20 ਅਪ੍ਰੈਲ - ਗ੍ਰਿਫ਼ਿਥ ਆਸਟ੍ਰੇਲੀਆ ਵਿਚ ਪੰਜਾਬੀਆਂ ਦੀ ਵਸੋਂ ਵਾਲ਼ਾ, ਆਕਾਰੋਂ ਭਾਵੇਂ ਛੋਟਾ ਪਰ ਗੁਣਾਂ ਕਰਕੇ ਸਾਰੇ ਆਸਟ੍ਰੇਲੀਆ ਵਿਚ ਮਸ਼ਹੂਰ ਸ਼ਹਿਰ ਹੈ। ਇਸ ਸ਼ਹਿਰ ਦੀ ਵੱਖਰੀ ਪਛਾਣ ਪਹਿਲਾਂ ਫ਼ਾਰਮਾਂ ਵਿਚ ਅਮੁੱਕ ਕੰਮ ਕਰਕੇ ਸੀ। ਹੁਣ ਪਿਛਲੇ ਸਤਾਰਾਂ ਸਾਲਾਂ ਤੋਂ ਏਥੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਖੇਡ ਮੇਲਾ ਹੁੰਦਾ ਆ ਰਿਹਾ ਹੈ। ਇਸ ਮੇਲੇ ਵਿਚ ਆਸਟ੍ਰੇਲੀਆ ਭਰ ਦੇ ਸਭ ਸ਼ਹਿਰਾਂ ਤੋਂ ਖੇਡ ਪ੍ਰੇਮੀ ਅਤੇ ਖਿਡਾਰੀ ਹਜ਼ਰਾਂ ਮੀਲਾਂ ਦਾ ਸਫ਼ਰ ਕਰਕੇ ਆ ਕੇ, ਇਸ ਮੇਲੇ ਦੀ ਰੌਣਕ ਵਧਾਉਂਦੇ ਹਨ। ਜਦੋਂ ਮੈਂ 1979 ਵਿਚ ਏਥੇ ਆਇਆ ਸੀ, ਉਸ ਵੇਲੇ ਏਥੇ ਗਿਣਤੀ ਦੇ ਹੀ ਚਾਰ ਪੰਜ ਪੰਜਾਬੀ ਪਰਿਵਾਰ ਰਹਿੰਦੇ ਸਨ। ਫਿਰ ਜਦੋਂ ਪੰਜਾਬ ਵਿਚ ਸਰਕਾਰੀ ਅੱਤਵਾਦ ਦੀ ਭੱਠੀ ਨੇ ਹਜ਼ਾਰਾਂ ਘਰ ਸਵਾਹ ਤੇ ਲੱਖਾਂ ਨੌਜਵਾਨ ਸਿਵਿਆਂ ਦੀ ਰਾਖ ਬਣਾ ਦਿੱਤੇ ਤਾਂ ਬੱਚਦੇ ਖੁੱਚਦੇ ਕੁਝ ਨੌਜਵਾਨ, ਸਹਿਕਦੇ ਸਾਹਾਂ ਨਾਲ਼, ਗ਼ਲਤ ਮਲਤ ਨਾਵਾਂ ਨਾਲ਼ ਵਿਦੇਸ਼ਾਂ ਵਿਚ, ਆਸਟ੍ਰੇਲੀਆ ਸਮੇਤ ਸਿਆਸੀ ਪਨਾਹਗੀਰ ਬਣ ਕੇ ਆ ਗਏ। ਇਹਨਾਂ ਵਿਚੋਂ ਕਈ ਤਾਂ ਪੰਜਾਬ ਵਿਚਲੇ ਪੁਲਸੀ ਰੀਕਾਰਡ ਅਨੁਸਾਰ, ਪੁਲਿਸ ਮੁਕਾਬਲੇ ਵਿਚ ਮਾਰੇ ਗਏ ਵੀ ਲਿੱਖ ਦਿੱਤੇ ਗਏ ਸਨ। ਏਥੇ ਦੇ ਖੇਤਾਂ ਵਿਚ ਕਾਮਿਆਂ ਦੀ ਮੰਗ ਕਰਕੇ ਨੌਜਵਾਨਾਂ ਲਈ ਗ੍ਰਿਫ਼ਿਥ, ਪੰਜਾਬ ਵਿਚਲੇ ਸਰਕਾਰੀ ਜ਼ੁਲਮ ਦੀਆਂ ਕਾਲ਼ੀਆਂ ਅਤੇ ਡਰਾਉਣੀਆਂ ਰਾਤਾਂ ਮਗਰੋਂ, ਇਕ ਆਸ ਦੀ ਕਿਰਨ ਬਣ ਕੇ ਸਹਾਰਾ ਬਣ ਗਿਆ। ਦਿਨ ਭਰ ਦੀ ਹੱਡ ਭੰਨਵੀ ਮਿਹਨਤ ਕਰਨ ਤੋਂ ਮਗਰੋਂ ਜਦੋਂ ਕਦੀ ਇਹ ਨੌਜਵਾਨ ਮੈਨੂੰ ਮਿਲ਼ਦੇ ਤਾਂ ਮੇਰੇ ਹਮਦਰਦੀ ਦੇ ਅਤੇ ਅਪਣੱਤ ਭਰੇ ਦੋ ਬੋਲ ਸੁਣਦੇ ਹੀ ਪਿਘਲ਼ ਜਾਂਦੇ ਅਤੇ ਹੌਕਿਆਂ ਦੀਆਂ ਫੂਕਾਂ ਨਾਲ਼ ਸੁਪਨਿਆਂ ਦੀ ਸਵਾਹ ਫਰੋਲਣ ਲੱਗ ਪੈਂਦੇ ਇਸ ਲਈ ਗ੍ਰਿਫ਼ਿਥ ਛੋਟਾ ਪਰ ਪੰਜਾਬ ਵਿਚਲੇ ਸਰਕਾਰੀ ਅੱਤਵਾਦ ਦੇ ਜ਼ਖ਼ਮੀ ਕੀਤੇ ਹੋਇਆਂ ਦਾ ਵੱਡਾ ਸ਼ਹਿਰ ਬਣ ਗਿਆ। 11 ਤੋਂ 12 ਅਪ੍ਰੈਲ ਨੂੰ ਦੋ ਦਿਨ ਇਸ ਸ਼ਹਿਰ ਵਿਚਲੇ ਸਿਨਮੇ ਵਿਚ 'ਸਾਡਾ ਹੱਕ' ਫਿਲਮ ਵਿਖਾਈ ਗਈ ਸੀ। ਦੋਵੇਂ ਦਿਨ ਹਾਲ ਭਰਿਆ ਹੋਇਆ ਸੀ। ਮੈਂ 13 ਅਪ੍ਰੈਲ ਨੂੰ ਆਪਣੇ ਪਰਿਵਾਰ ਸਮੇਤ ਇਸ ਨੂੰ ਵੇਖਣ ਲਈ ਗਿਆ ਸੀ। ਫਿਲਮ ਦੇ ਕਈ ਦ੍ਰਿਸ਼ਾਂ 'ਤੇ, "ਬੋਲੇ ਸੋ ਨਿਹਾਲ -- ਸਤਿ ਸ੍ਰੀ ਅਕਾਲ" ਦੇ ਜੈਕਾਰੇ ਗੂੰਜਦੇ ਰਹੇ। ਫ਼ਿਲਮ ਵੇਖਣ ਮਗਰੋਂ ਮੇਰਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਦਾ ਸੀ:-, ਫ਼ਿਲਮ ਦੀ ਵਿਧੀ, ਨਵੰਬਰ 1984 ਦੇ ਦਿੱਲੀ ਵਿਚਲੇ ਸਿੱਖ ਕਤਲਿਆਮ ਉਪਰ ਬਣੀ ਫਿਲਮ 'ਅਮੂ' ਨਾਲ਼ ਮਿਲਦੀ ਜੁਲਦੀ ਹੈ। ਉਸ ਵਿਚ ਕਾਂਗਰਸੀ ਗੁੰਡਿਆਂ ਦੀ ਧਾੜ ਸਿੱਖਾਂ ਨੂੰ ਜਿਉਂਦੇ ਸਾੜਨ ਵਾਲ਼ੇ ਘਿਨਾਉਣੇ ਦ੍ਰਿਸ਼ ਅਤੇ ਸਿੱਖ ਔਰਤਾਂ ਨਾਲ਼ ਬਲਾਤਕਾਰ ਹੁੰਦੇ ਦਿਖਾਏ ਗਏ ਹਨ ਪਰ ਜੋ ਮਨੁਖਤਾ ਨੂੰ ਸ਼ਰਮਸਾਰ ਕਰਨ ਵਾਲ਼ੇ ਕਾਂਗਰਸੀ ਗੁੰਡਿਆਂ ਨੇ ਕਾਰੇ ਕੀਤੇ ਸੀ ਉਹ ਫ਼ਿਲਮ ਉਸ ਦੀ ਕੇਵਲ ਝਲਕ ਮਾਤਰ ਈ ਹੈ। 'ਸਾਡਾ ਹੱਕ' ਉਸ ਨਾਲ਼ੋਂ ਵਧ ਹਿੰਮਤ, ਦਲੇਰੀ ਅਤੇ ਸਿੱਖੀ ਗੌਰਵ ਬਾਰੇ ਚਾਨਣਾ ਪਾਉਣ ਵਾਲ਼ੀ ਫ਼ਿਲਮ ਹੈ। ਇਹ ਚਾਨਣਾ ਨਵੀਂ ਪੀੜ੍ਹੀ ਲਈ ਇਤਿਹਾਸਕ ਚਾਨਣ ਮੁਨਾਰੇ ਦਾ ਕੰਮ ਕਰੇਗਾ ਪਰ ਇਹ ਸਚਾਈ ਅਤੇ ਚਾਨਣ ਪੰਜਾਬੀਆਂ ਦੇ ਕਾਲ਼ੇ ਦਿਨਾਂ ਦੀ ਸਿਰਫ਼ ਇਕ ਝਲਕ ਮਾਤਰ ਹੀ ਹੈ। ਇਸ ਵਿਚ ਦਰਸਾਏ ਗਏ ਦ੍ਰਿਸ਼ਾਂ ਤੋਂ ਕਿਤੇ ਵਧ ਪੰਜਾਬ ਦੀ ਜਵਾਨੀ ਅਤੇ ਅਣਖ ਦਾ ਘਾਣ ਹੋਇਆ ਸੀ। ਪਤਾ ਲੱਗਾ ਹੈ ਕਿ ਸੈਂਸਰ ਨੇ ਇਸ ਵਿਚੋਂ ਕੁਝ ਸੀਨ ਕੱਟ ਦਿੱਤੇ ਹਨ। ਹੋ ਸਕਦਾ ਹੈ ਕਿ ਉਹ ਸੀਨ ਹੋਰ ਵੀ ਵਧ ਚਾਨਣ ਪਾਉਣ ਵਾਲ਼ੇ ਹੋਣ! ਪਰ ਸੈਂਸਰ ਨੇ ਏਨੀ ਵੀ ਪਾਸ ਕਰ ਦਿੱਤੀ, ਇਹ ਵੀ ਸੈਂਸਰ ਬੋਰਡ ਦੀ ਨਿਆਇਕ ਈਮਾਨਦਾਰੀ ਦੀ ਸੂਚਕ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਨੂੰ ਹਰੀ ਝੰਡੀ ਦੇ ਦਿੱਤੀ ਸੀ ਪਰ ਪੰਜਾਬ ਸਰਕਾਰ ਨੇ æææææ। ਫ਼ਿਲਮ ਵਿਚਲੇ ਪਾਤਰਾਂ ਦੇ ਨਾਂ ਭਾਵੇਂ ਕਲਪਤ ਹਨ ਪਰ ਮੇਰੇ ਵਰਗਿਆਂ ਲਈ ਇਹ ਬਦਲੇ ਹੋਏ ਨਾਵਾਂ ਵਾਲ਼ੇ, ਅਸਲੀ ਨਾਵਾਂ ਅਤੇ ਸੂਰਤਾਂ ਸਮੇਤ ਜਾਣੇ ਪਛਾਣੇ ਹਨ। ਇਸ ਫ਼ਿਲਮ ਵਿਚ ਦ੍ਰਿਸ਼ਟਾਉਣ ਤੋਂ ਬਹੁਤ ਕੁਝ ਬਾਹਰ ਰਹਿ ਗਿਆ ਹੈ ਜੋ ਵੇਖਿਆ ਅਤੇ ਬਿਆਨਿਆ ਨਹੀਂ ਸੀ ਜਾ ਸਕਦਾ। ਬੰਗਾਲ ਵਿਚਲੀ ਨਕਸਲਬਾੜੀ ਲਹਿਰ ਨੂੰ ਅਣਮਨੁਖੀ ਅਤਿਆਚਾਰਾਂ ਨਾਲ਼ ਖ਼ਤਮ ਕਰਨ ਦਾ ਯਤਨ ਕਰਨ ਵਾਲ਼ੇ, ਪਰਖੇ ਹੋਏ ਦੋ ਬੁੱਚੜ (ਰੇ ਤੇ ਰਬੀਰੋ), ਗਵਰਨਰ ਸਿਧਾਂਤ ਸ਼ੰਕਰ ਰੇ ਅਤੇ ਡੀ ਜੀ ਪੀ ਰਬੀਰੋ, ਪੰਜਾਬ ਲੈ ਆਂਦੇ ਗਏ। ਰਬੀਰੋ ਨੇ ਆਉਂਦੇ ਸਾਰ ਹੀ ਫੜ੍ਹ ਮਾਰੀ ਸੀ, 'ਗੋਲ਼ੀ ਦਾ ਜਵਾਬ ਗੋਲ਼ੀ' ਪਰ ਜਦੋਂ ਸਿੰਘਾਂ ਨੇ ਪੀ ਏ ਪੀ ਜਲੰਧਰ ਵਿਚ ਉਸ ਦੀ ਦੌੜ ਲਵਾਈ ਅਤੇ ਮਗਰੋਂ ਰੋਮਾਨੀਆਂ ਵਿਚ ਵੀ ਉਸ ਉੱਪਰ ਹਮਲਾ ਕਰ ਦਿੱਤਾ, ਜਿਸ ਵਿਚ ਉਹ ਜ਼ਖ਼ਮੀ ਹੋ ਕੇ ਅਪਾਹਜ ਹੋ ਗਿਆ ਸੀ, ਤਾਂ ਕਹਿਣ ਲੱਗ ਪਿਆ ਸੀ ਕਿ ਪੰਜਾਬ ਸਮੱਸਿਆ ਸਿਆਸੀ ਹੈ, ਅਮਨ ਕਾਨੂੰਨ ਦੀ ਨਹੀਂ। ਮਗਰੋਂ ਇਜ਼ਹਾਰ ਆਲਮ ਦੀ ਆਲਮ ਸੈਨਾ, ਗੋਬਿੰਦ ਰਾਮ ਦਾ ਟੱਟੀ ਅਤੇ ਪਿਸ਼ਾਬ ਘੋਲ਼ ਕੇ, ਜਿਸ ਬਾਰੇ ਉਹ ਕਿਹਾ ਕਰਦਾ ਸੀ, "ਇਹ ਗੋਬਿੰਦ ਰਾਮ ਦਾ 'ਅੰਮ੍ਰਿਤ' ਹੈ; ਇਸ ਨੂੰ ਪੀ ਕੇ ਗੋਬਿੰਦ ਸਿੰਘ ਦੇ ਅੰਮ੍ਰਿਤ ਨੂੰ ਭੁੱਲ ਜਾਓਗੇ।" ਮਗਰੋਂ ਉਸ ਦੁਸ਼ਟ ਦੇ ਜਲੰਧਰ ਪੀ ਏ ਪੀ ਅੰਦਰ, ਉਸ ਦੇ ਦਫ਼ਤਰ ਵਿਚ ਹੀ ਉਸ ਦੇ ਚੀਥੜੇ ਉੱਡਾ ਦਿਤੇ ਗਏ। ਬਿਅੰਤ ਸੂੰਹ ਦੀ 10% ਵੋਟਾਂ ਨਾਲ਼ ਬਣੀ ਸਰਕਾਰ ਨੇ 90% ਪੰਜਾਬੀਆਂ ਦਾ, ਕੇ ਪੀ ਐਸ ਗਿੱਲ ਨਾਲ਼ ਰਲ਼ ਕੇ ਉਹ ਘਾਣ ਕੀਤਾ ਜਿਸ ਨੂੰ ਇਤਿਹਾਸ ਕਦੀ ਵੀ ਨਹੀਂ ਭੁਲਾ ਸਕੇਗਾ। ਇਸ ਕਰਕੇ ਹੀ ਬਿਅੰਤ ਸੂੰਹ ਫੀਤਾ ਫੀਤਾ ਕਰਕੇ Aੁੱਡਾ ਦਿੱਤਾ ਗਿਆ ਸੀ। ਅਜੀਤ ਸਿੰਘ ਸੰਧੂ ਸਿੰਘਾਂ ਨੂੰ ਦੋ ਜੀਪਾਂ ਵਿਚਕਾਰ ਲੱਤਾਂ ਬੰਨ੍ਹ ਕੇ ਵਿਚਕਾਰੋਂ ਪਾੜ ਦਿੰਦਾ ਸੀ। ਉਸ ਨੇ ਹੀ ਜਸਵੰਤ ਸਿੰਘ ਖਾਲੜਾ ਨੂੰ ਅਣਮਨੁਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਇਸ ਫਿਲਮ ਵਿਚ ਉਸ ਨੂੰ ਰੰਧਾਵਾ ਦੇ ਨਾਂ ਹੇਠ ਪੇਸ਼ ਕੀਤਾ ਗਿਆ ਹੈ। ਸਵਰਨਾ ਘੋਟਣਾ ਠਾਣੇਦਾਰ ਤੋਂ ਐਸ ਐਸ ਪੀ ਝੂਠੇ ਮੁਕਾਬਲੇ ਬਣਾਉਣ ਕਰਕੇ ਹੀ ਬਣਿਆਂ ਸੀ। ਅਤਿਆਚਾਰਾਂ ਅਤੇ ਜ਼ੁਲਮਾਂ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਮੈਂ ਤਾਂ ਏਥੇ ਇਹਨਾਂ ਦਾ ਸਿਰਫ ਇਸ਼ਾਰੇ ਮਾਤਰ ਹੀ ਜ਼ਿਕਰ ਕੀਤਾ ਹੈ ਤਾਂ ਕਿ ਨਵੀਂ ਪੀਹੜੀ ਆਪਣੇ ਇਤਿਹਾਸ ਦੀ ਖੋਜ ਵੱਲ ਤੁਰਨ ਦਾ ਉਪਰਾਲਾ ਕਰੇ। ਇਸ ਫ਼ਿਲਮ ਵਿਚ ਜੋ ਜ਼ੁਲਮ ਦਿਖਾਇਆ ਗਿਆ ਹੈ ਉਹ ਤਾਂ ਕੇਵਲ ਇਸ਼ਾਰੇ ਮਾਤਰ ਹੀ ਹੈ। ਸਰਕਾਰ ਏਨੇ ਨੂੰ ਹੀ ਨਹੀਂ ਸਹਾਰ ਸਕੀ, ਜੇਕਰ ਪੂਰੀ ਅਸਲੀਅਤ ਦਿਖਾਈ ਜਾਂਦੀ ਤਾਂ æææææ। ਇਸ ਫ਼ਿਲਮ ਦੇ ਦ੍ਰਿਸ਼ਾਂ, ਵਿਚਾਰਾਂ ਅਤੇ ਡਾਇਲਾਗਾਂ ਦੀ ਜਿੰਨ੍ਹੀ ਵੀ ਉਪਮਾ ਕੀਤੀ ਜਾਵੇ, ਥੋਹੜੀ ਹੈ। ਮੈਂ ਫ਼ਿਲਮ ਦੇ ਨਿਰਮਾਤਾਵਾਂ ਨੂੰ ਇਸ ਦੀ ਵਧਾਈ ਦਿੰਦਾ ਹੋਇਆ ਕਹਿਣਾ ਚਾਹੁੰਦਾ ਹਾਂ ਕਿ ਐ ਨੌਜਵਾਨੋ, ਇਹ ਆਰੰਭ ਹੈ; ਅੰਤ ਨਹੀਂ। ਤੁਹਾਡੀ ਚੜ੍ਹਦੀਕਲਾ ਲਈ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ਼ ਹਨ। ਅੰਤ ਵਿਚ ਉਸਤਾਦ ਦਾਮਨ ਦੀ ਇਕ ਕਵਿਤਾ ਦੀਆਂ ਦੋ ਸਤਰਾਂ ਨਾਲ਼ ਇਸ ਕਥਨ ਨੂੰ ਬੰਦ ਕਰਦਾ ਹਾਂ- ਬੰਦਾ ਕਰੇ ਤਾਂ ਕੀਹ ਨਹੀਂ ਕਰ ਸਕਦਾ, ਮੰਨਿਆਂ ਵਕਤ ਵੀ ਤੰਗ ਤੋਂ ਤੰਗ ਆਉਂਦਾ।, ਰਾਂਝਾ ਤਖ਼ਤ ਹਜ਼ਾਰਿਉਂ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।, ਤੁਸੀਂ ਤੁਰ ਪਏ ਹੋ; ਹੁਣ ਰੁਕਿਉ ਨਾ। ਸਿਆਲਾਂ ਦਾ ਝੰਗ ਤੁਹਾਡੀ ਉਡੀਕ ਕਰ ਰਿਹਾ ਹੈ। ਅਜੀਤ ਰਾਹੀ, ਆਸਟ੍ਰੇਲੀਆ
ਸਾਰੇ ਸੱਚ ਵਿਚੋਂ - ਫ਼ਿਲਮ ਸਾਡਾ ਹੱਕ
100 ਵੇਂ ਸਥਾਪਨਾ ਦਿਹਾੜੇ 'ਤੇ ਵਿਸ਼ੇਸ਼
ਸੂਰਬੀਰ ਇਨਕਲਾਬੀ ਗਦਰੀ ਬਾਬਿਆ ਦੀਆਂ ਕੁਰਬਾਨੀਆਂ ਦੀ ਗਾਥਾ ਖੂਨ ਨਾਲ ਲਿੱਖ ਗਏ ਭਾਰਤੀ ਇਤਿਹਾਸ ਨੂੰ ਗਦਰੀ ਬਾਬੇ
"ਫਾਂਸੀਆਂ 'ਤੇ ਝੁਲ ਗਏ, ਲੱਖਾਂ ਕਸ਼ਟ ਸਹਾਰੇ
ਗੋਲੀਆਂ ਨਾ ਉਡਾਤੇ, ਕਾਲੇ ਪਾਣੀਏ ਸਾੜੇ
20 ਅਪ੍ਰੈਲ - ਪੂਰੇ ਸੌ ਵਾਰੇ ਪਹਿਲਾਂ 21 ਅਪ੍ਰੈਲ 1913 ਨੂੰ ਗਦਰ ਪਾਰਟੀ ਦਾ ਮੁੰਢ ਬੱਝਾ ਸੀ। ਉਦੋਂ ਜਥੇਬੰਦੀ ਦਾ ਨਾਂਅ " ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ" ਰੱਖਿਆ ਸੀ। ਭਾਅਦ ਵਿੱਚ ਜਾ ਕੇ "ਗਦਰ ਅਖਬਾਰ ਤੋਂ ਜਥੇਬੰਦੀ ਦਾ ਨਾਂਅ ਗਦਰ ਪਾਰਟੀ ਪ੍ਰਚਲਤ ਹੋ ਗਿਆ ਸੀ। ਘਦਦਰ ਪਾਰਟੀ ਜਾਂ ਗਦਰੀ ਕੌਣ ਸੀ? ਉਹ ਕਿੱਥੋਂ ਆਏ? ਉਹਨਾਂ ਦਾ ਉਦੇਸ਼ ਕੀ ਸੀ? ਉਹਨਾਂ ਨੇ ਕੀ ਕੀਤਾ ? ਉਹਨਾਂ ਦਾ ਕੀ ਬਣਿਆ ? ਆਉ ਇਹ ਸਭ ਜਾਣਨ ਲਈ ਥੋੜਾ ਅੱਗੇ ਚੱਲੀਏ। 1849 ਨੂੰ ਅੰਗਰੇਜ ਸਾਮਰਾਜ ਨੇ ਪੰਜਾਬ ਤੇ ਕੂਟਨੀਤਕ ਚਾਲਾਂ ਚਲਦੇ ਹੋਏ ਧੱਕੇਸ਼ਾਹੀ ਨਾਲ ਕਬਜਾ ਕਰ ਲਿਆ। ਅੰਗਰੇਜਾਂ ਨੇ ਸ਼ੁਰੂ ਤੋਂ ਹੀ ਪੰਜਾਬ ਦੀ ਦੱਬ ਕੇ ਲੁੱਟ ਕੀਤੀ। ਅੰਗਰੇਜਾਂ ਦੇ ਜੁਲਮਾਂ ਤੇ ਲੋਕ ਮਾਰੂ ਨੀਤੀਆਂ 'ਚ ਲਗਾਤਾਰ ਵਾਧਾ ਹੁੰਦਾ ਗਿਆ। ਕਿਸਾਨਾਂ ਦਾ ਮਾਲੀਆਂ ਤੇ ਲੋਕਾਂ ਤੇ ਟੈਕਸ ਲਗਾਤਾਰ ਵਧਾਏ ਜਾਂਦੇ ਰਹੇ। ਸਿੱਟੇ ਵਜੋਂ ਮਹਿੰਗਾਈ ਤੇ ਗਰੀਬੀ ਯੜੱਪੇ ਮਾਰਕੇ ਵਧਣ ਲੱਗੀ। ੰਰਕਾਰ ਦੀ ਬੇ ਤਰਸ ਲੁੱਟ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ। ਹਾਲਤ ਬਹੁਤ ਵਿਗੜਦੀ ਗਈ ਤੇ ਕਿਸਾਨ ਕਰਜਾਈ ਹੋ ਗਏ। 1906-1913 ਦੌਰਾਨ ਨੌਬਤ ਇਹ ਗਈ ਕਿ ਮੰਦੇ ਹਾਲੀ ਕਿਸਾਨ ਆਪਣਾ ਖੇਤੀ- ਬਾੜੀ ਦਾ ਧੰਦਾ ਛੱਡ ਰੋਟੀ- ਰੋਜੀ ਖ਼ਾਤਿਰ ਬਾਹਰਲੇ ਸੂਬਿਆ ਤੇ ਵਿਦੇਸ਼ਾਂ ਨੂੰ ਜਾਣ ਲੱਗੇ। ਬਹੁਤ ਸਾਰੇ ਅੰਗਰੇਜ਼ ਦੀ ਫੌਜ ਵਿੱਚ ਜਾ ਭਰਤੀ ਹੋਏ।
ਦੁੱਖੜੇ ਪ੍ਰਦੇਸ਼ਾਂ ਦੇ
ਸੋ ਇਸ ਤਰ੍ਹਾਂ ਆਰਥਿਕ ਤੰਗੀ ਤੇ ਝੰਬੇ ਪੰਜਾਬੀ
ਕਨੇਡਾ ਅਮਰੀਕਾ ਵਿੱਚ ਤਕਰੀਬਨ ਦਸ ਹਜ਼ਾਰ ਦੀ ਗਿਣਤੀ ਵਿੱਚ ਪੇਸੇਫਿਕ ਤੱਟ ਤੇ ਰਹਿਣ ਲੱਗੇ। ਪਰ ਉੱਥੇ ਉਹਨਾਂ ਨੂੰ ਜੋ ਦੁਸ਼ਬਾਰੀਆਂ ਦਾ ਸਾਹਮਣਾ ਕਰਨਾ ਪਿਆ, ਉਹਦਾ ਜ਼ਿਕਰ ਕਰਨਾ ਜਰੂਰੀ ਹੈ। ਅਮਰੀਕਾ ਵਿੱਚ 1907 ਵਿੱਚ ਆਰਥਿਕ ਮੰਦਵਾੜਾ ਛਾਅ ਗਿਆ ਤਾਂ ਮਿੱਲ ਮਾਲਕਾਂ ਤੇ ਮਜਦੂਰਾਂ ਦੇ ਟਕਰਾਓ ਕਾਰਨ ਹੜਤਾਲਾਂ ਹੋਣ ਲੱਗੀਆਂ। ੰਾਲਕ ਹੜਤਾਲ ਫੇਲ੍ਹ ਕਰਨ ਲਈ, ਸਰਮਾਏਦਾਰੀ ਪ੍ਰਬੰਧ ਤੋਂ ਅਨਜਾਣ ਭੁੱਖਾਂ ਦੁੱਖਾਂ ਦੇ ਸਤਾਏ ਭਾਰਤੀਆਂ ਨੂੰ ਕੰਮ ਤੇ ਲਾ ਕੇ ਚਾਲਾਂ ਚੱਲਦੇ। ਇਸ ਤਰ੍ਹਾਂ ਭਾਰਤੀ, "ਵਰਕਰਜ ਆਫ ਵਰਨਡਜ ਗੋਰਿਆਂ ਦੀ ਮਜਬੂਰ ਜਥੇਬੰਦੀ ਦੇ ਕਹਿਰ ਦਾ ਨਿਸ਼ਾਨਾ ਬਣੇ। ਉਹਨਾਂ ਦੇ ਡੇਰੇ ਲੁੱਟੇ ਗਏ। ਉਹਨਾਂ ਨੂੰ ਕੁਟਿਆਂ ਮਾਰਿਆ ਤੇ ਉਜਾੜਿਆਂ ਗਿਆ। ਉਧਰੋਂ ਭਾਰਤੀ ਮਜਦੂਰਾਂ ਨੂੰ ਵੀ ਗੁੱਸਾ ਆਇਆ ਤੇ ਉਹਨਾਂ ਨੇ ਇੱਟ ਦਾ ਜੁਆਬ ਪੱਥਰ 'ਚ ਦਿੱਤਾ। ਇਸ ਤਰ੍ਹਾਂ ਭਾਰਤੀ ਮਜਦੂਰਾਂ ਤੇ ਗੋਰੇ ਮਜਦੂਰਾਂ ਵਿੱਚ ਟੱਕਰਾਂ ਹੋਣ ਲੱਗੀਆਂ। ਭਾਰਤੀ ਮਜਦੂਰ ਗੋਰਿਆ ਦੀ ਨਫਰਤ ਦਾ ਨਿਸ਼ਾਨਾ ਬਣੇ। ਂਸਲਵਾਦ ਦਾ ਸ਼ਿਕਾਰ ਵੀ ਬਣੇ। ਥਾਂ ਥਾਂ ਉਹਨਾਂ ਨਾਲ ਨਸਲੀ ਵਿਤਕਰਾ ਹੁੰਦਾ। ਗੋਰਿਆ ਵੱਲੋਂ ਇਹ ਪੁੱਛਣ ਤੇ ਕਿ ਤੁਹਾਡਾ ਕੌਮੀ ਝੰਡਾ ਕਿਹੜਾ ਤਾਂ ਆਪਣੇ ਪੰਜਾਬੀ ਯੂਨੀਅਨ ਜੈਨ ਤੇ ਅੁਗਲ ਧਰ ਦਿੰਦੇ। ਘੋਰੇ ਉਹਨਾਂ ਦਾ ਮਜਾਕ ਉਡਾਉਂਦੇ ਇਹ ਤਾਂ ਬਰਤਾਨੀਆਂ ਦਾ ਝੰਡਾ ਹੈ। ਤੁਹਾਡਾ ਤਾਂ ਕੋਈ ਦੇਸ਼ ਹੀ ਨਹੀਂ ਤੁਹਾਡਾ ਝੰਡਾ ਵੀ ਨਹੀਂ। ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਹੁੰਦਾ। ਇਹ ਬੋਲੀ ਸੀਨਾ ਚੀਰ ਜਾਂਦੀ।
ਜਬੈ ਬਾਣ ਲਾਗਿਓ, ਤਬੈ ਰੋਸ ਜਾਗਿਓ"
ਦੇ ਕਥਨ ਅਨੁਸਾਰ ਉਹਨਾਂ ਨੂੰ ਗੁੱਸਾ ਆਉਂਦਾ। ਉਹਨਾਂ ਅੰਦਰ ਆਜ਼ਾਦੀ ਲਈ ਤੜਪ ਪੈਦਾ ਹੋਈ। ਉਹਨਾਂ ਨੇ ਆਪਣਾ ਦੇਸ਼ ਆਜ਼ਾਦ ਕਰਵਾਉਣ ਦਾ ਨਿਸਚਾ ਕਰ ਲਿਆ। ਉਹਨਾ ਦਾ ਵੀ ਜੀਵਨ ਖੁਸ਼ਹਾਲ ਹੋਵੇਗਾ, ਫੇਰ ਉਹ ਵਿਦੇਸ਼ਾਂ ਵਿੱਚ ਧੱਕੇ ਨਹੀਂ ਖਾਣਗੇ। ਇਸ ਤਰ੍ਹਾ ਗੋਰਿਆ ਦਾ ਖੁਸ਼ਹਾਲ ਜੀਵਨ ਦੇਖਕੇ ਅਤੇ ਆਪਣੀ ਗਰੀਬੀ ਦਾ ਅਸਰ ਇਹ ਫਰਕ ਹਰ ਵਕਤ ਉਨ੍ਹਾਂ ਨੂੰ ਰੜਕਦਾ। ਉਹਨਾ ਨੇ ਤਹਿ ਕਰ ਲਿਆ ਦੇਸ਼ ਆਜ਼ਾਦ ਕਰਵਾਉਣ ਦਾ
। ਇਸ ਤਰ੍ਹਾਂ ਬਣੀ ਸੀ ਗਦਰ ਪਾਰਟੀ
ਸੋ ਉਹਨਾਂ ਨੇ ਆਸਟੋਰੀਆਂ ਵਿਖੇ 21 ਅਪ੍ਰੈਲ 1913 ਨੂੰ ਇੱਕ ਲੱਕੜ ਦੇ ਕਾਰਖਾਨੇ 'ਚ ਇਕੱਠ ਕਰਕੇ " ਹਿੰਦੀ ਐਸੋਸੀਏਸ਼ਨ ਆਫ਼ ਦੀ ਪੈਸੇਫਿਕ " ਨਾਂਅ ਦੀ ਇਕ ਜਥੇਬੰਦ ਿਬਣਾ ਲਈ। ਨਿਸ਼ਾਨਾ ਮਿਥਿਆ ਹਥਿਆਰਬੰਦ ਇਨਕਲਾਬ ਰਾਹੀਂ ਗੋਰਿਆ ਨੂੰ ਭਾਰਤ 'ਚੋ ਬਾਹਰ ਕੱਢਣ ਦਾ। ੰੋ ਇਸ ਤਰ੍ਹਾਂ ਦੇਸ਼ ਆਜ਼ਾਦ ਕਰਾਕੇ ਲੋਕਾਂ ਦੀ ਸਹੀਂ ਤੇ ਸੱਚੀ ਜਮਹੂਰੀਅਤ ਵਾਲਾ ਰਾਜ ਸਥਾਪਿਤ ਕਰਨਾ ਸੀ। ਪਾਰਟੀ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭੱਕਣਾ, ਸੈਕਟਰੀ ਲਾਲਾ ਹਰਦਿਆਲ, ਅਤੇ ਖਜ਼ਾਨਚੀ ਕਾਸ਼ੀ ਰਾਮ ਮੜੌਲੀ ਨੂੰ ਚੁਣਿਆ ਗਿਆ। ਪਾਰਟੀ ਨੇ ਆਪਣਾ ਹੈਡਕੁਆਰਟਰ ਸਾਨਫਰਾਂਸਿਸਕੋ ਵਿਖੇ ਬਣਾਇਆ। ਨਵੰਬਰ 1913 ਨੂੰ " ਗਦਰ ਅਖਬਾਰ ਕੱਢਣਾ ਸ਼ੁਰੂ ਕੀਤਾ ਅਖ਼ਬਾਰ ਇਨ੍ਹਾਂ ਪ੍ਰਚਲਤ ਹੋ ਗਿਆ ਕਿ ਲੋਕੀ ਪਾਰਟੀ ਦਾ ਨਾਂਅ ਵੀ ਗਦਰ ਪਾਰਟੀ ਹੀ ਪੁਕਾਰਣ ਲੱਗੇ। "ਗਦਰ" ਅਖਬਾਰ ਵਿੱਚ ਅੰਗਰੇਜ਼ ਸਾਮਰਾਜ ਖਿਲਾਫ ਸ਼ਰੇਆਮ ਖੁੱਲੀ ਜੰਗ (ਹਥਿਆਰਬੰਦ ਇਨਕਲਾਬ) ਦਾ ਐਲਾਨ ਕੀਤਾ ਗਿਆ। ਐਲਾਨ ਕੀਤਾ ਕਿ "ਜਲਦੀ ਹੀ ਸਮਾਂ ਆ ਰਿਹਾ ਕਿ ਕਾਗਜ਼ ਤੇ ਸਿਆਹੀ ਦੀ ਥਾਂ ਰਾਈਫਲ ਤੇ ਖੁਨ ਲੈਣਗੇ।" ਘਦਰ ਅਖਬਾਰ 'ਚ ਗਦਰ ਪਾਰਟੀ ਲਈ ਮੈਂਬਰਾਂ /ਵਰਕਰਾਂ/ਸਿਪਾਹੀਆਂ ਦੀ ਮੰਗ ਦਾ ਐਲਾਨ ਕੀਤਾ ਜਾਂਦਾ। ਸੋ ਇਸ ਤਰ੍ਹਾਂ ਗਦਰ ਅਖਬਾਰ 'ਚ ਯੋਧਿਆ ਦੀ ਭਾਰਤੀ ਲਈ ਇਸ਼ਤਿਹਾਰ ਛੱਪਣ ਲੱਗੇ:-
ਚਾਹੀਦੇ ਹਨ- ਬਹਾਦਰ ਇਨਕਲਾਬੀ ਸਿਪਾਹੀ
ਤਨਖਾਹ- ਮੌਤ
ਇਨਾਮ-ਸ਼ਹੀਦੀ
ਪੈਨਸ਼ਨ-ਆਜ਼ਾਦੀ
ਗਦਰ ਪਾਰਟੀ ਨੇ ਆਪਣਾ ਕੰਮ ਢੰਗ ਤੇ ਪ੍ਰੋਗਰਾਮ ਉਲੀਕਿਆ:- ਭਾਰਤੀ ਫੋਜ਼ਾਂ ਨੂੰ ਭੜਕਾਉਣਾ, ਜੇਲ੍ਹਾਂ ਤੋੜਨਾ, ਸਰਕਾਰੀ ਖ਼ਜਾਨੇ ਤੇ ਥਾਣੇ ਲੁੱਟਣਾ ਗਦਰ ਵਾਸਤੇ ਪੈਸੇ ਦੀ ਘਾਟ ਪੂਰੀ ਕਰਨ ਦੀ ਲੌੜ ਨੂੰ ਮੁੱਖ ਰੱਖਦਿਆ ਡਾਕੇ ਮਾਰਨੇ, ਅੰਗਰੇਜ਼ ਪਿੱਠੂਆਂ ਦੇ ਕਤਲ ਕਰਨ, ਹਥਿਆਰ ਪ੍ਰਾਪਤ ਕਰਨੇ, ਰੇਲਵੇ ਲਾਇਨਾਂ ਤੇ ਟੈਲੀਗ੍ਰਾਮ ਵਿਭਾਗਾਂ ਨੂੰ ਤੋੜਨਾ ਅਤੇ ਪਾਰਟੀ ਦੀ ਉਸਾਰੀ ਕਰਨੀ ਆਦਿ। ਜੋ ਕਿ ਭਾਰਤ ਪਹੁੰਚ ਕੇ ਕਰਨੇ ਸੀ। ਸਾਰੇ ਗਦਰੀ ਇਨਕਲਾਬੀਆਂ ਨੇ ਬੜੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕੀਤਾ। ਇਸ ਤਰ੍ਹਾਂ ਪਾਰਟੀ ਦਾ ਕੰਮ ਬਹੁਤ ਹੀ ਤੇਜੀ ਨਾਲ ਵਧਿਆ। ਕਰਤਾਰ ਸਿੰਘ ਸਰਾਭਾ ਤਾਂ ਗਦਰ ਅਖਬਾਰ ਵਿੱਚ ਕੰਮ ਕਰਦਾ ਇੰਨਾ ਗਲਤਾਨ ਹੋ ਜਾਂਦਾ ਕਿ ਬਹੁਤ ਸਖਤ ਮਿਹਨਤ ਕਰਦਾ। ਭਹੁਤ ਲੰਬਾ ਲੰਬਾ ਸਮਾਂ ਕੰਮ ਕਰਦਾ ਰਹਿੰਦਾ, ਜਦੋਂ ਥੱਕ ਜਾਂਦਾ ਫੇਰ ਬਾਕੀਆਂ ਨੂੰ ਹੌਸਲਾ ਦੇਣ ਲਈ ਗੀਤ ਵੀ ਗਾਉਂਦਾ। ਉਸ ਨੂੰ ਗੀਤ ਲਿਖਣ ਤੇ ਗਾਉਣ ਦਾ ਬਹੁਤ ਸ਼ੌਕ ਸੀ। ਗੀਤ ਗਾਉਂਦਾ
"ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁੱਖਲੀਆਂ ਨੇ
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ"
ਇਹ ਗੀਤ ਉਸਨੇ ਆਪ ਲਿਖਿਆ ਸੀ।
ਕਠਨ ਮਿਹਨਤ ਸਦਕਾਪਾਰਟੀ ਦਾ ਕੰਮ ਬਹੁਤ ਜਲਦੀ ਕਨੇਡਾ ਅਮਰੀਕਾ ਤੋਂ ਇਲਾਵਾਂ ਫਿਲਪਾਈਨਜ਼, ਹਾਂਗਕਾਂਗ, ਟੱਕਰੀ, ਮਿਸਰ, ਚੀਨ ਅਤੇ ਜਰਮਨੀ ਆਦਿ ਵਿੱਚ ਵੀ ਬੜੇ ਜ਼ੋਰਾਂ ਨਾਲ ਫੈਲ ਗਿਆ। ਪਾਰਟੀ ਦੀ ਵਿਚਾਰਧਾਰਾ ਅੰਤਰਰਾਸ਼ਟਰੀ ਤੇ ਸੈਕੂਲਰ ਸੀ। ਹਰ ਜਾਣ, ਧਰਮ ਦੇ ਲੋਕਾਂ ਦੀ ਪਾਰਟੀ 'ਚ ਧੱੜਲੇ ਨਾਲ ਭਰਤੀ ਕੀਤੀ ਗਈ। ਉਹਨਾਂ ਵਿੱਚ ਐਹੋ ਜਿਹਾ ਕੋਈ ਭਿੰਨ ਭੇਦ ਨਹੀਂ ਸੀ। ਪਾਰਟੀ ਤੇ ਜਰਮਨੀ ਦੇ ਇਨਕਲਾਬੀਆਂ ਅਤੇ ਰੂਸੀ ਕਮਿਊਨਿਸਟਾਂ ਦਾ ਵੀ ਗਹਿਰਾ ਪ੍ਰਭਾਵ ਪਿਆ। ਉਹ ਅੰਗਰੇਜ਼ ਸਾਮਰਾਜ ਦੇ ਹਰ ਵਿਰੋਧੀ ਨੂੰ ਆਪਣਾ ਮੰਨਣ ਲੱਗੇ।
ਮੁਸੀਬਤਾਂ ਦਾ ਪਹਾੜ
ਉਨ੍ਹਾਂ ਸਮਿਆਂ 'ਚ ਇੱਕ ਹੋਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ, ਜੋ ਅੱਗੇ ਜਾ ਕੇ ਬਗਾਵਤ ਦਾ ਵੱਡਾ ਕਾਰਨ ਬਣਿਆ ਗਦਰ ਪਾਰਟੀ ਦੀਆਂ ਸਰਗਰਮੀਆਂ ਨੂੰ ਦੇਖਦਿਆਂ ਕਨੇਡਾ ਸਰਕਾਰ ਨੇ ਭਾਰਤੀਆਂ ਦੇ ਕਨੇਡਾ ਦਾਖਲੇ ਤੇ ਪਬੰਧੀ ਮੱੜ ਦਿੱਤੀ। ਬਹਾਨਾ ਇਹ ਘੜਿਆ ਕਿ ਜੋ ਭਾਰਤ ਤੋਂ ਸਿੱਧਾ ਸ਼ਿਪ ਰਾਹੀ ਕਨੇਡਾ ਨਹੀਂ ਪਹੁੰਚਦਾ, ਉਸ ਨੂੰ ਕਨੇਡਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਦੋਂ ਕੋਈ ਦਿ=ਸੱਧਾ ਜ਼ਹਾਜ ਭਾਰਤ ਤੋਂ ਆਉਂਦਾ ਹੀ ਨਹੀਨ ਸੀ। ਸਾਰੇ ਜਹਾਜ਼ ਦੂਸਰੇ ਮੁਲਕਾਂ ਰਾਹੀਂ ਹੋ ਕੇ ਹੀ ਆਉਂਦੇ ਸੀ। ਬੜੀ ਮੁਸ਼ਕਿਲ ਆਣ ਬਣੀ। ਫਰ ਇਸ ਪਾਬੰਦੀ ਨੇ ਹੀ ਅੱਗੇ ਜਾ ਕੇ ਬਗਾਵਤ ਦਾ ਰਾਹ ਖੋਲ੍ਹ ਦਿੱਤਾ।
ਖਾਮਾ ਗਾਟਾ ਮਾਰੂ ਜ਼ਹਾਜ
ਜਦੋਂ ਕਨੇਡਾ ਦਾ ਦਾਖਲਾ ਬੰਦ ਹੋ ਗਿਆ ਤਾਂ ਇਹਦੇ ਹੱਲ ਵਾਸਤੇ ਬਾਬਾ ਗੁਰਦਿੱਤ ਸਿੰਘ ਜੀ ਨੇ ਇੱਕ ਬੇੜਾ ਕਿਰਾਏ ਤੇ ਲਿਆ, 376 ਮੁਸਾਫਰਾਂ ਨੂਮ ਭਾਰਤ ਤੋਂ ਲੈ ਕੇ ਕਨੇਡਾ ਪਹੁੰਚ ਗਿਆ। ਸੋ ਸਰਕਾਰ ਦੀ ਸ਼ਰਤ ਮੁਤਾਬਿਕ ਉਹ ਸਿੱਧੇ ਭਾਰਤ ਤੋਂ ਕਨੇਡਾ ਪਹੁੰਚੇ ਸੀ, ਪਰ ਉਹ ਐਵੇ ਸਰਕਾਰ ਦੀ ਘੜੱਚ ਸੀ। ਸੋ ਉਹਨਾਂ ਨੂੰ ਵੀ ਦਾਖਲੇ ਦੀ ਇਜ਼ਾਜ਼ਤ ਨਾ ਮਿਲੀ। ਦੋ ਮਹੀਨੇ ਜ਼ਹਾਜ਼ ਵੈਨਕੂਵਾਰ ਸਮੁੰਦਰ ਵਿੱਚ ਖੜਾ ਰਿਹਾ। ਦਾਖਲੇ ਵਾਸਤੇ ਭਾਰਤੀਆਂ ਨੇ ਕੇਸ ਵੀ ਕੀਤਾ। ਪਰ ਸਭ ਵਿਅਰਥ ਗਿਆ, ਕੁੱਝ ਵੀ ਪੱਲੇ ਨਾ ਪਿਆ। ਦੋ ਮਹੀਨੇ ਮੁਸਾਫਰਾਂ ਨੇ ਬਹੁਤ ਹੀ ਕਸ਼ਟ ਝੱਲੇ। ਇਸੇ ਹੀ ਰੋਸ਼ ਵਜੋਂ ਬਾਅਦ ਵਿੱਚ ਬਹੁਤ ਛੇਤੀ ਹੀ ਸੇਵਾ ਸਿੰਘ ਨੇ 21 ਅਕਤੂਬਰ ਨੂੰ ਇਮੀਗਰੇਸ਼ਨ ਇੰਸਪੈਕਟਰ ਦੇ ਮੁੱਖ ਸਹਾਇਕ ਵਿਲੀਅਮ ਸੀ, ਹੋਪਸਕਿਨਾ ਨੂੰ ਗੋਲੀ ਮਾਰ ਦਿੱਤੀ।
"ਦੇਸ਼ ਪੈਣ ਧੱਕੇ ਪ੍ਰਦੇਸ਼ ਢੋਈ ਨਾ, ਸਾਡਾ ਪ੍ਰਦੇਸ਼ੀਆਂ ਦਾ ਦੇਸ਼ ਕੋਈ ਨਾ"
ਬੜੀਆਂ ਦੁਸ਼ਬਾਰੀਆਂ ਤੋਂ ਬਾਅਦ ਖਜਲ ਖਰਾਬ ਹੋ ਕੇ ਜ਼ਹਾਜ਼ ਵਾਪਿਸ ਭਾਰਤ ਬੱਜ ਬੱਜ ਘਾਟ ਕਲਕੱਤਾ ਪਹੁੰਚ ਗਿਆ। ਉੱਥੇ 26 ਸਤੰਬਰ 1914 ਨੂਮ ਪੁਲਿਸ ਨਾਲ ਟੱਕਰ ਹੋ ਗਈ। ਪੁਲਿਸ ਨੇ ਗੋਲੀ ਚਲਾ ਦਿੱਤੀ, 18 ਮੁਸਾਫਿਰ ਸਾਰਿਆਂ ਨੂੰ ਗਦਰੀ ਇਨਕਲਾਬੀਆਂ ਵੱਖ ਵੱਖ ਮੁਲਕਾਂ 'ਚ ਭਾਰਤੀ ਫੌਜੀਆਂ ਨਾਲ ਸੰਪਰਕ ਬਣਾ ਰਹੇ ਤੇ ਉਹਨਾਂ ਨੂੰ ਬਗਾਵਤ ਲਈ ਤਿਆਰ ਕਰਦੇ ਆ ਰਹੇ ਸੀ।
ਰੋਹ ਦੇ ਭਾਂਬੜ ਗਦਰੀ ਭਾਰਤ ਨੂੰ ਧਾਅ ਪਏ
ਬੱਜ ਬੱਜ ਘਾਟ ਦੇ ਸਾਕੇ ਨਾਲ ਦੇਸ਼ ਵਿਦੇਸ਼ ਚਾਰੇ ਪਾਸੇ ਹਾਹਾਕਾਰ ਮੱਚ ਗਈ। ਬੁਸ ਫਿਰ ਕੀ ਸੀ ਇੱਕ ਚੰਗਿਆੜੀ ਜਿਵੇਂ ਸਾਰੇ ਜੰਗਲ ਨੂੰ ਅੱਗ ਲਾ ਦਿੰਦੀ ਹੈ। ਵਿਦੇਸ਼ੀ ਬੈਠੇ ਭਾਰਤੀਆਂ ਦਾ ਗੁੱਸਾ ਤੂਫਾਨੀ ਵੇਗ ਫੜ ਗਿਆ। ਇਸ ਘਟਨਾ ਨੇ ਬੱਲਦੀ ਤੇ ਤੇਲ ਦਾ ਕੰਮ ਕੀਤਾ। ਇਸੇ ਸਮੇਂ ਰੋਹ ਨੂੰ ਚੁਆਤੀ ਲਾਉਣ ਵਾਲੀ ਇੱਕ ਦੂਸਰੀ ਘਟਨਾਂ ਇਹ ਸੀ ਕਿ ਸੰਸਾਰ ਜੰਗ ਸ਼ੁਰੂ ਹੋ ਚੁੱਕੀ ਸੀ ਤੇ ਬ੍ਰਿਟਿਸ਼ ਸਾਮਰਾਜ ਇਸ ਜੰਗ ਵਿੱਚ ਪੂਰੀ ਤਰ੍ਹਾਂ ਰੁੱਝ ਗਿਆ ਸੀ। ਇਹਨਾਂ ਦੋ ਗੱਲਾਂ ਨਾਲ ਵਿਦੇਸ਼ੀਆਂ ਭਾਰਤੀਆਂ ਨੇ ਆਪਣੇ ਵਤਨ ਨੂੰ ਚਾਲੇ ਪਾ ਦਿੱਤੇ। ਤੇ ਭਾਰਤ ਜਾ ਕੇ ਗਦਰ ਕਰਨ ਦਾ ਹੋਕਾ ਦੇ ਦਿੱਤਾ। " ਤੋਸਾ ਮਾਰੂ" ਜ਼ਹਾਜ਼ ਵਿੱਚ ਕਰੀਬ 300 ਗਦਰੀਆਂ ਨੇ ਭਾਰਤ ਵੱਲ ਰੁੱਖ ਕੀਤਾ। " ਤੋਸਾ ਮਾਰੂ" 29 ਅਕਤੂਬਰ 1914 ਨੂੰ ਭਾਰਤ ਪਹੁੰਚਿਆ। ਪਰ ਸਰਕਾਰ ਨੇ ਸਾਰਿਆ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਫੇਰ ਵੀ ਜਿਹੜੇ ਬਚ ਬਚਾਕੇ ਪਹੁੰਚ ਗਏ ਸੀ ਉਹਨਾਂ ਨੇ ਪੰਜਾਬ ਪਹੁੰਚ ਕੇ ਇਨਕਲਾਬੀਅ ਸਰਗਰਮੀਆਂ ਵਿੱਢ ਦਿੱਤੀਆਂ।
ਗਦਰ
ਪੰਜਾਬ ਪਹੁੰਚਕੇ ਗਦਰੀਆਂ ਨੇ ਤਰਥੱਲ ਮਚਾ ਦਿੱਤੀ। ਉਹਨਾਂ ਨੇ ਪੁਲਿਸ ਵਾਲਿਆ ਦੇ ਕਤਲ ਅਤੇ ਟਾਊਟਾਂ ਦੇ ਕਤਲ ਅਤੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਅਸਲਾ ਤਿਆਰ ਕਰਨ ਦੇ ਕਾਰਖਾਨੇ ਲਾਉਣ ਲੱਗੇ। ਗਦਰ ਦੀ ਤਿਆਰੀ ਪੂਰੇ ਜੋæਰਾਂ ਤੇ ਚੱਲ ਰਹੀ ਸੀ। 21 ਫਰਵਰੀ 1915 ਨੂੰ ਭਾਰਤੀ ਫੌਜ਼ੀ ਟੁੱਕੜਿਆਂ ਵਿੱਚ ਅਤੇ ਮੁਲਕ ਵਿੱਚ ਬਗਾਵਤ ਕਰਨੀ ਸੀ। ਪਰ ਇੱਕ ਗਦਾਰ ਕ੍ਰਿਪਾਲ ਸਿੰਘ ਨੇ ਸਾਰੀ ਸੂਅ ਪੁਲਿਸ ਸਨੂੰਜਾ ਦਿੱਤੀ। ਜੋ ਸਾਰੀ ਯੋਜਨਾ ਧਰੀ ਧਰਾਈ ਹੀ ਰਹਿ ਗਈ। ਵੱਡੇ ਪੱਧਰ ਤੇ ਫੋੜ ਫੜਾਈ ਸ਼ੁਰੂ ਹੋ ਗਈ। 12 ਗਦਰੀ ਇਨਕਲਾਬੀਆਂ ਨੂੰ ਤੁਰੰਤ ਫਾਂਸੀ ਲਾ ਦਿੱਤੀ ਗਈ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਿਲ ਸੀ 145 ਗਦਰੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। 306 ਨੂੰ ਅੰਡੇਮਾਨ ਜੇਲ੍ਹ ਕਾਲ੍ਹੇ ਪਾਣੀ ਸੜਨੇ ਨੂੰ ਭੇਜ ਦਿੱਤਾ ਗਿਆ। 77 ਇਨਕਲਾਬੀਆਂ ਨੂੰ ਸਖਤ ਸਜ਼ਾਵਾਂ ਹੋਈਆਂ। ਉਸ ਵਕਤ ਪੰਜਾਬ ਦਾ ਗਵਰਨਰ ਮਾਈਕਲ ਅਡਵਾਇਰ ਸੀ। ਮਾਇਕਲ ਅਡਵਾਇਰ ਨੇ 1913 ਤੋਂ 1919 ਤੱਕ ਪੰਜਾਬ ਤੇ ਰਾਜ ਕੀਤਾ। ਉਹਦੇ ਰਾਜ ਅਧੀਨ ਇਹ ਸਾਰਾ ਕੁੱਝ ਵਾਪਰਿਆ ਅਡਵਾਇਰ ਨੇ ਪੰਜਾਬ ਤੇ ਆਪਣੇ ਰਾਜ ਕਾਲ ਦੌਰਾਨ ਬੜੇ ਜ਼ੁਲਮ ਢਾਹੇ। ਇਹ ਪਹਿਲਾ ਹੱਲਾ ਸੀ ਜੋ ਗਦਰੀਆਂ ਤੇ ਜੁਲਮ ਢਾਉਣ ਦਾ। ਇਹਦੇ ਨਾਲ ਹੀ ਉਦੋਂ ਪਹਿਲੀ ਸੰਸਾਰ ਜੰਗ ਲੱਗੀ ਹੋਈ ਸੀ, ਉਸ ਜੰਗ ਵਿੱਚ ਭਾਰਤੀਆਂ ਨੂੰ ਜ਼ੱਬਰੀ ਭਰਤੀ ਕਰਕੇ ਭੇਜਿਆ ਗਿਆ। ਪੰਜਾਬ ਵਿੱਚ ਅਡਵਾਇਰ ਨੇ ਜ਼ੱਬਰੀ ਭਰਤੀ ਦੌਰਾਨ ਬਹੁਤ ਜ਼ੁਲਮ ਕੀਤੇ। ਪਿੰਡ ਕੁੱਟ ਮਾਰ, ਬੇ-ਇਜਤੀ, ਜ਼ਲੀਲ ਕਿਸੇ ਨੂੰ ਵੀ ਨਾ ਬਖ਼ਸਿਆ। ਲੋਕਾਂ ਨੂੰ ਮਜ਼ਬੂਰ ਕੀਤਾ ਫੌਜ਼ ਦੀ ਭਰਤੀ ਲਈ। ਕੋਈ ਸਾਢੇ ਤਿੰਨ ਲੱਖ ਤੋਂ ਉੱਪਰ ਇਕੱਲੇ ਪੰਜਾਬ ਤੋਂ ਹੀ ਭਰਤੀ ਕੀਤੀ ਗਈ। ਉਹਨਾਂ ਵਿਚੋਂ ਸਾਰੇ ਜੰਗ ਵਿੱਚ ਹੀ ਮਰ ਮੁੱਕ ਗਏ। ਜੰਗ ਕਾਰਨ ਜੰਗ ਦਾ ਬੋਝ ਲੋਕਾਂ ਤੇ ਭਾਰੀ ਟੈਕਸਾਂ ਰਾਹੀ ਪਾਇਆ। ਰਹਿੰਦੀ ਕਸਰ ਵਿਸਾਖੀ 1919 ਨੂੰ ਜਲ੍ਹਿਆ ਵਾਲੇ ਬਾਗ ਦਾ ਗੋਲੀ ਕਾਂਡ ਵਰਤਾ ਕੇ ਪੂਰੀ ਕੀਤੀ। ੀਜਹਦੇ ਵਿੱਚ 1500 ਤੱਕ ਲੋਕੀ ਸ਼ਹੀਦੀਆਂ ਪਾ ਗਏ। ਵਿਸਾਖੀ 1919 ਦੇ ਦਿਨਾਂ ਦੌਰਾਨ ਵੀ ਬਹੁਤ ਜ਼ੁਲਮ ਢਾਹੇ ਸੀ ਅਡਵਾਇਰ ਨੇ।
"ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁੱਰਦੀ
ਹਰ ਫੱਟੜ ਮੱਥਾ ਨਹੀਂ ਝੁੱਕਦਾ, ਬੰਨ ਲਾਇਆ ਹਰ ਛੱਲ ਨਹੀਂ ਰੁਕਦੀ।
" ਸਮੁੱਚੇ ਸਾਮਰਾਜੀ ਜੁਲਮਾਂ ਦਾ ਜੁਆਬ ਸ਼ਹੀਦੇ -ਏ-ਆਜ਼ਮ ਭਗਤ ਸਿੰਘ ਹੋਰਾਂ ਦੀ ਜਥੇਬੰਦੀ ਨੇ ਆਪਣੇ ਸਮਿਆਂ 'ਚ ਵਿਸ਼ਾਲ ਇਨਕਲਾਬੀ ਲਹਿਰ ਉਸਾਰ ਕੇ ਦਿੱਤੀ ਸੀ। ਬਾਅਦ ਵਿੱਚ ਸਮਾਂ ਆਉਣ ਤੇ ਉੱਧਮ ਸਿੰਘ ਨੇ ਲੰਡਨ ਵਿੱਚ ਤਰ੍ਹਾਂ ਅੰਗਰੇਜ਼ ਸਾਮਰਾਜ ਨੂੰ ਦਬਾ ਕੇ ਨਹੀਂ ਰੱਖਿਆ ਜਾ ਸਕਦਾ। ਅੰਗਰੇਜ਼ਾਂ ਨੇ ਸਮਝ ਲਿਆ ਕਿ ਹੁਣ ਸਿੱਧੇ ਤੌਰ ਤੇ ਰਾਜ ਕਰਨਾ ਖੱਤਰੇ ਤੋਂ ਖਾਲੀ ਨਹੀਂ। ਆਖਿਰ ਬ੍ਰਿਟਿਸ਼ ਸਾਮਰਾਜ ਵਾਲੇ ਨੈਸ਼ਨਲ ਕਾਂਗਰਸ ਅਤੇ ਮੁਸਲਿਮ ਲੀਗ ਨੂੰ ਰਾਜ ਭਾਗ ਸੌਂਪ ਕੇ, ਦੇਸ਼ ਦੇ ਟੁਕੜੇ ਕਰਕੇ ਚੱਲਦੇ ਬਣੇ। ਜਿਹਦਾ ਖਮਿਆਜਾ ਭਾਰਤੀ, ਪਾਕਿਸਤਾਨੀ, ਬੰਗਲਾ-ਦੇਸ਼ੀ ਤੇ ਕਸ਼ਮੀਰ ਵਾਲੇ ਅੱਜ ਵੀ ਭੁਗਤ ਰਹੇ ਹਨ।
ਮਲਕੀਤ ਸਿੰਘ
ਭਾਰਤ ਦੀ ਭੁੱਖ ਮਰੀ ਬੀ ਪੀ ਐਲ ਕਲਾਸ ਤੇ ਇੰਡੀਆ ਦੀ ਆਈ ਪੀ ਐਲ ਕਲਾਸ ਯੋਜਣਾ ਆਯੋਗ ਤੇ ਸਰਕਾਰ
22 ਅਪ੍ਰੈਲ - ਇਹੋ ਜਿਹੇ ਮੇਰੀ ਜਿੰਦਗੀ 'ਚ ਬਹੁਤ ਸਾਰ ਮੌਕੇ ਆਏ ਜਦੋਂ ਜਦੋਂ ਮੈਂ ਭਾਰਤ ਨੂੰ ਇੰਡੀਆ ਹੁੰਦੇ ਹੋਏ ਬਹੁਤ ਨੇੜਿਉਂ ਵੇਖਿਆ ਤੇ ਜਾਣਿਆ। ਇਕ ਮੁਲਕ ਦੇ ਦੋ ਦੋ ਨਾ ਹੋਣਾ ਆਪਣੇ ਆਪ 'ਚ ਹੀ ਬੜਾ ਅਜ਼ੀਬ ਲਗਦਾ ਹੈ ਤੇ ਵਿਰੋਧਤਾ ਦਾ ਅਹਿਸਾਸ ਹੁੰਦਾ ਹੈ ਵਿਰੋਧਤਾ ਦਾ ਅਹਿਸਾਸ ਹੋਰ ਜਿਆਦਾ ਡੂੰਘਾ ਹੋ ਜਾਂਦਾ ਹੈ ਜਦੋਂ ਬੀ ਪੀ ਐਲ ਕਲਾਸ ਭੁੱਖ ਨਾਲ ਤੜਫਦੀ ਹੈ ਤੇ ਆਈ ਪੀ ਐਲ ਖਲਾਸ ਭੁੱਖ ਦਾ ਮਜਾਕ ਉੜਾਉਂਦੀ ਹੈ ਭਾਰਤ 'ਚ ਭੁੱਖ ਨਾਲ ਹੋਣ ਵਾਲੀਆਂ ਮੌਤਾਂ ਦਾ ਬਹੁਤ ਵੱਡਾ ਮੁੱਦਾ ਹੈ ਪਰ ਇੰਡੀਆ ਨੇ ਭੁੱਖ ਨੂੰ ਕਦੇ ਮੁੱਦਾ ਸਮਝਿਆ ਹੀ ਨਹੀਂ। ਇੰਡੀਆ ਦੀ ਏਲਿਟ ਕਲਾਸ ਆਪਚੀ ਭੁੱਖ ਨੂੰ ਹੋਟਲਾਂ 'ਚ ਸ਼ਾਂਤ ਕਰਦੀ ਹੈ। ਹੋਟਲਾਂ 'ਚ ਭਰੀਆਂ ਪਲੇਟਾਂ 'ਚ ਸੁਟਿਆ ਜਾਣ ਵਾਲਾ ਖਾਣਾ ਇੰਡੀਆ ਨੂੰ ਕਦੇ ਵਿਚਲਿਤ ਨਹੀਂ ਕਰਦਾ ਇਸ ਇੰਡੀਆ ਨੂੰ ਵੇਖ ਕੇ ਲਗਦੈ ਹੀ ਨਹੀਂ ਕਿ ਸਾਡੇ ਦੇਸ਼ 'ਚ ਗਰੀਬੀ ਜਾਂ ਗਰੀਬ ਵੀ ਹਨ ਤੇ ਜਿੱਥੇ ਅੱਜ ਵੀ ਭੁੱਖ ਨਾਲ ਮੌਤਾਂ ਹੋ ਰਹੀਆਂ ਨੇ। ਭਾਰਤ 'ਚ ਭੁੱਖ ਨਾਲ ਹੋ ਰਹੀਆਂ ਮੌਤਾਂ ਤੇ ਸੁਪਰੀਮ ਕੋਰਟ ਸਖਤ ਹੋਇਆ ਹੈ। ਸੁਪਰੀਮ ਕੋਰਟ ਨੇ ਯੋਜਣਾ ਆਯੋਗ ਕੋਲੋਂ ਪੁਛਿਆ ਹੈ ਕਿ ਜਦੋਂ ਅਨਾਜ ਦੇ ਗੁਦਾਮ ਨੱਕੋ ਨੱਕ ਭਰੇ ਹੋਏ ਨੇ ਤੇ ਫਸਲਾਂ ਦਾ ਝਾੜ ਵੀ ਬਹੁਤ ਜਿਆਦਾ ਹੈ ਤੇ ਫੇਰ ਕਿਉਂ ਭੁੱਖਮਰੀ ਦੇ ਮਾਮਲੇ ਵਧ ਰਹੇ ਹਨ। ਪਰ ਯੋਜਣਾ ਆਯੋਗ ਤਾਂ ਹਰ ਸੂਬੇ 'ਚ ਬੀ ਪੀ ਐਲ ਦੀ ਸੰਖਿਆ 36 ਫੀਸਦੀ ਤਰਕਾਂ ਤੇ ਹੀ ਅੜਿਆ ਹੋਇਆ ਹੈ। ਯੋਜਣਾ ਆਯੋਗ ਜਿਸ ਐਨਕ ਨਾਲ ਚੀਜ਼ਾਂ ਨੂੰ ਵੇਖਦਾ ਪਰਖਦਾ ਹੈ ਉਸ 'ਚ ਹਰਾਪਨ ਕਾਲੇਪਨ ਦੇ ਮੁਕਾਬਲੇ ਬਹੁਤ ਜਿਆਦਾ ਹੈ ਬੇਸ਼ੱਕ ਸੁਪਰੀਮ ਕੋਰਟ ਦੋ ਭਾਰਤਾਂ ਦੀ ਅਵਧਾਰਨਾ ਨੂੰ ਮੰਨਨ ਤੋਂ ਇਨਕਾਰ ਕਰੇਪਰ ਸਰਕਾਰ ਤੇ ਯੋਜਨਾ ਆਯੋਗ ਇਸ ਖੁਸ਼ਫਿਹਮੀ 'ਚ ਜੀਉਂਦੇ ਨੇ ਹੁਣ ਹੁਣੇ ਆਏ ਰਾਸ਼ਟਰੀ ਸੈਂਪਲ ਸਾਈਜ ਸਰਵੇ (ਐਨ ਐਸ ਐਸ ਉ) ਦੇ ਤਾਜਾ ਆਂਕਿੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ 'ਚ ਪੰਜ ਫੀਸਦੀ ਗਰੀਬ ਘਟ ਗਏ। ਹੁਣ ਸਾਡੇ ਦੇਸ 'ਚ 32 ਫੀਸਦੀ ਹੀ ਗਰੀਬ ਰਹਿ ਗਏ ਨੇ। ਇਸ ਹਿਸਾਬ ਨਾਲ ਭਾਰਤ ਨੂੰ ਬਹੁਤ ਖੂਸ਼ ਹੋਣਾ ਚਾਹੀਦਾ ਹੈ ਕਿ ਹੁਣ ਗਰੀਬ ਨਹੀਂ ਰਿਹਾ। ਪਰ ਇਕ ਸਵਾਲ ਇਹ ਹੈ ਕਿ ਭਾਰਤ 'ਚੋਂ ਜਿਹੜੇ ਗਰੀਬ ਘਟੇ ਨੇ ਉਹ ਕਿਸ ਵਰਗ ਤੋਂ ਨੇ ? ਉਹਨਾਂ ਦਾ ਜੀਵਨ ਮਿਆਰ ਕੀ ਸੀ ? ਇਸ ਤੇ ਯੋਜਣਾ ਆਯੋਗ ਬਿਲਕੁਲ ਚੁੱਪ ਹੈ ਦੇਸ਼ ਦੇ ਅੰਦਰ ਆ ਕੇ ਭਾਰਤ ਤੇ ਇੰਡੀਆ ਦੇ ਫਰਕ ਨੂੰ ਭੁੱਖ ਦੇ ਨਾਲ ਨਾਲ ਰਹਿਣ ਸਹਿਣ ਦੇ ਆਧਾਰ ਤੇ ਵੀ ਸਮਝਿਆ ਜਾ ਸਕਦਾ ਹੈ। ਇਸ ਭਾਰਤ 'ਚ ਕਈ ਵਿਚਾਰੇ ਤਾਂ ਇਸ ਤਰਾਂ ਦੇ ਵੀ ਨੇ ਜਿੰਨ੍ਹਾਂ ਤੇ ਹਰ ਵੇਲੇ ਇਹ ਦਬਾਬ ਰਹਿੰਦਾ ਹੈ ਕਿ ਉਹ ਭੁੱਖੇ ਹੋਣ ਦੇ ਬਾਵਜੂਦ ਖੁਦ ਨੂੰ ਇੰਡੀਆ ਦੀ ਏਲਿਟਕਲਾਸ 'ਚ ਰੱਖੇ ਤਾਂ ਕਿ ਜੱਗ ਹਸਾਈ ਤੋਂ ਦੂਰ ਰਹਿ ਸਕੇ। ਚਾਹੇ ਢਿੱਡ ਤੋਂ ਭੁੱਖੇ ਹੀ ਰਹਿਣ ਪਰ ਰਹਿਣ ਸਹਿਣ ਕਲਾਸ ਹੋਵੇ ਬੱਸ ਇਹੀ ਲੱਗੇ ਬਈ ਅਸੀਂ ਉਭਰਦੇ ਹੋਏ ਇੰਡੀਆ ਦੇ ਨਿਵਾਸੀ ਹਾਂ। ਦੋ ਭਾਰਤਾਂ 'ਚ ਵੱਧਣ ਵਾਲਾ ਇਹ ਦਾਇਰਾ ਕਾਫੀ ਖਤਰਨਾਕ ਸ਼ੰਦੇਸ਼ ਦੇ ਰਿਹਾ ਹੈ। ਬੀ ਪੀ ਐਲ ਤੇ ਆਈ ਪੀ ਐਲ ਕਲਾਸ ਦੇ ਵਿਚ ਕਾਇਮ ਇਹ ਵੰਡ ਸਾਨੂੰ ਅੰਦਰ ਤੇ ਬਾਹਰੋਂ ਕਿਸ ਤਰ੍ਹਾਂ ਖੋਖਲਾ ਕਰਦਾ ਜਾ ਰਿਹਾ ਹੈ। ਇਸ ਤੇ ਜਾਂ ਇਸ ਬਾਰੇ ਸੋਚਣਾ ਵਿਚਾਰਨ ਦਾ ਸਮਾਂ ਨਾ ਤਾਂ ਯੋਜਨਾ ਆਯੋਗ ਕੋਲ ਹੈ ਤੇ ਨਾ ਹੀ ਸਰਕਾਰ ਕੋਲ। ਭਾਰਤ ਭੁੱਖ ਨੂੰ ਬਰਦਾਸ਼ਤ ਇਸ ਲਈ ਕਰ ਰਿਹਾ ਹੈ ਕਿਉਂ ਕਿ ਇਹ ਉਸਦੀ ਨਿਯਤੀ ਹੈ ਤੇ ਇੰਡੀਆ ਭੁੱਖ ਦਾ ਮਜਾ_ਮਜਾਕ ਇਸ ਲਈ ਉਡਾ ਰਿਹਾ ਹੈ ਕਿਉਂਕਿ ਇਹ ਉਸਦੀ ਆਦਤ 'ਚ ਸ਼ਾਮਿਲ ਹੋ ਚੁੱਕਿਆ ਹੈ। ਦੋਨੋਂ ਹੀ ਭਾਰਤ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ।
1764,ਗੁਰੁ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001 ਪੰਜਾਬ
ਡਾ ਅਮਰੀਕ ਸਿੰਘ ਕੰਡਾ
ਔਰਤ ਦੀ ਕਹਾਣੀ
26 ਅਪ੍ਰੈਲ - ਇਹ ਇੱਕ ਔਰਤ ਦੀ ਕਹਾਣੀ ਹੈ ਜੋ ਸਲਾਹਕਾਰ ਸੀ। ਉਸਨੇ ਜਿਹੜਾ ਵੀ ਕੰਮ ਕੀਤਾ ਸੀ ਉਸ ਤੋਂ ਫਾਇਦਾ ਹੀ ਮਿਲਿਆ ਸੀ। ਇੱਕ ਦਿਨ ਸੜਕ ਤੇ ਤੁਰਦੇ ਹੋਏ ਬੱਸ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਐਨੇ ਜੋਰ ਦੀ ਸੀ ਕਿ ਉਹ ਮਰ ਗਈ। ਹੁਣ ਉਸਦੀ ਦੀ ਆਤਮਾ ਜਦੋਂ ਸਵਰਗ ਪੁੱਜੀ ਤਾ ਉਸਨੇ ਦੇਖਿਆਂ ਕਿ ਦਰਵਾਜੇ ਤੇ ਕੁੱਦ ਯਮਰਾਜ ਖੜੇ ਸਨ। ਯਮਰਾਜ ਨੇ ਕਿਹਾ ਸਵਰਗ ਵਿੱਚ ਤੁਹਾਡਾ ਸਵਾਗਤ ਹੈ। ਪਰ ਅਮਦਰ ਵਾੜਣ ਤੋਂ ਪਹਿਲਾਂ ਮੈਂ ਜਾਨਣਾ ਚਾਹਵਾਂਗਾ ਕਿ ਸਾਡੇ ਸਹਾਮਣੇ ਇੱਕ ਸਮੱਸਿਆ ਖੜੀ ਹੋ ਗਈ ਹੈ। ਤੁਹਾਨੂੰ ਅਜੀਬ ਲੱਗੇਗਾ, ਪਰ ਅਜੇ ਤੱਕ ਸਾਡੇ ਕੋਲ ਕੋਈ ਸਲਾਹਕਾਰ ਨਹੀਂ ਆਇਆ ਹੈ ਅਤੇ ਸਾਨੂੰ ਸਮਝ ਨਹੀਂ ਆ ਰਹੀ ਕਿ ਤੁਹਾਡਾ ਕੀ ਕੀਤਾ ਜਾਵੇ। ਕੋਈ ਗੱਲ ਨਹੀਂ ਮੈਂਨੂੰ ਅੰਦਰ ਤਾਂ ਜਾਣ ਦੇਵੋ। ਉਸਨੇ ਕਿਹਾ। " ਮੈਂ ਵੀ ਇੰਝ ਹੀ ਚਹੁੰਦਾ ਹਾਂ, ਪਰ ਮੇਰੇ ਕੋਲ ਉਪਰੋਂ ਹੁਕਮ ਹੈ ਕਿ ਤੁਹਾਨੂੰ ਇੱਕ ਦਿਨ ਸਵਰਗ ਅਤੇ ਇੱਕ ਦਿਨ ਨਰਕ ਵਿੱਚ ਬਿਤਾਉਣ ਲਈ ਦਿੱਤਾ ਜਾਵੇ ਅਤੇ ਤੁਸੀਂ ਬਾਕੀ ਸਮੇਂ ਦੇ ਲਈ ਕਿਤੇ ਵੀ ਥਾਂ 'ਤੇ ਘੁੰਮ ਸਕਦੀ ਹੋ। 'ਅਸਲ ਵਿੱਚ ਮੈਂ ਪੱਕਾ ਕਰ ਲਿਆ ਹੈ ਕਿ ਮੈਂ ਸਵਰਗ ਵਿੱਚ ਹੀ ਰਹਿਣਾ ਚਾਹਾਂਗੀ। 'ਨਹੀਂ ਅਸੀਂ ਨਿਯਮ ਨਾਲ ਚਲਦੇ ਹਾਂ। ਐਨਾ ਆਖਕੇ ਯਮਰਾਜ ਨੇ ਉਸਨੂੰ ਇੱਕ ਜਹਾਜ ਵਿੱਚ ਚੜਾਂ ਦਿੱਤਾ ਜੋ ਉਸਨੂੰ ਧੱਲੇ ਨਰਕ ਵਿੱਚ ਲੈ ਗਿਆ। ਉੱਥੇ ਪਹੁੰਚਣ ਤੇ ਉਸਨੇ ਆਪਣੇ ਆਪ ਨੂੰ ਇੱਕ ਖੂਬਸੂਰਤ ਹਰੇ ਗੋਲਫ ਦੇ ਮੈਦਾਨ ਵਿੱਚ ਖੜੇ ਦੇਖਿਆ। ਦੂਰ ਉਸਦੇ ਦੋਸਤ ਅਤੇ ਨਾਲ ਦੋ ਦੂਸਰੇ ਸਲਾਹਕਾਰ ਖੜੇ ਸਨ ਜਿੰਨ੍ਹਾਂ ਦੇ ਨਾਲ ਉਸਨੇ ਕੰਮ ਕੀਤਾ ਸੀ। ਉਹ ਸਾਰੇ ਸ਼ਾਨਦਾਰ ਕਪੜੇ ਪਹਿਨੀ ਉਸਦੀ ਅਗਵਾਨੀ ਵਿੱਚ ਖੜੇ ਸਨ। ਉਸ ਸਾਰੇ ਦੌੜ ਕੇ ਆਏ ਅਤੇ ਉਸ ਨਾਲ ਪੁਰਾਣੇ ਦਿਨਾਂ ਦੀਆਂ ਗੱਲਾਂ ਕਰਨ ਲੱਗੇ। ਉਨ੍ਹਾਂ ਲੋਕਾਂ ਨੇ ਮਿਲਕੇ ਦੇਰ ਤੱਕ ਗੋਲਫ ਖੇਲਿਆ ਅਤੇ ਫਿਰ ਸ਼ਾਨਦਾਰ ਖਾਣਾ ਖਾਧਾ। ਸਲਾਹਕਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਮਾਂ ਕਿਵੇ ਲੰਘ ਗਿਆ ਅਤੇ ਉਸਨੂੰ ਸੱਦਾ ਆ ਗਿਆ। ਸਾਰਿਆ ਤੋਂ ਵਿਦਾ ਲੈ ਕੇ ਉਹ ਵਾਪਿਸ ਜਹਾਜ ਵਿੱਚ ਬੈਠੀ। ਜਹਾਜ ਉਪਰ ਉੱਡਿਆ ਅਤੇ ਫੇਰ ਤੋਂ ਉਸਨੇ ਆਪਣੇ ਆਪ ਨੂੰ ਦਰਵਾਜੇ 'ਤੇ ਪਇਆ ਜਿੱਥੇ ਯਮਰਾਜ ਉਸਦੀ ਉਡੀਕ ਕਰ ਰਹੇ ਸਨ। ਹੁਣ ਤੁਹਾਨੂੰ ਇੱਕ ਦਿਨ ਸਵਰਗ ਵਿੱਚ ਬਿਤਾਉਣਾ ਹੈ। ਉਸਦੇ ਬਾਅਦ ਸਲਾਹਕਾਰ ਨੇ ਇੱਕ ਦਿਨ ਸਵਰਗ ਵਿੱਚ ਬਿਤਾਇਆ ਬੱਦਲਾਂ 'ਤੇ ਘੁੰਮਦੇ, ਫਿਰਦੇ ਅਤੇ ਗਾਉਂਦੇ ਹੋਏ। ਇਸ ਬਾਰ ਵੀ ਉਸ ਦਾ ਸਮਾਂ ਚੰਗਾ ਗੁਜਰਿਆ ਅਤੇ ਇਸ ਤੋਂ ਪਹਿਲਾਂ ਕਿ ਉਸਨੂੰ ਪਤਾ ਲੱਗੇ ਕਿ 24 ਘੰਟੇ ਬੀਤ ਚੁੱਕੇ ਹਨ, ਯਮਰਾਜ ਨੇ ਉਸਨੂੰ ਸੱਦ ਲਿਆ। ਹੁਣ ਤੁਸੀਂ ਇੱਕ ਦਿਨ ਨਰਕ ਵਿੱਚ ਅਤੇ ਇੱਕ ਦਿਨ ਸਵਰਗ ਵਿੱਚ ਬਿਤਾ ਲਿਆ ਹੈ। ਹੁਣ ਤੁਸੀਂ ਇਨ੍ਹਾਂ ਦੋਹਾਂ 'ਚੋਂ ਇੱਕ ਚੁਣ ਸਕਦੀ ਹੋ। ਸਲਾਹਕਾਰ ਨੇ ਇੱਕ ਪਲ ਸੋਚਿਆ ਅਤੇ ਕਿਹਾ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਇਹੋਂ ਜਿਹਾ ਕਹੂੰਗੀ, ਮੇਰਾ ਮਤਲਬ ਸਵਰਗ ਬਹੁਤ ਚੰਗਾ ਹੈ ਪਰ ਮੇਰੇ ਖਿਆਲ ਨਾਲ ਮੇਰਾ ਸਮਾਂ ਨਰਕ ਵਿੱਚ ਚੰਗੀ ਤਰ੍ਹਾਂ ਬੀਤਿਆ। ਤਦ ਯਮਰਾਜ ਨੇ ਉਸਨੂੰ ਜਹਾਜ ਵਿੱਚ ਬਿਠਾ ਕੇ ਥੱਲੇ ਨਰਕ ਵਿੱਚ ਭੇਜ ਦਿੱਤਾ। ਜਦ ਉਹ ਉੱਥੇ ਪੁੱਜੀ ਤਦ ਉਸਨੇ ਆਪਣੇ ਆਪ ਨੂੰ ਇੱਕ ਬਹੁਤ ਰੀਦੀ ਥਾਂ 'ਤੇ ਪਾਇਆ, ਜਿੱਥੇ ਹਰ ਪਾਸੇ ਕਚਰੇ ਗੰਦਗੀ ਦਾ ਢੇਰ ਲੱਗਿਆ ਹੋਇਆ ਸੀ। ਉਸਨੇ ਆਪਣੇ ਦੋਸਤਾਂ ਨੂੰ ਦੇਖਿਆਂ ਜੋ ਪਾਟੀਆਂ ਲੀਰਾਂ ਗਲ ਪਾਈ ਗੰਦਗੀ ਚੁੱਕ ਕੇ ਬੋਰੇ ਵਿੱਚ ਭਰ ਰਹੇ ਸਨ। ਤਦ ਸ਼ੈਤਾਨ ਉੱਥੇ ਆਇਆ। 'ਮੇਰੀ ਸਮਝ ਨਹੀਂ ਆ ਰਿਹਾ ਹੈ ਸਲਾਹਕਾਰ ਨੇ ਕਿਹਾ", ਕੱਲ ਮੈਂ ਇੱਥੇ ਸੀ ਅਤੇ ਇੱਥੇ ਇੱਕ ਸ਼ਾਨਦਾਰ ਗੋਲਫ ਦਾ ਮੈਦਾਨ ਸੀ। ਅਸੀਂ ਗੋਲਫ ਖੇਲਿਆ। ਸ਼ਾਨਦਾਰ ਖਾਣਾ ਖਾਧਾ। ਅੱਜ ਇੱਥੇ ਗੰਦਗੀ ਦਾ ਢੇਰ ਹੈ ਅਤੇ ਮੇਰੇ ਸਾਰੇ ਦੋਸਤ ਬੜੀ ਬੇਕਾਰ ਸਥਿਤੀ ਵਿੱਚ ਹਨ। ਸ਼ੈਤਾਨ ਨੇ ਉਸਨੂੰ ਦੇਖਿਆਂ ਅਤੇ ਮੁਸਕਰਾਇਆ," ਇਹੋ ਜਿਹਾ ਏਸ ਲਈ ਹੈ ਕਿਉਂਕਿ ਕੱਲ ਅਸੀਂ ਤੁਹਾਨੂੰ ਭਰਤੀ ਕਰ ਰਹੇ ਸੀ ਅਤੇ ਅੱਜ ਤੁਸੀਂ ਸਟਾਫ ਹੋ।
ਨਿਰਮਲ 'ਪ੍ਰੇਮੀ' ਰਾਮਗੜ੍ਹ
ਕਿਸਮਤ ਦਾ ਖੇਲ
26 ਅਪ੍ਰੈਲ - ਕਿਸੇ ਸ਼ਹਿਰ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ। ਉਹ ਲੋਕਾਂ ਨੂੰ ਵਿਆਜ 'ਤੇ ਕਰਜਾ ਦਿਆ ਕਰਦਾ ਸੀ। ਇੱਕ ਵਪਾਰੀ ਨੇ ਚੰਗੀ ਮੋਟੀ ਰਕਮ ਉਸ ਸ਼ਾਹੂਕਾਰ ਤੋਂ ਵਿਆਜ 'ਤੇ ਲਈ। ਬਦਕਿਸਮਤੀ ਨਾਲ ਉਸ ਵਪਾਰੀ ਨੂੰ ਵਪਾਰ ਵਿੱਚ ਕਾਫੀ ਘਾਟਾ ਪਿਆ ਅਤੇ ਸ਼ਾਹੂਕਾਰ ਦਾ ਕਰਜ਼ਾ ਵਾਪਿਸ ਮੋੜਣ ਵਿੱਚ ਅਸਮਰਥ ਹੋ ਗਿਆ। ਇਸ ਵਪਾਰੀ ਦੀ ਇੱਕ ਸੁੰਦਰ ਲੜਕੀ ਵੀ ਸੀ, ਜਿਸ ਨਾਲ ਉਹ ਧੂਤਰ ਸ਼ਾਹੂਕਾਰ ਸ਼ਾਦੀ ਕਰਨਾ ਚਹੁੰਦਾ ਸੀ ਪਰ ਉਹ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਵਪਾਰੀ ਇਸ ਵਿਆਹ ਦੇ ਲਈ ਹਰਗਿਜ ਰਾਜੀ ਨਹੀਂ ਹੋਵੇਗਾ। ਇਸ ਲਈ ਚਲਾਕ ਸ਼ਾਹੂਕਾਰ ਨੇ ਵਪਾਰੀ ਦੇ ਮੂਹਰੇ ਸ਼ਰਤ ਰੱਖੀ। ਉਸਦੇ ਅਨੁਸਾਰ "ਜੇਕਰ ਵਪਾਰੀ ਆਪਣੀ ਲੜਕੀ ਦੀ ਸ਼ਾਦੀ ਉਸ ਨਾਲ ਕਰਵਾ ਦੇਵੇਗਾ ਤਾਂ ਉਹ ਉਸ ਦਾ ਲਿਆ ਹੋਇਆ ਸਾਰਾ ਕਰਜਾ ਮਾਫ ਕਰ ਦੇਵੇਗਾ, ਪਰ ਜੇਕਰ ਉਹ ਕਰਜਾ ਨਾ ਮੋੜ ਸਕਿਆ ਤਾਂ ਫਿਰ ਉਸਨੂੰ ਜੇਲ੍ਹ ਜਾਣਾ ਹੋਵੇਗਾ। ਇਹ ਗੱਲ ਨੂੰ ਸੁਣਦਿਆ ਹੀ ਵਪਾਰੀ ਦੇ ਪੈਰਾਂ ਹੇਠੋਂ ਧਰਤੀ ਖਿਸਕ ਗਈ। ਪ੍ਰੇਸ਼ਾਨੀ ਦੀ ਹਾਲਤ ਵਿੱਚ ਜਦ ਵਪਾਰੀ ਆਪਣੇ ਘਰ ਪੁੱਜਾ ਤਾਂ ਲੜਕੀ ਨੇ ਪ੍ਰੇਸ਼ਾਨੀ ਦਾ ਸਬੱਬ ਜਾਨਣਾ ਚਾਹਿਆ। ਬਾਰ -ਬਾਰ ਪੁਛਣ ਤੇ ਉਸਨੇ ਆਪਣੀ ਲੜਕੀ ਨੂੰ ਸ਼ਾਹੂਕਾਰ ਦੀ ਸ਼ਰਤ ਦੱਸੀ। ਹੁਣ ਦੋਵੇਂ ਪਿਤਾ-ਪੁੱਤਰੀ ਇਸ ਮੁਸੀਬਤ 'ਚੋਂ ਨਿਕਲਣ ਲਈ ਤਰਕੀਬ ਸੋਚਣ ਬੈਠ ਗਏ। ਦੋ ਦਿਨ ਉਂਝ ਹੀ ਬੀਤ ਗਏ। ਸ਼ਾਹੂਕਾਰ ਨੂੰ ਜਦ ਵਪਾਰੀ ਵੱਲੋਂ ਕੋਈ ਸੁਨੇਹਾ ਨਾ ਆਇਆ ਤਾਂ ਉਹ ਖੁਦ ਹੀ ਵਪਾਰੀ ਦੇ ਘਰ ਆ ਧਮਕਿਆ। ਖੁਦ ਨੂੰ ਉਦਾਰ ਸਾਬਿਤ ਕਰਨ ਦੇ ਲਈ ਉਸਨੇ ਵਪਾਰੀ ਨੂੰ ਇੱਕ ਤਰਕੀਬ ਦੱਸੀ, ਜਿਹਨੂੰ ਉਸਨੇ ਕਿਸਮਤ ਦੀ ਖੇਡ ਦਾ ਨਾਂ ਦਿੱਤਾ। ਉਸ ਖੇਡ ਮੁਤਾਬਿਕ ਇੱਕ ਥੈਲੇ 'ਚੋਂ ਦੋ ਵੱਖ-ਵੱਖ ਰੰਗ ਦੇ ਪੱਥਰ ਹੋਣਗੇ, ਜਿੰਨ੍ਹਾਂ 'ਚੋਂ ਇੱਕ ਰੰਗ ਦੇ ਪੱਥਰ ਨੂੰ ਚੁਣਨਾ ਹੋਵੇਗਾ। ਜੇਕਰ ਵਪਾਰੀ ਦੀ ਲੜਕੀ ਨੇ ਚਿੱਟੇ ਰੰਗ ਦੇ ਪੱਥਰ ਨੂੰ ਚੁਣ ਲਿਆ ਤਾਂ ਉਹ ਵਪਾਰੀ ਨੂੰ ਕਰਜੇ ਤੋਂ ਮੁਕਤ ਕਰ ਦੇਵੇਗਾ। ਜੇਕਰ ਪੱਥਰ ਕਾਲੇ ਰੰਗ ਦਾ ਹੋਇਆ, ਤਦ ਵਪਾਰੀ ਦੀ ਲੜਕੀ ਨੂੰ ਸ਼ਾਹੂਕਾਰ ਨਾਲ ਵਿਆਹ ਕਰਨਾ ਹੋਵੇਗਾ ਅਤੇ ਉਸ ਸਥਿਤੀ ਵਿੱਚ ਵੀ ਵਪਾਰੀ ਦਾ ਕਰਜਾ ਮੁਆਫ ਕਰ ਦਿੱਤਾ ਜਾਵੇਗਾ। ਵਪਾਰੀ ਦੀ ਲੜਕੀ ਨੇ ਸਾਰੀਆਂ ਗੱਲਾਂ ਬੜੇ ਗਹੁ ਨਾਲ ਸੁਣੀਆਂ। ਵਪਾਰੀ ਦੀ ਲੜਕੀ ਸਿਰਫ ਖੂਬਸੂਰਤ ਹੀ ਨਹੀਂ ਬਲਕਿ ਬਹੁਤ ਹੀ ਅਕਲਮੰਦ ਵੀ ਸੀ ਉਸਨੇ ਸ਼ਾਹੂਕਾਰ ਵੱਲੋਂ ਰਚਾਏ ਇਸ ਖੇਲ ਵਿੱਚ ਆਪਣੀ ਕਿਸਮਤ ਅਜਮਾਉਣ ਦਾ ਫੈਸਲਾ ਕਰ ਲਿਆ ਅਤੇ ਹਾਮੀ ਭਰ ਦਿੱਤੀ। ਕਿਸਮਤ ਦੇ ਇਸ ਖੇਲ ਨੂੰ ਨਦੀ ਦੇ ਕੰਢੇ ਖੇਡਣ ਦਾ ਨਿਰਣਾ ਲਿਆ ਗਿਆ। ਤੈਅ ਸਮੇਂ ਤੋਂ ਸ਼ਾਹੂਕਾਰ, ਵਪਾਰੀ ਅਤੇ ਉਸਦੀ ਲੜਕੀ ਦੇ ਨਾਲ ਨਗਰ ਦੇ ਕੁੱਝ ਨਾਗਰਿਕ ਵੀ ਇਸ ਖੇਲ ਨੂੰ ਦੇਖਣ ਪਹੁੰਚ ਗਏ। ਨਦੀ ਦੇ ਤੱਟ 'ਤੇ ਤਾਂ ਕਾਲੇ-ਚਿੱਟੇ ਪੱਥਰ ਬਹੁਗਿਣਤੀ ਵਿੱਚ ਮੌਜੂਦ ਸਨ। ਸ਼ਾਹੂਕਾਰ ਨੇ ਸਭ ਤੋਂ ਨਜ਼ਰਾਂ ਚੁਰਾ ਕੇ ਇੱਕ ਹੀ ਰੰਗ ਦੇ ਦੋ ਪੱਥਰ ਚੁੱਕੇ ਅਤੇ ਆਪਣੀ ਪੋਟਲੀ ਵਿੱਚ ਰੱਖ ਲਏ। ਸ਼ਾਹੂਕਾਰ ਨੂੰ ਲੱਗ ਰਿਹਾ ਸੀ ਕਿ ਕੋਈ ਉਸ ਨੂੰ ਦੇਖ ਨਹੀਂ ਰਿਹਾ ਸੀ, ਇਸ ਲਈ ਉਸਨੇ ਇਹ ਚਲਾਕੀ ਬੜੇ ਅਰਾਮ ਨਾਲ ਪੂਰੀ ਕਰ ਲਈ, ਪਰ ਲੜਕੀ ਇਹ ਸਾਰਾ ਕੁੱਝ ਸਮਝ ਚੁੱਕੀ ਸੀ। ਵਪਾਰੀ ਦੀ ਲੜਕੀ ਨੂੰ ਉਸ ਪੋਟਲੀ 'ਚੋਂ ਇੱਕ ਪੱਥਰ ਚੁੱਕਣ ਦੇ ਲਈ ਕਿਹਾ। ਲੜਕੀ ਨੇ ਪੋਟਲੀ ਵਿੱਚ ਹੱਥ ਪਾਇਆ ਅਤੇ ਇੱਕ ਪੱਥਰ ਨੂੰ ਚੁੱਕ ਲਿਆ। ਪੋਟਲੀ 'ਚੋਂ ਹੱਥ ਬਾਹਰ ਕੱਢਦਿਆ ਹੀ ਉਸਨੇ ਸੰਤੁਲਨ ਵਿਗੜਨ ਦਾ ਨਾਟਕ ਕੀਤਾ ਅਤੇ ਧਰਤੀ 'ਤੇ ਡਿੱਗ ਪਈ । ਡਿਗਦੇ ਸਾਰ ਹੀ ਉਸਦੇ ਹੱਥ ਦਾ ਪੱਥਰ ਵੀ ਡਿੱਗ ਪਿਆ। ਲੜਕੀ ਜਮੀਨ ਤੋਂ ਉੱਠੀ ਅਤੇ ਉਸਨੇ ਸਾਰਿਆ ਤੋਂ ਮਾਫੀ ਮੰਗਦੇ ਹੋਏ ਕਿਹਾ, ਮੇਰੀ ਇਸ ਗਲਤੀ ਨੂੰ ਮਾਫ ਕਰ ਦਿਓ। ਹੁਣ ਸਾਨੂੰ ਫੈਸਲਾ ਜਾਨਣ ਦੇ ਲਈ ਪੋਟਲੀ ਵਿੱਚ ਬਚੇ ਆਖਰੀ ਪੱਥਰ ਦਾ ਰੰਗ ਦੇਖਣਾ ਹੋਵੇਗਾ। ਸਾਰਿਆ ਦੀ ਸਹਿਮਤੀ ਹਾਸਿਲ ਕਰ ਉਸ ਲੜਕੀ ਨੇ ਪੋਟਲੀ ਵਿੱਚ ਬਚੇ ਪੱਥਰ ਨੂੰ ਕੱਢਿਆ ਅਤੇ ਸਭਨਾਂ ਨੂੰ ਵਿਖਾਇਆ। ਬਚੇ ਪੱਥਰ ਦਾ ਰੰਗ ਕਾਲਾ ਸੀ, ਇਸਦਾ ਮਤਲਬ ਲੜਕੀ ਨੇ ਜੋ ਪੱਥਰ ਕੱਢਿਆ ਸੀ ਉਸਦਾ ਰੰਗ ਸੀ ਚਿੱਟਾ। ਸ਼ਰਤ ਦੇ ਅਨੁਸਾਰ ਜੇਕਰ ਲੜਕੀ ਸ਼ਾਹੂਕਾਰ ਨਾਲ ਉਸ ਨੂੰ ਸ਼ਾਦੀ ਨਹੀਂ ਕਰਨੀ ਸੀ। ਸ਼ਾਹੂਕਾਰ ਜਾਣਦਾ ਸੀ ਕਿ ਲੜਕੀ ਨੇ ਕਾਲਾ ਪੱਥਰ ਹੀ ਕੱਢਿਆ ਹੈ, ਪਰ ਆਪਣੀ ਕੀਤੀ ਬੇਈਮਾਨੀ ਦੀ ਗੱਲ ਕਹਿ ਵੀ ਨਹੀਂ ਸਕਦਾ ਸੀ। ਇਸ ਲਈ ਉਸਨੂੰ 'ਕਿਸਮਤ ਦੇ ਖੇਲ ਦੇ ਇਸ ਫੈਸਲੇ ਨੂੰ ਮੰਨਣਾ ਹੀ ਪਿਆ। ਹੁਣ ਵਪਾਰੀ ਅਤੇ ਉਸਦੀ ਲੜਕੀ ਦੋਵੇਂ ਆਜਾਦ ਸਨ ਸ਼ਾਹੂਕਾਰ ਦੀ ਉਸ ਸ਼ਰਤ ਤੋਂ। ਨਿਰਮਲ 'ਪ੍ਰੇਮੀ' ਰਾਮਗੜ੍ਹ
ਕਲਾ ਦੀ ਮੌਤ
28 ਅਪ੍ਰੈਲ - ਸੁਪ੍ਰੀਤ ਦੀ ਮੰਗਣੀ ਜਦੋਂ ਬਾਹਰੋਂ ਆਏ ਮੁੰਡੇ ਨਾਲ ਹੋਈ ਤਾਂ ਸੁਪ੍ਰੀਤ ਬੜੀ ਖੁਸ਼ ਸੀ ਕਿ ਉਸਦੇ ਸੁਪਨੇ ਸੱਚ ਹੋ ਰਹੇ ਹਨ। ਉਹ ਵੀ ਇੱਕ ਦਿਨ ਬਾਹਰ ਚਲੀ ਜਾਵੇਗੀ ਅਤੇ ਖੁੱਲੀ ਫਿਜ਼ਾ ਵਿੱਚ ਉਡਾਰੀਆਂ ਲਾਏਗੀ। ਕਈ ਵਾਰ ਇਹ ਸੋਚ ਕੇ ਸੁਪ੍ਰੀਤ ਹੋਰ ਵੀ ਖੁਸ਼ੀ ਮਹਿਸੂਸ ਕਰਦੀ ਕਿ ਜੋ ਕੁਝ ਉਹ ਇੱਥੇ ਰਹਿ ਕੇ ਨਹੀਂ ਕਰ ਸਕਦੀ ਉਹ ਬਾਹਰ ਜਾ ਕੇ ਜਰੂਰ ਕਰੇਗੀ। ਉਹ ਚਾਹੁੰਦੀ ਸੀ ਬਾਹਰਲੇ ਖੁੱਲੇ ਡੁੱਲੇ ਮਾਹੌਲ ਵਿੱਚ ਉਹ ਆਪਣੀ ਕਲਾ ਨੂੰ ਆਪਣੇ ਅੰਦਰਲੇ ਕਲਾਕਾਰ ਨੂੰ ਹੋਰ ਵੀ ਨਿਖਾਰੇਗੀ। ਜੋ ਔਕੜਾਂ ਜਾਂ ਬੰਦਸ਼ਾਂ ਸਮਾਜ ਇੱਥੇ ਲਗਾਉਂਦਾ ਹੈ ਉਹ ਸਭ ਤੋਂ ਮੁਕਤ ਹੋ ਕੇ ਅੱਗੇ ਵਧੇਗੀ। ਕਿਉਂਕਿ ਸੁਪ੍ਰੀਤ ਨੂੰ ਲਿਖਣ ਦਾ ਸ਼ੌਂਕ ਸੀ ਤੇ ਉਸਦੇ ਘਰ ਵਾਲੇ ਇਸ ਗੱਲੋਂ ਬਹੁਤੇ ਖੁਸ਼ ਨਹੀਂ ਸਨ ਕਿ ਸੁਪ੍ਰੀਤ ਕੁਝ ਲਿਖੇ ਤੇ ਉਸਦੀ ਫੋਟੋ ਕਿਸੇ ਅਖਬਾਰ ਜਾ ਰਸਾਲੇ ਵਿੱਚ ਛਪੇ। ਇਸੇ ਕਰਕੇ ਸੁਪ੍ਰੀਤ ਨੇ ਆਪਣੀਆਂ ਰਚਨਾਵਾਂ ਅਖਬਾਰਾਂ ਨੂੰ ਭੇਜਣੀਆਂ ਬੰਦ ਕਰ ਦਿੱਤੀਆਂ। ਇਸੇ ਕਾਰਨ ਹੀ ਸੁਪ੍ਰੀਤ ਨੇ ਬਾਹਰ ਜਾਣ ਦਾ ਮਨ ਬਣਾ ਲਿਆ। ਉਹ ਬੈਠੀ ਬੈਠੀ ਕਈ ਵਾਰ ਸੁਪਨਿਆਂ ਵਿੱਚ ਗੁਆਚ ਜਾਂਦੀ ਤਾਂ ਉਸਦੀਆਂ ਸਹੇਲੀਆਂ ਉਸ ਨੂੰ ਆ ਹਲੂਣਦੀਆਂ ਤਾਂ ਜਾ ਕੇ ਉਹ ਹਕੀਕਤ ਵਿੱਚ ਮੁੜਦੀ। ਕਾਲਜ ਦੀ ਪੜਾਈ ਵੀ ਉਸਦੀ ਅਜੇ ਪੂਰੀ ਨਹੀਂ ਸੀ ਹੋਈ, ਜਦੋਂ ਉਸਦੇ ਸਹੁਰਿਆਂ ਨੇ ਵਿਆਹ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸੁਪ੍ਰੀਤ ਆਪਣੀ ਐਮ ਏ ਫਾਈਨਲ ਦੀ ਪੜਾਈ ਵੀ ਪੂਰੀ ਨਾ ਕਰ ਸਕੀ ਸੀ ਕਿ ਉਸਦਾ ਵਿਆਹ ਧਰ ਦਿੱਤਾ ਗਿਆ। ਬੇਸ਼ੱਕ ਸੁਪ੍ਰੀਤ ਨੂੰ ਆਪਣੀ ਪੜਾਈ ਪੂਰੀ ਨਾ ਕਰ ਸਕਣ ਦਾ ਦੁੱਖ ਸੀ। ਪਰ ਫਿਰ ਵੀ ਉਸਨੂੰ ਬਾਹਰ ਜਾਣ ਦੀ ਜਿਆਦਾ ਖੁਸ਼ੀ ਸੀ ਜਿਸ ਕਰਕੇ ਉਹ ਆਪਣੀ ਪੜਾਈ ਦੇ ਗਮ ਨੂੰ ਜਿਵੇਂ ਭੁੱਲ ਹੀ ਗਈ ਸੀ। ਉਸਨੂੰ ਸਿਰਫ਼ ਇੱਕੋ ਹੀ ਦੁੱਖ ਸੀ ਕਿ ਇਸ ਸਾਲ ਉਹ ਆਪਣੇ ਕਾਲਜ ਦਾ ਮੈਗਜ਼ੀਨ ਤਿਆਰ ਨਹੀਂ ਸੀ ਕਰਵਾ ਸਕਦੀ । ਜੋ ਕਿ ਉਸਦਾ ਪਹਿਲਾ ਸ਼ੌਂਕ ਹੁੰਦਾ ਸੀ। ਉਹ ਕਾਲਜ ਦੀ ਜਿੱਥੇ ਇੱਕ ਵਧੀਆ ਲੇਖਿਕਾ ਤੇ ਸ਼ਾਇਰਾ ਸੀ ਅਤੇ ਉੱਥੇ ਇੱਕ ਵਧੀਆ ਬੁਲਾਰੀ ਵੀ ਸੀ। ਇਸ ਕਰਕੇ ਉਸਦੇ ਕਾਲਜ ਵਾਲੇ ਵੀ ਉਸਦੀ ਕਮੀ ਮਹਿਸੂਸ ਕਰਦੇ ਸਨ। ਪਰ ਫਿਰ ਵੀ ਸੁਪ੍ਰੀਤ ਨੇ ਆਪਣੇ ਕਾਲਜ ਦੇ ਮੈਗਜ਼ੀਨ ਲਈ ਇੱਕ ਰਚਨਾ ਲਿਖ ਕੇ ਭੇਜ ਹੀ ਦਿੱਤੀ ਸੀ । ਜੋ ਕਾਲਜ ਵੱਲੋਂ ਬੜੇ ਮਾਣ ਨਾਲ ਛਾਪੀ ਗਈ ਸੀ ਅਤੇ ਇੱਕ ਚਿੱਠੀ ਜੋ ਸੁਪ੍ਰੀਤ ਦੇ ਨਾਂ ਕਾਲਜ ਵੱਲੋਂ ਆਈ ਸੀ ਉਸ ਵਿੱਚ ਇਹ ਬੜਾ ਗੂੜਾ ਕਰਕੇ ਲਿਖਿਆ ਗਿਆ ਸੀ ਕਿ ਸੁਪ੍ਰੀਤ ਬਾਹਰ ਜਾ ਕੇ ਵੀ ਆਪਣੀ ਬੋਲੀ ਆਪਣੀ ਲਿਖਣ ਕਲਾ ਨੂੰ ਮਰਨ ਨਾ ਦੇਵੀਂ ਤੇਰੇ ਵਿੱਚੋਂ ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ ਵਰਗੀ ਕੋਈ ਪੰਜਾਬੀ ਦੀ ਮਹਾਨ ਲੇਖਿਕਾ ਨਜ਼ਰ ਆਉਂਦੀ ਹੈ। ਸੁਪ੍ਰੀਤ ਨੇ ਇਸਦਾ ਜਵਾਬ ਤਾਂ ਕੋਈ ਨਾ ਦਿੱਤਾ ਪਰ ਅੰਦਰੋ ਅੰਦਰੀ ਇਹ ਜ਼ਰੂਰ ਸੋਚ ਰਹੀ ਸੀ ਕਿ ਮੈਂ ਮਰਦੇ ਦਮ ਤੱਕ ਲਿਖਦੀ ਰਹਾਂਗੀ ਅਤੇ ਮਾਂ ਬੋਲੀ ਪੰਜਾਬੀ ਦਾ ਕਰਜ਼ਾ ਲਾਹੁੰਦੀ ਰਹਾਂਗੀ। ਸਮਾਂ ਬੀਤਦਾ ਗਿਆ ਤੇ ਸੁਪ੍ਰੀਤ ਵਿਆਹ ਤੋਂ ਬਾਅਦ ਜਲਦ ਹੀ ਪੈਰਿਸ ਆ ਗਈ । ਉਹ ਨਵੀਂ ਦੁਨੀਆਂ ਵਿੱਚ ਆ ਕੇ ਬੜੀ ਖੁਸ਼ ਸੀ। ਉਸਦਾ ਘਰਵਾਲਾ ਰਣਜੀਤ ਕਦੇ ਉਸਨੂੰ ਡਿਜ਼ਨੀ ਲੈਂਡ ਵਿਖਾਉਣ ਲੈ ਜਾਂਦਾ ਅਤੇ ਆਖਦਾ ਸੁਪ੍ਰੀਤ ਦੇਖ ਇਹ ਦੁਨੀਆਂ ਦੀ ਆਪਣੀ ਕਿਸਮ ਦੀ ਇੱਕੋ ਇੱਕ ਆਨੰਦ ਲੈਣ ਵਾਲੀ ਜਗਾ੍ਹ ਹੈ। ਜਿੱਥੇ ਤੁਸੀਂ ਸਾਰਾ ਦਿਨ ਬੜੇ ਆਰਾਮ ਕੱਟ ਸਕਦੇ ਹੋ ਪਰ ਫਿਰ ਵੀ ਇਸ ਨੂੰ ਘੁੰਮ ਕੇ ਦੇਖ ਨਹੀਂ ਸਕਦੇ, ਪਰ ਨਾਲ ਹੀ ਸਾਰਾ ਦਿਨ ਘੁੰਮ ਘੁੰਮ ਕੇ ਥੱਕਦੇ ਵੀ ਨਹੀਂ ਹੋ। ਸੁਪ੍ਰੀਤ ਡਿਜ਼ਨੀ ਲੈਂਡ ਦੇ ਪੰਘੂੜਿਆਂ ਵਿੱਚ ਬਹਿ ਕੇ ਜਿੱਥੇ ਆਨੰਦ ਮਾਣਦੀ ਰਹੀ ਸੀ ਉੱਥੇ ਬਹੁਤ ਉਚਾਈ ਵਾਲੇ ਪੰਘੂੜਿਆਂ ਤੋਂ ਡਰਦੀ ਵੀ ਸੀ ਤੇ ਆਖਦੀ ਸੀ ਜੀ, ਤੁਸੀਂ ਤਾਂ ਡਰਦੇ ਨਹੀਂ, ਮੇਰੀ ਤਾਂ ਜਾਨ ਨਿਕਲਦੀ ਜਾਂਦੀ ਇਨ੍ਹਾਂ ਨੂੰ ਦੇਖ ਕੇ ਹੀ ਤੇ ਚੜਾਂਗੀ ਕਿਸ ਤਰਾਂ ? ਰਣਜੀਤ ਉਸਨੂੰ ਹੌਂਸਲਾ ਦਿੰਦੇ ਹੋਏ ਆਖਦਾ ਇਹ ਇੰਡੀਆ ਨਹੀਂ ਇਹ ਫਰਾਂਸ ਆ ਮੇਰੀਏ ਜਾਨੇ! ਇੱਥੇ ਹਰ ਚੀਜ਼ ਬਣਾਉਂਦੇ ਸਮੇਂ ਹਰ ਤਰ੍ਹਾਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਂਦਾ। ਉਹ ਇਸੇ ਤਰ੍ਹਾਂ ਹੀ ਮਸਤੀ ਕਰਦੇ ਤੇ ਘੁੰਮਦੇ ਫਿਰਦੇ ਡਿਜ਼ਨੀਲੈਂਡ ਘੁੰਮਦੇ ਰਹੇ ਅਤੇ ਉਨ੍ਹਾਂ ਦਾ ਦਿਨ ਬਹੁਤ ਵਧੀਆ ਬੀਤਿਆ। ਇਸੇ ਤਰ੍ਹਾਂ ਜਦੋਂ ਰਣਜੀਤ ਨੇ ਸੁਪ੍ਰੀਤ ਨੂੰ ਆਈਫਲ ਟਾਵਰ ਦਿਖਾਇਆ ਤਾਂ ਉਹ ਸੁਪ੍ਰੀਤ ਨੂੰ ਉਸਦੇ ਉੱਪਰ ਲੈ ਗਿਆ। ਉੱਥੇ ਜਾ ਕੇ ਰਣਜੀਤ ਨੇ ਇੱਕ ਬੀਅਰ ਦਾ ਗਲਾਸ ਲੈ ਲਿਆ ਤੇ ਲੱਗਾ ਘੁੱਟ ਭਰਨ, ਪਰ ਸੁਪ੍ਰੀਤ ਆਈਫਲ ਟਾਵਰ ਨੂੰ ਬੜੀ ਸੰਜੀਦਗੀ ਨਾਲ ਦੇਖ ਰਹੀ ਸੀ। ਉਹ ਆਈਫ਼ਲ ਟਾਵਰ ਬਾਰੇ ਹੋਰ ਜਾਨਣ ਲਈ ਇੱਕ ਛੋਟੀ ਜਿਹੀ ਕਿਤਾਬ ਲੈਣ ਲੱਗੀ ਤਾਂ ਰਣਜੀਤ ਬੋਲਿਆ ਇਸ ਵਿੱਚੋਂ ਕੀ ਲੱਭਣਾ ਤੈਨੂੰ? ਜਿਸ ਨਾਲ ਸੁਪ੍ਰੀਤ ਨੂੰ ਝਟਕਾ ਜਿਹਾ ਲੱਗਾ ਪਰ ਉਸਨੇ ਜ਼ਾਹਰ ਨਾ ਹੋਣ ਦਿੱਤਾ ਤੇ ਕਿਤਾਬ ਲੈ ਹੀ ਲਈ ਤੇ ਪੜਨ ਲੱਗੀ ਕਿ ਕਦੋਂ ਤੇ ਕਿਸ ਨੇ ਇਸ ਵਿਸ਼ਾਲ ਟਾਵਰ ਨੂੰ ਬਣਾਇਆ। ਜਦੋਂ ਉਸਨੇ ਰਣਜੀਤ ਨੂੰ ਦੱਸਣਾ ਚਾਹਿਆ ਕਿ ਇਸ ਟਾਵਰ ਦਾ ਇਤਿਹਾਸ ਕੀ ਹੈ? ਤਾਂ ਰਣਜੀਤ ਨੇ ਕਿਹਾ ਸੁਪ੍ਰੀਤ ਮੈਨੂੰ ਇਹ ਸੋਹਣਾ ਲੱਗਦਾ, ਜਗਾ੍ਹ ਸੋਹਣੀ ਆ, ਰੌਣਕ ਸ਼ੌਣਕ ਆ ਬੱਸ! ਯਾਰਾਂ ਨੂੰ ਕੋਈ ਮਤਲਬ ਨੀ ਕਿਸ ਨੇ ਬਣਾਇਆ ਤੇ ਕਿਉਂ ਬਣਾਇਆ, ਕਾਹਦੇ ਲਈ ਬਣਾਇਆ? ਉਸਦਾ ਜਵਾਬ ਬੜਾ ਰੁੱਖਾ ਜਿਹਾ ਸੀ। ਜਦੋਂ ਕਦੇ ਰਣਜੀਤ ਸੁਪ੍ਰੀਤ ਨੂੰ ਪੈਰਿਸ ਦੀਆਂ ਸੜਕਾ ਤੇ ਸੈਰ ਕਰਵਾਉਂਦਾ ਤਾਂ ਵੀ ਉਹ ਉਨ੍ਹਾਂ ਸੜਕਾਂ ਦੀ ਰੌਣਕ ਜਾਂ ਚਮਕ ਦਮਕ ਨੂੰ ਹੀ ਮੁੱਖ ਰੱਖਦਾ। ਉਹ ਸੁਪ੍ਰੀਤ ਨੂੰ ਆਖਦਾ ਵੀ, ਕਿ ਇਨ੍ਹਾਂ ਸੜਕਾਂ ਤੇ ਕਿੰਨੀ ਚਹਿਲ ਪਹਿਲ ਹੈ, ਲੋਕ ਕਿੰਨੇ ਸੋਹਣੇ ਲੱਗਦੇ ਹਨ ਤੁਰੇ ਫਿਰਦੇ। ਜਵਾਬ ਵਿੱਚ ਸੁਪ੍ਰੀਤ ਉਸਨੂੰ ਆਖਦੀ ਕਿ ਹਾਂ ਲੋਕ ਵੀ ਸੋਹਣੇ ਹਨ ਤੇ ਸੜਕਾਂ ਵੀ ਸਾਫ਼ ਸੁਥਰੀਆਂ ਤੇ ਖੁੱਲੀਆਂ ਡੁੱਲੀਆਂ। ਸੱਚ ਹੀ ਕਿਸੇ ਕਵਿਤਾ ਦੇ ਵਿਸ਼ਾਲ ਹਿਰਦੇ ਵਾਂਗ ਇਹ ਸੜਕਾਂ ਵੀ ਕਈ ਕਹਾਣੀਆਂ ਨੂੰ ਆਪਣੇ ਵਿੱਚ ਸਮੋਈ ਬੈਠੀਆਂ ਹਨ। ਉਹ ਦੋ ਸੋਹਣੇ ਜਵਾਨ ਜੋੜੇ ਸਾਡੇ ਵਾਂਗ ਪਿਆਰ ਦੀਆਂ ਤੰਦਾਂ ਵਿੱਚ ਬੱਝੇ ਪਏ ਹਨ, ਕਾਸ਼ ਕੋਈ ਉਨ੍ਹਾਂ ਨੂੰ ਆਪਣੇ ਸ਼ਬਦਾਂ ਵਿੱਚ ਪਰੋ ਕੇ ਕਿਸੇ ਸੋਹਣੀ ਰਚਨਾ ਨੂੰ ਉਜਾਗਰ ਕਰੇ ਤਾਂ ਕਿ ਇੱਕ ਸਦੀਵੀ ਲੋਕ ਗੀਤ ਬਣ ਜਾਵੇ। ਤੂੰ ਆਹ ਕੀ ਲੈ ਕੇ ਬਹਿਗੀ, ਐਂਵੇ ਮੂਡ ਆਫ਼ ਨਾ ਕਰ ਯਾਰ। ਮੈਂ ਘੜੀ ਘੁੰਮਣ ਫਿਰਨ ਲਈ ਆਇਆ ਹਾਂ, ਤੂੰ ਹੋਰ ਈ ਗੱਲਾਂ ਵਿੱਚ ਉਲਝ ਗਈ। ਕੋਈ ਹੋਰ ਗੱਲ ਕਰ! ਰਣਜੀਤ ਨੇ ਸੁਪ੍ਰੀਤ ਨੂੰ ਝਾੜ ਕੇ ਰੱਖ ਦਿੱਤਾ। ਸੁਪ੍ਰੀਤ ਨੂੰ ਇੱਕ ਵਾਰ ਫਿਰ ਝੱਟਕਾ ਜਿਹਾ ਲੱਗਾ ਪਰ ਉਸਨੇ ਮਹਿਸੂਸ ਨਾ ਹੋਣ ਦਿੱਤਾ। ਜਿਸ ਤਰ੍ਹਾਂ ਦੀਆਂ ਰਣਜੀਤ ਨੂੰ ਗੱਲਾਂ ਪਸੰਦ ਸਨ ਉਹ ਉਸੇ ਤਰਾਂ ਦੀਆਂ ਕਰਨ ਲੱਗ ਪਈ ਪਰ ਦਿਲੋਂ ਉਹ ਬੜੀ ਮਾਯੂਸ ਜਿਹੀ ਹੋ ਗਈ। ਉਹ ਘੁੰਮਦੇ ਘਮਾਉਂਦੇ ਘਰ ਆ ਗਏ। ਰੋਟੀ ਬਾਹਰੋਂ ਹੀ ਖਾਧੀ ਹੋਣ ਕਰਕੇ ਉਹ ਆਉਂਦਿਆਂ ਹੀ ਬੈੱਡ ਰੂਮ ਵਿੱਚ ਸਾਉਣ ਲਈ ਜਾ ਵੜੇ। ਰਣਜੀਤ ਤਾਂ ਜਲਦੀ ਹੀ ਸੌਂ ਗਿਆ ਪਰ ਸੁਪ੍ਰੀਤ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਇਹੀ ਸੋਚੀ ਜਾਂਦੀ ਸੀ ਕਿ ਮੈਂ ਕਿਸ ਤਰ੍ਹਾਂ ਰਣਜੀਤ ਨੂੰ ਸਮਝਾਵਾਂ ਕਿ ਪੜਨਾ ਲਿਖਣਾ ਵੀ ਜ਼ਰੂਰੀ ਹੈ। ਚੰਗਾ ਤੇ ਵਧੀਆ ਸਾਹਿਤ ਪੜਨ ਨਾਲ ਜਿੱਥੇ ਦਿਮਾਗ ਦਾ ਵਿਕਾਸ ਹੁੰਦਾ ਹੈ। ਉੱਥੇ ਰੂਹ ਨੂੰ ਵੀ ਸ਼ਾਂਤੀ ਮਿਲਦੀ ਹੈ। ਜਿਸ ਨਾਲ ਇਨਸਾਨ ਦਾ ਮਨ ਟਿਕਾਅ ਵਿੱਚ ਰਹਿੰਦਾ ਹੈ ਅਤੇ ਇਨਸਾਨ ਬਹੁਤ ਸਾਰੀਆਂ ਮਾੜੀਆਂ ਆਦਤਾਂ ਤੋਂ ਬਚਿਆ ਰਹਿੰਦਾ ਹੈ। ਇਨ੍ਹਾਂ ਸੋਚਾਂ ਵਿੱਚ ਸੁਪ੍ਰੀਤ ਨੂੰ ਦੇਰ ਰਾਤ ਕਿਤੇ ਜਾ ਕੇ ਨੀਂਦ ਆਈ। ਕੁਝ ਮਹੀਨੇ ਲੰਘਦੇ ਲੰਘਦੇ ਸਾਲ ਬੀਤ ਗਿਆ। ਇਸ ਸਮੇਂ ਦੌਰਾਨ ਸੁਪ੍ਰੀਤ ਨੇ ਕਦੇ ਵੀ ਪੈੱਨ ਫੜ ਕੇ ਨਹੀਂ ਸੀ ਦੇਖਿਆ। ਉਹ ਘਰ ਦੇ ਹੋਰ ਕੰਮਾਂ ਵਿੱਚ ਹੀ ਰੁੱਝੀ ਰਹਿੰਦੀ। ਸਮਾਂ ਬੀਤਣ ਦੇ ਨਾਲ ਨਾਲ ਸੁਪ੍ਰੀਤ ਨੂੰ ਆਪਣਾ ਅਤੀਤ ਚੇਤੇ ਆਉਣ ਲੱਗ ਪਿਆ ਸੀ, ਤੇ ਹੁਣ ਸੁਪ੍ਰੀਤ ਦਾ ਧਿਆਨ ਕਦੇ ਕਦੇ ਆਪਣੇ ਕਾਲਜ ਵੱਲ ਮੁੜ ਜਾਂਦਾ ਸੀ ਜਾਂ ਉਸਨੂੰ ਆਪਣੀਆਂ ਸਹੇਲੀਆਂ ਯਾਦ ਆਉਣ ਲੱਗਦੀਆਂ ਸਨ। ਸੁਪ੍ਰੀਤ ਨੂੰ ਆਪਣੇ ਕਾਲਜ ਵਿੱਚ ਬਿਤਾਏ ਪਲ ਕਦੇ ਕਦੇ ਕੁਝ ਸੋਚਣ 'ਤੇ ਮਜਬੂਰ ਕਰ ਦਿੰਦੇ ਸਨ। ਉਸਨੂੰ ਕਾਲਜ ਤੋਂ ਆਈ ਚਿੱਠੀ ਵਾਰ ਵਾਰ ਚੇਤੇ ਆAੁਂਦੀ ਤੇ ਉਹ ਕਈ ਵਾਰ ਬੈਚੇਨ ਹੋ ਉੱਠਦੀ। ਪਰ ਕਦੇ ਵੀ ਉਸਨੇ ਰਣਜੀਤ ਨਾਲ ਇਹ ਗੱਲ ਸਾਂਝੀ ਨਾ ਕੀਤੀ। ਉਹ ਪਹਿਲਾਂ ਵਾਂਗ ਹੁਣ ਰੁੱਝੀ ਰੁੱਝੀ ਨਾ ਰਹਿੰਦੀ ਕਿਉਂਕਿ ਉਸਦੀ ਰੂਹ ਕੁਝ ਹੋਰ ਵੀ ਕਰਨਾ ਲੋਚਦੀ ਸੀ। ਜਿਸ ਕਰਕੇ ਉਸਦਾ ਸਮਾਂ ਬੀਤਦਾ ਨਹੀਂ ਸੀ। ਉਹ ਕੁਝ ਨਾ ਕੁਝ ਲਿਖਣਾ ਚਾਹੁੰਦੀ ਪਰ ਆਪਣੇ ਘਰ ਵਾਲੇ ਨੂੰ ਪਹਿਲਾਂ ਦੱਸਣਾ ਚਾਹੁੰਦੀ ਸੀ ਕਿ ਉਹ ਲਿਖਣ ਦਾ ਸ਼ੌਂਕ ਰੱਖਦੀ ਹੈ। ਪਰ ਇਸ ਗੱਲੋਂ ਉਹ ਡਰਦੀ ਸੀ ਕਿ ਰਣਜੀਤ ਕਿਤੇ ਇਸ ਦਾ ਗੁੱਸਾ ਹੀ ਨਾ ਮਨਾ ਜਾਏ। ਕਿਉਂਕਿ ਉਹ ਇਹ ਮਹਿਸੂਸ ਕਰ ਚੁੱਕੀ ਸੀ ਕਿ ਰਣਜੀਤ ਦਾ ਰੁਝਾਨ ਸਾਹਿਤ ਵਾਲੇ ਪਾਸੇ ਨੂੰ ਨਹੀਂ ਸੀ। ਇਸੇ ਕਰਕੇ ਸੁਪ੍ਰੀਤ ਆਪਣੇ ਲਿਖਣ ਦੇ ਸ਼ੌਂਕ ਕਰਕੇ ਆਪਣੀ ਵਿਆਹੁਤਾ ਜਿੰæਦਗੀ ਨੂੰ ਵੀ ਖਰਾਬ ਨਹੀਂ ਸੀ ਕਰਨਾ ਚਾਹੁੰਦੀ। ਇਸ ਕਰਕੇ ਸੁਪ੍ਰੀਤ ਨੇ ਇਸੇ ਖਿੱਚੋ ਤਾਣ ਵਿੱਚ ਹੀ ਦੋ ਸਾਲ ਦਾ ਸਮਾ ਲੰਘਾ ਦਿੱਤਾ। ਇਸ ਸਮੇਂ ਵਿੱਚ ਉਹ ਕੁਝ ਵੀ ਲਿਖ ਨਾ ਸਕੀ ਪਰ ਕਈ ਮਜਮੂਨ ਉਸਦੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਅਤੇ ਅੰਦਰੋ ਅੰਦਰੀ ਹੀ ਦਮ ਤੋੜ ਜਾਂਦੇ। ਇਨ੍ਹਾਂ ਬਹੁਤ ਸਾਰਿਆਂ ਦੀਆਂ ਆਹਾਂ ਕਈ ਵਾਰ ਸੁਪ੍ਰੀਤ ਨੂੰ ਰਾਤ ਵੇਲੇ ਸੌਣ ਵੀ ਨਾ ਦਿੰਦੀਆਂ ਤਾਂ ਸੁਪ੍ਰੀਤ ਬੈਚੇਨ ਜਿਹੀ ਹੋ ਜਾਂਦੀ। ਅੰਤ ਨੂੰ ਇੱਕ ਦਿਨ ਸੁਪ੍ਰੀਤ ਨੇ ਕਲਮ ਚੁੱਕ ਹੀ ਲਈ ਅਤੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਵੈਸੇ ਤਾਂ ਸੁਪ੍ਰੀਤ ਕਹਾਣੀ ਵੀ ਬਹੁਤ ਸੋਹਣੀ ਲਿਖਦੀ ਸੀ ਪਰ ਸ਼ੁਰੂਆਤ ਉਸਨੇ ਕਵਿਤਾ ਤੋਂ ਹੀ ਕੀਤੀ। ਕਿਉਂਕਿ ਸੁਪ੍ਰੀਤ ਅਨੁਸਾਰ ਕਵਿਤਾ ਜ਼ਿਆਦਾ ਕੋਮਲ ਤੇ ਸਹਿਜ ਹੁੰਦੀ ਹੈ ਇਸ ਨਾਲ ਦਿਲ ਨੂੰ ਹਲਕਾ ਕਰਨਾ ਜਾਂ ਆਪਣੇ ਦਿਲ ਦੇ ਭਾਵਾਂ ਨੂੰ ਬਿਆਨ ਬਹੁਤ ਸਰਲ ਤੇ ਆਸਾਨ ਹੁੰਦਾ ਹੈ। ਉਸ ਨੇ ਆਪਣੀ ਚੁੱਕੀ ਹੋਈ ਕਲਮ ਨੂੰ ਫਿਰ ਸਾਹ ਨਾ ਲੈਣ ਦਿੱਤਾ ਅਤੇ ਲਿਖਣ ਲਈ ਕਦੇ ਨਾ ਕਦੇ ਵਕਤ ਕੱਢ ਹੀ ਲੈਂਦੀ। ਪਹਿਲਾਂ ਵਾਂਗ ਉਹ ਰਣਜੀਤ ਨਾਲ ਕਈ ਵਾਰ ਸਾਹਿਤ ਤੇ ਕੋਈ ਗੱਲ ਕਰਨਾ ਚਾਹੁੰਦੀ ਤਾਂ ਉਹ ਗੱਲ ਨੂੰ ਹੋਰ ਪਾਸੇ ਪਾ ਦਿੰਦਾ। ਜਿਸ ਤੋਂ ਸੁਪ੍ਰੀਤ ਉਦਾਸ ਤਾਂ ਹੋ ਜਾਂਦੀ, ਪਰ ਨਾ ਤਾਂ ਉਸਨੇ ਹੌਂਸਲਾ ਛੱਡਿਆ ਅਤੇ ਨਾ ਹੀ ਰਣਜੀਤ ਨੂੰ ਇਹ ਅਹਿਸਾਸ ਹੋਣ ਦਿੱਤਾ ਕਿ ਮੈਂ ਲਿਖਦੀ ਹਾਂ। ਉਸਦੀ ਡਾਇਰੀ ਵਿੱਚ ਜਿੱਥੇ ਬਹੁਤ ਸਾਰੀਆਂ ਕਵਿਤਾਵਾਂ ਸਨ, ਉੱਥੇ ਬਹੁਤ ਸਾਰੀਆਂ ਕਹਾਣੀਆਂ ਤੇ ਲੇਖ ਵੀ ਸਨ। ਉਹ ਆਪਣੀਆਂ ਇਨ੍ਹਾਂ ਰਚਨਾਵਾਂ ਨੂੰ ਦਿਨ ਵੇਲੇ 'ਕੱਲੀ ਬੈਠ ਕੇ ਪੜਿਆ ਵੀ ਕਰਦੀ ਸੀ ਅਤੇ ਕਈ ਵਾਰ ਪੜਦੀ ਪੜਦੀ ਸੋਚਾਂ ਵਿੱਚ ਵੀ ਡੁੱਬ ਜਾਂਦੀ ਸੀ ਕਿ ਪਹਿਲਾਂ ਉਸਦੇ ਪੇਕੇ ਘਰ ਵਾਲੇ ਉਸਦਾ ਲਿਖਣਾ ਪਸੰਦ ਨਹੀਂ ਸੀ ਕਰਦੇ, ਜਿਸ ਕਰਕੇ ਉਹ ਘਰਦਿਆਂ ਤੋਂ ਚੋਰੀਂ ਲਿਖ ਕੇ ਕਾਲਜ ਦੇ ਮੈਗਜ਼ੀਨ ਵਿੱਚ ਛਾਪਦੀ ਸੀ। ਤੇ ਸੋਚਿਆ ਕਰਦੀ ਸੀ ਜਦੋਂ ਮੈਂ ਬਾਹਰ ਚਲੀ ਗਈ ਤਾਂ ਬਾਹਰ ਦੇ ਖੁੱਲੇ ਡੁੱਲੇ ਮਾਹੌਲ ਵਿੱਚ ਲਿਖਾਂਗੀ ਤੇ ਦੱਸਾਂਗੀ ਕਿ ਮੇਰੀ ਕਲਾ ਇੱਥੇ ਦਮ ਤੋੜ ਰਹੀ ਸੀ ਤੇ ਮੈਂ ਬਾਹਰ ਆ ਕੇ ਆਪਣੀ ਕਲਾ ਨੂੰ ਬਚਾ ਲਿਆ। ਪਰ ਉਸਦੀ ਸੋਚ ਕਿਸੇ ਇੱਕ ਸਿੱਟੇ 'ਤੇ ਨਾ ਪਹੁੰਚ ਕੇ ਇਹ ਸੋਚਣ ਲਈ ਮਜਬੂਰ ਹੋ ਜਾਂਦੀ ਕਿ ਕੀ ਮੈਂ ਆਪਣੀ ਕਲਾ ਨੂੰ ਹੋਰ ਵੀ ਜਿਆਦਾ ਕੈਦ ਕਰ ਲਿਆ ਹੈ ਜਾਂ ਮੈਂ ਆਪਣੀ ਕਲਾ ਨੂੰ ਬਚਾ ਸਕਣ ਵਿੱਚ ਕਾਮਯਾਬ ਹੋ ਜਾਵਾਂਗੀ। ਇਸੇ ਦਵੰਦ ਯੁੱਧ ਵਿੱਚ ਹੀ ਉਹ ਕਈ ਵਾਰ ਕੁਝ ਵੀ ਲਿਖ ਨਾ ਸਕਦੀ ਤੇ ਬੈਚੇਨ ਹੋ ਜਾਂਦੀ। ਸੁਪ੍ਰੀਤ ਦੇ ਹੁਣ ਬੱਚੇ ਵੀ ਹੋ ਗਏ ਸਨ ਤੇ ਉਸਦੇ ਰੁਝੇਵੇਂ ਹੋਰ ਵੱਧ ਗਏ ਪਰ ਉਹ ਲਿਖਣ ਦਾ ਸਮਾਂ ਕੱਢ ਹੀ ਲੈਂਦੀ ਤੇ ਆਪਣੀ ਰੂਹ ਨੂੰ ਸ਼ਾਂਤ ਕਰ ਲੈਂਦੀ। ਬੱਚਿਆਂ ਨੂੰ ਦੇਖ ਦੇਖ ਕੇ ਉਹ ਬੱਚਿਆਂ ਤੇ ਵੀ ਕੁਝ ਨਾ ਕੁਝ ਲਿਖ ਲੈਂਦੀ ਤੇ ਵਾਰ ਵਾਰ ਬੱਚਿਆਂ ਦੇ ਸਾਹਮਣੇ ਪੜਨ ਬੈਠ ਜਾਂਦੀ। ਜਿਵੇਂ ਬੱਚੇ ਨਾ ਹੋਣ ਉਸਦੇ ਸਰੋਤੇ ਹੋਣ ਤੇ ਬੱਚੇ ਉਸਨੂੰ ਪੜਦੀ ਦੇਖ ਕੇ ਜਦੋਂ ਤਾੜੀਆਂ ਮਾਰਦੇ ਤਾਂ ਸੁਪ੍ਰੀਤ ਹੋਰ ਵੀ ਜਿਆਦਾ ਖੁਸ਼ ਹੁੰਦੀ ਕਿ ਉਸਦੇ ਸਰੋਤੇ ਉਸਨੂੰ ਦੇਖ ਖੁਸ਼ ਹੋ ਰਹੇ ਹਨ ਤੇ ਖੁਸ਼ੀ ਵਿੱਚ ਤਾੜੀਆਂ ਮਾਰਦੇ ਹਨ। ਪਰ ਸੁਪ੍ਰੀਤ ਦੇ ਘਰ ਵਾਲਾ ਰਣਜੀਤ ਇਸ ਗੱਲੋਂ ਅਨਜਾਣ ਸੀ। ਸੁਪ੍ਰੀਤ ਨੇ ਕਈ ਵਾਰ ਗੁਰਦਵਾਰਾ ਸਾਹਿਬ ਦੀ ਲਾਇਬ੍ਰੇਰੀ ਤੋਂ ਵੀ ਕਿਤਾਬਾਂ ਘਰ ਲਿਆਂਦੀਆਂ ਸਨ ਕਿ ਸ਼ਇਦ ਇਹ ਪੜ ਕੇ ਰਣਜੀਤ ਦਾ ਧਿਆਨ ਕੁਝ ਬਦਲ ਜਾਵੇ ਪਰ ਉਹ ਭਲਾ ਪੁਰਸ਼ ਪੜਨਾ ਲਿਖਣਾ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਛੱਡ ਆਇਆ ਸੀ। ਉਸ ਤੋਂ ਬਾਅਦ ਸ਼ਾਇਦ ਹੀ ਕਦੇ ਉਸਨੇ ਕੋਈ ਕਿਤਾਬ ਦਾ ਮੂੰਹ ਦੇਖਿਆ ਹੋਵੇ। ਭਾਂਵੇ ਉਹ ਬਾਰਾਂ ਪੜਿਆ ਸੀ ਪਰ ਸਾਹਿਤ ਪੱਖੋਂ ਜ਼ੀਰੋ ਹੀ ਆਖ ਸਕਦੇ ਹਾਂ। ਇੱਕ ਦਿਨ ਸੁਪ੍ਰੀਤ ਨੇ ਆਪਣੇ ਮਨ ਨਾਲ ਇੱਕ ਫੈਸਲਾ ਕੀਤਾ ਕਿ ਮੈਂ ਕਦੋਂ ਤੱਕ ਇਸ ਤਰ੍ਹਾਂ ਲੁਕ ਲੁਕ ਲਿਖਦੀ ਰਹਾਂਗੀ । ਕਿਉਂਨਾ ਰਣਜੀਤ ਨੂੰ ਇਸ ਬਾਰੇ ਦੱਸ ਦਿਆਂ। ਸ਼ਾਇਦ ਰਣਜੀਤ ਇਹ ਦੇਖ ਕੇ ਖੁਸ਼ ਹੋ ਜਾਵੇ ਜਿਸਦੀ ਉਸਨੂੰ ਬਹੁਤੀ ਆਸ ਤਾਂ ਨਹੀਂ ਸੀ ਪਰ ਫਿਰਵੀ ਸੁਪ੍ਰੀਤ ਇੱਕ ਵਾਰ ਉਸਨੂੰ ਦੱਸਣਾ ਤਾਂ ਚਾਹੁੰਦੀ ਸੀ। ਉਹ ਇਹ ਵੀ ਸੋਚਦੀ ਜੇ ਰਣਜੀਤ ਨਾ ਵੀ ਖੁਸ਼ ਹੋਇਆ ਤਾਂ ਮੈਂ ਮਿੰਨਤਾਂ ਤਰਲੇ ਕਰਕੇ ਮਨਾ ਲਵਾਂਗੀ। ਰਣਜੀਤ ਐਡਾ ਵੀ ਕਠੋਰ ਦਿਲ ਨੀ ਹੈਗਾ ਜੋ ਮੇਰੀ ਖੁਸ਼ੀ ਲਈ ਮੈਨੂੰ ਇਤਨੀ ਵੀ ਛੋਟ ਨਾ ਦੇ ਸਕੇ ਕਿ ਮੈਂ ਪੰਜਾਬੀ ਬੋਲੀ ਲਈ ਕੁਝ ਨਾ ਕਰ ਸਕਾਂ। ਆਖਰਕਾਰ ਉਸਦੀ ਵੀ ਤਾਂ 'ਮਾਂ ਬੋਲੀ' ਹੈ। ਉਸਨੇ ਇਸ ਤਰ੍ਹਾਂ ਦੇ ਕਈ ਖਿਆਲਾਂ ਨਾਲ ਆਪਣੇ ਆਪ ਨੂੰ ਇਸ ਲਈ ਤਿਆਰ ਕਰ ਲਿਆ ਕਿ ਅੱਜ ਰਣਜੀਤ ਦਾ ਵਧੀਆ ਮੂਡ ਦੇਖ ਕੇ ਉਸਨੂੰ ਆਪਣੀ ਡਾਇਰੀ ਦਿਖਾ ਹੀ ਦੇਵਾਂਗੀ। ਬਾਕੀ ਉਸਨੇ ਰੱਬ ਤੇ ਛੱਡ ਦਿੱਤਾ ਤੇ ਆਪਣੇ ਕੰਮ ਲੱਗ ਗਈ। ਜਦੋਂ ਸ਼ਾਮ ਨੂੰ ਰਣਜੀਤ ਕੰਮ ਤੋਂ ਘਰ ਆਇਆ ਤਾਂ ਦੇਖਣ ਨੂੰ ਉਹ ਖੁਸ਼ ਲੱਗਦਾ ਸੀ ਤੇ ਸੁਪ੍ਰੀਤ ਨੇ ਉਸਨੂੰ ਨਹਾ ਆਉਣ ਲਈ ਕਿਹਾ ਤੇ ਆਪ ਉਸ ਲਈ ਚਾਹ ਬਣਾਉਣ ਲੱਗ ਪਈ। ਜਦੋਂ ਰਣਜੀਤ ਨਹਾ ਕੇ ਬਾਹਰ ਆਇਆ ਤਾਂ ਸੁਪ੍ਰੀਤ ਨੇ ਪੁੱਛਿਆ ਕਿ ਕਿਸ ਤਰ੍ਹਾਂ ਰਿਹਾ ਅੱਜ ਦਾ ਦਿਨ, ਅਸਲ ਵਿੱਚ ਉਹ ਰਣਜੀਤ ਦੇ ਸਾਰੇ ਦਿਨ ਦੇ ਕੰਮ ਕਾਰ ਤੋਂ ਉਸਦੇ ਮੂਡ ਦਾ ਅੰਦਾਜ਼ਾ ਲਗਾਉਣਾ ਚਾਹੁੰਦੀ ਸੀ। ਹਾਂ ਬਹੁਤ ਵਧੀਆ ਰਿਹਾ ਅੱਜ ਦਾ ਦਿਨ, ਤੂੰ ਦੱਸ ਕਿਵੇਂ ਏ। ਰਣਜੀਤ ਨੇ ਇੱਕੋ ਟੱਕ ਜਵਾਬ ਦੇ ਕੇ ਤੇ ਸਵਾਲ ਕਰ ਦਿੱਤਾ। ਬੱਸ ਬਹੁਤ ਵਧੀਆ ਜੀ। ਸੁਪ੍ਰੀਤ ਨੇ ਬੱਸ ਇੰਨਾ ਹੀ ਜਵਾਬ ਦਿੱਤਾ। ਬੱਚਿਆਂ ਨੂੰ ਨਾ ਦੇਖ ਕੇ ਰਣਜੀਤ ਨੇ ਅਸਚਰਜ ਜਿਹਾ ਹੋ ਕੇ ਪੁੱਛਿਆ ਬੱਚੇ ਕੀ ਕਰਦੇ ਨੇ ਬੜੀ ਸ਼ਾਂਤੀ ਆ ਅੱਜ ਘਰ ਵਿੱਚ? ਅੱਜ ਠੰਡ ਹੋਣ ਕਰਕੇ ਜਲਦੀ ਸੌਂ ਗਏ ਨੇ ਸੁਪ੍ਰੀਤ ਨੇ ਜਵਾਬ ਦਿੱਤਾ ਸੁਪ੍ਰੀਤ ਨੇ ਦੇਖਿਆ ਰਣਜੀਤ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਤਾਂ ਉਹ ਝਿਜਕਦੀ ਹੋਈ ਬੋਲੀ ਮੈਂ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨਾ ਚਾਹੁੰਦੀ ਹਾਂ। ਗੁੱਸੇ ਤਾਂ ਨਹੀਂ ਹੋਵੋਗੇ ਜੇ ਚੰਗੀ ਨਾ ਲੱਗੀ ਤਾਂ। ਤੇਰੀ ਐਸੀ ਕਿਹੜੀ ਗੱਲ ਜੋ ਮੈਨੂੰ ਚੰਗੀ ਨਾ ਲੱਗੇ, ਤੂੰ ਕਰ ਤੇ ਸਹੀ ਆਪਾਂ ਕਿਹੜੇ ਤੇਰੇ ਤੋਂ ਭੱਜੇ ਹੋਏ ਆਂ। ਰਣਜੀਤ ਨੇ ਇੰਨ੍ਹਾਂ ਆਖ ਕੇ ਸੁਪ੍ਰੀਤ ਦਾ ਹੌਂਸਲਾ ਹੋਰ ਵਧਾ ਦਿੱਤਾ ਤੇ ਉਹ ਭੱਜ ਕੇ ਅੰਦਰ ਗਈ ਤੇ ਹੱਥ ਵਿੱਚ ਇੱਕ ਕਾਲੇ ਰੰਗ ਦੀ ਡਾਇਰੀ ਲੈ ਕੇ ਹਨੇਰੀ ਵਾਂਗ ਮੁੜ ਆਈ। ਰਣਜੀਤ ਹੈਰਾਨ ਜਿਹਾ ਹੋ ਕੇ ਸੁਪ੍ਰੀਤ ਵੱਲ ਦੇਖ ਰਿਹਾ ਸੀ ਕਿ ਸੁਪ੍ਰੀਤ ਕਿਹੜੀ ਗੱਲ ਕਰਨੀ ਚਾਹੁੰਦੀ ਹੈ। ਕੀ ਹੋਵੇਗਾ ਇਸ ਡਾਇਰੀ ਵਿੱਚ ਜੋ ਦਿਖਾਉਣਾ ਚਾਹੁੰਦੀ ਹੈ। ਸੁਪ੍ਰੀਤ ਨੇ ਆਉਂਦੇ ਹੀ ਕਿਹਾ
ਤੂੰ ਮੇਰਾ ਮੈਂ ਤੇਰੀ ਜਾਨ ਵੇ,
ਤੇਰੇ ਸਾਹਾਂ ਵਿੱਚ ਮੇਰੇ ਪ੍ਰਾਣ ਵੇ,
ਜੋੜੀਆਂ ਜੱਗ ਥੋੜੀਆਂ,
ਬਣਾਇਆ ਰੱਬ ਤੇਰਾ ਮੇਰਾ ਹਾਣ ਵੇ,
ਰਣਜੀਤ ਨੇ ਸੁਪ੍ਰੀਤ ਨੂੰ ਕਿਹਾ ਕੀ ਬੁਝਾਰਤਾਂ ਜਿਹੀ ਆਂਪਾ ਰਹੀ ਏਂ। ਮੇਰੇ ਕੁਝ ਨੀ ਸਮਝ ਵਿੱਚ ਆਉਂਦਾ ਗੱਲ ਸਿੱਧੀ ਸਾਦੀ ਦੱਸ ਕੀ ਕਹਿਣਾ ਚਾਹੁੰਨੀ ਏਂ। ਰਣਜੀਤ ਥੋੜਾ ਜਿਹਾ ਗੁੱਸੇ ਹੋ ਗਿਆ ਲੱਗਦਾ ਸੀ। ਸੁਪ੍ਰੀਤ ਨੇ ਰੱਬ ਰੱਬ ਕਰਕੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਲਿਖਣ ਦਾ ਸ਼ੌਂਕ ਹੈ ਤੇ ਮੈਂ ਕਦੇ ਕਦੇ ਕੁਝ ਨਾ ਕੁਝ ਲਿਖ ਲੈਂਦੀ ਹਾਂ। ਮੈਨੂੰ ਇਹ ਚੰਗਾ ਨਹੀਂ ਲੱਗਦਾ ਕਿ ਮੈਂ ਤੁਹਾਡੇ ਤੋਂ ਚੋਰੀ ਲਿਖਾਂ। ਮੈਂ ਜੋ ਵੀ ਲਿਖਿਆ ਹੈ ਉਹ ਸਭ ਇਸ ਡਾਇਰੀ ਵਿੱਚ ਹੈ। ਪਲੀਜ਼ ਮੈਨੂੰ ਗੁੱਸੇ ਨਾ ਹੋਣਾ ਮੈਂ ਲਿਖੇ ਬਗੈਰ ਰਹਿ ਨਹੀਂ ਸਕਦੀ। ਰਣਜੀਤ ਉਪਰਾ ਜਿਹਾ ਦੇਖ ਕੇ ਕਹਿਣ ਲੱਗਾ ਬੱਸ ਇਹੀ ਕਮੀ ਸੀ ਸਾਡੇ ਟੱਬਰ ਵਿੱਚ, ਚਲੋ ਉਹ ਤੂੰ ਪੂਰੀ ਕਰ ਦਿੱਤੀ। ਸੁਪ੍ਰੀਤ ਤੈਨੂੰ ਪਤਾ ਲੋਕ ਕੀ ਕਹਿਣਗੇ? ਅਖੇ ਫਲਾਣੇ ਦੇ ਘਰਵਾਲੀ ਅਖਬਾਰਾਂ ਵਿੱਚ ਲਿਖਦੀ ਆ। ਐਨੀ ਮੇਰੀ ਜਾਣ ਪਹਿਚਾਣ ਆ ਏਥੇ ਤੇ ਤੂੰ ਲਿਖਣ ਬਾਰੇ ਆਖਦੀ ਪਈ ਏਂ। ਜੇ ਤੁਹਾਨੂੰ ਨਹੀਂ ਪਸੰਦ ਹਨ ਤਾਂ ਮੈਂ ਅੱਗੇ ਤੋਂ ਨਹੀਂ ਲਿਖਾਂਗੀ। ਸੁਪ੍ਰੀਤ ਇੰਨ੍ਹਾਂ ਹੀ ਮਸਾਂ ਆਖ ਸਕੀ ਤੇ ਉਸਦਾ ਰੋਣਾ ਨਿੱਕਲ ਗਿਆ। ਨਹੀਂ ਨਹੀਂ ਮੇਰਾ ਇਹ ਮਤਲਬ ਨੀ ਸੁਪ੍ਰੀਤ ਕਿ ਤੂੰ ਲਿਖ ਨਾ, ਪਰ ਤੂੰ ਤਾਂ ਜਾਣਦੀ ਏ ਆਪਣੇ ਸਮਾਜ ਨੂੰ ਕਿ…………ਰਣਜੀਤ ਨੇ ਗੱਲ ਨੂੰ ਵਿਚੇ ਹੀ ਅਧੂਰਾ ਜਿਹਾ ਛੱਡ ਦਿੱਤਾ। ਸੁਪ੍ਰੀਤ ਨੇ ਕਿਹਾ ਤੁਸੀਂ ਇੱਕ ਵਾਰ ਪੜੋ ਤੇ ਸਹੀਂ ਤੇ ਦੱਸੋ ਕਿਸ ਤਰ੍ਹਾਂ ਦੀਆਂ ਲੱਗਦੀਆਂ ਮੇਰੀਆਂ ਰਚਨਾਵਾਂ। ਜੇ ਕੁਝ ਗਲਤ ਲੱਗਾ ਜਾਂ ਤੁਹਾਨੂੰ ਚੰਗਾ ਨਾ ਲੱਗਾ ਤਾਂ ਮੈਂ ਹੁਣੇ ਤੁਹਾਡੇ ਸਾਹਮਣੇ ਪਾੜ ਦਵਾਂਗੀ। ਸੁਪ੍ਰੀਤ ਕਿਸੇ ਵੀ ਹਾਲਤ ਵਿੱਚ ਰਣਜੀਤ ਦਾ ਦਿਲ ਜਿੱਤਣਾ ਚਾਹੁੰਦੀ ਸੀ ਤਾਂ ਕਿ ਉਹ ਹੋਰ ਵੀ ਜਿਆਦਾ ਲਿਖ ਸਕੇ। ਚੱਲ ਠੀਕ ਆ ਇੱਥੇ ਰੱਖ ਦੇ ਮੈਂ ਦੇਖ ਲੈਂਦਾ ਹਾਂ ਕਿ ਕੀ ਲਿਖਿਆ ਤੂੰ, ਰਣਜੀਤ ਨੇ ਸੁਪ੍ਰੀਤ ਨੂੰ ਇੰਨ੍ਹਾਂ ਆਖ ਕੇ ਰੋਟੀ ਬਣਾਉਣ ਦਾ ਆਖ ਦਿੱਤਾ। ਸੁਪ੍ਰੀਤ ਨੂੰ ਥੋੜਾ ਜਿਹਾ ਹੌਂਸਲਾ ਜਿਹਾ ਮਿਲ ਗਿਆ ਤੇ ਉਹ ਰਸੋਈ ਵਿੱਚ ਆਪਣੇ ਕੰਮ ਵਿੱਚ ਜਾ ਰੁੱਝੀ। ਉਨ੍ਹਾਂ ਨੇ ਰੋਟੀ ਖਾਂਧੀ ਪਰ ਰੋਟੀ ਖਾਂਦਿਆਂ ਵੀ ਨਾ ਸੁਪ੍ਰੀਤ ਨੇ ਅਤੇ ਨਾ ਹੀ ਰਣਜੀਤ ਨੇ ਕੋਈ ਗੱਲ ਕੀਤੀ। ਸੁਪ੍ਰੀਤ ਅੰਦਰੋਂ ਚਾਹੁੰਦੀ ਸੀ ਕਿ ਰਣਜੀਤ ਕੋਈ ਗੱਲ ਛੇੜੇ ਪਰ ਰਣਜੀਤ ਨੇ ਕੋਈ ਵੀ ਗੱਲ ਨਾ ਛੇੜੀ। ਸੁਪ੍ਰੀਤ ਇਹ ਨਹੀਂ ਸੀ ਜਾਣਦੀ ਕਿ ਰਣਜੀਤ ਨੇ ਉਸਦੀ ਡਾਇਰੀ ਪੜੀ ਹੈ ਜਾਂ ਨਹੀਂ। ਰਾਤ ਵੀ ਉਸਨੇ ਪਾਸੇ ਲੈਂਦਿਆਂ ਹੀ ਗੁਜ਼ਾਰ ਦਿੱਤੀ, ਪਰ ਰਣਜੀਤ ਨੂੰ ਕੋਈ ਸਵਾਲ ਨਾ ਕੀਤਾ। ਦੂਜੇ ਦਿਨ ਸਵੇਰ ਨੂੰ ਰਣਜੀਤ ਰੋਜ਼ ਦੀ ਤਰ੍ਹਾਂ ਕੰਮ 'ਤੇ ਚਲਾ ਗਿਆ। ਸੁਪ੍ਰੀਤ ਨੇ ਦੇਖਿਆ ਕਿ ਉਸਦੀ ਡਾਇਰੀ ਕਿਤੇ ਨਜ਼ਰ ਨਹੀਂ ਆ ਰਹੀ। ਉਹ ਇੱਧਰ ਉੱਧਰ ਭਾਲਣ ਲੱਗੀ ਤੇ ਡਾਇਰੀ ਕਿਤੇ ਵੀ ਉਸਦੇ ਨਜ਼ਰੀਂ ਨਾ ਪਈ। ਸੁਪ੍ਰੀਤ ਸੋਚਣ ਲੱਗੀ ਰਣਜੀਤ ਆਪਣੇ ਨਾਲ ਕੰਮ ਤੇ ਲੈ ਗਿਆ ਹੋਵੇਗਾ ਤਾਂ ਜਦੋਂ ਵਿਹਲ ਮਿਲੇ ਪੜ ਲਵੇਗਾ। ਉਸਨੂੰ ਅੰਦਰੋ ਅੰਦਰੀ ਤਸੱਲੀ ਜਿਹੀ ਮਿਲ ਗਈ। ਪਰ ਉਸਦਾ ਮਨ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿ ਰਣਜੀਤ ਉਸਦਾ ਲਿਖਣਾ ਪ੍ਰਵਾਨ ਕਰ ਲਵੇਗਾ। ਜੱਕੋ ਤੱਕੀ ਵਿੱਚ ਸੁਪ੍ਰੀਤ ਘਰ ਦੇ ਕੰਮ ਲੱਗ ਗਈ। ਪਰ ਉਸਦੀਆਂ ਅੱਖਾਂ ਆਪਣੀ ਡਾਇਰੀ ਨੂੰ ਘਰ ਦੇ ਹਰ ਖੂੰਜੇ ਵਿੱਚ ਟੋਲ ਰਹੀਆਂ ਸਨ। ਸਫਾਈ ਕਰਦੇ ਸਮੇਂ ਜਦੋਂ ਸੁਪ੍ਰੀਤ ਨੇ ਕੁਝ ਸੁੱਟਣ ਲਈ ਕੂੜੇ ਵਾਲੀ ਟੋਕਰੀ ਦਾ ਮੂੰਹ ਖੋਲਿਆ ਤਾਂ ਉਸ ਵਿੱਚ ਸੁਪ੍ਰੀਤ ਦੀ ਡਾਇਰੀ ਪਈ ਦੇਖ ਕੇ ਸੁਪ੍ਰੀਤ ਦੇ ਪੈਰਾਂ ਥੱਲਿਉਂ ਜ਼ਮੀਨ ਨਿੱਕਲ ਗਈ ਤੇ ਸੁਪ੍ਰੀਤ ਨੂੰ ਸਭ ਕੁਝ ਘੁੰਮਦਾ ਹੋਇਆ ਨਜ਼ਰ ਆ ਰਿਹਾ ਸੀ। ਉਸਨੇ ਬੜੀ ਜਲਦੀ ਨਾਲ ਡਾਇਰੀ ਨੂੰ ਚੁੱਕ ਕੇ ਆਪਣੇ ਮੱਥੇ ਨਾਲ ਲਾਇਆ ਤੇ ਉਸਦੀਆਂ ਭੁੱਬਾਂ ਨਿੱਕਲ ਗਈਆਂ। ਉਹ ਅੱਜ ਆਪਣੇ ਆਪ ਬੇੜੀਆਂ ਵਿੱਚ ਜਕੜੀ ਹੋਈ ਇੱਕ ਅਬਲਾ ਮਹਿਸੂਸ ਕਰ ਰਹੀ ਸੀ। ਉਹ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਰਣਜੀਤ ਇੰਨ੍ਹੇ ਤੰਗ ਨਜ਼ਰੀਏ ਦਾ ਮਾਲਿਕ ਹੈ। ਸੁਪ੍ਰੀਤ ਨੂੰ ਇਹ ਗੱਲ ਬਾਰ ਬਾਰ ਕੁਝ ਕਹਿ ਰਹੀ ਸੀ ਕਿ ਸੁਪ੍ਰੀਤ ਤੂੰ ਇਹ ਕੀ ਕੀਤਾ? ਜਿਸ ਕਰਕੇ ਤੂੰ ਬਾਹਰ ਨੂੰ ਮੂੰਹ ਕੀਤਾ ਸੀ , ਅੱਜ ਤੈਨੂੰ ਤੇ ਤੇਰੇ ਅੰਦਰਲੀ ਕਲਾ ਨੂੰ ਤੇਰਾ ਬਾਹਰ ਦਾ ਸੁਪਨਾ ਹੀ ਖਾ ਗਿਆ । ਕਾਸ਼ ਤੂੰ ਬਾਹਰ ਨਾ ਆਉਂਦੀ ਤਾਂ ਸ਼ਾਇਦ ਪੰਜਾਬ ਵਿੱਚ ਤੇਰਾ ਅੱਜ ਕੁਝ ਹੋਰ ਹੋਣਾ ਸੀ। ਤੂੰ ਬਾਹਰ ਤਾਂ ਆਈ ਸੀ ਕਿ ਇੱਥੇ ਲੋਕਾਂ ਦੀ ਸੋਚ ਬੜੀ ਖੁੱਲੀ ਡੁੱਲੀ ਹੈ। ਪਰ ਨਹੀਂ ਸਾਡੇ ਲੋਕ ਬਾਹਰ ਆ ਕੇ ਵੀ ਆਪਣੀ ਤੰਗ ਸੋਚ ਨੂੰ ਨਾਲ ਲਈ ਫਿਰਦੇ ਹਨ। ਇਨ੍ਹਾਂ ਨੇ ਆਪਣੀ ਤੰਗ ਸੋਚ ਦਾ ਚੋਲਾ ਲਾਹੁਣ ਦੀ ਬਜਾਏ ਹੋਰ ਵੀ ਘੁੱਟ ਕੇ ਫੜ ਲਿਆ ਹੈ ਅਤੇ ਇਸ ਘੁੱਟੇ ਹੋਏ ਚੋਲੇ ਵਿੱਚ ਪਤਾ ਨਹੀਂ ਕਿੰਨੀਆਂ ਕਲਾਵਾਂ ਦਾ ਕਤਲ ਰੋਜ਼ ਹੁੰਦਾ ਹੋਵੇਗਾ। ਕਿੰਨੀਆਂ ਸੁਪ੍ਰੀਤਾਂ ਘੁਟ ਘੁਟ ਕੇ ਮਰਦੀਆਂ ਹੋਣਗੀਆਂ ਤੇ ਉਨ੍ਹਾਂ ਦੀਆਂ ਡਾਇਰੀਆਂ ਨੇ ਕਿਸੇ ਲਾਇਬ੍ਰੇਰੀ ਦਾ ਸ਼ਿੰਗਾਰ ਬਣਨਾ ਹੁੰਦਾ ਹੈ ਜਾਂ ਕਿਸੇ ਘਰ ਵਿੱਚ ਬੜੇ ਸਤਿਕਾਰ ਨਾਲ ਪੜੀਆਂ ਜਾਣੀਆਂ ਹੁੰਦੀਆਂ ਹਨ, ਬਹੁਤ ਵਾਰ ਕੂੜੇਦਾਨਾਂ ਦਾ ਹਿੱਸਾ ਬਣ ਕੇ ਦਮ ਤੋੜ ਜਾਂਦੀਆਂ ਹਨ। ਪਰ ਕਿਉਂ ਕਿਉਂ ? ਇਹ ਸਵਾਲ ਵਾਰ ਵਾਰ ਸੁਪ੍ਰੀਤ ਦੇ ਕੰਨਾਂ ਵਿੱਚ ਗੂੰਜ ਰਿਹਾ ਸੀ।
ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
ਧਿਆਨ ਸਿੰਘ "ਸ਼ਾਹ ਸਕੰਦਰ "
30 ਅਪ੍ਰੈਲ - ਪੰਜਾਬੀ ਮਾਂ ਬੋਲੀ ਦੇ ਸਾਹਿਤ ਭੰਡਾਰ ਨੂੰ ਭਰਨ ਲਈ ਅਨੇਕਾਂ ਬੁੱਧੀ ਜੀਵੀ ਲੇਖਕ, ਕਹਾਣੀ ਕਾਰ, ਨਾਵਲ ਕਾਰ, ਖੋਜਕਾਰ, ਲਿਖਾਰੀ ਕਵੀ ਵੱਖ - ਵੱਖ ਸਾਹਿਤ ਸਭਾਵਾਂ ਨਾਲ ਜੁੜਕੇ ਅਤੇ ਕਈ ਸਾਹਿਤਕ ਮੈਗਜ਼ੀਨਾਂ ਅਤੇ ਵੈੱਬ ਸਾਈਟਾਂ ਰਾਹੀਂ ਇਸ ਮਹਾਨ ਕਾਰਜ ਵਿਚ ਸਰਗਰਮ ਹਨ ,ਜਿਨ੍ਹਾਂ ਸਾਰਿਆਂ ਦਾ ਵਰਨਣ ਕਰਨਾ ਅਸੰਭਵ ਹੈ, ਪਰ ਜਦੋਂ ਕਿਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮ੍ਰਿਪਤ ੍ਰ ਤ੍ਰੈ ਮਾਸਿਕ ਮੈਗਜ਼ੀਨ " ਰੂਪਾਂਤ੍ਰ" ਦੇ ਸੰਪਾਦਕ ਦਾ ਨਾਂ ਤੇ ਉਸ ਦੀ ਸੂਰਤ ਮੇਰੇ ਜ਼ਿਹਨ ਵਿਚ ਵਿਚ ਘੁੰਮਣ ਲੱਗ ਜਾਂਦੀ ਹੈ, ਤਾਂ ਮਨ ਕਰਦਾ ਹੈ ਕਿ ਅਪਣੇ ਇਸ ਲੇਖ ਰਾਹੀਂ ਮੈਂ ਉਸ ਬਾਰੇ ਕੁੱਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਦਰਮਿਆਨਾ ਕੱਦ, ਮਾੜਕੂ ਜੇਹਾ ਸਰੀਰ, ਪਤਲਾ ਚੇਹਰਾ, ਕਨਕ ਵੰਨਾ ਰੰਗ, ਅੱਖਾਂ ਜ਼ਰਾ ਅੰਦਰ ਨੂੰ ਧੱਸੀਆਂ ਹੋਈਆਂ ਖੁੱਲ੍ਹਾ ਭਰਵਾਂ ਦਾੜ੍ਹਾ, ਜ਼ਰਾ Aੱੱਪਰ ਵੱਲ ਨੂੰ ਸਿੱਧੇ ਸੁਆਰੇ ਹੋਏ ਚੇਹਰੇ 'ਤੇ ਸੱਜਦੇ ਮੁਛਹਿਰੇ, ਜਚਦਾ ਪਰ ਸਾਦਾ ਮੁਰਾਦਾ ਪਹਿਰਾਵਾ ਹਲਕੇ ਰੰਗ ਦੀ ਬੜੇ ਸੁਹਜ ਨਾਲ ਬੰਨ੍ਹੀ ਪੱਗ ਉਸ ਦੀ ਸ਼ਖਸੀਅਤ ਨੂੰ ਨਿਖਾਰਦੀ ਹੈ, ਮਿਲਣ ਸਾਰ, ਮਿੱਠ ਬੋਲੜਾ ਸਾਫ ਗੋ ਸਪਸ਼ਟ, ਗੱਲ ਕਰਦਿਆਂ ਖੰਘੂਰਾ ਜੇਹਾ ਮਾਰ ਕੇ ਅਪਣੀ ਗੱਲ ਤੋਰਨੀ, ਅਪਣੀ ਗੱਲ ਦੇ ਵਿਸ਼ੇ ਨੂੰ ਪੂਰੇ ਵਿਸਥਾਰ ਨਾਲ ਕਹਿਣਾ ਉਸ ਦਾ ਸੁਭਾਅ ਹੈ, ਯੋਗਤਾ ਐਮ, ਏ, ਤੱਕ ਹੈ, ਕਿੱਤੇ ਵਜੋਂ ਅਧਿਆਪਕ ਹੈ, ਤੇ ਅਪਣਾ ਜੱਦੀ ਪਿੰਡ ਛੱਡ ਕੇ ਉਸ ਨੇ ਅਪਣਾ ਰੈਣ ਬਸੇਰਾ ਅਪਣੀ ਨੌਕਰੀ ਵਾਲੇ ਕਸਬੇ ਦੀਨਾ ਨਗਰ(ਗੁਰਦਾਸਪੁਰ) ਜੀ ਟੀ ਰੋਡ ਦੇ ਕੰਡੇ ਤੇ ਬਣਾ ਲਿਆ, ਜਿੱਥੇ ਤ੍ਰੈ ਮਾਸਿਕ ਮੈਗਜ਼ੀਨ " ਰੂਪਾਂਤ੍ਰ ",ਜਿਸ ਦੀ ਨੀਂਹ ਪ੍ਿਰਸੱਧ ਕਥਾ ਕਾਰ ਅਤੇ ਸਵਤੰਤਰਤਾ ਸੰਗ੍ਰਾਮੀ ਗਿਆਨੀ ਮਾਨ ਸਿੰਘ ਝਾਵਰ ਦੇ ਵੱਡੇ ਬੇਟੇ, ਅੰਤਰ ਰਾਸ਼ਟਰੀ ਲੇਖਕ ਪੂਰਨ ਸਿੰਘ ਇੰਗਲੈਂਡ ਨੇ ਅੱਜ ਤੋਂ ਲਗ ਪਗ ਦੱਸ ਕੁ ਸਾਲ ਪਹਿਲਾਂ ਰੱਖੀ ਸੀ, ਜਿਸ ਦੇ ਪਹਿਲੇ ਸੰਪਾਦਿਕ ਉਨ੍ਹਾਂ ਦੇ ਛੋਟੇ ਭਰਾ ਪ੍ਰੌਫੈਸਰ ਵਰਿੰਦਰ ਸਿੰਘ ਸਨ। ਜੋ ਅੰਗ੍ਰੇਜ਼ੀ ਤੇ ਫਾਰਸੀ ਦੇ ਚੰਗੇ ਵਿਦਵਾਨ ਸਨ। ਇਸ ਮੈਗਜ਼ੀਨ ਦੀ ਸਰਪ੍ਰਸਤੀ ਉਨ੍ਹਾਂ ਦੀ ਸੁਯੋਗ ਪਤਨਂੀ ਸ੍ਰੀਮਤੀ ਤਾਰਾ ਵਤੀ ਸਨ। ਜੋ ਦੋਵੇਂ ਹੀ ਮੌਤ ਦੇ ਜਾਬਰ ਪੰਜੇ ਨੇ ਸਾਥੋਂ ਖੋਹ ਲਏ ਹਨ ਬੇਸ਼ੱਕ ਇਹ ਮੈਗਜੀਨ ਉਨ੍ਹਾਂ ਦੇ ਪਿੰਡ ਝਾਵਰ(ਗੁਰਦਾਸਪੁਰ) ਤੋਂ ਹੀ ਨਿਕਲਦਾ ਰਿਹਾ ਪਰ ਇੱਸ ਦੀ ਰੂਪ ਰੇਖਾ ਧਿਆਨ ਸਿੰਘ ਵੱਲੋਂ ਦੀਨਾ ਨਗਰ ਵਿਖੇ ਹੀ ਤਿਆਰ ਹੁੰਦੀ ਰਹੀ, ਪ੍ਰੋਫੈਸਰ ਸਾਹਬ ਦੀ ਯੋਗਤਾ ਅਤੇ ਸੂਝ ਸਿਆਣਪ ਕਰਕੇ ਰੂਪਾਂਤਰ ਅਪਣੀ ਨਿਰੰਤਰ ਤੋਰ ਬਿਨਾਂ ਕਿਸੇ ਇਸ਼ਤਹਾਰ ਵਗੈਰਾ ਦੀ ਆਰਥਿਕ ਸਹਾਇਤਾ ਬਿਨਾਂ ਚਲਦਾ ਰਿਹਾ, ਪਰ ਪ੍ਰੋਫੈਸਰ ਵੀਰਿੰਦਰ ਸਿੰਘ ਦੀ ਅਚਾਣਕ ਮੌਤ ਹੋਣ ਜਾਣ ਕਰਕੇ ਇਸ ਮੈਗਜ਼ੀਨ ਦੀ ਸੰਪਾਦਕੀ ਦੀ ਪੂਰੀ ਜ਼ਿਮੇਵਾਰੀ ਧਿਆਨ ਸਿੰਘ " ਸ਼ਾਹ ਸਕੰਦਰ " ਦੇ ਸਿਰ ਪੈ ਗਈ, ਜਿਸ ਨੂੰ ਪੂਰੀ ਤਨ ਦੇਹੀ ਨਾਲ ਉਹ ਨਿਭਾ ਰਿਹਾ ਹੈ। ਸੰਪਾਦਕ ਦੇ ਤੌਰ 'ਤੇ ਉਹ ਇਕ ਵਧੀਆ ਸੰਪਾਦਕ ਹੈ। ਕਹਾਣੀ ਕਾਰ ਤੇ ਕਵੀ ਹੈ। ਸੂਫੀਆਨਾ ਰੰਗ ਵਿਚ ਦੋਹੜੇ ਵੀ æਿਲਖਦਾ ਹੈ। ਅਪਣੇ ਸੁਰੀਲੇ ਗਲੇ ਰਾਂਹੀਂ ਜਦ ਉਹ ਅਪਣੀ ਕੋਈ ਕਵਿਤਾ ਜਾਂ ਦੋਹੜਾ ਗਾ ਕੇ ਸਾਜ਼ਾਂ ਨਾਲ ਕਿਸੇ ਪ੍ਰੋਗ੍ਰਾਮ 'ਤੇ ਸਟੇਜ 'ਤੇ ਗਾਂਦਾ ਹੈ ਤਾਂ ਸ੍ਰੋਤੇ ਮੰਤ੍ਰ ਮੁਘਦ ਕਰ ਦੇਂਦਾ ਹੈ। ਹਰ ਸਾਲ ਅਪਣੇ ਜਨਮ ਦਿਨ ਦੇ ਬਹਾਨੇ ਉਹ ਅਪਣੇ ਵੇਹੜੇ " ਮੇਲਾ ਕਲਮਾਂ ਦਾ " ਦਾ ਇੱਕ ਰੰਗਾ ਰੰਗ ਪ੍ਰੋਗ੍ਰਾਮ ਰਚਾਉਂਦਾ ਹੈ, ਤਾਂ ਸ਼ਾਇਰਾਂ, ਗੀਤ ਕਾਰਾਂ, ਕਲਾਕਾਰਾਂ, ਲੇਖਕਾਂ ਦਾ ਇਹ ਸੰਗਮ ਵੇਖਣ ਯੋਗ ਹੂੰਦਾ ਹੈ। ਬਾਹਰੋਂ ਆਏ ਲੇਖਕ ਮਹਿਮਾਂਨਾਂ ਦੇ ਲੰਗਰ ਵਿਚ ਗੰਨੇ ਦੇ ਰੱਸ ਵਿਚ ਪਕਾਈ ਖੀਰ, ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ ਸਾਗ ਉਚੇਚਾ ਤਿਆਰ ਕਰਕੇ ਪਰੋਸਿਆ ਜਾਂਦਾ ਹੈ। ਮਹਿਮਾਣ ਨਿਵਾਜ਼ੀ ਵਿੱਚ ਅਪਣੀ ਖੁਸ਼ੀ ਸਮਝਦਾ ਹੈ। ਉਸ ਦੇ ਨਾਮ ਨਾਲ ਉਸ ਦਾ ਉੱਪ ਨਾਮ " ਸ਼ਾਹ ਸਕੰਦਰ " ਕਿਵੇਂ ਜੁੜ ਗਿਆ ਇਹ ਵੀ ਇੱਕ ਬੜੀ ਰੌਚਕ ਗੱਲ ਹੈ। ਗੁਰਦਾਪੁਰ ਪਠਾਨ ਕੋਟ ਜੀ ਟੀ ਰੋਡ 'ਤੇ ਦੀਨਾ ਨਗਰ ਦੇ ਨਾਲ ਹੀ ਜਿੱਥੇ ਉਸ ਦਾ ਕੋਠੀ ਨੁਮਾ ਖੁਲ੍ਹਾ ਘਰ ਹੈ। ਬੜੀ ਹੀ ਹਰੀ ਭਰੀ ਰਮਣੀਕ ਥਾਂ ਤੇ ਹੈ। ਇਸ ਦੇ ਲਹਿੰਦੇ ਪਾਸੇ ਥੋੜ੍ਹੀ ਦੂਰ ਤੇ ਕਿਸ ਫੱਕਰ ਸ਼ਾਹ ਸਕੰਦਰ ਦਾ ਮਜ਼ਾਰ ਹੈ। ਜਿਸ ਤੇ ਹਰ ਸਾਲ ਮੇਲਾ ਲੱਗਦਾ ਹੈ। ਬੜੀਆਂ ਰੌਣਕਾਂ ਲਗਦੀਆਂ ਹਨ। ਉਸ ਦਾ ਘਰ ਵੀ ਏਸੇ ਥਾਂ ਦੇ ਨੇੜੇ ਹੋਣ ਕਾਰਣ ਉਸ ਦੇ ਨਾਂ ਨਾਲ ਵੀ ਉਸ ਦੇ ਨਾਂ ਨਾਲ ਸ਼ਾਹ ਸਕੰਦਰ ਜੁੜ ਗਿਆ ਲਗਦਾ ਜਾਪਦਾ ਹੈ। ਉਸ ਨੂੰ ਵੱਖ ਤਰ੍ਹਾਂ ਦੇ ਫੁੱਲ ਬੂਟੇ ਲਗਾਣ ਦਾ ਸ਼ੌਕ ਹੈ। ਇਸ ਲਈ ਉਸ ਨੇ ਅਪਣੇ ਘਰ ਦੇ ਸਾਮ੍ਹਣੇ ਭਾਂਤ 2 ਦੇ ਸੁੰਦਰ ਫੱਲਾਂ ਫਲਾਂ ਵਾਲੇ ਬੂਟੇ ਲਗਾਏ ਹੋਏ ਹਨ। ਜਿਨ੍ਹਾਂ ਦੀ ਸਾਂਭ ਸੰਭਾਲ ਉਹ ਆਪ ਕਰਦਾ ਹੈ। ਅਪਣੀਆਂ ਰੰਗ ਬਰੰਗੀਆਂ ਰਚਨਾਂਵਾਂ ਵਾਂਗ, ਲਿਖਣ ਵੇਲੇ ਲਿਖਦਾ ਤੇ ਕਦੇ ਬਗੀਚੀ ਵਿਚ ਰੰਬੀ ਫੜੀ ਗੋਡੀ ਆਦਿ ਕਰਦਾ ਉਹ ਆਮ ਵੇਖਿਆ ਜਾ ਸਕਦਾ ਹੈ। ਉਸ ਦੇ ਗੇਟ ਤੇ " ਤ੍ਰੈ ਮਾਸਿਕ ਰੂਪਾਂਤ੍ਰ ਦਾ ਸੁੰਦਰ ਅੱਖਰਾਂ ਵਿਚ ਲਿਖਿਆ ਲੱਗਾ ਬੋਰਡ ਉਸ ਦੇ ਘਰ ਦੀ ਪਛਾਣ ਹੈ। ਰੂਪਾਂਤ੍ਰ ਨੇ ਉਸ ਨੂੰ ਅਤੇ ਉਸ ਨੇ ਰੂਪਾਂਤ੍ਰ ਦੀ ਦਿੱਖ ਵਿਚ ਪੂਰਾ ਯੋਗਦਾਨ ਪਾਇਆ ਹੈ। ਜਿਸ ਕਾਰਣ ਉਸ ਨੂੰ ਮਿਲਣ ਵਾਲੇ ਲੋਕਾਂ ਦੀ ਜਿਨ੍ਹਾਂ ਵਿਚ ਬਹੁਤੇ ਮਿਤ੍ਰ ਪਿਆਰੇ ਲੇਖਕ ਹੀ ਹੁੰਦੇ ਹਨ ਜੋ ਇਸ ਬੋਰਡ ਕਰਕੇ ਸੌਖੇ ਹੀ ਉਨ੍ਹਾਂ ਦਾ ਟਿਕਾਣਾ ਲੱਭ ਲੈਂਦੇ ਹਨ। ਆਉਣ ਜਾਣ ਦਾ ਸਿਲਸਲਾ ਬਣਿਆ ਰਹਿੰਦਾ ਹੈ। ਜਦ ਵੀ ਕੋਈ ਉਸ ਨੂੰ ਮਿਲਣ ਲਈ ਜਾਵੇ ਅਪਣਾ ਹੱਥਲਾ ਕੰਮ ਛੱਡ ਕੇ ਉਹ ਉਸ ਵੱਲ ਪੂਰਾ ਧਿਆਨ ਦੇਂਦਾ ਹੈ ਤੇ ਕਈ ਸਾਹਿਤਕ ਵਿਸਿਆਂ ਤੇ ਚਰਚਾ ਕਰਦੇ ਹੋਏ ਕਦੇ ਅੱਕਦਾ ਨਹੀਂæ ਅਤੇ ਚਾਹ ਪਾਣੀ ਦੀ ਪੂਰੀ ਸੇਵਾ ਵੀ ਕਰਦਾ ਹੈ। ਦੋ ਬੇਟੇ ਤੇ ਇੱਕ ਬੇਟੀ ਚੰਗਾ ਪੜ੍ਹ ਕੇ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਹਨ। ਘਰ ਵਿਚ ਮੀਆਂ ਬੀਵੀ ਤੇ ਬ੍ਰਿਧ ਨੇਤ੍ਰਹੀਨ ਮਾਂ ਹੈ। ਘਰ ਦੇ ਕੰਮ ਲਈ ਕਦੇ ਕੋਈ ਨੌਕਰ ਰੱਖਦੇ ਹਨ ਪਰ ਬਹੁਤਾ ਕੰਮ ਹੱਥੀਂ ਆਪ ਕਰਦੇ ਹਨ। ਬੁਢੇਪੇ ਵਿਚ ਮਾਂ ਦੀ ਡੰਗੋਰੀ ਆਪ ਬਣਕੇ ਇਸ ਲੇਖਕ ਦੀ ਮਾਂ ਪ੍ਰਤੀ ਸੇਵਾ ਨੇ ਮੇਰਾ ਧਿਆਨ ਇਸ ਲੇਖਕ ਵੱਲ ਖਿੱਚਆ ਹੈ। ਉਹ ਨਿਰੀ ਕਹਿਣੀ ਨਹੀਂ ਕਰਨੀ ਵਿਚ ਵੀ ਯਕੀਨ ਰੱਖਦਾ ਹੈ। ਅੁੱਜ ਉਸ ਨੂੰ ਮਿਲਿਆ ਲਗ ਪਗ ਪੰਜ ਸਾਲ ਹੋਣ ਵਾਲੇ ਹਨ। ਪਤਾ ਨਹੀਂ ਉਸ ਦੀ ਮਾਂ ਇਸ ਦੁਨੀਆ ਵਿਚ ਹੈ ਜਾਂ ਨਹੀਂ, ਪਰ ਉਸ ਦਾ ਮਾਂ ਪ੍ਰਤੀ ਵੇਖਿਆ ਮੋਹ ਪਿਆਰ ਮੈਨੂੰ ਅਜੇ ਵੀ ਯਾਦ ਹੈ। ਉਸ ਦਾ ਸਾਹਿਤਕ ਸਫਰ ਹੋਰ ਸੁਖਾਂਵਾਂ ਬਨਾਉਣ ਲਈ ਉਸ ਨੇ ਬੜੇ ਉਦਮ ਨਾਲ ਦੀਨਾ ਨਗਰ ਵਿਚ ਇੱਕ ਇੰਟਰ ਨੈਸ਼ਨਲ ਸਾਹਿਤ ਸਭਾ ਵੀ ਬਣਾਈ ਹੈ, ਜਿਸ ਵਿਚ ਪ੍ਰਸਿਧ ਹਾਸ ਰੱਸ ਵਿਅੰਗ ਲੇਖਕ ਕਵੀ ਤਾਰਾ ਸਿੰਘ," ਖੋਜੇ ਪੁਰੀ " ਤੇ ਮੰਗਤ ਚੰਚਲ ਵਰਗੇ ਗਜ਼ਲ ਗੋ ਕਵੀ ਹਨ, ਜੋ ਰੂਪਾਂਤ੍ਰ ਨੂੰ ਜਾਰੀ ਰੱਖਣ ਵਿਚ ਸ਼ਾਹ ਸਕੰਦਰ ਦੀ ਸੱਜੀ, ਖੱਬੀ ਬਾਂਹ ਵਾਂਗ ਹਨ। ਮੈਨੂੰ ਇੱਥੇ ਵਿਦੇਸ਼ ਵਿਚ ਆਉਣ ਕਰਕੇ" ਰੂਪਾਂਤ੍ਰ" ਤੋਂ ਮੇਰੀ ਦੂਰੀ ਹੋ ਗਈ , ਅਪਣੇ ਇੱਕ ਲੇਖਕ ਮਿੱਤ੍ਰ ਰਾਂਹੀਂ ਜਦ ਧਿਆਨ ਸਿੰਘ " ਸ਼ਾਹ ਸਕੰਦਰ ਦਾ ਫੋਨ ਨੰਬਰ ਲੈ ਕੇ ਜਦ ਉਸ ਨੂੰ ਫੋਨ ਕੀਤਾਂ ਤਾਂ ਉਸ ਦੀ ਮਿੱਠੀ ਪਿਆਰੀ ਆਵਾਜ਼ ਸੁਣਕੇ ਬੜੀ ਖੁਸ਼ੀ ਹੋਈ, ਬੜੀ ਦੇਰ ਤੱਕ ਉਸ ਨਾਲ ਉਸ ਦੀ ਸੇਹਤ ਬਾਰੇ, ਰੂਪਾਂਤ੍ਰ ਬਾਰੇ ਗੱਲਾਂ ਹੋਈਆਂ, ਇਵੇਂ ਲਗਦਾ ਸੀ ਜਿਵੇਂ ਉਨ੍ਹਾਂ ਪਲਾਂ ਵਿਚ ਮੈਂ ਵਿਦੇਸ਼ ਨਹੀਂ ਉਸ ਦੇ ਘਰ ਪਹਿਲਾਂ ਵਾਂਗ ਅਸੀਂ ਇੱਕ ਦੂਜੇ ਦੇ ਰੂਬਰੂ ਹੋਈਏ,ਸਭ ਤੋਂ ਵੱਡੀ ਗੱਲ ਇਹ ਸੁਣ ਕੇ ਮਨ ਉਦਾਸ ਹੋਇਆ ਕਿ ਉਹ ਜੀ ਟੀ ਰੋਡ ਤੇ ਸ਼ਾਹ ਸਕੰਦਰ ਫੱਕਰ ਦੇ ਮਜ਼ਾਰ ਨੇੜਲਾ ਘਰ ਵੇਚ ਕੇ ਉਹ ਕੁੱਝ ਕਾਰਨਾਂ ਕਰਕੇ ਦੀਨਾ ਨਗਰ ਦੀ ਕਿਸੇ ਨਵੀਂ ਥਾਂ ਤੇ ਅਪਣਾ ਛੋਟਾ ਜੇਹਾ ਆਲ੍ਹਣਾ ਬਣਾ ਕੇ ਰਹਿਣ ਲੱਗ ਪਿਆ ਹੈ ,ਤੇ ਉਮਰ ਦੇ ਇਸ ਆਖਰੀ ਪੜਾਂ ਤੇ ਰੂਪਾਂਤ੍ਰ ਨਾਲ ਅਪਣੀ ਸਾਹਾਂ ਦੀ ਸਾਂਝ ਬਣਾਈ ਇੱਕ ਸਾਹਿਤਕ ਜੀਵਣ ਜੀ ਰਿਹਾ ਹੈ, ਭਾਵੇਂ ਕੁਝ ਛੋਟੇ ਮੋਟੇ ਐਕਸੀ ਡੈਂਟਾਂ ਅਤ ਹੋਰ ਛੋਟੀਆਂ ਮੋਟੀਆਂ ਬੀਮਾਰੀਆਂ ਕਰਕੇ ਸਰੀਰਕ ਤਕਲੀਫਾਂ ਦਾ ਸਾਮ੍ਹਣਾ ਕਰਦੇ ਹੋਏ ਉਹ ਸਰੀਰਕ ਪੱਖੋਂ ਕਾਫੀ ਕਮਜ਼ੋਰ ਹੋ ਚੁਕਾ ਹੈ ਫਿਰ ਵੀ ਉਹ ਰੂਪਾਂਤ੍ਰ ਦੀ ਸੁਯੋਗ ਸੰਪਾਦਕੀ ਰਾਂਹੀਂ ਉਹ ਵਧੀਆ ਲੇਖਕ ਬੁਧੀ ਜੀਵੀਆਂ ਸ਼ਾਇਰਾਂ ਨੂੰ ਪਾਠਕਾਂ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ, ਜੋ ਸਾਹਿਤ ਜਗਤ ਨੂੰ ਉਸ ਦੀ ਇਹ ਇੱਕ ਬੜੀ ਵੱਡੀ ਦੇਣ ਹੈ। ਰੂਪਾਂਤ੍ਰ ਦੇ ਲੇਖਕ ਦੇਸ਼ ਪ੍ਰਦੇਸ਼ ਵਿਚ ਬੈਠੇ ਲਿਖਦੇ ਲੇਖਕ ਵੀ ਰੂਪਾਂਤ੍ਰ ਵਿਚ ਛਪਣਾ ਮਾਣ ਵਾਲੀ ਗੱਲ ਸਮਝਦੇ ਹਨ। ਇੱਕ ਵੱਡੀ ਗੱਲ ਖਾਸ ਇਹ ਹੈ ਕਿ "ਰੂਪਾਂਤ੍ਰ " ਇੱਕ ਨਿਰੋਲ ਸਾਹਿਤਕ ਮੈਗਜ਼ੀਨ ਹੈ ਜੋ ਬਿਨਾਂ ਕਿਸੇ ਐਡ (ੇ ਇਸ਼ਤਹਾਰ ਬਾਜ਼ੀ ) ਬਿਨਾਂ ਕਿਸੇ ਲਾਭ ਹਾਨੀ ,ਚਲ ਰਿਹਾ ਹੈ ਤੇ ਦਿੱਖ ਪੱਖੋਂ ਕਈ ਵੱਡੇ 2 ਮੈਗਜ਼ੀਨਾਂ ਤੋਂ ਅੱਗੇ ਹੈ। ਇਸ ਮੈਗਜ਼ੀਨ ਵਿਚ ਚੜ੍ਹਦੇ ਲਹਿੰਦੇ ਪੰਜਾਬ ਦੇ ਲੇਖਕ, ਸ਼ਾਇਰ ਛਪਦੇ ਰਹਿੰਦੇ ਹਨ। ਧਾਰਮਿਕ ਕੱਟੜ ਵਾਦ, ਅੰਧ ਵਿਸ਼ਵਾਸ਼ੀ ਤੇ ਸਿਆਸਤ ਤੋਂ ਕੋਹਾਂ ਦੂਰ ਹੈ। ਉਸ ਦੀ ਕਲਮ ਵਿਚ ਕਹਿਰਾਂ ਦਾ ਦੰਮ ਹੈ, ਆਸ਼ਾ ਵਾਦੀ, ਜ਼ਿੰਦਗੀ ਦੁੱਖ ਸੁੱਖ ਦੀ ਛਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਉਸ ਦੀਆਂ ਦਲੀਲਾਂ ਵਿਚ ਵਜ਼ਨ ਹੈ, ਜਿਲੰਦਗੀ ਨੂੰ ਉਹ ਭਾਰ ਸਮਝ ਕੇ ਨਹੀਂ ਜੀਂਦਾ,ਉਸ ਦੇ ਬੋਲਾਂ ਵਿਚ ਧਰਵਾਸ ਹੈ, ਦਲੇਰੀ ਹੈ, ਸਾਹਸ ਹੈ, ਸੱਚ ਕਹਿਣ ਦੀ ਜੁਰਤ ਹੈ, ਬੋਲਾਂ ਵਿਚ ਵੀ ਤੇ ਲਿਖਤਾਂ ਵਿਚ ਵੀ। ਉਸ ਦੇ ਸੰਪਾਦਕੀ ਨੋਟਾਂ ਇਨ੍ਹਾਂ ਦੀ ਤਰਜਮਾਨੀ ਕਰਦੇ ਪ੍ਰਤੱਖ ਪ੍ਰਤੀਤ ਹੁੰਦੇ ਹਨ। ਉਹ ਜਿੱਥੇ" ਰੂਪਾਂਤ੍ਰ" ਦੀ ਸੰਪਾਦਕੀ ਵੀ ਕਰਦਾ ਹੈ ਉੱਥੇ ਉਸ ਵਿਚ ਉਸ ਦੀਆਂ ਆਪਣੀਆਂ ਰਚਨਾਵਾਂ, ਕਵਿਤਾਵਾਂ, ਕਹਾਣੀਆ, ਦਾ ਪੱਧਰ ਵੀ ਪਾਠਕਾਂ ਨੂੰ ਖਿੱਚਦਾ ਹੈ। ਉਸ ਨੇ ਜੋ ਦੋ ਪੁਸਤਕਾਂ " ਜਿੰਦ "ਅਤੇ " ਦੋਹੜੇ" ਅਤੇ ਅਪਣੀ ਇਗੰਲੈਂਡ ਫੇਰੀ ਤੇ ਉਸ ਦਾ ਲਿਖਿਆ ਸਫਰ ਨਾਮਾ " ਰੌਸ਼ਨੀਆਂ ਦਾ ਸ਼ਹਿਰ ਇੰਗਲੈਂਡ " ਉਸ ਦੀ ਕਲਮ ਦੀ ਸੁੰਦਰ ਕਲਾ ਰਾਹੀਂ ਸਾਹਿਤ ਜਗਤ ਨੂੰ ਅਰਪਣ ਕੀਤੀਆਂ ਪੁਸਤਕਾਂ ਪੜ੍ਹਨ ਯੋਗ ਹਨ। ਉਸ ਦਾ ਇਹ ਉੱਦਮ ਵੀ ਉਸ ਦੀ ਸਾਹਿਤਕ ਪ੍ਰਤਿਭਾ ਨੂੰ ਉਭਾਰਦਾ ਹੈ। ਉਹ ਅਪਣੀਆਂ ਲਿਖਤਾਂ ਵਿਚ ਨਿਰਾ ਸ਼ਬਦ ਜਾਲ ਹੀ ਨਹੀਂ ਬੁਣਦਾ, ਸਗੋਂ ਸ਼ਬਦ ਚਿਤਰਦਾ ਹੈ ਤੇ ਉਨ੍ਹਾਂ ਵਿਚ ਅਪਣੀ ਸੂਖਮ ਕਲਾ ਰਾਹੀਂ ਜਾਨ ਪਾਉਣ ਦਾ ਯਤਨ ਵੀ ਕਰਦਾ ਹੈ। ਮੈਂ ਪੰਜਾਬ ਰਹਿੰਦੇ ਜਿੰਨੀ ਕੁ ਉਸ ਦੀ ਨੇੜਤਾ ਮਾਣੀ ਹੈ, ਉਸ ਨੂੰ ਦਰਸਾਉਣ ਵਿਚ ਜਿਨੀ ਕੁ ਮੇਰੀ ਇਸ ਆਖਰੀ ਉਮਰ ਵਿਚ ਯਾਦਾਸ਼ਤ ਕੰਮ ਕਰਦੀ ਹੈ, ਓਨਾ ਕੁ ਮੈਂ ਇਸ ਸਾਹਿਤ ਨਾਲ ਜੁੜੇ ਸਿਰ੍ਹੜੀ, ਸੁਹਜ ਕਲਾ ਦੇ ਸ਼ਬਦਾਂ ਦੇ ਚਿਤੇਰੇ ਬਾਰੇ ਜਾਣ ਸਕਿਆਂ ਹਾਂ ,ਅਪਨਣ ਪਿਆਰੇ ਪਾਠਕਾਂ ਦੀ ਨਜ਼ਰ ਕਰਕੇ ਅਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ। ਰੱਬ ਕਰੇ ਉਹ ਹੋਰ ਲੰਮੀ ਨਰੋਈ ਉਮਰ ਮਾਣ ਕੇ ਸਾਹਿਤ ਖੇਤ੍ਰ ਵਿਚ ਵਿਚਰ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ।
ਰਵੇਲ ਸਿੰਘ ਇੱਟਲੀ
"ਅਖੇ ਕੌਣ ਏ.......? ਜਾਣ ਨਾ ਪਛਾਣ ਮੈਂ ਤੇਰਾ ਮਹਿਮਾਨ 'ਟੰਗ ਅੜਾਅੂ'!"
3 ਮਈ - ਸਮਾਜ ਵਿਚ ਵਿਚਰਦਿਆਂ ਅਕਸਰ ਸਾਡਾ ਵਾਹ "ਟੰਗ ਅੜਾਉਆਂ" ਨਾਲ ਪੈ ਜਾਂਦਾ ਹੈ। ਟੰਗ ਅੜਾਊਆਂ ਦੀ ਕੈਟਾਗਿਰੀ ਭਾਨੀਮਾਰਾਂ ਅਤੇ ਜਾਣ ਨਾ ਪਛਾਣ ਮੈਂ ਤੇਰਾ ਮਹਿਮਾਨ ਜਾਂ ਖੜਪੈਂਚਾਂ ਦੇ ਵਿਚਕਾਰਲੀ ਹੁੰਦੀ ਹੈ। ਤਿੰਨਾਂ ਦੇ ਕੁੱਝ ਆਪਣੇ ਸਾਂਝੇ ਲੱਛਣ ਹੁੰਦੇ ਹੁੰਦੇ ਹੋਏ ਆਪੋ ਆਪਣੀਆਂ ਕੁੱਝ ਵੱਖਰੀਆਂ ਵਿਸ਼ੇਸ਼ਤਾਈਆਂ ਵੀ ਹੁੰਦੀਆਂ ਹਨ। ਜਿੱਥੇ ਭਾਨੀਮਾਰਾਂ ਨੇ ਕਿਸੇ ਦਾ ਕੋਈ ਵੀ ਬਣਦਾ ਕੰਮ ਵੇਖ ਕੇ ਆਪਣੀ ਕੂੜ ਕਲਾ ਸਹਾਰੇ ਭਾਨੀਮਾਰ ਕੇ ਬਣਦਾ ਕੰਮ ਰੁਕਵਾਉਂਣਾ ਹੁੰਦਾ ਹੈ। ਉੱਥੇ ਖੜਪੈਂਚਾਂ ਨੂੰ ਕਿਸੇ ਦੇ ਵੀ ਕੰਮ ਦੇ ਬਨਣ ਜਾਂ ਨਾ ਬਨਣ ਦੀ ਤਾਂ ਬਹੁਤੀ ਪ੍ਰਵਾਹ ਨਹੀਂ ਹੁੰਦੀ ਬਸ ਉਨ੍ਹਾਂ ਨੇ ਤਾਂ ਬਦੋ-ਬਦੀ ਦੀ ਪ੍ਰਧਾਨਗੀ ਤੇ ਫੋਕੀ ਵਾਹ-ਵਾਹ ਲੈਣ ਦੀ ਕੋਸ਼ਿਸ਼ ਕਰਕੇ ਖੜਪੈਂਚ ਬਨਣਾ ਹੁੰਦਾ ਹੈ। ਉੱਥੇ ਹੀ ਟੰਗ ਅੜਾਊਆਂ ਨੇ ਕਿਸੇ ਦੇ ਬਣਦੇ ਕੰਮ ਵਿਚ ਕੁੱਤੇ ਦੀ ਤਰ੍ਹਾਂ ਆਪਣੀ ਟੰਗ ਅੜਾਊਂਣੀ ਹੁੰਦੀ ਹੈ। ਕੰਮ ਚਾਹੇ ਕਿਸੇ ਵੀ ਪ੍ਰਕਾਰ ਦਾ ਹੋਵੇ ਭਾਵੇਂ ਕਿਸੇ ਭੈਣ ਭਰਾ ਮਾਤਾ ਪਿਤਾ ਪਤੀ ਪਤਨੀ ਦਾ ਬਹੁਤ ਹੀ ਨਿੱਜੀ ਹੋਵੇ,ਭਾਵੇਂ ਜਨਤਕ ਮਸਲਾ ਹੋਵੇ, ਭਾਵੇਂ ਸਰਕਾਰੀ ਹੋਵੇ, ਭਾਵੇਂ ਕਿਸੇ ਦਾ ਆਪਣਾ ਬਹੁਤ ਹੀ ਨਿੱਜੀ ਘਰੇਲੂ ਹੋਵੇ। ਇਨ੍ਹਾਂ ਟੰਗ ਅੜਾਊਆਂ ਨੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੇ ਮਸਲੇ 'ਚ ਜਾ ਕੇ ਆਪਣੀ ਟੰਗ ਅੜਾਉਂਣੀ ਹੀ ਹੁੰਦੀ ਹੈ, ਭਾਵੇਂ ਇਸ (ਟੰਗ ਅੜਾਉਂਣ 'ਚ) ਉਨ੍ਹਾਂ ਦਾ ਲਾਭ ਹੋਵੇ ਜਾਂ ਨਾ ਹੋਵੇ। ਆਪਣੀ ਆਦਤ ਤੋਂ ਮਜਬੂਰ ਹੁੰਦੇ ਨੇ ਬੇਚਾਰੇ। ਹੁਣ ਇਹ ਟੰਗ ਅੜਾਊ ਵੀ ਕਈ ਕਿਸਮ ਦੇ ਹੁੰਦੇ ਹਨ। ਪਹਿਲੀ ਕਿਸਮ ਪੇਸ਼ੇਵਰ ਟੰਗ ਅੜਾਊਆਂ ਜਾਂ ਪੱਕੇ ਟੰਗ ਅੜਾਊਆਂ ਦੀ ਹੈ। ਇਨ੍ਹਾਂ ਪੱਕੇ ਪੇਸ਼ੇਵਰ ਟੰਗ ਅੜਾਊਆਂ ਦੇ ਕੁੱਝ ਘਰ ਹਰ ਪਿੰਡ ਜਾਂ ਹਰ ਸ਼ਹਿਰ ਹੁੰਦੇ ਹੀ ਹਨ। ਦੂਜੀ ਕਿਸਮ ਟੈਂਪਰੇਰੀ ਜਾਂ ਆਰਜੀ, ਘੜੀ ਦੀ ਘੜੀ ਟੰਗ ਅੜਾਉਂਣ ਵਾਲੇ ਟੰਗ ਅੜਾਊਆਂ ਦੀ ਹੁੰਦੀ ਹੈ। ਤੀਜੀ ਕਿਸਮ ਅਤੇ ਚੌਥੀ ਕਿਸਮ ਉਪਰੋਕਤ ਦੋਵਾਂ ਕਿਸਮਾਂ ਦੀ ਸਬ ਕਿਸਮ ਵੀ ਆਖੀ ਜਾ ਸਕਦੀ ਹੈ। ਇਨ੍ਹਾਂ ਦੋਵਾਂ ਕਿਸਮਾਂ 'ਚ ਇੱਕ ਤਾਂ ਟੰਗ ਅੜਾਊ ਆਉਂਦੇ ਹਨ ਜੋ ਖੁਦ ਆਪਣੀ ਟੰਗ ਕਿਸੇ ਦੇ ਕੰਮ ਵਿਚ ਜਾਣ-ਬੁੱਝ ਕੇ ਫਸਾਉਂਦੇ ਹਨ ਅਤੇ ਕੰਮ ਨੂੰ ਖਰਾਬ ਕਰਨ ਦੀ ਪੂਰੀ ਵਾਹ ਲਾਉਂਦੇ ਹਨ।ਚੌਥੀ ਕਿਸਮ ਦੇ ਟੰਗ ਅੜਾਊ ਇਨ੍ਹਾਂ ਕਿਸਮਾਂ ਅਧੀਨ ਆਉਂਦੇ ਹਨ ਜੋ ਖੁਦ ਤੀਲੀ ਲਾ ਕੇ ਵੱਖ ਹੋ ਜਾਂਦੇ ਹਨ ਤੇ ਦੂਜਿਆਂ ਦੀਆਂ ਲੱਤਾਂ ਫਸਾ ਦਿੰਦੇ ਹਨ। ਖੈਰ ਟੰਗ ਅੜਾਊ ਤਾਂ ਹੁੰਦੇ ਹੀ ਇਸ ਤਰ੍ਹਾਂ ਦੇ ਨੇ ਕਿ ਕਿਸੇ ਦੇ ਬਣਦੇ ਕੰਮਾਂ 'ਚ ਖਾਹਮਖਾਹ ਹੀ ਆਪਣੀਆਂ ਟੰਗਾਂ ਫਸਾਉਂਣੀਆਂ। ਟੰਗ ਅੜਾਊ ਤਾਂ ਬਣੇ ਹੀ ਟੰਗਾਂ ਅੜਾਉਂਣ ਲਈ ਹਨ, ਫਿਰ ਚਾਹੇ ਕਿਸੇ ਵੀ ਤਰ੍ਹਾਂ ਦੇ ਕਿਉਂ ਨਾ ਹੋਣ, ਟੰਗ ਅੜਾਊ ਜੋ ਹੋਏ ਬੇਚਾਰੇ। ਅਸਲ ਵਿਚ "ਟੰਗ ਅੜਾਊ" ਬਨਣਾ ਹਰ ਕਿਸੇ ਦੇ ਵੱਸ ਦੀ ਗੱਲ ਥੋੜ੍ਹੈ। ਟੰਗ ਅੜਾਉਂਣਾ ਤਾਂ ਇਕ ਕਲਾ ਹੈ ਅਤੇ ਬੇਸ਼ਰਮੀ, ਝੂਠ, ਫਰੇਬੀ, ਚਲਾਕੀ, ਹੁਸ਼ਿਆਰੀ, ਧੱਕੇਸ਼ਾਹੀ ਅਤੇ ਚੁਗਲਖੋਰੀ ਆਦਿ ਵਰਗੇ ਗੁੱਣ ਇਸ ਕਲਾ ਦੀ ਜਿੰਦ ਜਾਨ ਹਨ। ਇਹ ਗੁਣ ਤਾਂ ਇਸ ਕਲਾ ਨੂੰ ਚਾਰ ਚੰਦ ਲਾਉਂਦੇ ਹਨ। ਜਿੰਨ੍ਹੇ ਜਿਆਦਾ ਇਹ ਗੁਣ ਕਿਸੇ ਟੰਗ ਅੜਾਊ 'ਚ ਹੋਣਗੇ ਉਨ੍ਹੇ ਹੀ ਵੱਧੀਆਂ ਤਰੀਕੇ ਨਾਲ ਆਪਣੀ ਟੰਗ ਦੂਜਿਆਂ ਦੇ ਕੰਮਾਂ, ਮਾਮਲਿਆਂ 'ਚ ਅੜਾ ਸਕਦੈ। ਬੱਸ ਵਿਚ ਪਤੀ-ਪਤਨੀ ਸਫਰ ਕਰਦੇ ਹੋਏ ਸਿੱਧ-ਸੁਭਾਅ ਇੱਕ ਸੀਟ 'ਤੇ ਬੈਠੇ ਜਰਾ ਨਾਲ ਨਾਲ ਹੋ ਕੇ ਬੈਠ ਜਾਣ ਤਾਂ "ਟੰਗ ਅੜਾਊ" ਉਨ੍ਹਾਂ ਵੱਲ਼ ਵੇਖਦੇ ਹੋਏ ਉੱਚੀ-ਅੱਚੀ ਹੱਸ ਹੱਸ ਕੇ ਅਤੇ ਸੁਣਾ ਸੁਣਾ ਕੇ ਗੰਦ ਮੰਦ ਦਾ ਬਕਬਾਸ ਕਰਨਗੇ ਅਤੇ ਉਨ੍ਹਾਂ ਵੱਲ਼ ਨੂੰ ਡੇਲੇ ਅੱਡ ਅੱਡ ਕੇ ਇਵੇਂ ਵੇਖਣਗੇ ਜਿਵੇਂ ਕੋਈ ਭੂਸਰਿਆ ਸਾਨ੍ਹ ਕਰਦੈ।ਦਸੋ ਭੱਲੇ ਮਾਣਸੋ! ਉਹ ਠਹਿਰੇ ਪਤੀ-ਪਤਨੀ ਤੁਹਾਨੂੰ ਉਨ੍ਹਾਂ ਦੇ ਮਾਮਲੇ 'ਚ ਟੰਗ ਅੜਾਉਣ ਦਾ ਕੀ ਮਿਲੂ? ਆਦਤ ਤੋਂ ਮਜਬੂਰ ਜੋ ਹੋਏ ਬੇਚਾਰੇ। ਹੁਣ ਤੁਸੀਂ ਅਮਰੀਕਾ ਹੀ ਵੇਖੋ ਅਫਗਾਨਿਸਤਾਨ ਇਰਾਕ ਪਾਕਿਸਤਾਨ ਭਾਰਤ ਅਤੇ ਹੋਰ ਵੀ ਅਨੇਕਾਂ ਹੀ ਦੇਸ਼ਾਂ ਦੇ ਨਿੱਜੀ ਅਤੇ ਅੰਦਰੂਨੀ ਮਾਮਲਿਆਂ 'ਚ ਬਦੋ-ਬਦੀ ਜ਼ਬਰਦਸਤੀ ਦਖਲ ਅੰਦਾਜ਼ੀ ਦੀ ਕੋਸ਼ਿਸ਼ ਕਰਕੇ "ਟੰਗ ਅੜਾਊ" ਦੀ ਭੂਮਿਕਾ ਨਿਭਾ ਰਿਹੈ ਇਹ ਤਾਂ ਹੈ ਹੀ ਪੱਕਾ "ਟੰਗ ਅੜਾਊ"।ਉਧਰ ਪਾਕਿਸਤਾਨ ਵੀ ਕਸ਼ਮੀਰ ਕਾਰਗਿਲ ਸਣੇ ਭਾਰਤ ਦੇ ਅਨੇਕਾਂ ਨਿੱਜੀ ਮਾਮਲਿਆਂ 'ਚ ਐਵੇਂ ਬਦੋ-ਬਦੀ ਟੰਗ ਅੜਾਈ ਜਾ ਰਿਹੈ। ਮੇਰੇ ਇੱਕ ਨਜਦੀਕੀ ਰਿਸ਼ਤੇਦਾਰ ਦਾ ਘਰ ਦਾ ਪਾਣੀ ਸੜਕ 'ਤੇ ਪੈਂਦਾ ਸੀ ਉੁਸਨੇ ਸੋਚਿਆਂ ਜਨਤਾ ਦੀ ਸਹੂਲਤ ਲਈ ਅਤੇ ਦੇਸ਼ ਦੀ ਜਾਇਦਾਦ (ਕੌਮੀ ਮਲਕੀਅਤ) ਸੜਕ ਨੂੰ ਟੁੱਟਣ ਤੋਂ ਬਚਾਉਂਣ ਲਈ ਆਪਣੇ ਕੋਲੋਂ ਖਰਚਾ ਕਰ ਕੇ ਸੜਕ 'ਚ ਅੰਡਰ ਗਰਾਉਂਡ ਪਾਈਪ ਪਾਕੇ ਸੜਕ ਨੂੰ ਟੁੱਟਣ ਤੋਂ ਬਚਾਇਆ ਜਾਵੇ। ਜਦੋਂ ਡਿਪਟੀ ਕਮਿਸ਼ਨਰ ਤੋਂ ਮਨਜੂਰੀ ਲੈਕੇ ਪਾਈਪ ਪਾਉਂਣ ਲੱਗੇ ਉੱਥੇ ਵੀ "ਟੰਗ ਅੜਾਊ" ਆਣ ਪਹੁੰਚੇ ਲੱਗੇ ਕਹਿਣ ਕਿ ਤੁਸੀਂ ਇੱਥੇ ਪਾਈਪ ਨਹੀਂ ਪਾ ਸਕਦੇ। ਅਸਾਂ ਤਾਂ ਸੜਕ ਟੁਟੀ ਹੋਈ ਰੱਖਣੀ ਹੈ ਤੇ ਲੋਕਾਂ ਨੂੰ ਮਿੱਟੀ-ਗਾਰੇ ਵਾਲੇ ਚਿਕੜ ਵਿਚੀਂ ਲੰਘਾਉਂਣਾ ਹੈ। ਅਸਾਂ ਡੀ ਸੀ ਸਾਹਿਬ ਤੋਂ ਇੱਕ ਲੱਖ ਰੁਪਏ ਦੀ ਸ਼ਪੈਸ਼ਲ ਗ੍ਰਾਂਟ ਮੰਨਜੂਰ ਕਰਵਾ ਕੇ ਬਲਾਕ ਵਿਕਾਸ ਦਫਤਰ ਦੇ ਸਰਕਾਰੀ ਅਮਲੇ ਤੋਂ (ਟੰਗ ਅੜਾਊਆਂ) ਤੋਂ ਬਿਨਾਂ ਹੀ, ਜਨ ਹਿੱਤਾਂ ਖਾਤਰ ਉਸ ਪਾਣੀ ਦਾ ਸਦਾ ਲਈ ਪੱਕਾ ਹੱਲ਼ ਕਰਵਾ ਦਿੱਤਾ।ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਵੇਖੇ ਆਮ ਜਨਤਾ ਲਈ ਆਪਣੇ ਪਾਸੋਂ ਪੈਸੇ ਖਰਚਕੇ ਕੀਤੇ ਜਾ ਰਹੇ ਜਨ ਹਿੱਤਾਂ ਵਾਲੇ ਕੰਮ 'ਚ ਵੀ ਟੰਗ ਅੜਾਊਆਂ ਪੂਰਾ ਵਿਘਨ ਪਾਇਆ।ਜਦ ਕਿ ਉੱਥੋਂ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਇਆ ਸਗੋਂ ਪਿੰਡ ਦਾ ਨੁਕਸਾਨ ਹੋਇਆ ਹੈ ਉਹ ਇੱਕ ਲੱਖ ਰੁਪਿਆਂ ਪਿੰਡ ਦੇ ਕਿਸੇ ਹੋਰ ਵਿਕਾਸ ਕਾਰਜ 'ਤੇ ਖਰਚ ਕੀਤਾ ਜਾ ਸਕਦਾ ਸੀ। ਇਸੇ ਤਰ੍ਹਾਂ ਇਨ੍ਹਾਂ ਟੰਗ ਅੜਾਊਂਆਂ ਨੂੰ ਦੂਜੇ ਲੋਕਾਂ ਦੇ ਘਰਾਂ ਦੇ ਨਿੱਜੀ ਮਾਮਲਿਆਂ ਦੀ ਬਹੁਤ ਫਿਕਰ ਲੱਗੀ ਰਹਿੰਦੀ ਹੈ।ਹਰ ਸਮੇਂ ਲੋਕਾਂ ਦੇ ਨਿੱਜੀ ਮਾਮਲਿਆਂ ਦੀਆਂ ਹੁੜਕਾਂ-ਬਿੜਕਾਂ ਅਤੇ ਸੂਹਾਂ ਲੈਂਦੇ ਰਹਿਣਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਜਾ ਕੇ ਅਸੀਂ ਉਨ੍ਹਾਂ ਦੇ ਮਾਮਲੇ 'ਚ ਆਪਣੀ ਟੰਗ ਅੜਾਈਏ। ਜਦੋਂ ਆਪਣੇ ਸਿਰ ਪੈਂਦੀ ਹੈ ਤਾਂ ਉਸ ਦੀ ਭਾਫ ਵੀ ਨਿਕਲਣ ਨਹੀਂ ਦੇਣਾ ਚਾਹੁੰਦੇ ਅਣਜਾਣ ਜਹੇ ਬਣ ਕੇ ਉਸ ਨੂੰ ਲੁਕਾ ਲੈਂਦੇ ਹਨ। ਇਵੇਂ ਸਮਝਦੇ ਹਨ ਇਹ ਦੂਨੀਆ ਸਾਰੀ ਬੋਲੀ 'ਤੇ ਅੰਨ੍ਹੀ ਅਤੇ ਬੇਵਕੂਫ ਜਹੀ ਹੈ ਇਨ੍ਹਾਂ ਨੂੰ ਕਿਸੇ ਗੱਲ ਦਾ ਕੁੱਝ ਵੀ ਪਤਾ ਨਹੀਂ ਹੈ। ਇਹ ਟੰਗ ਅੜਾਊ ਦੂਜਿਆਂ ਦੀਆਂ ਬਹੁਤ ਵਧਾ ਚੜ੍ਹਾ ਕੇ ਅਤੇ ਉਲਾਰ ਉਲਾਰ ਕੇ ਅਤੇ ਚੱਬ ਚੱਬ ਕੇ ਗੱਲਾਂ ਕਰਨਗੇ ਅਤੇ ਮਖੋਲ ਉਡਾਉਂਣਗੇ।ਜਦੋਂ ਆਪਣੀ ਵਾਰੀ ਆਉਂਦੀ ਹੈ ਤਾਂ ਮਾਂ ਹੀ ਮਰ ਜਾਂਦੀ ਹੈ ਪਰ ਕੀ ਕਰੀਏ ਇਹ ਤਾਂ "ਟੰਗ ਅੜਾਊ" ਹੋਏ ਨਾ ਬੇਚਾਰੇ। ਇਸ ਦੁਨੀਆਂ 'ਚ ਹਰ ਕੋਈ ਆਪਣੇ ਆਪ ਨੂੰ ਇਜਤਦਾਰ ਕਹਾਉਂਦਾ ਹੈ ਅਤੇ ਕੋਈ ਵੀ ਇੱਜਤਦਾਰ ਇਨਸਾਨ ਇਸ ਸੰਸਾਰ 'ਚ ਆਪਣੀ ਬੇਇਜਤੀ ਵੀ ਕਰਵਾਉਂਣੀ ਨਹੀਂ ਚਾਹੁੰਦਾ। ਪਰ ਟੰਗ ਅੜਾਊ ਆਪਣੀਆਂ ਚਾਲਾਂ ਰਾਹੀਂ ਟੰਗਾਂ ਫਸਾ ਕੇ ਸੱਭ ਕੁੱਝ ਕਰਨ ਲਈ ਮਜਬੂਰ ਕਰ ਦਿੰਦੇ ਹਨ। ਪ੍ਰੇਮੀਆਂ ਦੇ ਮਾਮਲੇ 'ਚ ਤਾਂ ਇਹ "ਟੰਗ ਅੜਾਊ" ਬਹੁਤ ਛੇਤੀਂ ਦੌੜੇ ਆਉਂਦੇ ਹਨ। ਦੂਜਿਆਂ ਦੇ ਨਿੱਜੀ ਮਾਮਲਿਆਂ 'ਚ ਇਹ ਐਵੇਂ ਹੀ ਟੰਗਾਂ ਅੜਾਈ ਜਾਣਗੇ। ਦੱਸੋ ਭਲਿਓ ਲੋਕੋ ਤੁਸੀਂ ਕੀ ਲੈਣਾ ਕਿਸੇ ਦੇ ਪ੍ਰਾਈਵੇਟ ਮਾਮਲਿਆਂ ਚੋਂ,ਪਰ ਕਿੱਥੇ ਬਾਜ ਆਉਂਦੇ ਨੇ ਇਹ "ਟੰਗ ਅੜਾਊ" ਬੇਚਾਰੇ। ਇਸੇ ਤਰ੍ਹਾਂ ਜੇ ਕਿਸੇ ਲੜਕੀ ਲੜਕੇ ਦੇ ਵਿਆਹ ਹੋਣ ਬਾਅਦ ਉਨ੍ਹਾਂ ਵਿਚਕਾਰ ਕਿਸੇ ਖਾਸ ਵੱਡੀ ਗਲਤੀ ਹੋਣ ਕਰਕੇ ਇੱਕ ਦੂਜੇ ਨੂੰ ਸੱਚ ਨਾ ਦਸਣ ਕਰਕੇ ਅਣਬਣ ਹੋਣ ਬਾਅਦ ਗੱਲ ਵੱਧ ਕੇ ਡਾਇਵੋਰਸ ਤੱਕ ਪਹੁੰਚ ਜਾਵੇ। ਇਸ ਮਸਲੇ 'ਚ ਵੀ 'ਟੰਗ ਅੜਾਊ' ਪਹੁੰਚ ਕੇ ਆਪਣੇ ਲਾਭ ਲਈ ਗੱਲ ਨੂੰ ਏਨਾ ਤੂਲ ਦੇਣਗੇ ਜਿਸ ਨਾਲ ਸਮਾਜ ਵਿਚ ਦੋਵਾਂ ਦਾ ਜੀਊਣਾ ਦੁਭੱਰ ਕਰ ਦੇਣਗੇ। ਖੈਰ ਬਹੁਤਾ ਕੁੱਝ ਇਨ੍ਹਾਂ ਟੰਗ ਅੜਾਉਂਆ ਵਾਰੇ ਲਿਖਣਾ ਵੀ ਨਹੀਂ ਚਾਹੀਦਾ। ਆਖਿਰ ਮੈਂ ਕੋਣ ਹੁੰਨੈ ਟੰਗ ਅੜਾਉਂਆਂ ਦੇ ਮਾਮਲੇ 'ਚ ਆਪਣੀਆਂ ਟੰਗਾਂ ਅੜਾਉਂਣ ਵਾਲਾ। ਅਗਲੇ ਜੋ ਮਰਜ਼ੀ ਕਰਨ ਚੌੜੇ ਹੋ ਹੋ ਕੇ ਜਿਵੇਂ ਮਰਜ਼ੀ ਟੰਗਾਂ ਅੜਾਉਂਣ। ਮੈਂ ਕਿਉਂ ਉਨ੍ਹਾਂ ਦੀਆਂ ਅੜਾਈਆਂ ਟੰਗਾਂ 'ਚ ਆਪਣੀਆਂ ਟੰਗਾਂ ਨੂੰ ਮਲੋ-ਮਲੀ ਵਿਚ ਵਾੜ ਕੇ "ਟੰਗਾਂ ਅੜਾਵਾਂ"। ਮਨਮੋਹਨ ਸਿੰਘ ਖੇਲਾ
ਸਰਬਜੀਤ ਨੁੰ ਸ਼ਹੀਦੀ ਦਰਜਾ ਦੇਣ ਦੇ ਸਬੰਧ ਵਿਚ ਕੁਝ ਵਿਚਾਰ
5 ਮਈ - ਸਰਬਜੀਤ ਨੂੰ ਸ਼ਹੀਦੀ ਦਰਜਾ ਮਿਲਣ ਦੇ ਸਬੰਧ ਵਿਚ ਦੇਸ਼-ਵਿਦੇਸ਼ ਵਿਚ ਬਹੁਤ ਚਰਚਾ ਕੀਤੀ ਜਾ ਰਹੀ ਹੈ, ਸ਼ਾਇਦ ਕੁਝ ਵਿਦਵਾਨ ਅਤੇ ਕਲਮ ਦੇ ਧਨੀ ਵੀਰ ਅਪਣੇ ਨਿਜੀ ਵਿਚਾਰਾ ਵਿਚ ਸਹੀਂ ਹੋ ਸਕਦੇ ਹਨ ਪਰ ਸੱਚ ਤਾ ਇਹ ਹੈ ਕਿ ਅਸੀਂ ਕਿਸੇ ਗੈਰ ਪੰਜਾਬੀ ਜਾਂ ਲੀਡਰ ਨੁੰ ਭਾਵੇ ਕੋਈ ਵੀ ਖਿਤਾਬ ਮਿਲ ਜਾਵੇ - ਕੁਝ ਨਹੀ ਬੋਲਦੇ ਪਰ ਅਪਣੇ ਪੰਜਾਬੀ ਵੀਰਾਂ ਦੇ ਮਰਨ ਉਪਰੰਤ ਵੀ ਲਤਾਂ ਖਿਚਣ ਤੋਂ ਨਹੀਂ ਹਟਦੇ। ਸਭ ਤੋਂ ਗੌਰ ਕਰਨ ਵਾਲੀ ਗਲ ਇਹ ਹੈ ਕਿ ਭਾਰਤ ਸਰਕਾਰ ਕਿਸੇ ਵੀ ਪੰਜਾਬੀ ਨੁੰ ਸ਼ਹੀਦ ਦਾ ਦਰਜਾ ਬਿਨਾਂ ਕੁੜਿਕੀ ਵਿਚ ਫਸਣ ਤੋਂ ਬਿਨਾਂ ਨਹੀਂ ਦਿੰਦੀ, ਜਾਂ ਫਿਰ ਸਾਡੇ ਵੱਡੇ-ਵੱਡੇ ਸਿਆਅੀ ਲੀਡਰ ਜੋ ਸਾਡੇ ਵੀਰ ਗੁਰਦਾਸਪੁਰੀਏ ਜਸਪਾਲ ਸਿੰਘ ਜਾਂ ਲੁਧਿਆਣਾ ਕਾਂਡ ਵਿਚ ਸ਼ਹੀਦ ਹੋਏ ਵੀਰਾਂ ਦੇ ਘਰਾਂ ਵਿਚ ਅਫਸੋਸ ਕਰਨ ਲਈ ਵੀ ਨਹੀਂ ਪੁੱਜਦੇ ,ਅੱਜ ਅਚਾਨਕ ਭਿਖੀ ਪਿੰਡ ਦੀ ਸ਼ਮਸ਼ਾਨ ਵਿਚ ਕਿਦਾਂ ਉਮੜ ਪਏ। ਦੂਸਰਾ ਕੇਦਰੀ ਮੀਡੀਆ ਜੋ ਕਿਸੇ ਵੀ ਹਾਲਤ ਵਿਚ ਪੰਜਾਬੀਅਤ ਨੁੰ ਉੱਚਾ ਨਹੀਂ ਚੁੱਕਣਾ ਚਾਹੂੰਦਾ, ਅਚਾਨਕ ਹਰਕਤ ਵਿਚ ਆ ਕੇ ਸਰਬਜੀਤ ਅਤੇ ਦੇਸ਼ ਭਗਤੀ ਦੀ ਗਲ ਕਰਨ ਲਗਾ ਤਾ ਜੋ ਇਕ ਪਾਸੇ ਚੈਨਲਾਂ ਦੀ ਰੇਟਿੰਗ ਵਧੇ ਤੇ ਦੂਜਾ ਚੀਨ ਮਸਲੇ ਅਤੇ ਕੋਇਲਾ ਘੁਟਾਲੇ ਦੀਆਂ ਖਬਰਾਂ ਤੋਂ ਸਰਕਾਰ ਨੁੰ ਰਾਹਤ ਮਿਲ ਸਕੇ। ਪਰ ਸਭ ਤੋਂ ਰੌਚਕ ਗਲ ਕਿ ਪੰਜਾਬ ਸਟੇਟ 1 ਕਰੋੜ ਅਤੇ ਦੋ ਸਰਕਾਰੀ ਨੌਕਰੀਆਂ ਦੇ ਮੁਆਵਜੇ ਦਾ ਐਲਾਨ ਕਰਦੀ ਹੈ ਪਰ ਕੇਦਰ 25 ਲਖ ਨਾਲ ਪੱਲਾ ਝਾੜ ਲੈਦਾ ਹੈ। ਕੀ ਕੇਦਰ ਪੰਜਾਬ ਤੋਂ ਗਰੀਬ ਹੈ??? ਪਰ ਇਸ ਸਭ ਦੇ ਬਾਵਜੂਦ ਵੀ ਇਹ ਤਾ ਸਪਸ਼ਟ ਹੈ ਕਿ ਇਹ ਸ਼ਹੀਦੀ ਦਰਜਾ ਪੂਰੀ ਤਰ੍ਹਾਂ ਨਾਲ ਰਾਜਨੀਤਿਕ ਉਥਲ-ਪੁਥਲ ਵਿਚ ਅਤੇ ਜਲਦਬਾਜੀ ਵਿਚ ਦਿੱਤਾ ਗਿਆ ਪਰ ਫਿਰ ਵੀ ਮੈ ਅਪਣੇ ਵਿਚਾਰ ਸ਼ਹੀਦ ਖਿਤਾਬ ਦੇ ਹਕ ਵਿਚ ਰੱਖਣਾ ਚਾਹੂੰਦਾ ਹਾਂ----
1 ਕਿਸੇ ਵੀ ਦੇਸ਼ ਵਿਚ ਗੈਰ ਕਾਨੁੰਨੀ ਤੌਰ ਉਪਰ ਬਾਰਡਰ ਲੰਘਣ ਦੀ ਸਜਾ 23 ਸਾਲ ਦੀ ਜੇਲ੍ਹ ਜਾਂ ਫਾਂਸੀ ਨਹੀਂ ਹੋ ਸਕਦੀ। (ਅਜੇ ਵੀ ਜਾਰੀ ਰਹਿਣੀ ਸੀ ਜੇ ------)
2 ਦੂਸਰਾ ਸਰਬਜੀਤ ਦੇ ਪਰਿਵਾਰ ਦੇ ਬਿਆਨਾਂ ਨੁੰ ਡੂਘਾਈ ਨਾਲ ਘੋਖਣ ਤੇ ਇਹ ਸਪਸ਼ਟ ਨਹੀਂ ਹੂੰਦਾ ਕਿ ਸਰਬਜੀਤ ਅਸਲ ਵਿਚ ਨਸ਼ੇ ਦੀ ਹਾਲਤ ਵਿਚ ਸੀ ਜਾਂ ਨਹੀ?? ਕਿਉਕਿ ਕਿਸੇ ਵੀ ਏਸ਼ੀਆ ਦੇ ਬਾਰਡਰ ਨੁੰ ਸ਼ਰਾਬੀ ਹੋ ਕੇ ਪਾਰ ਕਰਨਾ ਸੰਭਵ ਨਹੀਂ---ਖਾਸ ਕਰਕੇ ਜਦ ਭਾਰਤ ਪਾਕ ਦੀ ਗਲ ਹੋਵੇ।
3 ਸਰਬਜੀਤ ਨੁੰ ਅਤਵਾਦੀ ਕਹਿਣਾ ਵੀ ਉਚਿਤ ਨਹੀਂ ਹੋਵੇਗਾ ਕਿਉਕਿ ਕੇਸ ਦੇ ਅਸਲ ਤੇ ਇਕੋ-ਇਕ ਗਵਾਹ ਨੇ ਵੀ ਅਪਣੀ ਗਵਾਹੀ ਨੂੰ ਪੂਰੀ ਤਰ੍ਹਾਂ ਨਾਲ ਗੁਮਰਾਹ ਅਤੇ ਝੂਠੀ ਮੰਨਿਆ ਹੈ,ਜਿਸਦਾ ਉਸਨੁੰ ਅਫਸੋਸ ਵੀ ਹੈ। ਸੋ ਇਸ ਅਧਾਰ ਉਪਰ ਸਰਬਜੀਤ ਨੂੰ ਬੰਬ ਧਮਾਕੇ ਦਾ ਦੋਸ਼ੀ ਕਹਿਣਾ ਜਾਂ ਫਾਂਸੀ ਜਾਂ ਅਤਵਾਦੀ ਨਹੀਂ ਮੰਨਿਆ ਜਾ ਸਕਦਾ।
4 ਲਾਹੌਰ ਬੰਬ ਧਮਾਕੀਆ ਵਿਚ ਪਾਕ ਸਰਕਾਰ ਜਾਂ ਏਜੰਸੀਆਂ ਨੇ ਅਪਣੀ ਅਸਫਲਤਾ ਨੁੰ ਛੁਪਾਉਣ ਲਈ ਸਰਬਜੀਤ ਨੁੰ ਇਸਤੇਮਾਲ ਕੀਤਾ ਤਾ ਜੋ ਅੰਤਰਰਾਸ਼ਟਰੀ ਪੱਧਰ ਉਪਰ ਭਾਰਤ ਦੀ ਸਥਿਤੀ ਨੂੰ ਖਰਾਬ ਕੀਤਾ ਜਾਵੇ।
5 ਕੀ ਇਕਲਾ ਬੰਦਾ ਲਾਹੌਰ ਜਿਹੇ ਉੱਚ ਸਕਿਉਰਟੀ ਅਤੇ ਭੀੜ ਵਾਲੇ ਇਲਾਕੇ ਵਿਚ ਬਿਸਫੋਟਕ ਸਮਗਰੀ ਲਿਜਾ ਕੇ ਬੰਬ ਧਮਾਕਾ ਕਰ ਸਕਦਾ ਹੈ??? ਜਾਂ ਫਿਰ ਇਸ ਧਮਾਕੇ ਦੇ ਬਾਕੀ ਦੋਸ਼ੀ ਕਿੱਥੇ ਗਏ ਜਾਂ 23 ਸਾਲ ਵਿਚ ਕਿਉ ਨਹੀਂ ਫੜੇ ਜਾ ਸਕੇ???
6 ਮਨੁੱਖੀ ਅਧਿਕਾਰਾਂ ਦੇ ਪਾਕ ਵਿਚ ਬੈਠੇ ਕਾਕੁਰਨ ਵੀ ਇਸ ਨੁੰ ਮਨੁੱਖੀ ਅਧਿਕਾਰਾਂ ਦਾ ਘਾਣ ਮੰਨਦੇ ਹਨ---ਕੀ ਇਹ ਕਾਫੀ ਨਹੀਂ ??
7 ਅਗਰ ਸਰਬਜੀਤ ਨੁੰ ਜਾਸੂਸ ਵੀ ਮੰਨਿਆ ਜਾਵੇ ਤਾ ਵੀ ਉਸਨੇ 23 ਸਾਲ ਨਰਕ ਦੀ ਜੇਲ੍ਹ ਭੋਗੀ-ਕੇਵਲ ਦੇਸ਼ ਲਈ ??
8 ਕਸਾਬ ਦੀ ਤੁਲਣਾ ਸਰਬਜੀਤ ਨਾਲ ਕਰਨਾ ਬਿਲਕੁਲ ਹੀ ਗਲਤ ਹੈ ਕਿਉਂਕਿ ਕਸਾਬ ਨੂੰ ਵੀਡੀAਗ੍ਰਾਫੀ ਦੇ ਸਬੂਤ ਤੇ ਹਥਿਆਰਾਂ ਨਾਲ ਮੌਕੇ ਤੋਂ ਫੜਿਆ ਗਿਆ ਜਦਕਿ ਸਰਬਜੀਤ ਦੇ ਖਿਲਾਫ ਅਜਿਹਾ ਕੋਈ ਵੀ ਸਬੂਤ ਨਹੀਂ ਸੀ। ਸੋ ਪਾਕ ਕਦੇ ਵੀ ਕਸਾਬ ਨੂੰ ਸ਼ਹੀਦ ਨਹੀਂ ਐਲਾਨੇਗਾ ਕਿਉਂਕਿ ਇਸ ਅਧਾਰ ਉਪਰ ਉਸਨੂੰ ਅੰਤਰਰਾਸ਼ਟਰੀ ਪੱਧਰ ਉੁਪਰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੋ ਵਿਦਵਾਨ ਵੀਰੋ,ਸਰਬਜੀਤ ਨੁੰ ਸ਼ਹੀਦ ਖਿਤਾਬ ਇਸ ਕਰਕੇ ਨਹੀਂ ਮਿਲਿਆ ਕਿ ਭਾਰਤ ਸਰਕਾਰ ਨੁੰ ਉਸਦੇ ਪਰਿਵਾਰ ਨਾਲ ਹਮਦਰਦੀ ਹੈ ਜਾਂ ਫਿਰ ਉਹ ਨਸ਼ੇ ਦੀ ਹਾਲਤ ਵਿਚ ਬਾਰਡਰ ਲੰਘ ਗਿਆ (ਕਿਉਕਿ ਇਸ ਲਈ ਮੁਆਵਜਾ ਜਾਰੀ ਕਰ ਦਿੱਤਾ ਗਿਆ ਸੀ) ਬਲਕਿ ਇਸ ਲਈ ਕਿ ਉਸਨੇ ਅਪਣੀ ਜਿੰਦਗੀ ਦਾ ਕਾਫੀ ਸਮਾਂ ਤੇ ਜੁਵਾਨੀ ਸਰਕਾਰਾਂ ਦੀ ਅਣਦੇਖੀ ਜਾਂ ਮਤਭੇਦਾਂ,ਅਤਵਾਦ ਸੰਗਠਨਾਂ ਜਾਂ ਆਈ ਐਸ ਆਈ ਦਾ ਪਾਕ ਨਿਆ ਪ੍ਰਣਾਲੀ ਜਾਂ ਸਰਕਾਰ ਉਪਰ ਦਬਾਅ,ਗਲਤ ਪਹਿਚਾਣ ਜਾਂ ਜਾਸੂਸੀ ਜਿਹੇ ਸੰਦਰਭ ਵਿਚ ਗੁਜਾਰਿਆ---ਸਭ ਤੋਂ ਵਡੀ ਗੱਲ ਕਿ ਪੰਜਾਬੀ ਭਾਵੇ ਭਾਰਤ ਵਿਚ ਹੋਵੇ ਜਾਂ ਪਾਕ ਵਿਚ ,ਹਮੇਸ਼ਾਂ ਉਸਨੁੰ ਸ਼ੱਕੀ ਦੇਖਿਆ ਜਾਂਦਾ ਹੈ-----ਸਰਬਜੀਤ ਦੀ ਮੌਤ ਪੂਰੀ ਤਰ੍ਹਾਂ ਨਾਲ ਅਤਵਾਦੀ ਸੰਗਠਨਾਂ ਦੀ ਸਾਜ਼ਿਸ ਨਾਲ ਹੋਈ ਜਿਨ੍ਹਾਂ ਨੇ ਕਸਾਬ ਦਾ ਬਦਲਾ ਸਰਬਜੀਤ ਤੋਂ ਲਿਆ। ਸੋ ਇਕ ਆਮ ਇਨਸਾਨ ਨੁੰ ਮੌਤ ਦੇ ਘਾਟ ਉਤਾਰ ਕੇ ਉਸਦੇ ਦਿਲ, ਗੁਰਦੇ ਆਦਿ ਕੱਢ ਕੇ ਸ਼ਾਇਦ ਵੇਚ ਵੀ ਦਿੱਤੇ ਹੋਣਗੇ ਤਾ ਜੋ ਹਸਪਤਾਲ ਜਾਂ ਜੇਲ੍ਹ ਦੀ ਰੋਟੀ ਦਾ ਖਰਚਾ ਵਸੂਲਿਆ ਜਾਵੇ।---ਨਹੀਂ ਤਾ ਪਿਛਲੇ 23 ਸਾਲ ਜਿਸਨੂੰ ਕੁਝ ਨਹੀਂ ਹੋਇਆ ਅਚਾਨਕ ਉਸ ਉੱਤੇ ਜਾਨਲੇਵਾ ਹਮਲਾ ਹੋਣਾ ਕਈ ਸਵਾਲ ਖੜੇ ਕਰਦਾ ਹੈ ।---ਬਾਕੀ ਅੰਤਰਰਾਸ਼ਟਰੀ ਪਧਰ ਤੇ ਮਨੁੱਖੀ ਅਧਿਕਾਰਾਂ ਦੀ ਗਲ ਕਰਨ ਵਾਲੇ ਵੱਡੇ ਵੱਡੇ ਦੇਸ਼ਾਂ ਦੀ ਚੁੱਪ ਵੀ ਕਈ ਸਵਾਲ ਖੜੇ ਕਰਦੀ ਹੈ। ਸੋ ਵੀਰੋ ਅਗਰ ਕੋਈ ਵਿਅਕਤੀ ਅਪਣੀ ਸਰਕਾਰ ਦੀ ਕਿਸੇ ਕਾਰਵਾਈ ਕਰਕੇ ਦੂਸਰੇ ਕਿਸੇ ਦੇਸ਼ ਵਿਚ ਬਦਲਾਪੂਰਵਕ ਮੌਤ ਦੇ ਮੂੰਹ ਵਿਚ ਜਾਂਦਾ ਹੈ ਤਾ ਸੁਭਾਵਿਕ ਹੀ ਸ਼ਹੀਦ ਅਖਵਾਏਗਾ,ਕਿਉਕਿ ਭਾਵੇ ਉਸਦੀ ਜੇਲ੍ਹ ਦੀ ਸਜਾ ਜਾਂ ਫਾਸੀ ਦੀ ਸਜਾ ਦਾ ਸਫਰ ਉਸਦੀ ਗਲਤ ਪਹਿਚਾਣ ਜਾਂ ਅਤਵਾਦ ਜਾਂ ਬਾਰਡਰ ਲੰਘਣ ਨਾਲ ਜੁੜਿਆ ਸੀ ਪਰ ਅੰਤਿਮ ਸਮੇ ਉਸਨੇ ਅਪਣੇ ਦੇਸ਼ ਦੀ ਅਤਵਾਦ ਵਿਰੋਧੀ ਨੀਤੀ ਕਾਰਨ ਅਪਣੇ ਪ੍ਰਾਣ ਗੁਆਏ ਭਾਵ ਕਿ ਉਸਦਾ ਅੰਤਿਮ ਸਮਾ ਦੇਸ਼ ਵਾਸੀਆਂ ਲੇਖੇ ਲੱਗਾ। ਜਰੂਰ ਜੇਲ੍ਹ ਵਿਚ ਉਸਨੁੰ ਭਾਰਤ ਤੇ ਭਾਰਤੀਆਂ ਪ੍ਰਤੀ ਵਧ ਘਟ ਸੁਨਣਾ ਪਿਆ ਹੋਵੇਗਾ,ਜਰੂਰ ਉਸਨੇ ਵਿਰੋਧ ਵੀ ਕੀਤਾ ਹੋਵੇਗਾ, ਜਰੂਰ ਉਸਨੇ ਅਪਣੇ ਬਚਾਅ ਲਈ ਅੰਤਿਮ ਸਮੇ ਤਕ ਇਕ ਫੋਜੀ ਦੀ ਤਰ੍ਹਾਂ ਜੌਰ ਲਗਾਇਆ ਹੋਵੇਗਾ। ਪਰ ਜੇਕਰ ਉਹ ਜਖਮੀ ਹਾਲਤ ਵਿਚ ਬਚ ਵੀ ਜਾਂਦਾ ਤਾ ਵੀ ਉਸਨੁੰ ਸਰਕਾਰ ਨੇ ਕਿਸੇ ਤਰ੍ਹਾਂ ਹਸਪਤਾਲ ਅੰਦਰ ਹੀ ਮਰਵਾ ਦੇਣਾ ਸੀ ਤਾ ਜੋ ਸਚਾਈ ਸਾਹਮਣੇ ਨਾ ਆ ਸਕੇ ਪਰ ਬਦਕਿਸਮਤ ਨੇ ਉਹ ਭੇਣ,ਪਤਨੀ ਜਾਂ ਬੇਟੀਆਂ ਜਿਨ੍ਹਾਂ ਨੁੰ ਆਖਰੀ ਸਮੇਂ ਉਹ ਅਪਣੇ ਦਿਲ ਦੀ ਗਲ ਨਾ ਕਹਿ ਸਕਿਆ ਕਿ ਉਸ ਨਾਲ ਕੀ ਬੀਤੀ। ਇਹੀ ਨਹੀਂ ਵੀਰੋ ਇਤਿਹਾਸ ਵਿਚ ਤੁਹਾਨੁੰ ਕਈ ਧਾਰਮਿਕ ਅਤੇ ਰਾਜਨੀਤਿਕ ਲੋਕ ਮਿਲ ਜਾਣਗੇ ਜਿਨ੍ਹਾਂ ਨੇ ਜਿੰਦਗੀ ਦਾ ਕਾਫੀ ਸਮਾ ਐਸ਼ ਜਾਂ ਆਮ ਵਿਅਕਤੀ ਦੀ ਤਰ੍ਹਾਂ ਗੁਜਾਰਿਆ ਪਰ ਬਾਅਦ ਵਿਚ ਉਹ ਮਹਾਨ ਤਪਸਵੀ ਜਾਂ ਕਾਮਯਾਬ ਲੀਡਰ ਜਾਂ ਦੇਸ਼ ਭਗਤ ਬਣੇ,ਸੋ ਫਿਰ ਇਸ ਵੀਰ ਦੀ ਮੌਤ ਉਪਰ ਅਪਣੀ ਕਲਮ ਨਾਲ ਸ਼ਹੀਦੀ ਦਰਜਾ ਮਿਲਣ ਤੇ ਅਫਸੋਸ ਪ੍ਰਗਟ ਕਰਨ ਦੀ ਬਜਾਏ ਇਹ ਸੋਚੋ ਕਿ ਕਿਨੇ ਹੋਰ ਸਰਬਜੀਤ ਵਿਦੇਸ਼ੀ ਜੇਲ੍ਹਾ ਵਿਚ ਬੰਦ ਜਨ ਅਤੇ ਉਹਨਾਂ ਨੁੰ ਪਰਿਵਾਰਾਂ ਤਕ ਕਿਵੇ ਸਹੀਂ ਸਲਾਮਤ ਲਿਆਂਦਾ ਜਾਵੇ।
ਸਤਵਿੰਦਰ ਸਿੰਘ ਮਿਆਣੀ
ਬੜਾ ਔਖਾ ਹੈ ਪ੍ਰਵਾਸੀ ਪੰਛੀ ਬਣ ਕੇ ਦੇਸੀ ਆਹਲਣਿਆਂ ਵਿਚ ਜਾਣਾ
ਕੀ ਤੁਸੀਂ ਪੰਜਾਬ ਜਾ ਰਹੇ ਹੋ?......ਖਬਰਦਾਰ......!!ਹੋਸ਼ਿਆਰ.......ਸਾਵਧਾਨ!
ਮਈ 12 - ਆਪਣੇ ਵਤਨ ਪਿਆਰੇ ਪੰਜਾਬ ਨੂੰ ਜਦੋਂ ਕੋਈ ਵੀ ਆਪਣੇ ਪੇਟ ਦੀ ਭੁੱਖ ਖਾਤਰ ਰੋਜੀ-ਰੋਟੀ ਦੀ ਭਾਲ 'ਚ ਸੱਤ ਸਮੁੰਦਰ ਪਾਰ ਵਿਦੇਸ਼ਾਂ ਦੀਆਂ ਪਰਾਈਆਂ ਧਰਤੀਆਂ 'ਤੇ ਜਾਣ ਵੇਲੇ ਅਲਵਿਦਾ ਆਖਦਾ ਹੈ ਤਾਂ ਦਿਲ 'ਚੋਂ ਇੱਕ ਹੂਕ ਜਿਹੀ ਨਿਕਲਦੀ ਹੈ। ਇਸ ਹੂਕ ਵਿਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਰੱਲ਼ਗੱਡ ਹੋਈਆਂ ਹੁੰਦੀਆਂ ਹਨ। ਜਿਨ੍ਹਾਂ 'ਚ ਭਾਵਨਾ ਵਿਛੋੜੇ ਦੀ, ਭਾਵਨਾ ਅਨਜਾਣ ਮੁਲਕ ਵਿਚ ਵਿਚਰਨ ਦੀ ਅਨਿਸ਼ਚਿਤਤਾ ਦੀ, ਭਾਵਨਾ ਕਈ ਅਨਜਾਣ ਸਵਾਲਾਂ ਦੀ ਕਿ ਪਤਾ ਨਹੀਂ ਕਦ ਮੁੜ ਵਾਪਿਸ ਪਰਤਾਂਗੇ? ਇਨ੍ਹਾਂ ਬਿਗਾਨੇ ਮੁਲਕਾਂ ਵਿਚ ਆ ਕੇ ਸਾਨੂੰ ਅਨਜਾਣਪੁਣੇ 'ਤੇ ਬੇਗਾਨਗੀ ਦਾ ਅਹਿਸਾਸ ਉਵੇਂ ਹੁੰਦੈ ਜਿਵੇਂ ਕਿ ਜਦੋਂ ਕੋਈ ਪ੍ਰਵਾਸੀ ਪੰਛੀ ਕਿਸੇ ਵਿਗਾਨੇ ਮੁਲਕ 'ਚ ਜਾਕੇ ਮਹਿਸੂਸ ਕਰਦੈ। ਪ੍ਰੰਤੂ ਅੱਜਕਲ ਪੰਜਾਬ 'ਚ ਹਾਲਾਤ ਇੰਨ੍ਹੇ ਬਦਲ ਗਏ ਹਨ ਕਿ ਜੇਕਰ ਤੁਸੀਂ 4-5 ਸਾਲ ਵਿਦੇਸ਼ 'ਚ ਰਹਿਣ ਬਾਅਦ ਪੰਜਾਬ ਜਾਵੋ ਤਾਂ ਤੁਹਾਡੇ ਪੰਜਾਬ 'ਚ ਬਣੇ ਦੇਸੀ ਆਹਲਣਿਆਂ ਉੱਤੇ ਬਿਹਾਰੀ ਅਥਵਾ ਯੂ ਪੀ ਦੇ ਪੰਜਾਬ ਵਿਚ ਮਜਦੂਰੀ ਕਰਨ ਆਏ ਹੋਏ ਪ੍ਰਵਾਸੀ ਮਜਦੂਰ ਭਈਆਂ ਦਾ ਜਾਂ ਕਿਸੇ ਹੋਰ ਦਾ ਕਬਜਾ ਹੋਣਾ ਬਹੁਤੇ ਅੰਚਭੇ ਵਾਲੀ ਗੱਲ ਨਾ ਹੋਕੇ ਆਮ ਜਿਹਾ ਬਣਦਾ ਜਾ ਰਿਹਾ ਹੈ। ਬਹੁਤੀਆਂ ਸਾਰੀਆਂ ਹਾਲਤਾਂ 'ਚ ਤੁਸੀਂ ਆਪਣੇ ਮੁਲਕ 'ਚ ਪਹੁੰਚ ਕੇ ਆਪਣੇ ਹੀ ਮੁਲਕ ਵਿਚ ਆਪਣਿਆਂ ਹੱਥੋਂ ਬੇਗਾਨਗੀ ਦਾ ਅਹਿਸਾਸ ਕਰੋਗੇ। ਹਰ ਵਰ੍ਹੇ ਅਨੇਕਾਂ ਹੀ ਪ੍ਰਵਾਸੀ ਭਾਰਤੀ ਕਨੇਡਾ,ਅਮਰੀਕਾ,ਜਰਮਨ ਇੰਗਲੈਂਡ, ਜਪਾਨ, ਸਵਿਟਰਜਰਲੈਂਡ, ਨਿਊਜੀਲੈਂਡ, ਅਸਟ੍ਰੇਲੀਆ,ਪੌਲੈਂਡ, ਹੌਲੈਂਡ, ਇਰਾਨ, ਇਰਾਕ, ਦੁਬੱਈ ,ਕੁਵੈਤ,ਸਾਊਦੀ ਅਰਬ,ਲਿਬਨਾਨ ਆਦਿ ਬਹੁਤ ਸਾਰੇ ਦੇਸ਼ਾਂ ਦੇ ਪੰਜਾਬੀ ਤੇ ਸਮੂਹ ਭਾਰਤੀ ਪੂਰਾ ਸਾਲ ਹੱਡ-ਭੰਨਵੀਂ ਮਿਹਨਤ ਕਰਨ ਬਾਅਦ ਨਵੇਂ ਸਾਲ ਦੁਆਲੇ ਆਪਣੇ ਦਿਲਾਂ 'ਚ ਅਨੇਕਾਂ ਚਾਅ ਲੈਕੇ ਮਿਤਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਇਲਾਵਾ ਦਿਨ ਸੁੱਦ ਤਿਊਹਾਰ ਮਨਾਉਂਣ ਲਈ ਆਪਣੇ ਪਿਆਰੇ ਵਤਨ ਜਾਂਦੇ ਹਨ। ਇਹ ਸਾਰੇ ਵਿਦੇਸ਼ਾਂ 'ਚ ਰਹਿੰਦੇ ਪ੍ਰਵਾਸੀ ਭਾਰਤੀ ਪ੍ਰਵਾਸੀ ਪੰਛੀਆਂ ਦੀ ਤਰ੍ਹਾਂ ਆਪਣੇ ਖੰਭਾਂ ਰਾਹੀਂ ਉਡਾਰੀ ਮਾਰ ਕੇ ਵੀ ਆਪਣੇ ਵਤਨ ਦੀ ਮਿੱਟੀ ਦੀ ਸੌਧੀਂ ਖੁਸ਼ਬੂ ਲੈਣ ਲਈ ਲੋਚਦੇ ਰਹਿੰਦੇ ਹਨ। ਪ੍ਰੰਤੂ ਪੰਜਾਬ ਸਣੇ ਪੂਰੇ ਭਾਰਤ 'ਚ ਵਧਦੀ ਗਰੀਬੀ ਤੇ ਬੇਰੁਜਗਾਰੀ ਤੋਂ ਪੈਦਾ ਹੋਈ ਗੁੰਡਾਗਰਦੀ ਨੇ ਇਨ੍ਹਾਂ ਵਿਚੋਂ ਅਨੇਕਾਂ ਹੀ ਵਿਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਸਦਾ ਦੀ ਨੀਂਦੇ ਸੁਲਾ ਦਿੱਤਾ ਹੈ। ਇਹ ਤਾਂ ਵਿਚਾਰੇ ਸਾਰਾ ਸਾਲ ਕੰਮ ਕਰਨ ਬਾਅਦ ਸਾਲ ਭਰ ਦੀ ਥਕਾਨ ਲਾਹੁਣ ਲਈ ਆਪਣੀਆਂ ਸਾਲਾਨਾ ਛੁੱਟੀਆਂ ਕੱਟਣ ਲਈ ਆਪਣੇ ਪਿਆਰੇ ਵਤਨ ਦੀ ਖਿਚ ਹੋਣ ਕਰਕੇ ਭਾਰਤ ਨੂੰ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਦੇ ਦਿਲਾਂ 'ਚ ਜਨਮ ਤੋਂ ਹੀ ਇਹ ਗੱਲ ਘਰ ਚੁੱਕੀ ਹੋਈ ਹੈ ਕਿ ਪੰਜਾਬ ਸਮੇਤ ਭਾਰਤਵਰਸ਼ ਦੀ ਸੰਸਕ੍ਰਿਤੀ ਵਿਰਸਾ ਸੱਭਿਆਚਾਰ ਕਲਚਰ ਧਰਮ ਸਾਰੀ ਦੁਨੀਆਂ ਤੋਂ ਵੱਧੀਆ ਹੈ। ਇਹ ਸਾਰੇ ਵਿਦੇਸ਼ਾਂ 'ਚ ਪੈਦਾ ਹੋਏ ਆਪਣੇ ਬੱਚਿਆਂ ਨੂੰ ਇਸੇ ਨਾਲ ਜੋੜੀ ਰੱਖਣ ਹਿੱਤ ਅਤੇ ਇਹ ਨੂੰ ਵਿਖਾਉਣ ਖਾਤਰ ਕਿ ਉਹ ਇਸ ਨੂੰ ਯਾਦ ਰੱਖਦੇ ਹੋਏ ਇਸੇ ਨਾਲ ਜੁੜੇ ਰਹਿ ਸਕਣ ਲਈ ਔਖੇ ਹੋਕੇ ਨਾਲ ਲਿਆਉਂਦੇ ਹਨ।ਪਰ ਇਹ ਵਿਦੇਸ਼ਾਂ 'ਚ ਪੈਦਾ ਹੋਏ ਬੱਚੇ ਹੁਣ ਇੰਡੀਆ 'ਚ ਸਾਰਾ ਕੁੱਝ ਹੁੰਦਾ ਵੇਖ ਕੇ ਇੰਡੀਆ ਬਿਲਕੁਲ ਆਉਣਾ ਨਹੀਂ ਚਾਹੁੰਦੇ ਸਗੋਂ ਉਹ ਤਾਂ ਆਪਣੇ ਮਾਪਿਆਂ ਨੂੰ ਵੀ ਭਾਰਤ ਆਉਂਣ ਤੋਂ ਰੋਕਦੇ ਹਨ।ਉਨ੍ਹਾਂ ਦੀ ਦਲੀਲ ਹੈ ਕਿ ਭਾਰਤ 'ਚ ਸਾਡੇ ਆਪਣੇ ਸਾਨੂੰ ਲੁੱਟ ਵੀ ਲੈਣਗੇ ਅਤੇ ਬਾਅਦ 'ਚ ਸਾਨੂੰ ਮਾਰ ਵੀ ਦੇਣਗੇ। ਇਸ ਲਈ ਉਹ ਸਲਾਨਾ ਛੁੱਟੀਆਂ 'ਚ ਹੁਣ ਭਾਰਤ ਜਾਣ ਨਾਲੋਂ ਹੋਰ ਦੇਸ਼ਾਂ 'ਚ ਜਾਕੇ ਛੁੱਟੀਆਂ ਮਨਾਉਂਣ ਨੂੰ ਪਹਿਲ ਦਿੰਦੇ ਹਨ। ਕਿਉਂ ਕਿ ਪੰਜਾਬ ਸਣੇ ਭਾਰਤ ਦੇ ਹੋਰ ਅਨੇਕਾਂ ਦੂਜੇ ਰਾਜਾਂ ਦੇ ਕਈ ਹਿੱਸਿਆਂ ਵਿਚ ਲੁੱਟਾਂ-ਖੋਹਾਂ 'ਤੇ ਕਤਲੋ-ਗਾਰਦ ਦੀਆਂ ਵੱਧਦੀਆਂ ਘਟਨਾਵਾਂ ਨੇ ਪੈਸੇ ਨਾਲ ਮਾਲੋ-ਮਾਲ (ਘੱਟੋ-ਘੱਟ ਸੰਭਾਵੀ ਲੁਟੇਰਿਆਂ ਦੀਆਂ ਲਲਚਾਈਆਂ ਨਜ਼ਰਾਂ ਵਿਚ) ਇਨ੍ਹਾਂ ਬੱਚਿਆਂ ਸਮੇਤ ਪ੍ਰਵਾਸੀ ਭਾਰਤੀਆਂ ਦੇ ਦਿਲਾਂ 'ਚ ਖੌਫ ਭਰ ਦਿੱਤਾ ਹੈ।ਭਾਰਤ ਦੀਆਂ ਅਖਬਾਰਾਂ 'ਚ ਨਿੱਤ ਨਵੇਂ ਦਿਨ ਵਿਦੇਸ਼ੀਆਂ ਦੀ ਕੁੱਟ-ਮਾਰ ਤੋਂ ਇਲਾਵਾ ਇਨ੍ਹਾਂ ਦੇ ਹੋਏ ਕਤਲਾਂ, ਲੁੱਟਾਂ-ਖੋਹਾਂ ਸਮੇਤ ਘਰਾਂ ਅਤੇ ਹੋਰ ਪ੍ਰਾਪਰਟੀ ਉੱਤੇ ਹੋਏ ਨਜਾਇਜ ਕਬਜਿਆਂ ਦੀਆਂ ਮੁੱਖ ਸੁਰੱਖੀਆਂ ਵਾਲੀਆਂ ਖਬਰਾਂ ਮੁੱਖ ਪੰਨਿਆਂ ਦਾ ਸ਼ਿੰਗਾਰ ਬਣ ਰਹੀਆਂ ਹਨ। ਭਾਰਤ ਤੋਂ ਛਪਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਕ ਹੁਣ ਤੱਕ ਅਨੇਕਾਂ ਪ੍ਰਵਾਸੀ ਭਾਰਤੀ ਇਨ੍ਹਾਂ ਲੁਟੇਰਿਆਂ ਦੀ ਲੁੱਟ ਅਤੇ ਡਕੈਤੀ ਦਾ ਸ਼ਿਕਾਰ ਹੋਏ ਹਨ।ਪੰਜਾਬ ਵਿਚ ਯੂ ਪੀ,ਬਿਹਾਰ ਜਾਂ ਬੰਗਾਲ ਵਗੈਰਾ ਤੋਂ ਆ ਕੇ ਕੰਮ ਕਰਨ ਵਾਲੇ ਮਜਦੂਰ ਅਤੇ ਪੰਜਾਬ ਵਿਚ ਹੀ ਰਹਿ ਰਹੇ ਐਸ਼ੋ-ਇਸ਼੍ਰਤ ਅਥਵਾ ਐਸ਼-ਪ੍ਰਸਤੀ 'ਚ ਗਿਲਤਾਨ ਹੋਏ ਅਤੇ ਨਸ਼ਿਆਂ ਦੇ ਆਦੀ ਹੋ ਚੁੱਕੇ ਕਾਲਜੀਏਟ ਜਾਂ ਵਿਹਲੜ ਬੇਰੁਜਗਾਰ ਹੀ ਮੁੱਖ ਰੂਪ 'ਚ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਉਂਦੇ ਹਨ। ਮਾੜੀ ਕਿਸਮਤੇ ਹੁਣ ਤਾਂਈ ਬਹੁਤ ਸਾਰੇ ਕਨੇਡਾ, ਅਮਰੀਕਾ , ਇੰਗਲੈਂਡ,ਜਰਮਨ,ਨਿਊਜੀਲੈਂਡ ਆਦਿ ਦੇਸ਼ਾਂ ਤੋਂ ਪੰਜਾਬ ਗਏ ਪੰਜਾਬੀਆਂ ਦੇ ਨਾਲ-ਨਾਲ ਅਸਟ੍ਰੇਲੀਆ ਤੋਂ ਵੀ ਪੰਜਾਬ ਗਏ ਬਹੁਤ ਸਾਰੇ ਪੰਜਾਬੀਆਂ ਨਾਲ ਗਤਲੋ-ਗਾਰਦ, ਲੁੱਟ-ਖਸੁੱਟ ਤੋਂ ਇਲਾਵਾ ਜਬਰਦਸਤੀ ਹੀ ਘਰਾਂ ਸਮੇਤ ਹੋਰ ਪ੍ਰਾਪਰਟੀਆਂ 'ਤੇ ਕੀਤੇ ਹੋਏ ਕਬਜਿਆਂ ਦੀਆਂ ਬੇਅੰਤ ਵਾਰਦਾਤਾਂ ਹੋਈਆਂ ਹਨ। ਮੁੱਖ ਰੂਪ 'ਚ ਇਹ ਲੁਟੇਰੇ ਸ਼ਹਿਰਾਂ ਆਦਿ ਵਿਚ ਸ਼ੌਪਿੰਗ ਵਗੈਰਾ ਕਰਨ ਗਏ ਪ੍ਰਵਾਸੀਆਂ ਪੰਜਾਬੀਆਂ ਦੇ ਮਗਰ ਉਨ੍ਹਾਂ ਦੇ ਪਹਿਰਾਵੇ ਤੋਂ ਹੀ ਵਿਦੇਸ਼ੀ ਹੋਣ ਦੀ ਪਹਿਚਾਣ ਕਰਕੇ ਸਕੂਟਰ/ਮੋਟਰ ਸਾਈਕਲ ਜਾਂ ਕਾਰ ਵਗੈਰਾ 'ਚ ਪਿੱਛਾ ਕਰਦੇ ਹੋਏ ਮਗਰ ਲੱਗ ਜਾਂਦੇ ਹਨ। ਕਿਸੇ ਸੁੰਨਸਾਨ ਜਹੀ ਇੱਕਲਤਾ ਵਾਲਾ ਮੌਕਾ ਵੇਖਦਿਆਂ ਹੀ ਸਿਰ ਵਗੈਰਾ 'ਤੇ ਕਿਸੇ ਹਥਿਆਰ ਜਾਂ ਭਾਰੀ ਚੀਜ ਨਾਲ ਜਬਰਦਸਤ ਵਾਰ ਕਰਕੇ ਬੜੀ ਕਾਹਲੀ ਨਾਲ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਪ੍ਰਵਾਸੀ ਮਜਦੂਰ ਜਾਂ ਘਰਾਂ 'ਚ ਕੰਮਾਂ-ਕਾਰਾਂ ਲਈ ਰੱਖੇ ਹੋਏ ਦੂਜੇ ਰਾਜਾਂ ਦੇ ਭਈਏ ਨੌਕਰ ਦਸ-ਦਸ ਬਰਾਂ-ਬਾਰਾਂ ਦੇ ਗਰੁਪਾਂ ਵਗੈਰਾ ਵਿਚ ਰਾਤਾਂ ਨੂੰ ਆਕੇ ਸੁੱਤਿਆਂ 'ਤੇ ਧਾਵਾ ਬੋਲਣ ਵਿਚ ਬਹੁਤ ਜਿਆਦਾ ਮੁਹਾਰਤ ਰੱਖਦੇ ਹਨ।ਵਿਦੇਸ਼ੀ (ਪੱਛਮੀਂ ਦੇਸ਼ਾਂ ਵਿਚ) ਲੁਟੇਰਿਆਂ ਅਤੇ ਇਨ੍ਹਾਂ ਦੇਸ਼ੀ ਲੁਟੇਰਿਆਂ 'ਚ ਮੁੱਖ ਫਰਕ ਇਹ ਹੀ ਹੈ ਕਿ ਵਿਦੇਸ਼ੀ ਲੁਟੇਰੇ ਪਹਿਲਾਂ ਗੱਲੀਂ-ਬਾਤੀਂ ਤੁਹਾਨੂੰ ਸਾਰਾ ਕੁੱਝ ਉਨ੍ਹਾਂ ਦੇ ਹਵਾਲੇ ਕਰਨ ਲਈ ਕਹਿੰਦੇ ਹਨ ਪਰ ਮਾੜੀ ਕਿਸਮਤੇ ਇਹ ਦੇਸੀ ਲੁਟੇਰੇ ਇਸ ਤੋਂ ਉਲਟ ਪਹਿਲਾਂ ਕੁੱਟਣ-ਮਾਰਨ ਤੋਂ ਇਲਾਵਾ ਬੰਦੇ ਨੂੰ ਬੇਹੋਸ਼ ਕਰਨ ਬਾਅਦ ਸੱਭ ਕੁੱਝ ਲੁੱਟਦੇ ਹਨ। ਪੰਜਾਬ ਪੁਲੀਸ ਅਤੇ ਸਰਕਾਰ ਇਸ ਤੋਂ ਬਾਖੂਬੀ ਵਾਕਿਫ ਹੈ ਅਤੇ ਹਰ ਜਿਲ੍ਹੇ 'ਚ ਪ੍ਰਵਾਸੀਆਂ ਦੀ ਸਹੂਲਤ ਲਈ ਐਨ-ਆਰ-ਆਈ ਥਾਣੇ ਵੀ ਜਿਲ੍ਹੇ ਵਾਈਜ ਬਣਾ ਕੇ ਵਿਸ਼ੇਸ਼ ਹੈਲਪ ਲਾਈਨ ਵੀ ਬਣਾਈ ਹੋਈ ਹੈ। ਸਾਲ ਭਰ ਕੰਮ ਕਰਨ ਬਾਅਦ ਥਕੇਵਾਂ ਲਾਹੁਣ ਲਈ ਛੁੱਟੀਆਂ 'ਚ ਆਪ ਭਾਰਤ ਵਾਪਿਸ ਜਾਣ ਤੋਂ ਸਿਵਾਏ ਆਪਣੇ ਬੱਚਿਆਂ ਨੂੰ ਵੀ ਭਾਰਤ ਲਿਜਾ ਕੇ ਘੁੰਮਾ ਫਿਰਾ ਕੇ ਆਪਣੇ ਵਿਰਸੇ ਅਤੇ ਆਪਣੀ ਮਿੱਟੀ ਨਾਲ ਜੋੜੀ ਰੱਖਣ ਦਾ ਚਾਅ ਸਾਨੂੰ ਸਾਰਿਆਂ ਨੂੰ ਹੁੰਦਾ ਹੈ। ਸਾਡਾ ਸਾਰਿਆਂ ਦਾ ਫਰਜ ਵੀ ਬਣਦਾ ਹੈ ਕਿ ਅਸੀਂ ਸਾਰੇ ਜਣੇ ਆਪਣੀ ਮਾਂ-ਭੂੰਮੀਂ ਨਾਲ ਜੁੜੇ ਰਹੀਏ। ਪ੍ਰੰਤੂ ਇਸ ਅਜੋਕੇ ਸਮੇਂ 'ਚ ਬਦਲਦੇ ਹਾਲਾਤਾਂ ਦੇ ਮੱਦੇਨਜਰ ਸਾਨੂੰ ਲੋੜ ਨਾਲੋਂ ਥੋੜਾ ਵੱਧ ਚੁਕੰਨਿਆਂ ਹੋਕੇ ਭਾਰਤ ਜਾਣ ਦੀ ਲੋੜ ਹੁਣ ਮਹਿਸੂਸ ਹੋਈ ਹੈ। ਜੇਕਰ ਲੁਟੇਰਿਆਂ ਦਾ ਕੋਈ ਗਰੁੱਪ ਦਿਨ ਵੇਲੇ ਜਾਂ ਰਾਤ ਨੂੰ ਸੁੱਤਿਆਂ ਪਿਆਂ 'ਤੇ ਤੁਹਾਡਾ ਘਿਰਾਓ ਕਰਦਾ ਹੈ ਤਾਂ ਉਸ ਵੇਲੇ ਮਾੜੀ ਮੋਟੀ ਜਾਂ ਥੋਹੜੀ ਬਹੁਤੀ ਰਕਮ ਬਚਾਉਂਣ ਬਦਲੇ ਆਪਣੀ ਅਤੇ ਆਪਣੇ ਪ੍ਰੀਵਾਰ ਦੀ ਜਾਨ ਮੁਸੀਬਤ ਅਤੇ ਜੋਖਮ 'ਚ ਪਾਉਂਣ ਨਾਲੋਂ ਹਾਲਾਤ ਮੁਤਾਬਿਕ ਸਥਿਤੀ ਦਾ ਸਾਹਮਣਾ ਕਰ ਲੈਣਾ ਚਾਹੀਦਾ ਹੈ। ਖਾਸ ਕਰ ਔਰਤਾਂ ਨੂੰ ਮਹਿੰਗੇ ਗਹਿਣੇ ਵਗੈਰਾ ਪਾਕੇ ਆਮ ਗਲੀਆਂ ਬਜਾਰਾਂ ਵਿਚ ਲਾਪ੍ਰਵਾਹ ਹੋਕੇ ਚਲਣ ਤੋਂ ਬਹੁਤ ਗੁਰੇਜ ਕਰਨਾ ਚਾਹੀਦਾ ਹੈ। ਬੁਢਾਪੇ ਦੀ ਉਮਰ 'ਚ ਰਿਟਾਇਰ ਹੋਕੇ ਪੰਜਾਬ ਵਿਚ ਪ੍ਰਵਾਸੀ ਨੌਕਰਾਂ ਦੇ ਸਹਾਰੇ ਰਹਿਣ ਗਏ ਮਾਪਿਆਂ ਨੂੰ ਵੀ ਬਹੁਤ ਹੀ ਸਾਵਧਾਨੀ ਅਤੇ ਚੌਕਸੀ ਨਾਲ ਰਹਿਣ ਦੀ ਲੋੜ ਹੈ। ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਹੈ ਕਿ ਉਹ ਇਸ ਪਾਸੇ ਖਾਸ ਧਿਆਨ ਦੇਕੇ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਪਰੰਤੂ ਫਿਰ ਵੀ ਅਬਾਦੀ ਪੱਖੋਂ ਬਹੁਤ ਵਿਸ਼ਾਲ ਅਤੇ ਵੱਡਾ ਦੇਸ਼ ਹੋਣ ਕਰਕੇ ਆਪਣੀ ਸੂਝ ਰਾਹੀਂ ਆਪਣਾ ਬਚਾਓ ਆਪ ਰੱਖਣ ਵਿਚ ਹੀ ਵੀ ਬਹਿਤਰੀ ਹੈ।
ਮਨਮੋਹਨ ਸਿੰਘ ਸੁਜਾਵਲਪੁਰ
ਸਰਕਾਰਾਂ ਦੀ ਬੇ-ਰੁਖ਼ੀ ਦਾ ਸ਼ਿਕਾਰ ਹੈ ਅੰਮ੍ਰਿਤਸਰ ਦਾ ਅੰਤਰ-ਰਾਸ਼ਟਰੀ ਹਵਾਈ ਅੱਡਾ
13 ਮਈ - ਹਾਲ ਹੀ ਵਿਚ ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਅੰਤਰ-ਰਾਸ਼ਟਰੀ ਹਵਾਈ ਅੱਡੇ ਦਾ ਸਾਲਾਨਾ ਘਾਟਾ 33 ਕ੍ਰੋੜ ਤੋਂ ਵੱਧ ਕੇ 55 ਕਰੋੜ ਰੁਪਏ ਹੋਣ ਦੀ ਖ਼ਬਰ ਨੇ ਇਸ ਹਵਾਈ ਨਾਲ ਸੁਨੇਹ ਰੱਖਣ ਵਾਲਿਆਂ ਨੂੰ ਚਿੰਤੁਤ ਕਰ ਦਿੱਤਾ ਹੈ ਕਿਉਂਕਿ ਇਹ ਹਵਾਈ ਅੱਡਾ ਇਸ ਸਮੇਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਸਮੇਂ ਇੱਥੇ ਇਕੋ ਸਮੇਂ 14 ਵੱਡੇ ਹਵਾਈ ਜਹਾਜ਼ ਖੜੇ ਹੋ ਸਕਦੇ ਹਨ। 1200 ਯਾਤਰੂਆਂ ਦੇ ਇੱਥੇ ਇਕੋ ਸਮੇਂ ਬੈਠਣ ਦਾ ਪ੍ਰਬੰਧ ਹੈ। ਧੁੰਦ ਦੇ ਟਾਕਰੇ ਲਈ ਇੱਥੇ ਕੈਟ ਦੋ ਦਾ ਪ੍ਰਬੰਧ ਹੈ। ਇੱਥੇ ਜਲਦੀ ਖ਼ਰਾਬ ਹੋਣ ਵਾਲੀਆਂ ਸਬਜ਼ੀਆਂ ਦੀ ਸਾਂਭ ਸੰਭਾਲ ਦਾ ਪ੍ਰਬੰਧ ਹੈ। 2012 ਤਕ 9 ਲੱਖ ਯਾਤਰੀ ਇੱਥੇ ਆਏ। ਸਵਾਲ ਪੈਦਾ ਹੁੰਦਾ ਹੈ ਕਿ ਵਿਸ਼ਵ ਪ੍ਰਸਿੱਧੀ ਵਾਲੇ ਸ਼ਹਿਰ ਦਾ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਹਵਾਈ ਅੱਡਾ ਘਾਟੇ ਵਿਚ ਕਿਉਂ ਹੈ ਤੇ ਇਸ ਨੂੰ ਕਿਵੇਂ ਦੂਰ ਕੀਤਾ ਜਾਵੇ? ਇਕ ਅਨੁਮਾਨ ਅਨੁਸਾਰ ਦਿੱਲੀ ਹਵਾਈ ਅੱਡੇ 'ਤੇ ਉਤਰਨ ਵਾਲੀਆਂ ਸਵਾਰੀਆਂ ਵਿੱਚੋਂ 35 % ਪੰਜਾਬੀ ਹੁੰਦੇ ਹਨ। ਸਭ ਤੋਂ ਵੱਡਾ ਸਵਾਲ ਇਹੋ ਹੈ ਕਿ ਉਹ ਦਿੱਲੀ ਦੀ ਥਾਂ 'ਤੇ ਅੰਮ੍ਰਿਤਸਰ ਕਿਉਂ ਨਹੀਂ ਉੱਤਰਦੇ? ਇਸ ਦਾ ਕਾਰਨ ਇਹ ਹੈ ਕਿ ਯਾਤਰੀ ਸਿੱਧੀਆਂ ਉਡਾਣਾਂ ਚਾਹੁੰਦੇ ਹਨ ਪਰ ਇੱਥੋਂ ਸਿੱਧੀਆਂ ਉਡਾਣਾਂ ਬਹੁਤ ਘਟ ਹਨ ਤੇ ਏਅਰ ਇੰਡੀਆ ਦੀ ਪਹੁੰਚ ਵੀ ਇਸ ਪ੍ਰਤੀ ਨਾਂਹ ਪੱਖੀ ਹੈ। ਇਸ ਸਮੇਂ ਜਿਹੜੀਆਂ ਪ੍ਰਾਈਵੇਟ ਏਅਰ ਲਾਇਨਜ਼ ਦੀਆਂ ਇੱਥੋਂ ਸਿੱਧੀਆਂ ਉਡਾਣਾਂ ਹਨ, ਉਹ ਬਹੁਤ ਸਫ਼ਲਤਾਪੂਰਵਕ ਇੱਥੋਂ ਚਲ ਰਹੀਆਂ ਹਨ। ਦੁਨੀਆਂ ਦੀ ਪ੍ਰਸਿੱਧ ਏਅਰ ਲਾਇਨ ਕਤਰ ਏਅਰਵੇਜ਼ ਦੀ ਅੰਮ੍ਰਿਤਸਰ ਤੋਂ ਕਤਰ ਦੀ ਰਾਜਧਾਨੀ ਦੋਹਾ ਲਈ ਰੋਜ਼ਾਨਾ ਉਡਾਣ ਹੈ ਤੇ ਇਸ ਦੀਆਂ ਦੋਹਾ ਤੋਂ ਅਮਰੀਕਾ ਦੇ ਸ਼ਹਿਰਾਂ ਵਾਸ਼ਿੰਗਟਨ, ਨਿਊਯਾਰਕ, ਸ਼ਿਕਾਗੋ ਤੇ ਹਿਊਸਟਨ, ਕੈਨੇਡਾ ਦੇ ਸ਼ਹਿਰ ਮੌਂਟਰੀਅਲ ਤੋਂ ਇਲਾਵਾ, ਫਰੈਂਕਫਰਟ, ਲੰਡਨ, ਮਨਚੈਸਟਰ , ਬਰਸੀਲੋਨਾ, ਮਿਊਨਿਚ, ਪੈਰਿਸ, ਬਰਸਲ, ਜਨੇਵਾ ਆਦਿ ਲਈ ਸਿਧੀਆਂ ਉਡਾਣਾਂ ਹਨ। ਕੈਨੇਡਾ ਏਅਰ ਲਾਈਨ ਯੂਰਪ ਵਿਚ ਆਉਂਦੀ,ਇਸ ਲਈ ਕੈਨੇਡਾ ਜਾਣ ਵਾਲੇ ਕਤਰ ਏਅਰਵੇਜ਼ ਰਾਹੀਂ ਅੰਮ੍ਰਿਤਸਰ ਤੋਂ ਯੂਰਪ ਜਾ ਕੇ ਯੂਰਪ ਤੋਂ ਏਅਰ ਕੈਨੇਡਾ ਲੈ ਕੇ ਆਪਣੇ ਸ਼ਹਿਰ ਜਾ ਸਕਦੇ ਹਨ। ਉਜਬੇਕ ਏਅਰਵੇਜ਼ ਦੀਆਂ ਅੰਮ੍ਰਿਤਸਰ ਤੋਂੇ ਨਿਊਯਾਰਕ, ਲੰਡਨ, ਰੋਮ, ਮਿਲਾਨ ਲਈ ਬਰਾਸਤਾ ਤਾਸ਼ਕੰਦ ਉਡਾਣਾਂ ਹਨ। ਤੁਰਕਮੀਨੀਆ ਏਅਰਵੇਜ਼ ਦੀਆਂ ਫਰੈਂਕਫਰਟ, ਬਰਸਿੰਘਮ, ਲੰਡਨ, ਬਰਾਸਤਾ ਅਸ਼ਕਾਬਾਦ ਉਡਾਣਾਂ ਹਨ। ਇਸ ਸਮੇਂ ਵੀ ਏਅਰ ਇੰਡੀਆ ਦੀ ਨੀਤੀ ਅੰਮ੍ਰਿਤਸਰ ਵਿਰੋਧੀ ਹੈ ਤੇ ਪ੍ਰਾਈਵੇਟ ਏਅਰ ਲਾਈਨਜ਼ ਨੂੰ ਲਾਭ ਪਹੁੰਚਾਉਣ ਵਾਲੀ ਹੈ। ਇਸ ਸਮੇਂ, ਏਅਰ ਇੰਡੀਆ ਦੀਆਂ ਦਿੱਲੀ ਤੋਂ ਨਿਊਯਾਰਕ ਲਈ ਸਿੱਧੀ ਉਡਾਣ ਰਾਤ 1 ਵਜ ਕੇ 45 ਮਿੰਟ, ਸ਼ਿਕਾਗੋ ਲਈ ਰਾਤ ਨੂੰ 2 ਵਜੇ, ਸਿੰਘਾਪੁਰ ਲਈ ਅੱਧੀ ਰਾਤ 12 ਵਜੇ, ਹਾਂਗਕਾਂਗ ਲਈ ਰਾਤ ਨੂੰ ਸਵਾ ਗਿਆਰਾਂ ਵਜੇ ਉਡਾਣ ਹੈ। ਇਸ ਸਮੇਂ ਏਅਰ ਇੰਡੀਆ ਦੀ ਦੁਪਹਿਰੇ 2 ਵਜੇ ਅੰਮ੍ਰਿਤਸਰ ਤੋਂ ਉਡਾਣ ਹੈ। ਇਸ ਤਰ੍ਹਾਂ ਦਿੱਲੀ ਤੋਂ ਵਿਦੇਸ਼ਾਂ ਨੂੰ ਜਾਣ ਲਈ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਤੇ 8 ਤੋਂ ਲੈ ਕੇ 11 ਘੰਟੇ ਬੈਠਣਾ ਪੈਂਦਾ ਹੈ, ਜੋ ਕਿ ਬਹੁਤ ਮੁਸ਼ਕਲ ਹੈ। ਇਸ ਲਈ ਉਹ ਕੋਸ਼ਿਸ਼ ਕਰਦੇ ਹਨ ਕਿ ਹੋਰ ਏਅਰ ਲਾਈਨ ਦੀ ਟਿਕਟ ਲਈ ਜਾਵੇ, ਜਿਸ ਨਾਲ ਉਨ੍ਹਾਂ ਨੂੰ ਥੋੜ੍ਹਾ ਸਮਾਂ ਬੈਠਣਾ ਪਵੇ। ਇੰਝ ਏਅਰ ਇੰਡੀਆ ਅਸਿੱਧੇ ਤੌਰ 'ਤੇ ਪ੍ਰਾਈਵੇਟ ਏਅਰਲਾਈਨਾਂ ਨੂੰ ਉਤਸ਼ਾਹ ਕਰ ਰਹੀ ਹੈ। ਇਸ ਦੇ ਟਾਕਰੇ 'ਤੇ ਜੈੱਟ ਦੀ ਸ਼ਾਮ 9 ਵਜ਼ੇ ਅੰਮ੍ਰਿਤਸਰ ਤੋਂ ਦਿੱਲੀ ਲਈ ਉਡਾਣ ਹੈ, ਇਸ ਲਈ ਏਅਰ ਇੰਡੀਆ ਨੂੰ ਸ਼ਾਮ 8 ਵਜੇ ਦਿੱਲੀ ਉਡਾਣ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਸਮਾਂ ਬੈਠਣਾ ਪਵੇ ਤੇ ਉਹ ਸਾਰੇ ਦੇਸ਼ਾਂ ਨੂੰ ਜਾਂਦੀਆਂ ਉਡਾਣਾਂ ਲੈ ਸਕਣ। ਇਸ ਸਮੇਂ ਦਿੱਲੀ ਤੋਂ ਲੰਡਨ ਲਈ ਰੋਜ਼ਾਨਾਂ ਦੋ ਉਡਾਣਾਂ ਹਨ। ਇਕ ਸਵੇਰ 6 ਵਜੇ ਦੇ ਕਰੀਬ ਤੇ ਦੂਜੀ ਦੁਪਹਿਰ ਦੋ ਵਜੇ ਦੇ ਕਰੀਬ ਹੈ। ਇਨ੍ਹਾਂ ਵਿਚੋਂ ਇਕ ਦਾ ਰੂਟ ਬਰਾਸਤਾ ਅੰਮ੍ਰਿਤਸਰ ਕਰਕੇ ਦਿੱਲੀ-ਅੰਮ੍ਰਿਤਸਰ-ਲੰਡਨ ਤੇ ਵਾਪਸੀ ਲੰਡਨ- ਅੰਮ੍ਰਿਤਸਰ- ਦਿੱਲੀ ਕਰ ਦਿੱਤਾ ਜਾਵੇ ਤਾਂ ਯੂਰਪ ਨੂੰ ਏਅਰ ਕਾਰਗੌ ਭੇਜਣ ਦੀ ਸਮੱਸਿਆ ਦੂਰ ਹੋ ਜਾਵੇਗੀ ਤੇ ਇਸ ਨੂੰ ਦਿੱਲੀ ਤੋਂ ਅੰਮ੍ਰਿਤਸਰ ਤੇ ਅੱਗੋਂ ਅੰਮ੍ਰਿਤਸਰ ਤੋਂ ਲੰਡਨ ਲਈ ਜਹਾਜ ਪੂਰਾ ਦਾ ਪੂਰਾ ਭਰ ਸਕਦਾ ਹੈ। ਤਕਰੀਬਨ ਅੱਠ ਘੰਟੇ ਵਿਚ ਸਵਾਰੀਆਂ ਲੰਡਨ ਪੁਜ ਜਾਂਦੀਆਂ ਹਨ ਤੇ ਲੰਡਨ ਤੋਂ ਅੱਗੇ ਉਹ ਅਮਰੀਕਾ, ਕੈਨੇਡਾ ਤੇ ਯੂਰਪ ਲਈ ਉਡਾਣਾਂ ਲੈ ਸਕਦੀਆਂ ਹਨ। ਜਦ ਜੈੱਟ ਏਅਰਵੇਜ਼ ਦੀ ਅੰਮ੍ਰਿਤਸਰ-ਲੰਡਨ ਉਡਾਣ ਸੀ ਤਾਂ ਉਹ ਪੂਰੀ ਦੀ ਪੂਰੀ ਭਰੀ ਜਾਂਦੀ ਸੀ। ਜਿਥੋਂ ਤਕ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਦਾ ਸਬੰਧ ਹੈ, ਜਿੰਨ੍ਹੀ ਦੇਰ ਤਕ ਅੰਮ੍ਰਿਤਸਰ-ਬਰਮਿੰਘਮ-ਟੋਰਾਂਟੋ ਉਡਾਣ ਸ਼ੁਰੂ ਨਹੀਂ ਹੁੰਦੀ, ਉਨ੍ਹੀ ਦੇਰ ਤਕ ਇਸਦਾ ਰੂਟ ਮੁੜ ਨਿਰਧਾਰਿਤ ਕਰਨ ਦੀ ਲੋੜ ਹੈ। ਇਸ ਸਮੇਂ ਜਹਾਜ ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਹੈ ਤੇ ਫਿਰ ਅੰਮ੍ਰਿਤਸਰ ਤੋਂ ਦਿੱਲੀ ਵਾਪਸ ਜਾਂਦਾ ਹੈ।ਇਸ ਤਰ੍ਹਾਂ ਉਸ ਨੂੰ 2 ਫੇਰੇ ਅੰਮ੍ਰਿਤਸਰ, ਦਿੱਲੀ ਲਾਉਂਣੇ ਪੈਂਦੇ ਹਨ। ਜੇ ਇਹ ਦੋ ਦੀ ਥਾਂ 'ਤੇ ਇਕ ਫੇਰਾ ਲਾਵੇ ਤਾਂ ਇਸ ਦਾ ਖ਼ਰਚਾ ਘੱਟ ਸਕਦਾ ਹੈ। ਇਸ ਲਈ ਇਸ ਦਾ ਫੇਰਾ ਘਟਾਉਣ ਲਈ ਇਹ ਉਡਾਣ ਹਫਤੇ ਵਿਚ ਚਾਰ ਦਿਨ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਕੀਤੀ ਜਾਵੇ ਤੇ ਵਾਪਸੀ ਵੇਲੇ ਟੋਰਾਂਟੋ-ਅੰਮ੍ਰਿਤਸਰ-ਦਿੱਲੀ ਆਵੇ। ਬਾਕੀ ਤਿੰਨ ਦਿਨ ਇਹ ਦਿੱਲੀ-ਅੰਮ੍ਰਿਤਸਰ-ਟੋਰਾਂਟੋ ਜਾਵੇ ਤੇ ਵਾਪਸੀ ਸਮੇਂ ਇਸਦਾ ਰੂਟ ਟੋਰਾਂਟੋ-ਦਿੱਲੀ-ਅੰਮ੍ਰਿਤਸਰ ਹੋਵੇ। ਇਸ ਦਾ ਇਹ ਲਾਭ ਹੋਵੇਗਾ ਕਿ ਜਿੱਥੇ ਖਰਚਾ ਘਟੇਗਾ, ਉੱਥੇ ਟੋਰਾਂਟੋ ਤੋਂ ਸਿੱਧੀਆਂ ਅੰਮ੍ਰਿਤਸਰ ਸਵਾਰੀਆਂ ਦੀ ਗਿਣਤੀ ਵੀ ਵਧੇਗੀ। ਟੋਰਾਂਟੋ ਦੇ ਆਸ ਪਾਸ ਅਮਰੀਕਾ ਦੇ ਸ਼ਹਿਰਾਂ ਵਾਲੇ ਪੰਜਾਬੀ ਵੀ ਇਸ ਉਡਾਣ ਨੂੰ ਪਹਿਲ ਦੇਣਗੇ। ਇਕ ਜਹਾਜ਼ ਜੇ ਅੰਮ੍ਰਿਤਸਰ ਖੜਾ ਰਹੇ ਤਾਂ ਇਸ ਨਾਲ 10 ਕਰੋੜ ਸਾਲ ਦੀ ਆਮਦਨ ਹਵਾਈ ਅੱਡੇ ਨੂੰ ਹੁੰਦੀ ਹੈ। ਇਸ ਲਈ ਜੇ ਅੰਮ੍ਰਿਤਸਰ ਤੋਂ ਪਹਿਲਾਂ ਵਾਂਗ ਬਰਮਿੰਘਮ - ਟੋਰਾਂਟੋ ਸ਼ੂਰੁ ਕਰਨ ਦੇ ਨਾਲ ਨਾਲ, ਅੰਮ੍ਰਿਤਸਰ ਤੋਂ ਲੰਡਨ ਅਤੇ ਅੰਮ੍ਰਿਤਸਰ ਤੋਂ ਵੈਨਕੁਅਰ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਇਹ ਹਵਾਈ ਅੱਡਾ ਕਮਾਊ ਪੁੱਤ ਬਣ ਸਕਦਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਭਾਰਤ ਸਰਕਾਰ 2010 ਵਿਚ ਸ਼ੁਰੂ ਕੀਤੀ ਨੀਤੀ ਵਿਚ ਤਬਦੀਲੀ ਕਰੇ। 2010 ਵਿਚ ਦਿੱਲੀ ਦੇ ਨਵੇਂ ਬਣੇ ਪ੍ਰਾਈਵੇਟ ਹਵਾਈ ਅੱਡੇ ਨੂੰ ਲਾਭ ਪੁਚਾਉਣ ਲਈ ਇਸ ਨੂੰ ਹੱਬ ਬਣਾ ਕੇ ਅੰਮ੍ਰਿਤਸਰ ਸਮੇਤ ਸਾਰੇ ਹਵਾਈ ਅੱਡਿਆਂ ਦੀਆਂ ਉਡਾਣਾਂ ਬ-ਰਾਸਤਾ ਦਿੱਲੀ ਕਰ ਦਿੱਤੀਆਂ ਗਈਆਂ। ਇਸ ਨਵੀਂ ਨੀਤੀ ਨਾਲ ਜਿੱਥੇ ਅੰਮ੍ਰਿਤਸਰ , ਜੈ ਪੁਰ, ਲਖਨਊ, ਹੈਦਰਾਬਾਦ ਆਦਿ ਦੀਆਂ ਸਿੱਧੀਆਂ ਉਡਾਣਾਂ ਜੋ ਲਾਭ ਵਿਚ ਜਾ ਰਹੀਆਂ ਸਨ ਜਿੱਥੇ ਘਾਟੇ ਵਿਚ ਜਾਣ ਲੱਗੀਆਂ, ਉੱਥੇ ਇਨ੍ਹਾਂ ਹਵਾਈ ਅੱਡਿਆਂ ਦੀ ਆਮਦਨ ਵਿਚ ਵੀ ਗਿਰਾਵਟ ਆਈ। ਇਸ ਨੀਤੀ ਅਧੀਨ ਹੀ ਬਹੁਤ ਹੀ ਸਫ਼ਲਤਾਪੂਰਵਕ ਚਲ ਰਹੀ ਅੰਮ੍ਰਿਤਸਰ -ਲੰਡਨ - ਟੋਰਾਂਟੋ ਉਡਾਣ ਬੰਦ ਕਰਕੇ ਇਸ ਨੂੰ ਬਰਾਸਤਾ ਦਿੱਲੀ- ਟੋਰਾਂਟੋ ਕਰ ਦਿੱਤਾ ਗਿਆ ਤੇ ਇਹ ਘਾਟੇ ਵਿਚ ਜਾਣ ਲਗ ਪਈ ਤੇ ਇਹ ਪਿਛਲੇ ਸਾਲ ਮਾਰਚ ਦੀ ਬੰਦ ਹੈ ਤੇ ਅਜੇ ਇਸ ਦੇ ਚਲਣ ਦੀ ਕੋਈ ਸੰਭਾਵਨਾਂ ਨਹੀਂ। ਭਾਰਤ ਸਰਕਾਰ ਦੀ ਹੱਬ ਅਤੇ ਸਪੋਕ ਦੀ ਨੀਤੀ ਅਮਰੀਕਾ ਵਰਗੇ ਮੁਲਕ ਵਿਚ ਤਾਂ ਕਾਮਯਾਬ ਹੈ, ਜਿੱਥੇ ਲੋਕ ਇਕਸਾਰ ਫ਼ੈਲੇ ਹੋਏ ਹਨ। ਇਸ ਲਈ ਅਮਰੀਕਾ ਦੇ ਵੱਡੇ ਸ਼ਹਿਰ ਜਿਵੇਂ ਨਿਊਯਾਰਕ, ਸ਼ਿਕਾਗੋ, ਸਾਨਫਰਾਂਸਿਸਕੋ, ਹਿਊਸਟਨ, ਐਟਲਾਂਟਾ, ਫਿਲਾਡੈਲਫੀਆ, ਦਿੱਲੀ ਵਾਂਗ ਹੱਬ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਆਸ ਪਾਸ ਦੇ ਸ਼ਹਿਰਾਂ ਤੋਂ ਸਵਾਰੀਆਂ ਮਿਲ ਜਾਂਦੀਆਂ ਹਨ। ਪਰ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਵਿਸ਼ੇਸ਼ ਦੇਸ਼ਾਂ ਵਿਚ ਗਏ ਹਨ, ਇਸ ਲਈ ਉਨ੍ਹਾਂ ਦੇਸ਼ਾਂ ਲਈ ਦਿੱਲੀ ਦੀ ਥਾਂ ਤੇ ਉਨ੍ਹਾਂ ਸੂਬਿਆਂ ਦੇ ਹਵਾਈ ਅੱਡਿਆਂ ਤੋਂ ਸਿਧੀਆਂ ਉਡਾਣਾਂ ਚਾਹੁੰਦੀਆਂ ਹਨ। ਅੰਮ੍ਰਿਤਸਰ ਹਵਾਈ ਅਡਾ ਹੀ ਨਹੀਂ, ਏਅਰ ਇੰਡੀਆ ਜਿਸ 'ਤੇ ਭਾਰਤੀ ਲੋਕਾਂ ਦਾ ਪੈਸਾ ਲੱਗਾ ਹੋਇਆ ਹੈ, ਉਹ ਵੀ ਘਾਟੇ ਵਿਚ ਹੈ। ਇਸ ਵਿਸ਼ੇ 'ਤੇ ਜਦੋਂ ਅਸੀਂ ਸੋਚਦੇ ਹਾਂ ਤਾਂ ਸਾਡੀ ਸਭ ਤੋਂ ਜ਼ਿਆਦਾ ਮੁਸ਼ਕਲਾਂ ਏਅਰ ਇੰਡੀਆ ਦਾ ਸਰਕਾਰੀ ਏਅਰ ਲਾਈਨ ਹੋਣਾ ਹੈ। ਜਿਵੇਂ ਪੰਜਾਬ ਵਿਚ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਕਾਰਪੋਰੇਸ਼ਨ ਦੀਆਂ ਬੱਸਾਂ ਘਾਟੇ ਵਿਚ ਜਾ ਰਹੀਆਂ ਹਨ ਪਰ ਪ੍ਰਾਈਵੇਟ ਬੱਸਾਂ ਲਾਭ ਕਮਾ ਰਹੀਆਂ ਹਨ। ਕਿਉਂਕਿ ਏਨਾਂ ਦਾ ਘਾਟਾ ਸਰਕਾਰੀ ਖ਼ਜ਼ਾਨੇ ਵਿੱਚੋਂ ਜਾਂਦਾ ਹੈ, ਇਸ ਲਈ ਮੁੱਖ- ਮੰਤਰੀ ਨੂੰ ਕੋਈ ਚਿੰਤਾ ਨਹੀਂ। ਦੂਜਾ ਸਰਕਾਰੀ ਬੱਸਾਂ ਬੰਦ ਰਹਿਣ ਵਿਚ ਪ੍ਰਾਈਵੇਟ ਬੱਸਾਂ ਨੂੰ ਫ਼ਾਇਦਾ ਹੈ,ਇਸੇ ਤਰ੍ਹਾਂ ਏਅਰ ਇੰਡੀਆ ਜੋ ਕਿ 2007 ਤਕ ਲਾਭ ਕਮਾਉਂਦੀ ਸੀ, ਉਹ 2007 ਵਿਚ ਉਸ ਸਮੇਂ ਦੇ ਸ਼ਹਿਰੀ ਹਵਾਈਬਾਜ਼ੀ ਮੰਤਰੀ ਪ੍ਰਫੁਲ ਪਟੇਲ ਵੱਲੋਂ ਨਵੀਂ ਨੀਤੀ ਅਪਨਾਉਣ ਕਰਕੇ ਘਾਟੇ ਵਿਚ ਜਾਣ ਲੱਗ ਪਈ। ਉਸ ਨੇ ਏਅਰ ਇੰਡੀਆ ਤੇ ਇੰਡੀਅਨ ਏਅਰ ਲਾਇਨਜ਼ ਨੂੰ ਇਕੱਠਿਆਂ ਕਰਕੇ ਏਅਰ ਇੰਡੀਆ ਲਿਮਟਿਡ ਇਕ ਨਵੀਂ ਕੰਪਨੀ ਬਣਾ ਦਿੱਤੀ। ਉਸ ਨੇ ਇੰਡੀਅਨ ਏਅਰਲਾਈਨਜ਼ ਦੇ ਰੂਟਾਂ ਵਿਚ ਕਮੀ ਕਰ ਦਿੱਤੀ। ਜਿਹੜੇ ਰੂਟ ਲਾਭ ਕਮਾਉਂਦੇ ਸਨ, ਉਹ ਕਥਿਤ ਤੌਰ 'ਤੇ ਕਿੰਗ ਫਿਸ਼ਰ ਤੇ ਹੋਰ ਪ੍ਰਾਈਵੇਟ ਏਅਰ ਲਾਇਨਜ਼ ਨੂੰ ਦੇ ਦਿੱਤੇ। ਇਸ ਨਾਲ ਏਅਰ ਇੰਡੀਆ ਘਾਟੇ ਵਿਚ ਜਾਣ ਲੱਗ ਪਈ । ਕੇਂਦਰੀ ਸਰਕਾਰ ਇਸ ਘਾਟੇ ਦੇ ਕਾਰਨ ਲੱਭ ਕੇ ਉਸ ਨੂੰ ਦਰੁਸੱਤ ਕਰਨ ਦੀ ਥਾਂ ਘਾਟੇ ਨੂੰ ਸਰਕਾਰੀ ਖਜ਼ਾਨੇ ਵਿਚੋਂ ਪੈਸੇ ਦੇਣ ਲੱਗੀ।ਪੰਜਾਬ ਦੇ ਮੁੱਖ - ਮੰਤਰੀ ਵਾਂਗ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਏਅਰ ਇੰਡੀਆ ਦੇ ਘਾਟੇ ਦੀ ਕੋਈ ਚਿੰਤਾ ਨਹੀਂ ਕਿਉਂਕਿ ਇਹ ਪੈਸੇ ਕਿਹੜੇ ਪ੍ਰਧਾਨ ਮੰਤਰੀ ਦ ਿਜੇਬ ਵਿਚੋਂ ਜਾਂਦੇ ਹਨ। ਪੰਜਾਬੀਆਂ ਨੂੰ ਖ਼ਜਲ ਖ਼ੁਆਰੀ ਤੋਂ ਬਚਾਉਣ ਅਤੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਕਮਾਊ ਪੁਤ ਬਨਾਉਣ ਲਈ ਮੁੱਖ -ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਵਾਈ ਖੇਤਰ ਨਾਲ ਜੁੜੇ ਮਾਹਿਰਾਂ ਦੇ ਵਿਚਾਰ ਲੈ ਕੇ ਤਜਵੀਜ਼ਾਂ ਤਿਆਰ ਕਰਨੀਆਂ ਚਾਹੀਦੀਆਂ ਤੇ ਇਨ੍ਹਾਂ ਤਜਵੀਜ਼ਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਉਚੇਚੇ ਤੌਰ 'ਤੇ ਮਿਲਣਾ ਚਾਹੀਦਾ ਹੈ। ਬਾਦਲ ਸਾਹਿਬ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਹਨ ਪਰ ਉਹ ਕਦੇ ਵੀ ਅੰਮ੍ਰਿਤਸਰ ਹਵਾਈ ਅੱਡੇ ਦੀ ਬਿਹਤਰੀ ਲਈ ਨਹੀਂ ਮਿਲੇ ਹਾਲਾਂਕਿ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਵਿਚ ਅੰਮ੍ਰਿਤਸਰ ਤੋਂ ਅੰਤਰ ਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਸ਼ਾਮਿਲ ਸੀ। ਉਹ ਹਮੇਸ਼ਾਂ ਮੁਹਾਲੀ ਹਵਾਈ ਅੱਡੇ ਦੀ ਗੱਲ ਕਰਦੇ ਹਨ, ਕਿਉਂ ਕਰਦੇ ਹਨ, ਇਹ ਉਹੋ ਹੀ ਦੱਸ ਸਕਦੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਤੇ ਕਾਂਗਰਸ ਪਧਾਨ ਮਤੀ ਸੋਨੀਆ ਗਾਂਧੀ ਨੂੰ ਮਿਲਣ ਤਾਂ ਜੋ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤਰੱਕੀਆਂ ਦੀਆਂ ਬੁਲੰਦੀਆਂ 'ਤੇ ਪੁਚਾਇਆ ਜਾ ਸਕੇ।
ਡਾ ਚਰਨਜੀਤ ਸਿੰਘ ਗੁਮਟਾਲਾ
ਕੰਡੇ ਦਾ ਕੰਡਾ
ਸ਼ਹੀਦ ਹੋਣ ਦੀ ਵਿਧੀ
15 ਮਈ - ਇੱਕ ਚੰਗਾ ਸ਼ਰਾਬੀ ਵੈਲੀ ਬੰਦਾ ਲਉ, ਜੀਹਦੀ ਘਰ 'ਚ ਲੋੜ ਨਾ ਹੋਵੇ। ਘਰਦਿਆਂ ਲਈ ਜਿਉਂਦਾ ਮਰਿਆ ਹੋਵੇ। ਸਿਰੇ ਦਾ ਮਲੰਗ ਹੋਵੇ, ਮਲੰਗਾਂ ਦੇ ਹੀ ਵਿਆਇਆ ਹੋਵੇ ਜੇ ਦੋ ਚਾਰ ਜਵਾਕ ਹੋਣ ਤਾਂ ਵੈਰੀ ਗੁੱਡ। ਚਾਰ ਪੰਜ ਜਾਣੇ ਰੌਲਾ ਪਾਉਣ ਵਾਲੇ ਹੋਣ। ਕਿਸੇ ਵੀ ਦੂਜੇ ਦੇਸ਼ ਦਾ ਇਕ ਬਾਰਡਰ ਲਉ। ਘੱਟ ਤੋਂ ਘੱਟ ਇਕ ਚੈਨਲ ਦਾ ਪੀਲਾ ਪਤੱਰਕਾਰ ਲਉ। ਯਾਦ ਰੱਖਿਉ ਪੱਤਰਕਾਰ ਪੂਰਾ ਪੀਲਾ ਪੱਕਿਆ ਹੋਇਆ ਹੋਵੇ। ਜਿਹੜਾ ਗੱਲ ਦਾ ਬਤੰਗੜ ਬਣਾਉਂਦਾ ਹੋਵੇ ਬਸ ਵਾਹ-ਵਾਹ ਕਰਾ ਦੇਵੇ।
ਵਿਧੀ - ਸਭ ਤੋਂ ਪਹਿਲਾਂ ਮਲੰਗ ਬੰਦਾ ਸਿਰੇ ਦਾ ਸ਼ਰਾਬੀ ਉਹ ਸ਼ਰਾਬ ਪੀ ਕੇ ਕਿਸੇ ਵੀ ਦੂਜੇ ਦੇਸ਼ ਦੇ ਬਾਰਡਰ ਟੱਪ ਕੇ ਜਾਵੇ ਤੇ ਆਪਣੇ ਆਪ ਨੂੰ ਪੁਲਿਸ ਕੋਲ ਅਰੈਸਟ ਕਰਵਾਵੇ। ਉੱਥੇ ਜਾ ਕੇ ਕਿਵੇਂ ਨਾ ਕਿਵੇਂ ਏਧਰਲੇ ਪਿੱਛੇ ਬੰਦਿਆਂ ਜਾਂ ਬੁੜੀਆਂ ਨੂੰ ਕਿਵੇਂ ਨਾ ਕਿਵੇਂ ਸੁਨੇਹਾ ਪਹੁੰਚਾ ਦੇਵੇ ਤੇ ਇੱਧਰ ਜਿਹੜੇ ਚਾਰ ਪੰਜ ਜਾਣੇ ਰੌਲਾ ਪਾਉਣ ਵਾਲੇ ਰੌਲਾ ਪਾਉਣ ਤੇ ਪੀਲੇ ਪੱਕੇ ਹੋਏ ਪੱਤਰਕਾਰ ਨੂੰ ਖਬਰਾਂ ਲਾਉਣ ਨੂੰ ਕਹਿਣ ਤਾਂ ਕੇ ਉਹ ਮਲੰਗ ਜੀਰੋ ਹੀਰੋ ਬਣ ਸਕੇ। ਚੈਨਲ ਵਾਲਾ ਵਾਹ-ਵਾਹ ਕਰਾਈ ਜਾਵੇ ਬਸ। ਇਸ ਤੋਂ ਬਾਅਦ ਉਹ ਕੋਈ ਨਾ ਕੋਈ ਪੁੱਠੀ ਸਿੱਧੀ ਹਰਕਤਾਂ ਕਰਦਾ ਰਹੇ ਤਾਂ ਕਿ ਹਰ ਵਾਰ ਖਬਰਾਂ 'ਚ ਬਣਿਆ ਰਹੇ ਤੇ ਸਰਕਾਰ ਦੀਆਂ ਨਜ਼ਰਾਂ 'ਚ ਤੇ ਆਮ ਲੋਕਾਂ ਦੀਆਂ ਨਜ਼ਰਾਂ 'ਚ ਵੱਧ ਤੋਂ ਵੱਧ ਭਾਵਨਾਵਾਂ ਜੋੜੇ ਰੱਖਣ ਤੇ ਆਮ ਲੋਕਾਂ ਨੂੰ ਤਰਸ ਆਵੇ। ਉਸ ਬੰਦੇ ਦੇ ਜਵਾਕ ਜਾਂ ਰਿਸ਼ਤੇਦਾਰਾ ਲਗਾਤਾਰ ਬੱਸ ਰੋਂਦੇ ਰਹਿਣ ਤਾਂ ਕਿ ਆਮ ਲੋਕਾਂ ਨੂੰ ਬਹੁਤ ਜਿਆਦੇ ਤਰਸ ਆਵੇ। ਕੋਸ਼ਿਸ਼ ਕਰੋ ਕਿ ਉਹ ਬੰਦਾ ਦੇਸ਼ ਤੋਂ ਬਾਹਰ ਹੀ ਕਿਵੇਂ ਨਾ ਕਿਵੇਂ ਮਾਰਿਆ ਜਾਵੇ ਜਾਂ ਮਰਵਾ ਦਿੱਤਾ ਜਾਵੇ ਤਾਂ ਕਿ ਸਰਕਾਰ ਉਸਨੂੰ ਸ਼ਹੀਦ ਕਰਾਰ ਦੇ ਸਕੇ। ਇਸ ਤਰ੍ਹਾਂ ਪਿੱਛੋਂ ਬਚੇ ਵਿਹਲੇ ਅਨਪੜ ਰਿਸ਼ਤੇਦਾਰਾਂ ਨੂੰ ਸਰਕਾਰਾਂ ਤੋਂ ਚੰਗਾ ਮਾਲ ਤੇ ਨੌਕਰੀਆਂ ਮਿਲ ਸਕਦੀਆਂ ਹਨ।
ਡਾ ਅਮਰੀਕ ਸਿੰਘ ਕੰਡਾ
ਪੋਡਾਂ ਦੀ ਗੋਰੀ ਧਰਤੀ ਤੇ ਕਬੱਡੀ ਕੱਪਾਂ ਦਾ ਅਗਾਜ਼
ਗੋਰਿਆ ਪਿੰਡਿਆਂ ਨਾਲ ਖਹਿ ਕੇ ਕਣੀਆਂ ਹੋਣ ਗਈਆਂ ਗੋਰੀਆ
ਆਪਸੀ ਕਾਟੋ ਕਲੇਸ਼ ਦਾ ਸ਼ਿਕਾਰ ਹੋਏ ਕੁੱਝ ਕਲੱਬ
18 ਮਈ - ਪੰਜਾਬ ਤੋਂ ਬਰਤਾਨੀਆ ਪਹੁੰਚਣ ਵਾਲੇ ਪੰਜਾਬੀਆ ਨੇ ਲਿਸ਼ਕਦੀਆਂ ਜਵਾਨੀਆਂ ਪੋਡਾਂ ਦੇ ਲਾਲਚ ਵਿੱਚ ਵਲੈਤ ਨੂੰ ਕੰਮ ਦੇ ਰੂਪ ਵਿੱਚ ਸਮਰਪਿਤ ਕਰ ਦਿੱਤੀਆਂ, ਜਿਸ ਦੇ ਸਿੱਟੇ ਵਜੋਂ ਖੁਸ਼ਹਾਲੀ ਦਸਤਕ ਪੰਜਾਬੀਆ ਦੇ ਵਿਹੜੇ ਸੁਭਾਵਿਕ ਹੀ ਸੀ। ਜਿੰਦਗੀ ਦੇ ਸਭ ਰੰਗਾਂ ਨੂੰ ਮਾਨਣ ਵਾਲੇ ਪੰਜਾਬੀਆ ਦੀਆ ਖੇਡਾਂ 'ਚ ਸਭ ਦਾ ਦਿਲ ਮੋਹ ਦੀ ਖੇਡ ਕਬੱਡੀ ਦੇ ਮੁਹਾਂਦਰੇ ਨੂੰ ਪ੍ਰਮੋਟ ਕਰਨ ਵਾਲੇ ਸਭ ਯਤਨਾਂ ਦੇ ਭਾਈਵਾਲ ਪੰਜਾਬੀਆ ਨੂੰ ਇਸ ਖੇਡ ਨੂੰ ਪ੍ਰਮੋਟ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਪੋਡਾਂ ਦੀ ਗੋਰੀ ਧਰਤੀ ਇੰਗਲੈਂਡ ਵਿੱਚ ਹਰ ਵਰ੍ਹੇ ਹੁੰਦੇ ਕਬੱਡੀ ਕੱਪ ਇਸੇ ਲੜੀ ਦਾ ਹਿੱਸਾ ਹਨ। ਪੰਜਾਬੀਆ ਦੇ ਸਰੀਰਕ ਪ੍ਰਦਰਸ਼ਨ ਦੇ ਅਥਰੇ ਜ਼ੋਰ ਦੀ ਤਸਵੀਰ ਬਣੀ ਕਬੱਡੀ ਨੂੰ ਇੰਗਲੈਂਡ ਵਿਚ ਗੇਮ ਵਜੋਂ ਮਾਨਤਾ ਮਿਲ ਚੁੱਕੀ ਹੈ ਪੰਜਾਬ ਦੀ ਰੰਗਲੀ ਜਵਾਨੀ ਸੁੱਖਾ ਸੁੱਖ ਅਰਦਾਸਾਂ ਕਰ ਕਬੱਡੀ ਦੇ ਰੂਪ ਵਿੱਚ ਜ਼ਹਾਜੇ ਚੜ ਇੰਗਲੈਂਡ ਪਹੁੰਚ ਚੁੱਕੀ ਹੈ। 2013 ਦੇ ਕਬੱਡੀ ਸੀਜ਼ਨ ਲਈ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਵੱਲੋਂ ਕਬੱਡੀ ਕੱਪਾਂ ਦੇ ਪ੍ਰਬੰਧ ਮੁਕੰਮਲ ਕਰ ਕੇ ਤਰੀਕਾਂ ਐਲਾਨ ਦਿੱਤੀਆਂ ਗਈਆ ਹਨ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਉਰਫ ਸੱਤਾ ਮੁਠੱਡਾ ਤੇ ਸਾਥੀਆਂ ਪ੍ਰਮੋਟਰਾਂ ਜਸਵਿੰਦਰ ਸਿੰਘ ਨਿੰਨੀ ਸਹੋਤਾ, ਵਕੀਲ ਸੁਰਿੰਦਰ ਮਾਣਕ, ਲੈਂਹਿਬਰ ਸਿੰਘ ਕੰਗ, ਰਛਪਾਲ ਸਿੰਘ ਸ਼ੀਰਾ ਸੰਮੀ ਪੁਰ, ਰਣਜੀਤ ਸਿੰਘ ਢੰਡਾ, ਲੈਂਹਿਬਰ ਸਿੰਘ ਲਿੱਧੜ, ਸੁਖਦੇਵ ਸਿੰਘ ਅਟਵਾਲ ਉਰਫ ਸੋਖਾ ਉਧੋਪੁਰੀਆ, ਬਲਵਿੰਦਰ ਸਿੰਘ ਚੱਠਾ ਢੱਡੋਵਾਲ, ਸਤਿੰਦਰ ਪਾਲ ਸਿੰਘ ਗੋਲਡੀ, ਪੰਮਾ ਅੋਜਲਾ, ਕੰਮਾ ਅੋਜਲਾ, ਕੁੰਦਨ ਸਿੰਘ ਖੈੜਾ, ਪਾਲਾ ਸਹੋਤਾ ਬੜਾ ਪਿੰਡ, ਕੁਲਵਿੰਦਰ ਸਿੰਘ ਸਹੋਤਾ ਬੜਾ ਪਿੰਡ, ਭਿੰਦਾ ਮੁਠੱਡਾ, ਰਾਜਨ ਮਾਹਲ, ਮੇਜਰ ਗਾਖਲ, ਸਾਬੀ ਮੁਹੇਮਾ, ਸੋਹਣ ਸਿੰਘ ਚੀਮਾ, ਸਤਨਾਮ ਗਿੱਲ ਕਾਵੈਂਟਰੀ, ਬਲਵੀਰ ਰੰਧਾਵਾ ਤੇ ਕਬੱਡੀ ਦੇ ਬਾਬਾ ਬੋਹੜ ਅਖਵਾਉਂਦੇ ਮਹਿੰਦਰ ਸਿੰਘ ਮੋੜ ਆਦਿ ਪ੍ਰਮੋਟਰਾਂ ਦੇ ਸਹਿਯੋਗ ਵਾਲੀ ਇੰਗਲੈਂਡ ਕਬੱਡੀ ਫੈਡਰੇਸ਼ਨ ਇਸ ਵਾਰ 11 ਅਗਸਤ ਨੂੰ ਕਬੱਡੀ ਦਾ ਵਰਲਡ ਕੱਪ ਵੀ ਕਰਵਾਉਣ ਜਾ ਰਹੀ ਹੈ। ਇਸ ਵਰ੍ਹੇ ਕੈਨੇਡਾ ਦੀ ਕਬੱਡੀ ਨੂੰ ਲੱਗੀ ਬੁਰੀ ਨਜ਼ਰ ਕਰਕੇ ਕਬੱਡੀ ਦੀ ਬਹੁਤ "ਕਰੀਮ" ਇਗਲੈਂਡ ਵਿੱਚ ਹੀ ਖੇਡਦੀ ਨਜ਼ਰ ਆਵੇਗੀ। ਕਬੱਡੀ ਦੇ ਧੁਨਾਤਰਾਂ ਸਟਾਰਾ ਨਾਲ ਲੈਸ ਇੰਗਲੈਂਡ ਦੀਆ ਚਾਰ ਕਲੱਬਾਂ ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਾਰ ਪੰਜਾਬ ਯੂਨਾਈਟਿਡ ਵੂਲਬਰਹੈਂਪਟਨ, ਜੀ ਐਨ ਜੀ ਗ੍ਰੈਵਜੈਂਡ, ਈਰਥ ਵੁਲਿਚ ਕਲੱਬ ਤੇ ਸਿੰਘ ਸਭਾ ਸਾਊਥਹਾਲ ਦੀ ਕਬੱਡੀ ਟੀਮਾਂ ਦਾ ਬਜਟ ਲੱਖ ਪੌਂਡ ਤੋਂ ਵਧੇਰੇ ਹੈ। ਜਿੱਥੇ ਇਸ ਵਾਰ ਕਬੱਡੀ ਦੇ ਅਮੀਰ ਰੰਗਾਂ 'ਚ ਰੰਗਿਆ ਹੋਵੇਗਾ ਇਗਲੈਂਡ ਕਬੱਡੀ ਸੀਜ਼ਨ 2013 ਉੱਥੇ ਇਸ ਵਰ੍ਹੇ ਕਈ ਕਬੱਡੀ ਕਲੱਬਾਂ 'ਚ ਕਾਟੋ ਕਲੇਸ਼ ਦੇ ਚੱਲਣ ਦੀਆ ਖ਼ਬਰਾਂ ਵੀ ਸੁਰਖੀਆ ਵਿੱਚ ਰਹੀਆ। ਪਿਛਲੇ ਸਾਲ ਵਾਂਗ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਅਰਥਾਤ 'ਸਿੰਘਾਂ' ਵਾਲੀ ਟੀਮ ਇਸ ਵਾਰ ਹਰਨੇਕ ਸਿੰਘ ਨੈਕਾਂ ਮੈਰੀਪੁਰ ਤੇ ਜਸਵਿੰਦਰ ਸਿੰਘ ਨਿੰਨੀ ਸਹੋਤਾ ਦੀ ਬ੍ਰਮਿੰਘਮ-ਸਮੈਦਿਕ ਲਈ ਖੇਡਦੀ ਨਜ਼ਰ ਆਵੇਗੀ। ਵੈਸੇ 'ਸਿੰਘਾਂ' ਦੀ ਟੀਮ ਦੇ ਨਿਰਮਾਣ ਤੋਂ ਪਹਿਲਾ ਇਸ ਦੇ ਪ੍ਰਮੋਟਰਾਂ ਦੇ ਆਪਸ 'ਚ ਹੀ 'ਸਿੰਗ' ਫਸੇ ਰਹੇ। ਇਸ ਤਰ੍ਹਾਂ ਦੀ ਹੀ ਖ਼ਬਰਾਂ ਨੇ ਬਾਈ ਕੇਵਲ ਪੁਲਸੀਆ ਦੀ ਅਗਵਾਈ 'ਚ ਖੇਡਣ ਵਾਲੀ ਹੇਜ਼ ਕਬੱਡੀ ਕਲੱਬ ਦੀਆ ਪਰ ਆਖਰੀ ਪਲਾਂ ਤੇ ਕਈ ਫੈਸਲਿਆਂ ਤੋਂ ਬਾਅਦ ਹੇਜ਼ ਵਾਲਿਆ ਦਾ ਕਬੱਡੀ ਨਾਲ ਹੇਜ ਬਰਕਰਾਰ ਹੈ। ਕਬੱਡੀ ਦੇ ਪੁਰਾਣੇ ਪ੍ਰਮੋਟਰਾਂ ਤੇ ਖੇਡ ਕਬੱਡੀ ਤੋਂ ਲੱਖਾਂ ਡਾਲਰ ਨਿਛਾਵਰ ਕਰਨ ਵਾਲੇ ਬਲਵਿੰਦਰ ਸਿੰਘ ਚੱਠਾ, ਭੱਜੀ ਖੀਰਾਂ ਵਾਲੀ, ਸਤਵੀਰ ਸਮਰਾ ਤੇ ਸੁੱਖਾ ਢਿੱਲੋਂ ਮੋ ਮਿਉਵਾਲ ਵੱਲੋਂ ਕੁੱਝ ਤਕਨੀਕੀ ਕਾਰਨਾ ਕਰਕੇ ਇਸ ਟੈਲਫੋਰਡ ਦੀ ਟੀਮ ਨਹੀਂ ਬਣਾਈ ਗਈ ਅਜਿਹਾ ਹੀ ਕੁੱਝ ਅਮਰੀਕ ਘੁੱਦਾ ਤੇ ਅਖਤਰ ਸਹੋਤਾ ਦੀ ਅਗਵਾਈ ਵਾਲੀ ਟੀਮ "ਹੁੱਲ" ਨਾਲ ਹੋਇਆ ਹੈ। ਖੇਰ ਇਸ ਵਰ੍ਹੇ ਇੰਗਲੈਂਡ ਦੀ ਕਬੱਡੀ 'ਚ ਇਹ ਨਵਾ ਇਤਿਹਾਸ ਹੋਵੇਗਾ ਕਿ ਜਿੱਥੇ ਕਬੱਡੀ ਵੱਡੇ ਸਟਾਰਾ ਦੇ ਕਦਮਾਂ ਨੂੰ ਇਗਲੈਂਡ ਦੀ ਧਰਤ ਚੁੰਮੇਗੀ ਉੱਥੇ ਕਈ ਭਾਗਾਂ ਵਾਲੇ ਪਹਿਲੀ ਵਾਰ ਪੌਡਾ ਦੀ ਗੋਰੀ ਧਰਤੀ ਨੂੰ ਨਮਸਤਕ ਹੁੰਦੇ ਨਜ਼ਰ ਆਉਣਗੇ। ਕੈਨੇਡਾ ਦੀ ਬੁਰੀ ਨਜ਼ਰ ਦਾ ਸ਼ਿਕਾਰ ਬਣੀ ਕਬੱਡੀ ਤੇ ਹੁਣ ਵਲੈਤੀਆ ਦੀਆ ਸਵੱਲੀਆਂ ਨਜ਼ਰਾਂ ਹਨ ਜੇਕਰ ਇਸ ਵਾਰ ਬਣੀਆਂ ਇੰਗਲੈਂਡ ਦੀਆ ਕਬੱਡੀ ਟੀਮਾਂ ਤੇ ਨਜ਼ਰ ਮਾਰੀ ਜਾਵੇ ਤਾਂ ਕਬੱਡੀ ਦੇ ਬਾਬਾ ਬੋਹੜ ਕਹਾਉਂਦੇ ਮਹਿੰਦਰ ਸਿੰਘ ਮੋੜ, ਰਣਜੀਤ ਢੰਡਾ, ਮੋਹਣਾ ਕਾਲਾ ਸੰਘਾ, ਘੁੱਗੀ ਕਾਲਾ ਸੰਘਾ ਤੇ ਸਾਥੀਆ ਦੀ ਅਗਵਾਈ ਵਾਲੀ ਪੰਜਾਬ ਯੂਨਾਈਟਿਡ ਵੂਲਬਰਹੈਂਪਟਨ ਇਸ ਵਾਰ ਵੀ ਕਬੱਡੀ ਜਗਤ ਦੀਆ ਵੱਡੀਆਂ ਤੋਪਾਂ ਨਾਲ ਲੈਸ ਹੈ। ਇਸ ਟੀਮ ਦੇ ਰੇਡਰਾਂ 'ਚ ਵਿਸ਼ਵ ਕੱਪ ਦਾ ਸਰਵੋਤਮ ਧਾਵੀ ਗੱਗੀ ਖੀਰਾਂ ਵਾਲੀ, ਕਾਲਾ ਮੀਆਵਿੰਡ ਤੇ ਅਪ ਕਮਿੰਗ ਸਟਾਰ ਸੁਖਮਨ ਚੋਹਲਾਂ ਤਕੜੀ ਰੇਡ ਨਾ ਕੋਈ ਓਹਲਾ ਕਬੱਡੀਆ ਪਾਉਣਗੇ ਉੱਥੇ ਪਹਿਲੇ ਤੇ ਦੂਜੇ ਵਿਸ਼ਵ ਕੱਪ ਦਾ ਸਰਵੋਤਮ ਜਾਫੀ ਮੰਗਤ ਸਿੰਘ ਮੰਗੀ ਬੱਗਾ ਪਿੰਡ, ਬਿੱਟੂ ਦੁਗਾਲ, ਰੂਬੀ ਹਰਖੋਵਾਲ ਤੇ ਕਬੱਡੀ ਜਗਤ ਦਾ ਕਲੋਜ਼ ਫਾਈਟਰ ਪਾਲਾ ਜਲਾਲ ਪੁਰ ਦੀਆ "ਅੋਡੀ" ਦੇ ਬੰਪਰ ਵਾਂਗ ਚੱਲਦੀਆ ਬਾਹਾਂ ਦਰਸ਼ਕ ਅੱਖਾਂ ਤੱਕਣ ਗਈਆ। ਇਸ ਵਰ੍ਹੇ ਸੰਘਰਸ਼ਮਈ ਦੌਰ 'ਚ ਲੰਘ ਕੇ ਪ੍ਰਧਾਨ ਬਣੇ ਸਤਨਾਮ ਸਿੰਘ ਸੱਤਾ ਮੁੱਠਡਾ, ਭਿੰਦਾ ਮੁਠੱਡਾ, ਕੁਲਵਿੰਦਰ ਸਹੋਤਾ ਬੜਾ ਪਿੰਡ, ਪਾਲਾ ਸਹੋਤਾ ਬੜਾ ਪਿੰਡ, ਲਛਮਣ ਸਿੰਘ ਖੋਖੇਵਾਲ, ਛਿੰਦੀ ਏ ਵਨ ਤੇ ਦਵਿੰਦਰ ਸਿੰਘ ਪਤਾਰਾਂ ਵੱਲੋਂ ਗ੍ਰੈਵਜ਼ੈਡ ਦੀ ਟੀਮ, 'ਵੰਝ ਬਰਾਬਰ ਗੱਡਾਂਗੇ' ਦੀ ਤਰਜ਼ ਤੇ ਬਣਾਈ ਗਈ ਹੈ। ਇਸ ਵਾਰ ਵੀ ਸੰਦੀਪ ਨੰਗਲ ਅੰਬੀਆਂ ਇੰਗਲੈਂਡ ਦਾ ਸਭ ਤੋਂ ਮਹਿੰਗਾ ਪ੍ਰਫੋਸ਼ਨਲ ਖਿਡਾਰੀ ਹੈ। ਗਲੈਡੀਏਟਰ ਸੰਦੀਪ ਨੰਗਲ ਅੰਬੀਆਂ ਵੀ ਗ੍ਰੈਵਜ਼ੈਡ ਲਈ ਖੇਡ ਰਿਹਾ ਹੈ। ਇਸ ਟੀਮ ਦੇ ਬਾਕੀ ਜਾਫੀਆਂ ਵਿੱਚ ਖੁਸ਼ੀ ਦਿੜਬਾ, ਯਾਦ ਕੋਟਲੀ ਗਾਜਰਾ ਤੇ ਜੰਜੂਆ ਪਾਕਿਸਤਾਨ ਸ਼ਾਮਿਲ ਹਨ। ਕਬੱਡੀ ਕੱਪ ਨੂੰ ਚੁੰਮਣ ਦੀ ਚਾਹਤ ਨਾਲ ਬਣਾਈ ਗਈ ਇਸ ਟੀਮ ਦੇ ਰੇਡਰਾ 'ਚ ਦੁੱਲਾਂ ਬੱਗਾ ਪਿੰਡ, ਸੰਦੀਪ ਲੁੱਧੜ, ਸ਼ੀਲੂ ਹਰਿਆਣਾ ਤੇ ਸਵ ਕੁਲਦੀਪ ਮਾਣਕ ਦਾ ਪੇਡੂ ਬੱਬੂ ਜਲਾਲ ਵੀ ਜਾਫੀਆ ਨੂੰ ਕਲੀਆਂ ਸਣਾਉਦਾ ਮੁੜਦਾ ਨਜ਼ਰ ਆਵੇਗਾ। ਇੰਗਲੈਂਡ ਕਬੱਡੀ ਤੋਂ ਲੱਖਾਂ ਪਂੌਡ ਨਿਛਾਵਰ ਕਰ ਚੁੱਕੇ ਤੇ ਕੱਬਡੀ ਜਗਤ 'ਚ ਲੱਠੇ ਬੰਦੇ ਵਜੋਂ ਨਾਮਣਾ ਖੱਟਣ ਵਾਲੇ ਅੰਕਲ ਲੈਹਿਬਰ ਸਿੰਘ ਕੰਗ ਕੁਲਥਮ, ਵਕੀਲ ਸੁਰਿੰਦਰ ਮਾਣਕ, ਰਾਜਵੀਰ ਮਾਣਕ, ਹਰਮਿੰਦਰ ਗਿੱਲ ਜੈਲਾ ਹੁਸ਼ਿਆਰਪੁਰੀਆ ਤੇ ਜਸਵਿੰਦਰ ਘੁੰਮਣ ਦੀ ਅਗਵਾਈ ਵਾਲੀ ਈਰਥ ਵੁੱਲਿਚ ਦੀ ਟੀਮ ਵੀ ਲੱਖ ਪੌਂਡੀ ਹੈ। ਇਸ ਟੀਮ ਦੇ ਧਾਵੀਆ 'ਚ ਦੁੱਲਾ ਸੁੱਰਖਪੁਰ, ਸੰਦੀਪ ਸੁੱਰਖਪੁਰ, ਗਗਨ ਜੋਗੇ ਵਾਲ ਤੇ ਜੌਨੀ ਕੈਲੇਫੋਰਨੀਆ ਜਿੱਥੇ ਜਾਫੀਆਂ ਦਾ ਸਿਰ ਪਲੋਸਦੇ ਨਜ਼ਰ ਆਉਣਗੇ। ਇਸ ਟੀਮ ਦੇ ਜਾਫੀਆਂ 'ਚ ਦਹਿਸ਼ਤ ਦਾ ਸਿਰਨਾਵਾਂ ਬਣੇ ਸੁੱਖਾ ਭੰਡਾਲ ਦੋਨਾਂ, ਭਲਵਾਨ ਗੁਰਵਿੰਦਰ ਕਾਹਲਵਾਂ, ਤੇ ਪਹਿਲੀ ਵਾਰ ਇੰਗਲੈਂਡ ਖੇਡਣ ਗਿਆ ਕਬੱਡੀ ਜਗਤ ਦਾ ਹਿਮਾਲਿਆ ਪਰਬਤ ਗੋਪੀ ਫਰੰਦੀ ਪੁਰ, "ਅੱਗੇ ਜੱਟ ਖਾੜਕੂ ਖੜਾ" ਵਾਲਾ ਪ੍ਰਦਰਸ਼ਨ ਕਰਦਾ ਨਜ਼ਰ ਆਵੇਗਾ। ਇਸ ਟੀਮ ਨੂੰ ਲੈ ਕੇ ਕਬੱਡੀ ਪੰਡਿਤਾ ਨੇ ਕਈ ਭਵਿਖ ਬਾਣੀਆ ਕੀਤੀਆ ਸਨ ਜਿੰਨ੍ਹਾਂ 'ਚ ਪਿਛਲੇ ਹਫਤੇ ਸੀਜ਼ਨ ਦੇ ਅਗਾਜ਼ ਸਮੇਂ ਇੱਕ ਸੱਚ ਸਾਬਤ ਹੋਈ ਹੈ, ਕਿਉ ਬਾਬਿਓæææææææ। ਖੜਕੇ ਦੜਕੇ ਵਾਲੀ ਚੌਥੀ ਟੀਮ 'ਚ ਬਰਮਿੰਘਮ ਤੋਂ ਸਾਊਥਹਾਲ ਪੁੱਜੀ "ਸਿੰਘ ਸਭਾ ਸਾਊਥਹਾਲ" ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਕੰਮਾ ਸੁਰਖਪੁਰ, ਪੰਮਾ ਸੁਰਖਪੁਰ, ਪਾਲੀ ਢਿੱਲੋ, ਬਿਲੂ ਬੋਪਾਰਾਏ, ਕੇਵਲ ਰਣਦੇਵਾ, ਜਸਵੰਤ ਗਰੇਵਾਲ, ਬਲਜੀਤ ਮੱਲ੍ਹੀ ਤੇ ਸਾਥੀਆ ਵਾਲੀ ਸਾਊਥਹਾਲ ਵੀ ਮਹਿੰਗੀਆਂ ਟੀਮਾਂ 'ਚ ਸ਼ਾਮਿਲ ਹੈ। ਤੀਜੇ ਵਿਸ਼ਵ ਕਬੱਡੀ ਕੱਪ ਦਾ ਸਰਵੋਤਮ ਜਾਫੀ ਏਕਮ ਹਠੂਰ, ਮਨਪ੍ਰੀਤ ਡਾਲਾ, ਤੇ ਸ਼ੀਰਾ ਪਿੱਥੋ ਧਾਵੀਆ ਲਈ ਕੰਡਿਆਲੀ ਤਾਰ ਬਣਦੇ ਨਜ਼ਰ ਆਉਣ ਗਏ। ਉੱਥੇ ਇਸ ਦੇ ਧਾਵੀਆ ਵਿਚ ਏਕਮ ਦਾ ਵੀਰ ਨਿਰਭੈ ਨਿਰਵੈਰ ਘੋਨੀ ਤੇ ਕਾਲੂ ਰਸੂਲਪੁਰ ਆਦਿ ਖਿਡਾਰੀਆ ਸ਼ਾਮਿਲ ਹਨ। ਹਰ ਵਰ੍ਹੇ ਹੀ ਪ੍ਰਫਾਮਰ ਟੀਮ ਬਣਾਉਣ ਵਾਲੇ ਕਾਵੈਂਟਰੀ ਦੇ ਪ੍ਰਮੋਟਰਾਂ ਸਤਨਾਮ ਗਿੱਲ, ਕੇਵਲ ਪਾਸਲਾ, ਸੀਪਾਂ ਮੋਲੀ ਤੇ ਸਾਥੀਆ ਦੀ ਅਗਵਾਈ ਵਾਲੀ ਟੀਮ ਕਾਵੈਂਟਰੀ ਵਿੱਚ ਤਿੰਨ ਸਾਲਾਂ ਤੋਂ ਬਾਅਦ ਇੱਕ ਵਾਰ ਫਿਰ ਹਰਵਿੰਦਰ ਰੱਬੋ ਤੇ ਗੱਗੂ ਹਿੰਮਤਪੁਰਾ ਦੀ ਵਾਪਸੀ ਹੋਈ ਹੈ। ਇਸ ਟੀਮ ਵਿਚ ਮਾਝਾ ਮਾਲਵਾ ਤੇ ਦੁਆਬਾ ਦੀ ਝਲਕ ਵਿਖਾਈ ਦੇਵੇਗੀ। ਇਸ ਟੀਮ ਦੇ ਖਿਡਾਰੀਆ 'ਚ ਬਲਕਾਰਾ ਸ਼ਿਕਾਰ ਮਾਛੀਆ, ਲੱਖਾ ਚੀਮਾ, ਬਾਨਾ ਧਾਲੀਵਾਲ, ਰਵੀ ਆਲੋਵਾਲ ਢੇਰੀਆਂ ਤੇ ਸਤਨਾਮ ਡਗੋਰਮਾਣਾ ਆਦਿ ਪੱਟਾਂ ਤੇ ਥਾਪੀਆਂ ਮਾਰਦੇ ਨਜ਼ਰ ਆਉਣਗੇ। ਕਹਿੰਦੇ ਕਹਾਉਂਦੇ ਰੇਡਰਾਂ ਦੇ ਚੱਡੇ ਗਿੱਲੇ ਕਰਨ ਦੀ ਜੂਰਤ ਰੱਖਣ ਵਾਲੇ ਹਰਵਿੰਦਰ ਰੱਬੋ ਦਾ ਜਰਵਾਣਾ ਪ੍ਰਦਰਸ਼ਨ "ਜਿੱਥੋਂ ਲੰਘੀ ਦਾ ਸਲਾਮਾਂ ਹੁੰਦੀਆਂ ਨੇ" ਦੇ ਬੋਲਾ ਨੂੰ ਸੱਚ ਸਾਬਤ ਕਰੇਗਾ। ਹਰ ਸਾਲ ਪ੍ਰਫਾਮਰ ਟੀਮ ਬਣਾਉਣ ਵਾਲੇ ਬਾਰਕਿੰਗ ਦੇ ਪ੍ਰਮੋਟਰਾਂ ਲੈਹਿਬਰ ਸਿੰਘ ਲਿੱਧੜ, ਅਜਮੇਰ ਮਾਨ, ਪੋਲ ਬੜੈਚ ਤੇ ਅਮਰੀਕ ਬੋਪਾਰਾਏ ਦੀ ਟੀਮ ਨੂੰ ਇੰਗਲੈਂਡ ਲਈ ਹਰੀ ਝੰਡੀ ਦਿਖਾਉਣ ਲਈ ਇਸ ਟੀਮ ਦੇ ਕੋਚ ਦਵਿੰਦਰ ਬੱਸੀਆ ਵੱਲੋਂ ਦਿੱਤੀ ਗਈ। ਇਸ ਟੀਮ ਦੇ ਧਾਵੀਆ ਵਿੱਚ ਸੋਨੀ ਸਵੱਦੀ, ਲਵਪ੍ਰੀਤ ਗੁਰਲਾਲ, ਰਾਜੂ ਚੌੜੇ ਮਧਰੇ, ਜੋਤਾਂ ਸ਼ਿਕਾਰ ਮਾਛੀਆਂ ਸ਼ਾਮਿਲ ਨੇ ਉੱਥੇ ਇਸ ਟੀਮ ਦੇ ਜਰਵਾਣੇ ਜਾਫੀਆਂ 'ਚ ਸੰਦੀਪ ਬੱਸੀਆ, ਨਿੱਕਾ ਅਖਾੜਾ ਤੇ ਹਰਦੇਵ ਫੱਕਰ ਝੰਡਾ ਧਾਵੀਆ ਦੀ ਧੋਣ ਤੇ ਗੋਡਾ ਰੱਖਦੇ ਦਿਖਾਈ ਦੇਣਗੇ। ਸਿੱਖ ਟੈਂਪਲ ਸ਼ਿੰਦਾ ਅਮਲੀ ਵਾਲੀ ਟੀਮ ਵੀ ਖੜਕੇ ਦੜਕੇ ਵਾਲੀਆ ਟੀਮਾਂ 'ਚ ਇੱਕ ਹੈ। ਕਬੱਡੀ ਖਿਡਾਰੀ ਤੋਂ ਖੇਡ ਪ੍ਰਮੋਟਰ ਬਣੇ ਬਿੰਦਰ ਮਾਹਲ, ਮੇਜਰ ਗਾਖਲ ਤੇ ਸ਼ੀਰਾ ਮੈਹੜੂ ਦੇ ਖਰਚੇ ਪੋਂਡਾ ਵਾਲੀ ਪ੍ਰਫਾਮਰ ਟੀਮ ਲੋਕ ਚੇਤਿਆ ਵਿੱਚ ਵਸਣ ਵਾਲਾ ਪ੍ਰਦਰਸ਼ਨ ਕਰੇਗੀ। ਵੈਸੇ ਇਸ ਟੀਮ ਦੇ ਖਿਡਾਰੀਆ 'ਚ ਮਾਝੇ ਦੇ ਮਝੈਲਾ ਦੀ ਗਿਣਤੀ ਵਧੇਰੇ ਹੈ। ਇੰਗਲੈਂਡ ਦੇ ਕਬੱਡੀ ਕਲੱਬਾਂ 'ਚ ਇੱਕ ਹੋਰ ਕ੍ਰੇਜ਼ੀ ਕਬੱਡੀ ਕਲੱਬ ਸਿੰਘ ਸਭਾ ਸਲੋਹ ਹੈ। ਜਿਸ ਦੇ ਪ੍ਰਮੋਟਰਾ ਸ਼ੀਰਾ ਸੰਮੀਪੁਰ, ਸਤਿੰਦਰ ਪਾਲ ਗੋਲਡੀ ਸਾਹਨੇਵਾਲ, ਹਰਵਿੰਦਰ ਬਿੰਦਰ, ਕੁਲਵੰਤ ਚੱਠਾ, ਹਰਜਿੰਦਰ ਧਨੋਆ, ਪਿੰਕੀ ਢਿੱਲੋਂ, ਜਸਵੰਤ ਢਿੱਲੋਂ ਤੇ ਸਾਥੀਆ ਦੀ ਅਗਵਾਈ ਵਾਲੀ "ਸਿੰਘ ਸਭਾ ਸਲੋਹ" ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਕਬੱਡੀ ਦਾ ਰੰਗ ਵੇਖਣ ਨੂੰ ਮਿਲੇਗਾ।ਵੈਦ ਉੱਲਾ ਉਰਫ ਲਾਲਾ ਪਾਕਿਸਤਾਨ ਦੀਆ ਨਾਨ ਸਟਾਫ ਕਬੱਡੀਆ ਇਹ ਬੋਲ ਸੱਚ ਸਾਬਤ ਕਰਨਗੀਆਂ ਕਿ "ਭਾਬੋ ਨੀ ਤੇਰੇ ਦਿਓਰ ਦੀਆ ਗੱਲਾ ਹੋਣਗੀਆਂ ਸਾਧ ਦੇ ਡੇਰੇ" ਕੱਪਾਂ ਤੇ ਅੱਖਾ ਰੱੱਖ ਕੇ ਇਹ ਟੀਮ ਵੀ ਮਿੱਠੇ ਚੋਲ਼ਾ ਨੂੰ ਹੱਥ ਪਾ ਸਕਦੀ ਹੈ। ਹਰ ਵਰ੍ਹੇ ਸਟਾਰ ਖਿਡਾਰੀਆ ਖਿਡਾਉਣ ਵਾਲੇ ਡਰਬੀ ਦੇ ਸਿੰਘ ਸੁਖਦੇਵ ਸਿੰਘ ਅਟਵਾਲ ਉਰਫ ਸੋਖਾ ਉਧੋਪੁਰੀਆ ਖਾਸ ਸਹਿਯੋਗ ਵਾਲੀ ਡਰਬੀ ਦੀ ਟੀਮ ਇਸ ਵਾਰ ਕਿਹੋ ਜਿਹਾ ਪ੍ਰਦਰਸ਼ਨ ਕਰੇਗੀ? ਇੰਗਲੈਂਡ ਦੀਆ ਜਿਹੜੀਆਂ ਹੋਰ ਕਬੱਡੀ ਕਲੱਬਾਂ ਵੱਲੋਂ ਪ੍ਰਫਾਮਰ ਟੀਮਾਂ ਦਾ ਨਿਰਮਾਣ ਕੀਤਾ ਗਿਆ ਹੈ ਸਾਬੀ ਮੁਹੇਮਾ ਤੇ ਜਗਿੰਦਰ ਪਵਾਦੜਾ ਦੀ ਅਗਵਾਈ ਵਾਲੀ ਮਿਡਵੇ, ਪਿਆਰਾ ਰੰਧਾਵਾ ਤੇ ਕੁਲਵੰਤ ਸੰਘਾ ਦੀ ਲਿਸਟਰ ਕੁੰਦਨ ਖੈੜਾਂ ਤੇ ਮਿੱਤਰਾਂ ਦੀ ਅਗਵਾਈ ਵਾਲੀ ਵਾਲਸਾਲ ਤੇ ਆਖਰੀ ਪਲਾ 'ਚ ਕਾਟੋ ਕਲੇਸ਼ ਤੋਂ ਬਾਅਦ ਬਣੀ "ਹੇਜ਼" ਕਬੱਡੀ ਕਲੱਬ ਦੀ ਟੀਮ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।
ਹਰਮਿੰਦਰ ਢਿੱਲੋਂ
ਸੋਨੇ ਦੀ ਚਿੱੜੀ ਨੂੰ ਦਾਗ ਲੱਗ ਰਿਹਾ
22 ਮਈ - ਭਾਵੇ ਪਹਿਲਾ ਭਾਰਤ ਸੋਨੇ ਦੀ ਚਿੱੜੀ ਸੀ, ਪਰ ਪੰਜਾਬ ਰਾਜ ਅੱਜ ਵੀ ਸੋਨੇ ਦੀ ਚਿੱੜੀ ਹੈ| ਇੱਥੋ ਦਾ ਸ਼ਾਹੀ ਖਾਣ - ਪਾਣ, ਪਹਿਰਾਵਾਂ, ਪੰਜਾਬੀਆਂ ਦੇ ਖੁੱਲੇ ਦਿਲ, ਮਹਿਮਾਨ ਨਿਵਾਜੀ ਅੱਜ ਵੀ ਦੁਨੀਆਂ ਦੇ ਕੋਨੇ ਕੋਨੇ ਵਿਚ ਮਸ਼ਹੂਰ ਹੈ| ਭਾਰਤ ਵਿਚ ਪੰਜਾਬ ਇੱਕ ਅਜਿਹਾ ਰਾਜ ਹੈ ਜਿੱਥੇ ਫ਼ਸਲ ਦੀ ਪੈਦਾਵਾਰ ਦੇਸ਼ ਦੇ ਬਾਕੀ ਰਾਜਾਂ ਨਾਲੋ ਵਧੀਆ ਅਤੇ ਜਿਆਦਾ ਹੁੰਦੀ ਹੈ| ਹਿੰਦੀ ਫਿਲਮਾਂ ਵਿਚ ਪੰਜਾਬ ਦੇ ਕਈ ਉੱਘੇ ਕਲਾਕਾਰ ਹਨ| ਪਰ ਅੱਜ ਉਹ ਪੰਜਾਬ ਨਹੀਂ ਰਿਹਾ, ਅੱਜ ਇਸ ਪ੍ਰਾਂਤ ਦੇ ਲੋਕ ਪੂਰੀ ਤਰ੍ਹਾਂ ਨਸ਼ਿਆਂ ਦੀ ਪਕੜ ਵਿਚ ਆ ਗਏ ਹਨ| ਕਈ ਨੌਜਵਾਨ ਤਾਂ ਇਸ ਦੀ ਪਕੜ 'ਚ ਆ ਕੇ ਆਪਣੀ ਜਿੰਦਗੀ ਖਰਾਬ ਕਰ ਚੁੱਕੇ ਹਨ ਤੇ ਕਈ ਤਾਂ ਇਸ ਦੁਨੀਆ ਤੋਂ ਹੀ ਚਲੇ ਗਏ ਹਨ| ਅੱਜ ਦੇ ਨਸ਼ੇ ਬਹੁਤ ਤੇਜ਼ੀ ਨਾਲ ਮਨੁੱਖ ਦੇ ਦਿਮਾਗ 'ਤੇ ਅਸਰ ਕਰਦੇ ਜਾ ਰਹੇ ਹਨ| ਨਸ਼ੇ ਵਿਚ ਵਿਅਕਤੀ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦਾ ਹੈ| ਉਸਨੂੰ ਕੁਝ ਨਹੀਂ ਪਤਾ ਲਗਦਾ ਕਿ ਉਹ ਕੀ ਕਰ ਰਿਹਾ ਹੈ| ਅੱਜ ਦੇ ਨਸ਼ੇ ਸ਼ਰਾਬ, ਜਰਦਾ, ਸਮੈਕ, ਸਿਗਰਟਾਂ, ਤੰਬਾਕੂ, ਖੰਘ ਦੀਆਂ ਦਵਾਈਆਂ ਦਾ ਜਿਆਦਾ ਮਾਤਰਾ ਵਿਚ ਸੇਵਨ ਕਰਨਾ, ਆਦਿ | ਸ਼ੌਕ ਸ਼ੌਕ ਵਿਚ ਅੱਜ ਸ਼ਰਾਬ ਦੀ ਵਰਤੋ ਵੀ ਲੋਕ ਜਿਆਦਾ ਕਰਨ ਲੱਗ ਗਏ ਹਨ| ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਕਿ ਸਾਡੇ ਭਾਰਤ ਦੇਸ਼ ਵਿਚੋ ਪੰਜਾਬ ਰਾਜ ਵਿਚ ਸ਼ਰਾਬ ਦੀ ਸਭ ਤੋਂ ਵੱਧ ਲਾਗਤ ਹੈ| ਪਰ ਹੁਣ ਸਰਕਾਰ ਨੇ ਇਸ ਸਾਲ ਪੰਜਾਬ ਵਿਚ ਸ਼ਰਾਬ ਦੇ ਰੇਟਾਂ ਵਿਚ ਭਾਰੀ ਵਾਧਾ ਕੀਤਾ ਹੈ, ਜਿਸ ਨਾਲ ਸ਼ਰਾਬ ਦੀ ਲਾਗਤ ਘੱਟ ਸਕੇ| ਨਾਲ ਹੀ ਸਰਕਾਰ ਨੇ ਪ੍ਰਾਂਤ ਵਿਚ ਗੁਟਖੇ ਅਤੇ ਤੰਬਾਕੂ ਉੱਤੇ ਵੀ ਪਾਬੰਦੀ ਲਾਈ ਹੋਈ ਹੈ ਪਰ ਇਹ ਪਾਬੰਦੀ ਸਹੀਂ ਤਰ੍ਹਾਂ ਲਾਗੂ ਨਹੀਂ ਹੋਈ, ਅੱਜ ਵੀ ਲੋਕ ਸ਼ਰੇਆਮ ਇਹਨਾਂ ਦੀ ਵਰਤੋ ਕਰਦੇ ਹਨ| ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਹੁਣ ਅੱਗੇ ਆਵੇ ਅਤੇ ਸ਼ਰੇਆਮ ਇਹਨਾਂ ਨਸ਼ਿਆਂ ਦੀ ਵਰਤੋ ਕਰਨ ਵਾਲਿਆਂ ਨਾਲ ਸ਼ਖਤੀ ਵਰਤੇ| ਜੇ ਪ੍ਰਸ਼ਾਸ਼ਨ ਆਪਣੇ ਕੰਮ ਜਿੰਮੇਵਾਰੀ ਨਾਲ ਨਿਵਾਵੇਗਾਂ ਤਾ ਅਸੀਂ ਇਸ ਬਰਵਾਦੀ ਤੋਂ ਬੱਚ ਸਕਦੇ ਹਾਂ| ਉਝ ਤਾਂ ਹਰੇਕ ਤੰਬਾਕੂ ਵੇਚਣ ਵਾਲਿਆ ਕੋਲ ਲਿਖਿਆ ਹੁੰਦਾ ਹੈ ਕਿ 18 ਸਾਲ ਤੋਂ ਘੱਟ ਨੋਜਵਾਨ ਨੂੰ ਤੰਬਾਕੂ ਨਹੀਂ ਵੇਚਿਆ ਜਾਵੇਗਾ, ਪਰ ਅੱਜ ਬੱਚੇ ਆਮ ਦੇਖੇ ਜਾਂਦੇ ਹਨ ਤੰਬਾਕੂ ਦਾ ਸੇਵਨ ਕਰਦੇ ਹੋਏ| ਛੋਟੇ ਛੋਟੇ ਮੁੰਡੇ ਕੁੜੀਆਂ ਜਿਨ੍ਹਾਂ ਨੇ ਤਰੱਕੀਆਂ ਕਰ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਉੱਚਾ ਕਰਨਾ ਹੈ ਉਹ ਇਹਨਾਂ ਦੀ ਪਕੜ 'ਚ ਆ ਰਹੇ ਹਨ| ਚੌਕਾਂ ਤੇ, ਬੱਸ ਸਟੈਡਾਂ ਦੇ ਬਾਹਰ ਠੇਕੇ ਖੋਲੇ ਜਾ ਰਹੇ ਹਨ ਅਤੇ ਸ਼ਰਾਬ ਦੀਆਂ ਬੋਤਲਾਂ ਦੇ ਨਵੇ ਨਵੇ ਪੋਸਟਰ ਲਗਾਏ ਜਾ ਰਹੇ ਹਨ| ਇਹ ਨਸ਼ੇ ਦਿਮਾਗ ਦੇ ਨਾਲ ਨਾਲ ਮਨੁੱਖ ਦੇ ਸਰੀਰਕ ਢਾਂਚੇ ਤੇ ਵੀ ਬਹੁਤ ਤੇਜ਼ੀ ਨਾਲ ਅਸਰ ਕਰਦੇ ਹਨ| ਸਰੀਰ ਨੂੰ ਅੰਦਰੋ ਖੋਖਲਾ ਕਰ ਦਿੰਦੇ ਹਨ| ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮੱਰਥਾ ਘੱਟ ਜਾਂਦੀ ਹੈ| ਅੱਜ ਦੀਆਂ ਹੋਰ ਕਈ ਤਰਾਂ ਦੀਆਂ ਬਿਮਾਰੀਆਂ ਵੀ ਇਸੇ ਦੇ ਸੇਵਨ ਕਰਨ ਨਾਲ ਲਗਦੀਆ ਹਨ| ਭਾਵੇ ਲੋਕਾਂ ਵਿਚ ਤਣਾਅ ਦਿਨੋ ਦਿਨ ਵੱਧ ਰਿਹਾ ਹੈ ਪਰ ਇਸਦਾ ਹੱਲ ਨਸ਼ੇ ਤਾਂ ਨਹੀਂ| ਆਮ ਤੌਰ 'ਤੇ ਅਸੀਂ ਦੇਖਦੇ ਹਾ ਕਿ ਛੋਟੇ ਮੁੰਡੇ ਕੁੜੀਆਂ ਜਾਂ ਵੱਡੇ ਆਪਣੇ ਮਨੋਰੰਜ਼ਨ ਲਈ ਸਿਨੇਮਾ ਘਰਾਂ ਵਿਚ ਜਾਂਦੇ ਹਨ| ਅੱਜ ਕੱਲ ਤਾਂ ਨਿਤ ਨਵੀ ਫ਼ਿਲਮ ਰਿਲੀਜ਼ ਹੋ ਜਾਂਦੀ ਹੈ| ਉਹਨਾਂ ਫ਼ਿਲਮਾਂ ਵਿਚ ਭਾਵੇ ਆਮ ਦੱਸਿਆ ਜਾਂਦਾ ਹੈ ਕਿ ਸ਼ਰਾਬ ਅਤੇ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ| ਪਰ ਫਿਰ ਵੀ ਫ਼ਿਲਮਾਂ ਵਿਚ ਇਹਨਾਂ ਦੀ ਵਰਤੋ ਕੀਤੀ ਜਾਂਦੀ ਹੈ, ਨਾਲ ਹੀ ਕਈ ਫ਼ਿਲਮਾਂ ਵਿਚ ਤਾਂ ਕਿਰਦਾਰ ਸਮੇਕ ਜਾਂ ਕੋਈ ਹੋਰ ਨਸ਼ੇ ਵੀ ਕਰਦੇ ਦੇਖੇ ਜਾ ਸਕਦੇ ਹਨ| ਉਹ ਮਨੁੱਖ ਜੋ ਇਹਨਾਂ ਫ਼ਿਲਮਾਂ ਨੂੰ ਦੇਖਦੇ ਹਨ, ਉਹਨਾਂ ਤੇ ਇਸਦਾ ਮਾੜਾ ਪ੍ਰਭਾਵ ਪੈਦਾਂ ਹੈ| ਉਹ ਵੀ ਇਸੇ ਤਰ੍ਹਾਂ ਨਸ਼ੇ ਕਰਨ ਦੀ ਸੋਚਦੇ ਹਨ| ਜਦੋ ਫ਼ਿਲਮਾਂ ਵਾਲਿਆਂ ਨੂੰ ਪਤਾ ਹੁੰਦਾ ਕਿ ਇਹ ਪਦਾਰਥ ਸਿਹਤ ਲਈ ਹਾਨੀਕਾਰਕ ਹਨ ਤਾਂ ਉਹ ਇਹਨਾਂ ਦੀ ਵਰਤੋ ਕਰਦੇ ਹੀ ਕਿਉਂ ਨੇ। ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਜਿਸ ਤਰ੍ਹਾਂ ਦੀ ਸਿੱਖਿਆ ਦੇਵਾਂਗੇ ਉਹਨਾਂ ਉਸੇ ਤਰ੍ਹਾਂ ਹੀ ਕਰਨਾ ਹੁੰਦਾ ਹੈ| ਫਿਰ ਜਦੋ ਇੱਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਉਸਦੇ ਨਾਲ ਵਾਲੇ ਵੀ ਹੌਲੀ ਹੌਲੀ ਉਸਦੇ ਨਾਲ ਮਿਲਦੇ ਜਾਂਦੇ ਹਨ| ਆਉ ਹੁਣ ਲੋੜ ਹੈ ਆਪਣੇ ਪੰਜਾਬ ਨੂੰ ਪਹਿਲਾ ਦੀ ਤਰ੍ਹਾਂ ਖੁਸ਼ਹਾਲ ਬਣਾਉਣ ਦੀ| ਇਹਨਾਂ ਨਸ਼ਿਆਂ ਨੂੰ ਛੱਡ ਕੇ ਸਿਹਤ ਨੂੰ ਤੰਦਰੁਸਤ ਅਤੇ ਤਾਕਤਵਰ ਬਣਾਉਣ ਵਾਲਾ ਭੋਜਨ ਖਾਈਏ, ਜੇ ਅਸੀਂ ਆਪਣੇ ਰਾਜ ਦੀ ਚਿੜੀ ਨੂੰ ਦਾਗ ਨਹੀ ਲਾਉਣਾ ਚਾਹੰਦੇ ਤਾਂ ਸਾਨੂੰ ਅੱਗੇ ਆਉਣਾ ਪਵੇਗਾ|
ਇਸ਼ਟ ਪਾਲ
ਮਨੀ ਲਾਂਡਰਿੰਗ, ਕਾਲਾ-ਧੰਨ ਅਤੇ ਕਿਸਾਨੀ
ਮਨੀ ਲਾਂਡਰਿੰਗ ਦਾ ਦੇਸ਼ ਦੀ ਆਰਥਿਕਤਾ ਅਤੇ ਸਮਾਜਿਕ ਢਾਂਚੇ ਉਤੇ ਕੀ ਪ੍ਰਭਾਵ ?
26 ਮਈ - ਅੱਜ ਕਿਸਾਨ ਨੂੰ ਜ਼ਮੀਨ ਉੱਤੇ ਹੱਲ ਚਲਾਕੇ ਘਾਟਾ ਅਤੇ ਵਪਾਰੀ ਵੱਲੋਂ ਕਾਲੇ ਧੰਨ ਨਾਲ ਭਾਰੀ ਕੀਮਤ ਅਦਾ ਕਰਕੇ ਉਹੀ ਖਰੀਦੀ ਜ਼ਮੀਨ ਵਿਚੋਂ - ਇਨਕਮ ਟੈਕਸ ਦੀਆਂ ਕਿਤਾਬਾ ਵਿੱਚ - ਮੁਨਾਫਾ ਕਿਉਂ ਹੋ ਰਿਹਾ ਹੈ| ਕਿਤੇ ਦੇਸ਼ ਭਰ ਦਾ ਵਪਾਰੀ ਕਿਸਾਨੀ ਉਪਰ ਇਨਕਮ ਟੈਕਸ ਦੀ ਛੂਟ ਹੋਣ ਕਾਰਨ ਕਿਸਾਨੀ ਦੇ ਕਿੱਤੇ ਰਾਹੀਂ ਮਨੀ ਲਾਂਡਰਿੰਗ ਕਰਦਿਆਂ ਆਪਣੇ ਕਾਲੇ ਧੰਨ ਨੂੰ ਚਿੱਟਿਆਂ ਤਾਂ ਨਹੀਂ ਕਰ ਰਿਹਾ ਹੈ ? ਉਧਰ ਕਾਲੇ ਧੰਨ ਅਤੇ ਮਨੀ ਲਾਂਡਰਿੰਗ ਦੀ ਮਾਰ ਖਾਂਦਿਆ ਛੋਟਾ ਕਿਸਾਨ ਕਿਸਾਨੀ ਦੇ ਕਿੱਤੇ ਵਿਚੋਂ ਅਲੋਪ ਹੋ ਕੇ ਦਿਹਾੜੀਆਂ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ |1920 ਵਿੱਚ ਅਮਰੀਕਾ ਦੇ ਮਾਫ਼ੀਆ ਨੇ ਦੇਸ਼ ਭਰ ਦੇ ਲਾਂਡਰਿੰਗ (ਕੱਪੜੇ ਧੋਣ ਵਾਲੀਆਂ ਦੁਕਾਨਾਂ) ਵਪਾਰ ਉੱਤੇ ਆਪਣਾ ਕਬਜ਼ਾ ਕਰ ਲਿਆ ਅਤੇ ਇਸ ਵਪਾਰ ਨੂੰ ਗੈਰ ਕਨੂੰਨੀ, ਜਿਵੇਂ ਕਿ ਫਰੌਤੀ, ਕਿਡਨੈਪਿੰਗ, ਡਰਗਜ਼ ਅਤੇ ਹਥਿਆਰਾਂ ਦੀ ਸਮਗਲਿੰਗ ਆਦਿ ਦੇ ਜ਼ਰਿਏ ਇਕਤ੍ਰਿਤ ਹੋਈ ਕਾਲੇ ਧੰਨ ਦੀ ਨਜਾਇਜ਼ ਕਮਾਈ ਨੂੰ ਸਾਫ ਅਤੇ ਜਾਇਜ਼ ਕਰਨ ਲਈ ਵਰਤਿਆ ਗਿਆ| ਇਸ ਤਰੀਕੇ ਨਾਲ ਕਾਲੇ ਧੰਨ ਤੋਂ ਚਿਟੀ ਹੋਈ ਕਮਾਈ ਨੂੰ ਦੁਨੀਆਂ ਭਰ ਵਿੱਚ ਮਨੀ ਲਾਂਡਰਿੰਗ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ| 1980 ਵਿੱਚ ਅਮਰੀਕਾ ਨੇ ਮਨੀ ਲਾਂਡਰਿੰਗ ਕੰਟਰੋਲ ਐਕਟ ਪਾਸ ਕੀਤਾ ਅਤੇ ਸੰਜੁਕਤ-ਰਾਸ਼ਟਰ (ਡਰਗਜ਼ ਐਂਡ ਕਰਾਈਮ) ਨੇ ਅੰਤਰਰਾਸ਼ਟਰੀ ਪੱਧਰ ਉੱਤੇ ਮਨੀ ਲਾਂਡਰਿੰਗ ਨੂੰ ਰੋਕਣ ਲਈ ਯੋਗ ਕਦਮ ਚੁਕਦਿਆਂ ਹੋਈਆਂ ਵਿਆਨਾਂ ਕਨਵੈਨਸ਼ਨ (1988) ਅਤੇ ਪਾਲੇਰਮੋ ਕਨਵੈਨਸ਼ਨ (2000) ਰਾਹੀਂ ਮਨੀ ਲਾਂਡਰਿੰਗ ਨੂੰ ਕਰਿਮੀਨਲ ਅਪਰਾਧ ਗੋਸ਼ਿਤ ਕਰ ਦਿੱਤਾ| ਅਮਰੀਕਾ ਨੇ ਮਨੀ ਲਾਂਡਰਿੰਗ ਦੀ ਪਰਭਾਸ਼ਾ ਦਿੰਦਿਆਂ ਕਿਹਾ ਕਿ 'ਹਰ ਉਹ ਆਦਮੀ ਮਨੀ ਲਾਂਡਰਿੰਗ ਅਪਰਾਧ ਦਾ ਅਪਰਾਧੀ ਹੋਵੇਗਾ ਜੋ ਜਾਣਦਿਆਂ ਹੋਇਆ ਕਿ ਇਹ ਪੈਸਾ ਗੈਰ ਸੰਵਿਧਾਨਿਕ ਤਰੀਕੇ ਨਾਲ ਕਮਾਇਆ ਹੋਇਆ ਹੈ ਅਤੇ ਉਹ ਪੈਸੇ ਦੀ ਅਸਲ ਪਹਿਚਾਨ ਨੂੰ ਲੁਕਾਉਂਦਿਆਂ ਉਸ ਨੂੰ ਜਾਇਜ਼ ਬਣਾਉਣ ਦੀ ਕੋਸ਼ਿਸ ਜਾਂ ਕਿਸੇ ਹੋਰ ਆਦਮੀ ਦੀ ਮਦਦ ਕਰੇਗਾ'| ਸੰਜੁਕਤ-ਰਾਸ਼ਟਰ ਵੱਲੋਂ ਸਾਰਿਆਂ ਮੁਲਕਾਂ ਉੱਤੇ ਇਸ ਅਪਰਾਧ ਨੂੰ ਰੋਕਣ ਪ੍ਰਤਿ ਸਖ਼ਤ ਕਾਨੂੰਨ ਬਣਾਉਣ ਲਈ ਜੋਰ ਪਾਇਆ ਗਿਆ ਤਾਂ ਜੋ ਦੁਨੀਆਂ ਭਰ ਵਿੱਚ ਕਾਲੇ ਧੰਨ ਨਾਲ ਚੱਲ ਰਹੇ ਨਜ਼ਾਇਜ ਕਰੋਬਾਰ, ਡਰਗਜ਼ ਅਤੇ ਹਥਿਆਰਾਂ ਆਦਿ ਦੀ ਸਮਗਲਿੰਗ ਨੂੰ ਰੋਕਿਆ ਜਾ ਸਕੇ| ਭਾਰਤ ਵਿੱਚ ਮਨੀ ਲਾਂਡਰਿੰਗ ਦੇ ਅਪਰਾਧ ਨੂੰ ਰੋਕਣ ਲਈ ਮਨੀ ਲਾਂਡਰਿੰਗ ਐਕਟ 2002 ਤਹਿਤ ਕਾਨੂੰਨ ਬਣਾਇਆ ਗਿਆ ਹੈ ਜੋਕਿ 1 ਜੁਲਾਈ 2005 ਤੋਂ ਦੇਸ਼ ਭਰ ਵਿੱਚ ਲਾਗੂ ਕਰ ਦਿੱਤਾ ਗਿਆ ਸੀ| ਇਸ ਲੇਖ ਰਾਹੀਂ ਅਸੀਂ ਦੋ ਮੁੱਦਿਆਂ ਉੱਤੇ ਡੁੰਘਾਈ ਨਾਲ ਵਿਚਾਰ ਕਰਾਂਗੇ - ਪਹਿਲਾ, ਕਿ ਕੀ ਭਾਰਤ ਨੇ ਇਸ ਕਾਨੂੰਨ ਨੂੰ ਪੂਰੀ ਤਰਾਂ ਲਾਗੂ ਕਰ ਲਿਆ ਹੈ ਜਾਂ ਇਹ 'ਪੋਲਿਟਿਕਲ ਵਿਲ' ਨਾ ਹੋਣ ਕਾਰਣ ਬੰਦ ਕਿਤਾਬ ਵਿੱਚ ਲੁਕਾਕੇ ਰੱਖਿਆ ਹੋਇਆ ਹੈ ? ਦੂਸਰਾ, ਇਸ ਮਨੀ ਲਾਂਡਰਿੰਗ ਅਤੇ ਕਾਲੇ ਧੰਨ ਦੀ ਕਮਾਈ ਦਾ ਫਾਇਦਾ ਜਾਂ ਨੁਕਸਾਨ ਕਿਸ ਨੂੰ ਹੋ ਰਿਹਾ ਹੈ ? ਵਰਲਡ ਬੈਂਕ ਦੇ ਇਕ ਅਨੁਮਾਨ ਮੁਤਾਬਿਕ ਦੁਨੀਆਂ ਦਾ ਦੋ ਤੋਂ ਪੰਜ ਫੀਸਦੀ ਜੀ ਡੀ ਪੀ ਹਰ ਸਾਲ ਮਨੀ ਲਾਂਡਰਿੰਗ ਦਾ ਸ਼ਿਕਾਰ ਹੁੰਦਾ ਹੈ ਜੋ ਕਿ ਤਕਰੀਬਨ 600 ਮਿਲੀਅਨ ਡਾੱਲਰ ਹੈ| ਮੌਜੂਦਾ ਭਾਰਤ ਵਿੱਚ ਕਾਲੇ ਧੰਨ ਅਤੇ ਮਨੀ ਲਾਂਡਰਿੰਗ ਦੇ ਸੰਗੀਨ ਜ਼ੁਰਮ ਨਾਲ ਹਰ ਭਾਰਤੀ ਸਿੱਧੇ ਜਾਂ ਅਸਿੱਧੇ ਤੋਰ 'ਤੇ ਜੁੜਿਆ ਹੋਇਆ ਹੈ| ਅਸੀਂ ਜੇਕਰ ਘਰ ਦਾ ਰਾਸ਼ਨ, ਬਾਹਰ ਖਾਣਾ ਖਾਣ, ਕਪੜੇ, ਫ਼ਰਨੀਚਰ, ਰੰਗ ਰੋਗਨ ਆਦਿ ਖਰੀਦਣ ਲਈ ਬਜਾਰ ਜਾਂਦੇ ਹਾਂ ਤਾਂ ਵੈਟ (ੜAਠ) ਜਾਂ ਟੈਕਸ ਬਚਾਉਣ ਖਾਤਿਰ ਦੁਕਾਨਦਾਰ ਤੋਂ ਪੱਕਾ ਬਿੱਲ ਨਹੀਂ ਲੈਂਦੇ ਅਤੇ ਦੁਕਾਨਦਾਰ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਆਮਦਨ ਟੈਕਸ ਆਦਿ ਦੀ ਚੋਰੀ ਕਰਦਾ ਹੈ| ਅੱਜ ਦੇਸ਼ ਦੇ ਸੱਤਰ ਫੀਸਦੀ ਵਪਾਰ ਕਾਲੇ ਧੰਨ ਦੀ ਵਰਤੋਂ ਕਰਦਿਆਂ ਆਪਣਾ ਕਰੋਬਾਰ ਚਲਾ ਰਹੇ ਹਨ ਅਤੇ ਇਹਨਾਂ ਵਪਾਰਾਂ ਦਾ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਕੋਈ ਵੀ ਯੋਗਦਾਨ ਨਹੀਂ ਹੈ| ਭਾਰਤ ਦੀਆਂ ਬਹੁਤ ਸਾਰੀਆਂ ਕੰਪਨੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਟੈਕਸਾਂ ਦੀ ਭਰੀ ਚੋਰੀ ਕਰ ਰਹੀਆਂ ਹਨ ਅਤੇ ਕਾਲੇ ਧੰਨ ਨੂੰ ਜਾਇਜ਼ ਕਰਨ ਲਈ ਝੂਠੇ ਜਾਂ ਵੱਧ ਕੀਮਤ ਤੇ ਬਿੱਲ ਕਟਦੀਆਂ ਹਨ | ਇਸੇ ਹੀ ਕੋਸ਼ਿਸ਼ ਹੇਠ ਸਤਿਅਮ ਕੰਪਿਊਟਰ ਵਰਗੀ ਭਾਰਤ ਦੀ ਕਾਮਯਾਬ ਕੰਪਨੀ ਵੀ ਮਨੀ ਲਾਂਡਰਿੰਗ ਦੇ ਮੁਕਦਮੇ ਵਿੱਚ ਕੋਟ ਦੀਆਂ ਤਰੀਕਾਂ ਭੁਗਤ ਰਹੀ ਹੈ| ਮਨੀ ਲਾਂਡਰਿੰਗ ਅਤੇ ਕਾਲੇ ਧੰਨ ਦੀਆਂ ਕਾਰਵਾਈਆਂ ਕਰਕੇ ਅੱਜ ਨਾਂ ਸਿਰਫ ਦੇਸ਼ ਦੀ ਅਰਥਿਕਤਾ ਨੂੰ ਨੁਕਸਾਨ ਹੋ ਰਿਹਾ ਹੈ, ਬਲਕਿ ਸਮਾਜ ਵਿੱਚ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਨਸ਼ਾਖੋਰੀ ਵਰਗੇ ਅਪਰਾਧ ਅਪਣੀਆਂ ਜੜਾਂ ਹੋਰ ਡੂੰਗੀਆਂ ਕਰ ਰਹੇ ਹਨ| ਦੇਸ਼ ਦੇ ਲੋਕਤੰਤਰ ਦੇ ਰਖਵਾਲੇ ਕਾਲੇ ਧੰਨ ਦੀ ਵਰਤੋਂ ਕਰਦਿਆਂ ਚੋਣਾਂ ਵਿੱਚ ਵੋਟਾਂ ਦੀ ਭਾਰੀ ਖ਼ਰੀਦੋ-ਫ਼ਰੋਖ਼ਤ ਕਰਦੇ ਹਨ ਅਤੇ ਸਤਾ ਵਿੱਚ ਆਉਣ ਤੋਂ ਬਾਅਦ ਕਾਨੂੰਨ ਨੂੰ ਲਾਗੂ ਕਰਨ ਦੀ ਥਾਂ ਆਪਣੀ ਸਿਆਸੀ ਤਾਕਤ ਨਾਲ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਆਦਿ ਵਰਗੇ ਸੰਗੀਨ ਅਪਰਾਧਾਂ ਨੂੰ ਹੋਰ ਬੜਾਵਾ ਦਿੰਦੇ ਹਨ| ਇਹਨਾਂ ਹਲਾਤਾਂ ਵਿੱਚ ਦੇਸ਼ ਦੇ ਆਰਥਿਕ ਅਦਾਰੇ ਕਮਜੋਰ ਹੋ ਰਹੇ ਹਨ ਅਤੇ ਇਸ ਸਭ ਦਾ ਪ੍ਰਭਾਵ ਅੰਤਰਰਾਸ਼ਟਰੀ ਵਪਾਰ ਅਤੇ ਵਿਦੇਸ਼ੀ ਨਿਵੇਸ਼ ਉੱਤੇ ਵੀ ਪੈਂ ਰਿਹਾ ਹੈ| ਜੇਕਰ ਬਰਤਾਨੀਆਂ ਦੇ ਮਨੀ ਲਾਂਡਰਿੰਗ ਕਾਨੂੰਨ ਦੀ ਉਧਾਰਣ ਲੈ ਕੇ ਭਾਰਤ ਦੇ ਕਾਨੂੰਨ ਅਤੇ ਜ਼ਮੀਨੀ ਹਕੀਕਤ ਨੂੰ ਜਾਨਣ ਤੇ ਸਮਝਣ ਦੀ ਕੋਸਿਸ਼ ਕਰੀਏ ਤਾਂ ਬਹੁਤ ਕੁਝ ਸਾਹਮਣੇ ਆਉਂਦਾ ਹੈ| ਪਹਿਲੀ ਉਧਾਰਣ, ਅੱਜ ਬਰਤਾਨੀਆਂ ਦੇ ਕਿਸੇ ਵੀ ਬੈਂਕ ਅਕਾਉਂਟ ਵਿੱਚ ਪੰਜ ਹਜਾਰ ਪੌਂਡ ਤੋਂ ਵੱਧ ਕੈਸ਼ ਜਮਾਂ ਹੁੰਦਾ ਹੈ ਤਾਂ ਬੈਂਕ ਸੱਕ ਪੈਣ ਉੱਤੇ ਚਿੱਠੀ ਪਾ ਕੇ ਪੈਸੇ ਦੀ ਹੋਂਦ ਸਮਝਣ ਦੀ ਪੂਰੀ ਕੋਸ਼ਿਸ ਕਰਦਾ ਹੈ ਅਤੇ ਤਸੱਲੀ ਬਖਸ਼ ਜਬਾਬ ਨਾ ਮਿਲਣ ਦੀ ਸੁਰਤ ਵਿੱਚ ਬੈਂਕ ਅਕਾਉਂਟ ਫਰੀਜ ਕਰਕੇ ਅਪਰਾਧੀ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ| ਇਸ ਤੋਂ ਉਲਟ ਕੋਬਰਾ ਪੋਸਟ ਵੱਲੋਂ ਹਾਲ ਹੀ ਵਿੱਚ ਵੱਖ-ਵੱਖ ਭਾਰਤੀ ਨਿਜੀ ਬੈਂਕਾਂ ਦਾ ਪਰਦਾਫਾਸ਼ ਕਰਦਿਆਂ ਇਹ ਤੱਥ ਸਾਹਮਣੇ ਲਿਆਂਦਾ ਗਿਆ ਹੈ ਕਿ ਭਾਰਤ ਵਿੱਚ ਬੈਂਕ ਕਿਸ ਤਰਾਂ ਮਨੀ ਲਾਂਡਰਿੰਗ ਕਾਨੂੰਨ ਦੀ ਪ੍ਰਵਾਹ ਕੀਤੇ ਬਗੈਰ ਸਿਆਸਤਦਾਨਾ, ਵਪਾਰੀਆਂ, ਦੇਸ਼-ਧ੍ਰੋਹੀਆਂ ਅਤੇ ਅਫਸਰਾਂ ਦੇ ਕਾਲੇ-ਧੰਨ ਦੀ ਕਮਾਈ ਨੂੰ ਵੱਖ-ਵੱਖ ਇਨਸ਼ੋਰੈਂਸ, ਬੀਮਾ, ਸ਼ੇਅਰ ਆਦਿ ਦੀਆਂ ਸਕੀਮਾ ਰਾਹੀਂ ਜਾਇਜ਼ ਬਣਾਉਣ ਵਿੱਚ ਲੱਗੇ ਹੋਏ ਹਨ ਅਤੇ ਭਾਰਤ ਦਾ ਮਨੀ- ਲਾਂਡਰਿੰਗ ਕਾਨੂੰਨ ਗੂੜ੍ਹੀ ਨੀਂਦ ਸੁੱਤਾ ਹੋਇਆ ਹੈ| ਦੂਸਰੀ ਉਧਾਰਣ, ਉਸੇ ਹੀ ਤਰਾਂ ਕਿਸੇ ਜ਼ਮੀਨ ਜ਼ਾਇਦਾਦ ਦੇ ਖਰੀਦਣ ਜਾਂ ਵੇਚਣ ਦੇ ਸੰਬਦ ਵਿੱਚ ਮਿਲਦੀ ਹੈ| ਬਰਤਾਨੀਆਂ ਵਿੱਚ ਜ਼ਾਇਦਾਦ ਵੇਚਣ ਅਤੇ ਖਰੀਦਣ ਵਾਲਾ ਆਪਸ ਵਿੱਚ ਸਿੱਧੇ ਪੈਸੇ ਦਾ ਲੈਣ-ਦੈਣ ਨਹੀਂ ਕਰ ਸਕਦਾ| ਸਾਰੇ ਪੈਸੇ ਖਰੀਦਾਰ ਆਪਣੇ ਵਕੀਲ ਦੇ ਬੈਂਕ ਅਕਾਉਂਟ ਵਿੱਚ ਜਮਾ ਕਰਵਾਉਂਦਾ ਹੈ ਅਤੇ ਵਕੀਲ 'ਪੈਸੇ ਦੀ ਹੋਂਦ' (ਮਨੀ- ਲਾਂਡਰਿੰਗ) ਅਤੇ 'ਜ਼ਮੀਨ ਦੇ ਮਾਰਕਿਟ ਰੇਟ' ਦੀ ਤਸੱਲੀ ਹੋਣ ਤੋਂ ਬਾਅਦ ਪੈਸੇ ਵੇਚਣ ਵਾਲੇ ਦੇ ਵਕੀਲ ਦੇ ਅਕਾਉਂਟ ਵਿੱਚ ਜਮਾ ਕਰਵਾ ਦਿੰਦਾ ਹੈ ਤਾਂ ਜੋ ਵੇਚਣ ਵਾਲੇ ਦਾ ਵਕੀਲ ਸਾਰੀ ਕਾਗਜੀ ਕਰਵਾਈ ਪੂਰੀ ਹੋਣ ਤੋਂ ਬਾਅਦ ਪੈਸੇ ਵੇਚਣ ਵਾਲੇ ਦੇ ਬੈਂਕ ਅਕਾਉਂਟ ਵਿੱਚ ਜਮਾ ਕਰਵਾ ਸਕੇ| ਕਾਨੂੰਨ ਵਿੱਚ ਖਾਸ ਹਦਾਇਤ ਹੈ ਕਿ ਜੇਕਰ ਪੈਸੇ ਕਿਸੇ ਸਿਆਸਤਦਾਨ, ਅੰਤਰਰਾਸ਼ਟਰੀ ਸੰਗਠਨ ਜਾਂ ਸਰਕਾਰੀ ਮੁਲਾਜਮ ਆਦਿ ਦੇ ਅਕਾਉਂਟ ਵਿਚੋਂ ਆਉਂਦੇ ਜਾਂ ਜਾਂਦੇ ਹਨ ਤਾਂ ਖਾਸ ਤੇਹਕੀਕਾਤ ਕੀਤੀ ਜਾਵੇ| ਭਾਰਤ ਵਿੱਚ ਅੱਜ ਦੇਸ਼ ਦਾ ਕਾਲਾ ਧੰਨ ਸਿਰਫ਼ ਸਵਿੱਸ ਬੈਂਕਾਂ ਵਿੱਚ ਹੀ ਜਮਾਂ ਨਹੀਂ ਹੈ ਬਲਕਿ ਹਰ ਘਰ ਦੀਆਂ ਨੀਹਾਂ ਕਾਲੇ ਧੰਨ ਵਿੱਚ ਡੁੱਬੀਆਂ ਹਨ| ਅਸੀਂ ਜੇਕਰ ਕੋਈ ਜ਼ਮੀਨ-ਜ਼ਾਇਦਾਦ ਲੈਣੀ ਹੁੰਦੀ ਹੈ ਤਾਂ ਉਸ ਦੇ ਦੋ ਰੇਟ ਹੁੰਦੇ ਹਨ ਇਕ ਸਰਕਾਰੀ ਅਤੇ ਦੂਸਰਾ ਗੈਰ ਸਰਕਾਰੀ (ਮਾਰਕਿਟ ਰੇਟ) | ਸਰਕਾਰੀ ਰੇਟ ਰਜਿਸਟਰੀ ਕਰਵਾਉਣ ਲਈ ਵਰਤਿਆ ਜਾਂਦਾ ਹੈ ਅਤੇ ਗੈਰ-ਸਰਕਾਰੀ ਰਕਮ ਦਾ ਭੁਗਤਾਨ - ਜੋ ਕਿ ਤਕਰੀਬਨ ਸੱਤਰ ਫੀਸਦੀ ਹੁੰਦਾ ਹੈ - ਕਾਲੇ ਧੰਨ ਨਾਲ ਕਰਕੇ ਜ਼ਾਇਦਾਦ ਦੀ ਖਰੀਦ ਕਰ ਲਈ ਜਾਂਦੀ ਹੈ| ਜ਼ਮੀਨਾਂ ਦੀ ਖਰੀਦ ਵਿੱਚ ਕਾਲੇ ਧੰਨ ਦੇ ਪ੍ਰਵੇਸ਼ ਨਾਲ ਹਰ ਭਾਰਤੀ ਨੂੰ ਤਕਰੀਬਨ ਤਿੰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਪਹਿਲੀ, ਗੈਰ-ਸੰਵਿਧਾਨਿਕ ਭੁਗਤਾਨ ਹੋਣ ਕਾਰਨ ਰਜਿਸਟਰੀ ਕਰਵਾਉਣ ਲਈ ਦੋਨਾ ਧਿਰਾਂ ਰਿਸ਼ਵਤਖੋਰੀ ਅਤੇ ਭਰਿਸ਼ਟਾਚਾਰ ਨੂੰ ਬੜਾਵਾ ਦਿੰਦਿਆਂ ਹਨ| ਦੂਸਰਾ, ਦੋਂਵੇ ਧਿਰਾਂ ਕਾਲੇ-ਧੰਨ ਰਾਹੀਂ ਭੁਗਤਾਨ ਕਰਕੇ ਸਟੈਂਪ ਡਿਉਟੀ ਅਤੇ ਟੈਕਸ ਆਦਿ ਵਿੱਚ ਭਾਰੀ ਚੋਰੀ ਕਰਦੀਆਂ ਹਨ ਜਿਸ ਨਾਲ ਨਾ ਕਿ ਸਿਰਫ਼ ਦੇਸ਼ ਦੀ ਅਰਥਿਕਤਾ ਨੂੰ ਕਮਜੋਰ ਕੀਤਾ ਜਾਂਦਾ ਹੈ ਬਲਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਗੁਰਬਤ ਵਿੱਚ ਧੱਕੇਲ ਦਿੱਤਾ ਜਾਂਦਾ ਹੈ| ਤੀਸਰਾ, ਭਾਰੀ ਮਾਤਰਾ ਵਿੱਚ ਕਾਲੇ ਧੰਨ ਦੀ ਵਰਤੋਂ ਹੋਣ ਕਾਰਨ ਮਹਿੰਗੀਆਂ ਹੋਈਆਂ ਜ਼ਮੀਨ-ਜ਼ਾਇਦਾਤਾਂ ਅੱਜ ਆਮ-ਆਦਮੀ ਦੀ ਪਕੜ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ| ਸਭ ਤੋਂ ਵੱਧ ਹੈਰਾਨੀ ਉਸ ਸਮੇਂ ਹੁੰਦੀ ਹੈ ਜਦੋਂ ਜ਼ਾਇਦਾਦ ਉੱਤੇ ਉਸਾਰੀ ਕਰਨ ਵੇਲੇ ਜ਼ਾਇਦਾਦ ਦਾ ਮਾਲਿਕ ਬੈਂਕ ਕੋਲੋਂ ਲੋਨ ਪਾਸ ਕਰਵਾਉਣ ਲਈ ਜਮੀਨ ਦਾ ਅਸਲ ਮਾਰਕੇਟ ਰੇਟ ਦੱਸਦਾ ਹੈ ਅਤੇ ਬੈਂਕ ਵੱਲੋਂ ਨਿਜੀ ਤੋਰ ਉੱਤੇ ਰੇਟ ਦੀ ਪੜਤਾਲ ਕਰਨ ਤੋਂ ਬਾਅਦ ਜਾਇਦਾਦ ਗਿਰਵੀ ਰੱਖਕੇ ਬਣਦਾ ਲੋਨ ਦੇ ਦਿੱਤਾ ਜਾਂਦਾ ਹੈ| ਸੋਚਣ ਵਾਲੀ ਗਲ ਇਹ ਹੈ ਕਿ ਜੇਕਰ ਬੈਂਕ ਸਹੀਂ ਮੁੱਲ ਦੀ ਪੜਤਾਲ ਕਰ ਸਕਦਾ ਹੈ ਤਾਂ ਸਰਕਾਰ ਸਹੀ ਮੁੱਲ ਦਾ ਪਤਾ ਕਿਓਂ ਨਹੀਂ ਲਗਾ ਸਕਦੀ ? ਦੂਸਰਾ, ਬੈਂਕ ਨੂੰ ਇਸ ਚੋਰੀ ਦਾ ਇਲਮ ਹੁੰਦਿਆਂ ਹੋਇਆ, ਉਹ ਆਪਣੇ ਮਨੀ ਲੈੰਡਰਿਗ ਵਿਭਾਗ ਦੇ ਅਫਸਰਾਂ ਨੂੰ ਹਰਕਤ ਵਿਚ ਕਿਉ ਨਹੀਂ ਲੈ ਕੇ ਆਉਂਦੇ ? ਸਰਕਾਰ ਦੀਆਂ ਕਮਜੋਰੀਆਂ ਕਾਰਨ ਮੁਲਜ਼ਮ ਸ਼ਰੇਆਮ ਕਾਲੇ ਧੰਨ ਦੀ ਵਰਤੋਂ ਕਰਦਿਆਂ ਲੱਖਾਂ ਰੁਪਈਆਂ ਦਾ ਨੁਕਸਾਨ ਸਰਕਾਰੀ ਖਜਾਨੇ ਨੂੰ ਪਹੁੰਚਾਉਂਦਾ ਹੈ ਅਤੇ ਸਰਕਾਰ ਨੰਗੀ-ਚਿਟੀ ਸਟੈਂਪ ਡਿਊਟੀ ਅਤੇ ਟੈਕਸਾਂ ਦੀ ਚੋਰੀ ਦੀ ਪੜਤਾਲ ਕਰਨ ਵਿੱਚ ਵੀ ਅਸਫਲ ਰਹਿ ਜਾਂਦੀ ਹੈ| ਅੱਜ ਕਾਲੇ ਧੰਨ ਦਾ ਅਸਰ ਨਾ ਸਿਰਫ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਉੱਤੇ ਪੈ ਰਿਹਾ ਹੈ ਬਲਕਿ ਕਿਸਾਨ ਵੀ ਇਸ ਦੀ ਮਾਰ ਖਾ ਰਿਹਾ ਹੈ| ਅੱਜ ਤੋਂ ਤਕਰੀਬਨ ਵੀਹ ਸਾਲ ਪਹਿਲਾਂ ਦੱਸ ਏਕੜ ਦਾ ਮਾਲਿਕ ਹਰ ਪੰਜ ਸਾਲ ਬਾਅਦ ਆਪਣੇ ਖੇਤਾਂ ਵਿੱਚ ਸਖ਼ਤ ਮਿਹਨਤ ਕਰਨ ਤੋਂ ਬਾਅਦ ਇਕ ਏਕੜ ਜ਼ਮੀਨ ਹੋਰ ਖਰੀਦਣ ਦੀ ਹੈਸੀਅਤ ਵਿੱਚ ਹੁੰਦਾ ਸੀ | ਪਰ ਇਸ ਤੋਂ ਠੀਕ ਉੱਲਟ ਅੱਜ ਹਰ ਪੰਜ ਸਾਲ ਬਾਅਦ ਉਹੀ ਕਿਸਾਨ ਮਹਿੰਗਾਈ ਅਤੇ ਕਰਜੇ ਦੀ ਮਾਰ ਖਾਂਦਿਆਂ ਇਕ ਏਕੜ ਜ਼ਮੀਨ ਵੇਚਣ ਲਈ ਮਜ਼ਬੂਰ ਹੁੰਦਾ ਹੈ| ਪੰਜਾਬ ਵਿੱਚ ਵਾਹੀ ਯੋਗ ਜਮੀਨ ਘੱਟੋਘੱਟ ਵੀਹ-ਪੰਝੀ ਲੱਖ ਨੂੰ ਏਕੜ ਮਿਲਦੀ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ| ਪੰਜਾਬ ਦੇ ਤਕਰੀਬਨ ਕਿਸਾਨ ਕਰਜੇ ਦੀ ਮਾਰ ਹੇਠ ਹਨ ਅਤੇ ਸਰਕਾਰ ਕਿਸਾਨੀ ਦੇ ਕਿੱਤੇ ਨੂੰ ਘਾਟੇਵੰਦਾ ਕਿੱਤਾ ਘੋਸ਼ਿਤ ਕਰਾਰ ਕਰ ਰਹੀ ਹੈ| ਇਹਨਾਂ ਹਲਾਤਾਂ ਵਿੱਚ ਸੋਚਣ ਵਾਲੀ ਗਲ੍ਹ ਇਹ ਹੈ ਕਿ ਕਿਸਾਨੀ ਦਾ ਕਿੱਤਾ ਘਾਟੇ ਵਿੱਚ ਚਲਦਿਆਂ ਜ਼ਮੀਨਾਂ ਦੇ ਰੇਟ ਅਸਮਾਨੀ ਕਿਉ ਹਨ ? ਅੱਜ ਕਿਸਾਨ ਨੂੰ ਜ਼ਮੀਨ ਉੱਤੇ ਹੱਲ ਚਲਾਕੇ ਘਾਟਾ ਅਤੇ ਵਪਾਰੀ ਵੱਲੋਂ ਕਾਲੇ ਧੰਨ ਨਾਲ ਭਾਰੀ ਕੀਮਤ ਅਦਾ ਕਰਕੇ ਉਹੀ ਖਰੀਦੀ ਜ਼ਮੀਨ ਵਿਚੋਂ - ਇਨਕਮ ਟੈਕਸ ਦੀਆਂ ਕਿਤਾਬਾ ਵਿੱਚ - ਮੁਨਾਫਾ ਕਿਉ ਹੋ ਰਿਹਾ ਹੈ | ਕਿਤੇ ਦੇਸ਼ ਭਰ ਦਾ ਵਪਾਰੀ ਕਿਸਾਨੀ ਉਪਰ ਇਨਕਮ ਟੈਕਸ ਦੀ ਛੂਟ ਹੋਣ ਕਾਰਨ ਕਿਸਾਨੀ ਦੇ ਕਿੱਤੇ ਰਾਹੀਂ ਮਨੀ ਲਾਂਡਰਿੰਗ ਕਰਦਿਆਂ ਆਪਣੇ ਕਾਲੇ ਧੰਨ ਨੂੰ ਚਿੱਟਿਆਂ ਤਾਂ ਨਹੀਂ ਕਰ ਰਿਹਾ ਹੈ ? ਉਧਰ ਕਾਲੇ ਧੰਨ ਅਤੇ ਮਨੀ ਲਾਂਡਰਿੰਗ ਦੀ ਮਾਰ ਖਾਂਦਿਆ ਛੋਟਾ ਕਿਸਾਨ ਕਿਸਾਨੀ ਦੇ ਕਿੱਤੇ ਵਿਚੋਂ ਅਲੋਪ ਹੋ ਕੇ ਦਿਹਾੜੀਆਂ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ| ਦੇਸ਼ ਧ੍ਰੋਹੀਆਂ, ਵਪਾਰੀਆਂ, ਪਰਸ਼ਾਸ਼ਨ ਅਤੇ ਸਿਆਸਤਦਾਨਾਂ ਵਿਚਕਾਰ ਮਿਲੀ ਭੁਗਤ ਹੋਣ ਕਾਰਨ ਦੇਸ਼ ਕਾਲੇ-ਧੰਨ ਅਤੇ ਮਨੀ- ਲਾਂਡਰਿੰਗ ਦੇ ਅਪਰਾਧਾਂ ਦਾ ਬੁਰੀ ਤਰੀਕੇ ਨਾਲ ਸ਼ਿਕਾਰ ਹੋ ਚੁੱਕਾ ਹੈ| ਇਹਨਾ ਸੰਗੀਨ ਜੁਰਮਾਂ ਨੂੰ ਰੋਕਣ ਲਈ ਸਰਕਾਰ ਨੂੰ ਹਰ ਵਸਨੀਕ ਦਾ ਅਧਾਰ ਕਾਰਡ ਬਣਾਕੇ ਪੈਨ ਕਾਰਡ ਨਾਲ ਪਹਿਲ ਦੇ ਅਧਾਰ ਉੱਤੇ ਜੋੜਨ ਦੀ ਸਖ਼ਤ ਜਰੂਰਤ ਹੈ ਤਾਂ ਜੋ ਉਹ ਮਨੀ ਲਾਂਡਰਿੰਗ ਵਰਗੇ ਸੰਗੀਨ ਅਪਰਾਧ ਕਰਨ ਤੋਂ ਬਾਅਦ ਅਸਾਨੀ ਨਾਲ ਬਚਕੇ ਨਾ ਨਿਕਲ ਸਕੇ | ਜੇਕਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੇ ਮਨੀ ਲਾਂਡਰਿੰਗ ਐਕਟ ਨੂੰ ਸਖਤੀ ਨਾਲ ਨਾ ਲਾਗੂ ਕੀਤਾ ਤਾਂ ਦੇਸ਼ ਨੂੰ ਵੱਖ-ਵੱਖ ਆਰਥਿਕ ਅਤੇ ਸਮਾਜਿਕ ਮੁਸ਼ਕਿਲਾਂ ਦਾ ਸਾਹਮਣ ਕਰਨਾ ਪਵੇਗਾ| ਜਿਵੇ ਕਿ ਕਾਲੇ ਧੰਨ ਦੀ ਭਾਰੀ ਵਰਤੋਂ ਨਾਲ ਜ਼ਮੀਨ- ਜ਼ਾਇਦਾਦ, ਪੈਸਾ, ਸਿਆਸਤ ਅਤੇ ਵਪਾਰ ਕੁੱਝ ਚੰਦ ਘਰਾਨਿਆ ਤਕ ਹੀ ਸੀਮਤ ਰਹਿ ਜਾਣਗੇ | ਦੂਸਰਾ, ਆਮ-ਆਦਮੀ ਮਹਿੰਗਾਈ ਦੀ ਮਾਰ ਖਾਕੇ ਸਖ਼ਤ ਮਿਹਨਤ ਦੇ ਬਾਵਜੂਦ ਵੀ ਆਪਣੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਖਵਾਉਣ ਵਿੱਚ ਅਸਮਰਥ ਰਹੇਗਾ| ਤੀਸਰਾ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਕਾਲੇ ਧੰਨ ਆਦਿ ਕਾਰਨ ਅੰਤਰਰਾਸ਼ਟਰੀ ਵਪਾਰ ਅਤੇ ਵਿਦੇਸ਼ੀ ਨਿਵੇਸ਼ ਵਿੱਚ ਕਮੀ ਆਉਂਣ ਤੋਂ ਬਾਅਦ ਨੌਜ਼ਵਾਨ ਭਾਰੀ ਮਾਤਰਾ ਵਿੱਚ ਬੇਰੁਜ਼ਗਾਰ ਹੋ ਸਕਦੇ ਹਨ| ਚੋਥਾ, ਦੇਸ਼ ਨੂੰ ਅੱਤਵਾਦ, ਨਸ਼ਿਆਂ ਦੀ ਤਸਕਰੀ, ਜੂਏਬਾਜੀ ਅਤੇ ਹਥਿਆਰਾਂ ਦੀ ਸਮਗਲਿੰਗ ਵਰਗੀਆਂ ਸੰਗੀਨ ਚਨੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਪੰਜਵਾਂ, ਇਹਨਾਂ ਹਲਾਤਾਂ ਵਿੱਚ ਦੇਸ਼ ਦੀ ਸ਼ਵੀ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਭਾਰੀ ਨੁਕਸਾਨ ਹੋ ਸਕਦਾ ਹੈ| ਅਮਨਪ੍ਰੀਤ ਸਿੰਘ ਛੀਨਾ
ਗੁਰਦਾਸ ਪੁਰ ਜ਼ਿਲ੍ਹੇ ਦੀ ਪੰਜਾਬੀ ਮਾਂ ਬੋਲੀ ਨੂੰ ਸਾਹਿਤਕ ਦੇਣ
28 ਮਈ - ਪੰਜਾਬ ਦਾ ਛੋਟਾ ਜਿਹਾ ਸਰਹੱਦੀ ਜ਼ਿਲ੍ਹਾ ਗੁਰਦਾਸ ਪੁਰ , ਜਿਸ ਦਾ ਹਰ ਸ਼ਹਿਰ ਕਿਸੇ ਨਾ ਕਿਸੇ ਧਾਰਮਿਕ , ਇਤਹਾਸਿਕ ਅਤੇਹੋਰ ਕਈ ਪਰਾਣੀਆਂ ਯਾਦਾਂ ਨਾਲ ਜੁੜਿਆ ਹੋਇਆ ਹੈ ,ਉੱਥੇ ਇੱਸ ਜ਼ਿਲ੍ਹੇ ਦੀ ਧਰਤੀ ਤੇ ਕਈ ਨਾਮ ਵਰ ਲੇਖਕ ਕਹਾਣੀ ਕਾਰ ,ਸ਼ਾਹਿਤ ਕਾਰ ਕਲਾਕਾਰ, ਵੀ ਹੋਏ , ਜਿਨ੍ਹਾਂ ਦਾ ਪੂਰਾ ਵੇਰਵਾ ਬਹੁਤ ਵਿਸਥਾਰ ਮਂੰਗਦਾ ਹੈ ,ਫਿਰ ਵੀ ਇਸ ਜ਼ਿਲ੍ਹੇ ਬਾਰੇ ਅਪਣੀ ਜਾਣਕਾਰੀ ਅਨੁਸਾਰ ਇਸ ਜ਼ਿਲ੍ਹੇ ਦੀ ਪੰਜਾਬੀ ਬੋਲੀ ਦੀ ਸਾਹਿਤ ਦੇਣ ਬਾਰੇ ਕੁੱਝ ਵਰਨਣ ਕਰਨ ਦਾ ਨਿਮਾਣਾ ਜੇਹਾ ਯਤਨ ਕਰਾਂਗਾ। ਇਸ ਜ਼ਿਲ੍ਹੇ ਦੀ ਧਰਤੀ ਨੂੰ ਮਹਾਨ ਚਿੱਤਰਕਾਰ ਸੋਭਾ ਸਿੰਘ ਨੂੰ ਇਸੇ ਜ਼ਿਲ੍ਹੇ ਵਿੱਚ ਬਿਆਸ ਨਦੀ ਦੇ ਢਾਏ ਤੇ ਵੱਸੇ ਧਾਰਮਿਕ ਇਤਹਾਸਕ ਸ਼ਹਿਰ ਸ੍ਰੀ ਹਰ ਗੋਬਿੰਦ ਪੁਰ ਦਾ ਹੀ ਜੰਮ ਪਲ ਹੋਣ ਦਾ ਮਾਣ ਪ੍ਰਾਪਤ ਹੈ, ਜਿਸ ਨੇ ਅਪਣੀ ਚਿੱਤ੍ਰ ਕਲਾ ਰਾਂਹੀਂ ਦੱਸ ਗੁਰੂ ਸਾਹਿਬਾਂ ਦੇ ਚਿੱਤ੍ਰ ਤੇ ਹੋਰ ਕਈ ਚਿੱਤ੍ਰਾਂ ਰਾਂਹੀਂ ਅਪਣੀ ਚਿੱਤ੍ਰ ਕਲਾ ਵਿਚ ਅਪਣੀ ਅਮਿੱਟ ਛਾਪ ਬਣਾਈ ਇਸ ਦੇ ਇਲਾਵਾ ਪ੍ਿਰਸੱਧ ਹਾਸ ਰੱਸ ਕਵੀ ਚਾਨਣ "ਹਰ ਗੋਬਿੰਦ ਪੁਰੀ " ਵੀ ਇਸੇ ਸ਼ਹਿਰ ਦਾ ਹੀ ਰਹਿਣ ਵਾਲ ਹੇ, ਸ੍ਰੋਮਣੀ ਭਗਤ ਨਾਮ ਦੇਵ ਜੀ ਨੇ ਅਪਣਾ ਸਾਰਾ ਜੀਵਣ ਵੀ ਏਸੇ ਜਿਲ੍ਹæੇ ਦੇ ਕਸਬੇ ਘੁਮਾਣ ਵਿੱਚ ਹੀ ਬਤੀਤ ਕੀਤਾ ਜਿੱਥੇ ਉਨ੍ਹਾਂ ਦੀ ਯਾਦ ਵਿਚ , ਬਣਿਆਂ ਮੰਦਰ ਵੀ ਇੱਥੇ ਹੀ ਸੁਭਾਇਮਾਣ ਹੈ, ਸਵਰਗੀ, ਬਲਵੰਤ ਸਿੰਘ " ਸਬਜ਼ਾ " ਵਧੀਆ ਲੇਖਕ ਵੀ ਇੱਸੇ ਕਸਬੇ ਦੇ ਰਹਿਣ ਵਾਲੇ ਹੀ ਸਨ। ਲੋਹੇ ਦਾ ਸ਼ਹਿਰ ਵਜੋਂ ਜਾਣਿਆਂ ਜਾਂਦਾ ਸ਼ਹਿਹ ਬਟਾਲਾ ਜਿੱਥੇ ਗੁਰੂ ਨਾਨਕ ਦੇ ਵਿਆਹ ਦੀ ਅਦੁੱਤੀ ਯਾਦਗਾਰ ਗੁਰ ਦੁਆਰਾ ਕੰਧ ਸਾਹਬਿ ਦੇ ਰੂਪ ਵਿਚ ਸੰਭਾਲੀ ਬੈਠਾ ਹੈ,ਉੱਥੇ ਬ੍ਰਿਹੋਂ ਦੇ ਸੁਲਤਾਨ, ਅਮਰ ਸ਼ਾਇਰ ਸ਼ਇਰ ਸ਼ਿਵ ਬਟਾਲਵੀ ਦੀਆਂ ਇੱਥੇ ਰਹਿਕੇ ਲਿਖੀਆਂ ਮਹਾਨ ਰਚਨਾਂਵਾਂ ਕਰਕੇ ਪ੍ਿਰਸਧ ਹੈ। ਸ਼ਿਵ ਬਟਾਲਵੀ ਦਾ ਵੇਲਾ ਕਵੀ ਦਰਬਦਰਾਂ ਦਾ ਵੇਲਾ ਸੀ, ਇੱਥੇ ਹੀ ਮੈਂ ਬਾਬੇ ਨਾਨਕ ਦੇ ਵਿਆਹ ਦੀ ਯਾਦ ਵਿਚ ਇੱਕ ਕਵੀ ਦਰਬਾਰ ਵਿੱਚ ਇਸ ਅਲਬੇਲੇ ਸ਼ਾਇਰ ਨੂੰ ਪਹਿਲੀ ਵਾਰ ਸੁਣਿਆ ਸੀ ਜਦੋਂ ਉਹ ਸਟੇਜ ਤੇ ਅਪਣੀ ਸੁਰੀਲੀ ਆਵਾਜ਼ ਵਿਚ ਉਸ ਦਾ ਅਪਣਾ ਲਿਖਿਆ ਗੀਤ ਜਦੋਂ ਗੁਰੂ ਨਾਨਕ ਦੇ ਵੇਂਈਂ ਵਿਚ ਚੱਲੇ ਜਾਣ ਵੇਲੇ ਭੈਣ ਨਾਨਕੀ ਦੀਆਂ ਸਹੇਲੀਆਂ ਉਸ ਨੂੰ ਇਹ ਦੱਸਦੀਆਂ ਹਨ ਕਿ ਉਸ ਦਾ ਭਰਾ ਨਾਨਕ ਵੇਈਂ ਵਿਚ ਡੁੱਬ ਗਿਆ ਹੈ ਤਾਂ ਭੇਣ ਨਾਨਕੀ ਦਾ ਉਨ੍ਹਾਂ ਨੂੰ ਉਤਰ ਵਜੋਂ ਅਪਣੇ ਲਿਖੇ ਇਸ ਗੀਤ ਨੂੰ ਜਦ ਸ਼ਿਵ ਨੇ ੇਸਟਜ ਤੇ ਅਪਣੀ ਸੁਰੀਲੀ ਅਵਾਜ਼ ਵਿਚ ਇਹ ਗੀਤ ਗਾਇਆ " ਸਈਓ ਨੀ ਉਹ ਡੁੱਬ ਨਹੀਂ ਸਕਦਾ, ਉਹ ਜਗਤ ਤਰਾਵਣ ਹਾਰਾ " ਤਾਂ ਉਸ ਵੇਲੇ ਦੇ ਪ੍ਰਿਸਿਧ ਕਵੀ ਸਵਰਗੀ ਬਰਕਤ ਰਾਮ" ਯੁਮਨ " ਨੇ ਸਟੇਜ ਤੇ ਉਸ ਨੂੰ ਅਪਣੀ ਜੱਫੀ ਵਿੱਚ ਲੈ ਲਿਆਂ, ਬਟਾਲਾ ਜਿੱਥੇ ਲੋਹੇ ਦੇ ਕਾਰਖਾਨਿਆਂ ਦਾ ਸ਼ਹਿਰ ਹੈ, ਇਸ ਸ਼ਹਿਰ ਵਿਚ ਲੇਖਕ, ਸ਼ਾਇਰ, ਕਹਾਣੀ ਕਾਰ ਬੁੱਧੀ ਜੀਵੀ ਵੀ ਅਪਨਾ 2 ਖਾਸ ਅਸਥਾਨ ਰੁਖਦੇ ਹਨ, ਜਿਨ੍ਹਾਂ ਵਿਚ ਹੋ ਚੁਕੇ ਹਾਸ ਰੱਸ ਨੇਤ੍ਰ ਹੀਨ ਕਵੀ ਗੋਪਾਲ ਦਾਸ "ਗੋਪਾਲ " ਬਰਕਤ ਰਾਮ ,"ਯੁਮਨ" ਸ਼ਿਵ ਕੁਮਾਰ" ਬਟਾਲਵੀ " ਤੇ ਹੋਰ ਕਈ ਕਵੀ ਜਿਨ੍ਹਾਂ ਦਾ ਲਿਖਣ ਨਾਲ ਲੇਖ ਬਹੁਤ ਹੀ ਲੰਮਾ ਹੋ ਜਾਏਗਾ, ਹੁਣ ਵਿਚਰਦੇ ਲੇਖਕ ਸ਼ਾਇਰ ਤੇ ਲੇਖਕਾਂ ਵਿਚੋਂ ਡਾਕਟਰ ਰਵਿੰਦਰ, ਡਾ ਅਨੂਪ ਸਿੰਘ, ਪ੍ਰਿੰਸੀਪਲ ਪਿਆਰਾ ਸਿੰਘ " ਟਾਂਡਾ, ਸੁਖਦੇਵ " ਪ੍ਰੇਮੀ " ਸੁਭਾਸ਼ ਕਲਾਕਾਰ, ਸੁਰਿੰਦਰ "ਨਿਮਾਣਾ "ਦੇ ਨਾਮ ਵਰਨਣ ਯੋਗ ਹਨ। ਇਸ ਸ਼ਹਿਰ ਵਿਚ ਕਈ ਸਾਹਿਤਕ ਸਭਾਵਾਂ ਸਾਹਿਤ ਪਰਤੀ ਬੜੀਆਂ ਸਰਗਰਮ ਹੋ ਕੇ ਸਾਹਿਤ ਸਿਰਜਣਾ ਵਿਚ ਅਪਣਾ ਯੋਗਦਾਨ ਪਾ ਰਹੀਆਂ ਹਨ। ਬਟਾਲਾ ਸ਼ਹਿਰ ਕਿਸੇ ਵੇਲੇ ਸ਼ੇਰੇ ਪੰਜਾਬ ਮਾਹਰਾਜਾ ਰਣਜੀਤ ਸਿੰਘ ਦੇ ਸ਼ਹਿਜਾæਦੇ ਸ਼ੇਰ ਸਿੰਘ ਦਾ ਪਰਗਨਾ ਸੀ ਉਸ ਦੀ ਰਹਾਇਸ æਗਾਹ ਅਜੇ ਵੀ ਬੇਰੰਗ ਕਾਲਜ ਵਿਚ ਹੈ, ਸ਼ਿਵ ਕੁਮਾਰ ਬਟਾਲੀ ਵੀ ਇਸੇ ਕਾਲਜ ਦਾ ਕਦੇ ਵਿਦਿਆਰਥੀ ਸੀ। ਇਸ ਜ਼ਿਲ੍ਹੇ ਵਿੱਚ ਅਹਿਮਦੀਆ ਜਮਾਤ ਦਾ ਗੜ੍ਹ ਵਜੋਂ ਜਾਣਿਆ ਜਾਂਦਾ ਸ਼ਹਿਰ ਕਾਦੀਆਂ ਵੀ ਸਾਹਿਤ ਪੱਖੋਂ ਪਿੱਛੇ ਨਹੀਂ, ਪਹਿਲੀ ਵਾਰ ਸ਼ਹੀਦ ਊਧਮ ਸਿੰਘ ਦੀ ਵਾਰ ਲਿਖਣ ਵਾਲੇ ਸਟੇਜ ਦੇ ਧਨੀ ਅਤੇ ਕਵੀ ਦਰਬਾਰਾਂ ਦੀ ਸ਼ਾਨ ਦੀਵਾਨ ਸਿੰਘ " ਮਹਿਰਮ" ਵੀ ਇਸ ਸ਼ਹਿਰ ਵਿਚ ਕਾਫੀ ਸਮਾਂ ਬਤੌਰ ਪੰਜਾਬੀ ਅਧਿਆਪਕ ਰਿਹਾ, ਉੱਘੇ ਕਵੀ ਸੁਖਪਾਲ ਵੀਰ ਸਿੰਘ " ਹਸਰਤ " ਵੀ ਇਸ ਸ਼ਹਿਰ ਦੇ ਜੰਮ ਪਲ ਸਨ ਤੇ ਉੱਘੇ ਨਾਟਕਾਰ ਵਿਦਵਾਨ ਹਰਨਾਮ ਸਿੰਘ " ਸ਼ਾਨ ਨੂੰ ਵੀ ਇਸੇ ਸ਼ਹਿਰ ਦੇ ਵਾਸੀ ਹੋਣ ਦਾ ਮਾਣ ਪ੍ਰਾਪਤ ਹੈ। ਇਸੇ ਤਰ੍ਹਾਂ ਕੋਟਲੀ ਧਿਆਨ ਪੁਰ ਜਿੱਥੇ ਇੱਕ ਵੱਡਾ ਧਾਰਮਿਕ ਮੰਦਰ ਹੈ, ਉੱਘੇ ਲੇਖਕ ਗੁਰਭਜਨ ਗਿੱਲ ,ਤੇ ਉੱਘੇ ਕਵੀ ਪੈਦਲ " ਧਿਆਨ ਪੁਰੀ ਇਸ ਕਸਬੇ ਦੇ ਰਹਿਣ ਵਾਲੇ ਹਨ। ਉੱਘੇ ਕਲਕਾਰ ਅਮਰ ਜੀਤ ਗੁਰਦਾਸਪੁਰੀ , ਸੁਰਿੰਦਰ ਭਾਗੋਵਾਲੀਆ ਨੇ ਬਟਾਲਾ ਦੇ ਇਲਾਕੇ ਨੂੰ ਪਰਿਸਧਤਾ ਦਿਵਾਣ ਵਿਚ ਅਪਣਾ ਪੂਰਾ ਯੋਗ ਦਾਨ ਪਾਇਆ ਹੈ। ਇਸ ਜ਼ਿਲ੍ਹੇ ਦਾ ਬਾਰਡਰ ਦੇ ਨਾਲ ਲੱਗਦਾ ਪ੍ਰਸਿੱਧ ਇਤਹਾਸਿਕ ਸ਼ਹਿਰ ਡੇਹਰਾ ਬਾਬਾ ਨਾਨਕ, ਵੀ ਸਾਹਿਤਕ ਪੱਖੋਂ ਘੱਟ ਨਹੀਂ, ਨਿੱਕੀ ਕਹਾਣੀ ਦੇ ਪਿਤਾਮਾ ਪ੍ਰਿੰਸੀਪਲ ਸੁਜਾਨ ਸਿੰਘ ਇਸ ਪਵਿੱਤ੍ਰ ਸ਼ਹਿਰ ਦੇ ਹੀ ਰਹਿਣ ਵਾਲੇ ਸਨ ਜੋ ਅਪਣੇ ਸੇਵਾ ਕਾਲ ਵਿਚ ਵੱਖ-ਵੱਖ ਥਾਂਵਾਂ ਤੇ ਰਹੇ ਅਤੇ ਮਸ਼ਹੂਰ ਸਟੇਜੀ ਕਵੀ ਸਵਰਗੀ ਜਸਵੰਤ ਸਿੰਘ " ਰਾਹੀ " ਜਿਨ੍ਹਾਂ ਨੇ ਅਪਣੀਆਂ ਹੋਰ ਕਈ ਪੁਸਤਕਾਂ ਲਿਖਣ ਦੇ ਇਲਾਵਾ ਅਪਣੀ ਜੀਵਣ ਕਥਾ ," ਮੈਂ ਕਿਵੇਂ ਜੀਵਿਆ ( ਦੋ ਭਾਗ ) ਲਿਖ ਕੇ ਅਪਣੇ ਜੀਵਣ ਬਾਰੇ ਲਿਖਿਆ ਜੋ ਪੜ੍ਹਣ ਯੋਗ ਹੈ, ਵੀ ਇੱਥੇ ਹੀ ਅਪਣੇ ਅੰਤਮ ਸਾਹਾਂ ਤੱਕ ਇਸੇ ਸ਼ਹਿਰ ਵਿੱਚ ਹੀ ਰਹੇ। ਮੁਗਲ ਰਾਜ ਵੇਲੇ ਦੀਆਂ ਕਈ ਪੁਰਾਣੀਆਂ ਯਾਦਾਂ ਸੰਭਾਲੀ ਬੈਠਾ ਕਸਬਾ ਕਲਾਨੌਰ ਜੋ ਹਿੰਦ ਪਾਕ ਬਨਣ ਤੋਂ ਪਹਿਲਾਂ ਬੜੀ ਮਹੱਤਤਾ ਰੱਖਦਾ ਸੀ ,ਉੱਘੇ ਕਵੀ ਕਾਲਮ ਨਵੀਸ ਬਲਵਿੰਦਰ ਬਾਲਮ ਦੇ ਪਿਤਾ ਅਮਰ ਸਿੰਘ ਪ੍ਰਦੇਸੀ ਜਿਸ ਦਾ ਦੇਹਾਂਤ ਕੁਝ ਸਮਾਂ ਪਹਿਲਾਂ ਹੋ ਚੁੱਕਾ ਹੈ ਵੀ ਏਸੇ ਕਸਬੇ ਨਾਲ ਸੰਬਧਿਤ ਸਨ ,ਤੇ ਉੱਘੇ ਸੜਤੰਤ੍ਰਾ ਸੰਗਰਾਂਮੀ ਤੇਜਾ ਸਿੰਘ " ਸੁਤੰਤ੍ਰ ਦੇ ਛੋਟੇ ਭਰਾ ਖੁਲ੍ਹੀ ਕਵਿਤਾ ਵਿਚ ਪ੍ਰਬੀਣ ਕਵੀ ਮਦਣ ਸਿੰਘ " ਮੇਦਣ " ਦਾ ਪਿੰਡ ਅਲੂਣਾ ਵੀ ਇੱਸ ਕਸਬੇ ਦੇ ਨਾਲ ਹੀ ਲੱਗਦਾ ਹੈ। ਇਸ ਦੇ ਇਲਾਵਾ ਕਸਬਾ ਧਾਰੀ ਵਾਲ ਵਿਚ ਵੀ ਸਾਹਿਤ ਸਭਾ ਹੈ ਜਿਸ ਵਿਚ ਉੱਘੇ ਉਸਤਾਦ ਗਜ਼ਲ ਗੋ ਸੁਲੱਖਣ ਸਰਹੱਦੀ , ਮੁੱਖਣ "ਕੁਹਾੜ " ਡਾ ਸੁਰਿੰਦਰ ਸ਼æਾਂਤ, ਅਤੇ ਸਵਰਗੀ ਡਾ ਸੁਰੈਣ ਸਿੰਘ " ਵਿਲਖੂ" ਦੇ ਨਾਂ ਵਰਨਣ ਯੋਹ ਹਨ। ਗੁਰਦਾਸਪੁਰ ਸ਼ਹਿਰ ਵਿਚ ਸਾਹਿਤ ਸਭਾ ਗੁਰਦਾਸ ਪੁਰ ਜਿਸ ਦੇ ਸਭ ਤੋਂ ਪਹਿਲੇ ਪ੍ਰਧਾਨ ਸੁਜਾਨ ਸਿੰਘ ਜੀ ਜਿਨ੍ਹਾਂ ਦਾ ਜ਼ਿਕਰ ਉੱਪਰ ਹੋ ਚੁਕਾ ਹੈ, ਬੜੀ ਸਰਗਰਮੀ ਨਾਲ ਸਾਹਿਤ ਸੇਵਾ ਵਿਚ ਜੁਟੀ ਹੋਈ ਸਾਹਿਤ ਸਭਾ ਹੈ, ਬੇਸਕ ਇਸ ਸਾਹਿਤ ਸਭਾ ਦੇ ਇਲਾਵਾ ਇੱਕ ਦੋ ਹੋਰ ਸਾਹਿਤ ਸਭਾਵਾਂ ਵੀ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿਚੋਂ ਕਈ ਸਭਾਵਾਂ ਕੇਂਦਰੀ ਲੇਖਕ ਸਭਾ ਲੁਧਿਅਣਾ ਨਾਲ ਵੀ ਜੁੜੀਆਂ ਹੋਈਆਂ ਹਨ, ਇਸ ਸ਼ਹਿਰ ਦੇ ਲੇਖਕਾਂ ਵਿਚ ਪ੍ਰੋਫੇਸਰ ਕ੍ਰਿਪਾਲ ਸਿੰਘ " ਯੋਗੀ ,ਸੁਰੀਲੇ ਗਲੇ ਦੇ ਮਾਲਕ ਕਾਮਰੇਡ ਮੁਲਖ ਰਾਜ, ਰਾਜ ਗੁਰਦਾਸਪੁਰੀ, ਸਵਰਗੀ ਆਰ" ਨੀਲਮ "ਹਜ਼ਾਰਾ ਸਿੰਘ ਗੁਦਸਸ ਪੁਰੀ, ਜਨਕ ਰਾਜ ਸਰਾਫ, ਪੀ ਸੀ ਵਫਾ, ਗਿਆਨ ਸਿੰਘ ਸ਼ਾਹੀ, ਬੀਬਾ ਬਲਵੰਤ, ਸੁਭਾਸ਼" ਦੀਵਾਨਾ " ਪ੍ਰਿੰਸੀਪਲ ਨਿਸ਼ਾਨ ਸਿੰਘ ਢਿੱਲੋਂ, ਪ੍ਰਿੰਸੀਪਲ ਅਵਤਾਰ ਸਿੰਘ, ਸਿੱਧੂ, ਡਾਟਰ ਹਸਤੀਰ, ਬਲਿਵੰਦਰ ਬਾਲਮ" ਸਵਰਗੀ ਪ੍ਰੀਤਮ ਸਿੰਘ" ਦਰਦੀ "ਪ੍ਰੋਫੇਸਰ ਵਰਿੰਦਰ ਸਿੰਘ, ਤੇ ਬੇਟ ਬਿਆਸ ਵਿਚ ਵੱਸਦੇ ਲੇਖ ਤੇ ਕਵੀ ਸੁਰਿੰਦਰ "ਕਾਹਲੋਂੇ ਵਾਸੀ ਜਗਤ ਪੁਰ, ਪੱਤਰਕਾਰੀ ਦੇ ਖੇਤਰ ਵਿਚ ਨਿਪੁੰਨ ਹਰਜੀਤ " ਆਲਮ " ਦੇ ਨਾਮ ਜ਼ਿਕਰ ਯੋਗ ਹਨ। ਇਸੇ ਜਿਲ੍ਹੇ ਦੇ ਇੱਕ ਵੱਡਾ ਤੇ ਛੋਟਾ ਕੱਲੂ ਕਾਰਾ ਦੇ ਕਾਹਨੂੰ ਵਾਨ ਛੰਬ ਵਾਲੇ ਕਸਬੇ ਕਾਹਨੂਵਾਨ ਵਿਚ ਵੀ ਸਾਹਿਤਕ ਸਭਾ ਹੈ, ਸ਼ੀਸ਼ਮ ਸੰਧੂ, ਅਮਰ ਸਿੰਘ ਕੋਮਲ ਠਾਕਰ ਮੋਹਨ ਦੇ ਨਾਮ ਵਰਨਣ ਯੋਗ ਹਨ, ਠਾਕਰ ਮੋਹਨ ਸਿੰਘ ਬਾਗੜੀਆਂ ਨੇ ਦੋ ਪੁਸਤਕਾਂ ਪਾਠਕਾ ਦੀ ਨਜ਼ਰ ਕੀਤੀਆਂ ਹਨ। ਇਸ ਸਾਹਿਤ ਸਭਾ ਵੱਲੋਂ ਹੋਰ ਵੀ ਚੰਗਾ ਲਿਖਿਆ ਜਾ ਰਿਹਾ ਹੈ। ਅੰਤਰ ਰਾਸ਼ਟਰੀ ਲੇਖਕ ਪੂਰਨ ਸਿੰਘ ਕਈ ਪੁਸਤਕਾਂ ਦੇ ਲੇਖਕ ਇੰਗਲੈਂਡ ਵੀ ਇਸੇ ਜ਼ਿਲ੍ਹੇ ਦੇ ਪਿੰਡ ਝਾਵਰ ਦੇ ਹੀ ਜੰਮ ਪਲ ਹਨ। ਗੁਰਦਾਸ ਪੁਰ ਦੇ ਨਾਲ ਲੱਗਦੇ ਕਸਬੇ ਨਵਾਂ ਸ਼ਾਹਲਾ ਵਿਚ ਦੀਵਾਨ ਸਿੰਘ " ਮਹਿਰਮ " ਸਾਹਿਤ ਸਭਾ ਨਵਾਂ ਸ਼ਾਹਲਾ ਲਗ ਪੱਗ ਦੋ ਦਹਾਕਿਆਂ ਤੋਂ ਪੰਜਾਬੀ ਬੋਲੀ ਲਈ ਸਭਾ ਵਿਚ ਨਵੇਂ 2 ਚੇਹਰੇ ਤਲਾਸ਼ ਕ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਸਰਗਮ ਹੈ, ਸਭਾ ਦੇ ਪ੍ਰਧਾਨ ਡਾ ਮਲਕੀਅਤ ਸੁਹਲ ਹੁਣ ਤੱਕ ਅਪਣੇ ਚਾਰ ਕਾਵਿ ਤੇ ਗੀਤ ਸੰਗ੍ਰਹਿ ਪਾਠਕਾਂ ਨੂੰ ਅਰਪਣ ਕਰ ਚੁਕੇ ਹਨ, ਉਨ੍ਹਾਂ ਇੱਕ ਹੋਰ ਕਾਵਿ ਸੰਗ੍ਰਹਿ " ਕੁਲਵੰਤੀ " ਛੱਪ ਕੇ ਛੇਤੀ ਤਿਆਰ ਹੋਣ ਵਾਲਾ ਹੈ, ਮੈਂ ਜਦੋਂ ਵੀ ਪੰਜਾਬ ਕੁਝ ਸਮੇਂ ਲਈ ਪਰਤਾਦਾ ਹਾਂ ਤਾਂ ਸਭਾ ਦੀ ਕਾਰ ਕਰਦਗੀ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ, ਦਰਬਾਰਾ ਸਿੰਘ ਭੱਟੀ, ਮਹੇਸ਼ੀ ਚੰਦਰ ਭਾਨੀਆਂ, ਰਾਕੇਸ਼ "ਮੇਘੀਆਂ", ਓਮ ਪ੍ਰਕਾਸ਼ "ਪੱਥਰ ਦਿੱਲ " ਬਾਬਾ ਬਲਬੀਰ " ਸੰਬੂਕ " ਬਿੱਲਾ ਸੈਣੀ, ਡਾ ਬਿੱਲਾ, ਸਭਾ ਦੇ ਸਲਾਹ ਕਾਰ ਟਿੱਕਾ ਸਾਹਬ ਸੈਣੀ ਅਤੇ ਤ੍ਰਲੋਕ ਸਿੰਘ "ਸੁੰਦੜ " ਦੇ ਨਾਮ ਵਰਨਣ ਯੋਗ ਹਨ। ਸਵਰਗੀ ਗਿਅਨੀ ਧਿਆਨ ਸਿੰਘ " ਬੋਪਾ ਰਾਏ ਦਾ ਇਸ ਸਭਾ ਪ੍ਰਤੀ ਸਾਹਿਤਕ ਯੋਗ ਦਾਨ ਭੁਲਾਇਆ ਨਹੀਂ ਜਾ ਸਕਦਾ, ਜੋ ਇੱਕ ਸੁਲਝੇ ਹਏ ਹਰ ਮਨ ਪਿਆਰੇ ਅਧਿਆਪਕ , ਲੇਖਕ ਅਤੇ ਇੱਸ ਸਭਾ ਦੇ ਸਰ ਗਰਮ ਮੈਬਰ ਸਨ। ਦੀਨਾ ਨਗਰ ਰੂਪਾਂਤ੍ਰ ਦੇ ਤ੍ਰੈ ਮਾਸਿਕ ਮੈਗਜ਼ੀਨ ਦੇ ਸੰਪਾਦਿਕ ਧਿਆਨ ਸਿੰਘ ਸ਼ਾਹ ਸਕੰਦਰ ਇੱਕ ਸਫਲ ਸੰਪਾਦਿਕ ਅਤੇ ਵਧੀਆ ਕਹਾਣੀ ਕਾਰ ਤੇ ਵਾਰਤਿਕ ਲੇਖਕ ਹਨ ,ਜਿਨ੍ਹਾਂ ਨੇ ਹੁਣ ਤੱਕ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਭੇਟ ਕੀਤੀਆਂ ਹਨ, ਦੀਨਾ ਨਗਰ ਇੰਟਰ ਨੈਸ਼ਨਲ ਸਾਹਿਤ ਸਭਾ ਦੇ ਅਹੁੱਦੇ ਦਾਰ ਤੇ ਰੂਪਾਂਤ੍ਰ ਮੈਗਜ਼ੀਨ ਦੇ ਸੰਪਾਦਕੀ ਬੋਰਡ ਦੇ ਮੈਂਬਰ, ਪ੍ਰਸਿੱਧ ਵਿਅੰਗ ਤੇ ਹਾਸ ਰੱਸ ਲੇਖਕ ਤਾਰਾ ਸਿੰਘ " ਖੋਜੇ ਪੁਰੀ " ਹੁਣ ਤੱਕ ਅਪਣੀਆਂ ਬਾਰ੍ਹਾਂ ਹਾਸ ਰੱਸ ਵਿਅੰਗ ਤੇ ਲਿਖੀਆਂ ਪੁਸਤਕਾਂ ਪੰਜਾਬੀ ਸਾਹਿਤ ਜਗਤ ਨੂੰ ਭੇਂਟ ਕਰ ਚੁਕੇ ਹਨ ,ਸਭਾ ਦੇ ਅਹੁੱਦੇ ਦਾਰ ਮੰਗਤ ਚੰਚਲ ਇੱਕ ਵਧੀਆ ਗਜਲ਼ ਕਾਰ ਹਨ, ਉਨ੍ਹਾਂ ਦੀ ਗਜ਼ਲਾ ਦੀ ਪਲੇਠੀ ਪੁਸਤਕ ਵੀ ਤਿਆਰ ਹੋ ਕੇ ਰੀਲੀਜ਼ ਹੋਣ ਵਾਲੀ ਹੈ। ਇਸੇ ਜ਼ਿਲ੍ਹੇ ਦੇ ਸ਼ਹਿਰ ਪਠਾਨ ਕੋਟ ਦੇ ਲੇਖਕਾਂ ਦੀ ਸੂਚੀ ਬਹੁਤ ਲੰਮੀ ਹੈ, ਜਿੱਥੇ ਪੂਰਨ ਚੰਦ " ਆਸਿਮ ਤੇ ਹੋਰ ਕਈ ਕਵੀ ਲੇਖਕ ਬੁੱਧੀ ਜੀਵੀਆਂ ਨਾਲ ਇਸ ਸ਼ਹਿਰ ਗੁਰਦਾਸ ਪੁਰ ਨੂੰ ਜ਼ਿਲ੍ਹੇ ਦੀ ਸ਼ਾਨ ਕਿਹਾ ਜਾ ਸਕਦਾ ਹੈ। ਇਸ ਸ਼ਹਿਰ ਦੇ ਲੇਖਕਾਂ ਦੇ ਪੂਰਨ ਵਰਨਣ ਨਾਲ ਲੇਖ ਬਹੁਤ ਲੰਮਾ ਹੋ ਜਾਵੇਗਾ, ਫਿਰ ਵੀ ਮੁੱਖ ਤੌਰ 'ਤੇ ਇਹ ਕਿਹਾ ਜਾ ਸਕਦਾ ਕਿ ਗੁਰਦਾਸ ਪੁਰ ਇੱਕ ਛੋਟਾ ਜਿਹਾ ਜ਼ਿਲ੍ਹਾ ਹੋਣ ਦੇ ਬਾਵਜੂਦ ਸਾਹਿਤ ਪੱਖੋਂ ਇਸ ਜ਼ਿæਲ੍ਹੇ ਦੀਆਂ ਸਾਹਿਤਕ ਪ੍ਰਾਪਤੀਆਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨਾਲੋ ਘੱਟ ਨਹੀਂ।
ਰਵੇਲ ਸਿੰਘ ਇਟਲੀ
ਓ ਸਤਿ ਗੁਰ ਪ੍ਰਸਾਦਿ ॥
ਕੀ ਆਪ ਜੀ ਨੇ ਇਸ ਫਰਕ ਨੂੰ ਕਦੀ ਸਮਝਿਆ ਜੇ ?॥
ਮੇਰੇ ਪ੍ਰਭੂ ਦਾ ਇਕ ਸੁਭਾ ਹੈ, ਕਿ ਕੋਈ ਭੀ ਉਸ ਨਾਲ ਪ੍ਰੇਮ ਪਾਉਣ ਲਈ ਇਕ ਕਦਮ ਉਸ ਵੱਲ ਉਠਾਵੇ, ਉਹ ਅਸ ਪ੍ਰੇਮੀ ਵੱਲ ਕ੍ਰੋੜ ਕਦਮ ਅਗੇ ਹੋ ਕੇ ਮਿਲਦਾ ਹੈ। ਇਹ ਬੋਲ ਮੇਰੇ ਨਹੀ, ਸਿੱਖ ਕੌਮ ਦੀ ਮਾਇਆ ਨਾਜ਼ ਹਸਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ। ਆਪ ਜੀ ਨੇ ਕਈ ਵਾਰ ਪੜ੍ਹੇ ਸੁਣੇ ਹਨ।
ਚਰਨ ਸ਼ਰਨ ਗੁਰ ਏਕ ਪੈਡਾਂ ਜਾਇ ਚੱਲ ਸਤਿਗੁਰ ਕੋਟਿ ਪੈਡਾਂ ਆਗੇ ਹੋਇ ਲੇਤ ਹੈ।
ਇਤਿਹਾਸ ਅਤੇ ਬਾਣੀ ਦੇ ਬਹੁਤ ਸਾਰੇ ਪ੍ਰਮਾਨ ਸਾਨੂੰ ਇਸ ਸਬੰਧੀ ਮਿਲ ਜਾਣਗੇ। ਅੱਜ ਮੈ ਆਪ ਜੀ ਨਾਲ ਇਕ ਖਾਸ ਮੁੱਦੇ ਤੇ ਵਿਚਾਰ ਸਾਝੀ ਕਰਨ ਲਈ ਜਾ ਰਿਹਾ ਹਾ। ਪਰਮਾਤਮਾ ਦੀ ਜਿਸ ਜੀਵ ਨੇ ਭੀ ਬੰਦਗੀ ਕੀਤੀ ਹੈ, ਉਸ ਦਾਤੇ ਨੇ ਉਸਦਾ ਪੂਰਨ ਤੋਰ 'ਤੇ ਪੱਖ ਪੂਰਿਆ ਹੈ ਬੰਦਗੀ ਕਰਨ ਵਾਲੇ ਨੂੰ ਭਗਤ ਕਿਹਾ ਜਾਦਾਂ ਹੈ। ਭਗਤਾਂ ਦੀ ਪੈਜ ਰੱਖਣ ਦੀ ਉਸਨੇ ਪੂਰੀ ਜਿੰਮੇਵਾਰੀ ਲਈ ਹੈ। ਗੁਰੂ ਰਾਮਦਾਸ ਜੀ ਦੇ ਪਿਆਰੇ ਬਚਨ ਅਸੀਂ ਨਿਤ ਆਸਾ ਜੀ ਦੀ ਵਾਰ ਵਿਚ ਸੁਣਦੇ ਹਾਂ
ਹਰਿ ਜੁਗਿ ਜੁਗਿ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮਰਾਜੇ ॥ ਰਾਗ ਆਸਾ(੪੫੧)
ਜਾਂ-ਭਗਤਾਂ ਦੀ ਸਦਾ ਤੂੰ ਰਖਦਾ ਹਰਿ ਜੀਓ ਧੁਰਿ ਤੂੰ ਰੱਖਦਾ ਆਇਆ ॥ ਸੋਰਠਿ ਮਹਲਾ ੩(੬੩੭)
ਭਗਤ ਤੇਰੇ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ॥ ਰਾਗ ਆਸਾ ਮਹਲਾ ੧(੪੬੮)॥
ਸਭੁ ਕੋ ਤੇਰੇ ਭਗਤੁ ਕਹਾਏ॥
ਸੇਈ ਭਗਤ ਤੇਰੇ ਮਨਿ ਭਾਇ॥ ਰਾਗ ਮਾਝ ਮਹਲਾ ੩(੧੨੨)
ਭਾਵ ਪ੍ਰਭੂ ਭਗਤਾਂ ਦੀ ਹਰ ਥਾਂ ਹਰ ਸਮੇ ਇਜ਼ਤ ਪੱਤ ਰੱਖਣ ਵਾਲਾ ਹੈ। ਹੁਣ ਕੁਝ ਕੂ ਹਵਾਲਿਆ ਦੇ ਨਾਲ ਇਨ੍ਹਾਂ ਪ੍ਰਮਾਨਾ ਦੀ ਪੁਸ਼ਟੀ ਕੀਤੀ ਜਾਵੇ, ਤਾਂ ਕੇ ਪਾਠਕ ਸਜਨ ਸਮਜ ਸਕਣ ਕਿ ਪ੍ਰਭੂ ਕਿਵੈ ਭਗਤਾਂ ਦੀ ਸਾਰ ਲੈਦਾਂ ਹੈ।
ਭਗਤਾਂ ਦੀ ਸ਼੍ਰੇਣੀ ਵਿਚ ਸਭ ਤੋਂ ਪਹਿਲਾਂ ਭਗਤ ਪ੍ਰਹਲਾਦ ਦਾ ਨਾਮ ਆਉਦਾਂ ਹੈ। ਭਗਤ ਪ੍ਰਹਲਾਦ ਕੌਣ ਹੈ? ਜਿਕਰ ਅਉਦਾਂ ਹੈ ਕਿ ਆਪ ਜੀ ਮੁਲਤਾਨ ਦੇ ਰਾਜੇ ਹਰਨਾਕਸ਼ ਦੇ ਪੁੱਤਰ ਸਨ। ਜਿਸਨੇ ਸ਼ਿਵ ਨੂੰ ਪ੍ਰਸੰਨ ਕਰ ਕੇ ਐਸੇ ਵਰ ਪ੍ਰਾਪਤ ਕਰ ਲਏ ਜਿਨ੍ਹਾਂ ਕਾਰਨਾ ਕਰਕੇ ਮੋਤ ਹੁੰਦੀ ਸੀ, ਉਹ ਸਾਰੇ ਰਾਹ ਬੰਦ ਕਰਵਾ ਲਏ। ਜਿਸ ਮਨੁੱਖ ਨੂੰ ਇਹ ਪਤਾ ਚੱਲ ਜਾਏ ਕਿ ਹੁਣ ਮੇਰੀ ਮੋਤ ਨਹੀਂ ਹੋਣੀ ਉਹ ਰੱਬ ਹੀ ਬਣ ਬਹੇਗਾ। ਇਹੋ ਹੀ ਭਰਮ ਇਸਦੇ ਮਨ ਵਿਚ ਭੀ ਬਹਿ ਗਿਆ ਤੇ ਹਰਨਾਖਸ਼ ਨੇ ਅਪਣੇ ਆਪ ਦਾ ਨਾਮ ਲੋਕਾਈ ਕੋਲੋ ਜਪਾਉਣਾ ਅਰੰਭ ਕਰਵਾ ਦਿੱਤਾ। ਜਲ ਹਰਨਾਖਸ਼ ਥਲ ਹਰਨਾਖਸ਼, ਹੈ ਭੀ ਹਰਨਾਖਸ਼ ਹੋਣ ਲਗ ਪਈ। ਹਰਨਾਖਸ਼ ਬਹੁਤ ਖੁਸ਼ ਕਿ ਹੁਣ ਤਾਂ ਅਸੀ ਵਾਕਿਆਂ ਹੀ ਭਗਵਾਨ ਬਣ ਗਏ ਹਾਂ। ਸਿਆਣੇ ਕਹਿੰਦੇ ਹਨ ਕਿ ਜਦੋਂ ਬੰਦੇ ਦੇ ਹੰਕਾਰ ਨੂੰ ਸੱਟ ਵਜਦੀ ਹੈ ਤਾਂ ਉਸ ਵਕਤ ਹੰਕਾਰੀ ਮਨੁੱਖ ਬਹੁਤ ਦੁੱਖੀ ਹੁੰਦਾਂ ਹੈ। ਜਦੋਂ ਇਹ ਪਤਾ ਲਗਾ ਕਿ ਮੇਰਾ ਹੀ ਪੁੱਤਰ ਮੇਰੇ ਨਾਮ ਨੂੰ ਜਪਣ ਤੋਂ ਇਨਕਾਰੀ ਹੈ ਤਾਂ ਹਰਨਾਖਸ਼ ਬਹੁਤ ਦੁੱਖੀ ਹੋਇਆ। ਪਿਆਰ ਨਾਲ ਸਮਝਾਉਣ ਦਾ ਜਤਨ ਕੀਤਾ ਪਰ ਸਭ ਵਿਅਰਥ। ਜਿਨ੍ਹਾਂ ਪੰਡਿਤਾਂ ਕੋਲ ਪ੍ਰਹਲਾਦ ਨੂੰ ਪੜਨੇ ਪਾਇਆ ਸੀ ਉਹਨਾਂ ਨੂੰ ਭੀ ਇਹੋ ਸ਼ਿਕਾਇਤ ਰਾਜੇ ਕੋਲ ਕਰਨੀ ਪੈ ਗਈ ਕਿ ਹੇ ਰਾਜਨ ਤੇਰਾ ਅਪਣਾ ਹੀ ਬੇਟਾ ਤੇਰੇ ਹੁਕਮ ਦੀ ਅਦੂਲੀ ਕਰ ਰਿਹਾ ਹੈ। ਇਸ ਗਲ ਦਾ ਭੀ ਸਬੂਤ ਬਾਣੀ ਵਿਚੋਂ ਪ੍ਰਾਪਤ ਹੁੰਦਾਂ ਹੈ।
ਸੰਡਾ ਮਰਕਾ ਸਭਿ ਜਾਇ ਪੁਕਾਰੇ॥
ਪ੍ਰਹਲਾਦ ਆਪਿ ਵਿਗੜਿਆ, ਸਭ ਚਾਟੜੇ ਵਿਗਾੜੇ॥ ਭੈਰਉ ਮਹਲਾ ੩(੧੧੩੩)
ਗੱਲ ਇਥੋਂ ਤੱਕ ਵਧ ਗਈ ਕਿ ਰਾਜੇ ਨੂੰ ਅਪਣੇ ਪੁੱਤਰ ਤੇ ਸਖਤੀ ਵਰਤਨੀ ਪੈ ਗਈ। ਉਸਨੂੰ ਡਰ ਦੇਣ ਲਈ ਪਹਾੜ ਦੀ ਟੀਸੀ ਤੋਂ ਥੱਲੇ ਨੂੰ ਰੇੜਿਆ ਗਿਆ। ਪਾਣੀ ਵਿਚ ਡੋਬਣ ਦਾ ਡਰ ਦਿੱਤਾ ਗਿਆ। ਭਾਈ ਗੁਰਦਾਸ ਜੀ ਨੇ ਅਪਣੀ ਵਾਰ ਦੀ ਇਕ ਪਾਉੜੀ ਵਿਚ ਜਿਕਰ ਕੀਤਾ ਹੈ।
ਰਾਜੇ ਪਾਸਿ ਰੁਆਇਆ ਦੋਖੀ ਦੈਂਤ ਵਧਾਇਆ ਵਾਦੁ॥
ਜਲ ਅਗਨੀ ਵਿਚ ਘਤਿਆ, ਜਲੈ ਨ ਡੂਬੈ ਗੁਰ ਪਰਸਾਦਿ॥
ਭਾਵ ਤਸ਼ੱਦਦ ਅਰੰਭ ਹੋ ਗਿਆ, ਤੇ ਭਗਤ ਜੀ ਨੂੰ ਬੜੇ ਬੜੇ ਦੁੱਖ ਦਿੱਤੇ ਗਏ ਜਿਨ੍ਹਾਂ ਵਿਚੋਂ ਅਗਨੀ ਦੁੱਖ ਪ੍ਰਮੁੱਖ ਰਿਹਾ। ਤੇ ਹਰ ਸਮੇਂ ਵਾਹਿਗੁਰੂ ਜੀਨੇ ਭਗਤ ਜੀ ਦੀ ਰੱਖਿਆ ਕੀਤੀ। ਜਿਸ ਵਕਤ ਹਰਨਾਖਸ਼ ਦੀ ਭੈਣ ਹੋਲਕਾ ਨੇ ਅਪਣੇ ਭਰਾ ਦੀ ਇਮਦਾਦ ਕਰਨ ਲਈ ਪ੍ਰਹਲਾਦ ਨੂੰ ਅਪਣੀ ਗੋਦ ਵਿਚ ਲੈ ਕੇ ਚਿਖਿਆ ਵਿਚ ਬੈਠ ਗਈ ਤਾਂ ਭੀ ਪ੍ਰਭੂ ਨੇ ਅਪਣੇ ਭਗਤ ਨੂੰ ਬਚਾ ਲਿਆ ਤੇ ਹੋਲਕਾ ਅੱਗ ਵਿਚ ਸੜ ਕੇ ਖਤਮ ਹੋ ਗਈ। ਜਦੋਂ ਭਗਤ ਜੀ ਨੂੰ, ਥੰਮਾ ਨੂੰ ਗਰਮ ਕਰਕੇ ਨਾਲ ਲਾਇਆ ਜਾਣ ਲਗਾ ਤਾਂ ਭੀ ਵਾਹਿਗੁਰੂ ਜੀ ਨੇ ਤਪਦੇ ਸੜਦੇ ਥੰਮ ਠਾਰ ਦਿੱਤੇ ਤੇ ਭਗਤ ਜੀ ਨੂੰ ਬਚਾ ਲਿਆ। ਤੇ ਦੋਖੀ ਹਰਨਾਖਸ਼ ਦਾ ਸੰਘਾਰ ਕਰ ਦਿੱਤਾ। ਪ੍ਰਮਾਣ ਪ੍ਰਾਪਤ ਹੁੰਦਾ ਹੈ।
ਹਰਨਾਖਸ਼ੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥ ਰਾਗ ਆਸਾ ਮਹਲਾ੪ (੪੫੧)
ਪ੍ਰਭੂ ਦਾ ਪੱਖ ਅਪਣੇ ਭਗਤ ਸਬੰਧੀ ਸਾਹਮਣੇ ਹੈ॥
(੨) ਆਓ ਵਿਚਾਰ ਨੂੰ ਅਗੇ ਤੋਰਦੇ ਹੋਏ ਤੇ ਪ੍ਰਭੂ ਦੇ ਇਸੇ ਪੱਖ ਨੂੰ ਹੋਰ ਸਮਝਣ ਲਈ ਭਗਤ ਕਬੀਰ ਜੀ ਦੇ ਅਪਣੇ ਵਿਚਾਰ ਨੂੰ ਵਿਚਾਰਈਏ। ਰਾਗ ਗੌਂਡ ਵਿਚ ਇਕ ਸ਼ਬਦ ਹੈ।
ਭੁਜਾ ਬਾਂਧਿ ਭਿਲਾ ਕਰਿ ਡਾਰਿਓ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ॥
ਹਸਤਿ ਭਾਗਿ ਕੈ ਚੀਸਾ ਮਾਰੈ॥ ਇਆ ਮੂਰਤਿ ਕੈ ਹਉ ਬਲਿਹਾਰੈ॥ ੧॥
ਆਹਿ ਮੇਰੇ ਠਾਕੁਰ ਤੁਮਰਾ ਜੋਰੁ॥ ਕਾਜੀ ਬਕਿਬੋ ਹਸਤੀ ਤੋਰੁ॥ ਰਹਾਉ॥
ਰੇ ਮਹਾਵਤ ਤੁਝੁ ਡਾਰਉ ਕਾਟਿ॥ ਇਸਹਿ ਤੁਰਾਵਹੁ ਘਾਲਹੁ ਸਾਟਿ॥
ਹਸਤਿ ਨ ਤੋਰੈ ਧਰੈ ਧਿਆਨੁ॥ ਵਾ ਕੈ ਰਿਦੈ ਬਸੈ ਭਗਵਾਨੁ॥ ੨॥
ਕਿਆ ਅਪਰਾਧੁ ਸੰਤ ਹੈ ਕੀਨ@ਾ ॥ ਬਾਂਧਿ ਪੋਟ ਕੁੰਚਰ ਕਉ ਦੀਨ@ਾ॥
ਕੁੰਚਰੁ ਪੋਟ ਲੈ ਲੈ ਨਮਸਕਾਰੈ ॥ ਬੂਝੀ ਨਹੀ ਕਾਜੀ ਅੰਧਿਆਰੈ ॥ ੩॥
ਤੀਨਿ ਬਾਰ ਪਤੀਆ ਭਰਿ ਲੀਨਾ ॥ ਮਨ ਕਠੋਰੁ ਅਜਹੂ ਨ ਪਤੀਨਾ॥
ਕਹਿ ਕਬੀਰ ਹਮਰਾ ਗੋਬਿੰਦੁ॥ ਚਉਥੇ ਪਦ ਮਹਿ ਜਨ ਕੀ ਜਿੰਦ॥ ੪॥ ਰਾਗ ਗੌਡ ਭਗਤ ਕਬੀਰ ਜੀ(੮੭੦)
ਪ੍ਰੋ ਸਾਹਿਬ ਸਿੰਘ ਜੀ ਦੇ ਗੁਰਬਾਣੀ ਦੇ ਟੀਕੇ ਦਰਪਣ ਅਨੁਸਾਰ ਇਸ ਸ਼ਬਦ ਦੇ ਅਰਥ ॥
ਹੇ ਮੇਰੇ ਪ੍ਰਭੂ ਕਾਜ਼ੀ ਤਾਂ ਇਹ ਕਹਿ ਰਿਹਾ ਹੈ ਕਿ ਇਸ ਕਬੀਰ ਉੱਤੇ ਹਾਥੀ ਚੜ੍ਹਾ ਦੇ, ਪਰ ਮੈਨੂੰ ਤੇਰਾ ਤਾਣ ਹੈ, ਸੋ ਤੇਰੀ ਬਰਕਤ ਨਾਲ ਮੈਨੂੰ ਕੋਈ ਫਿਕਰ ਨਹੀਂ। (ਰਹਾਅ)
ਮੇਰੀਆਂ ਬਾਂਹਾ ਬੰਨ ਢੇਮ ਵਾਂਗ ਮੈਨੂੰ ਹਾਥੀ ਅੱਗੇ ਸੁਟ ਦਿੱਤਾ ਹੈ। ਮਹਾਵਤ ਨੇ ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਵਿਚ ਸੱਟ ਮਾਰੀ ਹੈ, ਪਰ ਹਾਥੀ ਮੈਨੂੰ ਪੈਰਾਂ ਹੇਠ ਲਿਤੜਨ ਦੀ ਥਾਂ ਤੇ ਚੀਕਾਂ ਮਾਰ ਕੇ ਹੋਰ ਪਾਸੇ ਦੋੜਦਾ ਹੈ॥ ਜਿਵੇਂ ਕਹਿ ਰਿਹਾ ਹੋਵੇ ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ।
ਕਾਜੀ ਆਖਦਾ ਹੈ ਕਿ ਇਸ ਹਾਥੀ ਨੂੰ ਸੱਟ ਮਾਰ ਤੇ ਕਬੀਰ ਵੱਲ ਤੋਰ ਨਹੀ ਤਾਂ ਮੈ ਤੇਰਾ ਸਿਰ ਉਤਰਾ ਦਿਆਗਾਂ। ਪਰ ਹਾਥੀ ਤੁਰਦਾ ਨਹੀਂ ਉਹ ਤਾਂ ਇਉ ਦਿੱਸਦਾ ਹੈ ਜਿਵੇਂ ਪ੍ਰਭੂ ਚਰਨਾ ਵਿਚ ਮਸਤ ਹੈ। ਜਿਵੇਂ ਉਸਦੇ ਹਿਰਦੇ ਵਿਚ ਪਰਮਾਤਮਾ ਪ੍ਰਗਟ ਹੋ ਕੇ ਵਸ ਰਿਹਾ ਹੈ।
ਮੇਰੀ ਪੋਟਲੀ ਬੰਨ ਕੇ ਇਹਨਾਂ ਮੈਨੂੰ ਹਾਥੀ ਅੱਗੇ ਸੁਟ ਦਿੱਤਾ ਹੈ, ਭਲਾ ਮੈ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਹੈ, ਪਰ ਕਾਜ਼ੀ ਨੂੰ ਤੁਅਸਬ ਦੇ ਹਨੇਰੇ ਵਿਚ ਇਹ ਸਮਝ ਨਹੀਂ ਆਈ, ਤੇ ਉਧਰ ਹਾਥੀ ਮੇਰੇ ਸਰੀਰ ਦੀ ਬਣੀ ਪੋਟਲੀ ਨੂੰ ਵਾਰ ਵਾਰ ਸਿਰ ਨਿਵਾ ਰਿਹਾ ਹੈ॥
ਕਾਜੀ ਨੇ ਤਿੰਨ ਵਾਰ ਮੇਰੇ ਤੇ ਹਾਥੀ ਚਾੜ ਚਾੜ ਕੇ ਪਰਤਾਵਾ ਲਿਆ ਹੈ, ਉਸ ਦੀ ਫਿਰ ਭੀ ਤਸੱਲੀ ਨਹੀਂ ਹੋਈ,ਕਿਉਕਿ ਉਹ ਮਨ ਦਾ ਕਠੋਰ ਸੀ। ਕਬੀਰ ਆਖਦਾ ਹੈ ਕਿ ਕਾਜ਼ੀ ਨੂੰ ਇਹ ਸਮਝ ਨਾ ਆਈ ਕਿ ਸਾਡਾ ਪ੍ਰਭੂ ਸੇਵਕਾ ਦਾ ਰਾਖਾ ਪ੍ਰਮਾਤਮਾ ਹੈ। ਪ੍ਰਭੂ ਦਾਸਾ ਦੀ ਜਿੰਦ ਸਦਾ ਪ੍ਰਭੂ ਚਰਨਾ ਵਿਚ ਟਿਕੀ ਰਹਿੰਦੀ ਹੈ। ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ॥
ਭਗਤ ਕਬੀਰ ਜੀ ਦਾ ਇਕ ਹੋਰ ਸ਼ਬਦ ਆਪ ਜੀ ਨਾਲ ਸਾਝਾਂ ਕਰ ਦੇਵਾਂ ਤਾਂ ਕਿ ਪ੍ਰਮਾਨ ਹੋਰ ਪਕੇਰਾ ਹੋ ਜਾਵੇ। ਰਾਗ ਭੈਰਉ ਕਬੀਰ ਜੀ (੧੧੬੨)
ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ ਬਾਂਧਿ ਕਰਿ ਖਰੇ ਕਬੀਰ॥ ੧॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਰਿ॥ ਚਰਨ ਕਮਲ ਚਿਤੁ ਰਹਿਓ ਸਮਾਇ॥ ਰਹਾਉ॥
ਗੰਗਾਂ ਕੀ ਲਹਰਿ ਮੇਰੀ ਟੁਟੀ ਜੰਜੀਰ॥ ਮ੍ਰਿਗਛਾਲਾ ਪਰ ਬੈਠੈ ਕਬੀਰ॥ ੨॥
ਕਹਿ ਕਬੀਰ ਕੋਊ ਸੰਗ ਨ ਸਾਥ॥ ਜਲ ਥਲ ਰਾਖਨ ਹੈ ਰਘੁਨਾਥ। ੩॥
ਇਨ੍ਹਾਂ ਸ਼ਬਦਾ ਦੇ ਅਰਥ ਭਾਵ ਤੋਂ ਇਹ ਗੱਲ ਸਾਹਮਣੇ ਆਦੀ ਹੈ ਕਿ ਪਰਮਾਤਮਾ ਅਪਣੇ ਭਗਤਾਂ ਦੀ ਕਿਵੇਂ ਪੈਜ ਰੱਖਦਾ ਹੈ।
(੩)ਫਰਾਂਸ ਦੀ ਇਕ ਬੀਬੀ ਹੋਈ ਜੌਨ ਆਫ ਆਰਕ ਉਸਦੇ ਅੱਗੇ ਭੀ ਅੱਗ ਆਈ ਉਸਨੇ ਜਿਸ ਵਕਤ ਅਪਣੇ ਇਸ਼ਟ ਅਗੇ ਬੇਨਤੀ ਕੀਤੀ ਕਿ ਮੈਨੂੰ ਇਸ ਇਮਤਿਹਾਨ ਵਿਚੋਂ ਆਪ ਹੀ ਸਾਬਤ ਰੱਖ ਲਵੀ ਤਾਂ ਉਸਦੇ ਮਾਲਕ ਨੇ ਅੱਗ ਠੰਡੀ ਕਰ ਦਿਤੀ।
(੪) ਇਬਰਾਹਿਮ ਪੈਗੰਬਰ ਬਾਰੇ ਤਾਂ ਸਾਰੇ ਜਾਣਦੇ ਹਨ ਕਿ ਵਕਤ ਦੇ ਬਾਦਸ਼ਾਹ ਨਮਰੂਦ ਨੇ, ਜੋ ਨਾਸਤਿਕ ਸੀ, ਅਲਾਹ ਨੂੰ ਨਹੀਂ ਸੀ ਮੰਨਦਾ, ਤੇ ਇਬਰਾਹੀਮ ਨੂੰ ਭੀ ਬੰਦਗੀ ਕਰਨ ਤੋਂ ਰੋਕਦਾ ਸੀ, ਪੈਗੰਬਰ ਇਬਰਾਹਿਮ ਨੂੰ ਕਿਹਾ ਕਿ ਜੇ ਤੇਰਾ ਅਲਹਾ ਹੈ ਤਾਂ ਇਸ ਅੱਗ ਦੇ ਕੋਲਿਆਂ ਤੇ ਤੁਰ। ਜਦ ਪੈਗੰਬਰ ਨੇ ਇਹ ਗੱਲ ਸੁਣੀ ਤਾਂ ਮਨ ਵਿਚ ਹੀ ਕਹਿਣ ਲਗਾ ਹੇ ਖੁਦਾ ਮੇਰੇ ਵਾਸਤੇ ਇਹ ਇਮਤਿਹਾਨ ਬਹੁਤ ਅਉਖਾ ਹੈ ਅੱਗ ਤੇ ਤੁਰਨਾ; ਮੇਰੇ ਵਿਚ ਕੋਈ ਸ਼ਕਤੀ ਨਹੀਂ, ਕੋਈ ਪਾਇਆਂ ਨਹੀਂ, ਆਪ ਹੀ ਨਦਰ ਕਰਨੀ । ਜਦ ਇਬਰਾਹਿਮ ਨੇ ਅੱਗ ਦੇ ਮੱਘਦੇ ਕੋਇਲਿਆਂ ਵਾਲੇ ਪਾਸੇ ਤਕਿਆ ਤਾਂ ਉਹ ਹੀ ਕੋਲੇ ਉਸ ਨੂੰ ਗੁਲਾਬ ਦੇ ਫੁਲ ਨਜ਼ਰ ਆਏ। (ਬਿਲਕੁਲ ਉਸੇਤਰਾਂ ਹੀ ਜਿਸ ਤਰਾਂ ਅਸੀ ਇਹ ਸੁਣਦੇ ਹਾਂ ਕਿ ਜਦ ਬਾਪ ਨੇ ਪ੍ਰਹਲਾਦ ਨੂੰ ਕਿਹਾ ਸੀ ਜੇਕਰ ਤੇਰਾ ਰਾਮ ਹੈ ਤਾਂ ਪਾ ਇਸ ਤਪਦੇ ਥੰਮ ਨੂੰ ਜੱਫਾ। ਕਹਿੰਦੇ ਨੇ ਕੇ ਜਦ ਪ੍ਰਹਲਾਦ ਨੇ ਉਸ ਥੰਮ ਵੱਲ ਤਕਿਆ ਤਾਂ ਉਸਨੂੰ ਉਸ ਤੇ ਇਕ ਕੀੜੀ ਤੁਰਦੀ ਨਜ਼ਰ ਆਈ ਤੇ ਉਸਨੇ ਉਸੇ ਵਕਤ ਤੱਤੇ ਥੰਮ ਨੂੰ ਘੁਟ ਕੇ ਜਫਾ ਮਾਰ ਲਿਆ) ਤੇ ਇਵੇਂ ਹੀ ਇਬਰਾਹੀਮ ਨੇ ਨਿਸ਼ੰਗ ਹੋਕੇ ਅੱਗ ਤੇ ਤੁਰਨਾਂ ਸ਼ੁਰੂ ਕਰ ਦਿੱਤਾ। ਗਰੁਪੁਰ ਵਾਸੀ ਗਿਆਨੀ ਪ੍ਰਤਾਪ ਸਿੰਘ ਜੀ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਅਪਣੇ ਲਿਖੇ ਹੋਏ ਗ੍ਰੰਥ ਗੁਰਮਤਿ ਫਿਲਾਸਫੀ ਵਿਚ ਇੱਥੇ ਇਹ ਸਤਰਾਂ ਲਿਖੀਆਂ ਸਨ।
ਨਾਰ ਕੋ ਗੁਲਜ਼ਾਰ ਕੀਆ, ਕਿਨ ਕੀਆ?, ਯਾਰ ਕੀਆ । ਨਾਰ-ਅੱਗ। ਗੁਲਜ਼ਾਰ-ਫੁਲ।
ਯਾਰ- ਪ੍ਰਮਾਤਮਾ
ਇਕ ਹੀ ਪੰਗਤੀ ਵਿਚ ਕਿਤਨਾ ਭਾਵ ਸਮਝਾ ਗਏ ਹਨ।
ਇਥੋਂ ਤੱਕ ਦੀ ਲਿਖਤ ਵਿਚੋਂ ਅਸਲ ਸਵਾਲ
--------------------------ਜੇਕਰ ਪ੍ਰਹਲਾਦ ਦੇ ਅੱਗੇ ਅੱਗ ਆਉਦੀ ਤਾਂ ਉਹ ਠੰਡੀ ਹੋ ਜਾਂਦੀ ਹੈ। ਚਾਹੇ ਉਹ ਬਲਦੀ ਚਿਖਿਆ ਦੀ ਸਾਖੀ ਨੂੰ ਲਈਏ, ਭਾਵੇ ਤੱਤੇ ਥੰਮਾ ਦੀ ਗੱਲ ਕਰੀਏ, ਭਗਤ ਪ੍ਰਹਲਾਦ ਦੇ ਜੀਵਨ ਵਿਚ ਜਿੱਥੇ ਬੀ ਅੱਗ ਆਈ ਉਹ ਅੱਗ ਨਾ ਰਹ ਗਈ ਬਲਕਿ ਅਪਣਾ ਸੁਭਾਵ ਤਿਆਗ ਗਈ।
ਜੌਹਨ ਆਂਫ ਆਰਕ ਦੇ ਅਤੇ ਪੈਗੰਬਰ ਇਬਰਾਹੀਮ ਦੇ ਅੱਗੇ ਭੀ ਅੱਗ ਆਈ। ਤੇ ਇਸ ਜਗਹਾ ਭੀ ਅੱਗ , ਅੱਗ ਨਾ ਰਹਿ ਗਈ ਅਪਣਾ ਗੁਣ ਤਿਆਗ ਦਿੱਤਾ। ਭਗਤ ਕਬੀਰ ਜੀ ਦਾ ਮਸਤ ਹਾਂਥੀ ਕੁਝ ਭੀ ਨ ਵਿਗਾੜ ਸਕਿਆ। ਜੋ ਵਡੀ ਗੱਲ ਸਾਹਮਣੇ ਆ ਰਹੀ ਹੈ ਕਿ, ਇਹ ਪਰਮਾਤਮਾ ਦੇ ਭਗਤ ਹਨ ਤੇ ਪ੍ਰਭੂ ਨੇ ਇਹਨਾਂ ਦੀ ਰੱਖਿਆ ਕੀਤੀ। ਤੇ ਇਨ੍ਹਾਂ ਨੂੰ ਤੱਤੀ ਵਾਅ ਭੀ ਨਹੀ ਲਗਨ ਦਿਤੀ । ਭਗਤ ਜੀ ਦੇ ਦੂਜੇ ਸਬਦ ਵਿਚ ਅਸਾਂ ਦੇਖਿਆ ਹੈ ਕਿ ਸੰਗਲਾਂ ਵਿਚ ਬੱਧੇ ਭਗਤ ਜੀ ਨੂੰ ਗੰਗਾਂ ਦੀਆਂ ਲਹਿਰਾਂ ਭੀ ਕੁਝ ਨਹੀਂ ਵਿਗਾੜ ਸਕੀਆਂ। ਇਹ ਹੈ ਵਾਹਿਗੁਰੂ ਜੀ ਦਾ ਅਪਣੇ ਭਗਤਾਂ ਸਬੰਧੀ ਪੱਖ।
ਹੁਣ ਸਵਾਲ ਇਹ ਹੈ ਕਿ ਇਹੋ ਹੀ ਅੱਗ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਅਈ ਹੈ । ਤੇ ਅਸੀ ਤਕਦੇ ਹਾਂ ਕਿ ਅੱਗ , ਅੱਗ ਹੀ ਰਹਿੰਦੀ ਹੈ ਕੋਈ ਸੁਭਾਵ ਨਹੀਂ ਛਡਦੀ ਕਿਅਂ?। ਕੀ ਗੁਰੂ ਅਰਜਨ ਦੇਵ ਜੀ ਦੀ ਨਾਮ ਜਪਣ ਵਿਚ ਇਤਨੀ ਕਮਾਈ ਨਹੀਂ ਸੀ? ਜਿਤਨੀ ਉਪਰੋਕਤ ਭਗਤਾਂ ਦੀ ਅਸੀ ਗੱਲ ਸਾਂਝੀ ਕੀਤੀ ਹੈ ਜਾਂ ਪ੍ਰਭੂ ਦੇ ਇਤਨੇ ਪਿਆਰੇ ਨਹੀਂ ਬਣ ਸਕੇ ਜਿਤਨੇ ਇਹ ਭਗਤ ਬਣ ਚੁੱਕੇ ਸਨ। ਗੁਰੂ ਅਰਜਨ ਦੇਵ ਜੀ ਦੀ ਦੇਗ ਭੀ ਗਰਮ ਰਹੀ ਤਵੀ ਭੀ ਨਾ ਠੰਡੀ ਹੋ ਸਕੀ ਨਾ ਹੀ ਰੇਤ ਨੂੰ ਕੋਈ ਫਰਕ ਪਿਆ ਆਖਰਕਾਰ ਕਿਉ? ਇਹਦਾ ਕੀ ਕਾਰਨ ਹੈ?
ਆਉ ਇਸਦਾ ਕਾਰਣ ਜਾਣੀਏ । ਗੁਰੂ ਅਰਜਨ ਦੇਵ ਜੀ ਬਾਰੇ ਭਟ ਮਥਰਾ ਜੀ ਦੇ ਪਿਆਰੇ ਬਚਨ ਹਨ ਕਿ ਹੇ ਸਤਿਗੁਰੂ ਜੀ ਆਪ ਜੀ ਪ੍ਰਮੇਸ਼ਰ ਰੂਪ ਹੋ ਜੀ।
ਧਰਨਿ ਗਗਨ ਨਵ ਖੰਡ ਮਹਿ ਜੋਤਿ ਸਵਰੂਪੀ ਰਹਿਓ ਭਰਿ ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੂ ਅਰਜੁਨੁ ਪਰਤਖ੍ਹ ਹਰਿ॥
ਜਿਸਦਾ ਭਾਵ ਹੈ ਕਿ ਗੁਰੂ ਅਰਜਨ ਹੀ ਜੋਤਿ ਸਰੂਪ ਹੋ ਕੇ ਧਰਤੀ ਤੇ ਨੌ ਖੰਡਾਂ ਵਿਚ ਆਪ ਵਿਆਪ ਰਿਹਾ ਹੈ। ਹੇ ਮਥਰਾ ਆਖਿ ਕੇ ਗੁਰੂ ਅਰਜਨ ਸਾਖਿਆਤ ਅਕਾਲ ਪੁਰਖ ਹੈ ਕੋਈ ਫਰਕ ਨਹੀਂ। ਗੁਰੂ ਅਰਜਨ ਦੇਵ ਜੀ ਦੀ ਉਪਮਾਂ ਵਿਚ ਹੀ ਇਕ ਥਾਂ ਹੋਰ ਭੱਟ ਜੀ ਲਿਖਦੇ ਹਨ। ਹੇ ਭਾਈ ਜਦ ਤੱਕ ਮਥੇ ਦੇ ਭਾਗ ਨਹੀਂ ਸੀ ਜਾਗੇ, ਤਦ ਤੱਕ ਬਹੁਤ ਭਟਕਦੇ ਭੱਜਦੇ ਫਿਰਦੇ ਰਹੇ। ਕਲਯੁਗ ਦੇ ਡਰਉਣੇ ਸਮੁੰਦਰ ਵਿਚ ਡੁੱਬ ਰਹੇ ਸਾਂ । ਪਛਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ। ਪਰ ਹੇ ਮਥਰਾ ਸਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ ਹਰੀ ਨੇ ਗੁਰੂ ਅਰਜਨ ਦੇਵ ਜੀ ਅਵਤਾਰ ਬਣਾਇਆ ਹੈ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਹੈ ਉਹ ਪਰਤ ਕੇ ਗਰਭ ਜੋਨਿ ਤੇ ਦੁਖਾਂ ਵਿਚ ਨਹੀਂ ਆਏ। ਮੂਲ ਪਾਠ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ (੧੪੦੯) ਤੇ ਸ਼ਸਿਬਤ ਹੈ।
ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਇਉ॥
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀਂ ਰੇ ਪਛਤਾਯਉ॥
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥
ਜਪ੍ਹਉ ਜਿਨ@ ਅਰਜਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥
ਇਹ ਦੋ ਪ੍ਰਮਾਨ ਜੋ ਭੱਟ ਮਥਰਾ ਜੀ ਦੇ ਲਿਖੇ ਹੋਏ ਧੁਰ ਕੀ ਬਾਣੀ ਵਿਚੋਂ ਆਪ ਜੀ ਨਾਲ ਸਾਂਝੇ ਕੀਤੇ ਹਨ । ਮੈ ਸਮਝਦਾ ਹਾਂ ਕਿ ਹੋਰ ਪ੍ਰਮਾਨ ਦੇਣ ਦੀ ਜਰੂਰਤ ਨਹੀਂ ਇਨ੍ਹਾਂ ਦੋਵਾਂ ਸਬਦਾਂ ਵਿਚ ਗੁਰੂ ਅਰਜਨ ਦੇਵ ਜੀ ਦੀ ਬਹੁਤ ਵੱਡੀ ਉਪਮਾਂ ਮਥਰਾ ਜੀ ਨੇ ਕਰ ਦਿੱਤੀ ਹੈ। ਇਕ ਤਾਂ ਜਾਹਰਾ ਤੌਰ 'ਤੇ ਪ੍ਰਤੱਖ ਹਰੀ ਸਰੂਪ ਹੋਣਾ। ਤੇ ਦੂਸਰਾ ਪ੍ਰਭੂ ਦਾ ਜਗਤ ਨੂੰ ਤਾਰਨ ਲਈ ਗੁਰੂ ਅਰਜਨ ਦੇਵ ਜੀ ਦੇ ਰੂਪ ਵਿਚ ਅਪਣੇ ਆਪ ਨੂੰ ਅਵਤਾਰ ਰੂਪ ਬਣਾਨਾ। ਇਹ ਬਚਨ ਬਾਕੀ ਕੋਈ ਕਸਰ ਨਹੀਂ ਰਹਿਣ ਦੇਦੇਂ ਕਿ ਗੁਰੂ ਅਰਜਨ ਦੇਵ ਜੀ ਪਰਮਾਤਮਾ ਦਾ ਰੂਪ ਨਹੀਂ ਹਨ।
ਅਗਲੀ ਵਿਚਾਰ- ਜੇਕਰ ਗੁਰੂ ਅਰਜਨ ਦੇਵ ਜੀ ਉਸ ਰੱਬ ਦਾ ਹੀ ਰੂਪ ਹਨ, ਤਾਂ ਜਰੂਰੀ ਹੈ ਕਿ ਭਗਤਾਂ ਤੋਂ ਸ਼ਕਤੀ ਜਿਆਦਾ ਹੋ ਗਈ। ਕਿਅਕਿ ਭਗਤ ਪਰਮਾਤਮਾ ਦੀ ਭਗਤੀ ਕਰਦੇ ਹਨ , ਗੁਰੂ ਅਰਜਨ ਤਾਂ ਖੁਦ ਹੀ ਉਸਦਾ ਰੂਪ ਹਨ। ਇਤਨੀ ਸ਼ਕਤੀ ਦੇ ਹੁੰਦਿਆ ਭੀ ਆਪ ਜੀ ਦੀ ਉਬਲਦੀ ਦੇਗ ਨੂੰ ਕੋਈ ਠਾਰ ਨਹੀਂ ਮਿਲਿਆ। ਰੇਤਾ ਅਤੇ ਤਵੀ ਦਾ ਸੇਕ ਭੀ ਬਰਾਬਰ ਕਾਇਮ ਰਿਹਾ, ਕੀ ਕਾਰਣ ਹੈ?
ਇਸ ਗੱਲ ਨੂੰ ਵਿਚਾਰਨ ਤੋਂ ਪਹਿਲਾਂ ਮੈ ਆਪ ਜੀ ਦਾ ਧਿਆਨ ਜਨਮ ਸਾਖੀ ਦੇ ਉਸ ਪੰਨੇ ਵੱਲ ਦਿਵਾਉਣਾ ਚਾਹੁੰਦਾ ਹਾਂ {ਬਾਬਾ ਪੈਧਾ ਸਚ ਖੰਡ ਨਉ ਨਿਧਿ ਨਾਮ ਗਰੀਬੀ ਪਾਈ} ਇਹ ਸਾਖੀ ਗੁਰੂ ਨਾਨਕ ਦੇਵ ਜੀ ਦੀ ਪਾਰਬ੍ਰਹਮ ਪ੍ਰਮੇਸ਼ਰ ਨਾਲ ਮੁਲਾਕਾਤ ਦਾ ਜਿਕਰ ਕਰਦੀ ਦਸੀ ਹੈ। ਕਿ ਵਾਹਿਗੁਰੂ ਜੀ ਕਹਿਣ ਲਗੇ ਦੇਖ ਨਾਨਕ ਮੇਰਾ ਨਾਮ ਪਾਰਬ੍ਰਹਮ ਪ੍ਰਮੇਸ਼ਰ, ਤੇਰਾ ਨਾਮ ਗੁਰ ਪ੍ਰਮੇਸ਼ਰ, ਮੇਰੇ ਕੰਮ ਤੇਰੇ ਕੰਮ। ਇਸ ਮੁਲਾਕਾਤ ਵਿਚੋਂ ਇਹ ਗੱਲ ਸਾਹਮਣੇ ਆਉਦੀ ਹੈ ਕਿ ਪ੍ਰਮੇਸ਼ਰ ਨੇ ਅਪਣਾ ਰੂਪ ਹੀ ਗੁਰੂ ਨੂੰ ਦੇ ਦਿਤਾ। (ਰਾਗ ਗੌਡ ਮ:੫)
ਗੁਰੁ ਪਰਮੇਸਰੁ ਏਕੋ ਜਾਣੁ॥ ਜੋ ਤਿਸ ਭਾਵੈ ਸੋ ਪਰਵਾਣੁ॥ ਰਹਾਉ॥ (੮੬੪)
ਪਰ ਗੁਰੂ ਨੇ ਇਤਨੀ ਰਹਿਮਤ ਭੀ ਪਰਾਪਤ ਕਰਕੇ ਵਾਹਿਗੁਰੂ ਜੀ ਨੂੰ ਅਪਣੇ ਤੋਂ ਵਡਾ ਹੀ ਜਾਣਿਆ ਹੈ। ਗੁਰੂ ਨਾਨਕ ਦੇਵ ਜੀ ਸੋ ਦਰ ਦੀ ਬਾਣੀ ਵਿਚ ਕਹਿ ਰਹਿ ਹਨ ਕਿ ਹੇ ਦਾਤਾ ਤੈਨੂੰ ਹਵਾ ਗਾ ਰਹੀ ਹੈ, ਪਾਣੀ ਗਾ ਰਿਹਾ ਹੈ, ਅੱਗ ਅਤੇ ਧਰਮਰਾਜ ਗਾ ਰਿਹਾ ਹੈ। ਇਹ ਸੱਭ ਕੁਝ ਲਿਖਕੇ ਫਿਰ ਕਹਿੰਦੇ ਹਨ ਹੇ ਪ੍ਰਭੂ ਇਨ੍ਹਾਂ ਤੋਂ ਇਲਾਵਾ ਹੋਰ ਕਿਤਨੇ ਤੈਨੂੰ ਗਾ ਰਹੇ ਹਨ ਮੈਨੂੰ ਚੇਤੇ ਵਿਚ ਨਹੀਂ ਆ ਰਹੇ। ਹੋਰ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕ ਕਿਆ ਵਿਚਾਰੇ॥ ਸੱਭ ਕੁਝ ਜਾਣਦਿਆ ਹੋਇਆ ਭੀ ਇਤਨੀ ਗੱਲ ਕਹਿ ਕੇ, ਪ੍ਰਭੂ ਦੀ ਵਡਿਆਈ ਭੀ ਕਾਇਮ ਰੱਖ ਰਹੇ ਹਨ। ਉਸਦੀ ਆਗਿਆ ਵਿਚ ਭੀ ਰਹਿ ਰਹੇ ਹਨ।
ਗੁਰੂ ਦੇ ਹੋਰ ਗੁਣ ਕੀ ਹਨ?ਬਾਣੀ ਮੁਤਾਬਿਕ ਗੁਰੂ ਐਸਾ ਹੈ।
ਨਾਨਕ ਸਤਿਗੁਰੁ ਐਸਾ ਜਾਣੀਐ, ਜੋ ਸਬਸੈ ਲਏ ਮਿਲਾਇ ਜੀਅ॥ ਸਿਰੀ ਰਾਗ ਮਹਲਾ ੧
ਜਿਸ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ॥
ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦ ਲਹੀਐ॥ ਗਾਉੜੀ ਮਹਲਾ॥ ੪॥
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥
ਤਿਸ ਕੈ ਸੰਗਿ ਸਿਖੁ ਉਧਰੈ , ਨਾਨਕ ਹਰਿ ਗੁਨ ਗਾਉ॥ ਗਾਉੜੀ ਸਖੁਮਨੀ ਮਹਲਾ। ੫॥
ਸਤਿਗੁਰੁ ਅੰਦਰਹੁ ਨਿਰਵੈਰੁ ਹੈ, ਸਭੁ ਦੇਖੈ ਬ੍ਰਹਮੁ ਇਕ ਸਇ॥
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ, ਤਿਸਦਾ ਬੁਰਾ ਕਿਉ ਹੋਇ॥ ਮਹਲਾ ੪ ॥ ਵਾਰ॥ ਗਾਉੜੀ
ਗੁਰੂ ਦਾ ਇਹ ਕਰਮ ਹੈ ਕਿ ਪ੍ਰਭੂ ਦੀ ਆਗਿਆ ਵਿਚ ਰਹਿਣਾ ਤੇ ਜਗਤ ਦੇ ਜੀਵਾਂ ਨੂੰ ਵਾਹਿਗੁਰੂ ਜੀ ਦੀ ਆਗਿਆ ਵਿਚ ਰਹਿਣ ਦਾ ਉਪਦੇਸ਼ ਦੇਣਾ।
ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਲਾਮਤਿ ਨਿਰੰਕਾਰ॥ ਜਪੁ॥ ਅੰ ੩॥
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥
ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ॥ ਰਾਗ ਤਿਲੰਗ ਮਹਲਾ ੪॥ ੭੨੫॥
ਇਨ੍ਹਾਂ ਉਰੋਕਤ ਸਾਰੇ ਪ੍ਰਮਾਨਾ ਵਿਚ ਪਰਮਾਤਮਾ ਅਤੇ ਗੁਰੂ ਦੇ ਗੁਣ, ਰੂਪ ਬਿਆਨ ਕੀਤੇ ਹਨ। ਪ੍ਰਭੂ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਹੈ, ਗੁਰੂ ਪ੍ਰਭੂ ਦੇ ਭਾਣੇ ਵਿਚ ਰਹਿ ਕੇ ਕਰਾਉਣ ਦੀ ਸਕਤੀ ਭੀ ਰੱਖਦਾ ਹੈ।
ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿਚ ਜੋ ਕੁਝ ਭੀ ਵਰਤਿਆ ਹੈ , ਉਹਨਾਂ ਨੇ ਇਸ ਸਭ ਕੁਝ ਨੂੰ ਵਾਹਿਗੁਰੂ ਜੀ ਦਾ ਹੁਕਮ ਜਾਣਿਆ ਹੈ। ਤੇ ਹੁਕਮ ਮੋੜਿਆ ਨਹੀਂ ਜਾ ਸਕਦਾ। ਬਾਣੀ ਦਾ ਫੁਰਮਾਨ ਹੈ।
ਹੁਕਮੈ ਅੰਦਰਿ ਸਭਕੋ ਬਾਹਰ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹਿ ਨ ਕੋਇ॥
ਪਰਮਾਤਮਾ ਦੇ ਹੁਕਮ ਨੂੰ ਸਮਝਨਾ ਤੇ ਮੰਨਨਾਂ ਹੀ ਸਿਖੀ ਵਿਚ ਗੁਰਮਤਿ ਹੈ। ਗੁਰੂ ਨਾਨਕ ਦੇਵ ਜੀ ਦੇ ਪਿਆਰੇ ਬਚਨ ਹਨ।
ਹੁਕਮਿ ਰਜ਼ਾਈ ਚਲਣਾ ਨਾਨਕ ਲਿਖਿਆ ਨਾਲਿ॥
ਹੁਣ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦੀ ਰਜ਼ਾ ਨੂੰ ਕਿਵੇਂ ਸਮਝਿਆ ਹੈ? ਇਸ ਨੂੰ ਜਾਣਨ ਲਈ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹ ਕੇ ਵਿਚਾਰਾਗੇ। ਤੇ ਅੱਜ ਦੇ ਇਸ ਸਾਰੇ ਮਜਬੂਨ ਦੀ ਭੀ ਸਮਝ ਪੈ ਜਾਵੇਗੀ। ਕਿਸੇ ਮਾਤਾ ਜਾਂ ਭੈਣ ਦੇ ਰੋਟੀ ਪਕਾਉਦਿਆਂ ਕਿਤੇ ਤਵੇ ਨਾਲ ਹੱਥ ਛੋਹ ਜਾਵੇ ਤਾਂ ਹੱਥ ਤੇ ਛਾਲਾ ਪੈ ਜਾਂਦਾ ਹੈ ਤੇ ਅਰਾਮ ਆਣ ਤੇ ਉਸ ਜਗ੍ਹਾਂ ਨਿਸ਼ਾਨ ਭੀ ਰਹਿ ਜਾਂਦਾ ਹੈ। ਮੈਨੂੰ ਅੱਜ ਤੱਕ ਅਪਣੇ ਬਚਪਨੇ ਦੀ ਉਹ ਯਾਦ ਨਹੀ ਭੁਲਦੀ ਜਦੋਂ ਭਠੀ ਤੇ ਦਾਣੇ ਭੰਨਾਉਣ ਗਿਆਂ ਸਾਂ। ਜਿਸ ਵਕਤ ਭਠਿਆਰਾ ਮੇਰੀ ਝੋਲੀ ਵਿਚ ਭੁਜੇ ਹੋਏ ਦਾਣੇ ਪਾਉਣ ਲਗਾ ਤਾਂ ਸੁਭਾਵਿਕ ਹੀ ਉਸਦੀ ਛਾਣਨੀ ਮੇਰੇ ਪੱਟ ਨਾਲ ਛੋਹ ਗਈ ਤੇ ਉਸ ਸਮੇਂ ਦਾ ਪਿਆ ਹੋਇਆ ਨਿਸ਼ਾਨ ਅਜੇ ਤੱਕ ਕਾਇਮ ਹੈ।
ਪਹਿਲੇ ਦਿਨ ਸਤਿਗੁਰੂ ਜੀ ਨੂੰ ਧੁੱਪ ਵਿਚ ਬਿਠਾਇਆ ਅਤੇ ਜਲ ਭੋਜਨ ਭੀ ਨਹੀਂ ਦਿੱਤਾ ਗਿਆ ਉਸ ਤੋਂ ਅਗਲੇ ਦਿਨ ਉਬਲਦੀ ਦੇਗ ਵਿਚ ਬਿਠਾਇਆ ਗਿਆ॥ ਤੀਸਰੇ ਦਿਨ ਤਪਦੀ ਲੋਹ ਤੇ ਬਿਠਾਏ ਗਏ। ਆਪ ਵੇਖ ਰਹੇ ਹੋ ਕਿ ਅੱਗ ਦੇ ਰੂਪ ਬਦਲ ਰਹੇ ਹਨ । ਪਰ ਅੱਗ ਦੇ ਸੇਕ ਨੂੰ ਸਹਿਣ ਵਾਲਾ ਇਕ ਰੂਪ ਇਕ ਅਵਸਥਾ ਵਿਚ ਹੀ ਬੈਠਾ ਹੈ। ਆਹ ਵੇਖੋ ਦੁਸ਼ਮਨਾਂ ਨੇ ਕਹਿਰ ਵਰਤਾਅੇਣ ਵਾਲੀ ਹੱਦ ਹੀ ਕਰ ਦਿੱਤੀ ਹੈ। ਅੱਜ ਜਿਸ ਦਿਨ ੨੪ ਮਈ ੨੦੧੩ ਨੂੰ ਮੈ ਇਹ ਆਰਟੀਕਲ ਲਿਖ ਰਿਹਾਂ ਸਾਂ ਦਿਨ ਦਾ ਤਾਪਮਾਨ ੪੭ ਡਿਗਰੀ ਸੀ। ਜਦੋ ਕਿ ਇਸ ਤਰ੍ਹਾਂ ਦੀ ਗਰਮੀ ਵਿਚ ਘਰੋਂ ਬਾਹਰ ਨਿਕਲਨ ਦੀ ਕਿਸੇ ਦੀ ਹਿੰਮਤ ਨਹੀਂ ਪੈਦੀ। ਪਰ ਇਨ੍ਹਾਂ ਜ਼ਾਲਮਾਂ ਨੂੰ ਇਤਨੇ ਕਾਰੇ ਕਰ ਕੇ ਭੀ ਮਨ ਨਹੀਂ ਭਰਿਆ ਤੇ ਅੱਜ ਤਾਂ ਹੋਰ ਵੀ ਹੱਦ ਕਰ ਦਿੱਤੀ। ਜਦੋ ਕਿ ਤੱਤੀ ਤਵੀ ਤੇ ਬਿਠਾਉਣ ਦੇ ਨਾਲ ਨਾਲ ਤੱਤੀ ਰੇਤ ਭੀ ਸਤਿਗੁਰੂ ਜੀ ਦੇ ਸੀਸ ਤੇ ਪਾਉਣੀ ਅਰੰਭ ਕਰ ਦਿੱਤੀ। ਧੰਨ ਹਨ ਪੰਚਮ ਪਾਤਸ਼ਾਹ , ਜੋ ਰਾਜ਼ਕ ਦੀ ਰਜ਼ਾ ਵਿਚ ਰਹਿ ਕੇ, ਗਾਈ ਜਾ ਰਹੇ ਹਨ ææææææਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੇ॥ ਆਸਾ ਮਹਲਾ ੫॥
ਤੇ ਨਾਲ ਹੀ ਪ੍ਰੇਮ ਮੁਗਧ ਹੋਏ ਕਹਿ ਰਹੇ ਹਨ, ਹੇ ਮੇਰੇ ਮਾਲਕ , ਤੇਰੇ ਚੋਜ਼ ਮੈਨੂੰ ਬਹੁਤ ਪਿਆਰੇ ਲੱਗਦੇ ਹਨ ਮੈ ਅਪਨੇ ਮਨ ਵਿਚ ਇਕ ਤੇਰਾ ਹੀ ਅਸਰਾ ਤਕਿਆ ਹੈ ਜੋ ਕੁਛ ਭੀ ਹੋ ਰਿਹਾ ਹੈ ਉਹ ਸਭ ਕੁਝ ਤੇਰਾ ਹੁਕਮ ਹੈ। ਫਿਰ ਗੁਰੂ ਸਾਹਿਬ ਜੀ ਨੇ ਪੜ੍ਹਨਾ ਅਰੰਭ ਕਰ ਦਿੱਤਾ।
ਮੀਤ ਕਰੈ ਸੋਈ ਹਮ ਮਾਨਾ ॥ ਮੀਤ ਕੇ ਕਰਤਬ ਕੁਸ਼ਲ ਸਮਾਨਾ॥ ੧॥
ਏਕਾ ਟੇਕ ਮੇਰੇ ਮਨਿ ਚੀਤ ॥ ਜਿਸ ਕਿਛੁ ਕਰਣਾ ਸੁ ਹਮਰਾ ਮੀਤ ॥ ੧॥ ਰਹਾਉ॥
ਮੀਤ ਹਮਾਰਾ ਵੇਪਰਵਾਹ॥ ਗੁਰ ਕਿਰਪਾ ਤੇ ਮੋਹਿ ਅਸਨਾਹ ॥ ੨॥
ਮੀਤ ਹਮਾਰਾ ਅੰਤਰਜਾਮੀ ॥ ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥ ੩
ਹਮ ਦਾਸੇ ਤੁਮ ਠਾਕੁਰ ਮੇਰੇ ॥ ਮਾਨੁ ਮਹਤੁ ਨਾਨਕ ਪ੍ਰਭ ਤੇਰੇ ॥ ੪॥ ਰਾਗ ਗਾਉੜੀ ਮਹਲਾ ੫॥ {੧੮੭}
ਹੈ ਕਿਤੇ ਕੋਈ ਕਿਤੇ ਗਿਲਾ ਸ਼ਿਕਵਾ, ਸਧਾਰਨ ਮਨੁਖ ਤੇ ਕਿਤੇ ਥੋੜਾ ਜਿਹਾ ਭੀ ਕਿਤੇ ਦੁੱਖ ਆ ਜਾਵੇ ਤਾਂ ਉਹ ਅਲਾਭਿਆਂ ਨਾਲ ਹੀ ਭਰ ਜਾਦਾਂ ਹੈ। ਪਰ ਗੁਰੂ ਅਰਜਨ ਦੇਵ ਜੀ ਕਹਿ ਰਹਿ ਹਨ ਕਿ ਹੇ ਮੇਰੇ ਮਾਲਕ ਮੈ ਉਲਾਭਾਂ ਕਿਸ ਨੂੰ ਦੇਵਾਂ ਪੜ ਕਿ ਵੇਖੌ ਗੁਰੂ ਪਿਆਰਿਓ ਮੇਰੇ ਸ਼ਾਤੀ ਸਰੂਪ ਗੁਰੂ ਜੀ ਦੇ ਸ਼ਾਤੀ ਭਰੇ ਬਚਨ। ਨਟ ਨਰਾਇਨ ਮਹਲਾ ੫ ਅੰਗ{੯੭੮} ਤੇ ਕਿਤਨਾ ਪਿਆਰਾ ਬਚਨ ਹੈ।
ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥ ੧॥ ਰਹਾਅ॥
ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ॥
ਈਹਾਂ ਊਹਾਂ ਹਰਿ ਤੁਮ ਹੀ ਤੁਮ ਹੀ, ਇਹ ਗੁਰ ਤੇ ਮੰਤ੍ਰ ਦ੍ਰਿੜੀਓ॥ ੧॥
ਜਬ ਤੇ ਜਾਨਿ ਪਾਈ ਏਹ ਬਾਤਾ, ਤਬ ਕੁਸਲ ਖੇਮ ਸਭ ਥੀਓ ॥
ਸਾਧਸੰਗਿ ਨਾਨਕ ਪਰਗਾਸਿਓ ਆਨ ਨਹੀ ਰੇ ਬੀਓ ॥ । ੨॥
ਰੱਬ ਜੀ ਦੇ ਹੁਕਮ ਵਿਚ ਰਾਜ਼ੀ ਰਹਿਣਾ ਕਿਸੇ ਵਿਰਲੇ ਦੇ ਹਿਸੇ ਵਿਚ ਹੀ ਆਇਆ ਹੈ। ਨਹੀਂ ਤਾਂ ਗੁੱਸੇ ਸ਼ਿਕਵੇ ਉਲਾਭਿਆਂ ਦੀ ਬੁਛਾੜ ਸ਼ੁਰੂ ਹੋ ਜਾਦੀ ਹੈ। ਮਹਾਨ ਸਿਖ ਵਿਦਵਾਨ , ਢਾਢੀਆਂ ਦੇ ਪਿਤਾਮਾਂ , ਬਜੁਰਗਵਾਰ, ਗੁਰਪਰਵਾਸੀ ਗਿਆਨੀ ਸੋਹਣ ਸਿੰਘ ਸੀਤਲ ਜੀ। ਜਿਨ੍ਹਾਂ ਦੇ ਮੁਹਲੇ ਮਾਡਲ ਗਰਾਮ ਵਿਖੇ ਗੁਰੂ ਘਰ ਵਿਚ ਹੀ ਦਾਸ ਗ੍ਰੰਥੀ ਦੀ ਸੇਵਾ ਨਾਲ ੨ ਕਥਾ ਵਾਚਕ ਦੀ ਸੇਵਾ ਕਰ ਰਿਹਾ ਸਾਂ। ਕਈ ਵਾਰ ਤਿਨ੍ਹਾਂ ਦੇ ਘਰ ਭੀ ਜਾਣ ਦਾ ਮੋਕਾ ਮਿਲਦਾ ਰਿਹਾ ਤਿਨ੍ਹਾਂ, ਨੂੰ ਦਾਸ ਇਕ ਵਾਰ ਪੁਛ ਬੈਠਾ , ਕਿ ਅਪਣੇ ਭਗਤਾਂ ਨੂੰ ਤਾਂ ਰਬ ਜੀ ਨੇ ਬਲਦੀ ਅੱਗ ਵਿਚੌਂ ਹੱਥ ਦੇ ਕੇ ਰੱਖ ਲਿਆ। ਪਰ ਗੁਰੂ ਅਰਜਨ ਦੇਵ ਜੀ ਨੂੰ ਅੱਗ ਨੇ ਲੂਹ ਦਿੱਤਾ ਇਤਨਾ ਫਰਕ ਕਿਉਂ। ਸਿਆਣੇ ਵਿਦਵਾਨ ਨੇ ਬੜੇ ਸੁਚਜੇ ਢੰਗ ਨਾਲ ਸਮਜਾਉਣਾ ਸ਼ੁਰੂ ਕੀਤਾ, ਕਹਿਣ ਲਗੇ ਦਲੇਰ ਸਿੰਘ ਤੈਨੂੰ ਮੈ ਸੌਖੇ ਤਰੀਕੇ ਨਾਲ ਦੱਸਦਾ ਹਾਂ। ਤੈਨੂੰ ਪਤਾ ਹੈ ਕਿ ਪਕੇ ਇਮਤਿਹਾਨਾ ਦੇ ਪੇਪਰਾਂ ਤੋਂ ਪਹਿਲਾਂ ਸਿਖਿਆ ਬੋਰਡ ਵੱਲੋਂ ਸਕੂਲਾਂ ਵਿਚ ਇੰਸਪੈਕਟਰ ਬੱਚਿਆ ਦਾ ਆ ਕੇ ਟੈਸਟ ਲੈਦੇ ਹਨ। ਪਤਾ ਹੈ ਉਹ ਟੈਸਟ ਬੱਚਿਆਂ ਦਾ ਨਹੀਂ ਹੁੰਦਾ ਅਸਲ ਵਿਚ ਉਹ ਟੈਸਟ ਟੀਚਰਾਂ ਦਾ ਹੁੰਦਾ ਹੈ ਕਿ ਇਨ੍ਹਾਂ ਨੇ ਸਾਲ ਭਰ ਬਚਿਆਂ ਨੂੰ ਕੀ ਪੜਾਇਆ ਹੈ? ਅਫਸਰ ਕਲਾਸ ਵਿਚ ਬਚਿਆਂ ਨੂੰ ਸਵਾਲ ਲਿਖਾਉਦਾ ਹੈ ਮਾਸਟਰ ਕਲਾਸ ਵਿਚ ਅਫਸਰ ਦੇ ਪਿਛੇ ਨਾਲ ਨਾਲ ਇਹ ਵੇਖੀ ਜਾ ਰਿਹਾ ਹੁੰਦਾ ਹੈ ਕਿ ਕੋਈ ਬਚਾ ਜਵਾਬ ਗਲਤ ਨਾ ਲਿਖ ਦੇਵੇ। ਜਦੋ ਹੀ ਉਹ ਕਿਸੇ ਬਚੇ ਦਾ ਸਵਾਲ ਗਲਤ ਵੇਖਦਾ ਹੈ ਤਾਂ ਉਸਨੂੰ ਠੁਡਾ ਮਾਰ ਕੇ ਕਹਿੰਦਾ ਹੈ ਅਇ ਸਿਧਾ ਹੋ ਬੈਠ ਤੇ ਕਿ ਅਗੇ ਵੇਖ । ਬਚਾ ਟੀਚਰ ਦੀ ਗਲ ਸਮਝ ਜਾਦਾਂ ਹੈ ਕਿ ਮੇਰਾ ਜਵਾਬ ਗਲਤ ਹੈ। ਉਹ ਅਗਲੇ ਵਿਦਿਆਰਥੀ ਵਲੇ ਵੇਖ ਕਿ ਅਪਣਾ ਸਵਾਲ ਠੀਕ ਕਰ ਲੈਦਾ ਹੈ। ਅਫਸਰ ਦੂਸਰੀ ਕਲਾਸ ਵਿਚ ਚੱਲਾ ਜਾਂਦਾ ਹੈ ਜਦੋ ਇੰਸਪੈਕਟਰ ਸਵਾਲ ਲਿਖਾਉਣ ਲਗਦਾ ਹੈ ਤਾਂ ਮਾਸਟਰ ਕਲਾਸ ਵਿਚੋ ਬਾਹਰ ਆ ਜਾਦਾ ਹੈ ਕਹਿੰਦਾ ਹੈ ਆਪ ਜੋ ਮਰਜੀ ਸਵਾਲ ਪੁਛ ਲਵੋ ਮੈ ਕਲਾਸ ਵਿਚ ਨਹੀਂ ਆਵਾਗਾਂ ਮੈਨੂੰ ਅਪਣੀ ਕਰਾਈ ਮਿਹਨਤ ਤੇ ਵਿਸ਼ਵਾਸ ਹੈ, ਕਿ ਬੱਚੇ ਸਹੀਂ ਉਤਰ ਦੇਣਗੇ। ਬਚੇ ਉਹ ਭੀ ਪਾਸ ਹੋ ਗਏ, ਬੱਚੇ ਇਸ ਟੀਚਰ ਦੇ ਭੀ ਪਾਸ ਹੋ ਗਏ। ਇਕ ਕਲਾਸ ਦੇ ਬੱਚੇ ਅਪਣੇ ਟੀਚਰ ਦੀ ਇਮਦਾਦ ਨਾਲ ਪਾਸ ਹੋਏ। ਇਕ ਕਲਾਸ ਦੇ ਬੱਚੇ ਅਪਣੀ ਕੀਤੀ ਮਿਹਨਤ ਦਾ ਸਦਕਾ। ਦਲੇਰ ਸਿੰਘ ਮੈਨੂੰ ਇਹ ਦੱਸ ਜਿਹੜੇ ਬੱਚੇ ਟੀਚਰ ਦੀ ਇਮਦਾਦ ਨਾਲ ਪਾਸ ਹੋਏ ਉਹ ਸ਼ਾਬਾਸ਼ ਦੇ ਹੱਕ ਦਾਰ ਨੇ ? ਕਿ ਕੀਤੀ ਮਿਹਨਤ ਦਾ ਸਦਕਾ ਪਾਸ ਹੋਏ ਬਚੇ ਸ਼ਾਬਾਸ਼ ਦੇ ਹੱਕਦਾਰ ਹਨ ?। ਕਹਿਣਾ ਪਿਆ ਕਿ ਜੋ ਟੀਚਰ ਦੀ ਕਰਾਈ ਮਿਹਨਤ ਦਾ ਸਦਕਾ ਪਾਸ ਹੋਏ ਉਹ ਹੀ ਸ਼ਾਬਾਸ਼ ਦੇ ਹੱਕਦਾਰ ਹਨ।
ਬਸ ਇਤਨੀ ਗੱਲ ਹੈ ਭਗਤਾਂ ਤੇ ਗੁਰੂ ਅਰਜਨ ਦੇਵ ਜੀ ਵਿਚਾਲੇ। ਭਗਤਾਂ ਨੇ ਅਪਣੇ ਬਚਾਉ ਲਈ ਸਹਾਰਾ ਲਿਆ ਪ੍ਰਮਾਤਮਾ ਦਾ। ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੇ ਪ੍ਰਭੂ ਅੱਗ ਨੂੰ ਅੱਗ ਰਹਿਣ ਦੇ ਤੇ ਮੈਨੂੰ ਸ਼ਕਤੀ ਬਖਸ਼ ਕਿ ਮੈ ਇਸ ਇਤਿਹਾਨਾਂ ਵਿਚ ਪੂਰਾ ਉਤਰ ਜਾਵਾਂ। ਤੇਰੇ ਭਾਣੇ ਵਿਚ ਰਹਾਂ ਬੱਸ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ ਇਕ ਬੀਜ਼ ਤਿਆਰ ਕਰ ਗਏ। ਜਿਸ ਬੀਜ਼ ਤੋਂ ਸਿੱਖ ਧਰਮ ਵਿਚ ਅਨੇਕਾਂ ਸ਼ਹੀਦ ਪੈਦਾ ਹੋ ਗਏ। ਕਿਸੇ ਨੇ ਇੰਗਲਿਸ਼ ਵਿਚ ਠੀਕ ਹੀ ਕਿਹਾ ਹੈ
THE Blood OF THE MURDER IS SEED OF THE NATIOTAN
ਸ਼ਾਹਿਬ ਗੁਰੂ ਅਰਜਨ ਦੇਵ ਜੀ ਸੰਮੂਹ ਸ਼ਹੀਦਾਂ ਦੇ ਮੋਢੀ ਹਨ। ਜਿਸ ਲਈ ਆਪ ਜੀ ਨੂੰ ਸਹੀਦਾਂ ਦੇ ਸਿਰਤਾਜ਼ ਕਿਹਾ ਜਾਦਾਂ ਹੈ। ਜਿਨ੍ਹਾਂ ਨੇ ਅਪਣੀ ਮਹਾਨ ਸ਼ਹਾਦਤ ਦੇ ਕੇ ਐਸੇ ਪੂਰਨੇ ਪਾਏ ਹਨ ਕਿ ਹਰੇਕ ਨਾਨਕ ਨਾਮ ਲੇਵਾ ਇਸ ਰਾਹ ਦਾ ਪਾਂਧੀ ਬਣਨ ਵਿਚ ਫਕਰ ਮਹਿਸੂਸ ਕਰਦਾ ਹੈ।
ਦਲੇਰ ਸਿੰਘ ਜੋਸ਼
1984 ਦੀ ਯਾਦਗਾਰ 'ਤੇ ਪਾਬੰਦੀ ਲਾਉਣ ਦਾ
ਕਾਂਗਰਸ ਨੂੰ ਬੜਾ ਵੱਡਾ ਮੁੱਲ ਤਾਰਨਾ ਪਵੇਗਾ
11 ਜੂਨ - ਬੀਤੇ ਦਿਨ ਦਿੱਲੀ ਦੀ ਕਾਂਗਰਸ ਸਰਕਾਰ ਵੱਲੋਂ ਗੁਰਦੁਆਰਾ ਰਕਾਬ ਗੰਜ ਵਿਚ 'ਖ਼ੂਨੀ ਨਵੰਬਰ 1984' ਦੀ ਯਾਦਗਾਰ 'ਤੇ ਪਾਬੰਦੀ ਲਾਉਣ ਦਾ ਹੁਕਮ ਸ਼ਰੇਆਮ ਸਾਬਿਤ ਕਰਦਾ ਹੈ ਕਿ 1984 ਦਾ ਕਤਲੇਆਮ ਸਰਕਾਰ ਨੇ ਆਪ ਕਰਵਾਇਆ ਸੀ। ਇਹ ਕਾਤਲਾਂ ਵੱਲੋਂ ਆਪਣੇ ਪਾਪ 'ਤੇ ਪਰਦਾ ਪਾਉਣ ਦੀ ਸਾਜ਼ਿਸ਼ ਹੈ। ਫਿਰ ਇਹ ਜ਼ੁਲਮ ਦੀ ਇੰਤਹਾ ਹੈ ਕਿ ਪਹਿਲਾਂ ਤਾਂ ਦੁਨੀਆਂ ਭਰ ਦੇ ਜ਼ਾਲਮਾਨਾ ਤਸੀਹੇ ਦੇ ਕੇ ਬੇਗੁਨਾਹ ਲੋਕਾਂ ਦਾ ਕਤਲੇਆਮ ਕਰੋ ਅਤੇ ਜੇ ਉਹ ਆਪਣੇ ਮਜ਼ਲੂਮਾਂ ਦੀ ਯਾਦਗਾਰ ਬਣਾਉਣਾ ਚਾਹੁਣ ਤਾਂ ਉਨ੍ਹਾਂ ਨੂੰ ਇਸ ਤੋਂ ਵੀ ਰੋਕਿਆ ਜਾਏ। ਦੁਨੀਆਂ ਭਰ ਵਿਚ ਇਹੋ ਜਿਹੀ ਹਰਕਤ ਤਾਂ ਕਿਸੇ ਜ਼ਾਲਮ ਤੋਂ ਜ਼ਾਲਮ ਸਰਕਾਰ ਨੇ ਵੀ ਨਹੀਂ ਕੀਤੀ ਹੋਣੀ। 'ਖ਼ੂਨੀ ਨਵੰਬਰ 1984' ਦਾ ਕਤਲੇਆਮ, ਸੰਨ 1947 ਤੋਂ ਬਾਅਦ ਦਾ, ਭਾਰਤ ਦਾ ਸਭ ਤੋਂ ਵਧ ਗ਼ੈਰ-ਇਨਸਾਨੀ, ਜ਼ਾਲਮਾਨਾ, ਦਰਿੰਦਗੀ ਭਰਿਆ ਕਤਲੇਆਮ ਹੈ। ਭਾਰਤ ਦੀ ਤਵਾਰੀਖ਼ ਵਿਚ ਅਜਿਹਾ ਵਾਕਿਆ ਸ਼ਾਇਦ ਮੁੜ ਕੇ ਕਦੇ ਵੀ ਨਾ ਹੋ ਸਕੇ। ਸ਼ਰਮਨਾਕ ਸੀ ਰੋਲ ਇਸ ਦੇ ਹਾਕਮਾਂ ਤੇ ਪੁਲਸ ਦਾ; ਘਟੀਆ ਤੇ ਕਮੀਨਗੀ ਭਰਿਆ ਰੋਲ ਸੀ ਉਸ ਵੇਲੇ ਦੇ ਬਹੁਤੇ ਮੀਡੀਆ ਦਾ। ਉਦੋਂ ਹੀ ਨਹੀਂ, ਅੱਜ 29 ਸਾਲ ਤਕ ਵੀ, ਇਨਸਾਨੀ ਹਕੂਕ ਦੀਆਂ ਜਮਾਤਾਂ ਅਤੇ ਇਕ ਅੱਧ ਸਿਆਸੀ ਆਗੂ ਤੇ ਮੀਡੀਆ ਦੇ ਕੁਝ ਹਿੱਸੇ ਨੂੰ ਛੱਡ ਕੇ ਨੂੰ ਛੱਡ ਕੇ, ਬਾਕੀ ਸਾਰੇ ਸਿਆਸੀ ਆਗੂਆਂ ਨੂੰ ਅੱਜ ਵੀ ਉਸ ਕਤਲੇਆਮ 'ਤੇ ਕੋਈ ਅਫ਼ਸੋਸ ਨਹੀਂ। ਇਹ ਹੋਰ ਵੀ ਸ਼ਰੇਆਮ ਹੈ ਕਿ ਅੱਜ ਵੀ ਇਸ ਘਿਣਾਉਣੇ ਕਤਲੇਆਮ ਨੂੰ ਦੰਗੇ ਕਿਹਾ ਜਾ ਰਿਹਾ ਹੈ। ਇਹ ਕਾਹਦਾ ਮੁਲਕ ਹੈ ਜਿਸ ਨੂੰ ਏਨੇ ਵੱਡੇ ਕਤਲੇਆਮ ਦਾ ਦਰਦ ਮਹਿਸੂਸ ਨਹੀਂ ਹੁੰਦਾ। ਕਿਸੇ ਦਾ ਦਿਲ ਨਹੀਂ ਕੰਬਦਾ ਉਸ ਘਿਨਾਉਣੇ ਕਤਲੇਆਮ ਬਾਰੇ ਸੋਚ ਕੇ। ਕਿਤੇ ਦੋ ਚਾਰ ਬੰਦੇ ਮਰ ਜਾਣ ਤਾਂ ਬਹੁਤੇ ਭਾਰਤੀ ਆਗੂ ਤੁਫ਼ਾਨ ਉਠਾ ਲੈਂਦੇ ਹਨ; ਪਰ ਹਜ਼ਾਰਾਂ ਸਿੱਖਾਂ ਦੀਆਂ ਸੜੀਆਂ ਲਾਸ਼ਾਂ, ਰੇਪ ਹੋਈਆਂ ਹਜ਼ਾਰਾਂ ਕੁੜੀਆਂ, ਵਿਧਵਾ ਹੋਈਆਂ ਹਜ਼ਾਰਾਂ ਔਰਤਾਂ, ਯਤੀਮ ਹੋਏ ਹਜ਼ਾਰਾਂ ਬੱਚਿਆਂ ਨੇ 29 ਸਾਲ ਵਿਚ ਕਦੇ ਵੀ ਇਨ੍ਹਾਂ ਨੂੰ ਟੁੰਬਿਆ ਨਹੀਂ। ਤਵਾਰੀਖ਼ ਦੇ ਇਸ ਘਿਨਾਉਣੇ, ਵੀਭਤਸ, ਸ਼ਰਮਨਾਕ, ਸਿਆਹ ਕਾਲੇ ਚੈਪਟਰ ਨੇ ਦੁਨੀਆਂ ਭਰ ਦੀ ਜ਼ੁਲਮਾਂ ਦੀ ਤਵਾਰੀਖ਼ ਨੂੰ ਨਿੱਕਾ ਕਰ ਦਿੱਤਾ। ਭਾਰਤ ਸਰਕਾਰ ਇਹ ਫਰੇਬ ਦਿਖਾਉਂਦੀ ਰਹੀ ਹੈ ਤੇ ਅੱਜ ਵੀ ਕਹਿ ਰਹੀ ਹੈ ਕਿ ਇਸ ਵਿਚ ਸਰਕਾਰ ਜਾਂ ਕਾਂਗਰਸ ਪਾਰਟੀ ਦਾ ਕੋਈ ਰੋਲ ਨਹੀਂ ਸੀ। ਸਾਰੇ ਜਾਣਦੇ ਹਨ ਕਿ ਇਹ ਮਹਾਂ ਝੂਠ ਹੈ। ਪਰ ਚੱਲੋ ਜੇ ਕਾਂਗਰਸ ਨੇ ਆਪਣੇ ਨਾਂ 'ਤੇ ਲੱਗੀ ਕਾਲਖ਼ ਨੂੰ ਮਿਟਾਉਣਾ ਹੁੰਦਾ ਤਾਂ ਇਸ ਨੂੰ ਚਾਹੀਦਾ ਸੀ ਇਹ ਇਕ ਡਾਇਰੈਕਟੋਰੇਟ ਬਣਾਉਂਦੀ ਤੇ ਕਤਲੇਆਮ ਦਾ ਸ਼ਿਕਾਰ ਮਜ਼ਲੂਮਾਂ ਵਾਸਤੇ ਵੱਡਾ ਸੰਜੀਦਾ ਪ੍ਰਾਜੈਕਟ ਉਲੀਕਦੀ। ਉਲਟਾ ਇਸ ਨੇ ਮਜ਼ਲੂਮਾਂ ਨੇ ਲੋਕਾਂ ਨੂੰ, ਗਵਾਹਾਂ ਨੂੰ ਡਰਾਇਆ, ਧਮਕਾਇਆ ਤੇ ਉਨ੍ਹਾਂ ਨੂੰ ਆਨੇ ਬਹਾਨੇ ਤੰਗ ਕੀਤਾ; ਅਤੇ ਦੂਜੇ ਪਾਸੇ ਮੁਜਰਿਮਾਂ ਨੂੰ ਉੱਚੇ ਅਹੁੱਦੇ ਦਿੱਤੇ; ਉਨ੍ਹਾਂ ਨੂੰ ਵਕੀਲ ਕਰ ਕੇ ਦਿੱਤੇ, ਖ਼ਰਚਾ ਦਿੱਤਾ ਅਤੇ ਸਿਆਸੀ ਡਿਫ਼ੈਂਸ ਦਿੱਤਾ। ਐਚ ਕੇ ਐਲ ਭਗਤ, ਜਗਦੀਸ਼ ਟਾਈਟਲਰ, ਸਜਣ ਕੁਮਾਰ, ਕਮਲ ਨਾਥ ਵਗ਼ੈਰਾ ਨੂੰ ਬਚਾਉਣ ਵਾਸਤੇ ਸੀ ਬੀ ਆਈ ਦੀ ਰੱਜ ਕੇ ਵਰਤੋਂ ਕੀਤੀ। ਹੋਰ ਤਾਂ ਹੋਰ ਅਦਾਲਤ ਵੱਲੋਂ ਕੈਦ ਕੀਤੇ ਕਤਤਲ ਕਿਸ਼ੋਰੀ ਲਾਲ ਨੂੰ ਰਿਹਾ ਕਰਨ ਦੀ ਸਾਜ਼ਿਸ਼ ਵੀ ਘੜੀ ਗਈ। ਫਿਰ ਕਾਗ਼ਜ਼ੀ ਕਾਰਵਾਈ ਕਰਨ ਵਾਸਤੇ ਵਾਰ ਵਾਰ ਕਮਿਸ਼ਨ ਬਣਾ ਕੇ ਮੁਲਜ਼ਮ ਬਚਾਏ। ਇੰਞ ਕਰ ਕੇ ਕਾਂਗਰਸ ਸਰਕਾਰ ਨੇ ਸਾਬਿਤ ਕੀਤਾ ਕਿ ਜ਼ੁਲਮ ਨੂੰ ਅਸੀਂ ਪਨਾਹ ਦੇਂਦੇ ਹਾਂ; ਜ਼ਾਲਿਮ ਸਾਡੀ ਹਿਫ਼ਾਜ਼ਤ ਵਿਚ ਹਨ। ਕਾਤਲਾਂ ਨੂੰ ਵਜ਼ੀਰੀਆਂ ਅਤੇ ਮਜ਼ਲੂਮਾਂ ਦੀ ਯਾਦਗਾਰ 'ਤੇ ਵੀ ਪਾਬੰਦੀ? ਚੱਲੋ ਅਜ ਵੀ ਜੇ ਨੇ ਭਾਰਤ ਸਰਕਾਰ ਜ਼ਰਾ ਮਾਸਾ ਇਨਸਾਫ਼ ਦੇਣਾ ਹੈ ਅਤੇ ਜੇ ਸਰਕਾਰ ਅਤੇ ਮੁਲਕ ਦੇ ਸਿਆਸੀ ਆਗੂਆਂ ਵਿਚ ਇਨਸਾਨੀਅਤ ਬਚੀ ਹੈ ਤਾਂ ਇਹ ਪਹਿਲੀ ਨਵੰਬਰ ਨੂੰ ਹਰ ਸਾਲ 'ਕੌਮੀ ਪਛਤਾਵਾ ਦਿਨ' (ਨੈਸ਼ਨਲ ਰਿਪੈਂਟੈਂਸ ਡੇਅ / ਕੌਮੀ ਪਛਤਾਵਾ ਦਿਨ/ਰਾਸ਼ਟਰੀਯ ਪਸ਼ਚਾਤਪ ਦਿਵਸ) ਵਜੋਂ ਸਰਕਾਰੀ ਪੱਧਰ 'ਤੇ ਮਨਾਇਆ ਕਰਨ। ਇਸ ਦਿਨ ਨੂੰ ਤਾਂ ਹਰ ਸਾਲ ਪਾਰਲੀਮੈਂਟ ਵਿਚ ਦੋ ਮਿੰਟ ਚੁਪ ਧਾਰ ਕੇ ਯਾਦ ਕਰਨਾ ਚਾਹੀਦਾ ਹੈ। ਇਸ ਦਿਨ ਸਾਰੇ ਸਕੂਲਾਂ ਵਿਚ ਖ਼ੂਨੀ ਨਵੰਬਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਚਾਹੀਦੀ ਹੈ। ਪਾਰਲੀਮੈਂਟ ਦੇ ਬਾਹਰ ਸਿੱਖ ਮਰਦ, ਔਰਤ ਤੇ ਬੱਚੇ ਦਾ ਇਕ ਵੱਡਾ ਬੁੱਤ ਲਾ ਕੇ ਉਸ ਹੇਠਾਂ 'ਸਾਨੂੰ ਅਫ਼ਸੋਸ ਹੈ' ਉਕਰਨਾ ਚਾਹੀਦਾ ਹੈ। ਕਨਾਟ ਪਲੇਸ ਵਿਚ ਅਤੇ ਲਾਲ ਕਿਲ੍ਹਾ ਦੇ ਸਾਹਮਣੇ 74 ਫ਼ੁੱਟ ਦੇ ਮੀਨਾਰ (ਟਾੱਵਰ) ਬਣਾਇਆ ਜਾਣੇ ਚਾਹੀਦਾ ਹਨ ਜਿਨ੍ਹਾਂ ਹੇਠਾਂ ਲਿਖਿਆ ਜਾਵੇ: "1984 ਵਿਚ ਮਾਰੇ ਗਏ ਬੇਗੁਨਾਹ ਸਿੱਖਾਂ ਦੀ ਯਾਦ ਵਿਚ ਕੌਮੀ ਪਛਤਾਵਾ ਮੀਨਾਰ"। ਇਸ ਤੋਂ ਇਲਾਵਾ ਜਿਸ ਜਿਸ ਇਲਾਕੇ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਥੋਂ ਦੇ ਮੁੱਖ ਪਾਰਕ ਦਾ ਨਾਂ "1984 ਯਾਦਗਾਰੀ ਪਾਰਕ" ਰੱਖਿਆ ਜਾਏ। ਜੇ ਭਾਰਤ ਦੇ ਹਾਕਮ ਚਾਹੁੰਦੇ ਹਨ ਕਿ ਸਿੱਖ ਇਸ ਸਾਕੇ ਦਾ ਦਰਦ ਭੁੱਲ ਜਾਣ ਤਾਂ ਇਹਨਾਂ ਨੂੰ ਇਹ ਸੰਜੀਦਗੀ ਦਿਖਾਣੀ ਚਾਹੀਦੀ ਹੈ। ਪਰ ਜਾਪਦਾ ਹੈ ਕਿ ਬਹੁਤੇ ਸਿਆਸੀ ਆਗੂ ਇਸ ਕਤਲੇਆਮ ਨੂੰ ਕੌਮੀ ਮਨਜ਼ੂਰੀ ਦੇ ਰਹੇ ਹਨ। ਸ਼ਾਇਦ ਇਸੇ ਕਰ ਕੇ ਇਹ ਕਾਤਲਾਂ ਨੂੰ ਬਚਾਉਣ ਵਾਸਤੇ ਸਾਰੀ ਸੀ ਬੀ ਆਈ ਪੁਲਿਸ, ਸਰਕਾਰੀ ਵਕੀਲ ਤੇ ਜੱਜਾਂ ਤਕ ਨੂੰ ਵਰਤ ਰਹੇ ਹਨ। ਤਵਾਰੀਖ਼ ਨੂੰ ਇਸ ਦਰਦ ਨੂੰ ਬਿਆਨ ਕਰਨ ਵਾਸਤੇ ਵੀ ਸ਼ਰਮ ਆਉਂਦੀ ਰਹੇਗੀ। ਅੱਜ ਭਾਜਪਾ ਵਾਲੇ ਕਾਂਗਰਸ ਸਰਕਾਰ ਅਤੇ ਪਾਰਟੀ ਦੀ ਇਸ ਕਾਰਵਾਈ ਦੀ ਨਿੰਦਾ ਕਰ ਰਹੇ ਹਨ। ਪਰ ਜੇ ਉਹ ਸੰਜੀਦਾ ਹਨ ਤਾਂ ਉਹ ਐਲਾਨ ਕਰਨ ਕਿ ਭਾਜਪਾ ਤਾਕਤ ਵਿਚ ਆਈ ਤਾਂ ਸਰਕਾਰ ਵੱਲੋਂ ਪਾਰਲੀਮੈਂਟ, ਲਾਲ ਕਿਲ੍ਹਾ ਤੇ ਕਨਾਟ ਪਲੇਸ ਵਿਚ ਤਿੰਨ ਮੀਨਾਰ ਕਾਇਮ ਕਰੇਗੀ। ਪਰ, ਜੇ ਭਾਜਪਾ ਅਜਿਹਾ ਐਲਾਨ ਨਹੀਂ ਤਾਂ ਸਿੱਖ ਭਾਜਪਾ ਦੇ ਬਿਆਨਾਂ ਨੂੰ ਕਾਂਗਰਸ ਦਾ ਸਿਆਸੀ ਵਿਰੋਧ ਅਤੇ ਸਿੱਖਾਂ ਵਾਸਤੇ ਮਗਰਮੱਛ ਦੇ ਹੰਝੂ ਗਰਦਾਨਨਗੇ। ਕਾਂਗਰਸ ਪਾਰਟੀ ਨੂੰ ਸ਼ਾਇਦ ਆਪਣੇ ਇਸ ਪਾਪ ਦੇ ਨਤੀਜਿਆਂ ਦਾ ਅਹਿਸਾਸ ਨਹੀਂ। ਇਸ ਹਰਕਤ ਨਾਲ 100 ਫ਼ੀਸਦੀ ਸਿੱਖ ਕਾਂਗਰਸ ਨੂੰ ਆਪਣੀ ਦੁਸ਼ਮਣ ਪਾਰਟੀ ਮੰਨਣਗੇ ਅਤੇ 2014 ਦੀਆਂ ਚੋਣਾਂ ਵਿਚ ਦਿੱਲੀ ਦੀਆਂ 5 ਲੱਖ ਸਿੱਖ ਵੋਟਾਂ ਹੀ ਨਹੀਂ ਬਲਕਿ ਸਾਰੇ ਮੁਲਕ ਵਿਚ ਇਕ-ਇਕ ਸਿੱਖ ਵੋਟ ਕਾਂਗਰਸ ਪਾਰਟੀ ਵਾਸਤੇ ਜਾਨ ਲੇਵਾ ਸਾਬਿਤ ਹੋਵੇਗੀ। ਕਾਂਗਰਸ ਦੀ ਲੀਡਰਸ਼ਿਪ ਆਪਣੇ ਮਨ ਵਿਚੋਂ ਇਹ ਭਰਮ ਕੱਢ ਦੇਵੇ ਕਿ ਸਿੱਖਾਂ ਅਤੇ ਮੁਲਸਮਾਨਾਂ ਨਾਲ ਜ਼ਿਆਦਤੀ ਕਰ ਕੇ ਉਹ ਹਿੰਦੂ ਵੋਟ ਹਾਸਿਲ ਕਰ ਸਕੇਗੀ। ਫ਼ਿਰਕੂ ਹਿੰਦੂ ਵੋਟ ਤਾਂ ਭਾਜਪਾ ਨੂੰ ਹੀ ਜਾਣੀ ਹੈ। 9 ਜੂਨ 2013 ਦੇ ਦਿਨ ਗੋਆ ਵਿਚ ਨਰਿੰਦਰ ਮੋਦੀ ਨੂੰ ਭਾਜਪਾ ਦੀ ਚੋਣ ਮੁਹਿੰਮ ਦਾ ਮੁੱਖੀ ਬਣਾਉਣ ਮਗਰੋਂ ਕੱਟੜ, ਫ਼ਿਰਕੂ ਤੇ ਅੱਤਵਾਦੀ ਹਿੰਦੂ ਹੁਣ ਹਰ ਹਾਲਤ ਵਿਚ ਭਾਜਪਾ ਨਾਲ ਹੀ ਜਾਵੇਗਾ। ਦੂਜੇ ਪਾਸੇ ਹਿੰਦੂ ਵੋਟਾਂ ਦੀ ਆਸ ਵਿਚ ਘਟਗਿਣਤੀਆਂ ਨਾਲ ਧੱਕਾ ਕਰ ਕੇ ਕਾਂਗਰਸ ਨੇ ਉਲਟਾ ਸਿੱਖਾਂ ਤੇ ਮੁਸਲਮਾਨਾਂ ਦੀਆਂ ਵੋਟਾਂ ਵੀ ਗੁਆ ਬੈਠਣੀਆਂ ਹਨ। ਸਿੱਖ ਪੱਤਾ 40 ਸੀਟਾਂ 'ਤੇ ਅਤੇ ਮੁਸਲਮ ਪੱਤਾ 60 ਸੀਟਾਂ ਨੂੰ ਕਾਂਗਰਸ ਦਾ ਸ਼ਮਸ਼ਾਨ ਬਣਾ ਸਕਦਾ ਹੈ। ਪਰ ਇਹ ਖ਼ਿਆਲ ਰਹੇ ਕਿ ਸਿੱਖ ਵੋਟਾਂ ਜੇ ਕਾਂਗਰਸ ਨੂੰ ਨਹੀਂ ਪੈਂਦੀਆਂ ਤਾਂ ਭਾਜਪਾ ਨੂੰ ਵੀ ਨਹੀਂ ਪੈਣੀਆਂ। ਯਾਦਗਾਰ ਦੇ ਮਸਲੇ 'ਤੇ ਭਾਜਪਾ ਨੇ ਵੀ ਚੁੱਪ ਵੱਟੀ ਹੋਈ ਹੈ; ਇਸ ਕਰ ਕੇ ਸਿੱਖ ਵੋਟਾਂ ਜਾਂ ਤਾਂ ਤੀਜੇ ਫ਼ਰੰਟ ਨੂੰ ਪੈਣਗੀਆਂ ਤੇ ਜਾਂ ਸਿੱਖ ਵੋਟਾਂ ਹੀ ਨਹੀਂ ਪਾਉਣਗੇ।
ਡਾ ਹਰਜਿੰਦਰ ਸਿੰਘ ਦਿਲਗੀਰ
ਮਜ਼ਦੂਰ, ਸਰਕਾਰੀ ਮੁਲਾਜ਼ਿਮ ਅਤੇ ਤਨਖਾਹਕਮਿਸ਼ਨ
12 ਜੂਨ - ਹਰ ਜ਼ੁੰਮੇਵਾਰ ਸਰਕਾਰ ਦਾ ਮੁੱਢਲਾ ਫ਼ਰਜ ਹੁੰਦਾ ਹੈ ਕਿ ਉਹ ਹਰ ਹੁਨਰਮੰਦ, ਬੇਹੁਨਰ ਅਤੇ ਪੇਸ਼ਾਵਰ ਮੁਲਾਜ਼ਮ ਨੂੰ ਰੁਜ਼ਗਾਰ ਉਪਲੱਭ ਕਰਵਾਉਣ ਲਈ ਬਰਾਬਰਤਾ ਨਾਲ ਰਾਸ਼ਟਰੀ ਪੱਧਰ ਉੱਤੇ ਘੱਟ ਤੋਂ ਘੱਟ ਤਨਖਾਹ ਦਿਵਾਉਣ ਪ੍ਰਤੀ ਠੋਸ ਨੀਤੀਆਂ ਤਿਆਰ ਕਰੇ ਤਾਂ ਜੋ ਕਿਸੇ ਵੀ ਨਾਗਰਿਕ ਨੂੰ ਆਪਣਾ ਪਰਿਵਾਰ ਪਾਲਣ ਲਈ ਰੋਟੀ, ਕੱਪੜੇ ਅਤੇ ਮਕਾਨ ਆਦਿ ਬੁਨਿਆਦੀ ਸਹੁਲਤਾਂ ਲਈ ਸੰਘਰਸ਼ ਨਾ ਕਰਨਾ ਪਵੇ| ਆਉ ਇਸ ਲੇਖ ਰਾਹੀਂ ਇਹ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਭਾਰਤ ਦੀ ਆਜ਼ਾਦੀ ਦੇ 65 ਸਾਲ ਬੀਤ ਜਾਣ ਬਾਅਦ ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰਤਾ ਨਾਲ ਉਸ ਦੀ ਕਾਬਲੀਅਤ ਮੁਤਾਬਿਕ ਬਣਦਾ ਰੁਜ਼ਗਾਰ ਮਿਲਿਆ ? ਕਿ ਭਾਰਤ ਦਾ ਹਰ ਮੁਲਾਜ਼ਮ ਮੌਜ਼ੂਦਾ ਘੱਟ ਤੋਂ ਘੱਟ ਤਨਖਾਹ (ਲਗਭੱਗ 150 ਤੋਂ 250 ਰੁਪਏ ਪ੍ਰਤੀ ਦਿਨ) ਤੇ ਕੰਮ ਕਰਕੇ ਆਪਣਾ ਪਰਿਵਾਰ ਇਜ਼ਤ ਨਾਲ ਪਾਲ ਸਕਦਾ ਹੈ ? ਆਖਿਰ ਵਿੱਚ ਇਹ ਸਮਝਣ ਦਾ ਯਤਨ ਕਰੀਏ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਲੋੜ ਸਿਰਫ਼ ਸਰਕਾਰੀ ਮੁਲਾਜਮਾਂ ਨੂੰ ਹੀ ਕਿAੁਂ ਹੈ ਅਤੇ ਅੱਜ ਦੇ ਮੰਹਿਗਾਹੀ ਦੇ ਜ਼ਮਾਨੇ ਵਿੱਚ ਭਾਰਤੀ ਜਾਂ ਵਿਦੇਸ਼ੀ ਕੰਪਨੀਆਂ ਵਿੱਚ ਕੰਮ ਕਰ ਰਹੇ ਮੁਲਜਮਾਂ ਨੂੰ ਬਰਾਬਰ ਯੋਗਤਾ ਹੋਣ ਦੇ ਬਾਵਜ਼ੂਦ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਬਰਾਬਰਤਾ ਨਾਲ ਤਨਖਾਹ ਕਿਉਂ ਨਹੀਂ ਦਿੱਤੀ ਜਾਂਦੀ| ਭਾਰਤ ਆਰਥਿਕ ਪੱਖੋਂ ਦੱਨੀਆਂ ਦੇ ਮੋਹਰਲੀ ਕਤਾਰ ਦੇ ਮੁਲਕਾਂ ਵਿੱਚ ਗਿਣਿਆਂ ਜਾਂਦਾ ਹੈ ਪਰ ਦੇਸ਼ ਦੀ ਤਰੱਕੀ ਦਾ ਪਰਛਾਵਾਂ ਆਮ-ਆਦਮੀ ਉੱਤੇ ਨਜ਼ਰ ਨਹੀਂ ਆ ਰਿਹਾ| ਅੱਜ ਦੇਸ਼ ਦੇ ਆਰਥਿਕ ਵਿਕਾਸ ਲਈ ਬਰਾਬਰਤਾ ਨਾਲ ਸਰਬਪੱਖੀ ਵਿਕਾਸ ਹੋਣਾ ਸਮੇਂ ਦੀ ਬਹੁਤ ਭਾਰੀ ਲੋੜ ਹੈ ਤਾਂ ਜੋ ਦੇਸ਼ ਦੇ ਹਰ ਨਾਗਰਿਕ ਨੂੰ ਉਸ ਦੀ ਮਿਹਨਤ ਦਾ ਸਹੀਂ ਮੁੱਲ ਮਿਲ ਸਕੇ ਅਤੇ ਦੇਸ਼ ਸੱਚ-ਮੁੱਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਕੇ ਆਪਣੇ ਹਰ ਨਾਗਰਿਕ ਦੀ ਹਰ ਬੁਨਿਆਦੀ ਲੋੜ ਪੂਰੀ ਕਰ ਸਕੇ| 1991 ਤੋਂ ਬਾਅਦ ਭਾਰਤ ਵਿੱਚ ਵਿਦੇਸ਼ੀਂ ਨਿਵੇਸ਼ ਖੁੱਲ੍ਹ ਜਾਣ ਕਾਰਨ ਭਾਰਤ ਦਾ ਆਯਾਤ, ਨਿਰਯਾਤ ਅਤੇ ਉਤਪਾਦਨ ਵਧਿਆ ਜਿਸ ਕਾਰਨ ਅੰਤਰਰਾਸ਼ਰੀ ਕੰਪਨੀਆਂ ਭਾਰਤ ਆਈਆਂ ਅਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਅਤੇ ਕਾਰੋਬਾਰ ਮਿਲਿਆ| ਭਾਰਤ ਵਿਚ ਕੰਮ ਕਰ ਰਹੀ ਹਰ ਕੰਪਨੀ ਆਪਣੇ ਮੁਲਾਜ਼ਮਾਂ ਦਾ ਖੂਨ ਚੂਸਕੇ ਉਹਨਾਂ ਤੋਂ ਦਿਨ ਰਾਤ ਕੰਮ ਲੈਂਦੀ ਹੈ, ਪਰ ਸਰਕਾਰ ਦੀਆਂ ਹਿਓਮਨ ਰਿਸੋਰਸ ਮੈਨੇਜ਼ਮੈਂਟਪ੍ਰਤੀ ਯੋਗ ਨੀਤੀਆਂ ਨਾਂ ਹੋਣ ਕਾਰਨ ਇਹ ਕੰਪਨੀਆਂ ਆਪਣੇ ਮੁਲਾਜ਼ਮਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਦਾ ਕੋਈ ਸੰਭਵ ਯਤਨ ਨਹੀਂ ਕਰਦੀਆਂ ਹਨ| ਇਹ ਸਰਮਾਏਦਾਰ ਕੰਪਨੀਆਂ ਆਪਣੇ ਮੁਲਾਜ਼ਮਦੇ ਖੂਨ-ਪਸੀਨੇ ਅਤੇ ਮਿਹਨਤ ਨਾਲ ਤਿਆਰ ਕੀਤੀਆਂ ਵਸਤੂਆਂ ਨੂੰ ਅੰਤਰਰਾਸ਼ਰੀ ਬਜ਼ਾਰ ਵਿੱਚ ਭਾਰੀ ਮੁੱਲ ਤੇ ਵੇਚਕੇ ਬਹੁਤ ਵੱਡਾ ਮੁਨਾਫਾ ਕਮਾਉਦੀਆਂ ਹਨ| ਅੱਜ ਸਰਕਾਰ ਨੂੰ ਇਹ ਜਾਨਣਾ ਚਾਹੀਦਾ ਹੈ ਕਿ ਉਹ ਕੀ ਕਾਰਨ ਹਨ ਜਿਹਨਾਂ ਸਦਕਾ ਵਪਾਰੀਕਰਨ ਅਤੇ 'ਵਿਦੇਸ਼ੀ ਨਿਵੇਸ਼' ਦਾ ਵੱਡੇ ਪੱਧਰ ਤੇ ਲਾਭ ਸਿਰਫ਼ ਵਿਦੇਸ਼ੀ ਕੰਪਨੀਆਂ, ਦੇਸ਼ ਦੇ ਵੱਡੇ ਸਰਮਾਏਦਾਰਾਂ ਅਤੇ ਇਕ ਵਰਗ ਦੇ ਪੜ੍ਹੇ ਲਿਖੇ ਲੋਕਾਂ ਨੂੰ ਹੀ ਹੋ ਰਿਹਾ ਹੈ ਅਤੇ ਆਮ-ਆਦਮੀ ਦਿਨ-ਰਾਤ ਮਿਹਨਤ ਕਰਨ ਦੇ ਬਾਵਜ਼ੂਦ ਆਪਣਾ ਜੀਵਨ ਨਰਕ ਵਿੱਚ ਬਤੀਤ ਕਰ ਰਿਹਾ ਹੈ| ਅੱਜ ਭਾਰਤ ਦੇ ਹਰ ਨਾਗਰਿਕ ਨੂੰ ਦੇਸ਼ ਵਿੱਚ ਵਿੱਕ ਰਹੀ ਹਰ ਵਸਤੂ (ਟੀ ਵੀ ਫਰਿਜ਼, ਸਕੂਟਰ, ਮੋਬਾਇਲ ਫੋਨ, ਕਮਪਿਊਟਰ ਆਦਿ) ਦਾ ਮੁੱਲ ਅੰਤਰਰਾਸ਼ਟਰੀ ਪੱਧਰ ਉੱਤੇ ਭਰਨਾਂ ਪੈਂਦਾ ਹੈ ਅਤੇ 80 ਫ਼ੀਸਦੀ ਮੁਲਾਜ਼ਮ ਨੂੰ ਦਿਨ-ਰਾਤ ਮਿਹਨਤ ਕਰਨ ਦੇ ਬਦਲੇ ਮਿਲਦੀ ਤਨਖਾਹ ਨਾਲ ਉਹ ਆਪਣੇ ਪਰਿਵਾਰ ਦੀਆਂ ਬੁਨਿਆਦੀ ਸਹੂਲਤਾਂ ਵੀ ਪੂਰੀਆਂ ਨਹੀਂ ਕਰ ਪਾਉਂਦਾ ਹੈ| ਜਦ ਕਿਸੇ ਆਮ-ਆਦਮੀ ਦਾ ਬੱਚਾ ਡਾਕਟਰੀ ਦੀ ਪੜ੍ਹਾਈ ਵਿੱਚ ਅਵਲ ਆਉਂਦਾ ਹੈ ਤਾ ਮਾਂ-ਬਾਪ ਆਪਣੇ ਪੂਰੇ ਭਾਈਚਾਰੇ ਵਿੱਚ ਲੱਡੂ ਵੰਡ ਕੇ ਖੁਸ਼ੀ ਜ਼ਾਹਿਰ ਕਰਦੇ ਹਨ| ਉਹੀ ਡਾਕਟਰ ਕੰਮ ਦੀ ਤਲਾਸ਼ ਵਿੱਚ ਨੌਕਰੀਆਂ ਲੱਭਣ ਸਰਮਾਏਦਾਰ ਡਾਕਟਰਾਂ ਦੇ ਨਿੱਜੀ ਹਸਪਤਾਲ 'ਚ ਜਾਂਦਾ ਹੈ ਤਾਂ ਉਸ ਨੂੰ ਮਹੀਨਾ ਭਰ ਡਾਕਟਰੀ ਕਰਨ ਤੋਂ ਬਾਅਦ ਪੰਜ ਤੋਂ ਦਸ ਹਜ਼ਾਰਰੁਪਿਆ ਹੀ ਮਿਲ ਪਾਉਂਦਾ ਹੈ| ਬੱਚੇ ਦੀ ਤਨਖਾਹ ਵੇਖਕੇ ਮਾਂ-ਬਾਪ ਸੋਚੀ ਪੈ ਜਾਂਦੇ ਹਨ ਕਿ ਅਸੀਂ ਤੇ ਆਪਣੀ ਜਿੰਦਗੀ ਦੀ ਪੂਰੀ ਬੱਚਤ (ਪ੍ਰਾੱਵਿਡੰਟ ਫੰਡ ) ਦਾ ਪੰਝੀ-ਤੀਹ ਲੱਖ ਰੁਪਿਆ ਇਸ ਨੂੰ ਡਾਕਟਰ ਬਣਾਉਣ ਉੱਤੇ ਲਾ ਦਿੱਤੀ ਹੈ ਅਤੇ ਹੁਣ ਇਹ ਕਾਬਲ ਡਾਕਟਰ ਇਸ ਦਸ ਹਜ਼ਾਰ ਨਾਲ ਮੰਹਿਗਾਈ ਦੇ ਜ਼ਮਾਨੇ ਵਿੱਚ ਆਪਣੇ ਘਰ ਦਾ ਗੁਜ਼ਾਰਾ ਕਿਵੇ ਕਰੇਗਾ| ਇਹ ਹਾਲਾਤ ਸਿਰਫ਼ ਇਕ ਘਰ ਜਾਂ ਡਾਕਟਰ ਦੇ ਹੀ ਨਹੀਂ ਬਲਕਿ ਹਰ ਕਿਤੇ ਵਿੱਚ ਕੰਮ ਕਰਨ ਵਾਲੇ ਇੰਜੀਨਿਯਰ, ਵਕੀਲ, ਨਰਸ਼, ਪ੍ਰਫੋਸਰ, ਆਰਚੀਟੈਕ ਆਦਿ ਦੇ ਹਨ | ਇਕ ਪਾਸੇ ਸਰਕਾਰੀ ਅਦਾਰੇ ਦਾ ਮੈਟ੍ਰਿਕ ਪਾਸ ਸਫਾਈ ਕਰਮਚਾਰੀ, ਮਾਲੀ, ਚੌਕੀਦਾਰ ਅਤੇ ਪਿਓਨ ਪੰਦਰਾਂ ਤੋਂ ਪੰਝੀ ਹਜ਼ਾਰਰੁਪਏ ਪ੍ਰਤੀ ਮਹੀਨਾ ਕੰਮਾਉਦਾ ਹੈ ਅਤੇ ਦੂਸਰੇ ਪਾਸੇ ਨਿੱਜੀ ਅਦਾਰਿਆਂ ਵਿੱਚ ਕੰਮ ਕਰਨ ਵਾਲਾ ਐਮ ਬੀ ਏ ਪਾਸ ਕਾਬਲ ਕਲਰਕ ਦਿਨ-ਰਾਤ ਮਿਹਨਤ ਕਰ ਕੇ ਮੁਸ਼ਕਿਲ ਨਾਲ ਪੰਜ ਤੋਂ ਅੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਵੀ ਨਹੀਂ ਕਮਾ ਪਾਉਂਦਾ| ਵਧਦੀ ਆਬਾਦੀ ਅਤੇ ਭਾਰੀ ਰਿਸ਼ਵਤਖੋਰੀ ਕਾਰਨ ਸਰਕਾਰੀ ਨੌਕਰੀਆਂ ਮਿਲਣੀਆ ਅਤਿ-ਮੁਸ਼ਲਿਕ ਹੋ ਗਈਆਂ ਹਨ ਅਤੇ ਇਸ ਮਾਹੌਲ ਵਿੱਚ ਮਾਂ-ਬਾਪ ਆਪਣੇ ਬੱਚਿਆਂ ਨੂੰ ਭਾਰੀ ਖਰਚ ਕਰਕੇ ਡਾਕਟਰ, ਇੰਜੀਨਿਯਰ, ਵਕੀਲ, ਨਰਸ਼, ਅਧਿਆਪਕ, ਪ੍ਰਫੋਸਰ, ਆਰਚੀਟੈਕ ਆਦਿ ਦੀ ਮੰਹਿਗੀ ਤਾਲੀਮ ਦਿਵਾਉਣ ਨੂੰ ਤਰਜੀਹ ਦੇਣ ਜਾਂ ਦਸਵੀਂ ਪਾਸ ਕਰਨ ਤੋਂ ਬਾਅਦ ਉੱਚ ਵਿਦਿਆ ਦਿਵਾਉਣ ਦੀ ਥਾਂ ਕਿਸੇ ਸਿਆਸਤਦਾਨ ਦੇ ਗੋਢੇ ਘੁੱਟ ਕੇ ਆਪਣੇ ਬੱਚੇ ਨੂੰ ਕਿਸੇ ਸਰਕਾਰੀ ਅਦਾਰੇ ਦਾ ਸਫਾਈ ਕਰਮਚਾਰੀ, ਮਾਲੀ, ਚੌਕੀਦਾਰ ਜਾਂ ਪਿਓ ਨਹੀ ਭਰਤੀ ਕਰਵਾ ਲੈਣ ਤਾਂ ਜੋ ਉਹਨਾਂ ਦੇ ਬੱਚੇ ਦੇ ਘਰ ਦਾ ਚੁੱਲ੍ਹਾ ਤਾਂ ਚਲਦਾ ਰਹੇ| ਮੌਜ਼ੂਦਾ ਮਾਹੌਲ ਵਿੱਚ ਗੈਰ-ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਿਹਾ ਹਰ ਮੁਲਾਜ਼ਮ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਹੱਥੋਂ ਹਰ ਰੋਜ ਲੁੱਟਿਆ ਜਾ ਰਿਹਾ ਹੈ| ਸਮੇਂ ਦੀ ਲੋੜ ਅਤੇ ਵਧਦੀ ਮਹਿੰਗਾਈ ਨੂੰ ਸਮਝਦਿਆਂ ਅੱਜ ਸਰਕਾਰ ਇਸ ਮੁਸ਼ਕਿਲ ਦਾ ਹੱਲ ਕੱਢਣ ਲਈ –`Equal National Minimum Wages for Unskilled, Semi-Skilled, Skilled and Professional Workers` - ਨਾਮ ਦੀ ਪਾਲਿਸੀ ਉਲੀਕੇ ਤਾਂ ਜੋ ਹਰ ਨਾਗਰਿਕ ਨੂੰ ਉਸ ਦੀ ਕਾਬਲੀਅਤ ਮੁਤਾਬਿਕ ਬਣਦੀਤਨਖਾਹ ਉੱਤੇ ਬਗੈਰ ਕਿਸੇ ਭਿੰਨਤਾ ਦੇ ਉਸ ਦੀ ਮਿਹਨਤ ਦਾ ਸਹੀ ਮੁੱਲਮਿਲ ਸਕੇ | ਯੂ ਐਨ ਓ ਨੇ 2010 ਵਿੱਚ ਇਕ ਅਨੁਮਾਨ 'ਚ ਦੱਸਿਆ ਸੀ ਕਿ 37æ2 ਫੀਸਦੀ ਭਾਰਤੀ ਆਪਣਾ ਜੀਵਨ ਗੁਰਬਤ ਵਿੱਚ ਬਤੀਤ ਕਰ ਰਹੇ ਹਨ| ਜੇਕਰ ਸਰਕਾਰ ਨੇ ਹਰ ਮੁਲਾਜ਼ਮ ਲਈ ਬਰਾਬਰਤਾ ਨਾਲ ਕੋਈ ਠੋਸ ਨੀਤੀਆਂ ਨਾ ਅਪਣਾਈਆਂ ਤਾਂ ਗੈਰ-ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦਾ ਮੁਲਾਜ਼ਮ ਕੜੀ ਮਿਹਨਤ ਕਰਨ ਤੋਂ ਬਾਅਦ ਆਪਣੇ ਬੱਚਿਆਂ ਦੀਆਂ ਬੁਨਿਆਦੀ ਸਹੁਲਤਾਂ ਵੀ ਪੂਰੀਆਂ ਨਹੀਂ ਕਰ ਪਾਵੇਗਾ ਅਤੇ ਨਤੀਜੇ ਵਜੋਂ ਭਾਰਤ ਨੂੰ ਗੁਰਬਤ ਵਿਚੋਂ ਕੋਈ ਵੀ ਜਾਦੂ ਦੀ ਛੜੀ ਨਹੀਂ ਕੱਢ ਸਕੇਗੀ| ਕੇਂਦਰ ਅਤੇ ਸੂਬਾ ਸਰਕਾਰਾਂ ਹਰ ਹੁਨਰਮੰਦ, ਬੇਹੁਨਰ ਅਤੇ ਪੇਸ਼ਾਵਰ ਮੁਲਾਜ਼ਮਾਂ ਲਈ ਰਾਸ਼ਟਰੀ ਪੱਧਰ ਉੱਤੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਘੱਟ-ਤੋਂ- ਘੱਟ ਤਨਖਾਹ ਮੁਹੱਈਆ ਕਰਵਾਉਣ ਪ੍ਰਤੀ ਠੋਸ ਨੀਤੀਆਂ ਤਿਆਰ ਕਰਨ ਤਾਂ ਜੋ ਹਰ ਕਰਮਚਾਰੀ ਨੂੰ ਦੇਸ਼ ਵਿੱਚ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਅਦਾਰੇ ਵਿੱਚ ਕੰਮ ਕਰ ਬਰਾਬਰਤਾ ਨਾਲ ਉਸ ਦੀ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ ਅਤੇ ਉਹ ਆਪਣੀ ਜ਼ਿੰਦਗੀ ਗੁਰਬਤ ਵਿਚੋਂ ਨਿਕਲ ਕੇ ਗੌਰਵ ਨਾਲ ਬਤੀਤ ਕਰ ਸਕੇ|
ਅਮਨਪ੍ਰੀਤ ਸਿੰਘ ਛੀਨਾ
ਪ੍ਰਧਾਨ ਮੰਤਰੀ ਸਟੀਫਨ ਹਰਪਰ ਨੇ ਤੁਰ ਕੇ, ਹੈਲੀਕਾਪਰ ਵਿੱਚ ਪੂਰੇ ਹੜ ਵਾਲੇ ਸ਼ਹਿਰਾਂ ਨੂੰ ਦੇਖਿਆ
ਰੱਬ ਰਾਖਾ
22 ਜੂਨ - ਸਾਰਾ ਹਫ਼ਤਾ ਹੈਵੀ ਰੇਨ ਪੈਣੀ ਹੈ। ਹੋਰ ਪਾਣੀ ਬਹੁਤ ਤੇਜ ਆ ਰਿਹਾ ਹੈ। ਬੰਨ ਖੋਲਣ ਲੱਗੇ ਹਨ। ਘਰ ਹੀ ਹਾ। ਹੜ੍ਹ ਮੇਰੇ ਘਰ ਤੋਂ 10 ਕਿਮੀਟਰ ਦੀ ਦੂਰੀ ਤੱਕ ਆ ਗਿਆ ਹੈ। ਪਾਣੀ ਦੀ 100 ਕਿਲੋਮੀਟਰ ਦੀ ਸਪੀਡ ਹੈ। 10 ਮਿੰਟ ਦਾ ਰਾਸਤਾ ਹੈ। ਐਡੀ ਸਪੀਡ ਨਾਲ ਪਾਣੀ ਆ ਰਿਹਾ ਹੈ। ਜੇ ਕੋਈ ਬੰਨ ਟੁੱਟ ਗਿਆ। ਸਬ ਤਬਾਹ ਹੋ ਜਾਵੇਗਾ। ਰੱਬ ਭਲੀ ਕਰੇ। ਦੋ ਦਰਿਆ ਕੈਲਗਰੀ ਦੀ ਅਬਾਦੀ ਦੇ ਵਿੱਚਕਾਰ ਹਨ। ਅਜੇ ਤੱਕ ਬਹੁਤ ਜਾਨਾਂ ਬਚੀਆਂ ਹੋਈਆਂ ਹਨ। ਸਾਰਾ ਕਨੇਡਾ ਹੜ ਦੇ ਘੇਰੇ ਵਿੱਚ ਆਉਣ ਵਾਲਾ ਹੈ। ਜੇ ਸੱਤੀ ਹੜ ਵਿੱਚ ਡੁੱਬਗੀ, ਰਚਨਾਵਾਂ ਲੱਭ ਕੇ, ਬੁੱਕ ਪਬਲਿਸ਼ ਕਰ ਦਿਉ। ਕੈਲਗਰੀ ਮੇਅਰ ਸਵੇਰ ਦਾ ਆਪ, ਟੀਵੀ ਉੱਤੇ ਖ਼ਬਰਾਂ ਦੇ ਰਿਹਾ ਹੈ। ਸਾਡਾ ਕਨੇਡਾ ਦਾ ਪ੍ਰਧਾਨ ਮੰਤਰੀ ਸਟੀਫਨ ਹਰਪਰ,ਹਿਲਥ ਮਿਨਸਟਰ ਤੇ ਹੋਰ ਵੀ ਮਿਨਸਟਰ ਹੜ ਵਾਲੀ ਜਗਾ ਉੱਤੇ ਪਹੁੰਚੇ ਹਨ। ਪ੍ਰਧਾਨ ਮੰਤਰੀ ਸਟੀਫਨ ਹਰਪਰ ਨੇ ਤੁਰ ਕੇ, ਹੈਲੀਕਾਪਰ ਵਿੱਚ ਪੂਰੇ ਹੜ ਵਾਲੇ ਸ਼ਹਿਰਾਂ ਨੂੰ ਦੇਖਿਆ। ਕਨੇਡੀਅਨ ਬਹੁਤ ਦੋਸਤੀ ਕਰਨ ਦੇ ਸੁਭਾਅ ਵਾਲੇ ਹਨ। ਜਾਨ ਲਾ ਕੇ ਵੀ ਹੋਰਾਂ ਦੀ ਮਦਦ ਕਰਦੇ ਹਨ। ਡਰੋ ਨਾਂ,ਪਾਣੀ ਕਦੇ ਵੀ ਗੰਦਾ ਨਹੀਂ ਹੁੰਦਾ, ਨਿਤਾਰ ਕੇ ਪੀ ਸਕਦੇ ਹਾਂ। ਜੇ ਬਿੱਜਲੀ ਹੈ, ਤਾਂ ਉਬਾਲ ਕੇ ਪੀਣ ਵਿੱਚ ਕੋਈ ਹਰਜ਼ ਨਹੀਂ ਹੈ। ਮਿੱਟੀ ਵਿੱਚ ਉਗੀਆਂ ਸਬਜ਼ੀਆਂ ਤੋਂ ਮਾੜਾ ਪਾਣੀ ਨਹੀਂ ਹੁੰਦਾ। ਇਹ ਸਰਕਲ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਕੈਲਗਰੀ ਤੇ ਬਾਕੀ ਹੜ ਵਾਲੀਆ ਥਾਵਾਂ ਉੱਤੇ, ਪੁਲੀਸ ਘੋੜਿਆਂ ਉੱਤੇ, ਸਾਇਕਲਾਂ ਉਤੇæ ਕਿਸ਼ਤੀਆਂ ਉੱਤੇ ਵੀ, ਹੈਲੀਕਾਪਟਰ ਵਿੱਚ ਗਸ਼ਤ ਕਰ ਰਹੇ ਹਨ। 200 ਬੰਦੇ ਕਿਸ਼ਤੀਆਂ ਨਾਲ ਘਰਾਂ ਵਿੱਚੋਂ ਬਾਹਰ ਕੀਤੇ ਹਨ। ਸੈਕੜੇ ਫੌਜੀ ਨੌਜਵਾਨ ਵੱਡੀਆਂ ਗੱਡੀਆਂ ਟੈਕਾਂ ਵਿੱਚ ਆ ਗਈ ਹੈ। ਸਾਰੀ ਰਾਤ ਹੜ ਦੇ ਪਾਣੀ ਦੀ ਨੌਕਰੀ ਉੱਤੇ ਡੱਟੇ ਰਹਿਣਗੇ। ਪੁਲੀਸ ਔਫ਼ੀਸਰ 24 ਘੰਟਿਆਂ ਤੋਂ ਉੱਤੇ ਕੰਮ ਕਰ ਰਹੇ ਹਨ। ਹੜ ਵਿੱਚ ਕਮੀ ਨਹੀਂ ਆਈ ਹੈ। ਅਜੇ ਹੋਰ ਪਾਣੀ ਆ ਰਿਹਾ ਹੈ। ਕੈਨਮੋਰ ਦਾ ਡੈਮ ਉਪਰ ਤੱਕ ਹੋ ਗਿਆ ਹੈ। ਉਸ ਨੂੰ ਖੋਲਣ ਲੱਗੇ ਹਨ। ਆਵਾਜਾਈ ਬੰਦ ਹੋਣ ਦੇ ਬਾਵਜੂਦ ਵੀ, ਲੋਕ ਫੋਟੋਆ ਖਿਚਣ ਲਈ, ਫਿਲਮ ਮੂਵੀਆਂ ਬਣਾਉਣ ਨੂੰ ਸਾਇਕਲਾਂ ਉੱਤੇæ ਦੋਂਨੇਂ ਦਰਿਆਵਾਂ ਉੱਤੇ, ਪਰਿਵਾਰ ਸਮੇਤ ਪਹੁੰਚੇ ਹੋਏ ਹਨ। ਪਾਣੀ ਚਾਰੇ ਪਾਸੇ ਸ਼ੜਕਾਂ ਘਰਾਂ, ਉਚੀਆਂ ਬਿਲਡਿੰਗਾਂ ਵਿੱਚ ਵੜਿਆ ਫਿਰਦਾ ਹੈ। ਉਚੀਆਂ ਬਿਲਡਿੰਗਾਂ ਦੀਆਂ ਇਲੇਵੇਟਰ-ਲਿਫਟ ਬੰਦ ਹਨ। ਮਿੱਟੀ ਖੁਰ ਕੇ, ਦਰਿਆਵਾਂ ਵਿੱਚ ਡਿੱਗੀ ਜਾ ਰਹੀ ਹੈ। ਉਸੇ ਕਰਕੇ ਸ਼ੜਕਾਂ ਵੀ ਟੁੱਟ ਰਹੀਆਂ ਹਨ। ਬਹੁਤੀ ਸ਼ੜਕਾਂ ਦਰਿਆਵਾਂ ਦੇ ਨਾਲ-ਨਾਲ ਚੱਲ ਰਹੀਆਂ ਹਨ। ਪਹਾੜੀ ਇਲਾਕੇ ਵਿੱਚ ਪਾਣੀ, ਸੜਕਾਂ, ਪਹਾੜ ਤਿੰਨੇ ਬਰਾਬਰ ਚਲਦੇ ਹਨ। ਬਹੁਤ ਖ਼ਤਰੇ ਵਾਲੀ ਗੱਲ ਹੈ। ਜੇ ਕਨੇਡਾ ਦੇ ਪਹਾੜ ਵੀ ਖਿਲਕਣ ਲੱਗ ਗਏ। ਇੱਕ ਮਰਦ, ਔਰਤ ਦੀ ਲਾਸ਼ਾਂ ਮਿਲੀਆਂ ਹਨ। ਪਾਣੀ ਆਉਣ ਪਿਛੋਂ ਵੀ ਲੋਕ ਘਰਾਂ ਵਿੱਚੋ, ਕੱਢੇ ਹਨ। ਕਈ ਘਰਾਂ ਵਿੱਚ ਹੀ ਲੁੱਕ ਗਏ। ਕਿਸ਼ਤੀਆਂ ਨਾਲ ਘਰਾ ਵਿੱਚੋਂ ਬਾਹਰ ਕੀਤੇ ਹਨ। ਜੋ ਜਿੱਦੀ ਹੋਣ ਕਰਕੇ, ਘਰ ਨਹੀਂ ਛੱਡਣਾਂ ਚਹੁੰਦੇ ਹਨ। ਤਾਂਹੀ ਉਨਾ੍ਹਂ ਵਿੱਚੋਂ ਹੀ ਮਰੇ ਹਨ। 7 ਬੰਦਿਆਂ ਦੀਆਂ ਰਿਡ ਡੀਅਰ, ਲਾਸ਼ਾਂ ਪਾਣੀ ਵਿਚੋਂ ਲੱਭੀਆਂ ਹਨ। ਉਨਾਂ ਦੀਆਂ ਜੇਬਾਂ ਵਿੱਚ ਕੋਈ ਸ਼ਨਾਖ਼ਤੀ ਕਾਡ ਨਹੀਂ ਸਨ। ਪਤਾ ਨਹੀਂ ਉਹ ਕੌਣ ਹਨ? ਖੂਨ ਟੈਸਟ ਕਰਕੇ ਕੇ,ਲੱਭ ਲੈਣਗੇ। ਚੀਜ਼ਾ ਭਲਾਈਆਂ ਨਹੀ ਲੱਭਣੀਆਂ, ਦਾਣਾਂ ਪਾਣੀ ਇਕੱਠਾ ਕਰ ਲਵੋ। ਫ਼ਲ, ਸਬਜ਼ੀਆਂ ਸੌਦੇ ਵਾਲੀਆਂ, ਵੱਡੀਆਂ ਕਨੇਡੀਅਨ ਦੁਕਾਨਾਂ, ਜੋ ਦੋ-ਚਾਰ, ਕਿੱਲਿਆਂ ਦੀ ਜਗਾ ਵਿੱਚ ਹਨ। ਸਬ ਖਾਲ਼ੀ ਹੋ ਗਈਆਂ ਹਨ। 2-2 ਘੰਟੇ ਲਈਨ ਵਿੱਚ ਲੱਗ ਕੇ, ਲੋਕ ਸਮਾਨ ਖ੍ਰੀਦ ਰਹੇ ਹਨ। ਲੋਕਾਂ ਨੇ, ਖਾਂਣਾਂ ਇਕੱਠਾ ਕਰਨਾਂ ਸ਼ੁਰੂ ਕਰ ਦਿੱਤਾ ਹੈ। ਵਾਕਿਆ ਹੀ ਸ਼ੜਕਾਂ ਟੁੱਟ ਗਈਆਂ ਹਨ। ਹੋਰ ਗਰੋਸਰੀ ਫ਼ਲ, ਸਬਜ਼ੀਆਂ ਸੌਦੇ ਕਿਥੋਂ ਦੀ ਆਉਣੇ ਹਨ। ਲੋਕ ਤਾਂ ਪਾਣੀ ਨੂੰ ਹੀ ਟੁੱਟ ਕੇ ਪੈ ਗਏ। ਦੇਖਦੇ-ਦੇਖਦੇ ਦੁਕਾਂਨਾਂ ਤੋਂ ਪੀਣ ਵਾਲਾ, ਪਾਣੀ ਵੀ ਮੁੱਕ ਗਿਆ। ਪਟਰੌਲ ਪੰਪਾਂ ਤੋਂ ਤੇ ਲੈਸ, ਡੀਜ਼ਲ ਮੁੱਕ ਰਿਹਾ ਹੈ। ਜੋ ਸੁੱਤੇ ਰਹਿ ਗਏ। ਜਿੰਨ੍ਹਾਂ ਨੇ ਇਹ ਸਬ ਅਜੇ ਨਹੀਂ ਖ੍ਰੀਦਿਆ, ਉਨ੍ਹਾਂ ਲਈ ਕਾਲ ਪੈ ਗਿਆ। ਉਤਰਾਖੰਡ, ਹੇਮਕੁੰਡ ਵਿੱਚ ਰੱਬ ਹੀ ਜਾਂਣਦਾ ਹੈ। ਪਾਣੀ ਵਿੱਚ ਰੁੜਕੇ, ਖਾਂਈਆਂ ਵਿੱਚ ਡਿੱਗ ਕੇ ਕਿੰਨੇ ਮਰ ਗਏ ਹਨ? ਜ਼ੇ ਵੀ ਕਈਆਂ ਵਿੱਚ ਧੱਕੇ ਖਾਂਦੇ ਫਿਰਦੇ ਹੋਣੇ ਹਨ। ਉਥੇ ਕਿਹਨੇ ਦੇਖਣ ਜਾਂਣਾ ਹੈ? ਕਿਹਨੇ ਲਾਸਾਂ ਦੀ ਭਾਲ ਕਰਨੀ ਹੈ? ਆਪੇ ਭੁੱਖੇ ਮਰ ਜਾਣਗੇ। ਇਹੀ ਸੋਚਦੇ ਹਨ। ਜੰਨ ਸੰਖਿਆ ਘਟੇਗੀ। ਉੱਥੇ ਰਾਤ ਨੂੰ ਇੰਨੀ ਠੰਡ ਹੋ ਜਾਂਦੀ ਹੈ। ਰਜਾਈਆਂ ਨਾਲ ਵੀ ਨਿਘ ਨਹੀਂ ਆਉਂਦਾ। ਜੋ ਲੋਕ ਉਥੋਂ, ਦੋ ਚਾਰ ਦਿਨਾਂ ਲਾ ਕੇ ਆਏ ਹਨ। ਉਹ ਟੀਵੀ ਉੱਤੇ ਦੱਸ ਰਹੇ ਹਨ। ਦਿਖਾ ਰਹੇ ਹਨ। ਉਨਾਂ ਦਾ ਮਾਸ ਲਹਿ ਗਿਆ ਹੈ। ਕਿਸੇ ਧਰਮੀ ਤੇ ਮਨਮੋਹਣ ਸਿੰਘ ਨੇ, ਉੱਥੇ ਉਤਰਾਖੰਡ ਵਿੱਚ ਫਸੇ ਲੋਕਾਂ ਦੀ ਸਾਰ ਨਹੀਂ ਲਈ। ਕੁਰਸੀਆਂ ਤੇ ਜੰਨਤਾਂ ਦਾ ਖ਼ਜ਼ਾਨਾਂ ਫੜੀ ਬੈਠੇ ਹਨ। ਸਾਡੇ ਲੋਕਲ ਗੁਰਦੁਆਰੇ ਵਾਲਿਆ ਦੇ ਕੰਨ ਉੱਤੇ ਜੂੰ ਨਹੀਂ ਸਰਕੀ। ਇਥੋਂ ਕਿਹੜਾ, ਕੋਈ ਮੁਨਾਫ਼ਾ ਹੋਣਾਂ ਹੈ? ਚੰਦਾ ਇਕੱਠਾ ਨਹੀਂ ਹੋਣਾਂ। ਇਹ ਤਾਂ ਰੇਡੀਉ ਉੱਤੇ ਚੰਦਾ ਇਕੱਠਾ ਕਰਨ ਜਾਂਣਦੇ ਹਨ। ਸੁਨਾਮੀ ਵੇਲੇ, ਇੱਕ ਨਹੀਂ ਚਾਰ-ਚਾਰ ਰੇਡੀਉ ਸਟੇਸ਼ਨ ਉੱਤੇ ਚੰਦਾ ਇਕੱਠਾ ਕਿਤਾ ਹੈ। ਜਦੋਂ ਪਿਛਲੀ ਬਾਰ ਸੁਨਾਮੀ ਆਈ ਸੀ। ਉਦੋ ਜੋ ਗੁਰਦੁਆਰੇ ਦਾ ਅਵਤਾਰ ਕਲੇਰ ਪ੍ਰਧਾਨ ਸੀ। ਉਦੋਂ ਸੁਨਾਮੀ ਆਈ ਸੀ। ਉਸ ਨੇ ਰੇਡੀਉ ਉੱਤੇ ਕਹਾਇਆ ਸੀ, " ਜਦੋਂ ਲੋਕ ਦੇ ਚੰਦੇ 1000 ਡਾਲਰ ਹੋਈ ਜਾਵੇ, ਹਰ 1000 ਡਾਲਰ ਪਿਛੇ, ਮੇਰਾ 1000 ਡਾਲਰ ਲਿਖ ਲਿਆ ਕਰੋ। " ਲੋਕਾਂ ਵੱਲੋ ਚੰਦਾ 50-100 ਦੇਕੇ, 60 ਹਜ਼ਾਰ ਡਾਲਰ ਹੋਏ ਹਨ। 60 ਹਜ਼ਾਰ ਡਾਲਰ ਹੋਏ ਸਨ। ਰੱਬ ਜਾਂਣੇ, ਪ੍ਰਧਾਨ ਨੇ ਬਰਾਬਰ 60 ਹਜ਼ਾਰ ਡਾਲਰ ਦਿੱਤੇ ਵੀ ਸਨ। ਗੁਰਦੁਆਰੇ ਦੀ ਗੋਲਕ ਵਿੱਚੋਂ ਦੇ ਦਿੱਤੇ ਹੋਣੇ ਹਨ। ਹੁਣ ਆਪਦੇ ਕੈਲਗਰੀ ਦੀ ਇਹ ਹਾਲਤ ਹੈ। ਸਬ ਅੰਦਰੀ ਵੜ ਗਏ ਹਨ। ਮੈਂ ਕਈਆਂ ਨੂੰ ਫੋਨ ਵੀ ਕੀਤੇ ਹਨ। ਕੋਈ ਜੁਆਬ ਨਹੀਂ ਆਇਆ। ਪਤਾ ਨਹੀ ਕਦੋਂ ਮਾੜਾ ਸਮਾਂ ਆ ਜਾਵੇ। ਅੱਜ ਦਸ ਲੱਖ ਡਾਲਰਾਂ ਦੇ ਘਰ ਵਾਲੇ, ਖਾਲੀ ਹੱਥ ਘਰੋਂ ਸੜਕ ਉੱਤੇ ਆ ਗਏ ਹਨ। ਪਰ ਜਾਂਨਾਂ ਬਚ ਗਈਆਂ ਹਨ। ਦੋਸਤੋ ਗੋਲ ਬਿਸਤਰਾ ਤਿਆਰ ਰੱਖਣਾਂ ਚਾਹੀਦਾ ਹੈ। ਜਿਸ ਵਿੱਚ ਅੰਦਰ ਪਾਉਣ ਵਾਲੇ ਕੱਪੜੇ ਨੀਕਰਾ ਤੇ ਪਾਉਣ ਵਾਲੇ ਦੋ ਕੱਪੜੇ, ਹੋਰ ਜਰੂਰੀ ਚੀਜ਼ਾਂ ਤੇ ਕੈਸ਼ ਪੈਸੇ ਹੋਣੇ ਚਾਹੀਦੇ ਹਨ। ਜਿੰਨ੍ਹਾਂ ਨੇ ਕੱਲ ਘਰ ਛੱਡੇ ਹਨ। ਖਾਲੀ ਹੱਥ ਘਰੋਂ ਨਿੱਕਲ ਗਏ ਹਨ। ਉਨ੍ਹਾਂ ਲਈ ਖਾਂਣੇ ਦੇ ਨਾਲ, ਕੱਪੜੇ ਬਦਲਣ, ਦੰਦਾ ਦਾ ਪੇਸਟ ਤੇ ਬਰਸ਼, ਵਾਲਾਂ ਵਾਲੀਆਂ ਕੰਘੀਆਂ ਦੇਣ ਲਈ, ਦੂਜੇ ਲੋਕ ਮਦੱਦ ਕਰ ਰਹੇ ਹਨ। ਲਿਥਬ੍ਰਿਜ, ਮੈਡੀਸਨ ਹੈਟ, ਸਕੈਚਵੰਨ ਵਿੰਨੀਪੈਗ ਵੱਲ ਵੀ ਹੜ ਦਾ ਪਾਣੀ ਜਾ ਰਿਹਾ ਹੈ। ਉਥੋ ਦੇ ਲੋਕਾਂ ਨੂੰ ਸੁਰਿਖੱਤ ਥਾਂ ਉੱਤੇ ਚਲੇ ਜਾਂਣਾ ਜਰੂਰੀ ਹੈ। ਪਾਣੀ ਨਾਲ ਮਰਨਾਂ ਬਹੁਤ ਔਖਾ ਹੈ। ਬਚਾ ਦੇ ਢੰਗ ਸੋਚੇ ਜਾਂਣ। ਖਾਣ-ਪੀਣ ਦਾ ਪ੍ਰਬੰਦ ਵੀ ਕਰਨਾਂ ਚਾਹੀਦਾ ਹੈ। ਪਾਣੀ ਦੇ ਜ਼ੋਰ ਨਾਲ ਦਰਖੱਤ ਟੁੱਟ ਰਹੇ ਹਨ। ਕਾਰਾਂ ਪਾਣੀ ਵਿੱਚ ਰੁੜ ਰਹੀਆ ਹਨ। ਲੋਕਾਂ ਦੇ ਘਰਾਂ ਦਾ ਸਮਾਨ ਰੁੜ ਕੇ ਆ ਰਿਹਾ ਹੈ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ