Quantcast
Channel: ਲੇਖ/ਵਿਚਾਰ
Viewing all 79 articles
Browse latest View live

ਸੋਹਣਾ ਮੁਲਕ ਅਮਰੀਕਾ

$
0
0

altਜਦ ਭਾਰਤ ਤੋਂ ਕੋਈ ਵਿਅਕਤੀ ਅਮਰੀਕਾ ਆਉਂਦਾ ਹੈ ਤਾਂ ਉਸ ਨੂੰ ਅਮਰੀਕਾ ਇਕ ਵੱਖਰੀ ਭਾਂਤ ਦੀ ਦੁਨੀਆਂ ਮਹਿਸੂਸ ਹੁੰਦੀ ਹੈ। ਹਵਾਈ ਅੱਡੇ ਤੋਂ ਉਤਰਦੇ ਸਾਰ ਸੜਕਾਂ ਉਪਰ ਤੇਜ਼ ਰਫ਼ੳਮਪ;ਤਾਰ ਦੌੜਦੀਆਂ ਕਾਰਾਂ, ਬਹੁਤ ਵਧੀਆ ਸੜਕਾਂ, ਸੜਕਾਂ ਉਪਰ ਬਣੇ ਫਲਾਈ ਓਵਰ, ਬਿਨਾਂ ਹਾਰਨ ਵਜਾਏ ਚਲਦੀਆਂ ਕਾਰਾਂ ਤੇ ਟਰੱਕ ਟਰਾਲੇ, ਸਫ਼ੳਮਪ;ਾਈ ਏਨੀ ਵਧੀਆ ਕਿ ਜਿੰਨਾਂ ਵੀ ਝੂਠ ਬੋਲਿਆ ਜਾਵੇ ਥੋੜਾ ਹੈ, ਨੂੰ ਵੇਖ ਕੇ ਅਜੀਬ ਜਿਹਾ ਮਹਿਸੂਸ ਹੁੰਦਾ ਹੈ। ਸੜਕਾਂ ਕੰਢੇ ਕੋਈ ਮਿੱਟੀ ਘੱਟਾ ਨਹੀਂ। ਸਭ ਪਾਸੇ ਹਰਿਆਵਲ ਹੀ ਹਰਿਆਵਲ। ਹਰ ਥਾਂ ਜਾਂ ਤਾਂ ਪੱਕੀ ਹੈ ਜਾਂ ਘਾਹ ਨਾਲ ਢੱਕੀ ਹੋਈ। ਬਿਜਲੀ ਪਾਣੀ ਚੌਵੀ ਘੰਟੇ। ਜੇ ਕਦੇ ਕੋਈ ਗਰਿਡ ਫ਼ੳਮਪ;ੇਲ ਹੋਣ ਨਾਲ ਬਿਜਲੀ ਚਲੇ ਜਾਵੇ ਤਾਂ ਸਾਰੇ ਅਮਰੀਕਾ ਅੰਦਰ ਹਾਲ ਦੁਹਾਈ ਮੱਚ ਜਾਂਦੀ ਹੈ ਕਿਉਂਕਿ ਸਾਰਾ ਕੰਮ ਹੀ ਬਿਜਲੀ ਨਾਲ ਹੁੰਦਾ ਹੈ। ਹਰੇਕ ਮਕਾਨ, ਦੁਕਾਨ ,ਸਕੂਲ, ਕਾਲਜ਼, ਸਟੋਰ ਸਭ ਏਅਰ ਕੰਡੀਸ਼ਨ ਹਨ। ਅਤਿ ਦੀ ਗਰਮੀ ਸਰਦੀ ਹੋਣ ਦੇ ਬਾਵਜੂਦ ਵੀ ਤੁਸੀਂ ਸਰਦੀ ਗਰਮੀ ਤੋਂ ਬਚੇ ਰਹਿੰਦੇ ਹੋ ਕਿਉਂਕਿ ਕਾਰਾਂ ਵੀ ਏਅਰ ਕੰਡੀਸ਼ਨ ਹਨ ਤੇ ਬਾਕੀ ਥਾਵਾਂ ਵੀ। ਏਸੇ ਲਈ ਇੱਥੇ ਪਸੀਨਾ ਨਹੀਂ ਆਉਂਦਾ। ਤੁਹਾਡੇ ਕਪੜੇ ਕਈ ਕਈ ਵਾਰ ਪਾਉਣ’ਤੇ ਵੀ ਗੰਦੇ ਨਹੀਂ ਹੁੰਦੇ।
         ਸਾਰੇ ਘਰ ਲਕੜ ਦੇ ਬਣੇ ਹੋਏ ਹਨ। ਹਰੇਕ ਕਮਰੇ ਵਿੱਚ ਕਾਰਪੈਟ ਵਿੱਛਿਆ ਹੁੰਦਾ ਹੈ। ਇਸ ਲਈ ਘਰ ਵੜ੍ਹਦਿਆਂ ਪਹਿਲਾਂ ਜੁਤੀ ਉਤਾਰਨੀ ਪੈਂਦੀ ਹੈ। ਹਨੇਰੀਆਂ ਆਉਂਦੀਆਂ ਹਨ ਪਰ ਉਹ ਸਾਡੇ ਘਰਾਂ ਵਾਂਗ ਮਿੱਟੀ ਘੱਟੇ ਨਾਲ ਘਰ ਨਹੀਂ ਭਰਦੀਆਂ ਕਿਉਂਕਿ ਮਿੱਟੀ ਘੱਟਾ ਇੱਥੇ ਹੈ ਹੀ ਨਹੀਂ। ਹਰੇਕ ਕਮਰੇ ਵਿੱਚ ਕੂੜਾਦਾਨ ਹੈ। ਇਨ੍ਹਾਂ ਦੀ ਵਰਤੋਂ ਸਾਰੇ ਕਰਦੇ ਹਨ। ਕਿਸੇ ਵੀ ਜਗ਼ਾਹ ਕੋਈ ਕਾਗਜ਼ ਦਾ ਟੁਕੜਾ ਡਿਗਿਆ ਹੋਇਆ ਨਹੀਂ ਮਿਲੇਗਾ। ਇਹੋ ਹਾਲ ਸਟੋਰਾਂ ਦਾ, ਦਫਤਰਾਂ, ਸਕੂਲਾਂ ਦਾ ਹੈ। ਸਭ ਥਾਈਂ ਕੂੜ੍ਹਾਦਾਨ ਹਨ ਜਿਨ੍ਹਾਂ ਵਿੱਚ ਕੂੜ੍ਹਾ ਪਾਇਆ ਜਾਂਦਾ ਹੈ। ਕੂੜ੍ਹੇਦਾਨਾਂ ਵਿੱਚ ਕੂੜਾ ਪਾਉਣ ਦੀ ਆਦਤ ਬੱਚਿਆਂ ਨੂੰ ਨਿੱਕੇ ਹੁੰਦਿਆਂ ਹੀ ਸਿਖਾ ਦਿਤੀ ਜਾਂਦੀ ਹੈ। ਕੱਚ, ਟੀਨ ਆਦਿ ਮੁੜ ਵਰਤੋਂ ਵਿੱਚ ਆਉਣ ਲਈ ਵਸਤੂਆਂ ਲਈ ਵੱਖਰੇ ਕੂੜ੍ਹਾਦਾਨ ਹੁੰਦੇ ਹਨ।
        ਸਾਡੇ ਵਾਂਗ ਬਿਜਲੀ, ਪਾਣੀ, ਟੈਲੀਫ਼ੳਮਪ;ੋਨ ਆਦਿ ਦੇ ਬਿਲ ਤਾਰਨ ਲਈ ਦਫਤਰਾਂ ਵਿੱਚ ਲਾਈਨਾਂ ਵਿੱਚ ਨਹੀਂ ਖਲੋਣਾ ਪੈਂਦਾ। ਘਰ ਬੈਠੇ ਹੀ ਇੰਟਰਨੈਟ ਜਾਂ ਡਾਕ ਰਾਹੀਂ ਬਿਲ ਤਾਰੇ ਜਾਂਦੇ ਹਨ। ਇੰਟਰਨੈਟ ਉਪਰ ਸਾਰਾ ਲੈਣ ਦੇਣ ਹੁੰਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕੀ ਜੇਬ ਵਿੱਚ ਪੈਸਾ ਬਹੁਤ ਘੱਟ ਰਖਦੇ ਹਨ। ਸਾਰਾ ਲੈਣ ਦੇਣ ਕਰੈਡਿਟ ਕਾਰਡਾਂ ਰਾਹੀਂ ਹੁੰਦਾ ਹੈ। ਵੱਡੇ ਵੱਡੇ ਸਟੋਰ ਹਨ, ਜਿੱਥੇ ਘਰ ਦੀ ਤਕਰੀਬਨ ਹਰੇਕ ਚੀਜ਼ ਮਿਲ ਜਾਂਦੀ ਹੈ। ਕੋਈ ਵੀ ਖਰੀਦੀ ਚੀਜ਼ ਵਾਪਸ ਹੋ ਜਾਂਦੀ ਹੈ। ਜੇ ਕੋਈ ਨੁਕਸ ਹੈ ਤਾਂ ਤੁਸੀਂ ਫੌਰਨ ਪਹਿਲੀ ਚੀਜ਼ ਵਾਪਸ ਕਰਕੇ ਨਵੀਂ ਲੈ ਸਕਦੇ ਹੋ ਭਾਵੇਂ ਉਹ ਚੀਜ਼ ਵਰਤੀ ਵੀ ਕਿਉਂ ਨਾ ਹੋਵੇ।ਇਥੋਂ ਤੀਕ ਕਿ ਕਈ ਵਸਤੂਆਂ ਦੇ ਵਾਪਸ ਪੈਸੇ ਵੀ ਮਿਲ ਜਾਂਦੇ ਹਨ। ਭਾਰਤ ਵਾਂਗ ਇੱਥੇ ਖਪਤਕਾਰ ਅਦਾਲਤਾਂ ਵਿੱਚ ਜਾਣ ਦੀ ਲੋੜ ਹੀ ਨਹੀਂ ਪੈਂਦੀ। ਜ਼ਿਆਦਾ ਕੰਮ ਪ੍ਰਾਈਵੇਟ ਕੰਪਨੀਆਂ ਪਾਸ ਹਨ।
        ਇੱਥੇ ਸਾਰਾ ਕੰਮ ਕਰਜ਼ੇ ਨਾਲ ਚਲ ਰਿਹਾ ਹੈ।ਇੱਥੇ ਹਰੇਕ ਵਿਅਕਤੀ ਕੋਲ ਸੋਸ਼ਲ ਸਿਕਿਓਰਟੀ ਨੰਬਰ ਹੁੰਦਾ ਹੈ। ਕਰਜ਼ਾ ਦੇਣ ਵਾਲਾ ਉਸ ਵਿਅਕਤੀ ਦੀ ਹਿਸਟਰੀ ਵੇਖ ਲੈਂਦਾ ਹੈ।ਜੇ ਤੁਸੀਂ ਪੈਸੇ ਵਾਪਸ ਕਰੀ ਜਾਵੋਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਕਰਜ਼ਾ ਮਿਲਦਾ ਜਾਵੇਗਾ। ਏਸੇ ਲਈ ਲੋਕੀਂ ਮਕਾਨ, ਕਾਰਾਂ ਤੇ ਹੋਰ ਵਸਤੂਆਂ ਕਰਜ਼ੇ ‘ਤੇ ਲੈਂਦੇ ਹਨ ਤੇ ਕਿਸ਼ਤਾਂ ਨਾਲ ਪੈਸੇ ਤਾਰਦੇ ਰਹਿੰਦੇ ਹਨ। ਤੁਸੀਂ ਪੈਸੇ ਮਾਰ ਕੇ ਜਾ ਨਹੀਂ ਸਕਦੇ ਕਿਉਂਕਿ ਕਰਜ਼ੇ ਤੋਂ ਬਗ਼ੈਰ ਤੁਹਾਡਾ ਗੁਜ਼ਾਰਾ ਨਹੀਂ। ਇਕ ਪੰਜਾਬੀ ਦਾ ਕਹਿਣਾ ਸੀ ਕਿ ਅਮਰੀਕਾ ਵਿੱਚ ਕਰੈਡਿਟ ਕਾਰਡਾਂ ਦੀ ਪੰਜਾਲੀ ਤੁਹਾਡੇ ਗਲ ਪੈ ਜਾਂਦੀ ਹੈ ਜੋ ਤੁਹਾਨੂੰ ਵਾਪਸ ਜਾਣ ਨਹੀਂ ਦਿੰਦੀ।
        ਸਭ ਤੋਂ ਵਧੀਆ ਇਥੋਂ ਦੀ ਟਰੈਫਿਕ ਪ੍ਰਣਾਲੀ ਹੈ। ਤੁਸੀਂ ਹਾਈ ਵੇਅ ਤੇ ਸਾਰਾ ਅਮਰੀਕਾ ਘੰੁਮ ਲਉ, ਤੁਹਾਨੂੰ ਲਾਲ ਬੱਤੀ ਨਹੀਂ ਮਿਲੇਗੀ ਅਤੇ ਨਾ ਹੀ ਪੁਲੀਸ ਦਾ ਨਾਕਾ। ਹਾਈਵੇਅ ਵਿੱਚਕਾਰ ਡੀਵਾਈਡਰ ਹੈ ਤੇ ਸੜਕ ਦੇ ਦੂਜੇ ਪਾਸੇ ਜਾਣ ਲਈ ਫਲਾਈ ਓਵਰ ਹਨ।ਸਭ ਤੋਂ ਵੱਧੀਆ ਗੱਲ ਇਹ ਹੈ ਕਿ ਸੜਕਾਂ ਬਹੁਤ ਹੀ ਵਿਗਿਆਨਕ ਢੰਗ ਨਾਲ ਮਾਰਕ ਕੀਤੀਆਂ ਹਨ। ਦੂਰੋਂ ਹੀ ਖ਼ੱਬੇ, ਸੱਜੇ ਮੁੜਨ ਲਈ ਲੇਨਾਂ ਮਾਰਕ ਕੀਤੀਆਂ ਹਨ। ਸੜਕਾਂ ਤੇ ਨੰਬਰ ਲਾਏ ਹੋਏ ਹਨ ਤੇ ਐਗਜ਼ਿਟ(ਮੋੜਾਂ) ਦੇ ਵੀੇ ਨੰਬਰ ਹਨ। ਸੜਕਾਂ ਉਪਰ ਪਾਰਕਿੰਗ ਨਹੀਂ ਹੁੰਦੀ। ਹਰੇਕ ਸੜਕ ਦੇ ਪਾਸੇ ਪੀਲੀ ਲਾਈਨ ਲਾਕੇ ਪਾਰਕਿੰਗ ਬਣਾਈ ਹੋਈ ਹੈ ਤਾਂ ਜੋ ਖੜ੍ਹੀ ਗੱਡੀ ਵਿੱਚ ਕੋਈ ਗੱਡੀ ਨਾ ਵਜੇ ਜਿਵੇਂ ਕਿ ਭਾਰਤ ਵਿੱਚ ਹੋ ਰਿਹਾ ਹੈ।ਹਰੇਕ ਵਿਅਕਤੀ ਕੋਲ ਕਾਰ ਹੈ। ਕਾਰ ਬਿਨਾਂ ਅਮਰੀਕੀ ਅੰਗਹੀਣ ਹੈ। ਬੱਸਾਂ ਤੇ ਗਡੀਆਂ ਵਿੱਚ ਬਹੁਤ ਘੱਟ ਲੋਕ ਸਫ਼ੳਮਪ;ਰ ਕਰਦੇ ਹਨ।ਲੰਮੇਂ ਸਫ਼ੳਮਪ;ਰ ਲਈ ਵੀ ਕਾਰਾਂ ਹੀ ਵਰਤੀਆਂ ਜਾਂਦੀਆਂ ਹਨ।ਕਿਰਾਏ ‘ਤੇ ਗੱਡੀਆਂ ਦੀ ਬਹੁਤ ਵਧੀਆ ਸਹੂਲਤ ਹੈ। ਤੁਸੀਂ ਨਵੀਂ ਗੱਡੀ ਥੋੜੇ ਜਿਹੇ ਕਿਰਾਏ ‘ਤੇ ਦੂਰ ਦੇ ਸਫ਼ੳਮਪ;ਰ ਲਈ ਖੜ੍ਹ ਸਕਦੇ ਹੋ। ਹਵਾਈ ਅੱਡੇ ਤੋਂ ਘਰ ਜਾਣ ਲਈ ਜਾਂ ਘਰੋਂ ਕਿਤੇ ਵੀ ਜਾਣ ਲਈ ਕਾਰ ਕਿਰਾਏ ਤੇ ਲਉ ਤੇ ਜਿੱਥੇ ਪਹੁੰਚਣਾ ਹੈ, ਉੱਥੇ ਜਮ੍ਹਾਂ ਕਰਵਾ ਦਿਉ। ਤੁਹਾਨੂੰ ਵਾਪਸ ਉਸੇ ਥਾਂ ਤੇ ਕਾਰ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ।ਸੜਕਾਂ ਕੰਢੇ ਆਰਾਮ ਕਰਨ ਲਈ, ਖਾਣ ਪੀਣ ਲਈ, ਪੈਟਰੋਲ ਪਾਉਣ ਲਈ ਸੜਕਾਂ ਤੋਂ ਹਟਵੀਆਂ ਜਗਾਹ ਬਣੀਆ ਹੋਈਆਂ ਹਨ।ਹਾਰਨ ਮਾਰਨਾ ਗ਼ਾਲ ਕੱਢਣਾ ਸਮਝਿਆ ਜਾਂਦਾ ਹੈ।
        ਟਰੈਫਿਕ ਨਿਯਮ ਬੜੇ ਸਖ਼ਤੀ ਨਾਲ ਲਾਗੂ ਹਨ। ਚਲਾਣ ਹੋ ਜਾਵੇ ਤਾਂ ਇਸ ਨੂੰ ਬਹੁਤ ਮਾੜਾ ਗਿਣਿਆ ਜਾਂਦਾ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣਾ ਤਾਂ ਬਹੁਤ ਹੀ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਸ਼ਰਾਬੀਆਂ ਨੂੰ ਜਾਂ ਤਾਂ ਘਰ ਵਾਲੀਆਂ ਖੜਦੀਆਂ ਹਨ ਜਾਂ ਕੋਈ ਹੋਰ। ਜੇ ਲਾਈਸੈਂਸ ਕੈਂਸਲ ਹੋ ਜਾਵੇ ਤਾਂ ਤੁਸੀ ਸਮਝੋ ਅੰਗਹੀਣ ਹੋ। ਕਿਤੇ ਜਾ ਆ ਨਹੀਂ ਸਕਦੇ। ਸੜਕਾਂ ਉਪਰ ਸਿਰਫ਼ੳਮਪ; ਕਾਰਾਂ, ਟਰੱਕ, ਮੋਟਰਸਾਈਕਲ ਹੀ ਹਨ। ਟਰੈਕਟਰਾਂ ਨੂੰ ਟਰੱਕਾਂ ਵਿੱਚ ਲੱਦ ਕੇ ਖੜ੍ਹਿਆ ਜਾਂਦਾ ਹੈ। ਸਾਰੇ ਅਮਰੀਕਾ ਦਾ ਨਕਸ਼ਾ ਇੰਟਰਨੈਟ ਉਪਰ ਹੈ। ਤੁਸੀਂ ਜਿੱਥੇ ਵੀ ਜਾਣਾ ਹੈ, ਜੀ ਪੀ ਐੱਸ ਦੀ ਸਹਾਇਤਾ ਨਾਲ ਆਸਾਨੀ ਨਾਲ ਜਾ ਸਕਦੇ ਹੋ।ਹੁਣ ਤਾਂ ਮੋਬਾਇਲ ਉਪਰ ਹੀ ਹੁਣ ਹੀ ਇਹ ਪ੍ਰਣਾਲੀ ਆ ਗਈ ਹੈ। ਸਿੱਧੇ ਜਾਣਾ ਹੈ,ਖਬੇ, ਸਜੇ ਮੁੜਨਾ ਹੈ ਤੁਹਾਨੂੰ ਨਾਲ ਹੀ ਦਸਿਆ ਜਾਂਦਾ ਹੈ। ਏਸੇ ਤਰ੍ਹਾਂ ਖ਼ਰਾਬ ਮੌਸਮ ਦੀ ਜਾਣਕਾਰੀ ਰੇਡੀਓ ਅਤੇ ਕਈ ਵਾਰ ਰਸਤੇ ਵਿੱਚ ਪੀਲੀਆਂ ਲਾਈਟਾਂ ਲਾਕੇ ਦੱਸੀ ਜਾਂਦੀ ਹੈ।ਵੈਸੇ ਵੀ ਤੁਸੀ ਰਸਤੇ ਦਾ ਮੌਸਮ ਇੰਟਰਨੈਟ ਉਪਰ ਵੇਖ ਸਕਦੇ ਹੋ। ਸਪੀਡ ਨੂੰ ਚੈਕ ਕਰਨ ਲਈ ਅਕਸਰ ਸੜਕਾਂ ਕੰਢੇ ਲੁਕਵੀਆਂ ਥਾਵਾਂ ਉਪਰ ਟਰੈਫਿਕ ਪੁਲੀਸ ਵਾਲੇ ਕਾਰਾਂ ਵਿਚ ਖੜ੍ਹੇ ਹੁੰਦੇ ਹਨ ਤੇ ਜਿਹੜਾ ਉਨ੍ਹਾਂ ਦੇ ਕਾਬੂ ਆਉਂਦਾ ਹੈ, ਉਸ ਦਾ ਉਹ ਲਿਹਾਜ਼ ਨਹੀਂ ਕਰਦੇ।ਡਰਾਈਵਿੰਗ ਲਾਈਸੈਂਸ ਬਨਾਉਣ ਲਈ ਪਹਿਲਾਂ ਲਿਖ਼ਤੀ ਪ੍ਰੀਖ਼ਿਆ ਹੁੰਦੀ ਹੈ ਤੇ ਇਸ ਦੇ ਪਾਸ ਕਰਨ ਪਿੱਛੋਂ ਹੀ ਡਰਾਈਵਿੰਗ ਟੈਸਟ ਹੁੰਦਾ ਹੈ ਜੋ ਕਿ ਬਹੁਤ ਹੀ ਸਖ਼ਤ ਹੁੰਦਾ ਹੈ।ਅਗ਼ਲੀ ਸੀਟ ਉਪਰ ਬੱਚੇ ਬਿਠਾਉਣ ਦੀ ਮਨਾਹੀ ਹੈ।ਪਿਛਲੀ ਸੀਟ ‘ਤੇ ਵੀ ਬੈਲਟ ਲਾਉਂਣੀ ਪੈਂਦੀ ਹੈ।
        ਪੁਲੀਸ ਪ੍ਰਬੰਧ ਬਹੁਤ ਹੀ ਚੰਗਾ ਹੈ। ਏਨਾ ਚੰਗਾ ਕਿ ਜਿੰਨਾ ਸਾਡਾ ਬੁਰਾ। ਤੁਹਾਨੂੰ ਕੋਈ ਔਕੜ ਹੈ ਤਾਂ ਤੁਸੀ ਪੁਲੀਸ ਨੂੰ 911 ਨੰਬਰ ‘ਤੇ ਫੋਨ ਕਰੋ, ਉਹ ਤੁਹਾਡੀ ਸੇਵਾ ਲਈ ਉਸੇ ਸਮੇਂ ਪਹੁੰਚ ਜਾਣਗੇ ਤੇ ਤੁਹਾਡੀ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ।ਜੇ ਟਰੈਫਿਕ ਕਰਮਚਾਰੀ ਤੁਹਾਡਾ ਚਲਾਣ ਕਰੇਗਾ ਤਾਂ ਵੀ ਉਹ ਤੁਹਾਨੂੰ ‘ਸਰ’ ਕਹਿ ਕੇ ਬੁਲਾਏਗਾ। ਇਕ ਪੰਜਾਬੀ ਬਜ਼ੁਰਗ ਦਾ ਚਲਾਨ ਹੋ ਗਿਆ। ਉਹ ਏਨੇ ਨਾਲ ਬੜਾ ਖ਼ੁਸ਼ ਸੀ ਕਿ ਪੁਲਿਸ ਕਰਮਚਾਰੀ ਉਸ ਨੂੰ ‘ਸਰ’ ਕਹਿ ਬੁਲਾਉਂਦਾ ਸੀ। ਇੱਥੇ ਬੇ-ਵਜਾ ਪੁਲੀਸ ਤੰਗ ਨਹੀਂ ਕਰਦੀ। ਸੜਕਾਂ ਉਪਰ ਟਰੱਕਾਂ ਦੇ ਭਾਰ ਨੂੰ ਚੈੱਕ ਕਰਨ ਲਈ ਖਾਸ ਥਾਵਾਂ ਹਨ ਤੇ ਜੇ ਸਿਗਨਲ ਹੋਵੇ ਤਾਂ ਹੀ ਟਰੱਕਾਂ ਵਾਲੇ ਉਧਰ ਨੂੰ ਜਾਂਦੇ ਹਨ।ਰਿਸ਼ਵਤ ਖੋਰੀ ਬਿਲਕੁਲ ਨਹੀਂ।ਸਟਾਪ ਦਾ ਅਰਥ ਸਟਾਪ ਹੈ। ਜੇ ਵਨ ਵੇਅ ਹੈ ਤਾਂ ਇਸ ਦਾ ਮਤਲਬ ਵੀ ਵਨ ਵੇ ਹੈ।ਤੁਸੀ ਕਿਸੇ ਨਿਯਮ ਦੀ ਉਲੰਘਣਾ ਕੀਤੀ ਨਹੀਂ ਤੇ ਤੁਹਾਡਾ ਚਲਾਣ ਹੋਇਆ ਨਹੀਂ।ਇੱਥੇ ਮੁੰਡੇ ਕੁੜੀਆਂ ਇਕਠੇ ਤੁਰੇ ਫਿਰਦੇ ਹਨ, ਪੁਲੀਸ ਉਨ੍ਹਾਂ ਦੀ ਕੋਈ ਪੁੱਛ ਗਿਛ ਨਹੀਂ ਕਰਦੀ। ਹਾਂ ਜੇ ਕੋਈ ਕਿਸੇ ਨੂੰ ਨਜ਼ਾਇਜ਼ ਤੰਗ ਕਰਦਾ ਹੈ ਤੇ ਜੇ ਉਸ ਨੇ ਸ਼ਿਕਾਇਤ ਕਰ ਦਿਤੀ ਤਾਂ ਉਸ ਦੀ ਖ਼ੈਰ ਨਹੀਂ।ਇੱਥੇ 17 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਸ਼ਰਾਬ ਨਹੀਂ ਪੀ ਸਕਦਾ ਤੇ 21 ਸਾਲ ਤੋਂ ਘੱਟ ਵਿਅਕਤੀ ਸ਼ਰਾਬ ਖਰੀਦ ਨਹੀਂ ਸਕਦਾ।
         ਪੁਲੀਸ ਵਾਲੇ ਸੜਕਾਂ ਉਪਰ ਕਾਰਾਂ ਵਿੱਚ ਘੁੰਮਦੇ ਰਹਿੰਦੇ ਹਨ ਤੇ ਤੁਹਾਡੀ ਸਹਾਇਤਾ ਲਈ ਤਿਆਰ ਰਹਿੰਦੇ ਹਨ।ਜੇ ਤੁਹਾਡੀ ਗੱਡੀ ਖਰਾਬ ਹੋ ਗਈ ਹੈ ਤਾਂ ਪੁਲੀਸ ਵਾਲੇ ਪੁੱਛਣਗੇ, ‘ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ?ਇੱਥੇ ਹਰ ਅਮਰੀਕੀ ਦਾ ਗੱਲ ਕਰਨ ਦਾ ਲਹਿਜ਼ਾ ਬਹੁਤ ਵਧੀਆ ਹੈ। ਤੁਸੀ ਪੈਦਲ ਜਾ ਰਹੇ ਹੋ, ਤੁਹਾਨੂੰ ਮੁਸਕਰਾ ਕੇ ‘ਹਾਇ’ ਕਹਿਣਗੇ।ਇਹੋ ਜਿਹਾ ਵਤੀਰਾ ਪੁਲੀਸ ਕਰਮਚਾਰੀਆਂ ਦਾ ਵੀ ਹੈ।
        ਇੱਥੇ ਹਰੇਕ ਵਿਅਕਤੀ ਨੂੰ ਕੋਈ ਨਾ ਕੋਈ ਕੰਮ ਮਿਲ ਜਾਂਦਾ ਹੈ।ਦੁੱਧ, ਮੀਟ, ਫ਼ੳਮਪ;ਲ ਬਹੁਤ ਸਸਤੇ ਅਤੇ ਮਿਆਰੀ ਹਨ।ਸਾਰੇ ਫ਼ੳਮਪ;ਲ ਸਾਰਾ ਸਾਲ ਮਿਲਦੇ ਹਨ।ਇੱਥੇ ਇਲਾਜ ਬਹੁਤ ਮਹਿੰਗਾ ਹੈ ਤੇ ਬੀਮੇ ਦੇ ਸਿਰ ‘ਤੇ ਲੋਕ ਆਪਣਾ ਇਲਾਜ਼ ਕਰਵਾਉਂਦੇ ਹਨ।65 ਸਾਲ ਦੀ ਉਮਰ ਤੋਂ ਬਾਅਦ ਇਲਾਜ਼ ਮੁਫ਼ੳਮਪ;ਤ ਹੈ। ਅੰਗਹੀਣਾਂ ਦੇ ਇਲਾਜ ਦਾ ਖ਼ਰਚਾ ਸਰਕਾਰ ਝਲਦੀ ਹੈ।ਪਰ ਇੱਥੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਐਮਰਜੈਂਸੀ ਵੇਲੇ ਹਰੇਕ ਵਿਅਕਤੀ ਦਾ ਇਲਾਜ਼ ਕਰਨਾ ਹਸਪਤਾਲਾਂ ਦੀ ਕਾਨੂੰਨੀ ਜ਼ੁਮੇਵਾਰੀ ਹੈ। ਖ਼ਰਚਾ ਕੌਣ ਦੇਵੇਗਾ, ਇਸ ਦਾ ਫੈਸਲਾ ਬਾਅਦ ਵਿੱਚ ਹੁੰਦਾ ਹੈ।ਮਨੁੱਖੀ ਜ਼ਾਨ ਬਹੁਤ ਕੀਮਤੀ ਹੈ ਇਸ ਲਈ ਉਸ ਨੂੰ ਬਚਾਉਣਾ ਡਾਕਟਰਾਂ ਦਾ ਪਹਿਲਾਂ ਫਰਜ਼ ਹੈ।ਤੁਸੀਂ ਹਸਪਤਾਲ ਨੂੰ ਫੋਨ ਕਰੋ ,ਫੌਰਨ ਐਮਬੂਲੈਂਸ ਆ ਜਾਵੇਗੀ।ਮਰੀਜ਼ ਦਾ ਫੌਰਨ ਇਲਾਜ ਸ਼ੁਰੂ ਹੋ ਜਾਵੇਗਾ। ਮਰੀਜ਼ ਦੀ ਸਾਂਭ ਸੰਭਾਲ ਦੀ ਜ਼ਿੰਮੇਦਾਰੀ ਹਸਪਤਾਲ ਦੀ ਹੈ।ਇੱਥੇ ਜਦ ਫਾਇਰ ਬਰਗੇਡ ਸੜਕ ਤੋਂ ਲੰਘਦੀ ਹੈ ਤਾਂ ਲੋਕ ਕਾਰਾਂ ਨੂੰ ਇਕ ਪਾਸੇ ਖੜਾ ਕਰ ਲੈਂਦੇ ਹਨ।ਜੇ ਕਦੇ ਸੜਕ ਉਪਰ ਕਿਸੇ ਗੱਡੀ ਨੂੰ ਅੱਗ ਲੱਗ ਜਾਵੇ ਤਾਂ ਓਨੀ ਦੇਰ ਤਕ ਟਰੈਫਿਕ ਰੁਕੀ ਰਹਿੰਦੀ ਹੈ, ਜਿੰਨੀ ਦੇਰ ਤੀਕ ਫਾਇਰਬਰਗੇਡ ਵਾਲੇ ਉਸ ਦੀ ਅੱਗ ਨਾ ਬੁਝਾ ਦੇਣ।
        ਇੱਥੇ ਬੱਚਿਆਂ ਨੂੰ ਪੂਰਨ ਆਜ਼ਾਦੀ ਹੈ। ਬੱਚੇ ਨੂੰ ਮਾਰਕੁਟਾਈ ਕਰਨ ’ਤੇ ਕਾਨੂੰਨੀ ਤੌਰ ‘ਤੇ ਮਨਾਹੀ ਹੈ। ਮੁੰਡੇ-ਕੁੜੀ ਦਾ ਹੱਥ ਵਿੱਚ ਹੱਥ ਪਾ ਕੇ ਚਲਣਾ ਸਭਿਆ ਹੈ ਪਰ ਮੁੰਡੇ ਦਾ ਮੁੰਡੇ ਨਾਲ ਅਤੇ ਕੁੜੀ ਦਾ ਕੁੜੀ ਨਾਲ ਹੱਥ ਪਾਕੇ ਚਲਣਾ ਅਸਭਿਆ ਹੈ।ਮੁੰਡਾ ਕੁੜੀ ਕੀ ਕਰ ਰਹੇ ਹਨ, ਵੱਲ ਕੋਈ ਧਿਆਨ ਨਹੀਂ ਦੇਂਦਾ।ਹਰ ਕੋਈ ਆਪਣੇ ਕੰਮ ਵਿਚ ਮਸਤ ਹੈ।ਇਹੋ ਕਾਰਨ ਹੈ ਕਿ ਕਾਲਜ਼ਾਂ ,ਪਾਰਕਾਂ,ਸਵਿਮਿੰਗ ਪੂਲਜ਼,ਬੀਚ ‘ਚ ਮੁੰਡੇ ਕੁੜੀਆਂ ਨੂੰ ਮੌਜ਼ ਮਸਤੀ ਕਰਦੇ ਵੇਖ਼ ਸਕਦੇ ਹੋ।17 ਸਾਲ ਦੇ ਬੱਚੇ ਨੂੰ ਅਮਰੀਕੀ ਕਮਾਈ ਕਰਕੇ ਖਾਣ ਲਈ ਕਹਿੰਦੇ ਹਨ ਤੇ ਇਸ ਉਮਰ ਵਿਚ ਉਹ ਮਾਪਿਆਂ ਨਾਲੋਂ ਵੱਖਰੇ ਰਹਿਣ ਲਗਦੇ ਹਨ।ਮੁੰਡੇ ਕੁੜੀਆਂ ਇਕੱਠੇ ਰਹਿੰਦੇ ਹਨ ਤੇ ਕਈ ਵਾਰ ਲੜਕੀਆਂ ਅਣ-ਵਿਆਹੀਆਂ ਮਾਵਾਂ ਬਣ ਜਾਂਦੀਆਂ ਹਨ।ਅਮਰੀਕੀ ਬੱਚੇ ਅਤੇ ਮਾਂ ਪਿਉ ਵਖੋ ਵਖਰੇ ਰਹਿੰਦੇ ਹਨ। ਦਾਜ ਦੇਣ ਲੈਣ ਦਾ ਇੱਥੇ ਕੋਈ ਰਿਵਾਜ ਨਹੀਂ।ਪ੍ਰੇਮ ਵਿਆਹ ਆਮ ਹਨ। ਮਾਂ ਬਾਪ ਦਾ ਕੋਈ ਦਖ਼ਲ ਨਹੀਂ। ਇਹੋ ਕਾਰਨ ਹੈ ਕਿ ਸਿਖਾਂ ਦੀਆਂ ਕੁੜੀਆਂ ਅਮਰੀਕੀ ਗੋਰਿਆਂ, ਅਮਰੀਕੀ ਕਾਲਿਆਂ, ਹਿੰਦੂਆਂ ਤੇ ਮੁਸਲਮਾਨ ਮੁੰਡਿਆਂ ਨਾਲ ਵਿਆਹ ਕਰਵਾ ਰਹੀਆਂ ਹਨ। ਇਹੋ ਹਾਲ ਮੁੰਡਿਆਂ ਦਾ ਹੈ।ਗੋਰੀਆਂ ਕੁੜੀਆਂ ਕਾਲੇ ਅਮਰੀਕੀਆਂ ਨਾਲ ਤੇ ਕਾਲੀਆਂ ਕੁੜੀਆਂ ਗੋਰੇ ਮੁੰਡਿਆਂ ਨਾਲ ਆਮ ਵੇਖ਼ੀਆਂ ਜਾ ਸਕਦੀਆਂ ਹਨ।ਤਲਾਕ ਲੈਣੇ ਆਮ ਹਨ ਪਰ ਹੈਰਾਨੀ ਵਾਲੀ ਗਲ ਹੈ ਕਿ ਤਲਾਕ ਲੈਣ ਪਿੱਛੋਂ ਵੀ ਉਹ ਮਿਲਵਰਤਨ ਜ਼ਾਰੀ ਰਖਦੇ ਹਨ ਤੇ ਖ਼ੁਸ਼ੀ ਗ਼ਮੀ ਵਿਚ ਸ਼ਾਮਲ ਹੁੰਦੇ ਹਨ ਕਿਉਂਕਿ ਉਹ ਤਲਾਕ ਨੂੰ ਸਮਾਜਿਕ ਬੁਰਿਆਈ ਨਹੀਂ ਸਮਝਦੇ।
        ਹਰੇਕ ਕਲੋਨੀ ਦਾ ਪ੍ਰਬੰਧ ਉਸ ਵਿੱਚ ਰਹਿਣ ਵਾਲਿਆਂ ਨੂੰ ਕਰਨਾ ਪੈਂਦਾ ਹੈ।ਸੜਕਾਂ ਠੀਕ ਕਰਨੀਆਂ, ਸਟਰੀਟ ਲਾਈਟ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਉਨ੍ਹਾਂ ਨੂੰ ਆਪ ਕਰਨਾ ਪੈਂਦਾ ਹੈ।ਹਰੇਕ ਕਲੋਨੀ ਵਿੱਚ ਬੱਚਿਆਂ ਦੇ ਖੇਡਣ ਲਈ ਗਰਾਊਂਡ, ਨਹਾਉਣ ਲਈ ਸਵਿਮਿੰਗ ਪੂਲ ਹੈ। ਛੋਟੇ ਛੋਟੇ ਬੱਚਿਆਂ ਨੂੰ ਤਲਾਅ ਵਿੱਚ ਨਹਾਉਣ ਦੀ ਆਦਤ ਪਾਈ ਜਾਂਦੀ ਹੈ। ਮੁੰਡੇ ਕੁੜੀਆਂ ਇਕੋ ਥਾਂ ਤੇ ਨਹਾਉਂਦੇ ਹਨ ।ਇਹੋ ਕਾਰਨ ਹੈ ਕਿ ਉਨ੍ਹਾਂ ਦਾ ਝਾਕਾ ਖ਼ੱੁਲ ਜਾਂਦਾ ਹੈ। ਗਰਮੀਆਂ ਵਿੱਚ ਨੰਗੇ ਪਿੰਡੇ ਧੁਪ ਸੇਕਣ ਦਾ ਰਿਵਾਜ਼ ਹੈ। ਸ਼ਾਇਦ ਗੋਰੀਆਂ ਕੁੜੀਆਂ ਆਪਣੇ ਹੁਸਨ ਨੂੰ ਹੋਰ ਨਿਖ਼ਾਰਨ ਅਤੇ ਇਸ ਵਿੱਚ ਲਾਲੀ ਭਰਨ ਲਈ ਅਜਿਹਾ ਕਰਦੀਆਂ ਹਨ।ਹਰੇਕ ਕਲੋਨੀ ਦੇ ਨਾਲ ਕੁਝ ਜਗਾਹ ਵਿਚ ਜੰਗਲ ਹੈ।ਇੱਥੇ ਜੰਗਲਾਂ ਲਈ ਜਗ਼ਾਹ ਰਾਖਵੀਂ ਰਖੀ ਗਈ ਹੈ ਤਾਂ ਜੋ ਅਮਰੀਕਾ ਨੂੰ ਹਰਿਆ ਭਰਿਆ ਰਖਿਆ ਜਾ ਸਕੇ।
    ਵੱਡੇ ਵੱਡੇ ਸ਼ਹਿਰਾਂ ਵਿੱਚ ਬਹੁਤ ਹੀ ਜ਼ਿਆਦਾ ਮੰਜ਼ਲਾਂ ਵਾਲੀਆਂ ਇਮਾਰਤਾਂ ਹਨ। ਹਰੇਕ ਸ਼ਹਿਰ ਵਿੱਚ ਮਨੋਰੰਜਨ ਦੇ ਸਾਧਨ ਹਨ। ਅਜ਼ਾਇਬਘਰ, ਚਿੜੀਆਘਰ, ਪਾਣੀ ਵਾਲੇ ਜਾਨਵਰ ਘਰ(ਅਕਵੇਰੀਅਮ), ਪਲਾਨੀਟੋਰੀਅਮ ਆਦਿ ਆਮ ਹਨ। ਦਰਿਆਵਾਂ, ਝੀਲਾਂ,ਸਮੁੰਦਰਾਂ ਕੰਢੇ ਮਨੋਰੰਜਨ ਦੇ ਸਾਧਨ ਬਣਾਏ ਗਏ ਹਨ।ਅਮਰੀਕੀ ਲੋਕ ਕੁਦਰਤ ਦੀ ਇਸ ਨਿਆਮਤ ਦਾ ਖੂਬ ਆਨੰਦ ਮਾਣਦੇ ਹਨ।ਇਹੋ ਕਾਰਨ ਹੈ ਕਿ ਛੁੱਟੀਆਂ ਵਿੱਚ ਬੀਚ ਲੋਕਾਂ ਨਾਲ ਭਰੇ ਹੁੰਦੇ ਹਨ।
        ਪੜ੍ਹਾਈ ਦਾ ਪ੍ਰਬੰਧ ਬਹੁਤ ਹੀ ਵਧੀਆ ਹੈ।ਹਰੇਕ ਇਲਾਕੇ ਦਾ ਆਪਣਾ ਸਕੂਲ ਹੈ, ਜਿਸ ਦਾ ਪ੍ਰਬੰਧ ਉਸ ਇਲਾਕੇ ਦੇ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦੇ ਕਰਦੇ ਹਨ।ਉਹੋ ਅਧਿਆਪਕ ਰਖਦੇ ਹਨ। ਅਧਿਆਪਕ ਦੀ ਬਦਲੀ ਨਹੀਂ ਹੋ ਸਕਦੀ ।ਸਰਕਾਰ ਦਾ ਕੋਈ ਦਖਲ ਨਹੀਂ।ਸਕੂਲ ਬਾਰਵੀਂ ਤਕ ਹਨ ਤੇ ਇਨ੍ਹਾਂ ਨੂੰ ਹਾਈ ਸਕੂਲ ਕਹਿੰਦੇ ਹਨ। ਇੱਥੇ ਪੜ੍ਹਾਈ ਮੁਫਤ ਹੁੰਦੀ ਹੈ।ਪਰ ਜੇ ਇਕ ਇਲਾਕੇ ਦਾ ਬੱਚਾ ਦੂਜੇ ਇਲਾਕੇ ਦੇ ਸਕੂਲ ਵਿੱਚ ਪੜ੍ਹਨਾ ਚਾਹੇ ਤਾਂ ਫਿਰ ਫੀਸ ਲਗਦੀ ਹੈ ਜੋ ਬਹੁਤ ਜ਼ਿਆਦਾ ਹੈ।ਇਸ ਲਈ ਹਰੇਕ ਆਪਣੇ ਇਲਾਕੇ ਦੇ ਸਕੂਲ ਵਿਚ ਹੀ ਬੱਚੇ ਨੂੰ ਪੜਾਈ ਕਰਾਉਣ ਨੂੰ ਪਹਿਲ ਦਿੰਦਾ ਹੈ।ਯੂਨੀਵਰਸਿਟੀ ਵਿਦਿਆ ਮਹਿੰਗੀ ਹੈ। ਦੂਜੇ ਸੂਬਿਆਂ ਅਤੇ ਵਿਦੇਸ਼ੀਆਂ ਪਾਸੋਂ ਆਊਟ ਆਫ਼ੳਮਪ; ਸਟੇਟ ਫ਼ੳਮਪ;ੀਸ ਲਈ ਜਾਂਦੀ ਹੈ।ਇਸ ਦਾ ਕਾਰਨ ਇਹ ਹੈ ਕਿ ਇਲਾਕੇ ਵਾਲੇ ਸਥਾਨਕ ਟੈਕਸ ਦਿੰਦੇ ਹਨ।ਯੂਨੀਵਰਸਿਟੀ ਵਿੱਚ ਪੜ੍ਹਾਈ ਘੰਟਿਆਂ ਦੇ ਹਿਸਾਬ ਨਾਲ ਹੁੰਦੀ ਹੈ। ਜਿਨ੍ਹਾਂ ਜ਼ਿਆਦਾ ਪੜ੍ਹੋ ਉਨੀ ਜ਼ਿਆਦਾ ਫ਼ੳਮਪ;ੀਸ।ਤੁਸੀ ਬਹੁਤੇ ਕੋਰਸ ਲੈ ਕੇ ਪੜ੍ਹਾਈ ਛੇਤੀ ਪੂਰੀ ਕਰ ਸਕਦੇ ਹੋ ਤੇ ਥੋੜੇ ਕੋਰਸ ਲੈ ਕੇ ਜ਼ਿਆਦਾ ਸਮਾਂ ਵੀ ਲਗਾ ਸਕਦੇ ਹੋ। ਇਹੋ ਕਾਰਨ ਹੈ ਕਈ ਬੱਚੇ ਬੀ.ਟੈਕ, ਬੀ.ਐਸ-ਸੀ. ਜਿਸ ਨੂੰ ਇੱਥੇ ਬੀ.ਐਸ. ਕਹਿੰਦੇ ਹਨ,ਚਾਰ ਸਾਲਾਂ ਦੀ ਥਾਂ ਤੇ ਤਿੰਨ ਸਾਲ ਵਿੱਚ ਕਰ ਜਾਂਦੇ ਹਨ ਤੇ ਕਈ ਸਤ ਸਾਲ ਲਾਉਂਦੇ ਹਨ।ਕਹਿਣ ਦਾ ਭਾਵ ਇੱਥੇ ਲਚਕਤਾ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਸਹੂਲਤਾਂ ਹਨ।ਵਿਦਿਆਰਥੀ ਪੜ੍ਹਾਈ ਦੇ ਨਾਲ ਕੰਮ ਕਰਦੇ ਹਨ।ਜਿਹੜਾ ਪ੍ਰੋਫੈਸਰ ਪੜ੍ਹਾਉਂਦਾ ਹੈ ਉਹੋ ਹੀ ਪ੍ਰੀਖਿਆ ਲੈਂਦਾ ਹੈ। ਬਾਹਰਲਾ ਕੋਈ ਪ੍ਰੀਖਿਅਕ ਨਹੀਂ।ਅਧਿਆਪਕਾਂ ਦੀ ਕਾਰਗੁਜਾਰੀ ਬਾਰੇ ਵਿਦਿਆਰਥੀਆਂ ਤੋਂ ਲਿਖਤੀ ਪੁੱਛਿਆ ਜਾਂਦਾ ਹੈ। ਯੂਨੀਵਰਸਿਟੀਆਂ ਵੱਡੀ ਪੱਧਰ ਤੇ ਆਪਣੇ ਫੰਡਾਂ ਦਾ ਪ੍ਰਬੰਧ ਆਪ ਕਰਦੀਆਂ ਹਨ। ਉਹ ਖੋਜਾਂ ਦੇ ਪ੍ਰੋਜੈਕਟ ਲਿਆਉਂਦੀਆਂ ਹਨ ਤੇ ਉੱਥੋਂ ਉਨ੍ਹਾਂ ਨੂੰ ਕਮਾਈ ਹੁੰਦੀ ਹੈ। ਇਹੋ ਕਾਰਨ ਹੈ ਕਿ ਦੁਨੀਆਂ ਦੀਆਂ ਖੋਜਾਂ ਵਿੱਚ ਮੱਲਾਂ ਮਾਰਨ ਵਾਲੀਆਂ ਪਹਿਲੀਆਂ 17 ਯੂਨੀਵਰਸਿਟੀਆਂ ਅਮਰੀਕਾ ਦੀਆਂ ਹਨ।
        ਅਮਰੀਕਾ ਦੀ ਤਰੱਕੀ ਦਾ ਰਾਜ ਇੱਥੋਂ ਦਾ ਕੰਮ ਸਭਿਆਚਾਰ ਹੈ।ਤੁਸੀਂ ਕਿਸੇ ਵੀ ਦਫ਼ੳਮਪ;ਤਰ ਚਲੇ ਜਾਉ, ਤੁਹਾਡਾ ਕੰਮ ਹਰ ਹਾਲਤ ਹੋਵੇਗਾ। ਜਿਹੜਾ ਵਿਅਕਤੀ ਹਾਜ਼ਰ ਹੈ, ਉਹ ਤੁਹਾਡਾ ਕੰਮ ਕਰੇਗਾ।‘ਫਿਰ ਆਉਣਾਂ’ ਕਹਿਣ ਦਾ ਇੱਥੇ ਰਿਵਾਜ਼ ਨਹੀਂ।ਜੇ ਪੁਲੀਸ ਪੜਤਾਲ ਦੀ ਲੋੜ ਪਵੇ ਤਾਂ ਤੁਸੀਂ ਥਾਣੇ ਜਾਉ,ਆਪਣਾ ਸੋਸ਼ਲ ਸੀਕਿਉਰਟੀ ਨੰਬਰ ਦੱਸੋ। ਉਹ ਸੋਸ਼ਲ ਸੀਕਿਊਰਟੀ ਨੰਬਰ ਤੋਂ ਤੁਹਾਡੇ ਬਾਰੇ ਚੈਕ ਕਰ ਲੈਣਗੇ ਤੇ ਦਸ ਪੰਦਰਾਂ ਮਿੰਟਾਂ ਵਿੱਚ ਹੀ ਉਹ ਤੁਹਾਡੇ ਹੱਥ ਪੁਲਸ ਪੜਤਾਲ ਸਰਟੀਫਿਕੇਟ ਫੜ੍ਹਾ ਦੇਣਗੇ।ਇਸੇ ਤਰ੍ਹਾਂ ਡਰਾਈਵਿੰਗ ਲਾਇਸੈਂਸ ਖ਼ਤਮ ਹੋਣ ਤੋਂ ਪਹਿਲਾਂ ਚਿੱਠੀ ਘਰ ਆ ਜਾਂਦੀ ਹੈ ਕਿ ਤੁਹਾਡਾ ਲਾਇਸੈਂਸ ਇਸ ਮਿਤੀ ਨੂੰ ਖ਼ਤਮ ਹੋ ਰਿਹਾ ਹੈ।ਤੁਸੀਂ ਡੀ.ਐਮ.ਵੀ. ਦਫਤਰ ਜਾਉ ।ਉਹ ਤੁਹਾਡਾ ਪਹਿਲਾ ਡਰਾਇਵਿੰਗ ਲਾਈਸੈਂਸ ਰਖ ਲੈਣਗੇ ਤੇ ਤੁਹਾਡੇ ਬੈਠਿਆਂ ਪੰਜ ਦਸ ਮਿੰਟਾਂ ਵਿੱਚ ਨਵਾਂ ਡਰਾਈਵਿੰਗ ਲਾਈਸੈਂਸ ਬਣਾ ਕਿ ਤੁਹਾਡੇ ਹੱਥ ਫੜਾ ਦੇਣਗੇ।ਮਜ਼ਾਲ ਹੈ ਕਿ ਕੋਈ ਕਰਮਚਾਰੀ ਰਿਸ਼ਵਤ ਮੰਗਣ ਦੀ ਜ਼ੁਰਅਤ ਕਰੇ।ਕਾਰਾਂ,ਟਰੱਕਾਂ ਆਦਿ ਦੇ ਬੀਮੇ ਦੀ ਅਦਾਇਗੀ ਫੌਰੀ ਕੀਤੀ ਜਾਂਦੀ ਹੈ।ਸਬੰਧਤ ਕਰਮਚਾਰੀ ਆਉਂਦਾ ਹੈ ਤੇ ਤੁਹਾਡੀ ਗੱਡੀ ਦਾ ਨੁਕਸਾਨ ਵੇਖ ਕੇ ਮੌਕੇ ‘ਤੇ ਹੀ ਚੈਕ ਦੇ ਦਿੰਦਾ ਹੈ।
        ਇੱਥੇ ਕੰਮ ਕਰੋਗੇ ਤਾਂ ਨੌਕਰੀ ਹੈ ਨਹੀਂ ਤਾਂ ਛੁੱਟੀ।ਸਾਰੀ ਦੁਨੀਆਂ ਦੇ ਪੜ੍ਹੇ ਲਿਖੇ ਲੋਕ ਜਿਨ੍ਹਾਂ ਵਿੱਚ ਵਿਗਿਆਨੀ, ਡਾਕਟਰ, ਇੰਜੀਨੀਅਰ ਇਧਰ ਨੂੰ ਦੌੜ ਰਹੇ ਹਨ ਕਿਉਂਕਿ ਇੱਥੇ ਕੰਮ ਦੀ ਕਦਰ ਹੈ।ਇੱਥੇ ਬੇ-ਲੋੜਾ ਖ਼ਰਚਾ ਬਿਲਕੁਲ ਨਹੀਂ।ਸਾਡੇ ਸਿਆਸਤਦਾਨ ਤੇ ਅਫ਼ੳਮਪ;ਸਰ ਜੋ ਸਰਕਾਰੀ ਖ਼ਜ਼ਾਨੇ ਦੇ ਸਿਰ ’ਤੇ ਮੌਜਾਂ ਮਾਣ ਰਹੇ ਹਨ, ਉਹ ਇੱਥੇ ਬਿਲਕੁਲ ਨਹੀਂ।ਦਰਜਾ ਚਾਰ ਦੀ ਇਥੇ ਕੋਈ ਅਸਾਮੀ ਨਹੀਂ। ਕਿਸੇ ਸਿਆਸਤਦਾਨ ਅਤੇ ਅਫਸਰ ਦੀ ਕਾਰ ਉਪਰ ਲਾਲ ਬੱਤੀ ਤੇ ਹੂਟਰ ਨਹੀਂ। ਮੰਤਰੀ ਅਤੇ ਅਫ਼ੳਮਪ;ਸਰ ਨਿਜੀ ਕਾਰਾਂ ਵਿਚ ਦਫ਼ੳਮਪ;ਤਰ ਆਉਂਦੇ ਹਨ। ਰਾਸ਼ਟਰਪਤੀ ਤੇ ਕੁਝ ਹੋਰਨਾਂ ਨੂੰ ਸਹੂਲਤਾਂ ਹਨ, ਪਰ ਆਮ ਵਜ਼ੀਰ, ਮੇਅਰ, ਵਿਧਾਇਕ, ਐਮ.ਪੀ. ਆਮ ਸ਼ਹਿਰੀਆਂ ਦੀ ਤਰ੍ਹਾਂ ਵਿਚਰ ਰਹੇ ਹਨ।
    ਪੱਗ਼ੜੀਧਾਰੀ ਸਿੱਖ਼ਾਂ ਨੂੰ ਅਮਰੀਕਾ ਵਿਚ ਅਰਬ ਦੇ ਮੁਸਲਮਾਨ ਹੀ ਸਮਝਿਆ ਜਾਂਦਾ ਹੈ ਤੇ ਕਈ ਵੇਰ ਉਨ੍ਹਾਂ ‘ਤੇ ਅਵਾਜ਼ੇ ਕੱਸੇ ਜਾਂਦੇ ਹਨ। ਗੁਰਦੁਆਰਿਆਂ ਵਿਚ ਲੜਾਈ ਹੋਣ ਦੀਆਂ ਖ਼ਬਰਾਂ ਆਮ ਆਉਂਦੀਆਂ ਰਹਿੰਦੀਆਂ ਹਨ ।ਸਹਿਜਧਾਰੀੇ ਸਿੱਖ਼ ਵੀ ਗ਼ੁਰਦੁਆਰਾ ਪ੍ਰਬੰਧਕਾਂ ਕਮੇਟੀਆਂ ਵਿਚ ਸ਼ਾਮਲ ਹਨ।
        ਇੱਥੇ ਕਈ ਤਰ੍ਹਾਂ ਦੇ ਦਿਨ ਮਨਾਏ ਜਾਂਦੇ ਹਨ।ਫ਼ੳਮਪ;ਾਥਰ ਡੇ, ਮਦਰ ਡੇ ਦੇ ਦਿਨ, ਬੱਚੇ ਮਾਤਾ ਪਿਤਾ ਨੂੰ ਖਾਣਾ ਬਣਾ ਕੇ ਦਿੰਦੇ ਹਨ ਤੇ ਤੋਹਫ਼ੳਮਪ;ੇ ਦਿੰਦੇ ਹਨ। ਸਤੰਬਰ ਦੇ ਪਹਿਲੇ ਸੋਮਵਾਰ ਲੇਬਰ ਡੇ ਹੁੰਦਾ ਹੈ ।ਉਸ ਦਿਨ ਮਾਲਕ ਕਾਮਿਆਂ ਦੀ ਖ਼ੂਬ ਸੇਵਾ ਕਰਦੇ ਹਨ।ਅਮਰੀਕਾ ਵਿੱਚ ਛੁੱਟੀਆਂ ਬਹੁਤ ਥੋੜੀਆਂ ਹੁੰਦੀਆਂ ਹਨ।ਆਜ਼ਾਦੀ ਦਿਵਸ 4 ਜੁਲਾਈ ਨੂੰ ਹੁੰਦਾ ਹੈ । ਹੈਲੋਵੀਨ ਡੇ ਸਾਡੀ ਲੋਹੜੀ ਵਾਂਗ ਹੈ ,ਜਦੋਂ ਬਚੇ ਘਰਾਂ ਵਿਚ ਮੰਗਣ ਆਉਂਦੇ ਹਨ।
    ਅਮਰੀਕਾ ਦੀ ਹਰੇਕ ਚੀਜ਼ ਨਿਆਰੀ ਹੈ।ਜਦ ਭਾਰਤ ਵਿਚ ਦਿਨ ਹੁੰਦਾ ਹੈ ਇੱਥੇ ਰਾਤ ਹੁੰਦੀ ਹੈ,ਜਦ ਰਾਤ ਹੁੰਦੀ ਤਾਂ ਇੱਥੇ ਦਿਨ।ਇੱਥੇ ਟਰੈਫਿਕ ਸੱਜੇ ਪਾਸੇ,ਜਦ ਕਿ ਭਾਰਤ ਵਿਚ ਖ਼ੱਬੇ ਪਾਸੇ।ਇੱਥੇ ਸਵਿਚ ਉਪਰ ਨੂੰ ਚਾਲੂ ਹੁੰਦੇ ਹਨ,ਭਾਰਤ ਵਿਚ ਉਪਰ ਨੂੰ ਬੰਦ ਹੁੰਦੇ ਹਨ।ਇੱਥੇ 110 ਵੋਲਟ ਬਿਜਲੀ ਹੈ ਜਦ ਕਿ ਭਾਰਤ ਵਿਚ 220 ਵੋਲਟ।ਇੱਥੇ ਮਿਣਤੀ ਮੀਲਾਂ ,ਗਜਾਂ ,ਫੁੱਟਾਂ ਤੇ ਇੰਚਾਂ ਵਿਚ ਕੀਤੀ ਜਾਂਦੀ ਹੈ।ਭਾਰ ਪੌਂਡਾਂ ਵਿਚ ਤੋਲਿਆ ਜਾਂਦਾ ਹੈ।ਤਾਪਮਾਨ ਫ਼ੳਮਪ;ਾਰਨਹੀਟ ਵਿਚ ਤੇ ਆਇਤਨ ਔਂਸਾਂ ਤੇ ਗੈਲਨਾਂ ਵਿਚ।ਭਾਵ ਕਿ ਇਨ੍ਹਾਂ ਨੇ ਅਜੇ ਪੁਰਾਣਾ ਸਿਸਟਮ ਹੀ ਰਖਿਆ ਹੈ।ਮੀਟਰਿਕ ਪ੍ਰਣਾਲੀ ਨਹੀਂ ਅਪਣਾਈ।ਇੱਥੇ ਜੱਜ ਅਤੇ ਪ੍ਰੋਫ਼ੳਮਪ;ੈਸਰ ਦੀ ਰਿਟਾਇਰ ਹੋਣ ਦੀ ਕੋਈ ਉਮਰ ਨਹੀਂ।ਉਹ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੀਕ ਆਪਣੇ ਆਹੁਦੇ ‘ਤੇ ਬਿਰਾਜ਼ਮਾਨ ਰਹਿ ਸਕਦੇ ਹਨ।
ਅਮਰੀਕਾ ਦੁਨੀਆਂ ਦਾ ਸਭ ਤੋਂ ਵਿਕਸਤ ਭਾਵ ਅਮੀਰ ਦੇਸ਼ ਹੈ ਅਤੇ ਦੁਨੀਆਂ ਦੀ ਸੁਪਰ ਪਾਵਰ ਹੈ।ਇਹੋ ਕਾਰਨ ਹੈ ਕਿ ਦੁਨੀਆਂ ਇਸ ਮੁਲਕ ਵੱਲ ਨੂੰ ਦੌੜਦੀ ਹੈ।ਇਹ ਏਨਾ ਖ਼ੂਬ -ਸੂਰਤ ਤੇ ਮਨ-ਮੋਹਣਾ ਦੇਸ਼ ਹੈ ,ਜਿਹੜਾ ਇੱਕ ਵਾਰ ਇੱਥੇ ਆ ਜਾਂਦਾ ਹੈ ,ਉਹ ਇੱਥੋਂ ਦਾ ਹੋ ਕਿ ਰਹਿ ਜਾਂਦਾ ਹੈ।ਇੱਥੇ ਸਕੂਲਾਂ, ਕਾਲਜਾਂ ,ਯੂਨੀਵਰਸਿਟੀਆਂ ਵਿਚ ਧਰਮ ਦੀ ਪੜ੍ਹਾਈ ਕਰਾਉਣ ਦੀ ਕਾਨੂੰਨੀ ਮਨਾਹੀ ਹੈ, ਭਾਵੇਂ ਕੋਈ ਵਿਦਿਅਕ ਅਦਾਰਾ ਪ੍ਰਾਈਵੇਟ ਕਿਉਂ ਨਾ ਹੋਵੇ।ਇੱਥੇ ਸਭ ਦੇਸ਼ਾਂ, ਧਰਮਾਂ, ਨਸਲਾਂ ਦੇ ਲੋਕ ਮਿਲਦੇ ਹਨ।ਇੱਥੋਂ ਦੇ ਹਸੀਨ ਦਿਨ ਤੇ ਰੰਗ਼ੀਲੀਆਂ ਰਾਤਾਂ ਦਾ ਆਨੰਦ ਮਾਨਣ ਦਾ ਮੌਕਾ ਮਿਲੇ ਤਾਂ ਅਜਾਈਂ ਨਾ ਜਾਣ ਦੇਣਾ।

--ਡਾ.ਚਰਨਜੀਤ ਸਿੰਘ ਗੁਮਟਾਲਾ,

9417533060(ਅੰਮਿ੍ਰਤਸਰ)
 


ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਕਲਵਰਨ ਸਿੰਘ

$
0
0

altਹਰ ਇਨਸਾਨ ਆਪਣੇ ਬਚਪਨ ਤੋਂ ਹੀ ਕੁਝ ਦਿਲ ਦੀਆਂ ਇੱਛਾਵਾਂ ਤੇ ਸ਼ੌਕ ਜਵਾਨੀ ਦੀ ਦਹਿਲੀਜ ਉੱਪਰ ਪੈਰ ਰੱਖਦਿਆਂ ਹੀ ਪੂਰਾ ਕਰਨਾ ਚਾਹੁੰਦਾ ਹੈ। ਬਹੁਤ ਖੁਸ਼ਕਿਸਮਤ ਨੇ ਅਜਿਹੇ ਇਨਸਾਨ ਜਿਹੜੇ ਕਿ ਅੱਜ ਦੀ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਸਮਾਂ ਕੱਢ ਕੇ ਆਪਣੇ ਸੌæਕ ਪੂਰੇ ਕਰਦੇ ਹਨ। ਇਸੇ ਤਰ੍ਹਾਂ ਦਾ ਹੀ ਨੌਜਵਾਨ ਗੀਤਕਾਰ ਹੈ ਕਲਵਰਨ ਸਿੰਘ ਉਰਫ਼ ਸਿਕੀ ਝੱਜੀ ਪਿੰਡ ਵਾਲਾ। ਜਿਸ ਦਾ ਜਨਮ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਝੱਜੀ ਵਿਖੇ ਮਾਤਾ ਸੰਤੋਸ਼ ਕੌਰ ਦੀ ਕੁੱਖੋਂ ਪਿਤਾ ਸਰਦਾਰ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਹੋਇਆ।
ਸਿੱਕੀ ਬਹੁਤ ਹੀ ਗਰੀਬੀ ਦੀ ਹਾਲਾਤ ਦੇ ਵਿਚੋਂ ਉੱਠ ਕੇ ਇਟਲੀ ਆਇਆ, ਜਿੱਥੇ ਉਸ ਨੇ ਹੱਡ ਤੋੜਵੀਂ ਮਿਹਨਤ ਕੀਤੀ। ਉਹ ਦੱਸਦਾ ਹੈ ਕਿ ਉਸ ਨੇ ਬਾਹਰਵੀਂ ਤੱਕ ਪੜ੍ਹਾਈ ਕਰਕੇ ਫਿਰ ਕੰਪਿਊਟਰ ਡਿਪਲੋਮਾ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਤੋਂ ਕੀਤਾ। ਸਿੱਕੀ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਂਕ ਸੀ, ਫਿਰ ਹੌਲੀ ਹੌਲੀ ਗੀਤ ਲਿਖਣ ਵੱਲ ਉਸ ਦਾ ਰੁਝਾਨ ਵਧਦਾ ਹੀ ਗਿਆ, ਪਰ ਉਹ ਆਪਣੇ ਇਸ ਸੌæਕ ਨੂੰ ਘਰ ਦੀ ਗਰੀਬੀ ਕਾਰਨ ਪ੍ਰਫੁੱਲਿਤ ਨਾ ਕਰ ਸਕਿਆ ਤੇ ਆਖਿਰ ਵਕਤ ਦੀ ਨਜਾਕਤ ਭਾਂਪਦਿਆਂ ਉਹ ਇਟਲੀ ਆ ਗਿਆ। ਇੱਥੇ ਪਹਿਲਾਂ-ਪਹਿਲ ਤਾਂ ਉਸ ਨੇ ਸਿਵਾਏ ਕੰਮ ਦੇ ਕਿਸੇ ਹੋਰ ਪਾਸੇ ਧਿਆਨ ਨਹੀਂ ਦਿੱਤਾ, ਪਰ ਫਿਰ ਉਸ ਨੇ ਆਪਣੇ ਸੁੱਤੇ ਸੌæਕਾਂ ਨੂੰ ਮੁੜ ਜਗਾਉਣਾ ਸ਼ੁਰੂ ਕਰ ਦਿੱਤਾ ਤੇ ਇਟਲੀ ਵਿਚ 'ਮਾਣ ਪੰਜਾਬ ਦਾ ਭੰਗੜਾ ਗਰੁੱਪ ਰਿਜੋਮਿਲੀਆ' ਨਾਲ ਭੰਗੜਾ ਪਾਉਣ ਲੱਗਾ। ਫਿਰ ਪ੍ਰਸਿੱਧ ਗੀਤਕਾਰ ਹਰਵਿੰਦਰ ਉੜਪੁਰੀ, ਸੱਤ ਕੋਟਲੀ ਵਾਲਾ, ਸੇਮਾਂ ਜਲਾਲਪੁਰੀਆ, ਬਾਲ ਬਟਾਲੇ ਵਾਲਾ, ਮੰਗਲ ਹਠੂਰ, ਬਾਬੂ ਬਰਾੜ ਘਗਿਆਣਾ ਆਦਿ ਗੀਤਕਾਰਾਂ ਦੀ ਹੱਲਾ-ਸ਼ੇਰੀ ਨਾਲ ਗੀਤ ਲਿਖਣ ਲੱਗ ਪਿਆ। ਸਿੱਕੀ ਨੇ ਇਟਲੀ ਰੈਣ-ਬਸੇਰਾ ਕਰਦਿਆਂ ਜਦੋਂ ਕਲਮ ਫੜ੍ਹੀ ਫਿਰ ਪਿੱਛੇ ਮੁੜ ਨਹੀਂ ਦੇਖਿਆ ਤੇ ਅੱਜ ਸਮੂਹ ਸਹਿਯੋਗੀਆਂ ਦੇ ਸਹਿਯੋਗ ਸਦਕਾ ਉਸ ਦਾ ਨਾਮ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਸਿੱਕੀ ਦਾ ਪਹਿਲਾ ਹੀ ਲਿਖਿਆ ਗੀਤ ਹਰਜਿੰਦਰ ਬਰਾੜ ਸੁਦੇਸ਼ ਕੁਮਾਰੀ ਨੇ ਗਾਇਆ, ਪ੍ਰਦੇਸ ਗੀਤ ਜੀਤ ਖਾਨ ਨੇ ਗਾਇਆ। ਗਾਇਕ ਜੀਤਾ ਗਿੱਲ ਜੋ ਕਿ ਯਾਰੀਆਂ ਗੀਤ ਨਾਲ ਮਸ਼ਹੂਰ ਹੋਇਆ, ਇਹ ਗੀਤ ਵੀ ਸਿੱਕੀ ਤੇ ਸੱਤਾ ਕੋਟਲੀ ਵਾਲਾ ਗੀਤਕਾਰ ਦੀ ਸਾਂਝੀ ਲਿਖਤ ਹੈ ਤੇ ਸਿੱਕੀ ਦਾ ਗੀਤ ਐਲ ਜੀ ਦੇ ਰੌਂਦ ਵਰਗੀ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਹੋਰ ਵੀ ਅਨੇਕਾਂ ਲਿਖਤਾਂ ਹਨ ਜੋ ਕਿ ਸਿੱਕੀ ਬਹੁਤ ਜਲਦ ਆਪਣੇ ਪ੍ਰਸੰæਸਕਾਂ ਦੇ ਸਨਮੁੱਖ ਕਰੇਗਾ। ਅੱਜ ਜਿਸ ਮੁਕਾਮ ਉੱਪਰ ਸਿਕੀ ਹੈ ਉੱਥੇ ਤੱਕ ਪਹੁੰਚਾਉਣ ਵਿੱਚ ਉਹ ਇਟਲੀ ਦੀ ਸਾਹਿਤ ਸੁਰ ਸੰਗਮ ਸਭਾ ਦਾ ਵਿਸ਼ੇਸ਼ ਸਹਿਯੋਗ ਸਮਝਦਾ ਹੈ, ਜਿਸ ਦੇ ਸਮੂਹ ਮੈਂਬਰਾਨ ਨੇ ਉਸ ਦੀ ਹਰ ਲਿਖਤ ਨੂੰ ਸਰਾਹਿਆ ਹੀ ਨਹੀਂ ਸਗੋਂ ਬਣਦਾ ਮਾਣ ਵੀ ਦਿੱਤਾ। ਉਮੀਦ ਹੈ ਕਿ ਇਟਲੀ ਵਿੱਚ ਰਹਿੰਦਿਆਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਇਹ ਨੌਜਵਾਨ ਤਰੱਕੀ ਦੀਆਂ ਨਵੀਆਂ ਪੈੜਾਂ ਪਾਵੇਗਾ।
- ਦਲਵੀਰ ਕੈਂਥ

ਪੰਜਾਬ ਸਰਕਾਰ ਨੇ ਪੁਸਤਕ ਸਭਿਆਚਾਰ ਨੂੰ ਵਿਸਾਰਿਆ

$
0
0

ਪੁਸਤਕਾਂ ਗਿਆਨ ਦਾ ਸੋਮਾ ਹਨ। ਅੱਜਕਲ੍ਹ ਹਰ ਵਿਸ਼ੇ 'ਤੇ ਪੁਸਤਕਾਂ ਮਿਲਦੀਆਂ ਹਨ। ਹੁਣ ਤਾਂ ਇੰਟਰਨੈੱਟ ਨੇ ਵਿਸ਼ਵ ਵਿਚ ਕਿਤੇ ਵੀ ਬੈਠੇ ਮਨੁੱਖ ਨੂੰ ਘਰ ਬੈਠੇ ਪੁਸਤਕਾਂ ਪੜ੍ਹਨ ਅਤੇ ਖ੍ਰੀਦਣ ਦੀ ਸਹੂਲਤ ਦੇ ਦਿੱਤੀ ਹੈ। ਬਹੁਤ ਸਾਰੀਆਂ ਪੁਸਤਕਾਂ ਇੰਟਰਨੈੱਟ 'ਤੇ ਹਨ ਤੇ ਜਿਹੜੀਆਂ ਨਹੀਂ, ਉਹ ਹੁਣ ਸੌਖਿਆਂ ਹੀ ਮੰਗਵਾਈਆਂ ਜਾ ਸਕਦੀਆਂ ਹਨ। ਜੇ ਪੰਜਾਬ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਹੋ ਜਾਵੇ ਤਾਂ ਇਸ ਨਾਲ ਪੰਜਾਬੀ ਹੋਰ ਸੂਝਵਾਨ ਹੋ ਸਕਦੇ ਹਨ। ਨਸ਼ਿਆਂ ਅਤੇ ਹੋਰ ਸਮਾਜਿਕ ਬੁਰਿਆਈਆਂ ਤੋਂ ਨਿਜ਼ਾਤ ਮਿਲ ਸਕਦੀ ਹੈ। ਉਨ੍ਹਾਂ ਦੀ ਸਿਹਤ ਚੰਗੀ ਹੋ ਸਕਦੀ ਹੈ। ਚੰਗੇ ਇਨਸਾਨ ਦੀ ਘਾੜਤ ਚੰਗੀਆਂ ਪੁਸਤਕਾਂ ਨਾਲ ਹੀ ਹੋ ਸਕਦੀ ਹੈ। ਬੰਗਾਲੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੁਸਤਕਾਂ ਅਤੇ ਅਖ਼ਬਾਰਾਂ ਪੜ੍ਹਨ ਦੇ ਬਹੁਤ ਸ਼ੌਕੀਨ ਹਨ ਤੇ ਇਹੋ ਕਾਰਨ ਹੈ ਕਿ ਉਹ ਭਾਰਤੀਆਂ ਵਿਚੋਂ ਸਭ ਤੋਂ ਜ਼ਿਆਦਾ ਸੂਝਵਾਨ ਹਨ।
ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਦੁਨੀਆ ਦੇ ਬੁਧੀਜੀਵੀਆਂ ਨੇ ਜਨਤਕ ਲਾਇਬਰੇਰੀਆਂ ਦੀ ਸ਼ੁਰੂਆਤ ਕੀਤੀ। ਇੰਗਲੈਂਡ ਵਿਚ 1608 ਈ. ਵਿਚ ਨਾਰਵਿਚ ਲਾਇਬ੍ਰੇਰੀ ਅਤੇ ਅਮਰੀਕਾ ਵਿਚ 1636 ਈ. ਵਿਚ ਬੋਸਟਨ ਵਿਚ ਜਨਤਕ ਲਾਇਬ੍ਰੇਰੀ ਸਥਾਪਤ ਕੀਤੀ ਗਈ। ਵੱਡੀ ਪੱਧਰ 'ਤੇ ਜਨਤਕ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਲਹਿਰ ਇੰਗਲੈਂਡ ਵਿਚ ਉਨਵੀਂ ਸਦੀ ਦੇ ਅੱਧ ਵਿਚ ਸ਼ੁਰੂ ਹੋਈ ਜਦ ਯੂਰਪ ਵਿਚ ਇਨਕਲਾਬ ਆਇਆ। ਅਮਰੀਕਾ ਵਿਚ ਐਂਡਰੀਊ ਕਾਰਨਰੇਗੀ ਫਾਊਂਡੇਸ਼ਨ ਨੇ ਜਨਤਕ ਲਾਇਬ੍ਰੇਰੀਆਂ ਕਾਇਮ ਕਰਨ ਲਈ ਵੱਡਾ ਯੋਗਦਾਨ ਪਾਇਆ। ਇਸ ਸੰਸਥਾ ਨੇ 1900 ਤੋਂ 1917 ਤੀਕ 1700 ਦੇ ਕਰੀਬ ਜਨਤਕ ਲਾਇਬ੍ਰੇਰੀਆਂ ਕਾਇਮ ਕੀਤੀਆਂ।
ਇਸ ਲੇਖਕ ਨੂੰ ਅਮਰੀਕਾ, ਕੈਨੇਡਾ ਵਿਚ ਜਨਤਕ ਲਾਇਬ੍ਰੇਰੀਆਂ ਵਿਚ ਜਾਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ਵਿਚ ਕਿਤਾਬਾਂ, ਅਖ਼ਬਾਰਾਂ ਤੋਂ ਇਲਾਵਾ ਇੰਟਰਨੈੱਟ, ਕੰਪਿਊਟਰ, ਸੀ ਡੀ, ਡੀ ਵੀ ਡੀ ਆਦਿ ਦੀ ਸੁਵਿਧਾ ਹੈ। ਦੇਸ਼ ਵਿਚ ਕਿਤੇ ਵੀ ਕੋਈ ਕਿਤਾਬ ਹੋਵੇ, ਲਾਇਬ੍ਰੇਰੀ ਵਾਲੇ ਤੁਹਾਨੂੰ ਮੰਗਵਾ ਕੇ ਦੇਣਗੇ। ਬੱਚਿਆਂ, ਬਾਲਗਾਂ ਲਈ ਵਖਰੇ ਵਖਰੇ ਸੈਕਸ਼ਨ ਹਨ। ਲਾਇਬ੍ਰੇਰੀਆਂ ਵਿਚ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਹਨ, ਜਿਵੇਂ ਦੂਜੀਆਂ ਭਾਸ਼ਾਵਾਂ ਦਾ ਗਿਆਨ ਦੇਣਾ, ਇੰਟਰਨੈੱਟ ਉੱਪਰ ਪਾਠਕਾਂ ਦਾ ਇਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਾਉਣਾ, ਗਰਮੀ ਦੀਆਂ ਛੁੱਟੀਆਂ ਵਿਚ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣੇ। ਇਹ ਸਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਵੀ ਹਨ।
ਹਰ ਸਕੂਲ ਭਾਵੇਂ ਉਹ ਪ੍ਰਾਇਮਰੀ ਹੈ, ਉੱਥੇ ਵੀ ਬਹੁਤ ਵਧੀਆ ਲਾਇਬ੍ਰੇਰੀ ਹੈ। ਹਰ ਬੱਚੇ ਨੂੰ ਹਰ ਹਫ਼ਤੇ ਇਕ ਪੁਸਤਕ ਦਿੱਤੀ ਜਾਂਦੀ ਹੈ ਤੇ ਨਾਲ ਹੀ ਉਸ ਪੁਸਤਕ ਨਾਲ ਸੰਬੰਧਤ ਕੁਝ ਸੁਆਲ ਦਿੱਤੇ ਜਾਂਦੇ ਹਨ। ਸਾਡੇ ਸੀਨੀਅਰ, ਸੈਕੰਡਰੀ ਸਕੂਲਾਂ ਵਿਚ ਉਹੋ ਜਿਹੀ ਸੁਵਿਧਾ ਨਹੀਂ ਜੋ ਉੱਥੇ ਪ੍ਰਾਇਮਰੀ ਸਕੂਲਾਂ ਵਿਚ ਹੈ। ਉੱਥੇ ਲਾਇਬ੍ਰੇਰੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਾਇਬ੍ਰੇਰੀ ਦੋਸਤ (ਫਰੈਂਡਜ਼ ਆਫ਼ ਲਾਇਬ੍ਰੇਰੀ) ਸੰਸਥਾਵਾਂ ਹਨ ਪਰ ਸਾਡੀਆਂ ਲਾਇਬ੍ਰੇਰੀਆਂ ਵਿਚ ਅਸੀਂ ਅਜਿਹੀਆਂ ਸੰਸਥਾਵਾਂ ਬਨਾਉਣ ਵਿਚ ਕੋਈ ਰੁਚੀ ਨਹੀਂ ਲੈਂਦੇ।
ਪੰਜਾਬ ਵਿਚ 1884 ਈ. ਵਿਚ ਪੰਜਾਬ ਜਨਤਕ ਲਾਇਬ੍ਰੇਰੀ ਲਾਹੌਰ ਸਥਾਪਤ ਕੀਤੀ ਗਈ ਤੇ ਇਹ ਦੇਸ਼ ਵਿਚ ਦੂਜੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ, ਜੋ ਕਿ ਲਾਹੌਰ ਵਿਚ ਅਜੇ ਵੀ ਕੰਮ ਕਰ ਰਹੀ ਹੈ ਤੇ ਇਸ 'ਤੇ ਇਸ ਉਪਰ ਅਜੇ ਵੀ  ਮਾਣ ਕੀਤਾ ਜਾ ਸਕਦਾ ਹੈ। ਸਭ ਤੋਂ ਵਡੀ ਲਾਇਬ੍ਰੇਰੀ ਜਿਹੜੀ ਕਾਇਮ ਹੋਈ ਸੀ ਉਹ ਸੀ ਇਮਪੀਰੀਅਲ ਲਾਇਬ੍ਰੇਰੀ, ਕੱਲਕਤਾ।
ਜਿੱਥੋਂ ਤੀਕ ਸ਼ਹਿਰਾਂ ਵਿਚ ਜਨਤਕ ਲਾਇਬ੍ਰੇਰੀਆਂ ਕਾਇਮ ਕਰਨ ਦਾ ਸੰਬੰਧ ਹੈ, ਪਹਿਲੀ ਮਿਊਂਸਿਪਲ ਲਾਇਬ੍ਰੇਰੀ ਲੁਧਿਆਣਾ ਵਿਚ 1878 ਈ. ਵਿਚ ਸਥਾਪਤ ਕੀਤੀ ਗਈ। ਲਾਹੌਰ ਵਿਚ 1884 ਵਿਚ, ਪਟਿਆਲਾ ਵਿਚ 1897, ਅੰਮ੍ਰਿਤਸਰ ਵਿਚ 1900, ਕਪੂਰਥਲਾ ਵਿਚ 1904, ਸੰਗਰੂਰ ਵਿਚ 1912 ਵਿਚ ਮਿਊਂਸਿਪਲ ਲਾਇਬ੍ਰੇਰੀ ਕਾਇਮ ਕੀਤੀ ਗਈ।
ਜਿੱਥੋਂ ਤੀਕ ਪਿੰਡਾਂ ਦਾ ਸੰਬੰਧ ਹੈ, 1920-30 ਦੇ ਦਰਮਿਆਨ ਸਿਖਿਆ ਅਤੇ ਸਹਿਕਾਰਤਾ ਵਿਭਾਗ ਨੇ ਮਿਡਲ ਤੇ ਨਾਰਮਲ ਸਕੂਲਾਂ 1500 ਕ੍ਰੀਬ ਲਾਇਬ੍ਰੇਰੀਆਂ ਖੋਲੀਆਂ ਗਈਆਂ।
ਵਿਦੇਸ਼ਾਂ ਵਾਂਗ ਪਿੰਡ ਪਿੰਡ ਲਾਇਬ੍ਰੇਰੀਆਂ ਖੋਲਣ ਲਈ ਲਾਇਬ੍ਰੇਰੀ ਐਕਟ ਬਨਾਉਣ ਲਈ 1920 ਈ. ਵਿਚ ਸੋਚਿਆ ਗਿਆ ਤੇ 1930 ਈ. ਵਿਚ ਇਸ ਦਾ ਖਰੜਾ ਤਿਆਰ ਕੀਤਾ ਗਿਆ। ਇਸ ਖਰੜੇ ਦੇ ਆਧਾਰ 'ਤੇ 12 ਪਬਲਿਕ ਲਾਇਬ੍ਰੇਰੀ ਐਕਟ ਪਾਸ ਕੀਤੇ ਗਏ ਤੇ 10 ਰਾਜਾਂ ਨੇ ਐਕਟ ਪਾਸ ਕੀਤੇ। ਸਭ ਤੋਂ ਪਹਿਲਾਂ 1948 ਈ. ਵਿਚ ਤਾਮਿਲਨਾਡੂ ਨੇ ਲਾਇਬ੍ਰੇਰੀ ਐਕਟ ਪਾਸ ਕੀਤਾ। ਇਸ ਪਿੱਛੋਂ ਆਂਧਰਾ ਪ੍ਰਦੇਸ਼ ਨੇ 1960 ਵਿਚ, ਕਰਨਾਟਕਾ ਨੇ 1965 ਵਿਚ, ਮਹਾਂਰਾਸ਼ਟਰ ਨੇ 1967, ਪੱਛਮੀ ਬੰਗਾਲ ਨੇ 1979, ਮਨੀਪੁਰ ਨੇ 1988, ਕੇਰਲ ਨੇ 1989, ਹਰਿਆਣਾ ਨੇ 1989, ਮੀਜੋਰਾਮ ਅਤੇ ਗੋਆ ਨੇ 1993 ਵਿਚ ਇਹ ਐਕਟ ਪਾਸ ਕੀਤੇ।
ਜਿੱਥੋਂ ਤੀਕ ਪੰਜਾਬ ਦਾ ਸੰਬੰਧ ਹੈ, ਪੰਜਾਬ ਸਰਕਾਰ ਨੇ ਅਜੇ ਤੀਕ ਅਜਿਹਾ ਐਕਟ ਪਾਸ ਨਹੀਂ ਕੀਤਾ। ਜੇ ਇਹ ਐਕਟ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਪਬਲਿਕ ਲਾਇਬ੍ਰੇਰੀਆਂ ਲਈ ਵੱਖਰਾ ਵਿਭਾਗ ਹੋਵੇਗਾ, ਜਿਵੇਂ ਕਿ ਬਾਕੀ ਵਿਭਾਗ ਹਨ। ਉਸ ਦਾ ਆਪਣਾ ਬਜਟ ਹੋਵੇਗਾ। ਹਰ ਪਿੰਡ ਵਿਚ ਲਾਇਬ੍ਰੇਰੀ ਹੋਵੇਗੀ, ਜਿੱਥੇ ਪੁਸਤਕਾਂ ਤੋਂ ਇਲਾਵਾ ਅਖ਼ਬਾਰਾਂ, ਰਸਾਲੇ ਆਦਿ ਹੋਣਗੇ, ਜਿਸ ਨਾਲ ਹਰ ਪੰਜਾਬੀ ਵਿਚ ਪੜ੍ਹਨ ਦੀ ਰੁਚੀ ਹੋਵੇਗੀ। ਨਸ਼ੇ ਦੇ ਵਗ ਰਹੇ ਛੇਵੇਂ ਦਰਿਆ ਨੂੰ ਠਲ ਪਵੇਗੀ।
ਸੁਆਲ ਪੈਦਾ ਹੁੰਦਾ ਹੈ ਕਿ ਇਹ ਐਕਟ ਕਦੋਂ ਪਾਸ ਹੋਵੇਗਾ? ਪੰਜਾਬ ਲਾਇਬ੍ਰੇਰੀ ਐਕਟ ਬਨਾਉਣ ਲਈ 1962 ਵਿਚ ਸਭ ਤੋਂ ਪਹਿਲਾਂ ਸੈਮੀਨਾਰ ਚੰਡੀਗੜ੍ਹ ਵਿਚ ਹੋਇਆ। 1980 ਵਿਚ ਸਿਖਿਆ ਸਕੱਤਰ ਨੇ ਖਰੜਾ ਤਿਆਰ ਕਰਨ ਲਈ ਮਾਹਿਰਾਂ ਦੀ ਕਮੇਟੀ ਬਣਾਈ। ਜਦ ਸ. ਸੇਵਾ ਸਿੰਘ ਸੇਖਵਾਂ ਸਿਖਿਆ ਮੰਤਰੀ ਸਨ ਤਾਂ ਉਨ੍ਹਾਂ ਨੇ ਮਾਹਿਰਾਂ ਦੀ ਇਕ ਕਮੇਟੀ ਬਣਾਈ ਸੀ। ਇਸ ਸੰਬੰਧੀ 26 ਸਤੰਬਰ 2011 ਨੂੰ ਉਨ੍ਹਾਂ ਦਾ ਬਿਆਨ ਆਇਆ ਸੀ ਕਿ ਪੰਜਾਬ ਸਰਕਾਰ ਨੇ ਮਾਹਿਰਾਂ ਦੀ ਜਿਹੜੀ ਕਮੇਟੀ ਬਣਾਈ ਸੀ, ਉਸ ਨੇ ਦੂਜੇ ਸੂਬਿਆਂ ਦਾ ਅਧਿਐਨ ਕਰਕੇ ਇਹ ਰਿਪੋਰਟ ਦਿੱਤੀ ਹੈ ਕਿ ਕੇਰਲਾ ਲਾਇਬ੍ਰੇਰੀ ਐਕਟ ਸਭ ਤੋਂ ਵਧੀਆ ਹੈ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇਸ ਬਾਰੇ ਆਰਡੀਨੈਂਸ ਜਾਰੀ ਕਰ ਦਿੱਤਾ ਜਾਵੇਗਾ ਤਾਂ ਜੋ ਪਿੰਡ ਪਿੰਡ ਲਾਇਬ੍ਰੇਰੀ ਖੋਲਣ ਲਈ ਰਾਹ ਪੱਧਰਾ ਹੋ ਸਕੇ । ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਐਕਟ ਨਾਲ ਹਰ ਪਿੰਡ, ਕਸਬੇ, ਸ਼ਹਿਰ ਵਿਚ ਲਾਇਬ੍ਰੇਰੀ ਸਥਾਪਤ ਹੋਵੇਗੀ, ਜਿਸ ਨਾਲ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਵਧੀਆ ਪੁਸਤਕਾਂ, ਅਖ਼ਬਾਰਾਂ, ਰਸਾਲੇ ਉਪਲਬਧ ਹੋਣਗੇ।ਇਸ ਨਾਲ ਲੇਖਕਾਂ ਦੀਆਂ ਪੁਸਤਕਾਂ ਵੱਡੀ ਗਿਣਤੀ ਵਿਚ ਛਪਣਗੀਆਂ।  ਲੇਖਕਾਂ ਤੇ ਪ੍ਰਕਾਸ਼ਕਾਂ ਨੂੰ ਲਾਭ ਹੋਵੇਗਾ।
ਇਹ ਬਿਆਨ ਅਖ਼ਬਾਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ। ਉਨ੍ਹਾਂ ਪਿੱਛੋਂ ਨਵੀਂ ਸਰਕਾਰ ਬਣੀ ਤੇ  ਮੌਜੂਦਾ ਸਿਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਪਿਛਲੇ ਸਾਲ 27 ਫ਼ਰਵਰੀ 2013 ਨੂੰ ਮੁੜ ਇਕ ਕਮੇਟੀ ਬਨਾਉਣ ਦਾ ਐਲਾਨ ਕਰ ਦਿੱਤਾ। ਜਦ ਇਸ ਲੇਖਕ ਨੇ ਇਕ ਮੈਂਬਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ।
2 ਅਪ੍ਰੈਲ 2014 ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ'ਪੰਜਾਬ ਲਾਇਬ੍ਰੇਰੀਜ਼ ਐਂਡ ਇਨਫਰਮੇਸ਼ਨ ਸਰਵਿਸਜ਼ ਬਿੱਲ' ਲਾਗੂ ਕਰਵਾਉਣ ਲਈ,ਸ੍ਰੀ ਹਰੀਸ਼ ਮੌਡਗਿਲ ਤੇ ਡਾ. ਜਸਵੰਤ ਸਿੰਘ ਦੀ ਇਕ ਲੋਕ ਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਅਦਾਲਤ, ਸਰਕਾਰ ਨੂੰ ਇਸ ਸੰਬੰਧੀ ਹਦਾਇਤਾਂ ਜਾਰੀ ਨਹੀਂ ਕਰ ਸਕਦੀ, ਪਰ ਆਸ ਪ੍ਰਗਟ ਕੀਤੀ ਕਿ  ਸਰਕਾਰ ਚੋਣਾਂ ਪਿੱਛੋਂ ਇਹ ਕਾਨੂੰਨ ਜ਼ਰੂਰ ਲਾਗੂ ਕਰੇਗੀ, ਜੋ ਕਿ ਸਰਕਾਰ ਪਾਸ ਪਿੱਛਲੇ ਕਈ ਸਾਲਾਂ ਤੋਂ ਪਾਸ ਹੋਣ ਲਈ ਪਿਆ ਹੈ।ਇਹ ਬਿੱਲ ਕਦੋਂ ਪਾਸ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ? ਪਰ ਇਸ ਸੰਬੰਧੀ ਸਰਕਾਰ ਦੀ ਉਦਾਸੀਨਤਾ ਜ਼ਰੂਰ ਨਜ਼ਰ ਆਉਂਦੀ ਹੈ। ਬਾਕੀ ਪਾਰਟੀਆਂ ਦਾ ਵੀ ਇਹੋ ਹਾਲ ਹੈ।ਚੋਣਾਂ ਵਿਚ ਇਸ ਨੂੰ ਕਿਸੇ ਵੀ ਪਾਰਟੀ ਨੇ ਚੋਣ ਮੁਦਾ ਨਹੀਂ ਬਣਾਇਆ, ਜਿਸ ਤੋਂ ਪਤਾ ਲਗਦਾ ਹੈ ਕਿ ਕੋਈ ਵੀ ਪਾਰਟੀ ਲਾਇਬ੍ਰੇਰੀ ਐਕਟ ਪ੍ਰਤੀ ਸੰਜੀਦਾ ਨਹੀਂ।
ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 7 ਸਾਲਾਂ ਵਿਚ ਇਕ ਵੀ ਕਿਤਾਬ ਨਹੀਂ ਖ੍ਰੀਦੀ ਜਦ ਕਿ ਕ੍ਰੋੜਾਂ ਰੁਪਏ ਕਬੱਡੀ ਮੈਚਾਂ ਵਿਚ ਗਾਉਣ ਵਾਲਿਆਂ ਨੂੰ ਦੇ ਦਿੱਤੇ ਹਨ। ਰਾਜਾ ਰਾਮ ਮੋਹਨ ਰਾਇ ਫਾਊਂਡੇਸ਼ਨ ਵੱਲੋਂ ਪੰਜਾਬ ਦੀਆਂ ਮੌਜੂਦਾ ਲਾਇਬ੍ਰੇਰੀਆਂ ਨੂੰ ਮੁਫ਼ਤ ਵਿਚ ਕਿਤਾਬਾਂ ਦੇਣ ਲਈ ਜੋ 60 ਪ੍ਰਤੀਸ਼ਤ ਗ੍ਰਾਂਟ ਆਉਂਦੀ ਹੈ, ਉਸ ਵਿਚ 40 ਪ੍ਰਤੀਸ਼ਤ ਰਕਮ ਪੰਜਾਬ ਸਰਕਾਰ ਨੇ ਪਾਉਣੀ ਹੁੰਦੀ ਹੈ, ਜੋ ਕਿ ਨਹੀਂ ਪਾਈ ਜਾ ਰਹੀ ਤੇ ਇਸ ਤਰ੍ਹਾਂ ਇਹ ਗ੍ਰਾਂਟ ਅਣਵਰਤੀ ਰਹਿ ਜਾਂਦੀ ਹੈ।
ਸੂਝਵਾਨ ਲੋਕਾਂ ਤੇ ਜਥੇਬੰਦੀਆਂ ਨੂੰ ਇਸ ਬਾਰੇ ਅਗੇ ਆਉਣਾ ਚਾਹੀਦਾ ਹੈ ਤੇ ਜਨਤਕ ਲਹਿਰ ਉਸਾਰਨੀ ਚਾਹੀਦੀ ਹੈ।  ਜਦ ਕਿ ਬਾਕੀ ਸੂਬਿਆਂ ਦੀਆਂ ਸਰਕਾਰਾਂ ਲਾਇਬ੍ਰੇਰੀ ਐਕਟ ਕਈ ਕਈ ਸਾਲ ਪਹਿਲਾਂ ਪਾਸ ਕਰ ਚੁਕੀਆਂ ਹਨ ਤਾਂ ਪੰਜਾਬ ਸਰਕਾਰ ਨੂੰ ਕੀ ਮੁਸ਼ਕਲ ਹੈ? ਇਸ ਕਾਨੂੰਨ ਦਾ ਖ਼ਰੜਾ ਤਾਂ 2011 ਦਾ ਤਿਆਰ ਹੈ, ਬੱਸ ਜਨਤਕ ਦਬਾਅ ਬਨਾਉਣ ਦੀ ਲੋੜ ਹੈ। ਵਿਰੋਧੀ ਪਾਰਟੀ ਨੂੰ ਵੀ ਇਹ ਮਸਲਾ ਪੰਜਾਬ ਵਿਧਾਨ ਸਭਾ ਦੇ ਆਉਂਦੇ ਅਜਲਾਸ ਵਿਚ ਜੋਰ ਸ਼ੋਰ ਨਾਲ ਉਠਾਉਣਾ ਚਾਹੀਦਾ। ਮੌਜੂਦਾ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਚਾਹੀਦਾ ਹੈ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਇਸ ਸਬੰਧੀ ਆਰਡੀਨੈਂਸ ਜਾਰੀ ਕਰਵਾ ਕੇ ਪੰਜਾਬੀਆਂ ਦੀ ਵਾਹਵਾ ਖਟਣ।
- ਡਾ: ਚਰਨਜੀਤ ਸਿੰਘ ਗੁਮਟਾਲਾ

ਰੱਖੜੀ ‘ਤੇ ਵਿਸ਼ੇਸ਼, ਪਿਆਰ ਅਤੇ ਵਿਸ਼ਵਾਸ਼ ਦਾ ਪ੍ਰਤੀਕ ਹੈ ਰੱਖੜੀ ਦਾ ਤਿਉਹਾਰ

$
0
0

ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਇਹਨਾਂ ਤਿਉਹਾਰਾਂ ਵਿੱਚੋ ਇੱਕ ਹੈ ਰੱਖੜੀ ਦਾ ਤਿਉਹਾਰ। ਇਹ ਤਿਉਹਾਰ ਜਿੱਥੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਉੱਥੇ ਹੀ ਇਸ ਦੇ ਪਿੱਛੇ ਛਿਪਿਆ ਹੈ ਇੱਕ ਭੈਣ ਦਾ ਆਪਣੇ ਭਰਾ ਉਪਰ ਆਪਣੀ ਰੱਖਿਆ ਲਈ ਕੀਤਾ ਜਾਣ ਵਾਲਾ ਵਿਸ਼ਵਾਸ। ਰੱਖੜੀ ਦਾ ਤਿਉਹਾਰ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਸ ਲਈ ਹੀ ਇਸ ਨੂੰ ਰੱਖੜ ਪੁੰਨਿਆ ਵੀ ਕਿਹਾ ਜਾਂਦਾ ਹੈ। ਸਮੇਂ ਦੇ ਨਾਲ - ਨਾਲ ਜ਼ਿਆਦਾਤਰ ਤਿਉਹਾਰਾਂ ਦੀ ਰੂਪ ਰੇਖਾ ਬਦਲ ਚੁੱਕੀ ਹੇ, ਪਰ ਰੱਖੜੀ ਦਾ ਤਿਉਹਾਰ ਅੱਜ ਵੀ ਪਹਿਲਾ ਵਾਂਗ ਹੀ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਜਿੱਥੇ ਹਿੰਦੂ ਧਰਮ ਨਾਲ ਜੁੜਿਆ ਹੈ, ਉਥੇ ਹੀ ਜੈਨ ਧਰਮ ਅਤੇ ਸਿੱਖ ਧਰਮ ਨਾਲ ਸਬੰਧਤ ਲੋਕ ਵੀ ਇਸ ਤਿਉਹਾਰ ਨੂੰ ਮਨਾਉਦੇ ਹਨ। ਰੱਖੜੀ ਦੇ ਦਿਨ ਭੈਣ ਆਪਣੇ ਭਰਾ ਦੀ ਕਲਾਈ ਤੇ ਰੱਖੜੀ ਬੰਨ• ਉਸਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਇਸਦੇ ਨਾਲ ਹੀ ਭਰਾ ਸਾਰੀ ਉਮਰ ਭੈਣ ਦੀ ਰੱਖਿਆ ਕਰਨ ਦਾ ਵਾਧਾ ਕਰਦਾ ਹੈ। ਇਸ ਦਿਨ ਸਹੁਰੇ ਗਈਆਂ ਕੁੜੀਆਂ ਆਪਣੇ ਭਰਾ ਨੂੰ ਰੱਖੜੀ ਬੰਨ•ਣ ਲਈ ਪੇਕੇ ਘਰ ਆਉਂਦੀਆਂ ਹਨ। ਭੈਣ ਰੱਖੜੀ ਬੰਨ• ਭਰਾ ਦਾ ਮੂੰਹ ਮਿੱਠਾ ਕਰਵਾਉਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਹਿੰਦੂ ਧਰਮ ਵਿੱਚ ਰੱਖੜੀ ਵਾਲੇ ਦਿਨ ਭਰਾ ਨੂੰ ਰੱਖੜੀ ਬੰਨਣ ਤੱਕ ਭੈਣ ਵੱਲੋ ਵਰਤ ਰੱਖਿਆ ਜਾਂਦਾ ਹੈ। ਬਾਕੀ ਤਿਉਹਾਰਾਂ ਦੀ ਤਰ•ਾਂ ਹੀ ਇਸ ਦਿਨ ਘਰ ਵਿਚ ਚੰਗੇ ਪਕਵਾਨ ਬਣਾਏ ਜਾਂਦੇ ਹਨ। ਜਿਹੜੇ ਭੈਣ-ਭਰਾ ਇੱਕ ਦੂਜੇ ਤੋਂ ਦੂਰ ਦੇਸ਼ -ਵਿਦੇਸ਼ ਵਿੱਚ ਬੈਠੇ ਹੁੰਦੇ ਹਨ ਉਹਨਾਂ ਨੂੰ ਬਹੁਤ ਸਾਰੀਆਂ ਭੈਣਾਂ ਡਾਕ ਰਾਹੀ ਰੱਖੜੀ ਭੇਜਦੀਆਂ ਹਨ। ਅੱਜ ਦੇ ਆਧੁਨਿਕ ਯੁੱਗ ਵਿੱਚ ਇੰਟਰਨੈਂਟ ਨੇ ਦੇਸ਼  ਵਿਦੇਸ਼ ਵਿੱਚ ਰੱਖੜੀ ਭੇਜਣਾ ਹੋਰ ਅਸਾਨ ਕਰ ਦਿੱਤਾ ਹੈ। ਸੀਮਾਂ ਤੇ ਦੇਸ਼ ਦੀ ਸੁਰੱਖਿਆ ਕਰ ਰਹੇ ਫ਼ੌਜੀ ਵੀਰਾਂ ਨੂੰ ਉਹਨਾਂ ਦੀ ਸਕੀਆਂ ਭੈਣਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਭੈਣਾਂ ਰੱਖੜੀ ਭੇਜਦੇ ਹੋਏ ਉਹਨਾਂ ਦੀ ਕਾਮਜਾਬੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।
ਰੱਖੜੀ ਦੇ ਇਤਿਹਾਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਮੰਨਿਆਂ ਜਾਂਦਾ ਹੈ ਕਿ ਜਦੋਂ ਆਰੀਆ ਲੋਕ ਭਾਰਤ ਵਿੱਚ ਆਏ ਤਾਂ ਉਹਨਾਂ ਰੱਖੜੀ ਦਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ। ਪੁਰਾਣੇ ਸਮੇਂ ਵਿਚ ਜਦੋਂ ਰਾਜਪੂਤ ਰਣਭੂਮੀ ਵਿੱਚ ਜਾਂਦੇ ਸਨ ਤਾਂ ਔਰਤਾਂ ਉਹਨਾਂ ਦੇ ਮੱਥੇ ਉਪਰ ਕੁੰਮ-ਕੁੰਮ ਦਾ ਟਿੱਕਾ ਲਗਾ ਹੱਥ ਤੇ ਰੇਸ਼ਮੀ ਧਾਗਾ ਬੰਨਦੀਆਂ ਸਨ। ਇਸ ਸਭ ਪਿੱਛੇ ਮਕਸਦ ਸਿਰਫ਼ ਯੁੱਧ ਵਿੱਚ ਜਿੱਤ ਪ੍ਰਾਪਤ ਕਰਦੇ ਹੋਏ ਸਹੀ ਸਲਾਮਤ ਘਰ ਪਰਤ ਆਉਣਾ ਸੀ। ਰੱਖੜੀ ਦੇ ਤਿਉਹਾਰ ਦੇ ਨਾਲ ਮੇਵਾੜ ਦੀ ਰਾਣੀ ਕਰਮਵਤੀ ਦੀ ਕਹਾਣੀ ਵੀ ਜੁੜੀ ਹੈ। ਕਰਮਵਤੀ ਨੇ ਬਹਾਦ੍ਰੁਰਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗਲ ਬਾਦਸ਼ਾਹ ਹੰਮਾਯੂ ਨੂੰ ਆਪਣੀ ਤੇ ਆਪਣੇ ਰਾਜ ਦੀ ਸੁਰੱਖਿਆ ਲਈ ਰੱਖੜੀ ਭੇਜੀ ਸੀ। ਹੰਮਾਯੂ ਨੇ ਮੁਸਲਮਾਨ ਹੁੰਦਿਆਂ ਹੋਇਆ ਵੀ ਉਸ ਰੱਖੜੀ ਦੀ ਲਾਜ ਰੱਖੀ ਸੀ। ਹੰਮਾਯੂ ਨੇ ਬਹਾਦੁਰਸ਼ਾਹ ਦੇ ਵਿਰੁੱਧ ਯੁੱਧ ਕਰ ਰਾਣੀ ਕਰਮਵਤੀ ਦੇ ਰਾਜ ਦੀ ਰੱਖਿਆ ਕੀਤੀ ਸੀ। ਮਹਾਂਭਾਰਤ ਵਿੱਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ। ਕ੍ਰਿਸ਼ਨ ਜੀ ਦੁਆਰਾ ਸ਼ਿਸ਼ੂਪਾਲ ਦੇ ਵੱਧ ਦੌਰਾਨ ਜਦੋਂ ਸੁਦਰਸ਼ਨ ਚੱਕਰ ਦੁਆਰਾ ਕ੍ਰਿਸ਼ਨ ਜੀ ਦੀ ਉਂਗਲੀ ਕੱਟ ਗਈ ਤਾਂ ਦਰੋਪਤੀ ਨੇ ਆਪਣੀ ਸਾੜੀ ਨਾਲੋ ਕੱਪੜਾ ਪਾੜ ਉਸ ਉਂਗਲੀ ਤੇ ਲਪੇਟਿਆ ਸੀ। ਇਹ ਦਿਨ ਸਾਵਣ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ ਸੀ। ਇਸ ਦੇ ਬਦਲੇ ਕ੍ਰਿਸ਼ਨ ਜੀ ਨੇ ਚੀਰਹਰਨ ਸਮੇਂ ਦਰੋਪਤੀ ਦੀ ਸਾੜੀ ਵਧਾ ਕੇ ਉਸਦੀ ਰੱਖਿਆ ਕੀਤੀ ਸੀ।
ਇਸ ਪ੍ਰਕਾਰ ਰੱਖੜੀ ਦਾ ਸਬੰਧ ਇੱਕ ਔਰਤ ਦੀ ਸੁਰੱਖਿਆ ਨਾਲ ਜੁੜਿਆਂ ਹੋਇਆ ਹੈ। ਜਿਸ ਵਿੱਚ ਉਹ ਆਪਣੇ ਹਰ ਔਖੇ ਸਮੇਂ ਵਿਚ ਭਰਾ ਤੋਂ ਆਪਣੀ ਸੁਰੱਖਿਆ ਦੀ ਉਮੀਦ ਰੱਖਦੀ ਹੈ। ਪਰ ਅਯੋਕੇ ਸਮੇਂ ਵਿੱਚ ਔਰਤਾਂ ਨਾਲ ਹੋ ਰਹੇ ਦੁਰਵਿਵਹਾਰ ਅਤੇ ਉਹਨਾਂ ਉਪਰ ਵੱਧ ਰਹੇ ਜ਼ੁਲਮਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਔਰਤ ਨੂੰ ਆਪਣੀ ਸੁਰੱਖਿਆ ਦਾ ਬੀੜਾ ਆਪ ਹੀ ਚੁੱਕਣਾ ਪਵੇਗਾ। ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਭਰਾ ਦੇ ਰਿਸ਼ਤੇ ਤੋਂ ਵਾਝੀਆਂ ਹੁੰਦੀਆਂ ਹਨ ਅਤੇ ਕੁੱਝ ਦੇ ਭਰਾ ਉਹਨਾਂ ਤੋਂ ਦੂਰ ਹੁੰਦੇ ਹਨ। ਅਜਿਹੇ ਵਿਚ ਔਰਤ ਦਾ ਆਪਣੀ ਸੁਰੱਖਿਆ ਲਈ ਸਵੈ-ਨਿਰਭਰ ਹੋਣਾ ਜਰੂਰੀ ਹੈ। ਇਸ ਦੇ ਨਾਲ ਹੀ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਭੈਣਾਂ ਨੂੰ ਪੜ•ਾ-ਲਿਖਾ ਕੇ ਆਪਣੇ ਪੈਰਾਂ ਉਪਰ ਖੜ•ਾ ਕਰਨ ਤਾ ਜੋ ਉਹ ਜਿੰਦਗੀ ਦੇ ਕਿਸੇ ਵੀ ਮੋੜ ਉਪਰ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕਣ। ਭਰਾ ਦੁਆਰਾ ਆਪਣੀ ਭੈਣ ਨੂੰ ਦਿੱਤਾ ਜਾਣ ਵਾਲਾ ਇਹ ਸਭ ਤੋਂ ਕੀਮਤੀ ਉਪਹਾਰ ਹੋਵੇਗਾ।

alt

 

 

 

 

- ਕੰਵਲਜੀਤ ਕੌਰ ਢਿੱਲੋਂ

ਕਾਨ ਸਿੰਘ ਨਾਭਾ, ਜਨਮ ਦਿਵਸ 30 ਅਗਸਤ 2014 ਮੌਕੇ ਵਿਸ਼ੇਸ਼

$
0
0

ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ ਸਿੰਘ ਨਾਭਾ ਪੰਜਾਬੀ ਸਾਹਿਤ ਜਗਤ ਅਤੇ ਗੁਰਮਤਿ ਵਿਆਖਿਆ ਦੇ ਖੇਤਰ ਵਿਚ ਭਾਈ ਕਾਨ ਸਿੰਘ ਨਾਭਾ ਇਕ ਅਜਿਹਾ ਨਾਂ ਹੈ ਜਿਸਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।ਆਪ ਦਾ ਜਨਮ ਮਾਤਾ ਹਰਿ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ•ਾਂ ਦੇ ਘਰ 30 ਅਗਸਤ 1861 ਈ: ਨੂੰ ਹੋਇਆ।
altਬਚਪਨ ਵਿਚ ਆਪਣੇ ਪਿਤਾ ਬਾਬਾ ਨਾਰਾਇਣ ਸਿੰਘ ਪਾਸੋਂ ਨਾਭਾ ਵਿਖੇ ਤੇ ਬਾਅਦ ਵਿਚ ਸਮੇ ਦੇ ਹੋਰ ਪ੍ਰਮੁੱਖ ਵਿਦਵਾਨਾਂ ਪਾਸੋਂ ਬਹੁਪੱਖੀ ਵਿਦਿਆ ਗ੍ਰਹਿਣ ਕੀਤੀ।ਉਹ ਸ਼ਿਕਾਰ ਦੇ ਸੌਕੀਨ ਤੇ ਸੰਗੀਤ ਪ੍ਰੇਮੀ ਵੀ ਸਨ।ਆਪ ਦਾ ਵਿਆਹ ਰਿਆਸਤ ਪਟਿਆਲਾ ਦੇ ਪਿੰਡ ਰਾਮਗੜ• ਵਿਚ ਸ੍ਰ ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ ,ਜਿਸਦੀ ਕੁੱਖੋਂ ਉਨ•ਾਂ ਦੇ ਇਕਲੌਤੇ   ਬੇਟੇ ਭਗਵੰਤ ਸਿੰਘ (ਹਰੀ ਜੀ) ਦਾ ਜਨਮ 1892 ਈ: ਵਿਚ ਹੋਇਆ।ਭਾਈ ਸਹਿਬ ਨੇ ਰਿਆਸਤ ਨਾਭਾ ਅਤੇ ਪਟਿਆਲਾ ਵਿਚ ਕਈ ਉਚੱ ਆਹੁਦਿਆਂ ਤੇ ਸੇਵਾ ਕੀਤੀ ਅਤੇ ਮਹਾਰਾਜਾ ਰਿਪੁਦਮਨ ਸਿੰਘ ,ਉਨ•ਾਂ ਦੀ ਮਹਾਰਾਣੀ ਸਰੋਜਨੀ ਦੇਵੀ ਤੇ ਪ੍ਰਸਿੱਧ ਅੰਗਰੇਜ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਆਪ ਦੇ ਪ੍ਰਮੁੱਖ ਸ਼ਿਸ਼ ਬਣੇ। ਮਹਾਰਾਜਾ ਭੁਪਿੰਦਰ ਸਿੰਘ (ਰਿਆਸਤ ਪਟਿਆਲਾ) ਤੇ ਮਹਾਰਾਜਾ ਰਿਆਸਤ ਕਪੂਰਥਲਾ ਵੀ ਉਨ•ਾਂ ਦੇ ਬੜੇ ਕਦਰਦਾਨ ਸਨ। ਉਸ ਮੌਕੇ ਦੀਆਂ ਸੁਧਾਰਕ ਲਹਿਰਾਂ 'ਸਿੰਘ ਸਭਾ ਲਹਿਰ' ਆਦਿ ਦੇ ਆਗੂ ਵੀ ਉਨ•ਾਂ ਦੀ ਵਿਦਵਤਾ ਤੋਂ ਬਹੁਤ ਪ੍ਰਭਾਵਿਤ ਸਨ।
ਇਕ ਲੇਖਕ ਦੇ ਤੌਰ ਤੇ ਭਾਈ ਸਾਹੇਬ ਦਾ ਆਗਮਨ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਹੋਇਆ।ਮੁਢਲੇ ਦੌਰ ਦੀਆਂ ਰਚਨਾਵਾਂ ' ਰਾਜ ਧਰਮ','ਟੀਕਾ ਜੈਮਨੀ ਅਸਵਮੇਧ',ਤੇ'ਨਾਟਕ ਭਾਵਾਰਥ ਦੀਪਕਾ' ਆਦਿ ਆਪ ਨੂੰ ਪਰੰਪਰਾਗਤ ਵਿਦਿਆ ਦਾ ਵਿਦਵਾਨ ਸਿੱਧ ਕਰਦੀਆਂ ਹਨ।ਇਸ ਉਪਰੰਤ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਲਈ 'ਹਮ ਹਿੰਦੂ ਨਹੀਂ','ਗੁਰੁਮਤ ਪ੍ਰਭਾਕਰ','ਗੁਰੁਮਤ ਸੁਧਾਕਰ','ਗੁਰੁ-ਗਿਰਾ ਕਸੌਟੀ ','ਸੱਦ ਕਾ ਪਰਮਾਰਥ' 'ਠਗ-ਲੀਲ•ਾ','ਚੰਡੀ ਦੀ ਵਾਰ ਸਟੀਕ' ਤੇ ਅਨੇਕਾਂ ਹੋਰ ਪੁਸਤਕਾਂ ਦੀ ਰਚਨਾ ਸਦਕਾ ਉਹ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ ਵਜੋਂ ਸਥਾਪਤ ਹੋਏ।ਇਨ•ਾਂ ਲਿਖਤਾਂ ਨਾਲ ਸਿੱਖ ਰਾਜਨੀਤੀ ਨੂੰ ਸਪੱਸ਼ਟ ਮਨੋਰਥ ਤੇ ਦਿਸ਼ਾ ਦੇਣ ਤੋਂ ਇਲਾਵਾ ,ਨਾਲ ਹੀ ਉਨ•ਾਂ ਪਹਿਲੀ ਵਾਰ ਸਿੱਖ ਇਤਿਹਾਸ ,ਗੁਰਬਾਣੀ  ਤੇ ਸਿੱਖ ਸਾਹਿਤ ਨੂੰ  ਗੁਰਮਤਿ ਸਿਧਾਂਤਾਂ ਅਨੁਸਾਰ ਪਰਖਕੇ ਉਸ ਵਿਚ ਪਾਏ ਰਲਾਅ ਨੂੰ ਵਖਰਿਆ ਕੇ ਸਿੱਟਾ ਕੱਢਿਆ ਕਿ 'ਗੁਰਬਾਣੀ 'ਸਨਾਤਨੀ ਵਿਚਾਰਾਂ ਦੀ ਪ੍ਰੋੜਤਾ ਨਹੀਂ ਕਰਦੀ ਅਤੇ ਨਾ ਹੀ ਗੁਰਬਾਣੀ ਧਰਮ ਸ਼ਾਸਤਰਾਂ ਦਾ ਖੁਲਾਸਾ ਹੈ। 'ਗੁਰੁਛੰਦ ਦਿਵਾਕਰ' ਤੇ ਗੁਰੁਸ਼ਬਦਾਲੰਕਾਰ' ਪੁਸਤਕਾਂ ਦੀ ਰਚਨਾ ਕਰਕੇ ਉਹ ਇਕ ਮਹਾਨ ਛੰਦ ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਪ੍ਰਸ਼ਿੱਧ ਹੋਏ ।ਆਪ ਦੀ ਪੂਰੀ ਜਿੰਦਗੀ ਦੀ ਮਿਹਨਤ ਦਾ ਸਿੱਟਾ ਅਤੇ ਆਪ ਦਾ ਸਭ ਤੋਂ ਮਹਾਨ ਗ੍ਰੰਥ 'ਗੁਰੁਸ਼ਬਦ ਰਤਨਾਕਰ ਮਹਾਨ ਕੋਸ਼' ਹੈ,ਜਿਸਨੂੰ ਸਿੱਖ ਸਾਹਿਤ ਦਾ ਵਿਸ਼ਵਕੋਸ਼ ਜਾਂ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ,ਜੋ ਕਿ ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਇਕ ਮੀਲ ਪੱਥਰ ਹੈ।ਇਸ ਅਨੁਪਮ ਗ੍ਰੰਥ ਵਿਚ ਸਾਹਿਤ,ਇਤਿਹਾਸ,ਭੁਗੋਲ,ਚਕਿਤਸਾ ਆਦਿ ਅਨੇਕ ਵਿਸ਼ਿਆਂ ਤੋਂ ਇਲਾਵਾ ਭਾਰਤੀ ਸ਼ਾਸਤਰੀ ਸੰਗੀਤ ਬਾਰੇ ਵੀ ਵਡਮੁੱਲੀ ਜਾਣਕਾਰੀ ਉਪਲਬਧ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਸਦਾ ਅੰਗਰੇਜੀ ਵਿਚ ਅਨੁਵਾਦ ਕੀਤਾ ਗਿਆ ਹੈ,ਅਤੇ ਪੰਜਾਬੀ ਸੇਵੀ ਵਾਈਸ-ਚਾਂਸਲਰ ਡਾ.ਜਸਪਾਲ ਸਿੰਘ,  ਭਾਈ ਕਾਨ• ਸਿੰਘ ਦੀਆਂ ਕੁਝ ਹੋਰ ਦੁਰਲੱਭ ਰਚਨਾਵਾਂ ਦੇ ਹਿੰਦੀ ਅਨੁਵਾਦ ਲਈ ਵੀ ਯਤਨਸ਼ੀਲ ਹਨ।'ਸ਼ਰਾਬ-ਨਿਸ਼ੇਧ'  ਵਰਗੀਆਂ ਸਮਾਜ ਸੁਧਾਰਕ ਪੁਸਤਕਾਂ ਲਿਖਣ ਦੇ ਨਾਲ ਨਾਲ ਭਾਈ ਕਾ•ਨ ਸਿੰਘ ਨਾਭਾ ਨੇ ਪੰਜਾਬੀ ਟੀਕਾਕਾਰੀ ਨੂੰ ਵੀ ਵਿਗਿਆਨਕ ਲੀਹਾਂ ਤੇ ਤੋਰਿਆ ਅਤੇ ਸਮਕਾਲੀ ਅਖਬਾਰਾਂ ਤੇ ਰਸਾਲਿਆਂ ਲਈ ਅਨੇਕ ਨਿਬੰਧ ਲਿਖਕੇ ਪੰਜਾਬੀ ਨਿਬੰਧ ਦੇ ਆਰੰਭ ਵਿਚ ਵਡਮੁੱਲਾ ਯੋਗਦਾਨ ਪਾਇਆ।ਪ੍ਰਸਿੱਧ ਅੰਗਰੇਜ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਦੀ ਵਿਸ਼ਵ ਪ੍ਰਸਿੱਧ ਪੁਸਤਕ 'ਦੀ ਸਿੱਖ ਰਿਲੀਜਨ' ਨੂੰ ਸੰਪੂਰਨ ਕਰਾਉਨ ਲਈ ਅਤੇ ਖਾਲਸਾ ਕਾਲਿਜ ਅੰਮ੍ਰਿਤਸਰ ਦੀ ਸਥਾਪਨਾ ਲਈ ਵੀ ਆਪ ਦਾ ਅਹਿਮ ਯੋਗਦਾਨ ਹੈ।  ੨੩ ਨਵੰਬਰ੧੯੩੮ 'ਚ ੭੭ ਸਾਲ ਦੀ ਉਮਰ ਵਿਚ ਦਿਲ ਦੀ ਧੜਕਨ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹੇਬ ਦਾ ਦੇਹਾਂਤ ਹੋਇਆ।ਆਪ ਜੀ ਨੂੰ ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖਸੀਅਤ ਕਰਕੇ ਸਿੱਖ ਕੌਮ ਵਿਚ 'ਭਾਈ ਸਾਹਿਬ' ਜਾਂ 'ਪੰਥ ਰਤਨ' ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਨਾਭੇ ਦੇ ਇਸ ਵਿਦਵਾਨ ਘਰਾਣੇ ਵਿਚੋਂ ਭਾਈ ਸਾਹੇਬ ਦੇ ਸਪੁੱਤਰ ਭਗਵੰਤ ਸਿੰੰਘ ਹਰੀ ਜੀ,ਨੂੰ ਬੀਬੀ ਹਰਨਾਮ ਕੌਰ ਅਤੇ ਪੋਤ-ਨੂੰਹ ਡਾ.ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਯੋਗਦਾਨ ਪਾਇਆ।ਵਰਤਮਾਨ 'ਚ ਭਾਈ ਸਾਹੇਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਸਮਾਜ ਸੇਵਾ ਤੇ ਸਾਹਿਤੱਕ ਰੁਚੀਆਂ ਦੇ ਧਾਰਨੀ ਹਨ।ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ• ਸਿੰਘ ਨਾਭਾ ਦੀ ਦ੍ਰਿਸ਼ਟੀ ਵਿਸ਼ਵਵਿਆਪੀ,ਆਦਰਸ਼ਵਾਦੀ ਤੇ ਵਿਗਿਆਨਕ ਹੈ।ਉਨ•ਾਂ ਦੁਆਰਾ ਰਚਿਆ ਗਿਆ ਧਾਰਮਿਕ ਸਾਹਿਤ ,ਭਾਈ ਸਾਹਿਬ ਨੂੰ ਭਾਈ ਗੁਰਦਾਸ ਤੋਂ ਪਿਛੋਂ ਗੁਰਮਤਿ ਦਾ ਅਦੁਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦਾ ਹੈ।ਉਨ•ਾਂ ਵਲੋਂ ਰਚੇ ਮਹਾਨ ਗ੍ਰੰਥਾਂ ਦੀ ਸਾਰਥਿਕਤਾ ਜਿੰਨੀ ਪਿਛਲੇ ਸਮੇ ਵਿਚ ਸੀ,ਉਨੀ ਅੱਜ ਵੀ ਬਰਕਰਾਰ ਹੈ ਅਤੇ ਭਵਿੱਖ ਵਿਚ ਵੀ ਬਰਕਰਾਰ ਰਹੇਗੀ।

alt

 

ਡਾ.ਰਵਿੰਦਰ ਕੌਰ ਰਵੀ
ਅਸਿਸਟੈਂਟ ਪ੍ਰੋਫੈਸਰ, ਸੰਗੀਤ ਵਿਭਾਗ
ਪੰਜਾਬੀ ਯੁਨੀਵਰਸਿਟੀ, ਪਟਿਆਲਾ

ਭਾਸ਼ਾਵਾਂ ਪ੍ਰਤੀ ਭਾਰਤ ਸਰਕਾਰ ਦੀ ਪਹੁੰਚ

$
0
0

ਗ਼ੈਰ-ਹਿੰਦੀ ਸੂਬਿਆਂ ਵੱਲੋਂ ਹਿੰਦੀ ਨੂੰ ਬਤੌਰ ਕੌਮੀ ਭਾਸ਼ਾ ਲਾਗੂ ਕਰਨ ਸੰਬੰਧੀ ਵਿਰੋਧ ਅੰਗਰੇਜ਼ੀ ਰਾਜ ਸਮੇਂ ਤੋਂ ਹੀ ਹੋ ਰਿਹਾ ਹੈ। ਕਾਂਗਰਸੀ ਸਰਕਾਰ ਵਲੋਂ ਰਾਜ ਗੋਪਾਲਚਾਰੀਆ ਦੀ ਰਹਿਨੁਮਾਈ ਵਿਚ 1937 ਵਿਚ ਮਦਰਾਸ ਸੂਬੇ (ਮੌਜੂਦਾ ਤਾਮਿਲਨਾਡੂ) ਵਿਚ ਸਾਰੇ ਹਾਈ ਸਕੂਲਾਂ ਵਿਚ ਹਿੰਦੀ ਲਾਗੂ ਕੀਤੀ ਗਈ। ਕਰੁਣਾਨਿਧੀ ਦੀ ਡੀ ਐਮ ਕੇ ਪਾਰਟੀ ਨੇ ਉਸ ਸਮੇਂ ਇਸ ਵਿਰੁੱਧ ਜ਼ਬਰਦਸਤ ਮੁਹਿੰਮ ਸ਼ੁਰੂ ਕੀਤੀ, ਜਿਸ ਵਿਚ ਦੰਗੇ ਵੀ ਹੋਏ ।1939 ਵਿਚ ਕਾਂਗਰਸੀ ਸਰਕਾਰ ਟੁੱਟ ਗਈ ਤੇ ਮਦਰਾਸ ਦੇ ਗਵਰਨਰ ਲਾਰਡ ਐਰਬਕੀਨ ਨੇ ਫ਼ੳਮਪ;ਰਵਰੀ 1940 ਵਿਚ ਹਿੰਦੀ ਨੂੰ ਬਤੌਰ ਲਾਜਮੀ ਭਾਸ਼ਾ ਪੜ੍ਹਾਉਣ ਦਾ ਕਾਨੂੰਨ ਵਾਪਸ ਲੈ ਲਿਆ ।
1950 ਦੇ ਭਾਰਤੀ ਸਵਿਧਾਨ ਵਿਚ ਲਿਖਿਆ ਗਿਆ ਹੈ ਕਿ ਹਿੰਦੀ ਦੇਵਨਾਗਰੀ ਲਿਪੀ ਵਿਚ ਭਾਰਤ ਦੀ ਸਰਕਾਰੀ ਭਾਸ਼ਾ ਹੋਵੇਗੀ। ਪੰਡਿਤ ਜਵਾਹਰ ਲਾਲ ਨਹਿਰੂ ਸਮੇਂ ਹੀ ਗ਼ੈਰ ਹਿੰਦੀ ਭਾਸ਼ਾਈ ਸੂਬਿਆਂ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਕਰੁਣਾਨਿਧੀ ਨੇ ਸਵਿਧਾਨ ਦਾ ਉਹ ਪੰਨਾ ਸਾੜਿਆ ਜਿਸ ਵਿਚ ਹਿੰਦੀ ਨੂੰ ਸਰਕਾਰੀ ਭਾਸ਼ਾ ਬਣਾਇਆ ਗਿਆ ਸੀ। ਆਂਧਰਾ ਪ੍ਰਦੇਸ਼, ਮੈਸੂਰ, ਮਦਰਾਸ ਤੇ ਬੰਗਾਲ ਸੂਬਿਆਂ ਵਲੋਂ ਕੇਂਦਰ ਸਰਕਾਰ ਨੂੰ ਹਿੰਦੀ ਜ਼ਬਰੀ ਲਾਗੂ ਕਰਨ ਵਿਰੁੱਧ ਚਿਤਾਵਨੀ ਦਿੱਤੀ ਗਈ ਤੇ ਕੇਂਦਰੀ ਪੱਧਰ ‘ਤੇ ਦੋ-ਭਾਸ਼ਾਈ ਨੀਤੀ ਅਪਨਾਉਣ ਲਈ ਕਿਹਾ ਗਿਆ ਭਾਵ ਕਿ ਹਿੰਦੀ ਦੇ ਨਾਲ ਨਾਲ ਅੰਗਰੇਜ਼ੀ ਦੀ ਵਰਤੋਂ ਵੀ ਕੀਤੀ ਜਾਵੇ। ਪਾਰਲੀਮੈਂਟ ਵਿਚ ਵੀ ਹਿੰਦੀ ਦਾ ਅੰਗਰੇਜ਼ੀ ਵਿਚ ਤੇ ਅੰਗਰੇਜ਼ੀ ਦਾ ਹਿੰਦੀ ਵਿਚਤਰਜਮਾ ਕਰਨ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀਆਂ ਪ੍ਰੀਖਿਆਵਾਂ ਸੂਬਾਈ ਭਾਸ਼ਾਵਾਂ ਵਿਚ ਲਈਆਂ ਜਾਣ, ਸੂਬਾਈ ਭਾਸ਼ਾ ਨੂੰ ਅਦਾਲਤੀ ਭਾਸ਼ਾ ਬਣਾਇਆ ਜਾਵੇ ਤੇ ਕਾਲਜਾਂ ਵਿਚ ਵੀ ਸੂਬਾਈ ਭਾਸ਼ਾ ਵਿਚ ਪੜ੍ਹਾਈ ਕਰਵਾਈ ਜਾਵੇ।
ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਰੋਸਾ ਦਿੱਤਾ ਸੀ ਕਿ ਹਿੰਦੀ ਜ਼ਬਰੀ ਨਹੀਂ ਠੋਸੀ ਜਾਵੇਗੀ। ਤਾਮਿਲਨਾਡੂ ਤੇ ਹੋਰ ਗ਼ੈਰ ਹਿੰਦੀ ਸੂਬਿਆਂ ਦੇ ਵਿਰੋਧ ਕਾਰਨ ਹੀ ਕੇਂਦਰ ਸਰਕਾਰ ਵੱਲੋਂ 1963 ਵਿਚ ਸਰਕਾਰੀ ਭਾਸ਼ਾ ਕਾਨੂੰਨ 1963 ਪਾਸ ਕੀਤਾ ਗਿਆ, ਜਿਸ ਅਨੁਸਾਰ ਹਿੰਦੀ ਦੇ ਨਾਲ ਅੰਗਰੇਜ਼ੀ ਦੀ ਵਰਤੋਂ ਨੂੰ ਕਾਨੂੰਨੀ ਤੌਰ ‘ਤੇ ਲਾਜ਼ਮੀ ਕੀਤਾ ਗਿਆ। ਪਾਰਲੀਮੈਂਟ ਵਿਚ ਤੇ ਸਰਕਾਰੀ ਕੰਮਕਾਜ ਵਿਚ ਅੰਗਰੇਜ਼ੀ ਦੀ ਵਰਤੋਂ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। ਇਹ ਵੀ ਸੁਨਿਸ਼ਚਿਤ ਕੀਤਾ ਗਿਆ ਕਿ ਗ਼ੈਰ-ਹਿੰਦੀ ਭਾਸ਼ਾਈ ਸੂਬਿਆਂ ਵਿਚ ਹਿੰਦੀ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਭੇਜਿਆ ਜਾਵੇਗਾ।
ਇਸ ਕਾਨੂੰਨ ਦੀ ਖ਼ਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ, ਉਸ ਸਮੇਂ ਹੀ ਅੰਗਰੇਜ਼ੀ ਦੀ ਵਰਤੋਂ ਬੰਦ ਕਰ ਸਕਦੀ ਹੈ ਜਦ ਕਿ ਗ਼ੈਰ-ਹਿੰਦੀ ਸੂਬੇ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਅਜਿਹਾ ਕਰਨ ਲਈ ਕਹਿਣ।ਇਸ ਪਿੱਛੋਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਪਾਸੋਂ ਇਸ ਦੀ ਪ੍ਰਵਾਨਗੀ ਲਈ ਜਾਵੇਗੀ।ਗ਼ੈਰ-ਹਿੰਦੀ ਸੂਬਿਆਂ ਵੱਲੋਂ ਅੰਗਰੇਜ਼ੀ ਬੰਦ ਕਰਕੇ ਕੇਵਲ ਵਿਚ ਹਿੰਦੀ ਵਿਚ ਕੰਮ ਕਰਨ ਲਈ ਮਤੇ ਪਾਸ ਕਰਨੇ ਕੋਈ ਸੌਖਾ ਕੰਮ ਨਹੀਂ। ਜੇ ਕਹਿ ਲਿਆ ਜਾਵੇ ਕਿ ਨਾ- ਮੁਮਕਨ ਹੈ ਤਾਂ ਇਸ ਵਿਚ ਅਤਿ-ਕਥਨੀ ਨਹੀਂ ਕਿਉਂਕਿ ਅੰਗਰੇਜੀ ਦੀ ਵਰਤੋਂ ਸੋਸ਼ਲ ਮੀਡਿਆ ‘ਤੇ ਬਹੁਤ ਵੱਧ ਗਈ ਹੈ ਤੇ ਭਵਿਖ ਵਿਚ ਹੋਰ ਵੀ ਵਧਣ ਦੀ ਸੰਭਾਵਨਾ ਹੈ।ਇਸ ਕਾਨੂੰਨ ਵਿਚ ਹਿੰਦੀ ਭਾਸ਼ਾ ਨੂੰ ਸਰਕਾਰੀ ਕੰਮਾਂ ਵਿਚ ਵਧੇਰੇ ਵਰਤੋਂਯੋਗ ਬਨਾਉਣ ਲਈ ਇਕ 30 ਮੈਂਬਰੀ ਕਮੇਟੀ ਬਣਾਉਣ ਲਈ ਕਿਹਾ ਗਿਆ, ਜਿਹੜੀ ਰਾਸ਼ਟਰਪਤੀ ਨੂੰ ਆਪਣੀ ਰਿਪੋਰਟ ਦਿਆ ਕਰੇਗੀ, ਜੋ ਅਗੋਂ ਪਾਰਲੀਮੈਂਟ ਵਿਚ ਰਖੀ ਜਾਵੇਗੀ। ਇਸ ਤਰ੍ਹਾਂ ਇਹ ਕਾਨੂੰਨ ਵੀ ਹਿੰਦੀ ਨੂੰ ਹੀ ਪ੍ਰਫ਼ਲਤ ਕਰਨ ਦੀ ਗਲ ਕਰਦਾ ਹੈ ।
ਇਹੋ ਕਾਰਨ ਹੈ ਕਿ ਹਰ ਸਾਲ ਕੇਂਦਰ ਤੋਂ ਵੱਖ ਵੱਖ ਟੀਮਾਂ ਵੱਖ ਵੱਖ ਸੂਬਿਆਂ ਵਿਚ ਭੇਜੀਆਂ ਜਾਂਦੀਆਂ ਹਨ ਤੇ ਉਹ ਵੇਖਦੀਆਂ ਹਨ ਕਿ ਕੇਂਦਰੀ ਅਦਾਰਿਆਂ ਜਿਵੇਂ ਬੈਂਕ, ਡਾਕਖਾਨੇ, ਰੇਲਵੇ ਆਦਿ ਵਿਚ ਕੀ ਹਿੰਦੀ ਵਿਚ ਕੰਮ ਹੋ ਰਿਹਾ ਹੈ। ਇਸ ਦਾ ਸਿੱਟਾ ਹੀ ਹੈ ਕਿ ਅੱਜ ਬੈਂਕਾਂ ਤੇ ਹੋਰ ਕੇਂਦਰੀ ਅਦਾਰਿਆਂ ਵਿਚ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਜ਼ਰੂਰ ਲਿਖੀ ਜਾ ਰਹੀ ਹੈ। ਪੰਜਾਬੀ ਤੇ ਹੋਰ ਰਾਜ-ਭਾਸ਼ਾਵਾਂ ਦੀ ਕੋਈ ਪੁੱਛ-ਗਿੱਛ ਨਹੀਂ ਜਦ ਕਿ ਨਿਯਮਾਂ ਅਨੁਸਾਰੀ ਸਭ ਤੋਂ ਉਪਰ ਪੰਜਾਬੀ ਜੋ ਕਿ ਰਾਜ ਭਾਸ਼ਾ ਹੈ ਚਾਹੁੰਦੀ ਹੈ ਤੇ ਉਸ ਦੇ ਥੱਲੇ ਹਿੰਦੀ ਤੇ ਫਿਰ ਅੰਗਰੇਜ਼ੀ ਚਾਹੁੰਦੀ ਹੈ। ਸਟੇਟ ਬੈਂਕ ਜਾਂ ਹੋਰ ਬੈਂਕ ਜਾਉ ਤੁਹਾਨੂੰ ਪੰਜਾਬੀ ਕਿਤੇ ਨਹੀਂ ਲੱਭਦੀ ਜਦ ਕਿ ਬਹੁ-ਗਿਣਤੀ ਪੰਜਾਬੀਆਂ ਦੀ ਹੈ। ਇਹੋ ਹਾਲ ਕੇਂਦਰ ਸਰਕਾਰ ਦੀਆਂ ਵੈਬਸਾਇਟਾਂ ਦਾ ਹੈ। ਉਨ੍ਹਾਂ ਵਿਚ ਸਭ ਤੋਂ ਉਪਰ ਹਿੰਦੀ ਹੈ ਤੇ ਥੱਲੇ ਅੰਗਰੇਜ਼ੀ ਹੈ। ਸੂਬਾਈ ਰਾਜ ਭਾਸ਼ਾਵਾ ਦੀ ਕੋਈ ਪੁੱਛ ਪ੍ਰਤੀਤ ਨਹੀਂ।ਇਸ ਦਾ ਕਾਰਨ ਇਹ ਹੈ ਕਿ ਪ੍ਰਾਂਤਕ ਭਾਸ਼ਾਵਾਂ ਨੂੰ ਪ੍ਰਫ਼;ੁਲਤ ਕਰਨਾ ਰਾਜ ਸਰਕਾਰਾਂ ਦਾ ਕੰਮ ਹੈ ਤੇ ਪੰਜਾਬ ਸਮੇਤ ਕਈ ਸਰਕਾਰਾਂ ਪ੍ਰਾਂਤਕ ਭਾਸ਼ਾਵਾਂ ਨੂੰ ਲਾਗੂ ਕਰਨ ਲਈ ਗੰਭੀਰ ਨਹੀਂ।ਅਕਾਲੀਆਂ ਨੇ ਮੋਰਚੇ ਲਾ ਕੇ ਪੰਜਾਬੀ ਬਹੁ-ਗਿਣਤੀ ਵਾਲਾ ਸੂਬਾ ਬਣਾ ਕੇ ਸਰਕਾਰਾਂ ਤਾਂ ਬਣਾ ਲਈਆਂ ਪਰ ਮਾਂ ਬੋਲੀ ਦੇ ਵਧਣ ਫ਼ਲਣ ਲਈ ਉਹ ਉਪਰਾਲੇ ਨਹੀਂ ਕੀਤੇ, ਜੋ ਕੇ ਕਰਨੇ ਬਣਦੇ ਸਨ।ਚਾਹੀਦਾ ਸੀ ਕਿ ਜਦ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿਚ ਅਕਾਲੀਆਂ ਨੇ ਸਾਂਝੀ ਸਰਕਾਰ ਬਣਾਈ ਸੀ ਤਾਂ ਪਹਿਲੇ ਵਿਧਾਨ ਸਭਾ ਸੈਸ਼ਨ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਨਾਉਣ ਦਾ ਮਤਾ ਲਿਆਉਂਦੇ ਪਰ ਨਵੇਂ ਬਣੇ ਸੂਬੇ ਦੀ ਇਹ ਸਰਕਾਰ ਬਿਨਾਂ ਪੰਜਾਬੀ ਨੂੰ ਰਾਜ ਭਾਸ਼ਾ ਬਣਾਏ ਚਲਦੀ ਬਣੀ ਤੇ ਇਹ ਸਿਹਰਾ ਸ. ਲਛਮਣ ਸਿੰਘ ਗਿੱਲ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਤੌਰ ਮੁੱਖ ਮੰਤਰੀ ਪੰਜਾਬੀ ਨੂੰ ਕਾਂਗਰਸ ਪਾਰਟੀ ਦੀ ਸਹਾਇਤਾ ਨਾਲ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ। ਉਨ੍ਹਾਂ ਨੇ ਅਫ਼ੳਮਪ;ਸਰਾਂ ਨੂੰ ਹਦਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਜਿਹੜੀ ਵੀ ਫ਼ਇਲ ਆਵੇ ਉਸ ਵਿਚ ਪੰਜਾਬੀ ਲਿੱਖੀ ਹੋਵੇ। ਸਿੱਟੇ ਵਜੋਂ ਅਫ਼ੳਮਪ;ਸਰਾਂ ਨੂੰ ਪੰਜਾਬੀ ਸਿਖਣੀ ਪਈ।ਲੋੜ ਹੈ ਹੁਣ ਇਸ ਨੂੰ ਅਗੇ ਖੜਿਆ ਜਾਵੇ ਤੇ ਇਸ ਨੂੰ ਅਦਾਲਤੀ ਭਾਸ਼ਾ ਬਣਾਇਆ ਜਾਵੇ ਤੇ ਸਾਰੇ ਸਕੂਲਾਂ ਵਿਚ ਮੁਢਲੀ ਸਿੱਖਿਆ ਇਸ ਵਿਚ ਦਿੱਤੀ ਜਾਵੇ।
ਕੌਮੀ ਬਨਾਮ ਦਫ਼ਤਰੀ ਭਾਸ਼ਾਵਾਂ :- 25 ਜਨਵਰੀ 2010 ਨੂੰ ਗੁਜਰਾਤ ਹਾਈਕੋਰਟ ਨੇ ਜੋ ਫੈਸਲਾ ਦਿੱਤਾ ਹੈ, ਉਸ ਅਨੁਸਾਰ ਹਿੰਦੀ ਦਫ਼ੳਮਪ;ਤਰੀ ਭਾਸ਼ਾ ਹੈ ਨਾ ਕਿ ਕੌਮੀ ਭਾਸ਼ਾ। ਇਹ ਉਸੇ ਤਰ੍ਹਾਂ ਹੈ ਜਿਵੇਂ ਕਈ ਮੁਲਕਾਂ ਵਿਚ ਕਈ ਕੌਮੀ ਭਾਸ਼ਾਵਾਂ ਹਨ ਪਰ ਉਹ ਜ਼ਰੂਰੀ ਨਹੀਂ ਕਿ ਉਹ ਦਫ਼ਤਰੀ (ਸਰਕਾਰੀ) ਭਾਸ਼ਾਵਾਂ ਹੋਣ। ਕੈਨੇਡਾ ਵਿਚ ਅੰਗਰੇਜ਼ੀ ਤੇ ਫਰਾਂਸੀਸੀ ਸਰਕਾਰੀ ਭਾਸ਼ਾਵਾਂ ਹਨ ਤੇ ਸਾਰਾ ਕੰਮ ਕਾਰ ਇਨ੍ਹਾਂ ਦੋਵਾਂ ਭਾਸ਼ਾਵਾਂ ਵਿਚ ਹੁੰਦਾ ਹੈ। ਅਮਰੀਕਾ ਵਿਚ ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਫਿਨਲੈਂਡ ਵਿਚ 90% ਲੋਕ ਫਿਨਸ ਬੋਲਦੇ ਹਨ ਤੇ ਕੇਵਲ 5% ਸਵੀਡਿਸ਼ ਭਾਸ਼ਾ ਬੋਲਦੇ ਹਨ ਪਰ ਇਹ ਦੋਵੇਂ ਭਾਸ਼ਾਵਾਂ ਫਿਨਲੈਂਡ ਦੀਆਂ ਕੌਮੀ ਭਾਸ਼ਾਵਾਂ ਹਨ। ਉੱਥੋਂ ਦਾ ਸਵਿਧਾਨ ਸਾਮੀ ਤੇ ਰੋਮਾ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਤ ਕਰਨ ਦੇ ਪੂਰੇ ਮੌਕੇ ਦਿੰਦਾ ਹੈ,ਭਾਵੇਂ ਕਿ ਉਨ੍ਹਾਂ ਦੀ ਗਿਣਤੀ ਬਹੁਤ ਥੋੜੀ ਹੈ। ਰੂਸ ਵਿਚ ਕੇਵਲ ਰੂਸੀ ਸਰਕਾਰੀ ਭਾਸ਼ਾ ਹੈ ਪਰ ਰੂਸ ਦੇ ਵੱਖ ਵੱਖ ਭਾਗਾਂ ਵਿਚ 27 ਹੋਰ ਭਾਸ਼ਾਵਾਂ ਨੂੰ ਸਰਕਾਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਹੈ। ਸਿੰਗਾਪੁਰ ਵਿਚ ਅੰਗਰੇਜ਼ੀ, ਚੀਨੀ, ਮਲਾਏ ਅਤੇ ਤਾਮਿਲ ਚਾਰ ਸਰਕਾਰੀ ਭਾਸ਼ਾਵਾਂ ਹਨ, ਭਾਵੇਂ ਕਿ ਅੰਗਰੇਜ਼ੀ ਮੁੱਢਲੇ ਤੌਰ ‘ਤੇ ਵਪਾਰਕ ਤੇ ਸਰਕਾਰੀ ਕੰਮਾਂ ਲਈ ਵਰਤੀ ਜਾਂਦੀ ਹੈ। ਇਸੇ ਤਰ੍ਹਾਂ ਸਵਿਟਰਜਰਲੈਂਡ ਵਿਚ, ਜਰਮਨ, ਫਰਾਂਸੀਸੀ, ਇਟੈਲੀਅਨ ਤੇ ਰੋਮਾਂਸ ਕੌਮੀ ਭਾਸ਼ਾਵਾਂ ਹਨ। ਨੇਪਾਲ ਵਿਚ ਨੇਪਾਲੀ ਸਰਕਾਰੀ ਭਾਸ਼ਾ ਹੈ ਤੇ ਬੰਗਲਾ ਦੇਸ਼ ਵਿਚ ਬੰਗਾਲੀ।
ਜਿੱਥੋਂ ਤੀਕ ਭਾਰਤ ਦਾ ਸੰਬੰਧ ਹੈ ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਪਹਿਲਾਂ ਹਿੰਦੀ ਨੂੰ ਸਰਕਾਰੀ ਭਾਸ਼ਾ ਬਣਾਇਆ ਗਿਆ ਤੇ ਬਾਦ ਵਿਚ 1963 ਵਿਚ ਇਸ ਦੇ ਬਰਾਬਰ ਅੰਗਰੇਜ਼ੀ ਦੀ ਵਰਤੋਂ ਨੂੰ ਵੀ ਯਕੀਨੀ ਬਣਾਇਆ ਗਿਆ। ਭਾਰਤ ਵਿਚ ਹਿੰਦੀ ਭਾਵੇਂ ਸਰਕਾਰੀ ਭਾਸ਼ਾ ਹੈ ਪਰ ਇਹ ਕੌਮੀ ਭਾਸ਼ਾ ਨਹੀਂ ਹੈ ਜਿਵੇਂ ਕਿ 25 ਜਨਵਰੀ 2010 ਨੂੰ ਗੁਜਰਾਤ ਹਾਈਕੋਰਟ ਨੇ ਫੈਸਲਾ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਭਾਰਤੀ ਸੰਵਿਧਾਨ ਵਿਚ ਹਿੰਦੀ ਨੂੰ ਕੌਮੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ।
ਰਾਜ ਪੱਧਰ ‘ਤੇ ਕੇਂਦਰੀ ਪ੍ਰਸ਼ਾਸ਼ਿਤ ਸ਼ਹਿਰਾਂ ਤੋਂ ਇਲਾਵਾ ਹਿੰਦੀ ਬਿਹਾਰ, ਛਤੀਸਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾੜਖੰਡ, ਮੱਧ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼ ਤੇ ਉਤਰਾਖੰਡ ਦੀ ਸਰਕਾਰੀ ਭਾਸ਼ਾ ਹੈ। ਵੈਸੇ ਭਾਰਤ ਵਿਚ 22 ਭਾਸ਼ਾਵਾਂ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਹਿੰਦੀ ਤੇ ਅੰਗਰਜ਼ੀ ਤੋਂ ਇਲਾਵਾ ਪੰਜਾਬੀ, ਆਸਾਮੀ, ਬੰਗਾਲੀ, ਬੋਡੋ, ਡੋਗਰੀ, ਗੁਜਰਾਤੀ, ਕਨੜ ਕਸ਼ਮੀਰੀ, ਕੋਨਕਾਨੀ, ਮੈਥਲੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਉੜੀਆ, ਸੰਸਕਿ੍ਰਤ, ਸਿੰਧੀ, ਤਾਮਿਲ, ਤੇਲਗੂ, ਤੁਲੂ, ਉਰਦੂ ਇਨ੍ਹਾਂ ਵਿਚ ਸ਼ਾਮਲ ਹਨ। ਇਨ੍ਹਾਂ 22 ਭਾਸ਼ਾਵਾਂ ਨੂੰ ਬਰਾਬਰ ਦਾ ਦਰਜਾ ਹਾਸਲ ਹੈ, ਜਿਸ ਦੀ ਪੁਸ਼ਟੀ ਗੁਜਰਾਤ ਹਾਈਕੋਰਟ ਨੇ ਵੀ ਕੀਤੀ ਹੈ।
ਜਿੱਥੋਂ ਤੀਕ ਵੱਖ ਵੱਖ ਮਾਤ-ਭਾਸ਼ਾਵਾਂ ਦਾ ਸੰਬੰਧ ਹੈ, 2001 ਦੀ ਮਰਦਮਸ਼ੁਮਾਰੀ ਅਨੁਸਾਰ ਹਿੰਦੀ ਕੇਵਲ 25% ਭਾਰਤੀਆਂ ਦੀ ਮਾਤ ਭਾਸ਼ਾ ਹੈ। ਬੰਗਾਲੀ 8%, ਤੇਲਗੂ 7%, ਮਰਾਠੀ 7%, ਤਾਮਿਲ 6%, ਉਰਦੂ 5%, ਗੁਜਰਾਤੀ 4%, ਕਨੜ 4%, ਮਲਿਆਲਮ 3%, ਉੜੀਆ 3%, ਪੰਜਾਬੀ 3%, ਆਸਾਮੀ 1% ਭਾਰਤੀਆਂ ਦੀ ਮਾਤ ਭਾਸ਼ਾ ਹੈ।
ਤ੍ਰੈ-ਭਾਸ਼ਾਈ ਫਾਰਮੂਲਾ:-ਜਦ 1960 ਵਿਚ ਹਿੰਦੀ ਵਿਰੋਧੀ ਅੰਦੋਲਨ ਸ਼ੁਰੂ ਹੋਇਆ ਤਾਂ ਇਸ ਵਿਚੋਂ ਜਿਹੜੀ ਗੱਲ ਸਾਹਮਣੇ ਉਭਰ ਕੇ ਆਈ, ਉਹ ਸੀ ਤਿੰਨ-ਭਾਸ਼ਾਈ ਫਾਰਮੂਲਾ। ਇਸ ਅਨੁਸਾਰ ਮੁੱਢਲੀ ਸਿੱਖਿਆ ਮਾਤ-ਭਾਸ਼ਾ ਵਿਚ ਦਿੱਤੀ ਜਾਵੇਗੀ। ਉਸ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਵੀ ਸਕੂਲਾਂ ਵਿਚ ਪੜ੍ਹਾਈ ਜਾਵੇ। ਇਹ ਇਸ ਲਈ ਜ਼ਰੂਰੀ ਹੈ ਕਿ ਵਿਦੇਸ਼ੀਆਂ ਲਈ ਅੰਗਰੇਜ਼ੀ ਜ਼ਰੂਰੀ ਹੈ ਤੇ ਭਾਰਤ ਦੇ ਦੂਜੇ ਸੂਬਿਆਂ ਨਾਲ ਆਦਾਨ ਪ੍ਰਦਾਨ ਕਰਨ ਲਈ ਹਿੰਦੀ ਤੇ ਦੂਜੀਆਂ ਭਾਸ਼ਾਵਾਂ ਦਾ ਗਿਆਨ ਚਾਹੀਦਾ ਹੈ। ਇਸ ਅਨੁਸਾਰ ਹਿੰਦੀ ਸੂਬਿਆਂ ਨੂੰ ਕੋਈ ਨਾ ਕੋਈ ਰਾਜ ਭਾਸ਼ਾ ਪੜ੍ਹਾਉਣੀ ਪਵੇਗੀ। ਪੰਜਾਬ ਸਮੇਤ ਹੋਰ ਗ਼ੈਰ-ਹਿੰਦੀ ਸੂਬੇ ਤਾਂ ਤਿੰਨ ਭਾਸ਼ਾਵਾਂ ਪੜ੍ਹਾ ਰਹੇ ਹਨ ਪਰ ਹਿੰਦੀ ਭਾਸ਼ਾਈ ਸੂਬੇ ਕੇਵਲ ਹਿੰਦੀ ਤੇ ਅੰਗਰੇਜ਼ੀ ਹੀ ਪੜ੍ਹਾ ਰਹੇ ਹਨ ਤੇ ਤੀਜੀ ਭਾਸ਼ਾ ਨੂੰ ਲਾਗੂ ਨਹੀਂ ਕਰ ਰਹੇ। ਇਸ ਲਈ ਲੋੜ ਹੈ ਹਿੰਦੀ ਭਾਸ਼ਾ ਵਾਲੇ ਸੂਬਿਆਂ ਵਿਚ ਇਕ ਹੋਰ ਭਾਰਤੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਕੀਤੀ ਜਾਵੇ ।ਇਸੇ ਤਰ੍ਹਾਂ ਸਾਰਾ ਅਦਾਲਤੀ ਕੰਮ ਸੰਬੰਧਤ ਰਾਜ ਭਾਸ਼ਾ ਵਿਚ ਕੀਤਾ ਜਾਵੇ। ਸੂਬਾਈ ਦਫ਼ੳਮਪ;ਤਰਾਂ ਤੋਂ ਇਲਾਵਾ ਕੇਂਦਰੀ ਦਫ਼ੳਮਪ;ਤਰਾਂ, ਬੈਂਕਾਂ, ਡਾਕਖਾਨਿਆਂ ਆਦਿ ਵਿਚ ਸੂਬਾਈ ਭਾਸ਼ਾ ਨੂੰ ਸਭ ਤੋਂ ਪਹਿਲਾਂ ਲਿਖਿਆ ਜਾਵੇ ਤੇ ਉਸ ਦੇ ਬਾਦ ਹਿੰਦੀ ਤੇ ਅੰਗਰੇਜ਼ੀ ਨੂੰ ਥਾਂ ਦਿੱਤੀ ਜਾਵੇ। ਦਵਾਈਆਂ ਤੇ ਹੋਰ ਸਾਜੋ ਸਮਾਨ ਜੋ ਬਾਜ਼ਾਰ ਵਿਚ ਵਿਕਦਾ ਹੈ, ਉਸ ਵਿਚ ਵੀ ਸੂਬਾਈ ਭਾਸ਼ਾ ਦੀ ਵਰਤੋਂ ਲਾਜ਼ਮੀ ਕੀਤੀ ਜਾਵੇ ਤਾਂ ਜੋ ਹਰ ਵਿਅਕਤੀ ਉਸ ਉਪਰ ਦਿੱਤੀ ਲਿਖਤ ਨੂੰ ਪੜ੍ਹ ਸਕੇ। ਦਵਾਈਆਂ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਉਪਰ ਜੋ ਚਿਤਾਵਨੀਆਂ ਜਾਂ ਵਰਤੋਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ, ਉਸ ਦਾ ਉਦੇਸ਼ ਇਹੋ ਹੈ ਕਿ ਉਸ ਦੀ ਵਰਤੋਂ ਕਰਨ ਤੋਂ ਪਹਿਲਾਂ ਖਪਤਕਾਰ ਉਨ੍ਹਾਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹੇ। ਅਜਿਹਾ ਤਾਂ ਹੀ ਹੋ ਸਕਦਾ ਹੈ, ਜੇ ਉਹ ਲਿਖਤ ਸੂਬਾਈ ਭਾਸ਼ਾ ਵਿਚ ਹੋਵੇ। ਇਸ ਸਮੇਂ ਦਵਾਈਆਂ ਤੇ ਹੋਰ ਬਜਾਰੀ ਸਮਾਨ ਵਿਚ ਕੇਵਲ ਅੰਗਰੇਜ਼ੀ ਦੀ ਵਰਤੋਂ ਹੀ ਹੋ ਰਹੀ ਹੈ ਜਦ ਕਿ ਭਾਰਤੀਆਂ ਦੀ ਬਹੁ-ਗਿਣਤੀ ਅੰਗਰੇਜ਼ੀ ਨਹੀਂ ਪੜ੍ਹ ਸਕਦੀ।
ਮੌਜੂਦਾ ਸਰਕਾਰ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਕਿਸੇ ਵੀ ਭਾਸ਼ਾ ਦਾ ਕਿਸੇ ਧਰਮ ਜਾਂ ਜਾਤ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਸਦਾ ਸੰਬੰਧ ਵਿਸ਼ੇਸ਼ ਖੇਤਰ ਨਾਲ ਹੁੰਦਾ ਹੈ। ਪਾਕਿਸਤਾਨ ਨੇ ਬੰਗਾਲੀਆਂ ਉਪਰ ਉਰਦੂ ਠੋਸਿਆ ਸੀ ਤੇ ਬੰਗਾਲੀ ਭਾਸ਼ਾ ਦੀ ਵਰਤੋਂ ਦੀ ਮੰਗ ਕਰਨ ਵਾਲਿਆਂ ਨੂੰ ਗੋਲੀਆਂ ਨਾਲ ਭੁੰਨ ਸੁਟਿਆ ਸੀ, ਜਿਸ ਦੇ ਸਿੱਟੇ ਵਜੋਂ ਬੰਗਲਾ ਦੇਸ਼ ਹੋਂਦ ਵਿਚ ਆਇਆ ਤੇ ਉਨ੍ਹਾਂ ਦੇਸ਼ ਭਗਤ ਬੰਗਾਲੀਆਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਯੂ ਐਨ ਓ ਵਲੋਂ 22 ਫ਼ਰਵਰੀ ਨੂੰ ਮਾਤ ਭਾਸ਼ਾ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਗਿਆ। ਭਾਰਤ ਸਰਕਾਰ ਪਹਿਲਾਂ ਤੋਂ ਹੀ ਹਿੰਦੀ ਤੇ ਅੰਗਰੇਜ਼ੀ ਦੀ ਵਰਤੋਂ ਸ਼ੋਸ਼ਲ ਮੀਡਿਆ ਵਿਚ ਕਰ ਰਹੀ ਹੈ ਤੇ ਇਸ ਨੂੰ ਜਾਰੀ ਰਖਣਾ ਚਾਹੀਦਾ ਹੈ। ਲੋੜ ਹੈ ਸੂਬਾਈ ਭਾਸ਼ਾਵਾਂ ਨੂੰ ਪ੍ਰਫੁਲਤ ਕਰਨ ਦੀ। ਪੰਜਾਬ ਸਮੇਤ ਬਹੁਤ ਸਾਰੇ ਸੂਬਿਆਂ ਵਿਚ ਅਦਾਲਤੀ ਕੰਮ ਅਜੇ ਵੀ ਅੰਗਰੇਜ਼ੀ ਵਿਚ ਹੋ ਰਿਹਾ ਤੇ ਕੇਂਦਰੀ ਅਦਾਰੇ ਵੀ ਰਾਜ ਭਾਸ਼ਾ ਨੂੰ ਅਣਡਿੱਠ ਕਰ ਰਹੇ ਹਨ। ਇਸ ਪ੍ਰਵਿਰਤੀ ਨੂੰ ਮੋੜਾ ਪਾਉਣ ਦੀ ਲੋੜ ਹੈ। ਹਿੰਦੀ ਇਕ ਖਿਤੇ ਦੀ ਭਾਸ਼ਾ ਹੈ ਨਾ ਕਿ ਸਮੁੱਚੇ ਦੇਸ਼ ਦੀ ਭਾਸ਼ਾ ਹੈ। ਕਾਂਗਰਸ ਪਾਰਟੀ ਨੇ ਜ਼ਬਰੀ ਹਿੰਦੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਦੇਸ਼ ਨੂੰ ਬਹੁਤ ਨੁਕਸਾਨ ਹੋਇਆ।ਪੰਜਾਬੀ ਬੋਲਦੇ ਇਲਾਕੇ ਅਜ ਪੰਜਾਬ ਤੋਂ ਇਸ ਲਈ ਬਾਹਰ ਹਨ ਕਿਉਂਕਿ ਕੁਝ ਫ਼ਿਰਕਾਪ੍ਰਸਤਾਂ ਨੇ ਪੰਜਾਬੀ ਨੂੰ ਆਪਣੀ ਮਾਤ- ਭਾਸ਼ਾ ਨਾ ਲਿਖਵਾਉਣ ਦਾ ਪ੍ਰਚਾਰ ਕੀਤਾ, ਸਿੱਟੇ ਵਜੋਂ ਕੁਝ ਫ਼ਿਰਕਾਪ੍ਰਸਤਾਂ ਨੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਾ ਲਿਖਵਾਇਆ। ਭਾਰਤੀ ਜਨਤਾ ਪਾਰਟੀ ਨੂੰ ਇਸ ਗਲਤੀ ਨੂੰ ਦੁਹਰਾਉਣਾ ਨਹੀਂ ਚਾਹੀਦਾ ਤੇ ਬਹੁ-ਗਿਣਤੀ ਦਾ ਲਾਭ ਉੱਠਾ ਕੇ ਅਜਿਹੇ ਕਾਨੂੰਨ ਨਹੀਂ ਬਣਾਉਣੇ ਚਾਹੀਦੇ ,ਜੋ ਕਿਸੇ ਵਿਸ਼ੇਸ਼ ਵਰਗ ਨੂੰ ਪ੍ਰਵਾਨ ਨਾ ਹੋਣ।ਸਰਵ ਪ੍ਰਵਾਨਤ ਕਾਨੂੰਨ ਬਣਾਉਣ ਵਿਚ ਹੀ ਦੇਸ਼ ਦਾ ਤੇ ਉਨ੍ਹਾਂ ਦਾ ਭਲਾ ਹੈ। ਭਾਰਤ ਬਹੁ-ਭਾਸ਼ਾਈ ਤੇ ਬਹੁ-ਸਭਿਆਚਾਰ ਵਾਲਾ ਦੇਸ਼ ਹੈ, ਜਿਸ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਤੇ ਇਨ੍ਹਾਂ ਭਾਸ਼ਾਵਾਂ ਤੇ ਸਭਿਆਚਾਰ ਨੂੰ ਪ੍ਰਫੁਲਤ ਕਰਨ ਵਿਚ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਫਿਰਕਾਪ੍ਰਸਤੀ ਨੇ ਪਾਕਿਸਤਾਨ ਨੂੰ ਜਨਮ ਦਿੱਤਾ। ਧੱਕੇਸ਼ਾਹੀ ਕਾਰਨ ਹੀ ਪਾਕਿਸਤਾਨ ਵਿਚੋਂ ਬੰਗਲਾਦੇਸ਼ ਬਣਿਆ। ਨੀਤੀਆਂ ਘੜਨ ਸਮੇਂ ਸਾਡੇ ਲੀਡਰਾਂ ਨੂੰ ਬੀਤੇ ਤੋਂ ਸਬਕ ਲੈਣਾ ਚਾਹੀਦਾ ਹੈ ਤਾਂ ਜੋ ਇਹ ਦੇਸ਼ ਇਕ ਮੁੱਠ ਰਹਿ ਸਕੇ।
alt

 

 

 

 

 

 

 

 

-ਡਾ. ਚਰਨਜੀਤ ਸਿੰਘ ਗੁਮਟਾਲਾ

ਘਾਲਿ ਖਾਇ ਕਿਛੁ ਹਥਹੁ ਦੇਇ ॥

$
0
0

ਪਹਿਲੇ ਪਾਤਸ਼ਾਹ ਦੇ ਆਗਮਨ ਦਿਵਸ ਤੇ ਇਕ ਵਿਚਾਰ ਸਾਂਝਾ ਕਰ ਰਿਹਾ ਹਾਂ। ਇਕ ਵਰਤਾਰਾ ਜੋ ਬਹੁਤ ਦੇਰ ਤੋਂ ਵਾਚ ਰਿਹਾ ਹਾਂ ਕਿ ਅਸਲੀ ਗੁਰੂ, ਸੰਤ, ਸਾਧੂ, ਭਗਤ ਜਾਂ ਪਰਚਾਰਕ ਹੈ ਕੌਣ? ਬਚਪਨ ਵਿੱਚ ਹੀ ਗੁਰੂ ਸਾਹਿਬ ਦਾ ਸਾਧੂਆਂ ਨੂੰ ਲੰਗਰ ਛਕਾਉਣਾ ਇਸ ਗਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਪੁਰਖਾਂ ਨੂੰ ਖੁਆਇਆ ਜੋ ਵਾਕਿਆ ਹੀ ਭੁੱਖੇ ਸਨ, ਜਿਹਨਾਂ ਕੋਲ ਨਾਮ ਅਤੇ ਭਗਤੀ ਤੋਂ ਇਲਾਵਾ ਹੋਰ ਕੋਈ ਦੌਲਤ ਨਹੀਂ ਸੀ, ਮਹਿਲ ਮਾੜੀਆਂ ਨਹੀਂ ਸਨ। ਵੈਸੇ ਸੱਚੇ ਨਾਮ ਦੇ ਧਾਰਨੀਆਂ ਅਤੇ ਭਗਤਾਂ ਦੀ ਕੋਈ ਦੁਨਿਆਵੀ ਲੋੜ ਵੀ ਨਹੀਂ ਹੁੰਦੀ।

ਹੁਣ ਆਉਨੇ ਹਾਂ ਅਜੋਕੇ ਵਰਤਾਰੇ ਵੱਲ। ਅੱਜ ਦਾ ਸੰਤ (ਸਵੈ-ਘੋਸ਼ਿਤ) ਕੀ ਕਰ ਰਿਹਾ ਹੈ? ਪਹਿਲਾਂ ਤਾਂ ਗੁਰਮਤਿ ਤੋਂ ਉਲਟ ਹੋ ਜਿਉਂਦੇ ਜੀ ਆਪ ਹੀ ਸੰਤ ਕਹਾਉਂਦਾ ਹੈ ਹਾਲਾਂਕਿ ਇਸਾਈ ਧਰਮ ਵਿੱਚ ਸੰਤ ਦੀ ਉਪਾਧੀ ਮੌਤ ਤੋਂ ਸੈਂਕੜੇ ਸਾਲ ਬਾਅਦ ਦਿੱਤੀ ਜਾਂਦੀ ਹੈ। ਇਸਦਾ ਕਾਰਨ ਕਿ ਜਿਉਂਦੇ ਉਪਾਧੀ ਲੈ ਕੇ ਕੋਈ ਵੀ ਮਾਨੁੱਖੀ ਗਲਤੀ ਹੋ ਸਕਦੀ ਹੈ ਜਾਂ ਪੰਧ ਤੋਂ ਡੋਲ ਵੀ ਹੋ ਸਕਦਾ ਹੈ ਜਿਸ ਕਾਰਨ ਸਮੁੱਚਾ ਧਰਮ ਬਦਨਾਮ ਹੋ ਸਕਦਾ ਹੈ। ਇਸਤੇ ਸ਼੍ਰੀ ਅਕਾਲ ਤਖਤ ਸਹਿਬ ਤੇ ਵਿਚਾਰ ਅਤੇ ਕਾਇਦੇ ਬਨਣੇ ਚਾਹੀਦੇ ਹਨ। ਫਿਰ ਇਹ ਬੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਪੈਸੇ, ਮਾਇਆ ਇਕੱਤਰ ਕਰਦੇ ਦੇਖੇ ਗਏ ਹਨ। ਮੌਜੂਦਾ ਗੁਰੂ ਸ਼ੀ ਗੁਰੂ ਗਰੰਥ ਸਾਹਿਬ ਜੀ ਇਹਨਾਂ ਬਾਰੇ ਕੀ ਫਰੁਮਾਨ ਕਰਦੇ ਹਨ;

ਗੁਰੁ ਪੀਰੁ ਸਦਾਏ ਮੰਗਣ ਜਾਇ ॥
ਤਾ ਕੈ ਮੂਲਿ ਨ ਲਗੀਐ ਪਾਇ ॥

ਇਹ ਬੰਦੇ ਇਸ ਦਾ ਸਪਸ਼ਟੀਕਰਨ ਦਿੰਦੇ ਹੋਏ ਕਹਿੰਦੇ ਹਨ, "ਸੰਗਤਾਂ ਮਲੋ-ਮੱਲੀ ਭੇਂਟ ਕਰਦੀਆਂ ਹਨ"। ਚਲੋ ਸੰਗਤਾਂ ਤਾਂ ਅਜੇ ਗੁਰਮਤ ਨੂੰ ਪੂਰਾ ਸਮਝਦੀਆਂ ਨਹੀਂ, ਉਹ ਤਾਂ ਗੁਰਮਤ ਤੋਂ ਜਾਣੂ ਹਨ।

ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥੧॥

ਫਿਰ ਸਿਧਾਂਤ ਨੂੰ ਜਾਣਦਿਆਂ ਹੋਏ ਮਨਮੁਖਤ ਕਿਉਂ? ਤੁਸੀਂ ਸੰਗਤਾਂ ਨੂੰ ਇਸ ਗਲਤੀ ਦਾ ਅਹਿਸਾਸ ਕਿਉਂ ਨਹੀਂ ਕਰਵਾਉਂਦੇ? ਤੁਸੀਂ ਇਸ ਭੇਖ ਦੀਆਂ ਅਤੇ ਗੁਰਮਤ ਦੀਆਂ ਜੁੰਮੇਵਾਰੀਆਂ ਤੋਂ ਮੁਨਕਰ ਕਿਉਂ ਹੋ ਜਾਂਦੇ ਹੋ? ਉਪਰੋਕਤ ਸਿਧਾਂਤ ਅਧੀਨ ਤੁਸੀਂ ਤਾਂ ਸਿਰਫ ਸੰਗਤ ਤੋਂ ਲਿਆ ਹੀ ਹੈ, ਆਪਣੀ ਕਮਾਈ ਵਿੱਚੋਂ ਹਥੋਂ ਕੀ ਦਿੱਤਾ ਹੈ? ਸੰਗਤ ਤਾਂ ਅਣਜਾਣ ਹੈ। ਜੇ ਰਿਸ਼ਵਤ ਦੇਣਾ ਗੁਨਾਹ ਹੈ ਤਾਂ ਲੈਣਾ ਵੀ ਤਾਂ ਜੁਰਮ ਹੈ।

ਇਸ ਦੋਸ਼ ਨੂੰ ਢੱਕਣ ਲਈ ਇਹ ਬੰਦੇ ਕੋਈ ਹਸਤਪਤਾਲ ਖੋਲ ਲੈਂਦੇ ਹਨ, ਕੋਈ ਸਕੂਲ। "ਸੰਗਤ ਜੀ, ਇਹ ਤੁਹਾਡੀ ਕਮਾਈ ਅਸੀ ਉੱਥੇ ਲਾ ਦੇਣੀ ਹੈ"। ਜੋ ਕੰਮ ਸਰਕਾਰਾਂ ਦੇ ਹਨ ਉਹ ਇਹਨਾਂ ਨੇ ਕਰਨੇ ਹੁੰਦੇ ਹਨ, ਸਰਕਾਰ ਹੋਰ ਘੇਸਲ ਮਾਰ ਲੈਂਦੀ ਹੈ। ਸੰਗਤਾਂ ਦਾ ਵੀ ਸੁਣ ਲਉ। ਜਿੱਥੇ ਇਹ ਰਹਿੰਦੇ ਹਨ, ਉੱਥੇ ਕੋਈ ਨਵੇਂ ਗੁਰੂ ਘਰ ਲਈ, ਬੱਚਿਆਂ(ਇਹਨਾ ਦੇ ਆਪਣੇ ਹੀ) ਦੀ ਖੇਡਾਂ ਲਈ ਜਾਂ ਹੋਰ ਭਾਈਚਾਰੇ ਦੇ ਕੰਮਾਂ ਲਈ ਢਾਲ਼ ਲੈਣ ਆ ਜਾਵੇ ਤਾਂ ਬੂਹਾ ਹੀ ਨਹੀਂ ਖੋਲਦੇ, ਫੋਨ ਹੀ ਨਹੀਂ ਚੁੱਕਦੇ, ਚੈਕ ਦੇ ਕੇ ਕੈਂਸਲ ਕਰਵਾ ਦਿੰਦੇ ਨੇ ਜਾਂ ਆਈ ਨੂੰ ਪਜਾਂਹ ਡਾਲਰਾਂ ਨਾਲ ਸਾਰਨ ਦੀ ਕੋਸ਼ਿਸ਼ ਕਰਦੇ ਨੇ(ਸਾਰੇ ਨਹੀਂ ਪਰ ਬਹੁਤਾਤ) ਤੇ ਫਿਰ ਕਈ ਸਾਲ ਹਿਸਾਬ ਮੰਗੀ ਜਾਣਗੇ। ਦੂਸਰੇ ਪਾਸੇ, ਮਾਹਾਂਪੁਰਖਾਂ ਨੂੰ ਘਰ ਸੱਦ-ਸੱਦ ਕੇ ਲਫਾਫੇ ਵਿੱਚ ਹਜਾਰਾਂ ਡਾਲਰ ਪਾ ਕੇ ਦੇ ਦਿੰਦੇ ਹਨ ਅਤੇ ਫਿਰ ਕੋਈ ਹਿਸਾਬ ਨਹੀਂ।

ਜੇ ਗੁਰੂ ਸਾਹਿਬ ਅਜੋਕੇ ਸਿਧਾਂਤਾਂ ਤੇ ਚੱਲਦੇ ਤਾਂ ਚਾਰ ਉਦਾਸੀਆਂ ਵਿੱਚ ਗੁਰੂ ਜੀ ਬੇਅੰਤ ਮਾਇਆ, ਧੰਨ, ਦੌਲਤ, ਜ਼ਮੀਨ ਅਤੇ ਮਹਿਲ ਖੜੇ ਕਰ ਲੈਂਦੇ। ਆਪਣੇ ਹੀ ਗੁਰੂਦੁਆਰੇ ਬਣਾ ਛੱਡਦੇ ਅੱਜ ਦੇ ਡੇਰਿਆਂ ਵਾਂਗ। ਆਪਣੀਆਂ ਹੀ ਦੁਕਾਨਾ ਹੁੰਦੀਆਂ ਅਤੇ ਆਪਣਾ ਹੀ ਵਪਾਰ, ਸੰਗਤਾਂ ਮੁਫੱਤ ਵਿੱਚ ਕੰਮ ਕਰੀ ਜਾਂਦੀਆਂ। ਗੱਦੀ ਆਪਣੇ ਹੀ ਬੇਟਿਆਂ ਨੂੰ ਦਿੰਦੇ।

ਗੁਰਬਾਣੀ ਦੇ ਸਿਧਾਂਤ ਅਨੁਸਾਰ ਅੱਜ ਦੇ ਸਮੇਂ ਵਿੱਚ ਕਿਸ ਤਰਾਂ ਪ੍ਰਭਾਵਿਤ ਪਰਚਾਰ ਕੀਤਾ ਜਾ ਸਕਦਾ ਹੈ? ਪਹਿਲਾਂ ਤਾਂ ਸਿੱਖਾਂ ਨੂੰ ਪੁਜਾਰੀ ਬਿਰਤੀ ਤਿਆਗ ਦੇਣੀ ਚਾਹੀਦੀ ਹੈ। ਪੇਟ ਅਤੇ ਪਰਵਾਰ ਪਾਲਣ ਲਈ ਗੁਰੂ ਸਾਹਿਬ ਵਾਂਗ ਕੋਈ ਕਿਰਤ ਕਰਨੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਗੁਰਬਾਣੀ ਦਾ ਪਰਚਾਰ ਆਪਣੀ ਕਮਾਈ ਵਿੱਚੋਂ ਕਰਨਾ ਚਾਹੀਦਾ ਹੈ। ਹੱਥੋਂ ਦੇਣਾ ਹੈ, ਲੈਣਾ ਨਹੀਂ। ਧੰਨ ਹੈ ਨਾਨਕ।

- ਅਮਨਦੀਪ ਸਿੰਘ ਸਿੱਧੂ

ਜਦੋਂ ਅਮਰੀਕਾ ਦੇ ਹਿੰਦੂ-ਜਰਮਨ ਸਾਜਿਸ਼ ਮੁਕੱਦਮੇ ਵਿਚ ਸਰਕਾਰੀ ਗੁਆਹ ਮੁਕਰ ਗਿਆ?

$
0
0

ਹਿੰਦੁਸਤਾਨ ਗ਼ਦਰ ਪਾਰਟੀ ਦੀ ਜੜ੍ਹ ਤਾਂ ਕੈਨੇਡਾ ਵਿਚ ਲਗੀ ਸੀ ਪਰ ਇਹ ਵਧੀ ਫੁਲੀ ਅਮਰੀਕਾ ਵਿਚ ਸੀ। ਇੱਥੋਂ ਹੀ ਗ਼ਦਰੀ ਬਾਬਿਆਂ ਨੇ ਭਾਰਤ ਨੂੰ ਕੂਚ ਕੀਤਾ ਤੇ ਉਨ੍ਹਾਂ ਨਾਲ ਹੋਰਨਾਂ ਮੁਲਕਾਂ ਤੋਂ ਵੀ ਅਨੇਕਾਂ ਗ਼ਦਰੀ ਉਨ੍ਹਾਂ ਨਾਲ ਆ ਰਲੇ।ਇਸ ਦਾ ਕਾਰਨ ਇਹ ਸੀ ਕਿ ਅਮਰੀਕਾ ਨੇ ਵੀ ਹਥਿਆਰਬੰਦ ਸੰਘਰਸ਼ ਰਾਹੀਂ ਬਰਤਾਨੀਆ ਤੋਂ ਆਜ਼ਾਦੀ ਲਈ ਸੀ ਤੇ ਇਸ ਸੰਘਰਸ਼ ਵਿਚ ਫ਼ਰਾਂਸ ਤੋਂ ਮਦਦ ਲਈ ਸੀ।ਅਮਰੀਕਾ ਦੂਜਿਆਂ ਮੁਲਕਾਂ ਦੀ ਵੀ ਸਹਾਇਤਾ ਕਰਦਾ ਸੀ ਜਿਹੜੇ ਬਰਤਾਨੀਆ ਦੇ ਗ਼ੁਲਾਮ ਸਨ। ਇਹੋ ਕਾਰਨ ਸੀ ਅਮਰੀਕਾ ਦਾ ਸਾਨਫ਼ਰਾਂਸਿਸਕੋ ਸ਼ਹਿਰ ਭਾਰਤੀ, ਚੀਨੀ,ਮਿਸਰੀ,ਇਰਾਨੀ ਤੇ ਆਇਰਿਸ਼ ਇਨਕਲਾਬੀਆਂ ਦਾ ਕੇਂਦਰ ਸੀ ਤੇ ਗ਼ਦਰ ਪਾਰਟੀ ਦਾ ਹੈੱਡ-ਕੁਆਟਰ ਸੀ। ਕੋਈ 8000 ਤੋਂ ਵੱਧ ਗ਼ਦਰੀ ਯੋਧੇ ਵੱਖ-ਵੱਖ ਦੇਸ਼ਾਂ ਤੋਂ ਆਪਣੀ ਜਾਨ ਤਲੀ 'ਤੇ ਰੱਖ ਕੇ ਭਾਰਤ ਦੀਆਂ ਗ਼ੁਲਾਮੀ ਦੀਆਂ ਜੰਜੀਰਾਂ ਤੋੜ੍ਹਨ ਲਈ ਭਾਰਤ ਗਏੇ। ਗ਼ਦਰ ਅਸਫ਼ਲ ਹੋਣ ਪਿੱਛੋਂ ਨਾ ਕੇਵਲ ਭਾਰਤ ਸਗੋਂ ਵਿਦੇਸ਼ਾਂ ਵਿਚ ਉਨ੍ਹਾਂ ਉਪਰ ਮੁਕੱਦਮੇ ਚਲਾਏ ਗਏ।ਇਨ੍ਹਾਂ ਵਿਚੋਂ ਇਕ ਸੀ  ਹਿੰਦੂ- ਜਰਮਨ ਸਾਜਿਸ਼ ਕੇਸ ,ਜੋ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸਾਨਫ਼ਰਾਂਸਿਸਕੋ ਵਿਚ 20 ਨਵੰਬਰ 1917 ਤੋਂ 24 ਅਪ੍ਰੈਲ 1918 ਤੀਕ ਚਲਿਆ।
ਜਦ 1914 ਵਿਚ ਪਹਿਲਾ ਵਿਸ਼ਵ-ਯੁੱਧ ਸ਼ੁਰੂ ਹੋਇਆ ਤਾਂ  ਅਮਰੀਕਾ ਇਸ ਵਿਚ ਸ਼ਾਮਲ ਨਾ ਹੋਇਆ, ਪਰ 1917 ਵਿਚ ਅਮਰੀਕਾ ਜਰਮਨ ਵਿਰੁੱਧ ਲੜ੍ਹਨ ਵਾਲੇ ਧੜ੍ਹੇ ਵਿਚ ਸ਼ਾਮਲ ਹੋ ਗਿਆ। ਇਸ ਘਟਨਾ ਪਿੱਛੋਂ ਬਰਤਾਨੀਆ ਨੇ ਅਮਰੀਕਾ 'ਤੇ ਇਹ ਦਬਾਅ ਪਾਇਆ ਕਿ ਅਮਰੀਕਾ ਵਿਚਲੇ ਭਾਰਤੀ ਇਨਕਲਾਬੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਗ੍ਰਿਫ਼ਤਾਰ ਕਰਕੇ ਮੁਕਦਮਾ ਚਲਾਇਆ ਜਾਵੇ ਕਿਉਂਕਿ ਉਨ੍ਹਾਂ ਦਾ ਪ੍ਰਚਾਰ ਭਾਰਤੀ ਫ਼ੌਜੀਆਂ ਪ੍ਰਭਾਵਿਤ ਨੂੰ ਕਰ ਰਿਹਾ,ਜਿਸ ਦਾ ਅਸਰ ਜੰਗ ਦੀ ਸਫ਼ਲਤਾ ਉਪਰ ਵੀ ਪੈ ਰਿਹਾ ਹੈ। ਉਨ੍ਹਾਂ ਨੇ ਐਸੀ ਸਮਗਰੀ ਦਿੱਤੀ ਕਿ ਅਮਰੀਕਾ ਉਨ੍ਹਾਂ ਦੇ ਝਾਂਸੇ ਵਿਚ ਆ ਗਿਆ।ਅਮਰੀਕਾ ਨੇ ਨਾ ਕੇਵਲ  ਗ਼ਦਰੀਆਂ ਸਗੋਂ ਉਨ੍ਹਾਂ ਦੇ ਹਮਾਇਤੀਆਂ ਜਰਮਨ ਅਤੇ ਆਇਰਿਸ਼ ਇਨਕਲਾਬੀਆਂ ਵਿਰੁੱਧ ਵੀ ਬਗ਼ਾਵਤ ਦਾ ਮੁਕੱਦਮਾ ਦਰਜ ਕੀਤਾ ।ਗ਼ਦਰੀ ਬਾਬਾ ਹਰਜਾਪ ਸਿੰਘ ਮਾਹਿਲਪੁਰ ਨੇ ਆਪਣੀ ਡਾਇਰੀ  ਜੋ ਕਿ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਨੇ 'ਡਾਇਰੀ ਗ਼ਦਰੀ ਬਾਬਾ ਹਰਜਾਪ ਸਿੰਘ'  ਸਿਰਲੇਖ ਹੇਠ ਛਾਪੀ ਹੈ, ਵਿਚਇਸ ਮੁਕੱਦਮੇ ਬਾਰੇ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਜਰਮਨ ਸਫ਼ੀਰ ਤੇ ਉਸ ਦੇ ਸਟਾਫ਼ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਗਿਣਤੀ 14 ਦੇ ਕ੍ਰੀਬ ਸੀ। ਗਿਆਰਾਂ ਭਾਰਤੀਆਂ ਜਿਨ੍ਹਾਂ ਵਿਚ ਭਾਈ ਭਗਵਾਨ ਸਿੰਘ, ਪੰਡਤ ਰਾਮਚੰਦਰ, ਬਾਬੂ ਤਾਰਕਨਾਥ ਦਾਸ, ਮਿਸਟਰ ਚਕਰਵਰਤੀ ,ਭਾਈ ਸੰਤੋਖ ਸਿੰਘ, ਭਾਈ ਰਾਮ ਸਿੰਘ ਕੈਨੇਡੀਅਨ, ਭਾਈ ਬਿਸ਼ਨ ਸਿੰਘ ਹਿੰਦੀ, ਲਾਲਾ ਗੋਧਾ ਰਾਮ ਤੇ ਸ. ਸੁੰਦਰ ਸਿੰਘ ਘਾਲੀ ਸ਼ਾਮਲ ਸਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਹ ਆਇਰਿਸ਼ ਦੇਸ਼ ਭਗਤ ਜੋ ਭਾਰਤੀਆਂ ਦੀ ਆਜ਼ਾਦੀ ਨਾਲ ਹਮਦਰਦੀ ਰਖਦੇ ਸਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਮੌਲਵੀ ਬਰਕਤਉੱਲਾ, ਰਾਜਾ ਮਹਿੰਦਰ ਪ੍ਰਤਾਪ, ਮਿਸਟਰ ਐਮ.ਐਨ.ਰਾਏ ਵਰਗੇ ਕਈ ਅਜਿਹੇ ਗ਼ਦਰੀ ਸਨ ਜੋ ਅਮਰੀਕਾ ਜਾਂ ਬਰਤਾਨੀਆ ਦੀ ਹੱਦ ਵਿਚ ਨਾ ਹੋਣ ਕਰਕੇ ਫੜੇ ਨਾ ਜਾ ਸਕੇ ਭਾਵੇਂ ਕਿ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਚੁੱਕੇ ਸਨ।
ਭਾਈ ਭਗਵਾਨ ਸਿੰਘ ਗ੍ਰਿਫ਼ਤਾਰੀ ਤੋਂ ਬਚਣ ਲਈ ਅਮਰੀਕਾ ਤੋਂ ਮੈਕਸੀਕੋ ਜਾਂਦੇ ਹੋਏ ਸਰਹੱਦ 'ਤੇ ਫੜੇ ਗਏ, ਜਿਨ੍ਹਾਂ ਨੂੰ 35 ਹਜ਼ਾਰ ਡਾਲਰ ਦੀ ਜ਼ਮਾਨਤ ਦੇ ਕੇ ਰਿਹਾਅ ਕਰਵਾਇਆ ਗਿਆ। ਬਾਕੀਆਂ ਨੂੰ ਵੀ ਦੋ ਹਜ਼ਾਰ ਤੋਂ ਪੰਜ ਹਜ਼ਾਰ ਡਾਲਰ ਦੀ ਨਕਦ ਜ਼ਮਾਨਤ ਉਪਰ ਰਿਹਾਅ ਕਰਵਾਇਆ ਗਿਆ। ਭਾਰਤੀਆਂ ਦੀ ਦਾਤ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ ਇਨ੍ਹਾਂ ਆਗੂਆਂ ਦੀ ਜਮਾਨਤ ਲਈ ਦਿਲ ਖੋਲ ਕੇ ਪੈਸੇ ਦਿੱਤੇ। ਇਸ ਸਾਜ਼ਸ਼ ਕੇਸ ਦੇ ਇਲਜਾਮਾਂ ਨੂੰ ਸਾਬਤ ਕਰਨ ਲਈ ਹਿੰਦ ਸਰਕਾਰ ਨੇ ਵੱਖ-ਵੱਖ ਸੂਬਿਆਂ ਤੋਂ ਬਾਰਾਂ ਗੁਆਹ ਚੁਣੇ, ਜੋ ਪਹਿਲਾਂ ਹਿੰਦੁਸਤਾਨ ਵਿਚ ਚਲੇ ਮੁਕੱਦਮਿਆਂ ਵਿਚ ਬਤੌਰ ਵਾਅਦਾ ਮੁਆਫ਼ ਗੁਆਹ ਭੁਗਤ ਚੁੱਕੇ ਸਨ।ਇਨ੍ਹਾਂ ਵਿਚ ਪੰਜਾਬ ਦੇ ਪ੍ਰੋ. ਜੋਧ ਸਿੰਘ, ਹਰਚਰਨ ਦਾਸ, ਨਵਾਬ ਖਾਂ ਤੇ ਟਹਿਲ ਸਿੰਘ ਵਾਅਦਾ ਮੁਆਫ਼ ਗਵਾਹ ਸਨ।ਇਨ੍ਹਾਂ ਨੂੰ ਭਾਰਤ ਵਿਚ ਵੀ ਅਤੇ ਅਮਰੀਕਾ ਵਿਚ ਬਰਤਾਨੀਆਂ ਅਧਿਕਾਰੀਆਂ ਦੀ ਨਿਗਰਾਨੀ ਵਿਚ ਜੇਲਾਂ ਵਿਚ ਰਖਿਆ ਗਿਆ । ਉਨ੍ਹਾਂ ਉਪਰ ਤਸ਼ਦਦ ਕੀਤਾ ਜਾਂਦਾ ਸੀ ਤੇ ਉਨ੍ਹਾਂ ਉਪਰ ਹਰ ਸਮੇਂ ਫ਼ਾਂਸੀ ਦੀ ਤਲਵਾਰ ਲਟਕਾਈ ਜਾਂਦੀ ਤਾਂ ਜੋ ਉਨ੍ਹਾਂ ਪਾਸੋਂ ਮਰਜੀ ਦੇ ਬਿਆਨ ਦੁਆਏ ਜਾ ਸਕਣ।ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਫ਼ਾਂਸੀ ਦਿੱਤੀ ਜਾ ਸਕਦੀ ਸੀ।
ਪ੍ਰੋ. ਜੋਧ ਸਿੰਘ ਜਰਮਨੀ ਵਿਚ ਇੰਜੀਨੀਅਰਿੰਗ ਵਿਦਿਆ ਪ੍ਰਾਪਤ ਕਰਕੇ ਇੰਡੀਆ ਲੀਗ ਵਿਚ ਸ਼ਾਮਲ ਹੋ ਗਏ ਸਨ। ਇਨਕਲਾਬੀ ਸਰਗਰਮੀਆਂ ਦੇ ਸਿਲਸਿਲੇ ਵਿਚ ਹੋਰ ਸਾਥੀਆਂ ਸਮੇਤ ਸ਼ਿਆਮ ਵਿਚੋਂ ਗ੍ਰਿਫ਼ਤਾਰ ਕੀਤੇ ਗਏ। ਜਾਨ ਬਚਾਉਣ ਲਈ, ਉਹ ਵਾਅਦਾ ਮੁਆਫ਼ ਗਵਾਹ ਬਣ ਗਏ। ਉਹ ਪਹਿਲਾਂ ਭਾਰਤ ਤੇ ਬਰਮਾ ਵਿਚ ਚੱਲੇ ਸਾਜਿਸ਼ ਕੇਸਾਂ ਵਿਚ ਬਤੌਰ ਵਾਅਦਾ ਮੁਆਫ਼ ਗਵਾਹ ਬਣੇ ਤੇ ਫਿਰ ਉਨ੍ਹਾਂ ਨੂੰ  ਸਰਕਾਰੀ ਗਵਾਹ ਵਜੋਂ ਭੁਗਤਣ ਲਈ ਅਮਰੀਕਾ ਲਿਆਂਦਾ ਗਿਆ। ਟਹਿਲ ਸਿੰਘ ਅਮਰੀਕਾ ਵਿਚੋਂ ਆਉਣ ਵਾਲੇ ਜੱਥਿਆਂ ਨਾਲ ਸ਼ੰਘਾਈ ਵਿਚੋਂ ਸ਼ਾਮਲ ਹੋਇਆ ਸੀ ਤੇ ਲਾਹੌਰ ਮੁਕੱਦਮਾ ਸਾਜ਼ਿਸ਼ ਕੇਸ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ। ਇਸੇ ਤਰ੍ਹਾਂ ਦੇ ਬਾਕੀ ਸਰਕਾਰੀ ਗਵਾਹ ਸਨ।
ਮੁਲਜ਼ਮਾਂ ਦੇ ਵਿਰੁੱਧ ਦੋਸ਼ ਇਹ ਸੀ ਕਿ ਉਨ੍ਹਾਂ ਨੇ  ਅਮਰੀਕਾ ਤੇ ਬਰਤਾਨਵੀ ਹਕੂਮਤਾਂ ਦੇ ਵਿਚਕਾਰ ਹੋਏ ਸੰਧੀਨਾਮੇ ਦੀ ਵਿਰੋਧਤਾ ਕਰਕੇ ਅਮਰੀਕਾ ਵਿਚੋਂ ਹਿੰਦੁਸਤਾਨ ਅੰਦਰ ਬਗ਼ਾਵਤ ਕਰਨ ਲਈ ਅਮਰੀਕਾ ਵਿਚੋਂ ਹਥਿਆਰ ਤੇ ਫ਼ੌਜ ਭੇਜੀ ਸੀ। ਫ਼ੌਜ ਤੋਂ ਭਾਵ ਉਹ ਜਥੇ ਸਨ ਜੋ ਗ਼ਦਰ ਪਾਰਟੀ ਨੇ ਭਾਰਤ ਬਗ਼ਾਵਤ ਕਰਨ ਲਈ ਘਲੇ ਸਨ। ਹਥਿਆਰਾਂ ਦੇ ਸਬੂਤ ਵਿਚ ਮਾਵੇਰਿਕ ਜਹਾਜ਼ ਦੀ ਉਦਾਹਰਨ ਦਿੱਤੀ ਗਈ।
ਮਾਵੇਰਿਕ ਜਹਾਜ਼ ਦੀ ਕਹਾਣੀ ਗ਼ਦਰ ਪਾਰਟੀ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰਖਦੀ ਹੈ। ਭਾਰਤ ਸਰਕਾਰ ਦਾ ਦੋਸ਼ ਸੀ ਕਿ ਇਹ ਜਹਾਜ਼ ਗ਼ਦਰ ਪਾਰਟੀ ਨੇ ਹਥਿਆਰਾਂ ਨਾਲ ਭਰ ਕੇ ਭਾਰਤ ਭੇਜਿਆ ਸੀ।  ਗ਼ਦਰ ਪਾਰਟੀ ਨੂੰ ਹਥਿਆਰਬੰਦ ਇਨਕਲਾਬ ਲਈ ਹਥਿਆਰਾਂ ਦੀ ਲੋੜ ਸੀ। ਜਰਮਨ ਸਫ਼ੀਰ ਦੀ ਸਹਾਇਤਾ ਨਾਲ ਗ਼ਦਰ ਪਾਰਟੀ ਨੇ ਭਾਰੀ ਮਾਤਰਾ ਵਿਚ ਹਥਿਆਰ ਖ੍ਰੀਦੇ।ਯੋਜਨਾ ਇਹ ਬਣਾਈ ਗਈ ਕਿ ਇਨ੍ਹਾਂ ਹਥਿਆਰਾਂ ਨੂੰ ਕਿਸੇ ਤੇਲ ਕੰਪਨੀ ਦੇ ਜਹਾਜ਼ ਵਿਚ ਲੱਦ ਕੇ ਕੰਢੇ ਤੋਂ ਦੂਰ ਸਮੁੰਦਰ ਵਿਚ ਭੇਜਿਆ ਜਾਵੇ, ਜਿੱਥੇ ਮਾਵੇਰਿਕ ਨਾਮੀ ਜਹਾਜ਼ ਖੜਾ ਹੋਵੇਗਾ,ਜਿਸ ਵਿਚ ਇਨ੍ਹਾਂ ਨੂੰ ਲੱਦਿਆ ਜਾਵੇ, ਜੋ ਇਨ੍ਹਾਂ ਨੂੰ ਹਿੰਦੁਸਤਾਨ ਲੈ ਜਾਵੇਗਾ। ਪਰ ਹੋਇਆ ਇੰਝ ਕਿ ਇਹ ਦੋਵੇਂ ਜਹਾਜ਼ ਆਪਸ ਵਿਚ ਮਿਲ ਨਾ ਸਕੇ ਤੇ ਮਾਵੇਰਿਕ ਜਹਾਜ਼  ਹਥਿਆਰਾਂ ਨੂੰ ਲਦਣ ਤੋਂ ਬਗ਼ੈਰ ਭਾਰਤ ਆ ਗਿਆ।
ਪਰ ਇਸ ਸਾਜਸ਼ ਦੀ ਖ਼ਬਰ ਅਮਰੀਕੀ ਸੀ.ਆਈ.ਡੀ. ਨੂੰ ਮਿਲ ਗਈ। ਤੇਲ ਵਾਲੀ ਕੰਪਨੀ ਦਾ ਜਹਾਜ਼ ਹਥਿਆਰ ਲੱਦ ਕੇ ਤੁਰਿਆ ਹੀ ਸੀ ਕਿ ਸੀ.ਆਈ.ਡੀ. ਵਾਲੇ ਸਮੁੰਦਰ ਵਿਚ ਜਹਾਜ਼ ਨੂੰ ਜਾ ਮਿਲੇ। ਜਹਾਜ਼ ਨੂੰ ਹੋਕਿਆਮ ਬੰਦਰਗਾਹ ਉੱਤੇ ਲਿਆ ਖੜਾ ਕੀਤਾ ਗਿਆ। ਇਸ ਸੰਬੰਧੀ ਹਿੰਦੁਸਤਾਨੀ, ਆਇਰਿਸ਼ ਦੇਸ਼ ਭਗਤਾਂ ਅਤੇ ਜਰਮਨ ਸ਼ਫ਼ਾਰਤਖਾਨੇ ਦੇ ਬਹੁਤ ਸਾਰੇ ਮੈਂਬਰਾਂ 'ਤੇ ਮੁਕੱਦਮਾ ਚਲਾਇਆ ਗਿਆ। ਜਹਾਜ਼ ਸਰਕਾਰ ਨੇ ਜਬਤ ਕਰ ਲਿਆ। ਮੁਕੱਦਮੇ ਪਿੱਛੋਂ ਅਮਰੀਕਾ ਨੇ ਇਕ ਲੱਖ ਡਾਲਰ ਵਿਚ ਇਹ ਹਥਿਆਰ ਨਿਲਾਮ ਕੀਤੇ।
ਗ਼ਦਰ ਪਾਰਟੀ ਵੱਲੋਂ ਮਾਵੇਰਿਕ ਜਹਾਜ਼ ਵਿਚ ਚੌਧਰੀ ਮੰਗੂ ਰਾਮ, ਸ੍ਰੀ ਹਰਚਰਨ ਦਾਸ ਫਰਵਾਲਾ ਜਿਲ੍ਹਾ ਜਲੰਧਰ, ਸ. ਹਰੀ ਸਿੰਘ ਬੱਦੋਵਾਲ ਜਿਲਾ ਲੁਧਿਆਣਾ ਤੇ ਹੋਰ ਦੋ ਸੱਜਣਾਂ ਨੂੰ  ਭੇਜਿਆ ਗਿਆ। ਇਨ੍ਹਾਂ ਵਿੱਚੋਂ ਕੁਝ ਸੱਜਣ ਅੰਗਰੇਜ਼ੀ ਸਰਕਾਰ ਨੇ ਜਹਾਜ਼ ਦੇ ਸਿਆਮ ਪੁੱਜਣ 'ਤੇ ਗ੍ਰਿਫ਼ਤਾਰ ਕਰ ਲਏ। ਹਰਚਰਨ ਦਾਸ ਉਨ੍ਹਾਂ ਵਿਚੋਂ ਵਾਅਦਾ ਮੁਆਫ਼ ਗਵਾਹ ਬਣ ਗਿਆ, ਜਿਸ ਨੂੰ ਅਮਰੀਕਾ ਵਿਚ ਚਲਾਏ ਗਏ ਸਾਜਿਸ਼ ਦੇ ਮੁਕੱਦਮੇ ਵਿਚ ਸਰਕਾਰੀ ਗਵਾਹ ਬਣਾ ਕੇ ਘਲਿਆ ਗਿਆ।ਬਾਦ ਵਿਚ ਪਤਾ ਚਲਿਆ ਕਿ ਉਹ ਬਰਤਾਨੀਆ ਦਾ ਜਸੂਸ  ਸੀ,ਜੋ ਗ਼ਦਰ ਪਾਰਟੀ ਵਿਚ ਸ਼ਾਮਲ ਹੋਇਆ ਸੀ।
ਅਮਰੀਕਾ ਵਿਚ ਅਦਾਲਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇਕ ਸਾਡੇ ਵਾਂਗ ਜੱਜ ਦੀ ਤੇ ਦੂਜੀ ਜਿਉਰੀ ਦੀ। ਜਿਉਰੀ ਦੀ ਅਦਾਲਤ ਦਾ ਤਰੀਕਾ ਇਹ ਹੈ ਕਿ ਸਰਕਾਰ ਨੇ ਹਰ ਹਲਕੇ ਵਿਚ ਮੁਕੱਦਮੇ ਦੀ ਸੁਣਵਾਈ ਲਈ ਕਈ ਸੂਝਵਾਨ ਵਿਅਕਤੀ ਰੱਖੇ ਹੁੰਦੇ ਹਨ, ਜਿਨ੍ਹਾਂ ਵਿਚੋਂ ਜਿਉਰੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਹ ਮੁਲਜ਼ਮ ਦੀ ਮਰਜ਼ੀ ਉੱਪਰ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰੇ। ਜਿਉਰੀ ਦੇ ਮੁਕੱਦਮੇ ਦਾ ਤਰੀਕਾ ਇਹ ਹੈ ਕਿ ਮੁਕੱਮਦਾ ਸ਼ੁਰੂ ਹੋਣ ਤੋਂ ਪਹਿਲਾਂ ਜਿਉਰੀ ਦੇ ਮੈਂਬਰਾਂ ਨੂੰ ਦੋਵਾਂ ਧਿਰਾਂ ਦੇ ਸਾਹਮਣੇ ਅਦਾਲਤ ਵਿਚ ਸੱਦ ਲਿਆ ਜਾਂਦਾ ਹੈ। ਉਨ੍ਹਾਂ ਦੇ ਨਾਂ ਲਿਖ ਕੇ ਇਕ ਸੰਦੂਕ ਵਿਚ ਪਾ ਦਿੱਤੇ ਜਾਂਦੇ ਹਨ। ਇਨ੍ਹਾਂ ਵਿਚੋਂ ਬਾਰਾਂ ਨਾਂ ਵਾਰੀ ਵਾਰੀ ਕੱਢੇ ਜਾਂਦੇ ਹਨ। ਜੇ ਦੋਵੇਂ ਧਿਰਾਂ ਸਹਿਮਤ ਹੋਣ ਤਾਂ ਇਨ੍ਹਾਂ ਬਾਰਾਂ ਮੈਂਬਰਾਂ ਦੀ ਜਿਉਰੀ ਬੈਠ ਜਾਂਦੀ ਹੈ। ਜਿਉਰੀ ਦੇ ਹਰ ਮੈਂਬਰ ਉੱਪਰ ਉੱਤੇ ਇਤਰਾਜ਼ ਕਰਨ ਦਾ ਵੀ ਹਰ ਧਿਰ ਨੂੰ ਹੱਕ ਹੁੰਦਾ ਹੈ। ਜਿਉਰੀ ਦੇ ਮੈਂਬਰ ਬੜੇ ਧਿਆਨ ਨਾਲ ਮੁਕੱਦਮੇ ਦੀ ਕਾਰਵਾਈ ਨੂੰ ਸੁਣਦੇ ਹਨ। ਜੱਜ ਕੇਵਲ ਪ੍ਰਬੰਧਕ ਦਾ ਕੰਮ ਹੀ ਕਰਦਾ ਹੈ ਤੇ ਆਖ਼ਰੀ ਫ਼ੈਸਲਾ ਜਿਊਰੀ ਹੀ ਕਰਦੀ ਹੈ। ਫ਼ੈਸਲੇ ਦਾ ਐਲਾਨ ਜੱਜ ਕਰਦਾ ਹੈ।ਫ਼ੈਸਲੇ ਸਮੇਂ ਮੁਕੱਦਮੇ ਦੀ ਮਿਸਲ ਲੈ ਕੇ ਜਿਊਰੀ ਦੇ ਮੈਂਬਰ ਇਕ ਖ਼ਾਸ ਕਮਰੇ ਵਿਚ ਜਾ ਬੈਠਦੇ ਹਨ ਤੇ ਉਨ੍ਹਾਂ ਚਿਰ ਬੈਠੇ ਰਹਿੰਦੇ ਹਨ, ਜਿੰਨੀ ਦੇਰ ਤੀਕ ਸਰਬ ਸੰਮਤੀ ਨਾਲ ਕੋਈ ਫ਼ੈਸਲਾ ਨਾ  ਕਰ ਲੈਣ। ਕਈ ਵੇਰ ਕਈ ਕਈ ਦਿਨ ਫ਼ੈਸਲਾ ਕਰਨ 'ਤੇ ਲੱਗ ਜਾਂਦੇ ਹਨ। ਇਸ ਸਮੇਂ ਦੌਰਾਨ ਜਿਊਰੀ ਦਾ ਹਰ ਮੈਂਬਰ ਨਾ ਤਾਂ ਘਰ ਜਾ ਸਕਦਾ ਹੈ ਤੇ ਨਾ ਹੀ ਕਿਸੇ ਆਦਮੀ ਨੂੰ ਮਿਲ ਸਕਦਾ ਹੈ। ਜੇ ਸਰਬਸੰੰਮਤੀ ਨਾ ਬਣੇ ਤਾਂ ਨਵੀਂ ਜਿਊਰੀ ਬੈਠਦੀ ਹੈ। ਹਿੰਦੂ ਸਜਿਸ਼ ਕੇਸ ਦੇ ਮੁਲਜ਼ਮਾਂ ਨੇ ਇਸ ਤਰੀਕੇ ਨੂੰ ਪਸੰਦ ਕੀਤਾ।
ਜਿਉਰੀ ਬਣਾਨ ਸਮੇਂ ਮੈਂਬਰਾਂ ਉਪਰ ਕਾਫੀ ਬਹਿਸ ਹੁੰਦੀ ਰਹੀ ਤੇ ਜਿਉਰੀ ਬਣਨ ਲਈ ਇਕ ਮਹੀਨੇ ਦਾ ਸਮਾਂ ਲਗ ਗਿਆ। ਗ਼ਦਰ ਪਾਰਟੀ ਨੇ ਮਿਸਟਰ ਹੇਲੀ ਤੇ ਪੰਡਤ ਰਾਮਚੰਦਰ ਨੇ ਮਿਸਟਰ ਮੈਗਨਾਕ ਨੂੰ ਵਕੀਲ ਕੀਤਾ। ਜਰਮਨਾਂ ਅਤੇ ਆਇਰਿਸ਼ ਦੇਸ਼ ਭਗਤਾਂ ਨੇ ਆਪੋ ਆਪਣੇ ਵਕੀਲ ਕੀਤੇ।
ਪ੍ਰੋ. ਜੋਧ ਸਿੰਘ ਜੋ ਕਿ ਇਸ ਮੁਕੱਦਮੇ ਦਾ ਸਭ ਤੋਂ ਮਹੱਤਵਪੂਰਨ ਗਵਾਹ ਸੀ ਨੂੰ ਪੇਸ਼ ਕੀਤਾ ਗਿਆ। ਇਸ ਗਵਾਹ ਦੇ ਬਿਆਨਾਂ 'ਤੇ ਬਾਕੀ ਗਵਾਹਾਂ ਨੇ ਹੱਕ ਵਿਚ ਬਿਆਨ ਦੇਣੇ ਸਨ ਭਾਵ ਕਿ ਸਾਰਾ ਕੇਸ ਇਸ ਗਵਾਹ ਉਪਰ ਨਿਰਭਰ ਕਰਦਾ ਸੀ।
ਪ੍ਰੋ. ਜੋਧ ਸਿੰਘ ਨੇ ਅਦਾਲਤ ਵਿਚ ਪੇਸ਼ ਹੁੰਦਿਆਂ ਇਹ ਪੁੱਛਿਆ ਕਿ ਕੀ ਗਵਾਹੀ ਦੇਣ ਪਿੱਛੋਂ ਮੈਨੂੰ ਅਮਰੀਕਾ ਅੰਦਰ ਰਹਿਣ ਦੀ ਆਗਿਆ ਮਿਲ ਜਾਵੇਗੀ? ਅਦਾਲਤ ਦਾ ਕਹਿਣਾ ਸੀ ਕਿ ਤੁਸੀਂ ਹਿੰਦੁਸਤਾਨ ਤੋਂ ਗਵਾਹੀ ਦੇਣ ਲਈ ਬਰਤਾਨੀਆ ਸਰਕਾਰ ਦੀ ਨਿਗਰਾਨੀ ਵਿਚ ਲਿਆਂਦੇ ਗਏ ਹੋ, ਜੇ ਅਮਰੀਕਾ ਜਾਂ ਬਰਤਾਨੀਆ ਸਰਕਾਰ ਚਾਹੇ ਤਾਂ ਤੁਹਾਨੂੰ ਅਮਰੀਕਾ ਰਹਿਣ ਦੀ ਆਗਿਆ ਮਿਲ ਸਕਦੀ ਹੈ, ਪਰ ਇਹ ਫੈਸਲਾ ਕਰਨਾ ਇਸ ਅਦਾਲਤ ਦਾ ਕੰਮ ਨਹੀਂ।
ਇਸ ਪਿੱਛੋਂ ਜੋ ਬਿਆਨ ਪ੍ਰੋ. ਜੋਧ ਸਿੰਘ ਨੇ ਦਿੱਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੇ ਕਿਹਾ ਕਿ ਹਿੰਦੁਸਤਾਨ ਵਿਚ ਚਲਾਏ ਗਏ ਸਾਜ਼ਿਸ਼ ਦੇ ਕਈ ਮੁਕੱਦਮਿਆਂ ਵਿਚ ਮੈਨੂੰ ਬਤੌਰ ਸਰਕਾਰੀ ਗਵਾਹ ਦੇ ਪੇਸ਼ ਕੀਤਾ ਗਿਆ ਹੈ। ਮੈਂ ਉੱਥੇ ਹਕੂਮਤ ਦੀਆਂ ਸਖ਼ਤੀਆਂ, ਜਬਰ ਤੇ ਜ਼ੁਲਮ ਨੂੰ ਨਾ ਸਹਿ ਸਕਣ ਦੇ ਕਾਰਨ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ, ਜਿਸ ਕਰਕੇ ਕਈ ਬੇਗ਼ੁਨਾਹ ਮੇਰੀਆਂ ਗਵਾਹੀਆਂ ਦੇ ਕਾਰਨ ਫ਼ਾਂਸੀ 'ਤੇ ਲਟਕਾਏ ਗਏ ਤੇ ਕਈ ਅਜੇ ਤੱਕ ਲੰਮੀਆਂ ਲੰਮੀਆਂ ਕੈਦਾਂ ਭੁਗਤ ਰਹੇ ਹਨ। ਅੱਜ ਮੈਂ ਇਕ ਸੁਤੰਤਰ ਦੇਸ਼ ਦੀ ਅਦਾਲਤ ਦੇ ਸਾਹਮਣੇ ਖੜ੍ਹਾ ਹਾਂ। ਮੈਨੂੰ ਕਿਸੇ ਜਬਰ, ਧਮਕੀ ਤੇ ਸਖ਼ਤੀ ਦਾ ਇਸ ਵੇਲੇ ਡਰ ਨਹੀਂ ਹੈ। ਅੱਜ ਦੀ ਗਵਾਹੀ ਅਕਾਲ ਪੁਰਖ ਨੂੰ ਹਾਜਰ-ਨਾਜ਼ਰ ਸਮਝਦੇ ਸੱਚੀ ਸੁੱਚੀ ਹੀ ਦਿਆਂਗਾ। ਮੈਨੂੰ ਇਸ ਮੁਕੱਦਮੇ ਸੰਬੰਧੀ ਅਸਲੋਂ ਹੀ ਕੁਝ ਪਤਾ ਨਹੀਂ। ਨਾ ਹੀ ਮੈਂ ਮੁਲਜ਼ਮਾਂ ਵਿਚੋਂ ਕਿਸੇ ਨੂੰ ਜਾਣਦਾ ਹਾਂ।
ਪ੍ਰੋ. ਜੋਧ ਸਿੰਘ ਦੇ ਇਨ੍ਹਾਂ ਲਫ਼ਜਾਂ ਨਾਲ ਸਾਰੀ ਅਦਾਲਤ ਵਿਚ ਸਨਸਨੀ ਫੈਲ ਗਈ। ਸਰਕਾਰੀ ਵਕੀਲਾਂ ਤੇ ਜੱਜ ਦੇ ਚਿਹਰੇ ਪੀਲੇ ਪੈ ਗਏ। ਜੱਜ ਨੇ ਪ੍ਰੋ. ਜੋਧ ਸਿੰਘ ਨੂੰ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਅੱਜ ਤੁਹਾਡਾ ਦਿਮਾਗ਼ ਠੀਕ ਨਹੀਂ। ਇਸ ਲਈ ਇਹ ਬਿਆਨ ਮਿਸਲ ਨਾਲ ਸ਼ਾਮਲ ਨਹੀਂ ਕੀਤਾ ਜਾਵੇਗਾ ਤੇ ਤੁਹਾਡੀ ਗਵਾਹੀ ਕਿਸੇ ਹੋਰ ਦਿਨ ਹੋਵੇਗੀ। ਇਹ ਕਹਿ ਕੇ ਅਦਾਲਤ ਨੇ ਬਾਕੀ ਕਾਰਵਾਈ ਮੁਲਤਵੀ ਕਰ ਦਿੱਤੀ।
ਅਮਰੀਕੀ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਵੱਡੀਆਂ ਵੱਡੀਆਂ ਸੁਰਖੀਆਂ ਦੇ ਕੇ ਛਾਪਿਆ ਕਿ ਹਿੰਦੂ ਜਰਮਨ ਸਾਜ਼ਸ਼ ਕੇਸ ਦਾ ਸਭ ਤੋਂ ਵੱਡਾ ਗਵਾਹ ਆਪਣੇ ਬਿਆਨ ਤੋਂ ਮੁੱਕਰ ਗਿਆ।
ਦੂਜੀ ਵਾਰ ਜਦੋਂ ਪ੍ਰੋ. ਜੋਧ ਸਿੰਘ ਨੂੰ ਅਦਾਲਤ ਵਿਚ ਲਿਆਂਦਾ ਗਿਆ ਤਾਂ ਉਸ ਨੇ ਮੁੜ ਪਹਿਲਾ ਵਾਲਾ ਬਿਆਨ ਦੁਹਰਾਇਆ। ਉਸ ਨੂੰ ਪਾਗ਼ਲ ਕਹਿ ਕੇ ਸਾਨਫਰਾਂਸਿਸਕੋ ਦੇ ਇਕ ਪਾਗ਼ਲਖਾਨੇ ਭੇਜ ਦਿੱਤਾ ਆਿ, ਜਿੱਥੇ ਉਨ੍ਹਾਂ ਚਾਰ ਸਾਲ ਗੁਜਾਰੇ। ਭਾਈ ਜਗਤ ਸਿੰਘ ਕੰਦੋਲਾ ਜਿਲਾ ਜਲੰਧਰ ਵਾਲੇ ਉਸ ਨੂੰ ਗ਼ਦਰ ਪਾਰਟੀ ਵੱਲੋਂ ਮਿਲਦੇ ਰਹੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਦਿਮਾਗ਼ੀ ਹਾਲਤ ਬਿਲਕੁਲ ਠੀਕ ਸੀ। ਚਾਰ ਸਾਲ ਪਿੱਛੋਂ ਉਨ੍ਹਾਂ ਦੇ ਪਿਤਾ ਭਾਰਤ ਸਰਕਾਰ ਦੀ ਆਗਿਆ ਨਾਲ ਅਮਰੀਕਾ ਆਏ ਤੇ ਉਸ ਨੂੰ ਭਾਰਤ ਲੈ ਗਏ। ਭਾਰਤ ਆ ਕੇ ਪ੍ਰੋ. ਜੋਧ ਸਿੰਘ ਨਾਲ ਕੀ ਬੀਤੀ ?ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਪਰ ਹੈਰਾਨੀ ਵੱਲ ਗੱਲ ਇਹ ਹੈ ਕਿ ਅਮਰੀਕਾ ਵਰਗੇ ਆਜ਼ਾਦ ਦੇਸ਼ ਵਿਚ ਉਨ੍ਹਾਂ ਨੂੰ ਸੱਚੀ ਗਵਾਹੀ ਦੇਣ ਲਈ ਚਾਰ ਸਾਲ ਪਾਗਲਖਾਨੇ ਕਟਣੇ ਪਏ।ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਵੀ ਹਿੰਦੁਸਤਾਨੀ ਪੁਲਿਸ ਦਾ ਕੰਮ ਕਰਨ ਦਾ ਢੰਗ, ਗੁਲਾਮ ਭਾਰਤ ਵਾਲਾ ਨਹੀਂ? ਕੀ ਅੱਜ ਵੀ ਭਾਰਤ ਦੀ ਪੁਲਿਸ ਤਸ਼ਦਦ ਦੇ ਜ਼ੋਰ ਨਾਲ ਬੇ-ਦੋਸ਼ਿਆਂ ਨੂੰ ਝੂਠੇ ਜੁਰਮ ਮੰਨਵਾਉਣ ਵਿਚ ਕਾਮਯਾਬ ਨਹੀਂ ਹੋ ਰਹੀ?
ਪ੍ਰੋ. ਜੋਧ ਸਿੰਘ ਪਿੱਛੋਂ ਹੋਰ ਗਵਾਹ ਪੇਸ਼ ਕੀਤੇ ਗਏ। ਗ਼ਦਰ ਪਾਰਟੀ ਵੱਲੋਂ ਸ. ਜੀਵਨ ਸਿੰਘ ਪਿੰਡ ਢਡਿਆਲ ਜਿਲਾ ਜਲੰਧਰ, ਜੋ ਉਸ ਸਮੇਂ ਕੈਨੇਡਾ ਰਹਿੰਦੇ ਸਨ, ਕੇਵਲ ਇਕੋ ਗਵਾਹ ਵਜੋਂ ਪੇਸ਼ ਹੋਏ। ਉਸ ਨੇ ਕੈਨੇਡਾ ਵਿਚ ਅੰਗਰੇਜ਼ਾਂ ਵੱਲੋਂ ਕੀਤੇ ਜ਼ੁਲਮਾਂ ਦੀ ਸਾਰੀ ਦਾਸਤਾਨ ਦੱਸੀ। ਦੇਸ਼ ਵਿਚ ਤੇ ਵਿਦੇਸ਼ਾਂ ਵਿਚ ਹਿੰਦੁਸਤਾਨੀਆਂ ਵਿਰੁੱਧ ਅੰਗਰੇਜ਼ਾਂ ਵੱਲੋਂ ਕੀਤੇ ਜਾਂਦੇ ਵਿਤਕਰੇ ਤੇ ਮੁਸੀਬਤਾਂ ਦਾ ਕਾਰਨ ਗ਼ੁਲਾਮੀ ਦੱਸਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਇਹ ਸਿੱਖਿਆ ਅਸਾਂ ਅਮਰੀਕਾ ਵਿਚ ਆ ਕੇ ਲਈ ਹੈ। ਅਮਰੀਕਾ ਦੇ ਦੇਸ਼ ਭਗਤਾਂ ਨੇ ਬਰਤਾਨੀਆਂ ਪਾਸੋਂ ਆਜ਼ਾਦੀ ਪ੍ਰਾਪਤ ਕਰਨ ਲਈ ਆਪ ਹਥਿਆਰ ਉਠਾਏ ਸਨ ਤੇ ਇਸ ਸੰਘਰਸ਼ ਵਿਚ ਫ਼ਰਾਂਸ ਤੋਂ ਮਦਦ ਲਈ ਸੀ। ਇਸ ਲਈ ਅਸੀਂ ਹਥਿਆਰ ਚੁੱਕ ਕੇ ਤੇ ਜਰਮਨ ਕੋਲੋਂ ਮਦਦ ਲੈ ਕੇ ਕੋਈ ਗੁਨਾਹ ਨਹੀਂ ਕੀਤਾ।ਸਗੋਂ ਅਮਰੀਕੀ ਦੇਸ਼ ਭਗਤਾਂ ਦੇ ਦਰਸਾਏ  ਰਸਤੇ 'ਤੇ ਹੀ ਅਮਲ ਕੀਤਾ ਹੈ।
ਸਰਕਾਰੀ ਗੁਆਹਾਂ ਬਾਰੇ ਅਦਾਲਤ ਨੂੰ ਦਸਿਆ ਗਿਆ ਕਿ ਕਿਵੇਂ ਇਨ੍ਹਾਂ ਨੇ ਹਿੰਦੁਸਤਾਨ ਵਿਚ ਝੂਠੀਆਂ ਗਵਾਹੀਆਂ ਦੇ ਕੇ ਲੋਕਾਂ ਨੂੰ ਸਜਾਵਾਂ ਦੁਆਈਆਂ ਹਨ।ਮਿਸਾਲ ਦੇ ਤੌਰ 'ਤੇ ਰਾਮ ਚੰਦਰ ਨੇ ਹਰਚਰਨ ਦਾਸ ਦੀ ਗਵਾਹੀ ਦੀ ਵਿਰੋਧਤਾ ਕਰਦਿਆਂ ਦਸਿਆ ਕਿ ਉਸ ਦੀ ਗਵਾਹੀ ਕਰਕੇ ਲਾਹੌਰ ਵਿਚ ਸਤਾਂ ਨੂੰ ਫ਼ਾਂਸੀ ਤੇ ਵੀਹ ਤੋਂ ਵਧ ਨੂੰ ਉਮਰ ਕੈਦ ਹੋਈ।ਬਰਮਾ ਵਿਚ ਇਸ ਦੀ ਗਵਾਹੀ ਕਰਕੇ ਪੰਜ ਨੂੰ ਫ਼ਾਂਸੀ ਤੇ ਵੀਹ ਤੋਂ ਵਧ ਨੂੰ ਉਮਰ ਕੈਦ ਹੋਈ।ਪ੍ਰੋਫ਼ੈਸਰ ਜੋਧ ਸਿੰਘ ਦੀਆਂ ਝੂਠੀਆਂ ਗਵਾਹੀਆਂ  ਕਾਰਨ ਦਸ ਤੋਂ ਵੀ ਜਿਆਦਾ ਗ਼ਦਰੀਆਂ ਨੂੰ ਫ਼ਾਂਸੀ ਤੇ ਵੀਹ ਤੋਂ ਵਧ ਨੂੰ ਉਮਰ ਕੈਦ ਹੋਈ ਸੀ,ਜਿਸ ਦਾ ਕਿ ਉਸ ਨੂੰ ਪਚਛਾਤਾਪ ਸੀ। ਇਹੋ ਕਾਰਨ ਸੀ ਕਿ ਉਸ ਨੇ ਅਮਰੀਕਾ ਆ ਕੇ ਝੂਠੀ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ।ਬਾਕੀਆਂ ਦੀ ਜਮੀਰ ਮਰੀ ਹੋਈ ਸੀ ਤੇ ਉਨ੍ਹਾਂ ਨੇ ਝੂਠੀਆਂ ਗਵਾਹੀਆਂ ਦਿਤੀਆਂ।
ਸਾਰੀਆਂ ਗਵਾਹੀਆਂ ਖ਼ਤਮ ਹੋਣ ਪਿੱਛੋਂ ਫ਼ੈਸਲੇ ਵਾਲੇ ਦਿਨ ਖਚਾਖਚ ਭਰੀ ਅਦਾਲਤ ਵਿਚ ਭਾਈ ਰਾਮ ਸਿੰਘ ਨੇ ਪੰਡਤ ਰਾਮਚੰਦਰ ਉੱਤੇ ਪਸਤੌਲ ਦੇ ਫਾਇਰ ਕਰਕੇ ਉਸ ਨੂੰ ਮਾਰ ਦਿੱਤਾ ਕਿਉਂਕਿ ਉਸ ਨੂੰ ਸ਼ਕ ਸੀ ਕਿ ਸਾਰੀ ਲਹਿਰ ਨੂੰ ਅਸਫ਼ਲ ਕਰਨ ਲਈ ਉਹ ਜੁੰਮੇਵਾਰ ਸੀ। ਇਸ ਲਈ ਮੁਕੱਦਮੇ ਦਾ ਫ਼ੈਸਲਾ ਹੋਣ ਤੋਂ ਪਹਿਲਾਂ ਉਸ ਨੂੰ ਕੀਤੇ ਦੀ ਸਜ਼ਾ ਦਿੱਤੀ ਜਾਵੇ ਤਾਂ ਜੁ ਆਉਣ ਵਾਲੀਆਂ ਨਸਲਾਂ ਸਿਖਿਆ ਲੈ ਸਕਣ। ਅਦਾਲਤ ਵਿਚ ਤੈਨਾਤ ਫ਼ੌਜੀ ਅਫ਼ਸਰ ਨੇ ਉਸ ਸਮੇਂ ਭਾਈ ਰਾਮ ਸਿੰਘ ਨੂੰ ਸ਼ਹੀਦ ਕਰ ਦਿੱਤਾ। ਅਮਰੀਕਾ ਦੇ ਇਤਿਹਾਸ ਵਿਚ ਅਦਾਲਤ ਅੰਦਰ ਗੋਲੀ ਚਲਣ ਦੀ ਇਹ ਪਹਿਲੀ ਘਟਨਾ ਸੀ।
ਜਿਊਰੀ ਨੇ ਕਿਸੇ ਨੂੰ ਵੀ ਦੋ ਸਾਲ ਤੋਂ ਵੱਧ ਸਜ਼ਾ ਨਾ ਦਿੱਤੀ। ਜਰਮਨ ਸਫ਼ੀਰ, ਉਸ ਦੇ ਜ਼ੁੰਮੇਵਾਰ ਸਟਾਫ਼, ਕੁਝ ਆਇਰਿਸ਼ ਦੇਸ਼ ਭਗਤਾਂ, ਭਾਈ ਭਗਵਾਨ ਸਿੰਘ, ਭਾਈ ਸੰਤੋਖ ਸਿੰਘ ਅਤੇ ਬਾਬੂ ਤਾਰਕ ਨਾਥ ਨੂੰ ਦੋ ਦੋ ਸਾਲ ਦੀ ਸਜ਼ਾ ਹੋਈ। ਬਾਕੀ ਹਿੰਦੁਸਤਾਨੀਆਂ ਨੂੰ ਚਾਰ ਮਹੀਨੇ ਤੋਂ ਛੇ ਮਹੀਨੇ ਤੱਕ ਦੀਆਂ ਸਜ਼ਾਵਾਂ ਹੋਈਆਂ।
ਅਮਰੀਕੀ ਅਖ਼ਬਾਰਾਂ ਅਨੁਸਾਰ ਅਮਰੀਕੀ ਸਰਕਾਰ ਦਾ ਇਸ ਮੁਕੱਦਮੇ ਉਪਰ 25 ਲਖ ਡਾਲਰ, ਅੰਗਰੇਜ਼ੀ ਸਰਕਾਰ ਦਾ 75 ਲਖ ਡਾਲਰ ਤੇ ਗ਼ਦਰ ਪਾਰਟੀ ਦਾ ਤਕਰੀਬਨ 50 ਹਜ਼ਾਰ ਡਾਲਰ ਖ਼ਰਚ ਆਇਆ।

alt

 

 

 

 

 

 

 

 

- ਡਾ: ਚਰਨਜੀਤ ਸਿੰਘ ਗੁਮਟਾਲਾ


ਜਦੋਂ ਅਮਰੀਕਾ ਦੇ ਹਿੰਦੂ-ਜਰਮਨ ਸਾਜਿਸ਼ ਮੁਕੱਦਮੇ ਵਿਚ ਸਰਕਾਰੀ ਗੁਆਹ ਮੁਕਰ ਗਿਆ?

$
0
0

ਹਿੰਦੁਸਤਾਨ ਗ਼ਦਰ ਪਾਰਟੀ ਦੀ ਜੜ੍ਹ ਤਾਂ ਕੈਨੇਡਾ ਵਿਚ ਲਗੀ ਸੀ ਪਰ ਇਹ ਵਧੀ ਫੁਲੀ ਅਮਰੀਕਾ ਵਿਚ ਸੀ। ਇੱਥੋਂ ਹੀ ਗ਼ਦਰੀ ਬਾਬਿਆਂ ਨੇ ਭਾਰਤ ਨੂੰ ਕੂਚ ਕੀਤਾ ਤੇ ਉਨ੍ਹਾਂ ਨਾਲ ਹੋਰਨਾਂ ਮੁਲਕਾਂ ਤੋਂ ਵੀ ਅਨੇਕਾਂ ਗ਼ਦਰੀ ਉਨ੍ਹਾਂ ਨਾਲ ਆ ਰਲੇ।ਇਸ ਦਾ ਕਾਰਨ ਇਹ ਸੀ ਕਿ ਅਮਰੀਕਾ ਨੇ ਵੀ ਹਥਿਆਰਬੰਦ ਸੰਘਰਸ਼ ਰਾਹੀਂ ਬਰਤਾਨੀਆ ਤੋਂ ਆਜ਼ਾਦੀ ਲਈ ਸੀ ਤੇ ਇਸ ਸੰਘਰਸ਼ ਵਿਚ ਫ਼ਰਾਂਸ ਤੋਂ ਮਦਦ ਲਈ ਸੀ।ਅਮਰੀਕਾ ਦੂਜਿਆਂ ਮੁਲਕਾਂ ਦੀ ਵੀ ਸਹਾਇਤਾ ਕਰਦਾ ਸੀ ਜਿਹੜੇ ਬਰਤਾਨੀਆ ਦੇ ਗ਼ੁਲਾਮ ਸਨ। ਇਹੋ ਕਾਰਨ ਸੀ ਅਮਰੀਕਾ ਦਾ ਸਾਨਫ਼ਰਾਂਸਿਸਕੋ ਸ਼ਹਿਰ ਭਾਰਤੀ, ਚੀਨੀ,ਮਿਸਰੀ,ਇਰਾਨੀ ਤੇ ਆਇਰਿਸ਼ ਇਨਕਲਾਬੀਆਂ ਦਾ ਕੇਂਦਰ ਸੀ ਤੇ ਗ਼ਦਰ ਪਾਰਟੀ ਦਾ ਹੈੱਡ-ਕੁਆਟਰ ਸੀ। ਕੋਈ 8000 ਤੋਂ ਵੱਧ ਗ਼ਦਰੀ ਯੋਧੇ ਵੱਖ-ਵੱਖ ਦੇਸ਼ਾਂ ਤੋਂ ਆਪਣੀ ਜਾਨ ਤਲੀ 'ਤੇ ਰੱਖ ਕੇ ਭਾਰਤ ਦੀਆਂ ਗ਼ੁਲਾਮੀ ਦੀਆਂ ਜੰਜੀਰਾਂ ਤੋੜ੍ਹਨ ਲਈ ਭਾਰਤ ਗਏੇ। ਗ਼ਦਰ ਅਸਫ਼ਲ ਹੋਣ ਪਿੱਛੋਂ ਨਾ ਕੇਵਲ ਭਾਰਤ ਸਗੋਂ ਵਿਦੇਸ਼ਾਂ ਵਿਚ ਉਨ੍ਹਾਂ ਉਪਰ ਮੁਕੱਦਮੇ ਚਲਾਏ ਗਏ।ਇਨ੍ਹਾਂ ਵਿਚੋਂ ਇਕ ਸੀ  ਹਿੰਦੂ- ਜਰਮਨ ਸਾਜਿਸ਼ ਕੇਸ ,ਜੋ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸਾਨਫ਼ਰਾਂਸਿਸਕੋ ਵਿਚ 20 ਨਵੰਬਰ 1917 ਤੋਂ 24 ਅਪ੍ਰੈਲ 1918 ਤੀਕ ਚਲਿਆ।
ਜਦ 1914 ਵਿਚ ਪਹਿਲਾ ਵਿਸ਼ਵ-ਯੁੱਧ ਸ਼ੁਰੂ ਹੋਇਆ ਤਾਂ  ਅਮਰੀਕਾ ਇਸ ਵਿਚ ਸ਼ਾਮਲ ਨਾ ਹੋਇਆ, ਪਰ 1917 ਵਿਚ ਅਮਰੀਕਾ ਜਰਮਨ ਵਿਰੁੱਧ ਲੜ੍ਹਨ ਵਾਲੇ ਧੜ੍ਹੇ ਵਿਚ ਸ਼ਾਮਲ ਹੋ ਗਿਆ। ਇਸ ਘਟਨਾ ਪਿੱਛੋਂ ਬਰਤਾਨੀਆ ਨੇ ਅਮਰੀਕਾ 'ਤੇ ਇਹ ਦਬਾਅ ਪਾਇਆ ਕਿ ਅਮਰੀਕਾ ਵਿਚਲੇ ਭਾਰਤੀ ਇਨਕਲਾਬੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਗ੍ਰਿਫ਼ਤਾਰ ਕਰਕੇ ਮੁਕਦਮਾ ਚਲਾਇਆ ਜਾਵੇ ਕਿਉਂਕਿ ਉਨ੍ਹਾਂ ਦਾ ਪ੍ਰਚਾਰ ਭਾਰਤੀ ਫ਼ੌਜੀਆਂ ਪ੍ਰਭਾਵਿਤ ਨੂੰ ਕਰ ਰਿਹਾ,ਜਿਸ ਦਾ ਅਸਰ ਜੰਗ ਦੀ ਸਫ਼ਲਤਾ ਉਪਰ ਵੀ ਪੈ ਰਿਹਾ ਹੈ। ਉਨ੍ਹਾਂ ਨੇ ਐਸੀ ਸਮਗਰੀ ਦਿੱਤੀ ਕਿ ਅਮਰੀਕਾ ਉਨ੍ਹਾਂ ਦੇ ਝਾਂਸੇ ਵਿਚ ਆ ਗਿਆ।ਅਮਰੀਕਾ ਨੇ ਨਾ ਕੇਵਲ  ਗ਼ਦਰੀਆਂ ਸਗੋਂ ਉਨ੍ਹਾਂ ਦੇ ਹਮਾਇਤੀਆਂ ਜਰਮਨ ਅਤੇ ਆਇਰਿਸ਼ ਇਨਕਲਾਬੀਆਂ ਵਿਰੁੱਧ ਵੀ ਬਗ਼ਾਵਤ ਦਾ ਮੁਕੱਦਮਾ ਦਰਜ ਕੀਤਾ ।ਗ਼ਦਰੀ ਬਾਬਾ ਹਰਜਾਪ ਸਿੰਘ ਮਾਹਿਲਪੁਰ ਨੇ ਆਪਣੀ ਡਾਇਰੀ  ਜੋ ਕਿ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਨੇ 'ਡਾਇਰੀ ਗ਼ਦਰੀ ਬਾਬਾ ਹਰਜਾਪ ਸਿੰਘ'  ਸਿਰਲੇਖ ਹੇਠ ਛਾਪੀ ਹੈ, ਵਿਚਇਸ ਮੁਕੱਦਮੇ ਬਾਰੇ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਜਰਮਨ ਸਫ਼ੀਰ ਤੇ ਉਸ ਦੇ ਸਟਾਫ਼ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਗਿਣਤੀ 14 ਦੇ ਕ੍ਰੀਬ ਸੀ। ਗਿਆਰਾਂ ਭਾਰਤੀਆਂ ਜਿਨ੍ਹਾਂ ਵਿਚ ਭਾਈ ਭਗਵਾਨ ਸਿੰਘ, ਪੰਡਤ ਰਾਮਚੰਦਰ, ਬਾਬੂ ਤਾਰਕਨਾਥ ਦਾਸ, ਮਿਸਟਰ ਚਕਰਵਰਤੀ ,ਭਾਈ ਸੰਤੋਖ ਸਿੰਘ, ਭਾਈ ਰਾਮ ਸਿੰਘ ਕੈਨੇਡੀਅਨ, ਭਾਈ ਬਿਸ਼ਨ ਸਿੰਘ ਹਿੰਦੀ, ਲਾਲਾ ਗੋਧਾ ਰਾਮ ਤੇ ਸ. ਸੁੰਦਰ ਸਿੰਘ ਘਾਲੀ ਸ਼ਾਮਲ ਸਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਹ ਆਇਰਿਸ਼ ਦੇਸ਼ ਭਗਤ ਜੋ ਭਾਰਤੀਆਂ ਦੀ ਆਜ਼ਾਦੀ ਨਾਲ ਹਮਦਰਦੀ ਰਖਦੇ ਸਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਮੌਲਵੀ ਬਰਕਤਉੱਲਾ, ਰਾਜਾ ਮਹਿੰਦਰ ਪ੍ਰਤਾਪ, ਮਿਸਟਰ ਐਮ.ਐਨ.ਰਾਏ ਵਰਗੇ ਕਈ ਅਜਿਹੇ ਗ਼ਦਰੀ ਸਨ ਜੋ ਅਮਰੀਕਾ ਜਾਂ ਬਰਤਾਨੀਆ ਦੀ ਹੱਦ ਵਿਚ ਨਾ ਹੋਣ ਕਰਕੇ ਫੜੇ ਨਾ ਜਾ ਸਕੇ ਭਾਵੇਂ ਕਿ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਚੁੱਕੇ ਸਨ।
ਭਾਈ ਭਗਵਾਨ ਸਿੰਘ ਗ੍ਰਿਫ਼ਤਾਰੀ ਤੋਂ ਬਚਣ ਲਈ ਅਮਰੀਕਾ ਤੋਂ ਮੈਕਸੀਕੋ ਜਾਂਦੇ ਹੋਏ ਸਰਹੱਦ 'ਤੇ ਫੜੇ ਗਏ, ਜਿਨ੍ਹਾਂ ਨੂੰ 35 ਹਜ਼ਾਰ ਡਾਲਰ ਦੀ ਜ਼ਮਾਨਤ ਦੇ ਕੇ ਰਿਹਾਅ ਕਰਵਾਇਆ ਗਿਆ। ਬਾਕੀਆਂ ਨੂੰ ਵੀ ਦੋ ਹਜ਼ਾਰ ਤੋਂ ਪੰਜ ਹਜ਼ਾਰ ਡਾਲਰ ਦੀ ਨਕਦ ਜ਼ਮਾਨਤ ਉਪਰ ਰਿਹਾਅ ਕਰਵਾਇਆ ਗਿਆ। ਭਾਰਤੀਆਂ ਦੀ ਦਾਤ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ ਇਨ੍ਹਾਂ ਆਗੂਆਂ ਦੀ ਜਮਾਨਤ ਲਈ ਦਿਲ ਖੋਲ ਕੇ ਪੈਸੇ ਦਿੱਤੇ। ਇਸ ਸਾਜ਼ਸ਼ ਕੇਸ ਦੇ ਇਲਜਾਮਾਂ ਨੂੰ ਸਾਬਤ ਕਰਨ ਲਈ ਹਿੰਦ ਸਰਕਾਰ ਨੇ ਵੱਖ-ਵੱਖ ਸੂਬਿਆਂ ਤੋਂ ਬਾਰਾਂ ਗੁਆਹ ਚੁਣੇ, ਜੋ ਪਹਿਲਾਂ ਹਿੰਦੁਸਤਾਨ ਵਿਚ ਚਲੇ ਮੁਕੱਦਮਿਆਂ ਵਿਚ ਬਤੌਰ ਵਾਅਦਾ ਮੁਆਫ਼ ਗੁਆਹ ਭੁਗਤ ਚੁੱਕੇ ਸਨ।ਇਨ੍ਹਾਂ ਵਿਚ ਪੰਜਾਬ ਦੇ ਪ੍ਰੋ. ਜੋਧ ਸਿੰਘ, ਹਰਚਰਨ ਦਾਸ, ਨਵਾਬ ਖਾਂ ਤੇ ਟਹਿਲ ਸਿੰਘ ਵਾਅਦਾ ਮੁਆਫ਼ ਗਵਾਹ ਸਨ।ਇਨ੍ਹਾਂ ਨੂੰ ਭਾਰਤ ਵਿਚ ਵੀ ਅਤੇ ਅਮਰੀਕਾ ਵਿਚ ਬਰਤਾਨੀਆਂ ਅਧਿਕਾਰੀਆਂ ਦੀ ਨਿਗਰਾਨੀ ਵਿਚ ਜੇਲਾਂ ਵਿਚ ਰਖਿਆ ਗਿਆ । ਉਨ੍ਹਾਂ ਉਪਰ ਤਸ਼ਦਦ ਕੀਤਾ ਜਾਂਦਾ ਸੀ ਤੇ ਉਨ੍ਹਾਂ ਉਪਰ ਹਰ ਸਮੇਂ ਫ਼ਾਂਸੀ ਦੀ ਤਲਵਾਰ ਲਟਕਾਈ ਜਾਂਦੀ ਤਾਂ ਜੋ ਉਨ੍ਹਾਂ ਪਾਸੋਂ ਮਰਜੀ ਦੇ ਬਿਆਨ ਦੁਆਏ ਜਾ ਸਕਣ।ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਫ਼ਾਂਸੀ ਦਿੱਤੀ ਜਾ ਸਕਦੀ ਸੀ।
ਪ੍ਰੋ. ਜੋਧ ਸਿੰਘ ਜਰਮਨੀ ਵਿਚ ਇੰਜੀਨੀਅਰਿੰਗ ਵਿਦਿਆ ਪ੍ਰਾਪਤ ਕਰਕੇ ਇੰਡੀਆ ਲੀਗ ਵਿਚ ਸ਼ਾਮਲ ਹੋ ਗਏ ਸਨ। ਇਨਕਲਾਬੀ ਸਰਗਰਮੀਆਂ ਦੇ ਸਿਲਸਿਲੇ ਵਿਚ ਹੋਰ ਸਾਥੀਆਂ ਸਮੇਤ ਸ਼ਿਆਮ ਵਿਚੋਂ ਗ੍ਰਿਫ਼ਤਾਰ ਕੀਤੇ ਗਏ। ਜਾਨ ਬਚਾਉਣ ਲਈ, ਉਹ ਵਾਅਦਾ ਮੁਆਫ਼ ਗਵਾਹ ਬਣ ਗਏ। ਉਹ ਪਹਿਲਾਂ ਭਾਰਤ ਤੇ ਬਰਮਾ ਵਿਚ ਚੱਲੇ ਸਾਜਿਸ਼ ਕੇਸਾਂ ਵਿਚ ਬਤੌਰ ਵਾਅਦਾ ਮੁਆਫ਼ ਗਵਾਹ ਬਣੇ ਤੇ ਫਿਰ ਉਨ੍ਹਾਂ ਨੂੰ  ਸਰਕਾਰੀ ਗਵਾਹ ਵਜੋਂ ਭੁਗਤਣ ਲਈ ਅਮਰੀਕਾ ਲਿਆਂਦਾ ਗਿਆ। ਟਹਿਲ ਸਿੰਘ ਅਮਰੀਕਾ ਵਿਚੋਂ ਆਉਣ ਵਾਲੇ ਜੱਥਿਆਂ ਨਾਲ ਸ਼ੰਘਾਈ ਵਿਚੋਂ ਸ਼ਾਮਲ ਹੋਇਆ ਸੀ ਤੇ ਲਾਹੌਰ ਮੁਕੱਦਮਾ ਸਾਜ਼ਿਸ਼ ਕੇਸ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ। ਇਸੇ ਤਰ੍ਹਾਂ ਦੇ ਬਾਕੀ ਸਰਕਾਰੀ ਗਵਾਹ ਸਨ।
ਮੁਲਜ਼ਮਾਂ ਦੇ ਵਿਰੁੱਧ ਦੋਸ਼ ਇਹ ਸੀ ਕਿ ਉਨ੍ਹਾਂ ਨੇ  ਅਮਰੀਕਾ ਤੇ ਬਰਤਾਨਵੀ ਹਕੂਮਤਾਂ ਦੇ ਵਿਚਕਾਰ ਹੋਏ ਸੰਧੀਨਾਮੇ ਦੀ ਵਿਰੋਧਤਾ ਕਰਕੇ ਅਮਰੀਕਾ ਵਿਚੋਂ ਹਿੰਦੁਸਤਾਨ ਅੰਦਰ ਬਗ਼ਾਵਤ ਕਰਨ ਲਈ ਅਮਰੀਕਾ ਵਿਚੋਂ ਹਥਿਆਰ ਤੇ ਫ਼ੌਜ ਭੇਜੀ ਸੀ। ਫ਼ੌਜ ਤੋਂ ਭਾਵ ਉਹ ਜਥੇ ਸਨ ਜੋ ਗ਼ਦਰ ਪਾਰਟੀ ਨੇ ਭਾਰਤ ਬਗ਼ਾਵਤ ਕਰਨ ਲਈ ਘਲੇ ਸਨ। ਹਥਿਆਰਾਂ ਦੇ ਸਬੂਤ ਵਿਚ ਮਾਵੇਰਿਕ ਜਹਾਜ਼ ਦੀ ਉਦਾਹਰਨ ਦਿੱਤੀ ਗਈ।
ਮਾਵੇਰਿਕ ਜਹਾਜ਼ ਦੀ ਕਹਾਣੀ ਗ਼ਦਰ ਪਾਰਟੀ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰਖਦੀ ਹੈ। ਭਾਰਤ ਸਰਕਾਰ ਦਾ ਦੋਸ਼ ਸੀ ਕਿ ਇਹ ਜਹਾਜ਼ ਗ਼ਦਰ ਪਾਰਟੀ ਨੇ ਹਥਿਆਰਾਂ ਨਾਲ ਭਰ ਕੇ ਭਾਰਤ ਭੇਜਿਆ ਸੀ।  ਗ਼ਦਰ ਪਾਰਟੀ ਨੂੰ ਹਥਿਆਰਬੰਦ ਇਨਕਲਾਬ ਲਈ ਹਥਿਆਰਾਂ ਦੀ ਲੋੜ ਸੀ। ਜਰਮਨ ਸਫ਼ੀਰ ਦੀ ਸਹਾਇਤਾ ਨਾਲ ਗ਼ਦਰ ਪਾਰਟੀ ਨੇ ਭਾਰੀ ਮਾਤਰਾ ਵਿਚ ਹਥਿਆਰ ਖ੍ਰੀਦੇ।ਯੋਜਨਾ ਇਹ ਬਣਾਈ ਗਈ ਕਿ ਇਨ੍ਹਾਂ ਹਥਿਆਰਾਂ ਨੂੰ ਕਿਸੇ ਤੇਲ ਕੰਪਨੀ ਦੇ ਜਹਾਜ਼ ਵਿਚ ਲੱਦ ਕੇ ਕੰਢੇ ਤੋਂ ਦੂਰ ਸਮੁੰਦਰ ਵਿਚ ਭੇਜਿਆ ਜਾਵੇ, ਜਿੱਥੇ ਮਾਵੇਰਿਕ ਨਾਮੀ ਜਹਾਜ਼ ਖੜਾ ਹੋਵੇਗਾ,ਜਿਸ ਵਿਚ ਇਨ੍ਹਾਂ ਨੂੰ ਲੱਦਿਆ ਜਾਵੇ, ਜੋ ਇਨ੍ਹਾਂ ਨੂੰ ਹਿੰਦੁਸਤਾਨ ਲੈ ਜਾਵੇਗਾ। ਪਰ ਹੋਇਆ ਇੰਝ ਕਿ ਇਹ ਦੋਵੇਂ ਜਹਾਜ਼ ਆਪਸ ਵਿਚ ਮਿਲ ਨਾ ਸਕੇ ਤੇ ਮਾਵੇਰਿਕ ਜਹਾਜ਼  ਹਥਿਆਰਾਂ ਨੂੰ ਲਦਣ ਤੋਂ ਬਗ਼ੈਰ ਭਾਰਤ ਆ ਗਿਆ।
ਪਰ ਇਸ ਸਾਜਸ਼ ਦੀ ਖ਼ਬਰ ਅਮਰੀਕੀ ਸੀ.ਆਈ.ਡੀ. ਨੂੰ ਮਿਲ ਗਈ। ਤੇਲ ਵਾਲੀ ਕੰਪਨੀ ਦਾ ਜਹਾਜ਼ ਹਥਿਆਰ ਲੱਦ ਕੇ ਤੁਰਿਆ ਹੀ ਸੀ ਕਿ ਸੀ.ਆਈ.ਡੀ. ਵਾਲੇ ਸਮੁੰਦਰ ਵਿਚ ਜਹਾਜ਼ ਨੂੰ ਜਾ ਮਿਲੇ। ਜਹਾਜ਼ ਨੂੰ ਹੋਕਿਆਮ ਬੰਦਰਗਾਹ ਉੱਤੇ ਲਿਆ ਖੜਾ ਕੀਤਾ ਗਿਆ। ਇਸ ਸੰਬੰਧੀ ਹਿੰਦੁਸਤਾਨੀ, ਆਇਰਿਸ਼ ਦੇਸ਼ ਭਗਤਾਂ ਅਤੇ ਜਰਮਨ ਸ਼ਫ਼ਾਰਤਖਾਨੇ ਦੇ ਬਹੁਤ ਸਾਰੇ ਮੈਂਬਰਾਂ 'ਤੇ ਮੁਕੱਦਮਾ ਚਲਾਇਆ ਗਿਆ। ਜਹਾਜ਼ ਸਰਕਾਰ ਨੇ ਜਬਤ ਕਰ ਲਿਆ। ਮੁਕੱਦਮੇ ਪਿੱਛੋਂ ਅਮਰੀਕਾ ਨੇ ਇਕ ਲੱਖ ਡਾਲਰ ਵਿਚ ਇਹ ਹਥਿਆਰ ਨਿਲਾਮ ਕੀਤੇ।
ਗ਼ਦਰ ਪਾਰਟੀ ਵੱਲੋਂ ਮਾਵੇਰਿਕ ਜਹਾਜ਼ ਵਿਚ ਚੌਧਰੀ ਮੰਗੂ ਰਾਮ, ਸ੍ਰੀ ਹਰਚਰਨ ਦਾਸ ਫਰਵਾਲਾ ਜਿਲ੍ਹਾ ਜਲੰਧਰ, ਸ. ਹਰੀ ਸਿੰਘ ਬੱਦੋਵਾਲ ਜਿਲਾ ਲੁਧਿਆਣਾ ਤੇ ਹੋਰ ਦੋ ਸੱਜਣਾਂ ਨੂੰ  ਭੇਜਿਆ ਗਿਆ। ਇਨ੍ਹਾਂ ਵਿੱਚੋਂ ਕੁਝ ਸੱਜਣ ਅੰਗਰੇਜ਼ੀ ਸਰਕਾਰ ਨੇ ਜਹਾਜ਼ ਦੇ ਸਿਆਮ ਪੁੱਜਣ 'ਤੇ ਗ੍ਰਿਫ਼ਤਾਰ ਕਰ ਲਏ। ਹਰਚਰਨ ਦਾਸ ਉਨ੍ਹਾਂ ਵਿਚੋਂ ਵਾਅਦਾ ਮੁਆਫ਼ ਗਵਾਹ ਬਣ ਗਿਆ, ਜਿਸ ਨੂੰ ਅਮਰੀਕਾ ਵਿਚ ਚਲਾਏ ਗਏ ਸਾਜਿਸ਼ ਦੇ ਮੁਕੱਦਮੇ ਵਿਚ ਸਰਕਾਰੀ ਗਵਾਹ ਬਣਾ ਕੇ ਘਲਿਆ ਗਿਆ।ਬਾਦ ਵਿਚ ਪਤਾ ਚਲਿਆ ਕਿ ਉਹ ਬਰਤਾਨੀਆ ਦਾ ਜਸੂਸ  ਸੀ,ਜੋ ਗ਼ਦਰ ਪਾਰਟੀ ਵਿਚ ਸ਼ਾਮਲ ਹੋਇਆ ਸੀ।
ਅਮਰੀਕਾ ਵਿਚ ਅਦਾਲਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇਕ ਸਾਡੇ ਵਾਂਗ ਜੱਜ ਦੀ ਤੇ ਦੂਜੀ ਜਿਉਰੀ ਦੀ। ਜਿਉਰੀ ਦੀ ਅਦਾਲਤ ਦਾ ਤਰੀਕਾ ਇਹ ਹੈ ਕਿ ਸਰਕਾਰ ਨੇ ਹਰ ਹਲਕੇ ਵਿਚ ਮੁਕੱਦਮੇ ਦੀ ਸੁਣਵਾਈ ਲਈ ਕਈ ਸੂਝਵਾਨ ਵਿਅਕਤੀ ਰੱਖੇ ਹੁੰਦੇ ਹਨ, ਜਿਨ੍ਹਾਂ ਵਿਚੋਂ ਜਿਉਰੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਹ ਮੁਲਜ਼ਮ ਦੀ ਮਰਜ਼ੀ ਉੱਪਰ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰੇ। ਜਿਉਰੀ ਦੇ ਮੁਕੱਦਮੇ ਦਾ ਤਰੀਕਾ ਇਹ ਹੈ ਕਿ ਮੁਕੱਮਦਾ ਸ਼ੁਰੂ ਹੋਣ ਤੋਂ ਪਹਿਲਾਂ ਜਿਉਰੀ ਦੇ ਮੈਂਬਰਾਂ ਨੂੰ ਦੋਵਾਂ ਧਿਰਾਂ ਦੇ ਸਾਹਮਣੇ ਅਦਾਲਤ ਵਿਚ ਸੱਦ ਲਿਆ ਜਾਂਦਾ ਹੈ। ਉਨ੍ਹਾਂ ਦੇ ਨਾਂ ਲਿਖ ਕੇ ਇਕ ਸੰਦੂਕ ਵਿਚ ਪਾ ਦਿੱਤੇ ਜਾਂਦੇ ਹਨ। ਇਨ੍ਹਾਂ ਵਿਚੋਂ ਬਾਰਾਂ ਨਾਂ ਵਾਰੀ ਵਾਰੀ ਕੱਢੇ ਜਾਂਦੇ ਹਨ। ਜੇ ਦੋਵੇਂ ਧਿਰਾਂ ਸਹਿਮਤ ਹੋਣ ਤਾਂ ਇਨ੍ਹਾਂ ਬਾਰਾਂ ਮੈਂਬਰਾਂ ਦੀ ਜਿਉਰੀ ਬੈਠ ਜਾਂਦੀ ਹੈ। ਜਿਉਰੀ ਦੇ ਹਰ ਮੈਂਬਰ ਉੱਪਰ ਉੱਤੇ ਇਤਰਾਜ਼ ਕਰਨ ਦਾ ਵੀ ਹਰ ਧਿਰ ਨੂੰ ਹੱਕ ਹੁੰਦਾ ਹੈ। ਜਿਉਰੀ ਦੇ ਮੈਂਬਰ ਬੜੇ ਧਿਆਨ ਨਾਲ ਮੁਕੱਦਮੇ ਦੀ ਕਾਰਵਾਈ ਨੂੰ ਸੁਣਦੇ ਹਨ। ਜੱਜ ਕੇਵਲ ਪ੍ਰਬੰਧਕ ਦਾ ਕੰਮ ਹੀ ਕਰਦਾ ਹੈ ਤੇ ਆਖ਼ਰੀ ਫ਼ੈਸਲਾ ਜਿਊਰੀ ਹੀ ਕਰਦੀ ਹੈ। ਫ਼ੈਸਲੇ ਦਾ ਐਲਾਨ ਜੱਜ ਕਰਦਾ ਹੈ।ਫ਼ੈਸਲੇ ਸਮੇਂ ਮੁਕੱਦਮੇ ਦੀ ਮਿਸਲ ਲੈ ਕੇ ਜਿਊਰੀ ਦੇ ਮੈਂਬਰ ਇਕ ਖ਼ਾਸ ਕਮਰੇ ਵਿਚ ਜਾ ਬੈਠਦੇ ਹਨ ਤੇ ਉਨ੍ਹਾਂ ਚਿਰ ਬੈਠੇ ਰਹਿੰਦੇ ਹਨ, ਜਿੰਨੀ ਦੇਰ ਤੀਕ ਸਰਬ ਸੰਮਤੀ ਨਾਲ ਕੋਈ ਫ਼ੈਸਲਾ ਨਾ  ਕਰ ਲੈਣ। ਕਈ ਵੇਰ ਕਈ ਕਈ ਦਿਨ ਫ਼ੈਸਲਾ ਕਰਨ 'ਤੇ ਲੱਗ ਜਾਂਦੇ ਹਨ। ਇਸ ਸਮੇਂ ਦੌਰਾਨ ਜਿਊਰੀ ਦਾ ਹਰ ਮੈਂਬਰ ਨਾ ਤਾਂ ਘਰ ਜਾ ਸਕਦਾ ਹੈ ਤੇ ਨਾ ਹੀ ਕਿਸੇ ਆਦਮੀ ਨੂੰ ਮਿਲ ਸਕਦਾ ਹੈ। ਜੇ ਸਰਬਸੰੰਮਤੀ ਨਾ ਬਣੇ ਤਾਂ ਨਵੀਂ ਜਿਊਰੀ ਬੈਠਦੀ ਹੈ। ਹਿੰਦੂ ਸਜਿਸ਼ ਕੇਸ ਦੇ ਮੁਲਜ਼ਮਾਂ ਨੇ ਇਸ ਤਰੀਕੇ ਨੂੰ ਪਸੰਦ ਕੀਤਾ।
ਜਿਉਰੀ ਬਣਾਨ ਸਮੇਂ ਮੈਂਬਰਾਂ ਉਪਰ ਕਾਫੀ ਬਹਿਸ ਹੁੰਦੀ ਰਹੀ ਤੇ ਜਿਉਰੀ ਬਣਨ ਲਈ ਇਕ ਮਹੀਨੇ ਦਾ ਸਮਾਂ ਲਗ ਗਿਆ। ਗ਼ਦਰ ਪਾਰਟੀ ਨੇ ਮਿਸਟਰ ਹੇਲੀ ਤੇ ਪੰਡਤ ਰਾਮਚੰਦਰ ਨੇ ਮਿਸਟਰ ਮੈਗਨਾਕ ਨੂੰ ਵਕੀਲ ਕੀਤਾ। ਜਰਮਨਾਂ ਅਤੇ ਆਇਰਿਸ਼ ਦੇਸ਼ ਭਗਤਾਂ ਨੇ ਆਪੋ ਆਪਣੇ ਵਕੀਲ ਕੀਤੇ।
ਪ੍ਰੋ. ਜੋਧ ਸਿੰਘ ਜੋ ਕਿ ਇਸ ਮੁਕੱਦਮੇ ਦਾ ਸਭ ਤੋਂ ਮਹੱਤਵਪੂਰਨ ਗਵਾਹ ਸੀ ਨੂੰ ਪੇਸ਼ ਕੀਤਾ ਗਿਆ। ਇਸ ਗਵਾਹ ਦੇ ਬਿਆਨਾਂ 'ਤੇ ਬਾਕੀ ਗਵਾਹਾਂ ਨੇ ਹੱਕ ਵਿਚ ਬਿਆਨ ਦੇਣੇ ਸਨ ਭਾਵ ਕਿ ਸਾਰਾ ਕੇਸ ਇਸ ਗਵਾਹ ਉਪਰ ਨਿਰਭਰ ਕਰਦਾ ਸੀ।
ਪ੍ਰੋ. ਜੋਧ ਸਿੰਘ ਨੇ ਅਦਾਲਤ ਵਿਚ ਪੇਸ਼ ਹੁੰਦਿਆਂ ਇਹ ਪੁੱਛਿਆ ਕਿ ਕੀ ਗਵਾਹੀ ਦੇਣ ਪਿੱਛੋਂ ਮੈਨੂੰ ਅਮਰੀਕਾ ਅੰਦਰ ਰਹਿਣ ਦੀ ਆਗਿਆ ਮਿਲ ਜਾਵੇਗੀ? ਅਦਾਲਤ ਦਾ ਕਹਿਣਾ ਸੀ ਕਿ ਤੁਸੀਂ ਹਿੰਦੁਸਤਾਨ ਤੋਂ ਗਵਾਹੀ ਦੇਣ ਲਈ ਬਰਤਾਨੀਆ ਸਰਕਾਰ ਦੀ ਨਿਗਰਾਨੀ ਵਿਚ ਲਿਆਂਦੇ ਗਏ ਹੋ, ਜੇ ਅਮਰੀਕਾ ਜਾਂ ਬਰਤਾਨੀਆ ਸਰਕਾਰ ਚਾਹੇ ਤਾਂ ਤੁਹਾਨੂੰ ਅਮਰੀਕਾ ਰਹਿਣ ਦੀ ਆਗਿਆ ਮਿਲ ਸਕਦੀ ਹੈ, ਪਰ ਇਹ ਫੈਸਲਾ ਕਰਨਾ ਇਸ ਅਦਾਲਤ ਦਾ ਕੰਮ ਨਹੀਂ।
ਇਸ ਪਿੱਛੋਂ ਜੋ ਬਿਆਨ ਪ੍ਰੋ. ਜੋਧ ਸਿੰਘ ਨੇ ਦਿੱਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੇ ਕਿਹਾ ਕਿ ਹਿੰਦੁਸਤਾਨ ਵਿਚ ਚਲਾਏ ਗਏ ਸਾਜ਼ਿਸ਼ ਦੇ ਕਈ ਮੁਕੱਦਮਿਆਂ ਵਿਚ ਮੈਨੂੰ ਬਤੌਰ ਸਰਕਾਰੀ ਗਵਾਹ ਦੇ ਪੇਸ਼ ਕੀਤਾ ਗਿਆ ਹੈ। ਮੈਂ ਉੱਥੇ ਹਕੂਮਤ ਦੀਆਂ ਸਖ਼ਤੀਆਂ, ਜਬਰ ਤੇ ਜ਼ੁਲਮ ਨੂੰ ਨਾ ਸਹਿ ਸਕਣ ਦੇ ਕਾਰਨ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ, ਜਿਸ ਕਰਕੇ ਕਈ ਬੇਗ਼ੁਨਾਹ ਮੇਰੀਆਂ ਗਵਾਹੀਆਂ ਦੇ ਕਾਰਨ ਫ਼ਾਂਸੀ 'ਤੇ ਲਟਕਾਏ ਗਏ ਤੇ ਕਈ ਅਜੇ ਤੱਕ ਲੰਮੀਆਂ ਲੰਮੀਆਂ ਕੈਦਾਂ ਭੁਗਤ ਰਹੇ ਹਨ। ਅੱਜ ਮੈਂ ਇਕ ਸੁਤੰਤਰ ਦੇਸ਼ ਦੀ ਅਦਾਲਤ ਦੇ ਸਾਹਮਣੇ ਖੜ੍ਹਾ ਹਾਂ। ਮੈਨੂੰ ਕਿਸੇ ਜਬਰ, ਧਮਕੀ ਤੇ ਸਖ਼ਤੀ ਦਾ ਇਸ ਵੇਲੇ ਡਰ ਨਹੀਂ ਹੈ। ਅੱਜ ਦੀ ਗਵਾਹੀ ਅਕਾਲ ਪੁਰਖ ਨੂੰ ਹਾਜਰ-ਨਾਜ਼ਰ ਸਮਝਦੇ ਸੱਚੀ ਸੁੱਚੀ ਹੀ ਦਿਆਂਗਾ। ਮੈਨੂੰ ਇਸ ਮੁਕੱਦਮੇ ਸੰਬੰਧੀ ਅਸਲੋਂ ਹੀ ਕੁਝ ਪਤਾ ਨਹੀਂ। ਨਾ ਹੀ ਮੈਂ ਮੁਲਜ਼ਮਾਂ ਵਿਚੋਂ ਕਿਸੇ ਨੂੰ ਜਾਣਦਾ ਹਾਂ।
ਪ੍ਰੋ. ਜੋਧ ਸਿੰਘ ਦੇ ਇਨ੍ਹਾਂ ਲਫ਼ਜਾਂ ਨਾਲ ਸਾਰੀ ਅਦਾਲਤ ਵਿਚ ਸਨਸਨੀ ਫੈਲ ਗਈ। ਸਰਕਾਰੀ ਵਕੀਲਾਂ ਤੇ ਜੱਜ ਦੇ ਚਿਹਰੇ ਪੀਲੇ ਪੈ ਗਏ। ਜੱਜ ਨੇ ਪ੍ਰੋ. ਜੋਧ ਸਿੰਘ ਨੂੰ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਅੱਜ ਤੁਹਾਡਾ ਦਿਮਾਗ਼ ਠੀਕ ਨਹੀਂ। ਇਸ ਲਈ ਇਹ ਬਿਆਨ ਮਿਸਲ ਨਾਲ ਸ਼ਾਮਲ ਨਹੀਂ ਕੀਤਾ ਜਾਵੇਗਾ ਤੇ ਤੁਹਾਡੀ ਗਵਾਹੀ ਕਿਸੇ ਹੋਰ ਦਿਨ ਹੋਵੇਗੀ। ਇਹ ਕਹਿ ਕੇ ਅਦਾਲਤ ਨੇ ਬਾਕੀ ਕਾਰਵਾਈ ਮੁਲਤਵੀ ਕਰ ਦਿੱਤੀ।
ਅਮਰੀਕੀ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਵੱਡੀਆਂ ਵੱਡੀਆਂ ਸੁਰਖੀਆਂ ਦੇ ਕੇ ਛਾਪਿਆ ਕਿ ਹਿੰਦੂ ਜਰਮਨ ਸਾਜ਼ਸ਼ ਕੇਸ ਦਾ ਸਭ ਤੋਂ ਵੱਡਾ ਗਵਾਹ ਆਪਣੇ ਬਿਆਨ ਤੋਂ ਮੁੱਕਰ ਗਿਆ।
ਦੂਜੀ ਵਾਰ ਜਦੋਂ ਪ੍ਰੋ. ਜੋਧ ਸਿੰਘ ਨੂੰ ਅਦਾਲਤ ਵਿਚ ਲਿਆਂਦਾ ਗਿਆ ਤਾਂ ਉਸ ਨੇ ਮੁੜ ਪਹਿਲਾ ਵਾਲਾ ਬਿਆਨ ਦੁਹਰਾਇਆ। ਉਸ ਨੂੰ ਪਾਗ਼ਲ ਕਹਿ ਕੇ ਸਾਨਫਰਾਂਸਿਸਕੋ ਦੇ ਇਕ ਪਾਗ਼ਲਖਾਨੇ ਭੇਜ ਦਿੱਤਾ ਆਿ, ਜਿੱਥੇ ਉਨ੍ਹਾਂ ਚਾਰ ਸਾਲ ਗੁਜਾਰੇ। ਭਾਈ ਜਗਤ ਸਿੰਘ ਕੰਦੋਲਾ ਜਿਲਾ ਜਲੰਧਰ ਵਾਲੇ ਉਸ ਨੂੰ ਗ਼ਦਰ ਪਾਰਟੀ ਵੱਲੋਂ ਮਿਲਦੇ ਰਹੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਦਿਮਾਗ਼ੀ ਹਾਲਤ ਬਿਲਕੁਲ ਠੀਕ ਸੀ। ਚਾਰ ਸਾਲ ਪਿੱਛੋਂ ਉਨ੍ਹਾਂ ਦੇ ਪਿਤਾ ਭਾਰਤ ਸਰਕਾਰ ਦੀ ਆਗਿਆ ਨਾਲ ਅਮਰੀਕਾ ਆਏ ਤੇ ਉਸ ਨੂੰ ਭਾਰਤ ਲੈ ਗਏ। ਭਾਰਤ ਆ ਕੇ ਪ੍ਰੋ. ਜੋਧ ਸਿੰਘ ਨਾਲ ਕੀ ਬੀਤੀ ?ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਪਰ ਹੈਰਾਨੀ ਵੱਲ ਗੱਲ ਇਹ ਹੈ ਕਿ ਅਮਰੀਕਾ ਵਰਗੇ ਆਜ਼ਾਦ ਦੇਸ਼ ਵਿਚ ਉਨ੍ਹਾਂ ਨੂੰ ਸੱਚੀ ਗਵਾਹੀ ਦੇਣ ਲਈ ਚਾਰ ਸਾਲ ਪਾਗਲਖਾਨੇ ਕਟਣੇ ਪਏ।ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਵੀ ਹਿੰਦੁਸਤਾਨੀ ਪੁਲਿਸ ਦਾ ਕੰਮ ਕਰਨ ਦਾ ਢੰਗ, ਗੁਲਾਮ ਭਾਰਤ ਵਾਲਾ ਨਹੀਂ? ਕੀ ਅੱਜ ਵੀ ਭਾਰਤ ਦੀ ਪੁਲਿਸ ਤਸ਼ਦਦ ਦੇ ਜ਼ੋਰ ਨਾਲ ਬੇ-ਦੋਸ਼ਿਆਂ ਨੂੰ ਝੂਠੇ ਜੁਰਮ ਮੰਨਵਾਉਣ ਵਿਚ ਕਾਮਯਾਬ ਨਹੀਂ ਹੋ ਰਹੀ?
ਪ੍ਰੋ. ਜੋਧ ਸਿੰਘ ਪਿੱਛੋਂ ਹੋਰ ਗਵਾਹ ਪੇਸ਼ ਕੀਤੇ ਗਏ। ਗ਼ਦਰ ਪਾਰਟੀ ਵੱਲੋਂ ਸ. ਜੀਵਨ ਸਿੰਘ ਪਿੰਡ ਢਡਿਆਲ ਜਿਲਾ ਜਲੰਧਰ, ਜੋ ਉਸ ਸਮੇਂ ਕੈਨੇਡਾ ਰਹਿੰਦੇ ਸਨ, ਕੇਵਲ ਇਕੋ ਗਵਾਹ ਵਜੋਂ ਪੇਸ਼ ਹੋਏ। ਉਸ ਨੇ ਕੈਨੇਡਾ ਵਿਚ ਅੰਗਰੇਜ਼ਾਂ ਵੱਲੋਂ ਕੀਤੇ ਜ਼ੁਲਮਾਂ ਦੀ ਸਾਰੀ ਦਾਸਤਾਨ ਦੱਸੀ। ਦੇਸ਼ ਵਿਚ ਤੇ ਵਿਦੇਸ਼ਾਂ ਵਿਚ ਹਿੰਦੁਸਤਾਨੀਆਂ ਵਿਰੁੱਧ ਅੰਗਰੇਜ਼ਾਂ ਵੱਲੋਂ ਕੀਤੇ ਜਾਂਦੇ ਵਿਤਕਰੇ ਤੇ ਮੁਸੀਬਤਾਂ ਦਾ ਕਾਰਨ ਗ਼ੁਲਾਮੀ ਦੱਸਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਇਹ ਸਿੱਖਿਆ ਅਸਾਂ ਅਮਰੀਕਾ ਵਿਚ ਆ ਕੇ ਲਈ ਹੈ। ਅਮਰੀਕਾ ਦੇ ਦੇਸ਼ ਭਗਤਾਂ ਨੇ ਬਰਤਾਨੀਆਂ ਪਾਸੋਂ ਆਜ਼ਾਦੀ ਪ੍ਰਾਪਤ ਕਰਨ ਲਈ ਆਪ ਹਥਿਆਰ ਉਠਾਏ ਸਨ ਤੇ ਇਸ ਸੰਘਰਸ਼ ਵਿਚ ਫ਼ਰਾਂਸ ਤੋਂ ਮਦਦ ਲਈ ਸੀ। ਇਸ ਲਈ ਅਸੀਂ ਹਥਿਆਰ ਚੁੱਕ ਕੇ ਤੇ ਜਰਮਨ ਕੋਲੋਂ ਮਦਦ ਲੈ ਕੇ ਕੋਈ ਗੁਨਾਹ ਨਹੀਂ ਕੀਤਾ।ਸਗੋਂ ਅਮਰੀਕੀ ਦੇਸ਼ ਭਗਤਾਂ ਦੇ ਦਰਸਾਏ  ਰਸਤੇ 'ਤੇ ਹੀ ਅਮਲ ਕੀਤਾ ਹੈ।
ਸਰਕਾਰੀ ਗੁਆਹਾਂ ਬਾਰੇ ਅਦਾਲਤ ਨੂੰ ਦਸਿਆ ਗਿਆ ਕਿ ਕਿਵੇਂ ਇਨ੍ਹਾਂ ਨੇ ਹਿੰਦੁਸਤਾਨ ਵਿਚ ਝੂਠੀਆਂ ਗਵਾਹੀਆਂ ਦੇ ਕੇ ਲੋਕਾਂ ਨੂੰ ਸਜਾਵਾਂ ਦੁਆਈਆਂ ਹਨ।ਮਿਸਾਲ ਦੇ ਤੌਰ 'ਤੇ ਰਾਮ ਚੰਦਰ ਨੇ ਹਰਚਰਨ ਦਾਸ ਦੀ ਗਵਾਹੀ ਦੀ ਵਿਰੋਧਤਾ ਕਰਦਿਆਂ ਦਸਿਆ ਕਿ ਉਸ ਦੀ ਗਵਾਹੀ ਕਰਕੇ ਲਾਹੌਰ ਵਿਚ ਸਤਾਂ ਨੂੰ ਫ਼ਾਂਸੀ ਤੇ ਵੀਹ ਤੋਂ ਵਧ ਨੂੰ ਉਮਰ ਕੈਦ ਹੋਈ।ਬਰਮਾ ਵਿਚ ਇਸ ਦੀ ਗਵਾਹੀ ਕਰਕੇ ਪੰਜ ਨੂੰ ਫ਼ਾਂਸੀ ਤੇ ਵੀਹ ਤੋਂ ਵਧ ਨੂੰ ਉਮਰ ਕੈਦ ਹੋਈ।ਪ੍ਰੋਫ਼ੈਸਰ ਜੋਧ ਸਿੰਘ ਦੀਆਂ ਝੂਠੀਆਂ ਗਵਾਹੀਆਂ  ਕਾਰਨ ਦਸ ਤੋਂ ਵੀ ਜਿਆਦਾ ਗ਼ਦਰੀਆਂ ਨੂੰ ਫ਼ਾਂਸੀ ਤੇ ਵੀਹ ਤੋਂ ਵਧ ਨੂੰ ਉਮਰ ਕੈਦ ਹੋਈ ਸੀ,ਜਿਸ ਦਾ ਕਿ ਉਸ ਨੂੰ ਪਚਛਾਤਾਪ ਸੀ। ਇਹੋ ਕਾਰਨ ਸੀ ਕਿ ਉਸ ਨੇ ਅਮਰੀਕਾ ਆ ਕੇ ਝੂਠੀ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ।ਬਾਕੀਆਂ ਦੀ ਜਮੀਰ ਮਰੀ ਹੋਈ ਸੀ ਤੇ ਉਨ੍ਹਾਂ ਨੇ ਝੂਠੀਆਂ ਗਵਾਹੀਆਂ ਦਿਤੀਆਂ।
ਸਾਰੀਆਂ ਗਵਾਹੀਆਂ ਖ਼ਤਮ ਹੋਣ ਪਿੱਛੋਂ ਫ਼ੈਸਲੇ ਵਾਲੇ ਦਿਨ ਖਚਾਖਚ ਭਰੀ ਅਦਾਲਤ ਵਿਚ ਭਾਈ ਰਾਮ ਸਿੰਘ ਨੇ ਪੰਡਤ ਰਾਮਚੰਦਰ ਉੱਤੇ ਪਸਤੌਲ ਦੇ ਫਾਇਰ ਕਰਕੇ ਉਸ ਨੂੰ ਮਾਰ ਦਿੱਤਾ ਕਿਉਂਕਿ ਉਸ ਨੂੰ ਸ਼ਕ ਸੀ ਕਿ ਸਾਰੀ ਲਹਿਰ ਨੂੰ ਅਸਫ਼ਲ ਕਰਨ ਲਈ ਉਹ ਜੁੰਮੇਵਾਰ ਸੀ। ਇਸ ਲਈ ਮੁਕੱਦਮੇ ਦਾ ਫ਼ੈਸਲਾ ਹੋਣ ਤੋਂ ਪਹਿਲਾਂ ਉਸ ਨੂੰ ਕੀਤੇ ਦੀ ਸਜ਼ਾ ਦਿੱਤੀ ਜਾਵੇ ਤਾਂ ਜੁ ਆਉਣ ਵਾਲੀਆਂ ਨਸਲਾਂ ਸਿਖਿਆ ਲੈ ਸਕਣ। ਅਦਾਲਤ ਵਿਚ ਤੈਨਾਤ ਫ਼ੌਜੀ ਅਫ਼ਸਰ ਨੇ ਉਸ ਸਮੇਂ ਭਾਈ ਰਾਮ ਸਿੰਘ ਨੂੰ ਸ਼ਹੀਦ ਕਰ ਦਿੱਤਾ। ਅਮਰੀਕਾ ਦੇ ਇਤਿਹਾਸ ਵਿਚ ਅਦਾਲਤ ਅੰਦਰ ਗੋਲੀ ਚਲਣ ਦੀ ਇਹ ਪਹਿਲੀ ਘਟਨਾ ਸੀ।
ਜਿਊਰੀ ਨੇ ਕਿਸੇ ਨੂੰ ਵੀ ਦੋ ਸਾਲ ਤੋਂ ਵੱਧ ਸਜ਼ਾ ਨਾ ਦਿੱਤੀ। ਜਰਮਨ ਸਫ਼ੀਰ, ਉਸ ਦੇ ਜ਼ੁੰਮੇਵਾਰ ਸਟਾਫ਼, ਕੁਝ ਆਇਰਿਸ਼ ਦੇਸ਼ ਭਗਤਾਂ, ਭਾਈ ਭਗਵਾਨ ਸਿੰਘ, ਭਾਈ ਸੰਤੋਖ ਸਿੰਘ ਅਤੇ ਬਾਬੂ ਤਾਰਕ ਨਾਥ ਨੂੰ ਦੋ ਦੋ ਸਾਲ ਦੀ ਸਜ਼ਾ ਹੋਈ। ਬਾਕੀ ਹਿੰਦੁਸਤਾਨੀਆਂ ਨੂੰ ਚਾਰ ਮਹੀਨੇ ਤੋਂ ਛੇ ਮਹੀਨੇ ਤੱਕ ਦੀਆਂ ਸਜ਼ਾਵਾਂ ਹੋਈਆਂ।
ਅਮਰੀਕੀ ਅਖ਼ਬਾਰਾਂ ਅਨੁਸਾਰ ਅਮਰੀਕੀ ਸਰਕਾਰ ਦਾ ਇਸ ਮੁਕੱਦਮੇ ਉਪਰ 25 ਲਖ ਡਾਲਰ, ਅੰਗਰੇਜ਼ੀ ਸਰਕਾਰ ਦਾ 75 ਲਖ ਡਾਲਰ ਤੇ ਗ਼ਦਰ ਪਾਰਟੀ ਦਾ ਤਕਰੀਬਨ 50 ਹਜ਼ਾਰ ਡਾਲਰ ਖ਼ਰਚ ਆਇਆ।

alt

 

 

 

 

 

 

 

 

- ਡਾ: ਚਰਨਜੀਤ ਸਿੰਘ ਗੁਮਟਾਲਾ

ਕੰਡੇ ਦਾ ਕੰਡਾ/ਵਿਅੰਗ

$
0
0

ਮੇਰਾ ਮਨਭਾਉਂਦਾ ਨਸ਼ਾ

ਪਿਛਲੇ ਦਿਨੀਂ "ਪੰਜਾਬ ਬੈਸਟ ਇਨ ਡੱਰਗ ਇਨਵੈਨਸ਼ਨ" ਦੇ ਖਿਤਾਬ ਨਾਲ ਨਿਵਾਜੇ ਨਸ਼ੇੜੀ ਸਿੰਘ ਉਰਫ ਨਸ਼ੇੜੀ ਸ਼ਰਮਾ ਉਰਫ ਨਸ਼ੇੜੀ ਖਾਨ ਉਰਫ ਸਰ ਨਸ਼ੇੜੀ ਡਰੱਗ ਕਿੰਗ ਜੀ ਨੂੰ ਮਿਲਿਆ ਤਾਂ ਸਾਡੇ ਨਸ਼ੇੜੀਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਬੜੀ ਮੁਸ਼ਕਿਲ ਨਾਲ ਇਹਨਾਂ ਨੂੰ ਸੱਤ ਅੱਠ ਮਿੰਟ ਲਈ ਬਿਨਾਂ ਨਸ਼ਾ ਕੀਤੇ ਇੰਟਰਵਿਊ ਲਈ ਮਨਾਇਆ ਹੈ। ਅੱਜ ਸਾਡੇ ਕੰਡੇ ਦਾ ਕੰਡਾ ਸਟੂਡੀਉ 'ਚ ਆਏ ਨੇ ਨਸ਼ੇੜੀ ਸਰ ਡਰੱਗ ਕਿੰਗ ਜੀ ਸੁੱਪਰ ਨਸ਼ੇੜੀ ਜਿਨ੍ਹਾਂ ਤੋਂ ਸ਼ਾਇਦ ਹੀ ਕੋਈ ਨਸ਼ਾ ਬਚਿਆ ਹੋਵੇ। ਵੈਸੇ ਤਾਂ ਇਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਉਂਕਿ ਇਹ ਹੁਣ ਫਿੱਕੇ ਪੰਜਾਬ ਦੇ ਪ੍ਰਧਾਨ ਨੇ ਆਉ ਅੱਜ ਇਹਨਾਂ ਕੋਲੋਂ ਨਸ਼ਿਆਂ ਬਾਰੇ ਜਾਣੀਏ :

alt
ਸਭ ਤੋਂ ਪਹਿਲਾਂ ਤੁਹਾਡਾ ਸੁਆਗਤ ਹੈ।
ਸਵਾਲ - ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਚਾਰ ਚਾਰ ਨਾਂ ਕਿਉਂ ਰੱਖੇ ਨੇ …?
ਜਵਾਬ - ਇਹ ਸਾਡੇ ਨਸ਼ੇੜੀ ਭਾਈਚਾਰੇ ਦੇ ਏਕੇ ਦਾ ਪ੍ਰਤੀਕ ਹੈ ਹਿੰਦੂ, ਮੁਸਲਿਮ, ਸਿੱਖ ਇਸਾਈ ਸਾਰੇ ਭਾਈ ਭਾਈ।
ਸਵਾਲ - ਤੁਸੀਂ ਕਿੰਨਾ ਕੁ ਪੜੇ ਤੇ ਇਹ ਤੁਸੀਂ ਰਾਹ ਕਿਉਂ ਚੁਣਿਆ ਤੇ ਪੀ ਐਚ ਡੀ ਕਿਵੇਂ ਕੀਤੀ?
ਜਵਾਬ - ਦਸਵੀਂ ਤੋਂ ਬਾਅਦ ਮੈਨੂੰ ਯਾਦ ਨਹੀਂ ਮੈਂ ਕਿਵੇਂ ਬੀ ਟੈਕ ਕੀਤੀ, ਕਿਉਂਕਿ ਕਾਲਜ਼ 'ਚ ਮੇਰੀਆਂ ਸਪਲੀਆਂ ਦਾ ਜ਼ੋਰ ਹੁੰਦਾ ਸੀ ਤੇ ਦਿਮਾਗ ਨਸ਼ੇ 'ਚ ਲੋਰ ਹੁੰਦਾ ਸੀ ਸਰਕਾਰ ਦਾ ਕਹਿਣਾ ਕੋਈ ਨੌਕਰੀ ਨਹੀਂ ਤੇ ਕੋਈ ਨਾ ਕੋਈ ਕੰਮ ਕਰਨਾ ਸੀ ਦੇਸੀ ਸ਼ਰਾਬ ਕੱਢਦੇ ਕਈ ਵਾਰੀ ਫੜੇ ਗਏ, ਪਰ ਮੈਂ ਕਦੇ ਹਿੰਮਤ ਨਹੀਂ ਹਾਰੀ ਰਾਜਸਥਾਨ ਤੋਂ ਡੋਡੇ ਭੁੱਕੀ ਅਫੀਮ ਬਹੁਤ ਵਾਰੀ ਲਿਆਂਦੀ ਫੇਰ ਫੜੇ ਗਏ। ਫੇਰ ਇੱਕ ਦਿਨ ਦਿਮਾਗ 'ਚ ਫੁਰਨਾ ਫੁਰਿਆ ਬਈ ਇਹਨਾਂ ਨਸ਼ਿਆਂ ਤੋਂ ਜੇ ਸਰਕਾਰ ਨੂੰ ਕੋਈ ਪ੍ਰਾਬਲਮ ਨਹੀਂ ਤਾਂ ਫੇਰ ਪੁਲਿਸ ਨੂੰ ਕੀ ਪ੍ਰਾਬਲਮ ਹੈ। ਪੁਲਿਸ ਮਹੀਨਾ ਜਿਆਦਾ ਮੰਗਦੀ ਸੀ ਪੁਲਿਸ ਦਾ ਕਹਿਣਾ ਸੀ ਕਿ ਤੁਸੀਂ ਸਾਡਾ ਮਾਲ ਫੜਿਆ ਉਹੀ ਵੇਚੀ ਜਾਉ ਪਰ ਮੈਂ ਆਪਣਾ ਨਾਮ ਬਨਾਉਣਾ ਚਾਹੁੰਦਾ ਸੀ ਫੇਰ ਨਵੇਂ ਤੋਂ ਨਵੇਂ ਨਸ਼ੇ ਤੇ ਸਰਚ ਕੀਤੀ ਪਹਿਲਾਂ ਖੁਦ 'ਤੇ ਪ੍ਰਕਟੀਕਲ ਕੀਤਾ। ਬੱਸ ਹੋ ਗਈ ਪੀ ਐਚ ਡੀ ਨਸ਼ੇ ਤੇ ਇਸ ਤਰ੍ਹਾਂ।
ਸਵਾਲ - ਤੁਹਾਡਾ ਸਭ ਤੋਂ ਮਨਭਾਉਂਦਾ ਨਸ਼ਾ ਕਿਹੜਾ ਹੈ?
ਜਵਾਬ - ਵੈਸੇ ਤਾਂ ਮਾਂ ਨੂੰ ਸਾਰੇ ਪੁੱਤ ਹੀ ਚੰਗੇ ਲਗਦੈ ਨੇ ਉਸੇ ਤਰ੍ਹਾਂ ਮੇਰੇ ਬਹੁਤ ਸਾਰੇ ਮਨਭਾਉਂਦੇ ਨਸ਼ੇ ਨੇ, ਪਰ ਸਭ ਤੋਂ ਵਧੀਆ ਨਸ਼ਾ ਮੈਨੂੰ ਚੈਰੀ ਬੂਟ ਪਾਲਿਸ਼ ਦਾ ਨਸ਼ਾ ਚੰਗਾ ਲਗਦੈ ਹੈ ਇਸਦੇ ਕੈਮੀਕਲ ਬਹੁਤ ਵਧੀਆ ਨੇ ਜਦੋਂ ਇਸਨੂੰ ਪੁੜਪੜੀਆਂ ਤੇ ਬੁਰਸ਼ ਨਾਲ ਪਾਲਿਸ਼ ਕਰੀਦਾ ਹੈ ਤਾਂ ਧੁੱਪ 'ਚ ਸੂਰਜ ਨਮਸ਼ਕਾਰ ਕਰਨ ਨਾਲ ਨਾੜਾਂ ਤੁਰੰਤ ਸੁੰਨ ਹੋ ਜਾਂਦੀਆਂ ਨੇ ਤੇ ਸਵਰਗ ਦਾ ਝੂਟਾ ਆਉਂਦਾ ਹੈ, ਇਸ ਨਸ਼ੇ ਦੀ ਖਾਸੀਅਤ ਇਹ ਹੈ ਕਿ ਇਕ ਪੰਥ ਦੋ ਕਾਜ਼ ਹੋ ਜਾਂਦੇ ਨੇ ਨਸ਼ੇ ਨਾਲ ਸੂਰਜ ਨਮਸ਼ਕਾਰ ਹੋ ਜਾਂਦੀ ਹੈ।
ਸਵਾਲ - ਕੋਈ ਮੁਫਤ ਖੋਰਾ ਨਸ਼ਾ ਦੱਸੋ?
ਜਵਾਬ - ਹਾਂ ਇੱਕ ਹੋਰ ਨਸ਼ਾ ਹੈ ਤੁਸੀਂ ਪੈਟਰੋਲ ਪੰਪ 'ਤੇ ਚਲੇ ਜਾਉ ਕਿਸੇ ਵੀ ਮਾਈ ਭਾਈ ਦੇ ਸਕੂਟਰ ਮੋਟਸਾਈਕਲ ਦੇ ਪੈਟਰੋਲ ਵਾਲੀ ਟੈਂਕੀ ਖੋਲਣ 'ਤੇ ਪੈਟਰੋਲ ਸੁੰਘੋ ਕਿਆ ਬਾਤ ਹੈ ਉਸਦਾ ਅੱਲਗ ਹੀ ਆਨੰਦ ਹੈ। ਜੇ ਕੋਈ ਪੈਟਰੋਲ ਸੁੰਘਣ 'ਚ ਦਿੱਕਤ ਹੈ ਤਾਂ ਕਿਰਲੀਆਂ ਨੂੰ ਮਾਰ ਕੇ ਦੁੱਧ 'ਚ ਉਬਾਲੇ ਦੁਆ ਕੇ ਪੀਉ ਇਸਦਾ ਅੱਲਗ ਹੀ ਆਨੰਦ ਹੈ। ਜੇ ਕਿਰਲੀ ਨੂੰ ਅੱਗ 'ਚ ਭੁੰਨ ਕੇ ਖਾ ਲਵੋ ਤਾਂ ਵਧੀਆ ਹੈ, ਪਰ ਕਈ ਵੀਰਾਂ ਨੂੰ ਸ਼ੂਟ ਨਹੀਂ ਕਰਦੀ ਜਾਂ ਵੈਜੀਟੈਰੀਅਨ ਨੇ ਉਹ ਵੀਰ ਇਸ ਦੀ ਸਵਾ ਨੂੰ ਸਿਗਰਿਟ 'ਚ ਭਰ ਕੇ ਪੀਉ।  
ਸਵਾਲ - ਮੈਡੀਕਲ ਨਸ਼ਿਆ ਬਾਰੇ ਕੀ ਕਹੋਂਗੇ?
ਜਵਾਬ - ਜ਼ਰਾ ਹੱਸ ਕੇ, ਮੈਡੀਕਲ ਨਸ਼ਾ ਬਹੁਤ ਮਾੜਾ ਹੈ ਇਹ ਆਮ ਹੀ ਸੁਣਿਆ ਹੈ ਪਰ, ਫੈਂਸ਼ੀਡਰਿੱਲ, ਲੋਮੋਟੈੱਲ, ਕੌਰੈਕਸ, ਅਲਪਰੈਕਸ, ਲਗਭਗ ਛੱਤੀ ਦੇ ਕਰੀਬ ਦਵਾਈਆਂ ਬੰਦ ਕਰ ਦਿੱਤੀਆਂ ਨੇ, ਜੇ ਤੁਸੀਂ ਕਹੋਂ ਤਾਂ ਤੁਹਾਨੂੰ ਘਰ ਬੈਠੇ ਹੀ ਹੋਮ ਡਲਇਵਰੀ ਹੋ ਜਾਵੇਗੀ ਇਹ ਸਾਰੇ ਨਸ਼ੇ ਸਰਕਾਰ ਨੇ ਕਾਗਜ਼ਾਂ 'ਚ ਬੰਦ ਕਰ ਦਿੱਤੇ ਨੇ।
ਸਵਾਲ - ਇਹ ਹੀਰੋਇਨ ਤੇ ਸਨਥੈਟੀਕ ਆਈਸ ਕੀ ਬਲਾ ਨੇ…?
ਜਵਾਬ - ਸਰਕਾਰ ਨੇ ਕਾਗਜ਼ਾਂ 'ਚ ਨਸ਼ਾ ਬੰਦ ਕੀਤਾ ਸਰਕਾਰ ਦੀ ਕੋਈ ਜ਼ਮੀਰ ਨਹੀਂ ਸਾਡੀ ਜ਼ਮੀਰ ਜਿੰਦਾ ਹੈ, ਅਸੀਂ ਬਾਈਕਾਟ ਕਰ ਦਿੱਤਾ ਤੁਸੀਂ ਖੁਦ ਵੇਖੋ ਉੱਪਰ ਵਾਲੇ ਦੇ ਘਰ ਦੇਰ ਹੈ ਹਨੇਰ ਨਹੀਂ ਹੁਣ ਬਾਰਡਰਾਂ ਤੋਂ ਨਸ਼ਾ ਆ ਰਿਹਾ ਹੈ ਤੁਸੀਂ ਹਰ ਰੋਜ਼ ਅਖਬਾਰਾਂ 'ਚ ਟੀਵੀ 'ਚ ਖਬਰਾਂ ਪੜਦੇ ਸੁਣਦੇ ਹੋ ਕਰੋੜਾਂ ਦੀ ਹੀਰੋਇਨ ਫੜੀ, ਵੀਹ ਕਰੋੜ ਦੀ ਪੰਜਾਹ ਕਰੋੜ ਦੀ, ਇਹ ਸਭ ਸਾਡੀ ਨਸ਼ੇੜੀ ਯੂਨੀਅਨ ਦੀ ਬਦੌਲਤ ਹੈ।
ਸਵਾਲ - ਇਹ ਗੱਲ ਸਾਡੇ ਦਰਸ਼ਕਾਂ ਨੂੰ ਸਮਝ ਨਹੀਂ ਆਈ ਜਰਾ ਵਿਸਥਾਰ 'ਚ ਦੱਸੋ …?
ਜਵਾਬ - ਜਦੋਂ ਸਾਡੇ ਸੂਬੇ 'ਚ ਕਰੋੜਾਂ ਅਰਬਾਂ ਦੀ ਹੀਰੋਇਨ ਫੜੀ ਜਾਂਦੀ ਹੈ ਤਾਂ ਇਹ ਸਭ ਕੀਹਦੇ ਕਾਰਨ ਹੈ ਸਾਡੀ ਪੁਲਿਸ ਸਿਆਸਤ ਤੇ ਨਸ਼ੇੜੀ ਯੂਨੀਅਨ ਕਰਕੇ, ਜੇ ਐਨਾ ਮਹਿੰਗਾ ਨਸ਼ਾ ਲੋਕ ਕਰਦੇ ਨੇ ਉਹ ਅਮੀਰ ਹੀ ਨੇ, ਨੰਗ ਬੰਦਾ ਕਿੱਥੋਂ ਨਸ਼ਾ ਕਰ ਲਊ …æ? ਹੁਣ ਸਨਥੈਟੀਕ ਆਈਸ ਦਾ ਨਸ਼ਾ ਇਸ ਤੋਂ ਵੀ ਮਹਿੰਗਾ ਹੈ।
ਸਵਾਲ - ਤੁਸੀਂ ਸ਼ਰਾਬ ਬਾਰੇ ਕੀ ਕਹੋਂਗੇ, ਤੁਸੀ ਇਹ ਕਿਉਂ ਨਹੀਂ ਪੀਂਦੇ?
ਜਵਾਬ - ਸ਼ਰਾਬ ਤਾਂ ਆਮ ਗੱਲ ਹੀ ਹੋ ਗਈ ਹੈ ਇਹ ਤਾਂ ਸਾਰਿਆਂ ਨੇ ਅਪਨਾ ਲਈ ਹੈ ਪੰਜਾਬ ਇਸ ਨੂੰ ਨਸ਼ਾ ਹੀ ਨਹੀਂ ਸਮਝਦਾ। ਬਾਕੀ ਮੈਂ ਜ਼ਰਾ ਹਟਕੇ ਨਸ਼ਾ ਕਰਦਾਂ ਹਾਂ ਜੇ ਤੁਸੀਂ ਪਿਆਉਣੀ ਚਾਹੋ ਤਾਂ ਮੈਂ ਮਨਾ ਨਹੀਂ ਕਰਾਂਗਾ।
ਸਵਾਲ - ਕੀ ਇਹ ਫਿੱਕਾ ਪੰਜਾਬ ਫੇਰ ਰੰਗਲਾ ਹੋ ਜਾਵੇਗਾ…?
ਜਵਾਬ - ਵੇਖੋ ਜੀ ਸਾਡੇ ਵੱਲੋਂ ਤਾਂ ਰੰਗਲਾ ਹੀ ਹੈ ਅਸੀਂ ਨਸ਼ੇ 'ਚ ਟੁੱਲ ਰਹੀਦਾ ਹਰ ਚੀਜ਼ ਰੰਗੀਨ ਨਜ਼ਰ ਆਉਂਦੀ ਹੈ।
ਸਵਾਲ - ਤੁਸੀਂ ਨਸ਼ਾ ਕਿੱਥੋਂ ਖਰੀਦਦੇ ਹੋ…?
ਜਵਾਬ - ਜਰਾ ਹੱਸ ਕੇ, ਸਰਕਾਰ ਤੋਂ ਪੁਲਿਸ ਤੋਂ ਜਿੱਥੋਂ ਭਾਅ ਸਸਤਾ ਮਿਲੇ ਇਟਸ ਬਿਜ਼ਿਨਸ਼ ਮਾਈ ਡੀਅਰ ਕੰਡਾ ਜੀ।
ਸਵਾਲ - ਸੁਣਿਆ ਤੁਸੀਂ ਕਈ ਚੀਜ਼ਾਂ ਨਵੀਆਂ ਲਾਂਚ ਕਰ ਰਹੇ ਹੋ ਪੰਜਾਬ ਵਿਚ…?
ਜਵਾਬ - ਬਿਲਕੁੱਲ ਤੁਸੀਂ ਸਹੀ ਸੁਣਿਆ ਸਾਡੀ ਸਰਕਾਰ ਨਾਲ ਗੱਲ ਚੱਲ ਰਹੀ ਹੈ ਅਸੀਂ ਹਰ ਸ਼ਹਿਰ 'ਚ ਨਸ਼ੇੜੀ ਢਾਬਾ ਖੋਲ੍ਹਾਂਗੇ ਜਿਸ 'ਚ ਫੀਮ ਵਾਲੇ ਪਰਾਂਠੇ, ਡੋਡਿਆਂ ਵਾਲੇ ਪਰੌਂਠੇ, ਮਿਕਸ ਪਰੌਠਾਂ ਵਿਥ ਬੀਅਰ, ਸ਼ਰਾਬੀ ਚਿਕਨ ਵਿਥ ਡੋਡੇ ਨਾੱਨ, ਫੀਮ ਨਾੱਨ, ਡੋਡੇ ਨਾੱਨ, ਗਜਰੇਲਾ ਵਿਥ ਸਮੈਕ, ਫੀਮ ਕੁਲਫੀ, ਸਮੈਕ ਕੁਲਫੀ, ਡਾਰਕ ਚਾਕਲੇਟ ਵਿਥ ਫੀਮ, ਬਹੁਤ ਸਾਰੀਆਂ ਸਕਾੱਚਿਸ ਫਲੈਵਰ ਫਾਰ ਲੈਡੀਸ ਲਾਓਕਿ ਵੋਧਕਾ ਰੰਮ ਜਿਵੇਂ ਗ੍ਰੀਨ ਟੀ ਹੁੰਦੀ ਹੈ, ਡੋਡਾ ਟੀ, ਫੀਮ ਟੀ ਬਹੁਤ ਕੁੱਛ ਹੈ।
ਸਵਾਲ - ਕਦੋਂ ਤੱਕ ਤੁਹਾਡਾ ਇਹ ਢਾਬਾ ਚੇਨ ਸਿਸਟਮ ਸ਼ੁਰੂ ਹੋਵੇਗਾ ਕੀ ਅੜਚਨ ਹੈ?
ਜਵਾਬ - ਸਾਡੇ ਵਲੋਂ ਤਾਂ ਕੱਲ ਨੂੰ ਸ਼ੁਰੂ ਕਰ ਲਉ, ਪਰ ਸਰਕਾਰ ਫਿਫਟੀ ਪਰਸੈਂਟ ਭਾਲਦੀ ਹੈ ਅਸੀਂ ਦੇ ਨਹੀਂ ਸਕਦੇ, ਰੇਟ ਸੈਟਿੰਗ ਹੋ ਗਿਆ ਤਾਂ ਇਹ ਸਭ ਜਲਦੀ ਹੀ ਤੁਹਾਨੂੰ ਹਰ ਸ਼ਹਿਰ 'ਚ ਮਿਲੇਗਾ।
ਸਵਾਲ - ਜਾਂਦੇ ਜਾਂਦੇ ਆਮ ਜਨਤਾ ਨੂੰ ਕੋਈ ਸਾਂਝ ਸੁਨੇਹਾ…?
ਜਵਾਬ - ਕਿਸੇ ਸਰਕਾਰ ਤੋਂ ਕੋਈ ਝਾਕ ਨਾ ਰੱਖੋ ਮੇਰੇ ਵਾਂਗ ਆਪਣਾ ਦਿਮਾਗ ਵਰਤੋ, ਕੋਈ ਜੁਗਾੜ ਲਾਉ ਖੋਜ਼ ਕਰੋ ਨਸ਼ਾ ਕਰੋ ਮੌਜ ਕਰੋ।
ਸਵਾਲ - ਆਪਣਾ ਕੋਈ ਸੰਪਰਕ ਜਾਂ ਈਮੇਲ?
ਜਵਾਬ - ਸੱਤਕਬੰਜਾ ਛੱਬੀ ਐਟ ਦੀ ਰੇਟ ਜੀ ਮੇਲ ਡਾਟ ਕਾਮ।
ਇਸ ਤੋਂ ਪਹਿਲਾਂ ਉਹਨਾਂ ਦਾ ਨਸ਼ਾ ਡਾਊਨ ਹੋਵੇ ਉਹਨਾਂ ਜਲਦੀ ਜਲਦੀ ਚਾਰ ਪੰਜ ਚੈਨੀਆਂ ਖੈਨੀਆਂ ਮੂੰਹ 'ਚ ਲਾਈਆਂ ਤੇ ਚਲੇ ਗਏ।
alt

 

 

 

 

 

 

 

- ਡਾ: ਅਮਰੀਕ ਸਿੰਘ ਕੰਡਾ

ਵਿਦੇਸ਼ੀ ਕਾਲੇ ਧਨ ਦੇ ਨਾਂ ’ਤੇ ਖੇਡੀ ਜਾ ਰਹੀ ਹੈ ਸਿਆਸਤ

$
0
0

ਹਾਲ ਹੀ ਵਿਚ ਜੀ-20 ਸਿਖਰ ਸੰਮੇਲਨ ਵਿਚ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੁੜ ਆਪਣੀ ਵਚਨਬੱਧਤਾ ਦੁਹਰਾਈ ਕਿ ਵਿਦੇਸ਼ਾਂ ਵਿਚਲੇ ਕਾਲੇ ਧਨ ਨੂੰ ਭਾਰਤ ਲਿਆਂਦਾ ਜਾਵੇਗਾ,ਪਰ ਉਨ੍ਹਾਂ ਨੇ ਇਸ ਬਾਰੇ ਕੋਈ ਸਮਾਂ ਸੀਮਾਂ ਨਹੀਂ ਦੱਸੀ।ਦੂਜੀ ਅਹਿਮ ਗਲ ਉਨ੍ਹਾਂ ਨੇ ਜੋ ਕਹੀ ਤੇ ਜਿਸ ਨੂੰ ਸਭ ਨੇ ਸਲਾਹਿਆ ਉਹ ਹੈ ਕਿ ਕਾਲੇ ਧਨ ਨਾਲ ਨਾਲ ਨਜਿਠਣ ਲਈ ਜਾਣਕਾਰੀਆਂ ਦੇ ਆਪਸੀ ਵਟਾਂਦਰੇ ਲਈ ਇਕ ਨਵਾਂ ਵਿਸ਼ਵ-ਪੱਧਰੀ ਪੈਮਾਨਾ ਅਪਣਾਇਆ ਜਾਵੇ।ਇਨ੍ਹਾਂ ਦੋਵਾਂ ਵਿਚਾਰਾਂ ‘ਤੇ ਗਹੁ ਨਾਲ ਨਜ਼ਰ ਮਾਰੀਏ ਤਾਂ ਭਾਰਤ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਨਾ ਤਾਂ ਪਹਿਲਾਂ ਸੰਜੀਦਾ ਸੀ ਤੇ ਨਾ ਹੀ ਹੁਣ ਉਹ ਸੰਜੀਦਗੀ ਵਿਖਾ ਰਿਹਾ ਹੈ,ਜਿਸ ਦੀ ਕਿ ਅੱਜ ਲੋੜ ਹੈ।

ਚੋਣਾਂ ਤੋਂ ਪਹਿਲਾਂ ਭਾਜਪਾ ਆਗੂ ਬੜੇ ਜੋਰਾਂ ਸ਼ੋਰਾਂ ਨਾਲ ਕਹਿੰਦੇ ਰਹਿ ਹਨ ਕਿ ਅਸੀਂ ਸੌ ਦਿਨਾਂ ਵਿਚ ਕਾਲਾ ਧਨ ਵਾਪਿਸ ਲਿਆ ਕਿ 150 ਦਿਨਾਂ ਵਿਚ ਇਸ ਨੂੰ ਲੋਕਾਂ ਵਿਚ ਵੰਡ ਦੇਵਾਂਗੇ। ਹਰ ਵਿਅਕਤੀ ਦੇ ਹਿੱਸੇ 15- 15 ਲੱਖ ਰੁਪਿਆ ਆਵੇਗਾ।ਵਿਦੇਸ਼ਾਂ ਵਿਚ ਕਿੰਨਾ ਪੈਸਾ ਹੈ? ਇਹ ਬਕਾਇਦਾ ਅੰਕੜੇ ਦਿੰਦੇ ਰਹਿ ਹਨ। ਚੋਣਾਂ ਜਿੱਤਣ ਤੋਂ ਬਾਦ ਇਹ ਵਿਦੇਸ਼ਾਂ ਵਿਚਲੇ ਪੈਸੇ ਦੀ ਰਕਮ ਨਹੀਂ ਦਸ ਰਹੇ ਤੇ ਨਾਵਾਂ ਬਾਰੇ ਵੀ ਕਹਿਣ ਲਗੇ ਕਿ ਨਾਂ ਨਹੀਂ ਦਸੇ ਜਾ ਸਕਦੇ।ਸੁਆਲ ਪੈਦਾ ਹੁੰਦਾ ਹੈ ਕਿ ਨਾਂ ਨਸ਼ਰ ਨਾ ਕਰਨ ਬਾਰੇ ਜਿਹੜੀਆਂ ਦਲੀਲਾਂ ਉਹ ਹੁਣ ਦਿੰਦੇ ਹਨ ਕੀ ਇਨ੍ਹਾਂ ਨੂੰ ਉਸ ਸਮੇਂ ਇਨ੍ਹਾਂ ਦਾ ਗਿਆਨ ਨਹੀਂ ਸੀ ? ਜੇ ਸੀ ਤਾਂ ਇਹ ਝੂਠ ਕਿਉਂ ਬੋਲਦੇ ਰਹੇ?ਕੀ ਉਹ ਲੋਕ ਕਚਹਿਰੀ ਵਿਚ ਇਸ ਦਾ ਜੁਆਬ ਦੇਣਗੇ?

2007 ਦੀਆਂ ਲੋਕ ਸਭਾ ਚੋਣਾਂ ਸਮੇਂ ਵੀ ਇਹ ਮੁਦਾ ਉਠਿਆ ਸੀ। ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ 100 ਦਿਨਾਂ ਵਿਚ ਕਾਲਾ ਧਨ ਵਾਪਸ ਲਿਆਵਾਂਗੇ। ਉਹ ਬਿਨਾਂ ਧਨ ਮੰਗਵਾਇਆਂ 5 ਸਾਲ ਰਾਜ ਕਰ ਗਏ । ਜਦ ਪਾਰਲੀਮੈਂਟ ਵਿਚ ਇਹ ਮਸਲਾ ਆਇਆ ਤਾਂ ਸਰਕਾਰ ਨੇ ਉਹੋ ਕਿਹਾ,ਜੋ ਹੁਣ ਭਾਜਪਾ ਆਗੂਆਂ ਨੇ ਕਿਹਾ ਕਿ ਨਾਂ ਨਹੀਂ ਦਸੇ ਜਾ ਸਕਦੇ।

ਪਿਛੋਕੜ ‘ਤੇ ਜਾਈਏੇ ਤਾਂ 1991 ਵਿਚ ਇਕ ਸਵਿਸ ਮੈਗਜ਼ੀਨ ਨੇ 2 ਅਰਬ 20 ਕ੍ਰੋੜ ਡਾਲਰ ਦੀ ਰਕਮ ਸਵਿਸ ਬੈਂਕਾਂ ਵਿਚ ਦੱਸੀ ਸੀ।ਉਸ ਵਿਚ 14 ਸਿਆਸਤਦਾਨਾਂ ਦੇ ਨਾਂ ਸਨ ,ਜਿਨ੍ਹਾਂ ਵਿਚ ਕਥਿਤ ਤੌਰ ‘ਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦਾ ਨਾਂ ਵੀ ਸ਼ਾਮਲ ਸੀ ।ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚਲੇ ਪੈਸੇ ਦਾ 23 ਸਾਲ ਤੋਂ ਪਤਾ ਹੈ। ਇਸ ਸਮੇਂ ਦੌਰਾਨ ਵਾਜਪਾਈ ਸਰਕਾਰ ਸਮੇਤ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਪੈਸੇ ਵਾਪਸ ਮੰਗਵਾਉਣ ਦਾ ਯਤਨ ਨਹੀਂ ਕੀਤਾ।ਜਿਹੜੀ ਹਿਲ ਜੁਲ ਹੋ ਰਹੀ ਹੈ, ਉਹ ਸ੍ਰੀ ਰਾਮ ਜੇਠ ਮਲਾਨੀ ਵਲੋਂ ਮਾਰਚ 2009 ਵਿਚ ਸੁਪਰੀਪ ਕੋਰਟ ਵਿਚ ਪਾਈ ਲੋਕ ਹਿੱਤ ਪਟੀਸ਼ਨ ਕਰਕੇ ਹੈ।

ਭਾਰਤ ਦੇ ਟਾਕਰੇ ‘ਤੇ ਫ਼ਰਾਂਸ ਸਰਕਾਰ ਨੇ ਜਿਹੜੀ ਸੂਚੀ ਭਾਰਤ ਸਮੇਤ ਹੋਰਨਾਂ ਦੇਸ਼ਾਂ ਨੂੰ ਦਿੱਤੀ ਹੈ ਇਹ ਉਹ ਹੈ ਜੋ ਫ਼ਰਾਂਸ ਦੀ ਗੁਪਤ ਏਜੰਸੀ ਬੀ. ਐਨ.ਡੀ. ਨੇ 2006 ਵਿਚ ਸਵਿਸ ਬੈਂਕ ਦੇ ਸਾਬਕਾ ਕਮਪਿਊਟਰ ਤਕਨੀਕੀ ਹੈਨਰਿਚ ਕੈਬਰ ਪਾਸੋਂ 42 ਲੱਖ ਯੂਰੋ ਡਾਲਰ ਰਿਸ਼ਵਤ ਦੇ ਕੇ ਪ੍ਰਾਪਤ ਕੀਤੀ ਸੀ। ਜਰਮਨ ਸਰਕਾਰ ਨੇ ਜਿਹੜੀ ਸੂਚੀ ਭਾਰਤ ਤੇ ਹੋਰਨਾਂ ਮੁਲਕਾਂ ਨੂੰ ਦਿੱਤੀ ਹੈ,ਉਹ ਉਸ ਨੇ ਐਲ. ਜੀ.ਟੀ.ਬੈਂਕ ਜੋ ਕਿ ਲੀਖਤਨਸਟੀਨ ਦੇਸ਼ ਵਿਚ ਹੈ ਦੇ ਇਕ ਕਰਮਚਾਰੀ ਨੂੰ 40 ਲੱਖ ਯੂਰੋ ਡਾਲਰ ਰਿਸ਼ਵਤ ਦੇ ਕੇ 2008 ਵਿਚ ਪ੍ਰਾਪਤ ਕੀਤੀ ਸੀ।ਅਮਰੀਕਾ ਨੇ ਵੀ ਐਲ.ਜੀ.ਟੀ. ਦੇ ਚੋਰੀ ਕਰਨ ਵਾਲੇ ਕਰਮਚਾਰੀ ਨੂੰ ਪੈਸੇ ਦੇ ਕੇ ਅੰਕੜੇ ਖ੍ਰੀਦੇ। ਇਸ ਤਰ੍ਹਾਂ ਭਾਰਤ ਨੇ ਆਪਣੇ ਪੱਧਰ ‘ਤੇ ਕੋਈ ਸੂਚੀ ਪ੍ਰਾਪਤ ਨਹੀਂ ਕੀਤੀ।

2007 ਵਿੱਚ ਅਮਰੀਕਾ ਨੇ ਸਵਿਟਜ਼ਰਲੈਂਡ ਦੇ ਸਭ ਤੋਂ ਵੱਡੇ ਬੈਂਕ ਯੂ.ਬੀ.ਐਸ. ਦੇ ਪ੍ਰਾਈਵੇਟ ਬੈਂਕਰ ਬਰਾਡਲੇ ਬਰਕਨਫੀਲਡ ਤੇ ਉਸ ਦੇ ਸਾਥੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ 20 ਅਰਬ ਡਾਲਰ ਆਮਦਨ ਕਰ ਵਿਭਾਗ ਤੋਂ ਚੋਰੀ ਇਕੱਠੇ ਕੀਤੇ ਸਨ। ਬਰਕਨਫੀਲਡ ਵਿਰੁੱਧ ਮੁਕੱਦਮਾ ਚਲਿਆ ਤੇ ਉਸ ਨੂੰ 40 ਮਹੀਨੇ ਕੈਦ ਹੋਈ। ਬੈਂਕ ਦੇ ਅਧਿਕਾਰੀਆਂ ਨੇ ਸਜ਼ਾਵਾਂ ਤੋਂ ਬਚਣ ਲਈ ਅਮਰੀਕਾ ਸਰਕਾਰ ਨਾਲ 22 ਫ਼ਰਵਰੀ 2009 ਨੂੰ ਇਕ ਸਮਝੌਤਾ ਕੀਤਾ। ਉਨ੍ਹਾਂ ਅਮਰੀਕਾ ਨੂੰ 78 ਕ੍ਰੋੜ ਡਾਲਰ ਦੇਣ ਤੋਂ ਇਲਾਵਾ ਅਮਰੀਕੀਆਂ ਦੇ 4575 ਖਾਤੇ ਦੱਸੇ। ਅਮਰੀਕੀਆਂ ‘ਤੇ ਮੁਕੱਦਮੇ ਚਲੇ ਤੇ ਉਨ੍ਹਾਂ ਨੇ ਆਪਣੇ ਆਪ ਵਿਦੇਸ਼ੀ ਖਾਤੇ ਦਸਣੇ ਸ਼ੁਰੂ ਕਰ ਦਿੱਤੇ। 2009 ਵਿਚ ਹੀ 17 ਹਜ਼ਾਰ ਅਮਰੀਕੀਆਂ ਨੇ ਆਪਣੇ ਖਾਤੇ ਦੱਸ ਦਿੱਤੇ। ਇਸ ਪਿੱਛੋਂ ਅਮਰੀਕਾ ਸਰਕਾਰ ਨੇ ਦੁਨੀਆਂ ਭਰ ਦੇ ਬੈਂਕਾਂ ਵੱਲ ਆਪਣਾ ਰੁਖ ਕੀਤਾ।

ਅਜਕਲ ਜੇਤਲੀ ਸਾਹਿਬ ਜਿਸ ਅਮਰੀਕੀ ਕਾਨੂੰਨ ਦਾ ਜ਼ਿਕਰ ਕਰ ਰਹੇ ਹਨ ਕਿ ਉਸ ਅਧੀਨ ਨਾਂ ਨਹੀਂ ਦੱਸੇ ਜਾ ਸਕਦੇ, ਉਹ ਹੈ, ਐਫ਼ੳਮਪ;. ਏ. ਟੀ. ਸੀ. ਏ. (ਫਾਰਨ ਅਕਾਊਂਟ ਟੈਕਸ ਕਮਪਲਾਇੰਨਸ ਐਕਟ) ਜੋ ਕਿ 18 ਮਾਰਚ 2010 ਤੋਂ ਲਾਗੂ ਹੈ। ਇਸ ਅਧੀਨ ਜਿਹੜੇ ਅਮਰੀਕੀ ਵਿਦੇਸ਼ਾਂ ਵਿਚ ਰਹਿੰਦੇ ਹਨ ਜਾਂ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਅਮਰੀਕਾ ਦੇ ਆਈ. ਆਰ.ਐਸ. (ਇੰਟਰਨਲ ਰੈਵਿਨਿਊ ਸਰਵਿਸ) ਨੂੰ ਆਪਣੇ ਪੈਸੇ ਬਾਰੇ ਸੂਚਿਤ ਕਰਨਾ ਹੋਵੇਗਾ।

ਇਸ ਕਾਨੂੰਨ ਅਧੀਨ ਅਮਰੀਕਾ ਦੂਜੇ ਦੇਸ਼ਾਂ ਨਾਲ ਵੀ ਦੁਵਲੇ ਸਮਝੌਤੇ ਕਰ ਰਿਹਾ ਹੈ। ਇਸ ਅਧੀਨ 50 ਮੁਲਕ ਦਸਖ਼ਤ ਕਰ ਚੁੱਕੇ ਹਨ। ਭਾਰਤ ਨੇ ਅਜੇ ਤੀਕ ਇਸ ਉਪਰ ਦਸਖ਼ਤ ਨਹੀਂ ਕੀਤੇ ਕੇਵਲ ਅਫ਼ਸਰ ਪੱਧਰ ‘ਤੇ ਸਹਿਮਤੀ ਦਿੱਤੀ ਹੈ।ਇਸ ਕਾਨੂੰਨ ਦੀ ਲੋੜ ਕਿਉਂ ਪਈ? ਸੈਨੇਟਰ ਲੈਵਿਨ ਦੀ ਚੇਅਰਮੈਨਸ਼ਿਪ ਥਲੇ ਪੜਤਾਲੀਆ ਕਮੇਟੀ ਨੇ ਜੁਲਾਈ 2008 ਵਿਚ ਪਤਾ ਲਾਇਆ ਕਿ ਹਰ ਸਾਲ ਅਮਰੀਕੀ ਬਾਹਰਲੇ ਬੈਂਕਾਂ ਵਿਚ ਜਿਹੜਾ ਪੈਸਾ ਭੇਜਦੇ ਹਨ ਉਸ ਨਾਲ 100 ਅਰਬ ਡਾਲਰ ਟੈਕਸਾਂ ਦੀ ਚੋਰੀ ਹੋ ਰਹੀ ਹੈ।ਉਸ ਨੂੰ ਰੋਕਣ ਲਈ ਇਹ ਕਾਨੂੰਨ ਬਣਾਇਆ ਗਿਆ ।

ਇਸ ਕਾਨੂੰਨ ਅਧੀਨ ਅਮਰੀਕਾ ਸਰਕਾਰ, ਅਮਰੀਕਾ ਵਿਚ ਰਹਿੰਦੇ ਜਾਂ ਕਾਰੋਬਾਰ ਕਰਦੇ ਵਿਅਕਤੀਆਂ ਦੇ ਵੇਰਵੇ ਉਨ੍ਹਾਂ ਦੇਸ਼ਾਂ ਨੂੰ ਦੇਵੇਗੀ ਜਿੱਥੋਂ ਦੇ ਉਹ ਵਸਨੀਕ ਹਨ ਤੇ ਦੂਜੇ ਦੇਸ਼ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਜਾਂ ਕੰਮ ਕਰਦੇ ਅਮਰੀਕੀਆਂ ਦੇ ਵੇਰਵੇ ਅਮਰੀਕਾ ਨੂੰ ਦੇਣਗੇ। ਇਸ ਤਰ੍ਹਾਂ ਲੋਕਾਂ ਦਾ ਖਾਤੇ ਲੁਕਾਉਣਾ ਔਖਾ ਹੋ ਜਾਵੇਗਾ।ਭਾਰਤ ਨੇ ਹੁਣ ਕੁਝ ਮੁਲਕਾਂ ਨਾਲ ਅਜਿਹੇ ਦੁਵੱਲੇ ਸਮਝੌਤੇ ਕੀਤੇ ਹਨ।

ਜਿੱਥੋਂ ਤੀਕ ਜਾਣਕਾਰੀਆਂ ਦੇ ਆਪਸੀ ਵਟਾਂਦਰੇ ਲਈ ਇਕ ਨਵਾਂ ਵਿਸ਼ਵ-ਪੱਧਰੀ ਪੈਮਾਨਾ ਅਪਣਾਉਣ ਦੀ ਗੱਲ ਹੈ, 30 ਅਕਤੂਬਰ 2014 ਨੂੰ ਬਰਲਿਨ ਵਿਚ 51 ਦੇਸ਼ਾਂ ਦਾ ਇਕ ਸੰਮੇਲਨ ਇਸੇ ਮਕਸਦ ਲਈ ਹੋਇਆ ਪਰ ਭਾਰਤ ਨੇ ਇਸ ਵਿਚ ਹਿੱਸਾ ਨਹੀਂ ਲਿਆ। ਭਾਰਤ ਇਸ ਸੰਸਥਾ ਜਿਸ ਨੂੰ ਓ ਈ ਸੀ ਡੀ( ਆਰਗੇਨਾਈਜ਼ੇਸ਼ਨ ਫ਼ਾਰ ਇਕਨਾਮਕਸ ਕੋ-ਆਪਰੇਸ਼ਨ ਐਂਡ ਡੀਵੈਲਪਮੈਂਟ) ਕਿਹਾ ਜਾਂਦਾ ਹੈ ਦਾ ਮੈਂਬਰ ਨਹੀਂ।ਇਸ ਵਿਚ ਫ਼ਰਾਂਸ, ਇੰਗਲੈਂਡ, ਜਰਮਨ ਆਦਿ ਸ਼ਾਮਲ ਹਨ। ਇਹ ਸੰਸਥਾ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਇਕ ਪਲੇਟਫਾਰਮ ‘ਤੇ ਲਿਆਉਣ ਦਾ ਯਤਨ ਕਰ ਰਹੀ ਤਾਂ ਜੋ ਆਪਸ ਵਿਚ ਬੈਂਕ ਖਾਤਿਆਂ ਦਾ ਆਦਾਨ ਪ੍ਰਦਾਨ ਹੋ ਸਕੇ। ਸਤੰਬਰ 2014 ਵਿਚ ਹੋਈ ਮੀਟਿੰਗ ਵਿਚ ਭਾਰਤ ਸਮੇਤ 90 ਦੇਸ਼ਾਂ ਨੇ ਭਾਗ ਲਿਆ ਸੀ ਤੇ ਇਸ ਲਈ ਸਹਿਮਤੀ ਦਿੱਤੀ ਸੀ। ਜੀ-20 ਸਿਖਰ ਸੰਮੇਲਨ ਵਿਚ ਦੇ ਫ਼ੈਸਲੇ ਅਨੁਸਾਰ ਕੋਈ ਨਵੀਂ ਸੰਸਥਾ ਬਣਦੀ ਹੈ ਜਾਂ ਨਹੀਂ,ਇਹ ਸਮਾਂ ਹੀ ਦਸੇਗਾ, ਪਰ ਇਕ ਗਲ ਹੈ ਕਿ ਹੁਣ ਸਾਰੇ ਦੇਸ਼ ਇਸ ਬਾਰੇ ਸੰਜੀਦਾ ਹਨ, ਜਿਨ੍ਹਾਂ ਦੇ ਪੈਸੇ ਵਿਦੇਸ਼ਾਂ ਵਿਚ ਟੈਕਸਾਂ ਦੀ ਚੋਰੀ ਕਰਕੇ ਜਮਾਂ ਹਨ।ਫਿਲਹਾਲ ਭਾਰਤ ਨੂੰ ਓ ਈ ਸੀ ਡੀ ਸੰਸਥਾ ਨਾਲ ਦਸਖ਼ਤ ਕਰਨੇ ਚਾਹੀਦੇ ਹਨ ਤੇ ਅਮਰੀਕਾ ਨਾਲ ਵੀ।

ਜਿੱਥੋਂ ਤੀਕ ਨਾਂ ਦਸਣ ਦਾ ਸਬੰਧ ਹੈ ਅੰਤਰ-ਰਾਸ਼ਟਰੀ ਕਾਨੂੰਨਾਂ ਅਨੁਸਾਰ ਭਾਰਤ ਉਨ੍ਹਾਂ ਦੇ ਨਾਂ ਨਸ਼ਰ ਕਰ ਸਕਦਾ ਹੈ ਜਿਨ੍ਹਾਂ ਦੀ ਪੜਤਾਲ ਹੋ ਚੁੱਕੀ ਹੋਵੇ ਤੇ ਉਹ ਦੋਸ਼ੀ ਪਾਏ ਜਾਣ ।ਇਸੇ ਲਈ ਕੁਝ ਨਾਂ ਸਾਹਮਣੇ ਆਏ ਹਨ। ਭਾਰਤ ਦਾ ਪੈਸਾ ਕਿੰਨਾ ਵਿਦੇਸ਼ਾਂ ਵਿਚ ਹੈ, ਸਵਿਸ ਬੈਂਕਿੰਗ ਐਸੋਸੀਏਸ਼ਨ ਦੀ 2006 ਵਿਚ ਜਾਰੀ ਰਿਪੋਰਟ ਅਨੁਸਾਰ ਭਾਰਤ ਦਾ 41 ਹਜ਼ਾਰ400 ਕ੍ਰੋੜ ਰੁਪਏ ਦਾ ਕਾਲਾ ਧਨ ਕੇਵਲ ਸਵਿਸ ਬੈਂਕਾਂ ਵਿਚ ਕਥਿਤ ਤੌਰ ‘ਤੇ ਸੀ ਤੇ ਉਹ ਕਾਲੇ ਧਨ ਦੀ ਸੂਚੀ ਵਿਚ ਪਹਿਲੇ ਸਥਾਨ ‘ਤੇ ਸੀ। ਇਹ ਰਕਮ 2008 ਵਿਚ ਘਟਣੀ ਸ਼ੁਰੂ ਹੋ ਗਈ ਤੇ 2013 ਵਿਚ ਕੇਵਲ 14000 ਕ੍ਰੋੜ ਰੁਪਏ ਰਹਿ ਗਈ। ਜਿਹੜੀ ਸੂਚੀ ਭਾਰਤ ਸਰਕਾਰ ਕੋਲ ਹੈ ਹੈ,ਉਸ ਵਿਚ 2006 ਸਾਲ ਦੇ ਖਾਤਿਆਂ ਦੀ ਸਥਿਤੀ ਹੈ ਜਿਸ ਦਿਨ ਇਹ ਅੰਕੜੇ ਚੋਰੀ ਕੀਤੇ ਗਏ ਸਨ। ਉਸ ਤੋਂ ਪਹਿਲਾਂ ਤੇ ਬਾਦ ਦੀ ਨਹੀਂ।ਇਸ ਸੂਚੀ ਬਾਰੇ ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਉਸ ਵਿਚੋਂ ਕੋਲ 320 ਵਿਅਕਤੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਖਾਤੇ ਹਨ।ਕੇਵਲ 75 ਨੇ ਆਪਣੀ ਆਮਦਨ ਦੇ ਵੇਰਵੇ ਦਿਤੇ ਹਨ। ਅੱਧਿਆਂ ਖਾਤਿਆਂ ਵਿਚ ਕੋਈ ਪੈਸਾ ਨਹੀਂ। ਇਸ ਦਾ ਮਤਲਬ ਹੈ ਕਿ ਭਾਰਤੀਆਂ ਨੇ ਜਾਂ ਤਾਂ ਇਨ੍ਹਾਂ ਬੈਂਕਾਂ ਦੀਆਂ ਦੂਜੇ ਮੁਲਕਾਂ ਵਿਚਲੀਆਂ ਸ਼ਾਖਾਂ ਨੂੰ ਪੈਸਾ ਭੇਜ ਦਿੱਤਾ ਹੈ ਜਾਂ ਸੋਨੇ ਦੇ ਰੂਪ ਵਿਚ ਇਹ ਪੈਸਾ ਮੰਗਵਾ ਲਿਆ ਹੈ ਜਾਂ ਰੀਅਲ ਐਸਟੇਟ ਵਿਚ ਪੈਸਾ ਲਗਾ ਲਿਆ ਹੈ।ਇਹ ਵੇਰਵੇ ਇਕੱਲੇ ਸਵਿਸ ਬੈਂਕ ਦੇ ਹਨ। ਵੈਸੇ 80 ਥਾਵਾਂ ਹਨ, ਜਿੱਥੇ ਕਾਲਾ ਧਨ ਜਮਾਂ ਹੁੰਦਾ ਹੈ, ਜਿਨ੍ਹਾਂ ਦੇ ਵੇਰਵੇ ਇਕੱਠੇ ਕਰਨ ਦੀ ਲੋੜ ਹੈ।

ਵਿਕੀਲੀਕਸ ਨੇ 2 ਅਗਸਤ 2011 ਨੂੰ ਜੋ ਸੂਚੀ ਜਾਰੀ ਕੀਤੀ ਹੈ ਉਸ ਵਿਚ ਕਥਿਤ ਤੌਰ ‘ਤੇ ਸਵਰਗਵਾਸੀ ਰਾਜੀਵ ਗਾਂਧੀ ਦੇ ਇਕ ਲੱਖ ਅਠਾਨਵੇਂ ਹਜ਼ਾਰ ਕਰੋੜ ਰੁਪਏ , ਹਰਸ਼ਦ ਮਹਿਤਾ ਦੇ 1 ਲੱਖ 36 ਹਜ਼ਾਰ ਕਰੋੜ ਰੁਪਏ, ਨੀਰਾ ਰਾਡੀਆ ਦੇ 2 ਲੱਖ 90 ਹਜ਼ਾਰ ਕਰੋੜ ਰੁਪਏ, ਸ਼ਰਦ ਪਵਾਰ ਦੇ 28 ਹਜ਼ਾਰ ਕਰੋੜ ਰੁਪਏ ਤੇ ਹੋਰਨਾਂ ਦੇ ਨਾਂ ਹਨ ਜਿਨ੍ਹਾਂ ਦਾ ਪੈਸਾ ਸਵਿਸ ਬੈਂਕਾਂ ਵਿਚ ਜਮਾਂ ਹੈ। ਉਸ ਨੇ ਬਕਾਇਦਾ ਬੈਂਕ ਦਾ ਨਾਂ ਤੇ ਖਾਤਿਆਂ ਦੀ ਗਿਣਤੀ ਦਿਤੀ ਹੈ, ਜੋ ਕਿ ਇੰਟਰਨੈੱਟ ਉਪਰ ਪੜ੍ਹੀ ਜਾ ਸਕਦੀ ਹੈ।ਇਸ ਸੂਚੀ ਦੀ ਅਸਲੀਅਤ ਬਾਰੇ ਭਾਰਤ ਸਰਕਾਰ ਨੂੰ ਪਤਾ ਲਾਉਣਾ ਚਾਹੀਦਾ ਹੈ ।ਇਹ ਕਿਹਾ ਜਾ ਰਿਹਾ ਹੈ ਕਿ ਰਾਜਨੀਤਕ ਪਾਰਟੀਆਂ ਨੇ ਕਥਿਤ ਤੌਰ ‘ਤੇ ਦੋਸ਼ੀਆਂ ਕੋਲੋਂ ਮੋਟੀਆਂ ਰਕਮਾਂ ਲਈਆਂ ਤੇ ਉਨ੍ਹਾਂ ਨੂੰ ਪੈਸਾ ਇਧਰ ਉਧਰ ਕਰਨ ਦਾ ਮੌਕਾ ਦਿੱਤਾ। ਗੋਆ ਦੀ ਖਾਣ ਕੰਪਨੀ ਜਿਸ ਦਾ ਨਾਂ ਨਸ਼ਰ ਕੀਤਾ ਗਿਆ ਹੈ ਨੇ ਭਾਜਪਾ ਨੂੰ 2004 ਤੋਂ ਹੁਣ ਤੀਕ 9 ਵਾਰ ਫ਼ੰਡ ਦਿੱਤੇ ਤੇ ਦਿੱਤੇ ਵੀ ਕਾਂਗਰਸ ਨਾਲੋਂ ਦੁਗਣੇ।

ਅਮਰੀਕਾ, ਜਰਮਨ, ਫ਼ਰਾਂਸ ਤੋਂ ਇਲਾਵਾ ਪੀਰੂ, ਨਾਈਜੀਰੀਆ ,ਫ਼ਲਪੀਨ, ਕਜ਼ਾਕਸਤਾਨ, ਮੈਕਸੀਕੋ ਵਰਗੇ ਛੋਟੇ ਛੋਟੇ ਮੁਲਕ ਸਵਿਟਜ਼ਰਲੈਂਡ ਤੋਂ ਪੈਸੇ ਮੰਗਵਾ ਚੁੱਕੇ ਹਨ, ਪਰ ਭਾਰਤ ਕਿਉਂ ਪੈਸੇ ਨਹੀਂ ਲਿਆ ਸਕਿਆ? ਭਾਰਤ ਸਰਕਾਰ ਇਸ ਦਾ ਜੁਆਬ ਦੇਣਾ ਚਾਹੀਦਾ ਹੈ? ਭਾਜਪਾ ਨੇ ਰਾਜਨੀਤਕ ਪਾਰਟੀਆਂ ਨੂੰ ਸੂਚਨਾ ਅਧਿਕਾਰ ਕਾਨੂੰਨ ‘ਚੋਂ ਬਾਹਰ ਰਖਣ ਲਈ ਕਾਂਗਰਸ ਦਾ ਸਾਥ ਦਿੱਤਾ।ਇਸ ਤੋਂ ਪਤਾ ਲਗਦਾ ਹੈ ਕਿ ਇਹ ਪਾਰਟੀ ਪਾਰਦਰਸ਼ਕਦਾ ਢੰਢੋਰਾ ਹੀ ਪਿਟਦੀ ਹੈ।ਜੇ ਇਹ ਵਾਕਿਆ ਹੀ ਪਾਰਦਰਸ਼ਕਦਾ ਦੀ ਮੁਦੱਈ ਹੈ ਤਾਂ ਇਸ ਨੂੰ ਰਾਜਨੀਤਕ ਪਾਰਟੀਆਂ ਨੂੰ ਸੂਚਨਾ ਅਧਿਕਾਰ ਕਾਨੂੰਨ ਵਿਚ ਲਿਆਉਣਾ ਚਾਹੀਦਾ ਹੈ? ਤਾਂ ਜੋ ਹਰ ਸ਼ਹਿਰੀ ਨੂੰ ਪਤਾ ਲਗ ਸਕੇ ਕਿ ਕਿਹੜੀ ਪਾਰਟੀ ਨੂੰ ਕਿੱਥੋਂ ਕਿੱਥੋਂ ਪੈਸੇ ਮਿਲਦੇ ਹਨ।ਮੋਦੀ ਸਾਹਿਬ ਗ਼ਰੀਬਾਂ ਦੇ ਹਮਦਰਦ ਹਨ ਤਾਂ ਉਨ੍ਹਾਂ ਨੂੰ ਬਿਆਨ ਬਾਜੀ ਕਰਨ ਦੀ ਥਾਂ ‘ਤੇ ਕੁਝ ਕਰਕੇ ਵਿਖਾਉਣਾ ਚਾਹੀਦਾ ਹੈ। ਵਿਦੇਸ਼ਾਂ ਵਿਚ ਕੇਵਲ ਦਸ ਪ੍ਰਤੀਸ਼ਤ ਪੈਸੇ ਹਨ। ਨੱਬੇ ਪ੍ਰਤੀਸ਼ਤ ਤਾਂ ਕਾਲਾ ਧਨ ਭਾਰਤ ਦੇ ਅੰਦਰ ਹੈ,ਜਿਸ ਨੂੰ ਕੋਈ ਹੱਥ ਨਹੀਂ ਪਾ ਰਿਹਾ।ਅਮਰੀਕਾ ਵਿਚ ਆਰਥਕ ਅਪਰਾਧੀਆਂ ਨੂੰ ਸਖ਼ਤ ਸਜਾਵਾਂ ਹਨ। ਅਮਰੀਕਾ ਵਾਂਗ ਸਾਨੂੰ ਵੀ ਆਰਥਕ ਅਪਰਾਧੀਆਂ ਨਾਲ ਸਿਝਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਦੇਸ਼ ਵਿਚਲਾ ਕਾਲਾ ਧਨ ਚੋਣਾਂ, ਰੀਅਲ ਐਸਟੇਟ, ਕਾਲੀ ਚੋਰ ਬਜਾਰੀ, ਨਸ਼ਿਆਂ ਦੀ ਸਮਗਲਿੰਗ, ਨਸ਼ਿਆਂ ਦੇ ਵਪਾਰ ਤੇ ਅਤਿਵਾਦੀ ਗਤੀਵਿਧੀਆਂ ਵਗੈਰਾ ਵਿਚ ਵਰਤਿਆ ਜਾ ਰਿਹਾ ਹੈ।ਇਸ ਨੂੰ ਰੋਕਣ ਨਾਲ ਦੇਸ਼ ਦੀ ਕਾਇਆ ਕਲਪ ਹੋ ਸਕਦੀ ਹੈ,ਪਰ ਕਿਸੇ ਵੀ ਸਰਕਾਰ ਨੇ ਇਸ ਨੂੰ ਹੱਥ ਨਹੀਂ ਪਾਇਆ ।‘ਅੱਛੇ ਦਿਨ ਆਉਣਗੇ’ ਦੇ ਸੁਪਨੇ ਵਿਖਾਉਣ ਵਾਲੀ ਇਹ ਸਰਕਾਰ ਕੀ ਇਸ ਨੂੰ ਨੱਥ ਪਾਏਗੀ?ਇਹ ਆਉਣ ਵਾਲਾ ਸਮਾਂ ਹੀ ਦਸੇਗਾ।

alt

 

 

 

 

 

 

 

 

 

- ਡਾ: ਚਰਨਜੀਤ ਸਿੰਘ ਗੁਮਟਾਲਾ

ਅਮਰੀਕਾ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਹੋਣੀ

$
0
0

ਅਮਰੀਕਾ ਵਿਚ ਕੋਈ 1 ਕ੍ਰੋੜ 10 ਲੱਖ ਤੋਂ ਵੱਧ ਗ਼ੈਰਕਾਨੂੰਨੀ ਪ੍ਰਵਾਸੀ ਇਸ ਸਮੇਂ ਰਹਿੰਦੇ ਹਨ। ਇਨ੍ਹਾਂ, ਉਪਰ ਦੇਸ਼ ਨਿਕਾਲੇ ਦੀ ਤਲਵਾਰ ਹਰ ਸਮੇਂ ਲਟਕਦੀ ਰਹਿੰਦੀ ਹੈ। ਇਹ ਚੋਰੀ ਛੁੱਪੇ ਰਹਿੰਦੇ ਹਨ। ਇਹ ਆਪਣੇ ਮੁਲਕ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਪਾਸ ਲੋੜੀਂਦੇ ਕਾਗ਼ਜ਼ ਪੱਤਰ ਨਹੀਂ ਹਨ। ਉਹ ਜੇ ਇਕ ਵਾਰ ਚਲੇ ਗਏ ਤਾਂ ਉਹ ਮੁੜ ਵਾਪਸ ਨਹੀਂ ਆ ਸਕਦੇ। 1986 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਰੋਨਲਡ ਰੀਗ਼ਲ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਮ ਮੁਆਫ਼ੀ ਦੇ ਦਿੱਤੀ ਸੀ, ਜਿਸਦਾ ਸਬੰਧ ਇਸ ਸਮੇਂ ਦੀ ਵਿਰੋਧੀ ਪਾਰਟੀ ਰੀਪਬਲਿਕਨ ਪਾਰਟੀ ਨਾਲ ਸੀ। ਕੋਈ ਤਿੰਨ ਦਹਾਕੇ ਤੋਂ ਗ਼ੈਰਕਾਨੂੰਨੀ ਪ੍ਰਵਾਸੀ ਧੱਕੇ ਖਾ ਰਹੇ ਹਨ। ਕਈਆਂ ਦੇ ਮਾਤਾ ਪਿਤਾ ਜਾਂ ਨਜ਼ਦੀਕੀ ਗੁਜਰ ਗਏ ਪਰ ਉਹ ਉਨ੍ਹਾਂ ਦੀਆਂ ਅੰਤਮ ਰਸਮਾਂ ਵਿਚ ਪਹੁੰਚ ਨਹੀਂ ਸਕੇ। ਕਈਆਂ ਦੇ ਬੱਚਿਆਂ ਦੇ ਵਿਆਹ ਹੋਏ ਤਾਂ ਪਰ ਉਹ ਉਸ ਵਿਚ ਸ਼ਾਮਲ ਨਹੀਂ ਹੋ ਸਕੇ। ਗ਼ੈਰ-ਕਾਨੂੰਨੀ ਹੋਣ ਕਰਕੇ ਇਨ੍ਹਾਂ ਨੂੰ ਕੰਮ ਕਰਨ ਦਾ ਪਰਮਿਟ ਨਹੀਂ ਮਿਲਦਾ। ਜੇ ਕੋਈ ਕੰਮ ਦੇਂਦਾ ਹੈ ਤਾਂ ਉਨ੍ਹਾਂ ਨੂੰ ਘਟ ਤਨਖਾਹ ਦੇਂਦਾ ਹੈ ਤੇ ਉਹ ਸਹੂਲਤਾਂ ਵੀ ਨਹੀਂ ਮਿਲਦੀਆਂ ਜਿਹੜੀਆਂ ਬਾਕੀਆਂ ਨੂੰ ਮਿਲਦੀਆਂ ਹਨ। ਜੇ ਕਿਸੇ ਦੇ ਨਾਲ ਬੱਚੇ ਆਏ ਹਨ ਤਾਂ ਉਨ੍ਹਾਂ ਨੂੰ ਪੜ੍ਹਾਈ ਕਰਨ ਵਿਚ ਬਹੁਤ ਮੁਸ਼ਕਲ ਆਉਂਦੀ ਹੈ, ਹਾਲਾਂਕਿ ਇੱਥੇ 12ਵੀਂ ਤੀਕ ਪੜ੍ਹਾਈ ਮੁਫ਼ਤ ਹੈ, ਇੱਥੋਂ ਤੀਕ ਸਕੂਲੀਂ ਬੱਸਾਂ ਦਾ ਕਿਰਾਇਆ ਵੀ ਨਹੀਂ ਦੇਣਾ ਪੈਂਦਾ। ਕਾਰ ਤੋਂ ਬਗ਼ੈਰ , ਇੱਥੇ ਰਹਿਣਾ ਬੜਾ ਮੁਸ਼ਕਲ ਹੈ। ਕਾਗ਼ਜ਼ ਪੱਤਰ ਨਾ ਹੋਣ ਕਰਕੇ ਡਰਾਇਵਿੰਗ ਲਾਇਸੈਂਸ ਨਹੀਂ ਮਿਲਦਾ। ਇਸ ਤਰ੍ਹਾਂ ਉਨ੍ਹਾਂ ਨੂੰ ਬੜੀ ਮੁਸ਼ਕਲ ਵਿਚੋਂ ਲੰਘਣਾ ਪੈਂਦਾ ਹੈ। ਪੁਲੀਸ ਦੁਆਰਾ ਫੜੇ ਜਾਣ ਤੇ ਦੇਸ਼ ਨਿਕਾਲੇ ਦੀ ਤਲਵਾਰ ਹਰ ਸਮੇਂ ਲਟਕਦੀ ਰਹਿੰਦੀ ਹੈ। ਅਮਰੀਕਾ ਇਕ ਐਸਾ ਦੇਸ਼ ਹੈ, ਜਿਹੜਾ ਇੱਥੇ ਆ ਜਾਂਦਾ ਹੈ, ਉਸਦਾ ਵਾਪਸ ਜਾਣ ਨੂੰ ਜੀਅ ਨਹੀਂ ਕਰਦਾ। ਇਹ ਸਾਰੇ ਇਸ ਆਸ ਨਾਲ ਬੈਠੇ ਹਨ ਕਿ ਉਨ੍ਹਾਂ ਨੂੰ ਛੇਤੀ ਹੀ ਪੱਕਿਆਂ ਕਰ ਦਿੱਤਾ ਜਾਵੇਗਾ।

ਅਮਰੀਕਾ ਵਿਚ ਸਾਡੇ ਵਾਂਗ ਦੋ ਸਦਨ ਹਨ। ਹੇਠਲੇ ਸਦਨ ਨੂੰ ਅਮਰੀਕਾ ਵਿਚ ਕਾਂਗਰਸ ਕਹਿੰਦੇ ਹਨ ਤੇ ਉਪਰਲੇ ਸਦਨ ਨੂੰ ਸੈਨੇਟ ਕਹਿੰਦੇ ਹਨ। ਪਿਛਲੀਆਂ ਚੋਣਾਂ ਵਿਚ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੀਕ ਇਥੋਂ ਦੀ ਕਾਂਗਰਸ ਵਿਚ ਇਨ੍ਹਾਂ ਨੂੰ ਪੱਕਿਆਂ ਕਰਨ ਬਾਰੇ ਸਹਿਮਤੀ ਨਾ ਬਣਨ ਕਰਕੇ, ਕੋਈ ਬਿਲ ਪਾਸ ਨਹੀਂ ਹੋ ਸਕਿਆ ਜਿਵੇਂ ਕਿ 1986 ਵਿਚ ਹੋਇਆ ਸੀ। ਉਸ ਸਮੇਂ ਕਾਂਗਰਸ ਅਤੇ ਸੈਨੇਟ ਨੇ ਬਕਾਇਦਾ ਬਿਲ ਪਾਸ ਕੀਤਾ ਸੀ, ਜਿਸ ਨੂੰ ਰਾਸ਼ਟਰਪਤੀ ਨੇ ਪ੍ਰਵਾਨ ਕਰ ਲਿਆ ਸੀ ਤੇ ਲੱਖਾਂ ਗ਼ੈਰਕਾਨੂੰਨੀ ਪ੍ਰਵਾਸੀ ਪੱਕੇ ਸ਼ਹਿਰੀ ਬਣ ਗਏ ਸਨ।

ਹੁਣ ਇਨ੍ਹਾਂ ਦੋਵਾਂ ਸਦਨਾਂ ਵਿਚ ਹਾਕਮ ਡੈਮੋਕਰੈਟਿਕ ਪਾਰਟੀ ਆਪਣਾ ਬਹੁਮਤ ਗੁਆ ਚੁੱਕੀ ਹੈ, ਇਸ ਲਈ ਅਜਿਹਾ ਬਿਲ ਪਾਸ ਹੋਣਾ ਮੁਸ਼ਕਲ ਹੈ। ਵਿਰੋਧੀ ਰੀਪਬਲਿਕਨ ਪਾਰਟੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪੱਕਿਆਂ ਕਰਨ ਦੀ ਥਾਂ ’ਤੇ ਵਾਪਸ ਭੇਜਣਾ ਚਾਹੁੰਦੀ ਹੈ। ਅਮਰੀਕਾ ਵਿਚ ਰਾਸ਼ਟਰਪਤੀ ਨੂੰ ਵਿਸ਼ੇਸ਼ ਸ਼ਕਤੀਆਂ ਹਾਸਲ ਹਨ, ਜਿਸ ਦੀ ਵਰਤੋਂ ਕਰਦੇ ਹੋਏ 20 ਨਵੰਬਰ 2014 ਨੂੰ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਵਿਸ਼ੇਸ਼ ਐਲਾਨ ਕੀਤਾ, ਜਿਸ ਨੂੰ ਕਾਰਜਕਾਰੀ ਆਦੇਸ਼ (ਐਗ਼ਜ਼ੈਕਟਿਵ ਆਰਡਰ) ਕਿਹਾ ਜਾਂਦਾ ਹੈ, ਜਾਰੀ ਕੀਤਾ। ਕਾਰਜਕਾਰੀ ਆਦੇਸ਼ (ਐਗ਼ਜ਼ੈਕਟਿਵ ਆਰਡਰ) ਜਦ ਸਰਕਾਰੀ ਗ਼ਜ਼ਟ ਜਿਸ ਨੂੰ ਅਮਰੀਕਾ ਵਿਚ ਫ਼ੈਡਰਲ ਰਜਿਸਟਰ ਕਹਿੰਦੇ ਹਨ, ਛੱਪ ਜਾਂਦਾ ਹੈ ਤਾਂ ਇਹ ਕਾਨੂੰਨ ਬਣ ਜਾਂਦਾ ਹੈ।

ਇਸ ਆਦੇਸ਼ ਅਨੁਸਾਰ ਜਿਹੜੇ ਅਮਰੀਕਾ ਵਿਚ ਪਿਛਲੇ 5 ਸਾਲਾਂ ਤੋਂ ਰਹਿੰਦੇ ਹਨ ਤੇ ਜਿਨ੍ਹਾਂ ਵਿਰੁੱਧ ਕੋਈ ਕੇਸ ਨਹੀਂ ਹੈ, ਉਹ ਇਥੇ ਆਰਜ਼ੀ ਤੌਰ ’ਤੇ ਰਹਿ ਸਕਦੇ ਹਨ। ਉਨ੍ਹਾਂ ਨੂੰ ਕੰਮ ਕਰਨ ਦਾ ਅਧਿਕਾਰ ਹੋਵੇਗਾ। ਅਜਿਹੇ 50 ਲੱਖ ਦੇ ਕ੍ਰੀਬ ਵਿਅਕਤੀ ਹੁਣ ਆਪਣੀ ਮਰਜ਼ੀ ਦਾ ਕੰਮ ਕਰ ਸਕਣਗੇ। ਇਨ੍ਹਾਂ ਵਿਚ ਭਾਰਤੀਆਂ ਦੀ ਗਿਣਤੀ ਕੋਈ 4 ਲੱਖ 50 ਹਜ਼ਾਰ ਦੇ ਕਰੀਬ ਹੈ। ਇਨ੍ਹਾਂ ਪ੍ਰਵਾਸੀਆਂ ਵਿਚ ਔਸਤ ਦੇ ਅਨੁਸਾਰ ਕੇਵਲ 4 ਪ੍ਰਤੀਸ਼ਤ ਹੀ ਭਾਰਤੀ ਹਨ। ਉਨ੍ਹਾਂ ਪਾਸ ਕਾਗਜ ਪੱਤਰ ਨਾ ਹੋਣ ਕਰਕੇ ਜਿਹੜੀਆਂ ਮੁਸ਼ਕਲਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ, ਜਿਨ੍ਹਾਂ ਦਾ ਉਪਰ ਜਿਕਰ ਕੀਤਾ ਹੈ ਉਹ ਦੂਰ ਹੋ ਜਾਣਗੀਆਂ। ਉਨ੍ਹਾਂ ਨੂੰ ਵਿਦਿਅਕ ਅਦਾਰਿਆਂ ਵਿਚ ਦਾਖ਼ਲਾ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ, ਕੰਮ ਕਰਨ ਦਾ ਪਰਮਿਟ ਮਿਲ ਜਾਵੇਗਾ ਵਗੈਰਾ ਵਗੈਰਾ। ਕੋਈ 44 ਲੱਖ ਦੇ ਕ੍ਰੀਬ ਅਜਿਹੇ ਵਿਅਕਤੀ ਹਨ।

ਇਸ ਹੁਕਮ ਨਾਲ ਕੋਈ 2 ਲੱਖ 70 ਹਜ਼ਾਰ ਉਨ੍ਹਾਂ ਮਾਪਿਆਂ ਨੂੰ ਲਾਭ ਹੋਵੇਗਾ, ਜਿਨ੍ਹਾਂ ਨਾਲ ਬੱਚੇ ਗ਼ੈਰਕਾਨੂੰਨੀ ਢੰਗ ਨਾਲ ਆਏ। 15 ਸਾਲ ਤੋਂ 30 ਸਾਲ ਦੇ ਅਜਿਹੇ ਬੱਚਿਆਂ ਨੂੰ ਕੰਮ ਕਰਨ ਲਈ 2 ਸਾਲ ਦਾ ਵਰਕ ਪਰਮਿਟ ਮਿਲ ਜਾਵੇਗਾ। ਇਕ ਹੋਰ ਅਹਿਮ ਨੁਕਤਾ ਇਸ ਐਲਾਨ ਦਾ ਇਹ ਹੈ ਕਿ ਹੁਣ ਜਿਨ੍ਹਾਂ ਵਿਆਹਿਆਂ ਪਾਸ ਕੰਮ ਕਰਨ ਲਈ ਐਚ ਵਨ ਬੀ ਵੀਜ਼ਾ ਹੈ, ਉਨ੍ਹਾਂ ਦੇ ਸਾਥੀ ਭਾਵ ਪਤੀ/ ਪਤਨੀ ਨੂੰ ਵੀ ਵਰਕ ਪ੍ਰਮਿਟ ਮਿਲ ਜਾਵੇਗਾ। ਪਹਿਲਾਂ ਉਹ ਕੰਮ ਨਹੀਂ ਸਨ ਕਰ ਸਕਦੇ। ਕੋਈ 4 ਲੱਖ ਦੇ ਕ੍ਰੀਬ ਉਨ੍ਹਾਂ, ਵਿਅਕਤੀਆਂ ਨੂੰ ਕੰਮ ਕਰਨ ਦਾ ਅਧਿਕਾਰ ਵੀ ਮਿਲ ਜਾਵੇਗਾ, ਜਿਨ੍ਹਾਂ ਨੇ ਗ੍ਰੈਜ਼ੂਏਸ਼ਨ, ਸਾਇੰਸ ਤਕਨਾਲੋਜੀ, ਇੰਜੀਨੀਰਿੰਗ ਅਤੇ ਹਿਸਾਬ ਨਾਲ ਕੀਤੀ ਹੈ। ਅਜਿਹੇ ਵਿਅਕਤੀਆਂ ਦੀ ਗਿਣਤੀ 4 ਲੱਖ ਦੇ ਕ੍ਰੀਬ ਹੈ। ਇਨ੍ਹਾਂ ਵਿਚ 1 ਲੱਖ ਭਾਰਤੀ ਵਿਦਿਆਰਥੀ ਹਨ।

ਇਸ ਐਲਾਨ ਦਾ ਇਨ੍ਹਾਂ ਵਿਅਕਤੀਆਂ ਨੂੰ ਲਾਭ ਹੋਰ ਵੀ ਕਈ ਲਾਭ ਹੋਣਗੇ। ਉਨ੍ਹਾਂ ਨੂੰ ਚੰਗੀਆਂ ਵੱਧ ਤਨਖਾਹ ਵਾਲੀਆਂ ਨੌਕਰੀਆਂ ਮਿਲਣਗੀਆਂ। ਉਨ੍ਹਾਂ ਨੂੰ ਤੇ ਉਨ੍ਹਾਂ ਦੇ ਬਚਿਆਂ ਨੂੰ ਉਚੇਰੀ ਪੜ੍ਹਾਈ ਕਰਨ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਸਭ ਤੋਂ ਵਡੀ ਗਲ ਹੈ ਕਿ ਉਹ ਹੁਣ ਚੈਨ ਨਾਲ ਜਿੰਦਗੀ ਜੀਅ ਸਕਣਗੇ। ਅਮਰੀਕੀ ਸਰਕਾਰ ਨੂੰ ਵੀ ਇਸਦੇ ਕਈ ਲਾਭ ਹਨ। ਬਣਦੇ ਟੈਕਸ ਦੇਣ ਕਰਕੇ ਸਰਕਾਰ ਦੀ ਆਮਦਨ ਵਿਚ ਵਾਧਾ ਹੋਵੇਗਾ। ਉੱਚ- ਯੋਗਤਾ ਵਾਲੇ ਕਾਮੇ ਮਿਲਣਗੇ। ਜਿਨ੍ਹਾਂ ਨੇ ਵਾਪਸ ਜਾਣਾ ਸੀ ਉਹ ਨਹੀਂ ਜਾਣਗੇ। ਅਮਰੀਕਾ ਦੀ ਤਰੱਕੀ ਵਿਚ ਪ੍ਰਵਾਸੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਰਾਸ਼ਟਰਪਤੀ ਓਬਾਮਾ ਨੇ ਠੀਕ ਹੀ ਕਿਹਾ ਹੈ ਕਿ ਸਿਲੀਕਾਨ ਵੈਲੀ ਦੀਆਂ 30, 40 ਪ੍ਰਤੀਸ਼ਤ ਕੰਪਨੀਆਂ ਜਿਨ੍ਹਾਂ ਨੇ ਅਮਰੀਕੀਆਂ ਦਾ ਜੀਵਨ ਬਦਲ ਦਿੱਤਾ ਹੈ, ਉਹ ਪ੍ਰਵਾਸੀਆਂ ਨੇ ਸ਼ੁਰੂ ਕੀਤੀਆਂ ਸਨ।

ਵਿਰੋਧੀ ਪਾਰਟੀ ਰੀਪਬਲਿਕਨ ਪਾਰਟੀ ਨੇ ਰਾਸ਼ਟਰਪਤੀ ਨੂੰ ਤਾਨਾਸ਼ਾਹ ਕਿਹਾ ਹੈ। ਦੋਵਾਂ ਹਾਊਸਾਂ ਵਿਚ ਇਨ੍ਹਾਂ ਦੀ ਬਹੁ-ਸੰਪਤੀ ਹੋਣ ਕਰਕੇ, ਕਾਨੂੰਨ ਬਣਾਉਣ ਲਈ ਇਸ ਪਾਰਟੀ ਦੀ ਸਹਿਮਤੀ ਜ਼ਰੂਰੀ ਹੈ। ਜੇ ਕੋਈ ਕਾਨੂੰਨ ਨਹੀਂ ਬਣਦਾ ਤਾਂ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜਿਹੜੇ 50 ਲੱਖ ਤੋਂ ਵਧ ਗ਼ੈਰ-ਕਾਨੂੰਨੀ ਪ੍ਰਵਾਸੀ ਇਸ ਹੁਕਮ ਵਿਚ ਨਹੀਂ ਆਉਂਦੇ, ਉਨ੍ਹਾਂ ਦਾ ਕੀ ਬਣੇਗਾ? ਇਸ ਬਾਰੇ ਵੀ ਆਉਣ ਵਾਲਾ ਸਮਾਂ ਦੱਸੇਗਾ। ਫ਼ਿਲਹਾਲ ਸਭ ਨੇ ਇਸਦਾ ਸੁਆਗਤ ਕੀਤਾ ਹੈ। ਰਾਸ਼ਟਰਪਤੀ ਓਬਾਮਾ ਨੇ ਵਿਰੋਧੀ ਪਾਰਟੀ ਰੀਪਬਲਿਕਨ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਰਲਕੇ ਇਕ ਕਾਨੂੰਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਤੇ ਪਹਿਲੇ ਰਾਸ਼ਟਰਪਤੀ ਵੀ ਅਜਿਹੇ ਕਾਨੂੰਨ ਬਣਾ ਚੁਕੇ ਹਨ। 1986 ਵਿਚ ਰੀਪਬਲਿਕਨ ਪਾਰਟੀ ਨੇ ਆਮ ਮੁਆਫ਼ੀ ਦਿੱਤੀ ਸੀ, ਇਸ ਲਈ ਰੀਪਬਲਿਕਨ ਪਾਰਟੀ ਨੂੰ ਵਿਰੋਧ ਕਰਨ ਦੀ ਥਾਂ ‘ਤੇ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਇਸਦਾ ਉਨ੍ਹਾਂ ਨੂੰ ਚੋਣਾਂ ਵਿਚ ਲਾਭ ਹੋਵੇਗਾ।

ਇਕ ਗੱਲ ਜੋ ਨੋਟ ਕਰਨ ਵਾਲੀ ਹੈ, ਉਹ ਇਹ ਹੈ ਕਿ ਜੇ ਇਸੇ ਤਰ੍ਹਾਂ ਪ੍ਰਵਾਸੀ ਅਮਰੀਕਾ ਆਉਂਦੇ ਗਏ ਤਾਂ ਗੋਰੇ 2025 ਵਿਚ ਘੱਟ ਗਿਣਤੀ ਵਿਚ ਹੋਣਗੇ। ਅਮਰੀਕੀ ਸਿਆਸਤ ਵਿਚ ਏਸ਼ੀਅਨ ਤੇ ਮੈਕਸੀਕਨ ਦਾ ਜ਼ਿਆਦਾ ਝੁਕਾਅ ਡੈਮੋਕਰੈਟਿਕ ਪਾਰਟੀ ਵੱਲ ਰਿਹਾ ਹੈ। ਕੀ ਇਸਦਾ ਲਾਭ 2016 ਵਿਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿਚ ਇਸ ਪਾਰਟੀ ਨੂੰ ਮਿਲੇਗਾ? ਨਵੰਬਰ 2014 ਵਿਚ ਹੋਈਆਂ ਮੱਧਕਾਲੀ ਚੋਣਾਂ ਵਿਚ 63 ਪ੍ਰਤੀਸ਼ਤ ਲੈਟੀਨੋ (ਜਿਨ੍ਹਾਂ ਦਾ ਪਿਛੋਕੜ ਮੈਕਸੀਕੋ, ਕਿਊਬਾ, ਕੇਂਦਰੀ ਤੇ ਦਖਣੀ ਅਮਰੀਕਾ, ਸਪੇਨੀ ਆਦਿ ਨਾਲ ਹੈ) ਤੇ 66 ਪ੍ਰਤੀਸ਼ਤ ਏਸ਼ੀਅਨ-ਅਮਰੀਕੀਆਂ ਨੇ ਡੈਮੋਕਰੈਟਿਕ ਪਾਰਟੀ ਨੂੰ ਵੋਟਾਂ ਪਾਈਆਂ। ਲੈਟੀਨੋ ਤੇ ਏਸ਼ੀਅਨ ਅਮਰੀਕੀ ਕੇਵਲ 11 ਪ੍ਰਤੀਸ਼ਤ ਵੋਟਰ ਹਨ ਜਦਕਿ ਗੋਰੇ ਵੋਟਰ 75 ਪ੍ਰਤੀਸ਼ਤ ਹਨ। ਇਨ੍ਹਾਂ ਵਿਚੋਂ ਜਿਹੜੇ ਸਮਝਦੇ ਹਨ ਕਿ ਗ਼ੈਰਕਾਨੂੰਨੀ ਪ੍ਰਵਾਸੀ ਇਕ ਸਮੱਸਿਆ ਹੈ, ਉਨ੍ਹਾਂ ਵਿਚੋਂ 75 ਪ੍ਰਤੀਸ਼ਤ ਨੇ ਰੀਪਬਲਿਕਨ ਪਾਰਟੀ ਨੂੰ ਵੋਟਾਂ ਪਾਈਆਂ। 75 ਪ੍ਰਤੀਸ਼ਤ ਉਹ ਅਮਰੀਕੀ ਜਿਹੜੇ ਸੋਚਦੇ ਹਨ ਕਿ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਚਾਹੀਦਾ ਹੈ, ਨੇ ਰੀਪਬਲਿਕਨ ਪਾਰਟੀ ਨੂੰ ਵੋਟਾਂ ਪਾਈਆਂ। ਜੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਲਈ ਕਾਨੂੰਨ ਨਹੀਂ ਬਣਦਾ ਤਾਂ 2016 ਵਿਚ ਨਵਾਂ ਰਾਸ਼ਟਰਪਤੀ ਇਸ ਨੂੰ ਰੱਦ ਵੀ ਕਰ ਸਕਦਾ ਹੈ।

alt

 

 

 

 

 

 

 

 

-ਡਾ. ਚਰਨਜੀਤ ਸਿੰਘ ਗੁਮਟਾਲਾ

ਮਨੁੱਖੀ ਆਚਰਣ ਨੂੰ ਮਾਪਣ ਦਾ ਪੈਮਾਨ ਕੀ ਹੈ?

$
0
0

ਵਰਤਮਾਨ ਸਮੇਂ ਦੇ ਤਕਨੀਕੀ ਯੁੱਗ ਵਿੱਚ ਦੁਨੀਆਂ ਦੇ ਅਮੀਰ ਲੋਕ ਪੈਸੇ ਦੇ ਜੋਰ ਤੇ ਕਰੋੜਾਂ ਅਰਬਾਂ ਦੇ ਮਸ਼ਹੂਰੀ ਯੁੱਧ ਚਲਾਕਿ ਆਪਣੇ ਆਪ ਨੂੰ ਮਹਾਨ ਬਨਾਉਣ ਦਾ ਯਤਨ ਕਰਦੇ ਹਨ। ਕੌਣ ਮਨੁੱਖ ਕਿੰਨਾਂ ਕੁ ਵੱਡਾ ਹੁੰਦਾਂ ਹੈ ਇਹ ਅਹੁਦਿਆਂ ਤੇ ਬੈਠ ਕੇ ਜਾਂ ਅਮੀਰੀਆਂ ਨਾਲ ਨਹੀਂ ਮਾਪਿਆ ਜਾਂਦਾ ਦੁਨੀਆਂ ਦੇ ਗਿਆਨਵਾਨ ਲੋਕ ਇਸ ਨੂੰ ਮਨੁੱਖ ਦੇ ਆਚਰਣ ਤੋਂ ਮਾਪਦੇ ਹਨ ਕਿ ਕੌਣ ਮਨੁੱਖ ਕਿੰਨਾਂ ਕੁ ਵੱਡਾ ਛੋਟਾ ਹੈ।ਦੁਨਿਆਵੀ ਮਨੁੱਖ ਦੂਸਰਿਆਂ ਨੂੰ ਜਾਇਦਾਦਾਂ ਅਤੇ ਅਹੁਦਿਆਂ ਦੇ ਪੈਮਾਨੇ ਨਾਲ ਮਾਪ ਕੇ ਆਦਰ ਸਤਿਕਾਰ ਜਾਂ ਨਿਰਾਦਰ ਦਿੰਦਾਂ ਹੈ ਪਰ ਗਿਆਨਵਾਨ, ਅਸਲੀ ਸਿਆਣੇ ਜਾਂ ਫਕੀਰ ਲੋਕ ਮਨੁੱਖ ਨੂੰ ਉਸਦੇ ਆਚਰਣ ਕਾਰਨ ਸਤਿਕਾਰ ਜਾਂ ਨਿਰਾਦਰ ਕਰਦੇ ਹਨ। ਦੁਨੀਆਂ ਦੀਆਂ ਰਾਜਗੱਦੀਆਂ ਦੇ ਮਾਲਕ ਬਣੇ ਲੋਕ ਜੇ ਆਪਣੇ ਰਾਜ ਦੇ ਸਮੁੱਚੇ ਲੋਕਾਂ ਬਾਰੇ ਸੋਚਣ ਦੀ ਥਾਂ ਆਪਣੇ ਪਰੀਵਾਰਾਂ ਬਾਰੇ ਹੀ ਸੋਚਦੇ ਰਹਿਣ ਜਾਂ ਆਪਣੇ ਆਪ ਨੂੰ ਵੱਡਾ ਹੀ ਸਿੱਧ ਕਰਨ ਲਈ ਜੋਰ ਲਾਉਂਦੇ ਰਹਿਣ ਤਦ ਬਹੁਤ ਛੋਟੇ ਪੱਧਰ ਦੇ ਗਰੀਬਾਂ ਨਾਲੋਂ ਵੀ ਥੱਲੇ ਦੀ ਅਵਸਥਾ ਦੇ ਮਾਲਕ ਹੀ ਸਿੱਧ ਹੁੰਦੇ ਹਨ ।ਇਸ ਤਰਾਂ ਹੀ ਗਰੀਬੀ ਨਾਲ ਜੂਝ ਰਿਹਾ ਕੋਈ ਭੁੱਖਾ ਮਨੁੱਖ ਵੀ ਜਦ ਆਪਣੀ ਭੁੱਖ ਦੀ ਥਾਂ ਸਮੁੱਚੇ ਸੰਸਾਰ ਦੇ ਭਲੇ ਦੀ ਅਰਦਾਸ਼ ਕਰ ਰਿਹਾ ਹੈ ਤਦ ਉਹ ਛੋਟਾ ਨਹੀਂ ਰਹਿ ਜਾਂਦਾਂ ਸਗੋਂ ਬਾਦਸਾਹਾਂ ਨਾਲੋਂ ਵੀ ਵੱਡਾ ਕਿਹਾ ਜਾਵੇਗਾ। ਸੋ ਇਸ ਤਰਾਂ ਹੀ ਅੱਜਕਲ ਐਮ ਡੀ ਐਚ ਕੰਪਨੀ ਦਾ ਮਾਲਕ ਇੱਕ ਬਜੁਰਗ ਆਪਣੇ ਆਪ ਨੂੰ ਤਾਂਗੇ ਵਾਲੇ ਤੋਂ ਮਸਾਲਿਆਂ ਦੇ ਵਪਾਰ ਤੋਂ ਅੰਨਾਂ ਪੈਸਾ ਕਮਾਕੇ ਵੱਡਾ ਅਮੀਰ ਬਣਨ ਦੀ ਕਹਾਣੀ ਦੀਆਂ   ਕਿਤਾਬਾਂ ਛਪਵਾਕੇ ਵੇਚ ਰਿਹਾ ਹੈ। ਇਸ ਤਰਾਂ ਦਾ ਇੱਕ ਹੋਰ ਮਨੁੱਖ ਜੀ ਨੈਟਵਰਕ ਦੇ ਇਲੈਕਟਰੋਨਿਕ ਮੀਡੀਆਂ ਤੇ ਲੋਕਾਂ ਨੂੰ ਕਾਮਯਾਬੀ ਦੇ ਗੁਰ ਪੜਾ ਰਿਹਾ ਹੈ ਜੋ ਕਿ ਕਿਸੇ ਵਕਤ ਆਟੇ ਵਾਲੀ ਚੱਕੀ ਤੇ ਆਟਾ ਪੀਹਦਾਂ ਹੁੰਦਾਂ ਸੀ। ਇਸ ਤਰਾਂ ਦੇ ਹੋਰ ਬਥੇਰੇ ਲੋਕ ਸੰਤ ਭੇਸ਼ ਵਿੱਚ ਠੱਗੀਆਂ ਬੇਈਮਾਨੀਆਂ ਰਾਂਹੀ ਲੋਕਾਂ ਦੇ ਇਕੱਠਾਂ ਨੂੰ ਮੱਤਾਂ ਦਿੰਦੇ ਹਨ ਅਤੇ ਆਪਣੇ ਆਪ ਨੂੰ ਪੈਗੰਬਰ ਸਿੱਧ ਕਰਦੇ ਹਨ ।ਸਮੇਂ ਦੇ ਨਾਲ ਇਹਨਾਂ ਅਖੌਤੀ ਵੱਡੇ ਵਪਾਰੀ ਲੋਕਾਂ ਜਾਂ ਅਖੌਤੀ ਸੰਤਾਂ ਦਾ ਝੂਠ ਕਾਨੂੰਨ ਦੇ ਸਿਕੰਜੇ ਵਿੱਚ ਆ ਜਾਂਦਾ ਹੈ ਤਦ ਇਹੋ ਜਿਹੇ ਲੋਕਾਂ ਦੀ ਅਸਲੀਅਤ ਲੁਕੋਇਆਂ ਵੀ ਨਹੀਂ ਲੁਕ ਸਕਦੀ ਹੁੰਦੀ ।

ਸੋ ਆਉ ਜਾਣੀਏ ਕਿ ਫਕੀਰਾਂ ਜਾਂ ਗਿਆਨਵਾਨ ਲੋਕਾਂ ਅਨੁਸਾਰ ਕੌਣ ਮਨੁੱਖ ਕਿਨਾਂ ਕੁ ਵੱਡਾ ਛੋਟਾ ਹੁੰਦਾਂ ਹੈ ? ਦੋਸਤੋ ਜਦ ਜੇ ਕੋਈ ਮਨੁੱਖ ਰਾਜਗੱਦੀ ਤੇ ਵੀ ਬੈਠਾ ਹੋਵੇ ਜਾਂ ਇੱਕ ਆਮ ਪਰੀਵਾਰ ਚਲਾ ਰਿਹਾ ਹੋਵੇ ਜਦ ਤੱਕ ਆਪਣੇ ਤੱਕ ਆਪਣੀਆਂ ਹੀ ਲੋੜਾਂ ਬਾਰੇ ਸੋਚਦਾ ਹੈ ਤਦ ਉਹ ਆਮ ਵਿਅਕਤੀ ਹੀ ਹੁੰਦਾਂ ਹੈ ।ਇਸ ਛੋਟੇ ਲੈਵਲ ਤੇ ਵੀ ਉਹ ਚੰਗਾਂ ਜਾਂ ਮਾੜਾ ਆਪਣੀ ਫਿਤਰਤ ਅਨੁਸਾਰ ਹੋ ਸਕਦਾ ਹੈ। ਇਹ ਆਮ ਵਿਅਕਤੀ ਜਦ ਕਿਸੇ ਪਰੀਵਾਰ ਦੇ ਹਿੱਤਾਂ ਤੱਕ ਸੋਚਣਾਂ ਸੁਰੂ ਕਰ ਦਿੰਦਾਂ ਹੈ ਤਦ ਥੋੜਾ ਹੋਰ ਵੱਡੇ ਘੇਰੇ ਦਾ ਮਾਲਕ ਹੋ ਜਾਂਦਾਂ ਹੈ। ਇਸ ਲੈਵਲ ਤੇ ਉਹ ਕਿਸੇ ਪਰੀਵਾਰ ਦਾ ਮੁੱਖੀ ਵੀ ਬਣਨ ਦੀ ਯੋਗਤਾ ਦਾ ਮਾਲਕ ਵੀ ਹੋ ਜਾਂਦਾ ਹੈ। ਇਸ ਤੋਂ ਅਗਲਾ ਘੇਰਾ ਪਿੰਡ ਜਾਂ ਸ਼ਹਿਰ ਤੱਕਦਾ ਹੁੰਦਾਂ ਹੈ ਜਦ ਕੋਈ ਆਪਣੇ ਪਿੰਡ ਜਾਂ ਸਹਿਰ ਦੇ ਹਿੱਤਾਂ ਤੱਕ ਸੋਚਣਾਂ ਸੁਰੂ ਕਰ ਦੇਵੇ ਤਦ ਉਸਦਾ ਸਾਰਾ ਪਿੰਡ ਹੀ ਆਪਣਾਂ ਹੋ ਜਾਂਦਾ ਹੈ ।ਇਸ ਲੈਵਲ ਤੇ ਪਹੁੰਚ ਕੇ ਉਸਦੇ ਆਪਣੇ ਹਿੱਤ ਅਤੇ ਪਰੀਵਾਰ ਦੇ ਹਿੱਤ ਵੀ ਆਪਣੇ ਸਮੂਹ ਦੇ ਵਿਕਾਸ਼ ਵਿੱਚੋਂ ਹੀ ਪਰਾਪਤ ਹੁੰਦੇ ਹਨ। ਇਸ ਘੇਰੇ ਵਿੱਚ ਵਿਚਰਦਾ ਮਨੁੱਖ ਸਰਪੰਚ ਆਦਿ ਵਰਗੇ ਅਹੁਦਿਆਂ ਦੀ ਯੋਗਤਾ ਪਰਾਪਤ ਕਰ ਲੈਂਦਾਂ ਹੈ। ਇਸ ਘੇਰੇ ਤੋਂ ਅੱਗੇ ਅਨੇਕਾਂ ਪਿੰਡਾਂ ਦੇ ਸਮੂਹ ਜਾਂ ਜਿਲਿਆਂ ਅਤੇ ਸੂਬਿਆਂ ਦੇ ਹਿੱਤਾਂ ਬਾਰੇ ਸੋਚਣ ਵਾਲੀ ਅਵਸਥਾ  ਅਨੁਸਾਰ ਹਰ ਮਨੁੱਖ ਵੱਡਾ ਹੁੰਦਾਂ ਜਾਂਦਾ ਹੈ। ਇਸ ਤਰਾਂ ਦੀ ਸੋਚਣੀ ਅਨੁਸਾਰ ਹੀ ਉਸਦਾ ਕੱਦ ਮਾਪਿਆ ਜਾਂਦਾਂ ਹੈ। ਇਸ ਤਰਾਂ ਦੇ ਲੋਕ ਵਰਤਮਾਨ ਸਮੇਂ ਦੀ ਰਾਜਨੀਤਕ ਪਰਣਾਲੀ ਅਨੁਸਾਰ ਵਿਧਾਨਕਾਰ ,ਮੈਂਬਰ ਪਾਰਲੀਮੈਂਟ ਤੱਕ ਜਾ ਪਹੁੰਚਦੇ ਹਨ ।ਦੇਸਾਂ ਦੇ ਆਗੂ ਪਰਧਾਨ ਮੰਤਰੀ , ਰਾਸਟਰਪਤੀ ਬਣਨ ਦੇ ਅਹੁਦਿਆਂ ਤੱਕ ਪਹੁੰਚਣ ਵਾਲੇ ਲੋਕ  ਆਪਣੇ ਦੇਸ਼ ਦੇ ਸਮੁੱਚੇ ਲੋਕਾਂ ਬਾਰੇ ਸੋਚਣ ਵਾਲੇ ਹੀ ਬਣਦੇ ਹਨ ਪਰ ਜੇ ਕਦੀ ਇਹੋ ਜਿਹੇ ਅਹੁਦਿਆਂ ਤੇ ਪਹੁੰਚ ਕੇ ਲੋਕ ਆਪਣੇ ਨਿੱਜ ਵੱਲ ਜਾਂ ਆਪਣੇ ਪਰੀਵਾਰਕ ਹਿੱਤਾਂ ਵੱਲ ਹੀ ਸੋਚਣਾਂ ਸ਼ੁਰੂ ਕਰ ਦੇਣ ਤਦ ਉਹ ਲੋਕ ਅਸਫਲ ਹੋ ਜਾਂਦੇ ਹਨ ਅਤੇ ਇਤਿਹਾਸ਼ ਦੇ ਗਦਾਰ ਵੀ ਬਣ ਜਾਂਦੇ ਹਨ ।ਵੱਡੇ ਅਹੁਦਿਆਂ ਤੇ ਜੇ ਛੋਟੀ ਪਰੀਵਾਰਕ ਹਿੱਤਾਂ ਵਾਲੀ ਸੋਚਣੀ ਦੇ ਲੋਕ ਪਹੁੰਚ ਜਾਣ ਤਦ ਉਹ ਆਪਣੇ ਮੁਲਕਾਂ ਵਿੱਚ ਅਸਫਲਤਾ, ਅਰਾਜਕਤਾ , ਬਦਅਮਨੀ ਦੇ ਜੁੰਮੇਵਾਰ ਵੀ ਜਰੂਰ ਬਣਦੇ ਹਨ ।

ਉਪਰੋਕਤ ਵਰਤਾਰੇ ਤੋਂ ਬਾਹਰ ਵੀ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਸਮੁੱਚੇ ਸੰਸਾਰ ਦਾ ਭਲਾ ਲੋੜਦੇ ਹਨ ਇਹ ਲੋਕ ਦੁਨੀਆਂ ਦੀਆਂ ਰਾਜਗੱਦੀਆਂ ਤੇ ਭਾਵੇਂ ਨਹੀਂ ਬੈਠਦੇ ਪਰ ਇਹਨਾਂ ਲੋਕਾਂ ਦੀ ਫਕੀਰ ਤਬੀਅਤ ਹਮੇਸ਼ਾਂ ਹੀ ਸਮੁੱਚੇ ਸੰਸਾਰ ਦੇ ਲੋਕਾਂ ਦਾ ਭਲਾ ਲੋੜਦੀ ਹੈ ਅਤੇ ਇਹ ਲੋਕ ਸੰਤ ਫਕੀਰ ਜਾਂ ਪੈਗੰਬਰ ਅਖਵਾਉਂਦੇ ਹਨ ।ਆਮ ਲੋਕਾਂ ਵਿੱਚ ਵੀ ਰਾਜਸੱਤਾ ਦੇ ਅਹੁਦਿਆਂ ਦੀ ਭੁੱਖ ਤੋਂ ਦੂਰ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਫਕੀਰ ਬਿਰਤੀ ਦੇ ਹੁੰਦੇ ਹਨ। ਸੋ ਆਮ ਲੋਕਾਂ ਨੂੰ ਵੀ ਕਦੇ ਛੋਟਾ ਨਹੀਂ ਸਮਝਣਾਂ ਚਾਹੀਦਾ ਕਿਉਂਕਿ ਇਹ ਲੋਕ ਹੀ ਰਾਜਸੱਤਾ ਤੱਕ ਦੇ ਅਹੁਦੇ ਦੇਣ ਵਾਲੇ ਅਤੇ ਬਦਲਣ ਵਾਲੇ ਵੀ ਹੁੰਦੇ ਹਨ। ਰਾਜਸੱਤਾ ਤੇ ਕਬਜਾ ਕਰਕੇ ਬਹੁਤ ਵਾਰ ਕਈ ਲੋਕ ਤਾਨਾਸ਼ਾਹ ਵੀ ਬਣੇ ਹਨ ਜਿੰਹਨਾਂ ਨੂੰ ਵੀ ਅਨੇਕਾਂ ਵਾਰ ਇਹਨਾਂ ਨੂੰ ਆਮਲੋਕਾਂ ਨੇ ਮਲੀਆਮੇਟ ਕੀਤਾ ਹੈ। ਸੋ ਜੋ ਮਨੁੱਖ ਸਮੁੱਚੇ ਸੰਸਾਰ ਦਾ ਭਲਾ ਮੰਗਣ ਵਾਲਾ ਹੋਵੇ ਜਾਂ ਆਪਣੇ ਆਪ ਦੀ ਥਾਂ ਦੂਸਰਿਆਂ ਦਾ ਭਲਾ ਮੰਗਣ ਵਾਲਾ ਹੋਵੇ ਹਮੇਸਾਂ ਬਾਦਸਾਹੀ ਬਿਰਤੀ ਦਾ ਮਾਲਕ ਹੀ ਹੁੰਦਾਂ ਹੈ ।ਰਾਜਨੀਤਕ ਕੁਰਸੀਆਂ ਤੇ ਅਨੇਕਾਂ ਵਾਰ ਤਿਕੜਮਬਾਜ, ਬੇਈਮਾਨ , ਭਰਿਸ਼ਟ ਲੋਕ ਵੀ ਪਹੁੰਚ ਜਾਂਦੇ ਹਨ ਪਰ ਉਹਨਾਂ ਦਾ ਪਤਾ ਉਸ ਵਕਤ ਲੱਗਦਾ ਹੈ ਜਦ ਉਹ ਰਾਜਸੱਤਾ ਤੇ ਬੈਠਕੇ ਨਿੱਜਪ੍ਰਸਤੀ ਕਰਦਿਆਂ ਆਪਣੇ ਅਤੇ ਆਪਣਿਆਂ ਦੇ ਵਾਸਤੇ ਲੁੱਟ ਸੁਰੂ ਕਰ ਦਿੰਦੇ ਹਨ ।ਇਸ ਤਰਾਂ ਦੇ ਲੋਕ ਨੀਚ ਬੇਈਮਾਨ ਅਤੇ ਮੰਗਤੇ ਕਿਸਮ ਦੇ ਹੀ ਮੰਨੇ ਜਾਂਦੇ ਹਨ। ਇਮਾਨਦਾਰ ਰਾਜਨੀਤਕ ਬੰਦਾਂ ਆਪਣੇ ਸਮੁੱਚੇ ਲੋਕਾਂ ਦਾ ਭਲਾ ਕਰਦਾ ਹੈ  ਜਿਸ ਵਿੱਚ ਉਸਦੇ ਆਪਣੇ ਨਿੱਜ ਰਿਸਤਿਆਂ ਦੇ ਲੋਕ ਵੀ ਸਾਮਲ ਹੁੰਦੇ ਹਨ ।ਸਮੁੱਚੇ ਲੋਕਾਂ ਦੀ ਭਲਾਈ ਸਮੇਂ ਉਸ ਦੇ ਨਿੱਜ ਰਿਸਤਿਆਂ ਵਾਲਿਆਂ  ਦੀ ਵੀ ਦੂਸਰੇ ਲੋਕਾਂ ਵਾਂਗ ਭਲਾ ਹੁੰਦਾਂ ਹੀ ਹੈ। ਜੋ ਵਿਅਕਤੀ ਆਪਣੇ ਜਿੰਦਗੀ ਦੇ ਹਰ ਕੰਮ ਵਿੱਚ ਉਸਦਾ ਧਰਮ ਨਿਭਾਉਂਦਾ ਹੈ ਉਹ ਹੀ ਸਫਲ ਜਿੰਦਗੀ ਅਤੇ ਉੱਚੇ ਕਿਰਦਾਰ ਦਾ ਮਾਲਕ ਹੁੰਦਾਂ ਹੈ।

- ਗੁਰਚਰਨ ਪੱਖੋਕਲਾਂ

ਇਲਾਕਟਰਾਨਿਕ ਵੀਜ਼ਾ (ਈ-ਵੀਜ਼ਾ) ਤੇ ਸੈਰ ਸਪਾਟਾ ਨਾਲ ਜੁੜੇ ਸੁਆਲ

$
0
0

alt27 ਨਵੰਬਰ 2014 ਤੋਂ ਭਾਰਤ ਸਰਕਾਰ ਵੱਲੋਂ 43 ਮੁਲਕਾਂ ਦੇ ਯਾਤਰੂਆਂ ਲਈ ਜੋ ਇਲਾਕਟਰਾਨਿਕ ਵੀਜ਼ਾ (ਈ-ਵੀਜ਼ਾ) ਸ਼ੁਰੂ ਕੀਤਾ ਗਿਆ ਹੈ ,ਉਸ ਦਾ ਦੁਨੀਆਂ ਭਰ ਦੇ ਲੋਕਾਂ ਵਲੋਂ ਸੁਆਗਤ ਕੀਤਾ ਗਿਆ ਹੈ। ਇਸ ਨਾਲ ਸੈਰ-ਸਪਾਟਾ ਉਦਯੋਗ ਨੂੰ ਵੱਡਾ ਹੁੰਗਾਰਾ ਮਿਲੇਗਾ। ਹੁਣ ਵਿਦੇਸ਼ਾਂ ਵਿਚ ਭਾਰਤੀ ਸਫ਼ਾਰਤਖਾਨਿਆਂ ਦੇ ਚਕਰਾਂ ਦੀ ਖ਼ਜ਼ਲ ਖੁਆਰੀ ਤੋਂ ਵਿਦੇਸ਼ੀਆਂ ਨੂੰ ਨਿਜ਼ਾਤ ਮਿਲ ਗਈ ਹੈ ਤੇ ਉਹ ਘਰ ਬੈਠੇ ਹੀ 60 ਡਾਲਰ ਫੀਸ ਭਰ ਕੇ ਇੰਟਰਨੈਟ ਉਪਰ ਅਰਜ਼ੀ ਦੇ ਸਕਦੇ ਹਨ ਤੇ ਉਨ੍ਹਾਂ ਨੂੰ 72 ਘੰਟਿਆਂ ਵਿਚ ਈ-ਵੀਜ਼ਾ ਜਾਰੀ ਹੋ ਜਾਂਦਾ ਹੈ। ਇਹ ਵੀਜ਼ਾ 30 ਦਿਨ ਲਈ ਹੁੰਦਾ ਹੈ।ਸਾਲ ਵਿਚ ਹਰੇਕ ਵਿਅਕਤੀ ਚਾਹੇ ਤਾਂ 2 ਵਾਰ ਅਜਿਹਿਆ ਵੀਜ਼ਾ ਲੈ ਕੇ 2 ਵਾਰ ਭਾਰਤ ਆ ਸਕਦਾ ਹੈ। ਅਫ਼ਗਾਨਸਤਾਨ, ਬੰਗਲਾਦੇਸ਼, ਭੂਟਾਨ, ਚੀਨ, ਨੇਪਾਲ ਸ੍ਰੀ ਲੰਕਾ ਤੇ ਪਾਕਿਸਤਾਨ ਦੇ ਨਾਗਰਕ ਇਹ ਸਹੂਲਤ ਨਹੀਂ ਲੈ ਸਕਦੇ। ਵੈਸੇ ਪਿਛਲੀ ਸਰਕਾਰ ਨੇ 5 ਫ਼ਰਵਰੀ 2014 ਨੂੰ 180 ਦੇਸ਼ਾਂ ਲਈ ਇਹ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਲਈ ਲੋੜੀਂਦੀ ਕਾਰਵਾਈ ਲਈ ਸ਼ੁਰੂ ਕੀਤੀ ਸੀ। ਇਕ ਤਰ੍ਹਾਂ ਨਵੀਂ ਸਰਕਾਰ ਨੇ ਪਿਛਲੀ ਸਰਕਾਰ ਦੇ ਫੈਸਲੇ ਨੂੰ ਹੀ ਲਾਗੂ ਕੀਤਾ ਹੈ।

ਇਹ ਸਹੂਲਤ ਭਾਰਤ ਦੇ ਕੇਵਲ 9 ਹਵਾਈ ਅੱਡਿਆਂ ਦਿੱਲੀ, ਬੰਗਲੌਰ, ਮੁੰਬਈ, ਚੇਨਈ, ਕੋਲਕਤਾ, ਹੈਦਰਾਬਾਦ, ਕੋਚੀ, ਤਿਰੁਵਨੰਤਪੁਰਮ, ਗੋਆ ਲਈ ਹੀ ਸ਼ੁਰੂ ਕੀਤੀ ਗਈ ਹੈ। ਵੈਸੇ ਭਾਰਤ ਵਿਚ 130 ਹਵਾਈ ਅੱਡੇ ਹਨ ਤੇ ਇਨ੍ਹਾਂ ਤੋਂ ਇਲਾਵਾ 319 ਹਵਾਈ ਪਟੜੀਆਂ ਵਖਰੀਆਂ ਹਨ, ਜਿਨ੍ਹਾਂ ਉਪਰ ਕੇਵਲ ਹਵਾਈ ਜਹਾਜ਼ਾਂ ਨੂੰ ਉਤਾਰਿਆ ਜਾ ਸਕਦਾ ਹੈ ਭਾਵ ਕਿ ਉੱਥੇ ਹਵਾਈ ਅੱਡੇ ਨਹੀਂ। ਕੁਲ 24 ਅੰਤਰਰਾਸ਼ਟਰੀ ਹਵਾਈ ਅੱਡੇ ਹਨ। ਇਨ੍ਹਾਂ ਵਿੱਚੋਂ ਤਾਮਿਲਨਾਡੂ ਸੂਬੇ ਵਿਚ 3 ਹਵਾਈ ਅੱਡੇ ਹਨ, ਇਨ੍ਹਾਂ ਵਿਚੋਂ 1 ਨੂੰ ਕੇਰਲਾ ਵਿਚ 3 ਵਿਚੋਂ 2 ਨੂੰ ਆਂਧਰਾ ਪ੍ਰਦੇਸ਼ ਵਿਚ 2 ਵਿਚੋਂ 1 ਨੂੰ, ਕਰਨਾਂਟਕਾ ਵਿਚ 2 ਵਿਚੋਂ 1 ਨੂੰ, ਮਹਾਂ ਰਾਸ਼ਟਰ ਵਿਚ 2 ਵਿਚੋਂ 1 ਨੂੰ, ਦਿੱਲੀ, ਪੱਛਮੀ ਬੰਗਾਲ ਤੇ ਗੋਆ ਵਿਚ ਇਕ ਇਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਇਨ੍ਹਾਂ ਸਾਰਿਆਂ ਨੂੰ ਈ-ਵੀਜ਼ਾ ਸੂਚੀ ਵਿਚ ਲੈ ਲਿਆ ਗਿਆ ਹੈ। ਪੰਜਾਬ, ਆਸਾਮ, ਗੁਜਰਾਤ, ਮਨੀਪੁਰ, ਉੜੀਸਾ, ਰਾਜਸਥਾਨ, ਅੰਡੇਮਾਨ ਤੇ ਨਿਕੋਬਾਰ ਵਿਚ ਕ੍ਰਮਵਾਰ ਅੰਮਿ੍ਰਤਸਰ, ਗੁਹਾਟੀ, ਅਹਿਮਦਾਬਾਦ, ਇੰਫ਼ਾਲ, ਭੁਵਨੇਸ਼ਵਰ, ਜੈਪੁਰ, ਪੋਰਟ ਬਲੇਅਰ ਸ਼ਹਿਰਾਂ ਵਿਚ ਕੇਵਲ ਇਕ ਇਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਪਰ ਇਨ੍ਹਾਂ ਨੂੰ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਤਰ ਪ੍ਰਦੇਸ਼ ਵਿਚ ਲਖ਼ਨਊ ਤੇ ਵਾਰਾਨਾਸੀ ਅੰਤਰਰਾਸ਼ਟਰੀ ਹਵਾਈ ਅੱਡੇ ਹਨ, ਇਨ੍ਹਾਂ ਵਿਚੋਂ ਕਿਸੇ ਨੂੰ ਵੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਗੋਆ ਵਿਚ ਇਸ ਵੀਜ਼ੇ ਨਾਲ ਆਉਣ ਵਾਲਿਆਂ ਦੀ ਗਿਣਤੀ ਕਾਫ਼ੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਵਾਧੇ ਦੀ ਸੰਭਾਵਨਾ ਹੈ। ਇਸ ਤਰ੍ਹਾਂ ਬਹੁਤ ਹੀ ਮਹੱਤਵਪੂਰਨ ਹਵਾਈ ਅੱਡੇ ਇਸ ਸਹੂਲਤ ਤੋਂ ਵਾਂਝੇ ਰਹਿ ਗਏ ਹਨ, ਜਿਨ੍ਹਾਂ ‘ਤੇ ਵੀ ਇਹ ਸਹੂਲਤ ਦੇਣ ਦੀ ਫੌਰੀ ਲੋੜ ਹੈ, ਜੇ ਅਸੀਂ ਸੈਰ ਸਪਾਟਾ ਸਨਅੱਤ ਦਾ ਤੇਜੀ ਨਾਲ ਵਿਕਾਸ ਕਰਨਾ ਹੈ।

ਸੈਰ ਸਪਾਟਾ ਇਕ ਬਹੁਤ ਵੱਡਾ ਉਦਯੋਗ ਹੈ। ਵਿਸ਼ਵ ਸੈਰ ਸਪਾਟਾ ਮਾਪਦੰਡ (ਬੈਰੋਮੀਟਰ) ਅਨੁਸਾਰ 2013 ਵਿਚ ਅੰਤਰਰਾਸ਼ਟਰੀ ਸੈਰ-ਸਪਾਟਾ ਨਾਲ ਦੁਨੀਆਂ ਭਰ ਵਿਚ ਬਰਾਮਦਾਂ ਤੋਂ 1.4 ਅਰਬ ਡਾਲਰ ਕਮਾਈ ਹੋਈ। ਅੰਤਰਰਾਸ਼ਟਰੀ ਪੱਧਰ ’ਤੇ ਹੋਟਲਾਂ ਵਿਚ ਰਹਿਣ, ਖਾਣ ਪੀਣ, ਖ੍ਰੀਦੋ ਫਰੋਖਤ, ਮਨੋਰੰਜਨ ਆਦਿ ਤੋਂ ਅੰਦਾਜਨ 1159 ਅਰਬ ਡਾਲਰ ਕਮਾਈ ਹੋਈ।

ਜਿੱਥੋਂ ਤੀਕ ਭਾਰਤ ਦਾ ਸੰਬੰਧ ਹੈ ਇਥੋਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਭਾਵੇਂ ਅਮਰੀਕਾ, ਇੰਗਲੈਂਡ, ਫਰਾਂਸ ਅਤੇ ਚੀਨ ਨਾਲੋਂ ਯਾਤਰੂ ਭਾਵੇਂ ਘੱਟ ਆਉਂਦੇ ਹਨ, ਪਰ ਉਹ ਭਾਰਤ ਵਿਚ ਕਈ ਕਈ ਦਿਨ ਠਹਿਰਦੇ ਹਨ ਤੇ ਇਨ੍ਹਾਂ ਵਿਚ ਵਪਾਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਯੂਨਾਇਟਡ ਨੇਸ਼ਨਜ਼ ਸੈਰ ਸਪਾਟਾ ਮਾਪਦੰਡ ਅਨੁਸਾਰ 2012 ਵਿਚ ਜਿੱਥੇ ਫਰਾਂਸ ਵਿਚ ਔਸਤਨ ਯਾਤਰੀ ਨੇ 646 ਡਾਲਰ, ਅਮਰੀਕਾ ਵਿਚ 1900 ਡਾਲਰ, ਚੀਨ ਵਿਚ 900 ਡਾਲਰ ਖਰਚ ਕੀਤੇ ਉੱਥੇ ਭਾਰਤ ਵਿਚ ਯਾਤਰੀਆਂ ਨੇ ਔਸਤਨ 2600 ਡਾਲਰ ਖਰਚ ਕੀਤੇ।ਜਿੱਥੋਂ ਤੀਕ ਭਾਰਤ ਵਿਚ ਵਿਦੇਸ਼ੀਆਂ ਦੇ ਆਉਣ ਦੀ ਗਿਣਤੀ ਦਾ ਸੰਬੰਧ ਹੈ, 2000 ਵਿੱਚ 26 ਲੱਖ 50 ਹਜ਼ਾਰ ਯਾਤਰੀ ਭਾਰਤ ਆਏ ਤੇ 2013 ਵਿਚ ਇਹ ਗਿਣਤੀ ਵਧ ਕੇ 68 ਲੱਖ 50 ਹਜ਼ਾਰ ਹੋ ਗਈ। 2013 ਵਿਚ ਅਮਰੀਕਾ ਤੋਂ 10 ਲੱਖ ਤੋਂ ਵੱਧ ਸੈਲਾਨੀ ਆਏ। ਇੰਗਲੈਂਡ ਦੂਜੇ ਸਥਾਨ ਤੇ ਬੰਗਲਾਦੇਸ਼ ਤੀਜੇ ਸਥਾਨ ’ਤੇ ਰਿਹਾ। ਅੰਤਰਰਾਸ਼ਟਰੀ ਸੈਲਾਨੀਆਂ ਨੇ ਭਾਰਤ ਵਿਚ 2013 ਵਿਚ 18 ਅਰਬ 40 ਕ੍ਰੋੜ ਅਮਰੀਕੀ ਡਾਲਰ ਖਰਚ ਕੀਤੇ। ਸੈਰ-ਸਪਾਟਾ ਉਦਯੋਗ ਤੇ ਵਿਦੇਸ਼ੀਆਂ ਦੀ ਕਮਾਈ ਨੂੰ ਜੋੜ ਦਿਤਾ ਜਾਵੇ ਤਾਂ ਭਾਰਤ ਨੇ 113 ਅਰਬ ਡਾਲਰ 20 ਕ੍ਰੋੜ ਅਮਰੀਕੀ ਡਾਲਰ ਕਮਾਈ ਕੀਤੀ ਜੋ ਘਰੇਲੂ ਔਸਤਨ ਉਤਪਾਦ ਦਾ 5,35 ਪ੍ਰਤੀਸ਼ਤ ਬਣਦਾ ਹੈ।

ਵਿਸ਼ਵ ਵਿਆਪੀ ਤੌਰ ’ਤੇ ਪਿਛਲੇ ਸਾਲ 52 % ਯਾਤਰੀ ਘੁੰਮਣ ਫਿਰਣ ਲਈ ਗਏ ਤੇ ਵਪਾਰਕ ਕੰਮਾਂ ਲਈ ਕੇਵਲ 14 ਪ੍ਰਤੀਸ਼ਤ ਨੇ ਯਾਤਰਾ ਕੀਤੀ। ਇਸ ਦੇ ਟਾਕਰੇ ’ਤੇ ਭਾਰਤ ਵਿਚ 23 ਪ੍ਰਤੀਸ਼ਤ ਯਾਤਰੂ ਵਪਾਰਕ ਕੰਮਾਂ ਲਈ ਆਏ ’ਤੇ 27 ਪ੍ਰਤੀਸ਼ਤ ਯਾਤਰੀ ਘੁੰਮਣ ਫਿਰਣ ਆਏ। ਇਸ ਦਾ ਭਾਵ ਹੈ ਕਿ ਸਾਨੂੰ ਆਮ ਯਾਤਰੀਆਂ ਨੂੰ ਖਿਚਣ ਵਲ ਵਧੇਰੇ ਧਿਆਨ ਕੇਂਦਿਰਤ ਕਰਨ ਦੀ ਲੋੜ ਹੈ ਤਾਂ ਹੀ ਇਹ ਗਿਣਤੀ ਵਧ ਸਕਦੀ ਹੈ।

ਭਾਰਤ ਸਰਕਾਰ ਵੱਲੋਂ ਸੈਰ ਸਪਾਟਾ ਉਦਯੋਗ ਨੂੰ ਪ੍ਰਫੁੱਲਤ ਕਰਨ ਦੇ ਨਾਲ ਨਾਲ ਵਿਦੇਸ਼ੀਆਂ ਵਲੋਂ ਭਾਰਤ ਵਿਚ ਪੈਸਾ ਲਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਮੇਤ ਸਾਰੇ ਭਾਰਤ ਵਿਚ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਬਹੁਤ ਹਨ। ਮੈਨੂੰ ਵੈਨਕੁਅਰ (ਕੈਨੇਡਾ) ਵਿਚ ਇਕ ਕੈਨੇਡੀਅਨ ਨੌਜੁਆਨ ਮਿਲਿਆ ਜਿਸ ਨੇ ਸਾਰੇ ਭਾਰਤ ਦੀ ਯਾਤਰਾ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਭਾਰਤ ਵਿਚ ਸੈਰ-ਸਪਾਟੇ ਦੀਆਂ ਅਮਰੀਕਾ ਤੇ ਕੈਨੇਡਾ ਨਾਲੋਂ ਜ਼ਿਆਦਾ ਸੰਭਾਵਨਾਵਾਂ ਹਨ ਕਿਉਂਕਿ ਉੱਥੇ ਵੱਡੀ ਗਿਣਤੀ ਵਿਚ ਧਾਰਮਿਕ ਸਥਾਨ, ਕਿਲੇ, ਝੀਲਾਂ, ਪਹਾੜੀਆਂ, ਸਮੁੰਦਰੀ ਤੇ ਦਰਿਆਈ ਕਿਨਾਰੇ ਜਿਨ੍ਹਾਂ ਨੂੰ ਵਿਦੇਸ਼ਾ ਵਿਚ ਬੀਚ ਕਿਹਾ ਜਾਂਦਾ ਹੈ ਤੋਂ ਇਲਾਵਾ ਵੱਖ ਵੱਖ ਸਭਿਆਚਾਰ ਹਨ, ਜਿਨ੍ਹਾਂ ਦਾ ਸੈਲਾਨੀ ਆਨੰਦ ਮਾਣ ਸਕਦੇ ਹਨ, ਪਰ ਉੱਥੇ ਸਫ਼ਾਈ ਦਾ ਬੁਰਾ ਹਾਲ ਹੈ, ਅਮਨ ਕਾਨੂੰਨ ਦੀ ਹਾਲਤ ਬਹੁਤ ਮਾੜੀ ਹੈ, ਆਵਾਜ਼ਾਈ ਦੇ ਸਾਧਨ ਵੀ ਮਿਆਰੀ ਨਹੀਂ। ਇਸ ਲਈ ਸੈਲਾਨੀਆਂ ਦੀ ਆਮਦ ਵਧਾਉਣ ਲਈ ਸਾਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਸਾਡੀ ਰਾਜਧਾਨੀ ਹੀ ਮਹਿਫ਼ੂਜ਼ ਨਹੀਂ, ਬਾਕੀ ਭਾਰਤ ਦੀ ਤਾਂ ਗਲ ਹੀ ਛੱਡੋ।

ਜਿੱਥੋਂ ਤੀਕ ਪੰਜਾਬ ਦੀ ਗੱਲ ਹੈ, ਸਾਡੇ ਪਾਸ ਇਕੋ ਇਕ ਅੰਤਰ-ਰਾਸ਼ਟਰੀ ਹਵਾਈ ਅੱਡਾ ਸ੍ਰੀ ਗੁਰੂ ਰਾਮਦਾਸ ਜੀ ਅੰਮਿ੍ਰਤਸਰ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ 9 ਹਵਾਈ ਅੱਡਿਆਂ ’ਤੇ ਈ-ਵੀਜ਼ਾ ਦੀ ਸਹੂਲਤਾਂ ਦਿੱਤੀ ਗਈ ਹੈ, ਉਸ ਵਿਚ ਇਸ ਹਵਾਈ ਅੱਡੇ ਨੂੰ ਸ਼ਾਮਲ ਨਹੀਂ ਕੀਤਾ ਗਿਆ, ਹਾਲਾਂਕਿ ਏਅਰ ਇੰਡੀਆ ਤੋਂ ਇਲਾਵਾ ਕਤਰ ਏਅਰਵੇਜ਼ ਉਜ਼ਬੇਕਿਸਤਾਨ ਏਅਰਵੇਜ਼, ਤੁਰਕਿਸਤਾਨ ਏਅਰਲਾਇਨਜ਼ ਦੀਆਂ ਸਿੱਧੀਆਂ ਉਡਾਣਾਂ ਹਨ, ਜਿਨ੍ਹਾਂ ਰਾਹੀਂ ਅਮਰੀਕਾ, ਕੈਨੇਡਾ, ਅਸਟਰੇਲੀਆ, ਇੰਗਲੈਂਡ, ਇਟਲੀ, ਫਰਾਂਸ, ਹਾਲੈਂਡ, ਜਰਮਨ, ਨਿਊਜੀਲੈਂਡ ਸਮੇਤ ਸਾਰੀ ਦੁਨੀਆਂ ਦੇ ਦੇਸ਼ਾਂ ਤੋਂ ਯਾਤਰੂ ਇੱਥੇ ਆਉਂਦੇ ਜਾਂਦੇ ਹਨ। ਇਹ ਨਾ ਕੇਵਲ ਪੰਜਾਬ ਸਗੋਂ ਦੇਸ਼ ਲਈ ਵੀ ਨੁਕਸਾਨਦੇਹ ਹੈ।

ਅੰਮਿ੍ਰਤਸਰ ਹਵਾਈ ਅੱਡੇ ਦੀ ਸਥਿਤੀ ਬਹੁਤ ਹੀ ਲਾਭਦਾਇਕ ਹੈ। ਜਿਹੜੇ ਵੀ ਜਹਾਜ਼ ਅਮਰੀਕਾ, ਯੂਰਪ, ਅਰਬ ਦੇਸ਼ਾਂ ਕੈਨੇਡਾ ਆਦਿ ਤੋਂ ਦਿੱਲੀ ਜਾਂਦੇ ਹਨ, ਉਹ ਸਾਰੇ ਪਹਿਲਾਂ ਅੰਮਿ੍ਰਤਸਰ ਦੇ ਆਕਾਸ਼ ਵਿਚ ਉਡਦੇ ਹਨ ਤੇ ਕੋਈ 40 ਮਿੰਟ ਬਾਦ ਦਿੱਲੀ ਪੁੱਜਦੇ ਹਨ। ਇਥੋਂ ਕੇਵਲ 7-8 ਘੰਟੇ ਵਿਚ ਇੰਗਲੈਂਡ ਜਾਂ ਯੂਰਪ ਦੇ ਕਿਸੇ ਵੀ ਹਵਾਈ ਅੱਡੇ ਤੇ ਪੁੱਜ ਕੇ ਅੱਗੋਂ ਅਮਰੀਕਾ, ਕੈਨੇਡਾ ਵਗੈਰਾ ਜਾਇਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚੇ ਸਮੇਂ ਇਸ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਦੀ ਮੰਗ ਕੀਤੀ ਸੀ। ਸਿੱਟੇ ਵਜੋਂ ਏਅਰ ਇੰਡੀਆ ਨੇ ਇੱਥੋਂ ਪਹਿਲਾਂ ਇੰਗਲੈਂਡ ਤੇ ਫਿਰ ਟੋਰਾਂਟੋ (ਕੈਨੇਡਾ) ਬਰਾਸਤਾ ਇੰਗਲੈਂਡ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜੋ ਬਹੁਤ ਕਾਮਯਾਬ ਰਹੀਆਂ, ਪਰ ਅਫ਼ਸੋਸ ਦੀ ਗੱਲ ਹੈ 2005 ਵਿਚ ਦਿੱਲੀ ਪ੍ਰਾਈਵੇਟ ਹਵਾਈ ਅੱਡਾ ਬਣਨ ਕਰਕੇ ਉਸ ਨੂੰ ਲਾਭ ਪਹੁੰਚਾਉਣ ਲਈ ਇਹ ਸਿੱਧੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਲਈ ਅਕਾਲੀ-ਭਾਜਪਾ ਸਰਕਾਰ ਕਾਂਗਰਸ ਸਰਕਾਰ ਦੀ ਨਿਖੇਧੀ ਕਰਦੀ ਰਹੀ ਹੈ। ਸ੍ਰੀ ਨਰਿੰਦਰ ਮੋਦੀ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਅੱਛੇ ਦਿਨ ਆਉਣਗੇ ਜੇ ਤੁਸੀਂ ਮੈਨੂੰ ਵੋਟ ਦਿਉਗੇ। ਚੌਥੀ ਪਾਤਸ਼ਾਹੀ ਦੇ ਨਾਂ ’ਤੇ ਵਿਕਸਤ ਕੀਤੇ ਗਏ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਦੇ ਅੱਛੇ ਦਿਨ ਕਦੋਂ ਸ਼ੁਰੂ ਹੋਣਗੇ, ਇਹ ਤਾਂ ਸਮਾਂ ਹੀ ਦੱਸੇਗਾ? ਅਜੇ ਤੀਕ ਤਾਂ 6 ਮਹੀਨੇ ਬੀਤ ਜਾਣ ’ਤੇ ਵੀ ਮੋਦੀ ਸਰਕਾਰ ਦੀ ਇਸ ਵੱਲ ਸੁਵੱਲੀ ਨਜ਼ਰ ਨਹੀਂ ਹੋਈ। ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਨਵਜੋਤ ਸਿੰਘ ਸਿੱਧੂ ਜਦ ਲੋਕ ਸਭਾ ਮੈਂਬਰ ਸਨ ਨੂੰ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਨੋਟਿਸ ਵਿਚ ਲਿਆਉਣਾ ਚਾਹੀਦਾ ਹੈ ਕਿਉਂਕਿ ਉਹ ਕਾਂਗਰਸ ਨੂੰ ਅੰਮਿ੍ਰਤਸਰ ਦੀ ਕੀਮਤ ‘ਤੇ ਦਿੱਲੀ ਹਵਾਈ ਅੱਡੇ ਨੂੰ ਪ੍ਰਫ਼ੁਲਿਤ ਕਰਨ ਲਈ ਭੰਡਦੇ ਰਹੇ ਹਨ ਤੇ ਇੱਥੋਂ ਏਅਰ ਇੰਡੀਆ ਦੀਆਂ ਬੰਦ ਹੋਈਆਂ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਾਉਣ ਦੇ ਨਾਲ ਨਾਲ ਈ-ਵੀਜ਼ਾ ਪ੍ਰਣਾਲੀ ਵੀ ਫੌਰੀ ਸ਼ੁਰੂ ਕਰਾਉਣੀ ਚਾਹੀਦੀ ਹੈ।

ਜੇ ਅਸੀਂ ਅੰਮਿ੍ਰਤਸਰ ਸਮੇਤ ਸਾਰੇ ਸ਼ਹਿਰਾਂ ਦੀ ਸਫ਼ਾਈ, ਅਮਨ ਕਾਨੂੰਨ ਦੀ ਹਾਲਤ ਸੁਧਾਰ ਲਈਏ ਤਾਂ ਇਥੇ ਸੈਰ ਸਪਾਟੇ ਦੇ ਨਾਲ ਨਾਲ ਡਾਕਟਰੀ ਸੈਰ ਸਪਾਟੇ (ਮੈਡੀਕਲ ਟੂਰਿਜ਼ਮ) ਦੀਆਂ ਬਹੁਤ ਸੰਭਾਵਨਾਵਾਂ ਹਨ। ਵਿਦੇਸ਼ਾਂ ਤੋਂ ਇਲਾਜ ਲਈ ਜਿਹੜੇ ਵਿਦੇਸ਼ੀ ਸਿੰਘਾਪੁਰ ਜਾਂ ਕੇਰਲਾ ਤੇ ਹੋਰ ਸ਼ਹਿਰਾਂ ਵਿਚ ਜਾਂਦੇ ਹਨ, ਉਨ੍ਹਾਂ ਨੂੰ ਅੰਮਿ੍ਰਤਸਰ ਵੱਲ ਖਿੱਚਿਆ ਜਾ ਸਕਦਾ ਹੈ ਕਿਉਂਕਿ ਸਾਡਾ ਵਾਤਾਵਰਨ ਵੀ ਵਧੀਆ ਹੈ ਤੇ ਕਈ ਮਿਆਰੀ ਹਸਪਤਾਲ ਵੀ ਹਨ।

ਸਾਡੇ ਪਾਸ ਕਿਲੇ ਹਨ, ਧਾਰਮਿਕ ਸਥਾਨ, ਦਰਿਆ ਹਨ, ਹਰੀਕਾ ਪੱਤਣ ਵਰਗੀਆਂ ਰੱਖਾਂ ਹਨ, ਜਿਨ੍ਹਾਂ ਨੂੰ ਯੂਰਪੀ ਲੋਕਾਂ ਦੀਆਂ ਖਾਹਿਸ਼ਾਂ ਅਨੁਸਾਰ ਵਿਕਸਿਤ ਕਰਕੇ ਪੰਜਾਬ ਮੋਟੀ ਕਮਾਈ ਕਰ ਸਕਦਾ ਹੈ। ਜਿਵੇਂ ਕਿ ਉਪਰ ਦੱਸਿਆ ਗਿਆ ਹੈ ਕਿ ਜਿਹੜੇ ਯਾਤਰੂ ਭਾਰਤ ਆਉਂਦੇ ਹਨ, ਉਹ ਕਈ ਕਈ ਦਿਨ ਇਥੇ ਰਹਿੰਦੇ ਹਨ, ਅਸੀਂ ਵੀ ਜੇ ਉਨ੍ਹਾਂ ਨੂੰ ਵੱਧ ਤੋਂ ਵੱਧ ਦਿਨਾਂ ਲਈ ਰੱਖ ਸਕੀਏ ਤਾਂ ਸਾਡਾ ਹੋਟਲ ਉਦਯੋਗ ਵਿਕਸਤ ਹੋਵੇਗਾ, ਉਸ ਦੇ ਨਾਲ ਟੈਕਸੀ ਉਦਯੋਗ ਤੇ ਖਾਣ ਪੀਣ ਤੇ ਵਿਦੇਸ਼ੀ ਖਿੱਚ ਦੀ ਵਸਤੂਆਂ ਬਣਾ ਕੇ ਅਸੀਂ ਕਾਫ਼ੀ ਕਮਾਈ ਕਰ ਸਕਾਂਗੇ। ਇਸ ਨਾਲ ਵਿਦੇਸ਼ੀ ਸਿੱਖ ਪਛਾਣ ਤੋਂ ਵੀ ਜਾਣੂ ਹੋਣਗੇ। 2013 ਵਿਚ ਵਿਸ਼ਵ ਆਰਥਕ ਫੋਰਮ ਦੀ ਸੈਰ ਸਪਾਟਾ ਦੀ ਦਰਜਾਬੰਦੀ ਵਿਚ ਭਾਰਤ 140 ਦੇਸ਼ਾਂ ਵਿਚੋਂ 65 ਵੇਂ ਸਥਾਨ ’ਤੇ ਆਇਆ ਸੀ, ਇਸ ਲਈ ਸਾਨੂੰ ਚੋਟੀ ਦੇ ਦੇਸ਼ਾਂ ਵਿਚ ਆਉਣ ਲਈ ਵਡੇ ਉਪਰਾਲੇ ਕਰਨੇ ਪੈਣਗੇ।

-ਡਾ. ਚਰਨਜੀਤ ਸਿੰਘ ਗੁਮਟਾਲਾ

'ਆਪ' ਕੇ ਬਾਪੂ ਬੈਂਗਣ ਖਾਏਂ, ਔਰੋਂ ਕੋ ਉਪਦੇਸ਼ ਬਤਾਏਂ???

$
0
0

ਬੁੱਧੀਜੀਵੀਆਂ ਦੀ ਟਿੱਡੀ ਦਲ ਵਾਂਗ ਡਾਰ ਦੇਖਣੀ ਹੋਵੇ ਤਾਂ ਫੇਸਬੁੱਕ ''ਤੇ ਦਰਸ਼ਨ ਕੀਤੇ ਜਾ ਸਕਦੇ ਹਨ। ਕਿਸੇ ਵੀ ਮਰਜੀ ਬੁੱਧੀਜੀਵੀ ਨੂੰ ਛੇੜ ਕੇ ਦੇਖੋ, ਉਹੀ ਕੌੜ ਵਹਿੜਕੇ ਵਾਂਗ ਛੜ ਮਾਰੇਗਾ। ਹਰ ਕੋਈ ਥੋਕ ਦੇ ਭਾਅ ਉਪਦੇਸ਼ ਵਰਤਾਉਣ 'ਚ ਰੁੱਝਾ ਹੋਇਆ ਹੈ। ਕੋਈ ਦੂਜਿਆਂ ਨੂੰ ਮੱਤਾਂ ਦੇ ਦੇ ਕੇ ਆਪਣੇ ਵਿੰਗੇ ਉੱਲੂ ਨੂੰ ਸਿੱਧਾ ਕਰਨ ਦੀ ਤਾਕ 'ਚ ਹੈ ਤੇ ਕੋਈ ਪਲੀਤਾ ਲਾ ਕੇ ਡੱਬੂ ਵਾਂਗ ਉੱਚੇ ਬੈਠ ਕੇ ਨਜ਼ਾਰੇ ਲੈਣ 'ਚ ਮਸਤ ਹੈ। ਨੌਜਵਾਨੀ ਹਮੇਸ਼ਾ ਗਰਮ ਖਿਆਲਾਂ ਤੋਂ ਵਧੇਰੇ ਜਲਦੀ ਪ੍ਰਭਾਵਿਤ ਹੁੰਦੀ ਹੈ। ਫੇਸਬੁੱਕ 'ਤੇ ਜਲਦੀ ਤੋਂ ਜਲਦੀ ਜਿਆਦਾ "ਲਾਈਕ" ਲੈਣ ਦੇ ਜੁਗਾੜੀ ਲੋਕ ਹਰ ਵੇਲੇ ਤੱਤੇ ਤੱਤੇ ਵਿਚਾਰ ਇਸ ਕਰਕੇ ਵੀ ਦੇਣ 'ਚ ਮਸਤ ਰਹਿੰਦੇ ਹਨ ਤਾਂ ਕਿ ਵੱਧ ਤੋਂ ਵੱਧ ਨਵੇਂ ਖੂਨ ਨੂੰ ਨਾਲ ਜੋੜਿਆ ਜਾ ਸਕੇ ਤੇ ਬਾਦ 'ਚ ਉਹਨਾਂ ਨੂੰ ਵਰਤਿਆ ਜਾ ਸਕੇ। ਬਹੁਤ ਅਜਿਹੇ ਮਿਲ ਜਾਣਗੇ ਜਿਹੜੇ ਦੂਜਿਆਂ ਨੂੰ "ਆਪ ਕੁਚੱਜੀ, ਲੋਕਾਂ ਮੱਤੀਂ" ਦੇ ਕਥਨ 'ਤੇ ਪੂਰੇ ਉੱਤਰਦੇ ਮੱਤਾਂ ਦੇ ਗੱਫ਼ੇ ਪ੍ਰਦਾਨ ਕਰਦੇ ਰਹਿੰਦੇ ਹਨ। ਆਓ ਇੱਕ ਪਿਓ ਪੁੱਤ ਦੀ ਜੋੜੀ ਦੇ ਦਰਸ਼ਨ ਕਰਾਈਏ। ਇਹਨਾਂ ਦੀ ਖਾਸੀਅਤ ਇਹ ਹੈ ਕਿ ਪਿਓ ਤਾਂ ਖੁਦ ਬੈਂਗਣ ਖਾਣ ਦਾ ਸ਼ੁਕੀਨ ਹੈ ਪਰ ਪੁੱਤ ਆਪਣੇ ਪਿਤਾ ਜੀ ਤੋਂ ਸ਼ੁਰੂਆਤ ਕਰਨ ਦੀ ਬਜਾਏ ਲੋਕਾਂ ਨੂੰ ਬੈਂਗਣ ਨਾ ਖਾਣ ਦੀਆਂ ਸਲਾਹਾਂ ਮੱਤਾਂ ਦੇਣ 'ਚ ਵਿਅਸਤ ਹੈ। ਦੋਹਾਂ ਦੀ ਮਣਸ਼ਾ ਕੀ ਹੈ, ਇਹ ਤਾਂ ਫਿਲਹਾਲ ਉਹੀ ਜਾਣਦੇ ਹਨ ਪਰ ਜੋ ਚਰਚਾ ਲੋਕਾਂ ਵਿੱਚ ਹੈ, ਉਸ ਵਿੱਚੋਂ ਦੋਨੋਂ ਤਰਫੋਂ ਹੀ ਜੁਗਾੜ ਦੀ ਬੋਅ ਆਉਂਦੀ ਹੈ। ਕਿਉਂ ਜਾਨਣੈ ਕਿ ਕੌਣ ਹਨ??? ਆਜੋ ਫਿਰ ਕਰੋ ਬਿਰਤੀਆਂ ਇਕਾਗਰ ਤੇ ਪਹੁੰਚੋ ਪ੍ਰਸਿੱਧ ਗਾਇਕ ਮਰਹੂਮ ਦੀਦਾਰ ਸੰਧੂ ਦੇ ਪਿੰਡ।
ਇਸ ਪਿੰਡ ਦੇ ਨਾਂ ਵਰਗਾ ਤਖੱਲਸ ਆਪਣੇ ਨਾਂ ਨਾਲ ਲਾਉਣ ਵਾਲੇ ਪਿਓ ਪੁੱਤ ਅਨੋਖੀ ਤਰ੍ਹਾਂ ਨਾਲ ਸਿਆਸਤ 'ਚ ਸਰਗਰਮ ਹਨ। ਪਿਤਾ ਜੀ ਬਾਦਲ ਪਰਿਵਾਰ ਦਾ ਧਿਆਨ ਧਰ ਕੇ ਜਲ ਪਾਣੀ ਛਕਦੇ ਹਨ ਪਰ ਕਾਕਾ ਜੀ ਨੂੰ ਵਹਿਮ ਹੈ ਕਿ ਕੇਜਰੀਵਾਲ ਉਹਨਾਂ ਦੀ ਫੇਸਬੁੱਕ ਸਟੇਟਸ ਅਪਡੇਟ ਦੇਖ ਕੇ ਸੌਂਦਾ ਹੈ। ਪਿਤਾ ਜੀ ਨੂੰ ਲੋਕਾਂ ਦੇ ਆਨੰਦ ਕਾਰਜਾਂ, ਭੋਗਾਂ, ਚੋਣ ਡਿਊਟੀਆਂ ਜਾਂ ਜਿੱਥੇ ਕਿਤੇ ਵੀ ਮੌਕਾ ਮਿਲ ਜਾਵੇ, ਫੋਟੋ ਖਿਚਵਾ ਕੇ ਅਕਾਲੀ ਦਲ ਨਾਲ ਜੋੜ ਕੇ ਖ਼ਬਰਾਂ ਲਗਵਾਉਣ ਦਾ ਚਸਕਾ ਹੈ ਤੇ ਕਾਕਾ ਜੀ ਨੂੰ ਫੇਸਬੁੱਕ ਫੇਜ ਦੇ ਲਾਈਕ ਹਰ ਹੀਲੇ ਵਧਾਉਣ ਦਾ ਠਰਕ ਹੈ। ਪਿਤਾ ਜੀ ਵੱਲੋਂ ਸ਼ੁਰੂ ਕੀਤਾ ਪ੍ਰਾਪਰਟੀ ਡੀਲਰ (ਕਲੋਨਾਈਜਰ) ਦਾ ਧੰਦਾ ਲਗਭਗ ਹਰ ਰੋਜ ਲਗਦੀਆਂ ਖ਼ਬਰਾਂ ਦੇ ਸਿਰ 'ਤੇ ਸਿੱਧੇ ਜਾਂ ਅਸਿੱਧੇ ਸਿਆਸੀ ਪ੍ਰਭਾਵ ਨਾਲ ਚੱਲ ਰਿਹੈ। ਦੋ ਤਿੰਨ ਕੁ ਸਾਲ ਤੋਂ ਫੇਸਬੁੱਕ ਸਿਆਸਤ ਵਿੱਚ ਸਰਗਰਮ ਕਾਕਾ ਜੀ ਨੀਵੇਂ ਪਾਸੇ ਵੱਲ ਝੁਕਦੇ ਪੱਲੜੇ 'ਚ ਸਵਾਰ ਹੋ ਜਾਂਦੇ ਹਨ। ਬੇਸ਼ੱਕ ਮਸਲਾ ਸਿਆਸੀ ਹੋਵੇ, ਧਾਰਮਿਕ ਜਾਂ ਸੱਭਿਆਚਾਰਕ। ਪਿਤਾ ਜੀ ਅਕਾਲੀ ਦਲ ਦੇ ਦੋ ਤਿੰਨ ਅਹੁਦਿਆਂ ਨੂੰ ਨਾਮ ਨਾਲ æਿਲਖ ਕੇ ਸਕੂਨ ਹਾਸਲ ਕਰਦੇ ਹਨ ਪਰ ਕਾਕਾ ਜੀ ਉਸੇ ਅਕਾਲੀ ਦਲ ਸਿਰੋਂ ਪਲ ਕੇ ਆਪਣੇ ਆਪ ਨੂੰ ਪਿਤਾ ਤੋਂ ਬਾਗੀ ਹੋਇਆ ਦੱਸਦੇ ਹਨ। ਇਹ ਖੁਲਾਸਾ ਵੀ ਕਾਕਾ ਜੀ ਨੇ ਕੁਝ ਕੁ ਦਿਨ ਪਹਿਲਾਂ ਉਦੋਂ ਕੀਤਾ ਜਦੋਂ ਕਿਸੇ ਫੇਸਬੁੱਕੀਏ ਮਿੱਤਰ ਨੇ ਕਾਕਾ ਜੀ ਦੇ ਵਿਆਹ ਵੇਲੇ ਵੱਡੇ ਬਾਦਲ ਸਾਹਿਬ ਤੋਂ ਜੋੜੀ ਦੇ ਅਸ਼ੀਰਵਾਦ ਲੈਂਦਿਆਂ ਦੀ ਫੋਟੋ ਫੇਸਬੁੱਕ 'ਤੇ ਪਾ ਦਿੱਤੀ। ਫਿਰ ਸ਼ੁਰੂ ਹੋਇਆ ਸ਼ਪਸ਼ਟੀਕਰਨਾਂ ਦਾ ਦੌਰ। ਫੋਟੋ ਦੇ ਨਸ਼ਰ ਹੋਣ ਤੱਕ ਕਾਕਾ ਜੀ ਨੇ ਕਦੇ ਵੀ ਅਕਾਲੀ ਪਿਛੋਕੜ ਦਾ ਜਿਕਰ ਤੱਕ ਨਾ ਕੀਤਾ ਪਰ ਫੋਟੋ ਨਸ਼ਰ ਹੋਣ ਤੋਂ ਦੂਜੇ ਦਿਨ ਬਾਦ ਹੀ ਅਲ-ਜਜੀਰਾ ਦੀ ਵੀਡੀਓ ਵਾਂਗ ਫੇਸਬੁੱਕੀ ਮਿੱਤਰਾਂ ਨੂੰ ਭੁਚਲੇਵਾਂ ਦਿੱਤਾ ਕਿ ਉਹਨਾਂ ਦੇ ਪਿਤਾ ਜੀ ਨੂੰ ਟਿਕਟ ਔਫਰ ਹੋਈ ਸੀ। ਅਕਾਲੀ ਪਰਿਵਾਰ ਹੋਣ ਦੇ ਬਾਵਜੂਦ ਉਹ ਘਰੋਂ ਬਾਗੀ ਸੋਚ ਲੈ ਕੇ ਬਾਹਰ ਆਏ ਹਨ। ਜਨਤਕ ਹੋਈ ਫੋਟੋ ਬਾਰੇ ਵੀ ਟਿਕਾ ਕੇ ਝੂਠ ਇਹ ਬੋਲਿਆ ਕਿ ਕਿਸੇ ਨੇ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਦਖਲ ਦਿੱਤਾ ਹੈ ਤੇ ਫੋਟੋ ਚੋਰੀ ਕਰਕੇ ਫੇਸਬੁੱਕ 'ਤੇ ਪਾਈ ਹੈ। ਇਸ ਸਪੱਸ਼ਟੀਕਰਨ ਨਾਲ ਸਿਰਫ ਸਹੇ ਦੀਆਂ ਤਿੰਨ ਲੱਤਾਂ ਕਹਿਣ ਵਾਲੇ ਅੱਲ੍ਹੜਾਂ ਨੂੰ ਜਰੂਰ ਭਰਮਾਇਆ ਜਾ ਸਕਦਾ ਹੈ ਪਰ ਕਾਕਾ ਜੀ ਭੁੱਲ ਗਏ ਕਿ ਉਕਤ ਫੋਟੋ ਸਮੇਤ ਹੋਰ ਵੀ ਬਹੁਤ ਸਾਰੀਆਂ ਨਿੱਜੀ ਫੋਟੋਆਂ ਬਾਪੂ ਜੀ ਦੇ ਫੇਸਬੁੱਕ ਖਾਤੇ 'ਚ ਦੇਖੀਆਂ ਜਾ ਸਕਦੀਆਂ ਹਨ।
ਦੂਜਿਆਂ ਨੂੰ ਬੈਂਗਣ ਖਾਣੋਂ ਰੋਕਣ ਦੀ ਇੱਕ ਉਦਾਹਰਣ ਹੋਰ ਦੇਖ ਲਓ। ਇਹ ਉਹ ਕਾਕਾ ਜੀ ਹਨ ਜਿਹਨਾਂ ਨੇ ਆਪਣੇ ਫੇਸਬੁੱਕੀ ਯੋਥੇ ਸਾਥੀ ਨਾਲ ਮਿਲਕੇ ਪ੍ਰਕਾਸ ਸਿੰਘ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀਆਂ ਫੋਟੋਆਂ 'ਤੇ ਜੁੱਤੀਆਂ ਮਾਰਨ ਬਾਰੇ ਫੇਸਬੁੱਕੀ ਮਿੱਤਰਾਂ ਨੂੰ ਉਕਸਾਇਆ ਸੀ। ਅੱਜ ਜਦੋਂ ਦਾਦਾ ਜੀ ਦੀ ਅੰਤਿਮ ਅਰਦਾਸ ਵਾਲੇ ਕਾਰਡ ਛਪੇ ਹਨ ਤਾਂ ਬਾਪੂ ਦੇ ਬਾਗੀ ਪੁੱਤਰ ਦਾ ਨਾਂ ਵੀ ਬਾਪੂ ਦੇ ਅਕਾਲੀ ਦਲ ਦੇ ਅਹੁਦਿਆਂ ਹੇਠ ਛਪਿਆ ਹੋਇਆ ਸੀ। ਅਕਾਲੀ ਦਲ ਦੀਆਂ ਨੀਤੀਆਂ ਨਾਲ ਇਹਨਾਂ ਸਤਰਾਂ ਦਾ ਲੇਖਕ ਵੀ ਸਹਿਮਤ ਨਹੀਂ। ਜੇਕਰ ਇੱਕ ਪਰਿਵਾਰਕ ਫੋਟੋ ਨਸ਼ਰ ਕਰਨਾ ਨਿੱਜੀ ਜ਼ਿੰਦਗੀ 'ਚ ਦਖਲ ਹੈ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਉਹਨਾਂ ਦੇ ਨਾਬਾਲਿਗ ਪੁੱਤ ਧੀ ਬਾਰੇ ਗੰਦ ਮੂੰਹਾਂ ਰਾਹੀਂ ਬਾਹਰ ਕੱਢਣਾ ਉਹਨਾਂ ਦੀ ਪਰਿਵਾਰਕ ਜ਼ਿੰਦਗੀ 'ਚ ਨਿੱਜੀ ਦਖਲ ਨਹੀਂ?? ਜੇ ਕਾਕਾ ਜੀ ਤੇ ਉਹਨਾਂ ਦਾ ਜੁਗਾੜੀ ਸਾਥੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਐਨੇ ਅੱਕੇ ਹੋਏ ਹਨ ਤਾਂ ਬਾਦਲ ਪਰਿਵਾਰ ਦੀਆਂ ਫੋਟੋਆਂ ਦੇ ਨਾਲ ਨਾਲ ਆਪਣੇ ਬਾਪੂ ਜੀ ਦੀ ਫੋਟੋ ਕਿਉਂ ਨਾ ਲਾਈ??? ਕਿਉਂਕਿ ਉਹ ਵੀ ਤਾਂ ਬਾਦਲ ਦਲ ਦੀਆਂ ਨੀਤੀਆਂ ਦਾ ਦਾਤਣ ਕੁਰਲਾ ਕਰਨ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਨਿਰੰਤਰ ਪਰਚਾਰ ਕਰਦੇ ਰਹਿੰਦੇ ਹਨ?? ਪਰ ਕਾਕਾ ਜੀ ਕੇਜਰੀਵਾਲ ਕੇਜਰੀਵਾਲ ਕੂਕਦੇ ਹੋਏ ਲੋਕਾਂ ਨੂੰ 'ਆਪ' ਨਾਲ ਜੁੜਨ ਦੀਆਂ ਗੁਹਾਰਾਂ ਲਾ ਰਹੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਹੋਰਨਾਂ ਨੂੰ ਗੰਦ ਹੂੰਝਣ ਦੀਆਂ ਨਸੀਹਤਾਂ ਦੇਣ ਨਾਲੋਂ ਕਾਕਾ ਜੀ ਆਪਣੇ ਪਿਤਾ ਜੀ ਨੂੰ ਆਮ ਆਦਮੀ ਪਾਰਟੀ 'ਚ "ਘਰ ਵਾਪਸੀ" ਕਿਉਂ ਨਹੀਂ ਕਰਵਾਉਂਦੇ?? ਅਕਾਲੀ ਦਲ ਦੀਆਂ ਨੀਤੀਆਂ ਖਿਲਾਫ ਫੇਸਬੁੱਕ ਰਾਹੀਂ ਪਿੱਟ ਸਿਆਪਾ ਕਰਨ ਨਾਲੋਂ ਆਪਣੇ ਹੀ ਘਰ ਮੂਹਰੇ ਧਰਨਾ ਕਿਉਂ ਨਹੀਂ ਲਗਵਾਉਂਦੇ?
ਕਿਸੇ ਵੀ ਮੁਹਿੰਮ ਜਾਂ ਧਿਰ ਦਾ ਦਾਇਰਾ ਉਦੋਂ ਵੱਡਾ ਹੁੰਦਾ ਹੈ ਜਦੋਂ ਸੱਚ ਨੂੰ ਹਜ਼ਮ ਕਰਨ ਦਾ ਮਾਦਾ ਹੋਵੇ। ਜਦੋਂ ਆਲੋਚਨਾ ਕਰਦੇ ਵਿਰੋਧੀਆਂ ਨੂੰ ਦਲੀਲ ਰਾਹੀਂ ਸਹਿਮਤ ਕਰਕੇ ਨਾਲ ਜੋੜਨ ਦੀ ਇੱਛਾ ਹੋਵੇ। ਇਹ ਤਾਂ ਭਗਵੰਤ ਮਾਨ ਜਾਂ ਉਹਨਾਂ ਦੇ ਵੱਡੇ ਆਗੂ ਹੀ ਜਾਣਦੇ ਹਨ ਕਿ ਇਸ ਜੋੜੀ ਤੋਂ ਫੇਸਬੁੱਕੀ ਪ੍ਰਚਾਰ ਕਰਵਾ ਕੇ ਉਹਨਾਂ ਦੀ ਪਾਰਟੀ ਨੇ ਕੁੱਝ ਖੱਟਿਆ ਹੈ ਜਾਂ ਫਿਰ "ਮਾਨ ਸਾਬ੍ਹ" "ਮਾਨ ਸਾਬ੍ਹ" ਵਰਗੀ ਜੈ ਹੋ ਜੈ ਹੋ ਖੱਟੀ ਹੈ। ਇਹਨਾਂ ਦੋਨੋ ਆੜੀਆਂ ਦੀ ਵਿਸ਼ੇਸ਼ਤਾ ਹੈ ਕਿ ਜਿਹੜਾ ਇਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਉਹਨੂੰ ਥੋਕ ਦੇ ਭਾਅ ਅਕਾਲੀ, ਕਾਮਰੇਡ ਜਾਂ ਆਰ ਐੱਸ ਐੱਸ ਵਾਲੇ ਵਿਸ਼ੇਸ਼ਣ ਨਾਲ ਨਿਵਾਜ ਦਿੰਦੇ ਹਨ। ਜਦੋਂਕਿ ਭੁੱਲ ਜਾਂਦੇ ਹਨ ਕਿ ਆਮ ਆਦਮੀ ਪਾਰਟੀ 'ਚ ਵੀ "ਸਾਥੀ" ਕਿਸਮ ਦੇ ਲੋਕ ਸ਼ਾਮਿਲ ਹਨ। ਇਹਨਾਂ ਦੋਹਾਂ ਦੇ ਇਸ ਕੌੜ ਸੁਭਾਅ ਕਰਕੇ ਲੋਕਾਂ 'ਚ ਚਰਚਾ ਇਸ ਗੱਲ ਦੀ ਵੀ ਹੈ ਕਿ ਹੋ ਸਕਦੈ ਕਿ "ਆਪ" ਨੂੰ ਫੇਸਬੁੱਕ ਰਾਹੀਂ ਦੇਸ਼ ਵਿਦੇਸ਼ 'ਚ ਖੋਰਾ ਲਾਉਣ ਲਈ ਬਾਪੂ ਐਂਡ ਪਾਰਟੀ ਵੱਲੋਂ ਵਰਤਿਆ ਜਾ ਰਿਹਾ ਹੋਵੇ ਤਾਂ ਕਿ ਮਾਨ ਸਾਬ੍ਹ ਵਰਗਿਆਂ ਤੋਂ ਪਲ ਪਲ ਦੀ ਜਾਣਕਾਰੀ ਮਿਲਦੀ ਰਹੇ। ਅਕਲ ਪੱਖੋਂ ਪੈਦਲ ਲੋਕ ਵੀ ਅਜੇ ਕੁਝ ਸੋਚ ਜਾਂ ਵਿਚਾਰਧਾਰਾ ਦੇ ਮਾਲਕ ਹੋ ਸਕਦੇ ਹਨ ਪਰ ਜਿਹਨਾਂ ਦੀ ਅਕਲ ਹੀ ਫੌਹੜੀਆਂ ਦੀ ਮੁਹਤਾਜ ਹੋਵੇ, ਉਸ ਘਰ ਦੇ ਭਾਗ ਦੇਹਲੀ ਤੋਂ ਪਤਾ ਲੱਗ ਜਾਂਦੇ ਹਨ। ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਕਾਕਾ ਜੀ ਵੱਲੋਂ ਵੀਡੀਓ ਸਪੱਸ਼ਟੀਕਰਨ ਰਾਹੀਂ ਬਾਪੂ ਨੂੰ ਬਹੁਤ ਵੱਡਾ ਆਗੂ ਦਰਸਾਉਣ ਦਾ ਲੁਕਵਾਂ ਕਾਰਨ ਇਹ ਹੋ ਸਕਦੈ ਕਿ ਜੇਕਰ ਕੱਲ੍ਹ ਨੂੰ ਅਕਾਲੀ ਦਲ ਵੱਲੋਂ ਕੋਈ ਵੱਡੀ ਕੁਰਸੀ ਨਹੀਂ ਮਿਲਦੀ ਤਾਂ ਬਾਪੂ ਜੀ ਦਾਬਾ ਦਿਖਾ ਸਕਦੇ ਹਨ ਕਿ "ਦੇਖਲੋ, ਸੋਚਲੋ, ਨਹੀਂ ਤਾਂ ਯਾਰ ਚੱਲੇ ਕੇਜਰੀਵਾਲ ਵੱਲ। ਕਿਉਂਕਿ ਪੁੱਤ ਦੀ ਮਾਨ ਸਾਬ੍ਹ ਨਾਲ ਸਿੱਧੀ ਲੋਟ ਆ।"
ਇੱਕ ਦੂਜੇ ਦਾ ਸਿਰ ਪਲੋਸਣ ਵਾਲੀ ਇਸ ਮਿੱਤਰ ਜੋੜੀ ਨੂੰ ਜਿਹੜਾ ਬੰਦਾ ਹਜ਼ਮ ਨਹੀਂ ਆਉਂਦਾ ਉਸਨੂੰ ਫੇਸਬੁੱਕੀ ਮਿੱਤਰਾਂ ਵੱਲੋਂ ਬੁਰਾ ਭਲਾ ਅਖਵਾ ਕੇ ਗੱਡੇ ਹੇਠ ਤੁਰਦੇ ਟੌਮੀ ਵਾਂਗ ਵਹਿਮ ਪਾਲ ਬੈਠਦੇ ਹਨ ਕਿ ਜ਼ੁਬਾਨ ਬੰਦ ਕਰ ਦਿੱਤੀ। ਪਰ ਇਹ ਨਹੀਂ ਜਾਣਦੇ ਕਿ ਕਲੰਡਰ ਹਰ ਰੋਜ ਤਰੀਕਾਂ ਬਦਲਦਾ ਹੈ ਪਰ ਇੱਕ ਤਰੀਕ ਅਜਿਹੀ ਵੀ ਆਉਂਦੀ ਹੈ ਜਿਹੜੀ ਕੈਲੰਡਰ ਨੂੰ ਵੀ ਰੱਦੀ ਵਾਲੀ ਟੋਕਰੀ 'ਚ ਜਾਣ ਲਈ ਮਜ਼ਬੂਰ ਕਰ ਦਿੰਦੀ ਹੈ। ਇਹਨਾਂ ਦੋਵੇਂ ਫੇਸਬੁੱਕੀ ਮਿੱਤਰਾਂ ਵੱਲੋਂ ਆਪ ਦੀਆਂ ਜੜ੍ਹਾਂ 'ਚ ਦਾਤੀ ਫੇਰਨ ਦਾ ਕੰਮ ਕੈਨੇਡਾ ਤੋਂ ਹੀ ਵੱਡੀ ਪੱਧਰ 'ਤੇ ਕੀਤਾ ਹੈ ਜਿੱਥੇ ਭਗਵੰਤ ਮਾਨ ਦੇ ਵਿਚਾਰਾਂ ਨਾਲ ਅਸਹਿਮਤ ਜਗਮਨਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਇਹਨਾਂ ਵੱਲੋਂ ਖੁਦ ਹੀ ਅਪਸ਼ਬਦ ਨਹੀਂ ਬੋਲੇ ਸਗੋਂ ਫੇਸਬੁੱਕੀ ਲਾਈਲੱਗ ਮਿੱਤਰਾਂ ਕੋਲੋਂ ਵੀ ਬੁਲਵਾਏ। ਭਗਵੰਤ ਮਾਨ ਦੀਆਂ ਅੰਦਰੂਨੀ ਰਮਜਾਂ ਜਾਣਦੇ ਜਗਮਨਦੀਪ ਸਿੰਘ ਨੇ ਮਾਨ ਖਿਲਾਫ ਦਿਹਾੜੀ 'ਤੇ ਗੋਰੇ ਇਕੱਠੇ ਕੀਤੇ ਜਿਹਨਾਂ ਨੇ ਸਿਰਫ ਰੋਸ ਮੁਜਾਹਰੇ ਵਾਲੇ ਬੈਨਰ ਫੜ੍ਹਨੇ ਸਨ। ਜਗਮਨਦੀਪ ਨੇ ਇਸ ਰੋਸ ਦਿਖਾਵੇ ਦਾ ਕਾਨੂੰਨਨ ਰਿਕਾਰਡ ਵੀ ਰੱਖਿਆ ਹੈ ਤੇ ਬਕਾਇਦਾ ਮਨਜੂਰੀ ਵੀ ਲਈ ਸੀ। ਇਸ ਫੇਸਬੁੱਕੀ ਯੋਥੇ ਤੇ ਚੁਫੇਰਗੜ੍ਹੀਏ ਮਿੱਤਰ ਨੇ ਜਗਮਨਦੀਪ ਖਿਲਾਫ ਭੰਡੀ ਪ੍ਰਚਾਰ ਇਹ ਕੀਤਾ ਕਿ ਰੋਸ ਮੁਜਾਹਰੇ 'ਤੇ ਖਰਚ ਆਇਆ 2200 ਡਾਲਰ ਜਗਮਨਦੀਪ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਦਿੱਤਾ ਹੈ। ਪਰ ਜਗਮਨਦੀਪ ਨੇ ਇਹਨਾਂ ਫੇਸਬੁੱਕ ਆਦੀਆਂ ਨੂੰ ਚਾਨਣ ਕੀਤਾ ਕਿ ਉਸਦੇ ਘਰ ਰੱਖੇ ਕੁੱਤਿਆਂ ਅਤੇ ਹੋਰ ਜਨੌਰਾਂ ਦਾ ਖਰਚਾ ਹੀ ਰਲ ਮਿਲਾ ਕੇ ਮਹੀਨੇ ਦਾ ਲਗਭਗ 2500 ਡਾਲਰ ਹੋ ਜਾਂਦਾ ਹੈ। ਇੰਨੀ ਨਿਗੁਣੀ ਜਿਹੀ ਰਾਸ਼ੀ ਲਈ ਉਹ ਕਿਸੇ ਅੱਗੇ ਹੱਥ ਕਿਉਂ ਅੱਡੇਗਾ?? ਇਸ ਜੋੜੀ ਵੱਲੋਂ ਉਸਨੂੰ "ਢੀਂਡਸਾ ਪੱਖੀ ਅਕਾਲੀ" ਕਹਿ ਕੇ ਭੰਡਿਆ ਗਿਆ। ਜਗਮਨਦੀਪ ਦਾ ਕਸੂਰ ਇਹੀ ਸੀ ਕਿ ਉਸਨੇ ਮਾਨ ਸਾਬ੍ਹ ਦੇ ਦੌਰਿਆਂ ਸਮੇਂ ਇਕੱਠੇ ਹੋਏ ਡਾਲਰਾਂ ਬਾਰੇ ਜਾਣਕਾਰੀ ਮੰਗੀ ਸੀ। ਇਹਨਾਂ ਵੀਰਾਂ ਵੱਲੋਂ ਨਿੱਕਲਦੇ ਧੂੰਏਂ 'ਚ ਐਸੀਆਂ ਫੁਕਾਂ ਮਾਰੀਆਂ ਗਈਆਂ ਕਿ ਜਗਮਨਦੀਪ ਵੱਲੋਂ ਮਾਨ ਸਾਬ੍ਹ ਬਾਰੇ ਇੱਕ ਕੇਸ ਦਾਇਰ ਕੀਤਾ ਹੈ। ਜਿਸਦਾ ਫੈਸਲਾ ਇਹਨਾਂ ਦੋਵੇਂ ਫੇਸਬੁੱਕੀ ਚੁਫੇਰਗੜੀਆਂ ਵੱਲੋਂ ਮਾਨ ਸਾਬ੍ਹ ਨੂੰ ਤੋਹਫਾ ਹੋਵੇਗਾ।
ਅਕਲ ਪੱਖੋਂ ਫੋਹੜੀਆਂ ਨਾਲ ਤੁਰਦੇ ਇਹਨਾਂ ਵੀਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਸਪੁੱਤਰ ਸੁਖਬੀਰ ਬਾਦਲ ਦੀਆਂ ਫੋਟੋਆਂ ਕੰਪਿਊਟਰ ਸਕਰੀਨ 'ਤੇ ਲਾ ਲਾ ਕੇ ਜੁੱਤੀਆਂ ਮਾਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਵਿਕਰਮ ਧਨੌਲਾ, ਜਿਸਨੇ ਸ਼ਰੇਆਮ ਕਿਹਾ ਕਿ ਉਹਨੇ ਪ੍ਰਕਾਸ ਸਿੰਘ ਬਾਦਲ ਵੱਲ ਨਹੀਂ ਸਗੋਂ ਅਕਾਲੀ ਦਲ ਦੀਆਂ ਨੀਤੀਆਂ ਖਿਲਾਫ ਆਪਣਾ ਰੋਸ ਜਾਹਰ ਕੀਤਾ ਹੈ। ਉਹਨੀਂ ਦਿਨੀਂ ਇਹਨਾਂ ਵੀਰਾਂ ਵੱਲੋਂ ਗਰਮ ਗਰਮ ਮਾਮਲੇ ਨੂੰ ਕੈਸ਼ ਕਰਕੇ ਆਪਣੇ ਫੇਸਬੁੱਕ ਖਾਤਿਆਂ ਦੇ ਲਾਈਕ ਵਧਾਉਣ ਲਈ "ਮੈਂ ਹੂੰ ਵਿਕਰਮ" ਨਾਂ ਦੀ ਮੁਹਿੰਮ ਵਿੱਢ ਦਿੱਤੀ। ਬਾਦ 'ਚ ਜਦ ਵਿਕਰਮ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮਨਸ਼ੇ ਨਾਲ ਦਿੱਲੀ ਭੁੱਖ ਹੜਤਾਲ 'ਤੇ ਬੈਠ ਗਿਆ ਤਾਂ ਇਹ ਬੁੱਧੀਜੀਵੀ ਕਹਿੰਦੇ "ਤੂੰ ਹੀ ਹੈਂ ਵਿਕਰਮ"। ਕੀ ਵਿਕਰਮ ਸਿੱਖ ਮਸਲੇ ਲਈ ਨਹੀਂ ਲੜ ਰਿਹਾ?? ਵਿਕਰਮ ਨੇ ਭੁੱਖ ਹੜਤਾਲ ਕਾਹਦੀ ਸ਼ੁਰੂ ਕੀਤੀ, ਇਹਨਾਂ ਵੱਲੋਂ ਵਿਕਰਮ ਦਾ ਨਾਂ ਲੈਣ ਬਾਰੇ ਚੁੱਪ ਹੜਤਾਲ ਵਿੱਢ ਲਈ। ਵਿਕਰਮ ਧਨੌਲਾ ਨੇ ਵੀ ਇੱਕ ਵੀਡੀਓ ਰਾਹੀਂ ਇਹਨਾਂ ਜੁਗਾੜੀ ਵਿਦੇਸ਼ੀ ਮਿੱਤਰਾਂ ਨੂੰ ਸੰਬੋਧਨ ਕਰਕੇ ਕਿਹਾ ਹੈ ਕਿ ਕਿੱਥੇ ਹਨ ਉਹ, ਜਿਹੜੇ ਕਹਿੰਦੇ ਸੀ "ਮੈਂ ਹੂੰ ਵਿਕਰਮ"?? ਕੁਝ ਦਿਨ ਪਹਿਲਾਂ ਜਦੋਂ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ 'ਤੇ ਸੀ ਤਾਂ ਇਹਨਾਂ ਵੱਲੋਂ ਬਹੁਤ ਖੁਰਗੋ ਪੁੱਟੀ ਗਈ ਪਰ ਹੁਣ ਫੇਸਬੁੱਕੀ ਮਿੱਤਰਾਂ ਲਈ ਸੋਚਣ ਵਾਲੀ ਗੱਲ ਹੈ ਕਿ ਕੀ ਵਿਕਰਮ ਸਿੱਖੀ ਜਾਂ ਸਿੱਖਾਂ ਨਾਲ ਸੰਬੰਧਤ ਮਸਲੇ ਲਈ ਦਿੱਲੀ ਨਹੀਂ ਬੈਠਾ? ਕੀ ਜੇ ਆਮ ਆਦਮੀ ਪਾਰਟੀ ਦਾ ਕੋਈ ਆਗੂ ਜਿਸ ਸੰਘਰਸ਼ ਦਾ ਸਾਥ ਦਿੰਦਾ ਹੈ ਤਾਂ ਇਹ ਸਿਰਫ ਉਸੇ ਮੁੱਦੇ ਦੀ ਹੀ ਜੈ ਜੈ ਕਾਰ ਕਰਦੇ ਹਨ? ਵਿਕਰਮ ਦਾ ਲੜ ਅੱਧ ਵਿਚਾਲਿਉਂ ਛੱਡਣ ਪਿੱਛੇ ਕਿਹੜੇ ਕਾਰਨ ਹਨ? ਕਿਉਂ ਨਹੀਂ ਸਾਂਝੇ ਕੀਤੇ ਗਏ? ਗੱਲ ਗੱਲ 'ਤੇ ਵੀਡੀਓ ਬਣਾ ਕੇ ਲੋਕਾਂ ਨੂੰ ਦਿਖਾਉਣ ਦੇ ਚਾਹਵਾਨ ਸਾਥੀ ਆਪਣੇ ਪਿਤਾ ਜੀ ਵੱਲੋਂ ਵੱਡੇ ਬਾਦਲ ਸਾਬ੍ਹ ਨੂੰ ਮੁੰਦਰੀ ਪਾਉਂਦਿਆਂ ਦੀ ਫੋਟੋ ਬਾਰੇ ਗੂੰਗੇ ਕਿਉਂ ਹੋ ਗਏ? ਕੀ ਕਾਕਾ ਜੀ ਨੇ ਸਿਰਫ ਬੇਸਬੁੱਕ ਮਿੱਤਰਾਂ ਨੂੰ ਭੁਚਲਾਉਣ ਲਈ ਹੀ "ਬਾਗੀ" ਸ਼ਬਦ ਵਰਤਿਆ ਜਾਂ ਸਚਮੁੱਚ ਹੀ ਘਰੋਂ ਬੇਦਖਲ ਹੋ ਕੇ ਵਿਦੇਸ਼ ਆਏ ਹਨ ਜਾਂ ਬਾਪੂ ਵੱਲੋਂ ਬੇਦਖਲ ਹਨ? ਲੋਕਾਂ ਨੂੰ ਸੱਚੀਆਂ ਤੇ ਖਰੀਆਂ ਗੱਲਾਂ ਸੁਨਾਉਣ ਦਾ ਢਕਵੰਜ ਕਰਦੇ ਮਿੱਤਰ ਜੀ ਦੇ ਮਸਲੇ ਬਾਰੇ ਉਹਨਾਂ ਦਾ ਵਿਜਟਰ ਵੀਜੇ 'ਤੇ ਆ ਕੇ ਪੱਕੇ ਹੋਣ ਦਾ ਜੁਗਾੜ ਲਾਉਣ ਦੀ ਤਾਕ 'ਚ ਬੈਠਾ ਆਪਣੇ ਆਪ ਨੂੰ ਸਾਬਕਾ ਸਮੈਕੀਆ ਦੱਸਣ ਵਾਲਾ ਤੱਤਾ ਮਿੱਤਰ ਕਿਉਂ ਦੋਗਲੀ ਨੀਤੀ ਅਪਨਾਉਂਦੈ?? ਬੇਸ਼ੱਕ ਇਹਨਾਂ ਸਤਰਾਂ ਦੇ ਲੇਖਕ ਦੀ ਕਾਕਾ ਜੀ ਦੇ ਪਿਤਾ ਨਾਲ ਜ਼ੁਬਾਨ ਸਾਂਝੀ ਰਹੀ ਹੈ ਪਰ ਜਿੱਥੇ ਅਣਜਾਣ ਲੋਕਾਂ ਨੂੰ ਮੂਹਰੇ ਪੁੱਟਿਆ ਟੋਆ ਹੋਣ ਬਾਰੇ ਦੱਸਣਾ ਹੋਵੇ ਤਾਂ "ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ"। ਉਹਨਾਂ ਸਭ ਫੇਸਬੁੱਕ ਵਰਤਦੇ ਨਿੱਕੇ ਵੱਡੇ ਵੀਰਾਂ ਭੈਣਾਂ ਨੂੰ ਅਰਜੋਈ ਕਰਾਂਗਾ ਕਿ ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ। ਜਿਹੜਾ ਬੰਦਾ ਕਿਸੇ ਮਾਮਲੇ ਦੀ ਖੁਦ ਪੁਣਛਾਣ ਕਰਨ ਦੀ ਹਿੰਮਤ ਨਹੀਂ ਰੱਖਦਾ, ਉਸਨੂੰ ਲਾਈਲੱਗ ਕਿਹਾ ਜਾਂਦੈ। ਸੋ ਲਾਈਲੱਗ ਨਾ ਬਣੋ, ਸਗੋਂ ਆਪਣੇ ਦਿਮਾਗ ਨੂੰ ਵਰਤ ਕੇ ਹਰ ਮਾਮਲੇ ਨੂੰ ਘੋਖਣ ਦੀ ਆਦਤ ਪਾਓ ਤਾਂ ਜੋ ਤੁਹਾਨੂੰ ਕੋਈ ਵਰਤ ਨਾ ਸਕੇ। ਆਓ ਇਸ ਜੋੜੀ ਤੋਂ ਉਮੀਦ ਕਰੀਏ ਕਿ ਕੀ ਉਹ ਆਪਣੇ ਪਿਤਾ ਜੀ ਦੀ ਚੱਲ ਅਚੱਲ ਜਾਇਦਾਦ ਨੂੰ ਠੋਕਰ ਮਾਰ ਕੇ ਖੁਦ ਕਿਸ ਪਾਸੇ ਖੜ੍ਹਦੇ ਹਨ? ਪਿਤਾ ਜੀ ਨੂੰ ਕਦੋਂ ਕੇਜਰੀਵਾਲ ਦੇ ਲੜ ਲਾਉਂਦੇ ਹਨ ਤਾਂ ਕਿ ਕਰਾਂਤੀ ਦੀ ਸ਼ੁਰੂਆਤ ਘਰ ਤੋਂ ਕੀਤੀ ਜਾ ਸਕੇ। ਜੇਕਰ ਕਾਕਾ ਜੀ ਅਜਿਹਾ ਕਰਦੇ ਹਨ ਤਾਂ ਇਹ ਆਪਣੇ ਆਪ ਵਿੱਚ ਇਤਿਹਾਸਕ ਕਦਮ ਹੋਵੇਗਾ। ਇਹ ਵੀ ਉਮੀਦ ਕਰੀਏ ਕਿ ਜੇਕਰ ਅਕਾਲੀ ਦਲ ਦੀਆਂ ਨੀਤੀਆਂ ਗਲਤ ਹਨ ਤਾਂ ਕੀ ਉਹਨਾਂ ਨੀਤੀਆਂ ਨੂੰ ਗਲਤ ਕਹਿੰਦਿਆਂ ਕਾਕਾ ਜੀ ਪੰਜਾਬ ਫੇਰੀ ਸਮੇਂ ਆਪਣੇ ਹੀ ਘਰ ਅੱਗੇ ਧਰਨਾ ਲਾਉਣਗੇ?? ਕੀ ਲੋਕਾਂ ਦੇ ਜੁਆਕਾਂ ਨੂੰ ਗਰਮ ਗਰਮ ਪੰਪ ਮਾਰਨ ਵਾਲੇ ਕਾਕਾ ਜੀ ਪੰਜਾਬ ਫੇਰੀ ਵੇਲੇ ਇਹੀ ਪ੍ਰਚਾਰ ਖੁਦ ਮੋਹਰੀ ਰੋਲ ਅਦਾ ਕਰਦਿਆਂ ਕਰਨਗੇ? ਜੇਕਰ ਇਹ ਗੱਲਾਂ ਅਮਲ 'ਚ ਵਾਪਰਦੀਆਂ ਹਨ ਤਾਂ ਦੋਵੇਂ ਪੈਰ ਤੇ ਹੱਥ ਜੋੜ ਕੇ ਸਲਾਮ ਕਹਾਂਗੇ ਕਰਾਂਤੀਕਾਰੀ ਕਾਕਾ ਜੀ ਨੂੰ।
- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਸਿੱਖੀ ਦੇ ਬੂਟੇ ਨੂੰ ਹੱਸਦਾ ਖਿੜਦਾ ਰੱਖਣ ਵਾਲੇ ਮਹਾਨ ਤਪੱਸਵੀ ਤੇ ਵਿੱਦਿਆਦਾਨੀ-ਸੰਤ ਅਤਰ ਸਿੰਘ ਮਸਤੂਆਣਾ

$
0
0

altਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੂੰ ਯਾਦ ਕਰਦਿਆਂ ਮਹਾਨ ਤਪੱਸਵੀ ਤੇ ਵਿੱਦਿਆ ਦਾਨੀ -ਸੰਤ ਅਤਰ ਸਿੰਘ ਮਸਤੂਆਣਾ ਸੰਗਰੂਰ ਦੀ ਧਰਤੀ ਨੂੰ ਇਸ ਗੱਲ ਦਾ ਗੌਰਵ ਹਾਸਲ ਹੈ ਕਿ ਸਿੱਖੀ ਦੇ ਬੂਟੇ ਨੂੰ ਹੱਸਦਾ ਖਿੜਦਾ ਰੱਖਣ ਲਈ ਸੰਤ ਅਤਰ ਸਿੰਘ ਨੇ ਚੇਤ ਸੁਦੀ ਏਕਮ, ਸੰਮਤ 1823 ਬਿਕਰਮ) 28 ਮਾਰਚ 1866 ਈਸਵੀ) ਨੂੰ ਇਥੇ ਪਿੰਡ ਚੀਮਾ (ਸੰਗਰੂਰ) ਵਿਖੇ ਪਿਤਾ ਸ੍ਰੀ ਕਰਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਭੋਲੀ ਜੀ ਦੀ ਕੁੱਖੋਂ ਜਨਮ ਧਾਰਿਆ। ਬਚਪਨ ਪਿੰਡ ਵਿੱਚ ਹੀ ਗੁਜ਼ਰਿਆ। ਆਪ ਜੀ ਨੇ ਨਿਰਮਲੇ ਸੰਤ ਬੂਟਾ ਸਿੰਘ ਪਾਸੋਂ ਗੁਰਮੁਖੀ ਦੀ ਸਿੱਖਿਆ ਪ੍ਰਾਪਤ ਕੀਤੀ। ਆਪ ਜੀ ਦਾ ਭਰਵਾਂ ਜੁੱਸਾ, ਸਡੌਲ ਸਰੀਰ ਹੋਣ ਕਰਕੇ ਆਪ 1885 ਵਿਚ ਅੰਗਰੇਜ਼ ਫ਼ੌਜ ਵਿਚ ਭਰਤੀ ਹੋ ਗਏ। ਇਥੇ ਆਪ ਜੀ ਨੂੰ ਤੋਪਖਾਨੇ 'ਚ ਸ਼ਾਮਿਲ ਕਰਕੇ ਕੋਹਾਟ ਭੇਜਿਆ ਗਿਆ। ਉਸ ਸਮੇਂ ਪਲਟਨ ਦੀ ਨੀਤੀ ਅਨੁਸਾਰ ਨਵੇਂ ਭਰਤੀ ਸਿੱਖ ਰੰਗਰੂਟਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ। ਆਪ ਜੀ ਨੇ ਪੰਜਾਂ ਪਿਆਰਿਆਂ ਰਾਹੀਂ ਗਿਆਨੀ ਠਾਕੁਰ ਸਿੰਘ ਪਾਸੋਂ ਅੰਮ੍ਰਿਤ ਦੀ ਅਮੁੱਲ ਦਾਤ ਪ੍ਰਾਪਤ ਕੀਤੀ। ਇਥੇ ਆਪ ਜੀ ਨੇ ਗੁਰਬਾਣੀ ਪੜ੍ਹਨ ਤੇ ਸੁਣਨ ਦਾ ਅਭਿਆਸ ਲਗਾਤਾਰ ਕੀਤਾ। ਪਿਤਾ ਕਰਮ ਸਿੰਘ ਦੇ ਸਵਰਗਵਾਸ ਹੋਣ ਤੋਂ ਬਾਅਦ ਆਪ ਫ਼ੌਜ 'ਚੋਂ ਵਾਪਸ ਪਰਤ ਆਏ। ਪਿੰਡ ਚੀਮਾ ਜਾਣ ਦੀ ਬਜਾਏ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਹਰਿਦੁਆਰ,ਰਿਸ਼ੀਕੇਸ਼ ਅਤੇ ਤਪਿਆਣਾ ਸਾਹਿਬ, ਕਨੋਹਾ (ਪਾਕਿਸਤਾਨ) ਆਦਿ ਥਾਵਾਂ 'ਤੇ ਲੰਮੀ ਘਾਲਣਾ ਵਾਲੇ ਆਸਣ ਜਮਾਏ, ਤਪ ਸਾਧੇ ਅਤੇ ਨਾਮ ਬਾਣੀ ਦਾ ਸਿਮਰਨ ਕੀਤਾ। ਫਿਰ ਗੁਰਧਾਮਾਂ ਦੇ ਦਰਸ਼ਨ ਕਰਦੇ ਅਤੇ ਨਾਮ ਬਾਣੀ ਜਪਦੇ ਜਪਾਉਂਦੇ ਆਪਣੇ ਨਗਰ ਚੀਮਾ ਆਏ। ਉਥੇ ਪਿੰਡ ਦੇ ਨੰਬਰਦਾਰ ਭਾਈ ਹਰਨਾਮ ਸਿੰਘ ਨੇ ਦੱਸਿਆ ਕਿ ਫ਼ੌਜ ਤੁਹਾਡੀ ਭਾਲ ਕਰ ਰਹੀ ਹੈ। ਤੁਹਾਨੂੰ ਫੌਜ ਵਿਚ ਵਾਪਸ ਸ਼ਾਮਲ ਹੋਣਾ ਚਾਹੀਦਾ ਹੈ। ਇਥੋਂ ਐਬਟਾਬਾਦ ਗਏ ਤੇ ਸੂਬੈਦਾਰ ਦਲੇਲ ਸਿੰਘ ਨੂੰ ਨਾਲ ਲੈ ਕੇ ਫ਼ੌਜ ਵਿਚੋਂ ਰੁਖ਼ਸਤ ਲਈ। ਫਿਰ ਨੌਕਰੀ ਤੋਂ ਵਿਹਲੇ ਹੋ ਕੇ ਧਰਮ ਪ੍ਰਚਾਰ ਅਰੰਭ ਦਿੱਤਾ। ਆਪ ਨੇ ਮਾਲਵੇ ਦੇ ਪਛੜੇ ਇਲਾਕੇ ਨੂੰ ਵਿੱਦਿਆ ਦੇ ਚਾਨਣ ਨਾਲ ਰੁਸ਼ਨਾਉਣ ਲਈ ਗੁਰਸਾਗਰ ਮਸਤੂਆਣਾ ਸਾਹਿਬ, ਸੰਗਰੂਰ 'ਚ ਇਕ ਦਿਹਾਤੀ ਯੂਨੀਵਰਸਿਟੀ ਦੇ ਨਿਰਮਾਣ ਦਾ ਸੁਪਨਾ ਉਲੀਕਿਆ ਸੀ। ਅੱਜ ਦਾ ਮਸਤੂਆਣਾ ਸਾਹਿਬ ਉਸ ਸਮੇਂ ਇਕ ਸੰਘਣੇ ਜੰਗਲ ਦੀ ਨਿਆਈਂ ਸੀ। ਜਿੱਥੇ ਇਕ ਮਸਤੂ ਨਾਮੀ ਜੱਟ ਇਕ ਝਿੜੇ ਵਿਚ ਰਿਹਾ ਕਰਦਾ ਸੀ। ਉਸੇ ਦੇ ਨਾਂਅ 'ਤੇ ਸੰਤਾਂ ਨੇ ਇਸ ਸਥਾਨ ਦਾ ਨਾਂਅ ਮਸਤੂਆਣਾ ਰੱਖਿਆ। ਨੀਂਹ ਰੱਖਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਹੁਕਮਨਾਮਾ ਲਿਆ ਤਾਂ ਉਸ ਸ਼ਬਦ ਦੀ ਪਹਿਲੀ ਪੰਕਤੀ ਸੀ? 'ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀ ਦੂਰੇ।' ਜਿਸ ਕਰਕੇ ਇਸ ਸਥਾਨ ਨੂੰ 'ਗੁਰਸਾਗਰ ਮਸਤੂਆਣਾ ਸਾਹਿਬ' ਦਾ ਨਾਂ ਦਿੱਤਾ ਗਿਆ। ਸੰਤਾਂ ਨੇ ਅਕਾਲ ਕਾਲਜ ਦੀ ਨੀਂਹ ਆਪਣੇ ਹੱਥੀਂ ਰੱਖੀ। ਇਸ ਇਮਾਰਤ ਦੀ ਉਸਾਰੀ 'ਤੇ ਉਸ ਸਮੇਂ ਲਗਭਗ ਇੱਕ ਕਰੋੜ ਰੁਪਏ ਖਰਚ ਆਏ। ਕਾਲਜ ਨੂੰ ਚਾਲੂ ਕਰਨ ਦੀ ਰਸਮ 1920-21 ਵਿਚ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਅਦਾ ਕੀਤੀ। ਵਿਦਿਆ ਗਿਆਨ ਦੀ ਇਸ ਲਟ-ਲਟ ਬਲਦੀ ਜੋਤ ਨੂੰ ਅੰਗਰੇਜ਼ੀ ਰਾਜ ਦੇ ਜ਼ੁਲਮਾਂ ਦੀ ਮਾਰ ਵੀ ਸਹਿਣੀ ਪਈ। ਪੰਜਾਬ ਯੂਨੀਵਰਸਿਟੀ ਲਾਹੌਰ ਵਲੋਂ ਇਸ ਕਾਲਜ ਨੂੰ ਦਿੱਤੀ ਆਰਜ਼ੀ ਮਾਨਤਾ ਵੀ ਖਤਮ ਕਰ ਦਿੱਤੀ ਗਈ। ਫਿਰ 1963 ਵਿਚ ਸੰਤ ਨਿਰੰਜਣ ਸਿੰਘ ਮੋਹੀ ਵਾਲਿਆਂ ਨੇ ਖੇਤੀਬਾੜੀ ਕਾਲਜ ਦੇ ਰੂਪ ਵਿਚ ਇਸ ਨੂੰ ਮੁੜ ਚਾਲੂ ਕੀਤਾ। ਦਸੰਬਰ 1914 ਵਿਚ ਸੰਤਾਂ ਨੇ ਪੰਡਤ ਮਦਨ ਮੋਹਨ ਮਾਲਵੀਆ ਦੇ ਕਹਿਣ 'ਤੇ ਹਿੰਦੂ ਯੂਨੀਵਰਸਿਟੀ ਬਨਾਰਸ ਦਾ ਨੀਂਹ ਪੱਥਰ ਰੱਖਿਆ। ਸੰਤਾਂ ਦੀ ਉੱਚ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਇਥੇ ਹੀ ਮਦਨ ਮੋਹਨ ਮਾਲਵੀਆ ਨੇ ਤਕਰੀਰ ਕਰਦਿਆਂ ਕਿਹਾ ਸੀ, 'ਜੇ ਹਿੰਦੁਸਤਾਨ ਨੇ ਆਜ਼ਾਦ ਹੋਣਾ ਹੈ ਤਾਂ ਮੇਰੀ ਇਹ ਜ਼ੋਰਦਾਰ ਰਾਏ ਹੈ ਕਿ ਹਰ ਹਿੰਦੂ ਪਰਿਵਾਰ ਵਿਚ ਘੱਟੋ-ਘੱਟ ਇਕ ਸਿੱਖ ਜ਼ਰੂਰ ਹੋਵੇ' ਸੰਤਾਂ ਨੇ ਵਿਦਿਆ ਦੇ ਪਸਾਰ ਲਈ ਅਨੇਕਾਂ ਸੰਸਥਾਵਾਂ ਹੋਂਦ 'ਚ ਲਿਆਂਦੀਆਂ। ਲੱਖਾਂ ਭੁੱਲੇ ਭਟਕੇ ਕਲਯੁਗੀ ਜੀਵਾਂ ਨੂੰ ਅੰਮ੍ਰਿਤ ਛਕਾਇਆ। ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਸੰਤਾਂ ਦੇ ਪੈਰ ਉੱਪਰ ਇਕ ਜ਼ਖ਼ਮ ਤੇ ਦਰਦ ਹੋਣਾ ਸ਼ੁਰੂ ਹੋ ਗਿਆ। ਕਈ ਥਾਂ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ। ਆਖਰ 31 ਜਨਵਰੀ 1927 ਦੀ ਰਾਤ ਨੂੰ ਸੰਗਰੂਰ ਵਿਖੇ ਸ੍ਰ. ਗੋਬਿੰਦਰ ਸਿੰਘ ਦੇ ਨਿਵਾਸ ਅਸਥਾਨ 'ਤੇ ਸੰਤ ਅਤਰ ਸਿੰਘ ਜੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਹਰ ਸਾਲ ਸੰਤ ਜੀ ਦੀ ਬਰਸੀ ਮੌਕੇ 17, 18 ਅਤੇ 19 ਮਾਘ ਨੂੰ ਸੰਗਤਾਂ ਦੂਰੋਂ-ਦੂਰੋਂ ਚੱਲ ਕੇ ਮਸਤੂਆਣਾ ਚੱਲ ਕੇ ਮਸਤੂਆਣਾ ਸਾਹਿਬ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ।

 

- ਲਖਦੀਪ ਸਿੰਘ ਅੰਟਾਲ

ਪੰਜਾਬੀ ਕਲਚਰਲ ਕੌਂਸਲ ਵੱਲੋਂ ਵਿਆਹ-ਮੰਗਣੀ 'ਤੇ ਫ਼ਜੂਲ ਖਰਚਿਆਂ 'ਚ ਕਿਫ਼ਾਇਤ ਕਰਨ ਦਾ ਹੋਕਾ

$
0
0

ਨੁਕਸਦਾਰ ਰੀਤੀਆਂ 'ਚ ਤਬਦੀਲੀ ਰਾਹੀਂ ਸਮਾਜਿਕ ਬੁਰਾਈਆਂ ਖਿਲਾਫ਼ ਡਟਣ ਦਾ ਸੱਦਾ

altਚੰਡੀਗੜ੍ਹ, 22 ਫਰਵਰੀ (ਪੰਜਾਬ ਐਕਸਪ੍ਰੈੱਸ) - ਸਮਾਜਿਕ ਭਲਾਈ ਦੇ ਕਾਰਜਾਂ ਅਤੇ ਮਾਂ-ਬੋਲੀ ਦੀ ਪ੍ਰਫੁੱਲਤਾ ਪ੍ਰਤੀ ਕਾਰਜਸ਼ੀਲ ਸੰਸਥਾ ਪੰਜਾਬੀ ਕਲਚਰਲ ਕੌਂਸਲ ਨੇ ਤਬਦੀਲੀ ਦੇ ਯੁੱਗ ਵਿੱਚ ਵਿਆਹ ਅਤੇ ਹੋਰ ਖੁਸ਼ੀਆਂ ਦੇ ਸਮਾਗਮਾਂ ਮੌਕੇ ਸਮਾਜ ਸੁਧਾਰਕ ਰੀਤੀਆਂ ਅਪਨਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਮੰਗਣੀ ਜਾਂ ਵਿਆਹ ਮੌਕੇ ਵਿਸ਼ੇਸ਼ ਕਰਕੇ ਲੜਕੀ ਵਾਲਿਆਂ ਵੱਲੋਂ ਸੱਦਾ-ਪੱਤਰ/ਕਾਰਡ ਨਾ ਛਪਵਾਏ ਜਾਣ ਸਗੋਂ ਕਾਰਡ ਡਿਜ਼ਾਈਨ ਕਰਵਾਕੇ ਸ਼ੋਸ਼ਲ ਮੀਡੀਆ (ਵਟਸਐਪ/ਵਾਈਬਰ) ਜਾਂ ਈ-ਮੇਲ ਰਾਹੀਂ ਸਭ ਨੂੰ ਭੇਜਿਆ ਜਾਵੇ। ਇਸ ਤੋਂ ਇਲਾਵਾ ਲੜਕੀ ਦੇ ਵਿਆਹ ਮੌਕੇ ਸੱਦਾ-ਪੱਤਰ/ਕਾਰਡ ਨਾਲ ਵੰਡਿਆ ਜਾਂਦਾ ਮਿਠਾਈ ਦਾ ਡੱਬਾ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਅਤੇ ਇਹ ਪਿਰਤ ਸ਼ੋਸ਼ਲ ਮੀਡੀਆ ਰਾਹੀਂ ਕਾਰਡ ਭੇਜਣ ਨਾਲ ਸਹਿਜੇ ਹੀ ਬੰਦ ਹੋ ਸਕਦੀ ਹੈ।
ਅਜਿਹੀਆਂ ਸਮਾਜ ਸੁਧਾਰਕ ਰੀਤੀਆਂ ਪ੍ਰਚੱਲਤ ਕਰਨ ਸਬੰਧੀ ਅੱਜ ਇੱਥੇ ਹੋਈ ਪੰਜਾਬੀ ਕਲਚਰਲ ਕੌਂਸਲ ਦੀ ਮੀਟਿੰਗ ਉਪਰੰਤ ਜਾਰੀ ਇੱਕ ਬਿਆਨ ਵਿੱਚ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਚੇਅਰਮੈਨ ਜਸਵੰਤ ਸਿੰਘ ਛਾਪਾ, ਜਨਰਲ ਸਕੱਤਰ ਹਰਮਨ ਸਿੰਘ ਬੁਟਾਹਰੀ, ਸਕੱਤਰ ਆਰ ਕੇ ਰਾਜੂ ਅਤੇ ਸੰਯੁਕਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ, ਕੌਂਸਲ ਨੇ ਖੁਦ ਅਜਿਹੇ ਸਮਾਜ ਸੁਧਾਰ ਲਾਗੂ ਕਰਦਿਆਂ ਪ੍ਰਚੱਲਤ ਰਵਾਇਤਾਂ ਤਿਆਗ ਕਰਨ ਲਈ ਕਈ ਸੁਝਾਅ ਪੇਸ਼ ਕੀਤੇ ਹਨ ਤਾਂ ਜੋ ਪੰਜਾਬ ਵਾਸੀ ਵਿਆਹ/ਸਮਾਗਮਾਂ ਮੌਕੇ, ਖਾਸ ਕਰਕੇ ਲੜਕੀ ਦੇ ਮਾਪੇ, ਵੱਧ ਖਰਚੇ, ਅਡੰਬਰ ਅਤੇ ਫਾਲਤੂ ਦਿਖਾਵਿਆਂ ਤੋਂ ਬਚਦੇ ਹੋਏ ਵਧੀਆ ਅਤੇ ਸੁਖਾਲਾ ਜੀਵਨ ਜੀਅ ਸਕਣ।
ਪੰਜਾਬੀ ਕਲਚਰਲ ਕੌਂਸਲ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਵਿਆਹ ਜਾਂ ਮੰਗਣੀ ਮੌਕੇ ਦਾਜ ਲੈਣਾ ਅਤੇ ਦੇਣਾ ਬਿਲਕੁਲ ਬੰਦ ਕੀਤਾ ਜਾਵੇ ਕਿਉਂਕਿ ਇਹ ਸਿਰਫ ਇਕ ਫੋਕੀ ਸ਼ੋਹਰਤ ਹੁੰਦੀ ਹੈ ਜਿਸ ਨਾਲ ਆਮ ਲੋਕਾਂ 'ਤੇ ਵਾਧੂ ਮਾਲੀ ਬੋਝ ਪੈਂਦਾ ਹੈ। ਇਸ ਤੋਂ ਇਲਾਵਾ ਖਰਚਾ ਬਚਾਉਣ ਅਤੇ ਜਲਦ ਸੁਨੇਹਾ ਦੇਣ ਲਈ ਵਿਸ਼ੇਸ਼ ਕਰਕੇ ਲੜਕੀ ਵਾਲਿਆਂ ਵੱਲੋਂ ਮੰਗਣੀ ਜਾਂ ਵਿਆਹ ਮੌਕੇ ਸੱਦਾ-ਪੱਤਰ/ਕਾਰਡ ਨਾਂ ਛਪਵਾਏ ਜਾਣ ਸਗੋਂ ਅਜਿਹੇ ਸੁਨੇਹੇ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਫੋਨ ਕਾਲ ਰਾਹੀਂ ਯਕੀਨੀ ਬਣਾਇਆ ਜਾ ਸਕਦਾ ਹੈ ਜਾਂ ਫਿਰ ਫੋਨ/ਵਟਸਐਪ/ਵਾਈਬਰ ਰਾਹੀਂ ਮੈਸੇਜ਼ ਭੇਜ ਕੇ ਸੱਦਾ-ਪੱਤਰ ਦੀ ਪਹੁੰਚ ਪੱਕੀ ਕੀਤੀ ਜਾ ਸਕਦੀ ਹੈ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਕਿ ਮੰਗਣਾ, ਵਿਆਹ, ਸ਼ਗਨ ਜਾਂ ਲੇਡੀਜ਼ ਸੰਗੀਤ ਅਤੇ ਲੋਹੜੀ ਮੌਕੇ ਡੀ ਜੇ ਚਲਾਉਣਾ ਬਿਲਕੁਲ ਬੰਦ ਕੀਤਾ ਜਾਵੇ ਕਿਉਂਕਿ ਇੱਕ ਤਾਂ ਡੀ ਜੇ ਦੀ ਤਿੱਖੀ ਅਤੇ ਤੇਜ਼ ਆਵਾਜ਼ ਦੌਰਾਨ ਮਹਿਮਾਨਾਂ ਨੂੰ ਆਪਸ ਵਿੱਚ ਗੱਲਬਾਤ ਕਰਨਾ ਅਤੇ ਸੁੱਖ-ਸਾਂਦ ਦੀ ਜਾਣਕਾਰੀ ਲੈਣੀ ਔਖੀ ਹੁੰਦੀ ਹੈ, ਦੂਜਾ ਜੇਕਰ ਗਾਉਣਾ-ਵਜਾਉਣਾ ਹੋਵੇ ਤਾਂ ਰਿਸ਼ਤੇਦਾਰ/ਦੋਸਤ ਇਕੱਠੇ ਹੋ ਕੇ ਖੁਦ ਭੰਗੜਾ, ਗਿੱਧਾ ਅਤੇ ਲੋਕ ਬੋਲੀਆਂ ਆਦਿ ਰਾਹੀਂ ਗਾ-ਵਜਾ ਕੇ ਰਵਾਇਤੀ ਮਨੋਰੰਜਨ ਕਰਨ ਨਾਂ ਕਿ ਬੱਚਿਆਂ ਅਤੇ ਨੌਜਵਾਨਾਂ ਦੇ ਕੰਨਾਂ ਲਈ ਆਵਾਜ਼ ਪ੍ਰਦੂਸ਼ਨ ਦਾ ਖਤਰਾ ਬਣੇ ਕੰਨ ਪਾੜਵੀਂ ਆਵਾਜ਼ ਦੇ ਡੀ ਜੇ ਦਾ ਸਹਾਰਾ ਲਿਆ ਜਾਵੇ। ਇਸ ਨਾਲ ਵੀ ਵਾਧੂ ਖਰਚਾ ਬਚ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੈਡੀਕਲ ਮਾਹਿਰਾਂ ਨੇ ਵੀ ਚਿਤਾਵਨੀ ਦਿੱਤੀ ਹੋਈ ਹੈ ਕਿ ਜੇਕਰ ਡੀæਜੇæ ਦੀ ਦੁਰਵਰਤੋਂ ਭਵਿੱਖ ਵਿੱਚ ਇਸੇ ਤਰਾਂ ਬਾਦਸਤੂਰ ਜਾਰੀ ਰਹੀ ਤਾਂ ਡਾਂਸ ਫਲੋਰ ਉਤੇ ਵੱਡੇ ਸਪੀਕਰਾਂ ਨੇੜੇ ਨੱਚਣ ਵਾਲੇ ਬੱਚਿਆਂ ਨੂੰ ਨੌਜਵਾਨੀ ਦੌਰਾਨ ਹੀ ਕੰਨਾਂ ਤੋਂ ਘੱਟ ਸੁਣਨਾ ਸ਼ੁਰੂ ਹੋ ਸਕਦਾ ਹੈ ਅਤੇ ਇਹ ਅਸਰ ਉਨਾਂ ਦੀ ਔਲਾਦ 'ਤੇ ਵੀ ਪੈ ਸਕਦਾ ਹੇ ਕਿਉਂਕਿ ਡੀæਜੇæ ਦੀ ਆਵਾਜ਼ ਮਨੁੱਖੀ ਸੁਣਨ ਸ਼ਕਤੀ ਤੋਂ ਸੈਂਕੜੇ ਡੈਸੀਬਲ ਜਿਆਦਾ ਹੁੰਦੀ ਹੈ ਅਤੇ ਉਚੀ ਵਜਦੇ ਸਪੀਕਰਾਂ ਦੇ ਨਜ਼ਦੀਕ ਨੱਚਣ ਨਾਲ ਤੇਜ਼ ਸ਼ੋਰ ਪ੍ਰਦੂਸ਼ਨ ਦਾ ਸਿੱਧਾ ਅਸਰ ਕੰਨਾਂ ਦੇ ਪੜਦਿਆਂ ਉਪਰ ਪੈਂਦਾ ਹੈ।
ਪੰਜਾਬੀ ਕਲਚਰਲ ਕੌਂਸਲ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਵਿਆਹ, ਸ਼ਗਨ ਜਾਂ ਹੋਰ ਅਜਿਹੇ ਖੁਸ਼ੀ ਦੇ ਮੌਕਿਆਂ ਵੇਲੇ ਘੱਟ ਪਕਵਾਨ ਤਿਆਰ ਕਰਵਾਏ ਜਾਣ ਤਾਂ ਜੋ ਵਿਅਰਥ ਹੁੰਦੇ ਖਾਣੇ ਨੂੰ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਅੱਜ-ਕੱਲ ਲੋਕ ਪੰਜਾਬੀ, ਚਾਈਨੀਜ਼, ਸਾਊਥ ਇੰਡੀਅਨ, ਰਾਜਸਥਾਨੀ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਵੰਨ-ਸੁਵੰਨੇ ਪਕਵਾਨ, ਸਲਾਦ, ਸਵੀਟ-ਡਿਸ਼ਾਂ ਅਤੇ ਹੋਰ ਮਹਿੰਗੀਆਂ ਡਿਸ਼ਾਂ ਤਿਆਰ ਕਰਵਾਉਂਦੇ ਹਨ ਕਿ ਉਨਾਂ ਸਾਰੇ ਪਕਵਾਨਾਂ ਨੂੰ ਖਾਣਾ ਹਰ ਕਿਸੇ ਦੇ ਵੱਸ ਨਹੀਂ ਹੁੰਦਾ ਜਿਸ ਕਰਕੇ ਭੋਜਨ ਦੀ ਖੇਹ-ਖਰਾਬੀ ਅਤੇ ਬਰਬਾਦੀ ਹੁੰਦੀ ਹੈ ਅਤੇ ਲੋਕ ਵੀ ਖਾਣੇ ਦੀ ਵਾਧੂ ਜੂਠ ਡਸਟਬਿਨਾਂ ਵਿੱਚ ਸੁੱਟਦੇ ਦੇਖੇ ਜਾਂਦੇ ਹਨ। ਇਸ ਤਰਾਂ ਅਕਸਰ ਹੀ ਬਚਿਆ ਖਾਣਾ ਲੋਕਾਂ ਨੂੰ ਵੰਡਿਆ ਜਾਂਦਾ ਹੈ। ਉਨਾਂ ਕਿਹਾ ਕਿ ਅਜਿਹੇ ਵੰਨ-ਸੁਵੰਨੇ ਪਕਵਾਨਾਂ ਦਾ ਰਿਵਾਜ਼ ਪੰਜਾਬ ਵਿੱਚ ਹੀ ਜ਼ਿਆਦਾ ਹੈ ਜਦਕਿ ਹੋਰਨਾਂ ਰਾਜਾਂ ਦੇ ਵਾਸੀ ਆਪੋ-ਆਪਣੇ ਪ੍ਰਦੇਸ ਦਾ ਹੀ ਲਜ਼ੀਜ਼ ਖਾਣਾ ਮਹਿਮਾਨਾਂ ਨੂੰ ਪਰੋਸਦੇ ਹਨ।
ਖਰਚਿਆਂ ਵਿੱਚ ਕਿਫ਼ਾਇਤ ਦੇ ਮੱਦੇਨਜ਼ਰ ਕੌਂਸਲ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਵਿਆਹ ਮੌਕੇ ਸਿਰਫ ਲੜਕੇ ਵਾਲਿਆਂ ਨੂੰ ਹੀ ਫੋਟੋਗਰਾਫਰ ਅਤੇ ਵੀਡੀਓ ਕੈਮਰਾਮੈਨ ਕਿਰਾਏ 'ਤੇ ਕਰਨਾ ਚਾਹੀਦਾ ਹੈ ਕਿਉਂਕਿ ਉਨਾਂ ਵੱਲੋਂ ਹੀ ਬਰਾਤ ਸ਼ੁਰੂ ਹੋਣੀ ਹੁੰਦੀ ਹੈ। ਅਜਿਹਾ ਕਰਨ ਨਾਲ ਵੱਡੀ ਜਿੰਮੇਵਾਰੀ ਨਿਭਾਅ ਰਹੇ ਲੜਕੀ ਦੇ ਪਰਿਵਾਰ ਦਾ ਵਾਧੂ ਖਰਚ ਬਚ ਸਕਦਾ ਹੈ।
ਪੰਜਾਬੀ ਕਲਚਰਲ ਕੌਂਸਲ ਨੇ ਆਪ ਇੰਨਾਂ ਸੁਝਾਵਾਂ 'ਤੇ ਅਮਲ ਕਰਦਿਆਂ ਸਮੂਹ ਸੂਝਵਾਨ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਨ੍ਹਾਂ ਸਮਾਜਿਕ ਤਬਦੀਲੀਆਂ ਅਪਨਾਉਣ ਦੀ ਪਹਿਲ ਕਰਨ ਜੋ ਕਿ ਅਜੋਕੇ ਸਮੇਂ ਦੀ ਬਹੁਤ ਵੱਡੀ ਲੋੜ ਹੈ। ਉਨਾਂ ਖਾਸ ਕਰਕੇ ਸਮੂਹ ਵਿਦਿਅਕ ਸੰਸਥਾਵਾਂ, ਪਿੰਡਾਂ ਦੀਆਂ ਪੰਚਾਇਤਾਂ, ਨਗਰ ਕੌਂਸਲਾਂ ਅਤੇ ਮਹਿਲਾ ਮੰਡਲ ਇਨਾਂ ਨਵੀਆਂ ਰੀਤੀਆਂ ਪਤੀ ਜਾਗਰੂਕ ਕਰਨ ਅਤੇ ਪਿੰਡ ਪੱਧਰ 'ਤੇ ਇਹ ਸਮਾਜ ਸੁਧਾਰਕ ਤਬਰਦੀਲੀਆਂ ਅਪਨਾਉਣ ਲਈ ਵੱਡਾ ਯੋਗਦਾਨ ਪਾਉਣ।

ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੱਛੇ ਦਿਨ ਕਿਵੇਂ ਆਉਣ?

$
0
0

altਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ  ਹਵਾਈ ਅੱਡਾ,ਅੰਮ੍ਰਿਤਸਰ, ਵਿਸ਼ਵ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀਆਂ ਸਹੂਲਤਾਂ ਲਈ ਬਣਾਇਆ ਗਿਆ ਹੈ।ਇਸ ਦੀ ਭੂਗੋਲਿਕ ਸਥਿਤੀ ਬਹੁਤ ਹੀ ਲਾਭਦਾਇਕ ਹੈ। ਜਿਹੜੇ ਵੀ ਜਹਾਜ਼ ਯੂਰਪ ਅਮਰੀਕਾ, ਕੈਨੇਡਾ, ਅਰਬ ਦੇਸ਼ਾਂ ਤੋਂ ਦਿੱਲੀ ਆਉਂਦੇ ਹਨ, ਉਹ ਪਹਿਲਾਂ ਅੰਮ੍ਰਿਤਸਰ ਤੋਂ ਲੰਘਦੇ ਹਨ ਤੇ ਕੋਈ ੪੦ ਮਿੰਟ ਬਾਦ ਦਿੱਲੀ ਪਹੁੰਚਦੇ ਹਨ।
ਇਹ ਹਵਾਈ ਅੱਡਾ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਜਹਾਜ਼ਾਂ ਦੇ ਧੁੰਦ ਵਿਚ ਉਤਰਨ ਲਈ ਦੁਨੀਆਂ ਦੀ ਸਭ ਤੋਂ ਵਧੀਆ ਪ੍ਰਣਾਲੀ ਕੈਟ ਤਿੰਨ ਬੀ ਲਗ ਰਹੀ ਹੈ,ਜੋ  ਭਾਰਤ ਵਿਚ ਦਿੱਲੀ ਨੂੰ ਛੱਡ ਕੇ ਹੋਰ ਕਿਸੇ ਵੀ ਹਵਾਈ ਅੱਡੇ ਉਪਰ  ਨਹੀਂ ਹੈ। ਇੱਥੇ ਇਕੋ ਸਮੇਂ ੧੪ ਵੱਡੇ ਜਹਾਜ਼ ਭਾਵ ਬੋਇੰਗ ੭੪੭ ਖਲੋ ਸਕਦੇ ਹਨ। ੪ ਐਰੋਬ੍ਰਿਜ ਹਨ। ੧੨੦੦ ਯਾਤਰੂਆਂ ਦਾ ਇਕੋ ਸਮੇਂ ਬੈਠਣ ਦਾ ਪ੍ਰਬੰਧ ਹੈ।ਵਿਦੇਸ਼ਾਂ ਨੂੰ ਤਾਜ਼ੀਆਂ ਸਬਜ਼ੀਆਂ, ਫ਼ਲ, ਅੰਡੇ, ਮੀਟ ਤੇ ਹੋਰ ਡੱਬਾ ਬੰਦ ਵਸਤੂਆਂ ਭੇਜਣ ਲਈ ਆਧੁਨਿਕ ਸਹੂਲਤਾਂ ਵਾਲਾ ਏਅਰ ਕਾਰਗੋ ਕਮਪਲੈਕਸ ਹੈ, ਪਰ ਇੱਥੋਂ ਇੰਗਲੈਂਡ ਲਈ ਸਿੱਧੀ ਉਡਾਣ ਨਾ ਹੋਣ ਕਰਕੇ ਇਹ ਸਮਾਨ ਵਿਦੇਸ਼ਾਂ ਵਿਚ ਨਹੀਂ ਜਾ ਰਿਹਾ।ਇਸ ਤਰ੍ਹਾਂ ਇਸ ਏਅਰ ਕਾਰਗੋ ਕਮਪਲੈਕਸ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਹੋ ਰਹੀ,ਜਿਸ ਮਕਸਦ ਲਈ ਇਹ ਬਣਾਇਆ ਗਿਆ ਹੈ। ਦਿੱਲੀ ਜ਼ਿਆਦਾ ਧੁੰਦ ਹੋਣ ਸਮੇਂ  ਦਿੱਲੀ ਨੂੰ ਜਾਣ ਵਾਲੀਆਂ ਉਡਾਣਾਂ ਨੂੰ ਇਥੇ ਉਤਾਰਿਆ ਜਾਂਦਾ ਹੈ। ਇਸ ਸਾਲ  ੧੫ ਵਿਦੇਸ਼ੀ ਉਡਾਣਾਂ ਨੂੰ ਇਥੇ ਉਤਾਰਨਾ ਪਿਆ।
ਇਸ ਦੀ ਸਥਿਤੀ ਅਤੇ ਵਿਸ਼ਵ ਪੱਧਰੀ ਸਹੂਲਤਾਂ ਹੋਣ ਦੇ ਬਾਵਜੂਦ ਇਹ ਹਵਾਈ ਅੱਡਾ ੫੨ ਕ੍ਰੋੜ  ਘਾਟੇ ਵਿਚ ਹੈ।੨੦੧੩-੧੪ ਵਿਚ ਭਾਰਤੀ ਹਵਾਈ ਅੱਡਿਆਂ ਦੀ ਦਰਜਾਬੰਦੀ ਵਿਚ ਦਿੱਲੀ ਦੇਸ਼ ਭਰ ਵਿਚੋਂ ਪਹਿਲੇ ਸਥਾਨ 'ਤੇ ਸੀ। ਇਥੇ ਆਉਣ ਤੇ ਜਾਣ ਵਾਲੇ ਯਾਤਰੂਆਂ ਦੀ ਗਿਣਤੀ ੩੬੮੭੬੯੮੬ ਸੀ।ਅੰਮ੍ਰਿਤਸਰ ੨੫ ਵੇਂ ਸਥਾਨ 'ਤੇ ਸੀ ਭਾਵੇਂ ਕਿ ਇੱਥੇ ਆਉਣ ਤੇ ਜਾਣ ਵਾਲੇ ਯਾਤਰੂਆਂ ਦੀ ਗਿਣਤੀ ੧,੧੧੮,੯੨੯ ਸੀ।ਇਸ ਦੇ ਮੁਕਾਬਲੇ 'ਤੇ ਸਾਡੇ ਗੁਆਂਢੀ ਸ੍ਰੀ ਨਗਰ ਦਾ ਸਥਾਨ ੧੪ਵਾਂ,ਜੈ ਪੁਰ ਦਾ ੧੫ਵਾਂ, ਚੰਡੀਗੜ੍ਹ ਦਾ ੨੪ਵਾਂ ਸਥਾਨ ਸੀ ਤੇ ਇਨ੍ਹਾਂ 'ਤੇ ਆਉਣ ਤੇ ਜਾਣ ਵਾਲੇ ਯਾਤਰੂਆਂ ਦੀ ਕੁਲ ਗਿਣਤੀ ਕ੍ਰਮਵਾਰ ੨,੧੯੫,੫੧੧, ੨,੦੭੬,੭੬੧, ੧,੧੪੪,੭੭੧ ਸੀ।ਚੰਡੀਗੜ ਤੋਂ ਅਜੇ ਵਿਦੇਸ਼ਾਂ ਨੂੰ ਉਡਾਣਾਂ ਸ਼ੁਰੂ ਨਹੀਂ ਹੋਈਆਂ ਤੇ ਨਾ ਹੀ ਉੱਥੇ ਅਜੇ ਨਵੀਂ ਇਮਾਰਤ ਬਣੀ ਹੈ,ਪਰ ਉੱਥੇ ਅੰਮ੍ਰਿਤਸਰ ਤੋਂ ਦੁਗਣੀਆਂ ਦੇ ਕ੍ਰੀਬ ਦੇਸ਼ ਵਿਚਲੀਆਂ ਉਡਾਣਾਂ ਹਨ। ਇਸ ਲਈ ਉਸ ਨੇ ਅੰਮ੍ਰਿਤਸਰ ਨੂੰ ਪਛਾੜ ਦਿੱਤਾ ਹੈ ਤੇ ਉਹ ਹੁਣ ੮ਵੇਂ ਸਥਾਨ 'ਤੇ ਆ ਗਿਆ ਹੈ।ਦਿੱਲੀ ਆਉਣ ਵਾਲੇ ੪੦ ਪ੍ਰਤੀਸ਼ਤ ਦੇ ਕ੍ਰੀਬ ਵਿਦੇਸ਼ੀ ਪੰਜਾਬੀ ਹੁੰਦੇ ਹਨ। ਜੇ ਅਸੀਂ ਅੱਧੇ ਪੰਜਾਬੀਆਂ ਨੂੰ ਵੀ ਅੰਮ੍ਰਿਤਸਰ ਲੈ ਆਈਏ ਤਾਂ ਅੰਮ੍ਰਿਤਸਰ ਤੋਂ ਰੋਜ਼ਾਨਾ ੫੦ ਤੋਂ ਵਧ ਉਡਾਣਾਂ ਚਲ ਸਕਦੀਆਂ ਹਨ ਕਿਉਂਕਿ ਦਿੱਲੀ ਕੋਈ ੮੦੦ ਦੇ ਕ੍ਰੀਬ ਰੋਜ਼ਾਨਾ ਉਡਾਣਾਂ ਹਨ।ਅੰਮ੍ਰਿਤਸਰ ਦੇ ਨਾਲ ਦੇ ਸ਼ਹਿਰ ਲਾਹੌਰ ਤੋਂ ਰੋਜਾਨਾ ੧੦੦ ਉਡਾਣਾਂ ਉਤਰਦੀਆਂ ਤੇ ਚੜ੍ਹਦੀਆਂ ਹਨ।ਭਾਰਤ ਸਰਕਾਰ ਤੇ ਪੰਜਾਬ ਸਰਕਾਰ  ਦੀ ਇਖ਼ਲਾਕੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਸਿੱਖ਼ਾਂ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਦੇ ਇਸ ਹਵਾਈ ਅੱਡੇ ਦੇ ਵਿਕਾਸ ਲਈ ਅੱਗੇ ਆਵੇ  ਤਾਂ ਜੋ ਦੁਨੀਆਂ ਦੇ ਵਧ ਤੋਂ ਵਧ ਲੋਕ ਸ੍ਰੀ ਹਰਿ ਮੰਦਰ ਸਾਹਿਬ ਦੇ ਦਰਸ਼ਨ ਕਰ ਸਕਣ।
ਜਿੱਥੋਂ ਤੀਕ ਇਸ ਦੇ ਪੱਛੜੇਪਣ ਦਾ ਸੁਆਲ ਹੈ, ਇਸ ਦਾ ਕਾਰਨ ਕੇਂਦਰ  ਸਰਕਾਰ ਵਲੋਂ ਅੰਮ੍ਰਿਤਸਰ ਹਵਾਈ ਅੱਡੇ ਦੀ ਕੀਮਤ 'ਤੇ ਦਿੱਲੀ ਹਵਾਈ ਅੱਡੇ ਨੂੰ ਅਤੇ ਏਅਰ ਇੰਡੀਆ ਦੀ ਕੀਮਤ 'ਤੇ ਪ੍ਰਾਈਵੇਟ ਏਅਰਲਾਈਨਾਂ ਨੂੰ ਲਾਭ ਪਹੁੰਚਾਉਣਾ ਹੈ।ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਬਾਦਲ ਪ੍ਰਵਾਰ ਨੇ ਚੰਡੀਗੜ੍ਹ ਦੇ ਨਜ਼ਦੀਕ  ਪਲਣਪੁਰ ਪਿੰਡ ਵਿਚ ੨੦੦ ਏਕੜ ਜਮੀਨ ਖ੍ਰੀਦੀ ਹੈ,ਜਿੱਤੇ ਪੰਜ ਤਾਰਾ ਹੋਟਲ ਬਣ ਰਿਹਾ ਜਿਸ ਲਈ ਮਹਿੰਗੇ ਗਾਹਕ ਚਾਹੀਦੇ ਹਨ। ਮਹਿੰਗੇ ਗਾਹਕ ਵਿਦੇਸ਼ਾਂ ਤੋਂ ਹੀ ਮਿਲ ਸਕਦੇ ਹਨ। ਇਸ ਲਈ ਉਹ ਨਹੀਂ ਚਾਹੁੰਦੇ ਕਿ ਅੰਮ੍ਰਿਤਸਰ ਦਾ ਹਵਾਈ ਅਡਾ ਚਲੇ। ਇਸ ਲਈ ਉਹ ਕੇਂਦਰੀ ਪ੍ਰਸ਼ਾਨ ਹੇਠ ਚਲ ਰਹੇ ਚੰਡੀਗੜ੍ਹ ਹਵਾਈ ਅੱਡੇ ਦੀ ਤਰਕੀ ਲਈ ਪੂਰਾ ਜੋਰ ਲਾ ਰਹੇ ਹਨ।ਪੰਜਾਬ ਦੇ ਕਿਸੇ ਵੀ ਪਾਰਲੀਮੈਂਟ ਮੈਂਬਰ ਨੇ ਅੰਮ੍ਰਿਤਸਰ ਤੋਂ ਮੁੜ ਉਡਾਣਾਂ ਸ਼ੁਰੂ ਕਰਨ ਬਾਰੇ ਬਜਟ ਸੈਸ਼ਨ ਵਿਚ ਗਲ ਨਹੀਂ,ਇੱਥੋਂ ਤੀਕ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਸਿੰਘਾਪੁਰ ਏਅਰਲਾਈਨਜ ਤੇ ਦੂਜੀਆਂ ਏਅਰਲਾਈਨਜ ਮੁੱਖ ਮੰਤਰੀ ਹੁੰਦਿਆਂ ਸ਼ੁਰੂ ਕਰਵਾਈਆਂ ਸਨ ਨੇ ਲੋਕ ਸਭਾ ਵਿਚ ਇਹ ਮੁਦਾ ਨਹੀਂ ਉਠਾਇਆ।ਹਾਂ,ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਂਜਰਾ ਨੇ ਚੰਡੀਗੜ੍ਹ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ।ਕਿਹਾ ਜਾ ਰਿਹਾ ਜੈੱਟ ਏਅਰਵੇਜ਼ ਨੇ ਅੰਮ੍ਰਿਤਸਰ ਤੋਂ ਆਬੂ ਡਾਲੀ ਲਈ ਸਿੱਧੀ ਉਡਾਣ ਸ਼ੁਰੂ ਕਰਨੀ ਹੈ,ਉਹ ਇਸ ਕਰਕੇ ਨਹੀਂ ਸ਼ੁਰੂ ਕੀਤੀ ਜਾ ਰਹੀ ਉਹ ਸ਼ਕਤੀਆਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਅੰਮ੍ਰਿਤਸਰ ਹਵਾਈ ਅਡਾ ਤਰਕੀ ਕਰੇ।ਹੈਰਾਨੀ ਇਸ ਗਲ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਦੀ ਮੰਗ ਕਰਦਾ ਰਿਹਾ ਹੈ ਤੇ ਸ.ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲਾਨਾ ਅਜਲਾਸ ਵਿਚ ਇਸ ਸਬੰਧੀ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਦੀ ਰਹੀ ਹੈ।ਇਹ ਇਸ ਲਈ ਸੀ ਕਿ ਵਿਦੇਸ਼ਾਂ ਤੋਂ ਆਸਾਨੀ ਨਾਲ ਲੋਕ ਸ੍ਰੀ ਹਰਿ ਮੰਦਰ ਸਾਹਿਬ ਦੇ ਆਸਾਨੀ ਨਾਲ ਦਰਸ਼ਨ ਕਰ ਸਕਣ। ਸਿੱਖ ਰੋਜ ਅਰਦਾਸ ਕਰਦੇ ਹਨ ਕਿ ਅੰਮ੍ਰਿਤਸਰ ਦੇ ਦਰਸ਼ਨ ਅਸ਼ਨਾਨ।ਇਸ ਅਰਦਾਸ ਨੂੰ ਮੁੱਖ ਰਖਕੇ ਅਕਾਲੀ- ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਅੰਮ੍ਰਿਸਰ ਵਿਰੋਧੀ ਨੀਤੀ ਤਿਆਗੇ ਤੇ ਇਸ ਦੇ ਵਿਕਾਸ ਲਈ ਅਗੇ ਆਏ।
ਹਾਲ ਵਿਚ ਵਿਤਕਰੇ ਦੀਮਿਸਾਲ  ਦਿੱਲੀ ਨੂੰ ਲਾਭ ਪਹੁੰਚਾਉਣ ਲਈ  ਅੰਮ੍ਰਿਤਸਰ ਨੂੰ ਈ-ਵੀਜ਼ਾ ਦੀ ਸਹੂਲਤ ਨਾ ਦੇਣਾ ਹੈ। ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਨੂੰ ਏਅਰ ਇੰਡੀਆ ਦੇ ਪਾਇਲਟਾਂ ਦੀ ਹੜਤਾਲ ਕਾਰਨ ਮਈ ੨੦੧੨ ਵਿਚ ਬੰਦ ਕੀਤਾ ਗਿਆ ਸੀ।ਇਸ ਨੂੰ ਮੁੜ ਚਾਲੂ ਕਰਾਉਣ ਲਈ ਸ. ਨਵਜੋਤ ਸਿੰਘ ਸਿੱਧੂ ਨੇ ਪਿਛਲੀ ਸਰਕਾਰ  ਵਿਰੁਧ ਆਵਾਜ਼ ਬੁਲੰਦ ਕੀਤੀ ਸੀ।ਪਰ ਇਹ ਅਜੇ ਤੀਕ ਸ਼ੁਰੂ ਨਹੀਂ ਹੋਈ। ਜਦ ਕਿ ਜੈੱਟ ਏਅਰਵੇਜ਼ ਦੀ ਅੰਮ੍ਰਿਤਸਰ-ਦਿੱਲੀ- ਬਰਸਲ-ਟੋਰਾਂਟੋ ਉਡਾਣ ਸਫ਼ਲਤਾਪੂਰਵਕ ਚਲ ਰਹੀ ਹੈ।ਪਿਛਲੀ ਸਰਕਾਰ ਨੇ ਜਿਹੜੀਆਂ ਉਡਾਣਾਂ ਇੱਥੋਂ ਵਿਦੇਸ਼ਾਂ ਨੂੰ ਸਿੱਧੀਆਂ ਜਾਂਦੀਆਂ ਤੇ ਉਤਰਦੀਆਂ ਸਨ, ਉਨ੍ਹਾਂ ਨੂੰ ਬਰਾਸਤਾ ਦਿੱਲੀ ਕਰ ਦਿੱਤਾ ਗਿਆ।ਇਸ ਨਾਲ ਜਿੱਥੇ ਹਵਾਈ ਅੱਡੇ ਦੀ ਆਮਦਨ ਘੱਟੀ,ਉੱਥੇ ਯਾਤਰਆੂਂ ਨੂੰ ਦਿੱਲੀ ਧਕੇ ਖਾਣੇ ਪੈ ਰਹੇ ਹਨ।ਦਿੱਲੀ ਜਾਣ ਤੇ ਦਿੱਲੀ ਤੋਂ ਪੰਜਾਬ ਆਉਣ ਲਈ ੮,੯ ਘੰਟੇ ਦਾ ਸਫ਼ਰ  ਤਹਿ ਕਰਨਾ ਪੈ ਰਿਹਾ ਹੈ।
ਹੁਣ ਕੀਤਾ ਕੀ ਜਾਵੇ? ਏਅਰ ਇੰਡੀਆ ਦੀ ਦਿੱਲੀ ਤੋਂ ਵਿਦੇਸ਼ਾਂ ਨੂੰ ਰਾਤ ਨੂੰ ਉਡਾਣਾਂ ਜਾਂਦੀਆਂ ਹਨ।ਸਿੰਘਾਪੁਰ ਨੂੰ ਉਡਾਣ ਰਾਤ ੧੧.੩੦ ਵਜੇ ਸ਼ਿਕਾਗੋ ਦੀ ਰਾਤ ਨੂੰ ੨ ਵਜੇ, ਨਿਊਯਾਰਕ ਲਈ ਰਾਤ ਨੂੰ ਡੇਢ ਵਜੇ ਹੈ ਪਰ ਏਅਰ ਇੰਡੀਆ ਅੰਮ੍ਰਿਤਸਰ ਤੋਂ ਸਵਾਰੀਆਂ ਨੂੰ ਦੁਪਹਿਰੇ ੨.੩੦ ਵਜੇ ਦਿੱਲੀ ਲੈ ਕੇ ਜਾਂਦੀ ਹੈ। ਯਾਤਰੂਆਂ ਨੂੰ ਦਿੱਲੀ ਜਾ ਕੇ ੮ ਤੋਂ ੧੧ ਘੰਟੇ ਬੈਠਣਾ ਪੈਂਦਾ ਹੈ।ਸਵਾਰੀਆਂ ਏਨਾਂ ਚਿਰ ਠਹਿਰਣਾ ਪਸੰਦ ਨਹੀਂ ਕਰਦੀਆਂ 'ਤੇ ਦੂਜੀਆਂ  ਏਅਰਲਾਈਨਾਂ ਦੀਆਂ ਟਿਕਟਾਂ ਲੈ ਲੈਂਦੀਆਂ ਹਨ।ਇਸ ਦੇ ਟਾਕਰੇ 'ਤੇ ਜੈੱਟ ਏਅਰਵੇਜ ਸ਼ਾਮ ਨੂੰ ੬.੧੫ ਵਜੇ ਅੰਮ੍ਰਿਤਸਰ ਤੋਂ ਸਵਾਰੀਆਂ ਲੈ ਕੇ ਦਿੱਲੀ ਜਾਂਦੀ ਹੈ। ਉੱਥੋਂ ੨ ਜਾਂ ੩ ਘੰਟੇ ਬਾਦ ਸਵਾਰੀਆਂ ਟੋਰਾਂਟੋ ਤੇ ਹੋਰਨਾਂ ਥਾਵਾਂ ਲਈ ਚਲ ਪੈਂਦੀਆਂ ਹਨ।ਕਤਰ ਏਅਰਵੇਜ ਦੇ ਜਹਾਜ ਅੰਮ੍ਰਿਤਸਰ ਤੋਂ ਦੋਹਾ ਲਈ ਭਰੇ ਜਾਂਦੇ ਹਨ ਕਿਉਂਕਿ ਦੋਹਾ ਤੋਂ ਕੋਈ ੨ ਘੰਟੇ ਬਾਦ ਯਾਤਰੂਆਂ ਨੂੰ ਹੋਰ ਮੁਲਕਾਂ ਲਈ ਉਡਾਣ ਮਿਲ ਜਾਂਦੀ ਹੈ। ਜੇ ਠਹਿਰ ੮ ਘੰਟੇ ਤੋਂ ਵਧ ਹੋਵੇ ਤਾਂ ਕਤਰ ਏਅਰਵੇਜ ਵਾਲੇ ਸਵਾਰੀਆਂ ਨੂੰ ਹੋਟਲ ਵਿਚ ਠਹਿਰਾਉਂਦੇ ਹਨ।ਪਰ ਏਅਰ ਇੰਡੀਆ  ਹੋਟਲ ਨਹੀਂ ਦੇਂਦੀ।ਉਜ਼ਬੈਕ ਏਅਰਵੇਜ਼ ਤੇ ਤੁਰਕਮਿਨਸਤਾਨ ਏਅਰਲਾਇਨਜ਼ ਦੀਆਂ ਅੰਮ੍ਰਿਤਸਰ ਤੋਂ ਉਡਾਣਾਂ ਭਰੀਆਂ ਜਾਂਦੀਆਂ ਹਨ।ਇਸ ਲਈ ਏਅਰ ਇੰਡੀਆ ਨੂੰ  ਅੰਮ੍ਰਿਤਸਰ ਤੋਂ  ਸ਼ਾਮ ਨੂੰ ੮ ਜਾਂ ੯ ਵਜੇ ਦਿੱਲੀ ਲਈ ਉਡਾਣ ਸ਼ੁਰੂ ਕਰਨੀ ਚਾਹੀਦੀ ਹੈ।ਇਸ ਦੇ ਨਾਲ ਹੀ ਏਅਰ ਇੰਡੀਆ ੫੦ ਸਵਾਰੀਆਂ ਵਾਲੇ ਛੋਟੇ ਜਹਾਜ਼ ਲਾਵੇ ਜਿਹੜੇ ਰਾਤ ਨੂੰ ਦਿੱਲੀ ਆਉਂਦੀਆਂ ਤੇ ਜਾਂਦੀਆਂ ਸਵਾਰੀਆਂ ਨੂੰ ਅੰਮ੍ਰਿਤਸਰ ਲਿਆਉਣ ਤੇ ਖੜਨ ।
ਲੋੜ ਹੈ ਦਿੱਲੀ ਵਾਂਗ ਅੰਮ੍ਰਿਤਸਰ ਨੂੰ ਹੱਬ ਬਣਾਇਆ ਜਾਵੇ। ਏਅਰ ਇੰਡੀਆ ਦੀਆਂ ਕੇਵਲ  ੨ ਵਿਦੇਸ਼ੀ ਉਡਾਣਾਂ  ਵਾਰਾਨਸੀ-ਕਾਠਮੰਡੂ ਤੇ ਕਲਕਤਾ-ਰੰਗੂਨ ਲਾਭ ਵਿਚ ਹਨ।ਇਹ ਇਸ ਕਰਕੇ ਹਨ ਕਿ  ਇਹ ਉਡਾਣਾਂ ਸਿੱਧੀਆਂ ਹਨ ਤੇ ਉਨ੍ਹਾਂ ਦੇ ਮੁਕਾਬਲੇ 'ਤੇ ਕੋਈ ਹੋਰ ਏਅਰ ਲਾਇਨ ਨਹੀਂ। ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ੀ ਏਅਰਲਾਇਨਾਂ ਉਡਾਣਾਂ ਭਰਦੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਏਅਰ ਇੰਡੀਆ ਨਹੀਂ ਕਰ ਸਕਦੀ। ਦਿੱਲੀ ਤੋਂ ਯਾਤਰੂ ਏਅਰ ਇੰਡੀਆ ਦੀ ਥਾਂ 'ਤੇ ਦੂਜੀਆਂ ਕੰਪਨੀਆਂ ਦੀਆਂ ਉਡਾਣਾਂ ਲੈ ਲੈਂਦੇ ਹਨ ਤੇ ਏਅਰ ਇੰਡੀਆ ਦੇ ਜਹਾਜ਼ ਖਾਲੀ ਜਾਂਦੇ ਹਨ ਤੇ ਇਹ ਸਾਰੀਆਂ ਉਡਾਣਾਂ ਘਾਟੇ ਵਿਚ ਹਨ।ਇਸ ਲਈ ਲੋੜ ਹੈ ਦਿੱਲੀ ਤੋਂ ਏਅਰ ਇੰਡੀਆ ਦੀਆਂ ਵਿਦੇਸ਼ੀ ਉਡਾਣਾਂ ਬੰਦ ਕਰਕੇ ਅੰਮ੍ਰਿਤਸਰ, ਜੈਪੁਰ, ਲਖਨਊ ਆਦਿ ਗ਼ੈਰ- ਮੈਟਰੋ ਹਵਾਈ ਅੱਡਿਆਂ ਤੋਂ ਸ਼ੁਰੂ ਕੀਤੀਆਂ ਜਾਣ,ਜਿਵੇਂ ਕਿ ਪਹਿਲਾਂ ਚਲਦੀਆਂ ਸਨ ।ਜੇ ਇਕ  ਹਵਾਈ ਜਹਾਜ ਹਵਾਈ ਅਡੇ 'ਤੇ ਖੜਾ ਰਹੇ ਤਾਂ ਇਸ ਨਾਲ ਹਵਾਈ ਅੱਡੇ ਨੂੰ ੧੦ ਕ੍ਰੋੜ ਰੁਪਏ ਸਾਲਾਨਾ ਆਮਦਨ ਹੁੰਦੀ ਹੈ।ਜੇ ਅੰਮ੍ਰਿਤਸਰ ਤੋਂ  ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਇਹ  ਹਵਾਈ ਅੱਡਾ  ਕ੍ਰੋੜਾਂ ਰੁਪਏ ਸਾਲਾਨਾ ਕਮਾ ਸਕਦਾ ਹੈ।
ਮਿਸਾਲ ਦੇ ਤੌਰ 'ਤੇ  ਏਅਰ ਇੰਡੀਆ ਦੀਆਂ ਲੰਡਨ , ਬਰਮਿੰਘਮ, ਦੀਆਂ ਉਡਾਣਾਂ ਘਾਟੇ ਵਿਚ ਹਨ। ਇਸ ਦਾ ਕਾਰਨ ਹੈ ਇਹ ਹੈ ਕਿ ਹਵਾਈ ਜਹਾਜ਼ ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਹੈ ਤੇ ਫਿਰ ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਹੈ। ਇਸ ਤਰ੍ਹਾਂ ਉੇਸ ਨੂੰ ਦੋ ਵਾਧੂ ਫੇਰੇ ਲਾਉਣੇ ਪੈਂਦੇ ਹਨ। ਇਕ ਫੇਰੇ ਦਾ ਖਰਚਾ ਕੋਈ ੫ ਲੱਖ ਰੁਪਏ ਦੇ ਕ੍ਰੀਬ ਹੈ। ਬਰਮਿੰਘਮ ਤੇ ਮਾਨਚੈਸਟਰ ਪੰਜਾਬੀਆਂ ਦੇ ਗੜ੍ਹ ਹਨ। ਇਕ ਜਹਾਜ਼ ਰੋਜ਼ਾਨਾ ਅੰਮ੍ਰਿਤਸਰ-ਬਰਮਿੰਘਮ ਆਰਾਮ ਨਾਲ ਆ ਜਾ ਸਕਦਾ ਹੈ। ਇਸ ਨੂੰ ਦਿੱਲੀ ਤੋਂ ਚਲਾਉਣ ਦੀ ਲੋੜ ਨਹੀਂ। ਇਹ ਅੰਮ੍ਰਿਤਸਰ ਹੀ ਰਹਿ ਤੇ ਇਥੋਂ ਹੀ ਬਰਮਿੰਘਮ ਦੇ ਫੇਰੇ ਲਾਉਂਦਾ ਰਹੇ।ਬਰਮਿੰਘਮ ਤੋਂ ਦਿੱਲੀ ਜਾ ਰਹੀ ਉਡਾਣ ਨੂੰ ਜਦ  ਇਸ ਸਾਲ ਧੁੰਦ ਕਾਰਨ ਅੰਮ੍ਰਿਤਸਰ  ਉਤਾਰਿਆ ਗਿਆ ਤਾਂ ਜਹਾਜ ਇਥੇ ਹੀ ਖਾਲੀ ਹੋ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਬਰਮਿੰਘਮ ਨੂੰ ਦਿੱਲੀ ਤੋਂ ਜਾਂਦੀ ਉਡਾਣ ਵਿਚ ਕੇਵਲ ਪੰਜਾਬ ਦੀਆਂ ਸਵਾਰੀਆਂ ਹੀ ਹੁੰਦੀਆਂ ਹਨ।
ਜੈਟ ਏਅਰਵੇਜ਼ ਦੀ ਅੰਮ੍ਰਿਤਸਰ-ਲੰਡਨ ਉਡਾਣ ਬੜੀ ਸਫ਼ਲਤਾਪੂਰਵਕ ਚਲਦੀ ਰਹੀ ਹੈ। ਅੰਮ੍ਰਿਤਸਰ-ਦਿੱਲੀ-ਲੰਡਨ ਦੋ ਉਡਾਣਾਂ ਹਨ, ਇਕ ਦਾ ਘਾਟਾ ੨੨੬ ਕ੍ਰੋੜ ਹੈ ਤੇ ਦੂਜੀ ਦਾ ੧੫੪ ਕ੍ਰੋੜ ਰੁਪਏ ਹੈ। ਇਨ੍ਹਾਂ ਵਿਚੋਂ ਇਕ ਜਹਾਜ਼ ਨਾਲ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ। ਅੰਮ੍ਰਿਤਸਰ ਤੋਂ ਯਾਤਰੂ ਲੰਡਨ ਜਾ ਕੇ ਬ੍ਰਿਟਿਸ਼ ਏਅਰਵੇਜ਼ ਜਾਂ ਹੋਰ ਏਅਰ ਲਾਇਨਜ਼ ਦੀਆਂ ਉਡਾਣਾਂ ਲੈ ਕੇ ਅਮਰੀਕਾ, ਕੈਨੇਡਾ ਤੇ ਯੂਰਪ ਨੂੰ ਜਾ ਸਕਦੇ ਹਨ।ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ।ਇਸ ਉਡਾਣ ਨੂੰ  ਕੈਨੇਡਾ ਤੋਂ ਇਲਾਵਾ  ਅਮਰੀਕਾ ਦੇ ਲਾਗਲੇ ਸ਼ਹਿਰਾਂ  ਦੀਆਂ  ਸਵਾਰੀਆਂ ਵੀ ਮਿਲਣਗੀਆਂ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਵੈਨਕੂਅਰ ਸਿੱਧੀ ਉਡਾਣ ਸਫ਼ਲਤਾਪੂਰਵਕ ਚਲ ਸਕਦੀ ਹੈ। ਜਿਹੜੀਆਂ ਸਵਾਰੀਆਂ ਅਸਟ੍ਰੇਲੀਆ ਜਾਂਦੀਆਂ ਹਨ, ਉਸ ਵਿਚ ਸਭ ਪੰਜਾਬੀ ਹੁੰਦੇ ਹਨ। ਇਸ ਲਈ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਸਿੱਧੀ ਉਡਾਣ ਚਲ ਸਕਦੀ ਹੈ। ਅੰਮ੍ਰਿਤਸਰ - ਫ਼ਰੈਕਫਰਟ ਸਿੱਧੀ ਉਡਾਣ ਵੀ ਸਫ਼ਲਤਾ ਪੂਰਵਕ ਚਲ ਸਕਦੀ ਹੈ ਕਿਉਂਕਿ ਕਿ ਫ਼ਰੈਕਫਰਟ ਤੋਂ ਲੁਫਥਾਸਾਂ ਏਅਰਲਾਇਨਜ਼ ਦੀਆਂ ਉਡਾਣਾਂ ਲੈ ਕੇ ਯਾਤਰੂ ਅੱਗੇ ਜਾ ਸਕਦੇ ਹਨ।ਅੰਮ੍ਰਿਤਸਰ ਤੋਂ ਸਾਨਫਰਾਂਸਿਸਕੋ ਉਡਾਣ ਵੀ ਚਲ ਸਕਦੀ ਹੈ ਕਿਉਂਕਿ ਕੈਲੀਫੋਰਨੀਆ ਪੰਜਾਬੀਆਂ ਦਾ ਗੜ੍ਹ ਹੈ।ਅੰਮ੍ਰਿਤਸਰ ਤੋਂ  ਸਿੰਗਾਪੁਰ ਲਈ ਉਡਾਣ ਵੀ ਚਲ ਸਕਦੀ ਹੈ । ਇਸ ਤਰ੍ਹਾਂ ਹੋਰਨਾਂ ਰੂਟਾਂ ਦੀ ਘੋਖ ਕੀਤੀ ਜਾ ਸਕਦੀ ਹੈ।
ਸਿਧੀਆਂ ਉਡਾਣਾਂ ਨਾਲ  ਸਵਾਰੀਆਂ ਦੇ ਨਾਲ ਨਾਲ ਪੰਜਾਬ ਅਤੇ ਹਿਮਾਚਲ ਦੀਆਂ ਸਬਜੀਆਂ, ਫਲ, ਡੱਬਾ ਪੈਕ ਆਦਿ ਕਾਰਗੋ ਦਾ ਸਮਾਨ  ਵੀ ਜਾ ਸਕਦਾ ਹੈ, ਜੋ ਇਸ ਸਮੇਂ ਨਹੀਂ ਜਾ ਰਿਹਾ।ਇਸ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਲਾਭ ਹੋਵੇਗਾ ਤੇ ਹੋਟਲ ਉਦਯੋਗ ਵੀ ਤਰਕੀ ਕਰੇਗਾ।
ਏਅਰ ਇੰਡੀਆ ਇਸ ਸਮੇਂ ਡਰੀਮਲਾਈਨਰ ਜਹਾਜ ਵਰਤ ਰਹੀ ਹੈ,ਜਿਸ ਵਿਚ ੧੮ ਸੀਟਾਂ ਬਿਜ਼ਨਸ ਕਲਾਸ ਤੇ ੨੩੮ ਸੀਟਾਂ ਇਕਾਨੋਮੀ ਕਲਾਸ ਦੀਆਂ ਹਨ। ਇਹ ਜਹਾਜ ਆਸਾਨੀ ਨਾਲ ਭਰ ਸਕਦੇ ਹਨ। ਜੇ ਏਅਰ ਇੰਡੀਆ ਸਿੱਧੀਆਂ ਉਡਾਣਾਂ ਸ਼ੁਰੂ ਕਰ ਦੇਵੇ ਤਾਂ ਇਸ ਨਾਲ ਹੋਰ ਵਿਦੇਸ਼ੀ ਕੰਪਨੀਆਂ ਆਪਣੇ ਆਪ ਆ ਜਾਣਗੀਆਂ।ਬਿਹਤਰ ਹੋਵੇਗਾ ਜੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਦਿੱਲੀ ਵਾਂਗ ਪ੍ਰਾਈਵੇਟ ਹੱਥਾਂ ਵਿਚ ਦੇ ਦਿੱਤਾ ਜਾਵੇ । ਇਸ ਨਾਲ ਇਸ ਅੱਡੇ ਨੂੰ ਚਲਾਉਣ ਵਾਲੀ ਕੰਪਨੀ ਵਿਦੇਸ਼ੀ ਉਡਾਣਾਂ ਲਿਆਵੇਗੀ ਜਿਸ ਨਾਲ ਇਹ ਹੋਰ ਤਰਕੀ ਕਰੇਗਾ।
alt

 

 

 

 

 

 

 

- ਡਾ: ਚਰਨਜੀਤ ਸਿੰਘ ਗੁਮਟਾਲਾ

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts 'ਤੇ ਭੇਜੋ।

ਪੰਜਾਬ ਵਿੱਚ ਲੋਕਾਂ ਦੇ ਨਾਲ ਨਾਲ ਡਰਾਈਵਰਾਂ ਅਤੇ ਪੁਲਿਸ ਨੂੰ ਵੀ ਟਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦੀ ਵੱਡੀ ਲੋੜ

$
0
0

ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਹੈ। ਜਿਸਦੇ ਕਸੂਰਵਾਰ ਜਿੱਥੇ ਡਰਾਈਵਰ ਤੇ ਲੋਕ ਹਨ, ਉੱਥੇ ਪੰਜਾਬ ਦੀ ਟਰੈਫਿਕ ਪੁਲਿਸ ਵੀ ਬਰਾਬਰ ਦੀ ਦੋਸ਼ੀ ਹੈ, ਕਿਉਂਕਿ ਬਹੁਤ ਵਾਰ ਦੇਖਣ ਵਿੱਚ ਮਿਲਦਾ ਹੈ ਕਿ ਟਰੈਫਿਕ ਪੁਲਿਸ ਆਪਣੀ ਭੁਮਿਕਾ ਤੋਂ ਲਾਂਭੇ ਹੋਈ ਨਜ਼ਰ ਆਉਂਦੀ ਹੈ। ਜਿੱਥੇ ਆਮ ਲੋਕ ਟਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਂਦੇ ਹਨ ਉੱਥੇ ਬੱਸਾਂ, ਟਰੱਕਾਂ ਅਤੇ ਹੋਰ ਪਬਲਿਕ ਵਾਹਨਾਂ ਦੇ ਡਰਾਈਵਰ ਵੀ ਕਿਸੇ ਤਰ੍ਹਾਂ ਘੱਟ ਨਜ਼ਰ ਨਹੀਂ ਆਉਂਦੇ। ਹਰ ਕੋਈ ਮੂਹਰੇ ਲੰਘਣ ਲਈ ਸਿੱਧਾ ਅਸਿੱਧਾ ਢੰਗ ਅਪਣਾਉਣਾ ਆਪਣਾ ਅਧਿਕਾਰ ਸਮਝਦਾ ਹੈ। ਲੋਕ ਜਿੱਥੋਂ ਜੀਅ ਕਰਦਾ ਹੈ ਉੱਥੋਂ ਯੂ ਟਰਨ ਬਣਾ ਕੇ ਮੁੜ ਜਾਂਦੇ ਹਨ। ਜਿਸ ਨਾਲ ਕਈ ਤਰ੍ਹਾਂ ਦੇ ਭਿਆਨਕ ਐਕਸੀਡੈਂਟ ਹੁੰਦੇ ਹਨ, ਜੋ ਬਹੁਤ ਵਾਰ ਜਾਨ ਲੇਵਾ ਸਾਬਤ ਹੋ ਨਿੱਬੜਦੇ ਹਨ। ਇਸ ਤੋਂ ਇਲਾਵਾ ਆਮ ਦੇਖਣ ਵਿੱਚ ਆਉਂਦਾ ਹੈ ਕਿ ਤੂੜੀ, ਗੰਨੇ ਆਦਿ ਨਾਲ ਲੱਦੀਆਂ ਟਰਾਲੀਆਂ ਸਾਰੀ ਸੜਕ ਨੂੰ ਰੋਕ ਲੈਂਦੀਆਂ ਹਨ। ਜਿਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ। ਇਹ ਟਰਾਲੀਆਂ ਆਪਣੀ ਚੌੜਾਈ ਤੋਂ ਵੀ ਦੁੱਗਣਾ ਕਰਕੇ ਲੱਦੀਆਂ ਜਾਂਦੀਆਂ ਹਨ। ਜਿਹਨਾਂ ਦੇ ਪਿੱਛੋਂ ਆਉਣ ਵਾਲੇ ਕਿਸੇ ਵੀ ਵਾਹਨ ਨੂੰ ਬੜੀ ਮੁਸ਼ਕਿਲ ਨਾਲ ਰਸਤਾ ਮਿਲਦਾ ਹੈ।
ਜੇ ਟਰੈਫ਼ਿਕ ਪੁਲਿਸ ਵੱਲ ਦੇਖਿਆ ਜਾਵੇ ਤਾਂ ਬਹੁਤ ਵਾਰੀ ਪੁਲਿਸ ਵੀ ਮਜਬੂਰ ਤੇ ਬੇਬੱਸ ਨਜ਼ਰ ਆਉਂਦੀ ਹੈ, ਕਿਉਂਕਿ ਰਾਜਨੀਤਕ ਲੋਕਾਂ ਦੇ ਚਹੇਤੇ ਆਪਣੇ ਆਗੂਆਂ ਕੋਲੋਂ ਜਾਂ ਤਾਂ ਪੁਲਿਸ ਨੂੰ ਫੋਨ ਕਰਵਾ ਦਿੰਦੇ ਹਨ ਜਾਂ ਉਹ ਕਿਸੇ ਨਾ ਕਿਸੇ ਅਸਰ ਰਸੂਖ ਰੱਖਣ ਵਾਲੇ ਲੀਡਰ ਦਾ ਕਾਰਡ ਆਪਣੀ ਜੇਬ ਵਿੱਚ ਰੱਖਦੇ ਹਨ। ਜਿਸ ਕਰਕੇ ਬਹੁਤ ਸਾਰੇ ਪੁਲਿਸ ਵਾਲੇ ਨਾ ਚਾਹ ਕੇ ਵੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਜੇ ਗੱਲ ਡਰਾਈਵਰਾਂ ਦੀ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਮਾੜਾ ਹਾਲ ਬੱਸ ਡਰਾਈਵਰਾਂ ਦਾ ਹੈ। ਟਰੱਕਾਂ ਵਾਲੇ ਬਹੁਤੇ ਡਰਾਈਵਰ ਭਾਵੇਂ ਮਾੜੀ ਡਰਾਈਵਰੀ ਲਈ ਬਦਨਾਮ ਹਨ, ਪਰ ਅਸਲ ਕਸੂਰਵਾਰ ਬੱਸ ਡਰਾਈਵਰ ਹਨ। ਬੱਸ ਡਰਾਈਵਰ ਟਰੈਫਿਕ ਨਿਯਮਾਂ ਦੀ Aਲੰਘਣਾ ਸਭ ਤੋਂ ਜਿਆਦਾ ਕਰਦੇ ਹਨ, ਇਹਨਾਂ ਦੇ ਮੁਕਾਬਲੇ ਹੋਰ ਕਿਸੇ ਵੀ ਮਹਿਕਮੇ ਦੇ ਡਰਾਈਵਰ ਇਹਨਾਂ ਵਾਂਗ ਉਲੰਘਣਾ ਨਹੀਂ ਕਰਦੇ, ਕਿਉਂਕਿ ਬਹੁਤੀਆਂ ਬੱਸਾਂ ਦੇ ਮਾਲਕ ਅਮੀਰ ਰਾਜਨੀਤਕ ਲੋਕ ਹਨ। ਉਹਨਾਂ ਵੱਲੋਂ ਆਪਣੇ ਇਹਨਾਂ ਕਰਿੰਦਿਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਣ ਕਰਕੇ ਇਹ ਹਰ ਤਰਾਂ ਨਾਲ ਆਪਣੀ ਚੌਧਰ ਦਾ ਦਿਖਾਵਾ ਕਰਦੇ ਹਨ। ਜ਼ਿਕਰਯੋਗ ਹੈ ਕਿ ਜਿੱਥੇ ਬਹੁਤੀਆਂ ਬੱਸਾਂ ਦੇ ਡਰਾਈਵਰ ਸੜਕਾਂ ਉੱਪਰ ਬੱਸ ਚਲਾਉਂਦੇ ਸਮੇਂ ਬੁਰੀ ਤਰ੍ਹਾਂ ਪੇਸ਼ ਆਉਂਦੇ ਹਨ, ਉੱਥੇ ਕਡੰਕਟਰ ਜਾਂ ਡਰਾਈਵਰ ਸਵਾਰੀਆਂ ਨਾਲ ਵੀ ਬੁਰੀ ਤਰ੍ਹਾਂ ਪੇਸ਼ ਆਉਂਦੇ ਹਨ। ਇਹਨਾਂ ਵਿੱਚ ਸਰਕਾਰੀ ਬੱਸਾਂ ਦੇ ਡਰਾਈਵਰ ਵੀ ਬਰਾਬਰ ਦੇ ਭਾਈਵਾਲ ਹਨ।
ਭਾਵੇਂ ਸੜਕਾਂ ਦੀ ਹਾਲਤ ਬਹੁਤ ਹੱਦ ਤੱਕ ਸੁਧਰੀ ਹੈ, ਪਰ ਟਰੈਫਿਕ ਨਿਯਮਾਂ ਦੀ ਹੋ ਰਹੀ ਉਲੰਘਣਾ ਕਾਰਨ ਸੜਕੀ ਹਾਦਸਿਆਂ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਜਿਸਨੂੰ ਰੋਕਣ ਲਈ ਜਿੱਥੇ ਸਰਕਾਰ ਵੱਲੋਂ ਸਖਤੀ ਵਰਤਣੀ ਜਰੂਰੀ ਹੈ। ਉੱਥੇ ਸਰਕਾਰ ਵਿਚਲੇ ਲੋਕਾਂ ਨੂੰ ਵੀ ਆਪਣੇ ਚੇਲੇ ਚਾਟੜਿਆਂ ਤੇ ਚਹੇਤਿਆਂ ਅਤੇ ਆਪਣੇ ਕਰਿੰਦਿਆਂ ਦੇ ਸਿਰ ਤੋਂ ਹੱਥ ਪਰ੍ਹੇ ਕਰਨਾ ਪਵੇਗਾ। ਲੋਕਾਂ ਵਿੱਚ ਸੜਕੀ ਨਿਯਮਾਂ ਪ੍ਰਤੀ ਸਖਤੀ ਵਰਤਣ ਤੋਂ ਇਲਾਵਾ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਹੈ। ਪੁਲਿਸ ਨੂੰ ਵੀ ਆਪਣਾ ਰੋਲ ਪੂਰੀ ਤਨਦੇਹੀ ਨਾਲ ਨਿਭਾਉਣਾ ਪਵੇਗਾ। ਲੋਕਾਂ ਤੇ ਕਾਨੂੰਨ ਲਾਗੂ ਕਰਨ ਦੇ ਨਾਲ ਨਾਲ ਆਪਸੀ ਸਾਂਝ ਨੂੰ ਵੀ ਵਧਾਉਣਾ ਪਵੇਗਾ। ਡਰਾਈਵਰ ਵਰਗ ਨੂੰ ਹਰ ਤਰ੍ਹਾਂ ਨਾਲ ਸੜਕੀ ਨਿੜਮਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਅਜਿਹੇ ਕਾਨੂੰਨ ਬਣਨ ਕਿ ਵਾਰ ਵਾਰ ਸੜਕੀ ਨਿਯਮਾਂ ਨਾਲ ਖਿਲਵਾੜ ਕਰਨ 'ਤੇ ਲਾਇਸੰਸ ਜਬਤ ਕੀਤਾ ਜਾਵੇ। ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਸਭ ਧਿਰਾਂ ਸੁਹਿਰਦਤਾ ਨਾਲ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਕਿ ਪੰਜਾਬ ਵਿੱਚ ਨਿੱਤ ਦਿਨ ਹੋ ਰਹੇ ਸੜਕੀ ਹਾਦਸਿਆਂ ਵਿੱਚ ਬਹੁਤ ਕਮੀ ਲਿਆਂਦੀ ਜਾ ਸਕੇ।
alt

 

 

 

 

 

- ਬਲਵਿੰਦਰ ਸਿੰਘ ਚਾਹਲ 'ਮਾਧੋਝੰਡਾ'

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts 'ਤੇ ਭੇਜੋ।

Viewing all 79 articles
Browse latest View live


<script src="https://jsc.adskeeper.com/r/s/rssing.com.1596347.js" async> </script>