਵਿੰਦਰ ਹੀਓ ਤੇ ਸਾਥੀ ਨਰਿੰਦਰ ਗੋਸਲ ਨੇ ਇਥੇ ਮਿਹਨਤਕਸ਼ ਭਾਰਤੀਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਏ ਗਏ ਆਜ਼ਾਦੀ ਦਿਵਸ ਸਮੇਂ ਕਿਹਾ ਕਿ ਸਾਡੇ ਮਹਾਨ ਦੇਸ਼ ਭਾਰਤ ਨੂੰ ਮੁਗਲਾਂ ਤੇ ਅੰਗਰੇਜਾਂ ਨੇ ਗੁਲਾਮ ਬਣਾਕੇ ਰੱਜ ਕੇ ਲੁਟਿਆ, ਸਾਨੂੰ ਧਰਮਾਂ, ਜਾਤਾਂ 'ਚ ਵੰਡਕੇ ਸਾਡੇ ਜਾਬਰਾਨਾਂ ਹਕੂਮਤ ਕੀਤੀ। ਇਸ ਜਬਰ ਜੁਲਮ ਦੇ ਖਿਲਾਫ ਦੇਸ਼ ਦੀ ਧਰਤੀ ਤੇ ਜਨਮੇ ਮਹਾਨ ਗੁਰੁ, ਦੇਸ਼-ਭਗਤ, ਗਦਰੀ-ਬਾਬੇ ਆਦਿ ਲੱਖਾਂ ਸੂਰਮਿਆ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਕੇ ਭਾਰਤ ਦੀ ਧਰਤੀ ਨੂੰ ਇਹਨਾਂ ਜਮਾਂ ਤੋਂ 15 ਅਗਸਤ 1947 ਨੂੰ ਅਜਾਦ ਕਰਵਾਇਆ ਸੀ ਅਤੇ ਕਿਹਾ ਸੀ ਅਜਾਦੀ ਉਪਰੰਤ ਦੇਸ਼ ਅੰਦਰ ਸਬ ਲੋਕ ਬਰਾਬਰ ਹੋਣਗੇ, ਕੋਈ ਅਮੀਰ-ਗਰੀਬ, ਜਾਤ-ਪਾਤ ਤੇ ਧਰਮਾਂ ਦੇ ਨਾਮ ਤੇ ਦੰਗੇ-ਫਸਾਦ ਨਹੀਂ ਹੋਣਗੇ, ਸ ਭਲੋਕ ਪਿਆਰ ਨਾਲ ਮਿਲਕੇ ਰਹਾਂਗੇ, ਪਰ ਛੇਤੀ ਹੀ ਉਹਨਾਂ ਸ਼ਹੀਦਾਂ ਦੀ ਸੋਚ ਵਾਲੀ ਆਜ਼ਾਦੀ ਦਾ ਰੰਗ ਫਿੱਕਾ ਪੈਣਾ ਸ਼ੁਰੂ ਹੋ ਗਿਆ। ਗੋਰੇ ਅੰਗਰੇਜਾਂ ਨੂੰ ਤੋਰਨ ਤੋਂ ਬਾਅਦ ਦੇਸ਼ ਦੇ ਸਰਮਾਏਦਾਰ, ਜਾਗੀਰਦਾਰ ਭਾਰਤ ਦੇ ਤਖਤੇ ਤੇ ਆਪਣਾ ਕਬਜਾ ਪੱਕਾ ਕਰਨ ਲੱਗ ਪਏ ਅਤੇ ਉਹਨਾਂ ਵੱਲੋਂ ਸਮੇਂ-ਸਮੇਂ ਥੋਪੀਆਂ ਲੋਕ ਮਾਰੂ ਤੇ ਸਾਮਰਾਜੀ ਪੱਖੀ ਨੀਤੀਆਂ ਕਾਰਨ ਸਾਡੀ ਆਜ਼ਾਦੀ ਖਤਰੇ 'ਚ ਪੈਦੀ ਗਈ, ਦੇਸ਼ ਦੇ ਮੁੱਠੀ ਭਰ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੁੰਦਾ ਗਿਆ, ਮਿਹਨਤਕਸ ਲੋਕ ਕਰਜੇ ਦੇ ਭਾਰ ਹੇਠ ਆਕੇ ਮਰਨ ਲੱਗੇ, ਨੌਜਵਾਨ ਬੇਰੁਜਗਾਰੀ ਤੋਂ ਤੰਗ ਹੋਕੇ ਘਰ ਬਾਰ ਗਹਿਣੇ ਰੱਖ ਕਰਜੇ ਚੱਕ ਕੇ ਵਿਦੇਸ਼ਾਂ 'ਚ ਜਾ ਕੇ ਉਹਨਾਂ ਗੋਰਿਆ ਦੀ ਗੁਲਾਮੀ ਕਰਨ ਲਈ ਫਿਰ ਮਜਬੂਰ ਹੋ ਗਏ ਅਤੇ ਹੁਣ ਤਾਂ ਸਾਮਰਾਜ ਦੀਆਂ ਮਾਰੂ ਨੀਤੀਆਂ ਨੇ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਨੂੰ ਆਰਥਿਕ ਮੰਦਹਾਲੀ ਦੀ ਅਜਿਹੀ ਦਲਦਲ ਵਿੱਚ ਸੁੱਟ ਦਿੱਤਾ ਹੈ ਜਿਸ ਵਿੱਚੋਂ ਨਿਕਲਣ ਵਾਸਤੇ ਸਾਰੀ ਦੁਨੀਆਂ ਕੁਰਲਾ ਰਹੀ ਹੈ। ਆਗੂਆਂ ਨੇ ਅਜਾਦੀ ਮਨਾ ਰਹੇ ਗੁਲਾਮ ਭਾਰਤੀਆਂ ਨੂੰ ਪੁਰਜੋਰ ਅਪੀਲ ਕਰਦਿਆ ਕਿਹਾ ਕਿ ਆਓ ਅੱਜ ਸਮਾਂ ਆ ਗਿਆ ਹੈ ਕਿ ਫਿਰ ਇੱਕਜੁਟ ਹੋ ਕੇ ਆਜ਼ਾਦੀ ਦੀ ਨਵੀਂ ਜੰਗ ਵਿੱਚ ਸ਼ਾਮਿਲ ਹੋ ਕੇ ਦੇਸ਼ ਨੂੰ ਖੁਸ਼ਹਾਲ ਬਣਾ ਕੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰੀਏ ਉਹਨਾਂ ਕਿਹਾ ਕਿ ਜੇ ਆਪਾ ਹਿੰਮਤ ਕਰੀਏ ਤਾਂ ਮੰਜਿਲ ਤੇ ਪੁੱਜਣ ਤੋਂ ਸਾਨੂੰ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਸੋ ਆਓ ਇਕ ਹੋਰ ਮਾਰੀਏ ਤਾਂ ਕਿ ਫਿਰ ਸਾਨੂੰ ਰੋਜੀ ਰੋਟੀ ਦੀ ਭਾਲ 'ਚ ਘਰ ਬਾਰ ਤਿਆਗ ਕਿ ਪ੍ਰਦੇਸ਼ਾਂ 'ਚ ਧੱਕੇ ਖਾਣ ਲਈ ਮਜਬੂਰ ਨਾ ਹੋਣਾ ਪਵੇ। ੀeਸ ਮੌਕੇ ਤੇ ਤਰਸੇਮ ਸਿੰਘ ਰਾਇ, ਜਸਵਿੰਦਰ ਪਾਲ ਸੀਰਾ, ਕਮਲਦੀਪ ਸਿੰਘ, ਓਮ ਪ੍ਰਕਾਸ਼, ਸੁਰਿੰਦਰ ਪਾਲ, ਇੰਦਰਜੀਤ ਸਿੰਘ, ਆਦਿ ਨੇ ਵਿਚਾਰ ਪੇਸ਼ ਕੀਤੇ।

ਮੇਰੇ ਸੁਹਿਰਦ ਮਿੱਤਰ ਮੇਰੇ ਨਾਂ ਤੇ ਲੁੱਟੇ ਗਏ ਕਿਸੇ ਨੂੰ ਵੀ ਪੈਸੇ ਨਾ ਭੇਜੋ

$
0
0

 ਇਹਨੀਂ ਦਿਨੀਂ ਮੈਂ ਯੂਰਪ ਦੇ ਦੇਸਾਂ ਵਿਚ ਵਿਚਰ ਰਿਹਾ ਹਾਂ ਤੇ ਇਹ ਚਿੱਠੀ ਲਿਖਣ ਸਮੇਂ ਜਰਮਨੀ ਦੇ ਸ਼ਹਿਰ ਨਿਊਰਨਬਰਗ ਵਿਚ ਹਾਂ। ਪੰਜ ਹਫ਼ਤੇ ਓਥੇ ਦੇ ਟਿਕਾ ਸਮੇਂ, ਸ੍ਰੀ ਗੁਰੂ ਸਿੰਘ ਸਭਾ ਹੈਵਲਾਕ ਰੋਡ, ਸਾਊਥਾਲ (ਯੂ ਕੇ) ਵਾਲ਼ੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ, ਗਿਆਨੀ ਅਮਰੀਕ ਸਿੰਘ ਜੀ ਨਾਲ ਵਾਹਵਾ ਪਿਆਰ ਤੇ ਇਤਬਾਰ ਬਣ ਗਿਆ। ਓਥੋਂ ਮੈਂ ਪੋਲੈਂਡ ਤੋਂ ਹੋ ਕੇ, ਜਰਮਨੀ ਦੇ ਸ਼ਹਿਰ ਬਰਲਿਨ ਤੋਂ ਵਿਚ ਰੁਕ ਕੇ, ਲੈਪਸਾਇਕ ਵਿਚ, ਬਲਦੇਵ ਸਿੰਘ ਬਾਜਵਾ ਜੀ ਕੋਲ਼ ਠਹਿਰਿਆ ਹੋਇਆ ਸਾਂ। ਆਪਣਾ ਬੇਇਤਬਾਰਾ ਜਿਹਾ ਫ਼ੋਨ ਮੈਂ ਬਰਲਿਨ ਵਿਚ ਹੀ ਭੁੱਲ ਆਇਆ ਸਾਂ। ਅਜਿਹਾ ਕੁਝ ਮੇਰੇ ਨਾਲ਼ ਪਹਿਲੀ ਵਾਰ ਨਹੀਂ ਹੋਇਆ। ਵੀਰਵਾਰ, 22 ਅਗਸਤ ਸਵੇਰ ਤੋਂ ਮੇਰਾ ਈ-ਮੇਲ ਖੁਲ੍ਹਣੋ ਬੰਦ ਹੋ ਗਿਆ। ਦੁਪਹਿਰ ਤੱਕ ਮੈਂ ਖੋਲਣ ਦਾ ਯਤਨ ਕਰਦਾ ਰਿਹਾ ਪਰ ਨਾ ਖੁਲ੍ਹ ਸਕਿਆ। ਦੁਪਹਿਰ ਤੋਂ ਪਿਛੋਂ ਸਿਡਨੀ ਤੋਂ ਵੱਡੇ ਪੁੱਤਰ ਸੰਦੀਪ ਸਿੰਘ ਦੀ ਈ-ਮੇਲ ਆਈ ਕਿ ਕਿਸੇ ਹੈਕਰ ਨੇ ਨਾਇਜੀਰੀਆ ਤੋਂ ਮੇਰਾ ਈ-ਮੇਲ ਹੈਕ ਕਰ ਲਿਆ ਹੈ ਤੇ ਮੈਂ ਈ-ਮੇਲ ਦਾ ਪਾਸ ਵਰਡ ਬਦਲ ਦਿੱਤਾ ਹੈ। ਫਿਰ ਨਵਾਂ ਪਾਸ ਵਰਡ ਵਰਤ ਕੇ ਮੈਂ ਆਪਣਾ ਈ-ਮੇਲ ਖੋਲਿਆ ਤਾਂ ਸਾਊਥਾਲ (ਯੂ ਕੇ) ਤੋਂ ਮੇਰੇ ਭਤੀਜੇ, ਰਮਨਦੀਪ ਸਿੰਘ ਖ਼ਾਲਸਾ ਦਾ ਸੁਨੇਹਾ ਸੀ ਕਿ ਉਹਨਾਂ ਨੂੰ ਗਿਆਨੀ ਅਮਰੀਕ ਸਿੰਘ ਜੀ ਤੋਂ ਪਤਾ ਲੱਗਾ ਹੈ ਕਿ ਮੈਂ (ਉਸ ਦਾ ਤਾਇਆ) ਸਾਈਪਰਸ ਵਿਚ ਬਿਪਤਾ ਵਿਚ ਹਾਂ। ਮੈਂ ਫੌਰਨ ਜਵਾਬ ਦਿੱਤਾ ਕਿ ਮੈਂ ਤਾਂ ਗੁਰੂ ਜੀ ਦੀ ਕਿਰਪਾ ਨਾਲ਼, ਏਥੇ ਜਰਮਨੀ ਦੇ ਸ਼ਹਿਰ ਲਾਇਪਸਿਕ ਵਿਚ ਬੈਠਾ ਹਾਂ। ਉਸ ਦਾ ਮੁੜਦੀ ਡਾਕੇ ਜਵਾਬ ਆਇਆ ਕਿ ਗਿਆਨੀ ਜੀ ਤਾਂ ਵੈਸਟਰਨ ਯੂਨੀਅਨ ਰਾਹੀਂ ਸਾਢੇ ਅੱਠ ਸੌ ਯੂਰੋ ਮੈਨੂੰ ਭੇਜ ਵੀ ਚੁੱਕੇ ਹਨ। ਮੈਂ ਇਸ ਨੂੰ ਮਖੌਲ ਹੀ ਸਮਝਿਆ ਤੇ ਪੁੱਛਿਆ ਕਿ ਕਿਸ ਨੂੰ ਤੇ ਕਿੱਥੇ ਭੇਜੇ ਹਨ? ਮੁੜਦੀ ਚਿੱਠੀ ਰਾਹੀਂ ਉਹਨਾਂ ਨੇ ਰਸੀਦ ਦੀ ਕਾਪੀ ਵੀ ਸਕੈਨ ਕਰਕੇ ਮੈਨੂੰ ਭੇਜ ਦਿੱਤੀ ਗਈ। ਪੈਸੇ ਵਸੂਲ ਵੀ ਹੋ ਗਏ ਸਨ ਤੇ ਮੇਰੇ ਵੱਲੋਂ, ਉਸ ਹੈਕਰ ਨੇ ਧੰਨਵਾਦ ਦੀ ਚਿੱਠੀ ਵੀ ਭੇਜ ਦਿੱਤੀ ਸੀ ਤੇ 1000 (ਇਕ ਹਜ਼ਾਰ) ਯੂਰੋ ਹੋਰ ਮੰਗ ਲਏ ਸਨ ਪਰ ਗਿਆਨੀ ਜੀ ਨੇ ਹੋਰ ਪੈਸੇ ਨਹੀਂ ਸੀ ਭੇਜੇ। ਸ਼ੁਕਰ ਹੈ! ਕਾਰਨ ਇਹ ਹੋਇਆ ਕਿ ਹੈਕਰ ਨੇ ਫੌਰਨ ਹੀ ਮੇਰੇ ਕੰਪਿਊਟਰ ਵਿਚਲੇ ਸਾਰੇ ਐਡਰੈਸਾਂ ਨੂੰ, ਮੇਰੇ ਬਿਪਤਾ ਵਿਚ ਫਸੇ ਹੋਣ ਦੀ ਝੂਠੀ ਖ਼ਬਰ ਦੱਸ ਕੇ, ਪੈਸੇ ਭੇਜਣ ਲਈ ਲਿਖ ਦਿੱਤਾ। ਗਿਆਨੀ ਜੀ ਨੇ ਪਿਆਰ ਤੇ ਇਤਬਾਰ ਵਿਚ ਆ ਕੇ ਯਤਨ ਕੀਤਾ ਮੈਨੂੰ ਫ਼ੋਨ ਰਾਹੀਂ ਸੰਪਰਕ ਕਰਨ ਦਾ ਪਰ ਮੇਰੇ ਪਾਸ ਫ਼ੋਨ ਹੀ ਨਹੀਂ ਸੀ ਤੇ ਉਹ ਸਮਝ ਰਹੇ ਸਨ ਕਿ ਮੈਂ ਸਾਈਪਰਸ ਵਿਚ ਫਸਿਆ ਪਿਆ ਹਾਂ। ਇਸ ਲਈ ਉਹਨਾਂ ਨੇ ਓਸੇ ਵੇਲ਼ੇ ਹੀ ਪੈਸੇ ਸਾਈਪਰਸ ਨੂੰ ਭੇਜ ਦਿੱਤੇ; ਕੁਝ ਆਪਣੇ ਕੋਲ਼ੋਂ ਤੇ ਕੁਝ ਮੇਰੇ ਭਤੀਜੇ ਕੋਲ਼ੋਂ ਲੈ ਕੇ। ਕੁਝ ਸੱਜਣਾਂ ਵੱਲੋਂ ਮੈਨੂੰ ਫਿਰ ਇਸ ਬਾਰੇ ਈ-ਮੇਲਾਂ ਆਈਆਂ ਕਿ ਕਿੰਨੇ ਪੈਸੇ ਭੇਜੀਏ। ਫਿਰ ਅਸੀਂ ਸੰਭਲ਼ ਚੁੱਕੇ ਸਾਂ। ਆਸ ਕੀਤੀ ਜਾ ਸਕਦੀ ਹੈ ਕਿ ਹੋਰ ਕੋਈ ਸੱਜਣ ਵੀ ਮੇਰੇ ਨਾਂ ਤੇ ਉਸ ਠੱਗ ਦੀ ਠੱਗੀ ਵਿਚ ਨਹੀਂ ਫਸਿਆ ਹੋਵੇਗਾ ਪਰ ਅਜੇ ਪਤਾ ਨਹੀਂ ਲੱਗ ਰਿਹਾ ਕਿਉਂਕਿ ਮੇਰੀਆਂ ਭੇਜੀਆਂ ਜਾ ਰਹੀਆਂ ਈ-ਮੇਲਾਂ ਵਾਪਸ ਮੁੜ ਰਹੀਆਂ ਹਨ। ਹੋ ਸਕਦਾ ਹੈ ਕਿ ਉਹਨਾਂ ਦੀਆਂ ਵੀ ਮੇਰੇ ਤੱਕ ਨਾ ਪੁਜਦੀਆਂ ਹੋਣ! ਏਨੇ ਪੈਸੇ ਵੀ ਸਾਡੇ ਗਿਆਨੀਆਂ ਵਾਸਤੇ ਕੋਈ ਰਕਮ ਘਟ ਨਹੀਂ। ਮੈਂ ਪੈਨਸ਼ਨ ਤੇ ਹਾਂ ਅਤੇ ਦੂਜੇ ਗਿਆਨੀ ਜੀ ਗੁਰੂ ਘਰ ਦੀ ਸੇਵਾ ਵਿਚ ਹਨ ਪਰ ਸਭ ਤੋਂ ਵਧ ਦੁੱਖ ਆਪਸ ਵਿਚਲੀ ਬੇਇਤਬਾਰੀ ਦਾ ਹੈ ਕਿਉਂਕਿ ਮੇਰਾ ਭਤੀਜਾ ਅਤੇ ਗਿਆਨੀ ਜੀ ਸਮਝ ਰਹੇ ਹਨ ਕਿ ਪੈਸੇ ਮੈਂ ਹੀ ਪ੍ਰਾਪਤ ਕੀਤੇ ਹਨ ਤੇ ਹੁਣ ਸ਼ਾਇਦ ਮੈਂ ਮੁਕਰ ਰਿਹਾ ਹਾਂ। ਮੇਰੀਆਂ ਦਿੱਤੀਆਂ ਜਾ ਰਹੀਆਂ ਸਫਾਈਆਂ ਦਾ ਸ਼ਾਇਦ ਉਹਨਾਂ ਉਪਰ ਬਹੁਤਾ ਅਸਰ ਨਹੀਂ ਹੋ ਰਿਹਾ। ਮੈਂ ਹਰੇਕ ਈ-ਮੇਲ ਵਿਚ ਲਿਖ ਰਿਹਾ ਹਾਂ ਕਿ ਫਿਕਰ ਨਾ ਕਰੋ ਆਪਾਂ ਤੁਹਾਨੂੰ ਨੁਕਸਾਨ ਨਹੀਂ ਹੋਣ ਦਿਆਂਗੇ। ਮੇਰੇ ਬੱਚਿਆਂ ਨੂੰ ਵੀ ਉਹਨਾਂ ਨੇ ਕਾਂਟੈਕਟ ਕੀਤਾ ਹੈ ਸਿਡਨੀ ਵਿਚ। ਬੱਚਿਆਂ ਵੱਲੋਂ ਵੀ ਗਿਆਨੀ ਜੀ ਨੂੰ ਭਰੋਸਾ ਦਿਵਾਇਆ ਗਿਆ ਹੈ ਪਰ ਉਹਨਾਂ ਨੂੰ ਭਰੋਸਾ ਹੋਇਆ ਕਿ ਨਹੀਂ, ਇਸ ਦਾ ਪਤਾ ਤਾਂ, ਤਾਂ ਹੀ ਲੱਗੇ ਜੇ ਮੇਰੀ ਮੇਲ ਦਾ ਉਹਨਾਂ ਵੱਲੋਂ ਜਵਾਬ ਆਵੇ! ਮੇਰੇ ਫੋਨ ਬਾਰੇ ਕੁਝ ਨਾ ਪੁਛੋ। ਇਹ ਬਹੁਤ ਵੱਡਾ ਮੇਰੇ ਵਾਸਤੇ ਐਕਸਪਲੇਨ ਕਰਨ ਦਾ ਝਮੇਲਾ ਹੈ। ਅੱਜ (26 ਅਗਸਤ) ਮੈਂ ਯਤਨ ਕਰਾਂਗਾ ਕਿ ਏਥੇ ਨਿਊਰਨਬਰਗ, ਜਰਮਨੀ ਵਿਚ ਫ਼ੋਨ ਦਾ ਪ੍ਰਬੰਧ ਕਰਾਂ। ਫਿਰ ਗਿਆਨੀ ਜੀ ਨੂੰ ਬਾਜਵਾ ਜੀ ਦੇ ਫ਼ੋਨ ਤੋਂ ਰਿੰਗ ਕੀਤਾ ਵੀ ਸੀ ਪਰ ਉਹ ਚੁੱਕ ਨਹੀਂ ਸਨ ਸਕੇ। 30 ਅਗਸਤ ਸ਼ੁਕਰਵਾਰ ਨੂੰ, ਆਸ ਹੈ ਕਿ ਮੈਂ ਏਥੋਂ ਅਗਲੇ ਕਿਸੇ ਸ਼ਹਿਰ ਨੂੰ ਤੁਰ ਪਵਾਂਗਾ। ਪੈਸਿਆਂ ਦੀ ਤਾਂ ਖਾਧੀ ਕੜ੍ਹੀ। ਇਸ ਤੋਂ ਕਿਤੇ ਵਧ ਤੇ ਕਈ ਵਾਰ ਨੁਕਸਾਨ ਉਠਾਏ ਪਰ ਮੇਰੇ ਨਾਂ ਤੇ ਕਿਸੇ ਮਿੱਤਰ ਦਾ ਧੋਖੇ ਵਿਚ ਫਸ ਜਾਣਾ ਤੇ ਫਿਰ ਪਰਸਪਰ ਬੇਇਤਬਾਰੀ ਹੋ ਜਾਣੀ; ਵਧੇਰੇ ਦੁਖਦਾਇਕ ਹੈ। ਮੈਂ ਵੀਰਵਾਰ (22 ਅਗਸਤ) ਦੁਪਹਿਰ ਤੋਂ ਪਿੱਛੋਂ ਤੋਂ ਲੈ ਕੇ ਹੁਣ ਤੱਕ, ਤਕਰੀਬਨ ਬਹੁਤਾ ਸਮਾ ਇਸ ਉਪਰ ਹੀ ਖ਼ਰਚ ਕਰ ਰਿਹਾ ਹਾਂ ਤਾਂ ਕਿ ਬਾਕੀ ਸੱਜਣ ਇਸ ਧੋਖੇ ਤੋਂ ਬਚ ਜਾਣ। ਮੈਂ ਸਾਰਿਆਂ ਦੇ ਨੁਕਸਾਨ ਦੀ ਪੂਰਤੀ ਕਰਨ ਦੀ ਹਾਲਤ ਵਿਚ ਨਹੀਂ ਹਾਂ। ਖ਼ੁਦ ਨੂੰ ਬਥੇਰਾ ਹੌਸਲਾ ਦੇ ਰਿਹਾ ਹਾਂ ਪਰ ਮਨ ਢਹਿੰਦੀਕਲਾ ਵਿਚ ਹੀ ਜਾ ਰਿਹਾ ਹੈ। 71 ਸਾਲ ਦੀ ਉਮਰ, ਮੁੱਦਤਾਂ ਤੋਂ ਸ਼ੂਗਰ ਦਾ ਮਰੀਜ਼ ਸਰੀਰ ਹੋਣ ਕਰਕੇ, ਇਸ ਘਟਨਾ ਦਾ, ਮਨ ਅਤੇ ਤਨ ਤੇ ਮਾੜਾ ਅਸਰ ਪੈ ਰਿਹਾ ਹੈ। ਕੁਝ ਸਾਲ ਪਹਿਲਾਂ ਇਕੱਠਾ ਹੀ ਦਸ ਹਜ਼ਾਰ ਡਾਲਰ ਗਵਾਚ ਗਿਆ ਸੀ ਤੇ ਮੈਂ ਇਸ ਨੁਕਸਾਨ ਨੂੰ ਵੀ ਚੁਟਕਲਾ ਹੀ ਬਣਾ ਕੇ ਪਰਿਵਾਰ ਅਤੇ ਸੱਜਣਾਂ ਨੂੰ ਦੱਸਦਾ ਸਾਂ ਤੇ ਹਰੇਕ ਸੁਣਨ ਵਾਲ਼ਾ ਇਸ ਨੂੰ ਸਿਰਫ਼ ਚੁਟਕਲਾ ਹੀ ਸਮਝ ਜੇ ਮੁਸਕਰਾ ਦਿੰਦਾ ਸੀ ਤੇ ਮੇਰੇ ਮਨ ਤੇ ਵੀ ਕੋਈ ਮਾੜਾ ਅਸਰ ਨਹੀਂ ਸੀ। ਇਸ ਸਾਰੀ ਘਟਨਾ ਬਾਰੇ ਮੈਂ ਲੇਖ ਵੀ ਲਿਖ ਦਿੱਤਾ ਸੀ: 'ਦਸ ਹਜ਼ਰ ਦਾ ਘਾਟਾ।' ਇਹ ਲੇਖ 'ਸਿੱਖ ਮਾਰਗ ਡਾਟ ਕੌਮ' ਸਕਿਹਮਅਰਗ਼ਚੋਮ ਤੇ ਪੜ੍ਹਿਆ ਜਾ ਸਕਦਾ ਹੈ। ਪਤਾ ਨਹੀਂ ਹੁਣ ਕਿਉਂ ਏਨਾ ਮਾੜਾ ਅਸਰ ਮਨ ਤੇ ਪੈ ਰਿਹਾ ਹੈ! ਓਦੋਂ ਤੋਂ ਨਾ ਭੁੱਖ ਲੱਗ ਰਹੀ ਹੈ ਤੇ ਨਾ ਮਨ ਨੂੰ ਚੈਨ ਆ ਰਿਹਾ ਹੈ। ਸ਼ਾਇਦ ਇਸ ਢਹਿੰਦੀਕਲਾ ਵਿਚ ਇਸ ਗੱਲ ਦਾ ਵੀ ਭਾਰਾ ਹਿੱਸਾ ਹੋਵੇ ਕਿ ਇਕ ਮਿੱਤਰ ਦਾ ਮੇਰੇ ਵਿਚ ਯਕੀਨ ਨਹੀਂ ਰਿਹਾ। ਅਜਿਹੀਆਂ ਲੋਟੂ ਈ-ਮੇਲਾਂ ਤਾਂ ਮੈਨੂੰ ਕਈ ਸਾਲਾਂ ਤੋਂ ਆ ਰਹੀਆਂ ਹਨ। ਮੈਂ ਉਹਨਾਂ ਨੂੰ ਪੜ੍ਹਨ ਤੋਂ ਬਿਨ੍ਹਾਂ ਹੀ ਡੀਲੀਟ ਕਰ ਦਿੰਦਾ ਹਾਂ। ਸਭ ਤੋਂ ਪਹਿਲਾਂ ਮੈਨੂੰ ਮੇਰੇ ਮਿੱੱਤਰ ਡਾ ਮਨਜੀਤ ਸਿੰਘ ਬੱਲ, ਰਾਜਿੰਦਰਾ ਹਸਪਤਾਲ ਪਟਿਆਲਾ, ਵੱਲੋਂ ਆਈ ਕਿ ਉਹ ਨਾਇਜੀਰੀਆ ਦੇ ਹੋਟਲ ਵਿਚ ਫਸ ਗਏ ਹਨ ਤੇ ਮੈਂ ਉਹਨਾਂ ਨੂੰ 2500 ਢਾਈ ਹਜ਼ਾਰ ਡਾਲਰ ਫੌਰਨ ਵੈਸਟਰਨ ਯੂਨੀਅਨ ਰਾਹੀਂ ਭੇਜਾਂ। ਮੈ ਫੌਰਨ ਭੇਜਣ ਲਈ ਤਿਆਰ ਹੋ ਗਿਆ ਪਰ ਘਰ ਤੋਂ ਚਾਰ ਹਜ਼ਾਰ ਮੀਲ ਦੂਰ, ਪਰਥ ਸ਼ਹਿਰ ਵਿਚ ਹੋਣ ਕਰਕੇ, ਮੇਰੇ ਪਾਸ ਪੈਸੇ ਨਹੀਂ ਸਨ। ਮੈਂ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਆਖਿਆ ਕਿ ਉਹ ਹੁਣੇ ਹੀ ਪੈਸੇ ਭੇਜਣ। ਸੰਦੀਪ ਸਿੰਘ ਨੇ ਦੱਸਿਆ ਕਿ ਇਹ ਠੱਗੀ ਹੈ। ਫਿਕਰ ਨਾ ਕਰੋ। ਪੈਸੇ ਨਹੀਂ ਭੇਜਣੇ। ਪਰ ਮੈਨੂੰ ਚੈਨ ਨਾ ਆਇਆ ਤੇ ਮੈਂ ਪਟਿਆਲੇ ਕੁਲਦੀਪ ਸਿੰਘ ਹੋਰਾਂ ਨੂੰ ਲਿਖਿਆ ਕਿ ਉਹ ਹੁਣੇ ਹੀ ਡਾਕਟਰ ਸਾਹਿਬ ਦੇ ਘਰ ਜਾ ਕੇ, ਪਤਾ ਕਰਕੇ ਮੈਨੂੰ ਦੱਸਣ। ਉਹਨਾਂ ਦਾ ਕੁਝ ਘੰਟਿਆਂ ਬਾਅਦ ਹੀ ਜਵਾਬ ਆ ਗਿਆ ਕਿ ਡਾਕਟਰ ਸਾਹਿਬ ਜੀ ਤਾਂ ਆਪਣੇ ਘਰ ਵਿਚ ਆਰਾਮ ਸਹਿਤ ਹਨ; ਤੁਸੀਂ ਬੇਫਿਕਰ ਹੋਵੋ। ਇਸ ਤਰ੍ਹਾਂ ਮੈਂ ਤਾਂ, ਮੇਰੇ ਕੋਲ਼ ਉਸ ਸਮੇ ਪੈਸੇ ਨਾ ਹੋਣ ਕਰਕੇ, ਬਚ ਗਿਆ ਪਰ ਮੇਰੇ ਮਿੱਤਰ ਗਿਆਨੀ ਅਮਰੀਕ ਸਿੰਘ ਜੀ ਇਮਾਨਦਾਰੀ ਕਰਕੇ ਫਸ ਗਏ। ਸਿਡਨੀ ਤੋਂ ਇਕ ਹੋਰ ਸੁਹਿਰਦ ਸੱਜਣ ਗਿਆਨੀ ਇਕਬਾਲ ਸਿੰਘ ਜੀ ਨੇ ਪੁੱਛਿਆ ਹੈ ਕਿ ਕਿੰਨੇ ਪੈਸੇ ਭੇਜਾਂ। ਮੇਰੇ ਪੁੱਤਰ ਨੇ ਉਸ ਨੂੰ ਰੋਕਿਆ। ਲੂਟਨ (ਯੂ ਕੇ) ਤੋਂ ਗਿਆਨੀ ਜਗਜੀਤ ਸਿੰਘ ਅਨੰਦ ਜੀ ਨੇ, ਕਿਸੇ ਤਰ੍ਹਾਂ 'ਮੀਡੀਆ ਪੰਜਾਬ' ਵਾਲ਼ੇ ਬਾਜਵਾ ਜੀ ਦਾ ਫ਼ੋਨ ਲਭ ਕੇ, ਮੈਨੂੰ ਰਿੰਗ ਕਰ ਲਿਆ ਤੇ ਬਚ ਗਏ। ਹੋਰ ਪਤਾ ਨਹੀਂ ਸਾਰੇ ਸੰਸਾਰ ਵਿਚ ਕਿੰਨੇ ਮੇਰੇ ਸੱਜਣ ਤੇ ਸਹਾਇਕ, ਇਹ ਈ-ਮੇਲ ਪੜ੍ਹ ਕੇ, ਤੜਫ਼ ਰਹੇ ਹੋਣਗੇ ਜਾਂ ਠੱਗ ਦੀ ਠੱਗੀ ਵਿਚ ਆ ਗਏ ਹੋਣਗੇ, ਅਜੇ ਪਤਾ ਨਹੀਂ ਲੱਗ ਰਿਹਾ। ਮੇਰੀਆਂ ਈ-ਮੇਲਾਂ ਉਹਨਾਂ ਨੂੰ ਨਹੀਂ ਜਾ ਰਹੀਆਂ ਤੇ ਨਾ ਹੀ ਉਹਨਾਂ ਵੱਲੋਂ ਮੈਨੂੰ ਆ ਰਹੀਆਂ ਹਨ। ਇਸ ਲਈ ਜੇਕਰ ਕੋਈ ਸੱਜਣ ਚਾਹੇ ਤਾਂ ਉਪਰ ਲਿਖੇ ਨੰਬਰਾਂ ਤੇ, ਮੇਰੇ ਨਾਲ਼ ਸੰਪਰਕ ਕਰ ਸਕਦਾ ਹੈ। ਆਸਟ੍ਰੇਲੀਆ ਵਿਚ ਥੋਹੜੇ ਦਿਨ ਹੋਏ ਨੇ ਮੇਰੇ ਇਕ ਮਿੱਤਰ, ਇਨਕਮ ਟੈਕਸ ਮਹਿਕਮੇ ਦੇ ਨਾਂ ਤੇ, 15000 ਪੰਦਰਾਂ ਹਜ਼ਾਰ ਦੀ ਠੱਗੀ ਖਾ ਚੁੱਕੇ ਹਨ। ਐਡੀਲੇਡ ਤੋਂ ਇਕ ਨੌਜਵਾਨ ਗਿਆਨੀ ਜੀ ਏਸੇ ਤਰ੍ਹਾਂ ਦੀ ਠੱਗੀ ਵਿਚ ਫਸ ਚੱਲੇ ਸਨ ਪਰ ਠੱਗ ਦੀ ਬਦਕਿਸਮਤੀ ਕਿ ਉਹ ਫਸਣ ਤੋਂ ਪਹਿਲਾਂ ਮੈਨੂੰ ਦੱਸ ਬੈਠੇ। ਮੈਂ ਬੜੇ ਹੀ ਯਤਨਾਂ ਨਾਲ਼ ਉਹਨਾਂ ਨੂੰ ਬਚਾ ਸਕਿਆ ਕਿਉਂਕਿ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਹ ਠੱਗੀ ਹੈ। ਉਹ ਸਗੋਂ ਦਲੀਲਾਂ ਦੇ ਦੇ ਕੇ ਮੈਨੂੰ ਸਮਝਾਉਂਦੇ ਰਹੇ। ਭਾਵੇਂ ਕਿ ਇਹ 'ਸਿਖਿਆ' ਹੁਣ, ਸੱਪ ਨਿਕਲ਼ ਜਾਣ ਪਿੱਛੋਂ ਲਕੀਰ ਨੂੰ ਕੁੱਟਣ ਵਾਂਙ ਹੀ ਹੈ ਪਰ ਸ਼ਾਇਦ ਫਿਰ ਵੀ ਕਿਸੇ ਦੇ ਕੰਮ ਆ ਜਾਵੇ! ਇਹ ਜਾਣ ਲਵੋ ਕਿ ਅਜਿਹੀਆਂ ਸਹਾਇਤਾ ਵਾਸਤੇ ਈ-ਮੇਲਾਂ ਮੁੱਦਤਾਂ ਤੋਂ ਆ ਰਹੀਆਂ ਹਨ ਪਰ ਅੱਜ ਤੱਕ ਇਹਨਾਂ ਵਿਚੋਂ ਇਕ ਵੀ ਸੱਚੀ ਨਹੀਂ ਹੋਈ। ਸਭ ਝੂਠੀਆਂ ਹੁੰਦੀਆਂ ਹਨ। ਮੁੱਕਦੀ ਗੱਲ ਕਦੀ ਵੀ ਕਿਸੇ ਵੱਲੋਂ ਸਹਾਇਤਾ ਮੰਗਣ, ਲਾਟਰੀ ਨਿਕਲਣ, ਇਨਕਮ ਟੈਕਸ ਵੱਲੋਂ ਪੈਸੇ ਦੇਣ, ਹਿੱਸਾ ਦੇਣ ਦਾ ਲਾਲਚ ਦੇ ਕੇ ਤੁਹਾਡਾ ਬੈਂਕ ਅਕਾਊਂਟ ਵਰਤਣ ਵਾਸਤੇ, ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਲਾਲਚ ਦੀ ਈ-ਮੇਲ ਆਵੇ ਤਾਂ ਬਿਨਾ ਪੜ੍ਹੇ ਹੀ ਉਸ ਨੂੰ ਡੀਲੀਟ ਕਰ ਦਿਓ। ਕੁਝ ਵੀ ਹੋਰ ਸੋਚਣ ਦੀ ਲੋੜ ਨਹੀਂ। ਇਸ ਵਿਚ ਬਿਨਾ ਠੱਗੀ ਤੋਂ ਹੋਰ ਕੁਝ ਨਹੀਂ ਹੁੰਦਾ।

 

ਨੋਟ ਕਰੋ ਜੀ:

ਹੈਕਰ ਨੇ ਮੇਰੇ ਈ-ਐਡਰੈਸ ਵਿਚ ਦੋ ਤਬਦੀਲੀਆਂ ਕਰਕੇ, ਨਵਾਂ ਈ ਐਡਰੈਸ ਬਣਾ ਕੇ ਭੇਜਣਾ ਸ਼ੁਰੂ ਕਰ ਦਿੱਤਾ ਸੀ। ਮੇਰਾ ਸਹੀ ਈ-ਐਡਰੈਸ ਉਪਰ ਮੇਰੇ ਨਾਂ ਥੱਲੇ ਹੈ ਅਤੇ ਉਸ ਨੇ ਜੋ ਬਦਲ ਕੇ ਮੇਰੇ ਨਾਂ ਤੇ ਐਡਰੈਸ ਬਣਾਇਆ ਹੈ, ਉਹ ਇਉਂ ਹੈ: ਗਅਿਨਸਿਅਨਟੋਕਹਸਨਿਗਹ੧@ੇਅਹੋ।ਚੋਮ ਇਸ ਵਿਚ ਉਸ ਨੇ ਦੋ ਤਬਦੀਲਆਿਂ ਕਰ ਦਿਤੀਆਂ ਹਨ। ਸਿੰਘ ਦੇ ਪਿਛੇ 1 ਲਾ ਦਿੱਤਾ ਹੈ ਤੇ ਅਖੀਰ ਵਾਲ਼ਾ ਉ ਉਡਾ ਦਿੱਤਾ ਹੈ।

 

ਸੰਤੋਖ ਸਿੰਘ

ਜੇਲ੍ਹ ਵਿਚੋਂ ਹੀ ਡੀਪੋਰਟ ਕਰਕੇ, ਇੰਡੀਆਂ ਵਿਚ ਲੈਡ ਕਰਾ ਦੇਣਗੇ

$
0
0

31 ਅਗਸਤ - ਕਾਨੂੰਨ ਨੂੰ ਹੋਰ ਤੱਕੜੇ ਹੱਥੀ ਹੋਣਾਂ ਪਵੇਗਾ। ਡਰੱਗੀ, ਨਸ਼ੇ ਖਾਣ ਵਾਲੇ ਤੇ ਹੋਰ ਮੁਜ਼ਰਮਾਂ ਲਈ ਕਨੇਡਾ ਦਾ ਕਾਨੂੰਨ ਬਹੁਤ ਢਿੱਲਾ ਹੈ। ਸ਼ਇਦ ਇਸ ਕਰਕੇ, ਬਈ ਜੀਵਨ ਵਿੱਚ ਵਕੀਲ, ਜੱਜ ਵੀ ਕਿਤੇ ਨਾਂ ਕਿਤੇ ਭੁੱਲਾਂ ਕਰਦੇ ਹਨ। ਹਰ ਦੇਸ਼ ਵਿੱਚ, ਹਰ ਸਟਰੀਟ ਦੇ ਕੋਰਨਰ ਉਤੇ, ਹਰ ਮੀਲ ਉਤੇ ਸ਼ਰਾਬ ਦਾ ਠੇਕਾ ਮਿਲੇਗਾ। ਡੋਡੇ ਪੰਜਾਬੀ ਫੂਡ ਦੇ ਸਟੋਰਾਂ ਉਤੇ ਆਮ ਮਿਲਦੇ ਹਨ। ਨਸ਼ਿਆਂ ਦੀਆਂ ਥਾਂ-ਥਾਂ ਦੁਕਾਂਨਾਂ ਖੋਲੀਆਂ ਗਈਆਂ ਹਨ। ਜਾਣ ਬੁੱਝ ਕੇ ਲੋਕਾਂ ਨੂੰ ਨਸ਼ੇਈ ਬਣਾਇਆ ਜਾਂਦਾ ਹੈ। ਸ਼ਰਾਬੀ, ਨਸ਼ਈ ਲੋਕ ਕਰਾਈਮ ਕਰਦੇ ਹਨ। ਮੁਜ਼ਰਮਾਂ ਲੋਕਾਂ ਰਾਹੀ ਹੀ, ਜੱਜਾਂ, ਵਕੀਲਾਂ, ਪਲੀਸ, ਕੋਰਟ ਦੇ ਖ਼ਰਚੇ ਚਲਦੇ ਹਨ। ਹਾਈ ਸਕੂਲਾਂ, ਕਾਲਜ਼ਾਂ, ਯੂਨੀਵਿਰਸਟੀਆਂ ਦੇ ਦਰਾਂ ਮੂਹਰੇ, ਇੰਨ੍ਹਾਂ ਦੇ ਅੰਦਰ ਸਟੂਡੈਂਨਟ ਨਸ਼ਾ ਵੇਚਦੇ, ਖ੍ਰੀਦਦੇ ਹਨ। ਜਿਥੇ ਕਿਤਾਬਾਂ, ਹੋਰ ਪੜ੍ਹਾਈ ਦੀ ਸਪਲਾਈ, ਸਕੂਲਾਂ, ਕਾਲਜ਼ਾਂ ਦੀਆਂ ਅਲਮਾਰੀਆਂ-ਲੌਕਰਾਂ ਵਿਚ ਹੋਣੀ ਚਾਹੀਦੀ ਹੈ। ਇੰਨ੍ਹਾਂ ਵਿੱਚ ਸਟੂਡੈਂਨਟਸ ਨਸ਼ਾ, ਸ਼ਰਾਬ ਦੀਆਂ ਬੋਤਲਾਂ, ਕੌਡਮ ਰੱਖਦੇ ਹਨ। ਬਹੁਤੇ ਟੀਚਰ ਪ੍ਰਵਾਹ ਨਹੀਂ ਕਰਦੇ। ਜੇ ਟੀਚਰ ਰਿਪੋਰਟ ਮਾਪਿਆਂ ਨੂੰ ਭੇਜਦੇ ਹਨ। ਮਾਂਪੇ ਪ੍ਰਵਾਹ ਨਹੀਂ ਕਰਦੇ। ਜੇ ਨੋਜੁਵਾਨ ਬੱਚਿਆਂ ਦੇ ਬੈਗ-ਪੈਕ, ਮਾਪਿਆਂ ਵੱਲੋਂ ਹਰ ਰੋਜ,æ ਆਥਣ-ਸਵੇਰ ਦੇਖੇ ਜਾਂਣ। ਮਾਂਪੇ ਨੋਜੁਵਾਨ ਨੂੰ ਖ਼ਰਚਣ ਲਈ ਘੱਟ ਤੋਂ ਘੱਟ ਪੈਸੇ ਦੇਣ। ਜੇ ਉਹ ਕੰਮ ਕਰਦੇ ਹਨ। ਉਨ੍ਹਾਂ ਦੇ ਉਤੇ ਕਿਤਾਬਾਂ, ਕੱਪੜਿਆਂ ਦੇ ਖ਼ਰਚੇ ਸਿੱਟ ਦਿੱਤੇ ਜਾਂਣ। ਤਾਂ ਕੇ ਵਾਧੂ ਫਜੂਲ ਖ਼ਰਚਾ ਕਰਨ ਨੂੰ ਪੈਸਾ ਹੀ ਨਾਂ ਬਚੇ। ਗੁਰਜੋਤ ਦੇ ਬਚਾ ਲਈ ਜੋ ਸਟੀਵ ਵਿਰਕ ਵਕੀਲ ਕੀਤਾ ਸੀ। ਉਸ ਨੇ ਸਾਰੇ ਵਕੀਲਾਂ ਵਾਂਗ ਉਸ ਨੂੰ ਪੁੱਛਿਆ, " ਜੋਤ ਕੀ ਤੇਰੇ ਕੋਲ ਫੈਮਲੀ ਹੈ? ਜੇ ਫੈਮਲੀ ਹੈ, ਤਾਂ ਬਹੁਤ ਬਚਾ ਹੋ ਸਕਦਾ ਹੈ। ਫੈਮਲੀ ਮੈਨ ਉਤੇ ਜੱਜ ਨੂੰ ਕਨੂੰਨ ਦਿਆ ਕਰਨ ਨੂੰ ਕਹਿੰਦਾ ਹਨ। " ਰੱਬ ਜਦੋਂ ਬੰਦੇ ਦੀਆਂ ਕਰਤੂਤਾਂ ਨੰਗੀਆਂ ਕਰਕੇ, ਭੇਦ ਖੋਲਦਾ ਹੈ। ਪਰਦੇ ਵਿੱਚ ਲੁੱਕ ਕੇ ਕਮਾਏ ਹੋਏ, ਸਾਰੇ ਲੱਛਣ ਜ਼ਾਹਰ ਕਰ ਦਿੰਦਾ ਹੈ। ਬੰਦਾ ਨਾਂ ਚਹੁੰਦਾ ਹੋਇਆ ਵੀ ਹਾਰ ਜਾਂਦਾ ਹੈ। ਗੁਰੀ ਸੋਚੀ ਪੈ ਗਿਆ ਸੀ। ਉਸ ਨੇ ਵਕੀਲ ਨੂੰ ਪੁੱਛਿਆ, " ਪਰਿਵਾਰ ਨਾਂ ਹੋਵੇ, ਫਿਰ ਕੀ ਹੋਵੇਗਾ? " " ਮਾਈ ਕਲਾਂਈਂਟ ਜੋਤ ਪਹਿਲਾਂ ਜੇਲ ਹੋਵੇਗੀ। ਜ਼ੁਰਮਾਨਾਂ ਹੋਵੇਗਾ। ਤੂੰ ਵਰਕ-ਪ੍ਰਮਿੰਟ ਉਤੇ ਹੈ। ਜੇਲ ਵਿਚੋਂ ਹੀ ਡੀਪੋਰਟ ਕਰਕੇ, ਇੰਡੀਆਂ ਵਿਚ ਲੈਡ ਕਰਾ ਦੇਣਗੇ। " ਜੋਤ ਦੇ ਮੱਥੇ ਉਤੇ ਮੁੜਕਾ ਆ ਗਿਆ। ਵਿੰਦਰ ਕੋਲ ਬੈਠੀ, ਉਸ ਦੇ ਚਲਾਕ ਮਨ ਦੇ ਉਤਰਾ-ਚੜ੍ਹਾ ਦੇਖ਼ ਰਹੀ ਸੀ। " ਸਟੀਵ ਮੈਂ ਵਿੰਦਰ ਨਾਲ ਸਲਾਹ ਕਰਨੀ ਹੈ। ਕੀ ਮੈਂ ਗੱਲ ਕਰਨ ਨੂੰ 5 ਮਿੰਟ ਲਈ ਬਾਹਰ ਜਾ ਸਕਦਾਂ ਹਾਂ? " ਸਟੀਵ ਨੇ, ਹਾਂ ਵਿੱਚ ਸਿਰ ਹਿਲਾ ਦਿੱਤਾ। ਵਿੰਦਰ ਜੋਤ ਦੀ ਇੱਕ-ਇੱਕ ਚਾਲ ਨੂੰ ਜਾਂਣਦੀ ਸੀ। ਲੋੜ ਸਮੇਂ, ਜੋਤ ਤਾਂ ਗੱਧੇ ਨੂੰ ਵੀ ਬਾਪ ਬਣਾ ਲੈਂਦਾ ਹੈ। ਇਹ ਕਹਿ ਕੇ, " ਸਾਡੇ ਪਿੰਡ ਦੇ ਮੁੰਡਾ-ਕੁੜੀ, ਫਲਾਣਾ, ਧੱਮਕੜਾ, ਥੋਡੇ ਪਿੰਡ ਵਿਆਹੇ ਹਨ। " ਰਿਸ਼ਤੇਦਾਰੀਆਂ ਕੱਢੀ ਜਾਂਦਾ ਹੈ। ਫੇਸਬੁੱਕ ਉਤੇ ਬੁੜੀਆਂ, ਕੁੜੀਆਂ ਨੂੰ ਮਾਸੀਆਂ, ਅੰਟੀਆਂ, ਪੇਡੂ ਬਣਾ ਕੇ, ਸਲਵਾਰ, ਪਿੰਟ ਲਹਾ ਲੈਂਦਾ ਹੈ। ਵਿੰਦਰ ਨੂੰ ਜੋਤ ਨੇ ਬਾਹਰ ਨਾਲ ਜਾਣ ਦਾ ਇਸ਼ਾਰਾ ਕੀਤਾ। ਉਹ ਬਾਹਰ ਉਸ ਦੇ ਪਿਛੇ ਚਲੀ ਗਈ। ਜਿਸ ਪਾਸੇ ਉਹ ਗਏ ਸੀ। ਸਟੀਵ ਨੇ, ਉਸ ਪਾਸੇ ਦੀ ਵਿੰਡੋਂ ਗੱਲਾਂ ਸੁਣਨ ਲਈ ਖੋਲ ਲਈ ਸੀ। ਸਟੀਵ ਪਹਿਲਾਂ ਹੀ ਕਲਾਂਈਂਟ ਨੂੰ ਕਹਿ ਦਿੰਦਾ ਸੀ, " ਮੈਂ ਝੂਠਾ ਕੇਸ ਨਹੀਂ ਲੈਣਾ। ਹਰ ਗੱਲ ਸੱਚ ਹੋਣੀ ਚਾਹੀਦੀ ਹੈ। " ਪਤੀ-ਪਤਨੀ ਤੇ ਹੋਰ ਝਗੜਿਆਂ ਵਿੱਚ, ਉਹ ਬਹੁਤੀ ਬਾਰ ਦੋਨਾਂ ਪਾਸਿਆਂ ਦੀ ਗੱਲ ਸੁਣਦਾ ਸੀ। ਇਸੇ ਲਈ ਕਈ ਬਾਰ ਫ਼ੈਸਲਾ ਲੈਣ ਵਿੱਚ ਸੌਖ ਰਹਿੰਦੀ ਸੀ। ਉਹ ਜੋਤ ਵਿੰਦਰ ਦੀਆ ਗੱਲਾਂ ਸੁਣ ਰਿਹਾ ਸੀ। ਜੋਤ ਨੇ ਕਿਹਾ, " ਵਿੰਦਰ ਮੈਂ ਵਕੀਲ ਨੂੰ, ਤੇਰੇ-ਮੇਰੇ ਤੇ ਇੰਨਾਂ ਦੋਂਨਾਂ ਬੱਚਿਆਂ ਬਾਰੇ ਦੱਸ ਦਿੰਦਾ ਹਾਂ। ਕਿਤੇ ਪੁੱਠਾ ਕੇਸ ਹੀ ਨਾਂ ਪੁਆ ਦੇਵੀ। ਇਸ ਉਤੋਂ ਦੀ ਤੂੰ ਕੋਈ ਕੇਸ ਨਾਂ ਕਰ ਦੇਵੀ। " " ਜੋਤ ਜਿਵੇਂ ਮਰਜ਼ੀ ਕਰ। ਜੇ ਮੇਰਾ ਸਹਾਰਾ ਲੈ ਕੇ, ਤੇਰਾ ਬੇੜਾ ਪਾਰ ਹੁੰਦਾ ਹੈ। ਮੈਨੂੰ ਕੀ ਇਤਰਾਜ਼ ਹੋ ਸਕਦਾ ਹੈ? ਸੈਮ, ਮਨਜੀਤ, ਜਸਵੀਰ, ਬਬੀਤਾ, ਬੱਬਲੀ, ਹਰਵੀਰ, ਜੈਸੇ, ਮਾਨ, ਕਮਲ, ਰਵਲੀਨ, ਹਨੀ, ਬਲਵਿੰਦਰ ਸਾਰੀਆਂ ਫੇਸਬੁੱਕ ਸਹੇਲੀਆਂ ਦੇ ਨਾਂਮ ਦੱਸ ਦੇਵੇ, ਤਾਂ ਕਨੂੰਨ ਜ਼ਿਆਂਦਾ ਵੱਧ ਕੇ, ਤੇਰੀ ਤਸੱਲੀ ਕਰਾ ਦੇਵੇਗਾ। " ਜੋਤ ਨੇ ਵਾਪਸ ਆ ਕੇ, ਸਟੀਵ ਨੂੰ ਆਪਦੇ ਤੇ ਵਿੰਦਰ ਬਾਰੇ ਸਬ ਕੁੱਝ ਦੱਸ ਦਿੱਤਾ ਸੀ। ਵਿੰਦਰ ਨੇ ਸਟੀਵ ਨੂੰ ਕਿਹਾ, " ਜੋਤ ਨੂੰ ਜੇਲ, ਜ਼ੁਰਮਾਨਾਂ ਨਾਂ ਕੀਤਾ ਜਾਵੇ। ਉਸ ਦੀ ਜਗਾ, ਜੱਜ ਨੂੰ ਕਹਿ ਕੇ, ਕੌਨਸਲਿੰਗ ਕਰਾ ਦਿੱਤੀ ਜਾਵੇ। ਕੌਨਸਲਿੰਗ ਸ਼ਾਂਮ ਸਮੇਂ ਹੀ ਕੀਤੀ ਜਾਵੇ। ਨਸ਼ਾ ਛੁੱਡਾਉਣ, ਕੌਨਸਲਿੰਗ ਕਰਨ ਵਾਲਿਆਂ ਦੀ ਗੱਲ ਸੁਣਨ ਦਾ ਅਸਰ ਜ਼ਿਆਦਾ ਹੁੰਦਾ ਹੈ। ਹੋਰ ਕਿਸੇ ਦੇ ਇਹ ਕਹੇ ਨਹੀਂ ਲੱਗਦਾ। ਨਸ਼ੇ ਖਾਂਣ ਵਾਲਿਆਂ ਉਤੇ, ਕੌਨਸਲਰ ਦੀਆਂ ਗੱਲਾਂ-ਬਾਤਾ ਜਰੂਰ ਅਸਰ ਕਰਦੀਆ ਹਨ। " ਸਟੀਵ ਨੇ ਦੋਂਨੇ ਅੱਖਾਂ ਇਕੋ ਸਮੇਨ ਝਮਕਾ ਕੇ, ਸਹਮਿਤੀ ਦਿਖਾਈ। ਉਸ ਨੇ ਵਿੰਦਰ ਤੋਂ 5000 ਡਾਲਰ ਫੀਸ ਫੜ ਲਈ, ਸਟੀਵ ਨੇ ਕੋਰਟ ਡੇਟ ਤੋਂ ਪਹਿਲਾਂ ਦੀ ਸਰਕਾਰੀ ਵਕੀਲ ਨਾਲ ਗੱਲ ਕਰ ਲਈ ਸੀ। ਉਹ ਜੋਤ ਨੂੰ ਮੰਨ ਕੌਨਸਲਿੰਗ ਕਰਾਉਣ ਲਈ ਮੰਨ ਗਿਆ ਸੀ। ਜੇਲ੍ਹ ਵਿੱਚ ਵੀ ਮੁਫ਼ਤ ਦੀਆਂ ਰੋਟੀਆਂ ਹੀ ਤੋੜਨੀਆਂ ਹਨ। ਦੋਂਨਾਂ ਵਕੀਲਾਂ ਨੇ ਜੱਜ ਤੋਂ ਮੰਗ ਕੀਤੀ ਸੀ, " ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਜੋਤ ਡਰਾਇਵਰ ਨੂੰ ਹਰ ਰੋਜ਼ 2 ਮਹੀਨੇ, ਲਗਾਤਾਰ ਐਸੇ ਬੰਦੇ ਕੋਲ ਭੇਜਿਆ ਜਾਵੇ। ਜੋ ਨਸ਼ੇ ਦੇ ਖ਼ਤਰਨਾਕ ਸਿੱਟੇ ਦੱਸ ਕੇ, ਜੋਤ ਨੂੰ ਨਸ਼ੇ ਖਾਂਣ ਤੋਂ ਰੋਕ ਸਕੇ। ਜੋਤ ਦਾ ਲਾਈਸੈਂਸ ਨਾਂ ਕੈਸਲ ਕੀਤਾ ਜਾਵੇ। ਇਸ ਦੇ ਆਪਣੀ ਗਰਲ਼ ਫ੍ਰਇੰਡ ਨਾਲ ਦੋ ਬੱਚੇ ਹਨ। ਲਾਈਸੈਂਸ ਹੀ ਇਸ ਦਾ ਰੁਜ਼ਗਾਰ ਹੈ। " ਜੱਜ ਨੇ 2 ਮਹੀਨੇ ਲਈ ਸਿਟੀ ਵਿਚੋਂ ਬਾਹਰ ਨਾਂ ਜਾਂਣ ਲਈ ਕਿਹਾ ਸੀ। 2 ਮਹੀਨੇ ਕੌਨਸਲਿੰਗ ਕਰਨ ਦੇ ਨਾਲ ਹੀ, ਹੁਕਮ ਦੇ ਦਿੱਤਾ ਸੀ। ਪੁਲੀਸ ਦੁਆਰਾ, ਪਬਲਿਕ ਵਿੱਚ ਨਸ਼ੇ ਦੀ ਹਾਲਤ ਵਿੱਚ ਫੜਿਆ ਗਿਆ। ਜੇਲ੍ਹ ਹੋਵੇਗੀ, ਡੀਪੋਰਟ ਲੱਗੇਗੀ। ਜੋਤ ਨੇ, ਜੋ ਵੀ ਕਾਰ, ਟਰੱਕ ਚਲਾਉਣਾਂ ਹੈ। 4 ਸਾਲਾਂ ਲਈ, 1000 ਡਾਲਰ ਹਰ ਮਹੀਨੇ ਦੇ ਕੇ, ਉਸ ਵਿੱਚ ਐਸੀ ਮਸ਼ੀਨ ਲੱਗਾਉਣੀ ਪਵੇਗੀ। ਚਾਬੀ ਗੱਡੀ ਵਿੱਚ ਲਗਾਉਣ ਤੋਂ ਪਹਿਲਾਂ, ਫੂਕ ਮਾਰ ਕੇ, ਸੈਮਪਲ ਦੇਣਾਂ ਪਵੇਗਾ। ਬਈ ਬਲੱਡ ਵਿੱਚ ਕਿਤੇ ਨਸ਼ੇ ਦੀ ਮਾਤਰਾ ਤਾਂ ਨਹੀਂ ਹੈ। ਉਸ ਮਸ਼ੀਨ ਰਾਹੀਂ, ਹਰ ਫੂਕ ਮਾਰੀ ਦੀ ਰਿਪੋਰਟ, ਗੱਡੀ ਦੀ ਇੰਨਸ਼ੋਰਸ ਕੰਪਨੀ ਤੇ ਮਸ਼ੀਨ ਲਗਾਉਣ ਵਾਲੀ ਕੰਪਨੀ ਗੋਰਮਿੰਟ ਨੂੰ ਸਪਲਾਈ ਨਾਲ ਦੀ ਨਾਲ ਭੇਜੀ ਜਾਂਦੀ ਹੈ। ਜੇ ਨਸ਼ਾ ਨਹੀਂ ਕੀਤਾ ਹੋਇਆ। ਤਾਂ ਗੱਡੀ ਦੀ ਚਾਬੀ ਘੁੰਮਦੀ ਹੈ। ਗੱਡੀ ਵਿੱਚ ਮਸ਼ੀਨ ਨਾਲ ਅਲਾਰਮ ਵੀ ਲੱਗਾ ਹੁੰਦਾ ਹੈ। ਨਸ਼ਾ ਕੀਤਾ ਹੋਣ ਕਰਕੇ, ਜੇ ਨਸ਼ੇ ਕੀਤੇ ਵਿੱਚ ਫੂਕ ਮਾਰ ਦਿੱਤੀ ਜਾਵੇ। ਜੇ ਅਲਾਰਮ ਵੱਜ ਜਾਵੇ। ਨੇੜੇ ਪੁਲੀਸ ਹੋਵੇ। ਸ਼ਰਾਬੀ ਬੰਦੇ ਨੂੰ ਉਸੇ ਸਮੇਂ ਜੇਲ੍ਹ ਵਿੱਚ ਸਿੱਟ ਦਿੰਦੇ ਹਨ। ਜੇਲ੍ਹ ਵਿੱਚ ਡੱਕਣ ਨਾਲ ਨਸ਼ੇਈ ਨਸ਼ਾ, ਸਰਾਬ ਨਹੀਂ ਪੀ ਸਕਦੇ। ਬਹੁਤੇ ਸ਼ਰਾਬੀ, ਜੇ ਜੇਲ੍ਹ ਵਿੱਚ ਬਹੁਤਾ ਚਿਰ ਰਹਿ ਵੀ ਜਾਂਣ। ਨਸ਼ਾ, ਸ਼ਰਾਬ ਛੱਡ ਵੀ ਜਾਂਦੇ ਹਨ। ਬੰਦੇ ਬਣ ਕੇ ਸ਼ਰਾਬੀ ਜੇਲ੍ਹ ਵਿਚੋਂ ਨਿੱਕਲਦੇ ਹਨ। ਕਈ ਹੋਰ ਵੀ ਰਾਕਸ਼ ਬਿਰਤੀ ਦੇ ਬਣ ਜਾਂਦੇ ਹਨ। ਜੱਜ ਦਾ ਫ਼ੈਸਲਾ ਸੁਣ ਕੇ, ਜੋਤ ਕੰਬ ਰਿਹਾ ਸੀ। ਅਜੇ ਇਹ ਫ਼ੈਸਲਾ ਹਲਕਾ-ਫੁਲਕਾ ਸੀ। ਤਾਜੇ ਖੰਬ ਲੱਗੇ ਪਤੰਗੇ ਵਾਂਗ, ਭਵਣ ਵਾਲਾ ਜੋਤ, ਥੋੜੇ ਜਿਹੇ ਸੇਕ ਨਾਲ ਝੁਲਸ ਗਿਆ ਸੀ। ਬਹੁਤ ਥੱਕੇ ਹੋਏ ਮੁਸਾਫ਼ਰ ਵਾਂਗ ਵਿੰਦਰ ਦੇ ਘਰ ਆ ਕੇ, ਸੌ ਗਿਆ ਸੀ। ਉਸ ਨੂੰ ਦੋਂਨਾਂ ਬੱਚਿਆਂ ਦੀ ਖੱਪ ਵੀ ਨਹੀਂ ਸੁਣ ਰਹੀ ਸੀ। ਅੱਜ ਸ਼ਰਾਬ ਦੀ ਬੋਤਲ ਤੇ ਫੇਸਬੁੱਕ ਦੋਂਨੇਂ ਹੀ ਨਹੀਂ ਖੋਲੇ ਸਨ। ਦੋਂਨਾਂ ਦੀ ਉਲਝਣ ਵਿਚੋਂ ਕੋਈ ਦਿਲ ਵਾਲਾ ਹੀ ਛੁੱਟ ਸਕਦਾ ਹੈ। ਵਿੰਦਰ ਨੂੰ ਉਹ ਸੁੱਤਾ ਹੋਇਆ, ਪਹਿਲੀ ਰਾਤ ਵਰਗਾ ਲੱਗਾ। ਉਵੇਂ ਹੀ ਭੋਲਾ ਜਿਹਾ ਚੇਹਰਾ, ਵਹਿੰਦੇ ਸ਼ਾਂਤ ਸਾਗਰ ਵਰਗਾ ਲੱਗਾ। ਵਿੰਦਰ ਦਾ ਜੀਅ ਕੀਤਾ, ਉਸ ਦਾ ਮੂੰਹ ਚੂੰਮ ਲਵੇ। ਜਿਉਂ ਹੀ ਉਹ ਉਸ ਉਤੇ ਝੁੱਕੀ, ਗੁਰਜੋਤ ਨੇ ਦੋਂਨੇਂ ਅੱਖਾਂ ਖੋਲੀਆਂ। ਉਸ ਨੂੰ ਦੋਂਨੇਂ ਬਾਹਾਂ ਵਿੱਚ ਜਕੜ ਲਿਆ। ਵਿੰਦਰ ਦਾ ਦਮ ਘੁਟਿਆ ਗਿਆ। ਉਸ ਨੇ ਕਿਹਾ, " ਗੁਰੀ ਪੁਰਾਣੀਆਂ ਹਰਕੱਤਾਂ ਤੋਂ ਵਾਜ ਆਜਾ। ਮੈਂ ਅੱਗੇ ਮਸਾਂ ਜਾਨ ਛੁਡਾਈ ਹੈ। ਹੋਰ ਨਵਾਂ ਚੰਦ ਚੜ੍ਹਾਏਗਾ। ਮੈਂ ਜੱਫ਼ੀਆਂ, ਪੱਪੀਆਂ ਤੋਂ ਬਿੰਨਾਂ ਹੀ ਚੰਗੀ ਹਾਂ। " " ਵਿੰਦਰ ਉਸ ਦਾ ਇਲਾਜ਼ ਮੇਰੇ ਕੋਲ ਹੈਗਾ। " " ਗੁਰੀ ਇਹ ਏਡਜ਼ ਦੀਆਂ ਬਿਮਾਰੀਆਂ ਦੀ ਰੋਕ ਥਾਮ ਲਈ ਵੀ ਠੀਕ ਹਨ। ਜਿਸ ਦਿਨ ਪਾਟ ਗਿਆ। ਬੰਬੀ ਦੇ ਛਰਾਟੇ ਨਾਲ ਹੀ, ਮੇਰੇ ਛੱਤਣੀ ਜਾ ਚੜ੍ਹੇਗਾ। ਹੋਰ ਸਿਆਪਾ ਪਾ ਦੇਵੇਗਾ। ਇਹ ਤਰੀਕਾ ਕਿਸੇ ਫੇਸਬੁੱਕ ਵਾਲੀ ਸਹੇਲੀ ਉਤੇ ਅਜ਼ਮਾਂ ਕੇ ਚਾਅ ਪੂਰਾ ਕਰ ਲਵੀ। ਤੇਰੇ ਇਸ ਤਜ਼ਰਬੇ ਤੋਂ ਰੱਬ ਬਚਾਵੇ। ਮੈਂ ਆਪਦਾ ਹਸਪਤਾਲ ਤੋਂ ਪ੍ਰਬੰਦ ਕਰਾਂ ਆਈ ਹਾਂ। ਮੈਨੂੰ ਤੇਰੀ ਨੀਅਤ ਦਾ ਪਤਾ ਸੀ। ਤੂੰ ਪਿਆਰ ਵਿੱਚ ਬਗੈਰ ਬੱਦਲ ਤੋਂ ਵਰਸ ਪੈਦਾਂ ਹੈ। " " ਵਿੰਦਰ ਤੂੰ ਚੀਜ਼ ਕਮਾਲ ਦੀ ਹੈ। ਮੈਨੂੰ ਅੱਜ ਪੱਕਾ ਲੱਗਦਾ ਹੈ। ਬਸ ਤੇਰੇ ਨਾਲ ਹੀ ਪਿਆਰ ਹੋ ਗਿਆ ਹੈ। ਸੱਚੀ ਸੌਂਉ ਮਾਂ ਦੀ ਲੱਗੇ। " ਗੁਰੀ ਤੈਨੂੰ ਇਹੀ ਪਤਾ ਨਹੀਂ ਲੱਗਾ। ਪਿਆਰ ਕੀ ਹੁੰਦਾ ਹੈ? ਬੰਦਾ ਤੂੰ ਗੱਲਾਂ ਬਾਤਾਂ ਵਾਲਾ ਹੀ ਹੈ। ਵਿੰਦਰ ਨੂੰ ਗੱਲੀ ਲਾ ਕੇ, ਜੋਤ ਆਪਦਾ ਮੱਤਲੱਬ ਕੱਢ ਗਿਆ ਸੀ। ਸਾਗਰ ਵਿੱਚ ਤੁਫ਼ਾਨ ਆਏ ਵਾਂਗ, ਉਚੀਆਂ ਛੱਲਾਂ ਉਠਣ ਪਿਛੋਂ ਦਿਲ ਦੀਆਂ ਧਕਣਾਂ ਰੁਕ ਗਈਆਂ ਸਨ। ਜਿਸ ਤਰਾਂ ਵਗਦੇ ਪਾਣੀ ਦੀਆਂ ਬੂੰਦਾ ਬਾਰ-ਬਾਰ, ਮਿਲਦੀਆਂ ਵਿਛੜਦੀਆਂ ਹਨ। ਕਦੇ ਤੁਫ਼ਾਨ ਖੜ੍ਹਾ ਕਰ ਦਿੰਦੀਆਂ ਹਨ। ਕਦੇ ਸ਼ਾਂਤ ਵਹਿੰਦੀਆਂ ਹਨ। ਵਿੰਦਰ ਨੇ ਨਾਈਟਾ ਪਾ ਕੇ, ਛੋਟਾ ਮੁੰਡਾ ਵੀ ਆਪਦੀ ਮੰਮੀ ਨਾਲ ਸੌਣ ਲਈ ਪਾ ਦਿੱਤਾ ਸੀ। ਆਪ ਆ ਕੇ ਉਸ ਨਾਲ ਲੰਬੀ ਪੈ ਗਈ ਸੀ। ਗੁਰੀ ਨਾਲ ਪਹਿਲੀ ਮਿਲਣੀ ਵਾਂਗ ਮਹਸੂਸ ਹੋ ਰਿਹਾ ਸੀ। ਜੀਵਨ ਵਿੱਚ ਬਹੁਤ ਉਤਰਾ ਚੜਾ ਆਉਂਦੇ ਹਨ। ਹਰ ਬਾਰ ਮੁਡ ਤੋਂ ਨਵਾਂ ਜੀਵਨ ਜਿਉਣਾਂ ਪੈਂਦਾ ਹੈ।

 

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

Viewing all 79 articles
Browse latest View live


<script src="https://jsc.adskeeper.com/r/s/rssing.com.1596347.js" async> </script>